ਨੰਗਲ ਬਿਹਾਲਾਂ, 10 ਮਈ (ਵਿਨੋਦ ਮਹਾਜਨ)- ਸੰਨ 1980 ਦੇ ਕਰੀਬ ਨੀਮ ਪਹਾੜੀ ਖੇਤਰ ਕੰਢੀ ਖੇਤਰ ਦੇ ਕਿਸਾਨਾਂ ਲਈ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਸਰਕਾਰ ਨੇ ਤਲਵਾੜਾ ਤੋਂ ਬਲਾਚੌਰ ਤੱਕ ਕਰੀਬ 120 ਕਿੱਲੋਮੀਟਰ ਲੰਬੀ ਕੰਢੀ ਨਹਿਰ ਦਾ ਨਿਰਮਾਣ ਕੀਤਾ | ਕੰਢੀ ਖੇਤਰ ਦੇ ਕਿਸਾਨਾਂ ਨੂੰ ਇਸ ਨਹਿਰ ਦੇ ਨਿਕਲਣ ਨਾਲ ਆਪਣਾ ਜੀਵਨ ਪੱਧਰ ਤੇ ਆਰਥਿਕ ਹਾਲਤ ਸੁਧਾਰਨ ਦੀ ਆਸ ਬੱਝੀ | ਪਰ ਇਸ ਨਹਿਰ ਦੇ ਬਣਨ 'ਚ ਕਈ ਖ਼ਾਮੀਆਂ ਹੋਣ ਕਾਰਨ ਤੇ ਵਾਰ-ਵਾਰ ਕਈ ਜਗ੍ਹਾ ਤੋਂ ਟੁੱਟਣ ਕਾਰਨ ਕਿਸਾਨਾਂ ਦੀ ਖ਼ੁਸ਼ੀ ਜ਼ਿਆਦਾ ਦੇਰ ਤੱਕ ਸਥਾਈ ਨਹੀਂ ਰਹਿ ਸਕੀ | ਜਦੋਂ ਕੰਢੀ ਦੇ ਕਿਸਾਨਾਂ ਨੂੰ ਫ਼ਸਲਾਂ ਦੀ ਬਿਜਾਈ ਸਮੇਂ ਪਾਣੀ ਦੀ ਲੋੜ ਹੁੰਦੀ ਤਾਂ ਇਹ ਨਹਿਰ ਟੁੱਟ ਜਾਂਦੀ ਤੇ ਕਈ ਮਹੀਨੇ ਬੰਦ ਰਹਿਣ ਕਾਰਨ ਕਿਸਾਨਾਂ ਦੀ ਫ਼ਸਲ ਖ਼ਰਾਬ ਹੋ ਜਾਂਦੀ ਹੈ | ਪਿਛਲੇ 2 ਸਾਲਾਂ ਤੋਂ ਇਹ ਨਹਿਰ ਤਲਵਾੜਾ ਦੇ ਨਜ਼ਦੀਕ ਟੁੱਟ ਗਈ ਤੇ ਮੁਰੰਮਤ ਤੋਂ ਬਾਅਦ ਉਦਘਾਟਨ ਲਈ ਇੱਕ ਮਈ ਨੂੰ ਦੁਬਾਰਾ ਇੱਕ ਦਿਨ ਲਈ ਪਾਣੀ ਛੱਡਿਆ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ | ਨਹਿਰ 'ਚ ਪਾਣੀ ਆਉਣ ਤੋਂ ਬਾਅਦ ਇਸ ਦੇ ਪਾਣੀ 'ਤੇ ਨਿਰਭਰ ਖੇਤੀ ਯੋਗ ਜ਼ਮੀਨਾਂ ਦੇ ਮਾਲਕ ਕਿਸਾਨਾਂ 'ਚ ਭਾਰੀ ਬੇਚੈਨੀ ਫੈਲ ਗਈ | ਇਸ ਸਬੰਧੀ 'ਅਜੀਤ' ਦੀ ਟੀਮ ਨੇ ਸੀਪਰੀਆਂ, ਸਹੌੜਾ ਡਡਿਆਲ, ਸਹੌੜਾ ਕੰਢੀ, ਨੰਗਲ ਬਿਹਾਲਾਂ, ਬਾਂਠਾਂ, ਜਖਰਾਵਲ, ਪਿੰਡਾਂ ਦਾ ਦੌਰਾ ਕੀਤਾ ਤਾਂ ਕਿਸਾਨਾਂ ਦੇ ਵਫ਼ਦ ਜਿਸ 'ਚ ਸੁਰਜੀਤ ਸਿੰਘ, ਸੁਦਰਸ਼ਨ ਕੁਮਾਰ, ਅਸ਼ੋਕ ਕੁਮਾਰ, ਵਿਜੈ ਕੁਮਾਰ, ਸੀਤਾ ਰਾਮ, ਬਾਲ ਕਿ੍ਸ਼ਨ, ਨਰੇਸ਼ ਕੁਮਾਰ, ਦਲਬੀਰ ਸਿੰਘ, ਗੁਰਨਾਮ ਸਿੰਘ, ਕਿਸ਼ਨ ਕੁਮਾਰ, ਰਾਜੂ ਫ਼ੌਜੀ ਆਦਿ ਨੇ ਦੱਸਿਆ ਕਿ ਇਹ ਨਹਿਰ ਹੁਣ ਕੰਢੀ ਖੇਤਰ ਦੇ ਕਿਸਾਨਾਂ ਲਈ ਪੱਕੇ ਤੌਰ 'ਤੇ ਸਰਾਪ ਬਣ ਗਈ ਹੈ ਕਿਉਂਕਿ ਇੱਕ ਪਿੰਡ 'ਚ ਜਿੱਥੇ ਪਾਣੀ ਦੀ ਸਪਲਾਈ ਲਈ 4 ਮੋਘੇ ਸਨ, ਉੱਥੇ ਸਿਰਫ਼ ਇੱਕ ਹੀ ਮੋਘਾ ਰੱਖਿਆ ਹੈ | ਮੋਘਿਆਂ ਦੀ ਚੌੜਾਈ ਜਿੱਥੇ 8 ਇੰਚ ਤੋਂ ਚਾਰ ਇੰਚ ਕਰ ਦਿੱਤੀ ਹੈ | ਮੋਘਿਆਂ ਦੀ ਉਚਾਈ ਨਹਿਰ ਦੀ ਤਲੀ ਤੋਂ ਕਾਫ਼ੀ ਉੱਚੀ ਤੇ ਤਿਰਛੀ ਹੈ | ਇੱਕ ਕਿਸਾਨ ਨੂੰ ਹਫ਼ਤੇ 'ਚ 45 ਮਿੰਟ ਪਾਣੀ ਦੀ ਵਾਰੀ ਮਿਲੇਗੀ, ਜਿਸ ਨਾਲ ਖੇਤ ਭਰਨਾ ਤੇ ਦੂਰ, ਪਾਣੀ ਖੇਤਾਂ ਤੱਕ ਪਹੁੰਚਣਾ ਮੁਸ਼ਕਲ ਹੈ, ਨਹਿਰ ਵਿਚ ਖੜ੍ਹੇ ਰੁੱਖ ਵਿਭਾਗਾਂ ਦੀ ਆਪਸੀ ਤਾਲਮੇਲ ਦੀ ਕਮੀ ਕਾਰਨ ਪਾਣੀ ਦੇ ਚੱਲਣ ਨਾਲ ਡਿੱਗ ਕੇ ਉਸ ਜਗ੍ਹਾ ਤੋਂ ਨਹਿਰ ਟੁੱਟਣ ਦਾ ਕਾਰਨ ਬਣ ਸਕਦੇ ਹਨ | ਕੰਢੀ ਖੇਤਰ 'ਚ ਜ਼ਮੀਨ ਦੇ ਇੱਕ ਕਿੱਲੇ ਨੂੰ ਵਾਹੀ ਯੋਗ ਬਣਾਉਣ ਲਈ ਹਜ਼ਾਰਾਂ ਰੁਪਏ ਖ਼ਰਚ ਹੁੰਦੇ ਹਨ | ਨਹਿਰ ਦੇ ਟੁੱਟਣ ਕਾਰਨ ਆਏ ਹੜ੍ਹ 'ਚ ਕਿਸਾਨਾਂ ਦੀ ਜ਼ਮੀਨ ਫ਼ਸਲ ਸਮੇਤ ਰੂੜ ਜਾਂਦੀ ਹੈ | ਨਹਿਰ ਨੂੰ ਮੁਰੰਮਤ ਕਰਨ ਸਮੇਂ ਇਸ ਦੀ ਤਲੀ 'ਤੇ ਪਲਾਸਟਿਕ ਦੀ ਮੋਟੀ ਸ਼ੀਟ ਪਾ ਕੇ ਬੈੱਡ ਪੱਕਾ ਕੀਤਾ ਗਿਆ ਹੈ ਜਿਸ ਨਾਲ ਸੇਮ ਖ਼ਤਮ ਹੋਣ ਕਾਰਨ ਇਸ ਖੇਤਰ 'ਚ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਨੀਵਾਂ ਡਿੱਗ ਗਿਆ ਹੈ | ਕੋਈ ਕਿਸਾਨ ਲੱਖਾਂ ਰੁਪਏ ਖ਼ਰਚ ਕਰਕੇ ਬੋਰ ਕਰਵਾਉਂਦਾ ਹੈ ਤਾਂ ਉਸ ਨੂੰ ਬਿਜਲੀ ਵਿਭਾਗ ਵਲੋਂ ਕਨੈੱਕਸ਼ਨ ਨਹੀਂ ਦਿੱਤਾ ਜਾਂਦਾ | ਨਹਿਰ ਦੇ ਕਿਨਾਰਿਆਂ 'ਤੇ ਸੇਫ਼ਟੀ ਦੀਵਾਰ ਨਹੀਂ ਬਣੀ | ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦਾਅਵੇ ਕੀਤੇ ਜਾ ਰਹੇ ਹਨ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਅਧਿਕਾਰੀ ਉਨ੍ਹਾਂ ਕੋਲ ਆ ਕੇ ਕਰਨਗੇ ਜਦੋਂ ਕਿ ਇਸ ਸਬੰਧੀ ਕੰਢੀ ਖੇਤਰ ਦੇ ਕਿਸਾਨਾਂ ਦੀ ਸਥਿਤੀ ਦੇਖਣ ਤੋਂ ਬਗੈਰ ਹੀ ਫ਼ੈਸਲੇ ਹੋ ਰਹੇ ਹਨ ਤੇ ਕੈਬਨਿਟ ਮੰਤਰੀ ਵਲੋਂ ਸੁਰਖ਼ੀਆਂ ਬਟੋਰਨ ਲਈ ਅੱਧੀ ਬਣੀ ਨਹਿਰ ਦਾ ਉਦਘਾਟਨ ਕੀਤਾ ਗਿਆ | ਲੋਕਾਂ ਨੇ ਪੰਜਾਬ ਸਰਕਾਰ ਤੇ ਸਬੰਧਿਤ ਵਿਭਾਗ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਰੋਸ ਪ੍ਰਦਰਸ਼ਨ ਅਤੇ ਸੰਘਰਸ਼ ਕੀਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਹੋਵੇਗੀ | ਇਸ ਸਬੰਧੀ ਜਦੋਂ ਐੱਸ. ਡੀ. ਓ. ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਟਾਂਡਾ ਉੜਮੁੜ, 10 ਮਈ (ਕੁਲਬੀਰ ਸਿੰਘ ਗੁਰਾਇਆ)-ਟਾਂਡਾ ਪੁਲਿਸ ਨੇ ਦੜਾ ਸੱਟਾ ਲਗਾਉਣ ਵਾਲੇ ਇਕ ਵਿਅਕਤੀ ਨੂੰ ਨਕਦੀ ਸਮੇਤ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਮੁਖ਼ਬਰ ਦੀ ਸੂਚਨਾ 'ਤੇ ਟਾਂਡਾ ਪੁਲਿਸ ਵਲੋਂ ਗਿ੍ਫ਼ਤਾਰ ...
ਹੁਸ਼ਿਆਰਪੁਰ, 10 ਮਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)-ਸਿਹਤ ਵਿਭਾਗ ਵਲੋਂ ਥੈਲਾਸੀਮੀਆ ਬਾਰੇ ਸਿਵਲ ਸਰਜਨ ਡਾ. ਲਖਵੀਰ ਸਿੰਘ ਦੀ ਅਗਵਾਈ ਹੇਠ 8 ਤੋਂ 14 ਮਈ ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਸਿਵਲ ਸਰਜਨ ਨੇ ਦੱਸਿਆ ਕਿ ਥੈਲਾਸੀਮੀਆ ਇਕ ਗੰਭੀਰ ਜੈਨੇਟਿਕ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ 'ਚ ਵੀ ਬਿਨ੍ਹਾਂ ਕਿਸੇ ਭੇਦਭਾਵ ਵਿਕਾਸ ਕਾਰਜ ਕੀਤੇ ਜਾ ਰਹੇ ਹਨ, ਜਿਸ ਤਹਿਤ ਪਿੰਡਾਂ ਦੀ ਨੁਹਾਰ ਬਦਲਣੀ ਸ਼ੁਰੂ ਹੋ ਗਈ ...
ਹਰਿਆਣਾ, 10 ਮਈ (ਹਰਮੇਲ ਸਿੰਘ ਖੱਖ)-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਦੀ ਪ੍ਰਧਾਨਗੀ ਹੇਠ ਹਰਿਆਣਾ ਵਿਖੇ ਹੋਈ ਜਿਸ 'ਚ ਸੰਘਰਸ਼ ਕਮੇਟੀ ਦੇ ਸੂਬਾ ਕਨਵੀਨਰ ਜਸਵੀਰ ਤਲਵਾੜਾ, ਸੂਬਾ ਆਗੂ ਵਰਿੰਦਰ ਵਿੱਕੀ ਤੇ ਸਰਕਾਰੀ ...
ਕੋਟਫ਼ਤੂਹੀ, 10 ਮਈ (ਅਵਤਾਰ ਸਿੰਘ ਅਟਵਾਲ)-ਪਿਛਲੇ ਕਈ ਦਿਨਾਂ ਤੋਂ ਕੋਟਫ਼ਤੂਹੀ ਤੋਂ ਗੜ੍ਹਸ਼ੰਕਰ ਨੂੰ ਜਾਣ ਵਾਲੀ ਬਿਸਤ ਦੁਆਬ ਨਹਿਰ ਵਾਲੀ ਸੜਕ 'ਤੇ 3 ਮੋਟਰਸਾਈਕਲ ਸਵਾਰ ਨੌਜਵਾਨ ਜਿਨ੍ਹਾਂ ਕੋਲ ਤੇਜ ਧਾਰ ਹਥਿਆਰ ਹਨ, ਉਹ ਹਰ ਰੋਜ਼ ਕੋਈ ਨਾ ਕੋਈ ਲੁੱਟ ਖੋਹ ਦੀ ਵਾਰਦਾਤ ...
ਗੜ੍ਹਸ਼ੰਕਰ, 10 ਮਈ (ਧਾਲੀਵਾਲ)-ਚੋਰਾਂ ਵਲੋਂ ਪਿੰਡ ਫਤਹਿਪੁਰ ਖ਼ੁਰਦ ਦੇ ਗੁਰਦੁਆਰਾ ਸ਼ਹੀਦਾਂ ਸਿੰਘਾਂ ਤੋਂ ਗੋਲਕ ਚੋਰੀ ਕੀਤੇ ਜਾਣ ਦੀ ਖ਼ਬਰ ਹੈ | ਗੁਰਦੁਆਰਾ ਸ਼ਹੀਦਾਂ ਸਿੰਘਾਂ ਦੇ ਸੇਵਾਦਾਰ ਦਿਲਦਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ...
ਹਾਜੀਪੁਰ, 10 ਮਈ (ਜੋਗਿੰਦਰ ਸਿੰਘ)-ਥਾਣਾ ਹਾਜੀਪੁਰ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ 18 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਹਾਜੀਪੁਰ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਏ.ਐੱਸ.ਆਈ. ਕਮਲਜੀਤ ਸਿੰਘ ਸਮੇਤ ਪੁਲਿਸ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ 15ਵੇਂ ਦਿਨ ਵੀ ਜਾਰੀ ਰਹੀ | ਇਸ ਮੌਕੇ ਹੋਏ ਇਕੱਠ ਦੀ ਪ੍ਰਧਾਨਗੀ ਵਿਕਰਮਜੀਤ ਮੀਤ ਪ੍ਰਧਾਨ ਸਫ਼ਾਈ ਕਰਮਚਾਰੀ ...
ਕੋਟਫ਼ਤੂਹੀ, 10 ਮਈ (ਅਵਤਾਰ ਸਿੰਘ ਅਟਵਾਲ)-ਏ.ਐੱਸ.ਆਈ ਬਲਵੀਰ ਸਿੰਘ ਸਾਥੀ ਕਰਮਚਾਰੀਆਂ ਨਾਲ ਬਿਸਤ ਦੁਆਬ ਨਹਿਰ ਦੇ ਪੁਲ 'ਤੇ ਮੌਜੂਦ ਸਨ ਤਾਂ ਖ਼ਾਸ ਮੁਖ਼ਬਰ ਨੇ ਇਤਲਾਹ 'ਤੇ ਰਾਕੇਸ਼ ਕੁਮਾਰ ਪੁੱਤਰ ਸਵ. ਗੁਰਨਾਮ ਸਿੰਘ ਵਾਸੀ ਰਤਨਪੁਰਾ ਫਗਵਾੜਾ ਤੇ ਹਰਬੰਸ ਲਾਲ ਪੁੱਤਰ ...
ਮਿਆਣੀ, 10 ਮਈ (ਹਰਜਿੰਦਰ ਸਿੰਘ ਮੁਲਤਾਨੀ)-ਬੇਟ ਇਲਾਕੇ ਦੇ ਪਿੰਡ ਟਾਹਲੀ 'ਚ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਅਧੀਨ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਮਾਈਨਿੰਗ ਐਕਟ ਅਧੀਨ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਟਾਂਡਾ ਐੱਸ. ਆਈ. ਜਬਰਜੀਤ ...
ਗੜ੍ਹਦੀਵਾਲਾ, 10 ਮਈ (ਚੱਗਰ)-ਗੜ੍ਹਦੀਵਾਲਾ ਪੁਲਿਸ ਨੇ ਪਿੰਡ ਮੱਲੀਆਂ ਵਿਖੇ ਇੱਕ ਢੇਰ ਨਜ਼ਦੀਕ ਭੰਗ 'ਚੋਂ 36 ਬੋਤਲਾਂ ਨਾਜਾਇਜ਼ ਸਰਾਬ ਬਰਾਮਦ ਕੀਤੀਆਂ ਹਨ¢ ਇਸ ਸਬੰਧੀ ਥਾਣਾ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕਾ ਗਸ਼ਤ ਦੌਰਾਨ ਜਦੋਂ ਪਿੰਡ ...
ਹੁਸ਼ਿਆਰਪੁਰ, 10 ਮਈ (ਨਰਿੰਦਰ ਸਿੰਘ ਬੱਡਲਾ)-ਸਥਾਨਕ ਮੁਹੱਲਾ ਦਸਮੇਸ਼ ਨਗਰ 'ਚ ਪਿਛਲੇ ਲੰਮੇ ਸਮੇਂ ਤੋਂ ਖਰਾਬ ਸੜਕ ਤੇ ਲੁੱਕ ਪਾਉਣ ਦਾ ਕੰਮ ਵਾਰਡ ਤੇ ਗਲੀ ਨੰਬਰ 1 'ਚ ਕੌਂਸਲਰ ਪਵਿੱਤਰਦੀਪ ਸਿੰਘ ਲੁਬਾਣਾ ਦੀ ਅਗਵਾਈ 'ਚ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਨਗਰ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਲੇਬਰ ਪਾਰਟੀ ਵਲੋਂ ਘਰੇਲੂ ਗੈਸ, ਪੈਟਰੋਲ ਤੇ ਡੀਜ਼ਲ ਤੇ ਹਰ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਸੂਬਾ ਸਰਕਾਰ ਖ਼ਿਲਾਫ਼ ਪ੍ਰਧਾਨ ਜੈ ਗੋਪਾਲ ਧੀਮਾਨ ਤੇ ਜਾਵੇਦ ਖਾਨ ਦੀ ਅਗਵਾਈ 'ਚ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਇੰਜ: ਮਨਰੂਪ ਸਿੰਘ ਨੇ ਅੱਜ ਬਤੌਰ ਵਧੀਕ ਨਿਗਰਾਨ ਇੰਜੀਨੀਅਰ ਪਾਵਰਕਾਮ ਸਬ-ਅਰਬਨ ਮੰਡਲ ਹੁਸ਼ਿਆਰਪੁਰ ਦਾ ਅਹੁਦਾ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਪਾਵਰਕਾਮ ਆਪਣੇ ਖਪਤਕਾਰਾਂ ਨੂੰ ਬਿਜਲੀ ਸਬੰਧੀ ਵਧੀਆ ਸਹੂਲਤਾਂ ...
ਹਰਿਆਣਾ, 10 ਮਈ (ਹਰਮੇਲ ਸਿੰਘ ਖੱਖ)-ਸੀ.ਐਚ.ਸੀ. ਭੂੰਗਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨੋਹਰ ਲਾਲ ਦੀ ਅਗਵਾਈ ਹੇਠ ਆਜ਼ਾਦੀ ਦੇ ਅੰਮਿ੍ਤ ਮਹਾਂਉਤਸਵ ਦੇ ਤਹਿਤ 8 ਮਈ ਤੋਂ 14 ਮਈ ਤੱਕ ਥੈਲੇਸੀਮਿਆ ਬਾਰੇ ਹਫ਼ਤਾਵਾਰ ਜਾਗਰੂਕਤਾ ਅਭਿਆਨ ਚਲਾਇਆ ਜਾਵੇਗਾ | ਜਾਣਕਾਰੀ ਦਿੰਦੇ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)- ਪੈਨਸ਼ਨਰ ਐਸੋਸੀਏਸ਼ਨ ਸ਼ਹਿਰੀ ਮੰਡਲ ਪਾਵਰਕਾਮ ਦੀ ਇੱਕਤਰਤਾ ਖੁਸ਼ੀਰਾਮ ਧੀਮਾਨ ਦੀ ਪ੍ਰਧਾਨਗੀ 'ਚ ਹੋਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਪੈਨਸ਼ਨਰਾਂ ਦੀਆਂ ਮੰਗਾਂ ਲੰਬੇ ਸਮੇਂ ਤੋਂ ਲਟਕ ਰਹੀਆਂ ਹਨ ਜਿਨ੍ਹਾਂ ਦਾ ਕੋਈ ...
ਐਮਾਂ ਮਾਂਗਟ, 10 ਮਈ (ਗੁਰਾਇਆ)- ਗੁਰਦੁਆਰਿਆਂ 'ਚ ਸੁਧਾਰ ਲਈ ਯਤਨਸ਼ੀਲ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਵਲੋਂ ਜਥੇਦਾਰ ਗੁਰਵਤਨ ਸਿੰਘ ਮੁਲਤਾਨੀ ਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਿੰਘ ਸਭਾ ਚੜ੍ਹਦੀ ਪੱਤੀ, ਟਾਂਡਾ ...
ਗੜ੍ਹਸ਼ੰਕਰ, 10 ਮਈ (ਧਾਲੀਵਾਲ)-ਮਹਾਰਾਣਾ ਪ੍ਰਤਾਪ ਦੇ 482ਵੇਂ ਜਨਮ ਦਿਨ ਮੌਕੇ ਗੜ੍ਹਸ਼ੰਕਰ ਦੇ ਚੰਡੀਗੜ੍ਹ ਚੌਂਕ ਦਾ ਨਾਂਅ 'ਮਹਾਰਾਣਾ ਪ੍ਰਤਾਪ ਚੌਂਕ' ਰੱਖਿਆ ਗਿਆ | ਇਸ ਸਬੰਧੀ ਚੰਡੀਗੜ੍ਹ ਚੌਂਕ 'ਚ ਕਰਵਾਏ ਸਮਾਗਮ ਦੌਰਾਨ ਰਾਜਪੂਤ ਭਾਈਚਾਰੇ ਤੇ ਹੋਰ ਵੱਡੀ ਗਿਣਤੀ 'ਚ ...
ਟਾਂਡਾ ਉੜਮੁੜ, 10 ਮਈ (ਭਗਵਾਨ ਸਿੰਘ ਸੈਣੀ)-ਮਾਂ ਦਿਵਸ ਮੌਕੇ ਡਾ. ਮਨਪ੍ਰੀਤ ਕੌਰ (ਮੈਡੀਕਲ ਅਫ਼ਸਰ) ਰੱਖਿਆ ਮੰਤਰਾਲੇ, ਭਾਰਤ ਸਰਕਾਰ ਚੇਅਰਮੈਨ ਮਾਂ ਦਾ ਘਰ ਮਾਤਾ ਤਲਵਿੰਦਰ ਸਰੂਪ ਦਾਸ ਚੈਰੀਟੇਬਲ ਟਰੱਸਟ ਵਲੋਂ ਠੰਢੇ ਮਿੱਠੇ ਜਲ ਦੀ ਛਬੀਲ ਟਾਂਡਾ ਬਾਈਪਾਸ ਵਿਖੇ ਲਗਾਈ ...
ਐਮਾਂ ਮਾਂਗਟ, 10 ਮਈ (ਗੁਰਾਇਆ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 22ਵਾਂ ਸੱਭਿਆਚਾਰਕ ਜੋੜ ਮੇਲਾ ਤੇ ਭੰਡਾਰਾ ਦਰਬਾਰ ਹਜਰਤ ਬਾਬਾ ਰਾਂਝੇ ਸ਼ਾਹ ਜੀ ਚਿਸ਼ਤੀ ਸਬਰੀ ਪਿੰਡ ਹਿੰਮਤਪੁਰਾ ਸਤਾਬਕੋਟ ਵਿਖੇ 14-15 ਮਈ ਦਿਨ ਸਨਿਚਰਵਾਰ ਅਤੇ ਐਤਵਾਰ ਨੂੰ ਬਾਬਾ ਬੁਲੇ ਸ਼ਾਹ ਚਿਸ਼ਤੀ ...
ਘੋਗਰਾ, 10 ਮਈ (ਆਰ.ਐੱਸ. ਸਲਾਰੀਆ)-ਨਾਂਗਲੂ ਗੋਤ ਦੇ ਜਠੇਰਿਆਂ ਦਾ ਮੇਲਾ 15 ਮਈ ਨੂੰ ਬੜੀ ਧੂਮ-ਧਾਮ ਨਾਲ ਪਿੰਡ ਧਾਮੀਆਂ (ਮੁਕੇਰੀਆਂ ) ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸਿੰਗਾਰਾ ਸਿੰਘ ਹਲੇੜ ਨੇ ਦੱਸਿਆ ਕਿ ਜਠੇਰਿਆਂ ਦੀ ਪੂਜਾ ਕੀਤੀ ...
ਹਾਜੀਪੁਰ, 10 ਮਈ (ਜੋਗਿੰਦਰ ਸਿੰਘ)-ਮੁਕੇਰੀਆਂ ਉਪ ਮੰਡਲ ਅਧੀਨ ਆਉਂਦੇ ਕੋਹਿਨੂਰ ਇੰਟਰਨੈਸ਼ਨਲ ਸਕੂਲ ਪਨਖੂਹ ਵਿਖੇ ਪਿ੍ੰਸੀਪਲ ਹਰਪ੍ਰੀਤ ਪੰਧੇਰ ਦੀ ਅਗਵਾਈ ਵਿਚ ਪੰਜਾਬ ਦੀ ਲੋਕ ਖੇਡ ਕਬੱਡੀ ਨੂੰ ਮੁੱਖ ਰੱਖਦਿਆਂ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ ...
ਖੁੱਡਾ, 10 ਮਈ (ਸਰਬਜੀਤ ਸਿੰਘ)-ਡੇਰਾ ਗੁਰੂਸਰ ਖੁੱਡਾ ਵਿਖੇ ਵਿਧਾਨ ਸਭਾ ਹਲਕਾ ਉੜਮੁੜ ਟਾਂਡਾ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਨਤਮਸਤਕ ਹੋਏ | ਮੁੱਖ ਸੇਵਾਦਾਰ ਮਹੰਤ ਤੇਜਾ ਸਿੰਘ ਨੇ ਵਿਧਾਇਕ ਰਾਜਾ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਵਿਧਾਇਕ ...
ਤਲਵਾੜਾ, 10 ਮਈ (ਵਿਸ਼ੇਸ਼ ਪ੍ਰਤੀਨਿਧ)-ਤਲਵਾੜਾ ਦੇ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪੰਜਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ ਜਿਸ 'ਚ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ...
ਹੁਸ਼ਿਆਰਪੁਰ, 10 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਚੌਧਰੀ ਬਲਵੀਰ ਸਿੰਘ ਦੇ 27ਵੇਂ ਬਲੀਦਾਨ ਦਿਵਸ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਉਨ੍ਹਾਂ ਦੇ ਲੜਕੇ ਡਿਫੈਂਸ ਕਮੇਟੀ ਭਾਰਤ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸਾਂਸਦ ਕਮਲ ਚੌਧਰੀ ਨੇ ...
ਹਾਜੀਪੁਰ, 10 ਮਈ (ਜੋਗਿੰਦਰ ਸਿੰਘ)-ਲਗਾਤਾਰ ਵਧ ਰਹੀ ਮਹਿੰਗਾਈ ਨੇ ਹਰ ਵਰਗ ਦਾ ਜੀਵਨ ਬਹੁਤ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਹੈ ਪਰ ਸਭ ਤੋਂ ਵੱਧ ਮਾਰ ਮਜ਼ਦੂਰ ਵਰਗ ਤੇ ਛੋਟੇ ਕਿਸਾਨਾਂ ਨੂੰ ਪੈ ਰਹੀ ਹੈ | ਗੈੱਸ ਸਿਲੰਡਰ ਦੀ ਕੀਮਤ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ...
ਗੜ੍ਹਸ਼ੰਕਰ, 10 ਮਈ (ਧਾਲੀਵਾਲ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਜੰਗਲਾਤ ਮੰਤਰੀ ਦੇ ਹਲਕੇ 'ਚ 21 ਮਈ ਨੂੰ ਰੋਸ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਜੰਗਲਾਤ ਮੰਤਰੀ ਲਾਲ ਚੰਦ ਕਟਾਰੂ ਚੱਕ ਨੂੰ ...
ਗੜ੍ਹਦੀਵਾਲਾ, 10 ਮਈ (ਚੱਗਰ)-ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਮਹੀਨਾਵਾਰ 77ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਜਿਸ 'ਚ 300 ਦੇ ਕਰੀਬ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮਨਜੋਤ ਸਿੰਘ ...
ਅੱਡਾ ਸਰਾਂ, 10 ਮਈ (ਮਸੀਤੀ )-ਪਿੰਡ ਨੈਣੋਵਾਲ ਵੈਦ ਵਿਖੇ ਸਥਿਤ ਗੁੱਗਾ ਜਾਹਰ ਪੀਰ ਦੀ ਦਰਗਾਹ 'ਤੇ ਸਲਾਨਾ ਸੱਭਿਆਚਾਰਕ ਮੇਲਾ 19 ਮਈ ਨੂੰ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਪ੍ਰਬੰਧਕ ਸੇਵਾਦਾਰ ਪੰਚ ਗੁਰਜੀਤ ਸਿੰਘ, ਪੰਚ ਬਲਜਿੰਦਰ ਸਿੰਘ, ਸੰਦੀਪ ਸਿੰਘ ਰਾਜਾ, ...
ਨੰਗਲ ਬਿਹਾਲਾਂ, 10 ਮਈ (ਵਿਨੋਦ ਮਹਾਜਨ)- ਨਜ਼ਦੀਕੀ ਪਿੰਡ ਸਹੌੜਾ ਡਡਿਆਲ ਵਿਖੇ ਸਥਿਤ ਬਾਬਾ ਨੰਦ ਲਾਲ ਸਰਵਹਿੱਤਕਾਰੀ ਵਿੱਦਿਆ ਮੰਦਰ ਦਾ ਪੰਜਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਰੀਟਾ ਕੁਮਾਰੀ ਨੇ ਦੱਸਿਆ ਕਿ ...
ਭੰਗਾਲਾ, 10 ਮਈ (ਬਲਵਿੰਦਰਜੀਤ ਸਿੰਘ ਸੈਣੀ)-ਹਲਕਾ ਮੁਕੇਰੀਆਂ ਤੋਂ 'ਆਪ' ਦੇ ਹਲਕਾ ਇੰਚਾਰਜ ਪ੍ਰੋ. ਜੀ.ਐੱਸ. ਮੁਲਤਾਨੀ ਤੇ ਸਾਹਨੇਵਾਲ ਲੁਧਿਆਣਾ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਨੂੰ ਕੇਸਰ ਸਿੰਘ ਦੇ ਗ੍ਰਹਿ ਮੰਝਪੁਰ ਵਿਖੇ ਬੀਤੇ ਦਿਨੀਂ ਧਾਰਮਿਕ ਸਮਾਗਮ ਵਿਚ ...
ਮੁਕੇਰੀਆਂ, 10 ਮਈ (ਰਾਮਗੜ੍ਹੀਆ)- ਪੰਜਾਬ 'ਚ ਵਾਪਰ ਰਹੀਆਂ ਅੱਤਵਾਦੀ ਘਟਨਾਵਾਂ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਹੈ | ਮੋਹਾਲੀ 'ਚ ਹੋਏ ਰਾਕਟ ਹਮਲੇ ਨੇ ਪੰਜਾਬ ਸਰਕਾਰ ਤੇ ਖ਼ੁਫ਼ੀਆ ਵਿਭਾਗ ਦੀ ਨਾਕਾਮੀ ਦਾ ਪਰਦਾਫਾਸ਼ ਕਰ ਦਿੱਤਾ ਹੈ | ਇਹ ਵਿਚਾਰ ਮੁਕੇਰੀਆਂ ਤੋਂ ਭਾਜਪਾ ...
ਮੁਕੇਰੀਆਂ, 10 ਮਈ (ਰਾਮਗੜ੍ਹੀਆ)-ਸਵਾਮੀ ਪ੍ਰੇਮਾਨੰਦ ਮਹਾਂਵਿਦਿਆਲਿਆ ਮੁਕੇਰੀਆਂ ਦੇ ਜੀਵ ਵਿਗਿਆਨ ਵਿਭਾਗ ਵਲੋਂ ਮੈਡੀਕਲ ਵਿਦਿਆਰਥੀਆਂ ਦੇ ਨਾਲ ਡਲਹੌਜ਼ੀ ਵਿਚ ਬਨਸਪਤੀ ਦਾ ਸਰਵੇਖਣ ਕੀਤਾ ਗਿਆ | ਇਸ ਸਬੰਧੀ ਬਾਇਉਲੋਜੀ ਵਿਭਾਗ ਦੀ ਮੁਖੀ ਡਾ. ਗੁਰਪ੍ਰੀਤ ਕੌਰ ਨੇ ...
ਹਾਜੀਪੁਰ, 10 ਮਈ (ਪੁਨੀਤ ਭਾਰਦਵਾਜ)- ਪੰਜਾਬ ਦੀ 'ਆਪ' ਦੀ ਸਰਕਾਰ ਜਨਤਾ ਦੇ ਵਾਸਤੇ ਵੱਡੇ ਫ਼ੈਸਲੇ ਲੈ ਰਹੀ ਹੈ | ਪੰਜਾਬ ਦੀ ਜਨਤਾ ਨੇ ਆਮ ਆਦਮੀ ਪਾਰਟੀ ਨੂੰ ਜੋ ਪਿਆਰ ਦਿੱਤਾ ਹੈ ਅਤੇ ਇਸੇ ਹੀ ਪਿਆਰ ਦੇ ਸਦਕਾ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹਰ ਫ਼ੈਸਲੇ ਤੋਂ ...
ਟਾਂਡਾ ਉੜਮੁੜ, 10 ਮਈ (ਕੁਲਬੀਰ ਸਿੰਘ ਗੁਰਾਇਆ)- ਐੱਮ.ਐੱਸ.ਕੇ. ਡੇ ਬੋਰਡਿੰਗ ਸੀ.ਬੀ.ਐੱਸ.ਈ ਸੈਕੰਡਰੀ ਸਕੂਲ ਕੋਟਲੀ ਜੰਡ ਵਿਖੇ ਸਕੂਲ ਪ੍ਰਧਾਨ ਸੁਖਵਿੰਦਰ ਸਿੰਘ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਬੱਚਿਆਂ ਅੰਦਰ ਕਲਾਤਮਕ ਗੁਣਾਂ ਨੂੰ ਉਭਾਰਨ ਲਈ ਨੋ ਫਲੇਮ, ਨੋ ਫਾਇਰ ...
ਦਸੂਹਾ, 10 ਮਈ (ਭੁੱਲਰ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੀ ਪੰਜਵੀਂ ਜਮਾਤ ਦੀ ਪ੍ਰੀਖਿਆ 'ਚੋਂ ਮੋਹਰੀ ਰਹੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਸੇਵਾ ਮੁਕਤ ਖ਼ਜ਼ਾਨਾ ਅਫ਼ਸਰ ਰਕੇਸ਼ ਮੋਹਨ ਵਲੋਂ ਯਸ਼ਪ੍ਰੀਤ ਕੌਰ, ਜਸਵਿੰਦਰ ਸਿੰਘ ਤੇ ਪ੍ਰੀਤ ਸਿੰਘ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਪੈਨ ਇੰਡੀਆ ਮਾਸਟਰਜ਼ ਗੇਮਜ਼ ਐਸੋਸੀਏਸ਼ਨ ਆਫ਼ ਤਾਮਿਲਨਾਡੂ ਵਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ 'ਚ ਹੁਸ਼ਿਆਰਪੁਰ ਦੇ ਹਾਕੀ ਖਿਡਾਰੀ ਰਣਜੀਤ ਸਿੰਘ ਰਾਣਾ ਤੇ ਅਰੁਣਦੀਪ ਸਿੰਘ ਵੀ ਹਿੱਸਾ ਲੈਣ ਲਈ ਅੱਜ ਹੁਸ਼ਿਆਰਪੁਰ ...
ਦਸੂਹਾ, 10 ਮਈ (ਭੁੱਲਰ)-ਕੇ.ਐਮ.ਐਸ. ਕਾਲਜ ਆਫ਼ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਸੈਸ਼ਨ ਨਵੰਬਰ 2021 ਦਾ ਬੀ.ਐਸ.ਸੀ ਐਗਰੀਕਲਚਰ ਸੱਤਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਡਾ. ਸ਼ਬਨਮ ਕੌਰ ਨੇ ਦੱਸਿਆ ਕਿ ਬੀ.ਐਸ.ਸੀ ਐਗਰੀਕਲਚਰ ...
ਹੁਸ਼ਿਆਰਪੁਰ, 10 ਮਈ (ਹਰਪ੍ਰੀਤ ਕੌਰ)-ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਦੀ ਮੀਟਿੰਗ ਚੇਅਰਮੈਨ ਕੁਲਦੀਪ ਸਿੰਘ ਖਾਂਬਾ ਦੀ ਅਗਵਾਈ ਹੇਠ ਹੋਈ ਜਿਸ 'ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ ਨੂੰ ਸਮਰਪਿਤ 24 ਮਈ ਨੂੰ ਕਰਵਾਏ ਜਾ ਰਹੇ ਸਨਮਾਨ ਸਮਾਗਮ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਸ਼ਵ ਥੈਲਾਸੀਮੀਆ ਦਿਵਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ ਡਿਸਟਿ੍ਕਟ 119 ਵਲੋਂ ਸ਼ਹਿਰ ਦੀਆਂ ਵੱਖ-ਵੱਖ ਖ਼ੂਨਦਾਨੀ ਸ਼ਖ਼ਸੀਅਤਾਂ ਤੇ ਸੰਸਥਾਵਾਂ ਦੇ ਸਹਿਯੋਗ ਨਾਲ ਬਲੱਡ ਬੈਂਕ ਸਿਵਲ ਹਸਪਤਾਲ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਸਕੂਲ ਮੈਂਟਲ ਹੈਲਥ ਪ੍ਰੋਗਰਾਮ ਤਹਿਤ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਮੁੱਖ ਰੱਖਦੇ ਹੋਏ ਤਣਾਅ ਮੁਕਤ ਜੀਵਨ ਸ਼ੈਲੀ ਸਬੰਧੀ ਜਾਗਰੂਕ ਕਰਨ ਲਈ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਸਹਾਇਕ ਸਿਖਲਾਈ ਕੇਂਦਰ ਸੀਮਾ ਸੁਰੱਖਿਆ ਬਲ ਖੜ੍ਹਕਾਂ ਕੈਂਪ ਵਿਖੇ ਅੰਤਰ ਸਹਾਇਕ ਸਿਖਲਾਈ ਕੇਂਦਰ ਵਾਲੀਬਾਲ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋਇਆ | ਟੂਰਨਾਮੈਂਟ ਦਾ ਉਦਘਾਟਨ ਐਸ.ਐਸ. ਮੰਡ ਕਮਾਂਡੈਂਟ ਸਿਖਲਾਈ ...
ਹੁਸ਼ਿਆਰਪੁਰ, 10 ਮਈ (ਬਲਜਿੰਦਰਪਾਲ ਸਿੰਘ)-ਨਈ ਸੋਚ ਸੰਸਥਾ ਦੇ ਵਫ਼ਦ ਵਲੋਂ ਪ੍ਰਧਾਨ ਅਸ਼ਵਨੀ ਗੈਂਦ ਦੀ ਅਗਵਾਈ 'ਚ ਨਵ-ਨਿਯੁਕਤ ਸਿਵਲ ਸਰਜਨ ਡਾ: ਲਖਵੀਰ ਸਿੰਘ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਡਾ: ਲਖਵੀਰ ਸਿੰਘ ਨੂੰ ਸ਼ੁੱਭਕਾਮਨਾਵਾਂ ...
ਦਸੂਹਾ, 10 ਮਈ (ਭੁੱਲਰ)-ਐਮ. ਜੀ. ਆਈ. ਕਾਨਵੈਂਟ ਸਕੂਲ ਦਸੂਹਾ ਵਿਖੇ ਮਦਰ ਡੇਅ ਸਬੰਧੀ ਚੇਅਰਮੈਨ ਰਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਭਾਵਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾ-ਰੰਗ ...
ਮੁਕੇਰੀਆਂ, 10 ਮਈ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਦੇ ਅੰਗਰੇਜ਼ੀ ਵਿਭਾਗ ਵਲੋਂ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਕਵਿਤਾ ਉਚਾਰਨ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਨਾਰੀ ਸਸ਼ਕਤੀਕਰਨ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX