ਜਗਰਾਉਂ, 13 ਮਈ (ਹਰਵਿੰਦਰ ਸਿੰਘ ਖ਼ਾਲਸਾ)-ਕਰੋੜਾਂ ਰੁਪਏ ਗਊ ਸੈੱਸ ਲੈਣ ਦੇ ਬਾਵਜੂਦ ਸਰਕਾਰ ਬੇਸਹਾਰਾ ਪਸ਼ੂਆਂ ਦੀ ਸਾਰ ਨਹੀਂ ਲੈ ਰਹੀ ਹੈ, ਜਿਸ ਕਾਰਨ ਆਏ ਦਿਨ ਜਿਥੇ ਹੁੰਦੇ ਸੜਕੀ ਹਾਦਸਿਆਂ ਕਾਰਨ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ, ਉਥੇ ਆਵਾਜਾਈ ਸੰਬੰਧੀ ਵੀ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਸਰਕਾਰ ਨੇ ਕੋਈ ਅਜਿਹੀ ਵਸਤੂ ਨਹੀਂ ਹੈ, ਜਿਸ 'ਤੇ ਗਊ ਸੈੱਸ ਨਾ ਲਗਾਇਆ ਹੋਵੇ | ਇਸ ਦੇ ਬਾਵਜੂਦ ਪੰਜਾਬ ਅੰਦਰ ਹਰ ਸੜਕ ਤੇ ਮੁਹੱਲੇ ਮੂਹਰੇ ਬੇਸਹਾਰਾ ਪਸ਼ੂ ਤੁਹਾਨੂੰ ਜ਼ਰੂਰ ਮਿਲਣਗੇ | ਜਗਰਾਉਂ ਸ਼ਹਿਰ ਦੇ ਬੱਸ ਅੱਡੇ, ਨਵੀਂ ਅਨਾਜ ਮੰਡੀ, ਪੁਰਾਣੀ ਦਾਣਾ ਮੰਡੀ, ਪੁਰਾਣੀ ਸਬਜ਼ੀ ਮੰਡੀ, ਰਾਏਕੋਟ ਰੋਡ ਆਦਿ ਥਾਵਾਂ 'ਤੇ ਸਾਰਾ ਦਿਨ ਝੁੰਡ ਬਣਾਈ ਬੇਸਹਾਰਾ ਪਸ਼ੂ ਦੇਖੇ ਜਾ ਸਕਦੇ ਹਨ | ਸ਼ਹਿਰ ਅੰਦਰ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਪੰਜ ਗਊਸ਼ਾਲਾਵਾਂ ਸੈਂਕੜੇ ਬੇਸਹਾਰਾ ਪਸ਼ੂਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ | ਇਨ੍ਹਾਂ 'ਚੋਂ ਇਕ ਗਊ ਸ਼ਾਲਾ ਨੂੰ ਤਾਂ ਨਗਰ ਕੌਂਸਲ ਵਲੋਂ ਲੱਖਾਂ ਰੁਪਏ ਦੇਖ-ਰੇਖ ਲਈ ਦਿੱਤੇ ਜਾ ਰਹੇ ਹਨ | ਅਜਿਹਾ ਕਰਨ ਦੇ ਬਾਵਜੂਦ ਸ਼ਹਿਰ ਅੰਦਰ ਬੇਸਹਾਰਾ ਜਾਨਵਰਾਂ ਦੀ ਸਮੱਸਿਆ ਜਿਉਂ ਦੀ ਤਿਉਂ ਖੜ੍ਹੀ ਹੈ | ਨਵੀਂ ਅਨਾਜ ਮੰਡੀ, ਪੁਰਾਣੀ ਦਾਣਾ ਮੰਡੀ ਤੇ ਪੁਰਾਣੀ ਸਬਜ਼ੀ ਮੰਡੀ ਰੋਡ 'ਤੇ ਤੁਰੇ ਫਿਰਦੇ ਬੇਸਹਾਰਾ ਜਾਨਵਰਾਂ ਕਰਨ ਮਾਲੀ ਨੁਕਸਾਨ ਦੇ ਨਾਲ-ਨਾਲ ਇਥੋਂ ਦੀ ਗੁਜਰਨਾ ਕਿਸੇ ਦੁਰਘਟਨਾ ਨੂੰ ਸਹੇੜਨ ਦੇ ਬਰਾਬਰ ਹੈ |
ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਨੱਥੋਵਾਲ ਵਿਖੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਸਾਬਕਾ ਕਰਨਲ ਦੇ ਘਰ 'ਚ ਦਾਖ਼ਲ ਹੋ ਕੇ ਉਸ ਦੀ ਪਤਨੀ ਨੂੰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 2 ਵਜੇ ...
ਜਗਰਾਉਂ, 13 ਮਈ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਗਰਮੀਆਂ ਦੇ ਮੌਸਮ ਮੌਕੇ ਫ਼ੈਲਣ ਵਾਲੀਆਂ ਬਿਮਾਰੀਆਂ ਦੇ ਰੋਕਥਾਮ ਲਈ ਨਗਰ ਕੌਂਸਲ ਤੇ ਸਿਹਤ ਵਿਭਾਗ ਵਲੋਂ ਸਾਂਝੀਆਂ ਟੀਮਾਂ ਬਣਾ ਕੇ ਘਰ-ਘਰ ਜਾ ਕੇ ਡੇਂਗੂ ਦੇ ਲਾਰਵਾ ਪ੍ਰਤੀ ਜਾਂਚ ਕੀਤੀ ਜਾ ਰਹੀ ਹੈ | ਇਸ ...
ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਸਾਉਣੀ ਫ਼ਸਲ ਝੋਨੇ ਦੀ ਲਗਵਾਈ ਤੋਂ ਪਹਿਲਾਂ ਕਿਸੇ ਸਮੇਂ ਵੀ ਨਹਿਰਾਂ 'ਚ ਪਾਣੀ ਛੱਡਿਆ ਜਾ ਸਕਦਾ, ਖੁਸ਼ਕ ਹੋਈਆਂ ਨਹਿਰਾਂ ਦੀ ਸਾਫ਼-ਸਫ਼ਾਈ ਤਾਂ ਦੂਰ ਨਹਿਰੀ ਵਿਭਾਗ ਵਲੋਂ ਸਿੱਧਵਾਂ ਕਨਾਲ ਈਸੇਵਾਲ ਨੇੜੇ ਨਹਿਰ 'ਚ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਏਸ਼ੀਆ ਦੀ ਦੂਜੀ ਵੱਡੀ ਅਨਾਜ ਮੰਡੀ ਜਗਰਾਉਂ 'ਚ ਜਿਣਸ ਲੈ ਕੇ ਆ ਰਹੇ ਕਿਸਾਨਾਂ ਪਾਸੋਂ ਪਾਰਕਿੰਗ ਠੇਕੇਦਾਰ ਵਲੋਂ ਕੀਤੀ ਜਾ ਰਹੀ ਵਸੂਲੀ ਦਾ ਅੱਜ ਆੜ੍ਹਤੀਆਂ ਨੇ ਇਕੱਠੇ ਹੋ ਕੇ ਤਿੱਖਾ ਵਿਰੋਧ ਕੀਤਾ | ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਜਗਰਾਉਂ ਸ਼ਹਿਰ ਦੇ ਮੁਹੱਲਾ ਸ਼ਕਤੀ ਨਗਰ 'ਚੋਂ ਇਕ ਸਪਲੈਂਡਰ ਮੋਟਰਸਾਈਕਲ ਚੋਰੀ ਹੋਣ ਦੀ ਖ਼ਬਰ ਹੈ | ਇਸ ਮੁਹੱਲੇ ਦੇ ਤਹਿਸੀਲ ਰੋਡ 'ਤੇ ਪੈਂਦੇ ਕੰਪਲੈਕਸ ਹੇਠੋਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ਤੇ ...
ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ)-ਪਿਛਲੇ ਦਿਨੀਂ ਮਹਾਂਕਾਲੀ ਮੰਦਰ ਪਟਿਆਲਾ ਵਿਖੇ ਹੋਏ ਹਮਲੇ 'ਤੇ ਰਾਏਕੋਟ ਦੇ ਹਿੰਦੂ ਸੰਗਠਨਾਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਐੱਸ. ਡੀ. ਐੱਮ. ਰਾਏਕੋਟ ਰਾਹੀਂ ਮੰਗ-ਪੱਤਰ ਭੇਜਿਆ | ਇਸ ਮੌਕੇ ਮੰਦਰ ਸਿਵਾਲਾ ਖਾਮ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਮਜ਼ਦੂਰਾਂ ਵਲੋਂ ਖੰਭਿਆਂ ਨੂੰ ਰੰਗ ਕਰਨ ਦੌਰਾਨ ਬਿਜਲੀ ਛੱਡ ਦੇਣ ਵਾਲੇ ਪਾਵਰਕਾਮ ਦੇ ਜੇ. ਈ. ਤੇ ਸਹਾਇਕ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ | ਇਹ ਮਾਮਲਾ ਰੰਗ ਕਰਨ ਵਾਲੇ ਮਜ਼ਦੂਰ ਹਰਜੀਤ ਸਿੰਘ ਪੁੱਤਰ ...
ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ)-ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ 'ਚ ਝੋਨੇ ਦੀ ਬਿਜਾਈ 10 ਜੂਨ ਤੋਂ ਕਰਵਾਉਣ ਦਾ ਐਲਾਨ ਕਰੇ | ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਆਈ. ਟੀ. ਵਿੰਗ ਹਲਕਾ ਰਾਏਕੋਟ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਆਖਿਆ ਕਿ 10 ਜੂਨ ਤੋਂ ਲੇਟ ...
ਰਾਏਕੋਟ, 13 ਮਈ (ਸੁਸ਼ੀਲ)-ਅਧਿਆਪਕਾਂ ਦੇ ਸਾਂਝੇ ਮੋਰਚੇ ਦੇ ਸਥਾਨਕ ਆਗੂਆਂ ਦੀ ਇਕ ਮੀਟਿੰਗ ਪ੍ਰਭਜੋਤ ਸਿੰਘ, ਜੰਗਪਾਲ ਸਿੰਘ, ਸ਼ਿੰਗਾਰਾ ਸਿੰਘ ਤੇ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕਰਨ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਘਰ 'ਚ ਦਾਖਲ ਹੋ ਕੇ ਲੜਕੀ ਦੀ ਬੇਇੱਜਤੀ ਕਰਨ ਦੀ ਮਨਸ਼ਾ ਰੱਖਣ ਵਾਲੇ ਮਨਿੰਦਰ ਸਿੰਘ ਪੁੱਤਰ ਅਮਰ ਸਿੰਘ ਵਾਸੀ ਪੱਬੀਆਂ ਖ਼ਿਲਾਫ਼ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ | ਇਸ ਮਾਮਲੇ 'ਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ...
ਗੁਰੂਸਰ ਸੁਧਾਰ, 13 ਮਈ (ਬਲਵਿੰਦਰ ਸਿੰਘ ਧਾਲੀਵਾਲ)-ਥਾਣਾ ਸੁਧਾਰ ਦੀ ਪੁਲਿਸ ਨੇ ਕਥਿਤ ਦੋਸ਼ੀ ਗੁਰਮੀਤ ਸਿੰਘ ਉਰਫ਼ ਘੁਮੰਡਾ ਪੁੱਤਰ ਘੁੱਦਾ ਸਿੰਘ ਵਾਸੀ ਜੱਸੋਵਾਲ ਨੂੰ 15 ਕਿਲੋਗ੍ਰਾਮ ਭੁੱਕੀ ਚੂਰੇ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਪ੍ਰਾਪਤ ਕੀਤੀ ਹੈ | ਏ. ਐੱਸ. ਆਈ. ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਸਥਾਨਕ ਐਂਟੀਨਾਰਕੋਟਿਕ ਸੈੱਲ ਦੀ ਪੁਲਿਸ ਨੇ ਟਰੱਕ ਯੂਨੀਅਨ ਜਗਰਾਉਂ ਦੇ ਸਾਹਮਣੇ ਇਕ ਪ੍ਰਵਾਸੀ ਮੁਖੀਆ ਉਰਫ਼ ਰਾਜੂ ਬਿਹਾਰ ਨੂੰ ਦੋ ਕਿੱਲੋ ਭੁੱਕੀ ਚੂਰੇ ਸਮੇਤ ਕਾਬੂ ਕੀਤਾ | ਏ. ਐੱਸ. ਆਈ. ਸੁਖਵਿੰਦਰ ਸਿੰਘ ਜੋ ਐਂਟੀਨਾਰਕੋਟਿਕ ਸੈੱਲ ...
ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ)-ਪਿੰਡ ਜੌਹਲਾਂ ਵਿਖੇ ਮੰਡੀਕਰਨ ਬੋਰਡ ਵਲੋਂ ਜੌਹਲਾਂ ਤੋਂ ਲੋਟਹਬੱਦੀ ਤੱਕ 3 ਕਿਲੋਮੀਟਰ ਲੰਬੀ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਉਦਘਾਟਨ ਕੀਤਾ ਗਿਆ | ਜਿਸ ਤਹਿਤ ਵਿਧਾਨ ਸਭਾ ਹਲਕਾ ਰਾਏਕੋਟ ਤੋਂ ਠੇਕੇਦਾਰ ਹਾਕਮ ਸਿੰਘ ਨੇ ਸੜਕ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਐੱਮ. ਐੱਲ. ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਸਰਹਿੰਦ ਫ਼ਤਹਿ ਦਿਵਸ ਧਾਰਮਿਕ ਸ਼ਰਧਾ ਨਾਲ ਮਨਾਇਆ | ਇਸ ਮੌਕੇ ਸਕੂਲ ਦੇ 51 ਵਿਦਿਆਰਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਉਪਰੰਤ ਸਰਬੱਤ ਦੇ ਭਲੇ ਤੇ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਵਿਖੇ ਫਿਜਿਕਸ ਵਿਭਾਗ ਵਲੋਂ ਪ੍ਰਤਿਭਾ ਖੋਜ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਲਈ 16 ਵਿਦਿਆਰਥਣਾਂ ਚੁਣੀਆਂ ਗਈਆਂ ਤੇ ਕੁਇਜ਼ 'ਚ ਚਾਰ ਟੀਮਾਂ ਬਣਾਈਆਂ ਗਈਆਂ ਸਨ | ਕੁਇਜ਼ 'ਚ ਫਿਜ਼ਿਕਸ ...
ਰਾਏਕੋਟ, 13 ਮਈ (ਬਲਵਿੰਦਰ ਸਿੰਘ ਲਿੱਤਰ, ਸੁਸ਼ੀਲ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਟਾਹਲੀਆਣਾ ਸਾਹਿਬ ਰਾਏਕੋਟ ਵਿਖੇ 'ਨੈਸ਼ਨਲ ਟੈਕਨੋਲਜੀ ਦਿਵਸ' ਮਨਾਇਆ ਗਿਆ | ਜਿਸ ਦੌਰਾਨ ਨੌਂਵੀ ਤੋਂ 12ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਕਰਵਾਏ ਗਏ, ...
ਲੋਹਟਬੱਦੀ, 13 ਮਈ (ਕੁਲਵਿੰਦਰ ਸਿੰਘ ਡਾਂਗੋਂ)-ਬੀਤੀ 10 ਮਈ ਨੂੰ ਪਹਿਲਾਂ ਹੀ ਗ੍ਰਨੇਡ ਧਮਾਕੇ ਕਾਰਨ ਦਹਿਸ਼ਤ ਦੇ ਛਾਏ ਹੇਠ ਮੋਹਾਲੀ ਦੇ ਇਲਾਕੇ 'ਚੋਂ ਇਕ ਕਰੀਬ 3 ਮਹੀਨੇ ਦੀ ਬੱਚੀ ਪ੍ਰਾਪਤ ਹੋਈ ਜਿਸ ਨੂੰ ਸਾਂਭ-ਸੰਭਾਲ ਲਈ ਐੱਸ. ਜੀ. ਬੀ. ਇੰਟਰਨੈਸ਼ਨਲ ਫਾਊਾਡੇਸ਼ਨ ਧਾਮ ...
ਮੁੱਲਾਂਪੁਰ-ਦਾਖਾ, 13 ਮਈ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ਼ ਇੰਸਟੀਚਿਊਟ ਦੀ ਮੁੱਲਾਂਪੁਰ ਬ੍ਰਾਂਚ ਵਿਖੇ ਪਿਛਲੇ ਸੈਸ਼ਨ ਦੇ ਵਿਦਿਆਰਥੀਆਂ ਦਾ ਆਈਲਟਸ ਦਾ ਨਤੀਜਾ ਬੜਾ ਸ਼ਾਨਦਾਰ ਰਿਹਾ | ਮੈਕਰੋ ਗਲੋਬਲ ਬ੍ਰਾਂਚ ਮੁੱਲਾਂਪੁਰ ਰਾਹੀਂ ਕੋਚਿੰਗ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਜੀ. ਐੱਚ. ਜੀ. ਅਕੈਡਮੀ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਦਸਵੀਂ ਜਮਾਤ ਦੀ ਵਿਦਿਆਰਥਣ ਦਮਨਦੀਪ ਕੌਰ ਨੇ ਭਾਸ਼ਣ ਰਾਹੀਂ ਗੁਰੂ ਜੀ ਦੇ ਜੀਵਨ 'ਤੇ ਚਾਨਣਾ ਪਾਉਂਦਿਆਂ ਦੱਸਿਆ ...
ਸਿੱਧਵਾਂ ਬੇਟ, 13 ਮਈ (ਜਸਵੰਤ ਸਿੰਘ ਸਲੇਮਪੁਰੀ)-ਲਾਗਲੇ ਪਿੰਡ ਸਲੇਮਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਪੰਜਵੀਂ ਸ਼੍ਰੇਣੀ ਦੀ ਵਿਦਿਆਰਥਣ ਖੁਸ਼ਦੀਪ ਕੌਰ ਪੁੱਤਰੀ ਸਪਿੰਦਰ ਸਿੰਘ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਐਲਾਨੇ ਨਤੀਜਿਆਂ ਦੌਰਾਨ 500 ਅੰਕਾਂ 'ਚੋਂ 479 ...
ਜੋਧਾਂ, 13 ਮਈ (ਗੁਰਵਿੰਦਰ ਸਿੰਘ ਹੈਪੀ)-ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਖੋਵਾਲ ਵਲੋਂ ਡਾ. ਪ੍ਰਕਾਸ਼ ਸਿੰਘ ਖੇਤੀਬਾੜੀ ਅਫ਼ਸਰ ਪੱਖੋਵਾਲ ਦੀ ਅਗਵਾਈ ਹੇਠ ਜੋਧਾਂ ਦਾਣਾ ਮੰਡੀ 'ਚ ਬਲਾਕ ਪੱਧਰੀ ਕੈਂਪ ਦਾ ਆਯੋਜਨ ਕੀਤਾ ਗਿਆ | ਕੈਂਪ 'ਚ ਉਚੇਚੇ ਤੌਰ 'ਤੇ ...
ਜਗਰਾਉਂ, 13 ਮਈ (ਜੋਗਿੰਦਰ ਸਿੰਘ)-ਦਸਮੇਸ਼ ਕਿਸਾਨ-ਮਜ਼ਦੂਰ ਯੂਨੀਅਨ ਸੰਯੁਕਤ ਵਲੋਂ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾਂ ਦੀ ਅਗਵਾਈ 'ਚ ਪਿੰਡ ਅਲੀਗੜ੍ਹ ਦੀ ਪਿੰਡ ਪੱਧਰ ਦੀ ਇਕਾਈ ਦਾ ਗਠਨ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਨਾਲ ਸੰਦੀਪ ਸਿੰਘ ਸਿੱਧੂ ਨੂੰ ਪ੍ਰਧਾਨ, ...
ਹਠੂਰ, 13 ਮਈ (ਜਸਵਿੰਦਰ ਸਿੰਘ ਛਿੰਦਾ)-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਲੁਧਿਆਣਾ ਕਮੇਟੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਕਾਉਂਕੇ ਦੀ ਪ੍ਰਧਾਨਗੀ ਹੇਠ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਦੇ ਗ੍ਰਹਿ ਪਿੰਡ ਮਾਣੂੰਕੇ ਵਿਖੇ ਹੋਈ | ਜਿਸ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX