ਮਜੀਠਾ, 17 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਅਤੇ ਜ਼ਿਲ੍ਹਾ ਖੁਰਾਕ ਤੇ ਸਪਲਾਈਜ਼ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਵਲੋਂ ਦਾਣਾ ਮੰਡੀ ਮਜੀਠਾ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮੰਡੀ 'ਚ ਕਣਕ ਦੇ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ | ਉਨ੍ਹਾਂ ਨੇ ਮੰਡੀ 'ਚ ਕਣਕ ਦੀ ਸਫਾਈ, ਤੁਲਾਈ, ਚੁਕਾਈ, ਵਿਕੀ ਕਣਕ ਦਾ ਭੁਗਤਾਨ, ਬਾਰਦਾਨਾ ਆਦਿ ਦਾ ਜਾਇਜ਼ਾ ਲਿਆ ਅਤੇ ਸਕੱਤਰ ਮਾਰਕੀਟ ਕਮੇਟੀ ਵਲੋਂ ਅਤੇ ਖ਼ਰੀਦ ਏਜੰਸੀਆਂ ਵਲੋਂ ਕੀਤੇ ਖ਼ਰੀਦ ਪ੍ਰਬੰਧਾਂ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ | ਗੱਲਬਾਤ ਕਰਦਿਆਂ ਜ਼ਿਲ੍ਹਾ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੀਆਂ ਹਦਾਇਤਾਂ ਨੂੰ ਮੰਡੀਆਂ 'ਚ ਇੰਨ-ਬਿੰਨ ਲਾਗੂ ਕੀਤਾ ਜਾਵੇਗਾ | ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫਸਲ ਦਾ ਇਕ-ਇਕ ਦਾਣਾ ਸਮੇਂ ਸਿਰ ਚੁੱਕ ਲਿਆ ਜਾਵੇਗਾ ਅਤੇ ਸਰਕਾਰ ਵਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਸਮੇਂ ਅੰਦਰ ਵਿਕੀ ਹੋਈ ਕਣਕ ਦਾ ਭੁਗਤਾਨ ਵੀ ਕਰ ਦਿੱਤਾ ਜਾਵੇਗਾ | ਖ਼ਰੀਦ ਏਜੰਸੀਆਂ ਅਤੇ ਹੋਰ ਅਧਿਕਾਰੀਆਂ ਨੂੰ ਤਾੜਨਾ ਕਰਦਿਆਂ ਜ਼ਿਲ੍ਹਾ ਖੁਰਾਕ ਕੰਟਰੋਲਰ ਨੇ ਕਿਹਾ ਕਿ ਕਣਕ ਦੀ ਖ਼ਰੀਦ ਪ੍ਰਕਿਰਿਆ ਵਿਚ ਕਿਸੇ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਲਾਲੀ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹੈ ਤੇ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣ ਨਹੀ ਦਿੱਤਾ ਜਾਵੇਗਾ | ਦਾਣਾ ਮੰਡੀ ਮਜੀਠਾ 'ਚ ਅੱਜ ਤੱਕ 39,851 ਕੁਇੰਟਲ ਕਰੀਬ 80 ਹਜ਼ਾਰ ਬੋਰੀਆਂ ਕਣਕ ਦੀ ਖ਼ਰੀਦ ਕੀਤੀ ਗਈ ਪਰ ਇਸ ਵਿਚੋਂ ਸਿਰਫ 20 ਹਜ਼ਾਰ ਬੋਰੀਆਂ ਕਣਕ ਹੀ ਚੁੱਕੀ ਗਈ | ਇਸ ਮੌਕੇ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ, ਜ਼ਿਲ੍ਹਾ ਕੰਟਰੋਲਰ ਸੁਖਵਿੰਦਰ ਸਿੰਘ ਗਿੱਲ, ਸਕੱਤਰ ਮਾਰਕੀਟ ਕਮੇਟੀ ਰਮਨਦੀਪ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਬਲਵਿੰਦਰ ਸਿੰਘ, ਖ਼ਰੀਦ ਏਜੰਸੀ ਪਨਗਰੇਨ ਦੇ ਇੰਸਪੈਕਟਰ ਹਰਮਨਦੀਪ ਸਿੰਘ ਥਿੰਦ, ਅਸ਼ੀਸ਼ ਮਹਾਜਨ, ਕੁਲਦੀਪ ਸਿੰਘ ਕਾਹਲੋਂ, ਪ੍ਰਭਜੋਤ ਸਿੰਘ, ਟਰਾਂਸਪੋਰਟਰ ਨਾਨਕ ਸਿੰਘ ਮਜੀਠਾ ਆਦਿ ਹਾਜ਼ਰ ਸਨ |
ਮਜੀਠਾ, 17 ਅਪੈ੍ਰਲ (ਮਨਿੰਦਰ ਸਿੰਘ ਸੋਖੀ)-ਫਜ਼ਲਾਂ ਦੀ ਰਾਣੀ ਕੈਥੋਲਿਕ ਚਰਚ ਰੋੜੀ ਮਜੀਠਾ ਅਤੇ ਸੇਂਟ ਮੈਰੀ ਕੈਥੋਲਿਕ ਚਰਚ ਮਾਛੀ ਨੰਗਲ ਦੇ ਸਮੂਹ ਇਸਾਈ ਭਾਈਚਾਰੇ ਵਲੋਂ ਫਾਦਰ ਸੈਮੂਅਲ ਨਾਹਰ ਪਰਿਸ ਪ੍ਰੀਸ਼ਟ ਮਜੀਠਾ ਦੀ ਅਗਵਾਈ ਵਿਚ ਪ੍ਰਭੂ ਯਿਸ਼ੂ ਮਸੀਹ ਦੀ ਮੌਤ ਦੀ 14 ...
ਓਠੀਆਂ, 17 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)-ਤਹਿਸੀਲ ਅਜਨਾਲਾ ਦੇ ਪਿੰਡ ਕੋਟਲੀ ਸੱਕਾ ਦੇ ਸਾਬਕਾ ਸਰਪੰਚ ਸਵਰਨ ਸਿੰਘ ਸੰਧੂ ਪਿਛਲੇ ਦਿਨੀਂ ਸੰਖੇਪ ਬਿਮਾਰੀ ਪਿੱਛੋਂ ਸਵਰਗ ਸਿਧਾਰ ਗਏ ਸਨ | ਪਰਿਵਾਰ ਵਲੋਂ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਅੱਜ ...
ਮਾਨਾਂਵਾਲਾ, 17 ਅਪ੍ਰੈਲ (ਪ.ਪ.)-ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦਾ ਸਾਲਾਨਾ ਸੂਬਾ ਪੱਧਰੀ ਸਮਾਗਮ ਦਿੱਲੀ ਪਬਲਿਕ ਸਕੂਲ ਅੰਮਿ੍ਤਸਰ ਦੇ ਆਡੀਟੋਰੀਅਮ 'ਚ ਕਰਵਾਇਆ ਗਿਆ ਜੋ ਸਾਹਿਤ ਦੇ ਖੇਤਰ 'ਚ ਨਵਾਂ ਕੀਰਤੀਮਾਨ ਸਥਾਪਿਤ ਕਰਦਾ ਹੋਇਆ ਯਾਦਗਾਰੀ ਹੋ ਨਿੱਬੜਿਆ | ...
ਰਈਆ-ਗੁਰਦੇਵ ਸਿੰਘ ਬੱਲ ਦਾ ਜਨਮ 1956 ਨੂੰ ਪਿੰਡ ਸੁਧਾਰ ਵਿਖੇ ਪਿਤਾ ਦੀਦਾਰ ਸਿੰਘ ਬੱਲ ਦੇ ਘਰ ਮਾਤਾ ਹਰਬੰਸ ਕੌਰ ਬੱਲ ਦੀ ਕੁਖੋਂ ਹੋਇਆ | ਆਪ ਨੂੰ ਬਚਪਨ ਤੋਂ ਖੇਡਾਂ ਦਾ ਬਹੁਤ ਸ਼ੌਂਕ ਸੀ, ਜਿਸ ਕਰ ਕੇ ਆਪ ਨੇ ਮੈਟਿ੍ਕ ਤੱਕ ਦੀ ਵਿਦਿਆ ਸਪੋਰਟਸ ਸਕੂਲ ਜਲੰਧਰ ਤੋਂ ਪ੍ਰਾਪਤ ...
ਮਜੀਠਾ, 17 ਅਪ੍ਰੈਲ (ਮਨਿੰਦਰ ਸਿੰਘ ਸੋਖੀ)-ਇਸਾਈ ਮੱਤ ਦੇ ਧਾਰਮਿਕ ਆਗੂ ਬਿਸ਼ਪ ਡਾ:. ਫਰੈਂਕੋ ਮੁਲੱਕਲ ਡਾਇਸਿਸ ਆਫ਼ ਜਲੰਧਰ, ਬਿਸ਼ਪ ਡਾ. ਐਗਨਲੋ ਗਲੇਸ਼ੀਅਰ ਡਾਇਸਿਸ ਆਫ਼ ਜਲੰਧਰ ਅਤੇ ਸਾਬਕਾ ਚੇਅਰਮੈਨ ਕ੍ਰਿਸਚਨ ਭਲਾਈ ਬੋਰਡ ਪੰਜਾਬ ਅਮਨਦੀਪ ਗਿੱਲ ਸੁਪਾਰੀਵਿੰਡ ਨੇ ...
ਚੌਂਕ ਮਹਿਤਾ, 17 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਮਾਰਕੀਟ ਕਮੇਟੀ ਮਹਿਤਾ ਦੇ ਵਾਈਸ ਚੇਅਰਮੈਨ ਕਸ਼ਮੀਰ ਸਿੰਘ ਕਾਲਾ ਅਤੇ ਸਰਪੰਚ ਮਹਿਤਾ ਦੇ ਚਾਚਾ ਤੇ ਪਿ੍ਤਪਾਲ ਸਿੰਘ ਰੰਧਾਵਾ ਦੇ ਪਿਤਾ ਸਤਿਕਾਰਯੋਗ ਜਥੇਦਾਰ ਬਾਪੂ ਮਹਿੰਦਰ ਸਿੰਘ ਰੰਧਾਵਾ ਨਮਿਤ ਸ੍ਰੀ ਆਖੰਡ ਪਾਠ ...
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਕੱਲ੍ਹ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦਾ ਐਲਾਨ ਕਰ ਕੇ ਪਹਿਲੀ ਗਰੰਟੀ ਪੂਰੀ ਕਰ ਦਿੱਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਗਾਰੰਟੀਆਂ ਵੀ ਪੂਰੀਆਂ ਕਰ ...
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਅਤੇ ਐੱਨ. ਆਰ. ਆਈ. ਮਾਮਲਿਆਂ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਈਸਟਰ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਅਜਨਾਲਾ ਸ਼ਹਿਰ ...
ਅਜਨਾਲਾ, 17 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਸ਼ਹਿਰ 'ਚ ਸਥਿਤ ਗੁਰਦੁਆਰਾ ਕਲਗੀਧਰ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਹੋਈ ਸਰਬਸੰਮਤੀ ਨਾਲ ਚੋਣ 'ਚ ਪਿਛਲੇ ਲੰਬੇ ਸਮੇਂ ਤੋਂ ਧਾਰਮਿਕ ਕਾਰਜਾਂ ਵਿਚ ਅਹਿਮ ਯੋਗਦਾਨ ਪਾ ਰਹੇ ਭਾਈ ਅਜੀਤ ਸਿੰਘ ਚਾਵਲਾ ਜੋ ਕਿ ...
ਗੱਗੋਮਾਹਲ, 17 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਨਹਿਰ ਤੋਂ ਪਾਰ ਪਿੰਡ ਅਵਾਣ ਤੇ ਖੇਤੀ ਕਰਦੇ ਕਿਸਾਨਾਂ ਦੀ ਮੁੱਖ ਮੰਗ ਨੂੰ ਪ੍ਰਵਾਨ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਰਿੰਦਰਾ ਫੀਡਰ ਨਹਿਰ 'ਤੇ ਕਿਸਾਨਾਂ ਨੂੰ ਪੁਲ ਬਣਾ ਕੇ ਦੇਣ ਦੇ ਫ਼ੈਸਲੇ ...
ਲੋਪੋਕੇ, 17 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਸੇਵਕ ਭਾਈ ਹਰਦਾਸ ਦੀ ਯਾਦ ਵਿਚ ਪਿੰਡ ਲੋਪੋਕੇ/ਕਰਨੋਲੀਆਂ ਵਿਖੇ ਵਿਸਾਖੀ ਅਤੇ ਖ਼ਾਲਸੇ ਦਾ ਸਾਜਨਾ ਦਿਹਾੜਾ ਸਮੂਹ ਨਗਰ ਲੋਪੋਕੇ ਤੇ ਇਲਾਕੇ ਦੇ ਸਹਿਯੋਗ ...
ਚੌਕ ਮਹਿਤਾ, 17 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ)-ਪਿੰਡ ਬੁੱਟਰ ਸਿਵੀਆਂ ਦੇ ਖੇਤਾਂ 'ਚ ਅਚਨਚੇਤ ਖੜ੍ਹੋਤੀ ਕਣਕ ਨੂੰ ਅੱਗ ਲੱਗ ਗਈ, ਜਿਸ ਨਾਲ 4 ਏਕੜ ਕਣਕ ਸੜ ਕੇ ਸੁਆਹ ਹੋ ਗਈ | ਪੁਲਿਸ ਚੌਕੀ ਬੁੱਟਰ ਦੇ ਇੰਚਾਰਜ ਸਬ ਇੰਸਪੈਕਟਰ ਗੁਰਦੇਵ ਸਿੰਘ ਅਤੇ ਸਹਾਇਕ ਸਬ-ਇੰਸਪੈਕਟਰ ...
ਅਟਾਰੀ, 17 ਅਪ੍ਰੈਲ (ਗੁਰਦੀਪ ਸਿੰਘ ਅਟਾਰੀ)-ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ ਵਾਹਗਾ ਸਰਹੱਦ 'ਤੇ ਹੋਣ ਵਾਲੀ ਰੀਟਰੀਟ ਸੈਰੇਮਨੀ ਦਾ ਕਲਕੱਤਾ ਹਾਈਕੋਰਟ ਦੇ ਮਾਣਯੋਗ ਜਸਟਿਸ ਸ੍ਰੀ ਰਾਜ ਸ਼ੇਖਰ ਮਾਨਥਾ ਨੇ ਆਨੰਦ ਮਾਣਿਆ | ਉਹ ...
ਜਗਦੇਵ ਕਲਾਂ, 17 ਅਪਰੈਲ (ਸ਼ਰਨਜੀਤ ਸਿੰਘ ਗਿੱਲ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਵਲੋਂ ਦਾਣਾ ਮੰਡੀ ਚੱਕ ਸਕੰਦਰ ਵਿਖੇ ਕਣਕ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ ਗਈ | ਇਸ ਮੌਕੇ ਕੈਬਨਿਟ ਮੰਤਰੀ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ...
ਬਾਬਾ ਬਕਾਲਾ ਸਾਹਿਬ, 17 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਆਰ. ਪੀ. ਆਈ. (ਅਠਾਵਲੇ) ਦੇ ਸੂਬਾਈ ਕਨਵੀਨਰ ਸਤਨਾਮ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮਿ੍ਤਸਰ ਖ਼ਿਲਾਫ਼ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਸਖਤ ਨੋਟਿਸ ...
ਗੱਗੋਮਾਹਲ, 17 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਕਣਕ ਦੀ ਖ੍ਰੀਦ 'ਚ ਕੁਤਾਹੀ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ | ਕਣਕ ਦੇ ਖ੍ਰੀਦ ਪ੍ਰਬੰਧਾਂ 'ਚ ਲੱਗੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਕਿਸਾਨਾਂ ਤੇ ਪੰਜਾਬ ਦੇ ਭਲੇ ਲਈ ਭਿ੍ਸ਼ਟਾਚਾਰ ਮੁਕਤ ਕੰਮ ਕਰਨਾ ...
ਤਰਸਿੱਕਾ, 17 ਅਪ੍ਰੈਲ (ਅਤਰ ਸਿੰਘ ਤਰਸਿੱਕਾ)-ਥਾਣਾ ਤਰਸਿੱਕਾ ਦੀ ਪੁਲਿਸ ਵਲੋਂ ਸਬ-ਇੰਸਪੈਕਟਰ ਬਘੇਲ ਸਿੰਘ ਐੱਸ. ਐੱਚ. ਓ. ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਜਾਰੀ ਹੈ | ਅੱਜ 2 ਸ਼ੱਕੀ ਵਿਅਕਤੀਆਂ ਨੂੰ ਪੁਲ ਸੂਆ ਸੰਗਰਾਵਾਂ ਵਿਖੇ ...
ਜੇਠੂਵਾਲ, 17 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ਦਾ ਅਹਿਮ ਪਿੰਡ ਜੇਠੂਵਾਲ ਜੋ ਕਿ ਬੁਨਿਆਦੀ ਸਹੂਲਤਾਂ ਨੂੰ ਤਰਸ ਰਿਹਾ ਹੈ, ਜਦੋਂ ਇਹ ਪਿੰਡ ਆਪਣੀ ਬੁੱਕਲ ਵਿਚ 5 ਹਜ਼ਾਰ ਦੇ ਕਰੀਬ ਲੋਕਾਂ ਦੀ ਘਣੀ ਆਬਾਦੀ ਨੂੰ ਸਮੋਈ ਬੈਠਾ ਹੈ ਅਤੇ ਨਜ਼ਦੀਕੀ ਇਲਾਕੇ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX