ਸਮਾਣਾ, 10 ਮਾਈ (ਗੁਰਦੀਪ ਸ਼ਰਮਾ)-ਸਮਾਣਾ ਪਾਤੜਾਂ ਸੜਕ 'ਤੇ ਸਥਿਤ ਇਕ ਪ੍ਰਾਈਵੇਟ ਹਸਪਤਾਲ ਧਰਮਾ ਨਰਸਿੰਗ ਹੋਮ 'ਚ ਇਕ ਔਰਤ ਦੀ ਜਣੇਪੇ ਦੌਰਾਨ ਮੌਤ ਹੋ ਜਾਣ 'ਤੇ ਮਿ੍ਤਕ ਔਰਤ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਇਲਾਜ ਦੌਰਾਨ ਡਾਕਟਰ 'ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦਿਆਂ ਆਵਾਜਾਈ ਜਾਮ ਕਰਦਿਆਂ ਹਸਪਤਾਲ ਤੇ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਸੂਚਨਾ ਮਿਲਣ 'ਤੇ ਥਾਣਾ ਸ਼ਹਿਰੀ ਪੁਲਿਸ ਮੌਕੇ 'ਤੇ ਪੁੱਜ ਗਈ | ਪਿੰਡ ਦੁੱਲੜ ਦੀ ਮਿ੍ਤਕ ਔਰਤ ਪਰਮਜੀਤ ਕੌਰ (31) ਪਤਨੀ ਮਿਠਨ ਦੇ ਪਰਿਵਾਰਕ ਮੈਂਬਰਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਮਜੀਤ ਕੌਰ ਦੇ ਪਹਿਲਾਂ ਦੋ ਬੱਚੇ ਹਨ ਜੋ ਵੱਡੇ ਅਪਰੇਸ਼ਨ ਨਾਲ ਹੋਏ ਸੀ ਤੇ ਹੁਣ ਤੀਸਰਾ ਬੱਚਾ ਹੋਣ ਸਬੰਧੀ ਉਹ ਪਰਮਜੀਤ ਕੌਰ ਨੂੰ ਧਰਮਾ ਨਰਸਿੰਗ ਹੋਮ ਲੈ ਕੇ ਆਏ ਸਨ | ਜਿੱਥੇ ਡਾਕਟਰ ਧਰਮਪਾਲ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜੱਚਾ ਬੱਚਾ ਦੀ ਹਾਲਤ ਠੀਕ ਹੈ ਤੇ ਹਸਪਤਾਲ 'ਚ ਦਾਖਲ ਕਰ ਲਿਆ | ਉਨ੍ਹਾਂ ਦੱਸਿਆ ਕਿ ਕੱਲ੍ਹ ਸਵੇਰੇ 11 ਵਜੇ ਦੇ ਕਰੀਬ ਪਰਮਜੀਤ ਕੌਰ ਦੇ ਆਪ੍ਰੇਸ਼ਨ ਰਾਹੀਂ ਲੜਕੀ ਪੈਦਾ ਹੋਈ ਤਾਂ ਪਰਮਜੀਤ ਕੌਰ ਦੀ ਹਾਲਤ ਖ਼ਰਾਬ ਹੋਣੀ ਸ਼ੁਰੂ ਹੋ ਗਈ ਤੇ ਡਾਕਟਰ ਤੇ ਸਟਾਫ਼ ਘਬਰਾ ਗਏ ਤੇ ਖੂਨ ਲਿਆਉਣ ਦੀ ਮੰਗ ਕੀਤੀ | ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਖੂਨ ਦਾ ਬੰਦੋਬਸਤ ਕਿੰਝ ਕਰ ਸਕਦੇ ਹਨ ਤਾਂ ਡਾਕਟਰ ਖ਼ੁਦ ਪਰਮਜੀਤ ਕੌਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਲੈ ਗਿਆ ਜਿੱਥੇ ਜਾ ਕੇ ਖੂਨ ਜ਼ਿਆਦਾ ਵਹਿ ਜਾਣ ਕਾਰਨ ਪਰਮਜੀਤ ਕੌਰ ਦੀ ਮੌਤ ਹੋ ਗਈ ਤੇ ਪਰਮਜੀਤ ਕੌਰ ਦੇ ਸਰੀਰ 'ਚ ਸਿਰਫ਼ 3 ਗ੍ਰਾਮ ਖੂਨ ਰਹਿ ਗਿਆ ਸੀ | ਉਨ੍ਹਾਂ ਕਿਹਾ ਕਿ ਧਰਮਾਂ ਨਰਸਿੰਗ ਹੋਮ 'ਚ ਇਲਾਜ ਦੇ ਪੂਰੇ ਪ੍ਰਬੰਧ ਨਾ ਹੋਣ ਕਾਰਨ ਅਣਗਹਿਲੀ ਦੇ ਚੱਲਦਿਆਂ ਪਰਮਜੀਤ ਕੌਰ ਦੀ ਮੌਤ ਹੋਈ ਹੈ | ਉਨ੍ਹਾਂ ਕਿਹਾ ਕਿ ਪਰਮਜੀਤ ਕੌਰ ਦੇ ਪਹਿਲਾਂ ਦੋ ਵੱਡੇ ਅਪਰੇਸ਼ਨ ਨਾਲ ਬੱਚੇ ਹੋਣ 'ਤੇ ਡਾਕਟਰ ਨੇ 9 ਗ੍ਰਾਮ ਖੂਨ ਹੋਣ 'ਤੇ ਵੀ ਉਨ੍ਹਾਂ ਨੂੰ ਭਰੋਸੇ 'ਚ ਲਈ ਰੱਖਿਆ ਜਿਸ ਕਾਰਨ ਪਰਮਜੀਤ ਕੌਰ ਦੀ ਮੌਤ ਹੋਈ ਹੈ | ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਡਾਕਟਰ ਅਤੇ ਸਬੰਧਿਤ ਸਟਾਫ਼ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ | ਜ਼ਿਕਰਯੋਗ ਹੈ ਕਿ ਧਰਮਾ ਨਰਸਿੰਗ ਹੋਮ ਦੇ ਮਾਲਕ ਡਾਕਟਰ ਧਰਮਪਾਲ ਸਿੰਘ ਦੇ ਉਕਤ ਹਸਪਤਾਲ 'ਚ ਪਹਿਲਾਂ ਵੀ ਅਣਗਹਿਲੀ ਦੇ ਚੱਲਦਿਆਂ ਜਣੇਪੇ ਦੌਰਾਨ ਜੱਚਾ ਬੱਚਾ ਦੀਆਂ ਮੌਤਾਂ ਹੋ ਚੁੱਕੀਆਂ ਹਨ ਤੇ ਗ਼ੈਰਕਾਨੰੂਨੀ ਅਲਟਰਾ ਸਾਊਾਡ ਕਰਨ ਦੇ ਮਾਮਲੇ 'ਚ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਗਿਆ ਸੀ | ਇਸ ਸਭ ਦੇ ਬਾਵਜੂਦ ਸਿਹਤ ਵਿਭਾਗ ਕੋਈ ਵੀ ਕਾਰਵਾਈ ਨਾ ਕਰਦਿਆਂ ਅੱਖਾਂ ਮੀਚੀ ਬੈਠਾ ਹੈ |
ਪਾਤੜਾਂ, 10 ਮਈ (ਜਗਦੀਸ਼ ਸਿੰਘ ਕੰਬੋਜ)-ਜੰਮੂ-ਕਟੜਾ ਐਕਸਪ੍ਰੈਸਵੇਅ ਦੀ ਉਸਾਰੀ ਲਈ ਠੇਕੇਦਾਰ ਵਲੋਂ ਲਈ ਜਾ ਰਹੀ ਮਿੱਟੀ ਨੂੰ ਬਣਦੇ ਮੁੱਲ 'ਤੇ ਦੇਣ ਲਈ ਕਿਰਤੀ ਕਿਸਾਨ ਯੂਨੀਅਨ ਨੇ ਜਾਗਰੂਕਤਾ ਮੁਹਿੰਮ ਚਲਾਏ ਜਾਣ ਦਾ ਫ਼ੈਸਲਾ ਕੀਤਾ ਹੈ | ਕਿਰਤੀ ਕਿਸਾਨ ਯੂਨੀਅਨ ਦੇ ...
ਪਟਿਆਲਾ, 10 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੀ ਰਹਿਣ ਵਾਲੀ 14 ਸਾਲਾ ਲੜਕੀ ਨੂੰ ਰੋਜ਼ਾਨਾ ਦੀ ਤਰ੍ਹਾਂ ਸਕੂਲ ਗਈ ਸੀ ਪਰ ਹੁਣ ਤੱਕ ਘਰ ਵਾਪਸ ਨਹੀਂ ਪਰਤੀ ਹੈ | ਉਕਤ ਸ਼ਿਕਾਇਤ ਲੜਕੀ ਦੀ ਮਾਤਾ ਨੇ ਥਾਣਾ ਕੋਤਵਾਲੀ ਦੀ ਪੁਲਿਸ ਨੂੰ ਦੱਸਿਆ ਕਿ ਉਹ ਲੜਕੀ ਨੂੰ ਅੱਠ ਵਜੇ ਦੇ ...
ਪਟਿਆਲਾ, 10 ਮਈ (ਗੁਰਵਿੰਦਰ ਸਿੰਘ ਔਲਖ)-ਆਈ. ਏ. ਐਸ. ਆਦਿੱਤਿਆ ਉੱਪਲ ਨੇ ਨਗਰ ਨਿਗਮ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ | ਅਹੁਦਾ ਸੰਭਾਲਣ ਉਪਰੰਤ ਉਨ੍ਹਾਂ ਵੱਖ-ਵੱਖ ਬਰਾਂਚਾਂ ਦੇ ਮੁਖੀਆਂ ਨਾਲ ਜਾਣ-ਪਛਾਣ ਕਰਨ ਉਪਰੰਤ ਕਿਹਾ ਕਿ ਲੋਕਲ ਬਾਡੀ ਲੋਕਾਂ ਦੀ ਸੇਵਾ ਲਈ ਹੁੰਦੀ ਹੈ ...
ਪਟਿਆਲਾ, 10 ਮਈ (ਮਨਦੀਪ ਸਿੰਘ ਖਰੌੜ)-ਮੋਹਾਲੀ ਵਿਖੇ ਪੁਲਿਸ ਇੰਨਟੈਲੀਜੈਂਸ ਵਿਭਾਗ ਦੀ ਇਮਾਰਤ 'ਚ ਹੋਏ ਧਮਾਕੇ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਐਲਾਨਣ ਦੇ ਮੱਦੇਨਜ਼ਰ ਪਟਿਆਲਾ ਜ਼ਿਲ੍ਹਾ 'ਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ | ਪੁਲਿਸ ਤੋਂ ਪ੍ਰਾਪਤ ਹੋਈ ਜਾਣਕਾਰੀ ...
ਪਟਿਆਲਾ, 10 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ ਦੀ ਰਵਾਇਤੀ ਕੱਦੂ ਵਾਲੀ ਬਿਜਾਈ ਦੀ ਥਾਂ ਸਿੱਧੀ ਬਿਜਾਈ ਦੀ ਤਕਨੀਕ ਅਪਣਾ ਕੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ...
ਰਾਜਪੁਰਾ, 10 ਮਈ (ਰਣਜੀਤ ਸਿੰਘ)-ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਸਟੇਡੀਅਮ ਬਣਾਏ ਜਾਣਗੇ | ਇਸ ਕੰਮ ਲਈ ਪੈਸੇ ਦੀ ਕੋਈ ਵੀ ਕਮੀ ਨਹੀਂ ਆਉਣ ਦਿਤੀ ਜਾਵੇਗੀ ਅਤੇ ਸਰਕਾਰ ਲੋਕਾਂ ਨਾਲ ਵੋਟਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ | ਇਨ੍ਹਾਂ ਵਿਚਾਰਾਂ ਦਾ ...
ਪਟਿਆਲਾ, 10 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਹਿੰਸਾ 'ਚ ਪੁਲਿਸ ਪ੍ਰਸ਼ਾਸਨ ਵਲੋਂ ਗਿ੍ਫ਼ਤਾਰ ਕੀਤੇ ਗਏ ਬਰਜਿੰਦਰ ਸਿੰਘ ਪਰਵਾਨਾ ਨੂੰ ਪੁਰਾਣੇ ਵੱਖ-ਵੱਖ ਕੇਸਾਂ 'ਚ ਉਲਝਾਏ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਸ਼ੋ੍ਰਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ...
ਪਟਿਆਲਾ, 10 ਮਈ (ਅ.ਸ. ਆਹਲੂਵਾਲੀਆ)-ਕੋਰੋਨਾ ਮਹਾਂਮਾਰੀ ਦੇ ਕਾਰਨ ਤਕਰੀਬਨ ਢਾਈ ਸਾਲ ਦੇ ਅਰਸੇ ਤੋਂ ਬਾਅਦ ਇੱਥੇ ਨਗਰ ਨਿਗਮ ਦੇ ਸਾਹਮਣੇ ਸਰਕਾਰੀ ਤੈਰਾਕੀ ਪੂਲ ਮੁੜ ਖੋਲਿ੍ਹਆ ਗਿਆ | ਇਸ ਪੂਲ ਨੰੂ ਖੋਲ੍ਹਣ ਵਾਸਤੇ ਤੈਰਾਕ ਬੱਚਿਆਂ ਦੇ ਮਾਪਿਆਂ ਨੇ ਆਪ ਪੂਲ ਦੀ ਚੰਗੀ ...
ਭਾਦਸੋਂ, 10 ਮਈ (ਪੱਤਰ ਪ੍ਰੇਰਕ)-ਕਸਬਾ ਚਹਿਲ ਤੋਂ ਪਿੰਡ ਭੜੀ ਪਨੈਚਾ ਨੂੰ ਜਾਣ ਵਾਲੀ ਸੜਕ ਦੇ ਕਰੀਬ ਪਿਛਲੇ ਛੇ ਮਹੀਨਿਆਂ ਤੋਂ ਰੁਕ-ਰੁਕ ਕੇ ਚੱਲ ਰਹੇ ਕੰਮ ਤੋਂ ਪਿੰਡਾਂ ਵਾਲੇ ਕਾਫ਼ੀ ਨਿਰਾਸ਼ ਹਨ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਨੂੰ ਜਲਦ ਮੁਕੰਮਲ ਕਰਨ ਲਈ ...
ਪਾਤੜਾਂ, 10 ਮਈ (ਗੁਰਇਕਬਾਲ ਸਿੰਘ ਖ਼ਾਲਸਾ)-ਲਾਇਨਜ਼ ਕਲੱਬ ਪਾਤੜਾਂ ਨਿਆਲ ਅਤੇ ਲਾਇਨਜ਼ ਆਈ ਹਸਪਤਾਲ ਦੇ ਆਗੂਆਂ ਅਤੇ ਮੈਂਬਰਾਂ ਦੀ ਇਕ ਬੈਠਕ ਹੋਈ | ਜਿਸ ਵਿਚ ਉੱਘੇ ਸਮਾਜਸੇਵੀ ਆਗੂ ਗੁਰਲਾਡ ਸਿੰਘ ਕਾਹਲੋਂ ਚੇਅਰਮੈਨ ਕੇ.ਐੱਸ.ਬੀ. ਅਤੇ ਗੰਗਾ ਇੰਟਰਨੈਸ਼ਨਲ ਸਕੂਲ ਨੇ ...
ਪਟਿਆਲਾ, 10 ਮਈ (ਧਰਮਿੰਦਰ ਸਿੰਘ ਸਿੱਧੂ)-ਕੋਵਿਡ-19 ਮਹਾਂਮਾਰੀ ਦੌਰਾਨ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਸਿੱਖਿਆ ਵਿਭਾਗ ਨੇ ਵਿਸ਼ੇਸ਼ ਯੋਜਨਾਬੰਦੀ ਬਣਾਈ ਹੈ | ਸਕੂਲ ਬੰਦ ਹੋਣ ਕਾਰਨ ਪੜ੍ਹਾਈ ਪੱਖੋਂ ਪਛੜੇ ...
ਪਟਿਆਲਾ, 10 ਮਈ (ਕੁਲਵੀਰ ਸਿੰਘ ਧਾਲੀਵਾਲ)-ਬੁੱਧੀਜੀਵੀ ਵਿੰਗ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਮੈਂਬਰਾਂ ਦਾ ਇਕ ਵਫ਼ਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮਿਲਿਆ ਅਤੇ ਪੰਜਾਬੀ ਯੂਨੀਵਰਸਿਟੀ ਨੂੰ ਮਿਲਣ ਵਾਲੀ ਗਰਾਂਟ ਵਿਚ ਚਾਲੀ ਕਰੋੜ ਬਾਰਾਂ ...
ਪਟਿਆਲਾ, 10 ਮਈ (ਗੁਰਵਿੰਦਰ ਸਿੰਘ ਔਲਖ)-ਸਰਕਾਰੀ (ਸਟੇਟ) ਕਾਲਜ ਆਫ਼ ਐਜੂਕੇਸ਼ਨ ਵਿਖੇ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਈਕੋ ਕਲੱਬ ਵਲੋਂ ਨੈਸ਼ਨਲ ਗਰੀਨ ਕੋਰਪਸ ਪ੍ਰੋਗਰਾਮ ਦੇ ਤਹਿਤ ਕੰਪੋਸਟ ਮੇਕਿੰਗ ਅਤੇ ਸਾਲਿਡ ਵੇਸਟ ਮੈਨੇਜਮੈਂਟ ...
ਪਟਿਆਲਾ, 10 ਮਈ (ਅ.ਸ. ਆਹਲੂਵਾਲੀਆ)-ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫ਼ਤਰ ਮੋਹਾਲੀ 'ਤੇ ਹੋਏ ਰਾਕੇਟ ਬੰਬ ਧਮਾਕੇ ਦੀ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਅੱਤਵਾਦੀ ਹਮਲੇ ਦੀ ਸਖ਼ਤ ਨਿੰਦਾ ਕਰਦਾ ਹੈ | ਇਹ ਗੱਲ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ...
ਪਟਿਆਲਾ, 10 ਮਈ (ਮਨਦੀਪ ਸਿੰਘ ਖਰੌੜ)-ਕੇਂਦਰੀ ਪਟਿਆਲਾ 'ਚੋਂ ਜੇਲ੍ਹ ਪ੍ਰਸ਼ਾਸਨ ਨੇ ਤਲਾਸ਼ੀ ਦੌਰਾਨ ਤਿੰਨ ਮੋਬਾਈਲ, 79 ਤੰਬਾਕੂ ਦੀਆਂ ਪੁੜੀਆਂ ਅਤੇ 65 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ | ਪਹਿਲੇ ਕੇਸ 'ਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਾਜਵਿੰਦਰ ਸਿੰਘ ਨੇ ਥਾਣਾ ...
ਪਟਿਆਲਾ, 10 ਮਈ (ਮਨਦੀਪ ਸਿੰਘ ਖਰੌੜ)-ਸ੍ਰੀ ਕਾਲੀ ਮਾਤਾ ਮੰਦਰ ਦੇ ਬਾਹਰ ਖੜੀ ਕੀਤੀ ਸਕੂਟਰੀ ਚੋਰੀ ਹੋਣ ਦੀ ਸ਼ਿਕਾਇਤ ਵਿਕਾਸ ਕੁਮਾਰ ਵਾਸੀ ਅੰਬਾਲਾ ਨੇ ਥਾਣਾ ਕੋਤਵਾਲੀ 'ਚ ਦਰਜ ਕਰਵਾਈ ਕਿ ਉਸ ਨੇ 9 ਮਈ ਨੂੰ ਮੰਦਰ ਦੇ ਬਾਹਰ ਸਕੂਟਰੀ ਖੜੀ ਕੀਤਾ ਸੀ, ਜਦੋਂ ਉਹ 2 ਵਜੇ ਵਾਪਸ ...
ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਸ਼ਹਿਰੀ ਥਾਣੇ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 44 ਰਾਜਪੁਰਾ-ਅੰਬਾਲਾ ਰੋਡ 'ਤੇ ਨਾਕਾਬੰਦੀ ਦੌਰਾਨ ਬੱਸ ਵਿਚੋਂ ਉਤਰ ਕੇ ਭੱਜਣ ਦੀ ਤਿਆਰੀ 'ਚ ਇਕ ਔਰਤ ਸਮੇਤ 2 ਵਿਅਕਤੀਆਂ ਨੂੰ 12 ਕਿੱਲੋ ਗਾਂਜੇ ਸਮੇਤ ਕਾਬੂ ਕਰ ਕੇ ਅਗਲੀ ਕਾਰਵਾਈ ...
ਰਾਜਪੁਰਾ, 9 ਮਈ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਪਿੰਡ ਖਰਾਜ਼ਪੁਰ 'ਚੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹੇਠ 3 ਵਿਅਕਤੀਆਂ ਨੂੰ ਜੇ.ਸੀ.ਬੀ. ਮਸ਼ੀਨ ਤੇ ਟਿੱਪਰ ਸਮੇਤ ਗਿ੍ਫ਼ਤਾਰ ਕਰ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ...
ਭੁੱਨਰਹੇੜੀ, 10 ਮਈ (ਧਨਵੰਤ ਸਿੰਘ ਹੁਸੈਨਪੁਰ)-ਹਲਕਾ ਸਨੌਰ ਅੰਦਰ ਬਲਾਕ ਭੁਨਰਹੇੜੀ ਦਾ ਸੀ.ਡੀ.ਪੀ.ਓ. ਦਫ਼ਤਰ ਪਟਿਆਲਾ ਸਥਿਤ ਹੋਣ ਕਾਰਨ ਬਲਾਕ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬਲਾਕ ਭੁੱਨਰਹੇੜੀ ਦੇ ਬਹੁਤ ਸਾਰੇ ਪਿੰਡਾਂ ਦੀ ਇਸ ...
ਸ਼ੁਤਰਾਣਾ, 10 ਮਈ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਵਿਖੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦਾ ਸਭ ਤੋਂ ਪੁਰਾਣਾ ਤੇ ਪ੍ਰਮੁੱਖ ਹਸਪਤਾਲ ਹਲਕੇ ਦੇ ਦਰਜਨਾਂ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਸਿਹਤ ਸੇਵਾਵਾਂ ਦਿੰਦਾ ਸੀ ਜੋ ਕਿ ਪਿਛਲੇ ਡੇਢ ਦਹਾਕੇ ਤੋਂ ਚਿੱਟਾ ...
ਪਟਿਆਲਾ, 10 ਮਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹਾ ਪਟਿਆਲਾ ਦੀ ਹੱਦ ਅੰਦਰੋਂ ਵੱਖ-ਵੱਖ ਸਥਾਨਾਂ ਤੋਂ ਲੰਘਦੀ ਭਾਖੜਾ ਨਹਿਰ ਅਤੇ ਹੋਰ ਵੱਡੀਆਂ-ਛੋਟੀਆਂ ਨਦੀਆਂ/ ਨਹਿਰਾਂ ਵਿਚ ਕਿਸੇ ਵੀ ਸਥਾਨ 'ਤੇ ...
ਪਟਿਆਲਾ, 10 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਨਿੱਘਰੀ ਵਿੱਤੀ ਹਾਲਤ ਕਾਰਨ ਪਿਛਲੇ ਦੋ ਮਹੀਨੇ ਤੋਂ ਅਧਿਆਪਕਾਂ ਨੂੰ ਤਨਖ਼ਾਹ ਦੇਣ 'ਚ ਨਾਕਾਮ ਰਹੀ ਹੈ, ਜਿਸ ਦੇ ਚੱਲਦਿਆਂ ਅਧਿਆਪਕਾਂ 'ਚ ਭਾਰੀ ਰੋਸ ਦੀ ਲਹਿਰ ਹੈ | ਜਿਸ ਕਾਰਨ ਪੰਜਾਬੀ ਯੂਨੀਵਰਸਿਟੀ ...
ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਅੱਜ ਸਵੇਰੇ ਕੌਮੀ ਸ਼ਾਹ ਮਾਰਗ ਨੰਬਰ 7 'ਤੇ ਸਥਾਨਕ ਸਰਹਿੰਦ-ਪਟਿਆਲਾ ਬਾਈਪਾਸ ਦੇ ਦਮਨਹੇੜੀ ਪੁਲ 'ਤੇ ਇਕ ਟਰੱਕ ਵਲੋਂ ਤੂੜੀ ਨਾਲ ਲੱਦੀ ਟਰੈਕਟਰ-ਟਰਾਲੀ 'ਚ ਜ਼ੋਰਦਾਰ ਟੱਕਰ ਮਾਰ ਦੇਣ ਨਾਲ ਟਰੈਕਟਰ-ਟਰਾਲੀ ਪਲਟ ਗਏ ਤੇ ਟਰੈਕਟਰ 'ਤੇ ਸਵਾਰ 2 ...
ਪਟਿਆਲਾ, 10 ਮਈ (ਧਰਮਿੰਦਰ ਸਿੰਘ ਸਿੱਧੂ)-ਮਾਂ ਦਿਵਸ ਮਸਤੀ ਦੀ ਪਾਠਸ਼ਾਲਾ ਵਿਖੇ ਗਿਆਨ ਜਯੋਤੀ ਐਜੂਕੇਸ਼ਨ ਸੋਸਾਇਟੀ ਪਟਿਆਲਾ ਵਲੋਂ ਸਾਂਝੇ ਤੌਰ 'ਤੇ ਮਨਾਇਆ ਗਿਆ | ਪ੍ਰੋਗਰਾਮ ਦੇ ਸ਼ੁਰੂਆਤ 'ਚ ਡਾ. ਹਰਨੇਕ ਸਿੰਘ ਢੋਟ ਸਾਬਕਾ ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਨੇ ਮਾਂ ...
ਰਾਜਪੁਰਾ, 10 ਮਈ (ਰਣਜੀਤ ਸਿੰਘ)-ਸ਼ਹਿਰੀ ਅਤੇ ਪੇਂਡੂ ਡਿਪੂ ਹੋਲਡਰ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਐੱਸ.ਡੀ.ਐਮ. ਰਾਜਪੁਰਾ ਹਿਮਾਂਸ਼ੂ ਗੁਪਤਾ ਨੂੰ ਮੰਗ ਪੱਤਰ ਦਿਤਾ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਅਨਿਲ ਕੁਮਾਰ ਸਾਬਕਾ ਸਰਪੰਚ ਨੇ ਦੱਸਿਆ ਕਿ ...
ਰਾਜਪੁਰਾ, 10 ਮਈ (ਜੀ.ਪੀ. ਸਿੰਘ)-ਲੰਘੀ ਦੇਰ ਸ਼ਾਮ ਮੁਹਾਲੀ ਦੇ ਇੰਟੈਲੀਜੈਂਸ ਹੈੱਡਕੁਆਟਰ 'ਚ ਧਮਾਕਾ ਹੋਣ ਤੋਂ ਬਾਅਦ ਰਾਜਪੁਰਾ ਪੁਲਿਸ ਵਲੋਂ ਡੀ.ਐੱਸ.ਪੀ. ਗੁਰਬੰਸ ਸਿੰਘ ਬੈਂਸ ਦੀ ਅਗਵਾਈ 'ਚ ਸ਼ਹਿਰੀ ਥਾਣੇ ਦੇ ਐੱਸ.ਐੱਚ.ਓ ਇੰਸਪੈਕਟਰ ਹਰਮਨਪ੍ਰੀਤ ਸਿੰਘ, ਬੱਸ ਅੱਡਾ ...
ਸਨੌਰ, 10 ਮਈ (ਸੋਖਲ)-ਆਮ ਆਦਮੀ ਪਾਰਟੀ ਬੀ. ਸੀ. ਵਿੰਗ ਪੰਜਾਬ ਦੇ ਪ੍ਰਧਾਨ ਰਣਜੋਧ ਸਿੰਘ ਹਡਾਣਾ ਵਲੋਂ ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਵਲੋਂ ਤਿਆਰ ਕੀਤੇ ਜਾ ਰਹੇ ਪੰਜਾਬ ਬਜਟ ਵਿਚ ਹਰ ਵਰਗ ਤੋਂ ਰਾਏ ਲਏ ਜਾਣ ਨੂੰ ਸਰਕਾਰ ਅਤੇ ਵਿੱਤ ਮੰਤਰੀ ਦੀ ਦੂਰਅੰਦੇਸ਼ੀ ...
ਪਟਿਆਲਾ, 10 ਮਈ (ਗੁਰਵਿੰਦਰ ਸਿੰਘ ਔਲਖ)-ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਦੇ ਐਨ.ਐਸ.ਐਸ. ਤੇ ਐਨ.ਸੀ.ਸੀ ਵਿਭਾਗਾਂ ਵਲੋਂ ਅੱਜ ਸਰਕਾਰੀ ਮਿਡਲ ਸਕੂਲ ਦੀ ਸਹਾਇਤਾ ਨਾਲ ਖੇੜੀ ਗੁੱਜਰਾਂ ਵਿਖੇ ਕਣਕ ਦਾ ਨਾੜ ਸਾੜਨ ਖ਼ਿਲਾਫ਼ ਇਕ ਰੈਲੀ ਕੀਤੀ ਗਈ | ਇਸ ਰੈਲੀ ਦਾ ਉਦਘਾਟਨ ...
ਦੇਵੀਗੜ੍ਹ, 10 ਮਈ (ਰਾਜਿੰਦਰ ਸਿੰਘ ਮੌਜੀ)-ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ ਐਂਡ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਵਲੋਂ ਕੋਰ ਕਮੇਟੀ ਮੈਂਬਰਾਂ ਨਾਲ ਬੈਠਕ ਕੀਤੀ ਗਈ | ਜਿਸ ਵਿਚ ਸਰਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX