ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਅੱਜ ਸਥਾਨਕ ਲਲਹੇੜੀ ਰੋਡ ਚੌਂਕ ਸਥਿਤ ਲੇਬਰ ਅੱਡੇ 'ਤੇ ਕਿਰਤ ਵਿਭਾਗ ਅਧੀਨ ਚੱਲਦੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਵਲੋਂ ਉਸਾਰੀ ਕਿਰਤੀਆਂ ਨੂੰ ਰਜਿਸਟਰਡ ਕਰਨ ਲਈ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ¢ ਇਸ ਮੌਕੇ ਪੰਜਾਬ ਸਰਕਾਰ ਦੇ ਕਿਰਤ ਵਿਭਾਗ ਦੇ ਸਕੱਤਰ ਸੁਮੇਰ ਸਿੰਘ ਗੁਰਜਰ (ਆਈ. ਏ. ਐਸ.) ਵੀ ਉਚੇਚੇ ਤੌਰ 'ਤੇ ਕੈਂਪ ਵਿਚ ਸ਼ਾਮਿਲ ਹੋਏ | ਉਨ੍ਹਾਂ ਨੇ ਉਸਾਰੀ ਕਿਰਤੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੌਕੇ 'ਤੇ ਸਬੰਧਿਤ ਅਧਿਕਾਰੀਆਂ ਨੂੰ ਕਿਰਤੀਆਂ ਦੀ ਮੁਸ਼ਕਲਾਂ ਦੇ ਹੱਲ ਕਰਨ ਦੇ ਆਦੇਸ਼ ਵੀ ਦਿੱਤੇ¢ ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਲੁਧਿਆਣਾ ਜਸਬੀਰ ਸਿੰਘ ਖਰੌਡ, ਲੇਬਰ ਇੰਸਪੈਕਟਰ ਰਾਮ ਲਾਲ ਤੇ ਕਮਲਜੀਤ ਸਿੰਘ ਆਦਿ ਵੀ ਹਾਜ਼ਰ ਸਨ ¢ ਇਸ ਮੌਕੇ ਕਿਰਤ ਸਕੱਤਰ ਸੁਮੇਰ ਸਿੰਘ ਗੁਰਜਰ ਨੇ ਕਿਹਾ ਕਿ ਉਹ ਖ਼ੁਦ ਅਤੇ ਆਪਣੇ ਹੋਰ ਉਸਾਰੀ ਕਿਰਤੀ ਸਾਥੀਆਂ ਨੂੰ ਕਿਰਤ ਵਿਭਾਗ ਦੇ ਬੋਰਡ ਕੋਲ ਰਜਿਸਟਰਡ ਕਰਵਾਉਣ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਹਰ ਉਸਾਰੀ ਕਿਰਤੀ ਅਤੇ ਉਸ ਦੇ ਪਰਿਵਾਰ ਨੂੰ ਮਿਲ ਸਕੇ¢ ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਿਦਾਇਤਾਂ 'ਤੇ ਹੇਠਲੇ ਪੱਧਰ 'ਤੇ ਲੋੜਵੰਦਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੇ ਹਰ ਸ਼ਹਿਰ ਦੇ ਲੇਬਰ ਚੌਂਕ, ਇੰਡਸਟਰੀਆਂ ਫੋਕਲ ਪੁਆਇੰਟਾਂ ਤੇ ਪਿੰਡਾਂ ਵਿਚ ਜਾ ਕੇ ਉਸਾਰੀ ਕਿਰਤੀਆਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ¢ ਉਨ੍ਹਾਂ ਕਿਹਾ ਕਿ ਕਿਰਤ ਵਿਭਾਗ ਦੀਆਂ ਲੋਕ ਭਲਾਈ ਯੋਜਨਾਵਾਂ ਦਾ ਲੋਕਾਂ ਨੂੰ ਬਣਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ ¢ ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਜਸਬੀਰ ਸਿੰਘ ਖਰੌਡ ਨੇ ਦੱਸਿਆ ਕਿ ਉਸਾਰੀ ਕਿਰਤੀ ਜਿਵੇਂ ਰਾਜ ਮਿਸਤਰੀ, ਇੱਟਾਂ, ਸੀਮਿੰਟ ਫੜਾਉਣ ਵਾਲੇ, ਪਲੰਬਰ, ਤਰਖਾਣ, ਵੈਲਡਰ, ਇਲੈਕਟੀ੍ਰਸ਼ਨ, ਸੀਵਰਮੈਨ, ਮਾਰਬਲ ਟਾਈਲਾਂ ਲਾਉਣ ਵਾਲੇ, ਪੇਂਟਰ, ਪੀ. ਓ. ਪੀ. ਕਰਨ ਵਾਲੇ, ਸਰਕਾਰੀ/ਅਰਧ ਸਰਕਾਰੀ ਜਾਂ ਪ੍ਰਾਈਵੇਟ ਅਦਾਰੇ ਵਿਚ ਇਮਾਰਤਾਂ, ਸੜਕਾਂ, ਨਹਿਰਾਂ, ਬਿਜਲੀ ਦੇ ਉਤਪਾਦਨ, ਪਾਣੀਆਂ ਦੀ ਵੰਡ, ਸਿੰਚਾਈ ਜਾਂ ਨਿਕਾਸ, ਟੈਲੀਫ਼ੋਨ, ਤਾਰ, ਰੇਡੀਓ, ਰੇਲ, ਹਵਾਈ ਅੱਡੇ ਆਦਿ ਵਿਖੇ ਉਸਾਰੀ/ਮੁਰੰਮਤ ਰੱਖ-ਰਖਾਓ ਜਾਂ ਤੋੜ ਫੋੜ ਦੇ ਕੰਮ ਲਈ ਕੁਸ਼ਲ/ਅਰਧ ਕੁਸ਼ਲ ਕਾਰੀਗਰ ਜਾਂ ਸੁਪਰਵਾਈਜ਼ਰ ਦੇ ਤੌਰ 'ਤੇ ਤਨਖ਼ਾਹ ਜਾਂ ਮਿਹਨਤਾਨਾ ਲੈ ਕੇ ਕੰਮ ਕਰਦੇ ਹੋਣ, ਇਸ ਤੋਂ ਇਲਾਵਾ ਭੱਠਿਆਂ 'ਤੇ ਪਥੇਰ, ਕੱਚੀ ਇੱਟ ਦੀ ਭਰਾਈ ਕਰਨ ਵਾਲੇ, ਬੈਨਰ ਬਣਾਉਣ ਵਾਲੇ ਉਸਾਰੀ ਕਿਰਤੀ ਕਹਾਉਂਦੇ ਹਨ¢ ਇਨ੍ਹਾਂ ਸਾਰੇ ਕਿਰਤੀਆਂ ਦੀ ਜਿਨ੍ਹਾਂ ਦੀ ਉਮਰ 18 ਤੋਂ 60 ਸਾਲ ਦੇ ਵਿਚਕਾਰ ਹੋਵੇ ਅਤੇ ਪਿਛਲੇ 12 ਮਹੀਨਿਆਂ ਦੌਰਾਨ ਪੰਜਾਬ ਵਿਚ 90 ਦਿਨ ਬਤੌਰ ਉਸਾਰੀ ਕਿਰਤੀ ਕੰਮ ਕੀਤਾ ਹੋਵੇ, ਬੋਰਡ ਦੇ ਮੈਂਬਰ ਬਣ ਸਕਦੇ ਹਨ¢ ਇਨ੍ਹਾਂ ਕਿਰਤੀਆਂ ਨੂੰ ਵੱਖ-ਵੱਖ ਭਲਾਈ ਸਕੀਮਾਂ ਜਿਵੇਂ ਕਿ ਐਕਸਗੇਸ਼ੀਆ ਸਕੀਮ, ਉਸਾਰੀ ਕਿਰਤੀਆਂ ਦੇ ਬੱਚਿਆਂ ਦੀ ਪਹਿਲੀ ਕਲਾਸ ਤੋਂ ਡਿਗਰੀ ਤੱਕ ਸਾਲਾਨਾ ਵਜ਼ੀਫ਼ਾ ਸਕੀਮ, ਲਾਭਪਾਤਰੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਐਨਕਾਂ, ਦੰਦ, ਸੁਣਨ ਦੇ ਯੰਤਰ ਲਗਾਉਣ ਲਈ ਨਿੱਜੀ ਸਹਾਇਤਾ, ਉਸਾਰੀ ਕਿਰਤੀਆਂ ਦੀ 2 ਲੜਕੀਆਂ ਦੀ ਸ਼ਾਦੀ ਲਈ 51000/-ਰੁਪਏ ਦੀ ਸ਼ਗਨ ਸਕੀਮ, ਉਸਾਰੀ ਕਿਰਤੀਆਂ ਨੂੰ ਐਲ. ਟੀ. ਸੀ. ਦੀ ਸੁਵਿਧਾ, ਉਸਾਰੀ ਕਿਰਤੀਆਂ ਦੇ ਪਰਿਵਾਰਕ ਮੈਂਬਰ ਲਈ ਦਾਹ ਸੰਸਕਾਰ ਦੀ ਕਿਰਿਆ ਕਰਮ ਸਕੀਮ, ਉਸਾਰੀ ਕਿਰਤੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਖ਼ਤਰਨਾਕ ਬਿਮਾਰੀਆਂ ਦੇ ਇਲਾਜ ਲਈ ਖਰਚੇ ਦੀ ਪੂਰਤੀ ਲਈ, ਉਸਾਰੀ ਕਿਰਤੀ ਦੇ 60 ਸਾਲ ਦੀ ਉਮਰ ਪੂਰੀ ਕਰਨ 'ਤੇ ਪੈਨਸ਼ਨ ਸਕੀਮ, ਲਾਭਪਾਤਰੀ ਰਜਿਸਟਰਡ ਇਸਤਰੀ ਨੂੰ ਬੱਚੇ ਦੇ ਜਨਮ ਸਮੇਂ 21000/-ਰੁਪਏ ਅਤੇ ਪੁਰਸ਼ ਲਾਭਪਾਤਰੀ ਰਜਿਸਟਰਡ ਨੂੰ 5000/- ਰੁਪਏ ਉਸਾਰੀ ਕਿਰਤੀਆਂ ਦੇ ਮਾਨਸਿਕ ਰੋਗਾਂ ਜਾਂ ਅਪੰਗਤਾ ਨਾਲ ਗ੍ਰਸਤ ਬੱਚਿਆਂ ਲਈ ਵਿੱਤੀ ਸਹਾਇਤਾ, ਉਸਾਰੀ ਕਿਰਤੀ ਦੀ ਬੱਚੀ ਦੀ ਜਨਮ 'ਤੇ 51000/-ਰੁਪਏ ਆਦਿ ਸਕੀਮਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਇਸ ਮੌਕੇ ਕਿਰਤ ਵਿਭਾਗ ਦੇ ਕਲਰਕ ਦੀਪਕ ਕੁਮਾਰ, ਰਾਜੀਵ ਕੁਮਾਰ, ਧਨਵੰਤ ਸਿੰਘ ਤੋਂ ਇਲਾਵਾ ਆਪ ਦੇ ਬਲਾਕ ਕੋਆਰਡੀਨੇਟਰ ਅਵਤਾਰ ਸਿੰਘ ਮਾਨ ਤੇ ਉਸਾਰੀ ਕਿਰਤੀ ਤੇ ਕਾਮੇ ਆਦਿ ਹਾਜ਼ਰ ਸਨ |
ਖੰਨਾ, 11 ਮਈ (ਮਨਜੀਤ ਧੀਮਾਨ)- ਨਾਮਾਲੂਮ ਵਿਅਕਤੀ ਇਕ ਨੌਜਵਾਨ ਦਾ ਮੋਟਰਸਾਈਕਲ 5 ਹਜਾਰ ਨਗਦੀ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਖੇ ਦਾਖਲ ਜ਼ਖਮੀ ਸਿਮਰਨਜੀਤ ਸਿੰਘ ਵਾਸੀ ਦੈਹਿੜੂ ਨੇ ਕਿਹਾ ਕਿ ਉਹ ਗੰਗਾ ਫ਼ੈਕਟਰੀ ਮੰਜੀ ਸਾਹਿਬ ਵਿਖੇ ...
ਖੰਨਾ, 11 ਮਈ (ਮਨਜੀਤ ਧੀਮਾਨ)-ਖੰਨਾ ਨੇੜਲੇ ਪਿੰਡ ਭੂਦੜੀ ਵਿਖੇ ਸੜਕ ਹਾਦਸੇ ਦੌਰਾਨ ਡਿਊਟੀ ਤੇ ਜਾ ਰਹੇ ਇਕ ਸਕੂਲ ਅਧਿਆਪਕ ਦੇ ਮੋਟਰਸਾਈਕਲ ਨੂੰ ਕਿਸੇ ਨਾ ਮਾਲੂਮ ਵਹੀਕਲ ਦੀ ਫੇਟ ਵੱਜਣ ਕਾਰਨ ਜ਼ਖਮੀ ਹੋ ਗਿਆ | ਜਿਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਵਿਖੇ ਦਾਖਲ ...
ਖੰਨਾ, 11 ਮਈ (ਮਨਜੀਤ ਧੀਮਾਨ)- ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਵਿਅਕਤੀ ਦੀ ਪਹਿਚਾਣ ਜਗਦੀਸ਼ ਸਿੰਘ ਵਾਸੀ ਜਗਰਾਓ ਵਜੋਂ ਹੋਈ | ਸਿਵਲ ਹਸਪਤਾਲ ਵਿਖੇ ਦਾਖਲ ਜ਼ਖ਼ਮੀ ਔਰਤ ਲੱਕੀ ਵਾਸੀ ਜਗਰਾਓ ਨੇ ਕਿਹਾ ਕਿ ਉਹ ਆਪਣੇ ਪਤੀ ...
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਨੈਸ਼ਨਲ ਹਾਈਵੇ ਨੇੜੇ ਬੱਸ ਸਟੈਂਡ ਪੁਲ ਦੇ ਉੱਪਰ ਖੜੇ੍ਹ ਟਰੱਕ ਵਿਚ ਦਿੱਲੀ ਵਾਲੇ ਪਾਸੇ ਤੋਂ ਆ ਰਹੇ ਟਰੱਕ ਨੇ ਅਚਾਨਕ ਜ਼ੋਰਦਾਰ ਟੱਕਰ ਮਾਰੀ | ਟੱਕਰ ਇੰਨੀ ਭਿਆਨਕ ਸੀ ਕਿ ਅੱਗੇ ਖੜ੍ਹੇ ਟਰੱਕ ਦਾ ਪਿਛਲਾ ਹਿੱਸਾ ਅਤੇ ਟੱਕਰ ...
ਖੰਨਾ/ਈਸੜੂ, 11 ਮਈ (ਮਨਜੀਤ ਸਿੰਘ ਧੀਮਾਨ/ਬਲਵਿੰਦਰ ਸਿੰਘ)- ਟਰੈਕਟਰ ਟਰਾਲੀ ਦੀ ਲਪੇਟ 'ਚ ਆਉਣ ਕਾਰਨ 15 ਮਹੀਨੇ ਦੇ ਲੜਕੇ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕ ਲੜਕੇ ਦੀ ਪਹਿਚਾਣ ਅਨੀਕੇਤ ਪੁੱਤਰ ਪਰਮੋਦ ਕੁਮਾਰ ਵਾਸੀ ਲਕਸਮੀ ਭੱਠਾ ਜਲਾਜਣ ਵਜੋਂ ਹੋਈ | ਮਾਮਲੇ ਦੀ ...
ਖੰਨਾ, 11 ਮਈ (ਮਨਜੀਤ ਧੀਮਾਨ)- ਬੀਤੀ ਰਾਤ 17 ਸਾਲ ਦੀ ਲੜਕੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਹੈ | ਮਾਮਲੇ ਦੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ. ਐਸ. ਆਈ. ਜਗਤਾਰ ਸਿੰਘ ਨੇ ਕਿਹਾ ਕਿ ਮਿ੍ਤਕ ਲੜਕੀ ਦੀ ਪਹਿਚਾਣ ਸਿਮਰਨਪ੍ਰੀਤ ਕੌਰ ਵਾਸੀ ਨਿਊ ਨਰੋਤਮ ਨਗਰ ਰਤਨਹੇੜੀ ਰੋਡ ...
ਮਲੌਦ, 11 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਦੇ ਵੱਖ-ਵੱਖ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਇਆ ਪੰਥਕ ਇਕੱਠ ਸ਼ੁਭ-ਸੰਕੇਤ ਹੈ¢ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥਕ ਸਫਾਂ ਵਿੱਚ ਵਿਚਰਨ ਵਾਲੇ ਆਗੂ ਜਥੇ: ਦਵਿੰਦਰ ਸਿੰਘ ...
ਡੇਹਲੋਂ, 11 ਮਈ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਓਲੰਪੀਅਨ ਪਿ੍ਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਦੂਸਰੇ ਗੇੜ ਦੇ ਮੈਚਾਂ ਵਿੱਚ ਹਾਕੀ ਸੈਂਟਰ ਰਾਮਪੁਰ ਛੰਨਾ, ਫਰੈਂਡਜ਼ ਕਲੱਬ ਰੂਮੀ ਅਤੇ ਮੇਜ਼ਬਾਨ ਹਾਕੀ ਅਕੈਡਮੀ ਜਰਖੜ ਨੇ ...
ਮਲੌਦ, 11 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਆਮ ਆਦਮੀ ਪਾਰਟੀ ਨਾਲ ਜੁੜੇ ਹਰ ਵਰਗ ਦੇ ਵਰਕਰ ਦਾ ਹਮੇਸ਼ਾ ਬਣਦਾ ਮਾਣ-ਸਤਿਕਾਰ ਬਰਕਰਾਰ ਰਹੇਗਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਉਪ-ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ...
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਅੱਜ ਸਰਕਾਰੀ ਪ੍ਰਾਇਮਰੀ ਸਕੂਲ ਨੰ. 7 ਵਿਖੇ ਉਨ੍ਹਾਂ ਬੱਚਿਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜੋ ਪੰਜਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਵਿੱਚੋਂ ਪਹਿਲੇ ਸਥਾਨ 'ਤੇ ਰਹੇ | ਮੁੱਖ ਅਧਿਆਪਕ ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਸਰਕਾਰੀ ...
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਐਮ. ਜੀ. ਸੀ. ਏ. ਐੱਸ. ਮਾਡਲ ਹਾਈ ਸਕੂਲ ਵਿਚ, ਨਗਰ ਕੌਂਸਲ ਖੰਨਾ ਵੱਲੋਂ ਸਵੱਛ ਭਾਰਤ ਮਿਸ਼ਨ ਅਧੀਨ ਦੇ ਸੀ. ਐਫ. ਨਵਰੀਤ ਕੌਰ, ਮਨਿੰਦਰ ਸਿੰਘ, ਮੋਹਿਤ ਬਾਲੀ, ਟਿੰਕੂ ਅਤੇ ਅਮਨਦੀਪ ਕੌਰ ਦੀ ਟੀਮ ਦੀ ਦੇਖ ਰੇਖ ਹੇਠ ਵਾਤਾਵਰਣ ਨੂੰ ਪ੍ਰਦੂਸ਼ਣ ...
ਜੌੜੇਪੁਲ ਜਰਗ, 11 ਮਈ (ਪਾਲਾ ਰਾਜੇਵਾਲੀਆ)-ਸਮੂਹ ਨਗਰ ਖੇੜ੍ਹੇ ਦੀ ਸੁੱਖ ਸ਼ਾਂਤੀ ਲਈ ਸਾਂਸੀ ਭਾਈਚਾਰੇ ਵਲੋਂ ਪੀਰ ਬਾਬਾ ਦੂਲੋ ਜੀ ਦੇ ਪਾਵਨ ਅਸਥਾਨ ਤੇ ਪਿੰਡ ਰੌਣੀ ਵਿਖੇ 7ਵਾਂ ਵਿਸ਼ਾਲ ਭੰਡਾਰਾ ਤੇ ਮਹਿਫ਼ਲ-ਏ-ਕੱਵਾਲੀ ਮੁੱਖ ਸੇਵਾਦਾਰ ਜਸਪ੍ਰੀਤ ਸਿੰਘ ਦੀ ਸਰਪ੍ਰਸਤੀ ...
ਪਾਇਲ, 11 ਮਈ (ਰਾਜਿੰਦਰ ਸਿੰਘ, ਨਿਜ਼ਾਮਪੁਰ)-ਇੱਥੋਂ ਨੇੜਲੇ ਪਿੰਡ ਜੱਲ੍ਹਾ ਦੀ ਸਹਿਕਾਰੀ ਖੇਤੀਬਾੜੀ ਸੋਸਾਇਟੀ ਦੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਰਿਟਰਨਿੰਗ ਅਫ਼ਸਰ ਨੇ ਰੱਦ ਕਰ ਦਿੱਤੀ, ਜਿਸ ਕਾਰਨ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ...
ਮਾਛੀਵਾੜਾ ਸਾਹਿਬ, 11 ਮਈ (ਮਨੋਜ ਕੁਮਾਰ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੰਘਰਸ਼ ਮਈ ਦਿਨਾਂ ਵਿੱਚ ਉਨ੍ਹਾਂ ਦੇ ਵਿਸ਼ਵਾਸਪਾਤਰਾਂ ਦੀ ਟੀਮ ਦੇ ਅਹਿਮ ਹਿੱਸਾ ਅਮਰੀਕਾ ਵਾਸੀ ਤੇ ਆਪ ਦੇ ਸੀਨੀਅਰ ਆਗੂ ਸਨੀ ਰਾਏ ਨੇ ਵਿਸ਼ੇਸ਼ ਗੱਲਬਾਤ ਦੌਰਾਨ ਸਰਕਾਰ ਦੇ ...
ਸਮਰਾਲਾ, 11 ਮਈ (ਗੋਪਾਲ ਸੋਫਤ)-'ਸਆਦਤ ਹਸਨ ਮੰਟੋ, ਮਨੁੱਖੀ ਸੰਵੇਦਨਾ ਦੀ ਸੂਖਮ ਅਭਿਵਿਅਕਤੀ ਦਾ ਬਹੁ ਵਿਧਾਵੀ ਸਾਹਿਤ ਸਿਰਜਕ ਹੈ | ਮੰਟੋ ਨੇ ਜਿੱਥੇ ਸਮਾਜਿਕ ਕੋਹੜ ਦੀਆਂ ਵੱਖ-ਵੱਖ ਪਰਤਾਂ ਨੂੰ ਬੇਕਿਰਕੀ ਨਾਲ ਉਧੇੜਦੀਆਂ ਕਹਾਣੀਆਂ ਰਚੀਆਂ, ਉੱਥੇ 'ਸਿਆਹ ਹਾਸ਼ੀਏ' ਦੇ ...
ਕੁਹਾੜਾ, 11 ਮਈ (ਸੰਦੀਪ ਸਿੰਘ ਕੁਹਾੜਾ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਲੁਧਿਆਣਾ ਦੇ ਗੰਨਾ ਸੈਕਸ਼ਨ ਖੇਤੀਬਾੜੀ ਵਿਕਾਸ ਅਫ਼ਸਰ ਰਿਤੀਕਾ ਰਾਣੀ ਅਤੇ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਦੇ ਗੰਨਾ ਵਿਭਾਗ ਦੇ ਇੰਚਾਰਜ ਰਣਪ੍ਰੀਤ ਸਿੰਘ ਵੱਲੋਂ ਮਿੱਲ ਏਰੀਏ ਅਧੀਨ ...
ਮਾਛੀਵਾੜਾ ਸਾਹਿਬ, 11 ਮਈ (ਮਨੋਜ ਕੁਮਾਰ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਸੰਘਰਸ਼ ਮਈ ਦਿਨਾਂ ਵਿੱਚ ਉਨ੍ਹਾਂ ਦੇ ਵਿਸ਼ਵਾਸਪਾਤਰਾਂ ਦੀ ਟੀਮ ਦੇ ਅਹਿਮ ਹਿੱਸਾ ਅਮਰੀਕਾ ਵਾਸੀ ਤੇ ਆਪ ਦੇ ਸੀਨੀਅਰ ਆਗੂ ਸਨੀ ਰਾਏ ਨੇ ਵਿਸ਼ੇਸ਼ ਗੱਲਬਾਤ ਦੌਰਾਨ ਸਰਕਾਰ ਦੇ ...
ਲੁਧਿਆਣਾ, 11 ਮਈ (ਪੁਨੀਤ ਬਾਵਾ)-ਬਿਜਲੀ ਨਿਗਮ ਵਲੋਂ ਬਿਜਲੀ ਚੋਰੀ ਕਰਨ ਵਾਲਿਆ ਖਿਲਾਫ਼ ਸਖ਼ਤੀ ਵਧਾ ਦਿੱਤੀ ਗਈ ਹੈ | ਜਿਸ ਦੇ ਤਹਿਤ ਬਿਜਲੀ ਨਿਗਮ ਇਨਫੋਰਸਮੈਂਟ ਵਿੰਗ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਬਿਜਲੀ ਚੋਰੀ ਦੇ ਮਾਮਲੇ ਫੜ੍ਹੇ ਗਏ | ਬਿਜਲੀ ਨਿਗਮ ਦੀ ...
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬੀ ਸਾਹਿਤ ਸਭਾ ਖੰਨਾ ਦੀ ਇਕੱਤਰਤਾ ਵਿਚ ਸਭਾ ਦੀ ਮੈਂਬਰ ਕਵਿੱਤਰੀ ਮਨਜੀਤ ਕੌਰ ਜੀਤ ਦਾ ਪਲੇਠਾ ਕਾਵ ਸੰਗ੍ਰਹਿ 'ਚੰਨ ਦੀਆਂ ਰਿਸ਼ਮਾਂ' ਲੋਕ -ਅਰਪਣ ਕੀਤਾ ਗਿਆ | ਇਹ ਸਾਰਾ ਸਮਾਗਮ ਪ੍ਰਧਾਨ ਗੁਰਜੰਟ ਸਿੰਘ ਮਰਾੜ (ਕਾਲ਼ਾ ...
ਅਹਿਮਦਗੜ੍ਹ, 11 ਮਈ (ਸੋਢੀ)-ਸਥਾਨਕ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਹੋਈ ਪ੍ਰਧਾਨ ਦੀ ਚੋਣ ਕਿ੍ਸ਼ਨ ਸਿੰਘ ਰਾਜੜ੍ਹ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਅਤੇ ਉਨ੍ਹਾਂ ਨੂੰ ਪ੍ਰਬੰਧਕ ਕਮੇਟੀ ਦੇ ਚੁਣਨ ਦੇ ਅਧਿਕਾਰ ...
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਸਮਰਾਲਾ ਅਤੇ ਖੰਨਾ ਵਲੋਂ ਸਾਂਝੇ ਤੌਰ 'ਤੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਕਿਸਾਨ ਜਾਗਰੂਕਤਾ ਕੈਂਪ ਪਿੰਡ ਚਾਵਾ ਵਿਖੇ ਲਗਾਇਆ ਗਿਆ¢ ਇਹ ਕੈਂਪ ਡਾ. ਨਰਿੰਦਰ ਸਿੰਘ ਬੈਨੀਪਾਲ ਮੁੱਖ ...
ਡੇਹਲੋਂ, 11 ਮਈ (ਅੰਮਿ੍ਤਪਾਲ ਸਿੰਘ ਕੈਲੇ)-ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਵਿਖੇ ਕਾਲਜ ਦੇ ਪੰਜਾਬੀ ਵਿਭਾਗ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਾਂਝੇ ਉਦਮ ਨਾਲ 'ਕੰਪਿਊਟਰ ਤਕਨਾਲੋਜੀ ਅਤੇ ਪੰਜਾਬੀ ਭਾਸ਼ਾ' ਵਿਸ਼ੇ 'ਤੇ ਕਾਲਜ ਦੀ ਆਈ. ਕਿਉ. ਏ. ਸੀ. ਦੀ ਮਦਦ ਨਾਲ ...
ਮਲੌਦ, 11 ਮਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਬੇਰੁਜ਼ਗਾਰੀ ਪੰਜਾਬ ਵਿਚ ਇਕ ਵੱਡਾ ਮੁੱਦਾ ਹੈ ਜਿੱਥੇ ਬੇਰੁਜ਼ਗਾਰਾਂ ਦੀ ਕਤਾਰ ਦਿਨ ਪ੍ਰਤੀ ਦਿਨ ਹੋਰ ਲੰਮੀ ਹੋ ਰਹੀ ਹੈ | ਮਲਟੀਪਰਪਜ਼ ਹੈਲਥ ਵਰਕਰ ਬੇਰੁਜ਼ਗਾਰ ਯੂਨੀਅਨ ਦੇ ਸੂਬਾਈ ਆਗੂ ਸੁਖਦੇਵ ਸਿੰਘ ਨੇ ਕਿਹਾ ਕਿ ...
ਖੰਨਾ, 11 ਮਈ (ਮਨਜੀਤ ਧੀਮਾਨ)- ਥਾਣਾ ਸਿਟੀ 1 ਖੰਨਾ ਪੁਲਿਸ ਨੇ 60 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਇਕ ਕਾਰ ਸਵਾਰ ਵਿਅਕਤੀ ਨੂੰ ਕਾਬੂ ਕੀਤਾ | ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਖੰਨਾ ਦੇ ਐੱਸ. ਐੱਚ. ਓ. ਭਿੰਦਰ ਸਿੰਘ ਖੰਗੂੜਾ ਨੇ ਕਿਹਾ ਕਿ ਏ. ਐਸ. ਆਈ. ਜਗਤਾਰ ...
ਮਲੌਦ, 11 ਮਈ (ਦਿਲਬਾਗ ਸਿੰਘ ਚਾਪੜਾ)- ਨਗਰ ਪੰਚਾਇਤ ਮਲੌਦ ਦੇ ਕੌਂਸਲਰਾਂ ਦੀ ਮੀਟਿੰਗ ਪ੍ਰਧਾਨ ਵਰਿੰਦਰਜੀਤ ਕੌਰ ਸੋਮਲ ਦੀ ਪ੍ਰਧਾਨਗੀ ਅਤੇ ਕਾਰਜ ਸਾਧਕ ਅਫ਼ਸਰ ਬਲਵੀਰ ਸਿੰਘ ਗਿੱਲ ਦੀ ਦੇਖ ਰੇਖ ਹੇਠ ਹੋਈ, ਜਿਸ ਵਿੱਚ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ...
ਦੋਰਾਹਾ, 11 ਮਈ (ਜਸਵੀਰ ਝੱਜ)-ਕੌਂਸਲਰ ਤੇ ਸਮਾਜ ਸੇਵੀ ਕੁਲਵੰਤ ਸਿੰਘ ਦਾ ਇਕਲੌਤਾ ਨੌਜਵਾਨ ਭਤੀਜਾ, ਕੁਲਦੀਪ ਸਿੰਘ (ਗਗਨ ਮੋਟਰਜ਼, ਪੇਸ਼ਾਵਰੀ ਰੈਸਟੋਰੈਂਟ) ਦਾ ਪੁੱਤਰ ਗਗਨਦੀਪ ਸਿੰਘ ਰਿੰਕਲ (34 ਸਾਲ), ਗੁਰਦੇ ਦੀ ਬਿਮਾਰੀ ਤੋਂ ਪੀੜਤ ਸੀ | ਜੋ ਇਲਾਜ ਦਰਮਿਆਨ 3 ਮਈ ਨੂੰ ...
ਖੰਨਾ, 11 ਮਈ (ਹਰਜਿੰਦਰ ਸਿੰਘ ਲਾਲ)-ਸਮਰਾਲਾ ਰੋਡ ਸਥਿਤ ਖਾਟੂ ਧਾਮ ਮੰਦਿਰ ਵਿਚ ਵੀਰਵਾਰ 12 ਮਈ ਨੂੰ ਸ਼ਾਮ 8 ਵਜੇ ਤੋਂ ਦੇਰ ਰਾਤ ਤੱਕ ਕੀਰਤਨ ਸਮਾਗਮ ਕੀਤਾ ਜਾ ਰਿਹਾ ਹੈ¢ ਰਵੀਚੰਦਰ, ਗੁਲਸ਼ਨ ਧੀਮਾਨ, ਨੀਰਜ ਬੈਜ, ਮਨੀਸ਼ ਬਾਂਸਲ ਵੱਲੋਂ ਇਹ ਸਮਾਗਮ ਕੀਤਾ ਜਾ ਰਿਹਾ ਹੈ ¢ ਇਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX