ਤਾਜਾ ਖ਼ਬਰਾਂ


ਪੰਜਾਬ ਨੂੰ ਅਸਥਿਰ ਕਰਨ ਲਈ ਹੋ ਰਹੀ ਗੰਦੀ ਰਾਜਨੀਤੀ - ਗਿਆਨੀ ਹਰਪ੍ਰੀਤ ਸਿੰਘ
. . .  14 minutes ago
ਤਲਵੰਡੀ ਸਾਬੋ, 21 ਮਾਰਚ (ਰਣਜੀਤ ਸਿੰਘ ਰਾਜੂ)- ਪੰਜਾਬ ਦੇ ਮੌਜੂਦਾ ਹਾਲਾਤ ’ਤੇ ਪ੍ਰਤੀਕਰਮ ਦਿੰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਸਥਿਰ ਕਰਨ ਲਈ ਗੰਦੀ ਰਾਜਨੀਤੀ ਕੀਤੀ ਜਾ ਰਹੀ ਹੈ। ਆਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲ....
ਪ੍ਰਾਪਰਟੀ ਡੀਲਰਾਂ ’ਚ ਲੈਣ-ਦੇਣ ਨੂੰ ਲੈ ਕੇ ਚੱਲੀਆਂ ਗੋਲੀਆਂ, 1 ਜ਼ਖ਼ਮੀ
. . .  17 minutes ago
ਹੁਸ਼ਿਆਰਪੁਰ, 21 ਮਾਰਚ (ਬਲਜਿੰਦਰਪਾਲ ਸਿੰਘ)- ਅੱਜ ਤਹਿਸੀਲ ਕੰਪਲੈਕਸ ’ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ 2 ਪ੍ਰਾਪਰਟੀ ਡੀਲਰਾਂ ਵਿਚਕਾਰ ਲੈਣ-ਦੇਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਗੋਲੀਆਂ ਚੱਲ ਗਈਆਂ। ਸੂਤਰਾਂ ਅਨੁਸਾਰ ਘਟਨਾ ਦੌਰਾਨ ਗੋਲੀ ਲੱਗਣ ਨਾਲ ਧੀਰਜ ਕੁਮਾਰ ਵਾਸੀ ਮੁਹੱਲਾ ਵਿਜੇ ਨਗਰ....
ਅੰਮ੍ਰਿਤਪਾਲ ਮਾਮਲੇ ’ਤੇ ਚਾਰ ਦਿਨ ਬਾਅਦ ਹੋਵੇਗੀ ਮੁੜ ਸੁਣਵਾਈ
. . .  48 minutes ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ਅੰਮ੍ਰਿਤਪਾਲ ਮਾਮਲੇ ਨੂੰ ਲੈ ਕੇ ਹਾਈ ਕੋਰਟ ਵਿਚ ਸੁਣਵਾਈ ਚੱਲ ਰਹੀ ਹੈ। ਪੰਜਾਬ ਦੇ ਏ. ਜੀ. ਵਿਨੋਦ ਘਈ ਨੇ ਅਦਾਲਤ ਵਿਚ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਅੰਮ੍ਰਿਤਪਾਲ ’ਤੇ ਐਨ. ਐਸ. ਏ. ਲਗਾਇਆ ਗਿਆ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ.....
ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਪਹੁੰਚੇ ਵਿਜੀਲੈਂਸ ਦਫ਼ਤਰ
. . .  38 minutes ago
ਸੰਗਰੂਰ, 21 ਮਾਰਚ (ਦਮਨਜੀਤ ਸਿੰਘ)- ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਸੰਗਰੂਰ ਵਿਜੀਲੈਂਸ ਦਫ਼ਤਰ ਪਹੁੰਚੇ ਹਨ।ਦੋ ਤਿੰਨ ਪਹਿਲਾਂ ਵੀ ਉਨ੍ਹਾਂ ਨੂੰ ਸੱਦਿਆ ਗਿਆ ਸੀ, ਪਰ ਉਦੋਂ ਉਹ ਪਹੁੰਚੇ ਨਹੀਂ ਸਨ। ਅੱਜ ਅਚਾਨਕ ਉਹ...
ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ’ਤੇ ਹਾਈ ਕੋਰਟ ਵਿਚ ਹੋਈ ਸੁਣਵਾਈ
. . .  58 minutes ago
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)- ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਨ ਦੀ ਮੰਗ ਕਰਦੀ ਹੈਬੀਅਸ ਕਾਰਪਸ ਪਟੀਸ਼ਨ ’ਤੇ ਅੱਜ ਸੁਣਵਾਈ ਹੋਈ। ਹਾਈਕੋਰਟ ਵਲੋਂ ਸਰਕਾਰ ਨੂੰ 4 ਦਿਨਾਂ ਅੰਦਰ ਸਥਿਤੀ ਰਿਪੋਰਟ ਦੇਣ ਦੇ ਆਦੇਸ਼ ਦਿੱਤੇ ਗਏ ਹਨ। ਅਦਾਲਤ ਵਿਚ....
ਸੰਸਦ ਦੁਪਹਿਰ 2 ਵਜੇ ਤੱਕ ਮੁਲਤਵੀ
. . .  about 1 hour ago
ਨਵੀਂ ਦਿੱਲੀ, 21 ਮਾਰਚ- ਸੰਸਦ ’ਚ ਭਾਰੀ ਹੰਗਾਮੇ ਦੌਰਾਨ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਵਿਰੋਧੀ ਸੰਸਦ ਮੈਂਬਰਾਂ ਦੇ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਲੋਕ ਸਭਾ ਸਪੀਕਰ ਓਮ ਬਿਰਲਾ.....
ਸੁਰੱਖ਼ਿਆ ਦੇ ਮੱਦੇਨਜ਼ਰ ਅਜਨਾਲਾ ‘ਚ ਪੈਰਾ ਮਿਲਟਰੀ ਫ਼ੋਰਸ ਤਾਇਨਾਤ
. . .  about 1 hour ago
ਅਜਨਾਲਾ, 21 ਮਾਰਚ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਵਿਖੇ ਪਿਛਲੇ ਦਿਨੀਂ ਵਾਪਰੀ ਘਟਨਾਂ ਤੋਂ ਬਾਅਦ ਚਾਰ ਦਿਨਾਂ ਤੋਂ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਚੱਲ ਰਹੀਆਂ ਕਾਰਵਾਈਆਂ......
ਪੰਜਾਬ ਨੂੰ ਸ਼ਾਂਤੀ, ਭਾਈਚਾਰਕ ਸਾਂਝ ਅਤੇ ਵਿਕਾਸ ਦੀ ਲੋੜ-ਬਲਜੀਤ ਸਿੰਘ ਦਾਦੂਵਾਲ
. . .  about 2 hours ago
ਕਰਨਾਲ, 21 ਮਾਰਚ-ਬਰਤਾਨੀਆ ਵਿਚ ਖ਼ਾਲਿਸਤਾਨ ਪੱਖੀ ਸਮੂਹਾਂ ਦੁਆਰਾ ਹਾਲ ਹੀ ਵਿਚ ਕੀਤੀ ਹਿੰਸਾ 'ਤੇ ਬੋਲਦਿਆਂ ਹਰਿਆਣਾ ਹਰਿਆਣਾ ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ...
ਰਾਹੁਲ ਗਾਂਧੀ ਨਹੀਂ ਮੰਗਣਗੇ ਮਾਫੀ-ਖੜਗੇ
. . .  about 2 hours ago
ਨਵੀਂ ਦਿੱਲੀ, 21 ਮਾਰਚ-ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਕਿਹਾ ਕਿ ਰਾਹੁਲ ਗਾਂਧੀ ਮਾਫੀ ਨਹੀਂ ਮੰਗਣਗੇ। ਸਾਡੇ ਦੂਤਾਵਾਸਾਂ 'ਤੇ ਹਮਲੇ ਹੋ ਰਹੇ ਹਨ, ਪਰ ਉਹ ਇਨ੍ਹਾਂ ਹਮਲਿਆਂ ਦੀ ਨਿੰਦਾ ਕਰਨ ਲਈ ਕੁਝ ਨਹੀਂ ਕਹਿ ਰਹੇ...
ਰੈੱਡ ਕਾਰਨਰ ਨੋਟਿਸ ਰੱਦ ਕਰਨ ਨਾਲ ਮੇਹੁਲ ਚੋਕਸੀ ਦੇ ਕੇਸ 'ਤੇ ਕੋਈ ਅਸਰ ਨਹੀਂ ਪਵੇਗਾ-ਸਰਕਾਰੀ ਸੂਤਰ
. . .  about 2 hours ago
ਨਵੀਂ ਦਿੱਲੀ, 21 ਮਾਰਚ-ਸਰਕਾਰੀ ਸੂਤਰਾਂ ਅਨੁਸਾਰ ਮੇਹੁਲ ਚੋਕਸੀ ਵਿਰੁੱਧਰੈੱਡ ਕਾਰਨਰ ਨੋਟਿਸ (ਆਰ.ਸੀ.ਐਨ.) ਨੂੰ ਰੱਦ ਕਰਨ ਨਾਲ ਉਸ ਕੇਸ 'ਤੇ ਕੋਈ ਅਸਰ ਨਹੀਂ ਪਵੇਗਾ ਜੋ ਪਹਿਲਾਂ ਹੀ ਐਡਵਾਂਸ ਪੜਾਅ 'ਤੇ ਹੈ। ਜਿਸ ਸਮੇਂ ਚੋਕਸੀ ਨੂੰ ਗ੍ਰਿਫ਼ਤਾਰ ਕੀਤਾ...
ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ ਚ ਬੰਦ ਕੈਦੀ ਦੀ ਮੌਤ
. . .  about 3 hours ago
ਕਪੂਰਥਲਾ, 21 ਮਾਰਚ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ ਚ ਬੰਦ ਕੈਦੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਪੁੱਤਰ ਗੋਪੀ ਰਾਮ ਵਾਸੀ ਜੱਗੂਸ਼ਾਹ ਡੇਰਾ ਜੋ ਕਿ ਕੇਂਦਰੀ ਜੇਲ੍ਹ ਚ ਐਨ.ਡੀ.ਪੀ.ਐਸ. ਦੇ ਮਾਮਲੇ...
4 ਜ਼ਿਲ੍ਹਿਆਂ ਅਤੇ 2 ਜ਼ਿਲ੍ਹਿਆਂ ਦੇ ਕੁੱਝ ਹਿੱਸਿਆਂ 'ਚ ਅਜੇ ਬੰਦ ਰਹੇਗਾ ਇੰਟਰਨੈੱਟ
. . .  about 1 hour ago
ਚੰਡੀਗੜ੍ਹ, 21 ਮਾਰਚ(ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਵਲੋਂ ਤਰਨਤਾਰਨ, ਫ਼ਿਰੋਜ਼ਪੁਰ, ਮੋਗਾ, ਸੰਗਰੂਰ, ਅੰਮ੍ਰਿਤਸਰ ਦੀ ਸਬ ਡਿਵੀਜ਼ਨ ਅਜਨਾਲਾ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਾਈ.ਪੀ.ਐਸ. ਚੌਂਕ ਅਤੇ ਹਵਾਈ ਅੱਡਾ ਮਾਰਗ 'ਤੇ ਇੰਟਰਨੈੱਟ ਸੇਵਾਵਾਂ...
ਹਰਜੀਤ ਸਿੰਘ ਨੂੰ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲੈ ਕੇ ਪਹੁੰਚੀ ਪੁਲਿਸ
. . .  about 3 hours ago
ਡਿਬਰੂਗੜ੍ਹ, 21 ਮਾਰਚ-‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਨੂੰ ਪੁਲਿਸ ਆਸਾਮ ਦੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਲੈ ਕੇ ਪਹੁੰਚੀ ਹੈ। 19 ਮਾਰਚ ਦੀ ਰਾਤ ਨੂੰ ਉਨ੍ਹਾਂ ਵਲੋਂ ਆਤਮ ਸਮਰਪਣ ਕੀਤਾ ਗਿਆ ਸੀ। ਇਸ ਤੋਂ ਪਹਿਲਾ ਗ੍ਰਿਫ਼ਤਾਰ ਕੀਤੇ ਅੰਮ੍ਰਿਤਪਾਲ ਸਿੰਘ ਦੇ ਕਈ...
ਫੁਮੀਓ ਕਿਸ਼ਿਦਾ ਅਚਾਨਕ ਦੌਰੇ ਲਈ ਜਾ ਰਹੇ ਨੇ ਯੂਕਰੇਨ
. . .  about 4 hours ago
ਨਵੀਂ ਦਿੱਲੀ, 21 ਮਾਰਚ-ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਭਾਰਤ ਦੌਰੇ ਤੋਂ ਬਾਅਦ ਅਚਾਨਕ ਦੌਰੇ ਲਈ ਯੂਕਰੇਨ ਜਾ...
ਛੱਤੀਸਗੜ੍ਹ:ਮੁੱਠਭੇੜ 'ਚ ਮਹਿਲਾ ਨਕਸਲੀ ਢੇਰ
. . .  about 4 hours ago
ਰਾਏਪੁਰ, 21 ਮਾਰਚ-ਗੰਗਲੂਰ ਥਾਣੇ ਦੇ ਅਧੀਨ ਕੋਰਚੋਲੀ ਅਤੇ ਟੋਡਕਾ ਦੇ ਵਿਚਕਾਰ ਜੰਗਲਾਂ ਵਿਚ ਪੁਲਿਸ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਵਿਚ ਇਕ ਮਹਿਲਾ ਨਕਸਲੀ ਮਾਰੀ ਗਈ। ਬੀਜਾਪੁਰ ਦੇ ਐਸ.ਪੀ. ਅੰਜਨੇਯਾ ਵਰਸ਼ਨੇ ਨੇ ਕਿਹਾ...
ਅਮਰੀਕਾ:ਹਾਈ ਸਕੂਲ ਕੈਂਪਸ 'ਚ ਹੋਈ ਗੋਲੀਬਾਰੀ ਦੌਰਾਨ ਇਕ ਵਿਦਿਆਰਥੀ ਦੀ ਮੌਤ, ਇਕ ਜ਼ਖ਼ਮੀ
. . .  about 4 hours ago
ਟੈਕਸਾਸ, 21 ਮਾਰਚ-ਅਮਰੀਕਾ ਦੇ ਅਰਲਿੰਗਟਨ, ਟੈਕਸਾਸ ਦੇ ਉਪਨਗਰ ਵਿਚ ਇਕ ਹਾਈ ਸਕੂਲ ਕੈਂਪਸ ਵਿਚ ਹੋਈ ਗੋਲੀਬਾਰੀ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ ਇਕ ਹੋਰ ਜ਼ਖ਼ਮੀ ਹੋ ਗਿਆ। ਐਸੋਸੀਏਟਿਡ...
ਭਾਰਤੀ ਵਣਜ ਦੂਤਘਰ ਵਿਚ ਭੰਨਤੋੜ “ਬਿਲਕੁਲ ਅਸਵੀਕਾਰਨਯੋਗ”-ਵ੍ਹਾਈਟ ਹਾਊਸ
. . .  about 5 hours ago
ਵਾਸ਼ਿੰਗਟਨ, 21 ਮਾਰਚ -ਵ੍ਹਾਈਟ ਹਾਊਸ ਦੀ ਰਾਸ਼ਟਰੀ ਸੁਰੱਖਿਆ ਪਰਿਸ਼ਦ ਦੇ ਬੁਲਾਰੇ ਜੌਨ ਕਿਰਬੀ ਨੇ ਕਿਹਾ ਹੈ ਕਿ ਸੈਨ ਫਰਾਂਸਿਸਕੋ ਵਿਚ ਭਾਰਤੀ ਦੂਤਘਰ ਵਿਚਚ ਭੰਨਤੋੜ ਕਰਨਾ "ਬਿਲਕੁਲ ਅਸਵੀਕਾਰਨਯੋਗ" ਹੈ ਅਤੇ ਅਮਰੀਕਾ ਇਸ ਦੀ ਨਿੰਦਾ ਕਰਦਾ ਹੈ। ਕਿਰਬੀ...
⭐ਮਾਣਕ-ਮੋਤੀ⭐
. . .  about 6 hours ago
⭐ਮਾਣਕ-ਮੋਤੀ⭐
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਰਜ਼ੀ ਤੌਰ 'ਤੇ ਇੰਜਾਜ਼ ਇੰਟਰਨੈਸ਼ਨਲ ਦੀ 20.16 ਕਰੋੜ ਰੁਪਏ ਦੀ ਅਚੱਲ ਜਾਇਦਾਦ ਕੀਤੀ ਕੁਰਕ
. . .  1 day ago
ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਦੀਆਂ ਖ਼ਤਰਨਾਕ ਸਾਜ਼ਿਸ਼ਾਂ ਨਿੰਦਣਯੋਗ-ਸੁਖਬੀਰ ਸਿੰਘ ਬਾਦਲ
. . .  1 day ago
ਸ੍ਰੀ ਮੁਕਤਸਰ ਸਾਹਿਬ ,20 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਅਣ-ਐਲਾਨੀ ਐਮਰਜੈਂਸੀ ...
ਹੁਣ ਕੈਨੇਡੀਅਨ ਸਿਆਸਤਦਾਨ ਜਗਮੀਤ ਸਿੰਘ ਦਾ ਟਵਿੱਟਰ ਖਾਤਾ ਵੀ ਭਾਰਤ 'ਚ ਹੋਇਆ ਬੰਦ
. . .  1 day ago
ਮਹਿਲ ਕਲਾਂ, 20 ਮਾਰਚ (ਗੁਰਪ੍ਰੀਤ ਸਿੰਘ ਅਣਖੀ) -'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ 'ਤੇ ਪੰਜਾਬ ਪੁਲਿਸ ਵਲੋਂ ਕੀਤੀ ਗਈ ਵੱਡੀ ਕਾਰਵਾਈ ਅਤੇ ਪੰਜਾਬ 'ਚ ਇੰਟਰਨੈੱਟ 'ਤੇ ਪਾਬੰਦੀ ...
ਪਿੰਡ ਭਬਿਆਣਾ ਵਿਖੇ ਇਕ ਵਿਅਕਤੀ ਨੂੰ ਕਹੀ ਦਾ ਦਸਤਾ ਮਾਰ ਕੇ ਮੌਤ ਦੇ ਘਾਟ ਉਤਾਰਿਆ
. . .  1 day ago
ਫਗਵਾੜਾ, 20 ਮਾਰਚ (ਹਰਜੋਤ ਸਿੰਘ ਚਾਨਾ)- ਇਥੋਂ ਦੇ ਪਿੰਡ ਭਬਿਆਣਾ ਵਿਖੇ ਇਕ ਘਰ ’ਚ ਵਿਅਕਤੀ ਦਾ ’ਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ । ਮ੍ਰਿਤਕ ਵਿਅਕਤੀ ਦੀ ਪਛਾਣ ਗੁਰਦੇਵ ਸਿੰਘ (45) ਪੁੱਤਰ ਸ਼ਾਮ ਸਿੰਘ ...
‘ਕੋਟਫੱਤਾ ਬਲੀ ਕਾਂਡ’ ਦੇ ਸਾਰੇ ਜਣੇ ਦੋਸ਼ੀ ਕਰਾਰ, ਭਲਕੇ ਸੁਣਾਈ ਜਾਵੇਗੀ ਸਜ਼ਾ
. . .  1 day ago
ਬਠਿੰਡਾ, 20 ਮਾਰਚ (ਸੱਤਪਾਲ ਸਿੰਘ ਸਿਵੀਆਂ)-ਪਿੰਡ ਕੋਟਫੱਤਾ ਦੇ ਮਾਸੂਮ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅੱਜ ਬਠਿੰਡਾ ਦੇ ਵਧੀਕ ਸ਼ੈਸ਼ਨ ਜੱਜ ਬਲਜਿੰਦਰ ਸਿੰਘ ਸਰਾਂ ਦੀ ਅਦਾਲਤ ਵਲੋਂ ਸਾਰੇ 7 ਵਿਅਕਤੀਆਂ ...
ਆਮ ਆਦਮੀ ਪਾਰਟੀ ਵਾਲੀ ਸੂਬਾ ਸਰਕਾਰ ਦੀ ਸਿਆਸੀ ਬਦਲਾਖ਼ੋਰੀ ਵਿਰੁੱਧ ਸ. ਪ੍ਰਕਾਸ਼ ਸਿੰਘ ਬਾਦਲ ਦੀ ਪੰਜਾਬੀਆਂ ਦੇ ਨਾਂਅ ਖੁੱਲ੍ਹੀ ਚਿੱਠੀ
. . .  1 day ago
ਮੌਸਮ ਵਿਚ ਬਦਲਾਅ ਕਾਰਨ 10 ਉਡਾਣਾਂ ਵਿਚ ਕੀਤਾ ਬਦਲਾਅ
. . .  1 day ago
ਨਵੀਂ ਦਿੱਲੀ, 20 ਮਾਰਚ- ਦਿੱਲੀ ਵਿਚ ਮੌਸਮ ’ਚ ਹੋਏ ਬਦਲਾਅ ਕਾਰਨ ਕੁੱਲ 10 ਉਡਾਣਾਂ ਦੇ ਰਾਹ ਬਦਲੇ ਗਏ, ਜਿਨ੍ਹਾਂ ਵਿਚੋਂ 7 ਜੈਪੁਰ ਅਤੇ 3 ਲਖਨਊ ਵੱਲ ਮੋੜੀਆਂ....
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 29 ਵਿਸਾਖ ਸੰਮਤ 554

ਜਲੰਧਰ

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਜਾਇਆ ਨਗਰ ਕੀਰਤਨ

ਹਰਵਿੰਦਰ ਸਿੰਘ ਫੁੱਲ
ਜਲੰਧਰ, 11 ਮਈ-ਸ਼੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਾਲੋਨੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਫੁੱਲਾਂ ਨਾਲ ਸਜੀ ਪਾਲਕੀ ਵਿਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਵਿਚ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆ ਜੌਹਲਾਂ ਵਾਲੇ ਚੌਰ ਸਾਹਿਬ ਦੀ ਸੇਵਾ ਨਿਭਾ ਰਹੇ ਸਨ | ਇਹ ਨਗਰ ਕੀਰਤਨ ਸਵੇਰੇ 5.30 ਵਜੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਆਰੰਭ ਹੋਇਆ ਜੋ ਸ਼ਹਿਰ ਦੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਪਹੰੁਚ ਕੇ ਸਮਾਪਤ ਹੋਇਆ | ਨਗਰ ਕੀਰਤਨ 'ਚ ਸਭ ਤੋਂ ਅੱਗੇ ਰਣਜੀਤ ਨਗਾਰਾ ਚੱਲ ਰਿਹਾ ਸੀ ਤੇ ਉਸ ਤੋਂ ਪਿੱਛੇ ਅਕਾਲ ਅਕੈਡਮੀ ਧਨਾਲ ਕਲਾ ਦੇ ਵਿਦਿਆਰਥੀ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ | ਭਾਰੀ ਗਰਮੀ ਦੇ ਬਾਵਜੂਦ ਸਿੰਘਾਂ ਦੀਆਂ ਗਤਕਾ ਪਾਰਟੀਆਂ ਵਿਸ਼ੇਸ਼ ਦਾ ਕੇਂਦਰ ਸਨ | ਨਗਰ ਕੀਰਤਨ ਦਾ ਰਸਤੇ ਵਿਚ ਸ਼ਰਧਾਲੂਆਂ ਨੇ ਫੁੱਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ ਅਤੇ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਪਕਵਾਨਾਂ ਦੇ ਲੰਗਰਾਂ ਤੋਂ ਇਲਾਵਾ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ ਸਨ | ਨਗਰ ਕੀਰਤਨ ਦੇ ਪ੍ਰਬੰਧਾਂ ਦੀ ਦੇਖ-ਰੇਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਪੇਲੀਆ ਦੀ ਅਗਵਾਈ 'ਚ ਜਸਵੀਰ ਸਿੰਘ ਰੰਧਾਵਾ, ਸਰਦੂਲ ਸਿੰਘ ਰੰਧਾਵਾ, ਜਸਵਿੰਦਰ ਸਿੰਘ ਅਤੇ ਲਖਵੀਰ ਸਿੰਘ ਕਰ ਰਹੇ ਸਨ | ਇਸਤਰੀ ਸਤਿਸੰਗ ਸਭਾ ਡਿਫੈਂਸ ਕਾਲੋਨੀ ਦੀਆਂ ਮੈਂਬਰ ਇਸਤਰੀਆਂ ਅਤੇ ਵੱਡੀ ਗਿਣਤੀ 'ਚ ਸੰਗਤਾਂ ਗੁਰੂ ਜੱਸ ਗਾਇਣ ਕਰਦੀਆਂ ਹੋਈਆਂ ਪਾਲਕੀ ਸਾਹਿਬ ਦੇ ਪਿੱਛੇ ਚੱਲ ਰਹੀਆਂ ਸਨ | ਇਸ ਮੌਕੇ ਗਗਨਦੀਪ ਸਿੰਘ ਰੇਖੀ, ਮਨਮੋਹਨ ਸਿੰਘ ਕੌਂਸਲਰ, ਬੀਬੀ ਮਨਜੀਤ ਕੌਰ, ਗੁਰਬਖ਼ਸ਼ ਸਿੰਘ ਜੁਨੇਜਾ, ਸੁਖਦੇਵ ਸਿੰਘ ਗਾਂਧੀ, ਅਜੀਤ ਸਿੰਘ ਸੇਠੀ, ਕੰਵਲਜੀਤ ਸਿੰਘ ਟੋਨੀ, ਹਰਜੋਤ ਸਿੰਘ ਲੱਕੀ, ਭੁਪਿੰਦਰਪਾਲ ਸਿੰਘ ਖ਼ਾਲਸਾ, ਗੁਰਮੀਤ ਸਿੰਘ ਬਿੱਟੂ, ਗਿਆਨੀ ਗੁਰਮੀਤ ਸਿੰਘ ਬਸਤੀ ਸ਼ੇਖ਼, ਗੁਰਿੰਦਰ ਸਿੰਘ ਮਝੈਲ, ਇੰਦਰਪਾਲ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਸਿੰਘ, ਹਰਵਰਿੰਦਰ ਸਿੰਘ ਸੰਧੂ, ਹਰਬਲਬੀਰ ਸਿੰਘ ਨਿੱਝਰ, ਪਰਮਿੰਦਰ ਸਿੰਘ, ਓਕਾਂਰ ਸਿੰਘ, ਸਤਿੰਦਰਪਾਲ ਸਿੰਘ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਨਗਰ ਕੀਰਤਨ ਵਿਚ ਹੋਰਨਾਂ ਤੋਂ ਇਲਾਵਾ ਓਕਾਂਰ ਸਿੰਘ ਕਲਸੀ, ਦਲਜੀਤ ਸਿੰਘ, ਹਰਵਿੰਦਰ ਸਿੰਘ ਸੱਗੂ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ, ਪਰਮਜੀਤ ਸਿੰਘ, ਬੰਤ ਸਿੰਘ, ਬੀਬੀ ਪ੍ਰਕਾਸ਼ ਕੌਰ ਪੇਲੀਆ, ਪਰਮਿੰਦਰ ਕੌਰ ਭੰਮਰਾ, ਕੁਲਜਿੰਦਰ ਜੀਤ ਕੌਰ ਰੰਧਾਵਾ, ਗੁਰਦੀਪ ਕੌਰ ਦੀਪਾ, ਹਰਵਿੰਦਰ ਕੌਰ ਸੈਣੀ, ਇਕਾਂਤ ਪਾਲ ਕੌਰ, ਚਰਨਜੀਤ ਕੌਰ, ਚਰਨਪ੍ਰੀਤ ਕੌਰ ਸ਼ਾਮਿਲ ਸਨ |
5 ਦਿਨ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ
ਨਗਰ ਕੀਰਤਨ ਦੀ ਸਮਾਪਤੀ 'ਤੇ ਪ੍ਰਧਾਨ ਗੁਰਨਾਮ ਸਿੰਘ ਪੇਲੀਆਂ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਰੰਧਾਵਾ ਨੇ ਨਗਰ ਕੀਰਤਨ 'ਚ ਸਹਿਯੋਗ ਕਰਨ ਲਈ ਸਮੂਹ ਸੰਸਥਾਵਾਂ ਅਤੇ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਦੇ ਨਾਲ ਹੀ 5 ਦਿਨ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਹੋ ਗਈ ਹੈ | ਉਨ੍ਹਾਂ ਕਿਹਾ ਕਿ 12 ਮਈ ਨੂੰ ਸਵੇਰੇ 9.30 ਤੋਂ 12.30 ਵਜੇ ਤੱਕ ਸਕੂਲੀ ਬੱਚਿਆਂ ਦੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ ਅਤੇ ਸ਼ਾਮ ਦੇ ਦੀਵਾਨਾਂ ਵਿਚ ਕਵੀ ਦਰਬਾਰ ਹੋਵੇਗਾ, ਜਿਸ ਵਿਚ ਪੰਥ ਪ੍ਰਸਿੱਧ ਕਵੀ ਆਪਣੀਆਂ ਧਾਰਮਿਕ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ |

ਡਰੱਗ ਆਈਸ ਅਤੇ ਹੈਰੋਇਨ ਸਮੇਤ ਸਵਿਫ਼ਟ ਕਾਰ ਚਾਲਕ ਕਾਬੂ

ਲਾਂਬੜਾ, 11 ਮਈ (ਪਰਮੀਤ ਗੁਪਤਾ)-ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਟੀਮ ਦੇ ਏ. ਐੱਸ. ਆਈ. ਭੁਪਿੰਦਰ ਸਿੰਘ ਵਲੋਂ ਥਾਣਾ ਲਾਂਬੜਾ ਅਧੀਨ ਪੈਂਦੇ ਜਲੰਧਰ ਕਾਲਾ ਸੰਘਿਆਂ ਰੋਡ 'ਤੇ ਧਾਲੀਵਾਲ-ਕਾਦੀਆਂ ਨਜ਼ਦੀਕ ਨਾਕਾਬੰਦੀ ਕਰਕੇ ਕਾਲਾ ਸੰਘਿਆਂ ਵਲੋਂ ਆ ਰਹੀ ਸਵਿਫਟ ਕਾਰ ...

ਪੂਰੀ ਖ਼ਬਰ »

ਲਤੀਫਪੁਰਾ ਕਬਜ਼ਿਆਂ ਦੇ ਮਾਮਲੇ 'ਚ ਸਰਕਾਰ ਤੇ ਇੰਪਰੂਵਮੈਂਟ ਟਰੱਸਟ ਨੂੰ ਨੋਟਿਸ ਜਾਰੀ

ਸ਼ਿਵ ਸ਼ਰਮਾ ਜਲੰਧਰ, 11 ਮਈ-ਲੰਬੇ ਸਮੇਂ ਤੋਂ ਸ਼ਹਿਰ ਦੇ ਚਰਚਿਤ ਇਲਾਕੇ ਲਤੀਫਪੁਰਾ ਦੇ ਕਬਜ਼ਿਆਂ ਦਾ ਮਾਮਲਾ ਇਕ ਵਾਰ ਫਿਰ ਚਰਚਾ 'ਚ ਆ ਗਿਆ ਹੈ | ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ 23 ਮਈ ਨੂੰ ਅਦਾਲਤ ਦੀ ਮਾਣਹਾਨੀ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਹੋਣ ...

ਪੂਰੀ ਖ਼ਬਰ »

ਪਾਸਪੋਰਟ ਦਫ਼ਤਰ ਨੇ 360 ਤੱਕ ਵਧਾਇਆ ਪੀ. ਸੀ. ਸੀ. ਅਪੁਆਇੰਟਮੈਂਟ ਦਾ ਕੋਟਾ

ਜਲੰਧਰ, 7 ਮਈ (ਸ਼ਿਵ)-ਲੋਕਾਂ ਦੀ ਲਗਾਤਾਰ ਵਧ ਰਹੀ ਮੰਗ ਨੂੰ ਦੇਖਦੇ ਹੋਏ ਖੇਤਰੀ ਪਾਸਪੋਰਟ ਦਫਤਰ ਨੇ ਪੀ. ਸੀ. ਸੀ. (ਪੁਲਿਸ ਕਲੀਅਰੈਂਸ ਸਰਟੀਫਿਕੇਟ) ਦੀਆਂ ਅਪੁਆਇੰਟਮੈਂਟਾਂ ਦਾ ਕੋਟਾ ਰੋਜ਼ਾਨਾ ਦਾ 270 ਤੋਂ ਵਧਾ ਕੇ ਕੋਟਾ 360 ਕਰ ਦਿੱਤਾ ਗਿਆ ਹੈ | ਵਿਦੇਸ਼ ਮੰਤਰਾਲੇ ਤੋਂ ...

ਪੂਰੀ ਖ਼ਬਰ »

ਜਲੰਧਰ ਨੂੰ ਮਿਲੇ ਨਵੇਂ ਏ. ਡੀ. ਸੀ., ਐੱਸ. ਡੀ. ਐੱਮ.-1 ਦਾ ਤਬਾਦਲਾ

ਜਲੰਧਰ, 11 ਮਈ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਅੱਜ ਵੱਡੀ ਗਿਣਤੀ 'ਚ ਆਈ. ਏ. ਐੱਸ. ਅਤੇ ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਸ ਦੇ ਤਹਿਤ ਅੱਜ ਰਾਜੀਵ ਗੁਪਤਾ ਨੂੰ ਜਲੰਧਰ ਦਾ ਏ. ਡੀ. ਸੀ. (ਜ) ਲਗਾਇਆ ਗਿਆ ਹੈ | ਇਹ ਚਾਰਜ ਪਹਿਲੇ ਏ. ਡੀ. ਸੀ. (ਡੀ) ਵਰਿੰਦਰ ...

ਪੂਰੀ ਖ਼ਬਰ »

ਪਤਨੀ ਤੋਂ ਪ੍ਰੇਸ਼ਾਨ ਵਿਅਕਤੀ ਵਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ

ਜਲੰਧਰ ਛਾਉਣੀ, 11 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਂਕੀ ਦਕੋਹਾ ਦੇ ਅਧੀਨ ਆਉਂਦੇ ਬਾਬਾ ਬੁੱਢਾ ਜੀ ਨਗਰ ਵਿਖੇ ਅੱਜ ਸਵੇਰ ਸਮੇਂ ਇਕ ਵਿਅਕਤੀ ਵਲੋਂ ਆਪਣੀ ਪਤਨੀ ਤੋਂ ਪ੍ਰੇਸ਼ਾਨ ਹੋ ਕੇ ਘਰ ਦੇ ਦਰਵਾਜ਼ੇ ਉੱਪਰ ਲੱਗੀ ਹੋਈ ਲੋਹੇ ਦੀ ਗਰਿੱਲ ਨਾਲ ...

ਪੂਰੀ ਖ਼ਬਰ »

ਕਾਰ ਖੋਹਣ ਦੀ ਘਟਨਾ ਨੂੰ ਨਾਕਾਮ ਕਰਨ ਵਾਲੇ ਸ਼ਹਿਰ ਵਾਸੀ ਨੂੰ ਦਿੱਤਾ ਪ੍ਰਸੰਸਾ ਪੱਤਰ

ਜਲੰਧਰ, 11 ਮਈ (ਐੱਮ. ਐੱਸ. ਲੋਹੀਆ)-ਬੀਤੀ ਰਾਤ ਨਕੋਦਰ ਚੌਕ ਨੇੜੇ ਕਾਰ ਖੋਹਣ ਦੀ ਘਟਨਾ ਨੂੰ ਨਾਕਾਮ ਕਰਨ ਵਾਲੇ ਮੁਹੱਲਾ ਕੋਟ ਪਕਸ਼ੀਆਂ ਦੇ ਵਾਸੀ ਅੰਕਿਤ ਚੋਪੜਾ ਨੂੰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਵਲੋਂ ਉਸ ਦੀ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਹੈ¢ ਇਸ ਦੇ ...

ਪੂਰੀ ਖ਼ਬਰ »

ਰਾਜੇਸ਼ ਕੁਮਾਰ ਨੂੰ ਮਿਲਿਆ ਇੰਪਰੂਵਮੈਂਟ ਟਰੱਸਟ ਦੇ ਈ. ਓ. ਦਾ ਵਾਧੂ ਚਾਰਜ

ਜਲੰਧਰ, 11 ਮਈ (ਸ਼ਿਵ)-'ਆਪ' ਸਰਕਾਰ ਦੀ ਅਜੇ ਤੱਕ ਸਰਕਾਰੀ ਵਿਭਾਗਾਂ 'ਚ ਪਕੜ ਬਣਦੀ ਨਜ਼ਰ ਨਹੀਂ ਆ ਰਹੀ ਹੈ | ਸਥਾਨਕ ਸਰਕਾਰਾਂ ਵਿਭਾਗ ਨੇ ਤਾਂ ਇੰਪਰੂਵਮੈਂਟ ਟਰੱਸਟ ਦੇ ਈ. ਓ. ਦਾ ਕੰਮ ਦੇਖਣ ਲਈ ਫਗਵਾੜਾ ਟਰੱਸਟ ਦੀ ਈ. ਓ. ਸੁਰਿੰਦਰ ਕੁਮਾਰੀ ਨੂੰ ਵਾਧੂ ਚਾਰਜ ਦੇਣ ਦੇ ਆਦੇਸ਼ ...

ਪੂਰੀ ਖ਼ਬਰ »

'ਆਪ' ਸਰਕਾਰ ਦਾ ਆਦੇਸ਼, ਸੋਹਣੇ ਨਜ਼ਰ ਆਉਣੇ ਚਾਹੀਦੇ ਨੇ ਸ਼ਹਿਰ

ਜਲੰਧਰ, 11 ਮਈ (ਸ਼ਿਵ)-ਸ਼ਹਿਰਾਂ ਦੀ ਮੌਜੂਦਾ ਹਾਲਤ ਤੋਂ ਨਾਰਾਜ਼ ਪੰਜਾਬ ਸਰਕਾਰ ਨੇ ਸਾਰੀਆਂ ਨਿਗਮਾਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ ਕਿਹਾ ਹੈ ਕਿ ਸ਼ਹਿਰ 'ਚ ਕੂੜਾ ਪ੍ਰਬੰਧਨ 'ਚ ਸੁਧਾਰ ਕਰਕੇ ਇਨ੍ਹਾਂ ਨੂੰ ਸਾਫ਼-ਸੁਥਰਾ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਲੋਕਾਂ ...

ਪੂਰੀ ਖ਼ਬਰ »

ਕਿਸਾਨ ਜਥੇਬੰਦੀ ਨੇ ਵੱਡੀ ਮਾਤਰਾ 'ਚ ਬਰਾਮਦ ਕੀਤਾ ਟਰਾਂਸਫਾਰਮਰਾਂ 'ਚੋਂ ਕੱਢਿਆ ਤੇਲ

ਜਲੰਧਰ, 11 ਮਈ (ਸ਼ਿਵ)-ਕਿਸਾਨ ਜਥੇਬੰਦੀ ਦੇ ਆਗੂਆਂ ਨੇ ਬਿਜਲੀ ਦੇ ਟਰਾਂਸਫ਼ਾਰਮਰਾਂ 'ਚੋਂ ਤੇਲ ਚੋਰੀ ਕਰਨ ਦੇ ਮਾਮਲੇ ਦਾ ਖ਼ੁਲਾਸਾ ਕੀਤਾ ਹੈ | ਇਸ ਮਾਮਲੇ ਵਿਚ ਵੱਡੇ ਗਰੋਹ ਦੇ ਸ਼ਾਮਿਲ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਸੀ | ਤੇਲ ਸ਼ਾਹਕੋਟ ਦੇ ਇਲਾਕੇ 'ਚ ਬਰਾਮਦ ...

ਪੂਰੀ ਖ਼ਬਰ »

28 ਕੇਸਾਂ 'ਚ ਨਾਮਜ਼ਦ ਨਸ਼ਾ ਤਸਕਰ 330 ਗ੍ਰਾਮ ਨਸ਼ੀਲੇ ਪਦਾਰਥ ਅਤੇ ਸਾਥੀ ਸਮੇਤ ਕਾਬੂ

ਜਲੰਧਰ, 11 ਮਈ (ਐੱਮ. ਐੱਸ. ਲੋਹੀਆ)-ਜਲੰਧਰ ਸ਼ਹਿਰ ਦੇ ਵੱਖ-ਵੱਖ ਥਾਣਿਆਂ 'ਚ ਐਕਸਾਈਜ਼ ਅਤੇ ਐੱਨ.ਡੀ.ਪੀ.ਐੱਸ. ਐਕਟ ਤਹਿਤ 28 ਅਪਰਾਧਿਕ ਮਾਮਲਿਆਂ 'ਚ ਨਾਮਜ਼ਦ ਨਸ਼ਾ ਤਸਕਰ ਅਰਵਿੰਦਰ ਕੁਮਾਰ ਉਰਫ਼ ਠੁੱਠਾ ਵਾਸੀ ਅਮਨ ਨਗਰ, ਜਲੰਧਰ ਦੇ ਕਬਜ਼ੇ 'ਚੋਂ 330 ਗ੍ਰਾਮ ਨਸ਼ੀਲਾ ਪਦਾਰਥ ...

ਪੂਰੀ ਖ਼ਬਰ »

ਆਈ. ਵੀ. ਵਰਲਡ ਪਲੇ ਸਕੂਲ 'ਚ ਮਨਾਇਆ ਕੌਮਾਂਤਰੀ ਮਾਂ ਦਿਵਸ

ਜਲੰਧਰ, 11 ਮਈ (ਰਣਜੀਤ ਸਿੰਘ ਸੋਢੀ)-ਆਈ. ਵੀ. ਵਰਲਡ ਪਲੇ ਸਕੂਲ ਸਿਵਲ ਲਾਈਨਜ਼ ਵਿਖੇ ਕੌਮਾਂਤਰੀ ਮਾਂ ਦਿਵਸ ਮਨਾਇਆ ਗਿਆ | ਸੰਸਥਾ ਦੇ ਪ੍ਰਧਾਨ ਸੰਜੀਵ ਕੁਮਾਰ ਵਾਸਲ, ਉਪ ਪ੍ਰਧਾਨ ਏਨਾ ਵਾਸਲ, ਸੀ. ਈ. ਓ. ਰਾਘਵ ਵਾਸਲ, ਡਾਇਰੈਕਟਰ ਅਦਿਤੀ ਵਾਸਲ, ਪਿ੍ੰਸੀਪਲ ਸੰਜੀਵ ਚੌਹਾਨ ਤੇ ...

ਪੂਰੀ ਖ਼ਬਰ »

ਅਣਅਧਿਕਾਰਤ ਰਸਤੇ ਬਣ ਰਹੇ ਨੇ ਨੈਸ਼ਨਲ ਹਾਈ-ਵੇ 'ਤੇ ਹਾਦਸੇ ਦਾ ਕਾਰਨ

ਗੁਰਾਇਆ, 11 ਮਈ (ਚਰਨਜੀਤ ਸਿੰਘ ਦੁਸਾਂਝ)-ਨੈਸ਼ਨਲ ਹਾਈ-ਵੇ 44 'ਤੇ ਗੁਰਾਇਆ ਅਤੇ ਫਿਲੌਰ ਵਿਚਕਾਰ ਅਣਅਧਿਕਾਰਤ ਪ੍ਰਵੇਸ਼ ਰਸਤੇ ਹਾਦਸੇ ਦਾ ਕਾਰਨ ਬਣ ਰਹੇ ਹਨ | 6 ਮਾਰਗੀ ਇਸ ਰਸਤੇ 'ਤੇ ਗੁਰਾਇਆ ਤੋਂ ਲੁਧਿਆਣੇ ਜਾਣ ਲਈ ਕੁਤਬੇਵਾਲ ਤੋਂ ਮਨਜ਼ੂਰਸ਼ੁਦਾ ਪ੍ਰਵੇਸ਼ ਰਸਤਾ ਹੈ | ...

ਪੂਰੀ ਖ਼ਬਰ »

ਜੋਸ਼ੀ ਹਸਪਤਾਲ ਮਾਮਲੇ 'ਚ ਡਾ. ਮੁਕੇਸ਼ ਜੋਸ਼ੀ ਨੂੰ ਮਿਲੀ ਜ਼ਮਾਨਤ

ਜਲੰਧਰ, 11 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਸਥਾਨਕ ਕਪੂਰਥਲਾ ਚੌਕ ਨੇੜੇ ਸਥਿਤ ਜੋਸ਼ੀ ਹਸਪਤਾਲ ਦੀ ਬੇਸਮੈਂਟ ਦੀ ਖੁਦਾਈ ਦੇ ਮਾਮਲੇ 'ਚ ਥਾਣਾ 2 ਵਿਖੇ ਦਰਜ ਹੋਏ ਕੇਸ 'ਚ ਨਾਮਜ਼ਦ ਹਸਪਤਾਲ ਦੇ ਮਾਲਕ ਮੁਕੇਸ਼ ...

ਪੂਰੀ ਖ਼ਬਰ »

ਕਾਮਰੇਡ ਕੁਲਵੰਤ ਸਿੰਘ ਦੀ ਯਾਦ 'ਚ ਸ਼ਰਧਾਂਜਲੀ ਸਮਾਗਮ

ਜਲੰਧਰ, 11 ਮਈ (ਹਰਵਿੰਦਰ ਸਿੰਘ ਫੁੱਲ)-ਕਾਮਰੇਡ ਕੁਲਵੰਤ ਸਿੰਘ ਸਾਬਕਾ ਵਿਧਾਇਕ ਦੀ ਯਾਦ ਨੂੰ ਤਾਜਾ ਕਰਦੇ ਹੋਏ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਰੋਡਵੇਜ਼ ਦੀ ਜਥੇਬੰਦੀ ਏਟਕ ਦੇ ਸੂਬਾਈ ਆਗੂ ਅਵਤਾਰ ਸਿੰਘ ਤਾਰੀ ਨੇ ਕੀਤੀ | ਸਮਾਗਮ ਨੂੰ ਸੰਬੰਧਨ ...

ਪੂਰੀ ਖ਼ਬਰ »

ਕਮਲ ਵਿਹਾਰ ਵਿਖੇ ਲਗਾਏ ਨਵੇਂ ਪਾਣੀ ਵਾਲੇ ਟਿਊਬਵੈ ੱਲ ਦਾ ਵਿਧਾਇਕ ਅਰੋੜਾ ਵਲੋਂ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 11 ਮਈ (ਨਰਿੰਦਰ ਲਾਗੂ)-ਵਾਰਡ ਨੰ:17 ਅਧੀਨ ਆਉਂਦੇ ਮੁਹੱਲਾ ਕਮਲ ਵਿਹਾਰ ਵਿਖੇ ਲਗਾਏ ਗਏ ਪਾਣੀ ਵਾਲੇ ਨਵੇਂ ਟਿਊਬਵੈੱਲ ਦਾ ਉਦਘਾਟਨ ਬੁੱਧਵਾਰ ਨੂੰ ਹਲਕਾ ਵਿਧਾਇਕ ਰਮਨ ਅਰੋੜਾ ਵਲੋਂ ਕੀਤਾ ਗਿਆ | ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਸਿਵਲ ਸਰਜਨ ਨੇ ਸਿਵਲ ਹਸਪਤਾਲ 'ਚ ਸਿਹਤ ਸੇਵਾਵਾਂ ਦਾ ਲਿਆ ਜਾਇਜ਼ਾ

ਜਲੰਧਰ, 11 ਮਈ (ਐੱਮ. ਐੱਸ. ਲੋਹੀਆ)-ਜਲੰਧਰ ਜ਼ਿਲ੍ਹਾ ਅਤੇ ਨਾਲ ਲੱਗਦੇ ਖੇਤਰਾਂ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਾਲੇ ਸ਼ਹੀਦ ਬਾਬੂ ਲਾਭ ਸਿੰਘ ਯਾਦਗਾਰੀ ਸਿਵਲ ਹਸਪਤਾਲ ਜਲੰਧਰ 'ਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਅਤੇ ਲੋਕਾਂ ...

ਪੂਰੀ ਖ਼ਬਰ »

ਪਤੀ-ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ

ਲਾਂਬੜਾ, 11 ਮਈ (ਪਰਮੀਤ ਗੁਪਤਾ)-ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਇਲਾਕੇ ਲੋਹਾਰਾ ਵਿਖੇ ਕੂੜਾ-ਕਰਕਟ ਸੁੱਟੇ ਜਾਣ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੇ ਉਸ ਵੇਲੇ ਭਿਆਨਕ ਮੋੜ ਲੈ ਲਿਆ ਜਦੋਂ ਗੁਆਂਡ 'ਚ ਰਹਿਦੇ ਚਚੇਰੇ ਭਰਾ ਵਲੋਂ ਆਪਣੇ ਤਾਏ ਦੇ ਲੜਕੇ ਤੇ ਉਸ ਦੀ ਪਤਨੀ ...

ਪੂਰੀ ਖ਼ਬਰ »

-ਕੂੜਾ ਸੁੱਟੇ ਜਾਣ ਤੋਂ ਸ਼ੁਰੂ ਹੋਈ ਲੜਾਈ ਨੇ ਲਿਆ ਭਿਆਨਕ ਮੋੜ-

ਲਾਂਬੜਾ, 11 ਮਈ (ਪਰਮੀਤ ਗੁਪਤਾ)-ਥਾਣਾ ਸਦਰ ਜਮਸ਼ੇਰ ਅਧੀਨ ਪੈਂਦੇ ਇਲਾਕੇ ਲੋਹਾਰਾ ਵਿਖੇ ਕੂੜਾ-ਕਰਕਟ ਸੁੱਟੇ ਜਾਣ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਨੇ ਉਸ ਵੇਲੇ ਭਿਆਨਕ ਮੋੜ ਲੈ ਲਿਆ ਜਦੋਂ ਗੁਆਂਡ 'ਚ ਰਹਿਦੇ ਚਚੇਰੇ ਭਰਾ ਵਲੋਂ ਆਪਣੇ ਤਾਏ ਦੇ ਲੜਕੇ ਤੇ ਉਸ ਦੀ ਪਤਨੀ ...

ਪੂਰੀ ਖ਼ਬਰ »

ਇਸ ਵਾਰ ਸਾਰੇ ਵਾਰਡਾਂ ਦੀ ਡਿਜੀਟਲ ਤਰੀਕੇ ਨਾਲ ਹੋਏਗੀ ਜਨਗਣਨਾ

ਜਲੰਧਰ, 11 ਮਈ (ਸ਼ਿਵ)-ਸਾਲ 2021 ਲਈ ਸ਼ਹਿਰ 'ਚ ਰਹੀ ਜਨਗਣਨਾ ਵੀ ਹੁਣ ਹਾਈਟੈੱਕ ਤਰੀਕੇ ਨਾਲ ਹੋਣ ਜਾ ਰਹੀ ਹੈ | ਹੁਣ ਤੱਕ ਤਾਂ ਪਹਿਲਾਂ ਹੀ ਘਰ-ਘਰ ਜਾ ਕੇ ਜਨਗਣਨਾ ਕੀਤੀ ਜਾਂਦੀ ਰਹੀ ਹੈ ਪਰ ਸਰਕਾਰ ਨੇ ਇਸ ਵਾਰ ਸਾਰੇ ਵਾਰਡਾਂ ਦੀ ਜਨਗਣਨਾ ਡਿਜੀਟਲ ਸਹੂਲਤ ਨਾਲ ਕਰਵਾਉਣ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX