ਤਾਜਾ ਖ਼ਬਰਾਂ


ਮੁੰਬਈ 'ਚ ਡਿਗੀ 4 ਮੰਜ਼ਿਲਾਂ ਇਮਾਰਤ
. . .  4 minutes ago
ਮੁੰਬਈ, 19 ਅਗਸਤ - ਮੁੰਬਈ ਦੇ ਬੋਰੀਵਲੀ ਪੱਛਮ 'ਚ ਸਾਈ ਬਾਬਾ ਨਗਰ ਵਿਖੇ ਇਕ 4 ਮੰਜ਼ਿਲਾਂ ਇਮਾਰਤ ਡਿਗ...
ਧਰਮਸ਼ਾਲਾ 'ਚ ਖਿਸਕੀ ਜ਼ਮੀਨ
. . .  16 minutes ago
ਧਰਮਸ਼ਾਲਾ, 19 ਅਗਸਤ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਭਾਰੀ ਬਰਸਾਤ ਦੇ ਚੱਲਦਿਆਂ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ...
ਆਜ਼ਾਦ ਭਾਰਤ ਦੇ ਸਭ ਤੋਂ ਵਧੀਆ ਸਿੱਖਿਆ ਮੰਤਰੀ ਹਨ ਮਨੀਸ਼ ਸਿਸੋਦੀਆ - ਭਗਵੰਤ ਮਾਨ
. . .  24 minutes ago
ਚੰਡੀਗੜ੍ਹ, 19 ਅਗਸਤ - ਮਨੀਸ਼ ਸਿਸੋਦੀਆਂ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਛਾਪੇਮਾਰੀ 'ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਟਵੀਟ ਕਰ ਕਿਹਾ ਕਿ ਮਨੀਸ਼ ਸਿਸੋਦੀਆ ਆਜ਼ਾਦ ਭਾਰਤ...
ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ, 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ
. . .  36 minutes ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜਿਲ੍ਹੇ ਦੇ ਪਿੰਡ ਬੁੱਟਰ ਵਿਚ ਨਸ਼ੇੜੀ ਪਤੀ ਨੇ ਕਹੀ ਨਾਲ ਵਾਰ ਕਰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਪਰਮਜੀਤ ਕੌਰ...
ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ ਨਿਕਲੇਗਾ - ਬਿਕਰਮ ਸਿੰਘ ਮਜੀਠੀਆ
. . .  46 minutes ago
ਬਾਬਾ ਬਕਾਲਾ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ...
ਦਿੱਲੀ ਦੇ ਸਿੱਖਿਆ ਮਾਡਲ ਤੋਂ ਕੇਂਦਰ ਪ੍ਰੇਸ਼ਾਨ - ਕੇਜਰੀਵਾਲ
. . .  55 minutes ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ...
ਸੀ.ਬੀ.ਆਈ. ਦਾ ਸਵਾਗਤ ਹੈ ਤੇ ਸੀ.ਬੀ.ਆਈ. ਨਾਲ ਪੂਰਾ ਸਹਿਯੋਗ ਕਰਨਗੇ ਮਨੀਸ਼ ਸਿਸੋਦੀਆ - ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਸੀ.ਬੀ.ਆਈ. ਦੀ ਛਾਪੇਮਾਰੀ ਉੱਪਰ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਅਮਰੀਕਾ ਦੀ ਸਭ ਤੋਂ ਵੱਡੀ ਅਖ਼ਬਾਰ ਦੇ ਪਹਿਲੇ ਪੇਜ 'ਤੇ ਮਨੀਸ਼ ਸਿਸੋਦੀਆ ਦੀ ਫ਼ੋਟੋ...
ਭਾਰਤ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ
. . .  about 2 hours ago
ਨਵੀਂ ਦਿੱਲੀ, 19 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 15,220 ਠੀਕ ਹੋਏ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 2 hours ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਵਲੋਂ ਦਿੱਲੀ ਐਨ.ਸੀ.ਆਰ. 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਠਿਕਾਣਿਆਂ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ...
2 ਮੋਟਰਸਾਈਕਲਾਂ ਦੀ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  about 2 hours ago
ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮਾੜੀ ਮੁਸਤਫਾ ਵਿਚਕਾਰ ਪੈਂਦੇ ਪਿੰਡ ਮੌੜ ਨੌਂ ਆਬਾਦ ਦੇ ਇਕ ਭਿਆਨਕ ਮੋੜ 'ਤੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ...
ਬਰਨਾਲਾ ਜ਼ਿਲ੍ਹੇ 'ਚ ਵੀ 20 ਅਗਸਤ ਨੂੰ ਛੁੱਟੀ ਦਾ ਐਲਾਨ
. . .  about 2 hours ago
ਬੁਢਲਾਡਾ, 19 ਅਗਸਤ (ਸਵਰਨ ਸਿੰਘ ਰਾਹੀ) - ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦੇ ਸੰਬੰਧ ਵਿਚ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ ਨੇ ਇਸੇ ਦਿਨ ਬਰਨਾਲਾ ਜ਼ਿਲ੍ਹੇ ਚ ਵੀ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ...
ਅਗਵਾ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਅਗਵਾਰਕਾਰ ਕਾਬੂ
. . .  about 3 hours ago
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ) - ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ਤੋਂ ਬੀਤੇ ਦਿਨ ਅਗਵਾ ਹੋਏ ਤਿੰਨ ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਦੇਰ ਰਾਤ ਬਠਿੰਡਾ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਨੂੰ ਅਗਵਾ ਕਰਨ ਉਪਰੰਤ...
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ
. . .  about 3 hours ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਵਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ ਹੋਏ...
ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਮਿਲੇ ਰਾਜਨਾਥ ਸਿੰਘ
. . .  about 3 hours ago
ਇੰਫਾਲ, 19 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੰਫਾਲ ਦੇ ਮੰਤਰੀਪੁਖਾਰੀ ਗੈਰੀਸਨ ਵਿਖੇ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ...
ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਮੰਤਰੀ ਮਨੀਸ਼ ਸਿਸੋਦੀਆ ਦਾ ਟਵੀਟ
. . .  about 4 hours ago
ਨਵੀਂ ਦੱਲੀ, 19 ਅਗਸਤ - ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ਸੀ.ਬੀ.ਆਈ. ਦੀ ਟੀਮ ਆ ਗਈ ਹੈ। ਅਸੀਂ ਇਮਾਨਦਾਰ...
ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਮੌਤਾਂ
. . .  about 4 hours ago
ਵਾਸ਼ਿੰਗਟਨ, 19 ਅਗਸਤ - ਅਮਰੀਕਾ ਦੇ ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਪ੍ਰਧਾਨ ਮੰਤਰੀ ਵਲੋਂ ਜਨਮ ਅਸ਼ਟਮੀ ਦੀਆਂ ਸਮੂਹ ਦੇਸ਼ ਵਾਸੀਆ ਨੂੰ ਸ਼ੁੱਭਕਾਮਨਾਵਾਂ
. . .  about 4 hours ago
ਨਵੀਂ ਦਿੱਲੀ, 19 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਉਤਸਵ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ : ਆਈ.ਏ.ਐਸ. ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ
. . .  1 day ago
ਪੁਲਿਸ ਕਮਿਸ਼ਨਰ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਮੰਗੇ ਪੈਸੇ
. . .  1 day ago
ਲੁਧਿਆਣਾ ,18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਇਕ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਾਮਲੇ ਦੀ ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
. . .  1 day ago
ਬੁਢਲਾਡਾ ,18 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦਾ ਐਲਾਨ ਕੀਤਾ ਹੈ ...
ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਬੰਦ
. . .  1 day ago
ਮਲੇਰਕੋਟਲਾ,18 ਅਗਸਤ (ਪਰਮਜੀਤ ਸਿੰਘ ਕੂਠਾਲਾ)- ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਆਪਣੇ ਸਾਰੇ ਸਟਾਫ਼ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਵੀ ...
ਵਿਜੀਲੈਂਸ ਬਿਊਰੋ ਵਲੋਂ ਗ੍ਰਾਮ ਪੰਚਾਇਤ ਧੀਰੇਕੋਟ ਦਾ ਸਾਬਕਾ ਸਰਪੰਚ, ਪੰਚਾਇਤ ਵਿਭਾਗ ਦੇ ਜੇ.ਈ.ਤੇ ਪੰਚਾਇਤ ਸਕੱਤਰ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 18 ਅਗਸਤ(ਰਣਜੀਤ ਸਿੰਘ ਜੋਸਨ)- ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ, ਬਲਾਕ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਚਾਇਤੀ ਫੰਡਾਂ, ਵਿਕਾਸ ਗ੍ਰਾਂਟਾਂ ...
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਜ਼ਮੀਨਦੋਜ਼ ਨਿਰਮਾਣ ਕਾਰਜ ਦਾ ਰੱਖਿਆ
. . .  1 day ago
ਪੰਜਾਬ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਵੱਡੀ ਰਾਹਤ,ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਦਾਇਰ ਪਟੀਸ਼ਨ ਕੀਤੀ ਖ਼ਾਰਜ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਵਿਸਾਖ ਸੰਮਤ 554

ਰੂਪਨਗਰ

ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਵਲੋਂ ਵਿਕਾਸ ਕਾਰਜਾਂ ਸਮੇਤ ਭਲਾਈ ਸਕੀਮਾਂ ਦੀ ਸਮੀਖਿਆ

ਰੂਪਨਗਰ, 10 ਮਈ (ਗੁਰਪ੍ਰੀਤ ਸਿੰਘ ਹੁੰਦਲ)-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਮੇਟੀ ਰੂਮ ਵਿਚ ਸੰਸਦ ਮੈਂਬਰ ਮਨੀਸ਼ ਤਿਵਾੜੀ ਦੀ ਅਗਵਾਈ ਅਧੀਨ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਵਲੋਂ ਜ਼ਿਲ੍ਹਾ ਰੂਪਨਗਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ, ਨਵੇਂ ਪ੍ਰਾਜੈਕਟਾਂ ਸਮੇਤ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਭਲਾਈ ਸਕੀਮਾਂ ਦੀ ਸਮੀਖਿਆ ਕੀਤੀ ਗਈ | ਮੀਟਿੰਗ ਵਿਚ ਮਗਨਰੇਗਾ ਸਕੀਮ 'ਤੇ ਚਰਚਾ ਕਰਦਿਆਂ ਮਨੀਸ਼ ਤਿਵਾੜੀ ਨੇ ਕਿਹਾ ਕਿ ਇਸ ਸਕੀਮ ਤਹਿਤ ਪੇਂਡੂ ਵਿਕਾਸ ਕਾਰਜਾਂ ਅਤੇ ਵਰਕਰਾਂ ਦੀ ਅਦਾਇਗੀ ਜਲਦ ਕਰਨ ਲਈ ਯਤਨ ਕੀਤੇ ਜਾਣਗੇ ਤਾਂ ਜੋ ਰੋਜ਼ਗਾਰ ਗਾਰੰਟੀ ਨੂੰ ਯਕੀਨੀ ਕੀਤਾ ਜਾ ਸਕੇ | ਮੀਟਿੰਗ ਵਿਚ ਦੱਸਿਆ ਗਿਆ ਕਿ ਮਗਨਰੇਗਾ ਸਕੀਮ ਤਹਿਤ ਹੁਣ ਤੱਕ 78.04 ਲੱਖ ਖ਼ਰਚ ਕਰਦੇ ਹੋਏ 20, 254 ਵਿਅਕਤੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ | ਪਿੰਡਾਂ ਵਿਚ ਜ਼ਰੂਰਤਮੰਦ ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸੈਲਫ-ਹੈਲਪ ਗਰੁੱਪਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਚਰਚਾ ਕਰਦਿਆਂ ਇਹ ਫ਼ੈਸਲਾ ਲਿਆ ਗਿਆ ਕਿ ਇਨ੍ਹਾਂ ਵਲੋਂ ਬਣਾਏ ਜਾਣ ਵਾਲੇ ਸਮਾਨ ਨੂੰ ਸਹੀ ਥਾਂ 'ਤੇ ਵੇਚਣ ਲਈ ਵੱਖ-ਵੱਖ ਮਾਧਿਅਮਾਂ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਸੈਲਫ-ਹੈਲਪ ਗਰੁੱਪਾਂ ਨੂੰ ਕਮਾਈ ਦੇ ਪੱਕੇ ਸਾਧਨ ਸਥਾਪਿਤ ਹੋਣ | ਇਸ ਸਕੀਮ ਦਾ ਮੁੱਖ ਮੰਤਵ ਗ਼ਰੀਬ ਔਰਤਾਂ ਨੂੰ ਪੈਰ੍ਹਾ 'ਤੇ ਖੜ੍ਹਾ ਕਰਨਾ ਹੈ ਤਾਂ ਜੋ ਪਿੰਡਾਂ ਵਿਚ ਰਹਿੰਦੇ ਹੋਏ ਹੀ ਔਰਤਾਂ ਦਾ ਸਮਾਜਿਕ ਅਤੇ ਆਰਥਿਕ ਪੱਧਰ ਉੱਚਾ ਕੀਤਾ ਜਾ ਸਕੇ | ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਜਿਸ ਉੱਤੇ ਚਰਚਾ ਕਰਦੇ ਹੋਏ ਹੁਨਰ ਵਿਕਾਸ ਸੰਸਥਾਵਾਂ ਤੋਂ ਸਿੱਖਿਅਤ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਉਦਯੋਗਾਂ ਨਾਲ ਸਿੱਧੇ ਤੌਰ 'ਤੇ ਰਾਬਤਾ ਬਣਾਉਣਾ ਜ਼ਰੂਰੀ ਹੈ ਤਾਂ ਜੋ ਸਿੱਖਿਅਤ ਵਿਦਿਆਰਥੀਆਂ ਨੂੰ ਆਪਣਾ ਕੋਰਸ ਪੂਰਾ ਕਰਦੇ ਨਾਲ ਹੀ ਨੌਕਰੀ ਮਿਲ ਸਕੇ | ਉਨ੍ਹਾਂ ਕਿਹਾ ਹੈ ਕਿ ਇਸ ਕੰਮ ਨੂੰ ਨੇਪੜੇ ਚਾੜ੍ਹਨ ਲਈ ਜਲਦ ਉਦਯੋਗਾਂ ਦੇ ਨਾਲ ਸੰਪਰਕ ਕੀਤਾ ਜਾਵੇਗਾ | ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਕਿਸਾਨਾਂ ਲਈ ਸ਼ੁਰੂ ਕੀਤੀ ਗਈ ਇਲੈਕਟ੍ਰੋਨਿਕ ਰਾਸ਼ਟਰੀ ਖੇਤੀਬਾੜੀ ਮਾਰਕੀਟ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਇਹ ਜ਼ਰੂਰੀ ਹੈ ਕਿ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਅਗਾਂਹ ਵਧੂ ਕਿਸਾਨ ਆਪਣੀ ਫ਼ਸਲ ਵੇਚਣ ਲਈ ਇਸ ਆਧੁਨਿਕ ਮਾਧਿਅਮ ਦੀ ਵਰਤੋਂ ਕਰ ਸਕਣ | ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਉੱਤੇ ਆਂਗਣਵਾੜੀ ਵਿਖੇ ਮੁਹੱਈਆ ਕਰਵਾਈਆਂ ਜਾ ਰਹੀਆਂ ਵੱਖ-ਵੱਖ ਸੇਵਾਵਾਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਬੇਟੀ ਬਚਾਓ ਬੇਟੀ ਪੜਾਓ, ਸਿਹਤ ਵਿਭਾਗ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਅਭਿਆਨ ਅਤੇ ਹੋਰ ਮਹੱਤਵਪੂਰਨ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਇਸ ਮੀਟਿੰਗ ਵਿਚ ਵਧੀਕ ਡਿਪਟੀ ਕਮਿਸ਼ਨਰ ਅਰਬਨ ਸੋਨਾ ਥਿੰਦ, ਐਸ.ਐਸ.ਪੀ. ਡਾ. ਦੀਪਕ ਗਰਗ, ਵਧੀਕ ਡਿਪਟੀ ਕਮਿਸ਼ਨ ਰੂਪਨਗਰ ਦਮਨਜੀਤ ਸਿੰਘ ਮਾਨ, ਐਸ.ਡੀ.ਐਮ. ਰੂਪਨਗਰ ਗੁਰਵਿੰਦਰ ਸਿੰਘ ਜੌਹਲ, ਐਸ.ਡੀ.ਐਮ. ਚਮਕੌਰ ਸਾਹਿਬ ਪਰਮਜੀਤ ਸਿੰਘ, ਐਸ.ਡੀ.ਐਮ. ਮੋਰਿੰਡਾ ਰਵਿੰਦਰ ਸਿੰਘ ਸਿਵਲ ਸਰਜਨ ਡਾ. ਪਰਿੰਮਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ |

ਚਨੋਲੀ ਦੀ ਮਮਤਾ ਸੈਣੀ ਨੇ ਪੋਸਟ ਬੇਸਿਕ ਬੀ.ਐਸ. ਸੀ. ਨਰਸਿੰਗ ਫਾਈਨਲ ਦੀ ਪ੍ਰੀਖਿਆ 'ਚੋਂ ਛੇਵਾਂ ਰੈਂਕ ਪ੍ਰਾਪਤ ਕੀਤਾ

ਨੂਰਪੁਰ ਬੇਦੀ, 10 ਮਈ (ਵਿੰਦਰ ਪਾਲ ਝਾਂਡੀਆ)-ਕਹਿੰਦੇ ਹਨ ਕਿ ਲੜਕੀਆਂ ਦਾ ਕਿੱਸੇ ਵੀ ਰਾਸ਼ਟਰ ਤੇ ਸਮਾਜ ਦੀ ਤਰੱਕੀ ਵਿਚ ਵਡਮੁੱਲਾ ਯੋਗਦਾਨ ਹੁੰਦਾ ਹੈ, ਤੇ ਲੜਕੀਆਂ ਅੱਜ ਉਚੇਰੀ ਤਾਲੀਮ ਪ੍ਰਾਪਤ ਕਰਕੇ ਹਰ ਖੇਤਰ 'ਚ ਮਿਹਨਤ ਨਾਲ ਲੜਕਿਆਂ ਨਾਲੋਂ ਅੱਗੇ ਵਧ ਰਹੀਆਂ ਹਨ | ...

ਪੂਰੀ ਖ਼ਬਰ »

ਪੰਜਾਬ 'ਚ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਗਿਆ ਹੈ-ਡਾ: ਚੀਮਾ

ਸ੍ਰੀ ਅਨੰਦਪੁਰ ਸਾਹਿਬ, 10 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਪੰਜਾਬ ਅੰਦਰ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ, 'ਆਪ' ਵਲੋਂ ਸੂਬਾ ਪੁਲਿਸ ਨੂੰ ਰਾਜਸੀ ਬਦਲਾਖੋਰੀ ਲਈ ਵਰਤਿਆ ਜਾ ਰਿਹਾ ਹੈ ਅਤੇ ਵਿਰੋਧੀ ਪਾਰਟੀ ਦੇ ਆਗੂਆਂ ਖ਼ਿਲਾਫ਼ ਝੂਠੇ ਪਰਚੇ ਦਰਜ ...

ਪੂਰੀ ਖ਼ਬਰ »

ਮੋਰਿੰਡਾ ਪੁਲਿਸ ਵਲੋਂ ਧਾਰਾ 306 ਦੇ ਅਧੀਨ ਮੁਕੱਦਮਾ ਦਰਜ

ਮੋਰਿੰਡਾ, 10 ਮਈ (ਕੰਗ)-ਮੋਰਿੰਡਾ ਥਾਣਾ ਅਧੀਨ ਪੈਂਦੇ ਪਿੰਡ ਗੋਪਾਲਪੁਰ ਦੇ 39 ਸਾਲਾ ਮੋਹਣ ਸਿੰਘ ਨੇ ਪਿਛਲੇ ਦਿਨੀਂ ਕਜੌਲੀ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ | ਖ਼ੁਦਕੁਸ਼ੀ ਕਰਨ ਦਾ ਕਾਰਨ ਪਿੰਡ ਦੇ ਹੀ ਇੱਕ ਵਸਨੀਕ ਨਾਲ ਹੋਈ ਲੜਾਈ-ਝਗੜਾ ਦੱਸਿਆ ਜਾਂਦਾ ਹੈ ...

ਪੂਰੀ ਖ਼ਬਰ »

ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਬਲਾਕ ਇਕਾਈ ਦੀ ਚੋਣ

ਸ੍ਰੀ ਚਮਕੌਰ ਸਾਹਿਬ, 10 ਮਈ (ਜਗਮੋਹਣ ਸਿੰਘ ਨਾਰੰਗ)-ਜਨਰਲ ਕੈਟਾਗਰੀ ਵੈੱਲਫੇਅਰ ਫੈਡਰੇਸ਼ਨ ਦੀ ਬਲਾਕ ਚਮਕੌਰ ਸਾਹਿਬ ਇਕਾਈ ਦੀ ਚੋਣ ਸੰਬੰਧੀ ਮੀਟਿੰਗ ਇੱਥੇ ਫੈਡਰੇਸ਼ਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਪੰਜਰੁੱਖਾ ਅਤੇ ਜ਼ਿਲ੍ਹਾ ਪ੍ਰਧਾਨ ਗੁਰਿੰਦਰਪਾਲ ਸਿੰਘ ਖੇੜੀ ...

ਪੂਰੀ ਖ਼ਬਰ »

ਹਵਾਲਾਤੀਆਂ ਦੀ ਤਲਾਸ਼ੀ ਦੌਰਾਨ 2 ਸਿੰਮ ਕਾਰਡ, ਇਕ ਚਾਰਜਰ ਅਤੇ ਹੈੱਡਫ਼ੋਨ ਬਰਾਮਦ

ਰੂਪਨਗਰ, 10 ਮਈ (ਗੁਰਪ੍ਰੀਤ ਸਿੰਘ ਹੁੰਦਲ)-ਕੇਂਦਰੀ ਜੇਲ੍ਹ ਪਟਿਆਲਾ ਤੋਂ ਤਬਦੀਲ ਹੋ ਕੇ ਜ਼ਿਲ੍ਹਾ ਜੇਲ੍ਹ ਰੋਪੜ ਵਿਖੇ ਪਹੁੰਚੇ ਦੋ ਹਵਾਲਾਤੀਆਂ ਦੀ ਤਲਾਸ਼ੀ ਦੇ ਦੌਰਾਨ 2 ਸਿੰਮ ਕਾਰਡ, ਇੱਕ ਮੋਬਾਈਲ ਫ਼ੋਨ ਚਾਰਜਰ ਅਤੇ ਇੱਕ ਹੈੱਡਫ਼ੋਨ ਬਰਾਮਦ ਹੋਣ ਤੋਂ ਬਾਅਦ ਸਹਾਇਕ ...

ਪੂਰੀ ਖ਼ਬਰ »

ਨਸ਼ੀਲੇ ਪਾਊਡਰ ਅਤੇ ਟੀਕਿਆਂ ਸਮੇਤ ਦੋ ਕਾਬੂ

ਨੰਗਲ, 10 ਮਈ (ਪ੍ਰੀਤਮ ਸਿੰਘ ਬਰਾਰੀ)-ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਦੋ ਵਿਅਕਤੀਆਂ ਨੂੰ 15 ਗ੍ਰਾਮ ਨਸ਼ੀਲਾ ਪਾਊਡਰ ਅਤੇ 20 ਟੀਕਿਆਂ ਸਮੇਤ ਕਾਬੂ ਕੀਤਾ ਗਿਆ | ਇਸ ਦੀ ਪੁਸ਼ਟੀ ਕਰਦਿਆਂ ਪੁਲੀਸ ਥਾਣਾ ਮੁਖੀ ਨੰਗਲ ...

ਪੂਰੀ ਖ਼ਬਰ »

ਪੰਜਾਬ ਰੋਡਵੇਜ਼, ਪਨਬੱਸ ਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਵਲੋਂ ਗੇਟ ਰੈਲੀ

8 ਪੰਜਾਬ ਸਰਕਾਰ ਅਤੇ ਮੈਨੇਜਮੈਂਟ ਖ਼ਿਲਾਫ਼ ਕੀਤੀ ਨਾਅਰੇਬਾਜ਼ੀ 8 ਆਪ ਦੀ ਸਰਕਾਰ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਆਉਟਸੋਰਸ ਦੇ ਸ਼ੋਸ਼ਣ ਦਾ ਸ਼ਿਕਾਰ ਬਣਾਉਣ ਨੂੰ ਹੋਈ ਪੱਬਾਂ ਭਾਰ-ਪ੍ਰਧਾਨ ਸੁਨੀਲ ਕੁਮਾਰ ਨੰਗਲ, 10 ਮਈ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਰੋਡਵੇਜ਼ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਦਾ 'ਸਾਲਾਨਾ ਇਨਾਮ ਵੰਡ ਸਮਾਰੋਹ' ਸ਼ਾਨੋ-ਸ਼ੌਕਤ ਨਾਲ ਸੰਪੰਨ

ਸ੍ਰੀ ਅਨੰਦਪੁਰ ਸਾਹਿਬ, 10 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੁੂਵਾਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਸ੍ਰੀ ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਵਿਖੇ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ ਸ਼ਾਨੋ-ਸ਼ੌਕਤ ਨਾਲ਼ ਸੰਪੰਨ ਹੋ ...

ਪੂਰੀ ਖ਼ਬਰ »

ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਜਥੇਬੰਦੀਆਂ ਦਾ ਇਕੱਠ 11 ਨੂੰ ਕੀਤਾ ਜਾਵੇਗਾ-ਧਾਮੀ

• ਕਿਹਾ : ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਚਾਰ ਬੱਚੇ ਪੈਦਾ ਕਰਨ ਦੀ ਅਪੀਲ ਸਿੱਖਾਂ ਨੂੰ ਮੰਨ ਲੈਣੀ ਚਾਹੀਦੀ ਹੈ ਸ੍ਰੀ ਅਨੰਦਪੁਰ ਸਾਹਿਬ, 10 ਮਈ (ਨਿੱਕੂਵਾਲ)-ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਦੀ ਹੋਈ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 10 ਮਈ (ਜੇ.ਐਸ.ਨਿੱਕੂਵਾਲ, ਕਰਨੈਲ ਸਿੰਘ ਸੈਣੀ)-ਨੰਬਰਦਾਰ ਯੂਨੀਅਨ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਜ਼ਰੂਰੀ ਮੀਟਿੰਗ ਇੱਥੇ ਪ੍ਰਧਾਨ ਬਾਬਾ ਬਚਨ ਦਾਸ ਮਜਾਰਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨੰਬਰਦਾਰਾਂ ਦੀਆਂ ਮੁਸ਼ਕਿਲਾਂ ...

ਪੂਰੀ ਖ਼ਬਰ »

ਪਨਬੱਸ ਤੇ ਪੀ. ਆਰ. ਟੀ. ਸੀ. ਮੁਲਾਜ਼ਮਾਂ ਵਲੋਂ ਗੇਟ ਰੈਲੀਆਂ

ਰੂਪਨਗਰ, 10 ਮਈ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਰੋਡਵੇਜ਼ ਡੀਪੂ ਰੂਪਨਗਰ ਦੇ ਗੇਟ 'ਤੇ ਭਰਵੀਂ ਗੇਟ ਰੈਲੀ ਕੀਤੀ ਗਈ | ਇਸ ਮੌਕੇ ਕੰਟਰੈਕਟ ਵਰਕਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਵਿੰਦਰ ਸਿੰਘ ਸੈਣੀ ਨੇ ਕਿਹਾ ਕਿ ਸਰਕਾਰ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ...

ਪੂਰੀ ਖ਼ਬਰ »

ਕੋਵਿਡ ਲਾਕਡਾਊਨ ਕਰਕੇ ਸਿੱਖਿਆ ਸੰਬੰਧਿਤ ਹੋ ਰਹੇ ਨੁਕਸਾਨਾਂ ਬਾਰੇ ਕੀਤੀ ਚਰਚਾ

ਬੇਲਾ, 10 ਮਈ (ਮਨਜੀਤ ਸਿੰਘ ਸੈਣੀ)-ਕਲੱਸਟਰ ਅਕਾਦਮਿਕ ਮੀਟਿੰਗ ਵਿਚ ਕੋਵਿਡ ਲੋਕਡਾਊਨ ਕਰਕੇ ਸਿੱਖਿਆ ਸੰਬੰਧਿਤ ਹੋ ਰਹੇ ਨੁਕਸਾਨਾਂ ਬਾਰੇ ਚਰਚਾ ਕੀਤੀ ਗਈ | ਅਧਿਆਪਕਾਂ ਦੀ ਸਮੂਹਿਕ ਮੀਟਿੰਗ, ਜਿਸ ਨੂੰ ਕਲੱਸਟਰ ਅਕਾਦਮਿਕ ਮੀਟਿੰਗ ਵੀ ਕਿਹਾ ਜਾਂਦਾ ਹੈ, ਚਮਕੌਰ ਸਾਹਿਬ, ...

ਪੂਰੀ ਖ਼ਬਰ »

ਅਮਰਜੀਤ ਸਿੰਘ ਸਤਿਆਲ ਦੀ ਮੌਤ 'ਤੇ ਦੁੱਖ ਪ੍ਰਗਟ

ਬੇਲਾ, 10 ਮਈ (ਮਨਜੀਤ ਸਿੰਘ ਸੈਣੀ)-ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਨੇ ਸੰਸਥਾ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਦੇ ਪਿਤਾ ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਪੈੱ੍ਰਸ ਸਕੱਤਰ ...

ਪੂਰੀ ਖ਼ਬਰ »

ਥੈਲਾਸੀਮੀਆ ਰੋਗ ਬਾਰੇ ਜਾਗਰੂਕਤਾ ਹੀ ਬਚਾਅ ਹੈ-ਡਾ. ਪਰਮਿੰਦਰ ਕੁਮਾਰ

ਰੂਪਨਗਰ, 10 ਮਈ (ਗੁਰਪ੍ਰੀਤ ਸਿੰਘ ਹੁੰਦਲ)-ਥੈਲਾਸੇਮੀਆ (ਖ਼ੂਨ ਨਾ ਬਣਨਾ) ਇੱਕ ਜਮਾਂਦਰੂ ਬਿਮਾਰੀ ਹੈ ਜਿਸ ਤੋਂ ਸਿਰਫ਼ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ | ਥੈਲਾਸੇਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਨਜਾਣੇ ਵਿਚ ਇੱਕ ...

ਪੂਰੀ ਖ਼ਬਰ »

ਗਰੀਨਵੇਜ਼ ਸਕੂਲ 'ਚ ਮਨਾਇਆ ਵਿਸ਼ਵ ਹੱਥ ਸਫ਼ਾਈ ਦਿਵਸ

ਸ੍ਰੀ ਚਮਕੌਰ ਸਾਹਿਬ, 10 ਮਈ (ਜਗਮੋਹਣ ਸਿੰਘ ਨਾਰੰਗ)- ਬੀਤੇ ਦਿਨੀਂ ਰੁੜਕੀ ਹੀਰਾਂ ਦੇ ਗਰੀਨਵੇਜ਼ ਸਕੂਲ ਵਿਚ ਵਿਸ਼ਵ ਹੱਥ ਸਫ਼ਾਈ ਦਿਵਸ ਮਨਾਇਆ ਗਿਆ | ਇਸ ਮੌਕੇ ਸੰਸਥਾ ਦੀਆਂ ਛੋਟੀਆਂ ਜਮਾਤਾਂ ਦੇ ਬੱਚਿਆਂ ਨੂੰ ਆਪਣੀ ਸਾਫ਼ ਸਫ਼ਾਈ ਰੱਖਣ ਅਤੇ ਹੱਥ ਦੀ ਸਫ਼ਾਈ ਕਰਨ ਦੇ ...

ਪੂਰੀ ਖ਼ਬਰ »

ਮਲੇਰੀਆ ਅਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ

ਪੁਰਖਾਲੀ, 10 ਮਈ ( ਬੰਟੀ)-ਸਿਵਲ ਸਰਜਨ ਰੂਪਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਰਤਗੜ੍ਹ ਦੇ ਦਿਸ਼ਾ ਨਿਰਦੇਸ਼ ਹੇਠ ਸਿਹਤ ਵਿਭਾਗ ਭੱਦਲ ਦੀ ਟੀਮ ਵਲੋਂ ਹੈਲਥ ਵੈੱਲਨੈੱਸ ਸੈਂਟਰ ਭੱਦਲ ਵਿਖੇ ਮਲੇਰੀਆ ਅਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ, ਸਿਹਤ ਕਰਮਚਾਰੀ ...

ਪੂਰੀ ਖ਼ਬਰ »

ਸਮਤਾ ਯੋਗ ਆਸ਼ਰਮ ਵਿਖੇ ਦੋ ਰੋਜ਼ਾ ਸੰਤ ਸੰਮੇਲਨ ਸੰਪੰਨ

ਸ੍ਰੀ ਅਨੰਦਪੁਰ ਸਾਹਿਬ, 10 ਮਈ (ਜੇ.ਐਸ.ਨਿੱਕੂਵਾਲ)-ਇੱਥੋਂ ਦੇ ਸਮਤਾ ਯੋਗ ਆਸ਼ਰਮ ਝਿੰਜੜੀ ਵਿਖੇ ਦੋ ਰੋਜ਼ਾ ਸੰਤ ਸੰਮੇਲਨ ਕਰਵਾਇਆ ਗਿਆ ਜਿਸ ਵਿਚ ਸੰਤਾਂ ਮਹਾਂ ਪੁਰਸ਼ਾਂ ਵਲੋਂ ਮਹਾਤਮਾ ਮੰਗਤ ਰਾਮ ਦੀ ਬਾਣੀ ਰਾਹੀਂ ਸੰਗਤਾਂ ਨੂੰ ਪ੍ਰਮਾਤਮਾ ਦੀ ਭਗਤੀ ਨਾਲ ਜੋੜਿਆ ...

ਪੂਰੀ ਖ਼ਬਰ »

ਇੰਪਰੂਵਮੈਂਟ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਹੋਈ

ਰੂਪਨਗਰ, 10 ਮਈ (ਪ. ਪ)-ਦੀ ਪੰਜਾਬ ਇੰਪਰੂਵਮੈਂਟ ਟਰੱਸਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਮੀਟਿੰਗ ਡੀ.ਪੀ.ਸ਼ਰਮਾ, ਚੀਫ਼ ਪੈਟਰਨ ਅਤੇ ਸ੍ਰੀ ਐਮ. ਕੇ.ਖੋਸਲਾ, ਕਨਵੀਨਰ ਦੀ ਪ੍ਰਧਾਨਗੀ ਹੇਠ ਇੰਪਰੂਵਮੈਂਟ ਟਰੱਸਟ ਰੋਪੜ ਦੇ ਦਫ਼ਤਰ ਵਿਖੇ ਹੋਈ ਜਿਸ ਵਿਚ ਪਟਿਆਲਾ, ...

ਪੂਰੀ ਖ਼ਬਰ »

ਸਬਜ਼ੀ ਮੰਡੀ ਨੂੰ ਸ਼ਹਿਰ ਵਿਚੋਂ ਬਾਹਰ ਕੱਢਣ ਲਈ ਕੈਬਨਿਟ ਮੰਤਰੀ ਬੈਂਸ ਨੂੰ ਦਿੱਤਾ ਮੰਗ ਪੱਤਰ

ਕੀਰਤਪੁਰ ਸਾਹਿਬ/ ਬੁੰਗਾ ਸਾਹਿਬ, 10 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ, ਸੁਖਚੈਨ ਸਿੰਘ ਰਾਣਾ)-ਸਬਜ਼ੀ ਮੰਡੀ ਨੂੰ ਸ਼ਹਿਰ ਵਿਚੋਂ ਬਾਹਰ ਕੱਢ ਕਿ ਕਿਸੇ ਹੋਰ ਜਗ੍ਹਾ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀਆਂ ਦਾ ਇਕ ਵਫ਼ਦ ਅੱਜ ਕੈਬਨਿਟ ਮੰਤਰੀ ਹਰਜੋਤ ਸਿੰਘ ...

ਪੂਰੀ ਖ਼ਬਰ »

ਮਿਲਕ ਪਲਾਂਟ ਮੋਹਾਲੀ ਵਲੋਂ ਕੁਲਗਰਾਂ ਦੇ ਦੁੱਧ ਉਤਪਾਦਕ ਨੂੰ ਦਿੱਤਾ ਮੁਆਵਜ਼ਾ

ਸੁਖਸਾਲ, 10 ਮਈ (ਧਰਮ ਪਾਲ)-ਬੀਤੇ ਦਿਨੀਂ ਕੁਲਗਰਾਂ ਦੇ ਇੱਕ ਦੁੱਧ ਉਤਪਾਦਕ ਦੀ ਮੱਝ ਦੀ ਮੌਤ ਹੋ ਜਾਣ ਕਾਰਨ ਵੇਰਕਾ ਮਿਲਕ ਪਲਾਂਟ ਮੋਹਾਲੀ ਵਲੋਂ ਦੁੱਧ ਉਤਪਾਦਕਾਂ ਲਈ ਚਲਾਈਆਂ ਗਈਆਂ ਸੇਵਾਵਾਂ ਦੇ ਚੱਲਦਿਆਂ ਸੁਰਜੀਤ ਸਿੰਘ ਕਾਹਲੋਂ ਡਾਇਰੈਕਟਰ ਮਿਲਕ ਪਲਾਂਟ ਮੋਹਾਲੀ ...

ਪੂਰੀ ਖ਼ਬਰ »

ਆਈ. ਟੀ. ਫੈਸਟ 'ਚ ਅੱਵਲ ਰਹੀਆਂ ਮੁੰਨੇ ਕਾਲਜ ਦੀਆਂ ਵਿਦਿਆਰਥਣਾਂ ਸਨਮਾਨਿਤ

ਨੂਰਪੁਰ ਬੇਦੀ, 10 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਸੰਤ ਬਾਬਾ ਸੇਵਾ ਸਿੰਘ ਸਰਕਾਰੀ ਕਾਲਜ ਮੁੰਨੇ (ਲੜਕੀਆਂ) ਵਿਖੇ ਪਿ੍ੰਸੀਪਲ ਗੀਤਾਂਜ਼ਲੀ ਸ਼ਰਮਾ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ (ਐੱਚ.ਈ.ਆਈ. ਐੱਸ.) ਵਲੋਂ ਆਈ.ਟੀ. ਫੈਸਟ ਕਰਵਾਇਆ ਗਿਆ | ਇਸ ਮੌਕੇ ਕਾਲਜ ਦੀ ਪਿ੍ੰਸੀਪਲ ...

ਪੂਰੀ ਖ਼ਬਰ »

ਏਾਜਲਜ਼ ਵਰਲਡ ਸਕੂਲ 'ਚ ਮਾਂ ਦਿਵਸ ਮਨਾਇਆ

ਮੋਰਿੰਡਾ, 10 ਮਈ (ਕੰਗ)-ਸਥਾਨਕ ਏਾਜਲਜ਼ ਵਰਲਡ ਸਕੂਲ ਵਿਖੇ ਸਕੂਲ ਸਟਾਫ਼ ਮੈਂਬਰਾਂ ਤੇ ਵਿਦਿਆਰਥੀਆਂ ਵਲੋਂ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਮਾਂ ਦਿਵਸ ਦੇ ਸਬੰਧ ਵਿਚ ਇੱਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ | ਸਮਾਗਮ ਦੌਰਾਨ ਵਿਦਿਆਰਥੀਆਂ ਵਲੋਂ ਮਾਂ ਪ੍ਰਤੀ ...

ਪੂਰੀ ਖ਼ਬਰ »

ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਤੇ ਸਾਂਝਾ ਮੋਰਚਾ ਵਲੋਂ ਚੀਫ਼ ਇੰਜੀਨੀਅਰ ਭਾਖੜਾ ਡੈਮ ਨੂੰ ਸੌਂਪਿਆ ਮੰਗ ਪੱਤਰ

ਨੰਗਲ, 10 ਮਈ (ਪ੍ਰੀਤਮ ਸਿੰਘ ਬਰਾਰੀ)-ਚੀਫ਼ ਇੰਜੀਨੀਅਰ ਭਾਖੜਾ ਨੂੰ ਅੱਜ ਮੁਲਾਜ਼ਮ ਜਥੇਬੰਦੀ ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਅਤੇ ਸਾਂਝਾ ਮੋਰਚਾ ਨੇ ਮੁਲਾਕਾਤ ਕਰਕੇ ਮੰਗਾਂ ਬਾਰੇ ਜਾਣੂ ਕਰਵਾਇਆ | ਸਾਂਝੇ ਐਕਸ਼ਨ ਲਈ ਪਿਛਲੇ ਸਮੇਂ ਦੌਰਾਨ ਮੈਨੇਜਮੈਂਟ ਨੇ ...

ਪੂਰੀ ਖ਼ਬਰ »

ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ ਮਨਾਇਆ

ਰੂਪਨਗਰ, 10 ਮਈ (ਹੁੰਦਲ)-ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ ਸੋਲਖੀਆਂ, ਰੋਪੜ ਵਿਖੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਇੰਟਰਨੈਸ਼ਨਲ ਬਾਇਓਡਾਇਵਰਸਿਟੀ ਡੇ ਮਨਾਇਆ ਜਾ ਰਿਹਾ ਹੈ ਜਿਸ ਵਿਚ 22 ਦਿਨਾਂ ਦੇ ਐਕਸ਼ਨ ਪਲੈਨ (22 ਦਿਨਾਂ ਯੋਜਨਾਵਾਂ) ਸ਼ਾਮਲ ਹਨ | ਇਸ ਮੌਕੇ ...

ਪੂਰੀ ਖ਼ਬਰ »

ਪੰਜਾਬ ਸਰਕਾਰ ਨੇ ਪੁਲਿਸ ਨੂੰ ਗ਼ਲਤ ਤਰੀਕੇ ਨਾਲ ਵਰਤ ਕੇ ਪਰਚਾ ਦਰਜ ਕੀਤਾ-ਸੁਖਬੀਰ ਸਿੰਘ ਤੰਬੜ

ਰੂਪਨਗਰ, 10 ਮਈ (ਪ. ਪ.)-ਪੈੱ੍ਰਸ ਕਲੱਬ ਰੂਪਨਗਰ ਵਿਖੇ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਸੁਖਬੀਰ ਸਿੰਘ ਤੰਬੜ ਦੀ ਅਗਵਾਈ ਵਿਚ ਹੋਈ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ...

ਪੂਰੀ ਖ਼ਬਰ »

ਅਮਰਜੀਤ ਸਿੰਘ ਸਤਿਆਲ ਦੀਆਂ ਅਸਥੀਆਂ ਕੀਤੀਆਂ ਜਲ ਪ੍ਰਵਾਹ

ਕੀਰਤਪੁਰ ਸਾਹਿਬ, 10 ਮਈ (ਬੀਰ ਅੰਮਿ੍ਤਪਾਲ ਸਿੰਘ ਸੰਨ੍ਹੀ)-ਸੰਯੁਕਤ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ, ਗੁਰਦੁਆਰਾ ਸ੍ਰੀ ਸਿੰਘ ਸਭਾ ਰੂਪਨਗਰ ਦੇ ਮੌਜੂਦਾ ਪ੍ਰਧਾਨ, ਨਗਰ ਕੌਂਸਲ ਰੂਪਨਗਰ ਦੇ ਸਾਬਕਾ ਪ੍ਰਧਾਨ ਅਮਰਜੀਤ ਸਿੰਘ ਸਤਿਆਲ ਦੀਆਂ ਅਸਥੀਆਂ ਉਨ੍ਹਾਂ ਦੇ ...

ਪੂਰੀ ਖ਼ਬਰ »

ਲਾਂਸ ਨਾਇਕ ਸ਼ਹੀਦ ਹਰਭਜਨ ਸਿੰਘ ਨਾਗਰਾ ਦੀ ਯਾਦ ਨੂੰ ਸਮਰਪਿਤ ਕਿ੍ਕਟ ਮੁਕਾਬਲੇ ਸਮਾਪਤ

ਭਰਤਗੜ੍ਹ, 10 ਮਈ (ਜਸਬੀਰ ਸਿੰਘ ਬਾਵਾ)-ਲਾਂਸ ਨਾਇਕ ਸ਼ਹੀਦ ਹਰਭਜਨ ਸਿੰਘ ਨਾਗਰਾ, ਜੋ ਕਿ 21 ਮਈ, 1989 ਨੂੰ ਸ਼੍ਰੀ ਲੰਕਾ 'ਚ ਆਪ੍ਰੇਸ਼ਨ ਪਵਨ ਦੌਰਾਨ ਸ਼ਹਾਦਤ ਪ੍ਰਾਪਤ ਕਰ ਗਏ ਸਨ, ਦੀ ਨਿੱਘੀ ਯਾਦ 'ਚ ਭਾਓਵਾਲ ਦੇ ਖੁੱਲ੍ਹੇ ਮੈਦਾਨ ਦਰਮਿਆਨ ਕਲੱਬ ਨੁਮਾਇੰਦਿਆਂ ਤੇ ਵਸਨੀਕਾਂ ...

ਪੂਰੀ ਖ਼ਬਰ »

ਕੈਨੇਡਾ ਵਿਖੇ ਪੜ੍ਹਾਈ ਕਰਦੀ ਅਨਾਮਿਕਾ ਵਲੋਂ ਸਕੂਲ ਲਈ ਵਾਟਰ ਕੂਲਰ ਦਾਨ

ਨੂਰਪੁਰ ਬੇਦੀ, 10 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਮੁਕਾਰੀ ਦੀ ਕੈਨੇਡਾ ਵਿਖੇ ਪੜ੍ਹਾਈ ਕਰਦੀ ਲੜਕੀ ਵਲੋਂ ਆਪਣੇ ਸਰਕਾਰੀ ਹਾਈ ਸਕੂਲ ਮੁਕਾਰੀ ਜਿੱਥੋਂ ਉਸ ਨੇ ਮੁੱਢਲੀ ਸਿੱਖਿਆ ਹਾਸਿਲ ਕੀਤੀ ਹੈ, ਲਈ ਗਰਮੀ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਵਾਟਰ ਕੂਲਰ ਦਾਨ ...

ਪੂਰੀ ਖ਼ਬਰ »

ਬਾਬਾ ਗੁਰਦਿੱਤਾ ਪਬਲਿਕ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਕਾਹਨਪੁਰ ਖੂਹੀ, 10 ਮਈ (ਵਾਲੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਪੰਜਵੀਂ ਜਮਾਤ ਦਾ ਸਾਲਾਨਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ | ਇਸ ਵਿਚ ਬਾਬਾ ਗੁਰਦਿੱਤਾ ਪਬਲਿਕ ਸਕੂਲ ਡੂੰਮੇਵਾਲ ਬਲਾਕ ਨੂਰਪੁਰ ਬੇਦੀ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX