ਆਰਿਫ਼ ਕੇ, 10 ਮਈ (ਬਲਬੀਰ ਸਿੰਘ ਜੋਸਨ)-ਬੀ. ਐੱਸ. ਐੱਫ. ਖੇਮਕਰਨ ਬਾਰਡਰ 'ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਜਾ ਰਹੇ ਮਾਲਕ 'ਤੇ ਉਸ ਦੇ ਨੌਕਰ ਵਲੋਂ ਕਸਬਾ ਆਰਿਫ਼ ਕੇ ਦੇ ਨਜ਼ਦੀਕ ਸੂਏ ਨਾਲ ਮਾਲਕ 'ਤੇ ਅਨੇਕਾਂ ਵਾਰ ਕਰਕੇ ਮਾਰ ਦੇਣ ਦੀਆਂ ਨੀਅਤ ਨਾਲ ਹਮਲਾ ਕਰਨ ਦੇ ਦੋਸ਼ਾਂ ਤਹਿਤ ਪੁਲਿਸ ਥਾਣਾ ਆਰਿਫ਼ ਕੇ ਨੇ ਇਕ ਦੋਸ਼ੀ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਥਾਣਾ ਆਰਿਫ਼ ਕੇ ਦੇ ਮੁਖੀ ਗੁਰਬਖ਼ਸ਼ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਬਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬੇਦੀ ਕਾਲੋਨੀ ਫੇਸ-2 ਫ਼ਿਰੋਜ਼ਪੁਰ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ 'ਚ ਕਿਹਾ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਤੇ ਉਸ ਨੇ ਖੇਮਕਰਨ ਵਿਖੇ ਬੀ.ਐੱਸ.ਐੱਫ. ਦੇ ਹੈੱਡ ਕੁਆਟਰ ਵਿਖੇ ਬਿਜਲੀ ਦੇ ਕੰਮ ਕਰਨ ਸਬੰਧੀ ਠੇਕਾ ਲਿਆ ਹੋਇਆ ਹੈ ਤੇ ਉਸ ਨੇ ਆਪਣੇ ਨਾਲ ਨੌਕਰ ਮਨਜੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਸਤੀਏ ਵਾਲਾ ਨੂੰ ਬਿਜਲੀ ਦੇ ਕੰਮ ਕਰਨ ਲਈ ਦਿਹਾੜੀ 'ਤੇ ਰੱਖਿਆ ਹੋਇਆ ਹੈ | ਜਦੋਂ ਮੈਂ 8 ਮਈ ਨੂੰ ਆਪਣੇ ਦਿਹਾੜੀ 'ਤੇ ਰੱਖੇ ਨੌਕਰ ਮਨਜੀਤ ਸਿੰਘ ਦੇ ਨਾਲ ਐਕਟਿਵਾ ਸਕੂਟਰ ਨੰਬਰ ਪੀ.ਬੀ.05-7005 'ਤੇ ਸਵਾਰ ਹੋ ਕੇ ਘਰ ਤੋਂ ਖੇਮਕਰਨ ਵੱਲ ਜਾ ਰਹੇ ਸੀ ਤਾਂ ਜਦ ਆਰਿਫ਼ ਕੇ ਤੋਂ ਥੋੜ੍ਹਾ ਅੱਗੇ ਗਏ ਤਾਂ ਮਨਜੀਤ ਸਿੰਘ ਨੇ ਸਕੂਟਰੀ ਰੋਕਣ ਲਈ ਕਿਹਾ ਤਾਂ ਮੇਰੇ ਵਲੋਂ ਸਕੂਟਰੀ ਰੋਕਣ 'ਤੇ ਦੋਸ਼ੀ ਮਨਜੀਤ ਸਿੰਘ ਨੇ ਆਪਣੇ ਸਮਾਨ ਦੀ ਕਿੱਟ ਵਿਚੋਂ ਸੂਆ ਕੱਢ ਕੇ ਮੇਰੇ 'ਤੇ ਮਾਰ ਦੇਣ ਦੀ ਨੀਅਤ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ, ਜੋ ਉਸ ਦੀ ਧੋਣ, ਮੋਢੇ ਤੇ ਛਾਤੀ 'ਤੇ ਲੱਗੇ | ਜਦੋਂ ਮੇਰੇ ਵਲੋਂ ਰੌਲਾ ਪਾਇਆ ਗਿਆ ਤਾਂ ਲੋਕਾਂ ਦਾ ਇਕੱਠ ਹੁੰਦਾ ਦੇਖ ਦੋਸ਼ੀ ਮੇਰਾ ਸਕੂਟਰ ਲੈ ਕੇ ਫ਼ਰਾਰ ਹੋ ਗਿਆ | ਜ਼ਖ਼ਮੀ ਸਰਬਜੀਤ ਸਿੰਘ ਇਸ ਸਮੇਂ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿਖੇ ਜੇਰੇ ਇਲਾਜ ਹੈ | ਪੁਲਿਸ ਥਾਣਾ ਆਰਿਫ਼ ਕੇ ਦੇ ਮੁਖੀ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਦੋਸ਼ੀ ਮਨਜੀਤ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਸਤੀਏ ਵਾਲਾ ਦੇ ਖ਼ਿਲਾਫ਼ 307 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਗੁਰੂਹਰਸਹਾਏ, 10 ਮਈ (ਕਪਿਲ ਕੰਧਾਰੀ)-ਫ਼ਿਰੋਜ਼ਪੁਰ ਦੇ ਅੱੈਸ. ਐੱਸ. ਪੀ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਗੁਰੂਹਰਸਹਾਏ ਦੇ ਡੀ. ਐੱਸ. ਪੀ. ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਾਜਾਇਜ਼ ...
ਫ਼ਿਰੋਜ਼ਪੁਰ, 10 ਮਈ (ਤਪਿੰਦਰ ਸਿੰਘ)-ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪਿ੍ਥੀ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਫ਼ਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕੁਆਲਿਟੀ ਕੰਟਰੋਲ ਟੀਮ ਸਮੇਤ ...
ਗੁਰੂਹਰਸਹਾਏ, 10 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਵਲੋਂ ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਲ ਹੋਈ, ਜਦ ਗੁਰੂਹਰਸਹਾਏ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 35 ...
ਫ਼ਿਰੋਜ਼ਪੁਰ, 10 ਮਈ (ਗੁਰਿੰਦਰ ਸਿੰਘ)-ਕੇਂਦਰੀ ਜੇਲ੍ਹ ਅੰਦਰ ਸ਼ੱਕ ਦੇ ਆਧਾਰ 'ਤੇ ਕੀਤੀ ਤਲਾਸ਼ੀ ਦੌਰਾਨ ਇਕ ਹਵਾਲਾਤੀ ਕੋਲੋਂ ਦੋ ਮੋਬਾਈਲ ਫ਼ੋਨ ਬਰਾਮਦ ਹੋਣ ਦੀ ਇਤਲਾਹ 'ਤੇ ਥਾਣਾ ਸਿਟੀ ਪੁਲਿਸ ਨੇ ਉਕਤ ਹਵਾਲਾਤੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਪੁਲਿਸ ਨੂੰ ...
ਭਗਵੰਤ ਮਾਨ ਸਰਕਾਰ ਤੋਂ ਲਾਈ ਆਸ ਮਮਦੋਟ, 10 ਮਈ (ਸੁਖਦੇਵ ਸਿੰਘ ਸੰਗਮ)-ਪੰਜਾਬ ਦੀ ਪਿਛਲੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪੁਲਿਸ ਵਿਚ ਭਰਤੀ ਕੀਤੇ ਗਏ ਕਾਂਸਟੇਬਲਾਂ ਦੀ ਹਾਲੇ ਤੱਕ ਨਿਯੁਕਤੀ ਨਹੀਂ ਹੋ ਸਕੀ, ਜਿਸ ਕਾਰਨ ਬੇਰੁਜ਼ਗਾਰ ...
ਫ਼ਿਰੋਜ਼ਪੁਰ, 10 ਮਈ (ਤਪਿੰਦਰ ਸਿੰਘ)-ਜ਼ਿਲ੍ਹਾ ਮੈਜਿਸਟਰੇਟ ਫ਼ਿਰੋਜ਼ਪੁਰ ਅੰਮਿ੍ਤ ਸਿੰਘ ਵਲੋਂ ਜ਼ਿਲ੍ਹੇ ਅੰਦਰ 15 ਮਈ ਦਿਨ ਐਤਵਾਰ ਨੂੰ ਪੀ.ਐੱਸ.ਟੀ.ਐੱਸ.ਈ./ਐੱਨ.ਐੱਮ.ਅੱੈਮ.ਐੱਸ. ਦੀ ਪ੍ਰੀਖਿਆ ਲਈ ਸਥਾਪਿਤ ਕੀਤੇ ਗਏ 6 ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਦਫ਼ਾ 144 ...
ਫ਼ਿਰੋਜ਼ਪੁਰ, 10 ਮਈ (ਤਪਿੰਦਰ ਸਿੰਘ)-ਨਗਰ ਕੌਂਸਲ ਫ਼ਿਰੋਜ਼ਪੁਰ ਵਿਖੇ ਸਫ਼ਾਈ ਸੇਵਕਾਂ ਵਲੋਂ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕੂੜੇ ਰੇਹੜੇ ਵਾਲੇ ਸਫ਼ਾਈ ਸੇਵਕਾਂ ਨੇ ਦੱਸਿਆ ਕਿ ਉਹ ਪਿਛਲੇ 10-15 ਸਾਲਾਂ ਤੋਂ ਨਗਰ ਕੌਂਸਲ ਫ਼ਿਰੋਜ਼ਪੁਰ ਵਿਚ ਕੰਮ ਕਰ ਰਹੇ ...
ਕੁੱਲਗੜ੍ਹੀ, 10 ਮਈ (ਸੁਖਜਿੰਦਰ ਸਿੰਘ ਸੰਧੂ)-ਥਾਣਾ ਕੁੱਲਗੜ੍ਹੀ ਵਿਖੇ ਐਕਸਾਈਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਆਬਕਾਰੀ ਵਿਭਾਗ ਦੇ ਹੌਲਦਾਰ ਜਸਵਿੰਦਰ ਸਿੰਘ ਨੇ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ ਫ਼ਰੀਦਕੋਟ ਰੋਡ ਟੀ ਪੁਆਇੰਟ ਦੇ ...
ਫ਼ਿਰੋਜ਼ਪੁਰ, 10 ਮਈ (ਰਾਕੇਸ਼ ਚਾਵਲਾ)-ਇਕ ਵਿਅਕਤੀ ਨੂੰ ਨਾਜਾਇਜ਼ ਤੌਰ 'ਤੇ ਕੁੱਟਮਾਰ ਕਰਦੇ ਹੋਏ ਜ਼ਖ਼ਮੀ ਕਰਨ ਵਾਲਿਆਂ ਵਿਰੁੱਧ ਪਿੰਡ ਮਾਨਾ ਸਿੰਘ ਵਾਸੀਆਂ ਵਲੋਂ 7 ਨੰਬਰ ਚੁੰਗੀ ਕੈਂਟ ਵਿਖੇ ਧਰਨਾ ਦੇ ਕੇ ਰਸਤਾ ਜਾਮ ਕੀਤਾ ਗਿਆ | ਇਹ ਰੋਸ ਪ੍ਰਦਰਸ਼ਨ ਇਕ ਘੰਟੇ ਤੋਂ ...
ਫ਼ਿਰੋਜ਼ਪੁਰ, 10 ਮਈ (ਤਪਿੰਦਰ ਸਿੰਘ)-ਕੰਪਿਊਟਰ ਅਧਿਆਪਕ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਮੀਟਿੰਗ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ ਦੀ ਨਵੀਂ ਕਮੇਟੀ ਦੀ ਚੋਣ ਕੀਤੀ ਗਈ | ਹਰਜੀਤ ਸਿੰਘ ਸੰਧੂ ਦੀ ...
ਗੁਰੂਹਰਸਹਾਏ, 10 ਮਈ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਜ਼ੋਨ ਗੁਰੂਹਰਸਹਾਏ ਦੇ ਪ੍ਰਧਾਨ ਧਰਮ ਸਿੰਘ ਸਿੱਧੂ ਦੀ ਅਗਵਾਈ ਹੇਠ ਪਿੰਡ ਚੱਕ ਸੋਮੀਆਂ ਵਿਖੇ ਗੁਰਦੁਆਰਾ ਸਾਹਿਬ ਵਿਖੇ ਹੋਈ | ਇਸ ਮੌਕੇ ਜਾਣਕਾਰੀ ਦਿੰਦੇ ਹੋਏ ...
ਫ਼ਿਰੋਜ਼ਪੁਰ, 10 ਮਈ (ਜਸਵਿੰਦਰ ਸਿੰਘ ਸੰਧੂ)-ਸ਼ਤਰੂਨਾਸ਼ਿਨੀ ਬੰਗਲਾਮੁਖੀ ਜੈਅੰਤੀ ਨੂੰ ਸ਼ਿਵ ਪਰਿਵਾਰ ਬੰਗਲਾ ਮੁਖੀ ਮੰਦਰ ਨਜ਼ਦੀਕ ਬੱਸ ਸਟੈਂਡ ਫ਼ਿਰੋਜ਼ਪੁਰ ਛਾਉਣੀ ਵਿਖੇ ਸ਼ਰਧਾਲੂਆਂ ਵਲੋਂ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ | 5 ਦਿਨਾਂ ਚੱਲੇ ਧਾਰਮਿਕ ...
ਫ਼ਿਰੋਜ਼ਸ਼ਾਹ, 10 ਮਈ (ਸਰਬਜੀਤ ਸਿੰਘ ਧਾਲੀਵਾਲ)-ਬਲਾਕ ਘੱਲ ਖ਼ੁਰਦ ਅਧੀਨ ਪੈਂਦੇ ਪਿੰਡਾਂ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਇਕ ਸਾਲ ਲਈ ਪਟੇ 'ਤੇ ਦੇਣ ਦਾ ਕੰਮ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੇ ਦਿਸ਼ਾ-ਨਿਰਦੇਸ਼ਾਂ ਤੇ ਬੀ. ਡੀ. ...
ਫ਼ਿਰੋਜ਼ਪੁਰ, 10 ਮਈ (ਜਸਵਿੰਦਰ ਸਿੰਘ ਸੰਧੂ)-ਬੇਰੁਜ਼ਗਾਰੀ ਦੇ ਆਲਮ 'ਚ ਪਿਸ ਰਹੀ ਦੇਸ਼ ਦੀ ਨੌਜਵਾਨ ਪੀੜ੍ਹੀ ਮਾਨਸਿਕ ਤਣਾਅ ਤੋਂ ਬਚਣ ਲਈ ਚਿੱਟਾ ਪੀ-ਪੀ ਗਰਕ ਰਹੀ ਹੈ | ਇਹ ਚਿੱਟਾ ਕਿਤੇ ਵਿਦੇਸ਼ੋਂ ਹੀ ਨਹੀਂ, ਸਗੋਂ ਭਾਰਤ ਅੰਦਰ ਵੀ ਕੈਮੀਕਲ ਨਾਲ ਤਿਆਰ ਕਰਕੇ ਵੇਚਿਆ ਜਾ ...
ਆਰਿਫ਼ ਕੇ, 10 ਮਈ (ਬਲਬੀਰ ਸਿੰਘ ਜੋਸਨ)-ਪਿਛਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਬੇਅਦਬੀ, ਬੇਰੁਜ਼ਗਾਰੀ, ਭਿ੍ਸ਼ਟਾਚਾਰ ਤੇ ਡਰੱਗ ਵਰਗੀਆਂ ਅਲਾਮਤਾਂ ਨੂੰ ਜਨਮ ਦਿੱਤਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨੇ ਬਾਣੀ ਦੀ ਸਹੁੰ ਖਾ ਕੇ ਸੂਬੇ 'ਚੋਂ ...
ਜ਼ੀਰਾ, 10 ਮਈ (ਜੋਗਿੰਦਰ ਸਿੰਘ ਕੰਡਿਆਲ)-ਅਧਿਆਪਕਾਂ ਦੀ ਜਥੇਬੰਦੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਆਗੂਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ 5ਵੀਂ, 8ਵੀਂ, 10ਵੀਂ ਅਤੇ 12ਵੀਂ ...
ਮੱਲਾਂਵਾਲਾ, 10 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਮੱਲਾਂਵਾਲਾ ਦੀ ਮੀਟਿੰਗ ਬਲਾਕ ਪ੍ਰਧਾਨ ਬੋਹੜ ਸਿੰਘ ਧੀਰਾ ਘਾਰਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 17 ਮਈ ਨੂੰ ਚੰਡੀਗੜ੍ਹ ਵਿਖੇ ਲੱਗਣ ਜਾ ਰਹੇ ਮੋਰਚੇ ਦੀ ...
ਫ਼ਿਰੋਜ਼ਪੁਰ, 10 ਮਈ (ਜਸਵਿੰਦਰ ਸਿੰਘ ਸੰਧੂ)-ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫ਼ਿਰੋਜ਼ਪੁਰ ਛਾਉਣੀ ਵਲੋਂ ਪ੍ਰਧਾਨ ਭਾਈ ਬਲਜੀਤ ਸਿੰਘ ਖ਼ਾਲਸਾ ਦੀ ਦੇਖ-ਰੇਖ ਹੇਠ ਖ਼ਾਲਸਾ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤ ਦੇ ਸਹਿਯੋਗ ਨਾਲ ਖ਼ਾਲਸਾ ਗੁਰਦੁਆਰਾ ...
ਫ਼ਿਰੋਜ਼ਪੁਰ, 10 ਮਈ (ਜਸਵਿੰਦਰ ਸਿੰਘ ਸੰਧੂ)-ਸਿਹਤ ਵਿਭਾਗ ਵਲੋਂ ਸਿਵਲ ਸਰਜਨ ਡਾ. ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਤੇ ਸੀਨੀਅਰ ਮੈਡੀਕਲ ਅਫ਼ਸਰ ਭੁਪਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਫ਼ਿਰੋਜ਼ਪੁਰ 'ਚ ਜਾਗਰੂਕਤਾ ਸਮਾਗਮ ਕਰਵਾ ਕੇ ...
ਜ਼ੀਰਾ, 10 ਮਈ (ਜੋਗਿੰਦਰ ਸਿੰਘ ਕੰਡਿਆਲ)-ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਪ੍ਰਭਜੀਤ ਸਿੰਘ ਜ਼ੀਰਾ ਦੇ ਪਿਤਾ ਅਤੇ ਬਲਾਕ ਸੰਮਤੀ ਜ਼ੀਰਾ ਦੇ ਚੇਅਰਮੈਨ ਮਹਿੰਦਰਜੀਤ ਸਿੰਘ ਜ਼ੀਰਾ ਤੇ ਬਖ਼ਸ਼ੀਸ਼ ਸਿੰਘ ਕੈਨੇਡਾ ਦੇ ਭਰਾ ਜਥੇ. ਇੰਦਰਜੀਤ ਸਿੰਘ ਜ਼ੀਰਾ ਸਾਬਕਾ ...
ਮੁੱਦਕੀ, 10 ਮਈ (ਭੁਪਿੰਦਰ ਸਿੰਘ)-ਸ਼ਹੀਦ ਗੰਜ ਮੁੱਦਕੀ ਸਕੂਲ ਵਿਖੇ ਮਾਂ ਦਿਵਸ ਪਿ੍ੰਸੀਪਲ ਸੰਜੀਵ ਜੈਨ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਗੀਤ, ਕਵਿਤਾਵਾਂ ਤੇ ਗਿੱਧਾ ਭੰਗੜਾ ਆਦਿ ਆਈਟਮਾਂ ਪੇਸ਼ ਕੀਤੀਆਂ ਗਈਆਂ | ਪਿ੍ੰਸੀਪਲ ਸੰਜੀਵ ...
ਫ਼ਿਰੋਜ਼ਪੁਰ, 10 ਮਈ (ਜਸਵਿੰਦਰ ਸਿੰਘ ਸੰਧੂ)-ਥੈਲੇਸੀਮੀਆ ਦਿਵਸ ਨੂੰ ਸਮਰਪਿਤ ਹੋ ਬਲੈਸਿੰਗ ਫਾਊਾਡੇਸ਼ਨ ਵਲੋਂ ਪ੍ਰਧਾਨ ਵਿਕਾਸ ਸਾਨੀ ਦੀ ਅਗਵਾਈ ਹੇਠ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ ਅਤੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ | ...
ਮਮਦੋਟ, 10 ਮਈ (ਸੁਖਦੇਵ ਸਿੰਘ ਸੰਗਮ)-ਸ਼੍ਰੋਮਣੀ ਅਕਾਲੀ ਦਲ ਅਮਿ੍ੰਤਸਰ ਵਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪਾਰਟੀ ਹਾਈਕਮਾਨ ਦੇ ਹੁਕਮ ਅਨੁਸਾਰ ਹਰਪਾਲ ਸਿੰਘ ਬਲੇਅਰ ਜਰਨਲ ਸਕੱਤਰ ਦੀ ਰਹਿਨੁਮਾਈ ਹੇਠ ਨਵੇਂ ਢਾਂਚੇ ਦਾ ਵਿਸਤਾਰ ਕਰਦਿਆਂ ਵੱਖ-ਵੱਖ ਅਹੁਦੇਦਾਰਾਂ ਦੀ ...
ਫ਼ਿਰੋਜ਼ਪੁਰ, 10 ਮਈ (ਕੁਲਬੀਰ ਸਿੰਘ ਸੋਢੀ)-ਕਿਸਾਨ ਵਰਗ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੇ ਕਿਸਾਨੀ ਮੁੱਦਿਆਂ ਸਬੰਧੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਅਹਿਮ ਬੈਠਕ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ ਦੀ ਪ੍ਰਧਾਨਗੀ ਹੇਠ ਚੁੰਗੀ ਨੰਬਰ-8 ...
ਫ਼ਿਰੋਜ਼ਪੁਰ, 10 ਮਈ (ਤਪਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੀ.ਜੀ. ਕਾਸਮੈਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਵਲੋਂ ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਤੇ ਕਾਰਜਕਾਰੀ ਪਿ੍ੰਸੀਪਲ ਡਾ. ਸੰਗੀਤਾ ਦੀ ਅਗਵਾਈ 'ਚ ...
ਸੁਰਜਨ ਸਿੰਘ ਸੰਧੂ ਮੱਲਾਂਵਾਲਾ, 10 ਮਈ- ਇੱਥੇ ਦੇਖਣ ਨੂੰ ਬੜਾ ਅਜੀਬ ਲੱਗਦਾ ਹੈ ਕਿ ਸਰਕਾਰਾਂ ਹਰ ਪੰਜ ਸਾਲਾਂ ਬਾਅਦ ਬਦਲ ਜਾਂਦੀਆਂ ਹਨ ਤੇ ਸਰਪੰਚ, ਨਗਰ ਕੌਂਸਲ, ਪ੍ਰਧਾਨ ਆਦਿ ਵੀ ਪੰਜ ਸਾਲਾਂ ਬਾਅਦ ਹੀ ਬਦਲ ਜਾਂਦੇ ਸੀ, ਪਰ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ...
ਜ਼ੀਰਾ, 10 ਮਈ (ਮਨਜੀਤ ਸਿੰਘ ਢਿੱਲੋਂ)-ਪੰਜਾਬ ਦੇ ਕੁਝ ਸਕੂਲਾਂ ਦੇ ਅਧਿਆਪਕਾਂ ਵਲੋਂ ਮਿਡ-ਡੇ-ਮੀਲ ਕੁੱਕਾਂ ਤੋਂ ਸਿਰਫ਼ ਕੁੱਕ ਦੀ ਕੰਮ ਲੈਣ ਦੀ ਥਾਂ ਸਫ਼ਾਈ ਦਾ ਕੰਮ ਲਿਆ ਜਾ ਰਿਹਾ ਹੈ, ਜੋ ਕਿ ਨਿਯਮਾਂ ਦੇ ਖ਼ਿਲਾਫ਼ ਹੈ ਅਤੇ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ | ...
ਮਖੂ, 10 ਮਈ (ਵਰਿੰਦਰ ਮਨਚੰਦਾ, ਮੇਜਰ ਸਿੰਘ ਥਿੰਦ)-ਜ਼ੋਨ ਮਖੂ ਦੇ ਕਿਸਾਨਾਂ-ਮਜ਼ਦੂਰਾਂ ਦੀ ਮੀਟਿੰਗ ਪਿੰਡ ਚੱਕ ਮਰਹਾਣਾ ਦੇ ਗੁਰਦੁਆਰਾ ਸਾਹਿਬ ਵਿਖੇ ਜ਼ੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਸੂਬਾ ਪ੍ਰਧਾਨ ਸਤਨਾਮ ਸਿੰਘ ...
ਜ਼ੀਰਾ, 10 ਮਈ (ਮਨਜੀਤ ਸਿੰਘ ਢਿੱਲੋਂ)-ਝੋਨੇ ਦੀ ਬਿਜਾਈ ਸੰਬੰਧੀ ਤਿਆਰੀਆਂ ਕਰਦਿਆਂ ਕਿਸਾਨਾਂ ਵਲੋਂ ਝੋਨੇ ਦੀ ਪਨੀਰੀ ਬੀਜਣੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਝੋਨੇ ਦੀ ਕਿਸਮ ਪੀ.ਆਰ-126 ਬੀਜ ਲੈਣ ਲਈ ਕਿਸਾਨ ਬੀਜ ਡੀਲਰਾਂ ਕੋਲ ਗੇੜੇ ਮਾਰ ਰਹੇ ਹਨ ਅਤੇ ਦੁਕਾਨਦਾਰ ਬੀਜ ਦੀ ...
ਮੱਲਾਂਵਾਲਾ, 10 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਮਿੰਨੀ ਪੀ.ਐੱਚ.ਸੀ. ਮੱਲਾਂਵਾਲਾ ਦੇ ਓਟ ਸੈਂਟਰ ਵਿਚ ਬੀਤੀ ਰਾਤ ਕਮਰੇ ਦਾ ਤਾਲਾ ਤੋੜ ਕੇ ਅਣਪਛਾਤੇ ਚੋਰਾਂ ਨੇ ਪੱਖਾ ਅਤੇ ਕੰਪਿਊਟਰ ਦਾ ਸਾਮਾਨ ਚੋਰੀ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ਓਟ ਸੈਂਟਰ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX