ਯਮੁਨਾਨਗਰ, 11 ਮਈ (ਗੁਰਦਿਆਲ ਸਿੰਘ ਨਿਮਰ)-ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੇ ਰਿਸਰਚ ਸੈੱਲ ਅਤੇ ਇੰਟਰਨਲ ਕੁਆਲਿਟੀ ਇੰਸੋਰੈਂਸ ਸੈੱਲ ਨੇ ਅੱਜ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਇਕ ਰੋਜ਼ਾ ਰਾਸ਼ਟਰੀ ਵਰਕਸ਼ਾਪ ਕਰਵਾਈ ਗਈ | ਇਸ ਵਰਕਸ਼ਾਪ ਵਿਚ ਦੇਸ਼ ਭਰ ਤੋਂ ਲਗਪਗ 300 ਪ੍ਰਤੀਭਾਗੀਆਂ ਨੇ ਭਾਗ ਲਿਆ ਅਤੇ ਆਈ. ਪੀ. ਆਰ. ਐਕਟ ਦੇ ਵੱਖ-ਵੱਖ ਮਹੱਤਵਪੂਰਨ ਪਹਿਲੂਆਂ 'ਤੇ ਚਰਚਾ ਕੀਤੀ ਗਈ | ਇਸ ਵਿਸ਼ੇ 'ਤੇ ਬੋਲਦਿਆਂ ਨੈਸ਼ਨਲ ਕੌਂਸਲ ਆਫ਼ ਰਿਸਰਚ ਡਿਵੈੱਲਪਮੈਂਟ ਦੇ ਵਿਗਿਆਨਕ ਸਲਾਹਕਾਰ ਡਾ. ਸੰਜੀਵ ਮਜੂਮਦਾਰ ਨੇ ਕਿਹਾ ਕਿ ਆਈ. ਪੀ. ਆਰ. ਖੋਜਕਰਤਾਵਾਂ ਦੇ ਅਧਿਕਾਰਾਂ ਦੀ ਰਾਖੀ ਕਰਦਾ ਹੈ ਅਤੇ ਉਨ੍ਹਾਂ ਦੇ ਯਤਨਾਂ ਨੂੰ ਉਚਿਤ ਸਿਹਰਾ ਦੇ ਕੇ ਉਨ੍ਹਾਂ ਦੇ ਬੌਧਿਕ ਯਤਨਾਂ ਨੂੰ ਮਾਨਤਾ ਦਿੰਦਾ ਹੈ | ਆਈ. ਪੀ. ਆਰ. ਦੇ ਟੂਲ ਜਿਵੇਂ ਕਿ ਕਾਪੀ ਰਾਈਟਸ, ਬ੍ਰਾਂਡ ਨੇਮ, ਲੋਗੋ, ਕੁਆਲਿਟੀ ਮਾਰਕ ਆਦਿ ਇਹ ਯਕੀਨੀ ਬਣਾਉਂਦੇ ਹਨ ਕਿ ਖੋਜਕਰਤਾਵਾਂ ਦੇ ਹਿੱਤ ਸੁਰੱਖਿਅਤ ਹਨ | ਉਸ ਨੇ ਕਾਨੂੰਨ ਦੇ ਤਹਿਤ ਆਈ. ਪੀ. ਆਰ. ਟੂਲ ਦੀ ਵਰਤੋਂ ਕਰਨ ਦੀਆਂ ਵਿਧੀਆਂ ਨੂੰ ਉਜਾਗਰ ਕਰਨ ਲਈ ਕਈ ਉਦਾਹਰਣਾਂ ਦਿੱਤੀਆਂ | ਇਸ ਮੌਕੇ ਡਾ. ਸੋਨਿਕਾ ਸੇਠੀ, ਐਸ. ਡੀ. ਕਾਲਜ ਅੰਬਾਲਾ ਛਾਉਣੀ ਅੰਗਰੇਜ਼ੀ ਦੀ ਐਸੋਸੀਏਟ ਪ੍ਰੋਫੈਸਰ ਨੇ ਅਕਾਦਮਿਕ ਅਤੇ ਆਮ ਲੋਕਾਂ ਦੇ ਫਾਇਦੇ ਲਈ ਆਈ. ਪੀ. ਆਰ. ਟੂਲਸ ਅਤੇ ਅਭਿਆਸਾਂ ਦੀ ਇਕ ਦਿਲਚਸਪ ਸੰਖੇਪ ਜਾਣਕਾਰੀ ਪੇਸ਼ ਕੀਤੀ ਹੈ | ਉਨ੍ਹਾਂ ਕਿਹਾ ਕਿ ਸਿੱਖਿਆ ਸ਼ਾਸਤਰੀਆਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਕਿ ਉਹ ਆਈ. ਪੀ. ਆਰ. ਕਾਨੂੰਨਾਂ ਦੀ ਪਾਲਣਾ ਕਰਨ ਅਤੇ ਆਮ ਲੋਕਾਂ ਵਿਚ ਆਈ. ਪੀ. ਆਰ. ਬਾਰੇ ਜਾਗਰੂਕਤਾ ਫੈਲਾਉਣ | ਇਸ ਤੋਂ ਪਹਿਲਾਂ ਰਿਸੋਰਸ ਪਰਸਨਾਂ ਅਤੇ ਪ੍ਰਤੀਭਾਗੀਆਂ ਦਾ ਸਵਾਗਤ ਕਰਦਿਆਂ ਪਿ੍ੰਸੀਪਲ ਡਾ.(ਮੇਜਰ) ਹਰਿੰਦਰ ਸਿੰਘ ਕੰਗ ਨੇ ਆਪਣੀ ਸੰਖੇਪ ਰਿਪੋਰਟ ਵਿਚ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ | ਇਸ ਮੌਕੇ ਵਰਕਸ਼ਾਪ ਦੇ ਪ੍ਰਬੰਧਕਾਂ ਡਾ. ਰਜਿੰਦਰ ਸਿੰਘ ਵਾਲੀਆ ਅਤੇ ਡਾ. ਅਸ਼ੋਕ ਖੁਰਾਣਾ ਨੇ ਵਰਕਸ਼ਾਪ ਦੀ ਥੀਮ ਪੇਸ਼ ਕੀਤੀ | ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਆਪਣੇ ਬੌਧਿਕ ਯਤਨਾਂ ਨੂੰ ਯਕੀਨੀ ਬਣਾਉਣ ਲਈ ਆਈ. ਪੀ. ਆਰ. ਕਾਨੂੰਨਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਇਸ ਮੌਕੇ ਰਣਦੀਪ ਸਿੰਘ ਜੌਹਰ ਪ੍ਰਧਾਨ ਕਾਲਜ ਪ੍ਰਬੰਧਕੀ ਕਮੇਟੀ ਨੇ ਵਰਕਸ਼ਾਪ ਕਰਵਾਉਣ ਲਈ ਪ੍ਰਬੰਧਕੀ ਟੀਮ ਨੂੰ ਵਧਾਈ ਦਿੱਤੀ |
ਸ਼ਾਹਬਾਦ ਮਾਰਕੰਡਾ, 11 ਮਈ (ਅਵਤਾਰ ਸਿੰਘ)-ਧਰਮਨਗਰੀ ਕੁਰੂਕਸ਼ੇਤਰ ਦੇ ਇਤਿਹਾਸਿਕ ਗੁਰਦੁਆਰਾ ਸੱਤਵੀਂ ਪਾਤਸ਼ਾਹੀ ਵਿਚ ਨਵੇਂ ਬਣਾਏ ਕਮਰਿਆਂ ਦਾ ਉਦਘਾਟਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ...
ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਐਤਕੀਂ ਮਾਰਚ ਤੇ ਅਪ੍ਰੈਲ ਮਹੀਨੇ 'ਚ ਪਈ ਗਰਮੀ ਦਾ ਅਸਰ ਜਿਥੇ ਕਣਕ ਤੇ ਹੋਰ ਫ਼ਸਲਾਂ 'ਤੇ ਪਿਆ ਹੈ ਉਥੇ ਹੀ ਇਸ ਦਾ ਅਸਰ ਫੁੱਲਾਂ ਦੀ ਖੇਤੀ 'ਤੇ ਵੀ ਪਿਆ ਹੈ | ਕਈ ਕਿਸਾਨਾਂ ਦੇ ਫੁੱਲਾਂ 'ਚ ਬੀਜ ਦਾ ਇਕ ਦਾਣਾ ਤੱਕ ਨਹੀਂ ਬਣਿਆ ਹੈ | ਪਿਛਲੇ ...
ਕੋਲਕਾਤਾ, 11 ਮਈ (ਰਣਜੀਤ ਸਿੰਘ ਲੁਧਿਆਣਵੀ)- ਬਾਬੁਲ ਸੁਪ੍ਰੀਉ ਨੇ ਚੋਣ ਜਿੱਤਣ ਤੋਂ 25 ਦਿਨ ਬਾਦ ਅੱਜ ਵਿਧਾਇਕ ਦੀ ਸਹੁੰ ਚੁੱਕੀ | ਬਾਲੀਗੰਜ ਵਿਧਾਨ ਸਭਾ ਸੀਟ ਤੋਂ ਚੋਣ ਜਿੱਤਣ ਤੋਂ ਬਾਦ ਰਾਜਪਾਲ ਅਤੇ ਰਾਜ ਸਰਕਾਰ ਵਿਚਕਾਰ ਰੌਲੇ ਕਾਰਨ ਸਹੁੰ ਚੁੱਕ ਦੀ ਮਨਜੂਰੀ ਨਹੀਂ ...
ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਹਰਿਆਣਾ ਬਿਜਲੀ ਨਿਗਮ ਦੇ ਠੇਕਾ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬਿਜਲੀ ਨਿਗਮ ਦੇ ਬਾਹਰ ਅੱਜ ਤੀਜੇ ਦਿਨ ਵੀ ਪ੍ਰਦਰਸ਼ਨ ਕਰਕੇ ਧਰਨਾ ਦਿੱਤਾ | ਬਿਜਲੀ ਠੇਕਾ ਮੁਲਾਜ਼ਮ ਵੇਤਨ 'ਚ ਤਜਰਬੇ ਦਾ ਲਾਭ ਤੇ ਬਕਾਇਆ ਏਰੀਅਰ ...
ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਸਿਰਸਾ ਪੁਲਿਸ ਨੇ ਇਕ ਮੋਟਰਸਾਈਕਲ 'ਤੇ ਸਵਾਰ ਮਾਂ-ਪੁੱਤਰ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਰੋਹਿਤ ਤੇ ਉਸ ਦੀ ਮਾਂ ਰਜਨੀ ਵਾਸੀ ਜੈ ਜੈ ਕਾਲੋਨੀ ਵਜੋਂ ਕੀਤੀ ਗਈ ਹੈ | ਇਹ ਜਾਣਕਾਰੀ ਦਿੰਦੇ ...
ਸ਼ਾਹਬਾਦ ਮਾਰਕੰਡਾ, 11 ਮਈ (ਅਵਤਾਰ ਸਿੰਘ)-ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਕਿਹਾ ਕਿ ਕੌਮੀ ਤਕਨਾਲੋਜੀ ਸੰਸਥਾਨ ਕੁਰੂਕਸ਼ੇਤਰ 60 ਸਾਲਾਂ ਦੀ ਮਿਹਨਤ ਅਤੇ ਤਪੱਸਿਆ ਬਾਅਦ ਤਕਨੀਕੀ ਸਿੱਖਿਆ ਖੋਜ ਵਿਚ ਇਕ ਰੋਲ ਮਾਡਲ ਵਜੋਂ ਉਭਰਿਆ ਹੈ | ਇਸ ਸੰਸਥਾਨ ਨੇ ...
ਗੂਹਲਾ ਚੀਕਾ, 11 ਮਈ (ਓ.ਪੀ. ਸੈਣੀ)-ਹਰਿਆਣਾ-ਪੰਜਾਬ ਸਰਹੱਦ 'ਤੇ ਸਥਿਤ ਜ਼ਿਲ੍ਹਾ ਕੈਥਲ ਦੀ ਸਭ ਤੋਂ ਅਹਿਮ ਸਬ-ਡਵੀਜ਼ਨ ਗੂਹਲਾ ਚੀਕਾ ਵਿਖੇ ਨਸ਼ੇ ਦੇ ਸੌਦਾਗਰਾਂ ਵਲੋਂ ਰਚੀ ਗਈ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ | ਅੰਤਰਰਾਸ਼ਟਰੀ ਪੱਧਰ 'ਤੇ ਇਸ ਦੇ ਜੁੜੇ ਹੋਣ ...
ਗੂਹਲਾ ਚੀਕਾ, 11 ਮਈ (ਓ.ਪੀ. ਸੈਣੀ)-ਗੂਹਲਾ ਦੇ ਪਿੰਡ ਭੂਨਾ ਅਤੇ ਖਰਕੜਾ ਵਿਖੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਪੂਨੀਆ ਨੇ ਕਿਹਾ ਕਿ ਆਜ਼ਾਦੀ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਅਸੀਂ ਜੰਗਲਾਂ ਨੂੰ ...
ਗੂਹਲਾ ਚੀਕਾ, 11 ਮਈ (ਓ.ਪੀ. ਸੈਣੀ)-ਅੱਜ ਇੱਥੇ ਗੂਹਲਾ ਦੇ ਪਿੰਡ ਟਟੀਆਣਾ ਵਿਖੇ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਧੜੇ ਦੀ ਮੀਟਿੰਗ ਹੋਈ | ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕੀਤੀ | ਚੜੂਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਸਰਕਾਰ ਨੇ ...
ਸੁਲਤਾਨਪੁਰ ਲੋਧੀ, 11 ਮਈ (ਪ.ਪ. ਰਾਹੀਂ) - ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਰਜਿਸਟਰੀਆਂ ਦੀਆਂ ਤਰੀਕਾਂ ਬਦਲ ਕੇ ਧੋਖਾਧੜੀ ਕਰਨ ਤੇ ਇੱਕ ਕਲੋਨਾਈਜਰ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ...
ਕਪੂਰਥਲਾ, 11 ਮਈ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀਆਂ ਪਾਸੋਂ ਮੋਬਾਈਲ ਫ਼ੋਨ ਮਿਲਣ ਦੇ ਮਾਮਲੇ ਸਬੰਧੀ ਕੋਤਵਾਲੀ ਪੁਲਿਸ ਨੇ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਜੇਲ੍ਹ ਦੇ ਸਹਾਇਕ ਸੁਪਰਡੈਂਟ ਬਲਦੇਵ ਸਿੰਘ ਤੇ ਕਰਮਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਅੰਦਰ ...
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ) - ਸੜਕ ਹਾਦਸੇ 'ਚ ਨੌਜਵਾਨ ਦੀ ਹੋਈ ਮੌਤ ਸੰਬੰਧੀ 'ਚ ਸਦਰ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਧਾਰਾ 304-ਏ, 279, 337 ਆਈ.ਪੀ.ਸੀ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸ਼ਿਵਾਨੀ ਪੁੱਤਰੀ ਅਮਿਤ ਕੁਮਾਰ ਵਾਸੀ ਮੁਹੱਲਾ ਦੀਪ ਨਗਰ ...
ਖਲਵਾੜਾ, 11 ਮਈ (ਮਨਦੀਪ ਸਿੰਘ ਸੰਧੂ) - ਵਿਧਾਨ ਸਭਾ ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਅੱਜ ਦੇਰ ਸ਼ਾਮ ਇੱਕ ਸੜਕੀ ਹਾਦਸੇ 'ਚ ਉਸ ਵੇਲੇ ਵਾਲ-ਵਾਲ ਬਚ ਗਏ, ਜਦੋਂ ਉਹ ਚੰਡੀਗੜ੍ਹ ਤੋਂ ਵਾਪਸ ਪਰਤ ਰਹੇ ਸਨ | ਪ੍ਰਾਪਤ ਕੀਤੇ ਗਏ ਵੇਰਵੇ ਅਨੁਸਾਰ ਜਦੋਂ ...
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ) - ਇੱਥੋਂ ਦੇ ਮੁਹੱਲਾ ਭਗਤਪੁਰਾ ਵਿਖੇ ਇੱਕ ਜੀਜੇ ਵਲੋਂ ਆਪਣੇ ਸਾਲੇ ਨੂੰ ਪੈਟਰੋਲ ਪਾ ਕੇ ਸਾੜਨ ਦੇ ਮਾਮਲੇ 'ਚ ਸਤਨਾਮਪੁਰਾ ਪੁਲਿਸ ਨੇ ਜੀਜੇ ਤੇ ਸਾਲੀ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਵਰੁਣ ...
ਫਗਵਾੜਾ, 11 ਮਈ (ਤਰਨਜੀਤ ਸਿੰਘ ਕਿੰਨੜਾ) - ਸਥਾਨਕ ਨਿਊ ਮੰਡੀ ਰੋਡ ਸਥਿਤ ਮੋਹਨ ਫਾਸਟ ਫੂਡ ਦੀ ਦੁਕਾਨ ਤੇ ਬੀਤੇ ਦਿਨੀਂ ਲੁੱਟ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚਾਰ ਲੁਟੇਰਿਆਂ ਦਾ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੀਆਂ ਫਗਵਾੜਾ ਦੀਆਂ ਦੋ ਧੀਆਂ ਨਿਧੀ ਵਾਲੀਆ ...
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਚੰਡੀਗੜ੍ਹ ਬਾਈਪਾਸ 'ਤੇ ਮਿਲਟਰੀ ਦੇ ਟਰੱਕ 'ਚ ਕਾਰ ਵੱਜਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਮੈਂਬਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ...
ਫਗਵਾੜਾ, 11 ਮਈ (ਹਰਜੋਤ ਸਿੰਘ ਚਾਨਾ) - ਫਗਵਾੜਾ ਚੰਡੀਗੜ੍ਹ ਬਾਈਪਾਸ 'ਤੇ ਮਿਲਟਰੀ ਦੇ ਟਰੱਕ 'ਚ ਕਾਰ ਵੱਜਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਪੰਜ ਮੈਂਬਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ...
ਪਿਹੋਵਾ, 11 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਯੂਥ ਕਾਂਗਰਸ ਦੇ ਸੂਬਾ ਜਨਰਲ ਸਕੱਤਰ ਹਰਮਨਦੀਪ ਵਿਰਕ ਨੇ ਕਿਹਾ ਕਿ ਹਲਕਾ ਅਰਨੇਚਾ ਦੇ ਬੱਸ ਸਟੈਂਡ ਦੀ ਹਾਲਤ ਖਸਤਾ ਹੈ | ਮੌਜੂਦਾ ਗੱਠਜੋੜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਛੋਟੇ ਜਿਹੇ ਪਿੰਡ ਅਰਨੈਚਾ ਦੇ ਖਸਤਾ ਹਾਲ ਬੱਸ ...
ਸਿਰਸਾ, 11 ਮਈ (ਭੁਪਿੰਦਰ ਪੰਨੀਵਾਲੀਆ)- ਇੰਡੀਅਨ ਸਟੂਡੈਂਟਸ ਆਰਗੇਨਾਈਜੇਸ਼ਨ ਦੇ ਰਾਸ਼ਟਰੀ ਪ੍ਰਧਾਨ ਅਰਜਨ ਚੌਟਾਲਾ ਨੇ ਕਿਹਾ ਹੈ ਕਿ ਹਰਿਆਣਾ 'ਚ ਨਗਰ ਪਰਿਸ਼ਦ ਦੀਆਂ ਆਗਾਮੀ ਹੋਣ ਵਾਲੀਆਂ ਚੋਣਾਂ ਇਨੈਲੋ ਆਪਣੇ ਪਾਰਟੀ ਚੋਣ ਨਿਸ਼ਾਨ 'ਤੇ ਲੜੇਗੀ | ਉਹ ਅੱਜ ਡੱਬਵਾਲੀ ...
ਨਵੀਂ ਦਿੱਲੀ, 11 ਮਈ (ਜਗਤਾਰ ਸਿੰਘ)-ਦਿੱਲੀ ਦੀ ਇਕ ਅਦਾਲਤ ਨੇ ਦਿੱਲੀ ਪੁਲਿਸ ਨੂੰ ਫਰਵਰੀ 2020 ਦੇ ਦਿੱਲੀ ਦੰਗਿਆਂ ਪਿੱਛੇ ਇੱਕ ਵੱਡੀ ਸਾਜ਼ਿਸ਼ ਨਾਲ ਸੰਬੰਧਤ ਇਕ ਮਾਮਲੇ 'ਚ ਵਿਦਿਆਰਥੀ ਕਾਰਕੁਨ ਗੁਲਫਿਸ਼ਾ ਫਾਤਿਮਾ ਦੀ ਪਟੀਸ਼ਨ ਦਾ ਜਵਾਬ ਦੇਣ ਲਈ ਕਿਹਾ ਹੈ | ਜਸਟਿਸ ...
ਯਮੁਨਾਨਗਰ, 11 ਮਈ (ਗੁਰਦਿਆਲ ਸਿੰਘ ਨਿਮਰ)-ਡੀ. ਏ. ਵੀ. ਗਰਲਜ਼ ਕਾਲਜ ਦੇ ਸੰਗੀਤ ਵਿਭਾਗ ਵਲੋਂ ਸੰਤੂਰ ਵਾਦਕ ਪਦਮ ਵਿਭੂਸ਼ਨ ਪੰਡਿਤ ਸ਼ਿਵ ਕੁਮਾਰ ਸ਼ਰਮਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਆਭਾ ਖੇਤਰਪਾਲ ਸੰਗੀਤ ਵਿਭਾਗ ਦੀ ਮੁਖੀ ...
ਕਪੂਰਥਲਾ, 11 ਮਈ (ਸਡਾਨਾ) - ਕਪੂਰਥਲਾ ਸੁਭਾਨਪੁਰ ਸੜਕ 'ਤੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਬੀਤੇ ਸਾਲ 19 ਦਸੰਬਰ ਨੂੰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਇਕ ਨੌਜਵਾਨ ਦੀ ਕਥਿਤ ਤੌਰ 'ਤੇ ਬੇਅਦਬੀ ਦੇ ਸ਼ੱਕ 'ਚ ਮਾਰਕੁੱਟ ਕਰਕੇ ਕੀਤੇ ਗਏ ਕਤਲ ਦੇ ਮਾਮਲੇ ...
ਫਗਵਾੜਾ, 11 ਮਈ (ਹਰੀਪਾਲ ਸਿੰਘ)- ਸਫ਼ਾਈ ਕਰਮਚਾਰੀ ਯੂਨੀਅਨ (ਅਜ਼ਾਦ) ਨੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਦੇ ਸੰਬੰਧ ਵਿਚ 20 ਮਈ ਨੂੰ ਨਗਰ ਨਿਗਮ ਦਫ਼ਤਰ ਦੇ ਬਾਹਰ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ | ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਨੇ ...
ਕਪੂਰਥਲਾ, 11 ਮਈ (ਸਡਾਨਾ) - ਤੂੜੀ ਬਣਾਉਣ ਦੇ ਮਾਮਲੇ ਤੋਂ ਕੁੱਝ ਨੌਜਵਾਨਾਂ ਵਲੋਂ ਇਕ ਵਿਅਕਤੀ ਤੇ ਉਸ ਦੀ ਮਾਂ ਅਤੇ ਭੈਣ ਦੀ ਮਾਰਕੁੱਟ ਕਰਨ ਦੇ ਮਾਮਲੇ ਨੂੰ ਲੈ ਕੇ ਕੋਤਵਾਲੀ ਪੁਲਿਸ ਨੇ 6 ਨੌਜਵਾਨਾਂ ਤੇ ਇਨ੍ਹਾਂ ਦੇ ਸਾਥੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ...
ਜਲੰਧਰ, 11 ਮਈ (ਐੱਮ. ਐੱਸ. ਲੋਹੀਆ)- ਸਥਾਨਕ ਨਕੋਦਰ ਚੌਕ ਨੇੜੇ ਇਕ ਰੈਸਟੋਰੈਂਟ ਦੇ ਬਾਹਰ ਖਿਡੌਣਾ ਪਿਸਤੌਲ ਦੇ ਜ਼ੋਰ 'ਤੇ ਕਾਰੋਬਾਰੀ ਦੀ ਕਾਰ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਗਿ੍ਫ਼ਤਾਰ ਕੀਤੇ ਵਿਅਕਤੀ ਦੀ ਪਛਾਣ ਲਵਦੀਪ ਸਿੰਘ ...
ਨਵੀਂ ਦਿੱਲੀ, 11 ਮਈ (ਬਲਵਿੰਦਰ ਸਿੰਘ ਸੋਢੀ)-ਨਗਰ ਨਿਗਮ ਦੁਆਰਾ ਸਦਰ ਬਾਜ਼ਾਰ ਥਾਣੇ ਤੋਂ ਲੈ ਕੇ 12 ਟੂਟੀ ਦੀਆਂ ਦੋਵੇਂ ਸੜਕਾਂ 'ਤੇ ਪਾਰਕ ਬਣਾਏ ਅਤੇ ਫ਼ੀਸ ਵਸੂਲਣ ਦੇ ਵਿਰੋਧ 'ਚ ਫ਼ੈਡਰੇਸ਼ਨ ਆਫ਼ ਸਦਰ ਬਾਜ਼ਾਰ ਟਰੇਡਰਜ਼ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ, ...
ਜਲੰਧਰ, 11 ਮਈ (ਐੱਮ. ਐੱਸ. ਲੋਹੀਆ)- ਸਥਾਨਕ ਮੁੱਹਲਾ ਦਿਓਲ ਨਗਰ 'ਚ ਤਾਲਾਬੰਦ ਘਰ ਨੂੰ ਕਿਸੇ ਨੇ ਚਿੱਟੇ ਦਿਨ ਨਿਸ਼ਾਨਾ ਬਣਾ ਕੇ ਘਰ ਅੰਦਰ ਪਏ ਗਹਿਣੇ ਅਤੇ ਨਕਦੀ ਚੋਰੀ ਕਰ ਲਈ ਅਤੇ ਘਰ ਦੇ ਸਾਰੇ ਸਾਮਾਨ ਨੂੰ ਅੱਗ ਲਗਾ ਦਿੱਤੀ | ਪੀੜਤ ਆਰਤੀ ਨੇ ਦੱਸਿਆ ਕਿ ਘਰ 'ਚ ਉਹ ਆਪਣੇ ...
ਜਲੰਧਰ, 11 ਮਈ (ਸ਼ਿਵ)- ਮਾਡਲ ਟਾਊਨ ਸ਼ਮਸ਼ਾਨਘਾਟ ਦੇ ਕੋਲ ਲੰਬੇ ਸਮੇਂ ਤੋਂ ਕੂੜੇ ਦੇ ਡੰਪ ਦਾ ਮਸਲਾ ਹੱਲ ਨਹੀਂ ਹੋ ਸਕਿਆ ਹੈ ਤੇ ਇਲਾਕਾ ਕੌਂਸਲਰ ਹਰਸ਼ਰਨ ਕੌਰ ਹੈਪੀ ਤੇ ਸੁਰਿੰਦਰ ਸਿੰਘ ਭਾਪਾ ਨੇ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨਾਲ ਮੁਲਾਕਾਤ ਕਰਕੇ ਉਨਾਂ ਨੂੰ ...
ਨਵੀਂ ਦਿੱਲੀ, 11 ਮਈ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਆਦੇਸ਼ ਗੁਪਤਾ ਨੇ ਤਜਿੰਦਰ ਪਾਲ ਸਿੰਘ ਬੱਗਾ ਦੇ ਪਾਰਟੀ ਦਫ਼ਤਰ ਪੁੱਜਣ 'ਤੇ ਸਵਾਗਤ ਕਰਦੇ ਹੋਏ ਕਿਹਾ ਕਿ ਭਾਜਪਾ ਵਰਕਰ ਕਿਸੇ ਵੀ ਤਰ੍ਹਾਂ ਦੀਆਂ ਧਮਕੀਆਂ ਜਾਂ ਜੇਲ੍ਹ ਜਾਣ ਤੋਂ ਨਹੀਂ ਡਰਦਾ | ਬੱਗਾ ...
ਨਵੀਂ ਦਿੱਲੀ, 11 ਮਈ (ਬਲਵਿੰਦਰ ਸਿੰਘ ਸੋਢੀ)-ਸਰਕਾਰੀ ਸਕੂਲ ਅਧਿਆਪਕ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਵੀਰ ਯਾਦਵ ਨੇ ਦਿੱਲੀ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਇਨ੍ਹਾਂ ਦਿਨਾਂ 'ਚ ਜਾਰੀ ਕੀਤੇ ਗਏ ਸਰਕੂਲਰ ਦਾ ਵਿਰੋਧ ਕੀਤਾ ਹੈ, ਕਿਉਂਕਿ ਗਰਮੀ ਦੀਆਂ ਛੁੱਟੀਆਂ 'ਚ ...
ਨਵੀਂ ਦਿੱਲੀ, 11 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਬੁਰਾੜੀ ਇਲਾਕੇ ਦੇ ਥਾਣੇ ਦੀ ਪੁਲਿਸ ਨੇ ਚਾਬੀਆਂ ਬਣਾਉਣ ਵਾਲਿਆਂ ਦੀ ਆੜ 'ਚ ਲੋਕਾਂ ਦੇ ਘਰਾਂ 'ਚੋਂ ਚੋਰੀਆਂ ਕਰਨ ਵਾਲੇ ਅੰਤਰਰਾਜੀ ਗਰੋਹ ਦੇ 5 ਮੈਂਬਰਾਂ ਨੂੰ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਹੈ | ਇਹ ਚੋਰ ਲੋਕਾਂ ...
ਨਵੀਂ ਦਿੱਲੀ, 11 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਦਿੱਲੀ ਦੇ ਸੁਭਾਸ਼ ਨਗਰ 'ਚ ਸਬਜ਼ੀ ਮੰਡੀ ਦੇ ਸਾਬਕਾ ਪ੍ਰਧਾਨ 'ਤੇ ਗੋਲੀਆਂ ਚਲਾਉਣ ਵਾਲੇ ਸ਼ੂਟਰ ਤੇ ਉਸ ਦੇ ਸਾਥੀ ਨੂੰ ਕਾਬੂ ਕਰ ਲਿਆ ਹੈ | ਵਾਰਦਾਤ 'ਚ ਜੋ ਸਕੂਟਰੀ ਵਰਤੀ ਗਈ ਸੀ, ਉਹ ਵੀ ...
ਨਵੀਂ ਦਿੱਲੀ, 11 ਮਈ (ਜਗਤਾਰ ਸਿੰਘ) - ਪੰਜਾਬੀ ਬਾਗ ਅਤੇ ਆਨੰਦ ਵਿਹਾਰ ਨੂੰ ਜਾਮ ਮੁਕਤ ਬਣਾਉਣ ਲਈ ਸਰਕਾਰ 2 ਫਲਾਈਓਵਰ ਬਣਾਉਣ ਲਈ ਸਹਿਮਤ ਹੋ ਗਈ ਹੈ | ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਪ੍ਰਧਾਨਗੀ 'ਚ ਹੋਈ ਈ.ਐੱਫ.ਸੀ. ਦੀ ਬੈਠਕ 'ਚ ਦੋਵਾਂ ਫਲਾਈਓਵਰਾਂ ਦੇ ਨਿਰਮਾਣ ਲਈ ...
ਨਵੀਂ ਦਿੱਲੀ, 11 ਮਈ (ਜਗਤਾਰ ਸਿੰਘ) - ਦਿੱਲੀ ਦੇ ਜਲ ਮੰਤਰੀ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤੇਂਦਰ ਜੈਨ ਨੇ ਬੁਰਾੜੀ ਵਿਚ ਮੁੜ ਸੁਰਜੀਤ ਕੀਤੀਆਂ ਜਾ ਰਹੀਆਂ 2 ਝੀਲਾਂ ਦਾ ਮੁਆਇਨਾ ਕੀਤਾ | ਉਨ੍ਹਾਂ ਕਿਹਾ ਕਿ ਕੇਜਰੀਵਾਲ ਸਰਕਾਰ ਦਿੱਲੀ ਨੂੰ ਝੀਲਾਂ ਦਾ ਸ਼ਹਿਰ ...
ਨਵੀਂ ਦਿੱਲੀ, 11 ਮਈ (ਜਗਤਾਰ ਸਿੰਘ) - ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਕਿਹਾ ਕਿ ਦਿੱਲੀ ਵਿਚ ਨਾਜਾਇਜ਼ ਕਬਜ਼ੇ ਹਟਾਉਣ ਲਈ ਭਾਜਪਾ ਦਿੱਲੀ ਨਗਰ ਨਿਗਮ 'ਤੇ ਦਬਾਅ ਬਣਾ ਕੇ ਗਰੀਬ ਲੋਕਾਂ ਦੇ ਘਰਾਂ 'ਤੇ ਨਫਰਤ ਦਾ ਬੁਲਡੋਜਰ ਚਲਾ ਰਹੀ ...
ਜਲੰਧਰ, 11 ਮਈ (ਐੱਮ. ਐੱਸ. ਲੋਹੀਆ) - ਜ਼ਮੀਨੀ ਵਿਵਾਦ ਦੇ ਚੱਲਦੇ ਹੋਏ ਝਗੜੇ ਦੌਰਾਨ ਭਰਜਾਈ ਤੇ ਭਤੀਜੀਆਂ ਵਲੋਂ ਕੀਤੀ ਕੁੱਟਮਾਰ ਦੌਰਾਨ ਮਾਰੇ ਗਏ ਅਸ਼ਵਨੀ ਕੁਮਾਰ (55) ਪੁੱਤਰ ਰੂਪ ਲਾਲ ਵਾਸੀ ਅੱਡਾ ਬਸਤੀ ਸ਼ੇਖ, ਜਲੰਧਰ ਦੇ ਮਾਮਲੇ 'ਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੇ ...
ਨਵੀਂ ਦਿੱਲੀ, 11 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੋਨੀਆ ਵਿਹਾਰ ਇਲਾਕੇ 'ਚ ਘਰੇਲੂ ਲੜਾਈ ਕਾਰਨ ਇਕ ਵਿਅਕਤੀ ਨੇ ਫੰਦਾ ਲੱਗਾ ਕੇ ਆਤਮ ਹੱਤਿਆ ਕਰ ਲਈ ਹੈ | ਉਸ ਦਾ ਦਾ ਨਾਂਅ ਦੀਪਕ ਕੁਮਾਰ (27 ਸਾਲ) ਹੈ | ਪੁਲਿਸ ਨੂੰ ਮਿਲੇ ਸੁਸਾਇਡ ਨੋਟ 'ਚ ਲਿਖਿਆ ਹੈ ਕਿ ਉਹ ...
ਨਵੀਂ ਦਿੱਲੀ, 11 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸੋਨੀਆ ਵਿਹਾਰ ਇਲਾਕੇ 'ਚ ਘਰੇਲੂ ਲੜਾਈ ਕਾਰਨ ਇਕ ਵਿਅਕਤੀ ਨੇ ਫੰਦਾ ਲੱਗਾ ਕੇ ਆਤਮ ਹੱਤਿਆ ਕਰ ਲਈ ਹੈ | ਉਸ ਦਾ ਦਾ ਨਾਂਅ ਦੀਪਕ ਕੁਮਾਰ (27 ਸਾਲ) ਹੈ | ਪੁਲਿਸ ਨੂੰ ਮਿਲੇ ਸੁਸਾਇਡ ਨੋਟ 'ਚ ਲਿਖਿਆ ਹੈ ਕਿ ਉਹ ...
ਜਲੰਧਰ, 11 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸੋਮਾ ਪੁੱਤਰ ਪ੍ਰੇਮ ਕੁਮਾਰ ਅਤੇ ਅਮਿਤ ਪੁੱਤਰ ਹਰਬੰਸ ਲਾਲ ਵਾਸੀ ਬਸਤੀ ਸ਼ੇਖ, ਜਲੰਧਰ ਨੂੰ 5-5 ਸਾਲ ਦੀ ਕੈਦ ਅਤੇ 10-10 ...
ਜਲੰਧਰ ਛਾਉਣੀ/ਜਮਸ਼ੇਰ, 11 ਮਈ (ਪਵਨ ਖਰਬੰਦਾ-ਅਵਤਾਰ ਤਾਰੀ)-ਥਾਣਾ ਸਦਰ ਦੀ ਪੁਲਿਸ ਨੇ ਖੁਸਰੋਪੁਰ ਪਿੰਡ ਨੇੜੇ ਗਸ਼ਤ ਦੌਰਾਨ ਇਕ ਗੱਡੀ ਚਾਲਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਜਿਸ ਖ਼ਿਲਾਫ਼ ਮਾਮਲਾ ਦਰਜ ਕਰਦੇ ਹੋਏ ਉਸ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ...
ਜਲੰਧਰ, 11 ਮਈ (ਜਸਪਾਲ ਸਿੰਘ)- ਗੋਲਡਨ ਕਾਲੋਨੀ, ਕੈਂਟ ਦੇ ਰਹਿਣ ਵਾਲੇ ਨਿਤਿਨ ਪੁੱਤਰ ਸਵ. ਕਮਲ ਖੰਨਾ ਨੇ ਥਾਣਾ ਕੈਂਟ ਦੀ ਪੁਲਿਸ 'ਤੇ ਦੋਸ਼ ਲਗਾਏ ਹਨ ਕਿ ਪਿੱਛਲੇ ਦੋ ਮਹੀਨੇ ਤੋਂ ਚੋਰੀ ਹੋਈ ਉਸ ਦੀ ਕਾਰ ਦੀ ਪੁਲਿਸ ਭਾਲ ਨਹੀਂ ਕਰ ਰਹੀ | ਨਿਤਿਨ ਨੇ ਜਾਣਕਾਰੀ ਦਿੱਤੀ ਕਿ ਘਰ ...
ਚੁਗਿੱਟੀ/ਜੰਡੂਸਿੰਘਾ, 11 ਮਈ (ਨਰਿੰਦਰ ਲਾਗੂ)-ਸਮਾਜਿਕ ਕੰਮਾਂ ਲਈ ਜਾਣੀ ਜਾਂਦੀ ਸੰਸਥਾ ਐਂਟੀ ਕ੍ਰਾਈਮ ਐਂਟੀ ਕੁਰੱਪਸ਼ਨ ਦੀ ਕੋਰ ਕਮੇਟੀ ਦੀ ਚੋਣ ਕੀਤੀ ਗਈ | ਇਸ ਸੰਬੰਧੀ ਇਕ ਬੈਠਕ ਗੁਰੂ ਨਾਨਕਪੁਰਾ ਮਾਰਕੀਟ ਲੰਮਾ ਪਿੰਡ ਵਿਖੇ ਪ੍ਰਬੰਧਕਾਂ ਵਲੋੋਂ ਕੀਤੀ ਗਈ | ਕੋਰ ...
ਜਲੰਧਰ, 11 ਮਈ (ਐੱਮ. ਐੱਸ. ਲੋਹੀਆ)- ਸਥਾਨਕ ਫਗਵਾੜਾ ਗੇਟ ਮਾਰਕੀਟ 'ਚ ਆਪਣੇ ਪਤੀ ਨਾਲ ਐਕਟਿਵਾ 'ਤੇ ਜਾ ਰਹੀ ਇਕ ਔਰਤ ਦੇ ਗਲੇ 'ਚ ਪਾਈ ਸੋਨੇ ਦੀ ਚੇਨੀ ਲੁੱਟ ਕੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਫਰਾਰ ਹੋ ਗਏ | ਪੀੜਤ ਔਰਤ ਜੋਤੀ ਮਹਿੰਦਰੂ ਪਤਨੀ ਵਰਿੰਦਰ ਮਹਿੰਦਰੂ ਵਾਸੀ ...
ਜਲੰਧਰ, 11 ਮਈ (ਐੱਮ. ਐੱਸ. ਲੋਹੀਆ) - ਥਾਣਾ ਡਵੀਜ਼ਨ ਨੰਬਰ 5 ਅਧੀਨ ਪੈਂਦੇ ਕੱਟਰਾ ਮੁੱਹਲਾ, ਬਸਤੀ ਦਾਨਿਸ਼ਮਦਾਂ ਦੇ ਖੇਤਰ 'ਚ ਰਹਿੰਦੀ ਕਰੁਣਾ ਪਤਨੀ ਰਵੀ ਡਾਲੀਆ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਮਿ੍ਤਕਾ ਦੇ ਪਿਤਾ ਵਿਜੇ ਕੁਮਾਰ ਵਾਸੀ ਟੈਗੋਰ ਐਵੀਨਿਊ, ਬਸਤੀ ...
ਜਲੰਧਰ, 11 ਮਈ (ਰਣਜੀਤ ਸਿੰਘ ਸੋਢੀ)-ਵਰਲਡ ਨੈਚੂਰਲ ਬਾਡੀ ਬਿਲਡਿੰਗ ਫੈਡਰੇਸ਼ਨ ਵਲੋਂ ਕੁਦਰਤੀ ਐਥਲੀਟਾਂ ਲਈ ਨਸ਼ਾ ਮੁਕਤ ਪਲੇਟਫਾਰਮ, ਬਾਡੀ ਬਿਲਡਿੰਗ ਲਈ ਮੁਕਾਬਲਾ ਕਰਵਾਇਾ ਗਿਆ, ਜਿਸ 'ਚ ਜਲੰਧਰ ਨਿਵਾਸੀ ਉਦੈਵੀਰ ਬਤਰਾ ਪਿਛਲੇ ਦਿਨੀਂ ਕੈਨੇਡਾ ਵਿਖੇ ਸਥਾਪਿਤ ਹੋਏ ...
ਡੀ.ਸੀ.ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਕਿ ਨਸ਼ੇ ਕਰਨ ਵਾਲਾ ਵਿਅਕਤੀ ਸਮਾਜ ਨਾਲੋਂ ਟੁੱਟ ਜਾਂਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਪਰਿਵਾਰਾਂ 'ਚ ਕੋਈ ਵਿਅਕਤੀ ਨਸ਼ੇ ਕਰਨ ਦਾ ਆਦੀ ਹੈ, ਤਾਂ ਉਸ ਦੇ ਪਰਿਵਾਰਕ ਮੈਂਬਰ ਅਤੇ ਇਲਾਕੇ ਦੇ ਲੋਕ ਉਸ ਵਿਅਕਤੀ ਨੂੰ ਨਸ਼ੇ ...
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ 'ਚੋਂ ਨਸ਼ਾ ਖ਼ਤਮ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ, ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ੇ ਕਰਨ ਦਾ ਆਦੀ ਹੈ ਅਤੇ ਉਹ ਨਸ਼ੇ ਛੱਡਣਾ ਚਾਹੁੰਦਾ ਹੈ ...
ਐੱਮ.ਐੱਸ. ਲੋਹੀਆ ਜਲੰਧਰ, 11 ਮਈ - ਸ਼ਹਿਰ 'ਚ ਲੁੱਟਾਂ-ਖੋਹਾਂ ਅਤੇ ਅਪਰਾਧਿਕ ਵਾਰਦਾਤਾਂ ਨੂੰ ਠੱਲ ਪਾਉਣ ਲਈ ਜਿੱਥੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਸ਼ਹਿਰ 'ਚ ਚੌਕਸੀ ਵਧਾਈ ਗਈ ਹੈ, ਉੱਥੇ ਨਸ਼ਿਆਂ 'ਤੇ ਕਾਬੂ ਪਾਉਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾ ...
ਜਲੰਧਰ, 11 ਮਈ (ਰਣਜੀਤ ਸਿੰਘ ਸੋਢੀ)-10 ਸਾਲਾ ਆਰਿਸ਼ ਸੈਣੀ ਨੇ ਟੇ ਮਹੀਨੇ 'ਚ ਦੂਸਰਾ ਵਿਸਵ ਰਿਕਾਰਡ ਬਣਾ ਕੇ ਇਤਿਹਾਸ ਰੱਚਿਆ | ਇਸ ਵਾਰ ਆਰਿਸ਼ ਨੇ ਦੋ ਅੱਖਰਾਂ ਨੂੰ ਇੱਕ ਅੱਖਰ ਨਾਲ ਗੁਣਾ ਕਰਕੇ 196 ਸਵਾਲਾਂ ਨੂੰ 5 ਮਿੰਟ 'ਚ ਹੱਲ ਕਰਕੇ 'ਕਲਾਮ ਵਰਲਡ ਰਿਕਾਰਡ' ਆਪਣੇ ਨਾਂਅ ...
ਚੰਡੀਗੜ੍ਹ, 11 ਮਈ (ਵਿ. ਪ੍ਰਤੀ.)-ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਈ ਗਈ ਵਾਹਨ ਸਕ੍ਰੇਪਿੰਗ ਪਾਲਿਸੀ ਨਾਲ ਪ੍ਰਦੂਸ਼ਣ ਵਿਚ ਕਮੀ ਆਵੇਗੀ, ਉੱਥੇ ਆਟੋਮੋਬਾਇਲ ਖੇਤਰ ਵਿਚ ਘੱਟ ਲਾਗਤ ਦੇ ਨਾਲ ...
ਪਟਿਆਲਾ, 11 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਸਊਦੀ ਅਰਬ 'ਚ ਮੌਤ ਦੀ ਸਜ਼ਾ ਭੁਗਤ ਰਹੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਮੱਲਣ ਦੇ ਬਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਦੀ ਜ਼ਿੰਦਾ ਪਰਤਣ ਦੀ ਆਸ ਅੱਜ ਉਸ ਵੇਲੇ ਬੱਝੀ, ਜਦੋਂ ਨਾਮਵਰ ਸਮਾਜ ਸੇਵੀ ਤੇ ਸਰਬੱਤ ਦਾ ਭਲਾ ...
ਮਾਨਸਾ, 11 ਮਈ (ਗੁਰਚੇਤ ਸਿੰਘ ਫੱਤੇਵਾਲੀਆ)-ਪਿੰਡ ਕੋਟਲੀ ਕਲਾਂ ਦੇ ਕਿਸਾਨ ਵਲੋਂ ਆਰਥਿਕ ਤੰਗੀ ਕਾਰਨ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਮੇਵਾ ਸਿੰਘ (48) ਪੁੱਤਰ ਬਲਵੀਰ ਸਿੰਘ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦਾ ਸੀ | ਭਾਕਿਯੂ (ਮਾਨਸਾ) ਦੇ ਸੂਬਾ ...
ਜ਼ੀਰਕਪੁਰ, 11 ਮਈ (ਅਵਤਾਰ ਸਿੰਘ) -ਪੰਜਾਬ ਸਰਕਾਰ ਦੇ ਮਾਲ ਵਿਭਾਗ ਵਲੋਂ ਸ਼ਹਿਰ ਵਿਖੇ ਹੋ ਰਹੀਆਂ ਰਜਿਸਟਰੀਆਂ 'ਚ ਬੇਨਿਯਮੀਆਂ ਵਰਤਣ ਦੇ ਦੋਸ਼ ਹੇਠ ਜ਼ੀਰਕਪੁਰ ਸਬ-ਤਹਿਸੀਲ ਦੇ ਨਾਇਬ ਤਹਿਸੀਲਦਾਰ ਹਰਮਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਇਸ ਸੰਬੰਧੀ ਮਾਲ ...
ਲੁਧਿਆਣਾ, 11 ਮਈ (ਪੁਨੀਤ ਬਾਵਾ)-ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ 'ਚ ਪੰਜਾਬ ਅੰਦਰ ਲੂ ਚੱਲੇਗੀ, ਜਿਸ ਨਾਲ ਮੌਸਮ ਆਮ ਦਿਨਾਂ ਨਾਲੋਂ ਜ਼ਿਆਦਾ ਗਰਮ ਤੇ ਖ਼ੁਸ਼ਕ ਰਹੇਗਾ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਕਿਸਾਨਾਂ ਨੂੰ ਸਬਜ਼ੀਆਂ ਨੂੰ 4-5 ਦਿਨਾਂ ਦੇ ...
ਫ਼ਿਰੋਜ਼ਪੁਰ, 11 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)-ਪਿਛਲੇ ਦਿਨੀਂ ਕਰਨਾਲ ਤੋਂ ਹਥਿਆਰਾਂ ਤੇ ਧਮਾਕਾਖੇਜ਼ ਸਮਗਰੀ ਸਮੇਤ ਕਾਬੂ ਕੀਤੇ 4 ਵਿਅਕਤੀਆਂ ਦੀ ਗਿ੍ਫ਼ਤਾਰੀ ਤੋਂ ਬਾਅਦ ਫ਼ਿਰੋਜ਼ਪੁਰ ਪੁਲਿਸ ਨੇ ਉਕਤ ਮਾਮਲੇ 'ਚ ਗਿ੍ਫ਼ਤਾਰ ਕੀਤੇ 2 ਨੌਜਵਾਨਾਂ ਦੀ ...
ਚੰਡੀਗੜ੍ਹ, 11 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਲਈ 26,754 ਅਸਾਮੀਆਂ ਲਈ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ | ਇਹ ਨਿਯੁਕਤੀ ਪੱਤਰ ਸਿਹਤ ...
ਚੰਡੀਗੜ੍ਹ, 11 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਵਿਭਾਗਾਂ ਲਈ 26,754 ਅਸਾਮੀਆਂ ਲਈ ਭਰਤੀ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਮਿਉਂਸਪਲ ਭਵਨ ਚੰਡੀਗੜ੍ਹ ਵਿਖੇ 2373 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ | ਇਹ ਨਿਯੁਕਤੀ ਪੱਤਰ ਸਿਹਤ ...
ਗੁਰਦਾਸਪੁਰ, 11 ਮਈ (ਭਾਗਦੀਪ ਸਿੰਘ ਗੋਰਾਇਆ)-ਥਾਣਾ ਦੀਨਾਨਗਰ ਅਧੀਨ ਪੈਂਦੇ ਪਿੰਡ ਸੈਨਪੁਰ ਦੀ ਇਕ 20 ਸਾਲਾ ਲੜਕੀ ਦੀ ਉਸ ਦੇ ਜੀਜੇ ਦੇ ਭਰਾ ਤੇ ਉਸ ਦੇ ਚਾਚੇ ਦੇ ਲੜਕੇ ਵਲੋਂ ਜ਼ਹਿਰ ਦੇ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕਾ ਦੀ ਭੈਣ ਕਿਰਨ ਬਾਲਾ ਨੇ ...
ਅੰਮਿ੍ਤਸਰ, 11 ਮਈ (ਰੇਸ਼ਮ ਸਿੰਘ)-ਇਥੇ ਕੁਝ ਦਿਨ ਪਹਿਲਾਂ ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਵਲੋਂ ਇਕ ਬੈਂਕ 'ਚ ਡਕੈਤੀ ਕਰਕੇ ਪੌਣੇ ਛੇ ਲੱਖ ਰੁਪਏ ਲੁੱਟਣ ਦੇ ਮਾਮਲੇ ਦੀ ਗੁੱਥੀ ਪੁਲਿਸ ਵਲੋਂ ਸੁਲਝਾਅ ਲਈ ਗਈ ਹੈ | ਇਸ ਮਾਮਲੇ 'ਚ ਸ਼ਾਮਿਲ ਦੋ ਨੌਜਵਾਨਾਂ ਨੂੰ ...
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਕਰੀਬ 4000 ਮੁੱਖ ਅਧਿਆਪਕਾਂ, ਪਿ੍ੰਸੀਪਲ, ਬੀ.ਪੀ.ਈ.ਓਜ ਅਤੇ 80000 ਅਧਿਆਪਕਾਂ ਨੂੰ ਮੁੱਖ ਮੰਤਰੀ ਦੇ 10 ਮਈ ਦੇ ਅਧਿਆਪਕਾਂ ਨਾਲ ਸਿੱਧਾ ਸੰਵਾਦ ਤੋਂ ਵੱਡੀਆਂ ਆਸਾਂ ਸਨ ਪਰ ਬਾਕੀ ਫ਼ੈਸਲਿਆਂ ਵਾਂਗ ਇਹ ਫ਼ੈਸਲਾ ਵੀ ਵੱਡਾ ਇਸ ...
ਲੁਧਿਆਣਾ, 11 ਮਈ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਪੰਜਾਬ ਅੰਦਰ ਸਕੂਲ ਸਿੱਖਿਆ 'ਚ ਸੁਧਾਰ ਕਰਨ ਲਈ ਸਿੱਖਿਆ ਅਧਿਕਾਰੀਆਂ ਤੇ ਮੁੱਖ ਅਧਿਆਪਕਾਂ ਨਾਲ ਮੁੱਖ ਮੰਤਰੀ ਦੀ ਲੁਧਿਆਣਾ ਵਿਖੇ ਮੀਟਿੰਗ ਕਰਵਾਈ ਗਈ | ਮੀਟਿੰਗ ਵਿਚ ਸੁਝਾਅ ਲੈਣ ਲਈ ਆਨਲਾਈਨ ...
ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਆਬਕਾਰੀ ਟੀਮਾਂ ਵਲੋਂ ਮੰਗਲਵਾਰ ਤੜਕਸਾਰ ਜ਼ਿਲੇ੍ਹ ਦੇ ਬੇਟ ਇਲਾਕੇ 'ਚ ਛਾਪੇਮਾਰੀ ਕਰਕੇ 2 ਲੱਖ 80 ਹਜ਼ਾਰ ਲਾਹਣ ਤੇ 100 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜੋ ਕਿ ਮੌਕੇ 'ਤੇ ...
ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)-ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਰੋਕਣ ਲਈ ਆਬਕਾਰੀ ਟੀਮਾਂ ਵਲੋਂ ਮੰਗਲਵਾਰ ਤੜਕਸਾਰ ਜ਼ਿਲੇ੍ਹ ਦੇ ਬੇਟ ਇਲਾਕੇ 'ਚ ਛਾਪੇਮਾਰੀ ਕਰਕੇ 2 ਲੱਖ 80 ਹਜ਼ਾਰ ਲਾਹਣ ਤੇ 100 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ, ਜੋ ਕਿ ਮੌਕੇ 'ਤੇ ...
ਜ਼ੀਰਕਪੁਰ, 11 ਮਈ (ਅਵਤਾਰ ਸਿੰਘ)-ਹਰਿਆਣਾ 'ਚ ਪੈਂਦੇ ਪੰਚਕੂਲਾ ਪ੍ਰਸ਼ਾਸਨ ਨੇ ਜ਼ੀਰਕਪੁਰ (ਪੰਜਾਬ) 'ਚ ਰਹਿ ਰਹੇ ਲੋਕਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਕਿਹਾ ਹੈ | ਨੋਟਿਸ ਪ੍ਰਾਪਤ ਕਰਨ ਵਾਲੇ ਲੋਕ ਹੈਰਾਨ ਹਨ ...
ਕੁਰਾਲੀ, 11 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਮੇਨ ਬਾਜ਼ਾਰ ਵਿਖੇ ਇਕ ਰੇਡੀਮੇਡ ਕੱਪੜਿਆਂ ਦੇ ਤਿੰਨ ਮੰਜ਼ਿਲਾ ਸ਼ੋਅਰੂਮ ਏ. ਕੇ. ਕੁਲੈਕਸ਼ਨ 'ਚ ਭੇਦਭਰੀ ਹਾਲਤ 'ਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਸ਼ੋਅਰੂਮ ਦੇ ਮਾਲਕ ਰਾਜੇਸ਼ ਬੰਸਲ ਨੇ ...
ਐੱਸ. ਏ. ਐੱਸ. ਨਗਰ, 11 ਮਈ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਚਿੱਲਾ ਦੇ ਨੇੜਿਓਾ ਇਕ ਵਿਅਕਤੀ ਨੂੰ ਨਵਜਾਤ ਬੱਚੇ ਦਾ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸੰਬੰਧੀ ਜਾਂਚ ਅਧਿਕਾਰੀ ਸੰਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਇਸ ਸੰਬੰਧੀ ...
ਡੇਰਾਬੱਸੀ, 11 ਮਈ (ਗੁਰਮੀਤ ਸਿੰਘ)-ਬਰਵਾਲਾ ਸੜਕ 'ਤੇ ਪਿੰਡ ਸੈਦਪੁਰਾ ਨੇੜੇ ਖੁੱਲ੍ਹੇ ਸ਼ਰਾਬ ਦੇ ਠੇਕੇ ਲਾਗੇ ਬੈਠੇ ਇਕ ਵਿਅਕਤੀ ਦੀ ਅਚਾਨਕ ਮੌਤ ਹੋ ਗਈ, ਜਿਸ ਬਾਰੇ ਲੋਕਾਂ ਨੂੰ ਕਰੀਬ 2 ਘੰਟੇ ਬਾਅਦ ਪਤਾ ਚੱਲਿਆ ਕਿਉਂਕਿ ਮਰਨ ਉਪਰੰਤ ਵੀ ਇੰਝ ਜਾਪ ਰਿਹਾ ਸੀ ਕਿ ਇਹ ...
ਕੁਰਾਲੀ, 11 ਮਈ (ਬਿੱਲਾ ਅਕਾਲਗੜ੍ਹੀਆ)-ਰਣਜੀਤ ਸਿੰਘ ਜੀਤੀ ਪਡਿਆਲਾ ਪ੍ਰਧਾਨ ਨਗਰ ਕੌਂਸਲ ਕੁਰਾਲੀ ਵਲੋਂ ਅੱਜ ਸਥਾਨਕ ਰੇਲਵੇ ਸਟੇਸ਼ਨ ਨੇੜੇ ਡੇਰਾ ਗੁਸਾਈਾਆਣਾ ਦੀ ਗਊਸ਼ਾਲਾ ਲਈ ਪ੍ਰਬੰਧਕਾਂ ਨੂੰ ਤਿੰਨ ਲੱਖ ਰੁ. ਦਾ ਚੈੱਕ ਸੌਂਪਿਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ...
ਚੰਡੀਗੜ੍ਹ, 11 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਔਰਤਾਂ ਨਾਲ ਝਪਟਮਾਰੀ ਦੇ ਦੋ ਮਾਮਲੇ ਸਾਹਮਣੇ ਆਏ ਹਨ | ਮਿਲੀ ਜਾਣਕਾਰੀ ਅਨੁਸਾਰ ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 22 ਦੀ ਰਹਿਣ ਵਾਲੀ ਔਰਤ ਨੇ ਪੁਲਿਸ ਨੂੰ ਦਿੱਤੀ ਹੈ ਜਿਸ ਵਿਚ ਉਸ ...
ਲਾਲੜੂ, 11 ਮਈ (ਰਾਜਬੀਰ ਸਿੰਘ)-ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਸਥਿਤ ਓਵਰਬਿ੍ਜ ਲਾਲੜੂ ਮੰਡੀ ਵਿਖੇ ਵਾਹਨ ਦੀ ਫੇਟ ਲੱਗਣ ਕਾਰਨ ਇਕ 80 ਸਾਲਾ ਬਜ਼ੁਰਗ ਦੀ ਮੌਤ ਹੋ ਗਈ | ਲਾਲੜੂ ਪੁਲਿਸ ਨੇ ਫ਼ਰਾਰ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ...
ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਸੀ. ਜੀ. ਸੀ. ਲਾਂਡਰਾਂ ਵਿਖੇ 'ਫਾਰਮਾਕੋਵਿਜੀਲੈਂਸ ਅਤੇ ਕਲੀਨਿਕਲ ਖੋਜ' ਵਿਸ਼ੇ 'ਤੇ ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ | ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ ਸੀ. ਜੀ. ਸੀ. ਲਾਂਡਰਾਂ ਵਲੋਂ ਏ. ਪੀ. ਟੀ. ਆਈ. ਪੰਜਾਬ ਦੇ ਸਹਿਯੋਗ ਸਦਕਾ ...
ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਪੰਜਾਬ 'ਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਵੱਖ-ਵੱਖ ਸਕੀਮਾਂ ਅਧੀਨ ਗ਼ਰੀਬ ਪਰਿਵਾਰਾਂ ਦੇ ਨੌਜਵਾਨਾਂ ਨੂੰ ਮੁਫ਼ਤ 'ਚ ਕਿੱਤਾਮੁੱਖੀ ਕੋਰਸ ਕਰਵਾਏ ਜਾਂਦੇ ਹਨ | ਇਹ ਪ੍ਰਗਟਾਵਾ ਕਰਦਿਆਂ ਵਧੀਕ ...
ਲਾਲੜੂ, 11 ਮਈ (ਰਾਜਬੀਰ ਸਿੰਘ) -ਅੰਬਾਲਾ-ਰਾਮਪੁਰ ਸੈਣੀਆਂ ਮਾਰਗ 'ਤੇ ਪਿੰਡ ਜਿਊਲੀ ਵਿਖੇ ਇਕ ਟਰੱਕ ਦੀ ਲਪੇਟ 'ਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਹੰਡੇਸਰਾ ਪੁਲਿਸ ਨੇ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਫਰਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ...
ਮਾਜਰੀ, 11 ਮਈ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਖੇਤਰ ਦੇ ਪਿੰਡਾਂ 'ਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਬੀਤੀ ਰਾਤ ਚੋਰਾਂ ਵਲੋਂ ਖਿਜ਼ਰਾਬਾਦ-ਸੁਲੇਮਪੁਰ ਖੁਰਦ ਸੰਪਰਕ ਸੜਕ 'ਤੇ ਇਕ ਬੰਦ ਪਏ ਕਰੈਸ਼ਰ ਅੰਦਰ ਪਈਆਂ ਬਿਜਲੀ ਦੀਆਂ ਮੋਟਰਾਂ, ...
ਮਾਜਰੀ, 11 ਮਈ (ਕੁਲਵੰਤ ਸਿੰਘ ਧੀਮਾਨ)-ਪਿੰਡ ਮਸੌਲ ਵਿਖੇ ਵਣ ਵਿਭਾਗ ਦੀ ਜ਼ਮੀਨ 'ਚ ਖੜੇ੍ਹ ਦਰੱਖ਼ਤ ਕੱਟ ਕੇ ਉਸ 'ਤੇ ਨਾਜਾਇਜ਼ ਕਬਜ਼ਾ ਕਰਕੇ ਫਾਰਮ ਹਾਊਸ ਬਣਾਉਣ ਦੇ ਦੋਸ਼ ਤਹਿਤ ਪੁਲਿਸ ਨੇ ਬਲਜੀਤ ਸਿੰਘ ਸੰਧੂ ਤੇ ਤਰਸੇਮ ਸਿੰਘ ਵਾਸੀਆਨ ਪਿੰਡ ਨਾਡਾ ਖ਼ਿਲਾਫ਼ ਮਾਮਲਾ ...
ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਕਰਕੇ ਵਿਭਾਗੀ ਸਕੀਮਾਂ ਦੀ ਸਮੀਖਿਆ ਕੀਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ...
ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਸਥਾਨਕ ਫੇਜ਼-1 ਸਥਿਤ ਸ਼ਾਸਤਰੀ ਮਾਡਲ ਸਕੂਲ ਵਿਖੇ ਕਵੀ ਮੰਚ ਮੁਹਾਲੀ ਵਲੋਂ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਪ੍ਰਸਿੱਧ ਲੇਖਿਕਾ ਗੁਰਪ੍ਰੀਤ ਕੌਰ ਸੈਣੀ 'ਪ੍ਰੀਤ' ਹਿਸਾਰ ਨੂੰ ਲਾਈਫ਼-ਟਾਈਮ ਅਚੀਵਮੈਂਟ ...
ਐੱਸ. ਏ. ਐੱਸ. ਨਗਰ, 11 ਮਈ (ਕੇ. ਐੱਸ. ਰਾਣਾ)-ਜਿਥੇ ਗਰਮੀ ਦੇ ਮੌਸਮ ਨੂੰ ਵੇਖਦਿਆਂ ਮੁਹਾਲੀ ਨਗਰ ਨਿਗਮ ਵਲੋਂ ਸ਼ਹਿਰ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX