ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤ ਪੈਟਰੋਲੀਅਮ ਵਲੋਂ ਕੁਦਰਤੀ ਸਰੋਤ ਬਚਾਉਣ ਤੇ 'ਫਿਟ ਇੰਡੀਆ' ਦੇ ਨਾਅਰੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ | ਇਹ ਰੈਲੀ ਸਵੇਰੇ ਡੀ. ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਈ ਤੇ ਬਠਿੰਡਾ-ਮਲੋਟ ਰੋਡ ਬਾਈਪਾਸ ਹੁੰਦੀ ਹੋਈ ਰੈੱਡ ਕਰਾਸ ਭਵਨ ਸ੍ਰੀ ਮੁਕਤਸਰ ਸਾਹਿਬ ਵਿਖੇ ਸਮਾਪਤ ਹੋਈ | ਇਸ ਰੈਲੀ ਨੂੰ ਏ. ਡੀ. ਸੀ. (ਜਨਰਲ) ਰਾਜਦੀਪ ਕੌਰ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਤੋਂ ਪਹਿਲਾਂ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਸਾਈਕਲ ਰੈਲੀ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਉਪਰਾਲਾ ਹੈ, ਜਿਸ ਵਿਚ ਨੌਜਵਾਨ, ਬੱਚੇ ਤੇ ਵਿਅਕਤੀ ਭਾਗ ਲੈ ਰਹੇ ਹਨ | ਇਸ ਨਾਲ ਲੋਕਾਂ ਵਿਚ ਸਾਈਕਲ ਚਲਾਉਣ ਸਬੰਧੀ ਹੋਰ ਜਾਗਰੂਕਤਾ ਆਵੇਗੀ | ਸਾਈਕਲ ਦੀ ਵਰਤੋਂ ਜਿੱਥੇ ਪ੍ਰਦੂਸ਼ਣ ਰੋਕਣ ਵਿਚ ਸਹਾਈ ਹੈ, ਉੱਥੇ ਮਨੁੱਖ ਦੀ ਸਿਹਤ ਲਈ ਬਹੁਤ ਲਾਭਦਾਇਕ ਹੈ | ਇਸ ਮੌਕੇ ਬੋਲਦਿਆਂ ਨਗਰ ਕੌਂਸਲ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮੀ ਤੇਰ੍ਹੀਆ ਨੇ ਕਿਹਾ ਕਿ ਸਾਈਕਲ ਰੈਲੀ ਕਰਵਾਉਣ ਦਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਜੋ ਲੋਕਾਂ ਲਈ ਜਾਗਰੂਕਤਾ ਦਾ ਕੰਮ ਕਰੇਗਾ | ਸਾਨੂੰ ਆਪਣੇ ਨਿੱਤ ਰੋਜ਼ ਦੇ ਕੰਮਾਂ ਵਿਚ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ | ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮ: ਬਠਿੰਡਾ ਪਲਾਂਟ ਮੈਨੇਜਰ ਐੱਲ. ਪੀ. ਜੀ. ਜੈਅੰਤ ਕੁਮਾਰ ਨੇ ਕਿਹਾ ਕਿ ਅੱਜ ਦੇ ਦਿਨ ਦੇਸ਼ ਭਰ ਵਿਚ ਅਜਿਹੀਆਂ ਸਾਈਕਲ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਜਿਸਦਾ ਮਕਸਦ ਹੈ ਕਿ ਸਾਨੂੰ ਗੈਸ ਤੇਲ ਪੈਟਰੋਲ ਡੀਜ਼ਲ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ ਤੇ ਇਸ ਤੋਂ ਇਲਾਵਾ ਵਾਤਾਵਰਨ ਦੀ ਸਾਂਭ ਸੰਭਾਲ ਲਈ ਵੀ ਹਰੇਕ ਵਿਅਕਤੀ ਨੂੰ ਆਪਣਾ ਯੋਗਦਾਨ ਪਾ ਕੇ ਭਾਰਤ ਸਰਕਾਰ ਦੇ 'ਫਿੱਟ ਇੰਡੀਆ' ਦੇ ਨਾਅਰੇ ਨੂੰ ਆਮ ਲੋਕਾਂ ਤਕ ਪਹੁੰਚਾਉਣਾ ਚਾਹੀਦਾ ਹੈ, ਤਾਂ ਜੋ ਅਸੀਂ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਈਏ | ਜ਼ਿਲ੍ਹਾ ਪੁਲਿਸ ਵਿਭਾਗ ਦੇ ਲੋਕ ਸੰਪਰਕ ਅਧਿਕਾਰੀ ਜਗਸੀਰ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦੇ ਅੰਮਿ੍ਤ ਮਹਾਂ ਉਤਸਵ ਤਹਿਤ ਇਸ ਰੈਲੀ ਦੀ ਵਿਸ਼ੇਸ਼ਤਾ ਇਹ ਹੈ ਕਿ ਨੌਜਵਾਨਾਂ ਨੇ ਸਵੈ-ਇੱਛਾ ਨਾਲ ਰੋਜ਼ਾਨਾ ਸਾਈਕਲ ਚਲਾਉਣ ਤੇ ਆਮ ਲੋਕਾਂ ਨੂੰ 'ਫਿੱਟ ਇੰਡੀਆ' ਦੇ ਮਕਸਦ ਤਹਿਤ ਹਰੇਕ ਵਿਅਕਤੀ ਨੂੰ ਜਾਗਰੂਕ ਕਰਨ ਦਾ ਪ੍ਰਣ ਕੀਤਾ ਹੈ | ਇਸ ਮੌਕੇ ਏ. ਡੀ. ਸੀ. ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮ: ਦੇ ਅਧਿਕਾਰੀਆਂ ਵਲੋਂ ਮੁਕਤਸਰ ਗੈਸ ਸੈਂਟਰ ਦੇ ਮਾਲਕ ਵਿਜੇ ਸਚਦੇਵਾ ਤੇ ਹੋਰ ਮੁਹਤਬਰ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ | ਰੈੱਡ ਕਰਾਸ ਭਵਨ ਵਿਖੇ ਸਮਾਪਤੀ ਮੌਕੇ ਸਾਈਕਲ ਰਾਈਡਰਾਂ ਨੂੰ ਰਿਫਰੈਸ਼ਮੈਂਟ ਦਿੱਤੀ ਗਈ | ਇਸ ਮੌਕੇ ਸੇਲਜ਼ ਆਫ਼ੀਸਰ ਐੱਲ.ਪੀ.ਜੀ ਵਿਪੁਲ ਮਧੁਕਰ, ਸੇਲਜ਼ ਆਫ਼ੀਸਰ ਰਿਟੇਲ ਸਤਿਅਮ ਸਿੰਘ, ਸ਼ਮਿੰਦਰ ਠਾਕੁਰ ਫਾਊਾਡਰ, ਰੌਬਿਨ ਖੇੜਾ ਵਾਇਸ ਪ੍ਰਧਾਨ ਸਾਇਕਲ ਰਾਈਡਰ ਕਲੱਬ-19, ਨਗਰ ਕੌਂਸਲ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਤੇਰ੍ਹੀਆ, ਮੁਕਤਸਰ ਗੈੱਸ ਸੈਂਟਰ ਦੇ ਮਾਲਕ ਵਿਜੇ ਸਚਦੇਵਾ, ਹਿਮਾਂਸ਼ੂ ਧੂੜੀਆ ਗੰਗਾਨਗਰ, ਵਿਸ਼ਾਲ ਪਸਨੇਜਾ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਜਨਰਲ ਸਕੱਤਰ ਗੁਰਦਾਸ ਗਿਰਧਰ ਤੋਂ ਇਲਾਵਾ ਸਾਈਕਲ ਰਾਈਡਰ ਹਾਜ਼ਰ ਸਨ |
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਬੇਸ਼ੱਕ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ 30 ਦਿਨ ਦਾ ਰਿਪੋਰਟ ਕਾਰਡ ਪੇਸ਼ ਕਰਕੇ ਆਪਣੇ ਸੋਹਲੇ ਮੀਡੀਆ ਤੇ ਗਾਏ ਜਾ ਰਹੇ ਹਨ, ਪਰ ਸਿੱਖਿਆ ਵਿਭਾਗ ਦੀ ਅਫ਼ਸਰਸ਼ਾਹੀ ਕੁੰਭਕਰਨੀ ਨੀਂਦ ਸੁੱਤੀ ਹੋਈ ...
ਮਲੋਟ, 17 ਅਪ੍ਰੈਲ (ਪਾਟਿਲ)-ਆਮ ਆਦਮੀ ਪਾਰਟੀ ਦੇ ਬਲਾਕ ਮਲੋਟ ਦੇ ਪ੍ਰਧਾਨ ਰਜੀਵ ਉਪਲ ਦੀ ਅਗਵਾਈ ਹੇਠ ਸੈਂਕੜੇ ਵਰਕਰਾਂ ਨੇ 'ਆਪ' ਵਿਧਾਇਕਾ ਤੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਦੀ ਰਿਹਾਇਸ਼ ਦੇ ਬਾਹਰ ਧਰਨਾ ਲਾ ਦਿੱਤਾ | ਆਮ ਆਦਮੀ ਪਾਰਟੀ ਵਰਕਰਾਂ ਵਿਚ ਨਿਰਾਸ਼ਾ ਸੀ ਕਿ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਹਰਮਹਿੰਦਰ ਪਾਲ)-ਜਿਲ੍ਹਾ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੂੰ ਇਤਲਾਹ ਮਿਲੀ ਸੀ ਕੇ ਸੁਖਾ ਦੁੰਨੇਕੇ ਜੋ ਕਿ ਪੰਜਾਬ ਦਾ ਏ-ਕੈਟਾਗਿਰੀ ਦਾ ਗੈਂਗਸਟਰ ਹੈ ਤੇ ਕੈਨੇਡਾ ਵਿਚ ਰਹਿੰਦਾ ਹੈ, ਉਹ ਮਲੋਟ, ਸ੍ਰੀ ਮੁਕਤਸਰ ਸਾਹਿਬ ਅਤੇ ਆਸਪਾਸ ਦੇ ...
ਮੰਡੀ ਬਰੀਵਾਲਾ, 17 ਅਪ੍ਰੈਲ (ਨਿਰਭੋਲ ਸਿੰਘ)-ਬਰੀਵਾਲਾ ਤੋਂ ਪਾਣੀ ਦੀ ਨਿਕਾਸੀ ਵਾਲਾ ਖਾਲਾ ਕਈ ਜਗ੍ਹਾ ਤੋਂ ਟੁੱਟਿਆ ਹੋਇਆ ਹੈ | ਖਾਲਾ ਟੁੱਟਣ ਕਾਰਨ ਪਾਣੀ ਸੜਕ 'ਤੇ ਆਉਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਸੜਕ ਦੇ ਵੀ ਟੁੱਟਣ ਦਾ ਖ਼ਦਸ਼ਾ ਹੈ | ਸੀਵਰੇਜ ਦੇ ਦੂਸ਼ਿਤ ਪਾਣੀ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ ਮੋਬਾਈਲ ਅਤੇ ਪਰਸ ਖੋਹਣ ਦੀਆਂ ਘਟਨਾਵਾਂ ਰੋਜ਼ਾਨਾ ਵਾਪਰ ਰਹੀਆਂ ਹਨ | ਇਸ ਤਰ੍ਹਾਂ ਹੀ ਅੱਜ ਸ਼ਾਮ ਮੌਕੇ ਕਰਨ ਪਾਂਡੇ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਦੋਦਾ ਜਦੋਂ ...
ਸ੍ਰੀ ਮੁਕਤਸਰ ਸਾਹਿਬ, 17 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਭਾਰਤ ਪੈਟਰੋਲੀਅਮ ਵਲੋਂ ਕੁਦਰਤੀ ਸਰੋਤ ਬਚਾਉਣ ਤੇ 'ਫਿਟ ਇੰਡੀਆ' ਦੇ ਨਾਅਰੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਾਈਕਲ ਰੈਲੀ ਕੱਢੀ ਗਈ | ਇਹ ਰੈਲੀ ਸਵੇਰੇ ਡੀ. ਸੀ. ਦਫ਼ਤਰ ਸ੍ਰੀ ਮੁਕਤਸਰ ਸਾਹਿਬ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX