ਫ਼ਰੀਦਕੋਟ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮੰਡੀਆਂ 'ਚ ਇਕਦਮ ਵਧੀ ਫ਼ਸਲ ਦੀ ਆਮਦ ਦੇ ਚੱਲਦੇ ਫ਼ਸਲ ਦੇ ਅੰਬਾਰ ਮੰਡੀਆਂ 'ਚ ਲੱਗ ਚੁੱਕੇ ਹਨ, ਉੱਥੇ ਹੁਣ ਇਸ ਦੀ ਲਿਫਟਿੰਗ ਨੂੰ ਲੈ ਕੇ ਆੜ੍ਹਤੀਆਂ ਨੂੰ ਵੱਡੀ ਸਮੱਸਿਆ ਆ ਰਹੀ ਹੈ | ਜਿੱਥੇ ਇਕ ਪਾਸੇ ਕੁਝ ਆੜ੍ਹਤੀਏ ਲਿਫਟਿੰਗ ਠੇਕੇਦਾਰ 'ਤੇ ਸਿਰਫ ਆਪਣੇ ਚਹੇਤਿਆਂ ਦੀ ਫ਼ਸਲ ਦੀ ਲਿਫਟਿੰਗ ਪਹਿਲ ਦੇ ਅਧਾਰ 'ਤੇ ਕਰਵਾਉਣ ਦੇ ਦੋਸ਼ ਲਗਾ ਰਹੇ ਹਨ ਉਥੇ ਠੇਕੇਦਾਰ ਲੇਬਰ ਦੀ ਸਮੱਸਿਆ ਨੂੰ ਅਤੇ ਮੰਡੀ 'ਚ ਇਕਦਮ ਫ਼ਸਲ ਆਉਣ ਦਾ ਕਾਰਨ ਦਸ ਲਿਫਟਿੰਗ ਦਾ ਕੰਮ ਹੌਲੀ ਹੋਣਾ ਦੱਸ ਰਹੇ ਹਨ | ਇਸੇ ਗੱਲ ਨੂੰ ਲੈ ਕੇ ਅੱਜ ਕੁਝ ਆੜ੍ਹਤੀਆ ਵਲੋਂ ਠੇਕੇਦਾਰ ਖਿਲਾਫ਼ ਇਤਰਾਜ਼ ਜਾਹਰ ਕੀਤਾ ਤਾਂ ਸਥਿਤੀ ਤਕਰਾਰ ਵਾਲੀ ਬਣ ਗਈ ਅਤੇ ਇਸ ਦੀ ਸ਼ਿਕਾਇਤ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੂੰ ਕੀਤੀ | ਜਿਸ ਤੋਂ ਬਾਅਦ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵਲੋਂ ਮੌਕੇ 'ਤੇ ਪੁੱਜ ਡਿਪਟੀ ਕਮਿਸ਼ਨਰ ਫ਼ਰੀਦਕੋਟ ਅਤੇ ਫ਼ੂਡ ਸਪਲਾਈ ਵਿਭਾਗ ਨੂੰ ਵੀ ਮੌਕੇ 'ਤੇ ਬੁਲਾ ਕੇ ਆੜ੍ਹਤੀਆ ਦੀਆ ਸਮੱਸਿਆਵਾਂ ਸੁਣੀਆਂ ਨਾਲ ਹੀ ਇਸ ਸਬੰਧੀ ਫ਼ੂਡ ਸਪਲਾਈ ਵਿਭਾਗ ਨੂੰ ਇਸ ਦੇ ਹੱਲ ਦੇ ਨਿਰਦੇਸ਼ ਦਿੱਤੇ ਅਤੇ ਜੇਕਰ ਠੇਕੇਦਾਰ ਦਾ ਇਸ 'ਚ ਕੋਈ ਰੋਲ ਹੋਇਆ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਕਿਹਾ ਗਿਆ | ਵਿਧਾਇਕ ਗੁਰਦਿੱਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਚਲਾਕੀ ਨਾਲ ਸਰਕਾਰ ਜਾਣ ਤੋਂ ਪਹਿਲਾਂ ਹੀ ਲਿਫਟਿੰਗ ਦੇ ਟੈਂਡਰ ਕਰਵਾ ਕੇ ਆਪਣੇ ਖ਼ਾਸਮ ਖ਼ਾਸ ਨੂੰ ਲਿਫਟਿੰਗ ਦਾ ਠੇਕਾ ਦੇ ਦਿੱਤਾ ਅਤੇ ਹੁਣ ਉਸ ਵਲੋਂ ਆਪਣੀ ਮਨਮਰਜ਼ੀ ਕੀਤੀ ਜਾ ਰਹੀ ਹੈ ਜੋ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਇਸ ਲਈ ਉਨ੍ਹਾਂ ਵਲੋਂ ਡਿਪਟੀ ਕਮਿਸ਼ਨ ਨੂੰ ਵੀ ਮੌਕੇ 'ਤੇ ਬੁਲਾ ਕੇ ਸਥਿਤੀ ਬਾਰੇ ਜਾਣੂੰ ਕਰਵਾਇਆ ਗਿਆ ਹੈ ਤੇ ਜੇਕਰ ਠੇਕੇਦਾਰ ਦੀ ਕੁਤਾਹੀ ਪਾਈ ਗਈ ਤਾਂ ਉਸ ਨੂੰ ਬਲੈਕ ਲਿਸਟ ਕਰ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਹੈ | ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਕਿਹਾ ਕਿ ਕਈ ਆੜ੍ਹਤੀਆ ਵਲੋਂ ਲਿਫਟਿੰਗ ਨਾ ਕਰਵਾਏ ਜਾਣ ਅਤੇ ਮੰਡੀ ਸਬੰਧੀ ਕੁਝ ਸਮੱਸਿਆਵਾਂ ਬਾਰੇ ਜ਼ਿਕਰ ਕੀਤਾ ਜਿਸ ਸਬੰਧੀ ਨੂੰ ਸਾਰੇ ਮਾਮਲੇ ਦੀ ਰਿਪੋਰਟ ਬਣਾਉਣ ਅਤੇ ਆੜ੍ਹਤੀਆ ਦੀ ਸਮੱਸਿਆਵਾਂ ਦੇ ਹੱਲ ਲਈ ਕਿਹਾ ਗਿਆ ਹੈ | ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਭੂਸ਼ਨ ਜੈਨ ਨੇ ਕਿਹਾ ਕਿ ਮੰਡੀ 'ਚ ਇਸ ਵਾਰ ਫ਼ਸਲ ਕਾਫ਼ੀ ਪਹਿਲਾ ਆ ਗਈ ਤੇ ਜੋ ਫ਼ਸਲ ਇਕ ਮਹੀਨੇ 'ਚ ਆਉਂਦੀ ਸੀ ਇਸ ਵਾਰ 15 ਦਿਨ 'ਚ ਮੰਡੀ ਪੁੱਜ ਗਈ ਜਿਸ ਨਾਲ ਫ਼ਸਲ ਦਾ ਗੱਲਟ ਵੱਜ ਗਿਆ ਜਿਸ ਕਰਕੇ ਲਿਫਟਿੰਗ ਹੌਲੀ ਹੈ, ਪਰ ਵਿਧਾਇਕ ਸਾਹਿਬ ਵਲੋਂ ਕਹੇ ਜਾਣ ਤੇ ਪੰਜ ਮੈਂਬਰੀ ਕਮੇਟੀ ਬਣਾਈ ਜਵੇਗੀ ਜੋ ਲਿਫਟਿੰਗ ਨੂੰ ਲੈਕੇ ਨਜ਼ਰ ਰਖੇਗੀ |
ਫ਼ਰੀਦਕੋਟ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਸਿਹਤ ਪ੍ਰਬੰਧਾਂ ਦਾ ਜਾਇਜ਼ਾ ਲੈਣ ਹਲਕਾ ਫ਼ਰੀਦਕੋਟ ਤੋਂ ਆਮ ਆਦਮੀਂ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਚਨਚੇਤ ਹਸਪਤਾਲ ਪਹੁੰਚੇ | ਆਯੂਸ਼ਮਾਨ ...
ਕੋਟਕਪੂਰਾ,17 ਅਪ੍ਰੈਲ (ਮੋਹਰ ਸਿੰਘ ਗਿੱਲ)-ਪੰਜਾਬ ਪਾਵਰਕਾਮ ਮੀਟਰ ਰੀਡਰ ਯੂਨੀਅਨ ਵਲੋਂ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਅੱਗੇ ਅੱਜ ਦੂਜੇ ਦਿਨ ਦਿੱਤੇ ਗਏ ਰੋਸ ਧਰਨੇ ਮੌਕੇ ਯੂਨੀਅਨ ਆਗੂ ਮੇਜਰ ਸਿੰਘ ਫ਼ਰੀਦਕੋਟ ਨੇ ਕਿਹਾ ਕਿ ਬਿਜਲੀ ...
ਜੈਤੋ, 17 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ)-ਡਾਕਟਰ ਭੀਮ ਰਾਓ ਵੈਲਫੇਅਰ ਸੁੁਸਾਇਟੀ ਪਿੰਡ ਚੰਦਭਾਨ ਨੇ ਡਾਕਟਰ ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਸ੍ਰੀ ਗੁੁਰੂ ਰਵਿਦਾਸ ਮੰਦਰ ਚੰਦਭਾਨ ਵਿਖੇ ਬੜੇ ਉਤਸ਼ਾਹ ਨਾਲ ਲੋਕਾਂ ਵਲੋਂ ਮਨਾਇਆ ਗਿਆ | ਸਮਾਗਮ ਵਿਚ ਮਾਲਵਾ ਖੇਤਰ ...
ਸਾਦਿਕ, 17 ਅਪ੍ਰੈਲ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਥਾਣਾ ਸਾਦਿਕ ਵਿਖੇ ਆਈਆਂ ਦਰਖਾਸਤਾਂ ਦਾ ਨਿਪਟਾਰਾ ਕਰਨ ਲਈ ਥਾਣੇ ਵਿਖੇ ਸੀਨੀਅਰ ਪੁਲਿਸ ਕਪਤਾਨ ਫ਼ਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਕੈਂਪ ਲਗਾਇਆ ਗਿਆ | ਇਸ ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਚਮਕੌਰ ...
ਫ਼ਰੀਦਕੋਟ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਮੰਡੀਆਂ 'ਚ ਇਕਦਮ ਵਧੀ ਫ਼ਸਲ ਦੀ ਆਮਦ ਦੇ ਚੱਲਦੇ ਫ਼ਸਲ ਦੇ ਅੰਬਾਰ ਮੰਡੀਆਂ 'ਚ ਲੱਗ ਚੁੱਕੇ ਹਨ, ਉੱਥੇ ਹੁਣ ਇਸ ਦੀ ਲਿਫਟਿੰਗ ਨੂੰ ਲੈ ਕੇ ਆੜ੍ਹਤੀਆਂ ਨੂੰ ਵੱਡੀ ਸਮੱਸਿਆ ਆ ਰਹੀ ਹੈ | ਜਿੱਥੇ ਇਕ ਪਾਸੇ ਕੁਝ ਆੜ੍ਹਤੀਏ ...
ਲੰਬੀ, 17 ਅਪੈ੍ਰਲ (ਮੇਵਾ ਸਿੰਘ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀਆਂ ਸੁਪਰਵਾਈਜ਼ਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਤੇ ਪਹਿਰੇਦਾਰੀ ਕਰਨ ਲਈ ਬਣਾਈ ਸੂਬਾ ਪੱਧਰੀ ਜਥੇਬੰਦੀ ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਦੀ ਕੀਤੀ ਗਈ ਚੋਣ ਵਿਚ ...
ਕੋਟਕਪੂਰਾ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰਾਜ ਦੇ ਵਸਨੀਕਾਂ ਨੂੰ ਮਹੀਨੇ ਦੀ ਤਿੰਨ ਸੌ ਯੂਨਿਟ ਤੱਕ ਬਿਜਲੀ ਮੁਆਫ਼ ਕਰਨ ਨੂੰ ...
ਮਲੋਟ, 17 ਅਪ੍ਰੈਲ (ਪਾਟਿਲ)-ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿਚ ਬਰਨਾਲਾ ਵਿਖੇ ਪਹੁੰਚ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਗਈ, ਜਿੱਥੇ ਉਨ੍ਹਾਂ ਨੂੰ 4161 ਮਾਸਟਰ ਕੇਡਰ ਅਸਾਮੀਆਂ ਵਿਚ ਉਮਰ ਹੱਦ 37 ...
ਮਲੋਟ, 17 ਅਪ੍ਰੈਲ (ਪਾਟਿਲ)-ਲੋਕ ਗਾਇਕ ਕਰਤਾਰ ਰਮਲਾ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ 'ਆਵਾਜ਼ ਏ ਪੰਜਾਬ' ਨਵਾਂ ਨੱਥੇਵਾਲਾ ਫ਼ਰੀਦਕੋਟ ਵਿਖੇ ਕਰਵਾਇਆ ਗਿਆ, ਜਿਸ ਵਿਚ ਮਲੋਟ ਦੇ ਸੰਗੀਤਕਾਰ ਵਿਨੋਦ ਖੁਰਾਣਾ ਦਾ ਉਚੇਚੇ ਤੌਰ 'ਤੇ ਸਨਮਾਨ ਕੀਤਾ ਗਿਆ | ਜਾਣਕਾਰੀ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਕਲੀਨ ਐਂਡ ਗਰੀਨ ਸੇਵਾ ਸੁਸਾਇਟੀ ਦੇ ਪ੍ਰਧਾਨ ਤਰਸੇਮ ਗੋਇਲ ਤੇ ਪਰਿਵਾਰ ਵਲੋਂ ਮਲੇਰ ਕੋਟਲਾ ਵਿਖੇ ਸਥਿਤ ਬਾਬਾ ਹੈਦਰ ਸ਼ੇਖ ਮੀਰਾ ਸਾਹਿਬ ਜੀ ਦੇ ਜਨਮ ਦਿਨ ਦੀ ਖ਼ੁਸ਼ੀ 'ਚ ਬਾਬਾ ਜੀ ਦੀ ਦਰਗਾਹ 'ਤੇ ਚਿੱਟੇ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਬਿੱਟੂ ਮੱਲਣ ਵਲੋਂ ਸਾਥੀਆਂ ਸਮੇਤ ਪਿੰਡ ਮੱਲਣ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ ਤੇ ਖ਼ਰੀਦ ਪ੍ਰਬੰਧਾਂ ਸਬੰਧੀ ਕਿਸਾਨਾਂ ਤੋਂ ਜਾਣਕਾਰੀ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਕਣਕ ਦੀ ਖ਼ਰੀਦ ਸਬੰਧੀ ਜ਼ਮੀਨੀ ਹਕੀਕਤ ਤੋਂ ਰੂਬਰੂ ਹੋਣ ਲਈ ਜ਼ਿਲੇ੍ਹ ਦੀਆਂ ਮਲੋਟ ਤੇ ਗਿੱਦੜਬਾਹਾ ਅਨਾਜ ਮੰਡੀਆਂ ਦਾ ਦੌਰਾ ਕੀਤਾ | ਉਨ੍ਹਾਂ ਕਿਸਾਨਾਂ, ਆੜ੍ਹਤੀਆਂ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ, ਹਰਮਹਿੰਦਰ ਪਾਲ)-ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ 'ਤੇ ਸਥਿਤ ਭਾਈ ਮਹਾਂ ਸਿੰਘ ਕਾਲਜ ਦੇ ਪਿਛਲੇ ਪਾਸੇ ਅੱਜ ਦੁਪਹਿਰ ਵੇਲੇ ਅੱਗ ਲੱਗਣ ਕਾਰਨ ਗੁਰਚਰਨ ਸਿੰਘ ਪੁੱਤਰ ਘੀਲਾ ਸਿੰਘ ਵਾਸੀ ਪਿੰਡ ਉਦੇਕਰਨ ...
ਮਿਲਖ ਰਾਜ ਮੰਡੀ ਲੱਖੇਵਾਲੀ, 17 ਅਪ੍ਰੈਲ -ਇਸ ਇਲਾਕੇ ਦੀ ਸਭ ਤੋਂ ਪੁਰਾਣੀ ਅੰਗਰੇਜ਼ਾਂ ਵੇਲੇ ਦੀ ਵਸਾਈ ਗਈ ਅਨਾਜ ਮੰਡੀ ਅੱਜ ਇਲਾਕੇ ਦੇ ਲੋਕਾਂ ਲਈ ਸਹੂਲਤ ਦੀ ਬਜਾਏ ਪ੍ਰੇਸ਼ਾਨੀਆਂ ਦਾ ਸਬੱਬ ਬਣਦੀ ਜਾ ਰਹੀ ਹੈ | ਆਜ਼ਾਦੀ ਤੋਂ ਪਹਿਲਾਂ ਇਲਾਕੇ ਦੀ ਲੋੜ ਨੂੰ ਵੇਖਦਿਆਂ ...
ਕੋਟਕਪੂਰਾ, 17 ਅਪ੍ਰੈਲ (ਮੇਘਰਾਜ)-ਬੀਤੇ ਦਿਨੀਂ ਆੜ੍ਹਤੀਆ ਐਸੋਸੀਏਸ਼ਨ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਬਸੰਤ ਸਿੰਘ ਢਿੱਲੋਂ ਝੱਖੜਵਾਲਾ (88) ਦੀ ਅਚਾਨਕ ਮੌਤ ਹੋ ਗਈ ਸੀ | ਅੱਜ ਉਨ੍ਹਾਂ ਦੀ ਸਥਾਨਕ ਸ਼ਾਤੀਵਣ ਸ਼ਮਸ਼ਾਨ ਘਾਟ ਵਿਖੇ ਅੰਗੀਠਾ ਚੁਗਣ ਦੀ ਰਸਮ ਨਿਭਾਈ ਗਈ | ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਸੈਨਿਕ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਮੀਟਿੰਗ ਸਥਾਨਕ ਮੀਨਾਰ-ਏ-ਮੁਕਤੇ ਪਾਰਕ ਵਿਚ ਹੋਈ | ਇਸ ਮੌਕੇ ਪੁਲਿਸ ਥਾਣੇ ਵਿਚ ਅਵਤਾਰ ਸਿੰਘ ਫਕਰਸਰ ਨਾਲ ਕੀਤੀ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬਾਬਾ ਗੁਰਪ੍ਰੀਤ ਸਿੰਘ ਸੋਨੀ ਰੁਪਾਣਾ ਵਲੋਂ 8 ਲੋੜਵੰਦਾਂ ਪਰਿਵਾਰਾਂ ਦੀਆਂ ਲੜਕੀਆਂ ਦੇ ਅਲੰਦ ਕਾਰਜ ਕਰਵਾਏ ਗਏ | ਇਸ ਮੌਕੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਤੇ ਸਮੂਹ ਸੰਗਤਾਂ ਨੇ ਹਾਜ਼ਰੀ ਭਰੀ | ਇਸ ...
ਡੱਬਵਾਲੀ, 17 ਅਪ੍ਰੈਲ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਵਿਖੇ ਸ਼ਰਾਬ ਦੇ ਠੇਕੇ 'ਤੇ ਕਥਿਤ ਤੌਰ 'ਤੇ ਲੰਘੀ ਮਿਆਦ ਵਾਲੀ ਬੀਅਰ ਵਿਕਣ ਦਾ ਮਾਮਲਾ ਸਾਹਮਣੇ ਆਇਆ ਹੈ | ਮਲੋਟ ਸ਼ਹਿਰ ਦੇ ਵਾਸੀ ਦੋ ਨੌਜਵਾਨਾਂ ਨੇ ਗੋਲ ਚੌਂਕ ਸਥਿਤ ਸ਼ਰਾਬ ਠੇਕੇ 'ਤੇ ਲੰਘੀ ਮਿਆਦ ਦੀ ਮਿੱਲਰ ...
ਕੋਟਕਪੂਰਾ, 17 ਅਪ੍ਰੈਲ (ਮੇਘਰਾਜ)-ਪਿੰਡ ਸੰਧਵਾਂ ਨਿਵਾਸੀ ਜਗਜੀਤ ਕੌਰ ਬਰਾੜ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ | ਅੱਜ ਉਨ੍ਹਾਂ ਨਮਿਤ ਗੁਰਦੁਆਰਾ ਮਾਤਾ ਦਇਆ ਕੌਰ, ਪਿੰਡ ਸੰਧਵਾਂ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ | ਇਸ ...
ਕੋਟਕਪੂਰਾ, 17 ਅਪ੍ਰੈਲ (ਮੋਹਰ ਸਿੰਘ ਗਿੱਲ)-ਸਥਾਨਕ ਜਲਾਲੇਆਣਾ ਰੋਡ ਵਿਖੇ ਸੀਵਰੇਜ਼ ਪਾਉਣ ਲਈ ਪੁੱਟੀ ਗਈ ਸੜਕ ਕਾਰਨ ਇੱਥੋਂ ਦੇ ਵਾਸੀ ਤੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ ਦੀ ਪੁਟਾਈ ਕਰਨ ਤੋਂ ਬਾਅਦ ਇਸ ਦੀ ਹਾਲਤ ਕੱਚੇ ਰਸਤੇ ...
ਸਾਦਿਕ, 17 ਅਪ੍ਰੈਲ (ਗੁਰਭੇਜ ਸਿੰਘ ਚੌਹਾਨ)-ਸਿਹਤ ਮੇਲਾ ਪ੍ਰਬੰਧਕ ਕਮੇਟੀ ਦੇ ਮੈਂਬਰ ਐੱਸ.ਐੱਮ.ਓ. ਬਲਾਕ ਜੰਡ ਸਾਹਿਬ ਡਾ. ਰਾਜੀਵ ਭੰਡਾਰੀ, ਐੱਸ.ਐੱਮ.ਓ. ਸਾਦਿਕ ਡਾ. ਪਰਮਜੀਤ ਬਰਾੜ, ਮੈਡੀਕਲ ਅਫ਼ਸਰ ਡਾ. ਅਰਸ਼ਦੀਪ ਸਿੰਘ ਬਰਾੜ, ਨੋਡਲ ਅਫ਼ਸਰ ਆਈ.ਆਈ.ਸੀ. ਗਤੀਵਿਧੀਆਂ ...
ਫ਼ਰੀਦਕੋਟ, 17 ਅਪ੍ਰੈਲ (ਸਤੀਸ਼ ਬਾਗ਼ੀ)-ਸਥਾਨਕ ਸਰਕਾਰੀ ਬਿ੍ਜਿੰਦਰਾ ਕਾਲਜ ਦੀ ਕਲਚਰਲ ਸੁਸਾਇਟੀ, ਯੁਵਕ ਸੇਵਾਵਾਂ ਵਿਭਾਗ ਤੇ ਸੁਰ ਆਂਗਨ ਸੁਸਾਇਟੀ ਵਲੋਂ ਕਾਲਜ ਦੇ ਸੰਗੀਤ ਵਿਭਾਗ ਵਿਖੇ ਵਿਸ਼ਵ ਕਲਾ ਦਿਵਸ ਮਨਾਇਆ ਗਿਆ, ਜਿਸ ਦੀ ਪ੍ਰਧਾਨਗੀ ਕਾਲਜ ਦੇ ਵਾਇਸ ...
ਫ਼ਰੀਦਕੋਟ, 17 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਪੰਜਾਬ ਸਰਕਾਰ ਦੇ ਆਦੇਸ਼ਾਂ ਅਨੁਸਾਰ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ, ਲਿਫਟਿੰਗ, ਅਦਾਇਗੀ ਦਾ ਕੰਮ ਨਿਰੰਤਰ ਜਾਰੀ ਹੈ | ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿਚ 250444 ਮੀਟਿ੍ਕ ਟਨ ਕਣਕ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX