ਚੰਡੀਗੜ੍ਹ, 17 ਅਪ੍ਰੈਲ (ਅਜਾਇਬ ਸਿੰਘ ਔਜਲਾ)- ਵਿਸ਼ਵੀ ਦੁਨੀਆ ਵਿਚ ਬਦਲਦੇ ਮਨੁੱਖੀ ਸਬੰਧਾਂ ਨੂੰ ਪਰਿਭਾਸ਼ਿਤ ਕਰਨ ਲਈ ਪੰਜਾਬ ਸਾਹਿਤ ਅਕਾਦਮੀ ਵਲੋਂ 'ਕਲਾ ਭਵਨ, ਚੰਡੀਗੜ੍ਹ ਵਿਖੇ ਆਵਾਸ, ਪਰਵਾਸ ਅਤੇ ਅਹਿਸਾਸ' ਵਿਸ਼ੇ 'ਤੇ ਅੰਤਰਰਾਸ਼ਟਰੀ ਸੰਵਾਦ ਰਚਾਇਆ ਗਿਆ | ਇਸ ਸਮਾਗਮ ਦੀ ਪ੍ਰਧਾਨਗੀ ਸਿਰਜਣਾ ਮੈਗਜ਼ੀਨ ਦੇ ਸੰਪਾਦਕ ਤੇ ਅੱਜ ਕੱਲ੍ਹ ਕੈਨੇਡਾ ਰਹਿ ਰਹੇ ਡਾ. ਰਘਬੀਰ ਸਿੰਘ ਸਿਰਜਣਾ ਨੇ ਕੀਤੀ, ਜਦਕਿ ਮੁੱਖ ਮਹਿਮਾਨ ਦੇ ਰੂਪ ਵਿਚ ਉੱਘੇ ਸਾਹਿਤਕਾਰ ਗੁਲਜ਼ਾਰ ਸਿੰਘ ਸੰਧੂ ਸ਼ਾਮਿਲ ਹੋਏ | ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਜਾਪਾਨ ਵਿਚ ਵਸਦੇ ਪੰਜਾਬੀ ਸ਼ਾਇਰ ਪਰਮਿੰਦਰ ਸੋਢੀ ਤੇ ਆਸਟਰੇਲੀਆ ਵਸਦੀ ਸ਼ਾਇਰਾ ਹਰਕੀ ਵਿਰਕ ਨੇ ਸ਼ਿਰਕਤ ਕੀਤੀ | ਕਨਵੀਨਰ ਡਾ. ਕੁਲਦੀਪ ਸਿੰਘ ਦੀਪ ਦੁਆਰਾ ਸੁਆਗਤੀ ਰਸਮ ਉਪਰੰਤ ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਸੋਹਲ ਨੇ ਸੰਵਾਦ ਦਾ ਆਗਾਜ਼ ਕਰਦੇ ਹੋਏ ਕਿਹਾ ਕਿ ਅਕਾਦਮੀ ਪੰਜਾਬੀ ਅਦਬ ਦੇ ਬਹੁਪਰਤੀ ਸਰੋਕਾਰਾਂ ਨਾਲ ਵਚਨਬੱਧ ਹੈ ਅਤੇ ਪਰਵਾਸੀ ਸਰੋਕਾਰਾਂ ਨਾਲ ਸਬੰਧਤ ਸਮਾਗਮ ਵੀ ਉਸੇ ਵਚਨਬੱਧਤਾ ਦਾ ਹਿੱਸਾ ਹੈ | ਪਰਮਿੰਦਰ ਸੋਢੀ ਨੇ ਕਿਹਾ ਕਿ ਮੂਲ ਰੂਪ ਵਿਚ ਮੈਂ ਆਪਣੇ ਆਪ ਨੂੰ ਪਰਵਾਸੀ ਲੇਖਕ ਨਹੀਂ ਮੰਨਦਾ ਪਰ ਮੈਂ ਜਪਾਨੀ ਸਭਿਆਚਾਰ ਅਤੇ ਸਾਹਿਤ ਦੇ ਹਵਾਲੇ ਨਾਲ ਕਾਫੀ ਕੰਮ ਕਰ ਸਕਿਆ ਹਾਂ ਤੇ ਇਸ ਗੱਲ ਦੀ ਮੈਨੂੰ ਸੰਤੁਸ਼ਟੀ ਹੈ | ਉਨ੍ਹਾਂ ਕਿਹਾ ਕਿ ਜਾਪਾਨ ਪਰਵਾਸ ਦੇ ਰਵਾਇਤੀ ਸੰਕਟਾਂ ਤੋਂ ਮੁਕਤ ਦੇਸ਼ ਹੈ | ਇਸ ਮੌਕੇ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਮਨੁੱਖ਼ ਨੇ ਪੈਰ-ਪੈਰ 'ਤੇ ਪਰਵਾਸ ਹੰਢਾਇਆ ਹੈ | ਇਹ ਪਰਵਾਸ ਸਿਰਫ਼ ਵਿਦੇਸ਼ ਨਾਲ ਸਬੰਧਤ ਨਹੀਂ ਹੈ ਬਲਕਿ ਦੇਸ਼ ਦੇ ਅੰਦਰ ਵੀ ਪਰਵਾਸ ਹੈ | ਬੰਦਾ ਕਿਤੇ ਵੀ ਚਲਾ ਜਾਵੇ, ਆਪਣੀਆਂ ਜੜ੍ਹਾਂ ਨਾਲੋਂ ਨਹੀਂ ਟੁੱਟ ਸਕਦਾ | ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਅਸੀਂ ਪਰਵਾਸੀ ਹੋ ਕੇ ਆਵਾਸੀ ਹਾਂ ਤੇ ਆਵਾਸੀ ਹੋ ਕੇ ਵੀ ਪਰਵਾਸੀ ਹਾਂ | ਕਵਿੱਤਰੀ ਹਰਕੀ ਵਿਰਕ ਨੇ ਆਪਣੀਆਂ ਕਵਿਤਾਵਾਂ ਦੇ ਹਵਾਲੇ ਨਾਲ ਪਰਵਾਸ ਦੌਰਾਨ ਕੀਤੇ ਸੰਘਰਸ਼ ਦੀ ਬਾਤ ਸਾਂਝੀ ਕੀਤੀ ਤੇ ਆਸਟਰੇਲੀਆ 'ਚ ਰਹਿੰਦੇ ਹੋਏ ਆਪਣਿਆਂ ਦੇ ਅਹਿਸਾਸ ਨੂੰ ਵੀ ਜਾਣਿਆ | ਮੁੱਖ ਬੁਲਾਰੇ ਡਾ. ਰਘਬੀਰ ਸਿੰਘ ਸਿਰਜਣਾ ਨੇ ਕਿਹਾ ਕਿ ਮੈਂ ਅਰਧ ਪਰਵਾਸੀ ਹਾਂ ਤੇ ਕੈਨੇਡਾ ਵਿਚ ਵਿਚਰਦਿਆਂ ਮੈਂ ਮਹਿਸੂਸ ਕੀਤਾ ਕਿ ਪਰਵਾਸ ਮਨੁੱਖ ਅੰਦਰ ਦੂਜੇ ਸਭਿਆਚਾਰਾਂ ਪ੍ਰਤੀ ਨਵੀਂ ਸਮਝ ਪੈਦਾ ਕਰਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਸਵੈ ਪ੍ਰਸ਼ੰਸ਼ਾ ਤੋਂ ਉੱਪਰ ਉੱਠ ਕੇ ਆਪਣੀਆਂ ਸੀਮਾਵਾਂ ਨੂੰ ਵੀ ਪਹਿਚਾਨਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਅੱਜ ਪਰਵਾਸ ਦਾ ਸਰੂਪ ਤੇ ਸੁਭਾਅ ਬਦਲ ਚੁੱਕਾ ਹੈ | ਅੱਜ ਨਵੇਂ ਪਰਵਾਸ ਕਰਨ ਵਾਲਿਆਂ ਨੂੰ ਪੁਰਾਣੇ ਪਰਵਾਸੀ ਲੁੱਟ ਦਾ ਸ਼ਿਕਾਰ ਵੀ ਬਣਾ ਰਹੇ ਹਨ | ਇਸੇ ਦੌਰਾਨ ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਉਜੜ ਜਾਣ ਦੀ ਅਸੀਸ ਦਿੱਤੀ ਹੈ ਇਸ ਲਈ ਪੰਜਾਬੀ ਉੱਜੜ ਉੱਜੜ ਕੇ ਵਸਦੇ ਰਹੇ ਤੇ ਅੱਜ ਪੰਜਾਬ ਗਲੋਬਲ ਹੋ ਗਿਆ ਹੈ | ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇ ਉੱਘੇ ਰੰਗ ਕਰਮੀ ਬਲਕਾਰ ਸਿੰਘ ਸਿੱਧੂ ਨੇੇ ਜਿੱਥੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਥੇ ਵੱਖ-ਵੱਖ ਦੇਸ਼ਾਂ ਦੀ ਆਪਣੀ ਯਾਤਰਾ ਦੇ ਹਵਾਲੇ ਨਾਲ ਆਵਾਸ ਤੇ ਪਰਵਾਸ ਬਾਰੇ ਆਪਣੇ ਵਿਚਾਰ ਵੀ ਪ੍ਰਗਟਾਏ | ਇਸ ਪ੍ਰੋਗਰਾਮ ਦੇ ਸੰਚਾਲਨ ਵਿਚ ਦੀਪਕ ਚਨਾਰਥਲ ਦੀ ਅਹਿਮ ਭੂਮਿਕਾ ਰਹੀ | ਸਮਾਰੋਹ 'ਚ ਸਾਹਿਤਕਾਰਾਂ, ਲੇਖਕਾਂ ਤੇ ਕਵੀਆਂ ਵਿਚ ਡਾ. ਸੁਰਿੰਦਰ ਗਿੱਲ, ਡਾ. ਗੁਰਮੇਲ ਸਿੰਘ, ਲੇਖਿਕਾ ਰਾਜਬੀਰ ਕੌਰ ਰੰਧਾਵਾ, ਸੁਰਜੀਤ ਕੌਰ, ਸਿਮਰਜੀਤ ਗਰੇਵਾਲ, ਸੁਖਪ੍ਰੀਤ ਕੌਰ, ਸੰਜੀਵਨ ਸਿੰਘ, ਪੰਮੀ ਸਿੱਧੂ ਸੰਧੂ, ਸੁਨੀਲਮ ਮੰਡ, ਸਰਦਾਰਾ ਸਿੰਘ ਚੀਮਾ, ਗੌਤਮ ਰਿਸ਼ੀ ਤੋਂ ਇਲਾਵਾ ਆਸ਼ਾ ਕੰਵਲ, ਆਸ਼ਾ ਸ਼ਰਮਾ, ਦਰਸ਼ਨ ਕੌਰ, ਪਿ੍ਤਪਾਲ ਟਿਵਾਣਾ, ਗੁਰਜੰਟ ਸਰਾਰੀ, ਸੁਰਿੰਦਰ ਸਿੰਘ ਆਦਿ ਨੇ ਵੀ ਸ਼ਮੂਲੀਅਤ ਕੀਤੀ |
ਚੰਡੀਗੜ੍ਹ, 17 ਅਪ੍ਰੈਲ (ਅਜਾਇਬ ਸਿੰਘ ਔਜਲਾ)- ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਸੂਬਾ ਕਮੇਟੀ ਮੈਂਬਰ ਸੀ ਪੀ ਐੱਫ ਕਰਮਚਾਰੀ ਯੂਨੀਅਨ ਤੇ ਬੀ.ਐੱਡ ਅਧਿਆਪਕ ਫ਼ਰੰਟ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਮੋਹਾਲੀ ਤੇਜਿੰਦਰ ਸਿੰਘ ਅਤੇ ...
ਚੰਡੀਗੜ੍ਹ, 17 ਅਪ੍ਰੈਲ (ਪ੍ਰੋ. ਅਵਤਾਰ ਸਿੰਘ)- ਪੰਜਾਬ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਪੁਲਿਸ ਐਡਮਨਿਸਟੇ੍ਰਸ਼ਨ ਦੇ ਵਿਦਿਆਰਥੀਆਂ, ਰਿਸਰਚ ਸਕਾਲਰਾਂ ਤੇ ਫੈਕਲਟੀ ਨੇ ਨਵੇਂ ਖੋਲ੍ਹੇ ਗਏ ਏਕੀਕਿ੍ਤ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.), ਚੰਡੀਗੜ੍ਹ ਤੇ ਸੈਕਟਰ-17 ...
ਚੰਡੀਗੜ੍ਹ, 17 ਅਪ੍ਰੈਲ (ਮਨਜੋਤ ਸਿੰਘ ਜੋਤ)- ਪੈਕਫੈਸਟ 2021-22 ਦੇ ਦੂਜੇ ਦਿਨ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ | ਫੈਸਟ ਦੇ ਦੂਜੇ ਦਿਨ ਦੀ ਸ਼ੁਰੂਆਤ ਭੰਗੜੇ ਮੁਕਾਬਲੇ ਤੋਂ ਹੋਈ ਜੋ ਕਿ ਪੈਕ ਦੇ ਪੰਜਾਬੀ ਸੰਪਾਦਕੀ ਬੋਰਡ ਵਲੋਂ ਕਰਵਾਇਆ ਗਿਆ ਸੀ | ਇਸ ਵਿਚ ...
ਚੰਡੀਗੜ੍ਹ, 17 ਅਪ੍ਰੈਲ (ਅਜਾਇਬ ਸਿੰਘ ਔਜਲਾ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਸਭਾ ਸੈਕਟਰ-30 ਚੰਡੀਗੜ੍ਹ ਵਲੋਂ ਡਾ. ਬੀ.ਆਰ. ਅੰਬੇਡਕਰ ਦੇ 131ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਸਭਾ ਦੇ ਪ੍ਰਧਾਨ ਓ.ਪੀ. ਚੋਪੜਾ, ਮੀਤ ਪ੍ਰਧਾਨ ਜੀਵਨ ਸਿੰਘ ਹੁਰਾਂ ...
ਚੰਡੀਗੜ੍ਹ, 17 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਕਮੀ ਆ ਰਹੀ ਹੈ | ਅੱਜ ਸ਼ਹਿਰ ਵਿਚ ਕੋਰੋਨਾ ਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦ ਕਿ ਦੋ ਮਰੀਜ਼ ਸਿਹਤਯਾਬ ਹੋਏ ਹਨ | ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ...
ਚੰਡੀਗੜ੍ਹ, 17 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ-53 ਿਲੰਕ ਰੋਡ ਨੇੜੇ ਇਕ ਰਾਹ ਜਾਂਦੇ ਵਿਅਕਤੀ ਨਾਲ ਝਪਟਮਾਰੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਜ਼ਿਲ੍ਹਾ ਮੋਹਾਲੀ ਦੇ ਪਿੰਡ ਕਾਂਸਲ ਦੇ ਰਹਿਣ ...
ਚੰਡੀਗੜ੍ਹ, 17 ਅਪ੍ਰੈਲ (ਅਜਾਇਬ ਸਿੰਘ ਔਜਲਾ)- ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵਲੋਂ ਇਕ ਸਾਹਿਤਕ ਸਮਾਰੋਹ ਕਮਿਊਨਿਟੀ ਸੈਂਟਰ ਸੈਕਟਰ 19 ਚੰਡੀਗੜ੍ਹ ਵਿਖੇ ਕਰਵਾਇਆ ਗਿਆ | ਸੰਸਥਾ ਦੇ ਪ੍ਰਧਾਨ ਸੇਵੀ ਰਾਇਤ, ਡਾ. ਅਵਤਾਰ ਸਿੰਘ ਪਤੰਗ ਤੇ ਗੁਰਦਰਸ਼ਨ ਸਿੰਘ ਮਾਵੀ ਦੀ ...
ਚੰਡੀਗੜ੍ਹ, 17 ਅਪ੍ਰੈਲ (ਮਨਜੋਤ ਸਿੰਘ ਜੋਤ)- ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੇ ਇਸ ਵਾਰ ਮਾਰਚ ਮਹੀਨੇ ਦੀ ਗਰਮੀ ਕਾਰਨ ਕਣਕ ਦੀ ਫ਼ਸਲ ਦਾ ਝਾੜ ਘੱਟ ਨਿਕਲਣ ਅਤੇ ਪਹਿਲਾਂ ਨਾਲੋਂ ਕਣਕ ਦੇ ਦਾਣੇ ਦਾ ਅਕਾਰ ਘਟਣ ਕਾਰਨ ਕਿਸਾਨਾਂ ਨੂੰ ਹੋਏ ...
ਚੰਡੀਗੜ੍ਹ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ) - ਹਰਿਆਣਾ ਰਾਜ ਵਿਚ ਹੋਟਲ ਪ੍ਰਬੰਧਨ ਤੇ ਪਾਕ ਅਧਿਐਨ (ਕਿਯੂਲਨੇਰੀ) ਦ ਖੇਤਰ ਵਿਚ ਕੌਮਾਂਤਰੀ ਮਾਨਕ ਸਥਾਪਿਤ ਕਰਨ ਵਿਚ ਮਦਦ ਕਰਨ ਲਈ ਹਰਿਆਣਾ ਰਾਜ ਹੋਟਲ ਪ੍ਰਬੰਧਨ ਸੰਸਥਾਨ ਰੋਹਤਕ ਅਤੇ ਸਵਿਸ ਹੋਟਲ ਮੈਨੇਜਮੈਂਟ ਸਕੂਲ ...
ਡੇਰਾਬੱਸੀ, 17 ਅਪ੍ਰੈਲ (ਰਣਬੀਰ ਸਿੰਘ ਪੜ੍ਹੀ)-ਸਰਕਾਰੀ ਡਿਊਟੀ ਵਿਚ ਲਾਪਰਵਾਹੀ ਵਰਤਣ ਵਾਲੇ ਡੇਰਾਬੱਸੀ ਦੇ ਐਸ. ਡੀ. ਐਮ. ਦਫ਼ਤਰ ਦੇ ਦੋ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਲਈ ਐਸ. ਡੀ. ਐਮ. ਨੇ ਖ਼ੁਦ ਡੀ. ਸੀ. ਮੁਹਾਲੀ ਨੂੰ ਪੱਤਰ ਲਿਖਿਆ ਹੈ | ਇਨ੍ਹਾਂ ਵਿਚ ਇਕ ਸੁਪਰਡੈਂਟ ਤੇ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)- ਮੁਹਾਲੀ ਵਿਚਲੇ 2 ਵੱਖ-ਵੱਖ ਥਾਣਿਆਂ ਦੀ ਪੁਲਿਸ ਵਲੋਂ 2 ਨਾਬਾਲਗ ਲੜਕੀਆਂ ਨੂੰ ਅਗਵਾ ਕਰਕੇ ਲੈ ਜਾਣ ਦੇ ਮਾਮਲੇ 'ਚ 2 ਨੌਜਵਾਨਾਂ ਖ਼ਿਲਾਫ਼ ਧਾਰਾ-363 ਅਤੇ 366ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ | ਪਹਿਲੇ ਮਾਮਲੇ 'ਚ ਨਾਬਾਲਗ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-11 ਦੀ ਪੁਲਿਸ ਨੇ 2 ਵੱਖ-ਵੱਖ ਮਾਮਲਿਆਂ ਵਿਚ ਮਹਾਂਵੀਰ ਜੈਅੰਤੀ ਮੌਕੇ ਮੀਟ-ਅੰਡੇ ਵੇਚਣ ਦੇ ਮਾਮਲੇ 'ਚ ਕੇ. ਐਫ. ਸੀ. ਫੇਜ਼-11 ਦੇ ਮੈਨੇਜਰ ਸਮੇਤ 7 ਵਿਅਕਤੀਆਂ ਖ਼ਿਲਾਫ਼ ਧਾਰਾ-188 ਦੇ ਤਹਿਤ ਮਾਮਲਾ ਦਰਜ ਕੀਤਾ ਹੈ | ...
ਖਰੜ, 17 ਅਪ੍ਰੈਲ (ਜੰਡਪੁਰੀ)-ਕਾਂਗਰਸ ਹਾਈ ਕਮਾਂਡ ਵਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ 'ਤੇ ਵਿਜੈ ਸ਼ਰਮਾ ਟਿੰਕੂ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਤੇ ਮੁੱਖ ਸੇਵਾਦਾਰ ਕਾਂਗਰਸ ਪਾਰਟੀ ਹਲਕਾ ਖਰੜ ਗੁਲਦਸਤਾ ਭੇਟ ਕਰਕੇ ਵਧਾਈ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕੇ. ਐੱਸ. ਰਾਣਾ)- ਜਨਰਲ ਕੈਟਾਗਰੀਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਨੇ ਪੰਜਾਬ ਸਰਕਾਰ ਦੇ ਬਿਜਲੀ ਯੂਨਿਟਾਂ ਦੀ ਮੁਆਫ਼ੀ ਸੰਬੰਧੀ ਜਨਰਲ ਵਰਗ ਨਾਲ ਕੀਤੇ ਗਏ ਪੱਖਪਾਤ 'ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਹਰ ਸਿਆਸੀ ਪਾਰਟੀ ਵਲੋਂ ਜਨਰਲ ...
ਮਾਜਰੀ, 17 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)-ਲੋਕ ਹਿੱਤ ਮਿਸ਼ਨ ਸਰਕਾਰੀ ਦਫਤਰਾਂ, ਪਟਵਾਰਖਾਨਿਆਂ, ਤਹਿਸੀਲਾਂ ਤੇ ਬੀ. ਡੀ. ਪੀ. ਓ. ਦਫ਼ਤਰਾਂ 'ਚ ਹੋ ਰਹੇ ਭਿ੍ਸ਼ਟਾਚਾਰ ਖ਼ਿਲਾਫ਼ ਖੜ੍ਹਨ ਤੇ ਇਨਸਾਫ਼ ਖਾਤਰ ਲੋਕਾਂ ਹਿੱਤਾਂ ਲਈ ਲੜਨ ਲਈ ਹਮੇਸ਼ਾ ਤਤਪਰ ਹੈ, ਇਸ ਸੰਬੰਧੀ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕੇ. ਐੱਸ. ਰਾਣਾ)- ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ ਵਿਖੇ ਵਿਸਾਖੀ ਸੰੰਬੰਧੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿਚ ਜਿਥੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਉਥੇ ਹੀ ਕਾਲਜ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕੇ. ਐੱਸ. ਰਾਣਾ)-ਜ਼ਿਲੇ੍ਹ ਦੀਆਂ ਮੰਡੀਆਂ 'ਚ ਕਣਕ ਦੀ ਖ਼ਰੀਦ ਨਿਰਵਿਘਨ ਚੱਲ ਰਹੀ ਹੈ ਅਤੇ 17 ਅਪ੍ਰੈਲ ਤੱਕ ਵੱਖ-ਵੱਖ ਮੰਡੀਆਂ ਵਿਚ 63 ਹਜ਼ਾਰ 520 ਮੀਟਰਕ ਟਨ ਕਣਕ ਆਈ ਹੈ ਜਿਸ ਵਿਚੋਂ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ 63 ਹਜ਼ਾਰ 410 ਮੀਟਰਿਕ ਟਨ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕੇ. ਐੱਸ. ਰਾਣਾ) - ਵਿਸਾਖੀ ਮੌਕੇ ਧੰਨ ਬਾਬਾ ਗੁਸਾਈਦਾਸ ਪਿੰਡ ਸੋਹਾਣਾ ਸੈਕਟਰ-57 ਮੁਹਾਲੀ ਵਿਖੇ ਕਰਵਾਏ ਸਾਲਾਨਾ ਤਿੰਨ ਰੋਜ਼ਾ ਗੁਰਮਤਿ ਸਮਾਗਮ ਮੌਕੇ ਸੈਂਕੜੇ ਸੰਗਤ ਅਤੇ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਹਾਜ਼ਰੀ ਲਗਵਾਈ | ਮੁੱਖ ...
ਜ਼ੀਰਕਪੁਰ, 17 ਅਪ੍ਰੈਲ (ਅਵਤਾਰ ਸਿੰਘ)- ਗਰਮੀ ਦਾ ਮੌਸਮ ਆਉਂਦੇ ਹੀ ਜ਼ੀਰਕਪੁਰ ਖੇਤਰ 'ਚ ਵਿਕਦੇ ਦੁੱਧ ਦੇ ਉਤਪਾਦ ਸ਼ੱਕ ਦੇ ਘੇਰੇ 'ਚ ਆਉਣੇ ਸ਼ੁਰੂ ਹੋ ਗਏ ਹਨ ਜਿਸ 'ਤੇ ਜ਼ੀਰਕਪੁਰ ਬਲਟਾਣਾ ਅਤੇ ਢਕੌਲੀ ਵਾਸੀਆਂ ਨੇ ਜ਼ਿਲ੍ਹਾ ਫੂਡ ਸਪਲਾਈ ਵਿਭਾਗ ਦੇ ਅਫ਼ਸਰਾਂ ਤੋਂ ਖੇਤਰ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਰਾਣਾ)- ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ 21 ਅਪ੍ਰੈਲ ਨੂੰ ਸ਼ੋ੍ਰਮਣੀ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਪੂਰਨ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ | ਗੁ. ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ...
ਚੰਡੀਗੜ੍ਹ, 17 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਨੂੰ ਆਪਣੀ ਕਾਰ 'ਤੇ ਜਾਅਲੀ ਨੰਬਰ ਲਗਾ ਕੇ ਘੁੰਮਦੇ ਹੋਏ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਮੋਹਾਲੀ ਦੇ ਰਹਿਣ ਵਾਲੇ ਪਰਮਵੀਰ ਸਿੰਘ ਵਜੋਂ ਹੋਈ ਹੈ | ਪੁਲਿਸ ਨੇ ਉਸ ...
ਖਰੜ, 17 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਭਾਜਪਾ ਦੀ ਸੁੂਬਾ ਕਾਰਜਕਾਰਨੀ ਦੇ ਮੈਂਬਰ ਨਰਿੰਦਰ ਸਿੰਘ ਰਾਣਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਜਦੋਂ ਤੁਸੀਂ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ ਸੀ ਤਾਂ ਆਪਣੇ ਮੈਨੀਫੈਸਟੋ ਵਿਚ ਇਹ ਗੱਲ ਕਿਉਂ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਦੀ ਪੁਲਿਸ ਨੇ ਇਕ ਲੜਕੀ ਨਾਲ ਕੁੱਟਮਾਰ ਕਰਨ ਦੇ ਦੋਸ਼ 'ਤੇ ਪਤੀ-ਪਤਨੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪਤੀ-ਪਤਨੀ ਦੀ ਪਛਾਣ ਗੁਰਜੰਟ ਸਿੰਘ ਤੇ ਸਰਬਜੀਤ ਕੌਰ ਵਾਸੀ ਦਰਪਨ ਗ੍ਰੀਨ ਖਰੜ ਵਜੋਂ ਹੋਈ ਹੈ | ਇਸ ...
ਚੰਡੀਗੜ੍ਹ, 17 ਅਪ੍ਰੈਲ (ਐਨ.ਐਸ. ਪਰਵਾਨਾ)- ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਸੰਜੀਵ ਕੌਸ਼ਲ ਨੇ ਕਿਹਾ ਹੈ ਕਿ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ ਵਲੋਂ ਹੁਣ ਤਕ 28787 ਲੋਕਾਂ ਨੂੰ ਜਾਬ ਦਾ ਆਫਰ ਕੀਤਾ ਜਾ ਚੁੱਕਾ ਹੈ ਜਿਸ ਵਿਚੋਂ 12309 ਲੋਕਾਂ ਨੇ ਆਪਣੇ ਰੁਜ਼ਗਾਰ/ਜੋਬ ਨੂੰ ਜੁਆਇਨ ...
ਮਾਜਰੀ 17 ਅਪ੍ਰੈਲ (ਕੁਲਵੰਤ ਸਿੰਘ ਧੀਮਾਨ)- ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਬਲਾਕ ਮਾਜਰੀ ਕੰਢੀ ਖੇਤਰ ਏਰੀਏ ਕਿਸਾਨਾਂ ਦੀ ਕਣਕ ਦੀ ਫ਼ਸਲ ਦਾ ਘੱਟ ਝਾੜ ਨਿਕਲਣ ਕਰਕੇ ਕਿਸਾਨਾਂ ਦੀ ਲਾਗਤ ਵੀ ਪੂਰੀ ਨਹੀਂ ਹੋ ਰਹੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ...
ਚੰਡੀਗੜ੍ਹ, 17 ਅਪ੍ਰੈਲ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਚੋਰੀ ਦੇ ਦੋ ਮਾਮਲੇ ਪੁਲਿਸ ਨੇ ਦਰਜ ਕੀਤੇ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 22-ਸੀ ਦੇ ਰਹਿਣ ਵਾਲੇ ਦੀਪਕ ਮਲਾਥੀਆ ਨੇ ਪੁਲਿਸ ਨੂੰ ਦਿੱਤੀ ਹੈ | ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)- ਪਿੰਡ ਬਾਕਰਪੁਰ ਵਿਖੇ ਇਕ ਪਲਾਟ ਨੂੰ ਲੈ ਕੇ ਪਿੰਡ ਦੀ ਪੰਚਾਇਤ ਅਤੇ ਦੋ ਵਿਅਕਤੀਆਂ 'ਚ ਬੀਤੇ ਦਿਨੀ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਥਾਣਾ ਸੋਹਾਣਾ ਦੀ ...
ਜ਼ੀਰਕਪੁਰ, 17 ਅਪ੍ਰੈਲ (ਹੈਪੀ ਪੰਡਵਾਲਾ)-ਇਥੋਂ ਨੇੜਲੇ ਪਿੰਡ ਦਿਆਲਪੁਰਾ ਵਿਖੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਯੂਥ ਕਲੱਬ ਵਲੋਂ 12ਵਾਂ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ 'ਚ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)-ਥਾਣਾ ਮਟੌਰ ਦੀ ਪੁਲਿਸ ਵਲੋਂ ਝਪਟਮਾਰੀ ਦੇ ਇਕ ਮਾਮਲੇ ਵਿਚ ਗਿ੍ਫ਼ਤਾਰ ਹਰਪ੍ਰੀਤ ਸਿੰਘ ਵਾਸੀ ਪਿੰਡ ਸੋਹਾਣਾ ਦੀ ਪੁੱਛਗਿਛ ਤੋਂ ਬਾਅਦ ਉਸ ਕੋਲੋਂ ਖੋਹ ਕੀਤੇ 7 ਮੋਬਾਈਲ ਫ਼ੋਨ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਜਸਬੀਰ ਸਿੰਘ ਜੱਸੀ)-ਸੀ. ਆਈ. ਏ. ਸਟਾਫ ਵਲੋਂ ਨਾਜਾਇਜ਼ ਪਿਸਟਲ ਅਤੇ ਜਿੰਦਾ ਕਾਰਤੂਸਾਂ ਸਮੇਤ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਖੇਪੜਾ ਜ਼ਿਲ੍ਹਾ ...
ਮੁੱਲਾਂਪੁਰ ਗਰੀਬਦਾਸ, 17 ਅਪ੍ਰੈਲ (ਖੈਰਪੁਰ)- ਸਾਬਕਾ ਮੰਤਰੀ ਤੇ ਆਪ ਪਾਰਟੀ ਦੇ ਸੀਨੀਅਰ ਆਗੂ ਜਗਮੋਹਨ ਸਿੰਘ ਕੰਗ ਨੇ ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵੱਸਦੇ ਪਿੰਡ ਮਿਰਜ਼ਾਪੁਰ ਦਾ ਦੌਰਾ ਕੀਤਾ | ਪਿੰਡ ਵਾਸੀਆਂ ਨੇ ਕੰਗ ਨੂੰ ਦੱਸਿਆ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ...
ਜ਼ੀਰਕਪੁਰ, 17 ਅਪ੍ਰੈਲ (ਹੈਪੀ ਪੰਡਵਾਲਾ)- ਪੁਲਿਸ ਨੇ ਇਕ ਲੜਕੀ ਨਾਲ ਵਿਆਹ ਕਰਵਾ ਉਸ ਨੂੰ ਬੰਧਕ ਬਣਾ ਕੇ ਰੱਖਣ ਅਤੇ ਮਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਮਿ੍ਤਕਾ ਦੀ ਪਹਿਚਾਣ ਰੇਖਾ ਰਾਣੀ (25) ਵਜੋਂ ਹੋਈ | ਮਾਮਲੇ ਬਾਬਤ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕੇ. ਐੱਸ. ਰਾਣਾ)- ਰਿਆਤ ਬਾਹਰਾ ਯੂਨੀਵਰਸਿਟੀ ਵਲੋਂ ਐਨ. ਐਸ. ਐਸ. ਵਲੰਟੀਅਰਾਂ ਲਈ ਐਨ. ਐਸ. ਐਸ. ਓਰੀਐਂਟੇਸ਼ਨ ਦਾ ਪ੍ਰਬੰਧ ਕੀਤਾ ਗਿਆ ਜਿਸ ਦੌਰਾਨ ਛੂਤ ਦੀਆਂ ਬਿਮਾਰੀਆਂ ਬਾਰੇ ਨੌਜਵਾਨ ਭਾਗੀਦਾਰਾਂ ਵਿਚ ਜਾਗਰੂਕਤਾ ਫੈਲਾਉਣ ਲਈ ਰੈੱਡ ...
ਐੱਸ. ਏ. ਐੱਸ. ਨਗਰ, 17 ਅਪ੍ਰੈਲ (ਕੇ. ਐੱਸ. ਰਾਣਾ)- ਆਜ਼ਾਦੀ ਕਾ ਅੰਮਿ੍ਤ ਮਹਾਂਉਤਸਵ ਮੁਹਿੰਮ ਤਹਿਤ ਮੁਹਾਲੀ ਦੇ ਸਿਵਲ ਹਸਪਤਾਲ ਵਿਖੇ ਅੱਜ 18 ਅਪ੍ਰੈਲ ਨੂੰ ਸੂਬਾ ਪੱਧਰੀ ਸਿਹਤ ਮੇਲਾ ਲਗਾਇਆ ਜਾ ਰਿਹਾ ਹੈ | ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਸੂਬਾ ਪੱਧਰੀ ...
ਖਰੜ, 17 ਅਪ੍ਰੈਲ (ਗੁਰਮੁੱਖ ਸਿੰਘ ਮਾਨ)- ਨਗਰ ਕੌਂਸਲ ਖਰੜ ਵਲੋਂ ਲੱਖਾਂ ਰੁਪਏ ਖਰਚ ਕੇ ਖਾਨਪੁਰ ਚੌਕ ਤੋਂ ਲੈ ਕੇ ਕੇ. ਐਫ. ਸੀ. ਚੌਕ 'ਤੇੇ ਫਲਾਈਓਵਰ ਦੇ ਥੱਲੇ ਪਿੱਲਰਾਂ 'ਤੇੇ ਉਨ੍ਹਾਂ ਦੀ ਸੁੰਦਰਤਾ ਲਈ ਵੱਖ-ਵੱਖ ਪਿੱਲਰਾਂ 'ਤੇੇ 'ਸਵੱਛ ਭਾਰਤ ਮਿਸ਼ਨ', 'ਪਾਣੀ ਦੀ ਸੰਭਾਲ' ...
ਲਾਲੜੂ, 17 ਅਪ੍ਰੈਲ (ਰਾਜਬੀਰ ਸਿੰਘ)- ਲਾਲੜੂ ਮੰਡੀ ਤੇ ਨਗਰ ਕੌਂਸਲ ਲਾਲੜੂ ਦੀ ਹਦੂਦ ਅੰਦਰ ਪਿੰਡ ਮਗਰਾ ਵਿਖੇ ਇਕ-ਇਕ ਗਊਸ਼ਾਲਾ ਹੋਣ ਦੇ ਬਾਵਜੂਦ ਵੀ ਆਵਾਰਾ ਗਊਆਂ ਤੇ ਸਾਨ੍ਹਾਂ ਦੀ ਸ਼ਹਿਰ ਵਿਚ ਵੱਡੀ ਭਰਮਾਰ ਹੈ, ਜਿਸ ਤੋਂ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ ਪਰ ...
ਜ਼ੀਰਕਪੁਰ, 17 ਅਪ੍ਰੈਲ (ਅਵਤਾਰ ਸਿੰਘ)- ਜ਼ੀਰਕਪੁਰ ਪਟਿਆਲਾ ਸੜਕ ਤੋਂ ਵੀ. ਆਈ. ਪੀ. ਰੋਡ ਅਤੇ ਪਿੰਡ ਰਾਮਗੜ੍ਹ ਪੁੱਡਾ ਨੂੰ ਜਾਂਦੀ ਸੜਕ ਦੋ ਸਾਲ ਤੋਂ ਟੁੱਟੀ ਸੜਕ ਦੀ ਉਸਾਰੀ ਨਾ ਕੀਤੇ ਜਾਣ ਨਾਲ ਇਸ ਸੜਕ 'ਤੇੇ ਵਸੀਆਂ ਸੁਸਾਇਟੀਆਂ ਦੇ ਵਾਸੀ ਪ੍ਰੇਸ਼ਾਨ ਹਨ | ਜ਼ਿਕਰਯੋਗ ...
ਜ਼ੀਰਕਪੁਰ 17 ਅਪ੍ਰੈਲ (ਅਵਤਾਰ ਸਿੰਘ)- ਅੱਜ ਸਵੇਰੇ ਕਰੀਬ 4.30 ਵਜੇ ਪਿੰਡ ਸਿੰਘਪੁਰਾਂ ਦੇ ਰਿਹਾਇਸ਼ੀ ਖ਼ੇਤਰ ਦੇ ਨੇੜੇ ਬਣੇ ਫਰਨੀਚਰ ਦੇ ਕਾਰਖਾਨੇ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜ਼ੀਰਕਪੁਰ ਤੇ ਡੇਰਾਬਸੀ ਦੇ ਫਾਇਰ ਬਿ੍ਗੇਡ ਅਮਲੇ ਵਲੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX