ਤਾਜਾ ਖ਼ਬਰਾਂ


ਨਸ਼ੇੜੀ ਪਤੀ ਦਾ ਦਿਲ ਦਹਿਲਾ ਦੇਣ ਵਾਲਾ ਕਾਰਨਾਮਾ, 7 ਧੀਆਂ ਦੀ ਮਾਂ ਨੂੰ ਕਹੀ ਨਾਲ ਵੱਢਿਆ
. . .  12 minutes ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਜਿਲ੍ਹੇ ਦੇ ਪਿੰਡ ਬੁੱਟਰ ਵਿਚ ਨਸ਼ੇੜੀ ਪਤੀ ਨੇ ਕਹੀ ਨਾਲ ਵਾਰ ਕਰ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਣ ਪਰਮਜੀਤ ਕੌਰ...
ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ ਨਿਕਲੇਗਾ - ਬਿਕਰਮ ਸਿੰਘ ਮਜੀਠੀਆ
. . .  22 minutes ago
ਬਾਬਾ ਬਕਾਲਾ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਪ੍ਰੈੱਸ ਵਾਰਤਾ ਦੌਰਾਨ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸੀ.ਬੀ.ਆਈ. ਦੀ ਛਾਪੇਮਾਰੀ 'ਚ ਬਹੁਤ ਕੁਝ...
ਦਿੱਲੀ ਦੇ ਸਿੱਖਿਆ ਮਾਡਲ ਤੋਂ ਕੇਂਦਰ ਪ੍ਰੇਸ਼ਾਨ - ਕੇਜਰੀਵਾਲ
. . .  31 minutes ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ ਉੱਪਰ ਸੀ.ਬੀ.ਆਈ. ਦੀ ਛਾਪੇਮਾਰੀ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਵਾਰਤਾ ਦੌਰਾਨ...
ਸੀ.ਬੀ.ਆਈ. ਦਾ ਸਵਾਗਤ ਹੈ ਤੇ ਸੀ.ਬੀ.ਆਈ. ਨਾਲ ਪੂਰਾ ਸਹਿਯੋਗ ਕਰਨਗੇ ਮਨੀਸ਼ ਸਿਸੋਦੀਆ - ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 19 ਅਗਸਤ - ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਸੀ.ਬੀ.ਆਈ. ਦੀ ਛਾਪੇਮਾਰੀ ਉੱਪਰ ਟਵੀਟ ਕਰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਿਸ ਦਿਨ ਅਮਰੀਕਾ ਦੀ ਸਭ ਤੋਂ ਵੱਡੀ ਅਖ਼ਬਾਰ ਦੇ ਪਹਿਲੇ ਪੇਜ 'ਤੇ ਮਨੀਸ਼ ਸਿਸੋਦੀਆ ਦੀ ਫ਼ੋਟੋ...
ਭਾਰਤ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ
. . .  about 1 hour ago
ਨਵੀਂ ਦਿੱਲੀ, 19 ਅਗਸਤ - ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 15,754 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਤੇ 15,220 ਠੀਕ ਹੋਏ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਠਿਕਾਣਿਆਂ 'ਤੇ ਛਾਪੇਮਾਰੀ
. . .  about 1 hour ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ ਨੂੰ ਲੈ ਕੇ ਸੀ.ਬੀ.ਆਈ. ਵਲੋਂ ਦਿੱਲੀ ਐਨ.ਸੀ.ਆਰ. 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਠਿਕਾਣਿਆਂ ਸਮੇਤ 21 ਥਾਵਾਂ 'ਤੇ ਛਾਪੇਮਾਰੀ ਕੀਤੀ...
2 ਮੋਟਰਸਾਈਕਲਾਂ ਦੀ 'ਚ ਨੌਜਵਾਨ ਦੀ ਮੌਤ, ਤਿੰਨ ਗੰਭੀਰ ਜ਼ਖ਼ਮੀ
. . .  about 2 hours ago
ਠੱਠੀ ਭਾਈ, 19 ਅਗਸਤ (ਜਗਰੂਪ ਸਿੰਘ ਮਠਾੜੂ) - ਠੱਠੀ ਭਾਈ ਅਤੇ ਪਿੰਡ ਮਾੜੀ ਮੁਸਤਫਾ ਵਿਚਕਾਰ ਪੈਂਦੇ ਪਿੰਡ ਮੌੜ ਨੌਂ ਆਬਾਦ ਦੇ ਇਕ ਭਿਆਨਕ ਮੋੜ 'ਤੇ 2 ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ...
ਬਰਨਾਲਾ ਜ਼ਿਲ੍ਹੇ 'ਚ ਵੀ 20 ਅਗਸਤ ਨੂੰ ਛੁੱਟੀ ਦਾ ਐਲਾਨ
. . .  about 2 hours ago
ਬੁਢਲਾਡਾ, 19 ਅਗਸਤ (ਸਵਰਨ ਸਿੰਘ ਰਾਹੀ) - ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ ਦੀ ਬਰਸੀ ਦੇ ਸੰਬੰਧ ਵਿਚ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦੇ ਐਲਾਨ ਤੋਂ ਬਾਅਦ ਹੁਣ ਸਰਕਾਰ ਨੇ ਇਸੇ ਦਿਨ ਬਰਨਾਲਾ ਜ਼ਿਲ੍ਹੇ ਚ ਵੀ ਛੁੱਟੀ ਦਾ ਐਲਾਨ ਕੀਤਾ ਹੈ। ਡਿਪਟੀ ਕਮਿਸ਼ਨਰ ਬਰਨਾਲਾ...
ਅਗਵਾ ਹੋਇਆ ਬੱਚਾ ਪੁਲਿਸ ਨੇ ਕੀਤਾ ਬਰਾਮਦ, ਅਗਵਾਰਕਾਰ ਕਾਬੂ
. . .  about 2 hours ago
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ) - ਥਾਣਾ ਦੁੱਗਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ਹੀਦ ਭਗਤ ਸਿੰਘ ਨਗਰ ਤੋਂ ਬੀਤੇ ਦਿਨ ਅਗਵਾ ਹੋਏ ਤਿੰਨ ਮਹੀਨੇ ਦੇ ਬੱਚੇ ਨੂੰ ਪੁਲਿਸ ਨੇ ਦੇਰ ਰਾਤ ਬਠਿੰਡਾ ਤੋਂ ਬਰਾਮਦ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਸੰਯੁਕਤ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਅਗਵਾਕਾਰਾਂ ਨੇ ਬੱਚੇ ਨੂੰ ਅਗਵਾ ਕਰਨ ਉਪਰੰਤ...
ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ ਇਕ ਵਾਰ ਫਿਰ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ
. . .  about 3 hours ago
ਫ਼ਰੀਦਕੋਟ, 19 ਅਗਸਤ (ਜਸਵੰਤ ਸਿੰਘ ਪੁਰਬਾ) - ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਜੇਲ੍ਹ ਪ੍ਰਸ਼ਾਸਨ ਵਲੋਂ ਵੱਖ-ਵੱਖ ਬੈਰਕਾਂ ਦੀ ਤਲਾਸ਼ੀ ਲਈ ਗਈ। ਇਸ ਤਲਾਸ਼ੀ ਮੁਹਿੰਮ ਦੌਰਾਨ 8 ਮੋਬਾਈਲ ਅਤੇ 2 ਹੈੱਡਫੋਨ ਬਰਾਮਦ ਹੋਏ...
ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਮਿਲੇ ਰਾਜਨਾਥ ਸਿੰਘ
. . .  about 3 hours ago
ਇੰਫਾਲ, 19 ਅਗਸਤ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇੰਫਾਲ ਦੇ ਮੰਤਰੀਪੁਖਾਰੀ ਗੈਰੀਸਨ ਵਿਖੇ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨਾਲ ਗੱਲਬਾਤ ਕੀਤੀ।ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਵੀ ਮੈਂ ਆਪਣੀਆਂ ਹਥਿਆਰਬੰਦ ਸੈਨਾਵਾਂ ਦੇ ਜਵਾਨਾਂ ਅਤੇ ਅਧਿਕਾਰੀਆਂ ਨੂੰ...
ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਮੰਤਰੀ ਮਨੀਸ਼ ਸਿਸੋਦੀਆ ਦਾ ਟਵੀਟ
. . .  about 3 hours ago
ਨਵੀਂ ਦੱਲੀ, 19 ਅਗਸਤ - ਸੀ.ਬੀ.ਆਈ. ਟੀਮ ਦੇ ਆਪਣੇ ਨਿਵਾਸ ਪਹੁੰਚਣ 'ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕਿਹਾ ਕਿ ਸੀ.ਬੀ.ਆਈ. ਦੀ ਟੀਮ ਆ ਗਈ ਹੈ। ਅਸੀਂ ਇਮਾਨਦਾਰ...
ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਹਾਦਸਾਗ੍ਰਸਤ ਹੋਣ ਕਾਰਨ ਕਈ ਮੌਤਾਂ
. . .  about 4 hours ago
ਵਾਸ਼ਿੰਗਟਨ, 19 ਅਗਸਤ - ਅਮਰੀਕਾ ਦੇ ਕੈਲੇਫੋਰਨੀਆ 'ਚ ਦੋ ਜਹਾਜ਼ਾਂ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ...
ਪ੍ਰਧਾਨ ਮੰਤਰੀ ਵਲੋਂ ਜਨਮ ਅਸ਼ਟਮੀ ਦੀਆਂ ਸਮੂਹ ਦੇਸ਼ ਵਾਸੀਆ ਨੂੰ ਸ਼ੁੱਭਕਾਮਨਾਵਾਂ
. . .  about 4 hours ago
ਨਵੀਂ ਦਿੱਲੀ, 19 ਅਗਸਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਪਾਵਨ ਉਤਸਵ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ...
⭐ਮਾਣਕ - ਮੋਤੀ⭐
. . .  about 4 hours ago
⭐ਮਾਣਕ - ਮੋਤੀ⭐
ਨਵੀਂ ਦਿੱਲੀ : ਆਈ.ਏ.ਐਸ. ਰਾਜੇਸ਼ ਵਰਮਾ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਸਕੱਤਰ ਨਿਯੁਕਤ ਕੀਤਾ ਗਿਆ
. . .  1 day ago
ਪੁਲਿਸ ਕਮਿਸ਼ਨਰ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਮੰਗੇ ਪੈਸੇ
. . .  1 day ago
ਲੁਧਿਆਣਾ ,18 ਅਗਸਤ (ਪਰਮਿੰਦਰ ਸਿੰਘ ਆਹੂਜਾ)- ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਦੀ ਨਕਲੀ ਆਈ.ਡੀ. ਬਣਾ ਕੇ ਵ੍ਹੱਟਸਐਪ ’ਤੇ ਇਕ ਨੌਜਵਾਨ ਵਲੋਂ ਅਧਿਕਾਰੀਆਂ ਤੋਂ ਪੈਸੇ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਮਾਮਲੇ ਦੀ ...
ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ’ਚ ਛੁੱਟੀ ਦਾ ਐਲਾਨ
. . .  1 day ago
ਬੁਢਲਾਡਾ ,18 ਅਗਸਤ (ਸਵਰਨ ਸਿੰਘ ਰਾਹੀ) - ਪੰਜਾਬ ਸਰਕਾਰ ਵਲੋਂ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ’ਤੇ 20 ਅਗਸਤ ਨੂੰ ਸੰਗਰੂਰ ਜ਼ਿਲ੍ਹੇ ਅੰਦਰ ਛੁੱਟੀ ਦਾ ਐਲਾਨ ਕੀਤਾ ਹੈ ...
ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਦੇ ਵੈਟਰਨਰੀ ਸਟਾਫ਼ ਦੀਆਂ ਛੁੱਟੀਆਂ ਬੰਦ
. . .  1 day ago
ਮਲੇਰਕੋਟਲਾ,18 ਅਗਸਤ (ਪਰਮਜੀਤ ਸਿੰਘ ਕੂਠਾਲਾ)- ਪਸ਼ੂਆਂ ਅੰਦਰ ਫੈਲੇ ਲੰਪੀ ਚਮੜੀ ਰੋਗ ’ਤੇ ਕਾਬੂ ਪਾਉਣ ਤੱਕ ਪਸ਼ੂ ਪਾਲਣ ਵਿਭਾਗ ਪੰਜਾਬ ਨੇ ਆਪਣੇ ਸਾਰੇ ਸਟਾਫ਼ ਨੂੰ ਐਤਵਾਰ ਅਤੇ ਗਜ਼ਟਿਡ ਛੁੱਟੀਆਂ ਦੌਰਾਨ ਵੀ ...
ਵਿਜੀਲੈਂਸ ਬਿਊਰੋ ਵਲੋਂ ਗ੍ਰਾਮ ਪੰਚਾਇਤ ਧੀਰੇਕੋਟ ਦਾ ਸਾਬਕਾ ਸਰਪੰਚ, ਪੰਚਾਇਤ ਵਿਭਾਗ ਦੇ ਜੇ.ਈ.ਤੇ ਪੰਚਾਇਤ ਸਕੱਤਰ ਗ੍ਰਿਫ਼ਤਾਰ
. . .  1 day ago
ਜੰਡਿਆਲਾ ਗੁਰੂ, 18 ਅਗਸਤ(ਰਣਜੀਤ ਸਿੰਘ ਜੋਸਨ)- ਵਿਜੀਲੈਂਸ ਬਿਊਰੋ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਗ੍ਰਾਮ ਪੰਚਾਇਤ ਧੀਰੇਕੋਟ, ਬਲਾਕ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਦੇ ਪੰਚਾਇਤੀ ਫੰਡਾਂ, ਵਿਕਾਸ ਗ੍ਰਾਂਟਾਂ ...
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਮੈਟਰੋ ਰੇਲ ਪ੍ਰੋਜੈਕਟ ਦੇ ਜ਼ਮੀਨਦੋਜ਼ ਨਿਰਮਾਣ ਕਾਰਜ ਦਾ ਰੱਖਿਆ
. . .  1 day ago
ਪੰਜਾਬ ਦੇ ਮੁੱਖ ਸਕੱਤਰ ਵੀ. ਕੇ. ਜੰਜੂਆ ਨੂੰ ਵੱਡੀ ਰਾਹਤ,ਹਾਈ ਕੋਰਟ ਨੇ ਉਨ੍ਹਾਂ ਖ਼ਿਲਾਫ਼ ਦਾਇਰ ਪਟੀਸ਼ਨ ਕੀਤੀ ਖ਼ਾਰਜ
. . .  1 day ago
ਭਾਰਤ- ਜ਼ਿੰਬਾਬਵੇ ਪਹਿਲਾ ਇਕ ਦਿਨਾ ਮੈਚ : ਭਾਰਤ ਦੀ 10 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਦੇਸ਼ ਦਾ ਮਾਣ ਹੈ ਇਹ ਧੀ ਸਾਨਵੀ ਸੂਦ -ਸਿਰਫ਼ 7 ਸਾਲਾ ਦੀ ਉਮਰ ਵਿਚ ਕਿਲੀਮੰਜਾਰੋ ਦੀ ਚੋਟੀ ਨੂੰ ਕੀਤਾ ਸਰ ,ਉਹ ਵੀ ਤਿੰਨ ਵਾਰ - ਭਗਵੰਤ ਮਾਨ
. . .  1 day ago
ਐਸ.ਏ.ਐਸ. ਨਗਰ ਅਤੇ ਤਰਨਤਾਰਨ ਵਿਚ ਐਨ.ਆਈ.ਏ. ਵਲੋਂ ਛਾਪੇਮਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 28 ਵਿਸਾਖ ਸੰਮਤ 554

ਜਲੰਧਰ

ਜੀ. ਐੱਸ. ਟੀ. ਦੀ ਰਕਮ ਨਾ ਆਉਣ 'ਤੇ ਨਿਗਮ ਦਾ ਤੰਗ ਹੋਣ ਲੱਗਾ ਹੱਥ

ਸ਼ਿਵ ਸ਼ਰਮਾ
ਜਲੰਧਰ, 10 ਮਈ- ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਜੀ. ਐੱਸ. ਟੀ. ਦੀ ਆਮਦਨ ਵਿਚੋਂ ਨਗਰ ਨਿਗਮ ਨੂੰ ਸਮੇਂ ਸਿਰ ਹਿੱਸਾ ਨਾ ਮਿਲਣ ਕਰਕੇ ਨਗਰ ਨਿਗਮ ਨੂੰ ਆਉਣ ਵਾਲੇ ਸਮੇਂ ਵਿਚ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਕੇਂਦਰ ਵੱਲੋਂ ਵੀ ਪੰਜਾਬ ਸਰਕਾਰ ਨੂੰ ਉਸ ਦਾ ਬਣਦਾ ਹਿੱਸਾ ਦਿੱਤਾ ਜਾਂਦਾ ਹੈ | ਇਹ ਰਕਮ ਬਾਅਦ ਵਿਚ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਜੀ.ਐੱਸ. ਟੀ. ਵਿਚੋਂ ਨਿਗਮਾਂ ਅਤੇ ਨਗਰ ਪੰਚਾਇਤਾਂ, ਨਗਰ ਕੌਂਸਲਾਂ ਨੂੰ ਉਨਾਂ ਦਾ ਬਣਦਾ ਹਿੱਸਾ ਭੇਜਿਆ ਜਾਂਦਾ ਹੈ | ਨਗਰ ਨਿਗਮ ਨੂੰ ਵੀ ਹਰ ਮਹੀਨੇ 10 ਕਰੋੜ ਰੁਪਏ ਦੇ ਕਰੀਬ ਸਰਕਾਰ ਤੋਂ ਹਿੱਸਾ ਪ੍ਰਾਪਤ ਹੁੰਦਾ ਹੈ | ਚਾਹੇ ਨਿਗਮ ਸੂਤਰ ਦੱਸਦੇ ਹਨ ਕਿ ਉਨਾਂ ਨੂੰ ਨਿਗਮ ਵਿਚ ਫ਼ੰਡਾਂ ਦੀ ਕੋਈ ਕਮੀ ਨਹੀਂ ਹੈ ਪਰ ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਜੇਕਰ ਆਉਂਦੇ ਸਮੇਂ ਵਿਚ ਜੀ. ਐੱਸ. ਟੀ. ਦੀ ਬਣਦੀ ਰਕਮ ਨਿਗਮ ਨੂੰ ਸਮੇਂ ਸਿਰ ਨਾ ਮਿਲੀ ਤਾਂ ਇਸ ਲਈ ਫ਼ੰਡਾਂ ਦਾ ਟੋਟਾ ਪਏਗਾ | ਇਕ ਜਾਣਕਾਰੀ ਮੁਤਾਬਕ ਦੋ ਮਹੀਨੇ ਦੀ ਰਕਮ ਅਜੇ ਤੱਕ ਨਿਗਮ ਨੂੰ ਨਹੀਂ ਮਿਲੀ ਹੈ ਤੇ ਇਸ ਰਕਮ ਦਾ ਅਜੇ ਇੰਤਜ਼ਾਰ ਕੀਤਾ ਜਾ ਰਿਹਾ ਹੈ | ਪੰਜਾਬ ਸਰਕਾਰ ਵੱਲੋਂ ਜੀ. ਐੱਸ. ਟੀ. ਦੀ ਆਮਦਨ ਤੋਂ ਹੀ ਨਿਗਮ ਨੂੰ ਹਿੱਸਾ ਭੇਜਿਆ ਜਾਂਦਾ ਹੈ ਜਿਸ ਨਾਲ ਨਿਗਮ ਦੇ ਖ਼ਰਚੇ ਚਲਾਏ ਜਾਂਦੇ ਹਨ | ਇਨ੍ਹਾਂ ਵਿਚ ਤਾਂ 1 ਕਰੋੜ ਤੋਂ ਜ਼ਿਆਦਾ ਦੀ ਰਕਮ ਤਾਂ ਤਨਖ਼ਾਹਾਂ ਵਿਚ ਹੀ ਚਲੀ ਜਾਂਦੀ ਹੈ | ਨਗਰ ਨਿਗਮ ਦਾ ਹੱਥ ਹੁਣ ਇਸ ਕਰਕੇ ਵੀ ਆਉਣ ਵਾਲੇ ਸਮੇਂ ਵਿਚ ਤੰਗ ਹੋਣ ਜਾ ਰਿਹਾ ਹੈ ਕਿਉਂਕਿ ਪਹਿਲਾਂ ਤਾਂ ਸਮਾਰਟ ਸਿਟੀ ਦੇ ਫ਼ੰਡਾਂ ਵਿਚੋਂ ਨਿਗਮ ਦੀਆਂ ਸੜਕਾਂ, ਗਲੀਆਂ ਤੇ ਪਾਰਕ ਬਣਾਏ ਜਾਂਦੇ ਸਨ ਪਰ ਕੇਂਦਰ ਵੱਲੋਂ ਹੁਣ 31 ਮਾਰਚ ਤੋਂ ਬਾਅਦ ਨਵੇਂ ਪ੍ਰਾਜੈਕਟਾਂ 'ਤੇ ਰੋਕ ਲਗਾ ਦਿੱਤੀ ਗਈ ਹੈ ਜਿਸ ਕਰਕੇ ਹੁਣ ਨਿਗਮ 'ਤੇ ਵਿਕਾਸ ਦੇ ਕੰਮਾਂ ਦਾ ਜ਼ਿਆਦਾ ਅਸਰ ਪਏਗਾ |
ਇਕ ਪਾਸੇ ਹੱਥ ਤੰਗ ਤੇ ਦੂਜੇ ਪਾਸੇ ਪੁੱਜੀਆਂ ਨਵੀਆਂ ਗੱਡੀਆਂ
ਨਿਗਮ ਹਾਊਸ ਵਿਚ ਪਾਸ ਕੀਤੇ ਮਤੇ ਤੋਂ ਬਾਅਦ ਨਗਰ ਨਿਗਮ ਪ੍ਰਸ਼ਾਸਨ ਨੇ ਮੇਅਰ, ਕਮਿਸ਼ਨਰ ਲਈ ਦੋ ਨਵੀਆਂ ਗੱਡੀਆਂ ਦੀ ਖ਼ਰੀਦ ਕੀਤੀ ਹੈ | ਦੋ ਇਨੋਵਾ ਗੱਡੀਆਂ ਨਿਗਮ ਵਿਚ ਆ ਗਈਆਂ ਹਨ | ਇਸ ਤੋਂ ਪਹਿਲਾਂ ਨਿਗਮ ਪ੍ਰਸ਼ਾਸਨ ਵੱਲੋਂ ਅਫ਼ਸਰਾਂ ਲਈ ਚਾਰ ਬੋਲੈਰੋ ਕਾਰਾਂ ਦੀ ਖ਼ਰੀਦ ਕੀਤੀ ਸੀ | ਇਕ ਸਕਾਪਿਓ ਦੀ ਵੀ ਖ਼ਰੀਦ ਕੀਤੀ ਗਈ ਹੈ | ਨਿਗਮ ਕੋਲ ਇਸ ਵੇਲੇ ਫ਼ੰਡਾਂ ਦੀ ਭਾਰੀ ਘਾਟ ਹੈ ਤੇ ਇਸ ਦੇ ਬਾਵਜੂਦ ਨਿਗਮ ਪ੍ਰਸ਼ਾਸਨ ਆਪਣੇ ਖ਼ਰਚਿਆਂ ਵੱਲ ਕੋਈ ਕਮੀ ਨਹੀਂ ਕਰ ਰਹੀ ਹੈ |
ਚੰਗੀਆਂ ਸੜਕਾਂ ਤੋੜਨ ਨਾਲ ਵੀ ਨਿਗਮ ਹੋ ਰਹੀ ਕੰਗਾਲ
ਜਲੰਧਰ-ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਵਿਕਾਸ ਦੇ ਕੰਮਾਂ ਵਿਚ ਪਾਰਦਰਸ਼ਤਾ ਲਿਆਉਣ ਦਾ ਦਾਅਵਾ ਕੀਤਾ ਸੀ ਪਰ ਇਸ ਦੇ ਬਾਵਜੂਦ ਨਿਗਮ ਵੱਲੋਂ ਕਈ ਜਗ੍ਹਾ ਘਟੀਆ ਸੜਕਾਂ ਬਣਾਉਣ ਅਤੇ ਚੰਗੀਆਂ ਸੜਕਾਂ ਬਣੀਆਂ ਹੋਣ ਦੇ ਬਾਵਜੂਦ ਉਨ੍ਹਾਂ ਦੇ ਉੱਪਰ ਦੁਬਾਰਾ ਸੜਕਾਂ ਬਣਾਉਣ ਨਾਲ ਨਿਗਮ ਦੀ ਕੰਗਾਲੀ ਵਧ ਰਹੀ ਹੈ | ਸ਼ਹਿਰ ਵਿਚ ਕਈ ਜਗ੍ਹਾ ਘਟੀਆ ਕੰਮ ਕਰਨ ਦੇ ਮਾਮਲਿਆਂ ਦਾ ਖ਼ੁਲਾਸਾ ਹੁੰਦਾ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਕਾਰਵਾਈ ਨਹੀਂ ਹੋ ਰਹੀ ਹੈ | ਬੀਤੇ ਦਿਨੀਂ ਮਾਤਾ ਰਾਣੀ ਚੌਕ ਦੇ ਕੋਲ ਇਕ ਚੰਗੀ ਬਣੀ ਸੜਕ ਵਿਚ ਪਏ ਦੋ ਖੱਡਿਆਂ ਦੀ ਮੁਰੰਮਤ ਕਰਨ ਦੀ ਜਗਾ ਉਸ ਦੇ ਉੱਪਰ ਲੱਖਾਂ ਦੀ ਦੁਬਾਰਾ ਸੜਕ ਬਣਾਉਣ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਰਿਹਾ ਸੀ ਜਿਸ ਦੀ ਕਈ ਲੋਕਾਂ ਨੇ ਕਾਫੀ ਆਲੋਚਨਾ ਕੀਤੀ ਸੀ | ਲੋਕਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਵਿਕਾਸ ਦੇ ਕੰਮਾਂ ਦੀ ਗੁਣਵਤਾ ਵਿਚ ਸੁਧਾਰ ਨਹੀਂ ਹੁੰਦਾ ਤਾਂ ਨਿਗਮ ਨੂੰ ਚੂਨਾ ਲੱਗਦਾ ਰਹੇਗਾ |
ਟਰੱਸਟ ਵਿਚ ਵੀ ਨਹੀਂ ਬਣੀਆਂ ਤਨਖ਼ਾਹਾਂ
ਜਲੰਧਰ, ਨਿਗਮ ਵਿਚ ਜਿੱਥੇ ਫ਼ੰਡਾਂ ਦਾ ਟੋਟਾ ਚੱਲ ਰਿਹਾ ਹੈ ਤੇ ਦੂਜੇ ਪਾਸੇ ਇੰਪਰੂਵਮੈਂਟ ਟਰੱਸਟ ਵਿਚ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਨਹੀਂ ਬਣੀਆਂ ਹਨ | ਕੁਝ ਦਿਨ ਪਹਿਲਾਂ ਈ. ਓ. ਸਮੇਤ ਦੋ ਹੋਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਸੀ ਜਿਸ ਕਰਕੇ ਅਜੇ ਤੱਕ ਨਵੀਆਂ ਨਿਯੁਕਤੀਆਂ ਨਹੀਂ ਕੀਤੀਆਂ ਗਈਆਂ ਹਨ ਤਾਂ ਮੁਲਾਜ਼ਮਾਂ ਵੱਲੋਂ ਤਨਖ਼ਾਹਾਂ ਦੀ ਉਡੀਕ ਕੀਤੀ ਜਾ ਰਹੀ ਹੈ | ਬਿਜਲੀ ਦੇ ਬਿੱਲਾਂ ਦੀ ਵੀ ਅਦਾਇਗੀ ਕਰਨ ਵਿਚ ਮੁਸ਼ਕਲ ਆ ਰਹੀ ਦੱਸੀ ਜਾ ਰਹੀ ਹੈ |

ਪੁਲਿਸ ਕਮਿਸ਼ਨਰ ਨੇ ਸ਼ਹਿਰ 'ਚ ਚੌਕਸੀ ਵਧਾਉਣ ਲਈ ਪੀ.ਸੀ.ਆਰ. ਮੁਲਾਜ਼ਮਾਂ ਦੀ ਗਿਣਤੀ ਵਧਾਈ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)- ਕਿਸੇ ਵੀ ਵਾਰਦਾਤ ਸਮੇਂ ਪੀੜਤ ਦੀ ਸਹਾਇਤਾ ਲਈ ਤੁਰੰਤ ਮੌਕੇ 'ਤੇ ਪਹੁੰਚਿਆ ਜਾ ਸਕੇ | ਇਸ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ 28 ਦਫ਼ਤਰੀ ਮੁਲਾਜ਼ਮਾਂ ਨੂੰ ਪੀ.ਸੀ.ਆਰ. 'ਚ ਤਾਇਨਾਤ ਕੀਤਾ ਹੈ | ਇਸ ਨਾਲ ਪੀ.ਸੀ.ਆਰ. ਦੇ ...

ਪੂਰੀ ਖ਼ਬਰ »

ਗਹਿਣੇ ਅਤੇ ਨਕਦੀ ਚੋਰੀ ਕਰ ਕੇ ਘਰ ਨੂੰ ਲਗਾਈ ਅੱਗ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)- ਸਥਾਨਕ ਮੁੱਹਲਾ ਦਿਓਲ ਨਗਰ 'ਚ ਤਾਲਾਬੰਦ ਘਰ ਨੂੰ ਕਿਸੇ ਨੇ ਚਿੱਟੇ ਦਿਨ ਨਿਸ਼ਾਨਾ ਬਣਾ ਕੇ ਘਰ ਅੰਦਰ ਪਏ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਅਤੇ ਘਰ ਦੇ ਸਾਰੇ ਸਾਮਾਨ ਨੂੰ ਅੱਗ ਲਗਾ ਦਿੱਤੀ | ਪੀੜਤ ਆਰਤੀ ਨੇ ਦੱਸਿਆ ਕਿ ਘਰ 'ਚ ਉਹ ਆਪਣੇ ...

ਪੂਰੀ ਖ਼ਬਰ »

ਹਲਕਾ ਆਦਮਪੁਰ ਦੇ ਵਿਧਾਇਕ ਸੁਖਵਿੰਦਰ ਕੋਟਲੀ ਸੜਕ ਹਾਦਸੇ 'ਚ ਵਾਲ-ਵਾਲ ਬਚੇ

ਖਲਵਾੜਾ, 10 ਮਈ (ਮਨਦੀਪ ਸਿੰਘ ਸੰਧੂ)- ਵਿਧਾਨ ਸਭਾ ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਅੱਜ ਦੇਰ ਸ਼ਾਮ ਇੱਕ ਸੜਕੀ ਹਾਦਸੇ 'ਚ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਉਹ ਚੰਡੀਗੜ੍ਹ ਤੋਂ ਵਾਪਸ ਪਰਤ ਰਹੇ ਸਨ | ਪ੍ਰਾਪਤ ਕੀਤੇ ਗਏ ਵੇਰਵੇ ਅਨੁਸਾਰ ਜਦੋਂ ...

ਪੂਰੀ ਖ਼ਬਰ »

ਪੁਲਿਸ ਨੇ ਭਰਜਾਈ ਤੇ ਭਤੀਜੀਆਂ ਨੂੰ ਕੀਤਾ ਗਿ੍ਫ਼ਤਾਰ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ) - ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਝਗੜੇ ਦੌਰਾਨ ਭਰਜਾਈ ਤੇ ਭਤੀਜੀਆਂ ਵਲੋਂ ਕੀਤੀ ਕੁੱਟਮਾਰ ਦੌਰਾਨ ਮਾਰੇ ਗਏ ਅਸ਼ਵਨੀ ਕੁਮਾਰ (55) ਪੁੱਤਰ ਰੂਪ ਲਾਲ ਵਾਸੀ ਅੱਡਾ ਬਸਤੀ ਸ਼ੇਖ, ਜਲੰਧਰ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ...

ਪੂਰੀ ਖ਼ਬਰ »

ਦੇਸੀ ਪਿਸਤੌਲ ਅਤੇ 5 ਜ਼ਿੰਦਾ ਰੌਂਦ ਸਮੇਤ 2 ਕਾਬੂ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)- ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੇ ਇਕ ਦੇਸੀ ਪਿਸਤੌਲ ਅਤੇ 5 ਜ਼ਿੰਦਾ ਰੌਂਦ ਬਰਾਮਦ ਕਰਕੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਤਰੁਣ ਕੁਮਾਰ ਉਰਫ਼ ਤੰਨੂੰ (29) ਪੁੱਤਰ ਤਰਸੇਮ ...

ਪੂਰੀ ਖ਼ਬਰ »

ਹੈਰੋਇਨ ਸਮੇਤ ਗੱਡੀ ਚਾਲਕ ਕਾਬੂ

ਜਲੰਧਰ ਛਾਉਣੀ/ਜਮਸ਼ੇਰ, 10 ਮਈ (ਪਵਨ ਖਰਬੰਦਾ-ਅਵਤਾਰ ਤਾਰੀ)-ਥਾਣਾ ਸਦਰ ਦੀ ਪੁਲਿਸ ਨੇ ਖੁਸਰੋਪੁਰ ਪਿੰਡ ਨੇੜੇ ਗਸ਼ਤ ਦੌਰਾਨ ਇਕ ਗੱਡੀ ਚਾਲਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ...

ਪੂਰੀ ਖ਼ਬਰ »

ਰਾਣਾ ਰੰਧਾਵਾ ਨੇ ਪ੍ਰਧਾਨ ਬੜਿੰਗ ਨਾਲ ਕੀਤੀ ਮੁਲਾਕਾਤ

ਜਲੰਧਰ ਛਾਉਣੀ, 10 ਮਈ (ਪਵਨ ਖਰਬੰਦਾ)-ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਨਾਲ ਅੱਜ ਨਗਰ ਸੁਧਾਰ ਟਰੱਸਟ ਕਰਤਾਰਪੁਰ ਦੇ ਸਾਬਕਾ ਚੇਅਰਮੈਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਜਿੰਦਰਪਾਲ ਸਿੰਘ ਰਾਣਾ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ 'ਚ ਕੰਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਮਿਲੀ ਰਾਹਤ

ਜਲੰਧਰ, 10 ਮਈ (ਚੰਦੀਪ ਭੱਲਾ)-ਪਿਛਲੇ ਕੁੱਝ ਦਿਨ ਪਹਿਲਾਂ ਮਲੇਰਕੋਟਲਾ ਅਤੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਪਟਵਾਰੀ ਦੀਦਾਰ ਸਿੰਘ ਖਿਲਾਫ ਵਿਜੀਲੈਂਸ ਵਲੋਂ ਦਰਜ ਕੀਤੇ ਗਏ ਕੇਸ ਦੇ ਖਿਲਾਫ਼ ਪਟਵਾਰੀ, ਕਾਨੂੰਨਗੋ ਅਤੇ ਤਹਿਸੀਲਦਾਰਾਂ ਵਲੋਂ ਸਾਮੂਹਿਕ ਛੁੱਟੀ ਲੈ ਕੇ ...

ਪੂਰੀ ਖ਼ਬਰ »

ਜਲੰਧਰ ਦੇ ਸਰਕਾਰੀ ਦਫ਼ਤਰਾਂ ਵਿਚ ਭਿ੍ਸ਼ਟਾਚਾਰ ਵਿਰੁੱਧ ਸ਼ਿਕਾਇਤ ਲਈ ਹੈਲਪਲਾਈਨ ਨੰਬਰਾਂ ਦੇ ਬੋਰਡ ਲਗਾਏ

ਜਲੰਧਰ, 10 ਮਈ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ 'ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ਇਸ ਪਲੇਟਫਾਰਮ ਦੀ ਵਰਤੋਂ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜਲੰਧਰ ਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ...

ਪੂਰੀ ਖ਼ਬਰ »

ਨੌਜਵਾਨ ਨੇ ਲਗਾਏ ਲਾਂਬੜਾ ਪੁਲਿਸ ਮੁਲਾਜ਼ਮਾਂ 'ਤੇ ਕੁੱਟਮਾਰ ਦੇ ਦੋਸ਼, ਐਸ.ਐਸ.ਪੀ. ਨੂੰ ਦਿੱਤੀ ਸ਼ਿਕਾਇਤ

ਲਾਂਬੜਾ,10 ਮਈ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਚਿੱਟੀ ਦੇ ਵਸਨੀਕ ਨੌਜਵਾਨ ਅਮਰੀਕ ਸਿੰਘ ਵੱਲੋਂ ਥਾਣਾ ਲਾਂਬੜਾ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਤੇ ਕੁੱਟਮਾਰ ਦਾ ਇਲਜ਼ਾਮ ਲਗਾਉਂਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਵਪਨ ਸ਼ਰਮਾ ਨੂੰ ਪੁਲਿਸ ...

ਪੂਰੀ ਖ਼ਬਰ »

ਨੱਢਾ ਦੀ ਪੰਜਾਬ ਫੇਰੀ ਨੂੰ ਲੈ ਕੇ ਭਾਜਪਾ ਕੋਰ ਕਮੇਟੀ ਨੇ ਕੀਤੀ ਮੀਟਿੰਗ

ਜਲੰਧਰ 10 ਮਈ (ਸ਼ਿਵ )-ਭਾਜਪਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਕੋਰ ਗਰੁੱਪ ਅਤੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿਚ 14 ਮਈ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਵਰਕਰ ਕਨਵੈੱਨਸ਼ਨ ਦੇ ਬਾਰੇ ਚਰਚਾ ਕੀਤੀ ਗਈ | ਇਸ ਮੀਟਿੰਗ ...

ਪੂਰੀ ਖ਼ਬਰ »

2 ਮਹੀਨੇ ਪਹਿਲਾਂ ਚੋਰੀ ਹੋਈ ਕਾਰ ਦੀ ਪੁਲਿਸ ਨਹੀਂ ਕਰ ਰਹੀ ਭਾਲ

ਜਲੰਧਰ, 10 ਮਈ (ਜਸਪਾਲ ਸਿੰਘ)- ਗੋਲਡਨ ਕਾਲੋਨੀ, ਕੈਂਟ ਦੇ ਰਹਿਣ ਵਾਲੇ ਨਿਤਿਨ ਪੁੱਤਰ ਸਵ. ਕਮਲ ਖੰਨਾ ਨੇ ਥਾਣਾ ਕੈਂਟ ਦੀ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਪਿੱਛਲੇ ਦੋ ਮਹੀਨੇ ਤੋਂ ਚੋਰੀ ਹੋਈ ਉਸ ਦੀ ਕਾਰ ਦੀ ਪੁਲਿਸ ਭਾਲ ਨਹੀਂ ਕਰ ਰਹੀ | ਨਿਤਿਨ ਨੇ ਜਾਣਕਾਰੀ ਦਿੱਤੀ ਕਿ ਘਰ ...

ਪੂਰੀ ਖ਼ਬਰ »

ਲੋਕਾਂ ਨੂੰ ਸਾਈਬਰ ਧੋਖਾਧੜੀ ਵਿਰੁੱਧ ਸੁਚੇਤ ਕਰਨ ਲਈ ਪੁਲਿਸ ਕਮਿਸ਼ਨਰ ਨੇ ਸ਼ੁਰੂ ਕੀਤੀ ਵਿਸ਼ੇਸ਼ ਜਾਗਰੂਕਤਾ ਮੁਹਿੰਮ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)- ਲੋਕਾਂ ਨੂੰ ਸਾਈਬਰ ਵਿੱਤੀ ਧੋਖਾਧੜੀ ਖਿਲਾਫ਼ ਜਾਗਰੂਕ ਕਰਨ ਲਈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ¢ ਇਸ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕਰਦਿਆਂ ਪੁਲਿਸ ...

ਪੂਰੀ ਖ਼ਬਰ »

'ਆਪ' ਸਰਕਾਰ ਲੋਕ ਮਸਲਿਆਂ ਦੇ ਹੱਲ ਨੂੰ ਪਹਿਲ ਦੇਵੇ-ਨਿੱਝਰ

ਜਲੰਧਰ, 10 ਮਈ (ਜਸਪਾਲ ਸਿੰਘ)-ਯੂਥ ਅਕਾਲੀ ਦਲ ਜਲੰਧਰ ਦਿਹਾਤੀ ਦੇ ਪ੍ਰਧਾਨ ਤੇਜਿੰਦਰ ਸਿੰਘ ਨਿੱਝਰ ਨੇ ਰਾਜ ਵਿਚ ਬਿਜਲੀ ਦੀ ਸਮੱਸਿਆ, ਕਿਸਾਨਾਂ ਦੇ ਮੁਆਵਜ਼ੇ, ਪੰਜਾਬ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ, ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ...

ਪੂਰੀ ਖ਼ਬਰ »

ਸਮਾਜਿਕ ਸੰਸਥਾ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਦੀ ਕੋਰ ਕਮੇਟੀ ਦੀ ਚੋਣ

ਚੁਗਿੱਟੀ/ਜੰਡੂਸਿੰਘਾ, 10 ਮਈ (ਨਰਿੰਦਰ ਲਾਗੂ)-ਸਮਾਜਿਕ ਕੰਮਾਂ ਲਈ ਜਾਣੀ ਜਾਂਦੀ ਸੰਸਥਾ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਦੀ ਕੋਰ ਕਮੇਟੀ ਦੀ ਚੋਣ ਕੀਤੀ ਗਈ | ਇਸ ਸੰਬੰਧੀ ਇਕ ਬੈਠਕ ਗੁਰੂ ਨਾਨਕਪੁਰਾ ਮਾਰਕੀਟ ਲੰਮਾ ਪਿੰਡ ਵਿਖੇ ਪ੍ਰਬੰਧਕਾਂ ਵਲੋੋਂ ਕੀਤੀ ਗਈ | ਕੋਰ ...

ਪੂਰੀ ਖ਼ਬਰ »

ਨੱਢਾ ਦੀ ਪੰਜਾਬ ਫੇਰੀ ਨੂੰ ਲੈ ਕੇ ਭਾਜਪਾ ਕੋਰ ਕਮੇਟੀ ਨੇ ਕੀਤੀ ਮੀਟਿੰਗ

ਜਲੰਧਰ 10 ਮਈ (ਸ਼ਿਵ )-ਭਾਜਪਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਕੋਰ ਗਰੁੱਪ ਅਤੇ ਸੀਨੀਅਰ ਆਗੂਆਂ ਦੀ ਹੋਈ ਮੀਟਿੰਗ ਵਿਚ 14 ਮਈ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਵਰਕਰ ਕਨਵੈੱਨਸ਼ਨ ਦੇ ਬਾਰੇ ਚਰਚਾ ਕੀਤੀ ਗਈ | ਇਸ ਮੀਟਿੰਗ ...

ਪੂਰੀ ਖ਼ਬਰ »

ਖਿਡੌਣਾ ਪਿਸਤੌਲ ਦੇ ਜ਼ੋਰ 'ਤੇ ਕਾਰੋਬਾਰੀ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਕਾਬੂ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)- ਸਥਾਨਕ ਨਕੋਦਰ ਚੌਕ ਨੇੜੇ ਇਕ ਰੈਸਟੋਰੈਂਟ ਦੇ ਬਾਹਰ ਖਿਡੌਣਾ ਪਿਸਤੌਲ ਦੇ ਜ਼ੋਰ 'ਤੇ ਕਾਰੋਬਾਰੀ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਲਵਦੀਪ ਸਿੰਘ ...

ਪੂਰੀ ਖ਼ਬਰ »

ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਝਪਟ ਕੇ ਲੁਟੇਰੇ ਹੋਏ ਫਰਾਰ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ)- ਸਥਾਨਕ ਫਗਵਾੜਾ ਗੇਟ ਮਾਰਕੀਟ 'ਚ ਆਪਣੇ ਪਤੀ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਲੁੱਟ ਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਫਰਾਰ ਹੋ ਗਏ | ਪੀੜਤ ਔਰਤ ਜੋਤੀ ਮਹਿੰਦਰੂ ਪਤਨੀ ਵਰਿੰਦਰ ਮਹਿੰਦਰੂ ਵਾਸੀ ...

ਪੂਰੀ ਖ਼ਬਰ »

¸ ਮਾਮਲਾ ਭੇਦਭਰੀ ਹਾਲਤ 'ਚ ਔਰਤ ਦੀ ਹੋਈ ਮੌਤ ਦਾ ¸ ਪਿਤਾ ਦੇ ਬਿਆਨਾਂ 'ਤੇ ਪਤੀ ਅਤੇ ਸੱਸ ਖ਼ਿਲਾਫ਼ ਮੁਕੱਦਮਾ ਦਰਜ

ਜਲੰਧਰ, 10 ਮਈ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 5 ਅਧੀਨ ਪੈਂਦੇ ਕੱਟਰਾ ਮੁੱਹਲਾ, ਬਸਤੀ ਦਾਨਿਸ਼ਮਦਾਂ ਦੇ ਖੇਤਰ 'ਚ ਰਹਿੰਦੀ ਕਰੁਣਾ ਪਤਨੀ ਰਵੀ ਡਾਲੀਆ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਮਿ੍ਤਕਾ ਦੇ ਪਿਤਾ ਵਿਜੇ ਕੁਮਾਰ ਵਾਸੀ ਟੈਗੋਰ ਐਵੀਨਿਊ, ਬਸਤੀ ...

ਪੂਰੀ ਖ਼ਬਰ »

ਪਿ੍ੰਸੀਪਲ ਬਲਕਾਰ ਸਿੰਘ ਵਲੋਂ ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੀ ਚੈਕਿੰਗ

ਜਲੰਧਰ, 10 ਮਈ (ਅਜੀਤ ਬਿਊਰੋ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਜਾ ਰਹੀਆਂ ਬੋਰਡ ਪ੍ਰੀਖਿਆਵਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਤਾਇਨਾਤ ਕੀਤੇ ਫਲਾਇੰਗ ਸੁਕਐਡ ਟੀਮ 'ਚ ਪਿ੍ੰਸੀਪਲ ਬਲਕਾਰ ਸਿੰਘ, ਸਾਬਕਾ ਮੈਂਬਰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ...

ਪੂਰੀ ਖ਼ਬਰ »

ਜਲੰਧਰ ਦੇ ਓਦੇਵੀਰ ਨੇ ਕੈਨੇਡਾ ਦਾ ਡਬਲਿਯੂ. ਐਨ. ਬੀ. ਐਫ਼-ਪਰੋ ਖ਼ਿਤਾਬ ਕੀਤਾ ਆਪਣੇ ਨਾਂਅ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਵਰਲਡ ਨੈਚੂਰਲ ਬਾਡੀ ਬਿਲਡਿੰਗ ਫੈਡਰੇਸ਼ਨ ਵਲੋਂ ਕੁਦਰਤੀ ਐਥਲੀਟਾਂ ਲਈ ਨਸ਼ਾ ਮੁਕਤ ਪਲੇਟਫਾਰਮ, ਬਾਡੀ ਬਿਲਡਿੰਗ ਲਈ ਮੁਕਾਬਲਾ ਕਰਵਾਇਾ ਗਿਆ, ਜਿਸ 'ਚ ਜਲੰਧਰ ਨਿਵਾਸੀ ਉਦੈਵੀਰ ਬਤਰਾ ਪਿਛਲੇ ਦਿਨੀਂ ਕੈਨੇਡਾ ਵਿਖੇ ਸਥਾਪਿਤ ਹੋਏ ...

ਪੂਰੀ ਖ਼ਬਰ »

ਕਮਿਸ਼ਨਰ ਨੂੰ ਮਿਲੀ ਕੌਂਸਲਰ ਹੈਪੀ, ਮਾਡਲ ਟਾਊਨ ਡੰਪ ਦਾ ਚੁੱਕਿਆ ਮਾਮਲਾ

ਜਲੰਧਰ, 10 ਮਈ (ਸ਼ਿਵ)- ਮਾਡਲ ਟਾਊਨ ਸ਼ਮਸ਼ਾਨਘਾਟ ਦੇ ਕੋਲ ਲੰਬੇ ਸਮੇਂ ਤੋਂ ਕੂੜੇ ਦੇ ਡੰਪ ਦਾ ਮਸਲਾ ਹੱਲ ਨਹੀਂ ਹੋ ਸਕਿਆ ਹੈ ਤੇ ਇਲਾਕਾ ਕੌਂਸਲਰ ਹਰਸ਼ਰਨ ਕੌਰ ਹੈਪੀ ਤੇ ਸੁਰਿੰਦਰ ਸਿੰਘ ਭਾਪਾ ਨੇ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨਾਲ ਮੁਲਾਕਾਤ ਕਰਕੇ ਉਨਾਂ ਨੂੰ ...

ਪੂਰੀ ਖ਼ਬਰ »

ਕਾਲੀਆ ਨੇ ਵੀ ਕੀਤੀ ਰਾਕੇਟ ਹਮਲੇ ਦੀ ਨਿੰਦਾ

ਜਲੰਧਰ, 10 ਮਈ (ਸ਼ਿਵ)- ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਪੰਜਾਬ ਭਾਜਪਾ ਪ੍ਰਧਾਨ ਮਨੋਰੰਜਨ ਕਾਲੀਆ ਨੇ ਪੰਜਾਬ ਇੰਟੈਲੀਜੈਂਸ ਦੇ ਮੁੱਖ ਦਫਤਰ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ | ਸ੍ਰੀ ਕਾਲੀਆ ਨੇ ਕਿਹਾ ਕਿ ਜੇਕਰ ਪੁਲਿਸ ਹੈਡਕਵਾਟਰ ਹੀ ਸੁਰੱਖਿਅਤ ਨਹੀਂ ਹੈ ਤਾਂ ...

ਪੂਰੀ ਖ਼ਬਰ »

ਨਸ਼ੇ ਛੱਡਣ ਦੇ ਚਾਹਵਾਨਾਂ ਦੇ ਇਲਾਜ ਲਈ ਪੁਲਿਸ ਕਰੇਗੀ ਸਹਾਇਤਾ-ਪੁਲਿਸ ਕਮਿਸ਼ਨਰ ਤੂਰ

ਐੱਮ.ਐੱਸ. ਲੋਹੀਆ ਜਲੰਧਰ, 10 ਮਈ - ਸ਼ਹਿਰ 'ਚ ਲੁੱਟਾਂ-ਖੋਹਾਂ ਅਤੇ ਅਪਰਾਧਿਕ ਵਾਰਦਾਤਾਂ ਨੂੰ ਠੱਲ ਪਾਉਣ ਲਈ ਜਿੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਸ਼ਹਿਰ 'ਚ ਚੌਕਸੀ ਵਧਾਈ ਗਈ ਹੈ, ਉੱਥੇ ਨਸ਼ਿਆਂ 'ਤੇ ਕਾਬੂ ਪਾਉਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ...

ਪੂਰੀ ਖ਼ਬਰ »

ਸੇਂਟ ਸੋਲਜਰ ਜੀ.ਐਨ.ਐਮ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਰੈੱਡਕਰਾਸ ਦਿਵਸ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਨਰਸਿੰਗ ਟਰੈਨਿੰਗ ਇੰਸਟੀਚਿਊਟ ਖਾਂਬਰਾ ਵਿਚ ਜੀ.ਐਨ.ਐਮ ਵਿਦਿਆਰਥੀਆਂ ਵਲੋਂ ਵਿਸ਼ਵ ਰੈੱਡ ਕਰਾਸ ਦਿਵਸ ਮਨਾਇਆ ਗਿਆ, ਜਿਸ ਵਿਚ ਪਿ੍ੰਸੀਪਲ ਸ਼੍ਰੀਮਤੀ ਨੀਰਜ ਸੇਠੀ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »

10 ਸਾਲਾ ਆਰਿਸ਼ ਬਣਨਾ ਚਾਹੁੰਦਾ ਹੈ ਨਾਸਾ ਦਾ ਵਿਗਿਆਨੀ

ਜਲੰਧਰ, 10 ਮਈ (ਰਣਜੀਤ ਸਿੰਘ ਸੋਢੀ)-10 ਸਾਲਾ ਆਰਿਸ਼ ਸੈਣੀ ਨੇ ਟੇ ਮਹੀਨੇ 'ਚ ਦੂਸਰਾ ਵਿਸਵ ਰਿਕਾਰਡ ਬਣਾ ਕੇ ਇਤਿਹਾਸ ਰੱਚਿਆ | ਇਸ ਵਾਰ ਆਰਿਸ਼ ਨੇ ਦੋ ਅੱਖਰਾਂ ਨੂੰ ਇੱਕ ਅੱਖਰ ਨਾਲ ਗੁਣਾ ਕਰਕੇ 196 ਸਵਾਲਾਂ ਨੂੰ 5 ਮਿੰਟ 'ਚ ਹੱਲ ਕਰਕੇ 'ਕਲਾਮ ਵਰਲਡ ਰਿਕਾਰਡ' ਆਪਣੇ ਨਾਂਅ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX