ਮਹਿਲ ਕਲਾਂ, 11 ਮਈ (ਤਰਸੇਮ ਸਿੰਘ ਗਹਿਲ)-ਪੰਜਾਬ ਸਰਕਾਰ ਵਲੋਂ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਲਈ ਸਰਕਾਰੀ ਸਕੂਲਾਂ ਵਿਚ ਹਾਈਟੈਕ ਸਹੂਲਤਾਂ ਦੇਣ 'ਤੇ ਸਕੂਲਾਂ ਨੂੰ ਡਿਜੀਟਲ ਬਣਾਉਣ ਦੇ ਕੀਤੇ ਗਏ ਦਾਅਵਿਆਂ ਤੋਂ ਲਗਦਾ ਕਿ ਵਿਦਿਆਰਥੀਆਂ ਦੇ ਮਾਪੇ ਪ੍ਰਸੰਨ ਨਹੀਂ ਹੋਏ | 'ਆਪ' ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ ਬਿਹਤਰੀਨ ਸਹੂਲਤਾਂ ਦੇਣ ਨੂੰ ਮਾਪੇ ਸਿਰਫ਼ ਪਿਛਲੀਆਂ ਸਰਕਾਰਾਂ ਵਾਂਗ ਹਾਲੇ ਐਲਾਨ ਹੀ ਸਮਝ ਰਹੇ ਹਨ, ਜਿਸ ਦੀ ਮਿਸਾਲ ਅੱਜ ਬਲਾਕ ਮਹਿਲ ਕਲਾਂ ਦੇ ਪਿੰਡ ਧਨੇਰ ਨਾਲ ਸਬੰਧਿਤ ਮਿਡਲ ਸਕੂਲ ਤੋਂ ਦੇਖਣ ਨੂੰ ਮਿਲੀ, ਜਿੱਥੇ ਪਿਛਲੇ ਦੋ ਸਾਲ ਤੋਂ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੋੜੀਂਦੇ ਵਿਸ਼ਿਆਂ ਨਾਲ ਸਬੰਧਿਤ ਅਧਿਆਪਕਾਂ ਦਾ ਪੱਕਾ ਪ੍ਰਬੰਧ ਹੀ ਨਹੀਂ ਹੋ ਸਕਿਆ | ਸਕੂਲ ਵਿਚ ਛੇਵੀਂ, ਸੱਤਵੀਂ ਅਤੇ ਅੱਠਵੀਂ ਜਮਾਤ ਦੇ 50 ਦੇ ਕਰੀਬ ਵਿਦਿਆਰਥੀਆਂ ਨੂੰ ਪੜਾਉਣ ਲਈ ਪਿਛਲੇ ਦੋ ਸਾਲਾਂ ਤੋਂ ਸਿਰਫ਼ ਇਕ ਹੀ ਅਧਿਆਪਕ ਹੈ, ਉਹ ਵੀ ਡੈਪੂਟੇਸ਼ਨ 'ਤੇ | ਵਿਦਿਆਰਥੀਆਂ ਦੀ ਪੜ੍ਹਾਈ ਦੇ ਨਵੇਂ ਵਰ੍ਹੇ ਦੀ ਸ਼ੁਰੂਆਤ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਜਿਉਂ ਦੀ ਤਿਉਂ ਦੇਖਦਿਆਂ ਅੱਜ ਵਿਦਿਆਰਥੀਆਂ ਦੇ ਮਾਪਿਆਂ ਦਾ ਸਬਰ ਦਾ ਬੰਨ੍ਹ ਉਸ ਸਮੇਂ ਟੁੱਟਦਾ ਦਿਖਾਈ ਦਿੱਤਾ | ਜਦੋਂ 15 ਦੇ ਕਰੀਬ 8 ਜਮਾਤ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਪੜ੍ਹਾਈ ਦੇ ਹੁੰਦੇ ਨੁਕਸਾਨ ਨੂੰ ਦੇਖਦਿਆਂ ਸਕੂਲ 'ਚੋਂ ਵਿਦਿਆਰਥੀਆਂ ਦਾ ਨਾਂਅ ਕਟਵਾਉਣ ਲਈ ਸਕੂਲ ਮੁੱਖ ਅਧਿਆਪਕ ਨੂੰ ਅਰਜ਼ੀਆਂ ਦਿੱਤੀਆਂ ਤੇ ਬਾਅਦ ਵਿਚ ਸਕੂਲ ਦੇ ਮੁੱਖ ਗੇਟ ਅੱਗੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਪ੍ਰਤੀ ਰੋਹ ਦਾ ਪ੍ਰਗਟਾਵਾ ਕਰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ | ਪਿੰਡ ਦੇ ਸਾਬਕਾ ਸਰਪੰਚ ਜਸਮਿੰਦਰ ਸਿੰਘ ਖ਼ਾਲਸਾ ਨੇ ਦੱਸਿਆ ਕਿ ਸਕੂਲ ਵਿਚ ਕਾਫ਼ੀ ਸਮੇਂ ਤੋਂ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਨੂੰ ਭਰਨ ਲਈ ਪਿਛਲੀਆਂ ਸਰਕਾਰਾਂ ਸਮੇਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲਾਂ ਦਲੀਲਾਂ ਕਰ ਚੁੱਕੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਵੀਂ ਸਰਕਾਰ ਤੋਂ ਕੁੱਝ ਆਸਾਂ ਜ਼ਰੂਰ ਸਨ, ਪ੍ਰੰਤੂ ਹਾਲੇ ਤੱਕ ਬੂਰ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਦੇ ਬੈਠਣ ਲਈ ਸ਼ਾਨਦਾਰ ਬਿਲਡਿੰਗ ਤੋਂ ਇਲਾਵਾ ਹੋਰ ਲੋੜੀਂਦੇ ਪ੍ਰਬੰਧ ਮੁਕੰਮਲ ਹਨ, ਪ੍ਰੰਤੂ ਪਿਛਲੇ ਸਮੇਂ ਤੋਂ ਸਕੂਲ ਵਿਚ ਅਧਿਆਪਕਾਂ ਦੀ ਖ਼ਾਲੀ ਅਸਾਮੀਆਂ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਸਕੂਲ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ 6 ਅਧਿਆਪਕਾਂ ਦੀਆਂ ਅਸਾਮੀਆਂ ਖ਼ਾਲੀ ਹਨ, ਪ੍ਰੰਤੂ ਵਿਭਾਗ ਵਲੋਂ ਇਕ ਅਧਿਆਪਕ ਨੂੰ ਭੱਦਲਵੱਡ ਸਕੂਲ ਤੋਂ ਡੈਪੂਟੇਸ਼ਨ 'ਤੇ ਭੇਜਿਆ ਹੋਇਆ ਹੈ | ਸਕੂਲ ਵਿਚ ਡੈਪੂਟੇਸ਼ਨ 'ਤੇ ਹਾਜ਼ਰ ਅਧਿਆਪਕ ਸਾਰੇ ਵਿਸ਼ਿਆਂ ਨੂੰ ਨਹੀਂ ਪੜ੍ਹਾ ਸਕਦਾ ਜਿਸ ਕਰ ਕੇ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਆਪਣੇ ਬੱਚਿਆਂ ਦੇ ਨਾਂਅ ਕਟਵਾਉਣ ਲਈ ਅਰਜ਼ੀਆਂ ਦੇਣੀਆਂ ਪਈਆਂ | ਇਸ ਮੌਕੇ ਜਸਵਿੰਦਰ ਸਿੰਘ ਖ਼ਾਲਸਾ ਸਾਬਕਾ ਸਰਪੰਚ, ਜਗਤਾਰ ਸਿੰਘ, ਜਗਜੀਤ ਸਿੰਘ, ਮਹਿੰਦਰ ਸਿੰਘ, ਗੁਰਜੰਟ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ, ਧਰਮਪਾਲ ਸਿੰਘ, ਬਲਵੀਰ ਸਿੰਘ, ਬੁੱਧ ਸਿੰਘ, ਗੁਰਜੰਟ ਸਿੰਘ, ਜਗਰੂਪ ਸਿੰਘ, ਜਸਵੀਰ ਸਿੰਘ, ਅੰਮਿ੍ਤਪਾਲ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਮਾਪੇ ਹਾਜ਼ਰ ਸਨ, ਜਿਨ੍ਹਾਂ ਵਲੋਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਖ਼ਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ | ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਪੇਪਰ ਚੱਲ ਰਹੇ ਹਨ ਤਾਂ ਕਰ ਕੇ ਸਮੱਸਿਆ ਹੈ | ਜਦੋਂ ਪਿਛਲੇ ਦੋ ਸਾਲਾਂ ਤੋਂ ਸਕੂਲ ਵਿਚ ਇਕ ਅਧਿਆਪਕ ਹੀ ਪੜ੍ਹਾਉਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਦੋ ਅਧਿਆਪਕ ਡੈਪੂਟੇਸ਼ਨ 'ਤੇ ਹਫ਼ਤਾ-ਹਫ਼ਤਾ ਪੜ੍ਹਾਉਂਦੇ ਹਨ |
ਟੱਲੇਵਾਲ, 11 ਮਈ (ਸੋਨੀ ਚੀਮਾ)- ਪਿੰਡ ਟੱਲੇਵਾਲ ਨਾਲ ਸਬੰਧਤ ਇਕ ਮਜ਼ਦੂਰ ਪਰਿਵਾਰ ਦੇ ਇਕ ਕਮਰੇ ਨੂੰ ਅਚਾਨਕ ਅੱਗ ਲੱਗਣ ਕਾਰਨ ਜਿੱਥੇ ਬੈਡ ਅਤੇ ਨਿੱਤ ਵਰਤੋਂ ਦਾ ਹਜ਼ਾਰਾਂ ਰੁਪਏ ਦਾ ਸਾਮਾਨ ਸੜ ਗਿਆ, ਉੱਥੇ ਮਜ਼ਦੂਰ ਪਿਤਾ ਅਤੇ ਮਾਂ ਵਲੋਂ ਦਿਹਾੜੀ ਕਰ ਕੇ ਆਪਣੀਆਂ ਧੀਆਂ ...
ਤਪਾ ਮੰਡੀ, 11 ਮਈ (ਪ੍ਰਵੀਨ ਗਰਗ)- ਸਬ-ਡਵੀਜਨਲ ਹਸਪਤਾਲ 'ਚੋਂ ਨੌਕਰੀ ਤੋਂ ਕੱਢੇ ਆਊਟਸੋਰਸ ਕਰਮਚਾਰੀਆਂ ਦਾ ਧਰਨਾ 17ਵੇਂ ਦਿਨ 'ਚ ਦਾਖਲ ਹੋ ਗਿਆ ਹੈ, ਜਿਸ ਦੇ ਚਲਦਿਆਂ ਅੱਤ ਦੀ ਪੈ ਰਹੀ ਗਰਮੀ ਕਾਰਨ ਧਰਨੇ 'ਚ ਸ਼ਾਮਿਲ ਆਊਟਸੋਰਸਿਜ਼ ਕਰਮਚਾਰੀਆਂ 'ਚੋਂ ਇਕ ਮਹਿਲਾ ਕਰਮਚਾਰੀ ...
ਬਰਨਾਲਾ, 11 ਮਈ (ਅਸ਼ੋਕ ਭਾਰਤੀ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ ਦੇ ਸਹਿਯੋਗ ਨਾਲ ਮਿਸ਼ਨ ਸੰਪੂਰਨ ਖੇਤੀ ਪੂਰਨ ਰੁਜ਼ਗਾਰ ਦੀ ਮੁਹਿੰਮ ਤਹਿਤ ਪੰਜਾਬ ਦੀ ਜ਼ਮੀਨ ਨੂੰ ਬੰਜਰ ਹੋਣ ਤੋਂ ਲਈ ਝੋਨੇ ਲਗਵਾਉਣ ਦੀ ਕੁਦਰਤੀ ਵਿਧੀ ਅਪਣਾਉਣ ...
ਬਰਨਾਲਾ, 11 ਮਈ (ਨਰਿੰਦਰ ਅਰੋੜਾ)- ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਬਰਨਾਲਾ ਚੇਤਨ ਸ਼ਰਮਾ ਦੀ ਅਦਾਲਤ ਵਲੋਂ ਚੈੱਕ ਬਾਉਂਸ ਦੇ ਮਾਮਲੇ 'ਚ ਮੁਲਜ਼ਮ ਨੂੰ ਦੋ ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ | ਐਡਵੋਕੇਟ ਧੀਰਜ ਕੁਮਾਰ ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ...
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ)-ਵਿਦਿਆਰਥੀਆਂ ਨੂੰ ਆਈਲਟਸ ਦੀ ਸਿੱਖਿਆ ਪ੍ਰਦਾਨ ਕਰਨ ਵਾਲੀ ਪ੍ਰਸਿੱਧ ਸੰਸਥਾ ਇੰਗਲਿਸ਼ ਸਕੂਲ, 16 ਏਕੜ ਬਰਨਾਲਾ ਦੇ ਇਕ ਹੋਰ ਵਿਦਿਆਰਥੀ ਨੇ 9 ਬੈਂਡ ਹਾਸਲ ਕੀਤੇ ਹਨ | ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਨੇਜਿੰਗ ਡਾਇਰੈਕਟਰ ...
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ)- ਬਰਨਾਲਾ-ਹੰਡਿਆਇਆ ਵਿਚਕਾਰ ਐਸ.ਡੀ. ਕਾਲਜ ਦੇ ਨੇੜੇ ਰੇਲਵੇ ਲਾਈਨ 'ਤੇ ਰੇਲ ਗੱਡੀ ਨਾਲ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਜੀ.ਆਰ.ਪੀ. ਚੌਕੀ ਦੇ ਇੰਚਾਰਜ ਰਣਵੀਰ ਸਿੰਘ ਅਤੇ ਤਫ਼ਤੀਸ਼ੀ ...
ਤਪਾ ਮੰਡੀ, 11 ਮਈ (ਵਿਜੇ ਸ਼ਰਮਾ)- ਪਿੰਡ ਘੁੰਨਸ ਦੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੋਖਰਣ ਪ੍ਰਮਾਣੂ ਪ੍ਰੀਖਣ ਦਿਵਸ ਚੇਅਰਪਰਸਨ ਸ੍ਰੀਮਤੀ ਗੁਰਸ਼ਰਨਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ | ਇਸ ਮੌਕੇ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਦੇ ਪੇਂਟਿੰਗ ਤੇ ...
ਟੱਲੇਵਾਲ, 11 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਵਲੋਂ ਪਿੰਡ ਗਹਿਲ, ਬੀਹਲਾ ਤੋਂ ਇਲਾਵਾ ਵੱਖ-ਵੱਖ ਪਿੰਡਾਂ ਵਿਚ ਮੀਟਿੰਗਾਂ ਕਰ ਕੇ ਕੇਂਦਰ ਸਰਕਾਰ ਵਲੋਂ ਭਾਖੜਾ ਡੈਮ ਦੀ ਨੁਮਾਇੰਦਗੀ ਨੂੰ ਖ਼ਤਮ ਕਰਨ ਅਤੇ ਪੰਜਾਬ ਦਾ ਪਾਣੀ ਦਿੱਲੀ ਦੇ ...
ਤਪਾ ਮੰਡੀ, 11 ਮਈ (ਵਿਜੇ ਸ਼ਰਮਾ)-ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤਪਾਲ ਸਿੰਘ ਭੁੱਲਰ ਦੀ ਅਗਵਾਈ ਵਿਚ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਮਰੀਜ਼ਾਂ ਤੇ ਸਟਾਫ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕੀਤਾ ਗਿਆ | ਐਸ.ਐਮ.ਓ. ਡਾ: ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ...
ਤਪਾ ਮੰਡੀ, 11 ਮਈ (ਵਿਜੇ ਸ਼ਰਮਾ)-ਸ੍ਰੀ ਸੱਤਿਆ ਸਾਈ ਬਾਬਾ ਦੇ ਅਸ਼ੀਰਵਾਦ ਸਦਕਾ ਸ੍ਰੀ ਸੱਤਿਆ ਸਾਈਾ ਸੇਵਾ ਸੰਮਤੀ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ 'ਚੋਂ ਵਿੱਦਿਆ ਜੋਤੀ ਪ੍ਰੋਗਰਾਮ ਤਹਿਤ ਸਥਾਨਕ ਚਾਰ ਸਕੂਲਾਂ ਦੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ ...
ਰੂੜੇਕੇ ਕਲਾਂ, 11 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਦੇ ਅਧਿਕਾਰੀ ਡਾ: ਸਤਨਾਮ ਸਿੰਘ ਅਤੇ ਮੱਖਣ ਲਾਲ ਤਾਜੋ ਨੇ ਸਥਾਨਕ ਇਲਾਕੇ ਦੇ ਪਿੰਡਾਂ ਦੇ ਸੁੰਡੀ ਤੋਂ ਪ੍ਰਭਾਵਿਤ ਮੱਕੀ ਦੀਆਂ ਫ਼ਸਲਾਂ ਦਾ ਨਰੀਖਣ ਕਰਦਿਆਂ ਦੱਸਿਆ ਕਿ ...
ਰੂੜੇਕੇ ਕਲਾਂ, 11 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਅੰਤਰਰਾਸ਼ਟਰੀ ਪੱਧਰ ਦੀ ਪੜ੍ਹਾਈ ਕਰਵਾ ਰਹੀ ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਵਿਖੇ ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਅਮਰਜੀਤ ...
ਸ਼ਹਿਣਾ, 11 ਮਈ (ਸੁਰੇਸ਼ ਗੋਗੀ)-ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਨਵੀਂ ਸਕੂਲ ਦੀ ਬ੍ਰਾਂਚ ਵਿਖੇ ਪੰਜਵੀਂ ਦੀ ਪ੍ਰੀਖਿਆ ਵਿਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਸਮਾਗਮ ਕੀਤਾ ਗਿਆ | ਸਕੂਲ ਮੁਖੀ ...
ਬਰਨਾਲਾ, 11 ਮਈ (ਰਾਜ ਪਨੇਸਰ)- ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਸੀ.ਆਈ.ਏ. ਸਟਾਫ਼ ਵਲੋਂ ਦੋ ਵਿਅਕਤੀਆਂ ਨੂੰ 2500 ਨਸ਼ੀਲੀਆਂ ਗੋਲੀਆਂ, 45 ਸ਼ੀਸ਼ੀਆਂ ਤੇ ਕਰੂਜ਼ ਕਾਰ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਪੈੱ੍ਰਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ...
ਤਪਾ ਮੰਡੀ, 11 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸਬ-ਡਵੀਜ਼ਨ ਹਸਪਤਾਲ ਤਪਾ ਦੇ ਡਾਕਟਰਾਂ ਦੀ ਡਿਊਟੀ 'ਚ ਵਿਘਨ ਪਾਉਣ, ਦੁਰਵਿਵਹਾਰ ਕਰਨ ਅਤੇ ਮਾਰਕੁਟਾਈ ਕਰਨ ਦੇ ਦੋਸ਼ਾਂ ਹੇਠ ਤਪਾ ਪੁਲਿਸ ਨੇ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਡਾ: ਅਮਿਤ ...
ਮਹਿਲ ਕਲਾਂ, 11 ਮਈ (ਅਵਤਾਰ ਸਿੰਘ ਅਣਖੀ)-ਬੀ.ਡੀ.ਪੀ.ਓ. ਦਫ਼ਤਰ ਮਹਿਲ ਕਲਾਂ (ਬਰਨਾਲਾ) ਵਿਖੇ ਪਿਛਲੇ 20 ਦਿਨਾਂ ਤੋਂ ਬੀ.ਡੀ.ਪੀ.ਓ. ਦੀ ਕੁਰਸੀ ਖ਼ਾਲੀ ਪਈ ਹੋਣ ਕਰ ਕੇ ਬਲਾਕ ਦੇ ਸਾਰੇ ਪਿੰਡਾਂ ਦੇ ਵਿਕਾਸ ਕਾਰਜ ਅਤੇ ਮਨਰੇਗਾ ਯੋਜਨਾ ਪ੍ਰਭਾਵਿਤ ਹੋ ਕੇ ਰਹਿ ਗਈ ਹੈ | ਪ੍ਰਾਪਤ ...
ਤਪਾ ਮੰਡੀ, 11 ਮਈ (ਪ੍ਰਵੀਨ ਗਰਗ)-ਸਿਟੀ ਇੰਚਾਰਜ ਗੁਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਾਸ ਨਰਿੰਦਰ ਸਿੰਘ ਪੁੱਤਰ ਰਾਮ ਪ੍ਰਕਾਸ਼ ਵਾਸੀ ਟੀਕਾ ਨੰਗਲਾ ਜ਼ਿਲ੍ਹਾ ਕਾਸਗੰਜ ਯੂ.ਪੀ. ਨੇ ਬਿਆਨ ਕਲਮਬੱਧ ਕਰਵਾਏ ਹਨ ਕਿ ਉਹ ਬਾਬਾ ਮੱਠ ਨਜ਼ਦੀਕ ਲਾਇਲਪੁਰੀਆ ਦੀ ਧਰਮਸ਼ਾਲਾ ...
ਟੱਲੇਵਾਲ, 11 ਮਈ (ਸੋਨੀ ਚੀਮਾ)-ਪਿੰਡ ਚੀਮਾ ਦੇ ਸਮਾਜ ਸੇਵੀ ਆਜ਼ਾਦ ਸਪੋਰਟਸ ਤੇ ਵੈੱਲਫੇਅਰ ਕਲੱਬ ਵਲੋਂ ਜਿੱਥੇ ਲੋੜਵੰਦ ਲਈ ਸਮੇਂ-ਸਮੇਂ 'ਤੇ ਆਰਥਿਕ ਸਹਾਇਤਾ ਕੀਤੀ ਜਾਂਦੀ ਹੈ, ਉੱਥੇ ਸਾਲਾਨਾ ਅੱਖਾਂ ਦੇ ਮੁਫ਼ਤ ਅਪਰੇਸ਼ਨ ਕੈਂਪ ਲਗਾ ਕੇ ਵੀ ਲੋੜਵੰਦਾਂ ਨੂੰ ਰਾਹਤ ...
ਬਰਨਾਲਾ, 11 ਮਈ (ਰਾਜ ਪਨੇਸਰ)- ਬੀਤੇ ਦਿਨੀਂ ਪਿੰਡ ਪੱਤੀ ਸੇਖਵਾਂ ਨਜ਼ਦੀਕ ਲਸਾੜਾ ਡਰੇਨ 'ਚੋਂ ਇਕ ਵਿਅਕਤੀ ਦੀ ਲਾਸ਼ ਮਿਲਣ 'ਤੇ ਇਕ ਵਿਅਕਤੀ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਕੇ ਇਸੇ ਮਾਮਲੇ 'ਚ ਪੁਲਿਸ ਵਲੋਂ 2 ਔਰਤਾਂ ਨੂੰ ਨਾਮਜ਼ਦ ਕਰਦਿਆਂ ਨਸ਼ੀਲਾ ਪਦਾਰਥ ਤੇ 90 ...
ਸ਼ਹਿਣਾ, 11 ਮਈ (ਸੁਰੇਸ਼ ਗੋਗੀ)-ਚੀਮਾ ਮਾਈਨਰ ਦੀ ਵਿਭਾਗ ਵਲੋਂ ਸਫ਼ਾਈ ਨਾ ਕਰਵਾਏ ਜਾਣ ਕਾਰਨ ਟੇਲਾਂ 'ਤੇ ਪੈਂਦੇ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨਾ ਪਹੁੰਚਣ ਕਾਰਨ ਪ੍ਰੇਸ਼ਾਨ ਹਨ | ਮਨਜੀਤਪਾਲ ਸਿੰਘ ਬਿਊਟੀ, ਪਰਮਜੀਤ ਸਿੰਘ ਗਰੀਬੂ ਸੁਖਪੁਰਾ, ਜੋਗਿੰਦਰ ਸਿੰਘ ...
ਬਰਨਾਲਾ, 11 ਮਈ (ਰਾਜ ਪਨੇਸਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਰਨਾਲਾ ਦੀ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਈ ਜਿਸ ਵਿਚ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸ: ਤੇਜਾ ਸਿੰਘ ਜਾਗਲ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਅਤੇ ਸੁਖਦੇਵ ਸਿੰਘ ਨੂੰ ਮੈਂਬਰ ਲਿਆ ਗਿਆ | ...
ਧਨੌਲਾ, 11 ਮਈ (ਚੰਗਾਲ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਬਡਬਰ ਵਿਖੇ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਬਰਨਾਲਾ ਵਲੋਂ ਕਾਲਜ ਵਿਖੇ ਡਿਪਲੋਮੇ ਵਿਚ ਪੜ੍ਹ ਰਹੇ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ ਸਾਫ਼ਟ ਸਕਿੱਲ ਟਰੇਨਿੰਗ ਪ੍ਰੋਗਰਾਮ ...
ਬਰਨਾਲਾ, 11 ਮਈ (ਨਰਿੰਦਰ ਅਰੋੜਾ)- ਸਿਹਤ ਵਿਭਾਗ ਬਰਨਾਲਾ ਵਲੋ 'ਵਿਸ਼ਵ ਥੈਲਾਸੀਮੀਆ ਦਿਵਸ' ਨੂੰ ਸਮਰਪਿਤ ਥੈਲੇਸੀਮੀਆ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਸੂਬੇ ਭਰ ਵਿਚ ਹਫ਼ਤਾਵਾਰੀ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਹੈ | ਇਸ ਮੁਹਿੰਮ ਤਹਿਤ ਸਿਵਲ ਸਰਜਨ ਦਫ਼ਤਰ ...
ਕੁੱਪ ਕਲਾਂ, 11 ਮਈ (ਮਨਜਿੰਦਰ ਸਿੰਘ ਸਰੌਦ)-ਪਿਛਲੇ ਵਰ੍ਹੇ ਝੋਨੇ ਦੇ ਬੀਜ ਦਾ ਰੇਟ ਪ੍ਰਤੀ ਕਿੱਲੋ 50 ਤੋਂ ਲੈ ਕੇ 70 ਰੁਪਏ ਦੇ ਆਸ-ਪਾਸ ਸੀ ਪਰ ਮੌਜੂਦਾ ਸਮੇਂ ਜੋ ਹੈਰਾਨੀਜਨਕ ਅੰਕੜੇ ਸਾਹਮਣੇ ਆ ਰਹੇ ਹਨ, ਜੇਕਰ ਉਨ੍ਹਾਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਝੋਨੇ ਦੀ ਬੀਜ ...
ਚੀਮਾ ਮੰਡੀ, 11 ਮਈ (ਜਸਵਿੰਦਰ ਸਿੰਘ ਸ਼ੇਰੋਂ)-ਮਾਡਰਨ ਕਾਲਜ ਆਫ਼ ਐਜੂਕੇਸ਼ਨ ਬੀਰ ਕਲਾਂ ਵਿਖੇ ਮਾਂ ਦਿਵਸ ਦੇ ਮੌਕੇ ਤੇ ਕਾਲਜ ਦੇ ਚੇਅਰਮੈਨ ਰਵਿੰਦਰ ਬਾਂਸਲ ਦੀ ਅਗਵਾਈ ਹੇਠ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਕਾਲਜ ਦੇ ਪਿ੍ੰਸੀਪਲ ਡਾ. ਵੀ.ਕੇ ਰਾਏ ਨੇ ਅਪਣੇ ...
ਸੁਨਾਮ ਊਧਮ ਸਿੰਘ ਵਾਲਾ, 11 ਮਈ (ਧਾਲੀਵਾਲ, ਭੁੱਲਰ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪਿ੍ੰਸੀਪਲ ਕਾਮਨਾ ਗੁਪਤਾ ਦੀ ਅਗਵਾਈ ਵਿਚ ਰੈੱਡ ਕਰਾਸ ਦਿਵਸ ਮਨਾਇਆ ਗਿਆ | ਰੈੱਡ ਕਰਾਸ ਵਿਭਾਗ ਦੇ ਇੰਚਾਰਜ ਪ੍ਰੋ: ਮੁਖ਼ਤਿਆਰ ਸਿੰਘ ਨੇ ਕਿਹਾ ਕਿ 8 ਮਈ 1948 ਨੂੰ ਪਹਿਲੀ ...
ਮਸਤੂਆਣਾ ਸਾਹਿਬ, 11 ਮਈ (ਦਮਦਮੀ)- ਹਲਕਾ ਸੁਨਾਮ ਤੋਂ ਆਮ ਆਦਮੀ ਦੇ ਦੂਸਰੀ ਵਾਰ ਸਭ ਤੋਂ ਵੱਧ ਵੋਟਾਂ ਲੈ ਕੇ ਬਣੇ ਵਿਧਾਇਕ ਬਾਬੂ ਅਮਨ ਅਰੋੜਾ ਦੀ ਜਿੱਤ ਦੀ ਖ਼ੁਸ਼ੀ ਵਿਚ ਆਪ ਆਗੂ ਸਰਦਾਰ ਜਸਪਾਲ ਸਿੰਘ ਸਿੱਧੂ ਦੁੱਗਾ ਵਲੋਂ ਮਸਤੂਆਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ...
ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਸੁਬਾਰਡੀਨੇਟਰ ਸਰਵਿਸ ਫੈਡਰੇਸ਼ਨ ਦੇ ਸੂਬਾਈ ਆਗੂ ਅਤੇ ਪੈਰਾ ਮੈਡੀਕਲ, ਸਿਹਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੁੱਪ ਚੁਪੀਤੇ ਪੰਜ ਮਈ ਤੋਂ ਸਰਕਾਰੀ ਖਜਾਨੇ ...
ਸੰਗਰੂਰ, 11 ਮਈ (ਅਮਨਦੀਪ ਸਿੰਘ ਬਿੱਟਾ) - ਪੰਜਾਬ ਸੁਬਾਰਡੀਨੇਟਰ ਸਰਵਿਸ ਫੈਡਰੇਸ਼ਨ ਦੇ ਸੂਬਾਈ ਆਗੂ ਅਤੇ ਪੈਰਾ ਮੈਡੀਕਲ, ਸਿਹਤ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੁੱਪ ਚੁਪੀਤੇ ਪੰਜ ਮਈ ਤੋਂ ਸਰਕਾਰੀ ਖਜਾਨੇ ...
ਅਹਿਮਦਗੜ੍ਹ, 11 ਮਈ (ਸੋਢੀ)- ਸਥਾਨਕ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਹੋਈ ਪ੍ਰਧਾਨ ਦੀ ਚੋਣ ਕਿ੍ਸ਼ਨ ਸਿੰਘ ਰਾਜੜ੍ਹ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆਂ ਗਿਆ ਅਤੇ ਉਨ੍ਹਾਂ ਨੂੰ ਪ੍ਰਬੰਧਕ ਕਮੇਟੀ ਦੇ ਚੁਣਨ ਦੇ ਅਧਿਕਾਰ ...
ਲੌਂਗੋਵਾਲ, 11 ਮਈ (ਵਿਨੋਦ, ਖੰਨਾ)- ਲੌਂਗੋਵਾਲ ਇਲਾਕੇ ਵਿਚ ਸਿੰਥੈਟਿਕ ਨਸਿਆਂ, ਜਾਨਲੇਵਾ ਨਸ਼ਾ ਚਿੱਟਾ, ਨਸ਼ੇ ਦੀਆਂ ਗੋਲੀਆਂ ਅਤੇ ਟੀਕਿਆਂ ਦਾ ਵਪਾਰ ਕਰਕੇ ਭੋਲੇ ਭਾਲੇ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿਚ ਧੱਕਣ ਵਾਲੇ ਨਸ਼ਾ ਤਸਕਰਾਂ ਨੂੰ ਨੱਥ ਪਾ ਕੇ ਸਖ਼ਤ ...
ਮਲੇਰਕੋਟਲਾ, 11 ਮਈ (ਪਰਮਜੀਤ ਸਿੰਘ ਕੁਠਾਲਾ)-ਪੰਜਾਬ ਨੰਬਰਦਾਰ ਯੂਨੀਅਨ 'ਬਲੌਂਗੀ' ਜ਼ਿਲ੍ਹਾ ਮਲੇਰਕੋਟਲਾ ਵਲੋਂ ਪ੍ਰਧਾਨ ਰਾਜ ਸਿੰਘ ਦੁਲਮਾਂ ਦੀ ਅਗਵਾਈ ਹੇਠ ਅੱਜ ਨੰਬਰਦਾਰਾਂ ਦੇ ਵਫ਼ਦ ਨੇ ਐਸ.ਡੀ.ਐਮ. ਮਲੇਰਕੋਟਲਾ ਜਸਵੀਰ ਸਿੰਘ ਨਾਲ ਮੁਲਾਕਾਤ ਕਰਕੇ ਨੰਬਰਦਾਰਾਂ ...
ਸੰਗਰੂਰ, 11 ਮਈ (ਦਮਨਜੀਤ ਸਿੰਘ)- ਆਲ ਇੰਡੀਆ ਸ਼ਤਰੰਜ਼ ਫੈਡਰੇਸ਼ਨ ਵਲੋਂ ਇਸ ਸਾਲ ਨੈਸ਼ਨਲ ਐਮਚਿਊਰ ਸਤਰੰਜ ਪ੍ਰਤੀਯੋਗਿਤਾ ਪੰਜਾਬ ਰਾਜ ਨੰੂ ਦਿੱਤੀ ਗਈ ਹੈ | ਇਹ ਚੈਂਪੀਅਨਸ਼ਿਪ 15 ਤੋਂ 19 ਫਰਵਰੀ 2023 ਨੰੂ ਸੰਗਰੂਰ ਵਿਖੇ ਕਰਵਾਈ ਜਾਵੇਗੀ | ਸੂਬਾ ਸਕੱਤਰ ਰਾਕੇਸ਼ ਗੁਪਤਾ ਨੇ ...
ਲੌਂਗੋਵਾਲ, 11 ਮਈ (ਵਿਨੋਦ ਖੰਨਾ)-ਲੌਂਗੋਵਾਲ ਨਾਲ ਸੰਬੰਧਤ ਡਾ. ਗਗਨਦੀਪ ਸਿੰਘ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਭਾਰਤ ਦੇ ਉਪ ਰਾਸ਼ਟਰਪਤੀ ਸ੍ਰੀ ਐਮ. ਵੈਂਕਈਆ ਨਾਇਡੂ ਦੀ ਪ੍ਰਧਾਨਗੀ ਹੇਠ ਹੋਏ 69ਵੇਂ ਡਿਗਰੀ ਵੰਡ ਸਮਾਗਮ ਦੌਰਾਨ ਡਾਕਟਰੇਟ ਦੀ ਉਪਾਧੀ ਹਾਸਲ ...
ਮਸਤੂਆਣਾ ਸਾਹਿਬ, 11 ਮਈ (ਦਮਦਮੀ)- ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਹੋਣਹਾਰ ਖਿਡਾਰਨ ਸਿਮਰਜੀਤ ਕੌਰ ਗੰਢੂਆਂ ਨੇ ਕੋਚ ਸੁਖਪਾਲ ਸਿੰਘ ਲਖਮੀਰ ਵਾਲਾ ਦੀ ਅਗਵਾਈ ਵਿਚ ਬੰਗਲੌਰ ਵਿਖੇ ਹੋਈਆਂ 'ਖੇਲੋ ਇੰਡੀਆ' ਖੇਡਾਂ ਵਿਚ ਪੰਜਾਬੀ ਯੂਨੀਵਰਸਿਟੀ ਵਲੋਂ 400/400 ਰਿਲੇਅ ...
ਖਨੌਰੀ, 11 ਮਈ (ਬਲਵਿੰਦਰ ਸਿੰਘ ਥਿੰਦ)- ਵਿਧਾਨ ਸਭਾ ਹਲਕਾ ਲਹਿਰਾਗਾਗਾ ਤੋਂ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਨੇ ਕਿਹਾ ਕਿ ਇਲਾਕੇ ਦੀਆਂ ਸਾਰੀਆਂ ਅਹਿਮ ਮੰਗਾਂ ਨੂੰ ਬਹੁਤ ਹੀ ਜਲਦੀ ਪਹਿਲ ਦੇ ਆਧਾਰ 'ਤੇ ਪੂਰਿਆਂ ਕੀਤਾ ਜਾਵੇਗਾ | ਐਡਵੋਕੇਟ ਗੋਇਲ ਨਜ਼ਦੀਕੀ ਪਿੰਡ ...
ਧੂਰੀ, 11 ਮਈ (ਦੀਪਕ)- ਗੁੰਮਰਾਹ ਕਰ ਕੇ ਪੈਸੇ ਠੱਗਣ ਦਾ ਮਾਮਲਾ ਥਾਣਾ ਸਦਰ ਧੂਰੀ ਦਰਜ ਹੋਣ ਦੀ ਜਾਣਕਾਰੀ ਮਿਲੀ ਹੈ, ਇਸ ਸਬੰਧੀ ਨੇੜਲੇ ਪਿੰਡ ਅਲਾਲ ਦੇ ਗੁਰਮੇਲ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਹਲਫ਼ੀਆ ਬਿਆਨ ਰਾਹੀ ਜਾਣਕਾਰੀ ਦਿੰਦਿਆਂ ਦੋਸ਼ ਲਾਇਆ ਕਿ ਜਗਸੀਰ ਸਿੰਘ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX