ਨਵਾਂਸ਼ਹਿਰ, 11 ਮਈ (ਹਰਵਿੰਦਰ ਸਿੰਘ)-ਬਿਜਲੀ ਚੋਰੀ ਕਰਨ ਦੇ ਮਾਮਲੇ 'ਚ ਭਾਵੇਂ ਕਈ ਨਵੀਆਂ ਤਕਨੀਕਾਂ ਸਾਹਮਣੇ ਆਉਣ, ਪਰ ਪਾਵਰਕਾਮ ਦੇ ਮੁਲਾਜ਼ਮ ਉਸ ਨੂੰ ਵੀ ਲੱਭਣ ਵਿਚ ਕਾਮਯਾਬ ਹੋ ਜਾਂਦੇ ਹਨ | ਅੱਜ ਇੱਥੋਂ ਦੇ ਪੰਡੋਰਾ ਮੁਹੱਲਾ ਵਿਖੇ ਇਨਫੋਰਸਮੈਂਟ ਪਾਵਰਕਾਮ ਤੇ ਟਾਸਕ ਫੋਰਸ ਵਲੋਂ ਸਾਂਝੀ ਕਾਰਵਾਈ ਕਰਕੇ ਸਖ਼ਤ ਮਿਹਨਤ ਕਰਦਿਆਂ ਇਕ ਬਿਜਲੀ ਚੋਰੀ ਦਾ ਮਾਮਲਾ ਸੁਲਝਾਉਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਪਾਵਰਕਾਮ ਦੇ ਮੁਲਾਜ਼ਮ ਸਵੇਰ ਤੋਂ ਸਾਰੇ ਮੁਹੱਲੇ ਦੇ ਮੀਟਰਾਂ ਦੀ ਜਾਂਚ ਕਰ ਰਹੇ ਸਨ ਕਿ ਉਨ੍ਹਾਂ ਨੂੰ ਇਕ ਘਰ ਵਿਚ ਸ਼ੱਕ ਪੈਣ 'ਤੇ ਉਸ ਦੀ ਜਾਂਚ ਸ਼ੁਰੂ ਕਰ ਦਿੱਤੀ ਕਿ ਕਰੀਬਨ ਇਕ ਘੰਟੇ ਬਾਅਦ ਉਨ੍ਹਾਂ ਨੂੰ ਸਫਲਤਾ ਹਾਸਲ ਹੋਈ ਕਿ ਉਕਤ ਘਰ ਵਿਚ ਇਕ ਕਮਰੇ ਲਈ ਜਿਸ ਦਾ ਲੋਡ ਜ਼ਿਆਦਾ ਸੀ ਬਿਜਲੀ ਚੋਰੀ ਕਿਸੇ ਯੰਤਰ ਰਾਹੀਂ ਹੋ ਰਹੀ ਸੀ ਤੇ ਬਾਕੀ ਸਾਰਾ ਘਰ ਆਮ ਮੀਟਰ 'ਤੇ ਚੱਲਦਾ ਸੀ | ਇਸ ਤੋਂ ਇਲਾਵਾ ਇਨਫੋਰਸਮੈਂਟ ਦੇ ਐਕਸੀਅਨ ਇਜ. ਭਾਰਤ ਭੂਸ਼ਨ ਹੀਰ, ਜੇ.ਈ. ਮਨਜਿੰਦਰ ਸਿੰਘ, ਐੱਸ.ਡੀ.ਓ ਦਿਹਾਤੀ ਇਜ. ਗੁਰਮੇਲ ਸਿੰਘ, ਟਾਸਕ ਫੋਰਸ ਤੋਂ ਖ਼ੁਸ਼ਹਾਲ ਸਿੰਘ ਮੱਲ, ਸੁਖਦੇਵ ਸਿੰਘ, ਜੇ.ਈ. ਅਵਤਾਰ ਸਿੰਘ ਵਲੋਂ ਨਵਾਂਸ਼ਹਿਰ ਦੇ ਮੋਹਨ ਨਗਰ, ਟੀਚਰ ਕਾਲੋਨੀ ਅਤੇ ਪੰਡੋਰਾ ਮੁਹੱਲਾ ਦੇ ਵੱਖ-ਵੱਖ ਥਾਵਾਂ 'ਤੇ ਚੈਕਿੰਗ ਕੀਤੀ ਗਈ ਅਤੇ ਘਰਾਂ ਦੇ ਪਾਸ ਲੋਡ ਜਾਂਚ ਕੀਤੀ ਗਈ | ਉਕਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਭਾਗ ਵਲੋਂ ਹੁਣ ਇਹ ਜਾਂਚ ਲਗਾਤਾਰ ਜਾਰੀ ਰਹੇਗੀ |
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਆਸਟ੍ਰੇਲੀਆ ਦਾ ਵਿਜ਼ਟਰ ਵੀਜ਼ਾ ਲੈਣਾ ਬਹੁਤ ਆਸਾਨ ਹੋ ਗਿਆ ਹੈ | ਜਿਨ੍ਹਾਂ ਪਰਿਵਾਰਕ ਮੈਂਬਰਾਂ ਦੇ ਬੱਚੇ ਆਸਟ੍ਰੇਲੀਆ ਵਿਚ ਹਨ, ਆਸਾਨੀ ਨਾਲ ਆਸਟ੍ਰੇਲੀਆ ਦਾ ਵੀਜ਼ਾ ਪ੍ਰਾਪਤ ਕਰ ਸਕਦੇ ਹਨ | ਇਹ ਜਾਣਕਾਰੀ ਏ.ਆਈ.ਈ.ਸੀ ਦੇ ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰਾਂ ਅਤੇ ਆਗੂਆਂ ਦੀ ਮੀਟਿੰਗ ਹੋਈ | ਜਿਸ 'ਚ ਪਾਰਟੀ ਦੇ ਲੋਕ ਸਭਾ ਇੰਚਾਰਜ ਡਾ. ਸੰਨੀ ਆਹਲੂਵਾਲੀਆ ਤੇ ਜ਼ਿਲ੍ਹਾ ਪ੍ਰਧਾਨ ਸ਼ਿਵ ਕਰਨ ਚੇਚੀ ਨੇ ਪਾਰਟੀ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ...
ਪੋਜੇਵਾਲ ਸਰਾਂ, 11 ਮਈ (ਨਵਾਂਗਰਾਈਾ)-ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਿੱਖਿਆ ਵਿਭਾਗ ਵਲੋਂ ਸਕੂਲ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ''ਯੋਗ ਓਲੰਪੀਅਡ'' ਮੁਕਾਬਲੇ ਕਰਵਾਉਣ ਦੀ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨੇ ਜ਼ਿਲ੍ਹਾ ਪੱਧਰੀ ''ਯੋਗ ਓਲੰਪੀਅਡ'' ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਸ਼ਰਮਾ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਥਾਣਾ ਸਦਰ ਨਵਾਂਸ਼ਹਿਰ ਦੀ ਪੁਲਿਸ ਵਲੋਂ ਇਕ ਕਥਿਤ ਦੋਸ਼ੀ ਨੂੰ ਪੱਠੇ ਕੁਤਰਨ ਲਈ ਲਗਾਈ ਚੋਰੀ ਸ਼ੁਦਾ ...
ਬੰਗਾ, 11 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਸ਼ਹਿਰ 'ਚ ਫਲਾਈਓਵਰ ਬਣਨ ਨਾਲ ਬੰਗਾ ਦੇ ਦੁਕਾਨਦਾਰਾਂ ਦੇ ਵਪਾਰ 'ਤੇ ਕਾਫੀ ਅਸਰ ਪਿਆ ਤੇ ਕਾਫੀ ਦੁਕਾਨਾਂ ਚਾਰ ਮਾਰਗੀ ਫਲਾਈਓਵਰ ਦੀ ਭੇਟ ਚੜ੍ਹ ਗਈਆਂ | ਫਲਾਈਓਵਰ ਬਣਨ ਸਮੇਂ ਨੈਸ਼ਨਲ ਹਾਈਵੇ ਵਲੋਂ ਪੁਲ ਦੇ ਹੇਠਾਂ ਜੋ ਥਾਂ ਸੀ, ...
ਮਜਾਰੀ/ਸਾਹਿਬਾ, 11 ਮਈ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਤੋਂ ਬਲਾਚੌਰ ਤੇ ਗੜ੍ਹਸ਼ੰਕਰ ਨੂੰ ਜਾਂਦੇ ਹਾਈਵੇਅ ਦੇ ਕਿਨਾਰਿਆਂ 'ਤੇ ਆਪਣੀ ਉਮਰ ਹੰਢਾ ਚੁੱਕੇ ਤੇ ਸੁੱਕੇ ਖੜੇ੍ਹ ਲੱਖਾਂ ਰੁਪਏ ਦੀ ਕੀਮਤ ਦੇ ਦਰੱਖ਼ਤ ਜੋ ਆਪ ਮੁਹਾਰੇ ਕਦੇ ਸੜਕ ਵੱਲ ਤੇ ਕਦੇ ਖੇਤਾਂ ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਕੇਂਦਰ ਤੇ ਰਾਜ ਸਰਕਾਰਾਂ ਨੇ ਆਪਣੇ ਨਿੱਜੀ ਲਾਭ ਤੇ ਕਾਰਪੋਰੇਟ ਘਰਾਣਿਆਂ ਨੂੰ ਵਿੱਤੀ ਲਾਭ ਦੇਣ ਹਿੱਤ 2004 ਤੋਂ ਬਾਅਦ ਭਰਤੀ ਹੋ ਰਹੇ ਸਰਕਾਰੀ ਮੁਲਾਜ਼ਮਾਂ ਦੇ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਬੰਦ ਕਰਕੇ ਨਵੀਂ ਪੈਨਸ਼ਨ ...
ਪੋਜੇਵਾਲ ਸਰਾਂ, 11 ਮਈ (ਨਵਾਂਗਰਾਈਾ)-ਰੌਸ਼ਨ ਲਾਲ ਮੀਲੂ ਪੁੱਤਰ ਮਨਸ਼ਾ ਰਾਮ ਪਿੰਡ ਚਾਂਦਪੁਰ ਰੁੜਕੀ ਨੰਬਰਦਾਰ ਬਣਨ ਤੋਂ ਬਾਅਦ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਪਹੁੰਚੇ | ਇਸ ਮੌਕੇ ਉਨ੍ਹਾਂ ਸਮੂਹ ਨਗਰ ਨਿਵਾਸੀਆਂ ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ '9501200200' ਬਾਰੇ ਲੋਕਾਂ 'ਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਤੇ ਸਰਕਾਰੀ ਵਿਭਾਗਾਂ 'ਚ ਪਾਰਦਰਸ਼ੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ...
ਪੋਜੇਵਾਲ ਸਰਾਂ, 11 ਮਈ (ਨਵਾਂਗਰਾਈਾ)-ਰੌਸ਼ਨ ਲਾਲ ਮੀਲੂ ਪੁੱਤਰ ਮਨਸ਼ਾ ਰਾਮ ਪਿੰਡ ਚਾਂਦਪੁਰ ਰੁੜਕੀ ਨੰਬਰਦਾਰ ਬਣਨ ਤੋਂ ਬਾਅਦ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ ਸ਼ੁਕਰਾਨੇ ਵਜੋਂ ਮੱਥਾ ਟੇਕਣ ਪਹੁੰਚੇ | ਇਸ ਮੌਕੇ ਉਨ੍ਹਾਂ ਸਮੂਹ ਨਗਰ ਨਿਵਾਸੀਆਂ ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਐਂਟੀ ਕੁਰੱਪਸ਼ਨ ਹੈਲਪ ਲਾਈਨ ਨੰਬਰ '9501200200' ਬਾਰੇ ਲੋਕਾਂ 'ਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਤੇ ਸਰਕਾਰੀ ਵਿਭਾਗਾਂ 'ਚ ਪਾਰਦਰਸ਼ੀ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਬੁੱਧਵਾਰ ਨੂੰ ...
ਮੱਲਪੁਰ ਅੜਕਾਂ, 11 ਮਈ (ਜੱਬੋਵਾਲ)-ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਸਿੱਧੂ ਪਰਿਵਾਰਾਂ ਵਲੋਂ ਪਿੰਡ ਭੀਣ ਵਿਖੇ ਸਿੱਧੂ ਜਠੇਰਿਆਂ ਦੇ ਅਸਥਾਨ 'ਤੇ ਜੋੜ ਮੇਲਾ 22 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਜਿਸ ਵਿਚ ਸਵੇਰੇ ਝੰਡੇ ਦੀ ਰਸਮ ਅਦਾ ਹੋਵੇਗੀ | ਸਟੇਜੀ ...
ਸੰਧਵਾਂ, 11 ਮਈ (ਪ੍ਰੇਮੀ ਸੰਧਵਾਂ)-ਮਕਸੂਦਪੁਰ-ਸੂੰਢ ਮੰਡੀ 'ਚ ਪਨਸਪ ਤੇ ਮਾਰਕਫੈੱਡ ਵਲੋਂ 55400 ਕੁਇੰਟਲ ਦੇ ਕਰੀਬ ਕਣਕ ਦੀ ਖਰੀਦ ਕੀਤੀ ਗਈ | ਮੰਡੀ ਆਕਸਨ ਰਿਕਾਰਡਰ ਕਮਲਜੀਤ ਸੂੰਢ ਨੇ ਦੱਸਿਆ ਕਿ 28 ਅਪ੍ਰੈਲ ਤੱਕ ਕਿਸਾਨਾਂ ਦੇ ਖਾਤਿਆਂ 'ਚ ਅਦਾਇਗੀ ਜਾ ਚੁੱਕੀ ਹੈ | ਉਨ੍ਹਾਂ ...
ਬੰਗਾ, 11 ਮਈ (ਜਸਬੀਰ ਸਿੰਘ ਨੂਰਪੁਰ)-ਸਰਬ ਸਾਂਝਾ ਦਰਬਾਰ ਸਿੱਧ ਸ਼ਕਤੀ ਬੀਬੀ ਸੱਤਿਆ ਦੇਵੀ ਸਤਸੰਗ ਭਵਨ ਬੰਗਾ ਵਲੋਂ ਰੰਗੜ ਬਾਦਸ਼ਾਹ ਬੰਗਾ ਕੈਨੇਡਾ ਵਾਲਿਆਂ ਦੀ ਰਹਿਨੁਮਾਈ 'ਚ ਸਿੱਧ ਬਾਬਾ ਬਾਲਕ ਨਾਥ ਧਮਾਕਾ ਚੌਂਕੀ ਚਰਨ ਕੰਵਲ ਰੋਡ ਬੰਗਾ ਵਿਖੇ ਬੜੀ ਸ਼ਰਧਾ ਤੇ ...
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ ਸਬ-ਆਫ਼ਿਸ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਨੀਰੁੱਧ ਮੋਦਗਿੱਲ ਤੇ ਸੂਬਾ ਜਨਰਲ ਸਕੱਤਰ ਅਮਰੀਕ ਸਿੰਘ ਸੰਧੂ ਨੇ ਸਾਂਝੇ ਤੌਰ 'ਤੇ ਕਿਹਾ ਕਿ ਜ਼ਿਲ੍ਹਾ ਸਿੱਖਿਆ ਦਫ਼ਤਰ (ਐ.ਸਿ.) ਦੇ ...
ਮੇਹਲੀ, 11 ਮਈ (ਸੰਦੀਪ ਸਿੰਘ)-ਅਸ਼ੋਕ ਕੁਮਾਰ ਸਰਪੰਚ ਖੋਥੜਾਂ ਦੇ ਚਾਚਾ ਸਮਾਜ ਸੇਵੀ ਹਰਬੰਸ ਲਾਲ ਜੋ ਬੀਤੇ ਦਿਨੀਂ ਪਰਿਵਾਰ ਨੂੰ ਸਦੀਵੀ ਵਿਛੋੜੇ ਦੇ ਗਏ ਸਨ, ਉਨ੍ਹਾਂ ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪਿੰਡ ਖੌਥੜਾਂ ਵਿਖੇ ਹੋਇਆ | ਭੋਗ ...
ਰਾਹੋਂ, 11 ਮਈ (ਬਲਬੀਰ ਸਿੰਘ ਰੂਬੀ)-ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਲੋਕਾਂ ਨੂੰ ਫ਼ੋਨ ਕਰਕੇ ਗੁਮਰਾਹ ਕਰ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾਉਣ ਵਾਲਿਆਂ ਤੇ ਪੁਲਿਸ ਸਖ਼ਤ ਕਾਰਵਾਈ ਕਰੇਗੀ | ਐੱਸ.ਐਚ.ਓ. ਰਾਜੀਵ ਕੁਮਾਰ ਨੇ ਕਿਹਾ ਕਿ ਕੁੱਝ ਲੋਕ ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਸ਼ਹੀਦ ਭਗਤ ਸਿੰਘ ਨਗਰ. ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ...
ਬਹਿਰਾਮ, 11 ਮਈ (ਸਰਬਜੀਤ ਸਿੰਘ ਚੱਕਰਾਮੂੰ)-ਦਾਣਾ ਮੰਡੀ ਬਹਿਰਾਮ ਵਿਖੇ ਆੜ੍ਹਤੀ ਐਸੋਸੀਏਸ਼ਨ ਦੀ ਮੀਟਿੰਗ ਹੋਈ ਜਿਸ ਵਿਚ ਪ੍ਰਧਾਨ ਸਤਨਾਮ ਸਿੰਘ ਕਲੇਰ ਨੂੰ ਆੜ੍ਹਤੀਆਂ ਵਲੋਂ ਵਿਦਾਇਗੀ ਪਾਰਟੀ ਦਿੱਤੀ ਗਈ | ਪ੍ਰਧਾਨ ਸਤਨਾਮ ਸਿੰਘ ਕਲੇਰ ਵਿਦੇਸ਼ ਫੇਰੀ 'ਤੇ ਜਾ ਰਹੇ ਹਨ ...
ਔੜ, 11 ਮਈ (ਜਰਨੈਲ ਸਿੰਘ ਖੁਰਦ)-ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਡੂੰਘਾ ਜਾਣ ਤੋਂ ਰੋਕਣ ਤੇ ਝੋਨੇ ਦੀ ਲਵਾਈ 'ਚ ਲੇਬਰ ਦੀ ਬੱਚਤ ਕਰਨ ਵਾਸਤੇ ਝੋਨੇ ਦੀ ਸਿੱਧੀ ਬਿਜਾਈ ਜ਼ਿਮੀਂਦਾਰਾਂ ਵਾਸਤੇ ਲਾਹੇਵੰਦ ਸਿੱਧ ਰਹੇਗੀ | ਇਸ ਤਰ ਵੱਤਰ ਦੀ ਨਵੀਂ ਬਿਜਾਈ ਦੀ ਤਕਨੀਕ ਨਾਲ ...
ਬੰਗਾ, 11 ਮਈ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਆਮ ਆਦਮੀ ਪਾਰਟੀ ਦੇ ਹਲਕੇ ਦੇ ਵਲੰਟੀਅਰਾਂ ਤੇ ਸਰਕਲ ਪ੍ਰਧਾਨਾਂ ਦੀ ਮੀਟਿੰਗ ਡਾ. ਸੰਨੀ ਆਹਲੂਵਾਲੀਆ ਇੰਚਾਰਜ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੀ ਅਗਵਾਈ 'ਚ ਹੋਈ | ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਪਿੰਡ ਪੱਧਰ 'ਤੇ ...
ਰਾਹੋਂ, 11 ਮਈ (ਬਲਬੀਰ ਸਿੰਘ ਰੂਬੀ)-ਹੈਪੀ ਮਾਡਲ ਸਕੂਲ ਰਾਹੋਂ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਐਮ.ਡੀ. ਜਗੀਰ ਸਿੰਘ ਨੇ ਦੱਸਿਆ ਕਿ 28 ਵਿਦਿਆਰਥੀਆਂ ਨੇ ਪੇਪਰ ਦਿੱਤੇ ਸਨ | ਜਿਨ੍ਹਾਂ 'ਚੋਂ ਲਵਵੀਰ ਕੌਰ ਨੇ 500 ਅੰਕਾਂ 'ਚੋਂ 469 ਅੰਕ ਪ੍ਰਾਪਤ ਕਰਕੇ ...
ਬਲਾਚੌਰ, 11 ਮਈ (ਸ਼ਾਮ ਸੁੰਦਰ ਮੀਲੂ)- ਵਿਸ਼ਵਕਰਮਾ ਵਿੱਦਿਆ ਮੰਦਿਰ ਸਕੂਲ ਬਲਾਚੌਰ ਵਲੋਂ ਸਕੂਲ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕਰਨ ਲਈ ਸਮਾਗਮ ਰੱਖਿਆ ਗਿਆ | ਸਕੂਲ ਮੈਨੇਜਮੈਂਟ ਵਲੋਂ ਛੋਟੀਆਂ ਕਲਾਸਾਂ ਦੇ ਨੰਨ੍ਹੇ-ਮੁੰਨੇ ਵਿਦਿਆਰਥੀਆਂ ਦਾ ...
ਘੁੰਮਣਾਂ, 11 ਮਈ (ਮਹਿੰਦਰਪਾਲ ਸਿੰਘ)-ਪਿੰਡ ਪੰਡੋਰੀ 'ਚ ਝੱਮਟ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਝੱਮਟ ਗੋਤ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ 15 ਮਈ ਨੂੰ ਮਨਾਇਆ ਜਾ ਰਿਹਾ ਹੈ | ਹਵਨ ਯੱਗ ਤੇ ਝੰਡੇ ਦੀ ਰਸਮ ਕਰਨ ਉਪਰੰਤ ਗਾਇਕ ਜਸਵੀਰ ਸ਼ੀਰਾ ਘੁੰਮਣ ...
ਨਵਾਂਸ਼ਹਿਰ, 11 ਮਈ (ਗੁਰਬਖਸ਼ ਸਿੰਘ ਮਹੇ)-ਸਿਵਲ ਸਰਜਨ ਡਾ. ਦਵਿੰਦਰ ਢਾਂਡਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਦੀਪ ਕਮਲ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ''ਜਾਗਰੂਕ ਰਹੋ, ...
ਕੋਟਫ਼ਤੂਹੀ, 11 ਮਈ (ਅਟਵਾਲ)-ਰਾਮਪੁਰ ਬਿਲੜੋ ਵਿਖੇ ਝੱਲੀ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 15 ਮਈ ਨੂੰ ਪ੍ਰਬੰਧਕ ਕਮੇਟੀ ਵਲੋਂ ਕਰਵਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਬਹਾਦਰ ਲਾਲ ਝੱਲੀ, ਓ. ਕੇ ਝੱਲੀ, ਨੰਬਰਦਾਰ ਕੁਲਵਰਨ ਸਿੰਘ ਸਿੱਧੂ, ਬੱਬੂ ਖਮਾਚੋ ...
ਬੰਗਾ, 11 ਮਈ (ਜਸਬੀਰ ਸਿੰਘ ਨੂਰਪੁਰ)-ਹਿੰਦੂ ਹਾਈ ਸਕੂਲ ਬੰਗਾ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਇਥੋਂ ਪੜ੍ਹ ਕੇ ਗਏ ਪੁਰਾਣੇ ਵਿਦਿਆਰਥੀ ਸਰਬਜੀਤ ਸਿੰਘ ਇਸ ਸਮੇਂ ਪੰਜਾਬ ਪੁਲਿਸ 'ਚ ਐਸ. ਐਚ. ਓ ਅਹੁਦੇ 'ਤੇ ਲੁਧਿਆਣਾ ਵਿਚ ਆਪਣੀ ਸੇਵਾ ਨਿਭਾਅ ਰਹੇ ਹਨ ਤੇ ਉਨ੍ਹਾਂ ਨੇ ਆਪਣੀ ...
ਬੰਗਾ, 11 ਮਈ (ਕਰਮ ਲਧਾਣਾ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਬੰਗਾ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਝੋਨੇ 'ਚ ਪਾਣੀ ਤੇ ਹੋਰ ਕੁਦਰਤੀ ਸਾਧਨਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ...
ਸਾਨ ਫਰਾਂਸਿਸਕੋ, 11 ਮਈ (ਐੱਸ.ਅਸ਼ੋਕ ਭੌਰਾ)- ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਸਾਬਕਾ ਚੇਅਰਮੈਨ, ਕਾਂਗਰਸੀ ਆਗੂ ਅਤੇ ਸਮਾਜ ਸੇਵੀ ਸਤਵੀਰ ਸਿੰਘ ਪੱਲੀ ਝਿੱਕੀ ਦਾ ਨਿਊਯਾਰਕ ਵਿਖੇ ਉਨ੍ਹਾਂ ਦੇ ਪੇਂਡੂਆਂ ਅਤੇ ਨਿਊਯਾਰਕ ਦੇ ਸਮਾਜ ...
ਬੰਗਾ, 11 ਮਈ (ਕਰਮ ਲਧਾਣਾ)-ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਤੋਂ ਆਪਣੀਆਂ ਮੰਗਾਂ ਮਨਾਉਣ ਦੀਆਂ ਆਸਾਂ ਲਗਾਈ ਬੈਠੇ ਪੈਨਸ਼ਨਰਜ਼ ਦੀ ਮੀਟਿੰਗ ਬੰਗਾ ਦੇ ਵਿਰਾਸਤ ਘਰ ਪੱਟੀ ਮਸੰਦਾਂ ਵਿਖੇ ਹੋਈ | ਵੱਖ-ਵੱਖ ਬੁਲਾਰਿਆਂ ਨੇ ਇਸ ਮੌਕੇ ਆਸ ਪ੍ਰਗਟਾਈ ਕਿ ਮੌਜੂਦਾ ...
ਭੱਦੀ, 11 ਮਈ (ਨਰੇਸ਼ ਧੌਲ)-ਪੰਜਾਬ ਦੇ ਮੌਜੂਦਾ ਨਾਜ਼ੁਕ ਹਾਲਾਤ 'ਤੇ ਕਾਬੂ ਪਾਉਣ ਤੇ ਅਮਨ ਸ਼ਾਂਤੀ ਬਹਾਲ ਰੱਖਣ ਲਈ 'ਆਪ' ਸਰਕਾਰ ਤੇ ਕੇਂਦਰ ਸਰਕਾਰ ਨੂੰ ਸਾਂਝੇ ਤੌਰ 'ਤੇ ਯਤਨ ਕਰਨੇ ਚਾਹੀਦੇ ਹਨ | ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਨੇ ਪਿੰਡ ਮਝੋਟ ਵਿਖੇ ...
ਮੁਕੰਦਪੁਰ, 11 ਮਈ (ਅਮਰੀਕ ਸਿੰਘ ਢੀਂਡਸਾ)-ਪਿੰਡ ਗੁਣਾਚੌਰ ਦੇ ਜੰਮ-ਪਲ ਐੱਨ. ਆਰ. ਆਈ ਲੈਂਬਰ ਸਿੰਘ ਪੂਨੀ ਤੇ ਬਲਜਿੰਦਰ ਸਿੰਘ ਪੂਨੀ ਸਪੁੱਤਰ ਸਵ. ਕਾਮਰੇਡ ਚੰਨਣ ਸਿੰਘ ਦੇ ਪਰਿਵਾਰ ਵਲੋਂ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਖਰਚਿਆਂ ਦੀ ਪੂਰਤੀ ਲਈ 10 ਹਜ਼ਾਰ ...
ਮੁਕੰਦਪੁਰ, 11 ਮਈ (ਅਮਰੀਕ ਸਿੰਘ ਢੀਂਡਸਾ)-ਲਾਇਨ ਕਲੱਬ ਮੁਕੰਦਪੁਰ ਨੇ ਆਪਣੀਆਂ ਸਮਾਜ ਸੇਵੀ ਜਿੰਮੇਵਾਰੀਆਂ ਨੂੰ ਅੱਗੇ ਵਧਾਉਂਦੇ ਹੋਏ ਕਲੱਬ ਪ੍ਰਧਾਨ ਲਾਇਨ ਅਰਜਨ ਦੇਵ ਦੀ ਪ੍ਰਧਾਨਗੀ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਗਹਿਲ ਮਜਾਰੀ ਨੂੰ ਵਾਟਰ ਕੂਲਰ ਭੇਟ ਕੀਤਾ | ...
ਬਲਾਚੌਰ, 11 ਮਈ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜੇ ਤਹਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਲਿਟਲ ਸਟਾਰ ਮਾਡਲ ਹਾਈ ਸਕੂਲ, ਨਾਨੋਵਾਲ ਬੇਟ ਦਾ ਨਤੀਜਾ ਸ਼ਾਨਦਾਰ ਰਿਹਾ | ਚੇਅਰਮੈਨ ਅਜੀਤ ਰਾਮ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX