ਤਾਜਾ ਖ਼ਬਰਾਂ


ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  24 minutes ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  32 minutes ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  57 minutes ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  about 1 hour ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  about 1 hour ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  17 minutes ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  about 1 hour ago
ਚੰਡੀਗੜ੍ਹ, 9 ਅਗਸਤ-ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ 'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ। ਪਹਿਲੀ ਵਾਰ ਆਨਲਾਈਨ ਰਜਿਸਟਰੇਸ਼ਨ 11 ਅਗਸਤ ਤੋਂ ਸ਼ੁਰੂ ਹੋਵੇਗੀ...
ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਕਰਨਗੇ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਅੱਜ ਸ਼ਾਮ 4 ਵਜੇ ਰਾਜ ਭਵਨ 'ਚ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕਰਨਗੇ।
ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦਾ ਵੱਡਾ ਐਕਸ਼ਨ, ਕਾਰਜਕਾਰੀ ਇੰਜੀਨੀਅਰ ਪੁਨੀਤ ਸ਼ਰਮਾ ਨੂੰ ਕੀਤਾ ਮੁਅੱਤਲ
. . .  about 1 hour ago
ਚੰਡੀਗੜ੍ਹ, 9 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਗ਼ੈਰ-ਕਾਨੂੰਨੀ ਮਾਈਨਿੰਗ ਸੰਬੰਧੀ ਅਖ਼ਤਿਆਰ ਕੀਤੀ ਗਈ ਜ਼ੀਰੋ ਟੋਲਰੈਂਸ ਨੀਤੀ ਤਹਿਤ ਅੱਜ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਕਾਰਜਕਾਰੀ ਇੰਜੀਨੀਅਰ ਖਣਨ ਰੂਪਨਗਰ ਪੁਨੀਤ ਸ਼ਰਮਾ ਨੂੰ ਡਿਊਟੀ ਦੌਰਾਨ ਅਣਗਹਿਲੀ...
ਹਲਕਾ ਅਮਲੋਹ 'ਚ 'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਕਹਿਰ, ਰਾਜੂ ਖੰਨਾ ਨੇ ਕੀਤਾ ਪਿੰਡਾਂ ਦਾ ਦੌਰਾ
. . .  about 2 hours ago
ਅਮਲੋਹ, 9 ਅਗਸਤ (ਕੇਵਲ ਸਿੰਘ)-'ਲੰਪੀ ਧਫ਼ੜੀ ਰੋਗ' ਬਿਮਾਰੀ ਦਾ ਹਲਕਾ ਅਮਲੋਹ ਦੇ ਪਸ਼ੂਆਂ 'ਚ ਕਾਫੀ ਪ੍ਰਭਾਵ ਦੇਖਣ ਨੂੰ ਮਿਲਿਆ ਜਿਸ ਦਾ ਪਤਾ ਲੱਗਦਿਆਂ ਹੀ ਹਲਕਾ ਅਮਲੋਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ...
ਵਿਧਵਾ ਔਰਤ ਦੇ 22 ਸਾਲਾ ਨੌਜਵਾਨ ਪੁੱਤਰ ਦੀ ਨਸ਼ੇ ਨੇ ਲਈ ਜਾਨ
. . .  about 3 hours ago
ਚੋਗਾਵਾਂ, 9 ਅਗਸਤ (ਗੁਰਬਿੰਦਰ ਸਿੰਘ ਬਾਗੀ)- ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੋਗਾਵਾਂ ਹਾਲ ਵਾਸੀ ਪਿੰਡ ਕੋਹਾਲਾ ਦੇ ਇਕ ਵਿਧਵਾ ਔਰਤ ਬਲਵਿੰਦਰ ਕੌਰ ਜਿਸਦੇ ਪਤੀ ਸੁਰਜੀਤ ਸਿੰਘ ਦੀ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਨੌਜਵਾਨ ਪੁੱਤਰ ਰਵੀ ਸਿੰਘ ਉਮਰ...
ਸੂਏ 'ਚ ਤੈਰਦੀ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
. . .  about 3 hours ago
ਲੋਪੋਕੇ, 9 ਅਗਸਤ (ਗੁਰਵਿੰਦਰ ਸਿੰਘ ਕਲਸੀ) - ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਮਾਨਾਂਵਾਲਾ ਸੂਏ ਵਿਚੋ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖ਼ਬਰ ਹੈ। ਇਸ ਸੰਬੰਧੀ ਥਾਣਾ ਲੋਪੋਕੇ ਦੇ ਐੱਸ.ਐੱਚ.ਓ. ਮਨਤੇਜ ਸਿੰਘ...
ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ
. . .  about 3 hours ago
ਮੁੰਬਈ, 8 ਅਗਸਤ - ਮਹਾਰਾਸ਼ਟਰ ਮੰਤਰੀ ਮੰਡਲ ਦਾ ਵਿਸਥਾਰ ਹੋਇਆ ਹੈ। ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੇ 18 ਵਿਧਾਇਕਾਂ ਮੰਤਰੀ ਵਜੋਂ ਸਹੁੰ ਚੁਕਾਈ...
ਜੇ.ਡੀ.ਯੂ. ਨੇ ਰਾਜਪਾਲ ਤੋਂ ਮੰਗਿਆ ਸਮਾਂ - ਸੂਤਰ
. . .  about 3 hours ago
ਪਟਨਾ, 9 ਅਗਸਤ - ਸੂਤਰਾਂ ਅਨੁਸਾਰ ਬਿਹਾਰ 'ਚ ਸੱਤਾਧਾਰੀ ਗੱਠਜੋੜ ਦੇ ਭਾਈਵਾਲਾਂ ਵਿਚ ਵਧਦੇ ਟਕਰਾਅ ਦੌਰਾਨ ਜਨਤਾ ਦਲ (ਯੂ) ਨੇ ਬਿਹਾਰ ਦੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ...
ਨਿੱਜੀ ਬੱਸਾਂ ਦੀ ਹੜਤਾਲ ਹੋਣ ਕਾਰਨ ਸਵਾਰੀਆਂ ਹੋ ਰਹੀਆਂ ਖੱਜਲ ਖੁਆਰ
. . .  about 3 hours ago
ਅਜਨਾਲਾ, 9 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ) - ਆਪਣੀਆਂ ਮੰਗਾਂ ਨੂੰ ਲੈ ਕੇ ਨਿੱਜੀ ਬੱਸ ਮਾਲਕਾਂ ਵੱਲੋਂ ਅੱਜ ਕੀਤੀ ਸੂਬਾ ਪੱਧਰੀ ਹੜਤਾਲ ਕਾਰਨ ਆਪਣੀ ਮੰਜ਼ਿਲ 'ਤੇ ਪਹੁੰਚਣ ਵਾਲੀਆਂ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ...
ਦੇਸ਼ ਦੀ ਵੰਡ ਸਮੇਂ ਹੋਈ ਹਿੰਸਾ ਦੌਰਾਨ ਜਾਨਾਂ ਗੁਆਉਣ ਵਾਲੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸਮੂਹਿਕ ਅਰਦਾਸ ਸਮਾਗਮ 16 ਅਗਸਤ ਨੂੰ
. . .  about 3 hours ago
ਅੰਮ੍ਰਿਤਸਰ, 9 ਅਗਸਤ (ਜਸਵੰਤ ਸਿੰਘ ਜੱਸ)- 75 ਸਾਲ ਪਹਿਲਾਂ ਹਿੰਦੁਸਤਾਨ ਦੀ ਵੰਡ ਵੇਲੇ ਸੰਨ 1947 ਵਿਚ ਸਰਹੱਦ ਦੇ ਦੋਵੇਂ ਪਾਸੇ ਮਾਰੇ ਗਏ 10 ਲੱਖ ਬੇਦੋਸ਼ੇ ਪੰਜਾਬੀਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹਿਕ ਅਰਦਾਸ ਕੀਤੀ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ...
ਦੋਆਬਾ ਕਿਸਾਨ ਕਮੇਟੀ ਵਲੋਂ ਬਿਜਲੀ ਸੋਧ ਬਿੱਲ 2022 ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ
. . .  about 3 hours ago
ਟਾਂਡਾ ਉੜਮੁੜ, 9 ਅਗਸਤ (ਭਗਵਾਨ ਸਿੰਘ ਸੈਣੀ) - ਬਿਜਲੀ ਘਰ ਚੌਕ ਟਾਂਡਾ ਵਿਖੇ ਦੋਆਬਾ ਕਿਸਾਨ ਕਮੇਟੀ (ਪੰਜਾਬ) ਦੇ ਪ੍ਰਧਾਨ ਜੰਗਵੀਰ ਸਿੰਘ ਰਸੂਲਪੁਰ ਦੀ ਅਗਵਾਈ 'ਚ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2022 ਸੰਸਦ 'ਚ ਪੇਸ਼ ਕਰਨ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ 'ਚ ਇਕੱਤਰ...
ਮੌਸਮ ਵਿਭਾਗ ਵਲੋਂ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ
. . .  about 3 hours ago
ਮੁੰਬਈ, 9 ਅਗਸਤ - ਮੌਸਮ ਵਿਭਾਗ ਨੇ ਮਹਾਰਾਸ਼ਟਰ ਦੇ ਜ਼ਿਲ੍ਹਿਆਂ 'ਚ ਬਰਸਾਤ ਦਾ ਰੈੱਡ ਅਲਰਟ ਜਾਰੀ ਕੀਤਾ...
ਨਿੱਜੀ ਬੱਸਾਂ ਵਾਲਿਆਂ ਨੇ ਬਠਿੰਡਾ- ਚੰਡੀਗੜ ਮੁੱਖ ਸੜਕ ਕੀਤੀ ਬੰਦ
. . .  about 4 hours ago
ਭਵਾਨੀਗੜ੍ਹ, 9 ਅਗਸਤ (ਰਣਧੀਰ ਸਿੰਘ ਫੱਗੂਵਾਲਾ) - ਨਿੱਜੀ ਬੱਸਾਂ ਵਾਲਿਆਂ ਨੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ ਬਠਿੰਡਾ-ਚੰਡੀਗੜ ਮੁੱਖ ਸੜਕ ਨੂੰ ਬੱਸਾਂ ਲਗਾ ਕੇ ਪੂਰਨ ਤੌਰ 'ਤੇ ਬੰਦ ਕਰ ਦਿੱਤਾ...
ਚਾਂਦੀ ਦਾ ਤਗਮਾ ਜੇਤੂ ਰਗਬੀ ਖਿਡਾਰਣ ਦਾ ਅੰਮਿ੍ਤਸਰ ਹਵਾਈ ਅੱਡੇ 'ਤੇ ਭਰਵਾਂ ਸਵਾਗਤ
. . .  about 4 hours ago
ਚਾਂਦੀ ਦੇ ਤਗਮੇ 'ਤੇ ਕਬਜਾ ਕੀਤਾ ਹੈ।ਇਸ ਭਾਰਤੀ ਰਗਬੀ ਟੀਮ ਵਿਚ ਪੰਜਾਬ ਦੀ ਇਕੋ ਇਕ ਖਿਡਾਰਣ ਰਮਣੀਕ ਕੌਰ ਵੀ ਸ਼ਾਮਿਲ ਹੈ।ਚਾਂਦੀ ਦਾ ਤਗਮਾ ਜਿੱਤਣ ਵਾਲੀ ਰਮਣੀਕ ਕੌਰ ਦਾ ਅੱਜ ਭਾਰਤ ਵਾਪਸੀ ਮੌਕੇ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ...
ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵਲੋਂ ਅੰਮ੍ਰਿਤਸਰ ਬੱਸ ਅੱਡਾ ਬੰਦ
. . .  about 5 hours ago
ਅੰਮ੍ਰਿਤਸਰ, 9 ਅਗਸਤ (ਗਗਨਦੀਪ ਸ਼ਰਮਾ) - ਪੰਜਾਬ ਮੋਟਰ ਯੂਨੀਅਨ ਐਕਸ਼ਨ ਕਮੇਟੀ ਦੇ ਫ਼ੈਸਲੇ ਅਨੁਸਾਰ ਨਿੱਜੀ ਟਰਾਂਸਪੋਰਟਰਾਂ ਅਤੇ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਅੱਜ ਸਵੇਰੇ ਸਾਢੇ ਸੱਤ ਵਜੇ ਤੋਂ ਬੱਸ ਅੱਡਾ ਬੰਦ ਕਰ...
ਨਿੱਜੀ ਬੱਸ ਆਪ੍ਰੇਟਰਾਂ ਵਲੋਂ ਤਲਵੰਡੀ ਸਾਬੋ ਬੱਸ ਅੱਡੇ 'ਤੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪ੍ਰਦਰਸ਼ਨ
. . .  about 5 hours ago
ਤਲਵੰਡੀ ਸਾਬੋ, 9 ਅਗਸਤ (ਰਣਜੀਤ ਸਿੰਘ ਰਾਜੂ) - ਹੱਕੀ ਮੰਗਾਂ ਨੂੰ ਲੈ ਕੇ ਸੂਬਾ ਪੱਧਰੀ ਹੜਤਾਲ ਦੇ ਸੱਦੇ 'ਤੇ ਅੱਜ ਇਤਿਹਾਸਿਕ ਨਗਰ ਤਲਵੰਡੀ ਸਾਬੋ ਦੇ ਬੱਸ ਅੱਡੇ ਦੇ ਗੇਟ ਬੰਦ ਕਰਕੇ ਨਿੱਜੀ ਟਰਾਂਸਪੋਟਰਾਂ...
ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦੇ ਰੋਸ ਵਜੋਂ ਫਗਵਾੜਾ ਬੱਸ ਸਟੈਂਡ ’ਤੇ ਧਰਨਾ ਸ਼ੁਰੂ
. . .  about 5 hours ago
ਫਗਵਾੜਾ, 9 ਅਗਸਤ (ਹਰਜੋਤ ਸਿੰਘ ਚਾਨਾ)- ਪੰਜਾਬ ਸਰਕਾਰ ਵਲੋਂ ਸਰਕਾਰੀ ਬੱਸਾਂ ’ਚ ਮਹਿਲਾਵਾ ਨੂੰ ਮੁਫ਼ਤ ਸਹੂਲਤ ਦਿੱਤੇ ਜਾਣ ਤੋਂ ਖਫ਼ਾ ਹੋਏ ਨਿੱਜੀ ਬੱਸ ਆਪ੍ਰੇਟਰਾਂ ਨੇ ਅੱਜ ਬੱਸ ਸਟੈਂਡ ਵਿਖੇ ਰੋਸ ਧਰਨਾ ਦਿੱਤਾ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਸ ਮੌਕੇ ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ...
ਹਰਪਾਲ ਸਿੰਘ ਚੀਮਾ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਦੇਣਗੇ ਸ਼ਰਧਾਂਜਲੀ
. . .  about 5 hours ago
ਸੰਗਰੂਰ, 9 ਅਗਸਤ (ਧੀਰਜ ਪਸ਼ੋਰੀਆ) - ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਸ਼ਹੀਦ ਭਗਤ ਸਿੰਘ ਢਢੋਗਲ ਦੀ ਬਰਸੀ ਮੌਕੇ ਪਿੰਡ ਢਢੋਗਲ (ਧੂਰੀ) ਵਿਖੇ ਸਵੇਰੇ 11 ਵਜੇ ਸ਼ਾਮਿਲ ਹੋ ਕੇ ਸ਼ਰਧਾ ਦੇ ਫੁੱਲ ਭੇਟ...
ਸੁਨਾਮ ਵਿਖੇ ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਚੱਕਾ ਜਾਮ
. . .  about 5 hours ago
ਸੁਨਾਮ ਊਧਮ ਸਿੰਘ ਵਾਲਾ, 9 ਅਗਸਤ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਨਿੱਜੀ ਅਤੇ ਮਿੰਨੀ ਬੱਸ ਆਪਰੇਟਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਮੋਟਰ ਯੂਨੀਅਨ ਦੇ ਸੱਦੇ ’ਤੇ ਅੱਜ ਸੁਨਾਮ ਵਿਖੇ ਧਰਨਾ ਦੇਣ ਉਪਰੰਤ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 5 ਵੈਸਾਖ ਸੰਮਤ 554
ਵਿਚਾਰ ਪ੍ਰਵਾਹ: ਸਮੱਸਿਆਵਾਂ ਤੋਂ ਨਜ਼ਰਾਂ ਫੇਰਨ ਨਾਲ ਉਹ ਘਟਦੀਆਂ ਨਹੀਂ, ਸਗੋਂ ਉਹ ਹੋਰ ਵੱਡੀਆਂ ਹੋ ਜਾਂਦੀਆਂ ਹਨ। -ਲੀਕਰ ਬੂਜੀਏ

ਬਠਿੰਡਾ

ਨਹਿਰੀ ਪਾਣੀ ਦੀ ਘਾਟ ਕਾਰਨ ਨਰਮੇਂ ਦੀ ਬਿਜਾਈ ਪਿਛੜਣ ਦੇ ਆਸਾਰ

ਤਲਵੰਡੀ ਸਾਬੋ, 17 ਅਪ੍ਰੈਲ (ਰਣਜੀਤ ਸਿੰਘ ਰਾਜੂ) - ਕੋਟਲਾ ਬਰਾਂਚ ਨਹਿਰ 'ਚ ਲੋੜੀਂਦਾ ਨਹਿਰੀ ਪਾਣੀ ਨਾ ਛੱਡਣ ਕਾਰਨ ਨਰਮਾ ਪੱਟੀ ਦੇ ਉਕਤ ਖ਼ਿੱਤੇ ਚ ਨਰਮੇ ਦੀ ਬਿਜਾਈ ਪਛੜਨ ਦੇ ਆਸਾਰ ਬਣ ਗਏ ਹਨ | ਖੇਤੀਬਾੜੀ ਯੂਨੀਵਰਸਿਟੀ ਵਲੋਂ ਨਰਮੇਂ ਦੀ ਬਿਜਾਈ 15 ਅਪ੍ਰੈਲ ਤੋਂ ਸ਼ੁਰੂ ਕਰਨ ਦੀ ਸਿਫ਼ਾਰਿਸ਼ ਦੇ ਬਾਵਜੂਦ ਅਜੇ ਤੱਕ ਕਿਸਾਨਾਂ ਨੂੰ ਨਹਿਰੀ ਪਾਣੀ ਨਾਂਹ ਮਿਲਣ ਕਾਰਨ ਕਿਸਾਨ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਸਿੰਚਾਈ ਕਰਨ ਲਈ ਮਜਬੂਰ ਹਨ | ਉੱਧਰ ਭਾਕਿਯੂ ਲੱਖੋਵਾਲ (ਟਿਕੈਤ) ਨੇ ਤੁਰੰਤ ਪਾਣੀ ਛੱਡੇ ਜਾਣ ਦੀ ਮੰਗ ਕਰਦਿਆਂ ਪਾਣੀ ਨਾ ਛੱਡਣ ਦੀ ਸੂਰਤ ਵਿਚ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ | ਇੱਥੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਭਾਕਿਯੂ ਲੱਖੋਵਾਲ (ਟਿਕੈਤ) ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਵਾਰ ਉਕਤ ਖ਼ਿੱਤੇ ਵਿਚ ਵੱਡੀ ਗਿਣਤੀ ਕਿਸਾਨਾਂ ਨੇ ਸਰ੍ਹੋਂ ਦੀ ਬਿਜਾਈ ਕੀਤੀ ਸੀ ਜਿਸ ਦੀ ਵਾਢੀ 5 ਅਪ੍ਰੈਲ ਤੱਕ ਮੁਕੰਮਲ ਹੋ ਗਈ ਸੀ | ਜਿਨ੍ਹਾਂ ਕਿਸਾਨਾਂ ਵਲੋਂ ਨਰਮੇ ਦੀ ਅਗੇਤੀ ਬਿਜਾਈ ਕੀਤੀ ਜਾਣੀ ਸੀ ਉਨ੍ਹਾਂ ਨੂੰ ਵੱਡੀ ਮੁਸ਼ਕਿਲ ਪੇਸ਼ ਆਈ ਕਿਉਂਕਿ ਲੋੜੀਂਦਾ ਨਹਿਰੀ ਪਾਣੀ ਛੱਡਿਆ ਹੀ ਨਹੀ ਗਿਆ ਜਦੋਂਕਿ ਚਾਹੀਦਾ ਇਹ ਸੀ ਕਿ ਖੇਤੀਬਾੜੀ ਵਿਭਾਗ ਸਿੰਚਾਈ ਮਹਿਕਮੇ ਨਾਲ ਸੰਪਰਕ ਸਾਧ ਕੇ 15 ਅਪ੍ਰੈਲ ਤੋਂ ਕਿਸਾਨਾਂ ਨੂੰ ਜ਼ਰੂਰਤ ਮੁਤਾਬਿਕ ਨਹਿਰੀ ਪਾਣੀ ਮਿਲਣਾ ਯਕੀਨੀ ਬਣਾਉਂਦਾ ਤਾਂਕਿ ਉਹ ਸਮੇਂ ਸਿਰ ਬਿਜਾਈ ਕਰ ਸਕਦੇ | ਕਿਸਾਨ ਆਗੂ ਸਰੂਪ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਤੁਰੰਤ ਨਹਿਰੀ ਵਿਭਾਗ ਨੂੰ ਪਾਣੀ ਛੱਡਣ ਦੇ ਹੁਕਮ ਜਾਰੀ ਕਰੇ ਤਾਂ ਜੋ ਕਿਸਾਨ ਸਮੇਂ ਸਿਰ ਨਰਮੇਂ ਦੀ ਬਿਜਾਈ ਕਰ ਸਕਣ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪੁੱਜਦਾ ਨਾ ਕੀਤਾ ਤਾਂ ਯੂਨੀਅਨ ਨਹਿਰੀ ਪਾਣੀ ਦੀ ਸਪਲਾਈ ਨੂੰ ਲੈ ਕੇ ਤਿੱਖਾ ਸੰਘਰਸ਼ ਵਿੱਢੇਗੀ |

ਅਲਟ੍ਰਾਟੈਕ ਸੀਮਿੰਟ ਵਲੋਂ ਪਲਾਂਟ ਤੱਕ ਜਾਂਦੀ ਲਹਿਰਾ-ਬਾਠ ਸੜਕ 'ਤੇ ਲਗਾਈਆਂ ਸੋਲਰ ਲਾਈਟਾਂ

ਲਹਿਰਾ ਮੁਹੱਬਤ, 14 ਅਪ੍ਰੈਲ (ਭੀਮ ਸੈਨ ਹਦਵਾਰੀਆ)- ਅਲਟ੍ਰਾਟੈਕ ਸੀਮਿੰਟ ਵਲੋਂ ਲਹਿਰਾ ਮੁਹੱਬਤ-ਬਾਠ ਿਲੰਕ ਸੜਕ 'ਤੇ ਪਲਾਂਟ ਤੋਂ ਲੈ ਕੇ ਨੈਸ਼ਨਲ ਹਾਈਵੇ ਤੱਕ ਪੁਰਾਣਾ ਬੱਸ ਸਟੈਂਡ ਲਹਿਰਾ ਮੁਹੱਬਤ ਤੱਕ ਰਾਤ ਸਮੇਂ ਰੌਸ਼ਨੀ ਲਈ ਲਈ ਲਗਾਈਆਂ ਸੋਲਰ ਲਾਈਟਾਂ ਦੇ ਉਦਘਾਟਨ ...

ਪੂਰੀ ਖ਼ਬਰ »

ਕਿਸਾਨਾਂ ਨੂੰ ਕਣਕ ਦੀ ਫ਼ਸਲ ਵੇਚਣ ਵਿਚ ਕੋਈ ਵੀ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ- ਪ੍ਰੋ: ਬਲਜਿੰਦਰ ਕੌਰ

ਸੀਂਗੋ ਮੰਡੀ, 17 ਅਪ੍ਰੈਲ (ਲੱਕਵਿੰਦਰ ਸ਼ਰਮਾ):-ਹਲਕਾ ਵਿਧਾਇਕਾ ਪ੍ਰੋ: ਬਲਜਿੰਦਰ ਕੌਰ ਨੇ ਅੱਜ ਇਲਾਕੇ ਦੀਆਂ ਦਾਣਾ ਮੰਡੀਆਂ ਵਿਚ ਖ੍ਰੀਦ ਪ੍ਰਬੰਧਾਂ ਵਿਚ ਤੇਜ਼ੀ ਲਿਆਉਣ ਦੇ ਮਕਸਦ ਨਾਲ ਸੀਂਗੋ ਮੰਡੀ, ਨਥੇਹਾ ਤੇ ਕੌਰੇਆਣਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕੀਤਾ | ਇਸ ...

ਪੂਰੀ ਖ਼ਬਰ »

ਗੀਤਾ ਭਵਨ ਰਾਮਾਂ 'ਚ ਸ੍ਰੀ ਮਹਿੰਦੀ ਬਾਲ ਦੀ ਚੌਂਕੀ ਕਰਵਾਈ

ਰਾਮਾਂ ਮੰਡੀ, 17 ਅਪੈ੍ਰਲ (ਅਮਰਜੀਤ ਸਿੰਘ ਲਹਿਰੀ/ ਤਰਸੇਮ ਸਿੰਗਲਾ)-ਸਥਾਨਕ ਸ਼ਹਿਰ ਦੇ ਗੀਤਾ ਭਵਨ ਵਿਖੇ ਸ਼੍ਰੀ ਮਹਿੰਦੀ ਬਾਲਾ ਸੰਕੀਰਤਨ ਮੰਡਲ ਰਾਮਾਂ ਵਲੋਂ ਭੋਲੇ ਬਾਬਾ ਅਤੇ ਸਵਾਮੀ ਸੁਰੇਸ਼ ਮੁਨੀ ਦੀ ਕ੍ਰਿਪਾ ਨਾਲ ਸ੍ਰੀ ਮੇਂਹਦੀਪੁਰ ਬਾਲਾ ਦੀ 11ਵੀਂ ਵਿਸ਼ਾਲ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਬੇਧਿਆਨੀ ਕਰਕੇ ਮੰਡੀ ਕਲਾਂ ਡਰੇਨ 'ਚ ਬੇਖ਼ੌਫ ਪਾਇਆ ਜਾ ਰਿਹੈ ਪਲਾਈ ਫ਼ੈਕਟਰੀ ਦਾ ਤੇਜ਼ਾਬੀ ਪਾਣੀ

ਬਾਲਿਆਂਵਾਲੀ, 17 ਅਪ੍ਰੈਲ (ਕੁਲਦੀਪ ਮਤਵਾਲਾ)- ਨੇੜਲੇ ਪਿੰਡ ਮੰਡੀ ਕਲਾਂ ਅਤੇ ਕੋਠੇ ਮੰਡੀ ਕਲਾਂ ਦੇ ਵਿਚਕਾਰ ਲੰਘਦੀ ਡਰੇਨ ਵਿਚ ਇਥੋਂ ਦੀ ਇਕ ਨਿੱਜੀ ਪਲਾਈ ਫ਼ੈਕਟਰੀ ਦਾ ਦੂਸ਼ਿਤ ਹੋਇਆ ਤੇਜ਼ਾਬੀ ਪਾਣੀ ਪ੍ਰਸ਼ਾਸਨ ਦੀ ਬੇਧਿਆਨੀ ਕਰਕੇ ਬੇਖ਼ੌਫ ਪਾਇਆ ਜਾ ਰਿਹਾ ਹੈ | ...

ਪੂਰੀ ਖ਼ਬਰ »

ਚਲਦੀ ਰੇਲਗੱਡੀ ਤੋਂ ਡਿੱਗ ਕੇ ਇਕ ਬਜ਼ੁਰਗ ਵਿਅਕਤੀ ਦੀ ਮੌਤ

ਬਠਿੰਡਾ, 17 ਅਪ੍ਰੈਲ (ਅਵਤਾਰ ਸਿੰਘ)- ਬਠਿੰਡਾ-ਬੀਕਾਨੇਰ ਰੇਲਵੇ ਲਾਈਨ 'ਤੇ ਸਥਿਤ ਬਾਦਲ ਪੁਲ ਨੇੜੇ ਸਵੇਰੇ 5 ਵਜੇ ਚਲਦੀ ਰੇਲਗੱਡੀ ਤੋਂ ਡਿੱਗ ਕੇ ਇਕ ਬਜ਼ੁਰਗ ਵਿਅਕਤੀ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋ ਜਾਣ ਦੀ ਸੂਚਨਾ ਮਿਲਣ 'ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ...

ਪੂਰੀ ਖ਼ਬਰ »

ਸਬਜ਼ੀਆਂ ਦੇ ਵਧੇ ਭਾਅ ਨੂੰ ਲੈ ਕੇ ਪ੍ਰਦਰਸ਼ਨ

ਬਠਿੰਡਾ 17 ਅਪ੍ਰੈਲ (ਅਵਤਾਰ ਸਿੰਘ)- ਨਿੰਬੂਆਂ ਦੇ ਰੇਟ 250 ਰੁਪਏ ਕਿੱਲੋ ਤੋਂ ਪਾਰ, ਭਿੰਡੀ 120 ਰੁਪਏ ਕਿੱਲੋ ਦੇ ਪਾਰ, ਹਰੀ ਮਿਰਚ 100 ਰੁਪਏ ਕਿੱਲੋ, ਕੱਦੂ 50 ਰੁਪਏ ਕਿੱਲੋ ਸਮੇਤ ਸਬਜ਼ੀਆਂ ਦੇ ਅਸਮਾਨੀ ਚੜ੍ਹੇ ਭਾਅ ਕਾਰਨ ਰਸੋਈ ਦਾ ਬਜਟ ਵਿਗੜਿਆ | ਦਿਨ-ਬ-ਦਿਨ ਮਹਿੰਗਾਈ ਵਧਣ ...

ਪੂਰੀ ਖ਼ਬਰ »

ਘੋੜਾ-ਟਰਾਲਾ ਚਾਲਕ ਤੇ ਸਹਾਇਕ 5 ਕਿੱਲੋ ਭੁੱਕੀ ਸਮੇਤ ਕਾਬੂ

ਸੰਗਤ ਮੰਡੀ, 17 ਅਪ੍ਰੈਲ (ਅੰਮਿ੍ਤਪਾਲ ਸ਼ਰਮਾ)- ਥਾਣਾ ਸੰਗਤ ਦੀ ਪੁਲਿਸ ਨੇ ਬਠਿੰਡਾ ਡੱਬਵਾਲੀ ਮੁੱਖ ਮਾਰਗ 'ਤੇ ਪੈਂਦੇ ਪਿੰਡ ਪਥਰਾਲਾ ਨੇੜੇ ਘੋੜਾ-ਟਰਾਲਾ ਚਾਲਕ ਤੇ ਸਹਾਇਕ ਨੂੰ 5 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਥਾਣਾ ਸੰਗਤ ਅਧੀਨ ਪੈਂਦੀ ਪੁਲਿਸ ਚੌਕੀ ...

ਪੂਰੀ ਖ਼ਬਰ »

ਅਣਪਛਾਤੇ ਵਾਹਨ ਦੀ ਫੇਟ ਵੱਜਣ 'ਤੇ ਨੌਜਵਾਨ ਦੀ ਮੌਤ

ਭਾਈਰੂਪਾ, 17 ਅਪ੍ਰੈਲ (ਵਰਿੰਦਰ ਲੱਕੀ):-ਬੀਤੀ ਦੇਰ ਰਾਤ ਪਿੰਡ ਸੇਲਬਰਾਹ ਦੇ ਸੇਲਬਰਾਹ-ਦਿਆਲਪੁਰਾ ਮਿਰਜਾ ਸੜਕ 'ਤੇ ਵਾਪਰੇ ਇੱਕ ਸੜਕ ਹਾਦਸੇ 'ਚ ਇੱਕ ਨੌਜਵਾਨ ਦੀ ਮੌਤ ਤੇ ਇੱਕ ਹੋਰ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ...

ਪੂਰੀ ਖ਼ਬਰ »

300 ਮੁਫ਼ਤ ਯੂਨਿਟ ਐਲਾਨ ਮਗਰੋਂ ਹਲਕਾ ਵਾਸੀਆਂ 'ਚ ਖ਼ੁਸੀ ਦੀ ਲਹਿਰ

ਰਾਮਪੁਰਾ ਫੂਲ, 17 ਅਪ੍ਰੈਲ (ਗੁਰਮੇਲ ਸਿੰਘ ਵਿਰਦੀ):-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਆਪ ਦੀ ਸਰਕਾਰ ਬਣਨ 'ਤੇ ਪੰਜਾਬ ਦੇ ਲੋਕਾਂ ਨਾਲ ਪਹਿਲਾਂ ਕੀਤਾ ਵਾਅਦਾ ਪੂਰਾ ਕਰਦੇ ਹੋਏ ਪਹਿਲੀ ਗਾਰੰਟੀ ਬਿਜਲੀ 300 ਯੂਨਿਟ ਪ੍ਰਤੀ ਮਹੀਨਾ ਮਾਫ਼ ਕਰਨ ਦਾ ਐਲਾਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਔਰਤ ਦੀ ਹੋਈ ਮੌਤ ਤਹਿਤ ਮਾਮਲਾ ਦਰਜ

ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)- ਬੀਤੇ ਦਿਨੀਂ ਬਠਿੰਡਾ-ਸ਼੍ਰੀ ਅੰਮਿ੍ਤਸਰ ਸਾਹਿਬ ਨੈਸ਼ਨਲ ਹਾਈਵੇ 'ਤੇ ਪਿੰਡ ਭੋਖੜਾ ਕੋਲ ਟਰੈਕਟਰ-ਟਰਾਲੀ ਅਤੇ ਮੋਟਰਸਾਈਕਲ ਦਰਮਿਆਨ ਹੋਏ ਇਕ ਸੜਕ ਹਾਦਸੇ ਦੌਰਾਨ ਇਕ ਔਰਤ ਵੀਰਪਾਲ ਕੌਰ ਵਾਸੀ ਖ਼ਿਆਲੀ ਵਾਲਾ ਦੀ ਮੌਤ ਹੋ ਗਈ, ...

ਪੂਰੀ ਖ਼ਬਰ »

ਚੈੱਕ ਬਾਊਾਸ ਮਾਮਲੇ 'ਚੋਂ ਬਰੀ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਅਦਾਲਤ ਨੇ ਚੈੱਕ ਬਾਊਾਸ ਮਾਮਲੇ ਵਿਚੋਂ ਇੱਕ ਵਿਅਕਤੀ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਰਾਮਬਰਨ ਪੁੱਤਰ ਹਰੀ ਰਾਮ ਵਾਸੀ ਰਾਮਪੁਰਾ ਫੂਲ ਨੇ ਜਸਪ੍ਰੀਤ ਸਿੰਘ ਵਾਸੀ ਬਠਿੰਡਾ ਤੋਂ 22 ...

ਪੂਰੀ ਖ਼ਬਰ »

ਕਾਰ ਸਮੇਤ ਇਕ ਹੋਰ ਨਸ਼ਾ ਤਸਕਰ ਆਇਆ ਪੁਲਿਸ ਅੜਿੱਕੇ

ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)- ਜ਼ਿਲ੍ਹਾ ਪੁਲਿਸ ਵਲੋਂ ਚਲਾਈ ਗਈ ਨਸ਼ਾ ਰੋਕੂ ਮੁਹਿੰਮ ਤਹਿਤ ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਕਾਰ ਸਮੇਤ ਇਕ ਹੋਰ ਨਸ਼ਾ ਤਸਕਰ ਨੂੰ ਨਸ਼ੇ ਸਮੇਤ ਕਾਬੂ ਕੀਤਾ ਹੈ | ਜਦੋਂ ਕਿ ਦੋ ਨਸ਼ਾ ਤਸਕਰ ਪਿਛਲੇ ਦਿਨੀਂ ਪੁਲਿਸ ਦੇ ਅੜਿੱਕੇ ...

ਪੂਰੀ ਖ਼ਬਰ »

ਕਾਰ ਸਵਾਰ ਤਿੰਨ ਚੋਰਾਂ ਨੇ ਕਣਕ ਦੇ ਗੱਟੇ ਉਡਾਏ

ਬੱਲੂਆਣਾ, 17 ਅਪ੍ਰੈਲ (ਪੱਤਰ ਪ੍ਰੇਰਕ)-ਮਾਰਕੀਟ ਕਮੇਟੀ ਗੋਨਿਆਣਾ ਅਧੀਨ ਪੈਂਦੇ ਪਿੰਡ ਦਿਉਣ ਦੀ ਦਾਣਾ ਮੰਡੀ 'ਚੋਂ ਬੀਤੀ ਰਾਤ ਇੱਕ ਕਾਰ ਸਵਾਰ ਚੋਰਾਂ ਵਲੋਂ ਕਣਕ ਦੇ ਗੱਟੇ ਚੋਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਚੋਰਾਂ ਦੀ ਭਿਣਕ ਪੈਂਦੇ ਹੀ ਮੰਡੀ ਦੇ ...

ਪੂਰੀ ਖ਼ਬਰ »

ਬਿਜਲੀ ਗਰਿੱਡ ਜੀਵਨ ਸਿੰਘ ਵਾਲਾ ਚਾਲੂ ਹੋਣ ਨਾਲ 24 ਘੰਟੇ ਬਿਜਲੀ ਸਪਲਾਈ ਸਹੂਲਤ ਮਿਲਣੀ ਸ਼ੁਰੂ

ਭਾਗੀਵਾਂਦਰ, 17 ਅਪ੍ਰੈਲ (ਮਹਿੰਦਰ ਸਿੰਘ ਰੂਪ)- ਸਥਾਨਕ ਪਿੰਡ ਭਾਗੀਵਾਂਦਰ, ਜੀਵਨ ਸਿੰਘ ਵਾਲਾ, ਚੱਠੇ ਵਾਲਾ ਆਦਿ ਪਿੰਡਾਂ ਦੇ ਬਿਜਲੀ ਖਪਤਕਾਰਾਂ ਨੂੰ ਬਿਜਲੀ ਗਰਿੱਡ ਜੀਵਨ ਸਿੰਘ ਵਾਲਾ ਚਾਲੂ ਹੋਣ ਨਾਲ 24 ਘੰਟੇ ਬਿਜਲੀ ਸਪਲਾਈ ਸਹੂਲਤ ਮਿਲਣੀ ਸ਼ੁਰੂ ਹੋ ਗਈ ਹੈ | ਇਨ੍ਹਾਂ ...

ਪੂਰੀ ਖ਼ਬਰ »

ਸਵੱਲੀ ਸਿਆਸੀ ਨਜ਼ਰ ਦੇ ਬਾਵਜੂਦ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਨਗਰ ਮਹਿਰਾਜ ਨਿਵਾਸੀ

-ਸੁਖਪਾਲ ਮਹਿਰਾਜ- ਮਹਿਰਾਜ- ਪੰਜਾਬ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਜੋ ਹੁਣ ਨਗਰ ਮਹਿਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ | ਪਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਦੇਖੀ ਕਾਰਨ ਨਗਰ ...

ਪੂਰੀ ਖ਼ਬਰ »

ਬਿਜਲੀ ਬਿੱਲ ਮੁਆਫ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਜਰਨਲ ਵਰਗ ਦੇ ਲੋਕਾਂ ਨਾਲ ਕਰ ਰਹੀ ਵਿਤਕਰਾ-ਰਾਮ ਕਰਨ ਸਿੰਘ ਰਾਮਾਂ

ਬਠਿੰਡਾ, 17 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)- ਆਮ ਆਦਮੀ ਪਾਰਟੀ ਵਲੋਂ ਜੁਲਾਈ ਮਹੀਨੇ ਤੋਂ ਬਿਜਲੀ ਦੇ ਬਿੱਲ 'ਚ 300 ਪ੍ਰਤਿ ਯੂਨਿਟ ਹਰ ਪਰਿਵਾਰ ਨੂੰ ਮੁਆਫ਼ ਕਰਨ ਦੇ ਕੀਤੇ ਵਾਅਦੇ ਦਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਵਲੋਂ ਸਵਾਗਤ ਕੀਤਾ ਗਿਆ, ਪਰ ਜਰਨਲ ...

ਪੂਰੀ ਖ਼ਬਰ »

ਮੂਰਤੀ ਸਥਾਪਨਾ ਦਿਵਸ ਤੇ ਹਨੂੰਮਾਨ ਜੈਅੰਤੀ ਮਨਾਈ

ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)- ਸਥਾਨਕ ਸ੍ਰੀ ਇਛਾਪੂਰਨ ਹਨੂੰਮਾਨ ਮੰਦਰ ਬਾਈਪਾਸ ਵਿਖੇ 21ਵਾਂ ਮੂਰਤੀ ਸਥਾਪਨਾ ਦਿਵਸ ਅਤੇ ਹਨੂੰਮਾਨ ਜੈਅੰਤੀ ਮਨਾਈ ਗਈ | ਇਸ ਮੌਕੇ ਸ੍ਰੀ ਰਾਮ ਅਮਿ੍ਤਬਾਣੀ, ਹਵਨ, ਝੰਡਾ ਰਸਮ, ਸ੍ਰੀ ਸੁੰਦਰ ਕਾਂਡ ਪਾਠ, ਸਕੀਰਤਨ ਅਤੇ ਕੇਕ ਕੱਟਣ ...

ਪੂਰੀ ਖ਼ਬਰ »

-ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ—

ਬਠਿੰਡਾ ਟੀਮ ਨੇ ਪਹਿਲੀ ਪਾਰੀ 'ਚ ਬੜ੍ਹਤ ਦੇ ਆਧਾਰ 'ਤੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾਇਆ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ):-ਇੱਥੇ ਚੱਲ ਰਹੇ ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ (ਅੰਡਰ-23) ਦੇ ਲੀਗ ਮੁਕਾਬਲੇ ਵਿਚ ਬਠਿੰਡਾ ਦੇ ਲੜਕਿਆਂ ਦੀ ਟੀਮ ਨੇ ਪਹਿਲੀ ਪਾਰੀ 'ਚ ਬੜ੍ਹਤ ਦੇ ਅਧਾਰ 'ਤੇ ਸ੍ਰੀ ਮੁਕਤਸਰ ਸਾਹਿਬ ਨੂੰ ਹਰਾ ਦਿੱਤਾ ਹੈ | ਬਠਿੰਡਾ ...

ਪੂਰੀ ਖ਼ਬਰ »

ਅਕਾਲੀ ਦਲ ਵਲੋਂ ਮਾਨ ਸਰਕਾਰ 'ਤੇ ਵਾਅਦਾ ਖ਼ਿਲਾਫ਼ੀ ਦੇ ਦੋਸ਼

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਵਲੋਂ ਸੂਬੇ ਦੇ ਲੋਕਾਂ ਨਾਲ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਦੇ ਵਾਅਦੇ 'ਤੇ ਪਹਿਲਾਂ ਹੀ ਅੱਧਾ ਅਧੂਰਾ ਲਾਗੂ ਹੋਣ ਦਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਸੀ, ਜੋ ...

ਪੂਰੀ ਖ਼ਬਰ »

ਨਥਾਣਾ ਦੇ ਖੇਤਾਂ ਵਿਚ ਅੱਗ ਲੱਗਣ ਕਾਰਨ 6 ਏਕੜ ਕਣਕ ਹੋਈ ਰਾਖ

ਨਥਾਣਾ, 17 ਅਪ੍ਰੈਲ (ਗੁਰਦਰਸ਼ਨ ਲੁੱਧੜ)- ਨਗਰ ਨਥਾਣਾ ਦੇ ਖੇਤਾਂ ਵਿਚ ਜੰਡਾਂਵਾਲਾ ਵਾਲੇ ਪਾਸੇ ਪਿੰਡ ਗੰਗਾ ਨਾਲ ਲਗਦੀ ਹੱਦ 'ਤੇ ਅੱਜ ਦੁਪਹਿਰ ਵੇਲੇ ਅੱਗ ਲੱਗਣ ਉਪਰੰਤ ਕਣਕ ਦੀ 6 ਏਕੜ ਖੜੀ ਫ਼ਸਲ ਰਾਖ ਹੋ ਗਈ ਹੈ | ਇਸ ਤੋਂ ਇਲਾਵਾ ਤਕਰੀਬਨ 6 ਏਕੜ ਰਕਬੇ ਵਿਚ ਖੜਾ ਕਣਕ ਦਾ ...

ਪੂਰੀ ਖ਼ਬਰ »

'ਆਪ' ਵਲੋਂ ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਹੋਵੇਗਾ- ਮਾਨ

ਭਗਤਾ ਭਾਈਕਾ, 17 ਅਪ੍ਰੈਲ (ਸੁਖਪਾਲ ਸਿੰਘ ਸੋਨੀ)- ਆਮ ਆਦਮੀ ਪਾਰਟੀ ਲੋਕਾਂ ਦੀ ਸੱਚੀ ਹਮਦਰਦ ਪਾਰਟੀ ਹੈ, ਜੋ ਕਿ ਹਰ ਵਰਗ ਦੇ ਹਰ ਪੱਖ ਨੂੰ ਧਿਆਨ ਵਿਚ ਰੱਖ ਕੇ ਚੱਲ ਰਹੀ ਹੈ | ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਜੋ ਵੀ ਆਪ ਵਲੋਂ ਪੰਜਾਬੀਆਂ ਨਾਲ ਵਾਅਦੇ ਕੀਤੇ ਗਏ ...

ਪੂਰੀ ਖ਼ਬਰ »

ਰੋਡ ਕਿਸਾਨ ਸੰਘਰਸ਼ ਕਮੇਟੀ ਵਲੋਂ ਵਿਧਾਇਕ ਜਗਸੀਰ ਸਿੰਘ ਨੂੰ ਦਿੱਤਾ ਮੰਗ ਪੱਤਰ

ਲਹਿਰਾ ਮੁਹੱਬਤ, 17 ਅਪ੍ਰੈਲ (ਭੀਮ ਸੈਨ ਹਦਵਾਰੀਆ)- ਅੰਮਿ੍ਤਸਰ-ਜਾਮਨਗਰ ਨੈਸ਼ਨਲ ਹਾਈਵੇ 754 ਏ. ਅਤੇ ਬਠਿੰਡਾ-ਲੁਧਿਆਣਾ ਨੈਸ਼ਨਲ ਹਾਈਵੇ 754 ਏ. ਡੀ. ਸੜਕ ਵਿਚ ਜ਼ਮੀਨਾਂ ਆਉਣ ਵਾਲੇ ਪ੍ਰਭਾਵਿਤ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਸਬੰਧੀ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ...

ਪੂਰੀ ਖ਼ਬਰ »

ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਦਾਣਾ ਮੰਡੀਆਂ ਦਾ ਦੌਰਾ ਕਰ ਕੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ

ਰਾਮਾਂ ਮੰਡੀ, 17 ਅਪੈ੍ਰਲ (ਅਮਰਜੀਤ ਸਿੰਘ ਲਹਿਰੀ)- ਨੇੜਲੇ ਪਿੰਡ ਗਿਆਨਾ ਅਤੇ ਮਲਕਾਣਾ ਵਿਖੇ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕਾ ਪ੍ਰੋ.ਬਲਜਿੰਦਰ ਕੌਰ ਨੇ ਦਾਣਾ ਮੰਡੀ ਦਾ ਦੌਰਾ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਸਬੰਧਿਤ ਮਹਿਕਮੇ ...

ਪੂਰੀ ਖ਼ਬਰ »

ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਸਾਈਕਲ ਰੈਲੀ

ਬਠਿੰਡਾ, 17 ਅਪ੍ਰੈਲ (ਅੰਮਿ੍ਤਪਾਲ ਸਿੰਘ ਵਲ੍ਹਾਣ):-ਵਾਤਾਵਰਨ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਹਿੰਦੂਸਤਾਨ ਪੈਟਰੋਲੀਅਮ ਵਲੋਂ ਅੱਜ ਇੱਥੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਮੇੇਅਰ ਨਗਰ ਨਿਗਮ ਸ਼੍ਰੀਮਤੀ ਰਮਨ ਗੋਇਲ ਨੇ ਮੁੱਖ ਮਹਿਮਾਨ ਵਜੋਂ ...

ਪੂਰੀ ਖ਼ਬਰ »

ਸਮਾਜ ਸੇਵੀ ਬੀਰਬਲ ਬਾਂਸਲ ਦੇ ਪਰਿਵਾਰ ਨੇ ਖ਼ੂਨਦਾਨ ਕੈਂਪ ਲਗਾਇਆ

ਬਠਿੰਡਾ, 17 ਅਪ੍ਰੈਲ (ਪ੍ਰੀਤਪਾਲ ਸਿੰਘ ਰੋਮਾਣਾ)-ਸਮਾਜ ਸੇਵੀ ਅਤੇ ਖ਼ੂਨਦਾਨੀ ਬੀਰਬਲ ਬਾਂਸਲ ਦੇ ਪਰਿਵਾਰ ਵਲੋਂ ਪ੍ਰਤਾਪ ਨਗਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਔਰਤਾਂ ਸਮੇਤ 31 ਵਿਅਕਤੀਆਂ ਨੇ ਸਵੈ-ਇੱਛਾ ਨਾਲ ਖ਼ੂਨਦਾਨ ਕੀਤਾ | ਇਸ ਮੌਕੇ ਸਮਾਜ ਸੇਵੀ ...

ਪੂਰੀ ਖ਼ਬਰ »

ਵਿਧਾਇਕਾ ਬਲਿੰਜਦਰ ਕੌਰ ਵਲੋਂ ਅਨਾਜ ਮੰਡੀ ਮਾਹੀਨੰਗਲ ਦਾ ਦੌਰਾ

ਭਾਗੀਵਾਂਦਰ, 17 ਅਪ੍ਰੈਲ (ਮਹਿੰਦਰ ਸਿੰਘ ਰੂਪ)- ਅੱਜ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਵਲੋਂ ਹਲਕੇ ਦੀਆਂ ਵੱਖ-ਵੱਖ ਅਨਾਜ ਮੰਡੀਆਂ ਤੋਂ ਇਲਾਵਾ ਅਨਾਜ ਮੰਡੀ ਮਾਹੀਨੰਗਲ ਦਾ ਦੌਰਾ ਕੀਤਾ ਗਿਆ | ਇਸ ਮੌਕੇ ਅਨਾਜ ਮੰਡੀ 'ਚ ਕਣਕ ਲੈ ਕੇ ਆਏ ਕਿਸਾਨਾਂ ਨੇ ...

ਪੂਰੀ ਖ਼ਬਰ »

ਫਾਈਲ ਖ਼ੁਰਦ ਬੁਰਦ ਕਰਨ ਦੇ ਮਾਮਲੇ 'ਚ ਥਾਣੇ ਅੱਗੇ ਧਰਨਾ 21 ਨੂੰ

ਗੋਨਿਆਣਾ, 17 ਅਪ੍ਰੈਲ (ਲਛਮਣ ਦਾਸ ਗਰਗ)- ਸਥਾਨਕ ਨਗਰ ਕੌਂਸਲ ਦੇ ਇਕ ਕਰਮੀ ਵਲੋਂ ਕਿਸੇ ਖਪਤਕਾਰ ਦੀ ਫਾਈਲ ਨੂੰ ਖ਼ੁਰਦ ਬੁਰਦ ਕਰਨ ਦੇ ਮਾਮਲੇ ਤਹਿਤ ਪੁਲਿਸ ਵਲੋਂ ਉਸ ਵਿਰੁੱਧ ਕਾਨੰੂਨੀ ਕਾਰਵਾਈ ਨਾਂ ਕਰਨ ਤਹਿਤ ਉਸ ਨੇ ਥਾਣੇ ਅੱਗੇ ਧਰਨਾ ਲਗਾਉਣ ਦੀ ਧਮਕੀ ਦਿੱਤੀ ਹੈ | ...

ਪੂਰੀ ਖ਼ਬਰ »

'ਆਪ' ਵਲੋਂ ਮਹਿਮਾ ਸਵਾਈ ਵਿਖੇ ਪਿੰਡ ਦੀ 15 ਮੈਂਬਰੀ ਵਿਕਾਸ ਕਮੇਟੀ ਗਠਿਤ

ਮਹਿਮਾ ਸਰਜਾ, 17 ਅਪ੍ਰੈਲ (ਬਲਦੇਵ ਸੰਧੂ)- 'ਆਪ' ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਵਿਧਾਨ ਸਭਾ ਹਲਕਾ ਭੁੱਚੋ ਦੇ ਪਿੰਡ ਮਹਿਮਾ ਸਵਾਈ ਵਿਖੇ ਪਿੰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਪਿੰਡ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX