ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ 'ਚ ਫ਼ਸਲੀ ਵਿਭਿੰਨਤਾ ਨੂੰ ਵਧਾਉਣ ਲਈ ਸਬਜ਼ੀਆਂ ਤੇ ਫਲਾਂ ਦੀ ਕਾਸ਼ਤ ਅਹਿਮ ਰੋਲ ਨਿਭਾਅ ਸਕਦੀਆਂ ਹਨ, ਇਸ ਲਈ ਇਨ੍ਹਾਂ ਦੇ ਬਿਹਤਰ ਮੰਡੀਕਰਨ ਲਈ ਉਤਪਾਦਕਾਂ ਨੂੰ ਪ੍ਰੋਸੈਸਿੰਗ 'ਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ | ਇਹ ਪ੍ਰਗਟਾਵਾ ਡਾਇਰੈਕਟਰ, ਬਾਗ਼ਬਾਨੀ ਪੰਜਾਬ, ਸ਼ਲਿੰਦਰ ਕੌਰ ਆਈ.ਐਫ.ਐੱਸ. ਨੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਬਾਗ਼ਬਾਨੀ ਵਿਕਾਸ ਕਾਰਜਾਂ ਦਾ ਜਾਇਜਾ ਲੈਣ ਤੇ ਮਟਰਾਂ ਦੇ ਲਈ ਸਥਾਪਤ ਏ.ਐੱਸ. ਫਰੋਜ਼ਨ ਯੂਨਿਟ ਨਾਗਰਾ ਦਾ ਦੌਰਾ ਕਰਨ ਉਪਰੰਤ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ 'ਚ ਵੱਖ-ਵੱਖ ਥਾਂਈਾ ਸਥਾਪਿਤ ਮਟਰਾਂ ਦੇ ਫਰੋਜ਼ਨ ਯੂਨਿਟਾਂ ਨੇ ਇਸ ਸਾਲ 35 ਹਜ਼ਾਰ ਮੀਟਿ੍ਕ ਟਨ ਮਟਰ ਉਤਪਾਦ ਨੂੰ ਫਰੋਜ਼ਨ ਕਰਨ ਤੇ ਉਸ ਦਾ ਮਾਰਕੀਟ 'ਚ ਬਿਹਤਰੀਨ ਮੁੱਲ ਦਿਵਾਉਣ 'ਚ ਅਹਿਮ ਰੋਲ ਨਿਭਾਇਆ ਹੈ | ਉਨ੍ਹਾਂ ਕਿਹਾ ਕਿ ਇਸ ਸਾਲ ਮਾਰਚ ਮਹੀਨੇ ਤਾਪਮਾਨ ਵਧਣ ਨਾਲ ਕਣਕ ਦਾ ਝਾੜ ਘਟਿਆ ਹੈ ਪਰ ਮੌਸਮੀ ਮਟਰ ਦਾ ਰੇਟ 20-25 ਰੁਪਏ ਕਿੱਲੋ ਭਾਅ ਮਿਲਣ ਕਾਰਨ, ਮਟਰਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਬੱਚਤ ਦੁੱਗਣੇ ਤੋਂ ਵੀ ਵੱਧ ਹੈ | ਇਸ ਮੌਕੇ ਮੌਜੂਦ ਜਗਦੀਸ਼ ਸਿੰਘ ਕਾਹਮਾ, ਸਹਾਇਕ ਡਾਇਰੈਕਟਰ ਬਾਗ਼ਬਾਨੀ ਨੇ ਦੱਸਿਆ ਕਿ ਇਸ ਫਰੋਜ਼ਨ ਯੂਨਿਟ ਨੇ ਇਸ ਸਾਲ 2600 ਮੀ.ਟਨ ਮਟਰ, 40 ਮੀ.ਟਨ ਫੁੱਲ ਗੋਭੀ, 35 ਮੀ.ਟਨ. ਗਾਜਰ, 10 ਮੀ.ਟਨ ਬਰੋਕਲਾਈ ਅਤੇ 50 ਮੀ.ਟਨ ਫਰਾਂਸ ਬੀਨਜ਼ ਪੋ੍ਰਸੈੱਸ ਕੀਤਾ | ਪੰਜਾਬ ਦੇ ਸਟੇਟ ਨੋਡਲ ਅਫ਼ਸਰ, ਦਨੇਸ਼ ਕੁਮਾਰ (ਉਪ ਡਾਇਰੈਕਟਰ ਬਾਗ਼ਬਾਨੀ) ਨੇ ਦੱਸਿਆ ਕਿ ਇਸ ਯੂਨਿਟ ਦੀ ਸਮਰੱਥਾ 3 ਮੀਟਿ੍ਕ ਟਨ ਪ੍ਰਤੀ ਘੰਟਾ ਹੈ ਜੋ ਕਿ ਅਗਲੇ ਸਾਲ 5 ਮੀਟਿ੍ਕ ਟਨ ਪ੍ਰਤੀ ਘੰਟਾ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲ ਵਿਚ ਵੀ ਮਟਰ ਦਾ ਭਾਅ ਚੰਗਾ ਮਿਲਣ ਦੀ ਆਸ ਹੈ, ਇਸ ਲਈ ਕਿਸਾਨ ਮੁੱਖ ਸੀਜ਼ਨ ਦੇ ਮਟਰਾਂ ਅਧੀਨ ਰਕਬਾ ਵਧਾ ਕੇ ਵੱਧ ਆਮਦਨ ਲੈ ਸਕਦੇ ਹਨ |
ਬਲਾਚੌਰ, 13 ਮਈ (ਦੀਦਾਰ ਸਿੰਘ ਬਲਾਚੌਰੀਆ)-ਅੱਜ ਬਲਰਾਜ ਐਂਗਲੋ ਵੈਦਿਕ (ਬੀ.ਏ.ਵੀ.) ਸੀਨੀਅਰ ਸੈਕੰਡਰੀ ਸਕੂਲ, ਬਲਾਚੌਰ ਵਿਖੇ ਵਾਤਾਵਰਨ ਜਾਗਰੂਕਤਾ ਦਿਹਾੜੇ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਬਲਾਚੌਰ ਵਲੋਂ ਸਮਾਗਮ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਨਰਿੰਦਰ ...
ਉਸਮਾਨਪੁਰ, 13 ਮਈ (ਸੰਦੀਪ ਮਝੂਰ)-ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਪੰਜਾਬ ਕੁਲਦੀਪ ਸਿੰਘ ਦੇ ਹੁਕਮਾਂ ਅਨੁਸਾਰ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ, ਨਾਇਬ ਤਹਿਸੀਲਦਾਰ ਪਵਨ ਸ਼ਰਮਾ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ...
ਸੜੋਆ, 13 ਮਈ (ਨਾਨੋਵਾਲੀਆ)- ਪੈਟਰੋਲੀਅਮ ਪਦਾਰਥਾਂ 'ਚ ਹੋ ਰਿਹਾ ਲਗਾਤਾਰ ਵਾਧਾ ਕੇਂਦਰ ਤੁਰੰਤ ਵਾਪਸ ਲਏ | ਇਹ ਵਿਚਾਰ ਤਿਲਕ ਰਾਜ ਸੂਦ ਸਰਪੰਚ ਅਤੇ ਸਾਬਕਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਸੜੋਆ ਨੇ ਅੱਜ ਪਿੰਡ ਆਲੋਵਾਲ ਵਿਖੇ ਵਿਸ਼ੇਸ਼ ਇਕੱਤਰਤਾ ਦੌਰਾਨ ਪ੍ਰਗਟ ਕੀਤੇ | ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਨੇ ਅੱਜ ਜ਼ਿਲ੍ਹੇ ਦੇ ਦੌਰੇ ਮੌਕੇ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੂਚਨਾ ਦੇ ਅਧਿਕਾਰ ਐਕਟ 2005 ਦੀ ਧਾਰਾ-4 ਤਹਿਤ ਸਵੈ ਇੱਛਾ ਨਾਲ ਆਪਣੇ ਵਿਭਾਗ ਨਾਲ ਸਬੰਧਤ ਜਾਣਕਾਰੀ ...
ਪੋਜੇਵਾਲ ਸਰਾਂ, 13 ਮਈ (ਨਵਾਂਗਰਾਈਾ)-ਸਕੂਲ ਸੇਫ਼ਟੀ ਵਾਹਨ ਤਹਿਤ ਪ੍ਰਸ਼ਾਸਨ ਵਲੋਂ ਆਦਰਸ਼ ਸਕੂਲ ਨਵਾਂਗਰਾਂ ਦਾ ਅਚਨਚੇਤ ਦੌਰਾ ਕੀਤਾ ਗਿਆ | ਇਸ ਦੌਰਾਨ ਸਿੱਖਿਆ ਵਿਭਾਗ, ਪੁਲਿਸ ਵਿਭਾਗ ਤੇ ਬਾਲ ਸੁਰੱਖਿਆ ਵਿਭਾਗ ਦੀ ਸਾਂਝੀ ਟੀਮ ਵਲੋਂ ਸਕੂਲ ਦੇ ਬੱਚਿਆਂ ਨੂੰ ਢੋਣ ...
ਬਲਾਚੌਰ, 13 ਮਈ (ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਸ਼ਹਿਰ 'ਚ ਅੱਜ ਤਹਿਸੀਲ ਕੰਪਲੈਕਸ ਨੇੜਿਉਂ ਇਕ ਹੋਰ ਮੋਟਰ ਸਾਈਕਲ ਚੋਰੀ ਹੋਣ ਦੀ ਖ਼ਬਰ ਮਿਲੀ ਹੈ | ਜਸਪਾਲ ਸਿੰਘ ਪੁੱਤਰ ਅਮਰ ਚੰਦ ਵਾਸੀ ਪਿੰਡ ਮਜਾਰਾ (ਬਲਾਚੌਰ) ਜਿਨ੍ਹਾਂ ਦੀ ਬਲਾਚੌਰ ਵਿਚ ਮੋਬਾਇਲ ਤੇ ਘੜੀਆਂ ਦੀਆਂ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਗਊ ਸੇਵਾ ਮਿਸ਼ਨ ਵਲੋਂ ਪਸ਼ੂਆਂ ਲਈ ਸੁੱਕੇ ਚਾਰੇ ਦੀ ਘਾਟ ਸਬੰਧੀ ਕੀਤੀ ਗਈ ਡੀ.ਸੀ. ਐਨ.ਪੀ.ਐਸ. ਰੰਧਾਵਾ ਨੂੰ ਮਿਲ ਕੇ ਕੀਤੀ ਅਪੀਲ ਦੇ ਮੱਦੇਨਜ਼ਰ, ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹੇ ਦੇ ਸਮੂਹ ਇੱਟਾਂ ...
ਬੰਗਾ, 13 ਮਈ (ਕਰਮ ਲਧਾਣਾ)-ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਰਾਮ ਸਿੰਘ ਨੂਰਪੁਰੀ ਤੇ ਜਨਰਲ ਸਕੱਤਰ ਲਾਲ ਸਿੰਘ ਧਨੌਲਾ ਨੇ ਸਾਂਝੇ ਤੌਰ 'ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਾਅਦੇ ਮੁਤਾਬਕ ਖੇਤ ਮਜ਼ਦੂਰਾਂ ਨੂੰ 10 ਮਰਲੇ ਦੇ ਪਲਾਟ ਤੇ ਮਕਾਨ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਵਾਲਮੀਕਿ ਨੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਨਿੱਜੀ ਅਦਾਰਿਆਂ 'ਚ ਕੰਮ ਕਰਦੇ ਸਫ਼ਾਈ ...
ਬਹਿਰਾਮ, 13 ਮਈ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪਹਿਲੀ ਟਰਮ 12ਵੀਂ ਜਮਾਤ ਦੇ ਨਤੀਜੇ 'ਚੋਂ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਹਿਰਾਮ ਦਾ ਨਤੀਜਾ 100 ਫੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆ ਪਿੰ੍ਰਸੀਪਲ ਰੇਖਾ ਰਾਣੀ ...
ਬੰਗਾ, 13 ਮਈ (ਕਰਮ ਲਧਾਣਾ)-ਸੰਨ 1998 'ਚ ਉਸ ਵੇਲੇ ਦੀ ਅਕਾਲੀ ਸਰਕਾਰ ਵਲੋਂ ਉਲੀਕੀ ਯੋਜਨਾ ਤਹਿਤ ਪੰਜਾਬ ਦੇ ਪਿੰਡਾਂ 'ਚ ਪੰਚਾਇਤਾਂ ਦੀਆਂ ਜਮੀਨਾਂ ਵਿਚ ਫੋਕਲ ਪੁਆਇੰਟ ਉਸਾਰੇ ਗਏ ਸਨ | ਜਿਨ੍ਹਾਂ ਦਾ ਮਕਸਦ ਸਬੰਧਿਤ ਪਿੰਡ ਤੇ ਉਸ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਇੱਕੋ ...
ਬਲਾਚੌਰ, 13 ਮਈ (ਦੀਦਾਰ ਸਿੰਘ ਬਲਾਚੌਰੀਆ)-ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ 15 ਮਈ ਨੂੰ ਵਾਹਿਗੁਰੂ ਜੀ ਦੇ ਸੇਵਾ ਕੇਂਦਰ ਪਿੰਡ ਮਹਿਤਪੁਰ (ਉਲੱਦਣੀ) ਵਿਖੇ ਕਰਵਾਏ ਜਾ ਰਹੇ ਸਮੂਹਿਕ ਵਿਆਹ ਸਮਾਗਮ ਵਿਚ ਨਵ-ਵਿਆਹੁਤਾ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ 'ਤੇ ...
ਸਮੁੰਦੜਾ, 13 ਮਈ (ਤੀਰਥ ਸਿੰਘ ਰੱਕੜ)- ਪਿੰਡ ਬਸਿਆਲਾ ਵਿਖੇ ਸਾਈਾ ਸ਼ਾਹ ਮਦਾਰ ਜਿੰਦਾ ਪੀਰ ਦੇ ਅਸਥਾਨ 'ਤੇ ਸਾਲਾਨਾ ਮੇਲਾ 19 ਮਈ ਦਿਨ ਵੀਰਵਾਰ ਨੂੰ ਬੜੀ ਹੀ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਪ੍ਰਬੰਧਕ ਮਨਜੀਤ ਸਿੰਘ ਬਿੱਲਾ ਨੇ ਦੱਸਿਆ ...
ਬੰਗਾ, 13 ਮਈ (ਜਸਬੀਰ ਸਿੰਘ ਨੂਰਪੁਰ)-ਵਿਧਾਨ ਸਭਾ ਹਲਕਾ ਬੰਗਾ ਦੇ ਪਿੰਡ ਕਰਨਾਣਾ ਤੋਂ ਮਾਸਟਰ ਪ੍ਰੇਮ ਕੁਮਾਰ ਪਰਿਹਾਰ ਦੇ ਮਾਤਾ ਨਸੀਬ ਕੌਰ (97) ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਸਿੰਘ ਸਭਾ ਵਿਖੇ ਸਹਿਜ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਵਲੋਂ ਕੀਰਤਨ ਕੀਤਾ ਗਿਆ | ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰਾਂ ਗਿਆਨ ਚੰਦ ਤੇ ਪ੍ਰਭ ਦਿਆਲ ਵਲੋਂ ਕਮਿਸ਼ਨ ਕੋਲ ਪੁੱਜੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਜਾਡਲਾ ਤੇ ਹਿਆਲਾ ਪਿੰਡਾਂ ਦਾ ਦੌਰਾ ਕਰਕੇ ਮੌਕਾ ਦੇਖਿਆ ਗਿਆ | ਉਨ੍ਹਾਂ ਇਸ ਮੌਕੇ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਐਨ.ਪੀ..ਐੱਸ ਰੰਧਾਵਾ ਵਲੋਂ ਦਿੱਤੇ ਜ਼ਿਲ੍ਹੇ ਵਿਚ ਚੱਲ ਰਹੇ ਸਕਿੱਲ ਸੈਂਟਰਾਂ ਦੇ ਨਿਰੀਖਣ ਦੇ ਆਦੇਸ਼ਾਂ ਦੀ ਪਾਲਣਾ ਵਿਚ ਅੱਜ ਸਥਾਨਕ ਰਾਹੋਂ ਰੋਡ 'ਤੇ ਚੱਲ ਰਹੇ ਸਕਿੱਲ ਸੈਂਟਰ ਦਾ ਜ਼ਿਲ੍ਹਾ ਰੁਜ਼ਗਾਰ ...
ਸਾਹਲੋਂ, 13 ਮਈ (ਜਰਨੈਲ ਸਿੰਘ ਨਿੱਘ੍ਹਾ)-ਨਵਜੋਤ ਸਾਹਿਤ ਸੰਸਥਾ ਔੜ ਵਲੋਂ 'ਲੇਖਕ ਦੇ ਵਿਹੜੇ' ਲੜੀਵਾਰ ਪ੍ਰੋਗਰਾਮ ਤਹਿਤ 14 ਮਈ ਨੂੰ ਪਿੰਡ ਸਕੋਹਪੁਰ ਵਿਖੇ ਦੁਪਹਿਰ ਬਾਅਦ 2 ਵਜੇ ਤੋਂ 5 ਵਜੇ ਤੱਕ ਸਾਹਿਕ ਮਹਿਫ਼ਲ ਸਜਾਈ ਜਾ ਰਹੀ ਹੈ | ਇਸ ਵਿਚ ਸੰਸਥਾ ਦੇ ਮੋਹਰੀ ਮੈਂਬਰ ...
ਔੜ/ਝਿੰਗੜਾਂ, 13 ਮਈ (ਕੁਲਦੀਪ ਸਿੰਘ ਝਿੰਗੜ)-ਗੁਰਦੁਆਰਾ ਇੰਦਰਪੁਰੀ ਸਾਹਿਬ ਪਿੰਡ ਹੇੜੀਆਂ ਦੀ ਪ੍ਰਬੰਧਕ ਕਮੇਟੀ ਵਲੋਂ ਦਾਨੀ ਐਨ.ਆਰ.ਆਈ. ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੀ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਪਿੰਡ ਦੇ ਇੰਦਰਪੁਰੀ ਸਰਕਾਰੀ ਕੰਨਿਆ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਪੰਜਾਬ ਸਿਹਤ ਪ੍ਰਣਾਲੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੀਲਿਮਾ ਨੇ ਅੱਜ ਸੂਬੇ 'ਚ ਅਤਿ-ਆਧੁਨਿਕ ਹਸਪਤਾਲ ਬਣਾਉਣ/ਅਪਗ੍ਰੇਡ ਕਰਨ ਦੇ ਉਦੇਸ਼ ਨਾਲ ਜ਼ਿਲਿ੍ਹਆਂ ਦੀ ਚੋਣ ਕਰਨ ਲਈ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ...
ਨਵਾਂਸ਼ਹਿਰ, 13 ਮਈ (ਹਰਵਿੰਦਰ ਸਿੰਘ)-ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਦੇ 67ਵੇਂ ਜਨਮ ਦਿਨ 'ਤੇ ਸੰਸਥਾ ਦੇ ਵਲੰਟੀਅਰਾਂ ਵਲੋਂ ਖ਼ੂਨਦਾਨ ਭਵਨ ਰਾਹੋਂ ਰੋਡ ਵਿਖੇ ਲਗਾਏ ਗਏ ਖ਼ੂਨਦਾਨ ਕੈਂਪ 'ਚ ਸੰਸਥਾ ਦੇ ਨੁਮਾਇੰਦਿਆਂ ਮਨੋਜ ਕੰਡਾ, ਮਨੋਜ ...
ਨਵਾਂਸ਼ਹਿਰ, 13 ਮਈ (ਹਰਵਿੰਦਰ ਸਿੰਘ)-ਇਨਸਾਫ਼ ਦੀ ਆਵਾਜ਼ ਜਥੇਬੰਦੀ ਪੰਜਾਬ ਦੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਖਮਾਚੋਂ ਦੀ ਪ੍ਰਧਾਨਗੀ ਹੇਠ ਨਵਾਂਸ਼ਹਿਰ ਵਿਖੇ ਹੋਈ | ਇਸ 'ਚ ਜਸਵੀਰ ਸਿੰਘ ਵਡਿਆਲ ਪ੍ਰਧਾਨ ਪੰਜਾਬ, ਜੋਧ ...
ਸੰਧਵਾਂ, 13 ਮਈ (ਪ੍ਰੇਮੀ ਸੰਧਵਾਂ)-ਇੰਡੀਅਨ ਓਵਰਸੀਜ ਡਿਵੈਲਪਮੈਂਟ ਕਮੇਟੀ ਯੂ. ਕੇ ਦੇ ਸਕੱਤਰ ਤੇ ਕਿਸਾਨ ਆਗੂ ਨਿਰਮਲ ਸਿੰਘ ਸੰਧੂ ਨੇ ਕਿਹਾ ਕਿ ਕਣਕ ਦਾ ਝਾੜ ਘੱਟ ਨਿਕਲਣ ਕਰਕੇ ਕਿਸਾਨਾਂ ਦੇ ਖਰਚੇ ਵੀ ਪੂਰੇ ਨਹੀਂ ਹੋਏ, ਇਸ ਲਈ ਕਿਸਾਨਾਂ ਨੂੰ ਵੱਧ ਤੋਂ ਵੱਧ ਸਰਕਾਰ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਅੱਜ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਆਗੂ ਰਾਜੂ ਬਰਨਾਲਾ ਵਲੋਂ ਕਿਹਾ ਗਿਆ ਕਿ ਅੱਜ ਰੋਪੜ ਪੁਲਿਸ ਵਲੋਂ ਵਿਦਿਆਰਥੀ ਆਗੂ ਰੋਹਿਤ ਕੁਮਾਰ ਨੂੰ ਗਿ੍ਫ਼ਤਾਰ ਕੀਤਾ ਗਿਆ ਕਿਉਂਕਿ ਉਨ੍ਹਾਂ ਵਲੋਂ ਸਥਾਨਕ ਕਾਲਜ ਵਿਚ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਕੁਲਦੀਪ ਸਿੰਘ ਜੱਸੋਵਾਲ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 30 ਮਈ ਤੋਂ ਦੁੱਧ ਉਤਪਾਦਕਾਂ ਤੇ ਡੇਅਰੀ ਫਾਰਮਰਾਂ ਨੂੰ ਆਫਲਾਈਨ ਡੇਅਰੀ ਸਿਖਲਾਈ ਦੇਣ ਲਈ ਅਗਲਾ ਬੈਚ ਸ਼ੁਰੂ ਕੀਤਾ ਜਾ ...
ਮਜਾਰੀ/ਸਾਹਿਬਾ, 13 ਮਈ (ਨਿਰਮਲਜੀਤ ਸਿੰਘ ਚਾਹਲ)-ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਪਿੰਡ ਸਿੰਬਲ ਮਜਾਰਾ ਦੇ ਦੌਰੇ ਮੌਕੇ ਸਮਾਜ ਸੇਵੀ ਕਰਨੈਲ ਸਿੰਘ ਬੈਂਸ ਦੇ ਗ੍ਰਹਿ ਵਿਖੇ ਪਹੁੰਚਣ 'ਤੇ ਉਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ...
ਬੰਗਾ, 13 ਮਈ (ਕਰਮ ਲਧਾਣਾ)- ਨਨੂੰਆਂ ਗੋਤ ਜਠੇਰਿਆਂ ਦਾ ਮੇਲਾ ਪਿੰਡ ਭੱਕੂ ਮਾਜਰਾ ਜ਼ਿਲ੍ਹਾ ਰੋਪੜ ਵਿਖੇ 15 ਮਈ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦਿਆਂ ਚਰਨ ਸਿੰਘ ਨਨੂੰਆਂ ਤੇ ਗੁਰਨਾਮ ਸਿੰਘ ਨਨੂੰਆਂ ਨੇ ਦੱਸਿਆ ਕਿ ...
ਬੰਗਾ, 13 ਮਈ (ਕਰਮ ਲਧਾਣਾ)-ਜਨਵਾਦੀ ਇਸਤਰੀ ਸਭਾ ਦੀ ਜ਼ਿਲ੍ਹਾ ਸਕੱਤਰ ਸੁਨੀਤਾ ਤਲਵੰਡੀ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾਈ ਕਾਨਫਰੰਸ 11-12 ਜੂਨ ਨੂੰ ਅੰਮਿ੍ਤਸਰ ਵਿਖੇ ਹੋਣ ਜਾ ਰਹੀ ਹੈ | ਜਿਸਦੀ ਤਿਆਰੀ ਵਜੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਾਨਫਰੰਸ 21 ਮਈ ਨੂੰ ...
ਪੋਜੇਵਾਲ ਸਰਾਂ, 13 ਮਈ (ਨਵਾਂਗਰਾਈਾ)- ਅੰਤਰਰਾਸ਼ਟਰੀ ਯੋਗ ਦਿਵਸ ਸਬੰਧੀ ਸਿੱਖਿਆ ਵਿਭਾਗ ਵਲੋਂ ਸਕੂਲ ਪੱਧਰ ਤੋਂ ਲੈ ਕੇ ਨੈਸ਼ਨਲ ਪੱਧਰ ਤੱਕ ''ਯੋਗ ਓਲੰਪਿਅਡ'' ਮੁਕਾਬਲੇ ਕਰਵਾਉਣ ਦੀ ਲੜੀ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪੱਧਰੀ ''ਯੋਗ ਓਲੰਪਿਅਡ'' ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ 15 ਮਈ ਦਿਨ ਐਤਵਾਰ ਨੂੰ ਕਰੀਬ 155 ਸ਼ਰਧਾਲੂਆ ਦਾ ਚੌਥਾ ਜਥਾ ਡੇਰਾ ਬਾਬਾ ਨਾਨਕ ...
ਬੰਗਾ, 13 ਮਈ (ਜਸਬੀਰ ਸਿੰਘ ਨੂਰਪੁਰ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਐਮ. ਏ ਅੰਗਰੇਜੀ ਤੀਜਾ ਸਮੈਸਟਰ ਦੇ ਨਤੀਜੇ ਮੁਤਾਬਿਕ ਸਿੱਖ ਨੈਸ਼ਨਲ ਕਾਲਜ ਬੰਗਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਮੌਕੇ ਖੁਸ਼ੀ ਜਾਹਰ ਕਰਦਿਆਂ ਪਿੰ੍ਰਸੀਪਲ ਡਾ. ਤਰਸੇਮ ਸਿੰਘ ਭਿੰਡਰ ...
ਕਟਾਰੀਆਂ, 13 ਮਈ (ਨਵਜੋਤ ਸਿੰਘ ਜੱਖੂ)-ਜੋ ਲੋਕ ਮੈਂ ਮੇਰੀ ਨੂੰ ਭੁੱਲ ਕੇ ਸਰਬਸਾਂਝੇ ਭਲਾਈ ਹਿੱਤ ਕਾਰਜ਼ ਕਰਦੇ ਹਨ ਤੇ ਆਪਣੇ ਜਨ-ਜੀਵਨ ਦੇ ਰੁਝੇਵਿਆਂ ਨੂੰ ਨਿਭਾਉਣ ਦੇ ਨਾਲ-ਨਾਲ ਲੋਕਾਈ ਦੀ ਭਲਾਈ ਹਿੱਤ ਆਪਣੀ ਸਮਰੱਥਾ ਮੁਤਾਬਿਕ ਸਮਾਜ ਨੂੰ ਸੇਵਾਵਾਂ ਪ੍ਰਦਾਨ ਕਰਦੇ ...
ਨਵਾਂਸ਼ਹਿਰ, 13 ਮਈ, 2022 (ਹਰਵਿੰਦਰ ਸਿੰਘ)- ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਨਵਾਂਸ਼ਹਿਰ 'ਚ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਸਾਹਮਣੇ ਆਈਆਂ ਖ਼ਾਮੀਆਂ ਦੇ ਆਧਾਰ 'ਤੇ ਬੱਸਾਂ ਦੇ ਚਲਾਨ ਕੀਤੇ ਗਏ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ...
ਨਵਾਂਸ਼ਹਿਰ, 13 ਮਈ (ਗੁਰਬਖਸ਼ ਸਿੰਘ ਮਹੇ)-ਦਿਨੋ-ਦਿਨ ਵੱਧ ਰਹੀ ਗਰਮੀ ਕਾਰਨ ਪੰਜਾਬ ਸਰਕਾਰ ਨੇ ਬੱਚਿਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਸਕੂਲਾਂ 'ਚ ਛੁੱਟੀਆਂ ਕੀਤੀਆਂ ਹਨ, ਇਹ ਛੁੱਟੀਆਂ ਬੱਚਿਆਂ ਨੂੰ ਹੋਈਆਂ ਹਨ, ਅਧਿਆਪਕਾਂ ਨੂੰ ਨਹੀਂ | ਛੁੱਟੀਆਂ ਦੌਰਾਨ ...
ਪੋਜੇਵਾਲ ਸਰਾਂ, 13 ਮਈ (ਰਮਨ ਭਾਟੀਆ)-ਮਿੰਨੀ ਪੀ.ਐਚ.ਸੀ. ਪੋਜੇਵਾਲ ਵਿਖੇ ਮਲੇਰੀਆਂ ਤੇ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਕਰਾਂਤੀਪਾਲ ਸਿੰਘ ਤੇ ਸੁਨੀਲ ਕੁਮਾਰ ਵਲੋਂ ਲੋਕਾਂ ਨੂੰ ਮਲੇਰੀਆਂ ਤੇ ਡੇਂਗੂ ਸਬੰਧੀ ਵਿਸਥਾਰ ...
ਕਾਠਗੜ੍ਹ, 13 ਮਈ (ਬਲਦੇਵ ਸਿੰਘ ਪਨੇਸਰ)-ਪਿੰਡ ਜੀਉਵਾਲ ਵਿਖੇ ਗੁਰਦੁਆਰਾ ਬਾਬਾ ਜਗਤ ਰਾਮ ਵਿਖੇ ਸੱਚ ਖੰਡ ਵਾਸੀ ਸੰਤ ਬਾਬਾ ਜਗਤ ਰਾਮ ਦੀ ਬਰਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਬਾਬਾ ਜਗਤਾਰ ਸਿੰਘ ਜੀ ਦੀ ਦੇਖ-ਰੇਖ ਹੇਠ 19 ਮਈ ਨੂੰ ਮਨਾਈ ਜਾਵੇਗੀ | ...
ਰਾਹੋਂ, 13 ਮਈ (ਬਲਬੀਰ ਸਿੰਘ ਰੂਬੀ)- ਐੱਸ.ਕੇ.ਐਮ. ਸਕੂਲ ਮੁਹੱਲਾ ਸਰਾਫ਼ਾਂ ਪੰਜਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਸਾਰੇ ਬੱਚੇ ਪਹਿਲੀ ਪੁਜ਼ੀਸ਼ਨ 'ਤੇ ਰਹੇ | 500 ਅੰਕਾਂ 'ਚੋਂ 490 ਅੰਕ (98 ਫ਼ੀਸਦੀ) ਪ੍ਰਾਪਤ ਕਰਕੇ ਸ਼ਭਰੀਤ ਕੌਰ ਪੁੱਤਰੀ ਸੁਖਬੀਰ ਸਿੰਘ ਨੇ ਪਹਿਲਾ ਸਥਾਨ ...
ਮੁਕੰਦਪੁਰ, 13 ਮਈ (ਅਮਰੀਕ ਸਿੰਘ ਢੀਂਡਸਾ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਡੀ. ਸੀ. ਏ. ਸਮੈਸਟਰ ਪਹਿਲਾ ਦੇ ਨਤੀਜਿਆਂ 'ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ...
ਮੇਹਲੀ/ਬਹਿਰਾਮ, 13 ਮਈ (ਸੰਦੀਪ ਸਿੰਘ,ਨਛੱਤਰ ਸਿੰਘ)-ਜਗਤ ਪ੍ਰਸਿੱਧ ਰੌਜ਼ਾ ਦਾਤਾ ਅਬਦੁੱਲਾ ਸ਼ਾਹ ਕਾਦਰੀ ਦਰਬਾਰ ਮੰਢਾਲੀ ਸਰੀਫ ਦੇ ਮੌਜੂਦਾ ਗੱਦੀ ਨਸ਼ੀਨ ਸਾਈਾ ਉਮਰੇ ਸ਼ਾਹ ਕਾਦਰੀ ਸੰਗਤ ਭਲਾਈ ਲਈ 11 ਦਿਨ ਦੀ ਧੂਣਾਂ ਤਪੱਸਿਆ ਤੋਂ ਬਾਅਦ ਸੰਗਤਾਂ ਦੇ ਰੂ-ਬ-ਰੂ ਹੋਏ | ...
ਘੁੰਮਣਾਂ, 13 ਮਈ (ਮਹਿੰਦਰਪਾਲ ਸਿੰਘ)-ਪਿੰਡ ਘੁੰਮਣਾਂ 'ਚ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਲਛਮਣ ਦਾਸ ਦੀ ਅਗਵਾਈ 'ਚ ਆਤਮਾ ਸਕੀਮ ਤਹਿਤ ਸਹਿਕਾਰੀ ਸਭਾ ਘੁੰਮਣ 'ਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ ਵਿਚ ਡਾ. ਲਛਮਣ ਦਾਸ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ...
ਸੰਧਵਾਂ, 13 ਮਈ (ਪ੍ਰੇਮੀ ਸੰਧਵਾਂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੂੰਢ-ਮਕਸੂਦਪੁਰ ਵਿਖੇ ਨਸ਼ਿਆਂ ਵਿਰੁੱਧ ਵਿਦਿਆਰਥੀਆਂ ਦੇ ਕਾਰਜਕਾਰੀ ਪਿ੍ੰ. ਕਰਮਜੀਤ ਸਿੰਘ ਦੀ ਅਗਵਾਈ 'ਚ ਪੇਂਟਿੰਗ ਤੇ ਭਾਸ਼ਣ ਮੁਕਾਬਲੇ ਕਰਵਾਏ ਗਏ | ਜਿਸ 'ਚ ਵੱਖ-ਵੱਖ ਜਮਾਤਾਂ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX