ਫ਼ਿਰੋਜ਼ਪੁਰ, 11 ਮਈ (ਗੁਰਿੰਦਰ ਸਿੰਘ)- ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਨਾਰਕੋਟਿਕ ਕੰਟਰੋਲ ਸੈੱਲ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੋ ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਟਰੱਕ ਵਿਚ ਮੱਕੀ ਦੀਆਂ ਬੋਰੀਆਂ ਹੇਠ ਲੁਕਾ ਕੇ ਗੁਹਾਟੀ ਤੋਂ ਲਿਆਂਦੀ ਜਾ ਰਹੀ 10 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ | ਜਾਣਕਾਰੀ ਦਿੰਦਿਆਂ ਸੀਨੀਅਰ ਕਪਤਾਨ ਪੁਲਿਸ ਚਰਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਨਾਰਕੋਟਿਕ ਕੰਟਰੋਲ ਸੈੱਲ ਦੇ ਇੰਚਾਰਜ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਇਤਲਾਹ ਮਿਲੀ ਸੀ ਕਿ ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੂਸੇ ਕਲਾਂ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਅਤੇ ਨਿਸ਼ਾਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ ਥਾਣਾ ਸਦਰ ਜ਼ੀਰਾ ਮਿਲ ਕੇ ਅਫ਼ੀਮ ਵੇਚਣ ਦਾ ਧੰਦਾ ਕਰਦੇ ਹਨ ਜਿਸ ਲਈ ਉਨ੍ਹਾਂ ਨੇ ਆਪਣੇ ਘੋੜਾ ਟਰਾਲਾ ਨੰਬਰ ਪੀ.ਬੀ 03 ਬੀ.ਈ 8654 'ਤੇ ਮੁਖ਼ਤਿਆਰ ਸਿੰਘ ਡਰਾਈਵਰ ਅਤੇ ਰਾਜਨ ਕਲੀਨਰ ਰੱਖਿਆ ਹੋਇਆ ਹੈ ਅਤੇ ਬਾਹਰੀ ਰਾਜਾਂ ਵਿਚ ਮਾਲ ਛੱਡਣ ਜਾਣ ਸਮੇਂ ਵਾਪਸੀ 'ਤੇ ਘੋੜੇ ਟਰਾਲੇ ਵਿਚ ਲੁਕਾ ਕੇ ਅਫ਼ੀਮ ਮੰਗਵਾ ਕੇ ਅੱਗੇ ਵੇਚਦੇ ਹਨ ਜੋ ਅੱਜ ਵੀ ਅਫ਼ੀਮ ਦੀ ਵੱਡੀ ਖੇਪ ਬਾਹਰੀ ਰਾਜ ਤੋਂ ਲੈ ਕੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਮਿਲੀ ਇਤਲਾਹ 'ਤੇ ਇੰਸਪੈਕਟਰ ਪਰਮਿੰਦਰ ਸਿੰਘ ਦੀ ਅਗਵਾਈ ਵਿਚ ਨਾਰਕੋਟਿਕ ਕੰਟਰੋਲ ਸੈੱਲ ਦੀ ਟੀਮ ਨੇ ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਰਕਟ ਹਾਊਸ ਸਾਹਮਣੇ ਨਾਕਾਬੰਦੀ ਕਰਕੇ ਉਕਤ ਟਰੱਕ ਨੰਬਰ ਪੀ.ਬੀ 03 ਬੀ.ਈ 8654 ਨੂੰ ਰੋਕ ਕੇ ਡਰਾਈਵਰ ਮੁਖ਼ਤਿਆਰ ਸਿੰਘ ਅਤੇ ਕਲੀਨਰ ਰਾਜਨ ਨੂੰ ਕਾਬੂ ਕਰਕੇ ਮੱਕੀ ਦੀਆਂ ਬੋਰੀਆਂ ਹੇਠਾਂ ਲੁਕਾ ਕੇ ਰੱਖੀ 10 ਕਿੱਲੋ ਅਫ਼ੀਮ ਬਰਾਮਦ ਕੀਤੀ | ਜਿਸ ਸੰਬੰਧੀ ਥਾਣਾ ਕੁੱਲਗੜ੍ਹੀ ਵਿਖੇ ਮੁਖ਼ਤਿਆਰ ਸਿੰਘ ਪੁੱਤਰ ਸ਼ਰੀਫ਼ ਸਿੰਘ ਵਾਸੀ ਪਿੰਡ ਸੂਦੀਆਂ ਥਾਣਾ ਮੱਖੂ, ਰਾਜਨ ਪੁੱਤਰ ਬਿੱਟੂ ਵਾਸੀ ਜੱਲਾ ਚੌਂਕੀ ਮੱਖੂ, ਕੁਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਮੂਸੇ ਕਲਾਂ ਥਾਣਾ ਝਬਾਲ ਜ਼ਿਲ੍ਹਾ ਤਰਨਤਾਰਨ ਅਤੇ ਨਿਸ਼ਾਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਵਕੀਲਾਂ ਵਾਲਾ ਥਾਣਾ ਸਦਰ ਜ਼ੀਰਾ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਟਰੱਕ ਡਰਾਈਵਰ ਤੇ ਕਲੀਨਰ ਨੇ ਦੱਸਿਆ ਕਿ ਉਹ ਗੁਹਾਟੀ (ਆਸਾਮ) ਤੋਂ ਇਹ ਅਫ਼ੀਮ ਲਿਆ ਰਹੇ ਸਨ | ਐੱਸ.ਐੱਸ.ਪੀ ਨੇ ਦੱਸਿਆ ਕਿ ਟਰਾਲੇ ਦੇ ਮਾਲਕ ਕੁਲਦੀਪ ਸਿੰਘ ਤੇ ਨਿਸ਼ਾਨ ਸਿੰਘ ਜਿਸ 'ਤੇ ਪਹਿਲਾਂ ਵੀ ਐੱਨ.ਡੀ.ਪੀ.ਐੱਸ ਦੇ ਚਾਰ ਮਾਮਲੇ ਦਰਜ ਹਨ ਦੀ ਗਿ੍ਫ਼ਤਾਰੀ ਹਾਲੇ ਬਾਕੀ ਹੈ ਜਿਨ੍ਹਾਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ | ਇਸ ਮੌਕੇ ਉਨ੍ਹਾਂ ਨਾਲ ਐੱਸ.ਪੀ (ਡੀ) ਗੁਰਬਿੰਦਰ ਸਿੰਘ ਸੰਘਾ, ਡੀ.ਐੱਸ.ਪੀ ਐਨ.ਡੀ.ਪੀ.ਐੱਸ ਅਰੁਣ ਮੁੰਡਨ ਵੀ ਮੌਜੂਦ ਸਨ |
ਆਰਿਫ਼ ਕੇ, 11 ਮਈ (ਬਲਬੀਰ ਸਿੰਘ ਜੋਸਨ)- ਪੰਜਾਬ ਸਰਕਾਰ ਵਲੋਂ ਕਬਜ਼ੇ ਵਾਲੀਆਂ ਪੰਚਾਇਤੀ ਜ਼ਮੀਨਾਂ ਨੂੰ ਛਡਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਨੂੰ ਉਸ ਸਮੇਂ ਬਲ ਮਿਲਿਆ ਜਦੋਂ ਗਰਾਮ ਪੰਚਾਇਤ ਮਸਤੇ ਕੇ ਹਿਠਾੜ ਬਲਾਕ ਫ਼ਿਰੋਜ਼ਪੁਰ ਦੀ ਕਰੀਬ ਸਾਢੇ ਦੱਸ ਏਕੜ ਜ਼ਮੀਨ ...
ਫ਼ਿਰੋਜ਼ਪੁਰ, 11 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰਾਂ ਤੇ ਵਿਸਫੋਟਕ ਸਮਗਰੀ ਭੇਜੇ ਜਾਣ ਦੀਆਂ ਚੱਲ ਰਹੀਆਂ ਸਰਗਰਮੀਆਂ ਦੌਰਾਨ ਬੀਤੀ ਰਾਤ ਹਿੰਦ-ਪਾਕਿ ਕੌਮਾਂਤਰੀ ਸਰਹੱਦ ਨਜ਼ਦੀਕ ਫ਼ਿਰੋਜ਼ਪੁਰ ਸੈਕਟਰ ਅੰਦਰ ਫਿਰ ਡਰੋਨ ਦੀ ...
ਫ਼ਿਰੋਜ਼ਪੁਰ, 11 ਮਈ (ਰਾਕੇਸ਼ ਚਾਵਲਾ)- ਥਾਣਾ ਕੈਂਟ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਗਿ੍ਫ਼ਤਾਰ ਮੁਲਜ਼ਮ ਦਾ ਮੋਟਰਸਾਈਕਲ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ | ਮਿਲੀ ਜਾਣਕਾਰੀ ਅਨੁਸਾਰ ਸਬ-ਇੰਸਪੈਕਟਰ ਜੱਜਪਾਲ ਸਿੰਘ ...
ਫ਼ਿਰੋਜ਼ਪੁਰ, 11 ਮਈ (ਕੁਲਬੀਰ ਸਿੰਘ ਸੋਢੀ)- ਬੀਤੇ ਦਿਨੀਂ ਇਕ ਅਪਾਹਜ ਵਿਅਕਤੀ ਵਲੋਂ ਕੁੱਟਮਾਰ ਦਾ ਦੋਸ਼ ਲਗਾ ਥਾਣਾ ਸਦਰ ਮੁਖੀ ਨੂੰ ਸਵਾਲਾਂ ਦੇ ਕਟਹਿਰੇ ਵਿਚ ਖੜ੍ਹਾ ਕੀਤਾ ਗਿਆ ਸੀ | ਜਾਣਕਾਰੀ ਅਨੁਸਾਰ ਜਸਪਾਲ ਸਿੰਘ ਵਾਸੀ ਪਿੰਡ ਆਸਲ ਨੇ ਸਿਵਲ ਹਸਪਤਾਲ ਵਿਖੇ ਦਾਖਲ ...
ਫ਼ਿਰੋਜ਼ਪੁਰ, 11 ਮਈ (ਤਪਿੰਦਰ ਸਿੰਘ)- ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਵਿਚ ਕੋਈ ਵੀ ਰੈਗੂਲਰ ਨਵੀਂ ਭਰਤੀ ਨਾ ਕੀਤੇ ਜਾਣ ਕਰਕੇ ਪੜ੍ਹੇ-ਲਿਖੇ ਬੇਰੁਜ਼ਗਾਰ ਨੌਕਰੀ ਲਈ ਉਮਰ ਦੀ ਹੱਦ ਕਰਾਸ ਕਰ ਚੁੱਕੇ ਹਨ, ਜਿਸ ਕਰਕੇ ਬੇਰੁਜ਼ਗਾਰਾਂ ਵਿਚ ਕਾਫ਼ੀ ਨਿਰਾਸ਼ਾ ਪਾਈ ਜਾ ਰਹੀ ...
ਪੰਜੇ ਕੇ ਉਤਾੜ, 11 ਮਈ (ਪੱਪੂ ਸੰਧਾ)- ਸਥਾਨਕ ਮੰਡੀ ਦੇ ਨਾਲ ਲੱਗਦੇ ਪਿੰਡ ਜੀਵਾਂ ਅਰਾਈਾ ਦੇ ਕੋਲ ਫ਼ਿਰੋਜ਼ਪੁਰ-ਫ਼ਾਜ਼ਿਲਕਾ ਜੀ.ਟੀ. ਰੋਡ 'ਤੇ ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਜਸਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ...
ਮਮਦੋਟ, 11 ਮਈ (ਸੁਖਦੇਵ ਸਿੰਘ ਸੰਗਮ)- ਬੇਸ਼ੱਕ ਰਵਾਇਤੀ ਪਾਰਟੀਆਂ ਤੋਂ ਹੱਟ ਕੇ ਲੋਕਾਂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ, ਪ੍ਰੰਤੂ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਪੂਰੀ ਅਸਫਲ ਸਿੱਧ ਹੋ ਰਿਹਾ ਹੈ | ਤਾਜ਼ਾ ...
ਫ਼ਿਰੋਜ਼ਪੁਰ, 11 ਮਈ (ਤਪਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਦਿਨੋ-ਦਿਨ ਡੂੰਘੇ ਹੋ ਰਹੇ ਪਾਣੀ ਨੂੰ ਬਚਾਉਣ ਵਾਸਤੇ ਇਸ ਸਾਉਣੀ ਦੇ ਸੀਜ਼ਨ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ...
ਫ਼ਿਰੋਜ਼ਪੁਰ 11 ਮਈ (ਕੁਲਬੀਰ ਸਿੰਘ ਸੋਢੀ)-ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਦਿਹਾਤੀ ਤੋਂ 'ਆਪ' ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵਲੋਂ ਹਲਕੇ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਲਗਾਤਾਰ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ, ੳੱੁਥੇ ਜ਼ਿਲ੍ਹਾ ਪੱਧਰ ਦੇ ਅਧੂਰੇ ...
ਤਲਵੰਡੀ ਭਾਈ, 11 ਮਈ (ਕੁਲਜਿੰਦਰ ਸਿੰਘ ਗਿੱਲ)- ਸਮਾਜ ਸੇਵੀ ਕਾਰਜਾਂ ਅਤੇ ਸਮਾਜਕ ਬੁਰਾਈਆਂ ਵਿਰੁੱਧ ਪ੍ਰਚਾਰ ਲਈ ਭਾਈ ਘਨੱਈਆ ਜੀ ਸੇਵਾ ਸੋਸਾਇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਦੀ ਇੱਥੇ ਹੋਈ ਚੋਣ ਮੌਕੇ ਵੱਖ-ਵੱਖ ਪਿੰਡਾਂ ਦੇ ਨੌਜਵਾਨ ਸ਼ਾਮਿਲ ਹੋਏ | ਇਸ ਮੌਕੇ ਹੋਈ ਚੋਣ ...
ਗੁਰੂਹਰਸਹਾਏ, 11 ਮਈ (ਹਰਚਰਨ ਸਿੰਘ ਸੰਧੂ)- ਕਾਂਗਰਸ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਢਿੱਲੋਂ ਨੂੰ ਪਾਰਟੀ ਸੇਵਾਵਾਂ ਬਦਲੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ | ਫ਼ਿਰੋਜ਼ਪੁਰ, ...
ਜ਼ੀਰਾ, 11 ਮਈ (ਮਨਜੀਤ ਸਿੰਘ ਢਿੱਲੋਂ)-ਜਲ ਸਪਲਾਈ ਤੇ ਸੈਨੀਟੇਸ਼ਨ ਮਸਟਰੋਲ ਇੰਪਲਾਈਜ਼ ਯੂਨੀਅਨ (ਰਜਿ:) ਜ਼ੀਰਾ ਦੀ ਮੀਟਿੰਗ ਮੋਤੀ ਬਾਗ਼ ਪਾਰਕ ਜ਼ੀਰਾ ਵਿਖੇ ਸੂਬਾ ਸਿੰਘ ਮੱਲੇਸ਼ਾਹ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮ ਮੰਗਾਂ ਅਤੇ ਮੁਸ਼ਕਲਾਂ ਸੰਬੰਧੀ ...
ਫ਼ਿਰੋਜ਼ਸ਼ਾਹ, 11 ਮਈ (ਸਰਬਜੀਤ ਸਿੰਘ ਧਾਲੀਵਾਲ)- ਪਿਛਲੇ ਲੰਬੇ ਸਮੇਂ ਤੋਂ ਸੱਤਾ 'ਤੇ ਕਾਬਜ਼ ਸਰਕਾਰਾਂ ਨੇ ਸਰਕਾਰੀ ਸੰਪਤੀਆਂ 'ਤੇ ਨਾਜਾਇਜ਼ ਕਾਬਜਕਾਰਾਂ ਤੋਂ ਸਰਕਾਰੀ ਸੰਪਤੀ ਛੁਡਵਾਉਣ ਦੀ ਬਜਾਏ, ਉਨ੍ਹਾਂ ਦੀ ਪੁਸ਼ਤ ਪਨਾਹੀ ਕੀਤੀ, ਪ੍ਰੰਤੂ ਹੁਣ ਸੂਬੇ ਦੇ ਲੋਕਾਂ ...
ਤਲਵੰਡੀ ਭਾਈ, 11 ਮਈ (ਕੁਲਜਿੰਦਰ ਸਿੰਘ ਗਿੱਲ)- ਨੈਸ਼ਨਲ ਹਾਈਵੇ-54 'ਤੇ ਪਿੰਡ ਕੋਟ ਕਰੋੜ ਕਲਾਂ ਵਿਖੇ ਸਥਿਤ ਟੋਲ ਪਲਾਜ਼ਾ 'ਤੇ ਤਲਵੰਡੀ ਭਾਈ ਦੇ ਲੋਕਾਂ ਤੋਂ ਵਸੂਲੀ ਜਾਂਦੀ ਟੋਲ ਫ਼ੀਸ ਨੂੰ ਲੈ ਕੇ ਸਥਾਨਕ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਮੋਰਚਾ ਖੋਲ੍ਹ ...
ਫ਼ਿਰੋਜ਼ਪੁਰ, 11 ਮਈ (ਜਸਵਿੰਦਰ ਸਿੰਘ ਸੰਧੂ)- ਉੱਘੀ ਸਮਾਜ ਸੇਵੀ ਸੰਸਥਾ ਸਟ੍ਰੀਮ ਲਾਈਨ ਵੈੱਲਫੇਅਰ ਸੁਸਾਇਟੀ ਵਲੋਂ ਪ੍ਰਧਾਨ ਦੀਵਾਨ ਚੰਦ ਸੁਖੀਜਾ ਦੀ ਅਗਵਾਈ ਹੇਠ ਰਘੂਨਾਥ ਮੰਦਰ ਅੰਦਰ ਤੁਲਸੀ ਵੰਡ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸੁਸਾਇਟੀ ਆਗੂਆਂ ਮੈਂ ...
ਫ਼ਿਰੋਜ਼ਪੁਰ, 11 ਮਈ (ਗੁਰਿੰਦਰ ਸਿੰਘ)- ਫ਼ਿਰੋਜ਼ਪੁਰ ਸ਼ਹਿਰ ਦੀ ਬਾਰਡਰ ਰੋਡ 'ਤੇ ਮੋਟਰਸਾਈਕਲ ਤੇ ਐਕਟਿਵਾ ਦਰਮਿਆਨ ਵਾਪਰੇ ਸੜਕ ਹਾਦਸੇ ਵਿਚ ਜੰਮੀ ਹੋਏ ਮੋਟਰ ਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਜਾਣ 'ਤੇ ਥਾਣਾ ਸਿਟੀ ਪੁਲਿਸ ਨੇ ਐਕਟਿਵਾ ਸਵਾਰ ਮਹਿਲਾ ਖ਼ਿਲਾਫ਼ ...
ਫ਼ਿਰੋਜ਼ਪੁਰ, 11 ਮਈ (ਜਸਵਿੰਦਰ ਸਿੰਘ ਸੰਧੂ)- ਗ਼ਰੀਬ ਤੇ ਲੋੜਵੰਦ ਪਰਿਵਾਰ ਦੀਆਂ ਦੁੱਖ-ਤਕਲੀਫ਼ਾਂ, ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਨਾ ਮਿਲਣ ਅਤੇ ਨਰੇਗਾ ਮਜ਼ਦੂਰਾਂ ਨੂੰ ਕੰਮ ਲੈਣ ਅਤੇ ਬਣਦਾ ਮਿਹਨਤਾਨਾ ਲੈਣ 'ਚ ਆ ਰਹੀਆਂ ਮੁਸ਼ਕਿਲਾਂ ਦਾ ਨਿਪਟਾਰਾ ...
ਮੱਲਾਂਵਾਲਾ, 11 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਦੇ ਆਗੂਆਂ ਵਲੋਂ ਪ੍ਰਗਟ ਸਿੰਘ ਜੇ.ਈ. ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜ਼ੋਨ ਪ੍ਰਧਾਨ ਬਲਕਾਰ ਸਿੰਘ ਭੁੱਲਰ ਨੇ ਕਿਹਾ ਕਿ ਸਾਥੀ ਪ੍ਰਗਟ ਸਿੰਘ ਜੇ.ਈ. ਪਿਛਲੇ ਕਾਫ਼ੀ ...
ਖੋਸਾ ਦਲ ਸਿੰਘ, 11 ਮਈ (ਮਨਪ੍ਰੀਤ ਸਿੰਘ ਸੰਧੂ)- ਪਿਛਲੇ ਕੁਝ ਮਹੀਨਿਆਂ ਅੰਦਰ ਫ਼ਿਰੋਜ਼ਪੁਰ-ਜ਼ੀਰਾ ਰੋਡ ਉੱਪਰ ਵੱਖ-ਵੱਖ ਸੜਕ ਹਾਦਸਿਆਂ ਵਿਚ ਦਰਜਨਾਂ ਲੋਕ ਆਵਦੀਆਂ ਜਾਨਾਂ ਗੁਆ ਚੁੱਕੇ ਹਨ, ਜਿਸ ਲਈ ਸਮੁੱਚੇ ਇਲਾਕੇ ਦੇ ਲੋਕਾਂ ਵਲੋਂ ਸਰਬੱਤ ਦੇ ਭਲੇ ਲਈ ਰੋਡ 'ਤੇ ...
ਫ਼ਿਰੋਜ਼ਪੁਰ, 11 ਮਈ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਛਾਉਣੀ ਦੇ ਨੇੜੇ ਬਸਤੀ ਟੈਂਕਾਂ ਵਾਲੀ ਵਿਖੇ ਇਕ ਨਿੱਜੀ ਬੈਂਕ ਵਲੋਂ ਗੋਲਡ ਲੋਨ ਦੀ ਸੁਵਿਧਾ ਸ਼ੁਰੂ ਕੀਤੀ ਗਈ, ਜਿਸ ਦਾ ਉਦਘਾਟਨ ਹਲਕਾ ਫ਼ਿਰੋਜ਼ਪੁਰ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਕੀਤਾ ਗਿਆ ...
ਮੱਲਾਂਵਾਲਾ, 11 ਮਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਆਏ ਦਿਨ ਖੇਤਾਂ ਵਿਚ ਲੱਗੀਆਂ ਮੋਟਰਾਂ ਦੇ ਟਰਾਂਸਫ਼ਾਰਮਰਾਂ ਵਿਚੋਂ ਤੇਲ ਚੋਰੀ ਦੀਆਂ ਖ਼ਬਰਾਂ ਰੋਜ਼ਾਨਾਂ ਹੀ ਮਿਲਦੀਆਂ ਹਨ | ਇਸ ਤਹਿਤ ਅੱਜ ਜਗਰੂਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਮੀਹਾਂ ਸਿੰਘ ...
ਮੱਲਾਂਵਾਲਾ, 11 ਮਈ (ਸੁਰਜਨ ਸਿੰਘ ਸੰਧੂ, ਗੁਰਦੇਵ ਸਿੰਘ)- ਪੁਲਿਸ ਥਾਣਾ ਮੱਲਾਂਵਾਲਾ ਨੂੰ ਗੁਰਮੇਲ ਸਿੰਘ ਵਾਸੀ ਕਬਰ ਵੱਛਾ ਰੋਡ ਮੁੱਦਕੀ ਨੇ ਬਿਆਨ ਦਰਜ ਕਰਵਾਏ ਕਿ ਉਹ ਬੀਤੇ ਦਿਨ ਆਪਣੀ ਭੈਣ ਹਰਵਿੰਦਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਧਰਮਪੁਰਾ (ਮੱਲਾਂਵਾਲਾ) ਨੂੰ ...
ਫ਼ਿਰੋਜ਼ਸ਼ਾਹ, 11 ਮਈ (ਸਰਬਜੀਤ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਵਲੋਂ ਸੂਬੇ ਦੀ ਬਿਹਤਰੀ ਲਈ ਜੋ ਇਤਿਹਾਸਕ ਫ਼ੈਸਲਿਆਂ ਨੂੰ ਮਨਜ਼ੂਰੀ ਦਿੱਤੀ ਜਾ ਰਹੀ ਹੈ, ਉਸ ਨਾਲ ਜਿੱਥੇ ਸੂਬੇ ਦੇ ਲੋਕ, ਬੇਰੁਜ਼ਗਾਰ ਖ਼ੁਸ਼ੀ ਮਹਿਸੂਸ ਕਰ ਰਹੇ ਹਨ, ਉੱਥੇ ਵਿਰੋਧੀ ਪਾਰਟੀਆਂ ਦੇ ਵੀ ...
ਫ਼ਿਰੋਜ਼ਪੁਰ, 11 ਮਈ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਪੀ.ਜੀ ਕੋਰਸਾਂ ਦੇ ਇਮਤਿਹਾਨਾਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭ ਤੋਂ ਵਧੀਆ ਰਿਹਾ ਹੈ | ਕਾਲਜ ਦੇ ਚੇਅਰਮੈਨ ਨਿਰਮਲ ਸਿੰਘ ਢਿੱਲੋਂ ਦੀ ਛਤਰ-ਛਾਇਆ ਅਤੇ ਕਾਰਜਕਾਰੀ ...
ਤਲਵੰਡੀ ਭਾਈ, 11 ਮਈ (ਰਵਿੰਦਰ ਸਿੰਘ ਬਜਾਜ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੀ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ ਤਲਵੰਡੀ ਭਾਈ ਵਿਖੇ ਪਿ੍ੰਸੀਪਲ ਡਾ: ਗੁਰਵੀਰ ਸਿੰਘ ਦੀ ਅਗਵਾਈ ਵਿਚ ਧਾਰਮਿਕ ਗਤੀਵਿਧੀਆਂ ...
ਫ਼ਿਰੋਜ਼ਸ਼ਾਹ, 11 ਮਈ (ਸਰਬਜੀਤ ਸਿੰਘ ਧਾਲੀਵਾਲ)- ਸਿਵਲ ਸਰਜਨ ਫ਼ਿਰੋਜ਼ਪੁਰ ਡਾ: ਰਜਿੰਦਰ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ.ਐੱਚ.ਸੀ. ਫ਼ਿਰੋਜ਼ਸ਼ਾਹ ਵਿਖੇ ਡਾ: ਵਨੀਤਾ ਭੁੱਲਰ ਸੀਨੀਅਰ ਮੈਡੀਕਲ ਅਫ਼ਸਰ ਦੀ ਰਹਿਨੁਮਾਈ ਹੇਠ ਏ.ਐਨ.ਐਮਜ਼ ਅਤੇ ਆਸ਼ਾ ਵਰਕਰਾਂ ...
ਫ਼ਿਰੋਜ਼ਸ਼ਾਹ, 11 ਮਈ (ਸਰਬਜੀਤ ਸਿੰਘ ਧਾਲੀਵਾਲ)- ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਜਿੱਥੇ ਹਲਕਾ ਦਿਹਾਤੀ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹਨ, ਉੱਥੇ ਉਹ ਲੋਕਾਂ ਨੂੰ ਪੇਸ਼ ਛੋਟੀਆਂ-ਵੱਡੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਵੀ ...
ਫ਼ਿਰੋਜ਼ਪੁਰ, 11 ਮਈ (ਕੁਲਬੀਰ ਸਿੰਘ ਸੋਢੀ)- ਕਿਸਾਨੀ ਮੁੱਦਿਆਂ ਨੂੰ ਹੱਲ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਦੀ ਅਗਵਾਈ ਵਿਚ ਇਕ ਵਫ਼ਦ ਨੇ ਡੀ.ਸੀ. ਫ਼ਿਰੋਜ਼ਪੁਰ ਅੰਮਿ੍ਤ ਸਿੰਘ ਮੁਲਾਕਾਤ ਕੀਤੀ ...
ਜ਼ੀਰਾ, 11 ਮਈ (ਜੋਗਿੰਦਰ ਸਿੰਘ ਕੰਡਿਆਲ)- ਸਥਾਨਕ ਸ਼ਹਿਰ ਦੇ ਕੇਂਦਰ ਵਿਚ ਮੱਲੋ ਕੇ ਰੋਡ ਤੋਂ ਮਖੂ ਸੜਕ ਨੂੰ ਜੋੜਦੀ ਸਰਾਭਾ ਨਗਰ ਦੀ ਟੁੱਟੀ ਸੜਕ ਜੋ ਲਗਭਗ ਅੱਧਾ ਕਿੱਲੋਮੀਟਰ ਹੈ, ਇਸ ਸੜਕ ਨੂੰ ਬਣਾਏ ਜਾਣ ਦਾ ਅਧੂਰਾ ਪਿਆ ਕਾਰਜ ਸ਼ਹਿਰ ਵਾਸੀਆਂ ਲਈ ਜੀਅ ਦਾ ਜੰਜਾਲ ਬਣਿਆ ...
ਫ਼ਿਰੋਜ਼ਪੁਰ, 11 ਮਈ (ਕੁਲਬੀਰ ਸਿੰਘ ਸੋਢੀ)- ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਘੋੜੇ ਚੱਕ ਦੀ ਅਗਵਾਈ ਵਿਚ ਕਿਸਾਨ ਆਗੂਆਂ ਨੇ ਸ਼ਹਿਰੀ ਵਿਧਾਇਕ ਰਣਬੀਰ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਤੇ ਕਿਸਾਨ ਵਰਗ ਨੂੰ ਦਰਪੇਸ਼ ...
ਫ਼ਿਰੋਜ਼ਪੁਰ, 11 ਮਈ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਇਕ ਹੋਰ ਵਿਅਕਤੀ ਨੂੰ ਆਪਣੇ ਕਲਾਵੇ 'ਚ ਲੈ ਲੈਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ਵਿਭਾਗ ਦੇ ਬੁਲਾਰੇ ਨੇ ...
ਲੱਖੋ ਕੇ ਬਹਿਰਾਮ, 11 ਮਈ (ਰਾਜਿੰਦਰ ਸਿੰਘ ਹਾਂਡਾ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਿਸਾਨਾਂ ਦੀ ਆਮਦਨ ਦਾ ਸ਼ੁੱਧ ਮੁਨਾਫ਼ਾ ਵਧਾਉਣ ਅਤੇ ਪਾਣੀ ਦੀ ਬੱਚਤ ਲਈ ਸਿਰਤੋੜ ਯਤਨ ਕਰ ਰਿਹਾ ਹੈ | ਇਸੇ ਲੜੀ ਤਹਿਤ ਪੰਜਾਬ ਸਰਕਾਰ, ਡਾਇਰੈਕਟਰ ਖੇਤੀਬਾੜੀ ਅਤੇ ਮੁੱਖ ...
ਫ਼ਿਰੋਜ਼ਪੁਰ, 11 ਮਈ (ਰਾਕੇਸ਼ ਚਾਵਲਾ)- ਥਾਣਾ ਕੈਂਟ ਪੁਲਿਸ ਵਲੋਂ ਰੇਲਵੇ 'ਚ ਭਰਤੀ ਕਰਵਾਉਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ ਵਿਚ ਸਾਬਕਾ ਸਰਪੰਚ ਵਿਰੁੱਧ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਮੁਦਈਆ ਕਾਂਤਾ ਦੇਵੀ ਪਤਨੀ ਬਾਬੂ ਰਾਮ ਵਾਸੀ ਬਸਤੀ ...
ਗੁਰੂਹਰਸਹਾਏ, 11 ਮਈ (ਕਪਿਲ ਕੰਧਾਰੀ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤਾਂ ਅਨੁਸਾਰ ਲੇਬਰ ਵਿਭਾਗ ਦੇ ਆਈ.ਏ.ਐੱਸ. ਸਕੱਤਰ ਸੁਮੇਰ ਸਿੰਘ ਗੁਰਜਰ ਅਰੁਣ ਸੇਖੜੀ ਆਈ.ਏ.ਐੱਸ. ਲੇਬਰ ਕਮਿਸ਼ਨਰ ਪੰਜਾਬ ਅਤੇ ਸੁਨੀਲ ਬੋਰੀਵਾਲ ਸਹਾਇਕ ਲੇਬਰ ਕਮਿਸ਼ਨਰ ...
ਖੋਸਾ ਦਲ ਸਿੰਘ, 11 ਮਈ (ਮਨਪ੍ਰੀਤ ਸਿੰਘ ਸੰਧੂ)- ਖੋਸਾ ਦਲ ਸਿੰਘ ਦੇ ਸਰਪੰਚ ਮਲਕੀਤ ਸਿੰਘ ਖੋਸਾ ਨੇ ਮਾਰਕੀਟ ਵਿਚ ਸਥਿਤ ਦੋ ਦੁਕਾਨਦਾਰਾਂ 'ਤੇ ਪੰਚਾਇਤ ਦੀਆਂ ਦੁਕਾਨਾਂ ਖਾਲੀ ਨਾ ਕਰਨ ਦੇ ਦੋਸ਼ ਲਗਾਏ ਹਨ | 'ਅਜੀਤ' ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX