ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਪਿਛਲੇ ਦਿਨੀਂ 'ਅਜੀਤ' ਵਲੋਂ ਲੋਕ ਮਸਲੇ ਦੇ ਮਾਧਿਅਮ ਰਾਹੀਂ ਸਰਹਿੰਦ-ਫ਼ਤਹਿਗੜ੍ਹ ਸਾਹਿਬ ਰੋਡ ਦੇ ਸੁੰਦਰ ਫੁੱਟਪਾਥਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਦਾ ਮਸਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਜਿਸ ਮਗਰੋਂ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਅੱਜ ਕੌਂਸਲ ਕਰਮਚਾਰੀਆਂ ਵਲੋਂ ਫੁੱਟਪਾਥਾਂ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਇਹ ਫੁੱਟਪਾਥ ਆਮ ਰਾਹਗੀਰਾਂ ਲਈ ਸਮਰਪਿਤ ਕਰ ਦਿੱਤੇ ਗਏ | ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਕੌਂਸਲ ਪ੍ਰਸ਼ਾਸਨ ਵਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਸੜਕ ਦੇ ਦੋਨੋਂ ਪਾਸੀਂ ਇੰਟਰਲਾਕਿੰਗ ਟਾਈਲਾਂ ਲਗਾ ਕੇ ਆਮ ਰਾਹਗੀਰਾਂ ਦੇ ਲੰਘਣ ਤੇ ਸੈਰ ਕਰਨ ਲਈ ਸੁੰਦਰ ਫੁੱਟਪਾਥ ਬਣਾਏ ਗਏ ਸਨ, ਪਰ ਇਨ੍ਹਾਂ ਫੁੱਟਪਾਥਾਂ 'ਤੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਰੱਖ ਕੇ ਪੱਕੇ ਕਬਜ਼ੇ ਜਮ੍ਹਾ ਲਏ ਸਨ ਜਿਸ ਕਾਰਨ ਪੈਦਲ ਰਾਹਗੀਰਾਂ ਨੂੰ ਇੱਥੋਂ ਲੰਘਣ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ ਜਿਸ ਸਬੰਧੀ ਕੌਂਸਲ ਕੋਲ ਇਨ੍ਹਾਂ ਨਜਾਇਜ਼ ਕਬਜ਼ੇਕਾਰਾਂ ਖ਼ਿਲਾਫ਼ ਲੋਕਾਂ ਦੀਆਂ ਸ਼ਿਕਾਇਤਾਂ ਵੀ ਪੁੱਜ ਰਹੀਆਂ ਸਨ | ਉਨ੍ਹਾਂ ਫੁੱਟਪਾਥਾਂ 'ਤੇ ਨਜਾਇਜ਼ ਕਬਜੇਧਾਰਕਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੌਂਸਲ ਪ੍ਰਸ਼ਾਸਨ ਦੀ ਨਜਾਇਜ਼ ਕਬਜ਼ੇ ਹਟਾਉਣ ਦੀ ਚਲਾਈ ਮੁਹਿੰਮ ਤੋਂ ਬਾਅਦ ਵੀ ਕੋਈ ਦੁਕਾਨਦਾਰ ਦੋਬਾਰਾ ਕਬਜ਼ਾ ਕਰਦਾ ਪਾਇਆ ਗਿਆ ਤਾਂ ਉਸ ਦਾ ਸਾਮਾਨ ਜ਼ਬਤ ਕਰਨ ਦੇ ਨਾਲ-ਨਾਲ ਜੁਰਮਾਨਾ ਵੀ ਵਸੂਲਿਆ ਜਾਵੇਗਾ ਅਤੇ ਜ਼ਬਤ ਕੀਤਾ ਸਾਮਾਨ ਵਾਪਸ ਨਹੀਂ ਹੋਵੇਗਾ | ਓਧਰ ਦੂਜੇ ਪਾਸੇ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਫੱੁਟਪਾਥਾਂ 'ਤੇ ਰੋਜ਼ਾਨਾ ਸੈਰ ਕਰਨ ਵਾਲੇ ਬਜ਼ੁਰਗਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਕੌਂਸਲ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਉਹ ਨਜਾਇਜ਼ ਕਬਜ਼ਿਆਂ ਕਾਰਨ ਕਾਫੀ ਦੁਖੀ ਸਨ ਕਿਉਂਕਿ ਫੁੱਟਪਾਥਾਂ 'ਤੇ ਰੱਖੇ ਸਮਾਨ ਕਾਰਨ ਉਨ੍ਹਾਂ ਨੂੰ ਸੜਕ ਦੇ ਕਿਨਾਰੇ ਸੈਰ ਕਰਨੀ ਪੈਂਦੀ ਸੀ | ਜਿਸ ਕਾਰਨ ਕਿਸੇ ਤੇਜ਼ ਰਫ਼ਤਾਰ ਵਾਹਨ ਦੀ ਲਪੇਟ 'ਚ ਆਉਣ ਦਾ ਡਰ ਬਣਿਆ ਰਹਿੰਦਾ ਸੀ ਜਦੋਂਕਿ ਕਈ ਲੋਕ ਇਸ ਤਰ੍ਹਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਵੀ ਹੋ ਚੁੱਕੇ ਹਨ |
ਅਮਲੋਹ, 10 ਮਈ (ਕੇਵਲ ਸਿੰਘ)-ਬੀਤੇ ਕੁਝ ਦਿਨ ਪਹਿਲਾਂ ਬਰਸਾਤ ਤੇ ਗੜੇਮਾਰੀ ਕਾਰਨ ਹਲਕਾ ਅਮਲੋਹ ਦੇ ਕਿਸਾਨਾਂ ਦੀ ਸੂਰਜਮੁਖੀ, ਮੱਕੀ ਤੇ ਮੂੰਗੀ ਦੀ ਫ਼ਸਲ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ...
ਬਸੀ ਪਠਾਣਾਂ, 10 ਮਈ (ਰਵਿੰਦਰ ਮੌਦਗਿਲ)-ਪੰਜਾਬ ਨੰਬਰਦਾਰਾ ਯੂਨੀਅਨ ਬਸੀ ਪਠਾਣਾਂ ਦਾ ਵਫ਼ਦ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਹੇਠ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੂੰ ਮਿਲਿਆ ਅਤੇ ਮੰਗਾਂ ਨੂੰ ਲੈ ਕੇ ਪੱਤਰ ਸੌਂਪਿਆ | ਪ੍ਰਧਾਨ ਮਨਜੀਤ ਸਿੰਘ ਨੇ ਦੱਸਿਆ ਕਿ ਪੱਤਰ ...
ਮੰਡੀ ਗੋਬਿੰਦਗੜ੍ਹ, 10 ਮਈ (ਬਲਜਿੰਦਰ ਸਿੰਘ)-ਨੈਸ਼ਨਲ ਕਰਾਟੇ ਚੈਂਪੀਅਨਸ਼ਿਪ 'ਚ 15 ਸੋਨ ਅਤੇ 7 ਚਾਂਦੀ ਦੇ ਤਗਮੇ ਜਿੱਤ ਕੇ ਲਿਆਉਣ ਵਾਲੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਹੋਣਹਾਰ ਖਿਡਾਰੀਆਂ ਦੇ ਸਨਮਾਨ ਲਈ ਏਕਤਾ ਯੂਥ ਵੈੱਲਫੇਅਰ ਐਂਡ ਸਪੋਰਟਸ ਕਲੱਬ ਤੂਰਾਂ ਵਲੋਂ ...
ਖਮਾਣੋਂ, 10 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਸੱਟਾਂ ਮਾਰਨ ਦੇ ਕਥਿਤ ਦੋਸ਼ ਹੇਠ 4 ਵਿਅਕਤੀਆਂ ਨੂੰ ਮੁਕੱਦਮੇ 'ਚ ਨਾਮਜ਼ਦ ਕੀਤਾ ਹੈ | ਮੁੱਦਈ ਮੇਜਰ ਸਿੰਘ ਵਾਸੀ ਵਾਰਡ ਨੰ. 12 ਖਮਾਣੋਂ ਨੇ ਪੁਲਿਸ ਨੂੰ ਆਪਣੇ ਦਿੱਤੇ ਬਿਆਨ ...
ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਫੈਕਲਟੀ ਆਫ਼ ਐਗਰੀਕਲਚਰ ਦੇ ਸਹਿਯੋਗ ਨਾਲ ਸਿਖਲਾਈ ਅਤੇ ਪਲੇਸਮੈਂਟ ਵਿਭਾਗ ਦੁਆਰਾ 'ਪਲੇਸਮੈਂਟ ਅਤੇ ਲੀਡਰਸ਼ਿਪ ਵਿਕਾਸ' 'ਤੇ 9 ਅਤੇ 10 ਮਈ ਨੂੰ ...
ਮੰਡੀ ਗੋਬਿੰਦਗੜ੍ਹ, 10 ਮਈ (ਮੁਕੇਸ਼ ਘਈ)-ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਮੰਡੀ ਗੋਬਿੰਦਗੜ੍ਹ ਵਿਖੇ ਸਭਾ ਦੇ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ...
ਅਮਲੋਹ, 10 ਮਈ (ਕੇਵਲ ਸਿੰਘ)-ਡਾ. ਭੀਮ ਰਾਓ ਅੰਬੇਡਕਰ ਵੈੱਲਫੇਅਰ ਸੁਸਾਇਟੀ ਅਮਲੋਹ ਦੇ ਪ੍ਰਧਾਨ ਜਰਨੈਲ ਸਿੰਘ ਅਕਾਲਗੜ੍ਹ ਦੀ ਯੋਗ ਅਗਵਾਈ ਵਿਚ 'ਮਾਂ ਦਿਵਸ' ਨੂੰ ਸਮਰਪਿਤ ਸ਼ਹਿਰ ਅਮਲੋਹ ਵਿਚ ਮਾਤਾ ਸਵਿੱਤਰੀ ਬਾਈ ਫੂਲੇ ਕੰਪਿਊਟਰ ਅਤੇ ਇੰਗਲਿਸ਼ ਕੋਚਿੰਗ ਸੈਂਟਰ ਹਰ ...
ਬਸੀ ਪਠਾਣਾਂ, 10 ਮਈ (ਰਵਿੰਦਰ ਮੌਦਗਿਲ)-ਬਸੀ ਪਠਾਣਾਂ ਬਲਾਕ ਦੇ ਪਿੰਡਾਂ ਵਿਚ ਸਾਲ 2020-21 ਤੇ 2021-22 ਦੌਰਾਨ ਵੱਖ-ਵੱਖ ਸਕੀਮਾਂ ਤਹਿਤ ਪੂਰੇ ਹੋ ਚੁੱਕੇ ਵਿਕਾਸ ਕਾਰਜਾਂ ਦੀ ਲੱਖਾਂ ਰੁਪਏ ਦੀ ਦੇਣਦਾਰੀ ਨੇ ਪੰਚਾਇਤੀ ਨੁਮਾਇੰਦਿਆਂ ਦੀ ਨੀਂਦ ਗ਼ਾਇਬ ਕੀਤੀ ਹੋਈ ਹੈ, ਜਦੋਂਕਿ ...
ਸੰਘੋਲ, 10 ਮਈ (ਗੁਰਨਾਮ ਸਿੰਘ ਚੀਨਾ)-ਸੰਘੋਲ ਵਿਖੇ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਪਾਰਟੀ ਦੇ ਸਟਾਰ ਕੰਪੇਨਰ ਕੁਲਦੀਪ ਸਿੰਘ ਸਿੱਧੂਪੁਰ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸੰਘੋਲ ਮੰਡਲ ਦੇ ਪ੍ਰਧਾਨ ਸ਼ਾਮ ਲਾਲ ਨਰੂਲਾ ਤੇ ਪਾਰਟੀ ਵਰਕਰਾਂ ਨੇ ਹਿੱਸਾ ਲਿਆ | ਇਸ ਮੌਕੇ ...
ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵਲੋਂ ਸੂਬੇ ਅੰਦਰ 'ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ' ਗਤੀਵਿਧੀਆਂ ਅਧੀਨ 8 ਮਈ ਦੇ 'ਵਿਸ਼ਵ ਥੈਲਾਸੀਮੀਆ ਦਿਵਸ' ਨੂੰ ...
ਫ਼ਤਹਿਗੜ੍ਹ ਸਾਹਿਬ, 10 ਮਈ (ਰਾਜਿੰਦਰ ਸਿੰਘ)-ਸਾਨੰੂ ਗੁਰੂ ਦੇ ਦਿਖਾਏ ਮਾਰਗ 'ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਤਾਂ ਹੀ ਸਾਡਾ ਇਸ ਸੰਸਾਰ ਵਿਚ ਆਉਣਾ ਸਫਲ ਹੋਵੇਗਾ | ਇਹ ਗੱਲ ਮਹੰਤ ਬਾਬਾ ਗੁਰਚਰਨ ਦਾਸ ਅਤੇ ਮਹੰਤ ਡਾ. ਸਿਕੰਦਰ ਦਾਸ ਨੇ ਬਾਬਾ ਪੂਰਨ ਦਾਸ ਜੀ ...
ਫ਼ਤਹਿਗੜ੍ਹ ਸਾਹਿਬ, 10 ਮਈ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਡਾਈਟ ਵਿਖੇ ਡੀ.ਐਲ.ਐਡ ਕਰ ਰਹੇ ਅਧਿਆਪਕ ਸਿੱਖਿਆਰਥੀਆਂ ਲਈ ਪਿ੍ੰਸੀਪਲ ਡਾ. ਆਨੰਦ ਗੁਪਤਾ ਦੇ ਨਿਰਦੇਸ਼ ਅਤੇ ਕੰਵਲਦੀਪ ਸਿੰਘ ਸੋਹੀ ਲੈਕਚਰਾਰ ਦੀ ਅਗਵਾਈ ਵਿਚ ਸਿਹਤ ਸਿੱਖਿਆ ...
ਮੰਡੀ ਗੋਬਿੰਦਗੜ੍ਹ, 10 ਮਈ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੁਆਰਾ ਅੰਬੀਸ਼ਨ ਲਰਨਿੰਗ ਸਲਿਊਸ਼ਨਜ਼, ਮੁੰਬਈ (ਇਕ ਕਾਰਪੋਰੇਟ ਸਿਖਲਾਈ ਸੰਸਥਾ) ਦੇ ਸਹਿਯੋਗ ਨਾਲ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ 'ਤੇ ਇਕ ਵੈਬੀਨਾਰ ਕਰਵਾਇਆ ਗਿਆ | ਕਨਵੀਨਰ ਅਤੇ ਪਿ੍ੰਸੀਪਲ ...
ਪਟਿਆਲਾ, 10 ਮਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ-ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ ਨਹਿਰਾਂ ਵਿਚ ਕਿਸੇ ਵੀ ਸਥਾਨ 'ਤੇ ...
ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਭਾਸ਼ ਸੂਦ ਨੇ ਅੱਜ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨਾਲ ਭਵਿੱਖ ਵਿਚ ...
ਮੰਡੀ ਗੋਬਿੰਦਗੜ੍ਹ, 10 ਮਈ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਸਕੂਲ ਨੇ ਆਪਣੇ ਕੈਂਪਸ ਵਿਖੇ ਜਮਾਤ ਤੀਜੀ ਤੋਂ 12ਵੀਂ ਲਈ ਅੰਤਰ ਹਾਊਸ ਟੇਬਲ ਟੈਨਿਸ ਮੁਕਾਬਲਾ ਕਰਵਾਇਆ | ਹਰੇਕ ਹਾਊਸ ਦੇ ਖਿਡਾਰੀ ਨੇ ਬਾਕੀ ਸਾਰੇ ਹਾਊਸਾਂ ਦੇ ਖਿਡਾਰੀਆਂ ਨਾਲ ਮੁਕਾਬਲਾ ਕੀਤਾ ਅਤੇ ਵੱਧ ...
ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਸੁਭਾਸ਼ ਸੂਦ ਨੇ ਅੱਜ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਨ ਆਸ਼ੂ ਨਾਲ ਭਵਿੱਖ ਵਿਚ ...
ਜਖਵਾਲੀ, 10 ਮਈ (ਨਿਰਭੈ ਸਿੰਘ)-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਦੀ ਅਗਵਾਈ ਹੇਠ ਗੁਰਦੁਆਰਾ ਪਿੰਡ ਨੌਲੱਖਾ ਸਾਹਿਬ ਵਿਖੇ ਹੋਈ | ਮੀਟਿੰਗ ਵਿਚ ਪ੍ਰਧਾਨ ਹਰਨੇਕ ਸਿੰਘ ਭੱਲਮਾਜਰਾ ਨੇ ਦੱਸਿਆ ਕਿ 17 ਮਈ ਨੂੰ ...
ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)-ਬਾਬਾ ਫਰੀਦ ਸਰਬ ਧਰਮ ਸੇਵਾ ਸੁਸਾਇਟੀ ਫ਼ਤਹਿਗੜ੍ਹ ਸਾਹਿਬ ਦੇ ਗੱਦੀ ਨਸ਼ੀਨ ਹਾਜੀ ਬਾਬਾ ਦਿਲਸ਼ਾਦ ਅਹਿਮਦ ਦੀ ਅਗਵਾਈ ਹੇਠ ਦਰਗਾਹ ਬੇਰੀ ਵਾਲੇ ਸੱਈਅਦ ਪੀਰ ਬਾਬਾ ਅੱਤੇਵਾਲੀ ਵਿਖੇ ਈਦ ਉਲ ਫ਼ਿਤਰ ਦੇ ਮੁਬਾਰਕ ਦਿਹਾੜੇ ...
ਮੰਡੀ ਗੋਬਿੰਦਗੜ੍ਹ, 10 ਮਈ (ਬਲਜਿੰਦਰ ਸਿੰਘ)-ਨਿਸ਼ਕਾਮ ਕੀਰਤਨ ਸੇਵਾ ਸੁਸਾਇਟੀ ਮੰਡੀ ਗੋਬਿੰਦਗੜ੍ਹ ਵਲੋਂ ਮਾਨਵਤਾ ਦੀ ਭਲਾਈ ਲਈ ਆਰੰਭੇ ਕਾਰਜਾਂ ਦੀ ਲੜੀ ਤਹਿਤ ਅੱਜ ਸੁਸਾਇਟੀ ਦੇ ਮੁੱਖ ਬੱਤੀਆਂ ਵਾਲੇ ਚੌਂਕ ਸਥਿਤ ਦਫ਼ਤਰ 'ਚ ਲੋੜਵੰਦ ਅਪਾਹਜਾਂ ਨੂੰ ਟ੍ਰਾਈਸਾਈਕਲ ...
ਫ਼ਤਹਿਗੜ੍ਹ ਸਾਹਿਬ, 10 ਮਈ (ਮਨਪ੍ਰੀਤ ਸਿੰਘ)-ਪਾਵਰਕਾਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜ਼ਨ ਸਰਹਿੰਦ ਦੀ ਮਹੀਨਾਵਾਰ ਮੀਟਿੰਗ ਰਾਜ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਸਰਹਿੰਦ ਵਿਖੇ ਹੋਈ, ਜਿਸ ਵਿਚ ਪੈਨਸ਼ਨਰਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ...
ਫ਼ਤਹਿਗੜ੍ਹ ਸਾਹਿਬ, 10 ਮਈ (ਬਲਜਿੰਦਰ ਸਿੰਘ)- ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ ਜੋ ਪੰਜਾਬ ਵਾਸੀਆਂ ਲਈ ਖ਼ਤਰੇ ਤੇ ਚੇਤਾਵਨੀ ਦੀ ਘੰਟੀ ਹੈ ਅਤੇ ਜੇਕਰ ਅਸਾੀਂ ਹੁਣ ਵੀ ਪਾਣੀ ਦੀ ਸੰਭਾਲ ਪ੍ਰਤੀ ਸੁਚੇਤ ਨਾ ਹੋਏ ਆਉਣ ਵਾਲੇ ...
ਮਨਪ੍ਰੀਤ ਸਿੰਘ ਫ਼ਤਹਿਗੜ੍ਹ ਸਾਹਿਬ-ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਸਿੱਖਿਆ ਦੇ ਨਾਲ-ਨਾਲ ਸਿਹਤ ਵਿਭਾਗ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਪਰ ਸਿਵਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX