ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ, ਸੁਰਿੰਦਰਪਾਲ ਸਿੰਘ)-ਗਲ ਲੱਗ ਕੇ ਸੀਰੀ ਦੇ ਜੱਟ ਰੋਵੇ, ਬੋਹਲਾਂ ਵਿਚੋਂ ਨੀਰ ਵਗਿਆ ਲਿਆ ਤੰਗਲ਼ੀ ਨਸੀਬਾਂ ਨੂੰ ਫਰੋਲੀਏ ਤੂੜੀ ਦੇ ਵਿਚੋਂ ਪੁੱਤ ਜੱਗਿਆ | ਇਹ ਸਤਰਾਂ ਉਸ ਸਮੇਂ ਸੱਚ ਸਾਬਤ ਹੁੰਦੀਆਂ ਹਨ ਜਦੋਂ ਕਿਸਾਨ ਦੀ ਫ਼ਸਲ ਅੱਗ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਸੜਦੀ ਹੋਈ ਕਣਕ ਨੂੰ ਜਦ ਕਿਸਾਨ ਵੇਖਦਾ ਹੈ ਤਾਂ ਕਿਸਾਨ ਦਾ ਦਿਲ ਹੀ ਜਾਣਦਾ ਹੈ ਕਿ ਉਸ ਉੱਪਰ ਕੀ ਬੀਤਦੀ ਹੈ | ਜਦ ਕਿ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੀ ਕਣਕ ਨੂੰ ਅੱਗ ਤੋਂ ਬਚਾਉਣ ਲਈ ਫ਼ੇਲ੍ਹ ਸਾਬਤ ਹੋਈਆਂ ਹਨ ਕਿਉਂਕਿ ਕਈ ਵਾਰ ਫ਼ਸਲ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੀ ਸਪਾਰਕ ਵੀ ਅੱਗ ਦਾ ਕਾਰਨ ਬਣਦੀ ਹੈ ਤੇ ਕਈ ਵਾਰ ਕਾਹਲੀ ਵਿਚ ਤੂੜੀ ਬਣਾਉਣ ਸਮੇਂ ਜਾਂ ਕੰਬਾਈਨ ਦੇ ਵੱਢਣ ਸਮੇਂ ਸਪਾਰਕ ਹੋ ਜਾਣ ਨਾਲ ਅੱਗ ਲੱਗ ਜਾਂਦੀ ਹੈ | ਸਮੇਂ-ਸਮੇਂ ਅਨੁਸਾਰ ਕਿਸਾਨਾਂ ਨੇ ਸਰਕਾਰ ਤੋਂ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਮਿੰਨੀ ਫਾਇਰ ਬਿ੍ਗੇਡ ਦੇਣ ਦੀ ਵਾਰ-ਵਾਰ ਮੰਗ ਕੀਤੀ ਸੀ, ਪਰ ਸਰਕਾਰ ਫ਼ਸਲ ਨੂੰ ਅੱਗ ਤੋਂ ਬਚਾਉਣ ਲਈ ਨਾ ਕੋਈ ਵਿਉਂਤਬੰਦੀ ਕਰ ਸਕੀ ਤੇ ਨਾ ਹੀ ਸਹਿਕਾਰੀ ਸਭਾਵਾਂ ਨੂੰ ਮਿੰਨੀ ਫਾਇਰ ਬਿ੍ਗੇਡ ਨਸੀਬ ਹੋਏ ਤੇ ਅੱਗ ਲੱਗਣ ਦਾ ਵਰਤਾਰਾ ਲਗਾਤਾਰ ਜਾਰੀ ਹੈ, ਜਿਸ ਨਾਲ ਹਜ਼ਾਰਾਂ ਏਕੜ ਕਣਕ ਦੀ ਫ਼ਸਲ ਅੱਗ ਦੀ ਲਪੇਟ ਵਿਚ ਆ ਕੇ ਸਵਾਹ ਹੋ ਜਾਂਦੀ ਹੈ | ਜੇਕਰ ਪੰਜਾਬ ਦੇ ਫਾਇਰ ਬਿ੍ਗੇਡ ਦੀ ਗੱਲ ਕੀਤੀ ਜਾਵੇ ਤਾਂ ਫਾਇਰ ਬਿ੍ਗੇਡ ਵੀ ਸਹੂਲਤਾਂ ਤੋਂ ਸੱਖਣਾ ਰੱਬ ਆਸਰੇ ਚੱਲਦਾ ਹੈ ਤੇ ਫਾਇਰ ਬਿ੍ਗੇਡ ਦੀਆਂ ਗੱਡੀਆਂ ਵੀ ਮੌਕੇ 'ਤੇ ਅਕਸਰ ਦੇਰੀ ਨਾਲ ਪਹੁੰਚਦੀਆਂ ਹਨ | ਉਸ ਸਮੇਂ ਤੱਕ ਵਕਤ ਲੰਘ ਜਾਂਦਾ ਹੈ | ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਵਿਚ ਛੇ ਘਟਨਾਵਾਂ ਅੱਗ ਲੱਗਣ ਦੀਆਂ ਵਾਪਰ ਚੁੱਕੀਆਂ ਹਨ, ਜਿਸ ਦਾ ਅੰਦਾਜ਼ਾ ਸੌ ਏਕੜ ਤੋਂ ਵਧੇਰੇ ਲੱਗਦਾ ਹੈ | ਜੇਕਰ ਮੋਗਾ ਫਾਇਰ ਬਿ੍ਗੇਡ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਜ਼ਿਲ੍ਹੇ ਵਿਚ ਮੋਗਾ ਹੀ ਇਕ ਫਾਇਰ ਬਿ੍ਗੇਡ ਸਟੇਸ਼ਨ ਹੈ ਜਦ ਕਿ ਮੋਗਾ ਦੇ ਤਿੰਨ ਹੋਰ ਹਲਕਿਆਂ ਵਿਚ ਕਿਤੇ ਵੀ ਸਬ ਸਟੇਸ਼ਨ ਨਹੀਂ ਦਿੱਤਾ ਗਿਆ ਤੇ ਮੋਗਾ ਫਾਇਰ ਬਿ੍ਗੇਡ ਦੀਆਂ ਕੁੱਲ ਛੇ ਗੱਡੀਆਂ ਹੀ ਅੱਗ ਨੂੰ ਬੁਝਾਉਣ ਦਾ ਕੰਮ ਕਰਦੀਆਂ ਹਨ ਜੋ ਕਿ ਵੱਡੇ ਜ਼ਿਲ੍ਹੇ ਵਿਚ ਨਾ ਕਾਫ਼ੀ ਹੈ | ਜੇਕਰ ਮੋਗਾ ਜ਼ਿਲ੍ਹੇ ਅੰਦਰ ਵੀ ਸਬ ਸਟੇਸ਼ਨ ਬਣਾਉਣ ਦੇ ਨਾਲ-ਨਾਲ ਸਹਿਕਾਰੀ ਸਭਾਵਾਂ ਨੂੰ ਮਿੰਨੀ ਫਾਇਰ ਬਿ੍ਗੇਡ ਦੇ ਦਿੱਤੇ ਜਾਣ ਤਾਂ ਕਿਸਾਨ ਆਪਣੇ ਪੱਧਰ 'ਤੇ ਮੌਕੇ 'ਤੇ ਹੀ ਲੱਗੀ ਅੱਗ ਨੂੰ ਰੋਕਣ ਵਿਚ ਕਾਮਯਾਬ ਹੋ ਸਕਦੇ ਹਨ ਜਿਸ ਨਾਲ ਕਿਸੇ ਹੱਦ ਤੱਕ ਕਣਕ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਵਿਚ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ | ਸਰਕਾਰ ਨੂੰ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ |
ਸੜੀ ਕਣਕ ਦਾ ਸਰਕਾਰ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ- ਮੱਖਣ ਬਰਾੜ
ਜ਼ਿਲ੍ਹਾ ਮੋਗਾ ਵਿਚ ਸੌ ਏਕੜ ਦੇ ਕਰੀਬ ਕਣਕ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਈ ਹੈ ਜਦ ਕਿ ਸੂਬੇ ਦਾ ਕਿਸਾਨ ਪਹਿਲਾਂ ਹੀ ਆਰਥਿਕ ਬੋਝ ਦਾ ਭੰਨਿਆ ਹੋਇਆ ਹੈ ਤੇ ਕਿਸਾਨ ਨੂੰ ਆਪਣੀ ਫ਼ਸਲ ਤੋਂ ਅਨੇਕਾਂ ਉਮੀਦਾਂ ਹੁੰਦੀਆਂ ਹਨ, ਜਿਸ ਨਾਲ ਉਸ ਨੇ ਆਪਣਾ ਘਰ ਪਰਿਵਾਰ ਚਲਾਉਣਾ ਹੁੰਦਾ ਹੈ ਤੇ ਕਈ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ ਹੁੰਦੀਆਂ ਹਨ | ਜਦੋਂ ਫ਼ਸਲ ਨੂੰ ਅੱਗ ਲੱਗ ਜਾਵੇ ਤਾਂ ਕਿਸਾਨਾਂ ਲਈ ਉਹ ਘਾਟਾ ਨਾ ਝੱਲਣਯੋਗ ਹੁੰਦਾ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਸੜੀ ਫ਼ਸਲ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦੇਵੇ |
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਪੰਜਾਬ ਰਾਜ ਦੀਆਂ ਖਾਰੀਆਂ ਜ਼ਮੀਨਾਂ ਜਿਨ੍ਹਾਂ ਦੀ ਪੀ.ਐੱਚ. 8.5 ਤੋਂ ਜ਼ਿਆਦਾ ਹੈ, ਦੀ ਸਿਹਤ ਦੇ ਸੁਧਾਰ ਲਈ ਹਰੀ ਖ਼ਾਦ ਨੂੰ ਖੇਤਾਂ ਵਿਚ ਬਣਾਉਣ ਅਤੇ ਰਸਾਇਣਿਕ ਖ਼ਾਦਾਂ ਦੀ ਲੋੜ ਤੋਂ ਵੱਧ ਮਾਤਰਾ ਵਿਚ ਵਰਤੋਂ ਹੋਣ ਤੋਂ ਰੋਕਣ ਲਈ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਕੰਜ਼ਿਊਮਰ ਰਾਈਟ ਆਰਗਨਾਈਜ਼ੇਸ਼ਨ (ਸੀ.ਆਰ.ਓ.) ਦੇ ਪੰਜਾਬ ਪ੍ਰਧਾਨ ਨੇ ਪੈੱ੍ਰਸ ਨੂੰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਹੁ ਕਰੋੜੀ ਮੋਗਾ ਸਟੈਂਪ ਡਿਊਟੀ ਘੁਟਾਲੇ ਤੇ ਟੀ. ਡੀ. ਐੱਸ. ਘੁਟਾਲੇ ਵਿਚ ਅਜੇ ਤੱਕ ਮੋਗਾ ਪ੍ਰਸ਼ਾਸਨ ਜਾਂ ...
ਕੋਟ ਈਸੇ ਖਾਂ, 17 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਆਮ ਆਦਮੀ ਪਾਰਟੀ ਕੋਟ ਈਸੇ ਖਾਂ ਦੇ ਮੁਹਤਬਰ ਆਗੂਆਂ ਦੀ ਬੈਠਕ ਰਿਸ਼ੀ ਸੂਦ ਤੇ ਕਪਿਲ ਮਹਿਤਾ ਦੇ ਦਫ਼ਤਰ ਮੇਨ ਬਾਜ਼ਾਰ ਵਿਖੇ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜੇ ਟਰੱਕ ਯੂਨੀਅਨ ਕੋਟ ਈਸੇ ਖਾਂ ...
ਸਮਾਲਸਰ, 17 ਅਪ੍ਰੈਲ (ਕਿਰਨਦੀਪ ਸਿੰਘ ਬੰਬੀਹਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਸਬ ਡਵੀਜ਼ਨ ਸਮਾਲਸਰ ਦੇ ਬਿਜਲੀ ਕਾਮਿਆ ਨੇ ਬਿਜਲੀ ਬੋਰਡ ਦੇ ਨਿੱਜੀਕਰਨ ਦੇ ਖ਼ਿਲਾਫ਼ ਕਾਲੇ ਬਿੱਲੇ ਲਗਾ ਕੇ ਕਾਲੇ ਝੰਡੇ ਝੁਲਾ ਕੇ ਕਾਲਾ ਦਿਨ ਮਨਾ ਕੇ ਰੋਸ ਰੈਲੀ ਕੀਤੀ ਗਈ | ਰੈਲੀ ਨੂੰ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਮੋਗੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਮਹਿੰਦਰ ਸਾਥੀ ਯਾਦਗਾਰੀ ਮੰਚ ਵਲੋਂ ਪ੍ਰਸਿੱਧ ਵਿਅੰਗਕਾਰ, ਕਹਾਣੀਕਾਰ ਤੇ ਨਾਵਲਕਾਰ ਕੇ. ਐੱਲ. ਗਰਗ ਨੂੰ ਉਨ੍ਹਾਂ ਦੇ 80ਵੇਂ ਜਨਮ ਦਿਨ 'ਤੇ ਸਨਮਾਨਿਤ ਕੀਤਾ ਗਿਆ | ਕੇ.ਐੱਲ. ਗਰਗ ਨੂੰ ਇਹ ਸਨਮਾਨ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਖੇਤੀਬਾੜੀ ਵਿਭਾਗ ਦਾ ਮੋਗਾ 'ਚ ਸੂਬੇ ਦਾ ਪਹਿਲਾ ਪੌਦਾ ਰੋਗ ਨਿਵਾਰਨ ਕਲੀਨਿਕ ਬਣਾਉਣ ਲਈ ਹਰੀ ਝੰਡੀ ਮਿਲ ਗਈ ਹੈ | ਜਲਦੀ ਹੀ ਇਹ ਪਲਾਂਟ ਕਲੀਨਿਕ ਕੰਮ ਕਰਨਾ ਸ਼ੁਰੂ ਕਰ ਦੇਵੇਗਾ | ਇੱਥੇ ਮੋਗਾ ਸ਼ਹਿਰੀ ਹਲਕੇ ਤੋਂ ਹਾਕਮ ਧਿਰ ਵਿਧਾਇਕਾ ...
ਫ਼ਤਿਹਗੜ੍ਹ ਪੰਜਤੂਰ, 17 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਸਥਾਨਕ ਕਸਬੇ ਦੇ ਆਗੂ ਤੇ ਮੈਡੀਕਲ ਸਟੋਰ ਯੂਨੀਅਨ ਦੇ ਪ੍ਰਧਾਨ ਡਾ. ਲਛਮਣ ਸਿੰਘ ਢੋਟ ਅਤੇ ਪਰਿਵਾਰ ਵਲੋਂ ਗੁਰੂ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦੇ ਭੋਗ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਭਾਈ ਘਨੱਈਆ ਜੀ ਮੁਫ਼ਤ ਡਿਸਪੈਂਸਰੀ ਵਿਖੇ ਰਾਜਸਥਾਨ ਤੋਂ ਕਿ੍ਸਚਨ ਵਫ਼ਦ ਪਹੁੰਚਿਆ ਜਿਸ ਵਿਚ ਜੋਹਨ ਜਡਸਨ (ਖ਼ਜ਼ਾਨਚੀ ਤੇ ਇੰਚਾਰਜ ਸਟੇਟ ਰਾਜਸਥਾਨ ਚਰਚ ਤੇ ਅਨੁਜ ਵਿਲੀਅਮਸਨ ਅਸਿਸਟੈਂਟ ਸੈਕਟਰੀ ਰਾਜਸਥਾਨ ਬਿਜਲੀ ਨਿਗਮ ਅਤੇ ...
ਮੋਗਾ, 17 ਅਪ੍ਰੈਲ (ਜਸਪਾਲ ਸਿੰਘ ਬੱਬੀ)-ਦੀ ਰਿਟਾਇਰਡ ਰੈਵੀਨਿਊ ਇੰਪਲਾਈਜ਼ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੀ ਮੀਟਿੰਗ ਅਸ਼ੋਕ ਕੁਮਾਰ ਵਰਮਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਹੋਈ | ਇਸ ਮੌਕੇ ਪ੍ਰਧਾਨ ਅਸ਼ੋਕ ਵਰਮਾ ਨੇ ਦੱਸਿਆ ਕਿ ...
ਕਿਸ਼ਨਪੁਰਾ ਕਲਾਂ, 17 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਆਮ ਆਦਮੀ ਪਾਰਟੀ ਦੀ ਪੰਜਾਬ 'ਚ ਸਰਕਾਰ ਬਣੀ ਨੂੰ ਕਰੀਬ ਇਕ ਮਹੀਨਾ ਪੂਰਾ ਹੋ ਗਿਆ ਹੈ ਅਤੇ ਲੋਕ ਇਸ ਸਰਕਾਰ ਤੋਂ ਪੂਰੇ ਸੰਤੁਸ਼ਟ ਹਨ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਥੋੜ੍ਹੇ ਸਮੇਂ 'ਚ ...
ਨਿਹਾਲ ਸਿੰਘ ਵਾਲਾ, 17 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਦਰਬਾਰ ਸੰਪਰਦਾਇ ਲੋਪੋ ਦੇ ਬਾਨੀ ਸੁਆਮੀ ਦਰਬਾਰਾ ਸਿੰਘ ਮਹਾਰਾਜ ਲੋਪੋ ਵਾਲਿਆਂ ਦੀ ਚਲਾਈ ਹੋਈ ਮਰਯਾਦਾ ਅਨੁਸਾਰ ਸੁਆਮੀ ਸੰਤ ਜੋਰਾ ਸਿੰਘ ਲੋਪੋ ਵਾਲਿਆਂ ਦੇ ਹੁਕਮ ਅਨੁਸਾਰ ਸੰਪਰਦਾਇ ਦੇ ਮੌਜੂਦਾ ਮੁਖੀ ...
ਨਿਹਾਲ ਸਿੰਘ ਵਾਲਾ, 17 ਅਪ੍ਰੈਲ (ਪਲਵਿੰਦਰ ਸਿੰਘ ਟਿਵਾਣਾ)-ਕੈਨੇਡੀਅਨ ਸਮਾਜ ਵਿਚ ਉੱਚਾ ਮੁਕਾਮ ਹਾਸਲ ਕਰ ਚੁੱਕੇ ਨੌਜਵਾਨ ਪ੍ਰਦੀਪ ਸਿੰਘ ਦੀਪ ਜੌਹਲ ਦਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਦੇ ਪ੍ਰਬੰਧਕਾਂ ਨੇ ਉਚੇਚਾ ਸਨਮਾਨ ਕੀਤਾ | ਪਿੰਡ ...
ਕੋਟ ਈਸੇ ਖਾਂ, 17 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਬਿਜਲੀ, ਸਿਹਤ, ਸਿੱਖਿਆ, ਨਸ਼ੇ ਦਾ ਮੁਕੰਮਲ ਖ਼ਾਤਮਾ ਤੇ ਸੂਬੇ ਦੇ ਲੋਕਾਂ ਦੀਆਂ ਅਹਿਮ ਮੁਸ਼ਕਲਾਂ ਸਬੰਧੀ ਕੀਤੇ ਵਾਅਦਿਆਂ ਨੂੰ ਲੈ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਦੀ ਮਾਨ ਸਰਕਾਰ ਵਲੋਂ ...
ਕਿਸ਼ਨਪੁਰਾ ਕਲਾਂ, 17 ਅਪ੍ਰੈਲ (ਪਰਮਿੰਦਰ ਸਿੰਘ ਗਿੱਲ/ਅਮੋਲਕ ਸਿੰਘ ਕਲਸੀ)-ਪਿੰਡ ਭਿੰਡਰ ਕਲਾਂ ਦੇ ਕਿਸਾਨ ਮਨਜੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪਿੰਡ ਭਿੰਡਰ ਕਲਾਂ ਤੋਂ ਕਪੂਰੇ ਰੋਡ 'ਤੇ ਉਸ ਦੇ ਖੇਤ 'ਚ ਲੱਗੇ ਟਰਾਂਸਫ਼ਾਰਮਰ ਜੋ ਕਿ ਗੁਰਮੇਲ ਸਿੰਘ ਪੁੱਤਰ ਮੋਹਨ ...
ਸੁਖਦੇਵ ਸਿੰਘ ਖ਼ਾਲਸਾ ਨਿਹਾਲ ਸਿੰਘ ਵਾਲਾ, 17 ਅਪ੍ਰੈਲ -ਆਉਣ ਵਾਲੇ ਸਮੇਂ 'ਚ ਧਰਤੀ ਹੇਠਲੇ ਪਾਣੀ ਦੇ ਦਿਨ-ਬ-ਦਿਨ ਹੋਰ ਡੂੰਘੇ ਹੋ ਰਹੇ ਪੱਧਰ ਨੂੰ ਲੈ ਕੇ ਜਿੱਥੇ ਸੂਬੇ ਦੇ ਕਈ ਬਲਾਕਾਂ ਨੂੰ ਰੈੱਡ ਜ਼ੋਨ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਮੋਗਾ ਜ਼ਿਲ੍ਹੇ ਦੇ ਹਲਕਾ ...
ਬੱਧਨੀ ਕਲਾਂ, 17 ਅਪ੍ਰੈਲ (ਸੰਜੀਵ ਕੋਛੜ)-ਸੁਰਜੀਤ ਸਿੰਘ ਧਾਲੀਵਾਲ ਤੇ ਅਮਰਜੀਤ ਸਿੰਘ ਧਾਲੀਵਾਲ ਨੂੰ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਮਾਤਾ ਤੇ ਹਰਨੇਕ ਸਿੰਘ ਧਾਲੀਵਾਲ ਦੀ ਧਰਮ ਪਤਨੀ ਜਰਨੈਲ ਕੌਰ ਧਾਲੀਵਾਲ ਵਾਸੀ ਲੋਪੋ ਬੀਤੇ ਦਿਨੀਂ ਸਦੀਵੀ ਵਿਛੋੜਾ ...
ਧਰਮਕੋਟ, 17 ਅਪ੍ਰੈਲ (ਪਰਮਜੀਤ ਸਿੰਘ)-ਬੀਤੇ ਦਿਨੀਂ ਮੋਗਾ ਜ਼ਿਲ੍ਹੇ ਦੇ ਹਲਕਾ ਧਰਮਕੋਟ ਵਿਚ ਪੈਂਦੇ ਪਿੰਡ ਸੰਗਲਾ ਵਿਚ ਕਿਸਾਨ ਅਜਮੇਰ ਸਿੰਘ ਸੰਗਲਾ ਦੀ ਮੋਟਰ 'ਤੇ ਬਿਜਲੀ ਮਹਿਕਮੇ ਵਲੋਂ ਚਲਾਕੀ ਨਾਲ (ਹਾਵਰ ਮੀਟਰ) ਲਾਇਆ ਗਿਆ ਤੇ ਮੀਟਰ ਪੁੱਟਣ ਲਈ ਬਿਜਲੀ ਮਹਿਕਮੇ ਨੂੰ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-'ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਚੋਣਾਂ ਤੋਂ ਪਹਿਲਾਂ ਬਿਜਲੀ ਬਿੱਲਾਂ 'ਚ 300 ਯੂਨਿਟ ਤੱਕ ਦੇ ਬਿਜਲੀ ਬਿੱਲ ਮੁਆਫ਼ ਕਰਨ ਦੇ ਕੀਤੇ ਵਾਅਦੇ ਦੇ ਉਲਟ ਸੂਬੇ ਦੇ ਲੋਕਾਂ ਦੀ ਵਰਗ ਵੰਡ ਕਰਕੇ ਬਿਜਲੀ ਬਿੱਲ ਦੀਆਂ ਵੱਖ-ਵੱਖ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਪਿੰਡ ਧੱਲੇਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਲਾਨਾ ਇਮਤਿਹਾਨਾਂ ਵਿਚੋਂ ਵਧੀਆ ਨੰਬਰ ਪ੍ਰਾਪਤ ਕਰਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ 'ਤੇ ਰਹੇ ਬੱਚਿਆਂ ਨੂੰ ਸਰਪੰਚ ਹਰਦੇਵ ਸਿੰਘ ਜੌਹਲ ਅਤੇ ਚੇਅਰਮੈਨ ਹਰਨੇਕ ਸਿੰਘ ...
ਮੋਗਾ, 17 ਅਪ੍ਰੈਲ (ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਨਾਲ ਸਬੰਧਿਤ ਭਾਰਤੀ ਜਨਰਲ ਰਿਜ਼ਰਵ ਇੰਜੀਨੀਅਰਿੰਗ ਫੋਰਸ ਦੇ ਸਰਜੇਂਟ ਸੁਖਦਰਸ਼ਨ ਸਿੰਘ ਦਾ ਬੀਤੇ ਦਿਨੀਂ ਲੁਧਿਆਣਾ ਦੇ ਇਕ ਹਸਪਤਾਲ ਵਿਚ ਇਲਾਜ ਦੌਰਾਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮਿ੍ਤਕ ਦੇਹ ਦਾ ਅੰਤਿਮ ...
ਬਾਘਾ ਪੁਰਾਣਾ, 17 ਅਪ੍ਰੈਲ (ਕਿ੍ਸ਼ਨ ਸਿੰਗਲਾ)-ਸਥਾਨਕ ਸ਼ਹਿਰ ਦੇ ਵਾਰਡ ਨੰਬਰ-4 ਅਤੇ 5 ਵਿਚਲੇ ਤਾਰੇਵਾਲਾ ਛੱਪੜ ਲਾਗੇ ਸਥਿਤ ਗੁਰਦੁਆਰਾ ਬਾਬਾ ਜੀਵਨ ਸਿੰਘ (ਸੰਗਤਸਰ) ਵਿਖੇ ਵਿਧਾਇਕ ਅੰਮਿ੍ਤਪਾਲ ਸਿੰਘ ਨੂੰ ਸਨਮਾਨਿਤ ਕਰਨ ਲਈ 'ਆਪ' ਵਲੰਟੀਅਰ ਸੇਵਕ ਸਿੰਘ (ਨਿੱਕਾ ...
ਨੱਥੂਵਾਲਾ ਗਰਬੀ, 17 ਅਪ੍ਰੈਲ (ਸਾਧੂ ਰਾਮ ਲੰਗੇਆਣਾ)-ਪਿੰਡ ਮਾਹਲਾ ਕਲਾਂ ਦੇ ਵਾਸੀ ਸਮਾਜ ਸੇਵੀ ਗੁਰਦੇਵ ਸਿੰਘ ਬਰਾੜ ਅਤੇ ਉਨ੍ਹਾਂ ਦੀ ਪਤਨੀ ਗੁਰਮੀਤ ਕੌਰ ਨੇ ਆਪਣੇ ਕੈਨੇਡੀਅਨ ਬੇਟੇ ਦਾ ਵਿਆਹ ਮੌਕੇ ਸਰਕਾਰੀ ਸਕੂਲ ਮੁੱਦਕੀ ਵਿਖੇ ਪੜ੍ਹਦੀਆਂ ਤਿੰਨ ਬੱਚੀਆਂ, ਕੋਮਲ ...
ਮੋਗਾ, 17 ਅਪ੍ਰੈਲ (ਅਸ਼ੋਕ ਬਾਂਸਲ)-ਜਨਰਲ ਕੈਟਾਗਰੀ ਏਕਤਾ ਸੰਗਠਨ ਦੀ ਮੀਟਿੰਗ ਸੰਜੀਵ ਕੁਮਾਰ ਬਠਲਾ ਪੰਜਾਬ ਪ੍ਰਧਾਨ ਦੀ ਅਗਵਾਈ 'ਚ ਹੋਈ ਪ੍ਰਧਾਨ ਬਠਲਾ ਤੇ ਲੀਗਲ ਐਡਵਾਈਜ਼ਰ ਐਡਵੋਕੇਟ ਬਲਰਾਜ ਗੁਪਤਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ 600 ਯੂਨਿਟ ਬਿਜਲੀ ...
ਫ਼ਤਿਹਗੜ੍ਹ ਪੰਜਤੂਰ, 17 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਕਾਂਗਰਸ ਹਾਈਕਮਾਂਡ ਵਲੋਂ ਹਲਕਾ ਗਿੱਦੜਬਾਹਾ ਦੇ ਤਿੰਨ ਵਾਰ ਜੇਤੂ ਰਹੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਾਂਗਰਸ ਪਾਰਟੀ ਪੰਜਾਬ ਦਾ ਪ੍ਰਧਾਨ ਬਣਾਉਣ 'ਤੇ ਕਾਂਗਰਸ ਪਾਰਟੀ ਦੇ ਵਰਕਰਾਂ ਵਿਚ ...
ਕੋਟ ਈਸੇ ਖਾਂ, 17 ਅਪ੍ਰੈਲ (ਯਸ਼ਪਾਲ ਗੁਲਾਟੀ, ਗੁਰਮੀਤ ਸਿੰਘ ਖ਼ਾਲਸਾ)-ਪੰਜਾਬੀ ਸਾਹਿਤ ਸਭਾ ਜ਼ੀਰਾ ਦੀ ਸਾਹਿਤਕ ਮੀਟਿੰਗ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਜੀਵਨ ਮੱਲ ਸੀਨੀ. ਸੈਕੰ. ਸਕੂਲ ਜ਼ੀਰਾ ਵਿਖੇ ਹੋਈ | ਇਸ ਸਮੇਂ ਹਰੀਕੇ, ਕੋਟ ਈਸੇ ਖਾਂ, ਤਲਵੰਡੀ ਭਾਈ, ਝਤਰੇ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX