ਤਾਜਾ ਖ਼ਬਰਾਂ


ਸਮਰਾਲਾ ਲਾਗੇ ਪਿੰਡ ਪੂਰਬਾ 'ਚ ਮੀਂਹ ਕਾਰਨ ਕੋਠੇ ਦੀ ਡਿੱਗੀ ਛੱਤ
. . .  about 1 hour ago
ਸਮਰਾਲਾ, 25 ਸਤੰਬਰ (ਗੋਪਾਲ ਸੋਫਤ)- ਸਨਿੱਚਰਵਾਰ ਤੋਂ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਇੱਥੋਂ ਨਜ਼ਦੀਕੀ ਪਿੰਡ ਪੂਰਬਾ ਵਿਖੇ ਇਕ ਕੋਠੇ ਦੀ ਛੱਤ ਡਿੱਗ ਗਈ ਹੈ ਪਰ ਇਸ ਛੱਤ ਡਿੱਗਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ...
ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡਿਆ
. . .  about 1 hour ago
ਅਟਾਰੀ, 25 ਸਤੰਬਰ (ਗੁਰਦੀਪ ਸਿੰਘ ਅਟਾਰੀ )-ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਰਤਨ ਖ਼ੁਰਦ ਵਿਖੇ ਪਾਕਿਸਤਾਨੀ ਡਰੋਨ ਕਰੋੜਾਂ ਰੁਪਏ ਦੀ ਹੈਰੋਇਨ ਸੁੱਟ ਕੇ ਪਾਕਿਸਤਾਨ ਵੱਲ ਉੱਡ ਗਿਆ...
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਫ਼ਸਲਾਂ ਦੇ ਨੁਕਸਾਨ ਲਈ ਵਿੱਤੀ ਪੈਕੇਜ ਦੇਣ ਲਈ ਕਿਹਾ
. . .  about 1 hour ago
ਮਲੋਟ, 25 ਸਤੰਬਰ (ਪਾਟਿਲ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਿਛਲੇ 2 ਦਿਨਾਂ ਤੋਂ ਲਗਾਤਾਰ ਮੀਂਹ ਨੇ ਸੂਬੇ ਭਰ ਵਿਚ ਖੜ੍ਹੀ ਝੋਨੇ ਅਤੇ ਕਪਾਹ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ...
ਸੜਕਾਂ 'ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 25 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ੍ਹ ਸੁਨਾਮ ਹਲਕੇ 'ਚ ਹੋਈ ਬੇਮੌਸਮੀ ਭਾਰੀ ਬਰਸਾਤ ਕਾਰਨ ਜਨਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ।ਜਿਥੇ ਗਲੀਆਂ ਅਤੇ ਘਰਾਂ ਵਿਚ ਮੀਂਹ ਦਾ ਪਾਣੀ ਵੜਨ ਕਾਰਨ ਲੋਕ ਆਪਣਾ ਘਰੇਲੂ ਸਮਾਨ ਸੰਭਾਲਦੇ ਰਹੇ ਉਥੇ ਹੀ ਆਮ ਤੌਰ 'ਤੇ ਸ਼ਹਿਰ 'ਚ ਦੁਕਾਨਾਂ ਬੰਦ ਹੀ...
ਨਿਤਿਸ਼ ਕੁਮਾਰ, ਲਾਲੂ ਪ੍ਰਸਾਦ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਕਰਨਗੇ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 25 ਸਤੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਤੇ ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅੱਜ ਦਿੱਲੀ 'ਚ ਸੋਨੀਆ ਗਾਂਧੀ ਨਾਲ ਮੁਲਾਕਾਤ...
ਸ਼ਹੀਦ ਭਗਤ ਸਿੰਘ ਦੇ ਨਾਂਅ 'ਤੇ ਹੋਵੇਗਾ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ - ਪ੍ਰਧਾਨ ਮੰਤਰੀ ਨੇ ਕੀਤਾ ਐਲਾਨ
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਬਦਲੇਗਾ। ਚੰਡੀਗੜ੍ਹ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਦੇ ਨਾਂਅ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਨੇ 'ਮਨ ਕੀ ਬਾਤ'
. . .  about 2 hours ago
ਨਵੀਂ ਦਿੱਲੀ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਰੇਡਿਓ ਪ੍ਰੋਗਰਾਮ 'ਮਨ ਕੀ ਬਾਤ' 'ਚ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਹੇ...
ਰੇਲਵੇ ਕਲੋਨੀ ਮਲੋਟ ਵਿਚ ਧੜ ਨਾਲੋਂ ਸਿਰ ਲਾਹ ਕੇ ਵਿਅਕਤੀ ਦਾ ਕਤਲ
. . .  about 2 hours ago
ਮਲੋਟ, 25 ਸਤੰਬਰ (ਪਾਟਿਲ)-ਰੇਲਵੇ ਕਲੋਨੀ ਮਲੋਟ ਵਿਖੇ ਬੀਤੀ ਰਾਤ ਇਕ ਵਿਅਕਤੀ ਦਾ ਧੜ ਨਾਲੋਂ ਸਿਰ ਲਾਹ ਕੇ ਕਤਲ ਕੀਤੇ ਜਾਣ ਦਾ ਸਮਾਚਾਰ ਹੈ। ਮ੍ਰਿਤਕ ਦੀ ਪਹਿਚਾਣ ਅਮਰਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਕਤਲ ਕਰਨ ਵਾਲਿਆਂ ਨੇ ਧੜ ਅਤੇ ਸਿਰ ਨੂੰ ਕਲੋਨੀ ਨੇੜੇ...
ਭਾਰਤੀ ਕ੍ਰਿਕਟ ਭਾਈਚਾਰਾ ਭਾਈਚਾਰੇ ਨੇ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਕਿਹਾ ਅਲਵਿਦਾ
. . .  about 2 hours ago
ਬਰਮਿੰਘਮ, 25 ਸਤੰਬਰ - ਭਾਰਤੀ ਕ੍ਰਿਕਟ ਭਾਈਚਾਰੇ ਨੇ ਲਾਰਡਸ ਦੇ ਇਤਿਹਾਸਿਕ ਮੈਦਾਨ 'ਤੇ ਇੰਗਲੈਂਡ ਦੇ ਖ਼ਿਲਾਫ਼ ਤੀਜੇ ਅਤੇ ਆਖਰੀ ਇਕ ਦਿਨਾਂ ਮੈਚ ਤੋਂ ਬਾਅਦ ਭਾਰਤੀ ਮਹਿਲਾ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਅਲਵਿਦਾ ਕਹਿਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ, ਜੋ ਕਿ...
ਭਾਰੀ ਮੀਂਹ ਨੇ ਤੋੜੀਆਂ ਕਿਸਾਨਾਂ ਦੀਆਂ ਆਸਾਂ
. . .  about 2 hours ago
ਸੰਧਵਾਂ, 25 ਸਤੰਬਰ (ਪ੍ਰੇਮੀ ਸੰਧਵਾਂ)-ਕਿਸਾਨਾਂ ਵਲੋਂ ਮਨ ਵਿਚ ਅਨੇਕਾਂ ਸੁਪਨਿਆਂ ਦਾ ਮਹਿਲ ਉਸਾਰ ਕੇ ਪਾਲੀ ਜਾ ਰਹੀ ਝੋਨੇ ਦੀ ਫ਼ਸਲ ਜਦੋਂ ਪੱਕ ਕੇ ਤਿਆਰ ਹੋ ਰਹੀ ਸੀ ਤਾਂ ਕੁਦਰਤ ਦੇ ਕਹਿਰ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਰਵੇਂ ਮੀਂਹ ਨੇ ਫ਼ਸਲ ਬਰਬਾਦ ਕਰ ਕੇ ਕਿਸਾਨਾਂ ਦੀਆਂ ਸਾਰੀਆਂ ਆਸਾਂ...
ਰਾਜਪਾਲ ਵਲੋਂ 27 ਸਤੰਬਰ ਦੇ ਪੰਜਾਬ ਵਿਧਾਨ ਸਭਾ ਇਜਲਾਸ ਨੂੰ ਮਨਜ਼ੂਰੀ
. . .  about 2 hours ago
ਚੰਡੀਗੜ੍ਹ, 25 ਸਤੰਬਰ - ਪੰਜਾਬ ਸਰਕਾਰ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਚਕਾਰ ਤਕਰਾਰ ਖ਼ਤਮ ਹੋ ਗਿਆ ਹੈ। ਰਾਜਪਾਲ ਨੇ ਪੰਜਾਬ ਸਰਕਾਰ ਵਲੋਂ 27 ਸਤੰਬਰ ਨੂੰ ਬੁਲਾਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਸਰਕਾਰ ਵਲੋਂ 22 ਸਤੰਬਰ ਨੂੰ ਬੁਲਾਏ ਗਏ ਇਜਲਾਸ ਨੂੰ ਰਾਜਪਾਲ...
ਮਹਿਣਾ ਮਾਈਨਰ 'ਚ ਪਿਆ 35 ਫੁੱਟ ਚੌੜਾ ਪਾੜ, ਦਰਜਨਾਂ ਏਕੜ ਝੋਨੇ ਦੇ ਖੇਤਾਂ 'ਚ ਭਰਿਆ ਪਾਣੀ
. . .  about 3 hours ago
ਮੰਡੀ ਕਿੱਲਿਆਂਵਾਲੀ, 25 ਸਤੰਬਰ - (ਇਕਬਾਲ ਸਿੰਘ ਸ਼ਾਂਤ)-ਅੱਸੂ ਦੇ ਬੇਮੌਸਮਾਂ ਮੀਂਹ ਕਿਸਾਨਾਂ ਲਈ ਮੁਸ਼ਕਿਲਾਂ ਦਾ ਸਬੱਬ ਬਣ ਰਿਹਾ ਹੈ। ਅੱਜ ਤੜਕੇ ਪਿੰਡ ਗੱਗੜ ਵਿਖੇ ਮਹਿਣਾ ਮਾਈਨਰ ਵਿਚ ਕਰੀਬ 35 ਫੁੱਟ ਚੌੜਾ ਪਾੜ ਪੈ ਗਿਆ, ਜਿਸ ਨਾਲ ਦਰਜਨਾਂ ਏਕੜ ਝੋਨੇ ਦੀ ਫ਼ਸਲ ਵਿਚ ਪਾਣੀ...
ਉੱਤਰਾਖੰਡ ਅੰਕਿਤਾ ਭੰਡਾਰੀ ਕਤਲ ਕੇਸ - ਪਰਿਵਾਰ ਵਲੋਂ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ
. . .  about 3 hours ago
ਪਉੜੀ (ਉੱਤਰਾਖੰਡ), 25 ਸਤੰਬਰ - ਅੰਕਿਤਾ ਭੰਡਾਰੀ ਕਤਲ ਕੇਸ ਵਿਚ ਇਕ ਵੱਡੇ ਘਟਨਾਕ੍ਰਮ ਵਿਚ ਮ੍ਰਿਤਕ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੇ ਪੋਸਟਮਾਰਟਮ ਰਿਪੋਰਟ...
ਰਾਜਸਥਾਨ 'ਚ ਲੀਡਰਸ਼ਿਪ ਬਦਲਾਅ ਨੂੰ ਲੈ ਕੇ ਕਾਂਗਰਸ ਵਿਧਾਇਕ ਦਲ ਦੀ ਗਹਿਲੋਤ ਦੇ ਘਰ ਬੈਠਕ ਅੱਜ
. . .  about 3 hours ago
ਜੈਪੁਰ, 25 ਸਤੰਬਰ - ਕਾਂਗਰਸ ਵਿਧਾਇਕ ਦਲ ਦੀ ਬੈਠਕ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਜੈਪੁਰ ਸਥਿਤ ਰਿਹਾਇਸ਼ 'ਤੇ ਹੋਵੇਗੀ, ਜਿਸ 'ਚ ਰਾਜਸਥਾਨ 'ਚ ਲੀਡਰਸ਼ਿਪ ਦੇ ਬਦਲਾਅ ਨੂੰ ਲੈ ਕੇ ਮਤਾ ਪਾਸ ਕੀਤਾ ਜਾਵੇਗਾ। ਮਤਾ ਪਾਸ ਕੀਤਾ ਜਾਵੇਗਾ ਕਿ ਰਾਜਸਥਾਨ...
ਭਾਰੀ ਮੀਂਹ ਨੇ ਝੋਨੇ ਅਤੇ ਸਬਜ਼ੀਆਂ ਦੀ ਫ਼ਸਲ ਨੂੰ ਕੀਤਾ ਪ੍ਰਭਾਵਿਤ
. . .  about 3 hours ago
ਸੁਲਤਾਨਪੁਰ ਲੋਧੀ, 25 ਸਤੰਬਰ (ਜਗਮੋਹਣ ਸਿੰਘ ਥਿੰਦ, ਬਲਵਿੰਦਰ ਲਾਡੀ, ਨਰੇਸ਼ ਹੈਪੀ) -ਹਲਕਾ ਸੁਲਤਾਨਪੁਰ ਲੋਧੀ ਅਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਬੀਤੇ ਕੱਲ੍ਹ ਤੋਂ ਲਗਾਤਾਰ ਪੈ ਰਹੇ ਮੀਂਹ ਨੇ ਝੋਨੇ ਅਤੇ ਸਬਜ਼ੀ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਝੋਨੇ ਦੇ ਖੇਤ...
ਮੁੱਖ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਭਾਰਤ ਇਕ ਕੀਮਤੀ ਭਾਈਵਾਲ ਹੈ - ਮਾਲਦੀਵ
. . .  about 4 hours ago
ਨਿਊਯਾਰਕ, 25 ਸਤੰਬਰ - ਭਾਰਤ ਨੂੰ ਆਜ਼ਾਦੀ ਦੇ 75 ਸਾਲਾਂ ਲਈ ਵਧਾਈ ਦਿੰਦੇ ਹੋਏ, ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ ਨੇ ਆਫ਼ਤ ਰਾਹਤ ਤੋਂ ਲੈ ਕੇ ਆਰਥਿਕ ਵਿਕਾਸ ਤੱਕ ਦੇ ਮੁੱਖ ਖੇਤਰਾਂ ਵਿਚ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਮਦਦ ਕਰਨ ਲਈ ਇਕ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਦਾ ਅੱਜ 18ਵਾਂ ਦਿਨ
. . .  about 4 hours ago
ਤਿਰੂਵਨੰਤਪੁਰਮ, 24 ਸਤੰਬਰ-ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 18ਵਾਂ ਦਿਨ ਹੈ। ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਕੇਰਲ ਦੇ ਤ੍ਰਿਸ਼ੂਰ ਵਿਚ 18ਵੇਂ ਦਿਨ...
ਭਾਰਤ ਅਤੇ ਆਸਟ੍ਰੇਲੀਆ ਦਰਮਿਆਨ ਤੀਸਰਾ ਤੇ ਨਿਰਣਾਇਕ ਟੀ-20 ਅੱਜ
. . .  about 5 hours ago
ਹੈਦਰਾਬਾਦ, 25 ਸਤੰਬਰ - ਭਾਰਤ ਅਤੇ ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਤੀਸਰਾ ਤੇ ਆਖ਼ਰੀ ਟੀ-20 ਮੈਚ ਅੱਜ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਹੈਦਰਾਬਾਦ 'ਚ ਹੋਵੇਗਾ। ਦੋਵੇਂ ਟੀਮਾਂ ਇਕ ਇਕ ਮੈਚ...
ਰੂਸ ਵਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਸਥਾਈ ਮੈਂਬਰ ਲਈ ਭਾਰਤ ਦਾ ਸਮਰਥਨ
. . .  about 5 hours ago
ਮਾਸਕੋ, 25 ਸਤੰਬਰ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਬਣਨ ਲਈ ਭਾਰਤ ਦਾ ਸਮਰਥਨ ਕੀਤਾ ਹੈ। 77ਵੀਂ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਦੇ ਹੋਏ, ਲਾਵਰੋਵ ਨੇ ਕਿਹਾ, "ਅਸੀਂ ਅਫਰੀਕਾ, ਏਸ਼ੀਆ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਵਿਕਰਮ ਦੂਰੈਸਵਾਮੀ ਨੇ ਬਰਤਾਨੀਆ ਵਿਚ ਸੰਭਾਲਿਆ ਭਾਰਤੀ ਹਾਈਕਮਿਸ਼ਨਰ ਦਾ ਅਹੁਦਾ
. . .  1 day ago
ਜੀ.ਐਸ.ਟੀ. ਦੀ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ ਟਰਾਂਸਪੋਰਟਰਾਂ ਖ਼ਿਲਾਫ਼ ਕੀਤਾ ਕੇਸ ਦਰਜ
. . .  1 day ago
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ) -  ਥਾਣਾ ਦੁੱਗਰੀ ਦੀ ਪੁਲਿਸ ਨੇ ਜੀ.ਐਸ.ਟੀ. ਦੀ ਚੋਰੀ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣ ਵਾਲੇ ਟਰਾਂਸਪੋਰਟਰਾਂ ਖ਼ਿਲਾਫ਼ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਹਾਲ ਦੀ ਘੜੀ ਕੋਈ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ 16 ਦੌੜਾਂ ਨਾਲ ਹਰਾਇਆ ਇੰਗਲੈਂਡ
. . .  1 day ago
ਬਰਮਿੰਘਮ, 24 ਸਤੰਬਰ - ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਤੀਜੇ ਇਕ ਦਿਨਾਂ ਮੈਚ ਵਿਚ ਮੇਜ਼ਬਾਨ ਇੰਗਲੈਂਡ ਨੂੰ 16 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 3-0 ਨਾਲ ਜਿੱਤ ਕੇ ਇੰਗਲੈਂਡ ਦਾ ਸਫ਼ਾਇਆ ਕਰ...
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ ਨੇ ਸਾਬਕਾ ਪ੍ਰਧਾਨ ਜਥੇ ਜਗਦੀਸ਼ ਸਿੰਘ ਝੀਂਡਾ ਨੂੰ ਚੁਣਿਆ ਪ੍ਰਧਾਨ
. . .  1 day ago
ਕਰਨਾਲ, 24 ਸਤੰਬਰ (ਗੁਰਮੀਤ ਸਿੰਘ ਸੱਗੂ)- ਸੁਪਰੀਮ ਕੋਰਟ ਵਲੋਂ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਲੈ ਕੇ ਹਰਿਆਣਾ ਦੇ ਹੱਕ ਵਿਚ ਦਿੱਤੇ ਗਏ ਫ਼ੈਸਲੇ ਤੋਂ ਬਾਅਦ ਅੱਜ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜ਼ਦ ਮੈਂਬਰਾਂ...
ਤੀਜੇ ਇਕ ਦਿਨਾਂ ਮੈਚ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇੰਗਲੈਂਡ ਨੂੰ ਜਿੱਤਣ ਲਈ ਦਿੱਤਾ 170 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਵਿਸਾਖ ਸੰਮਤ 554

ਗੁਰਦਾਸਪੁਰ / ਬਟਾਲਾ / ਪਠਾਨਕੋਟ

'ਆਪ' ਸਰਕਾਰ ਵਲੋਂ 'ਜਨਤਾ ਬਜਟ' ਬਾਰੇ ਲੋਕਾਂ ਤੋਂ ਸੁਝਾਅ ਮੰਗਣਾ ਇਕ ਇਤਿਹਾਸਕ ਤਬਦੀਲੀ : ਹਰਪਾਲ ਸਿੰਘ ਚੀਮਾ

ਬਟਾਲਾ, 10 ਮਈ (ਕਾਹਲੋਂ)-ਪੰਜਾਬ ਦੇ ਵਿੱਤ, ਯੋਜਨਾ, ਯੋਜਨਾ ਲਾਗੂ ਕਰਨ, ਕਰ ਤੇ ਆਬਕਾਰੀ ਅਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਉਦਯੋਗਪਤੀਆਂ, ਵਪਾਰੀਆਂ, ਛੋਟੇ ਦੁਕਾਨਦਾਰਾਂ, ਮਜ਼ਦੂਰਾਂ, ਕਿਸਾਨਾਂ ਸਮੇਤ ਹਰ ਵਰਗ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ 'ਜਨਤਾ ਬਜਟ' ਲਈ ਸੁਝਾਅ ਲਏ | ਜਨਤਾ ਬਜਟ ਵਿਚ ਲੋਕਾਂ ਦੇ ਸੁਝਾਅ ਲੈਣ ਮੌਕੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੀ ਹੈ ਅਤੇ ਸਰਕਾਰ ਹਰ ਉਹ ਫੈਸਲਾ ਲਵੇਗੀ, ਜੋ ਸੂਬੇ ਦੇ ਲੋਕਾਂ ਦੇ ਹੱਕ ਵਿਚ ਹੋਵੇਗਾ | ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ 50 ਦਿਨਾਂ ਵਿਚ ਉਹ ਇਤਿਹਾਸਕ ਫੈਸਲੇ ਲਏ ਹਨ, ਜੋ ਦੂਸਰੀਆਂ ਸਰਕਾਰਾਂ ਪੂਰੇ ਕਾਰਜਕਾਲ ਦੌਰਾਨ ਵੀ ਨਹੀਂ ਕਰ ਪਾਉਂਦੀਆਂ | ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ 26000 ਤੋਂ ਵੱਧ ਸਰਕਾਰੀ ਨੌਕਰੀਆਂ ਦਾ ਇਸ਼ਤਿਹਾਰ ਜਾਰੀ ਕਰ ਚੁੱਕੇ ਹਾਂ, ਇਸ ਤੋਂ ਇਲਾਵਾ ਕਈ ਹੋਰ ਲੋਕ-ਪੱਖੀ ਫੈਸਲੇ ਵੀ ਪਹਿਲਾਂ ਹੀ ਲਏ ਜਾ ਚੁੱਕੇ ਹਨ | ਇਥੋਂ ਤੱਕ ਕਿ ਸਾਡੇ ਪਹਿਲੇ ਬਜਟ ਵਿਚ ਸਮਾਜ ਦੇ ਸਾਰੇ ਵਰਗਾਂ ਤੋਂ ਸੁਝਾਅ ਮੰਗਣਾ ਆਪਣੇ-ਆਪ ਵਿਚ ਇਕ ਕ੍ਰਾਂਤੀਕਾਰੀ ਕਦਮ ਹੈ | ਬਟਾਲਾ ਦੇ ਸਨਅਤਕਾਰਾਂ ਨੂੰ ਸੰਬੋਧਨ ਕਰਦਿਆਂ ਸ: ਚੀਮਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਉਦਯੋਗ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ, ਜਿਸ ਕਾਰਨ ਸਨਅਤੀ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਇਸੇ ਲਈ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ 'ਜਨਤਾ ਬਜਟ' ਬਾਰੇ ਸਮਾਜ ਦੇ ਹਰ ਵਰਗ ਦੇ ਲੋਕਾਂ ਤੋਂ ਸੁਝਾਅ ਮੰਗ ਰਹੀ ਹੈ ਅਤੇ ਇਨ੍ਹਾਂ ਸੁਝਾਵਾਂ ਨੂੰ ਆਉਣ ਵਾਲੇ ਬਜਟ ਵਿਚ ਸ਼ਾਮਿਲ ਕੀਤਾ ਜਾਵੇਗਾ | ਸ: ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੂੰ ਹੁਣ ਤੱਕ 1 ਲੱਖ ਤੋਂ ਵੱਧ ਸੁਝਾਅ ਪ੍ਰਾਪਤ ਹੋ ਚੁੱਕੇ ਹਨ | ਇਸ ਮੌਕੇ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਸ੍ਰੀ ਹਰਿਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਵੀ ਆਪੋ-ਆਪਣੇ ਹਲਕੇ ਦੇ ਵਿਕਾਸ ਦੀਆਂ ਮੰਗਾਂ ਰੱਖੀਆਂ | ਮੀਟਿੰਗ ਵਿਚ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ, ਐੱਸ.ਡੀ.ਐੱਮ. ਬਟਾਲਾ ਸ੍ਰੀਮਤੀ ਸ਼ਾਇਰੀ ਭੰਡਾਰੀ, ਜਗਰੂਪ ਸਿੰਘ ਸੇਖਵਾਂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਸੀਨੀਅਰ ਆਗੂ ਰਮਨ ਬਹਿਲ, ਬਲਬੀਰ ਸਿੰਘ ਪੰਨੂ, ਗੁਰਦੀਪ ਸਿੰਘ ਰੰਧਾਵਾ, ਵੀ.ਐੱਮ. ਗੋਇਲ, ਭਾਰਤ ਭੂਸ਼ਨ ਅਗਰਵਾਲ, ਰਜਿੰਦਰਾ ਫਾਊਾਡਰੀ ਤੋਂ ਸੁਖਜਿੰਦਰ ਸਿੰਘ, ਯਸਪਾਲ ਚੌਹਾਨ, ਸਮਾਜ ਦੇ ਹੋਰ ਵਰਗਾਂ ਤੋਂ ਐਡਵੋਕੇਟ ਭਰਤ ਅਗਰਵਾਲ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ, ਡੀ.ਪੀ.ਆਰ.ਓ. ਇੰਦਰਜੀਤ ਸਿੰਘ ਹਰਪੁਰਾ, ਪਰਮਜੀਤ ਸਿੰਘ ਸੋਹਲ, ਮਨਜਿੰਦਰ ਸਿੰਘ ਬੱਲ ਆਦਿ ਹਾਜ਼ਰ ਸਨ |

ਵੈਨ ਡਰਾਈਵਰ ਦੇ ਪਰਿਵਾਰਕ ਮੈਂਬਰਾਂ ਨੇ ਗਾਂਧੀ ਚੌਕ 'ਚ ਦਿੱਤਾ ਧਰਨਾ, ਕੀਤਾ ਚੱਕਾ ਜਾਮ

ਮਾਮਲਾ ਨਾੜ ਦੀ ਅੱਗ ਨਾਲ ਸੜੀ ਸਕੂਲ ਵੈਨ ਦਾ ਬਟਾਲਾ, 10 ਮਈ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨੀਂ ਬਟਾਲਾ ਨਜ਼ਦੀਕ ਪਿੰਡ ਬਿਜਲੀਵਾਲ ਨੇੜੇ ਖੇਤਾਂ 'ਚ ਨਾੜ ਨੂੰ ਲੱਗੀ ਅੱਗ ਕਾਰਨ ਇਕ ਨਿੱਜੀ ਸਕੂਲ ਦੀ ਬੱਸ ਧੂੰਏਾ ਕਾਰਨ ਅੱਗ ਦੀ ਲਪੇਟ 'ਚ ਆ ਗਈ ਸੀ, ਜਿਸ ਵਿਚ 30-35 ਬੱਚੇ ਸਵਾਰ ...

ਪੂਰੀ ਖ਼ਬਰ »

ਨਵ-ਵਿਆਹੁਤਾ ਦੀ ਦਰਖ਼ਾਸਤ ਦੇ ਆਧਾਰ 'ਤੇ ਸਹੁਰੇ ਪਰਿਵਾਰ 'ਤੇ ਪਰਚਾ ਦਰਜ

ਪੀੜਤ ਲੜਕੀ ਨੇ ਜੂਸ ਪੀ ਕੇ ਤੋੜੀ ਭੁੱਖ ਹੜਤਾਲ, ਧਰਨਾ ਜਾਰੀ ਊਧਨਵਾਲ, 10 ਮਈ (ਪਰਗਟ ਸਿੰਘ)-ਥਾਣਾ ਘੁਮਾਣ ਅਧੀਨ ਪੁਲਿਸ ਚÏਕੀ ਊਧਨਵਾਲ ਦੇ ਨੇੜੇ ਪਿੰਡ ਅੱਤੇਪੁਰ 'ਚ ਪਿਛਲੇ ਚਾਰ ਦਿਨਾਂ ਤੋਂ ਆਪਣੇ ਸਹੁਰੇ ਘਰ ਅੱਗੇ ਮਰਨ ਵਰਤ 'ਤੇ ਬੈਠੀ ਨਵ-ਵਿਆਹੁਤਾ ਦੀ ਪਹਿਲੀ ਦਰਖਾਸਤ ...

ਪੂਰੀ ਖ਼ਬਰ »

ਕੈਨੇਡਾ ਰਹਿੰਦੇ ਪੁੱਤ ਦਾ ਝਗੜਾ ਦੱਸ ਕੇ ਠੱਗਾਂ ਨੇ ਪਿਤਾ ਕੋਲੋਂ ਸਾਢੇ ਚਾਰ ਲੱਖ ਖਾਤੇ 'ਚ ਪੁਆਏ

ਕਾਦੀਆਂ, 10 ਮਈ (ਕੁਲਵਿੰਦਰ ਸਿੰਘ)-ਗੁਰਦਿਆਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਸਲਾਹਪੁਰ, ਜੋ ਕਿ ਸੈਨਾ ਵਿਚੋਂ ਸੇਵਾ-ਮੁਕਤ ਹੋ ਕੇ ਆਇਆ ਹੈ, ਨੇ ਦੱਸਿਆ ਹੈ ਕਿ ਉਸ ਦਾ ਲੜਕਾ ਮਨਪ੍ਰੀਤ ਸਿੰਘ 18 ਅਪ੍ਰੈਲ 2022 ਨੂੰ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਹੈ, ਉਸ ਦਾ ਕਿਸੇ ...

ਪੂਰੀ ਖ਼ਬਰ »

ਵੱਡੇ ਭਰਾ ਵਲੋਂ ਤੰਗ ਕਰਨ 'ਤੇ ਛੋਟੇ ਭਰਾ ਨੇ ਤੇਲ ਪਾ ਕੇ ਆਪਣੇ-ਆਪ ਨੂੰ ਲਗਾਈ ਅੱਗ, ਅੰਮਿ੍ਤਸਰ ਤਬਦੀਲ

ਬਟਾਲਾ, 10 ਮਈ (ਹਰਦੇਵ ਸਿੰਘ ਸੰਧੂ)-ਸਥਾਨਕ ਬਸੰਤ ਨਗਰ ਮਾਡਲ ਟਾਊਨ ਵਿਖੇ ਇਕ ਵਿਅਕਤੀ ਵਲੋਂ ਤੇਲ ਪਾ ਕੇ ਆਪਣੇ-ਆਪ ਨੂੰ ਅੱਗ ਲਗਾ ਲਈ | ਇਸ ਬਾਰੇ ਪੀੜਤ ਜਸਵਿੰਦਰ ਸਿੰਘ ਦੀ ਪਤਨੀ ਕੰਵਲਜੀਤ ਕੌਰ ਨੇ ਦੱਸਿਆ ਕਿ ਮੇਰਾ ਜੇਠ ਸੁਰਜੀਤ ਸਿੰਘ ਅਕਸਰ ਸਾਨੂੰ ਤੰਗ-ਪ੍ਰੇਸ਼ਾਨ ...

ਪੂਰੀ ਖ਼ਬਰ »

ਖੇਤਾਂ 'ਚ ਬੱਚੇ ਨੂੰ ਸੱਪ ਨੇ ਡੱਸਿਆ, ਮੌਤ

ਕਲਾਨੌਰ, 10 ਮਈ (ਪੁਰੇਵਾਲ)-ਸਥਾਨਕ ਕਸਬਾ ਵਾਸੀ ਇਕ ਬੱਚੇ ਨੂੰ ਖੇਤਾਂ 'ਚ ਜ਼ਹਿਰੀਲੇ ਸੱਪ ਵਲੋਂ ਡੱਸਣ ਉਪਰੰਤ ਬੱਚੇ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ | ਮਿ੍ਤਕ ਬੱਚਾ ਸਥਾਨਕ ਇਕ ਸਕੂਲ 'ਚ ਦਸਵੀਂ ਜਮਾਤ ਦਾ ਹੋਣਹਾਰ ਵਿਦਿਆਰਥੀ ਸੀ | ਜਾਣਕਾਰੀ ਸਾਂਝੀ ...

ਪੂਰੀ ਖ਼ਬਰ »

ਖੋਖਾ ਮਾਲਕ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਖ਼ੁਦ ਹਟਾਇਆ ਆਪਣਾ ਖੋਖਾ

-ਮਾਮਲਾ ਬੀਤੇ ਦਿਨਾਂ ਤੋਂ ਚੱਲ ਰਹੇ ਖੋਖੇ ਦੇ ਵਿਵਾਦ ਦਾ- ਰਦਾਸਪੁਰ, 10 ਮਈ (ਗੁਰਪ੍ਰਤਾਪ ਸਿੰਘ)-ਬੀਤੇ ਦਿਨਾਂ ਤੋਂ ਹਰਦੋਛੰਨੀਆਂ ਰੋਡ 'ਤੇ ਸਥਿਤ ਜੇ.ਐਫ.ਸੀ ਨਾਮਕ ਖੋਖੇ ਦਾ ਮੁੱਦਾ ਹਲਕੇ ਅੰਦਰ ਬਹੁਤ ਗਰਮਾਇਆ ਹੋਇਆ ਸੀ | ਕੁਝ ਦਿਨ ਪਹਿਲਾਂ ਜੇ.ਐਫ.ਸੀ ਨਾਮਕ ਇਸ ਖੋਖੇ ...

ਪੂਰੀ ਖ਼ਬਰ »

ਸੁਨਿਆਰੇ ਦੀ ਦੁਕਾਨ 'ਚੋਂ ਪੰਜ ਲੱਖ ਰੁਪਏ ਦੇ ਗਹਿਣੇ ਚੋਰੀ

ਧਾਰੀਵਾਲ, 10 ਮਈ (ਸਵਰਨ ਸਿੰਘ)-ਸਥਾਨਕ ਡਡਵਾਂ ਚੌਂਕ ਨਜ਼ਦੀਕ ਸ੍ਰੀ ਕ੍ਰਿਸ਼ਨਾ ਜਿਊਲਰਜ਼ ਦੀ ਦੁਕਾਨ ਤੋਂ ਲਗਪਗ ਪੰਜ ਲੱਖ ਰੁਪਏ ਦੇ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਹੋਏ ਹਨ | ਇਸ ਸਬੰਧ ਵਿਚ ਮਾਲਕ ਮਲਕੀਤ ਵਰਮਾ ਵਾਸੀ ਧਾਰੀਵਾਲ ਨੇ ਦੱਸਿਆ ਕਿ ਉਹ ਬੀਤੀ ਰਾਤ 9:00 ਵਜੇ ...

ਪੂਰੀ ਖ਼ਬਰ »

ਗੁਰੂ ਨਾਨਕ ਦੇਵ ਅਕੈਡਮੀ ਵਿਖੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ

ਬਟਾਲਾ, 10 ਮਈ (ਕਾਹਲੋਂ)-ਗੁਰੂ ਨਾਨਕ ਦੇਵ ਅਕੈਡਮੀ ਜਲੰਧਰ ਰੋਡ ਵਿਖੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ | ਸਬ-ਜੂਨੀਅਰ ਅਤੇ ਜੂਨੀਅਰ ਵਰਗ ਦੇ ਚੱਲੇ ਇਨ੍ਹਾਂ ਮੁਕਾਬਲਿਆਂ ਵਿਚ ਕ੍ਰਮਵਾਰ ਐਲ.ਕੇ.ਜੀ. ਕਲਾਸ ਤੋਂ ਚੌਥੀ ਕਲਾਸ ਅਤੇ ਪੰਜਵੀਂ ਕਲਾਸ ਤੋਂ ਲੈ ਕੇ ਅੱਠਵੀਂ ...

ਪੂਰੀ ਖ਼ਬਰ »

ਸਟਾਲਵਾਰਟ ਇੰਟਰਨੈਸ਼ਨਲ ਸਕੂਲ 'ਚ ਮਾਂ ਦਿਵਸ ਮਨਾਇਆ

ਬਟਾਲਾ, 10 ਮਈ (ਕਾਹਲੋਂ)-ਸਟਾਲਵਾਰਟ ਇੰਟਰਨੈਸ਼ਨਲ ਸਕੂਲ ਬਟਾਲਾ ਵਿਖੇ ਮਾਂ ਦਿਵਸ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੀਆਂ ਮਾਵਾਂ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਬਿਨਾਂ ਅੱਗ ਤੋਂ ਖਾਣਾ ਬਣਾਉਣ, ਗੀਤ ਗਾਇਨ, ਡਾਂਸ ਅਤੇ ...

ਪੂਰੀ ਖ਼ਬਰ »

ਵੁੱਡ ਬਲਾਜ਼ਮ ਸਕੂਲ ਵਿਚ ਇਨਾਮ ਵੰਡ ਸਮਾਰੋਹ ਕਰਵਾਇਆ

ਬਟਾਲਾ, 10 ਮਈ (ਕਾਹਲੋਂ)-ਵੁੱਡ ਬਲਾਜ਼ਮ ਸਕੂਲ ਵਿਚ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ, ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਤੇ ਪਿ੍ੰ. ਡਾ. ਐਨਸੀ ਦੀ ਅਗਵਾਈ ਵਿਚ ਜਮਾਤ ਪਹਿਲੀ ਤੇ ਦੂਸਰੀ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਕੁਝ ...

ਪੂਰੀ ਖ਼ਬਰ »

ਪਲਾਟ ਵੇਚਣ ਨੂੰ ਲੈ ਕੇ 2 ਵਿਅਕਤੀਆਂ 'ਤੇ ਧੋਖਾਧੜੀ ਦਾ ਮਾਮਲਾ ਦਰਜ

ਧਾਰੀਵਾਲ, 10 ਮਈ (ਸਵਰਨ ਸਿੰਘ)-ਥਾਣਾ ਧਾਰੀਵਾਲ ਦੀ ਪੁਲਿਸ ਵਲੋਂ ਪਲਾਟ ਵੇਚਣ ਵਿਚ ਹੇਰਾਫੇਰੀ ਕਰਨ ਵਾਲਿਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਇਸ ਸਬੰਧ ਵਿਚ ਪੀੜਤ ਗੁਰਮੁੱਖ ਸਿੰਘ ਪੁੱਤਰ ਹਰਦੇਵ ਸਿੰਘ ਵਾਸੀ ਬੰਦੇਸੇ ਨੇ ਪੁਲਿਸ ਉੱਚ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਮਾਮਲਾ ਗੁਰਦਾਸਪੁਰ ਵਿਚ ਚੱਲ ਰਹੇ ਖੋਖੇ ਦੇ ਵਿਵਾਦ ਦਾ- ਮੁਹੱਲਾ ਵਾਸੀਆਂ ਨੇ ਕੀਤੀ ਖੋਖਾ ਚੁਕਵਾਉਣ ਦੀ ਮੰਗ

ਗੁਰਦਾਸਪੁਰ, 10 ਮਈ (ਆਰਿਫ਼)-ਸਥਾਨਕ ਸ਼ਹਿਰ ਦੇ ਹਰਦੋਛੰਨੀਆਂ ਰੋਡ 'ਤੇ ਸਥਿਤ ਜਲਵਾ ਚਿਕਨ ਕਾਰਨਰ ਦੇ ਖੋਖੇ ਨੰੂ ਲੈ ਕੇ ਚੱਲ ਰਿਹਾ ਵਿਵਾਦ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ | ਅੱਜ ਖੋਖਾ ਚੁਕਵਾਉਣ ਦੀ ਮੰਗ ਨੰੂ ਲੈ ਕੇ ਮੁਹੱਲਾ ਨਿਵਾਸੀਆਂ ਨੇ ਰੋਸ ਪ੍ਰਦਰਸ਼ਨ ਕੀਤਾ | ਇਸ ...

ਪੂਰੀ ਖ਼ਬਰ »

ਮਹਾਰਾਣਾ ਪ੍ਰਤਾਪ ਦੇ ਬੁੱਤ ਨਾਲ ਛੇੜਛਾੜ ਮਾਮਲੇ ਦੀ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿਖੇਧੀ

ਭੈਣੀ ਮੀਆਂ ਖਾਂ, 10 ਮਈ (ਜਸਬੀਰ ਸਿੰਘ ਬਾਜਵਾ)-ਰਾਜਪੂਤ ਭਾਈਚਾਰੇ ਦੇ ਗÏਰਵ ਵਜੋਂ ਜਾਣੇ ਜਾਂਦੇ ਮਹਾਰਾਣਾ ਪ੍ਰਤਾਪ ਦੀ ਯਾਦ ਵਿਚ ਕਾਹਨੂੰਵਾਨ ਅੰਦਰ ਮਹਾਰਾਣਾ ਪ੍ਰਤਾਪ ਪਾਰਕ ਅਤੇ ਬੁੱਤ ਦੀ ਉਸਾਰੀ ਕੀਤੀ ਹੋਈ ਹੈ | ਇਸ ਬੁੱਤ ਨਾਲ ਬੀਤੇ ਦਿਨ ਕੁਝ ਲੋਕਾਂ ਵਲੋਂ ਛੇੜਛਾੜ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ

ਘੁਮਾਣ, 10 ਮਈ (ਬੰਮਰਾਹ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਪਿੰਦਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਘੁਮਾਣ ਨੇ ਦੱਸਿਆ ਕਿ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਦੀ ਅਗਵਾਈ ਹੇਠ ਬੀਤੇ ਦਿਨੀਂ ਸੂਬਾ ...

ਪੂਰੀ ਖ਼ਬਰ »

ਅÏਜੀ ਹੱਬ ਦੇ ਵੀਜ਼ਾ ਮਾਹਿਰ ਹਰਮਨਜੀਤ ਸਿੰਘ ਕੰਗ ਨੇ ਆਸਟ੍ਰੇਲੀਅਨ ਵੀਜ਼ਾ ਮਾਹਿਰਾਂ ਟੀਮਾਂ ਨਾਲ ਕੀਤੀ ਮੁਲਾਕਾਤ

ਗੁਰਦਾਸਪੁੁਰ, 9 ਮਈ (ਆਰਿਫ਼)-ਅÏਜੀ ਹੱਬ ਇਮੀਗ੍ਰੇਸ਼ਨ ਦੇ ਡਾਇਰੈਕਟਰ ਹਰਮਨਜੀਤ ਸਿੰਘ ਕੰਗ ਇਨੀਂ ਦਿਨੀਂ ਆਸਟ੍ਰੇਲੀਆ ਦੌਰੇ 'ਤੇ ਹਨ, ਜਿੱਥੇ ਉਨ੍ਹਾਂ ਵਲੋਂ ਆਸਟ੍ਰੇਲੀਆ ਦੀਆਂ ਵੀਜ਼ਾ ਮਾਹਿਰ ਟੀਮਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ | ਇਸ ਸਬੰਧੀ ਅÏਜੀ ਹੱਬ ...

ਪੂਰੀ ਖ਼ਬਰ »

ਫਤਹਿਗੜ੍ਹ ਚੂੜੀਆਂ ਦੀ ਆੜ੍ਹਤੀ ਐਸੋਸੀਏਸ਼ਨ ਹੋਈ ਦੋਫਾੜ

ਫਤਹਿਗੜ੍ਹ ਚੂੜੀਆਂ, 10 ਮਈ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਦੀ ਆੜ੍ਹਤੀ ਐਸੋਸੀਏਸ਼ਨ ਉਸ ਵੇਲੇ ਦੋਫਾੜ ਹੋ ਗਈ, ਜਦੋਂ ਇਕ ਧੜੇ ਨੇ ਮੌਜੂਦਾ ਪ੍ਰਧਾਨ ਬਾਬਾ ਹਰਜੀਤ ਸਿੰਘ ਲਾਲੇਨੰਗਲ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ | ਇਸ ਸਬੰਧੀ ਮਾਰਕੀਟ ਕਮੇਟੀ ...

ਪੂਰੀ ਖ਼ਬਰ »

ਜਿੱਤ ਦੇ ਸ਼ੁਕਰਾਨੇ ਲਈ ਸ਼ਮਸੇਰ ਸਿੰਘ ਸਮੇਤ ਵਿਧਾਇਕ ਮੁੰਡੀਆਂ ਗੁ. ਘੱਲੂਘਾਰਾ ਸਾਹਿਬ ਹੋਏ ਨਤਮਸਤਕ

ਘੱਲੂਘਾਰਾ ਸਾਹਿਬ, 10 ਮਈ (ਮਿਨਹਾਸ)-ਹਾਲ ਹੀ 'ਚ ਲੰਘੀਆਂ ਚੋਣਾਂ ਦੌਰਾਨ ਜ਼ਿਲ੍ਹਾ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਵਿਧਾਇਕ ਚੁਣੇ ਗਏ ਹਰਦੀਪ ਸਿੰਘ ਮੁੰਡੀਆਂ ਤੇ ਹਲਕਾ ਦੀਨਾਨਗਰ ਤੋਂ 'ਆਪ' ਦੇ ਹਲਕਾ ਇੰਚਾਰਜ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਵਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ

ਫਤਹਿਗੜ੍ਹ ਚੂੜੀਆਂ, 10 ਮਈ (ਐਮ.ਐਸ. ਫੁੱਲ)-ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸਟੀਚਿਊਟ ਪੰਧੇਰ ਵਲੋਂ ਅੰਤਰਰਾਸ਼ਟਰੀ ਨਰਸਿੰਗ ਦਿਵਸ ਮÏਕੇ ਮਨਾਏ ਜਾ ਰਹੇ ਨਰਸਿੰਗ ਹਫਤ ਤਹਿਤ ਅੱਜ ਦੂਸਰੇ ਦਿਨ ਪਿੰਡ ਗਾਲੋਵਾਲੀ ਵਿਖੇ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਰਵੀਕਰਨ ਕਾਹਲੋਂ ਵਲੋਂ ਕਿਲਾ ਨੱਥੂ ਸਿੰਘ ਵਿਖੇ ਸਥਿਤ ਗੁਰੂ ਘਰ ਦੀ ਜ਼ਮੀਨ ਦਾ ਮਾਮਲਾ ਸੁਲਝਾਇਆ

ਸਰਪੰਚ ਦਿਲਬਾਗ ਸਿੰਘ ਸਮੇਤ ਕਿਸਾਨਾਂ ਨੇ ਕਾਹਲੋਂ ਦਾ ਕੀਤਾ ਧੰਨਵਾਦ ਕਲਾਨੌਰ, 10 ਮਈ (ਪੁਰੇਵਾਲ)-ਪਿੰਡ ਕਿਲਾ ਨੱਥੂ ਸਿੰਘ ਵਿਖੇ ਸਥਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਜ਼ਮੀਨ ਦੇ ਚੱਲ ਰਹੇ ਕੇਸ ਦੇ ਮਾਮਲੇ 'ਚ ਦਖ਼ਲ ਦੇ ਕੇ ਵਿਧਾਨ ਸਭਾ ਹਲਕਾ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜਨਮ ਦਿਹਾੜੇ ਨੰੂ ਸਮਰਪਿਤ ਕੀਰਤਨ ਸਮਾਗਮ ਅੱਜ

ਬਹਿਰਾਮਪੁਰ, 10 ਮਈ (ਬਲਬੀਰ ਸਿੰਘ ਕੋਲਾ)-ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਸ੍ਰੀ ਚੰਦ ਕਾਲੋਨੀ ਰਾਏਪੁਰ ਵਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਜਨਮ ਦਿਹਾੜੇ ਨੰੂ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ 11 ਮਈ ...

ਪੂਰੀ ਖ਼ਬਰ »

ਵੇਦ ਕੌਰ ਸਕੂਲ ਕਾਦੀਆਂ ਦੀ ਜਮਾਤ ਪੰਜਵੀਂ ਦਾ ਨਤੀਜਾ ਰਿਹਾ ਸ਼ਾਨਦਾਰ

ਬਟਾਲਾ, 10 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵਲੋਂ ਐਲਾਨੇ ਗਏ ਪੰਜਵੀਂ ਦੇ ਨਤੀਜੇ ਵਿਚ ਵੇਦ ਕੌਰ ਆਰੀਆ ਗਰਲਜ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਲੈ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਨਵਨੀਤ ਕੌਰ ਨੇ 89.2 ਫ਼ੀਸਦੀ, ...

ਪੂਰੀ ਖ਼ਬਰ »

ਵਕੀਲ ਅਜੀਤ ਸਿੰਘ ਸ਼ਾਹ ਤੇ ਸੁਖਬੀਰ ਸਿੰਘ ਸ਼ਾਹ ਨੂੰ ਸਦਮਾ-ਮਾਂ ਦਾ ਦਿਹਾਂਤ

ਅਲੀਵਾਲ, 10 ਮਈ (ਸੁੱਚਾ ਸਿੰਘ ਬੁੱਲੋਵਾਲ)-ਬੀਤੇ ਦਿਨੀ ਵਕੀਲ ਅਜੀਤ ਸਿੰਘ ਸ਼ਾਹ ਅਤੇ ਸੁਖਬੀਰ ਸਿੰਘ ਸ਼ਾਹ ਦੀ ਮਾਤਾ ਕਿਰਪਾਲ ਕÏਰ ਪਤਨੀ ਸਵ: ਸ: ਸਾਧੂ ਸਿੰਘ ਸ਼ਾਹ ਅਕਾਲ ਚਲਾਣਾ ਕਰ ਗਏ ਹਨ, ਜਿਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਾ ਹੈ | ...

ਪੂਰੀ ਖ਼ਬਰ »

ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਪਿਛਲੇ 5 ਮਹੀਨੇ ਤੋਂ ਨਹੀਂ ਮਿਲੀ ਤਨਖ਼ਾਹ

ਦੀਨਾਨਗਰ, 10 ਮਈ (ਸੰਧੂ/ਸੋਢੀ)-ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਕਰਮਚਾਰੀਆਂ ਨੂੰ ਪਿਛਲੇ 5 ਮਹੀਨੇ ਤੋਂ ਤਨਖ਼ਾਹ ਨਾ ਮਿਲਣ ਕਾਰਨ ਕਰਮਚਾਰੀਆਂ ਨੂੰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਹਰਜਿੰਦਰ ...

ਪੂਰੀ ਖ਼ਬਰ »

ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਖ਼ਰਾਬ : ਹਨੀ ਮਹਾਜਨ

ਕਿਹਾ, ਇੰਟੈਲੀਜੈਂਸ ਦਫ਼ਤਰ 'ਤੇ ਹਮਲਾ ਸਰਕਾਰ ਦੀ ਨਾਕਾਮੀ ਧਾਰੀਵਾਲ, 10 ਮਈ (ਸਵਰਨ ਸਿੰਘ)-ਪੰਜਾਬ ਅੰਦਰ ਅਮਨ-ਕਾਨੂੰਨ ਦੀ ਸਥਿਤੀ ਦਿਨ-ਪ੍ਰਤੀ-ਦਿਨ ਖ਼ਰਾਬ ਹੋ ਰਹੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਵਾਹ-ਵਾਹ ਖੱਟਣ ਲਈ ਜ਼ਰੂਰੀ ਕੰਮਾਂ 'ਤੇ ਧਿਆਨ ਨਾ ਦੇ ਕੇ ...

ਪੂਰੀ ਖ਼ਬਰ »

ਗੁਰਦਾਸਪੁਰ ਜ਼ਿਲ੍ਹੇ 'ਚ ਝੋਨਾ ਲੇਟ ਲਾਉਣ ਦੇ ਹੁਕਮ ਦਾ ਡਟ ਕੇ ਕਰਾਂਗੇ ਵਿਰੋਧ : ਜਗਤਾਰ ਸਿੰਘ ਖ਼ਾਲਸਾ

ਹਰਚੋਵਾਲ, 10 ਮਈ (ਢਿੱਲੋਂ/ਭਾਮ)-ਸਰਕਾਰ ਵਲੋਂ ਕਿਸਾਨਾਂ ਲਈ ਹਮੇਸ਼ਾ ਮਾਰੂ ਨੀਤੀਆਂ ਹੀ ਲਾਗੂ ਕੀਤੀਆਂ ਜਾਂਦੀਆਂ ਹਨ, ਜਿਸ ਦੀ ਮਿਸਾਲ ਇਸ ਵਾਰ ਬਾਕੀ ਜ਼ਿਲਿ੍ਹਆਂ ਨਾਲੋਂ ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿਚ ਝੋਨਾ ਲੇਟ ਲਗਾਉਣ ਦੇ ਹੁਕਮ ਜਾਰੀ ਹੋ ਗਏ ਹਨ | ਇਨ੍ਹਾਂ ...

ਪੂਰੀ ਖ਼ਬਰ »

ਖੰਡਰ ਦਾ ਰੂਪ ਧਾਰਨ ਕਰ ਚੁੱਕੀਆਂ ਇਮਾਰਤਾਂ ਨਸ਼ੇੜੀਆਂ ਤੇ ਮਾੜੇ ਅਨਸਰਾਂ ਦੀ ਲੁਕਣਗਾਹ ਦਾ ਬਣੀਆਂ ਅੱਡਾ

ਪੁਰਾਣਾ ਸ਼ਾਲਾ, 10 ਮਈ (ਅਸ਼ੋਕ ਸ਼ਰਮਾ)-ਪਿੰਡ ਸਾਹੋਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਉਂਡ ਵਿਚ ਪਿਛਲੇ ਕਈ ਦਹਾਕਿਆਂ ਤੋਂ ਸਿਹਤ ਵਿਭਾਗ ਦੀ ਇਮਾਰਤ ਨੰੂ ਲੋਕ ਨਿਰਮਾਣ ਵਿਭਾਗ ਵਲੋਂ ਅਣਸੁਰੱਖਿਅਤ ਅਤੇ ਨਕਾਰਾ ਐਲਾਨਿਆ ਹੋਇਆ ਹੈ | ਪਰ ਹੁਣ ਇਹ ਇਮਾਰਤ ...

ਪੂਰੀ ਖ਼ਬਰ »

ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਬੇਅਦਬੀ ਕਰਨ 'ਤੇ ਰਾਜਪੂਤ ਮਹਾਂ ਸਭਾ ਪੰਜਾਬ ਨੇ ਕੀਤਾ ਰੋਸ ਪ੍ਰਦਰਸ਼ਨ

ਬਟਾਲਾ, 10 ਮਈ (ਕਾਹਲੋਂ)-ਕਸਬਾ ਕਾਹਨੂੰਵਾਨ ਵਿਖੇ ਮਹਾਰਾਣਾ ਪ੍ਰਤਾਪ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵਲੋਂ ਬੇਅਦਬੀ ਕਰਨ 'ਤੇ ਰਾਜਪੂਤ ਮਹਾਂ ਸਭਾ ਪੰਜਾਬ ਨੇ ਵੱਖ-ਵੱਖ ਸੰਗਠਨਾਂ ਨਾਲ ਮਿਲ ਕੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਾਜਪੂਤ ਸਭਾ ਦੇ ਪ੍ਰਧਾਨ ਠਾਕੁਰ ...

ਪੂਰੀ ਖ਼ਬਰ »

ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਵਲੋਂ ਖੇਡ ਮੇਲੇ ਦੀਆਂ ਤਿਆਰੀਆਂ ਸ਼ੁਰੂ

3, 4, 5 ਜੂਨ ਨੂੰ ਹੋਵੇਗਾ 25ਵਾਂ ਅੰਤਰਰਾਸ਼ਟਰੀ ਖੇਡ ਮੇਲਾ ਘੁਮਾਣ, 10 ਮਈ (ਬੰਮਰਾਹ)-ਬਾਬਾ ਕਾਲਾ ਮੈਹਿਰ ਸਪੋਰਟਸ ਕਲੱਬ ਸੰਧਵਾ ਬਰਿਆਰ ਵਲੋਂ 25ਵਾਂ ਅੰਤਰਰਾਸ਼ਟਰੀ ਤਿੰਨ ਰੋਜ਼ਾ ਖੇਡ ਮੇਲਾ ਕਰਵਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ | ਇਸ ਸੰਬੰਧੀ ਕਲੱਬ ਦੇ ...

ਪੂਰੀ ਖ਼ਬਰ »

ਛੋਟਾ ਘੱਲੂਘਾਰਾ ਸਮਾਰਕ ਵਿਖੇ ਕਰਵਾਏ ਜਾ ਰਹੇ ਸ਼ਹੀਦੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਹੋਈ ਮੀਟਿੰਗ

ਗੁਰਦਾਸਪੁਰ, 10 ਮਈ (ਆਰਿਫ਼)-ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਛੰਭ ਵਿਖੇ 17 ਮਈ 1746 ਨੂੰ ਯੁੱਧ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਬੱਚੇ, ਔਰਤਾਂ ਤੇ ਯੋਧਿਆਂ ਦੀ ਸ਼ਹੀਦੀ ਨੂੰ ਸਮਰਪਿਤ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਤੇਜਿੰਦਰਪਾਲ ਸਿੰਘ ਸੰਧੂ ...

ਪੂਰੀ ਖ਼ਬਰ »

26 ਜੂਨ ਤੋਂ ਝੋਨਾ ਲਗਾਉਣ ਦਾ ਸਰਕਾਰੀ ਫ਼ਰਮਾਨ ਕਿਸਾਨਾਂ ਨਾਲ ਕੋਝਾ ਮਜ਼ਾਕ-ਚੇਅਰਮੈਨ ਮੰਜ

ਦੀਨਾਨਗਰ, 10 ਮਈ (ਸ਼ਰਮਾ/ਸੰਧੂ/ਸੋਢੀ)-ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਵਲੋਂ ਸਰਕਾਰ ਆਉਣ 'ਤੇ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਗਏ ਸਨ | ਪਰ ਸੱਤਾ ਵਿਚ ਆਉਣ 'ਤੇ ਸਰਕਾਰ ਨੇ ਕਿਸਾਨਾਂ ਦਾ ਗਲਾ ਦਬਾਉਣਾ ਸ਼ੁਰੂ ਕਰ ਦਿੱਤਾ | ਆਮ ਆਦਮੀ ਪਾਰਟੀ ਦੇ ਸਰਪ੍ਰਸਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਝੋਨੇ ਦੀ ਲਵਾਈ ਲਈ ਜਾਰੀ ਰੋਸਟਰ ਅਢੁਕਵਾਂ : ਬਖਤਪੁਰ, ਭਾਗੋਕਾਵਾਂ

ਕਲਾਨੌਰ, 10 ਮਈ (ਪੁਰੇਵਾਲ)-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਕੁਮਾਰ ਲੱਖਣਕਲਾਂ ਅਤੇ ਮੀਤ ਪ੍ਰਧਾਨ ਸੁਖਦੇਵ ਸਿੰਘ ਗੋਸਲ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਇਲਾਕੇ, ਜ਼ਿਲ੍ਹੇ ਅਤੇ ਪੰਜਾਬ ਦੀਆਂ ਉੱਭਰਦੀਆਂ ਕਿਸਾਨੀ ਸਮੱਸਿਆਵਾਂ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦਾ ਏਰੀਅਰ ਤੇ ਬੰਦ ਕੀਤੇ ਸਕੇਲ ਜਾਰੀ ਕਰੇ ਸਰਕਾਰ-ਪੱਪੂ

ਗੁਰਦਾਸਪੁਰ, 10 ਮਈ (ਆਰਿਫ਼)-ਟੈਕਨੀਕਲ ਸਰਵਿਸਿਜ਼ ਯੂਨੀਅਨ ਪੰਜਾਬ ਦੇ ਸਾਬਕਾ ਵਿੱਤ ਸਕੱਤਰ ਸੁਰਿੰਦਰ ਪੱਪੂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਨੇ ਕਾਂਗਰਸ ਦੇ ਅਧੂਰੇ ਲਾਗੂ ਕੀਤੇ ਛੇਵੇਂ ਪੇਅ ਕਮਿਸ਼ਨ ਨੰੂ ਲਾਗੂ ਕਰਦਿਆਂ ਵਧੀ ਹੋਈ ਤਨਖ਼ਾਹ ...

ਪੂਰੀ ਖ਼ਬਰ »

ਮੰਗਤ ਚੰਚਲ ਦੇ ਗ਼ਜ਼ਲ ਸੰਗ੍ਰਹਿ 'ਤਪਸ' 'ਤੇ ਵਿਚਾਰ ਗੋਸ਼ਟੀ ਕਰਵਾਈ

ਦੀਨਾਨਗਰ, 10 ਮਈ (ਸੰਧੂ/ਸੋਢੀ)-ਸਾਹਿਤ ਸੰਗਮ ਦੀਨਾਨਗਰ ਵਲੋਂ ਜ਼ਿਲ੍ਹਾ ਸਾਹਿਤ ਕੇਂਦਰ ਤੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੇ ਸਹਿਯੋਗ ਨਾਲ ਸਾਹਿਤ ਸੰਗਮ ਦੇ ਪ੍ਰਧਾਨ ਮੰਗਤ ਚੰਚਲ ਦੇ ਸੰਗ੍ਰਹਿ 'ਤਪਸ' 'ਤੇ ਵਿਚਾਰ ਗੋਸ਼ਟੀ ਕਰਵਾਈ ਗਈ | ਦੀਪਦਵਿੰਦਰ ਸਿੰਘ, ...

ਪੂਰੀ ਖ਼ਬਰ »

ਹਲਕਾ ਦੀਨਾਨਗਰ ਅੰਦਰ ਸ਼ੋ੍ਰਮਣੀ ਅਕਾਲੀ ਦਲ ਮਜ਼ਬੂਤ-ਲਾਡੀ

ਪੁਰਾਣਾ ਸ਼ਾਲਾ, 10 ਮਈ (ਅਸ਼ੋਕ ਸ਼ਰਮਾ)-ਹਲਕਾ ਦੀਨਾਨਗਰ ਅੰਦਰ ਸ਼ੋ੍ਰਮਣੀ ਅਕਾਲੀ ਦਲ ਦੀ ਸਥਿਤੀ ਅੱਗੇ ਨਾਲੋਂ ਕਾਫ਼ੀ ਮਜ਼ਬੂਤ ਹੋ ਗਈ ਹੈ ਅਤੇ ਜਿਹੜੇ ਵਰਕਰ ਜ਼ਿਲ੍ਹਾ ਪੱਧਰ ਦੇ ਆਗੂ ਨਾਲ ਡੈਪੂਟੇਸ਼ਨ 'ਤੇ ਗਏ ਸਨ, ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਕੇ ਪਾਰਟੀ ਨੂੰ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਸੈਂਪਿਲੰਗ ਦੇ ਨਾਂਅ ਹੇਠ ਕੀਤੀ ਜਾ ਰਹੀ ਜਬਰੀ ਉਗਰਾਹੀ ਤੋਂ ਦੁਕਾਨਦਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 10 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲੇ੍ਹ ਅੰਦਰ ਸਿਹਤ ਵਿਭਾਗ ਗੁਰਦਾਸਪੁਰ ਦੇ ਮੁਲਾਜ਼ਮਾਂ ਵਲੋਂ ਸੈਪਿਲੰਗ ਦੇ ਨਾਂਅ ਹੇਠ ਦੁਕਾਨਾਂ 'ਤੇ ਕੀਤੀ ਜਾ ਰਹੀ ਜਬਰੀ ਉਗਰਾਹੀ ਤੋਂ ਦੁਕਾਨਦਾਰ ਕਾਫ਼ੀ ਪ੍ਰੇਸ਼ਾਨ ਹੋਏ ਪਏ ਹਨ | ਬੇਟ ਇਲਾਕੇ ਦੇ ਕਸਬਿਆਂ ...

ਪੂਰੀ ਖ਼ਬਰ »

ਤੇਜ਼ ਹਨੇਰੀ ਨਾਲ ਸੜਕਾਂ 'ਤੇ ਡਿੱਗੇ ਦਰੱਖਤ

ਬਹਿਰਾਮਪੁਰ, 10 ਮਈ (ਬਲਬੀਰ ਸਿੰਘ ਕੋਲਾ)-ਬੀਤੀ ਰਾਤ ਤੇਜ਼ ਹਨੇਰੀ ਚੱਲਣ ਕਰਕੇ ਦੀਨਾਨਗਰ-ਬਹਿਰਾਮਪੁਰ ਰੋਡ ਦੇ ਕਿਨਾਰੇ 'ਤੇ ਲੱਗੇ ਹੋਏ ਦਰੱਖ਼ਤ ਸੜਕ ਉਪਰ ਡਿਗ ਜਾਣ ਕਰਕੇ ਜਿੱਥੇ ਰਾਤ ਸਮੇਂ ਆਵਾਜਾਈ ਵਿਚ ਵਿਘਨ ਪਿਆ, ਉੱਥੇ ਕਈ ਥਾਈਾ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ ...

ਪੂਰੀ ਖ਼ਬਰ »

ਛੱਪੜ ਪੂਰ ਕੇ ਸੜਕ ਬਣਾਉਣ ਨੰੂ ਲੈ ਕੇ ਪਿੰਡ ਵਾਸੀਆਂ ਨੇ ਬੀ. ਡੀ. ਪੀ. ਓ. ਨੰੂ ਦਿੱਤਾ ਸ਼ਿਕਾਇਤ ਪੱਤਰ

ਦੋਰਾਂਗਲਾ, 10 ਮਈ (ਚੱਕਰਾਜਾ)-ਪਿੰਡ ਚੱਕ ਅਰਾਈਆਂ ਦੇ ਵਾਸੀ ਕੁਝ ਵਿਅਕਤੀਆਂ ਵਲੋਂ ਬੀ.ਡੀ.ਪੀ.ਓ ਗੁਰਦਾਸਪੁਰ ਨੰੂ ਦਿੱਤੇ ਇਕ ਸ਼ਿਕਾਇਤ ਪੱਤਰ 'ਚ ਪਿੰਡ ਦੇ ਸਾਂਝੇ ਛੱਪੜ ਨੰੂ ਪੂਰ ਕੇ ਇੱਥੋਂ ਸੜਕ ਬਣਾਉਣ ਦੇ ਕੰਮ ਨੰੂ ਬੰਦ ਕਰਨ ਦੀ ਮੰਗ ਕੀਤੀ ਗਈ ਹੈ | ਪਿੰਡ ਵਾਸੀ ਸਾਬਕਾ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਮੁਲਾਜ਼ਮਾਂ ਵਲੋਂ ਸੈਂਪਿਲੰਗ ਦੇ ਨਾਂਅ ਹੇਠ ਕੀਤੀ ਜਾ ਰਹੀ ਜਬਰੀ ਉਗਰਾਹੀ ਤੋਂ ਦੁਕਾਨਦਾਰ ਪ੍ਰੇਸ਼ਾਨ

ਪੁਰਾਣਾ ਸ਼ਾਲਾ, 10 ਮਈ (ਅਸ਼ੋਕ ਸ਼ਰਮਾ)-ਗੁਰਦਾਸਪੁਰ ਜ਼ਿਲੇ੍ਹ ਅੰਦਰ ਸਿਹਤ ਵਿਭਾਗ ਗੁਰਦਾਸਪੁਰ ਦੇ ਮੁਲਾਜ਼ਮਾਂ ਵਲੋਂ ਸੈਪਿਲੰਗ ਦੇ ਨਾਂਅ ਹੇਠ ਦੁਕਾਨਾਂ 'ਤੇ ਕੀਤੀ ਜਾ ਰਹੀ ਜਬਰੀ ਉਗਰਾਹੀ ਤੋਂ ਦੁਕਾਨਦਾਰ ਕਾਫ਼ੀ ਪ੍ਰੇਸ਼ਾਨ ਹੋਏ ਪਏ ਹਨ | ਬੇਟ ਇਲਾਕੇ ਦੇ ਕਸਬਿਆਂ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਮਾਂ ਦਿਵਸ ਨੰੂ ਸਮਰਪਿਤ ਕੈਂਪ ਲਗਾਇਆ

ਗੁਰਦਾਸਪੁਰ, 10 ਮਈ (ਪੰਕਜ ਸ਼ਰਮਾ)-ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਨੀਮੀਆ ਭਾਰਤ ਮੁਕਤ ਦੇ ਅਭਿਆਨ ਤਹਿਤ ਮਾਂ ਦਿਵਸ ਨੰੂ ਸਮਰਪਿਤ ਬਲੱਡ ਗਰੁੱਪ ਅਤੇ ਐਚ.ਬੀ ਜਾਂਚ ਦਾ ਕੈਂਪ ਪ੍ਰਧਾਨ ਰਾਜੇਸ਼ ਗੁਪਤਾ ਦੀ ਪ੍ਰਧਾਨਗੀ ਹੇਠ ਅਨੰਦਪੁਰ ਆਸ਼ਰਮ ਵਿਖੇ ਲਗਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਮੁਲਾਜ਼ਮ ਯੂਨਾਈਟਿਡ ਆਰਗੇਨਾਈਜੇਸ਼ਨ ਸਬ-ਡਵੀਜ਼ਨ ਕਾਦੀਆਂ ਵਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਗਟ

ਕਾਦੀਆਂ, 10 ਮਈ (ਯਾਦਵਿੰਦਰ ਸਿੰਘ, ਕੁਲਵਿੰਦਰ ਸਿੰਘ)-ਮੁਲਾਜ਼ਮ ਯੂਨਾਈਟਿਡ ਆਰਗੇਨਾਈਜ਼ੇਸ਼ਨ ਪੰਜਾਬ ਸਬ-ਡਵੀਜ਼ਨ ਦੇ ਆਗੂਆਂ ਤੇ ਮੈਂਬਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਦਫਤਰ ਕਾਦੀਆਂ ਵਿਖੇ ਸਰਕਾਰ ਪ੍ਰਤੀ ਭਾਰੀ ਰੋਸ ਪ੍ਰਗਟ ਕੀਤਾ ਗਿਆ | ਸਬ-ਡਵੀਜ਼ਨ ...

ਪੂਰੀ ਖ਼ਬਰ »

ਯੂਨੀਵਰਸਲ ਆਈ.ਟੀ.ਆਈ. ਵਿਖੇ ਰੁਜ਼ਗਾਰ ਮੇਲੇ ਦੌਰਾਨ 262 ਨੌਜਵਾਨਾਂ ਨੂੰ ਨੌਕਰੀ ਮਿਲੀ

ਧਾਰੀਵਾਲ, 10 ਮਈ (ਸਵਰਨ ਸਿੰਘ)-ਭਾਰਤ ਦੀ ਨਾਮਵਰ ਕਾਰ ਨਿਰਮਾਣ ਕੰਪਨੀ ਹੌਂਡਾ ਕਾਰ ਵਲੋਂ ਯੂਨੀਵਰਸਲ ਆਈ.ਟੀ.ਆਈ. ਲੇਹਲ (ਧਾਰੀਵਾਲ) ਅਤੇ ਅੰਮਿ੍ਤਸਰ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ | ਇਸ ਸਬੰਧ ਵਿਚ ਯੂਨੀਵਰਸਲ ਸਿੱਖਿਆ ਸੰਸਥਾਵਾਂ ਦੇ ਚੇਅਰਮੈਨ ਡਾ. ਐੱਸ.ਅੱੈਸ. ਛੀਨਾ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮਸਲੇ ਨੂੰ ਨਵੀਂ ਸਰਕਾਰ ਪਹਿਲ ਦੇ ਆਧਾਰ 'ਤੇ ਹੱਲ ਕਰੇ : ਪ੍ਰਧਾਨ ਗੁਰਨੇਕ ਸਿੰਘ

ਹਰਚੋਵਾਲ, 10 ਮਈ (ਢਿੱਲੋਂ/ਭਾਮ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਰਕਲ ਹਰਚੋਵਾਲ ਦੀ ਅਹਿਮ ਮੀਟਿੰਗ ਯੂਨੀਅਨ ਦੇ ਪ੍ਰਧਾਨ ਡਾ. ਗੁਰਨੇਕ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗੁਰਨੇਕ ਸਿੰਘ ਅਤੇ ਜਨਰਲ ਸਕੱਤਰ ਡਾ. ਸਤਿਨਾਮ ...

ਪੂਰੀ ਖ਼ਬਰ »

ਗੁਰਦੁਆਰਾ ਦਮਦਮਾ ਸਾਹਿਬ ਦੇ ਰਸੀਵਰ ਨੂੰ ਸੰਗਤ ਵਲੋਂ ਬਦਲਣ ਸੰਬੰਧੀ ਬੈਠਕ

ਸ੍ਰੀ ਹਰਿਗੋਬਿੰਦਪੁਰ, 10 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ 'ਚ ਸਥਿਤ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਭਾਈ ਗੋਪਾਲਾ ਹਾਲ ਵਿਚ ਇਕੱਤਰ ਸੰਗਤ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਦੇ ਰਸੀਵਰ ਨੂੰ ਬਦਲਣ ਸਬੰਧੀ ਦੁਬਾਰਾ ਅਹਿਮ ਬੈਠਕ ਕੀਤੀ | ਇਸ ...

ਪੂਰੀ ਖ਼ਬਰ »

ਝੋਨੇ ਦੀ ਲੇਟ ਲਵਾਈ ਨੂੰ ਲੈ ਕੇ ਕਿਸਾਨ ਮੋਰਚੇ ਦੇ ਆਗੂਆਂ ਨੇ ਸਰਕਾਰ ਪ੍ਰਤੀ ਜਤਾਇਆ ਰੋਸ

ਕਾਦੀਆਂ, 10 ਮਈ (ਯਾਦਵਿੰਦਰ ਸਿੰਘ)-ਝੋਨੇ ਦੀ 26 ਜੂਨ ਦੀ ਲੇਟ ਬਿਜਾਈ ਨੂੰ ਲੈ ਕੇ ਕਿਸਾਨ ਮੋਰਚਾ ਅÏਲਖ ਦੇ ਪ੍ਰਧਾਨ ਰਣਜੀਤ ਸਿੰਘ ਸੋਨੂੰ ਅÏਲਖ ਸਮੇਤ ਸਮੂਹ ਕਿਸਾਨਾਂ ਨੇ ਸਰਕਾਰ ਪ੍ਰਤੀ ਭਾਰੀ ਰੋਸ ਜਤਾਇਆ ਤੇ ਕਿਹਾ ਕਿ ਝੋਨੇ ਦੀ ਲੇਟ ਬਿਜਾਈ ਕਿਸਾਨਾਂ ਦਾ ਵੱਡਾ ਨੁਕਸਾਨ ...

ਪੂਰੀ ਖ਼ਬਰ »

ਝੋਨੇ ਦੀ ਲੇਟ ਲਵਾਈ ਨੂੰ ਲੈ ਕੇ ਕਿਸਾਨ ਮੋਰਚੇ ਦੇ ਆਗੂਆਂ ਨੇ ਸਰਕਾਰ ਪ੍ਰਤੀ ਜਤਾਇਆ ਰੋਸ

ਕਾਦੀਆਂ, 10 ਮਈ (ਯਾਦਵਿੰਦਰ ਸਿੰਘ)-ਝੋਨੇ ਦੀ 26 ਜੂਨ ਦੀ ਲੇਟ ਬਿਜਾਈ ਨੂੰ ਲੈ ਕੇ ਕਿਸਾਨ ਮੋਰਚਾ ਅÏਲਖ ਦੇ ਪ੍ਰਧਾਨ ਰਣਜੀਤ ਸਿੰਘ ਸੋਨੂੰ ਅÏਲਖ ਸਮੇਤ ਸਮੂਹ ਕਿਸਾਨਾਂ ਨੇ ਸਰਕਾਰ ਪ੍ਰਤੀ ਭਾਰੀ ਰੋਸ ਜਤਾਇਆ ਤੇ ਕਿਹਾ ਕਿ ਝੋਨੇ ਦੀ ਲੇਟ ਬਿਜਾਈ ਕਿਸਾਨਾਂ ਦਾ ਵੱਡਾ ਨੁਕਸਾਨ ...

ਪੂਰੀ ਖ਼ਬਰ »

ਐੱਸ.ਐੱਸ.ਜੀ.ਆਈ. ਦੇ ਵਿਦਿਆਰਥੀਆਂ ਨੇ ਰਿਜਨਲ ਰਿਸਰਚ ਸੈਂਟਰ ਦਾ ਕੀਤਾ ਦੌਰਾ

ਦੀਨਾਨਗਰ, 10 ਮਈ (ਸੋਢੀ/ਸੰਧੂ)-ਸਵਾਮੀ ਸਰਵਾਨੰਦ ਗਰੁੱਪ ਆਫ਼ ਇੰਸਟੀਚਿਊਟ ਦੇ ਬੀ.ਐੱਸ.ਸੀ. ਐਗਰੀਕਲਚਰ ਦੇ ਵਿਦਿਆਰਥੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਰਿਜਨਲ ਰਿਸਰਚ ਸੈਂਟਰ ਦਾ ਦੌਰਾ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਵਾਮੀ ਸਰਵਾਨੰਦ ਗਰੁੱਪ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਐਲਾਨੀਆਂ ਜ਼ਿਆਦਾ ਛੁੱਟੀਆਂ ਤੋਂ ਬੱਚਿਆਂ ਦੇ ਮਾਪੇ ਪ੍ਰੇਸ਼ਾਨ-ਫੈਡਰੇਸ਼ਨ ਆਗੂ 45 ਦਿਨ ਤੋਂ ਘਟਾ ਕੇ 30 ਦਿਨ ਦੀਆਂ ਛੁੱਟੀਆਂ ਕਰਨ ਦੀ ਕੀਤੀ ਮੰਗ

ਗੁਰਦਾਸਪੁਰ, 10 ਮਈ (ਆਰਿਫ਼)-ਪੰਜਾਬ ਅੰਦਰ ਸਿੱਖਿਆ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਵਲੋਂ ਗਰਮੀਆਂ ਦੀਆਂ ਛੁੱਟੀਆਂ 34 ਦਿਨਾਂ ਦੀਆਂ ਐਲਾਨੀਆਂ ਹਨ | ਇਸ ਸਬੰਧੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ: ਜਗਜੀਤ ਸਿੰਘ ਧੂਰੀ ਤੇ ਫੈਡਰੇਸ਼ਨ ਦੇ ਜ਼ਿਲ੍ਹਾ ...

ਪੂਰੀ ਖ਼ਬਰ »

ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਵਿਦਾਇਗੀ ਮੌਕੇ ਸਮਾਗਮ

ਧਾਰੀਵਾਲ, 10 ਮਈ (ਸਵਰਨ ਸਿੰਘ)-ਸਥਾਨਕ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਡਾਇਰੈਕਟਰ ਫਾਦਰ ਜੋਸਫ ਮੈਥਿਊ ਦੀ ਬਦਲੀ ਹੋ ਜਾਣ 'ਤੇ ਸਕੂਲ ਵਲੋਂ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਥੇ ਦੱਸਣਯੋਗ ਹੈ ਕਿ ਪਿਛਲੇ ਛੇ ਸਾਲ ਤੋਂ ਫਾਦਰ ਜੋਸਫ ਮੈਥਿਊ ਲਿਟਲ ਫਲਾਵਰ ਕਾਨਵੈਂਟ ...

ਪੂਰੀ ਖ਼ਬਰ »

ਐੱਸ.ਐੱਲ. ਬਾਵਾ ਕਾਲਜ 'ਚ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

ਬਟਾਲਾ, 10 ਮਈ (ਕਾਹਲੋਂ)-ਐੱਸ.ਐੱਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਵਿਖੇ ਪਿ੍ੰ. ਡਾ. ਮੰਜੁਲਾ ਉੱਪਲ ਦੀ ਅਗਵਾਈ ਵਿਚ ਇਤਿਹਾਸ ਤੇ ਰਾਜਨੀਤਕ ਵਿਭਾਗ ਵਲੋਂ ਪ੍ਰੋ. ਅਮਨਦੀਪ ਸਿੰਘ ਤੇ ਡਾ. ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਵਿਚ 75ਵਾਂ ਆਜ਼ਾਦੀ ਦਾ ਅੰਮਿ੍ਤ ਮਹਾਂਉਤਸਵ ਦੇ ਤਹਿਤ ...

ਪੂਰੀ ਖ਼ਬਰ »

ਰਾਣਾ ਮਾਡਰਨ ਸਕੂਲ ਬਟਾਲਾ ਦੀ ਪੰਜਵੀਂ ਜਮਾਤ ਦਾ ਨਤੀਜਾ ਰਿਹਾ 100 ਫ਼ੀਸਦੀ

ਬਟਾਲਾ, 10 ਮਈ (ਕਾਹਲੋਂ)-ਰਾਣਾ ਮਾਡਰਨ ਸਕੂਲ ਸ਼ਾਂਤੀਨਗਰ ਬਟਾਲਾ ਦੀ ਪੰਜਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰ. ਵਿਨੋਦ ਕੁਮਾਰੀ ਤੇ ਕਲਾਸ ਇੰਚਾਰਜ ਜਨਕ ਦੇਵੀ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦਾ ਵਫ਼ਦ ਪ੍ਰਧਾਨ ਬੱਲਪੁਰੀਆਂ ਦੀ ਅਗਵਾਈ 'ਚ ਮੁੱਖ ਇੰਜੀਨੀਅਰ ਨੂੰ ਮਿਲਿਆ

ਬਟਾਲਾ, 10 ਮਈ (ਕਾਹਲੋਂ)-ਬਿਜਲੀ ਮੁਲਾਜ਼ਮ ਇੰਪਲਾਈਜ਼ ਫ਼ੈਡਰੇਸ਼ਨ (ਪਾਵਰਕਾਮ) ਦਾ ਵਫ਼ਦ ਪ੍ਰਧਾਨ ਗੁਰਵੇਲ ਸਿੰਘ ਬੱਲਪੁਰੀਆਂ ਅਤੇ ਪ੍ਰਧਾਨ ਸਰਵਣ ਸਿੰਘ ਡੱਲਾ ਦੀ ਅਗਵਾਈ ਹੇਠ ਸਰਕਲ ਗੁਰਦਾਸਪੁਰ ਦੇ ਨਵੇਂ ਆਏ ਮੁੱਖ ਇੰਜੀਨੀਅਰ ਅਰਵਿੰਦਰਜੀਤ ਸਿੰਘ ਬੋਪਾਰਾਏ ਨੂੰ ...

ਪੂਰੀ ਖ਼ਬਰ »

ਆਰ. ਡੀ. ਖੋਸਲਾ ਸਕੂਲ 'ਚ ਮਾਂ ਦਿਵਸ ਦੇ ਮੌਕੇ 'ਤੇ ਵਿਦਿਆਰਥੀਆਂ ਨੇ ਮਾਂ ਪ੍ਰਤੀ ਆਪਣੇ ਪ੍ਰੇਮ ਨੂੰ ਕੀਤਾ ਪ੍ਰਗਟ

ਬਟਾਲਾ, 10 ਮਈ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀ.ਸੈਕੰ. ਸਕੂਲ ਬਟਾਲਾ 'ਚ ਮਾਂ ਦਿਵਸ ਦੇ ਸ਼ੁਭ ਮੌਕੇ ਵਿਦਿਆਰਥੀਆ ਨੇ ਪ੍ਰੇਮ ਤੇ ਮਮਤਾ ਦੇ ਸਾਗਰ ਮਾਂ ਦੇ ਪ੍ਰਤੀ ਵੱਖਰੀਆਂ-ਵੱਖਰੀਆਂ ਗਤੀਵਿਧੀਆਂ ਦੇ ਨਾਲ ਆਪਣੇ ਭਾਵਾਂ ਤੇ ਪਿਆਰ ਨੂੰ ਪ੍ਰਗਟ ਕੀਤਾ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX