ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਨਗਰ ਨਿਗਮ ਹੁਸ਼ਿਆਰਪੁਰ ਦੇ ਸਫ਼ਾਈ ਕਰਮਚਾਰੀਆਂ ਵਲੋਂ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ 16ਵੇਂ ਦਿਨ ਵੀ ਜਾਰੀ ਰਹੀ | ਇਸ ਮੌਕੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਮੀਡੀਆ ਇੰਚਾਰਜ ਪੰਕਜ ਅਟਵਾਲ ਤੇ ਸੀਨੀਅਰ ਮੈਂਬਰ ਰਾਕੇਸ਼ ਕਲਿਆਣ ਦੀ ਅਗਵਾਈ 'ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਕਰਨਜੋਤ ਆਦੀਆ ਨੇ ਕਿਹਾ ਕਿ ਜਦੋਂ ਸਫ਼ਾਈ ਕਰਮਚਾਰੀਆਂ ਨੂੰ 2004-2007 ਮੁਹੱਲਾ ਸੁਧਾਰ ਕਮੇਟੀ 'ਚ ਰੱਖਿਆ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਰਾਖਵਾਂਕਰਨ ਨਹੀਂ ਦਿੱਤਾ ਗਿਆ ਸੀ ਤੇ ਉਨ੍ਹਾਂ ਨੂੰ 2400 ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਦਿੱਤਾ ਜਾਂਦਾ ਸੀ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਮੀਤ ਪ੍ਰਧਾਨ ਸੋਮ ਨਾਥ ਆਦੀਆ, ਸਤੀਸ਼ ਰਾਣਾ, ਕਾ: ਗੰਗਾ ਪ੍ਰਸਾਦ, ਕੌਂਸਲਰ ਮਨੋਜ ਕੁਮਾਰ, ਰਾਜਿੰਦਰ ਕੁਮਾਰ, ਮੋਹਨ ਲਾਲ, ਆਸ਼ੂ ਭੱਟੀ, ਪਿ੍ੰਸ, ਸੰਨੀ, ਅਸ਼ਵਨੀ ਕੁਮਾਰ, ਸੰਜੀਵ ਕੁਮਾਰ, ਅਮਿਤ, ਰਮਨ, ਕਮਲ, ਜੋਤੀ, ਵੀਨਾ, ਮਮਤਾ, ਪ੍ਰਵੀਨ, ਰੀਨਾ, ਕਮਲੇਸ਼ ਆਦਿ ਹਾਜ਼ਰ ਸਨ |
ਹੜਤਾਲ ਕਾਰਨ ਸ਼ਹਿਰ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰ
ਇਕ ਪਾਸੇ ਪੰਜਾਬ ਸਰਕਾਰ ਵਲੋਂ ਈਕੋ ਟੂਰਿਜ਼ਮ ਦੇ ਨਾਂਅ ਹੇਠ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਜਿੱਥੇ ਸੁੰਦਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਸਥਾਨਕ ਸ਼ਹਿਰ 'ਚ ਜਗ੍ਹਾ-ਜਗ੍ਹਾ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗੇ ਹੋਏ ਹਨ। ਗੰਦਗੀ ਕਾਰਨ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ, ਉੱਥੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਜ਼ਿਕਰਯੋਗ ਹੈ ਕਿ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਵਲੋਂ ਪਿਛਲੇ ਕਈ ਦਿਨਾਂ ਤੋਂ ਕੰਮ ਮੁਕੰਮਲ ਠੱਪ ਕਰਕੇ ਹੜਤਾਲ ਕੀਤੀ ਹੋਈ ਹੈ, ਜਿਸ ਦੇ ਚੱਲਦਿਆਂ ਸ਼ਹਿਰ 'ਚ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੋਇਆ ਪਿਆ ਹੈ। ਬੇਸ਼ੱਕ ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਵਾਰ-ਵਾਰ ਸਫ਼ਾਈ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਸਬੰਧੀ ਵਿਸ਼ਵਾਸ ਦਿਵਾਇਆ ਗਿਆ, ਪਰ ਉਹ ਆਪਣੀਆਂ ਮੰਗਾਂ ਦੇ ਹੱਲ ਨੂੰ ਲਿਖਤੀ ਰੂਪ 'ਚ ਲੈਣ ਲਈ ਜ਼ਿੱਦ 'ਤੇ ਅੜੇ ਹੋਏ ਹਨ। ਇਸ ਮੌਕੇ ਜ਼ਿਲ੍ਹਾ ਸੰਘਰਸ਼ ਕਮੇਟੀ ਨੇ ਪ੍ਰਧਾਨ ਕਰਮਵੀਰ ਬਾਲੀ ਨੇ ਕਿਹਾ ਕਿ ਸ਼ਹਿਰ 'ਚ ਫੈਲੀ ਇਸ ਗੰਦਗੀ ਦੌਰਾਨ ਜੇਕਰ ਹੁਣ ਮੀਂਹ ਪੈ ਜਾਵੇ ਤਾਂ ਸ਼ਹਿਰ 'ਚ ਬਿਮਾਰੀ ਫੈਲਣ ਦਾ ਖ਼ਤਰਾ ਹੋ ਸਕਦਾ ਹੈ, ਜਿਸ ਦਾ ਖ਼ਮਿਆਜ਼ਾ ਬੇਕਸੂਰ ਲੋਕਾਂ ਨੂੰ ਭੁਗਤਣਾ ਪੈ ਸਕਦਾ ਹੈ।
ਗੜ੍ਹਸ਼ੰਕਰ, 11 ਮਈ (ਧਾਲੀਵਾਲ)- ਇਥੇ ਨਵਾਂਸ਼ਹਿਰ ਸੜਕ ਨਾਲ ਸਥਿਤ ਬਸਤੀ ਸੈਂਸੀਆਂ, ਸਰਕਾਰੀ ਕਲੋਨੀਆਂ (ਦੇਨੋਵਾਲ ਖੁਰਦ) 'ਚ ਵਿੱਕ ਰਹੇ ਚਿੱਟੇ ਤੇ ਹੋਰ ਨਸ਼ੇ ਦਾ ਸੱਚ ਨੇੜਲੀਆਂ ਪੰਚਾਇਤਾਂ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖਕੇ ਇਕ ਪੱਤਰ ਰਾਹੀਂ ਬਿਆਨਿਆ ਹੈ | ...
ਹੁਸ਼ਿਆਰਪੁਰ, 11 ਮਈ (ਨਰਿੰਦਰ ਸਿੰਘ ਬੱਡਲਾ)- 2022 ਦੀਆਂ ਵਿਧਾਨ ਸਭਾ ਚੋਣਾਂ 'ਚ ਰਮਨ ਕੁਮਾਰ ਜੋ ਕਿ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਹਨ ਤੇ ਇਹ ਆਮ ਆਦਮੀ ਪਾਰਟੀ ਦੇ ਅਨੁਸ਼ਾਸਨ ਖਿਲਾਫ ਸੀ | ਹੁਣ ਉਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਸੀਨੀਅਰ ਆਗੂ ਦੱਸ ਕੇ ਲੋਕਾਂ ...
ਬੀਣੇਵਾਲ, 11 ਮਈ (ਬੈਜ ਚੌਧਰੀ)-ਗੜ੍ਹਸ਼ੰਕਰ ਨੰਗਲ ਰੋਡ 'ਤੇ ਰੋਜ਼ਾਨਾ ਬਜਰੀ, ਗਟਕਾ, ਰੋੜੀ, ਰੇਤਾ, ਕੌਰਸ ਸੈਂਡ ਲੈ ਕੇ ਜਾ ਰਹੇ ਓਵਰ ਲੋਡਿਡ ਤੇ ਓਵਰ ਸਪੀਡ ਟਿੱਪਰ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ ਤੇ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ...
ਹਾਜੀਪੁਰ, 11 ਮਈ (ਜੋਗਿੰਦਰ ਸਿੰਘ)-ਬਲਾਕ ਹਾਜੀਪੁਰ ਦੇ ਪਿੰਡ ਭਵਨਾਲ 'ਚ ਤਾਰਾਂ ਦੀ ਸਪਾਰਕਿੰਗ ਦੇ ਕਾਰਨ ਕਣਕ ਦੇ ਨਾੜ ਨੂੰ ਲੱਗੀ ਅੱਗ ਕਰਕੇ ਇਕ ਕਿਸਾਨ ਦੀ ਤੂੜੀ, ਪਰਾਲੀ ਤੇ ਬਾਲਣ ਸੜ ਕੇ ਸੁਆਹ ਹੋ ਗਿਆ | ਪੀੜਤ ਕਿਸਾਨ ਗੁਰਦੇਵ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਭਵਨਾਲ ...
ਦਸੂਹਾ, 11 ਮਈ (ਭੁੱਲਰ, ਕੌਸ਼ਲ)-ਦਸੂਹਾ ਪੁਲਿਸ ਵਲੋਂ ਇੱਕ ਵਿਅਕਤੀ ਕੋਲੋਂ 200 ਗਰਾਮ ਅਫ਼ੀਮ ਬਰਾਮਦ ਕੀਤੀ ਗਈ ਹੈ | ਐੱਸ.ਐੱਚ.ਓ. ਦਸੂਹਾ ਕਰਨੈਲ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਦਲਜੀਤ ਸਿੰਘ ਪੁਲਿਸ ਪਾਰਟੀ ਸਮੇਤ ਜੀ.ਟੀ. ਰੋਡ ਭਾਨਾਂ ਮੋੜ ਵਿਖੇ ਮੌਜੂਦ ਸੀ ਕਿ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹੇ 'ਚ ਅੱਜ ਕਿਸੇ ਵੀ ਕੋਰੋਨਾ ਮਰੀਜ਼ ਦੀ ਪੁਸ਼ਟੀ ਨਾ ਹੋਣ ਕਾਰਨ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਪਹਿਲਾਂ ਵਾਲੀ 38024 ਹੀ ਰਹੀ | ਇਸ ਸਬੰਧੀ ਸਿਹਤ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ 851 ਸੈਂਪਲਾਂ ਦੀ ...
ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਲੰਘੀ ਦੇਰ ਰਾਤ ਇਥੇ ਹੁਸ਼ਿਆਰਪੁਰ ਰੋਡ 'ਤੇ ਅੱਡਾ ਸਤਨੌਰ ਕੋਲ ਅਣਪਛਾਤੇ ਵਿਅਕਤੀਆਂ ਵਲੋਂ ਹਥਿਆਰ ਦਿਖਾ ਕੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਤੋਂ ਨਕਦੀ ਤੇ ਮੋਬਾਇਲ ਫ਼ੋਨ ਲੁੱਟਣ ਦੀ ਖ਼ਬਰ ਹੈ | ਹਰਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ...
ਟਾਂਡਾ ਉੜਮੁੜ, 11 ਮਈ (ਭਗਵਾਨ ਸਿੰਘ ਸੈਣੀ)-ਇੱਕ 15 ਸਾਲ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਲੈ ਜਾਣ ਵਾਲੇ ਦੋਸ਼ੀ ਨੌਜਵਾਨ ਨੂੰ ਟਾਂਡਾ ਪੁਲਿਸ ਵਲੋਂ ਗਿ੍ਫ਼ਤਾਰ ਕਰਕੇ ਤੇ ਲੜਕੀ ਨੂੰ ਬਰਾਮਦ ਕਰਕੇ ਉਸ ਦੇ ਵਾਰਿਸਾਂ ਹਵਾਲੇ ਕਰ ਦੇਣ ਦਾ ...
ਮਿਆਣੀ, 11 ਮਈ (ਹਰਜਿੰਦਰ ਸਿੰਘ ਮੁਲਤਾਨੀ)- ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਲਈ ਰੇਤ ਦੀਆਂ ਖੱਡਾਂ ਦੀ ਨਿਲਾਮੀ ਕੀਤੀ ਹੈ ਪਰ ਬਿਆਸ ਦਰਿਆ ਨੇੜੇ ਪਿੰਡ ਰੜ੍ਹਾ ਵਿਖੇ ਮਾਈਨਿੰਗ ਕਰਨ ਵਾਲਿਆਂ ਦੇ ਵਿਰੋਧ 'ਚ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਤੇ ਇਲਾਕਿਆਂ ਦੇ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਨਵੀਂ ਸੀ.ਟੀ. ਸਕੈਨ ਮਸ਼ੀਨ ਲਗਾਉਣ ਲਈ ਜਗ੍ਹਾ ਤਿਆਰ ਹੋ ਗਈ ਹੈ ਤੇ ਕਮੇਟੀ ਵਲੋਂ ਇਸ ਦੀ ਇਜਾਜ਼ਤ ਮਿਲ ਚੁੱਕੀ ਹੈ ਤੇ 2 ਮਈ ਨੂੰ ਮਸ਼ੀਨ ਲਗਾਉਣ ਵਾਲੀ ਕੰਪਨੀ ਨੂੰ ਸਿਵਲ ਸਰਜਨ ...
ਕੋਟਫ਼ਤੂਹੀ, 11 ਮਈ (ਅਵਤਾਰ ਸਿੰਘ ਅਟਵਾਲ)-ਪਿੰਡ ਠੁਆਣਾ ਦੇ ਚਿੰਤਪੁਰਨੀ ਮੰਦਰ ਨਜ਼ਦੀਕ ਮੰਡੀ ਨੂੰ ਸਬਜ਼ੀ ਲੈ ਕੇ ਆ ਰਹੇ ਬਜ਼ੁਰਗ ਨੂੰ 3 ਨੌਜਵਾਨ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਉਸ ਵਲੋਂ ਰੋਲਾ ਪਾਉਣ 'ਤੇ ਆਸ-ਪਾਸ ਲੋਕਾਂ ਦੇ ਇਕੱਠੇ ਹੋ ਗਏ ਤੇ ਉਸ ਦਾ ਬਚਾਅ ਹੋ ਗਿਆ ...
ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਬਲਾਕ ਸੰਮਤੀ ਗੜ੍ਹਸ਼ੰਕਰ ਦੇ ਮੁਲਾਜ਼ਮਾਂ ਨੂੰ ਪਿਛਲੇ 4 ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ | ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਫ਼ੰਡਾਂ ਦੀ ਘਾਟ ਕਾਰਨ ਤਨਖ਼ਾਹ ਰੁਕੀ ਰਹੀ ਤੇ ਹੁਣ ਗੜ੍ਹਸ਼ੰਕਰ ਵਿਚ ਪੱਕਾ ਬੀ.ਡੀ.ਪੀ.ਓ. ਨਾ ਹੋਣ ਕਾਰਨ | ...
ਗੜ੍ਹਸ਼ੰਕਰ, 11 ਮਈ (ਧਾਲੀਵਾਲ)-ਇੱਥੇ ਡਾ. ਭਾਗ ਸਿੰਘ ਹਾਲ ਵਿਖੇ ਸੀ.ਪੀ.ਆਈ. ਐੱਮ. ਤਹਿਸੀਲ ਗੜ੍ਹਸ਼ੰਕਰ ਦੀ ਜਨਰਲ ਬਾਡੀ ਦੀ ਮੀਟਿੰਗ ਗੋਪਾਲ ਸਿੰਘ ਥਾਂਦੀ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਕਿਹਾ ...
ਤਲਵਾੜਾ, 11 ਮਈ (ਮਹਿਤਾ)- ਭਾਜਪਾ ਓ. ਬੀ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਤੇ ਪਿੰਡ ਭੰਬੋਤਾੜ ਦੇ ਸਰਪੰਚ ਕੁਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਭੰਬੋਤੇ ਗੋਤ ਦੇ ਜਠੇਰਿਆਂ ਦਾ ਸਾਲਾਨਾ ਭੰਡਾਰਾ ਮਿਤੀ 15 ਮਈ ਦਿਨ ਐਤਵਾਰ ਨੂੰ ਪਿੰਡ ਭੰਬੋਤਾੜ ਵਿਚ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਨੈਸ਼ਨਲ ਕੌਂਸਲ ਆਫ ਐਜੂਕੇਸ਼ਨ ਰਿਸਰਚ ਤੇ ਟਰੇਨਿੰਗ ਵਲੋਂ ਅੰਡਰ ਰਾਸ਼ਟਰੀ ਯੋਗ ਦਿਵਸ ਸਬੰਧੀ ਯੋਗ ਓਲੰਪੀਅਨ 12 ਤੇ 13 ਮਈ ਨੂੰ ਜ਼ੋਨ ਪੱਧਰ 'ਤੇ ਵੱਖ-ਵੱਖ ਜ਼ੋਨਾਂ ਵਿਚ ਮੁਕਾਬਲੇ ਕਰਵਾਏ ਜਾਣਗੇ | ਇਸ ਸਬੰਧੀ ਡੀ.ਐੱਮ ਸਪੋਰਟਸ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਸਬ-ਆਫ਼ਿਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨੀਰੁੱਧ ਮੋਦਗਿੱਲ ਤੇ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਸੰਧੂ ਨੇ ਸਾਂਝੇ ਤੌਰ 'ਤੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ (ਐ.ਸਿ.) ਦੇ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਲੋਕਾਂ ਨੂੰ ਵੱਡੇ-ਵੱਡੇ ਸੁਪਨੇ ਦਿਖਾ ਕੇ ਸੱਤਾ 'ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਬਾਕੀ ਸਰਕਾਰਾਂ ਦੀ ਤਰ੍ਹਾਂ ਮੁਲਾਜ਼ਮਾਂ ਨੂੰ ਲਾਰੇ ਲਾ ਕੇ ਡੰਗ ਸਾਰਨ 'ਤੇ ਲੱਗੀ ਹੋਈ ਹੈ | ਜਿੱਥੇ ਸਰਕਾਰ ਇਕ ਪਾਸੇ ਲੋਕਾਂ ਨੂੰ ...
ਦਸੂਹਾ, 11 ਮਈ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਫ਼ਾਰ ਵੁਮੈਨ ਦਸੂਹਾ ਵਲੋਂ ਪ੍ਰੋ. ਨੇਹਾ ਤੇ ਪ੍ਰੋ. ਸੁਮੇਲੀ ਦੀ ਅਗਵਾਈ ਹੇਠ ਵਿਦਿਆਰਥੀਆਂ ਦਾ ਟੂਰ ਧਾਰਮਿਕ ਆਸ਼ਾ ਅਧੀਨ ਨਕੋਦਰ, ਜਲੰਧਰ, ਹਵੇਲੀ ਲਿਜਾਇਆ ਗਿਆ | ਇਸ ਟਿ੍ਪ ਵਿਚ ਕੁੱਲ 53 ਵਿਦਿਆਰਥੀ ਸ਼ਾਮਿਲ ...
ਬੁੱਲ੍ਹੋਵਾਲ 11 ਮਈ (ਲੁਗਾਣਾ)-ਬੀਤੀ ਰਾਤ ਅਣਪਛਾਤੇ ਵਿਅਕਤੀਆ ਵਲੋਂ ਪਿੰਡ ਪੰਡੋਰੀ ਬਾਵਾਦਾਸ ਦੀਆਂ 17 ਮੋਟਰਾਂ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋੋਇਆ ਹੈ | ਇਸ ਸਬੰਧੀ ਪਿੰਡ ਵਾਸੀਆਂ ਵਲੋਂ ਥਾਣਾ ਬੁੱਲ੍ਹੋਵਾਲ ਵਿਖੇ ਦਰਜ ਕਰਵਾਈ ...
ਭੰਗਾਲਾ, 11 ਮਈ (ਬਲਵਿੰਦਰਜੀਤ ਸਿੰਘ ਸੈਣੀ)- ਸੀ. ਐੱਚ. ਸੀ. ਬੁੱਢਾਬੜ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਜੀਤ ਸਿੰਘ ਦੀ ਅਗਵਾਈ ਹੇਠ 8 ਮਈ ਤੋਂ 14 ਮਈ ਤੱਕ ਥੈਲੇਸੀਮਿਆ ਬਾਰੇ ਹਫ਼ਤਾਵਾਰ ਅਭਿਆਨ ਤਹਿਤ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਡਾ. ...
ਨੰਗਲ ਬਿਹਾਲਾਂ, 11 ਮਈ (ਵਿਨੋਦ ਮਹਾਜਨ)- ਆਕਸਫੋਰਡ ਵਰਲਡ ਸਕੂਲ ਸਹੋੜਾ ਡਡਿਆਲ ਵਿਖੇ ਕੋਆਰਡੀਨੇਟਰ ਰਿਤੂ ਸ਼ਰਮਾ ਦੀ ਅਗਵਾਈ ਹੇਠ ਨਰਸਰੀ ਜਮਾਤ ਤੋਂ ਯੂ. ਕੇ. ਜੀ. ਕਲਾਸ ਤੱਕ ਕਵਿਤਾ ਪ੍ਰਤੀਯੋਗਤਾ ਕਰਵਾਈ ਗਈ | ਇਸ ਮੌਕੇ ਬੱਚਿਆਂ ਦੇ ਕਵਿਤਾ ਮੁਕਾਬਲੇ ਕਰਵਾਏ ਗਏ | ਇਸ ...
ਦਸੂਹਾ, 11 ਮਈ (ਕੌਸ਼ਲ)-ਗੁਰੂ ਤੇਗ਼ ਬਹਾਦਰ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਖੇ ਭਾਰਤ ਵਿਚ ਮੁਫ਼ਤ ਕਾਨੂੰਨੀ ਸੇਵਾਵਾਂ ਦੇਣ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਨਾਲ ਸਬੰਧਿਤ ਪੋਸਟਰ ਤੇ ਸਲੋਗਨ ਰਾਈਟਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਫ਼ਰੀਦਕੋਟ ਦੀ ਤਹਿਸੀਲ ਸਾਦਿਕ 'ਚ ਤਾਇਨਾਤ ਨਾਇਬ ਤਹਿਸੀਲਦਾਰ ਯਾਦਵਿੰਦਰ ਸਿੰਘ ਦੇ ਅਚਾਨਕ ਹੋਏ ਦਿਹਾਂਤ 'ਤੇ ਵਿੱਤ ਕਮਿਸ਼ਨਰ ਮਾਲ ਚੰਡੀਗੜ੍ਹ ਅਤੇ ਡਾਇਰੈਕਟਰ ਭੌਂ ਰਿਕਾਰਡ ਪੰਜਾਬ ਵਲੋਂ ਦੁੱਖ ਪ੍ਰਗਟ ਕੀਤਾ ...
ਟਾਂਡਾ ਉੜਮੁੜ, 11 ਮਈ (ਭਗਵਾਨ ਸਿੰਘ ਸੈਣੀ)-ਸੇਂਟ ਸੋਲਜ਼ਰ ਡਿਵਾਈਨ ਪਬਲਿਕ ਸਕੂਲ ਟਾਂਡਾ 'ਚ ਪ੍ਰੀ-ਪ੍ਰਾਇਮਰੀ ਵਿੰਗ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਲਈ ਫਰੈਸ਼ਰ ਪਾਰਟੀ ਕਰਵਾਈ ਗਈ | ਪਿ੍ੰਸੀਪਲ ਸਤਵਿੰਦਰ ਕੌਰ ਦੀ ਅਗਵਾਈ 'ਚ ਕਰਵਾਈ ਇਸ ਪਾਰਟੀ ਦਾ ਮੁੱਖ ਉਦੇਸ਼ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਗੁਰੂ ਨਾਨਕ ਇੰਟਰਨੈਸ਼ਨਲ ਐਜ਼ੂਕੇਸ਼ਨਲ ਟਰੱਸਟ ਵਲੋਂ ਪਿੰਡ ਅੱਜੋਵਾਲ ਦੇ ਮੁਹੱਲਾ ਸ਼ਿਗਲੀਗਰ ਪ੍ਰੀਤ ਨਗਰ ਵਿਖੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਤੇ ਉਨ੍ਹਾਂ ਨੂੰ ਪੇਸ਼ ਆ ...
ਨੰਗਲ ਬਿਹਾਲਾਂ, 11 ਮਈ (ਵਿਨੋਦ ਮਹਾਜਨ)-ਘੋੜਵਾਹਾ ਬਿਰਾਦਰੀ ਦਾ ਸਲਾਨਾ ਮੇਲਾ 15 ਮਈ ਦਿਨ ਐਤਵਾਰ ਨੂੰ ਸਹੌੜਾ ਡਡਿਆਲ ਵਿਖੇ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਉਕਤ ਜਾਣਕਾਰੀ ਦਿੰਦੇ ਹੋਏ ਕਮੇਟੀ ਨੇ ਕਿਹਾ ਕਿ ਇਸ ਮੌਕੇ ਲੰਗਰ ਤੇ ਠੰਢੇ ਪਾਣੀ ਦਾ ਵਿਸ਼ੇਸ਼ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਮਨਰੇਗਾ ਲੇਬਰ ਮੂਵਮੈਂਟ ਪੰਜਾਬ ਵਲੋਂ ਮਨਰੇਗਾ ਐਕਟ 2005 ਨੂੰ ਲਾਗੂ ਕਰਵਾਉਣ, ਪੰਜਾਬ ਦੇ ਸਾਰੇ ਜ਼ਿਲਿ੍ਹਆਂ 'ਚ ਮਨਰੇਗਾ ਲੋਕਪਾਲ ਦੇ ਦਫ਼ਤਰ ਖੁਲਵਾਉਣ, ਮਨਰੇਗਾ ਵਰਕਰਾਂ ਤੇ ਮੇਟਾਂ ਨੂੰ ਘੱਟੋ ਘੱਟ ਉਜਰਤ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਦੇ ਸਰਕਾਰੀ ਸਕੂਲ ਇਸ ਸਮੇਂ ਅਧਿਆਪਕਾਂ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ | ਕਈ ਸਕੂਲਾਂ ਵਿਚ ਸਿਰਫ਼ ਇਕ ਅਧਿਆਪਕ ਹੀ ਐੱਲ.ਕੇ.ਜੀ., ਯੂ.ਕੇ.ਜੀ. ਤੋਂ ਲੈ ਕੇ ਪੰਜਵੀਂ ਤੱਕ ਦੀਆਂ ਕੁੱਲ 7 ਜਮਾਤਾਂ ਨੂੰ ਸੰਭਾਲ ਰਿਹਾ ਹੈ, ...
ਦਸੂਹਾ, 11 ਮਈ (ਭੁੱਲਰ)-ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਕਾਰ ਸੰਪਰਦਾਇ ਦੇ ਮੁੱਖ ਸੇਵਾਦਾਰ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਤੇ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਵਾਲਿਆਂ ...
ਹਰਿਆਣਾ, 11 ਮਈ (ਹਰਮੇਲ ਸਿੰਘ ਖੱਖ)-ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਦੋਆਬਾ ਲਾਚੋਵਾਲ ਦੀ ਮੀਟਿੰਗ ਸਰਕਲ ਪ੍ਰਧਾਨ ਹਰਿਆਣਾ ਹਰਜੀਤ ਸਿੰਘ ਨੰਗਲ ਦੀ ਅਗਵਾਈ ਹੇਠ ਵਿਸ਼ਵਕਰਮਾ ਮੋਟਰਜ਼ ਹਰਿਆਣਾ ਵਿਖੇ ਹੋਈ, ਜਿਸ 'ਚ ਗੁਰਦੀਪ ਸਿੰਘ ਖੁਣ ਖੁਣ ਸੰਚਾਲਕ ਕਮੇਟੀ, ਉਂਕਾਰ ...
ਮਾਹਿਲਪੁਰ, 11 ਮਈ (ਰਜਿੰਦਰ ਸਿੰਘ) ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 5ਵੀਂ ਜਮਾਤ ਦੇ ਨਤੀਜੇ 'ਚ ਐਲਿਸ ਹਾਈ ਸਕੂਲ ਮਾਹਿਲਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਐਮ.ਡੀ. ਦਲਵਿੰਦਰ ਅਜੀਤ , ਪ੍ਰਬੰਧਕ ਪ੍ਰੋ.ਅਜੀਤ ਲੰਗੇਰੀ ਤੇ ਪਿ੍ੰ. ਬਲਵਿੰਦਰ ਕੌਰ ਨੇ ਦੱਸਿਆ ...
ਹੁਸ਼ਿਆਰਪੁਰ, 11 ਮਈ (ਨਰਿੰਦਰ ਸਿੰਘ ਬੱਡਲਾ)-ਨੌਜਵਾਨ ਏਕਤਾ ਦਲ ਪੰਜਾਬ ਵਲੋਂ ਸਮਾਜ ਸੇਵਾ ਦੇ ਕੰਮਾਂ 'ਚ ਵਾਧਾ ਕਰਦਿਆਂ ਕੇਂਦਰੀ ਜੇਲ੍ਹ ਹੁਸ਼ਿਆਰਪੁਰ 'ਚ 40 ਲੀਟਰ ਦਾ ਵਾਟਰ ਕੂਲਰ, ਦੋ ਪੱਖੇ ਤੇ ਤਿੰਨ ਬਾਥਰੂਮਾਂ ਦਾ ਨਿਰਮਾਣ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ...
ਅੱਡਾ ਸਰਾਂ, 11 ਮਈ (ਹਰਜਿੰਦਰ ਸਿੰਘ ਮਸੀਤੀ)-ਪਿੰਡ ਕੰਧਾਲਾ ਜੱਟਾਂ ਦੇ ਗੁਰਦੁਆਰਾ ਬਾਬਾ ਬਿਸ਼ਨ ਸਿੰਘ 'ਚ ਗੁਰ ਫਤਿਹ ਗੁਰਮਤਿ ਪ੍ਰਚਾਰ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਕਮੇਟੀ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਅਤੇ ਗੁਰ ਫਤਿਹ ...
ਗੜ੍ਹਸ਼ੰਕਰ, 11 ਮਈ (ਧਾਲੀਵਾਲ)- ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੋਆਬੀਆ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਪਿ੍ੰਸੀਪਲਾਂ, ਹਾਈ ਸਕੂਲਾਂ ਦੇ ਹੈੱਡ ਮਾਸਟਰਾਂ ਤੇ ਬਲਾਕ ਸਿੱਖਿਆ ...
ਮਿਆਣੀ, 11 ਮਈ (ਹਰਜਿੰਦਰ ਸਿੰਘ ਮੁਲਤਾਨੀ)- ਉੜਮੁੜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅੱਜ ਬੇਟ ਖੇਤਰ ਦੇ ਪਿੰਡ ਟਾਹਲੀ ਦੇ ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਧੁੱਸੀ ਬੰਨ੍ਹ ਦੇ ਲੰਗਰ ਹਾਲ 'ਚ ਖੁੱਲ੍ਹਾ ਦਰਬਾਰ ਲਗਾ ਕੇ ...
ਮੁਕੇਰੀਆਂ, 11 ਮਈ (ਰਾਮਗੜ੍ਹੀਆ)- ਮੁਹਾਲੀ ਸਥਿਤ ਪੁਲਿਸ ਇੰਟੈਲੀਜੈਂਸ ਹੈੱਡਕੁਆਟਰ 'ਤੇ ਰਾਕਟ ਪ੍ਰੋਪੈਲਡ ਗਰਨੇਡ ਨਾਲ ਹੋਇਆ ਹਮਲਾ ਪੰਜਾਬ ਦੇ ਸੁਰੱਖਿਆ ਪ੍ਰਬੰਧਾਂ ਦੀ ਮਾੜੀ ਹਾਲਤ ਦਾ ਪੁਖ਼ਤਾ ਸਬੂਤ ਹੈ | ਇਸ ਧਮਾਕੇ ਨੇ 'ਆਪ' ਸਰਕਾਰ ਦੀ ਸੁਰੱਖਿਆ ਵਿਵਸਥਾ ਦੀ ਨੀਤੀ ...
ਦਸੂਹਾ, 11 ਮਈ (ਭੁੱਲਰ)-ਦਸੂਹਾ ਪਾਸਟਰ ਐਸੋਸੀਏਸ਼ਨ ਤੇ ਕਿ੍ਸਚੀਅਨ ਨੈਸ਼ਨਲ ਫ਼ਰੰਟ ਦੀ ਮੀਟਿੰਗ ਪਾਸਟਰ ਡੈਨੀਅਲ ਮਸੀਹ ਤੇ ਪ੍ਰਧਾਨ ਸੋਹਣ ਮਸੀਹ ਦੀ ਅਗਵਾਈ ਹੇਠ ਸੀ. ਐਨ. ਆਈ. ਚਰਚ ਦਸੂਹਾ ਵਿਖੇ ਹੋਈ | ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਨੇ ਵਿਸ਼ੇਸ਼ ਮਹਿਮਾਨ ਵਜੋਂ ...
ਕੋਟਫ਼ਤੂਹੀ, 11 ਮਈ (ਅਟਵਾਲ)-ਰਾਮਪੁਰ ਬਿਲੜੋ ਵਿਖੇ ਝੱਲੀ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 15 ਮਈ ਨੂੰ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਬਹਾਦਰ ਲਾਲ ਝੱਲੀ, ਓ. ਕੇ ਝੱਲੀ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਬੱਬੂ ਖਮਾਚੋ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਸਰਕਾਰੀ ਕਾਲਜ ਹੁਸ਼ਿਆਰਪੁਰ 'ਚ ਹਿੰਦੀ ਵਿਭਾਗ ਵਲੋਂ ਮਾਂ ਦਿਵਸ ਸਬੰਧੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਨੇ ਮਾਂ ਦਿਵਸ ਸਬੰਧੀ ਕਵਿਤਾਵਾਂ, ਪੋਸਟਰ ਮੇਕਿੰਗ ਤੇ ਭਾਸ਼ਣ ਆਦਿ ਰਾਹੀਂ ਮਾਂ ਦੀ ਮਹੱਤਤਾ ਸਬੰਧੀ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਟੈਕਸਟਾਈਲ ਤੇ ਗਾਰਮੈਂਟ ਉਦਯੋਗ ਦੇ ਖੇਤਰ 'ਚ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਉਦਯੋਗ ਤੇ ਵਣਜ ਵਿਭਾਗ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX