ਮੂਣਕ, 17 ਅਪੈ੍ਰਲ (ਭਾਰਦਵਾਜ, ਸਿੰਗਲਾ)-ਮਕੋਰੜ, ਮੂਣਕ ਅਤੇ ਕੜੈਲ ਵਿਚੋਂ ਲੰਘ ਰਹੇ ਘੱਗਰ ਦਰਿਆ ਜੋ ਕਿ ਬਰਸਾਤਾਂ ਦੇ ਮੌਸਮ 'ਚ ਹੜ੍ਹਾਂ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਸ ਨਾਲ ਏਰੀਏ ਦੀ ਸੈਂਕੜੇ ਏਕੜ ਫ਼ਸਲ ਤਬਾਹ ਹੋ ਜਾਂਦੀ ਹੈ ਇਸੇ ਦੇ ਬਚਾਅ ਲਈ ਪਹਿਲਾਂ ਤੋਂ ਹੀ ਇਸ ਦੇ ਪ੍ਰਬੰਧਾਂ ਨੂੰ ਲੈ ਕੇ ਸਬੰਧਤ ਅਧਿਕਾਰੀਆਂ ਦੀ ਦੇਖ ਰੇਖ ਹੇਠ ਕੰਮ ਕਰਵਾਇਆ ਜਾਵੇਗਾ | ਇਹ ਵਿਚਾਰ ਵਿਧਾਇਕ ਐਡ: ਬਰਿੰਦਰ ਗੋਇਲ ਨੇ ਮਕੋਰੜ ਸਾਹਿਬ ਵਿਖੇ ਘੱਗਰ ਦਰਿਆ ਦੇ ਪੁਲ ਤੇ ਸਬੰਧਤ ਅਧਿਕਾਰੀਆਂ ਤੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਨ ਉਪਰੰਤ ਪ੍ਰਗਟਾਏ | ਉਨ੍ਹਾਂ ਕਿਹਾ ਕਿ ਪਹਿਲਾਂ ਸਮੇਂ ਦੀਆਂ ਸਰਕਾਰਾਂ ਵਲੋਂ ਬਰਸਾਤਾਂ ਦੇ ਮੌਸਮ ਤੇ ਖਾਨਾ ਪੂਰਤੀ ਲਈ ਸਫ਼ਾਈ ਦਾ ਦਿਖਾਵਾ ਕੀਤਾ ਜਾਂਦਾ ਸੀ | ਇਸ ਵਾਰ ਆਮ ਆਦਮੀ ਪਾਰਟੀ ਵਲੋਂ ਬਰਸਾਤੀ ਮੌਸਮ ਤੋਂ ਪਹਿਲਾਂ ਹੀ ਘੱਗਰ ਦਰਿਆ ਦੀ ਸਫ਼ਾਈ ਅਤੇ ਬੰਨ੍ਹ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਖਨੌਰੀ ਤੋਂ ਮਕੋਰੜ ਸਾਹਿਬ, ਮੂਣਕ ਤੋਂ ਕੜੈਲ ਤੱਕ ਬਰਸਾਤੀ ਮੌਸਮ ਵਿਚ ਫ਼ਸਲਾਂ ਦਾ ਨੁਕਸਾਨ ਦੇ ਬਚਾਅ ਲਈ ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਸੁਚੇਤ ਕਰ ਦਿੱਤਾ ਗਿਆ ਹੈ ਤਾਂ ਜੋ ਮੌਕੇ ਉੱਤੇ ਕੋਈ ਦਿੱਕਤ ਨਾ ਆਵੈ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਘੱਗਰ ਵਿਚ ਵਗ ਰਹੇ ਫ਼ੈਕਟਰੀਆਂ ਵਾਲੇ ਗੰਦੇ ਤੇਜ਼ਾਬੀ ਪਾਣੀ ਦਾ ਮਸਲਾ ਵੀ ਜਲਦੀ ਹੱਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਤੇ ਸਬੰਧਤ ਅਧਿਕਾਰੀਆਂ ਵਲੋਂ ਬਰਸਾਤਾਂ ਦੇ ਮੌਸਮ ਤੋਂ ਪਹਿਲਾਂ ਬਚਾਅ ਪ੍ਰਬੰਧ ਨਾ ਕਰਕੇ ਹੜ੍ਹ ਆਉਣ ਤੇ ਘੱਗਰ ਦੀ ਸਫ਼ਾਈ ਦੀ ਖਾਨਾ ਪੂਰਤੀ ਦਾ ਡਰਾਮਾ ਕੀਤਾ ਜਾਂਦਾ ਸੀ ਜੋ ਹੁਣ ਨਹੀ ਚੱਲੇਗਾ | ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਵਲੋਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਐਸ.ਡੀ.ਓ. ਡ੍ਰੇਨਜ ਚੇਤਨ ਗੁਪਤਾ ਤੋਂ ਇਲਾਵਾ, ਕਿਸਾਨਾਂ ਵਿਚ ਬਸਾਓ ਅਨਦਾਨਾ, ਬਲਾਕ ਪ੍ਰਧਾਨ ਜੋਗੀ ਰਾਮ ਭੁੱਲਣ, ਸ਼ਿੰਦਰ ਜਟਾਨ ਬੁਸਹਿਰਾ, ਰਾਮ ਚੰਦਰ ਬੁਸਹਿਰਾ, ਸਰਪੰਚ ਸੁਖਵਿੰਦਰ ਗਨੋਟਾ, ਤਰਸੇਮ ਰਾਓ, ਲਖਵੀਰ ਸਿੰਘ ਭਿੰਡਰ, ਕੁਲਦੀਪ ਸਿੰਘ, ਕਿ੍ਸ਼ਨ ਸਿੰਘ ਆਦਿ ਮੌਜੂਦ ਸਨ |
ਸੰਦੌੜ, 17 ਅਪੈ੍ਰਲ (ਜਸਵੀਰ ਸਿੰਘ ਜੱਸੀ)-ਦਿਨੋਂ ਦਿਨ ਤਰੱਕੀ ਵੱਲ ਵਧ ਰਿਹਾ ਕਸਬਾ ਸੰਦੌੜ ਨਾਲ-ਦੀ ਨਾਲ ਸਮੱਸਿਆਵਾਂ ਨਾਲ ਵੀ ਜੂੰਝ ਰਿਹਾ ਹੈ | ਸਭ ਤੋਂ ਵੱਡੀ ਸਮੱਸਿਆ ਤਾਂ ਸੰਦੌੜ ਦੇ ਮੇਨ ਚੌਰਸ਼ਤਾ ਚੌਕ ਤੋਂ ਸ਼ੁਰੂ ਹੰੁਦੀ ਹੈ, ਜਿੱਥੇ ਆਏ ਦਿਨ ਸੜਕੀ ਹਾਦਸਿਆਂ ਵਿਚ ...
ਸੰਗਰੂਰ, 17 ਅਪੈ੍ਰਲ (ਅਮਨਦੀਪ ਸਿੰਘ ਬਿੱਟਾ)-ਥਾਣਾ ਸਿਟੀ-1 ਦੀ ਪੁਲਿਸ ਨੇ ਇਕ ਵਿਅਕਤੀ ਨੰੂ ਇਕ ਕਿਲੋ ਅਫੀਮ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਡੀ.ਐਸ.ਪੀ. (ਆਰ) ਸ੍ਰੀ ਹੰਸ ਰਾਜ ਨੇ ਦੱਸਿਆ ਕਿ ਰਹਿਨੁਮਾਈ ਹੇਠ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ...
ਅਹਿਮਦਗੜ੍ਹ, 17 ਅਪ੍ਰੈਲ (ਪੁਰੀ, ਸੋਢੀ)-ਲਾਗਲੇ ਪਿੰਡ ਖੇੜਾ ਵਿਖੇ ਦੁਪਹਿਰ ਸਮੇਂ ਖੇਤਾਂ ਵਿਚ ਅੱਗ ਲੱਗਣ ਕਾਰਨ ਇੱਕ ਏਕੜ ਕਣਕ ਅਤੇ ਨਾਲ ਹੀ ਇੱਕ ਏਕੜ ਨਾੜ ਸੜ ਕੇ ਸੁਆਹ ਹੋ ਗਿਆ | ਇਸ ਮੌਕੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ | ...
ਲਹਿਰਾਗਾਗਾ, 17 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਹਲਕਾ ਲਹਿਰਾਗਾਗਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਰਿੰਦਰ ਗੋਇਲ ਐਡਵੋਕੇਟ ਨੇ ਸ਼ੈਲਰ ਮਾਲਕਾਂ, ਆੜ੍ਹਤੀ ਐਸੋਸੀਏਸ਼ਨ, ਪੰਜਾਬ ਲੇਬਰ ਯੂਨੀਅਨ ਅਤੇ ਟਰੱਕ ਆਪ੍ਰੇਟਰਾਂ ਨਾਲ ਇਕ ਸਾਂਝੀ ਮੀਟਿੰਗ ...
ਅਹਿਮਦਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਗੁਰਮਤਿ ਸੇਵਾ ਸੁਸਾਇਟੀ ਨਿਰਮਲ ਆਸ਼ਰਮ ਜੰਡਾਲੀ ਅਹਿਮਦਗੜ੍ਹ ਵਲੋਂ ਨੌਜਵਾਨੀ ਨੂੰ ਨਸ਼ਿਆਂ ਤੋ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਸ਼ੁਰੂ ਕੀਤੇ ਗਏ ਉਪਰਾਲੇ ਤਹਿਤ 17ਵੇਂ ਸਾਲਾਨਾ ਕੁਸ਼ਤੀ ਮੁਕਾਬਲੇ 1 ਮਈ ਨੂੰ ...
ਲੌਂਗੋਵਾਲ, 17 ਅਪ੍ਰੈਲ (ਵਿਨੋਦ, ਖੰਨਾ)-ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਸਰਕਾਰੀ ਸਕੂਲਾਂ ਵਿਚ ਸਰਕਾਰ ਵਲੋਂ ਵਿਦਿਆਰਥੀਆਂ ਲਈ ਭੇਜੀਆਂ ਜਾਣ ਵਾਲੀਆਂ ਕਿਤਾਬਾਂ ਤੁਰੰਤ ਭੇਜੇ ਜਾਣ ਦੀ ਮੰਗ ਕੀਤੀ ਹੈ | ਡੈਮੋਕਰੈਟਿਕ ਟੀਚਰਜ਼ ਫ਼ਰੰਟ ਬਲਾਕ ਚੀਮਾਂ ਦੇ ਪ੍ਰਧਾਨ ...
ਸੰਗਰੂਰ, 17 ਅਪੈ੍ਰਲ (ਸੁਖਵਿੰਦਰ ਸਿੰਘ ਫੁੱਲ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਕੋਆਰਡੀਨੇਟਰ ਜਤਿੰਦਰ ਕਾਲੜਾ ਨੇ ਕਿਹਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ 300 ਯੂਨਿਟ ਪ੍ਰਤੀ ਘਰ ਬਿਜਲੀ ਮੁਆਫ਼ੀ ਦੇ ਐਲਾਨ ਨਾਲ ਨਾ ਕੇਵਲ ਲੋਕਾਂ ਨਾਲ ਵਿਸ਼ਵਾਸਘਾਤ ਹੋਇਆ ਹੈ ...
ਦਿੜ੍ਹਬਾ ਮੰਡੀ, 17 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਡੀ.ਟੀ.ਐਫ. ਦੇ ਜ਼ਿਲ੍ਹਾ ਆਗੂ ਦੀਨਾ ਨਾਥ ਦੀ ਅਗਵਾਈ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਲਈ ਦਿੜ੍ਹਬਾ ਵਿਖੇ ਮੰਗ ਪੱਤਰ ਦਿੱਤਾ ਗਿਆ | ਜਥੇਬੰਦੀ ਦੇ ਆਗੂ ...
ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਰੁਪਿੰਦਰ ਸਿੰਘ ਸੱਗੂ)-ਪੰਜਾਬ 'ਚ ਪਿਛਲੇ ਇਕ ਮਹੀਨੇ ਦੇ ਦੌਰਾਨ ਲਗਾਤਾਰ ਕਤਲੇਆਮ ਅਤੇ ਗੁੰਡਾਗਰਦੀ ਦਾ ਨਾਚ ਹੋ ਰਿਹਾ ਹੈ, ਇਹ ਮੌਜੂਦਾ ਸਰਕਾਰ ਦੀ ਨਾਕਾਮੀ ਹੈ ਪੰਜਾਬ 'ਚ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕਿਆ ਹੈ, ...
ਅਹਿਮਦਗੜ੍ਹ, 17 ਅਪ੍ਰੈਲ (ਸੋਢੀ)-ਸਥਾਨਕ ਸਮਾਜਸੇਵਾ ਸੁਸਾਇਟੀ ਵਲੋਂ 38ਵਾਂ ਰਾਸ਼ਨ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ | ਅਗਰਵਾਲ ਧਰਮਸ਼ਾਲਾ ਵਿਖੇ ਰਛਪਾਲ ਸਿੰਘ, ਖ਼ਜ਼ਾਨਚੀ ਅਰੁਣ ਸ਼ੈਲੀ ਦੀ ਅਗਵਾਈ 'ਚ ਆਯੋਜਿਤ ਇਸ ਰਾਸ਼ਨ ਵੰਡ ਸਮਾਰੋਹ ਵਿਚ 35 ਲੋੜਵੰਦ ਪਰਿਵਾਰਾਂ ...
ਸੰਗਰੂਰ, 17 ਅਪੈ੍ਰਲ (ਚੌਧਰੀ ਨੰਦ ਲਾਲ ਗਾਂਧੀ)-ਰਿਟਾਇਰਡ ਮਿਉਂਸੀਪਲ ਕਰਮਚਾਰੀ ਦਲ ਸੰਗਰੂਰ ਦੀ ਚੋਣ ਹੋਈ ਜਿਸ ਦੀ ਜਾਣਕਾਰੀ ਸ੍ਰੀ ਅਰਜਨ ਸਿੰਘ ਪ੍ਰਧਾਨ, ਸ੍ਰੀ ਪ੍ਰਭ ਦਿਆਲ ਕਾਲੜਾ ਜਨਰਲ ਸਕੱਤਰ ਨੇ ਦਿੰਦਿਆਂ ਕਿਹਾ ਕਿ ਇਹ ਚੋਣ ਸਰਵਸੰਮਤੀ ਨਾਲ 4 ਸਾਲਾਂ ਦੇ ਸਮੇਂ ਲਈ ...
ਦਿੜ੍ਹਬਾ ਮੰਡੀ, 17 ਅਪ੍ਰੈਲ (ਹਰਬੰਸ ਸਿੰਘ ਛਾਜਲੀ)-ਕਾਮਰੇਡ ਭੀਮ ਸਿੰਘ ਦੀ ਤੀਜੀ ਬਰਸੀ ਨੂੰ ਸਮਰਪਿਤ ਕਾਮਰੇਡ ਭੀਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਦਿੜ੍ਹਬਾ ਵਿਖੇ ਤੀਜਾ ਖ਼ੂਨਦਾਨ ਕੈਂਪ ਲਗਾਇਆ ਗਿਆ | ਸਮਾਗਮ ਦੇ ਮੁੱਖ ਮਹਿਮਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ...
ਮੂਣਕ, 17 ਅਪ੍ਰੈਲ (ਭਾਰਦਵਾਜ, ਸਿੰਗਲਾ)-ਪੰਜਾਬ 'ਚ ਵਿਦਿਆਰਥੀਆਂ ਦੇ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਅਤੇ ਗ਼ਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਲਈ ਲਾਇਬਰੇਰੀਆਂ ਬਹੁਤ ਸਾਰਥਕ ਸਿੱਧ ਹੋ ਸਕਦੀਆਂ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ...
ਸੰਗਰੂਰ, 17 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)-ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਸਿਰਫ਼ ਇਕ ਮਹੀਨੇ ਦੇ ਰਿਪੋਰਟ ਕਾਰਡ ਰਾਹੀਂ ਸਿੱਧ ਕਰ ਦਿਤਾ ਹੈ ਕਿ ਆਪ ਸਰਕਾਰ ਇਮਾਨਦਾਰ ਅਤੇ ਦਮਦਾਰ ਸਰਕਾਰ ਹੈ | ਇਨ੍ਹਾਂ ਗੱਲਾਂ ਦਾ ਖ਼ੁਲਾਸਾ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ...
ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ)-ਅਜੌਕੇ ਮਸ਼ੀਨੀ ਯੁੱਗ ਵਿਚ ਜਦ ਰੋਜਮਰਾਂ ਜ਼ਿੰਦਗੀ ਪੂਰੀ ਤਰ੍ਹਾਂ ਰੁਝੇਵਿਆਂ ਭਰੀ ਹੋਈ ਪਈ ਹੈ ਤਦ ਵੀ ਕੁਝ ਲੋਕ ਅਜਿਹੇ ਹਨ ਜੋ ਮਾਨਵਤਾ ਅਤੇ ਸਮਾਜ ਦੀ ਸੇਵਾ ਲਈ ਜਿੰਦ ਜਾਨ ਨਾਲ ਲੱਗੇ ਹੋਏ ਹਨ | ਅਜਿਹੀ ਹੀ ਇਕ ਸ਼ਖ਼ਸੀਅਤ ...
ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਭੁੱਲਰ, ਧਾਲੀਵਾਲ)-ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨਾਲ ਘਰੇਲੂ ਖਪਤਕਾਰਾਂ ਨੂੰ ਮੁਫ਼ਤ ਬਿਜਲੀ ਦੇਣ ...
ਸੰਗਰੂਰ, 17 ਅਪੈ੍ਰਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਟਰਾਂਸਪੋਰਟ ਵਿਭਾਗ ਦੇ ਆਰ.ਟੀ.ਏ. ਸ੍ਰੀ ਕਰਨਵੀਰ ਸਿੰਘ ਛੀਨਾ ਵਲੋਂ ਸੜਕ ਸੁਰੱਖਿਆ ਅਭਿਆਨ ਦੇ ਅੰਤਰਗਤ ਜਿੱਥੇ ਸਕੂਲ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਉੱਥੇ ਸੜਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ...
ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਭੁੱਲਰ, ਧਾਲੀਵਾਲ)-ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਇਕ ਵਫ਼ਦ ਵਲੋਂ ਹਲਕਾ ਵਿਧਾਇਕ ਅਮਨ ਅਰੋੜਾ ਨੂੰ ਮਿਲ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਕੋਲ ਪੁੱਜਦਾ ਕਰਨ ਲਈ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਉਨ੍ਹਾਂ ...
ਅਹਿਮਦਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਮਹੋਲੀ)-ਸੂਬਾ ਸਰਕਾਰ ਵਲੋਂ ਬਿਜਲੀ ਯੂਨਿਟਾਂ ਦੀ ਮਾਫ਼ੀ ਦਾ ਫ਼ੈਸਲਾ ਵਿਵਾਦਾਂ ਵਿਚ ਘਿਰਦਾ ਨਜ਼ਰ ਆ ਰਿਹਾ ਹੈ | ਸਟੇਟ ਐਵਾਰਡੀ ਸਮਾਜ ਸੇਵੀ ਰਾਕੇਸ਼ ਗਰਗ ਅਤੇ ਪਿ੍ੰਸੀਪਲ ਬਿਪਨ ਸੇਠੀ ਵਲੋਂ ਪੈੱ੍ਰਸ ਵਾਰਤਾ ਦੌਰਾਨ ਸਰਕਾਰ ...
ਭਵਾਨੀਗੜ੍ਹ, 17 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)-ਪੰਜਾਬ ਦੇ ਵੱਖ-ਵੱਖ ਸੇਵਾ ਕੇਂਦਰਾਂ ਵਿਚ ਸਰਕਾਰ ਲਈ ਕਰੋੜਾਂ ਰੁਪਏ ਦਾ ਟੈਕਸ ਅਤੇ ਫ਼ੀਸਾਂ ਇਕੱਤਰ ਕਰਨ ਵਾਲੇ ਮੁਲਾਜਮਾਂ ਨੂੰ ਨਿਗੂਣੀਆਂ ਤਨਖ਼ਾਹਾਂ ਕਰਕੇ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ...
ਸੰਗਰੂਰ, 17 ਅਪੈ੍ਰਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਐਕਸਾਈਜ਼ ਵਿਭਾਗ ਸੰਗਰੂਰ ਦੀ ਟੀਮ ਅਤੇ ਥਾਣਾ ਸਦਰ ਸੰਗਰੂਰ ਦੀ ਪੁਲਿਸ ਪਾਰਟੀ ਨੇ ਛੋਟਾ ਕੰਮੋਮਾਜਰਾ ਪਿੰਡ ਵਿਖੇ ਕੀਤੀ ਇਕ ਚੈਕਿੰਗ ਦੌਰਾਨ 50 ਲੀਟਰ ਕੱਚੀ ਲਾਹਣ ਅਤੇ ਸਵਾਂ ਦੱਸ ਬੋਤਲਾਂ ਦੇਸੀ ਸ਼ਰਾਬ ...
ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਭੁੱਲਰ, ਧਾਲੀਵਾਲ)-ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਕਾਰਜਕਾਰੀ ਪ੍ਰਧਾਨ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਗਰਗ ਸਵੀਟ ਹਾਊਸ ਵਿਖੇ ਹੋਈ ਜਿਸ ਵਿਚ ਬਜ਼ੁਰਗਾਂ ਨੂੰ ਦਰਪੇਸ਼ ਮੁਸ਼ਕਿਲਾਂ ...
ਮੂਨਕ, 17 ਅਪ੍ਰੈਲ (ਪ੍ਰਵੀਨ ਮਦਾਨ)-ਬੇਸ਼ੱਕ ਸਰਕਾਰ ਬਦਲ ਗਈ ਹੈ ਅਤੇ ਆਪ ਦੇ ਮੁੱਖ ਮੰਤਰੀ ਪੁਲਿਸ ਵਿਭਾਗ ਵਿਚ ਬਦਲਾਅ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹਨ | ਪਰ ਪਰਨਾਲਾ ਉੱਥੇ ਹੀ ਨਜ਼ਰ ਆ ਰਿਹਾ ਹੈ | ਜਿੱਥੇ ਕਾਨੰੂਨ ਵਿਵਸਥਾ ਦਾ ਹਾਲ ਸਭ ਦੇ ਸਾਹਮਣੇ ਹੈ ਉੱਥੇ ਹੀ ...
ਮਸਤੂਆਣਾ ਸਾਹਿਬ, 17 ਅਪ੍ਰੈਲ (ਦਮਦਮੀ)-ਗੁ. ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਲੈ ਕੇ ਅਕਾਲ ਕਾਲਜ ਕੌਂਸਲ ਅਧੀਨ ਚੱਲ ਰਹੀਆਂ ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਲੋਂ ਸਾਂਝੇ ਤੌਰ 'ਤੇ ਗੁਰਮਤਿ ...
ਸੰਗਰੂਰ, 17 ਅਪ੍ਰੈਲ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਜ਼ਿਲ੍ਹਾ ਸੰਗਰੂਰ ਸ਼ਤਰੰਜ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੱਧਰੀ ਸਤਰੰਜ ਚੈਂਪੀਅਨਸ਼ਿਪ ਕਰਵਾਈ ਗਈ, ਜਿਸ 'ਚ ਮੁੱਖ ਮਹਿਮਾਨ ਵਜੋਂ ਬੀਬੀ ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ ਅਤੇ ਵਿਸ਼ੇਸ਼ ਮਹਿਮਾਨ ...
ਲਹਿਰਾਗਾਗਾ, 17 ਅਪ੍ਰੈਲ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ)-ਸ੍ਰੀ ਹਨੂੰਮਤ ਧਾਮ ਸੇਵਾ ਸੁਸਾਇਟੀ ਲਹਿਰਾਗਾਗਾ ਵਲੋਂ ਸ੍ਰੀ ਹਨੂੰਮਤ ਧਾਮ ਵਿਖੇ ਸ੍ਰੀ ਹਨੂੰਮਾਨ ਜਨਮ ਮਹਾਂਉਤਸਵ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾਗਾਗਾ ...
ਸੰਗਰੂਰ, 17 ਅਪੈ੍ਰਲ (ਅਮਨਦੀਪ ਸਿੰਘ ਬਿੱਟਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਜਿੱਥੇ ਪੰਜਾਬ ਭਰ ਵਿਚ ਪਾਰਟੀ ਆਗੂਆਂ, ਵਿਧਾਇਕਾਂ ਮੈਂਬਰ ਪਾਰਲੀਮੈਂਟਾਂ, ਸਾਬਕਾ ਵਿਧਾਇਕਾਂ ਨਾਲ ...
ਸੰਗਰੂਰ, 17 ਅਪੈ੍ਰਲ (ਧੀਰਜ ਪਸ਼ੌਰੀਆ)-ਸੰਗਰੂਰ ਦੇ 17 ਸੈਕਟਰ ਕਹੇ ਜਾਂਦੇ ਗੁਰੂ ਨਾਨਕ ਕਲੋਨੀ ਗਲੀ ਨੰ: 4 ਦੇ ਵਾਸੀਆਂ ਨੇ ਅਮਨ ਕਾਨੰੂਨ ਦੀ ਸਮੱਸਿਆ ਨੰੂ ਧਿਆਨ ਵਿਚ ਇਕ ਬੈਠਕ ਕੀਤੀ ਜਿਸ ਵਿਚ ਟਰੈਫਿਕ ਇੰਚਾਰਜ ਪਵਨ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਉੱਤੇ ਸ਼ਾਮਲ ਹੋਏ | ...
ਸ਼ੇਰਪੁਰ, 17 ਅਪ੍ਰੈਲ (ਦਰਸ਼ਨ ਸਿੰਘ ਖੇੜੀ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਡਾ ਵੱਡਾ ਮਾਣ ਪੰਜਾਬੀਆਂ ਨੇ ਬਖਸ਼ਿਆ ਹੈ ਉਸ ਦਿੱਤੇ ਮਾਣ ਦਾ ਵਿਆਜ ਸਮੇਤ ਮੁੱਲ ਮੋੜਨ ਲਈ ਅਸੀਂ ਵਚਨਵੱਧ ਹਾਂ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਲਈ ਕੋਈ ਕਸਰ ...
ਸੁਨਾਮ ਊਧਮ ਸਿੰਘ ਵਾਲਾ, 17 ਅਪ੍ਰੈਲ (ਧਾਲੀਵਾਲ, ਭੁੱਲਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਬੁਢਲਾਡਾ ਦੇ ਵਿਧਾਇਕ ਪਿੰ੍ਰ. ਬੁੱਧ ਰਾਮ ਨੇ ਸੁਨਾਮ ਦੇ ਪਿੰਡ ਗੁਰਬਖਸ਼ਪੁਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਪੰਜਾਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX