ਜੰਡਿਆਲਾ ਗੁਰੂ, 17 ਅਪ੍ਰੈਲ (ਰਣਜੀਤ ਸਿੰਘ ਜੋਸਨ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਅੱਜ ਜੰਡਿਆਲਾ ਗੁਰੂ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਜੰਡਿਆਲਾ ਗੁਰੂ ਦੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਅਸ਼ਵਨੀ ਸੇਖੜੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸ. ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ 'ਆਪ' ਦੀ ਸਰਕਾਰ ਨੂੰ ਕੇਵਲ ਲਾਰਿਆਂ ਤੇ ਵਾਅਦਿਆਂ ਦੀ ਸਰਕਾਰ ਦੱਸਿਆ | ਉਨ੍ਹਾਂ ਕਿਹਾ ਕਿ ਆਪ ਵਲੋਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਕੇਵਲ ਸੱਤਾ ਹਥਿਆਉਣ ਤੱਕ ਹੀ ਸੀਮਿਤ ਸਨ | ਸ. ਸਿੱਧੂ ਨੇ ਕਿਹਾ ਕਿ ਪੰਜਾਬ ਅੰਦਰ ਕਣਕ ਦੇ ਘਟੇ ਝਾੜ ਲਈ ਪੰਜਾਬ ਸਰਕਾਰ ਨੂੰ ਤੁਰੰਤ ਕਿਸਾਨਾਂ ਦੀ ਸਾਰ ਲੈ ਕੇ ਮੁਆਵਜ਼ਾ ਦੇਣਾ ਚਾਹੀਦਾ ਹੈ ਅਤੇ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਉਹ ਹਰ ਸਮੇਂ ਕਿਸਾਨਾਂ ਦੇ ਨਾਲ ਖੜ੍ਹੇ ਹਨ ਅਤੇ ਹਰ ਕੁਰਬਾਨੀ ਕਰਨ ਲਈ ਤਿਆਰ ਹਨ | ਪੰਜਾਬ ਅੰਦਰ ਬਿਜਲੀ ਸੰਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਦੋਂ ਬਿਜਲੀ ਆਉਂਦੀ ਹੀ ਨਹੀਂ ਤਾਂ ਆਪੇ ਹੀ ਫ੍ਰੀ ਹੋਈ | ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਕੀਮਤਾਂ ਘਟਾ ਕੇ ਬਿਜਲੀ 24 ਘੰਟੇ ਖਪਤਕਾਰਾਂ ਨੂੰ ਮਿਲਣੀ ਚਾਹੀਦੀ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਲਾਲੀ ਵਰਪਾਲ, ਰਣਜੀਤ ਸਿੰਘ ਰਾਣਾ ਜੰਡ, ਮਨਜਿੰਦਰ ਸਿੰਘ ਸਰਜਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਜੰਡਿਆਲਾ, ਸੁਨੀਲ ਕੁਮਾਰ ਬੱਬਾ, ਮਨਬੀਰ ਸਿੰਘ ਜੋਸਨ ਜਹਾਂਗੀਰ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਰਿੱਕੀ, ਸਰਬਜੀਤ ਸਿੰਘ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
ਅੰਮਿ੍ਤਸਰ, 17 ਅਪ੍ਰੈਲ (ਗਗਨਦੀਪ ਸ਼ਰਮਾ)-ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜਰ ਵਲੋਂ ਭਗਤਾਂਵਾਲਾ ਸਥਿਤ ਕੂੜੇ ਦੇ ਡੰਪ ਦਾ ਦੌਰਾ ਕਰਦਿਆਂ ਕੂੜੇ ਨੂੰ ਨਸ਼ਟ ਕਰਨ ਦੇ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਇਸ ਡੰਪ ...
ਅੰਮਿ੍ਤਸਰ, 17 ਅਪ੍ਰੈਲ (ਰੇਸ਼ਮ ਸਿੰਘ)-ਗੁਰੂ ਨਗਰੀ 'ਚ ਪੁੱਜਦੇ ਸ਼ਰਧਾਲੂਆਂ ਤੇ ਸੈਲਾਨੀਆਂ ਨਾਲ ਹੁੰਦੀਆਂ ਲੁੱਟਾਂ-ਖੋਹਾਂ ਤਹਿਤ ਇਕ ਹੋਰ ਸ਼ਰਧਾਲੂ ਬੀਬੀ ਲੁਟੇਰਿਆਂ ਦਾ ਸ਼ਿਕਾਰ ਹੋ ਗਈ, ਜਿਸ ਪਾਸੋਂ ਲੁਟੇਰੇ ਸੋਨੇ ਦੀ ਚੇਨ ਝਪਟ ਕੇ ਫਰਾਰ ਹੋ ਗਏ | ਥਾਣਾ ਬੀ. ਡਵੀਜ਼ਨ ...
ਅੰਮਿ੍ਤਸਰ, 17 ਅਪ੍ਰੈਲ (ਗਗਨਦੀਪ ਸ਼ਰਮਾ)-66 ਕੇ. ਵੀ. ਡੈਂਟਲ ਕਾਲਜ ਬਿਜਲੀ ਘਰ ਤੋਂ ਚੱਲਦੇ 11 ਕੇ. ਵੀ. ਸਰਕੂਲਰ ਰੋਡ, ਮੈਡੀਕਲ ਕਾਲਜ ਫੀਡਰ ਅਤੇ 66 ਕੇ. ਵੀ. ਕਚਹਿਰੀ ਚੌਂਕ ਤੋਂ ਚੱਲਦੇ 11 ਕੇ. ਵੀ. ਕੈਨੇਡੀ ਐਵੇਨਿਊ, ਕੋਰਟ ਰੋਡ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਾਰਨ ...
ਅੰਮਿ੍ਤਸਰ, 17 ਅਪ੍ਰੈਲ (ਰੇਸ਼ਮ ਸਿੰਘ)-ਬੀਤੇ ਦਿਨ ਇੱਥੇ ਸ਼ਹਿਰ ਦੇ ਪਾਸ਼ ਖੇਤਰ ਰਣਜੀਤ ਐਵੇਨਿਊ 'ਚ ਚੀਫ਼ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਸਵ. ਚਰਨਜੀਤ ਸਿੰਘ ਚੱਢਾ ਦੇ ਪੋਤਰੇ ਅਤੇ ਪ੍ਰਸਿੱਧ ਹੋਟਲ ਕਾਰੋਬਾਰੀ ਹਰਪ੍ਰੀਤ ਸਿੰਘ ਉਰਫ ਅਨਮੋਲ ਚੱਢਾ 'ਤੇ ਸਿੱਧੀਆਂ ...
ਅੰਮਿ੍ਤਸਰ 17 ਅਪ੍ਰੈਲ (ਰੇਸ਼ਮ ਸਿੰਘ)-ਸ਼ਹਿਰ 'ਚ ਨਸ਼ੇ ਦੇ ਤਸਕਰਾਂ, ਵਾਹਨ ਚੋਰੀ, ਲੁੱਟਾਂ-ਖੋਹਾਂ, ਭਗੌੜੇ ਫੜਨ ਅਤੇ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਪਿੁਲਸ ਵਲੋਂ ਸ਼ਹਿਰ 'ਚ ਵਿਸ਼ੇਸ਼ ਤਲਾਸੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਇਥੇ ਥਾਣਾ ਸੁਲਤਾਨ ਵਿੰਡ ...
ਮਾਨਾਂਵਾਲਾ, 17 ਅਪ੍ਰੈਲ (ਪ.ਪ.)-ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦਾ ਸਾਲਾਨਾ ਸੂਬਾ ਪੱਧਰੀ ਸਮਾਗਮ ਦਿੱਲੀ ਪਬਲਿਕ ਸਕੂਲ ਅੰਮਿ੍ਤਸਰ ਦੇ ਆਡੀਟੋਰੀਅਮ 'ਚ ਕਰਵਾਇਆ ਗਿਆ ਜੋ ਸਾਹਿਤ ਦੇ ਖੇਤਰ 'ਚ ਨਵਾਂ ਕੀਰਤੀਮਾਨ ਸਥਾਪਿਤ ਕਰਦਾ ਹੋਇਆ ਯਾਦਗਾਰੀ ਹੋ ਨਿੱਬੜਿਆ | ...
ਛੇਹਰਟਾ, 17 ਅਪ੍ਰੈਲ (ਸੁਰਿੰਦਰ ਸਿੰਘ ਵਿਰਦੀ)-ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮਿ੍ਤਸਰ ਵਲੋਂ ਭਾਈ ਵੀਰ ਸਿੰਘ ਜੀ ਦੀ 150 ਸਾਲਾ ਜਨਮ-ਸ਼ਤਾਬਦੀ ਨੂੰ ਮੁੱਖ ਰੱਖਦਿਆਂ ਕਰਵਾਏ ਜਾ ਰਹੇ ਸਾਹਿਤਕ ਅਤੇ ਅਕਾਦਮਿਕ ਸਮਾਗਮਾਂ ਦੀ ਲੜੀ ਦੇ ਤਹਿਤ ਨਾਦ ਪ੍ਰਗਾਸੁ ਦੇ ਮੁੱਖ ਦਫ਼ਤਰ ...
ਅੰਮਿ੍ਤਸਰ, 17 ਅਪ੍ਰੈਲ (ਗਗਨਦੀਪ ਸ਼ਰਮਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜੁਗਰਾਜ ਸਿੰਘ ਰੰਧਾਵਾ ਵਲੋਂ ਨਿਵੇਕਲੀ ਪਹਿਲ ਕਰਦਿਆਂ ਨਿੱਜੀ ਸਕੂਲ 'ਚ ਪੜ੍ਹਦੀ ਬੱਚੀ ਤੇ ਉਸ ਦੇ ਪਿਤਾ ਨੂੰ ਆਪਣੀ ਗੱਡੀ 'ਚ ਬਿਠਾ ਕੇ ਉਨ੍ਹਾਂ ਦੀ ਰਿਹਾਇਸ਼ ਦੇ ਨੇੜਲੇ ਸਰਕਾਰੀ ...
ਅੰਮਿ੍ਤਸਰ, 17 ਅਪ੍ਰੈਲ (ਰੇਸ਼ਮ ਸਿੰਘ)-ਜ਼ਿਲ੍ਹੇ 'ਚ ਖਾਣ ਪੀਣ ਦੀਆਂ ਵਸਤੂਆਂ ਦੇ ਨਮੂਨੇ ਭਰਨ ਦੀ ਆੜ 'ਚ ਭਿ੍ਸ਼ਟਾਚਾਰ ਕਰਨ ਵਾਲੇ ਸਿਹਤ ਮੁਲਾਜ਼ਮਾਂ ਦੀ ਹੁਣ ਖ਼ੈਰ ਨਹੀਂ ਅਜਿਹੇ ਮੁਲਾਜ਼ਮਾਂ ਖ਼ਿਲਾਫ਼ ਸਿਹਤ ਵਿਭਾਗ ਸਖਤ ਨੋਟਿਸ ਲਵੇਗਾ ਅਤੇ ਉਨ੍ਹਾਂ ਖ਼ਿਲਾਫ਼ ...
ਅੰਮਿ੍੍ਰਤਸਰ, 17 ਅਪ੍ਰੈਲ (ਹਰਮਿੰਦਰ ਸਿੰਘ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ਵਿਚੋਂ ਇਕ ਲੜਕੀ ਦਾ ਗੁਰਮਤਿ ਮਰਿਆਦਾ ਅਨੁਸਾਰ ਅਨੰਦ ਕਾਰਜ ਕਰਵਾ ਕੇ ਉਸ ਦੀ ਡੋਲੀ ਨੂੰ ਵਿਦਾ ਕੀਤਾ ਗਿਆ | ਪਿੰਗਲਵਾੜਾ ਪਰਿਵਾਰ ਦੀ ਵਲੋਂ ਇਸ ...
ਅੰਮਿ੍ਤਸਰ, 17 ਅਪ੍ਰੈਲ (ਗਗਨਦੀਪ ਸ਼ਰਮਾ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਅੰਮਿ੍ਤਸਰ ਵਲੋਂ ਜ਼ਿਲ੍ਹਾ ਪ੍ਰਧਾਨ ਗਗਨਪ੍ਰੀਤ ਸਿੰਘ ਸੰਧੂ, ਸੀਨੀਅਰ ਮੀਤ ਪ੍ਰਧਾਨ ਗੁਰਇਕਬਾਲ ਸਿੰਘ ਤੇ ਹਰਪਾਲ ਸਿੰਘ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਪੰਜਾਬ ਭਰ ਦੇ ਸਰਕਾਰੀ ...
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਸਥਾਨਕ ਜਲਿ੍ਹਆਂਵਾਲਾ ਬਾਗ਼ ਦੇ ਪ੍ਰਮੁੱਖ ਪ੍ਰਵੇਸ਼ ਰਸਤੇ 'ਤੇ ਲਗਾਏ ਗਏ ਪੁਲਿਸ ਦੇ ਬੈਰੀਕੇਡ, ਬਿਜਲੀ ਦੇ ਬਕਸੇ, ਸਾਫ਼ ਪਾਣੀ ਦੀ ਬੰਦ ਪਈ ਮਸ਼ੀਨ, 'ਸਾਡਾ ਪਿੰਡ' ਸਮੇਤ ਹੋਰਨਾਂ ਰਸੂਖਦਾਰ ਨਿੱਜੀ ਅਦਾਰਿਆਂ ਦੇ ਸਟਾਲ ਅਤੇ ...
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਰਾਸ਼ਟਰੀ ਤੇ ਵਿਰਾਸਤੀ ਸਮਾਰਕ ਦੀ ਹੈਸੀਅਤ ਰੱਖਣ ਵਾਲੇ ਜਲਿ੍ਹਆਂਵਾਲਾ ਬਾਗ਼ ਸਮਾਰਕ ਦੇ 20 ਕਰੋੜ ਰੁਪਏ ਦੀ ਲਾਗਤ ਨਾਲ ਕੀਤੇ ਗਏ ਨਵੀਨੀਕਰਨ ਅਤੇ ਸੁੰਦਰੀਕਰਨ ਦੇ ਕਾਰਜਾਂ ਦੌਰਾਨ ਬਾਗ਼ ਵਿਚਲੇ ਇਤਿਹਾਸਕ ਢਾਂਚਿਆਂ 'ਚ ਕੀਤੀ ...
ਅੰਮਿ੍ਤਸਰ, 17 ਅਪ੍ਰੈਲ (ਰੇਸ਼ਮ ਸਿੰਘ)-ਕੇਂਦਰੀ ਜੇਲ੍ਹ ਫਤਾਹਪੁਰ 'ਚ ਹੋਈ ਕੈਦੀਆਂ ਦੀ ਆਪਸੀ ਲੜਾਈ 'ਚ 2 ਕੈਦੀ ਜ਼ਖ਼ਮੀਂ ਹੋ ਗਏ, ਜਿਨ੍ਹਾਂ ਦੀ ਕੁੱਟਮਾਰ ਕਰਨ ਵਾਲੇ 3 ਕੈਦੀਆਂ ਖ਼ਿਲਾਫ਼ ਪੁਲਿਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਸੁਬੇਗ ਸਿੰਘ ਸਹਾਇਕ ਜੇਲ੍ਹ ਸੁਪਰਡੈਂਟ ...
ਬਾਬਾ ਬਕਾਲਾ ਸਾਹਿਬ, 17 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਆਰ. ਪੀ. ਆਈ. (ਅਠਾਵਲੇ) ਦੇ ਸੂਬਾਈ ਕਨਵੀਨਰ ਸਤਨਾਮ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮਿ੍ਤਸਰ ਖ਼ਿਲਾਫ਼ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ...
ਅੰਮਿ੍ਤਸਰ, 17 ਅਪ੍ਰੈਲ (ਰਾਜੇਸ਼ ਕੁਮਾਰ ਸ਼ਰਮਾ)-ਗੁੱਡ ਫਰਾਈਡੇ ਮੌਕੇ ਸ਼ਹਿਰ ਦੇ ਵੱਖ-ਵੱਖ ਚਰਚਾਂ ਵਿਖੇ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਹੀ | ਇਹ ਦਿਨ ਹਰ ਸਾਲ ਪ੍ਰਭੂ ਯਿਸ਼ੂ ਦੇ ਸਲੀਬ 'ਤੇ ਚੜ੍ਹਾਏ ਜਾਣ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਇਸ ਦੌਰਾਨ ਇਸਾਈ ...
ਵੇਰਕਾ, 17 ਅਪ੍ਰੈਲ (ਪਰਮਜੀਤ ਸਿੰਘ ਬੱਗਾ)-ਹਲਕਾ ਅਟਾਰੀ ਅਧੀਨ ਆਉਂਦੇ ਮਜੀਠਾ ਰੋਡ ਦੇ ਪਿੰਡ ਬੱਲ ਕਲਾਂ ਦੇ ਵਸਨੀਕਾਂ ਵਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਮਨੋਰਥ ਨਾਲ ਅੱਜ ਸ਼ਾਮ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ, ਜਿਸ 'ਚ ਪਿੰਡ ਦੇ ਨੌਜਵਾਨਾਂ, ਬਜ਼ੁਰਗਾਂ ...
ਅੰਮਿ੍ਤਸਰ, 17 ਅਪ੍ਰੈਲ (ਹਰਮਿੰਦਰ ਸਿੰਘ)-ਭਾਜਪਾ ਦੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਜ਼ਿਲ੍ਹਾ ਭਾਜਪਾ ਦਫ਼ਤਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਵਲੋਂ ਲੋਕ ਹਿਤ ਲਈ ਲਿਆਂਦੀਆਂ ਯੋਜਨਾਵਾਂ ਗਿਣਵਾਉਂਦੇ ਕਿਹਾ ...
ਅੰਮਿ੍ਤਸਰ, 17 ਅਪ੍ਰੈਲ (ਹਰਮਿੰਦਰ ਸਿੰਘ)-ਫਾਇਰ ਬਿ੍ਗੇਡ ਦੀ ਟੀਮ ਵਲੋਂ ਮਨਾਏ ਜਾ ਰਹੇ ਅੱਗ ਸੁਰੱਖਿਆ ਹਫਤੇ ਤਹਿਤ ਸਥਾਨਕ ਲਾਰੰਸ ਰੋਡ ਵਿਖੇ ਸਥਿਤ ਇਕ ਮਾਲ ਵਿਖੇ ਮੌਕ ਡਰਿੱਲ ਕਰਵਾਈ ਗਈ, ਜਿਸ 'ਚ ਅਚਾਨਕ ਅੱਗ ਲੱਗਣ 'ਤੇ ਉਸ ਦੇ ਬਚਾਅ ਅਤੇ ਅੱਗ ਨੂੰ ਫੈਲਣ ਤੋਂ ਰੋਕਣ ਲਈ ...
ਅੰਮਿ੍ਤਸਰ, 17 ਅਪ੍ਰੈਲ (ਹਰਮਿੰਦਰ ਸਿੰਘ)125 ਸਾਲ ਤੋਂ ਵਧੇਰੇ ਸਮੇਂ ਤੋਂ ਵਿਦਿਆ ਦਾ ਪਸਾਰ ਕਰਦੀ ਆ ਰਹੀ ਸਿੱਖ ਸੰਸਥਾ ਸੰਤ ਸਿੰਘ ਸੁੱਖਾ ਸਿੰਘ ਦੇ ਅਧੀਨ ਆਉਂਦੇ ਫੋਰ ਐੱਸ. ਕਾਲਜ ਆਫ਼ ਕਾਮਰਸ ਫ਼ਾਰ ਵੁਮੈਨ ਦੀ 12ਵੀਂ ਕਾਨਵੋਕੇਸ਼ਨ (ਡਿਗਰੀ ਵੰਡ ਸਮਾਗਮ) ਸੰਸਥਾ ਦੇ ...
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰ ਕੋਛੜ)-ਸ੍ਰੀ ਲਕਸ਼ਮੀ ਨਰਾਇਣ ਸੇਵਾ ਦਲ ਸ੍ਰੀ ਦੁਰਗਿਆਣਾ ਤੀਰਥ ਵਲੋਂ ਪ੍ਰਧਾਨ ਅਨਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਬੈਠਕ ਕੀਤੀ ਗਈ, ਜਿਸ 'ਚ ਹਨੂਮਾਨ ਜਯੰਤੀ ਮੌਕੇ ਦਿੱਲੀ 'ਚ ਕੱਢੀ ਗਈ ਸ਼ੋਭਾ ਯਾਤਰਾ 'ਤੇ ਦੰਗਾਕਾਰੀਆਂ ਵਲੋਂ ਕੀਤੀ ...
ਅੰਮਿ੍ਤਸਰ, 17 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਹਲਕਾ ਕੇਂਦਰੀ 'ਚ ਪੈਂਦੀ ਵਾਰਡ ਨੰਬਰ 50 'ਚ ਮਧੂ ਪਿਪਲਾਨੀ ਵਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਵਿਚ ਉਚੇਚੇ ਤੌਰ 'ਤੇ ...
ਅੰਮਿ੍ਤਸਰ, 17 ਅਪ੍ਰੈਲ (ਹਰਮਿੰਦਰ ਸਿੰਘ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਪਛੜੇ, ਕਮਜ਼ੋਰ ਅਤੇ ਸਮਾਜ ਦੇ ਵਾਂਝੇ ਵਰਗਾਂ ਦੀ ਭਲਾਈ ਲਈ ਸ਼ੁਰੂ ਕੀਤੀਆਂ ਸਾਰੀਆਂ ਯੋਜਨਾਵਾਂ ਬਾਬਾ ਸਾਹਿਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX