ਪਟਿਆਲਾ, 11 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਪਟਿਆਲਾ ਦੀ ਜੇਲ੍ਹ ਰੋਡ 'ਤੇ ਸਥਿਤ ਸ੍ਰੀ ਹਨੂਮਾਨ ਮੰਦਰ ਵਿਚ ਇਕੱਠੇ ਦੋ ਵਿਅਕਤੀਆਂ ਦੀ ਹੋਈ ਮੌਤ ਨੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਾ ਦਿੱਤਾ | ਇਨ੍ਹਾਂ 'ਚੋਂ ਇਕ ਵਿਅਕਤੀ ਸੰਨਿਆਸੀ ਤੇ ਇਕ ਮੰਦਰ ਦਾ ਸੇਵਾਦਾਰ ਦਸਿਆ ਗਿਆ | ਪ੍ਰਾਪਤ ਜਾਣਕਾਰੀ ਮੁਤਾਬਿਕ ਸੰਨਿਆਸੀ ਬਿਪਨ ਗਿਰੀ (22) ਤੇ ਸੇਵਾਦਾਰ ਸੰਜੇ ਕੁਮਾਰ (40) ਦੇ ਕਰੀਬ ਦੱਸੇ ਗਏ | ਬਿਪਨ ਗਿਰੀ 4 ਸਾਲ ਦੀ ਉਮਰ ਤੋਂ ਹੀ ਇੱਥੇ ਸੇਵਾ ਕਰ ਰਿਹਾ ਹੈ ਤੇ ਸੰਜੇ ਕੁਮਾਰ ਵੀ ਤਕਰੀਬਨ 10 ਸਾਲ ਤੋਂ ਇਸੇ ਮੰਦਰ 'ਚ ਸੇਵਾ ਕਰਦਾ ਦੱਸਿਆ ਗਿਆ | ਜਿਸ ਵਕਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਤਾਂ ਬਿਪਨ ਗਿਰੀ ਦੇ ਸਰੀਰ 'ਤੇ ਸਵਾਹ ਮਲ ਕੇ ਗਲ ਵਿਚ ਹਾਰ ਪਾ ਕੇ ਅੰਤਿਮ ਰਸਮਾਂ ਲਈ ਤਿਆਰੀ ਕੀਤੀ ਜਾ ਰਹੀ ਸੀ | ਦੋਨੋਂ ਮਿ੍ਤਕ ਬੰਗਾਲ ਰਾਜ ਨਾਲ ਸੰਬੰਧਿਤ ਦੱਸੇ ਗਏ | ਪੁਲਿਸ ਵਿਭਾਗ ਦੇ ਸਤਰਕ ਸੂਹੀਆ ਵਿਭਾਗ ਦੇ ਮੁਲਾਜ਼ਮਾਂ ਵਲੋਂ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਸਿਟੀ-2 ਮੋਹਿਤ ਅਗਰਵਾਲ ਨੇ ਦੱਸਿਆ ਕਿ ਮਿ੍ਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਮੁੱਢਲੀ ਪੜਤਾਲ 'ਚ ਦੱਸਿਆ ਕਿ ਦੋਹਾਂ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਹੈ | ਉਨ੍ਹਾਂ ਦੱਸਿਆ ਕਿ ਮੰਦਰ 'ਚ ਇਕ ਪੁੱਟਿਆ ਗਿਆ ਟੋਆ ਵੀ ਮਿਲਿਆ ਹੈ ਉਹ ਟੋਆ ਕਿਉਂ ਪੁੱਟਿਆ ਗਿਆ ਦਾ ਵੀ ਪਤਾ ਲਗਾਇਆ ਜਾਵੇਗਾ | ਲਾਸ਼ਾਂ ਨੂੰ ਪੋਸਟ ਮਾਰਟਮ ਲਈ ਰਜਿੰਦਰਾ ਹਸਪਤਾਲ ਵਿਖੇ ਭੇਜ ਦਿੱਤਾ ਗਿਆ | ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਹੀ ਪੜਤਾਲ ਅੱਗੇ ਵਧਾਈ ਜਾਵੇਗੀ |
ਪਟਿਆਲਾ, 11 ਮਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਦਫ਼ਤਰ ਦੇ ਬਾਹਰ ਕਰਮਚਾਰੀਆਂ ਦੀ ੳ ਵਰਗ ਐਸੋਸੀਏਸ਼ਨ ਵਲੋਂ ਡਿਪਟੀ ਰਜਿਸਟਰਾਰ ਦੀ ਤਰੱਕੀ ਲਈ ਨਿਯਮਾਂ ਦੀ ਅਣਦੇਖੀ ਕਰਦੇ ਸੀਨੀਅਰਤਾ ਭੰਗ ਕਰਦੇ ਹੋਏ ਕੀਤੀਆਂ ਤਰੱਕੀ ਵਿਰੁੱਧ ...
ਦੇਵੀਗੜ੍ਹ, 11 ਮਈ (ਰਾਜਿੰਦਰ ਸਿੰਘ ਮੌਜੀ)-ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵਲੋਂ ਹੜ੍ਹਾਂ ਦੀ ਰੋਕਥਾਮ ਲਈ ਡ੍ਰੇਨ ਵਿਭਾਗ ਦੇ ਐਕਸੀਅਨ ਰਮਨ ਬੈਂਸ, ਮੰਡੀ ਬੋਰਡ ਦੇ ਐਸ.ਡੀ.ਓ. ਅੰਮਿ੍ਤਪਾਲ ਸਿੰਘ ਅਤੇ ਹਰਸਦੀਪ ਸਿੰਘ ਜੇ.ਈ. ਆਦਿ ਅਫਸਰਾਂ ਨੂੰ ਨਾਲ ਲੈ ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਦੀ ਪ੍ਰਗਤੀ ਦਾ ਜਾਇਜ਼ਾ ਲਿਆ | ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਨ-ਲਾਈਨ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਨੇ ...
ਸਮਾਣਾ, 11 ਮਈ (ਗੁਰਦੀਪ ਸ਼ਰਮਾ)-ਸ਼ਹਿਰੀ ਥਾਣਾ ਪੁਲਿਸ ਨੇ ਦੜੇ ਸੱਟੇ ਦੇ 870 ਰੁਪਏ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਸ਼ਹਿਰੀ ਥਾਣਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਲਖਵੀਰ ਸਿੰਘ ਨੇ ਦੱਸਿਆ ਕਿ ਹੌਲਦਾਰ ਸੋਮਨਾਥ ਸਮੇਤ ਪੁਲਿਸ ਪਾਰਟੀ ਦੌਰਾਨੇ ਗਸ਼ਤ ਤਹਿਸੀਲ ...
ਸਮਾਣਾ, 11 ਮਈ (ਗੁਰਦੀਪ ਸ਼ਰਮਾ)-ਸਹੁਰੇ ਪਰਿਵਾਰ ਵਲੋਂ ਜਵਾਈ ਨਾਲ ਕੁੱਟਮਾਰ ਕਰਨ ਉਪਰੰਤ ਮੌਤ ਹੋਣ ਦੇ ਦੋਸ਼ ਤਹਿਤ ਸਦਰ ਪੁਲਿਸ ਨੇ ਮਿ੍ਤਕ ਦੀ ਪਤਨੀ ਅਤੇ ਸਹੁਰੇ ਸਮੇਤ ਚਾਰ ਵਿਅਕਤੀਆਂ 'ਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲਾ ਦਰਜ ਹੋਣ ਉਪਰੰਤ ਪਿੰਡ ...
ਪਟਿਆਲਾ 11 ਮਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਨਿਗਮ ਦੇ ਬੁਲਾਰੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਨਫੋਰਸਮੈਂਟ ਦੀਆਂ ਟੀਮਾਂ ਵਲੋਂ ਪਟਿਆਲਾ ਵਿਚ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਭਾਦਸੋਂ ਰੋਡ ਵਿਖੇ ਸਰਾਭਾ ਨਗਰ 'ਚ ਰਹਿੰਦੇ ਪੁਲਿਸ ਮੁਲਾਜ਼ਮ ਨੂੰ ਸਿੱਧੀਆਂ ...
ਭੁੱਨਰਹੇੜੀ, 11 ਮਈ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਪਿੰਡ ਖਾਕਟਾਂ 'ਚ ਇਕ ਔਰਤ ਨੂੰ ਇਕ ਟਿੱਪਰ ਨੇ ਕੁਚਲ ਦਿੱਤਾ | ਜਿਸ ਸੰਬੰਧੀ ਪੁਲਿਸ ਥਾਣਾ ਸਨੌਰ ਵਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ ਜਿਸ ਦੀ ਪੁਸ਼ਟੀ ਥਾਣਾ ਸਨੌਰ ਦੇ ਮੁਖੀ ਅਮਰੀਕ ਸਿੰਘ ਔਲਖ ਵਲੋਂ ਕੀਤੀ ਗਈ | ...
ਪਟਿਆਲਾ, 11 ਮਈ (ਗੁਰਵਿੰਦਰ ਸਿੰਘ ਔਲਖ)-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਕੀਤੇ ਐਲਾਨ 'ਤੇ ਫੁੱਲ ਚੜ੍ਹਾਉਂਦੇ ਹੋਏ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਨਿਵੇਕਲੀ ਪਹਿਲਕਦਮੀ ਕਰਦਿਆਂ ਅੱਜ 'ਸਹਿਯੋਗੀ' ਨਾਮ ਦੀ ਇੱਕ ਹੈਲਪਲਾਈਨ ...
ਭਾਦਸੋਂ, 11 ਮਈ (ਪ੍ਰਦੀਪ ਦੰਦਰਾਲਾ)-ਪੰਜਾਬ ਦੀ ਸਰਕਾਰ ਪਿਛਲੇ ਕੁਝ ਤੋਂ ਸਮੇਂ ਤੋਂ ਸ਼ਾਮਲਾਟ ਜ਼ਮੀਨਾਂ 'ਤੇ ਕਬਜ਼ੇ ਛੁਡਾਉਣ ਦਾ ਕੰਮ ਕਰ ਰਹੀ ਹੈ | ਜਿਸ ਦੇ ਤਹਿਤ ਭਾਦਸੋਂ ਬਲਾਕ ਦੇ ਨੇੜਲੇ ਪਿੰਡ ਦਿਆਗੜ੍ਹ ਵਿਚ ਆਜ਼ਾਦੀ ਤੋਂ ਵੀ ਪਹਿਲਾਂ ਦੇ ਆਪਣੀਆਂ ਜ਼ਮੀਨਾਂ 'ਤੇ ...
ਰਾਜਪੁਰਾ, 11 ਮਈ (ਰਣਜੀਤ ਸਿੰਘ)-ਇਥੋਂ ਕਰੀਬ ਛੇ ਕਿੱਲੋਮੀਟਰ ਦੀ ਦੂਰੀ 'ਤੇ ਪੈਂਦੀ ਖੇੜੀ ਗੰਡਿਆਂ ਨਰਵਾਣਾ ਬਰਾਂਚ ਨਹਿਰ ਦੇ ਕਿਨਾਰਿਆਂ 'ਤੇ ਕੋਈ ਵੀ ਦੀਵਾਰ ਵਗ਼ੈਰਾ ਬਣੀ ਹੋਈ ਨਹੀਂ ਹੈ | ਇਸ ਲਈ ਕਿਸੇ ਵਕਤ ਵੀ ਕੋਈ ਵੱਡਾ ਹਾਦਸਾ ਵਰਤ ਸਕਦਾ ਹੈ | ਨਹਿਰ ਦੀ ਇਸ ਪਟੜੀ 'ਤੇ ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਇੰਪਲਾਈਜ਼ ਵਿੰਗ ਦੇ ਸਟੇਟ ਵਾਇਸ ਪੈ੍ਰਜ਼ੀਡੈਂਟ ਗੁਲਜ਼ਾਰ ਪਟਿਆਲਵੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 25 ਵਿਭਾਗਾਂ 'ਚ ਨਵੀਆਂ ਅਸਾਮੀਆਂ ਲਈ ਵਿਸ਼ਾਲ ਭਰਤੀ ਮੁਹਿੰਮ ਦੀ ਸ਼ੁਰੂਆਤ ਕਰਕੇ ...
ਪਟਿਆਲਾ, 11 ਮਈ (ਗੁਰਵਿੰਦਰ ਸਿੰਘ ਔਲਖ)-ਸੂਬਾ ਸਰਕਾਰ ਵਲੋਂ ਇਕ ਪਾਸੇ ਤਾਂ ਪਿੰਡਾਂ 'ਚ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛਡਵਾਉਣ 'ਤੇ ਜ਼ੋਰ ਲਾਇਆ ਹੋਇਆ ਜਦੋਂ ਕਿ ਦੂਜੇ ਪਾਸੇ ਸ਼ਹਿਰੀ ਖੇਤਰਾਂ 'ਚ ਅੱਜ ਵੀ ਧੜਾ-ਧੜ ਕਬਜੇ ਹੋ ਰਹਿ ਹਨ | ਸ਼ਹਿਰ 'ਚ ਲੰਘਦੇ ਨਾਲੇ, ਨਦੀਆਂ ਅਤੇ ...
ਪਟਿਆਲਾ, 11 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਸੰਗੀਤ ਵਿਭਾਗ ਦੇ ਸੀਨੀਅਰ ਪ੍ਰੋ. ਯਸ਼ਪਾਲ ਸ਼ਰਮਾ ਨੇ ਯੂਨੀਵਰਸਿਟੀ 'ਚ ਅੱਜ ਡੀਨ ਅਕਾਦਮਿਕ ਮਾਮਲੇ ਦਾ ਅਹੁਦਾ ਸੰਭਾਲਿਆ | 'ਆਵਾਜ਼ ਪੰਜਾਬ ਦੀ' ਸੰਗੀਤਕ ਟੀ.ਵੀ. ਸ਼ੋਅ ਦੇ ਜੱਜ ਰਹਿ ਚੁੱਕੇ ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਚੌਥਾ ਦਰਜਾ ਕਰਮਚਾਰੀਆਂ ਵਲੋਂ ਮਾਤਾ ਕੁਸ਼ਲਿਆ ਹਸਪਤਾਲ ਵਿਚ ਕੰਟਰੈਕਟ/ਆਊਟ ਸੋਰਸ ਕਰਮੀਆਂ ਨੂੰ ਤਨਖਾਹਾਂ ਨਾ ਮਿਲਣ 'ਤੇ ਕੀਤੀ ਕੰਮ ਛੋੜ ਹੜਤਾਲ ਅੱਜ ਵਿਧਾਇਕ ਡਾ. ਬਲਬੀਰ ਸਿੰਘ, ਅਜੀਤ ਪਾਲ ਸਿੰਘ ਕੋਹਲੀ ਦੇ ਦਖਲ ਨਾਲ ...
ਰਾਜਪੁਰਾ, 11 ਮਈ (ਜੀ.ਪੀ. ਸਿੰਘ)-ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ 17 ਮਈ ਤੋਂ ਚੰਡੀਗੜ੍ਹ ਵਿਖੇ ਪੱਕਾ ਰੋਸ ਧਰਨਾ ਲਗਾਉਣ ਸੰਬੰਧੀ ਇਕ ਮੰਗ ਪੱਤਰ ਹਲਕਾ ਵਿਧਾਇਕਾ ਨੀਨਾ ਮਿੱਤਲ ਨੂੰ ਸੌਂਪਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਕਿਯੂ ਏਕਤਾ (ਸਿੱਧੂਪੁਰ) ਦੇ ਆਗੂ ...
ਪਟਿਆਲਾ, 11 ਮਈ (ਅ.ਸ. ਆਹਲੂਵਾਲੀਆ)-ਬੀਤੇ ਸਮੇਂ ਕੋਰੋਨਾ ਕਾਲ ਦੌਰਾਨ ਕੋਰੋਨਾ ਵਾਇਰਸ ਕਾਰਨ ਆਪਣੀਆਂ ਜਾਨਾਂ ਗਵਾ ਚੁੱਕੇ ਅਨੇਕਾਂ ਲੋਕਾਂ ਦੇ ਵਾਰਸਾਂ ਨੂੰ 50 ਹਜ਼ਾਰ ਰੁਪਏ ਐਕਸਗ੍ਰੇਸ਼ੀਆ ਗਰਾਂਟ ਸਹਾਇਤਾ ਰਾਸ਼ੀ ਵਜੋਂ ਤੁਰੰਤ ਦੇਣ ਸੰਬੰਧੀ ਭਾਰਤੀਆ ਵਾਲਮੀਕੀ ਧਰਮ ...
ਪਟਿਆਲਾ, 11 ਮਈ (ਧਰਮਿੰਦਰ ਸਿੰਘ ਸਿੱਧੂ)-ਮਾਊਾਟ ਲਿਟਰਾ ਜ਼ੀ ਸਕੂਲ ਵਲੋਂ ਵਿਦਿਆਰਥੀਆਂ ਲਈ ਨਵੀਂ ਪਹਿਲ ਕਦਮੀ ਦੌਰਾਨ ਵਿਦਿਆਰਥੀਆਂ ਵਿੱਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਜ਼ੈੱਡ ਟਾਕ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਪਿ੍ੰਸੀਪਲ ਰੀਚਾ ਤਿ੍ਪਾਠੀ ਦੀ ਯੋਗ ...
ਬਨੂੜ, 11 ਮਈ (ਭੁਪਿੰਦਰ ਸਿੰਘ)-ਬਨੂੜ ਜ਼ੀਰਕਪੁਰ ਕੌਮੀ ਮਾਰਗ 'ਤੇ ਸਥਿਤ ਪਿੰਡ ਅਜ਼ੀਜ਼ਪੁਰ ਦੇ ਟੋਲ ਪਲਾਜ਼ੇ 'ਤੇ ਟੋਲ ਵਸੂਲਣ ਵਾਲੀ ਕੰਪਨੀ ਦੇ ਮੈਨੇਜਰ ਵਲੋਂ ਨੇੜਲੇ ਪਿੰਡਾਂ ਦੇ ਵਸਨੀਕਾਂ ਨੂੰ ਟੋਲ ਪਰਚੀ ਤੋਂ ਰਾਹਤ ਦੇਣ ਦੇ ਵਾਅਦੇ ਤੋਂ ਮੁਕਰਨ ਕਾਰਨ ਰੋਹ ਵਿਚ ਆਏ ...
ਭੁੱਨਰਹੇੜੀ, 11 ਮਈ (ਧਨਵੰਤ ਸਿੰਘ)-ਵਾਰਸ ਪੰਜਾਬ ਜਥੇਬੰਦੀ ਵਲੋਂ ਨਵੇਂ ਨਿਯੁਕਤ ਕੀਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸੁਖਬੀਰ ਸਿੰਘ ਬਲਬੇੜਾ ਸਥਾਨਕ ਖੇਤਰ ਦੇ ਪਿੰਡ ਮਹਿਮੂਦਪੁਰ ਪਹੰੁਚੇ ਜਿੱਥੇ ਕਿ ਪਰਮਜੀਤ ਸਿੰਘ ਮਹਿਮੂਦਪੁਰ ਅਤੇ ਪਿੰਡ ਨਿਵਾਸੀਆਂ ਨੇ ...
ਪਾਤੜਾਂ, 11 ਮਈ (ਜਗਦੀਸ਼ ਸਿੰਘ ਕੰਬੋਜ)-ਇਕ ਹੀ ਲੜਕੀ ਜਾਂ ਔਰਤ ਦਾ ਵਾਰ-ਵਾਰ ਵਿਆਹ ਕਰ ਕੇ ਲੋਕਾਂ ਤੋਂ ਮੋਟੀਆਂ ਰਕਮਾਂ ਵਸੂਲਣ ਵਾਲੇ ਗਰੋਹ ਸਰਗਰਮ ਹਨ | ਇਸੇ ਤਰ੍ਹਾਂ ਦੇ ਹੀ ਇਕ ਗਰੋਹ ਦਾ ਸ਼ਿਕਾਰ ਸਬ-ਡਵੀਜ਼ਨ ਪਾਤੜਾਂ ਦੇ ਪਿੰਡ ਖਾਨੇਵਾਲ ਦਾ ਇਕ ਵਿਅਕਤੀ ਹੋਇਆ ਹੈ | ਇਸ ...
ਪਟਿਆਲਾ, 11 ਮਈ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਿਖੇ ਡਾ. ਗੰਡਾ ਸਿੰਘ ਕੈਰੀਅਰ ਗਾਈਡੈਂਸ, ਕਾਉਂਸਲਿੰਗ ਅਤੇ ਪਲੇਸਮੈਂਟ ਸੈਂਟਰ ਵਲੋਂ ਅਲਮਾ-ਬੇ ਦੇ ਸਹਿਯੋਗ ਨਾਲ ਕਾਲਜ ਵਿਦਿਆਰਥੀਆਂ ਲਈ ਨੌਕਰੀ ਮੇਲਾ ਲਗਾਇਆ ਗਿਆ | ਇਸ ਮੌਕੇਵੱਖ-ਵੱਖ ਖੇਤਰਾਂ ਜਿਵੇਂ ਕਿ ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਤਹਿਤ ਪੰਜਾਬ ਸਰਕਾਰ ਵਲੋਂ ਸਰਕਾਰੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਅਰੰਭੀ ਮੁਹਿੰਮ ਤਹਿਤ ਅੱਜ ਜ਼ਿਲ੍ਹੇ ਅੰਦਰ ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਮੁਤਾਬਕ ਪੰਜਾਬ ਸਰਕਾਰ ਦੀ ਵਿਸ਼ੇਸ਼ ਪਹਿਲਕਦਮੀ 'ਤੇ 14 ਮਈ ਨੂੰ ਪਟਿਆਲਾ ਜ਼ਿਲ੍ਹੇ ਦੇ ਵਿਧਾਇਕ ਸਾਹਿਬਾਨ ਦੇ ਸਹਿਯੋਗ ਨਾਲ ...
ਦੇਵੀਗੜ੍ਹ, 11 ਮਈ (ਰਾਜਿੰਦਰ ਸਿੰਘ ਮੌਜੀ)-ਧਰਤੀ ਹੇਠਲੇ ਪਾਣੀ ਦਾ ਦਿਨੋਂ ਦਿਨ ਘੱਟ ਰਹੇ ਪੱਧਰ ਨੂੰ ਵੇਖਦੇ ਹੋਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ...
ਰਾਜਪੁਰਾ, 11 ਮਈ (ਰਣਜੀਤ ਸਿੰਘ)-ਅੱਜ ਇੱਥੇ 'ਆਪ' ਵਿਧਾਇਕ ਸ੍ਰੀਮਤੀ ਨੀਨਾ ਮਿੱਤਲ ਨੰੂ ਕਿਸਾਨਾਂ ਨੇ ਮੰਗ ਪੱਤਰ ਦਿਤਾ ਅਤੇ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੰਦੀ ਤਾਂ ਕਿਸਾਨ 17 ਮਈ ਤੋਂ ਚੰਡੀਗੜ੍ਹ 'ਚ ਪੱਕਾ ਧਰਨਾ ਲਾ ਦੇਣਗੇ | ਇਸ ...
ਸ਼ੁਤਰਾਣਾ, 11 ਮਈ (ਬਲਦੇਵ ਸਿੰਘ ਮਹਿਰੋਕ)-ਪੰਜਾਬ 'ਚ ਆਮ ਆਦਮੀ ਪਾਰਟੀ ਵਲੋਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਮੁਤਾਬਿਕ ਸਰਕਾਰ ਦੇ ਮੰਤਰੀਆਂ ਵਲੋਂ ਆਪਣੇ-ਆਪਣੇ ਵਿਭਾਗਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਾਂਚ ਪੜਤਾਲ ਕੀਤੀ ਜਾ ਰਹੀ ਹੈ | ਇਸ ...
ਸਮਾਣਾ, 11 ਮਈ (ਸਾਹਿਬ ਸਿੰਘ)-ਪਬਲਿਕ ਕਾਲਜ ਸਮਾਣਾ ਵਿਖੇ 'ਏਕ ਭਾਰਤ ਸ੍ਰੇਸ਼ਟ ਭਾਰਤ ਕਲੱਬ' ਵਲੋਂ ਇਕ ਪੇਪਰ ਪੇਸ਼ਕਾਰੀ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਜਮਾਤਾਂ ਦੇ 16 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੇ ਪੰਜਾਬ ਅਤੇ ਆਂਧਰਾ ਪ੍ਰਦੇਸ਼ ਦੀਆਂ ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਅੱਜ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਮੰਡਲ ਪਟਿਆਲਾ ਦੇ ਕਿਰਤੀ ਕਾਮਿਆਂ ਵਲੋਂ ਇਕ ਮੀਟਿੰਗ ਨਹਿਰੂ ਪਾਰਕ ਪਟਿਆਲਾ ਵਿਖੇ ਜ਼ਿਲ੍ਹਾ ਪ੍ਰਧਾਨ ਵੀਰਪਾਲ ਸਿੰਘ ਲੂੰਬਾ ਤੇ ਸੀਨੀਅਰ ਮੀਤ ਪ੍ਰਧਾਨ ਬਲਵੀਰ ਸਿੰਘ ...
ਸਮਾਣਾ, 11 ਮਈ (ਗੁਰਦੀਪ ਸ਼ਰਮਾ)-ਸਦਰ ਥਾਣਾ ਪੁਲਿਸ ਨੇ 200 ਲੀਟਰ ਲਾਹਣ ਬਰਾਮਦ ਕਰਕੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਵਿਅਕਤੀ ਨੂੰ ਇਕ ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ | ਸਦਰ ਥਾਣਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ...
ਸਮਾਣਾ, 11 ਮਈ (ਗੁਰਦੀਪ ਸ਼ਰਮਾ)-ਸਦਰ ਥਾਣਾ ਪੁਲਿਸ ਨੇ 200 ਲੀਟਰ ਲਾਹਣ ਬਰਾਮਦ ਕਰਕੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਕ ਵਿਅਕਤੀ ਨੂੰ ਇਕ ਕਿੱਲੋ ਭੁੱਕੀ ਸਮੇਤ ਕਾਬੂ ਕੀਤਾ ਹੈ | ਸਦਰ ਥਾਣਾ ਦੇ ਮੁੱਖ ਅਫਸਰ ਸਬ ਇੰਸਪੈਕਟਰ ਅਮਨਦੀਪ ਸਿੰਘ ਨੇ ...
ਪਾਤੜਾਂ, 11 ਮਈ (ਜਗਦੀਸ਼ ਸਿੰਘ ਕੰਬੋਜ)-ਸਿੱਖਿਆ ਖੇਤਰ 'ਚ ਵੱਡੇ ਪੱਧਰ 'ਤੇ ਸੁਧਾਰ ਲਈ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਸਤੇ ਉਨ੍ਹਾਂ ਵਲੋਂ ਹਰ ਹਲਕੇ ਦੇ ਸਕੂਲਾਂ 'ਚ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਸਰਕਾਰ ਲੋਕਾਂ ਨੂੰ ਦਿੱਤੀ ਗਈ ਸਿੱਖਿਆ ਦੀ ਗਾਰੰਟੀ ਨੂੰ ਪੂਰਾ ...
ਪਟਿਆਲਾ, 11 ਮਈ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰਾ ਕਾਲਜ ਪਿ੍ੰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ ਹੇਠ ਦਸ ਦਿਨਾ ਯੋਗਾ ਵਰਕਸ਼ਾਪ ਦਾ ਆਗਾਜ਼ ਕੀਤਾ ਗਿਆ | ਇਸ ਵਰਕਸ਼ਾਪ ਵਿਚ ਯੋਗਾ ਵਿਭਾਗ, ਸਰੀਰਕ ਸਿੱਖਿਆ ਵਿਭਾਗ, ਐਨ.ਐਸ.ਐਸ., ਐਨ. ਸੀ. ਸੀ. ਵਲੋਂ ਭਾਗ ਲਿਆ ਗਿਆ | ...
ਪਟਿਆਲਾ, 11 ਮਈ (ਗੁਰਪ੍ਰੀਤ ਸਿੰਘ ਚੱਠਾ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਰਕਰ ਯੂਨੀਅਨ ਦੀ ਮੀਟਿੰਗ ਛੋਟਾ ਸਿੰਘ ਨੰਦਪੁਰ ਕੇਸੋ ਜ਼ਿਲ੍ਹਾ ਪ੍ਰਧਾਨ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਯੂਨੀਅਨ ਨੇ ਫ਼ੈਸਲਾ ਲਿਆ ਕਿ ਵਿਭਾਗ 'ਚ ਪਿਛਲੇ ਕਈ ਸਾਲਾਂ ਤੋਂ ...
ਗੂਹਲਾ ਚੀਕਾ, 11 ਮਈ (ਓ.ਪੀ. ਸੈਣੀ)-ਹਰਿਆਣਾ-ਪੰਜਾਬ ਸਰਹੱਦ 'ਤੇ ਸਥਿਤ ਜ਼ਿਲ੍ਹਾ ਕੈਥਲ ਦੀ ਸਭ ਤੋਂ ਅਹਿਮ ਸਬ-ਡਵੀਜ਼ਨ ਗੂਹਲਾ ਚੀਕਾ ਵਿਖੇ ਨਸ਼ੇ ਦੇ ਸੌਦਾਗਰਾਂ ਵਲੋਂ ਰਚੀ ਗਈ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ | ਅੰਤਰਰਾਸ਼ਟਰੀ ਪੱਧਰ 'ਤੇ ਇਸ ਦੇ ਜੁੜੇ ਹੋਣ ...
ਦੇਵੀਗੜ੍ਹ, 11 ਮਈ (ਰਾਜਿੰਦਰ ਸਿੰਘ ਮੌਜੀ)-ਸਕੂਲਾਂ ਵਿਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਇਤਿਹਾਸ ਅਤੇ ਗੁਰਬਾਣੀ ਨਾਲ ਜੋੜਨ ਵਾਸਤੇ ਐਜੂਕੇਟ ਪੰਜਾਬ ਪ੍ਰੋਜੈਕਟ ਅਤੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵਲੋਂ ਪੰਜਾਬ ਭਰ ਦੇ ਸਕੂਲਾਂ ਵਿਚ ਮੁਹਿੰਮ ਵਿੱਢੀ ਗਈ ਹੈ | ...
ਭਾਦਸੋਂ, 11 ਮਈ (ਪ੍ਰਦੀਪ ਦੰਦਰਾਲ)-ਸੰਤ ਬਾਵਾ ਪੂਰਨ ਦਾਸ ਮਹਾਰਾਜ ਦੀ 56ਵੀਂ ਬਰਸੀ ਫ਼ਕੀਰੋ ਕੇ ਬਖਸ਼ੀਸ਼-ਏ-ਤਖਤ ਪ੍ਰਾਚੀਨ ਉਦਾਸੀਨ ਡੇਰਾ ਗੁਰਦੁਆਰਾ ਗੁਫਾਸਰ ਸਾਹਿਬ ਰੋੜੇਵਾਲ ਵਿਖੇ ਸੰਤ ਗੁਰਚਰਨ ਸਿੰਘ ਦੀ ਅਗਵਾਈ ਹੇਠ ਮਨਾਈ ਗਈ, ਜਿਸ 'ਚ ਦੇਸ਼ ਵਿਦੇਸ਼ ਤੋਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX