ਬਟਾਲਾ, 11 ਮਈ (ਕਾਹਲੋਂ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਦੇ ਪਸਾਰ ਲਈ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਵੱਡੀ ਪੱਧਰ 'ਤੇ ਕਾਰਜ ਆਰੰਭੇ ਗਏ ਹਨ ਜਿਸ ਤਹਿਤ ਬੀਤੇ ਦਿਨ ਧਾਰੀਵਾਲ ਵਿਖੇ ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਦੇ ਵਿਕਾਸ ਤਹਿਤ ਕੀਤੇ ਗਏ ਸਮਾਗਮ ਉਪਰੰਤ ਨਜ਼ਦੀਕੀ ਗੁਰਦੁਆਰਾ ਤਪ ਅਸਥਾਨ ਮਲਕਪੁਰ ਦੇ ਮੁੱਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਅੰਮਿ੍ਤ ਸੰਚਾਰ ਅਤੇ ਧਰਮ ਪ੍ਰਚਾਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਸਿੱਖਿਆ ਅਤੇ ਮੈਡੀਕਲ ਖੇਤਰ ਵਿਚ ਵੀ ਅਹਿਮ ਯੋਗਦਾਨ ਪਾ ਰਹੀ ਹੈ | ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਅੰਮਿ੍ਤਸਰ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ 37 ਡਿਗਰੀ ਕਾਲਜ, 53 ਸਕੂਲ, 2 ਇੰਜੀਨੀਅਰਿੰਗ ਕਾਲਜ ਅਤੇ ਇਕ ਪੋਲੀਟੈਕਨਿਕ, ਇਕ ਦੰਦਾਂ ਦਾ ਕਾਲਜ, 2 ਮੈਡੀਕਲ ਤੇ ਇਕ ਨਰਸਿੰਗ ਕਾਲਜ ਆਦਿ ਚਲਾ ਕੇ ਜਿਥੇ ਸਿੱਖਿਆ ਦੇ ਖੇਤਰ ਵਿਚ ਵੱਡਾ ਮੀਲ ਪੱਥਰ ਸਥਾਪਤ ਕੀਤਾ ਜਾ ਰਿਹਾ ਹੈ ਉਥੇ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਵੱਡੀ ਪੱਧਰ 'ਤੇ ਕੀਤੇ ਜਾ ਰਹੇ ਕਾਰਜਾਂ ਸਦਕਾ ਇਹ ਸੰਸਥਾਵਾਂ ਆਉਂਦੇ ਸਮੇਂ 'ਚ ਹੋਰ ਵੀ ਵੱਧ ਕਾਰਜਸ਼ੀਲ ਹੋਣਗੀਆਂ | ਬਾਬਾ ਸੁਖਵਿੰਦਰ ਸਿੰਘ ਮਲਕਪੁਰ ਨੇ ਸ਼੍ਰੋਮਣੀ ਕਮੇਟੀ ਵਲੋਂ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਲਈ ਕੀਤੇ ਜਾ ਰਹੇ ਕਾਰਜਾਂ ਸਬੰਧੀ ਦੱਸਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 'ਸਿੱਖ ਇਤਿਹਾਸ ਰੀਸਰਚ ਬੋਰਡ' ਅਤੇ 'ਸਿੱਖ ਰੈਫਰੈਂਸ ਲਾਇਬ੍ਰੇਰੀ' ਵੀ ਸਥਾਪਿਤ ਕਰਕੇ ਜਿਥੇ ਹਜ਼ਾਰਾਂ ਕਿਤਾਬਾਂ, ਹੱਥ ਲਿਖਤਾਂ, ਪੁਰਾਣੀਆਂ ਅਖ਼ਬਾਰਾਂ ਸੰਭਾਲਣ ਦੇ ਨਾਲ-ਨਾਲ ਸਿੱਖ ਧਰਮ ਤੇ ਇਤਿਹਾਸ ਬਾਰੇ ਖੋਜ ਭਰਪੂਰ ਕਿਤਾਬਾਂ ਪ੍ਰਕਾਸ਼ਿਤ ਕਰਨ, ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਅਲੱਗ-ਅਲੱਗ ਰਾਜਾਂ ਵਿਚ 11 ਸਿੱਖ ਮਿਸ਼ਨ ਅਤੇ ਕੇਂਦਰ, ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ 19 ਮਿਸ਼ਨਰੀ ਕਾਲਜ ਤੇ ਵਿਦਿਆਲੇ ਅਤੇ ਮਿਸ਼ਨਰੀ ਤੇ ਗੁਰਮਤਿ ਸੰਗੀਤ ਕਾਲਜ ਚਲਾਏ ਜਾ ਰਹੇ ਹਨ ਉਥੇ ਗੁਰਮਤਿ ਸਾਹਿਤ ਦੇ ਪ੍ਰਕਾਸ਼ਨ ਲਈ ਵਿਸ਼ੇਸ਼ ਛਾਪੇਖਾਨੇ ਲਗਾ ਕੇ ਅੰਗਰੇਜ਼ੀ, ਹਿੰਦੀ ਤੇ ਪੰਜਾਬੀ ਵਿਚ ਧਾਰਮਿਕ ਤੇ ਇਤਿਹਾਸਕ ਪੁਸਤਕਾਂ ਛਾਪੀਆਂ ਅਤੇ ਵੰਡੀਆਂ ਜਾਂਦੀਆਂ ਹਨ | ਬਾਬਾ ਸੁਖਵਿੰਦਰ ਸਿੰਘ ਮਲਕਪੁਰ ਨੇ ਕਿਹਾ ਕਿ ਅੱਜ ਪੂਰਾ ਸਿੱਖ ਜਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਫਖ਼ਰ ਮਹਿਸੂਸ ਕਰਦਾ ਹੋਇਆ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਇਸ ਸਿਰਮÏਰ ਜਥੇਬੰਦੀ ਦੀ ਤਰੱਕੀ ਲਈ ਆਸਵੰਦ ਹੈ |
ਗੁਰਦਾਸਪੁਰ, 11 ਮਈ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਦੀ ਪ੍ਰਧਾਨਗੀ ਹੇਠ ਹੜ੍ਹ ਰੋਕੂ ਕੰਮਾਂ ਦੀ ਸਮੀਖਿਆ ਕਰਨ ਸਬੰਧੀ ਸਿਵਲ, ਪੁਲਿਸ ਪ੍ਰਸ਼ਾਸਨ, ਬੀ.ਐਸ.ਐਫ ਤੇ ਬੀ.ਐਸ.ਐਨ.ਐਲ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿਚ ਸਬੰਧਿਤ ਵਿਭਾਗਾਂ ਦੇ ...
ਗੁਰਦਾਸਪੁਰ, 11 ਮਈ (ਆਰਿਫ਼)- ਸਿਹਤ ਵਿਭਾਗ ਵਲੋਂ ਐੱਸ.ਬੀ.ਐੱਸ. ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ 'ਫਲੋਰੰਸ ਨਾਈਟਿੰਗੇਲ' ਦੇ ਜਨਮ ਦਿਨ ਸਬੰਧੀ ਇੰਟਰਨੈਸ਼ਨਲ ਹੋਟਲ ਵਿਖੇ ਸਮਾਗਮ ਕਰਵਾਇਆ ਗਿਆ | ਇਸ ਦੌਰਾਨ ਸਿਹਤ ਮੰਤਰੀ ਪੰਜਾਬ ਨਾਲ ਜ਼ੂਮ ਮੀਟਿੰਗ ਵੀ ਕੀਤੀ ਗਈ | ਇਸ ...
ਬਟਾਲਾ, 11 ਮਈ (ਕਾਹਲੋਂ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜੇ ਵਿਚੋਂ ਸੇਂਟ ਸੋਲਜ਼ਰ ਸੈਕੰਡਰੀ ਸਕੂਲ ਬਹਾਦਰ ਹੁਸੈਨ ਖੁਰਦ ਦੇ ਵਿਦਿਆਰਥੀਆਂ ਨੇ ਵਧੀਆ ਅੰਕ ਲੈ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਇਨ੍ਹਾਂ ...
ਬਟਾਲਾ, 11 ਮਈ (ਕਾਹਲੋਂ)- ਸਥਾਨਕ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰਸੀਪਲ ਡਾ. ਐਡਵਰਡ ਮਸੀਹ ਦੀ ਅਗਵਾਈ ਅਧੀਨ 72ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਕਾਲਜ ਦੇ ਚੇਅਰਮੈਨ ਡਾ. ਪੀ.ਕੇ. ਸਾਮੰਤਾ ਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ...
ਦੀਨਾਨਗਰ, 11 ਮਈ (ਸ਼ਰਮਾ/ਸੰਧੂ/ਸੋਢੀ)- ਦੀਨਾਨਗਰ ਸ਼ਹਿਰ 'ਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਅੱਜ ਦਿਨ ਦਿਹਾੜੇ ਇਕ ਘਰ ਦਾ ਤਾਲਾ ਤੋੜ ਕੇ ਚੋਰਾਂ ਵਲੋਂ ਘਰ ਦੀ ਰਸੋਈ ਵਿਚ ਪਿਆ ਗੈਸ ਸਿਲੰਡਰ, ਕਮਰੇ 'ਚ ਪਏ ਪਰਸ ਵਿਚੋਂ 6000 ਰੁਪਏ ਚੋਰੀ ਕਰਕੇ ਲੈ ...
ਗੁਰਦਾਸਪੁਰ, 11 ਮਈ (ਗੁਰਪ੍ਰਤਾਪ ਸਿੰਘ)-ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿਚ ਅਣਜਾਣੇ ਹੀ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ, ਜੋ ਕਿ ਮਨੁੱਖ ਵਲੋਂ ਸਾਰੀ ਉਮਰ ਕੀਤੀ ਗਈ ਮਿਹਨਤ ਨੰੂ ਵਹਾਅ ਕੇ ਲੈ ਜਾਂਦੀਆਂ ਹਨ | ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਨਜ਼ਦੀਕੀ ...
ਬਟਾਲਾ, 11 ਮਈ (ਕਾਹਲੋਂ)-ਖੰਡ ਮਿੱਲ ਬਟਾਲਾ ਦੇ ਸਮੂਹ ਮੁਲਾਜ਼ਮਾਂ, ਅਧਿਕਾਰੀਆਂ, ਵਰਕਰਾਂ ਤੇ ਇਲਾਕੇ ਦੇ ਕਿਸਾਨਾਂ ਵਲੋਂ ਚੇਅਰਮੈਨ ਸੁਖਵਿੰਦਰ ਸਿੰਘ ਕਾਹਲੋਂ ਦੀ ਅਗਵਾਈ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ...
ਊਧਨਵਾਲ, 11 ਮਈ (ਪਰਗਟ ਸਿੰਘ)- ਥਾਣਾ ਘੁਮਾਣ ਅਧੀਨ ਪਿੰਡ ਅੱਤੇਪੁਰ 'ਚ ਨਵ-ਵਿਆਹੁਤਾ ਵਲੋਂ ਆਪਣੇ ਸਹੁਰਾ ਪਰਿਵਾਰ ਦੇ ਘਰ ਅੱਗੇ ਇਨਸਾਫ਼ ਲਈ ਚੱਲ ਰਹੇ ਧਰਨੇ ਦੇ ਪੰਜਵੇਂ ਦਿਨ ਸਿਵਲ ਪ੍ਰਸ਼ਾਸਨ 'ਚੋਂ ਤਹਿਸੀਲਦਾਰ ਬਟਾਲਾ ਅੰਡਰ ਟ੍ਰੇਨਿੰਗ ਮੈਡਮ ਰਜਵਿੰਦਰ ਕੌਰ ਆਪਣੇ ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ)-ਥਾਣਾ ਦੀਨਾਨਗਰ ਅਧੀਨ ਪੈਂਦੇ ਪਿੰਡ ਸੈਨਪੁਰ ਦੀ ਇਕ 20 ਸਾਲਾ ਲੜਕੀ ਦੀ ਉਸ ਦੇ ਜੀਜੇ ਦੇ ਭਰਾ ਤੇ ਉਸ ਦੇ ਚਾਚੇ ਦੇ ਲੜਕੇ ਵਲੋਂ ਜ਼ਹਿਰ ਦੇ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਭੈਣ ਕਿਰਨ ਬਾਲਾ ਨੇ ...
ਬਟਾਲਾ, 11 ਮਈ (ਕਾਹਲੋਂ)-ਗੁਰੂ ਨਾਨਕ ਕਾਲਜ ਬਟਾਲਾ ਦੇ ਬੀ.ਏ. ਸਮੈਸਟਰ ਪਹਿਲਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਵਿਦਿਆਰਥਣ ਪਵਨਜੀਤ ਕੌਰ ਨੇ 83 ਫ਼ੀਸਦੀ ਅੰਕ ਲੈ ਕੇ ਪਹਿਲਾ, ਵਿਦਿਆਰਥਣ ਰਮਨਦੀਪ ...
ਪੁਰਾਣਾ ਸ਼ਾਲਾ, 11 ਮਈ (ਅਸ਼ੋਕ ਸ਼ਰਮਾ)-ਪੁਲਿਸ ਥਾਣਾ ਪੁਰਾਣਾ ਸ਼ਾਲਾ ਵਲੋਂ ਇਕ ਵਿਅਕਤੀ ਪਾਸੋਂ 7500 ਐਮ.ਐਲ ਨਜਾਇਜ਼ ਸ਼ਰਾਬ ਬਰਾਮਦ ਕੀਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਜਾਣਕਾਰੀ ਅਨੁਸਾਰ ਏ.ਐਸ.ਆਈ. ਸਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਕਿ ...
ਗੁਰਦਾਸਪੁਰ, 11 ਮਈ (ਗੁਰਪ੍ਰਤਾਪ ਸਿੰਘ)-14 ਅਪ੍ਰੈਲ 2018 ਨੰੂ ਸੁਰਜੀਤ ਸਿੰਘ ਪੁੱਤਰ ਘਸੀਟਾ ਸਿੰਘ ਵਾਸੀ ਰਸੂਲਪੁਰ ਘਰੋਟੀਆਂ ਜੋ ਕਿ ਹਾਲ ਦੀ ਘੜੀ ਪਿੰਡ ਮਚਲੇ ਵਿਚ ਰਹਿ ਰਿਹਾ ਸੀ, ਵਲੋਂ ਆਤਮ ਹੱਤਿਆ ਕਰਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਗਈ ਸੀ | ਇਸ ਸਬੰਧੀ ਪੁਲਿਸ ...
ਬਟਾਲਾ, 11 ਮਈ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਨੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਦੇਣ ਦੀ ਮੰਗ ਕੀਤੀ | ਸ: ਸੰਧੂ ਨੇ ਕਿਹਾ ਕਿ ਪਹਿਲਾਂ 10 ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ)- ਐਸ.ਐਮ ਮਿਲੇਨੀਅਮ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਸਕੂਲ ਪਿ੍ੰਸੀਪਲ ਬਲੂਮੀ ਗੁਪਤਾ ਨੇ ਕਿਹਾ ਕਿ ਅਧਿਆਪਕ ਵਲੋਂ ਵਿਦਿਆਰਥੀਆਂ ਨੰੂ ਮਾਂ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਮਾਂ ਦਿਵਸ ਹਰ ਸਾਲ ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ)-ਸਥਾਨਕ ਸ਼ਹਿਰ ਅੰਦਰ ਟਰੈਫ਼ਿਕ ਦੀ ਦਿਨੋਂ ਦਿਨ ਵੱਧ ਰਹੀ ਸਮੱਸਿਆ ਦੇ ਚੱਲਦਿਆਂ ਟਰੈਫ਼ਿਕ ਇੰਚਾਰਜ ਵਲੋਂ ਸ਼ਹਿਰ ਵਾਸੀਆਂ ਨੰੂ ਆਪਣੇ ਵਾਹਨ ਮਨਜ਼ੂਰਸ਼ੁਦਾ ਪਾਰਕਿੰਗ 'ਚ ਹੀ ਵਾਹਨ ਪਾਰਕ ਕਰਨ ਦੀ ਅਪੀਲ ਕੀਤੀ ਗਈ ਸੀ ਪਰ ...
ਕੋਟਲੀ ਸੂਰਤ ਮੱਲੀ, 11 ਮਈ (ਕੁਲਦੀਪ ਸਿੰਘ ਨਾਗਰਾ)- ਅੱਜ ਕਸਬਾ ਧਿਆਨਪੁਰ 'ਚ ਇਕ ਬੰਦ ਘਰ 'ਚੋਂ ਨਕਦੀ, ਸੋਨੇ ਚਾਂਦੀ ਦੇ ਗਹਿਣੇ ਤੇ ਕੀਮਤੀ ਘਰੇਲੂ ਸਾਮਾਨ ਚੋਰੀ ਹੋ ਗਿਆ | ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਮੈਨੇਜਰ ਬਲਵਿੰਦਰ ਸਿੰਘ ਪੱੁਤਰ ਜਸਵੰਤ ਸਿੰਘ ਵਾਸੀ ਧਿਆਨਪੁਰ ...
ਬਟਾਲਾ, 11 ਮਈ (ਕਾਹਲੋਂ)- ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ 'ਚ ਪਿੰ੍ਰ. ਡਾ. ਐਡਵਰਡ ਮਸੀਹ ਦੀ ਅਗਵਾਈ ਵਿਚ ਫਿਲਾਸਫ਼ੀ ਵਿਭਾਗ ਵਲੋਂ ਅੰਦਾਜ਼ 2022 ਤਹਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਵਿਭਾਗ ਦੇ ਮੁਖੀ ਪ੍ਰੋ. ਨੀਰਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਮੌਕੇ ...
ਪੁਰਾਣਾ ਸ਼ਾਲਾ, 11 ਮਈ (ਗੁਰਵਿੰਦਰ ਸਿੰਘ ਗੋਰਾਇਆ)- ਚੋਣਾਂ ਦੌਰਾਨ ਹਲਕਾ ਵਾਸੀਆਂ ਵਲੋਂ 50 ਹਜ਼ਾਰ ਤੋਂ ਵਧੇਰੇ ਮਿਲੇ ਫਤਵੇ 'ਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਨ ਲਈ ਹਲਕਾ ਇੰਚਾਰਜ ਸ਼ਮਸੇਰ ਸਿੰਘ ਵਲੋਂ ਪਿੰਡ ਪੱਧਰ 'ਤੇ ਧੰਨਵਾਦੀ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ...
ਪੁਰਾਣਾ ਸ਼ਾਲਾ, 11 ਮਈ (ਗੁਰਵਿੰਦਰ ਸਿੰਘ ਗੋਰਾਇਆ)- ਚੋਣਾਂ ਦੌਰਾਨ ਹਲਕਾ ਵਾਸੀਆਂ ਵਲੋਂ 50 ਹਜ਼ਾਰ ਤੋਂ ਵਧੇਰੇ ਮਿਲੇ ਫਤਵੇ 'ਤੇ ਹਲਕਾ ਵਾਸੀਆਂ ਦਾ ਧੰਨਵਾਦ ਕਰਨ ਲਈ ਹਲਕਾ ਇੰਚਾਰਜ ਸ਼ਮਸੇਰ ਸਿੰਘ ਵਲੋਂ ਪਿੰਡ ਪੱਧਰ 'ਤੇ ਧੰਨਵਾਦੀ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ...
ਗੁਰਦਾਸਪੁਰ, 11 ਮਈ (ਆਰਿਫ਼)-ਸ਼ਿਵਾਲਿਕ ਟੈਕਨੀਕਲ ਇੰਸਟੀਚਿਊਟ ਅਤੇ ਸ਼ਿਵਾਲਿਕ ਡਿਗਰੀ ਕਾਲਜ ਵਿਖੇ ਮਾਂ ਦਿਵਸ ਮਨਾਇਆ ਗਿਆ | ਚੇਅਰਮੈਨ ਰਿਸ਼ਬਦੀਪ ਸਿੰਘ ਸੰਧੂ ਨੇ ਮਾਂ ਦਿਵਸ 'ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਮਾਂ ਦਾ ਦਰਜਾ ਸਭ ਤੋਂ ਉੱਚਾ ਹੁੰਦਾ ਹੈ ਅਤੇ ...
ਕੋਟਲੀ ਸੂਰਤ ਮੱਲੀ, 11 ਮਈ (ਕੁਲਦੀਪ ਸਿੰਘ ਨਾਗਰਾ)-ਸੰਤ ਬਾਬਾ ਹਜ਼ਾਰਾ ਸਿੰਘ ਅਕੈਡਮੀ ਡੇਰਾ ਪਠਾਣਾ ਦਾ ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ | ਸਕੂਲ ਦੇ ਚੇਅਰਮੈਨ ਤੇਜਪ੍ਰਤਾਪ ਸਿੰਘ ਸ਼ਿਕਾਰ ਤੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥਣ ਨਵਜੋਤ ਕੌਰ ਨੇ 500 ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ)-ਪੰਜਾਬ ਅੰਦਰ ਕੁਝ ਦਿਨ ਪਹਿਲਾਂ ਹੀ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨਾਲ ਕੀਤਾ ਇਕ ਇਕ ਵਾਅਦਾ ਪੂਰਾ ਕੀਤਾ ਜਾ ਰਿਹਾ ਹੈ ਜੋ ਪਿਛਲੀਆਂ ਰਵਾਇਤੀ ਪਾਰਟੀਆਂ ਨਹੀਂ ਕਰ ਸਕੀਆਂ | ਇਨ੍ਹਾਂ ਵਿਚਾਰਾਂ ਦਾ ...
ਦੀਨਾਨਗਰ, 11 ਮਈ (ਸੋਢੀ/ਸੰਧੂ)-ਦੀਨਾਨਗਰ ਪਾਵਰਕਾਮ ਸਬ ਸਟੇਸ਼ਨ ਵਿਖੇ ਬੋਧਰਾਜ ਅੱਤਰੀ ਵਲੋਂ ਅੱਜ ਬਤੌਰ ਐਸ.ਡੀ.ਓ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੀਨਾਨਗਰ ਖੇਤਰ ਵਿਚ ਬਿਜਲੀ ਦੇ ਪ੍ਰਬੰਧਾਂ ਨੰੂ ਵਧੀਆ ...
ਬਟਾਲਾ, 11 ਮਈ (ਕਾਹਲੋਂ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਸੈਂਟਰਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣਾ ਨਾਂਅ ਸਕੂਲ ਤੇ ਇਲਾਕੇ ਵਿਚ ਰੌਸ਼ਨ ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਹੇਮਰਾਜਪੁਰ ਦੇ ਛੱਪੜ ਵਿਚੋਂ 1500 ਕਿੱਲੋ ਲਾਹਣ ਸਮੇਤ ਇਸੇ ਪਿੰਡ ਦੇ ਇਕ ਵਿਅਕਤੀ ਦੇ ਘਰੋਂ 100 ਕਿੱਲੋ ਲਾਹਣ ਅਤੇ 20 ਲੀਟਰ ਦੇਸੀ ਸ਼ਰਾਬ ਬਰਾਮਦ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਐਸ.ਐੱਚ.ਓ. ਸਦਰ ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)- ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਦਫ਼ਤਰ ਅਤੇ ਫੀਲਡ ਵਰਕਰ ਯੂਨੀਅਨ ਗੁਰਦਾਸਪੁਰ ਵਲੋਂ ਆਪਣੀਆਂ ਮੰਗਾਂ ਸਬੰਧੀ ਐਕਸੀਅਨ ਗੁਰਦਾਸਪੁਰ ਦੇ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਇਸ ਸਬੰਧੀ ਜਾਣਕਾਰੀ ...
ਪੁਰਾਣਾ ਸ਼ਾਲਾ, 11 ਮਈ (ਅਸ਼ੋਕ ਸ਼ਰਮਾ)- ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਚਾਵਾ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਅਚਾਨਕ ਦਰੇਂਕ ਨੰੂ ਅੱਗ ਲੱਗਣ ਨਾਲ ਪਿੰਡ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਕੂਲ ਦੀ ਇਕ ਪੁਰਾਣੀ ਕੁਰਸੀ ਤੇ ਟੇਬਲ ਨੰੂ ...
ਗੁਰਦਾਸਪੁਰ, 11 ਮਈ (ਆਰਿਫ਼)-ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ-7 ਦੇ ਪੀੜਤ ਕਿਸਾਨਾਂ ਦਾ ਧਰਨਾ ਅੱਜ 125ਵੇਂ ਦਿਨ ਵਿਚ ਦਾਖ਼ਲ ਹੋ ਗਿਆ ਪਰ ਅਜੇ ਤੱਕ ਵੀ ਕਿਸਾਨਾਂ ਨੂੰ ਇਨਸਾਫ ਮਿਲਣ ਵਿਚ ਲਗਾਤਾਰ ਦੇਰੀ ਹੋ ਰਹੀ ਹੈ | ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਨਵੀਂ ਸਰਕਾਰ ਦੇ ...
ਧਾਰੀਵਾਲ, 11 ਮਈ (ਸਵਰਨ ਸਿੰਘ)- ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰਜ਼ ਪੈਨਸ਼ਨਰਜ਼ ਐਸੋਸੀਏਸ਼ਨ ਰਜਿ. ਦੀ ਇਕ ਮੀਟਿੰਗ ਸਥਾਨਕ ਮਿੱਲ ਗਰਾਉਂਡ ਵਿਖੇ ਗੁਰਨਾਮ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਮੰਡਲ ਪ੍ਰਧਾਨ ਵਰਿਆਮ ਮਸੀਹ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ...
ਕਲਾਨੌਰ, 11 ਮਈ (ਪੁਰੇਵਾਲ)-ਆਮ ਆਦਮੀ ਪਾਰਟੀ ਦੇ ਬਲਾਕ ਇੰਚਾਰਜ ਨਵਪ੍ਰੀਤ ਸਿੰਘ ਪਵਾਰ ਵਲੋਂ ਆਪਣੇ ਸਾਥੀ ਸੁਖਜੀਤ ਸਿੰਘ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸ: ਗੁਰਮੀਤ ਸਿੰਘ ਮੀਤ ਹੇਅਰ ਨਾਲ ਮੁਲਾਕਾਤ ਕੀਤੀ ਗਈ | ਇਸ ਮੁਲਾਕਾਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ: ...
ਕਲਾਨੌਰ, 11 ਮਈ (ਪੁਰੇਵਾਲ)-ਸਥਾਨਕ ਸ਼ਹੀਦ ਸੁਖਵਿੰਦਰ ਸਿੰਘ ਸੈਣੀ ਕਮਿਓਨਟੀ ਸਿਹਤ ਕੇਂਦਰ ਅਧੀਨ ਕੰਮ ਕਰਨ ਵਾਲੇ ਸਿਹਤ ਕਾਮਿਆਂ ਲਈ ਖੇਤਰ 'ਚ ਨਿਭਾਈਆਂ ਜਾ ਰਹੀਆਂ ਬਿਹਤਰ ਸੇਵਾਵਾਂ ਬਦਲੇ ਸਨਮਾਨ ਸਮਾਰੋਹ ਕੀਤਾ ਗਿਆ | ਸੀਨੀਅਰ ਮੈਡੀਕਲ ਅਫਸਰ ਡਾ. ਲਖਵਿੰਦਰ ਸਿੰਘ ...
ਗੁਰਦਾਸਪੁਰ, 11 ਮਈ (ਆਰਿਫ਼)- ਸ਼ੈਨੇਗਨ ਦੇਸ਼ ਵਿਚ ਬਿਨਾਂ ਆਈਲੈਟਸ ਤੇ ਬਿਨਾਂ ਇੰਟਰਵਿਊ ਸ਼ੈਨੇਗਨ ਦੇਸ਼ ਵਿਚ ਪੜ੍ਹਨ ਦਾ ਵਿਦਿਆਰਥੀਆਂ ਲਈ ਖ਼ਾਸ ਮੌਕਾ ਹੈ ਜਿਸ ਵਿਚ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਵਧੀਆ ਪੈਸੇ ਵੀ ਕਮਾ ਸਕਦੇ ਹਨ ਤੇ ਪੜ੍ਹਾਈ ਤੋਂ ਬਾਅਦ ਵਰਕ ...
ਪਠਾਨਕੋਟ, 11 ਮਈ (ਸੰਧੂ)- ਭਾਰਤ ਵਿਕਾਸ ਪ੍ਰੀਸ਼ਦ ਪਠਾਨਕੋਟ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇ.ਐਫ.ਸੀ. ਪਠਾਨਕੋਟ ਵਿਖੇ ਵਿਦਿਆਰਥੀਆਂ ਨੰੂ ਕਾਪੀਆਂ ਤੇ ਪੈੱਨ ਭੇਟ ਕੀਤੇ ਗਏ | ਪ੍ਰਧਾਨ ਸੁਨੀਲ ਚੋਪੜਾ ਨੇ ਕਿਹਾ ਕਿ ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਤੇ ...
ਪਠਾਨਕੋਟ, 11 ਮਈ (ਸੰਧੂ)- ਆਸ਼ਾ ਵਰਕਰਾਂ ਦਾ ਇਕ ਵਫਦ ਜ਼ਿਲ੍ਹਾ ਪ੍ਰਧਾਨ ਰਜਨੀ ਘਰੋਟਾ ਦੀ ਅਗਵਾਈ ਵਿਚ ਸਿਵਲ ਹਸਪਤਾਲ ਪਠਾਨਕੋਟ ਦੇ ਐਸ.ਐਮ.ਓ. ਡਾ: ਸਤਨਾਮ ਸਿੰਘ ਗਿੱਲ ਨੰੂ ਆਪਣੀਆਂ ਮੰਗਾਂ ਨੰੂ ਲੈ ਕੇ ਮਿਲਿਆ | ਵਫਦ ਵਲੋਂ ਸਭ ਤੋਂ ਪਹਿਲਾਂ ਐਸ.ਐਮ.ਓ. ਗੁਲਦਸਤਾ ਭੇਟ ਕੀਤਾ ...
ਪਠਾਨਕੋਟ, 11 ਮਈ (ਸੰਧੂ)- ਭਾਰਤੀ ਸ਼ਾਸਤਰੀ ਸੰਗੀਤ ਦੇ ਮਹਾਨ ਸੰਤੂਰ ਵਾਦਕ ਪੰਡਿਤ ਸ਼ਿਵ ਕੁਮਾਰ ਸ਼ਰਮਾ ਦੀ ਮੌਤ ਨਾਲ ਇਕ ਯੁੱਗ ਦਾ ਅੰਤ ਹੋ ਗਿਆ | ਆਦਰਸ਼ ਭਾਰਤੀ ਕਾਲਜ ਦੇ ਸੰਸਕ੍ਰਿਤਿਕ ਵਿਭਾਗ ਵਲੋਂ ਉਨ੍ਹਾਂ ਨੰੂ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਸਮਾਗਮ ਕਰਵਾਇਆ ਗਿਆ ...
ਤਾਰਾਗੜ੍ਹ, 11 ਮਈ (ਸੋਨੂੰ ਮਹਾਜਨ)- ਭਾਜਪਾ ਆਗੂਆਂ ਦੀ ਮੀਟਿੰਗ ਭੋਆ ਹਲਕੇ ਦੇ ਪਿੰਡ ਭਰਿਆਲ ਵਿਚ ਤਾਰਾਗੜ੍ਹ ਮੰਡਲ ਦੇ ਪ੍ਰਧਾਨ ਗਜਿੰਦਰ ਸਿੰਘ ਸਾਬਾ ਦੀ ਅਗਵਾਈ ਹੇਠ ਕੀਤੀ ਗਈ ਜਿਸ ਵਿਚ ਭਾਜਪਾ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਤੇ ਸਾਬਕਾ ਵਿਧਾਇਕਾ ਸੀਮਾ ਕੁਮਾਰੀ ...
ਪਠਾਨਕੋਟ, 11 ਮਈ (ਗੁਰਦੇਵ ਸਿੰਘ ਜੌਹਲ)- ਪਠਾਨਕੋਟ ਕੈਮਿਸਟ ਐਸੋਸੀਏਸ਼ਨ ਵਲੋਂ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਦਾ ਸਥਾਪਨਾ ਦਿਵਸ ਰਾਜੇਸ਼ ਮਹਾਜਨ ਬੱਬਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਪਠਾਨਕੋਟ ਐਸੋਸੀਏਸ਼ਨ ਦੇ ਸੰਸਥਾਪਕ ...
ਪਠਾਨਕੋਟ, 11 ਮਈ (ਗੁਰਦੇਵ ਸਿੰਘ ਜੌਹਲ)-ਵਿਦਿਆਰਥੀ ਦਾ ਆਪਣੇ ਜੀਵਨ ਵਿਚ ਇਕ ਹੀ ਟੀਚਾ ਹੋਣਾ ਚਾਹੀਦਾ ਹੈ ਕਿ ਉਹ ਦਿਲ ਲਗਾ ਕੇ ਪੜ੍ਹਾਈ ਕਰੇ, ਆਪਣੇ ਮਾਪਿਆਂ ਦੇ ਸੁਪਨੇ ਅਤੇ ਆਪਣੇ ਉਦੇਸ਼ ਨੂੰ ਪੂਰਾ ਕਰਕੇ ਸਮਾਜ ਅੰਦਰ ਆਪਣੀ ਇਕ ਪਹਿਚਾਣ ਬਣਾਵੇ | ਇਹ ਪ੍ਰਗਟਾਵਾ ਡਿਪਟੀ ...
ਪਠਾਨਕੋਟ, 11 ਮਈ (ਗੁਰਦੇਵ ਸਿੰਘ ਜੌਹਲ)- ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਮੁਹਿੰਮ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਵਲੋਂ ਅੱਜ ਆਈ.ਟੀ.ਆਈ. (ਲੜਕੀਆਂ) ਵਿਖੇ ਇਕ ਪਲੇਸਮੈਂਟ ਕੈਂਪ ਲਗਾਇਆ ਗਿਆ | ਕੈਂਪ ਵਿਚ ਮਹਾਂਵੀਰ ਸਪੀਨਇੰਗ ਮਿੱਲ ...
ਪਠਾਨਕੋਟ, 11 ਮਈ (ਗੁਰਦੇਵ ਸਿੰਘ ਜੌਹਲ)- ਸ੍ਰੀ ਲਕਸ਼ਮੀ ਨਰਾਇਣ ਮੰਦਿਰ ਕਮੇਟੀ ਮਾਡਲ ਟਾਊਨ ਵਲੋਂ ਭਗਵਾਨ ਸ੍ਰੀ ਲਕਸ਼ਮੀ ਨਰਾਇਣ ਮੰਦਿਰ ਦੇ 67ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਪ੍ਰਦੀਪ ਮਹਾਜਨ ਦੀ ਪ੍ਰਧਾਨਗੀ ਹੇਠ ਕਰਵਾਈ ਜਾ ਰਹੀ ਸੱਤ ਰੋਜ਼ਾ ਸੰਗੀਤਮਈ ਸ੍ਰੀਮਦ ...
ਘਰੋਟਾ, 11 ਮਈ (ਸੰਜੀਵ ਗੁਪਤਾ)- ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਜ਼ੋਨ ਲੈਵਲ ਯੋਗਾ ਉਲੰਪਿਕ ਕਰਵਾਇਆ ਗਿਆ ਜਿਸ ਵਿਚ ਘਰੋਟਾ, ਭੀਮਪੁਰ, ਫਤਿਹਗੜ੍ਹ, ਫਰੀਦਾਨਗਰ, ਜੰਗਲ, ਨਾਜੋਚੱਕ ਆਦਿ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਪਿ੍ੰਸੀਪਲ ਪੰਕਜ ਮਹਾਜਨ ...
ਪਠਾਨਕੋਟ, 11 ਮਈ (ਸੰਧੂ)-ਪਠਾਨਕੋਟ ਵਪਾਰ ਮੰਡਲ ਦਾ ਇਕ ਵਫਦ ਪ੍ਰਧਾਨ ਐੱਸ.ਐੱਸ. ਬਾਵਾ ਦੀ ਅਗਵਾਈ ਵਿਚ ਐੱਸ.ਐੱਸ.ਪੀ. ਪਠਾਨਕੋਟ ਅਰੁਣ ਸੈਣੀ ਨੰੂ ਮਿਲਿਆ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨੰੂ ਲੈ ਕੇ ਚਰਚਾ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਐੱਸ.ਐੱਸ. ਬਾਵਾ, ...
ਪਠਾਨਕੋਟ, 11 ਮਈ (ਸੰਧੂ)-ਪਠਾਨਕੋਟ ਵਪਾਰ ਮੰਡਲ ਦਾ ਇਕ ਵਫਦ ਪ੍ਰਧਾਨ ਐੱਸ.ਐੱਸ. ਬਾਵਾ ਦੀ ਅਗਵਾਈ ਵਿਚ ਐੱਸ.ਐੱਸ.ਪੀ. ਪਠਾਨਕੋਟ ਅਰੁਣ ਸੈਣੀ ਨੰੂ ਮਿਲਿਆ ਅਤੇ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ ਨੰੂ ਲੈ ਕੇ ਚਰਚਾ ਕੀਤੀ ਗਈ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਐੱਸ.ਐੱਸ. ਬਾਵਾ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX