ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਨੂੰ ਫ਼ਤਹਿ ਕਰ ਕੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੇ ਜਾਣ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਮਨਾਏ ਜਾ ਰਹੇ ਸਰਹਿੰਦ ਫ਼ਤਹਿ ਦਿਵਸ ਦੇ ਦੂਸਰੇ ਦਿਨ ਸ਼੍ਰੋਮਣੀ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਸਹਿਯੋਗ ਨਾਲ ਗੱਤਕਾ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਪੰਜਾਬ, ਹਰਿਆਣਾ ਅਤੇ ਦਿੱਲੀ ਦੀਆਂ ਗਤਕਾ ਟੀਮਾਂ ਨੇ ਹਿੱਸਾ ਲੈ ਕੇ ਜੰਗਜੂ ਕਰਤਬਾਂ ਰਾਹੀਂ ਆਪਣੀ ਕਲਾ ਦੇ ਜੌਹਰ ਵਿਖਾਏ | ਇਸ ਮੌਕੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਜਗਦੀਪ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਭਗਵੰਤ ਸਿੰਘ ਧੰਗੇੜਾ ਗੁਰਦੁਆਰਾ ਮੈਨੇਜਰ ਅਤੇ ਸਮੁੱਚੀਆਂ ਟੀਮਾਂ ਦੇ ਪ੍ਰਬੰਧਕਾਂ ਦੀ ਮੌਜੂਦਗੀ ਵਿਚ ਅਰਦਾਸ ਦੇ ਨਾਲ ਗੱਤਕਾ ਮੁਕਾਬਲਿਆਂ ਦੀ ਆਰੰਭਤਾ ਹੋਈ | ਇਸ ਮੌਕੇ ਬੋਲਦਿਆਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਫ਼ੌਜਾਂ ਵਲੋਂ ਚੱਪੜਚਿੜੀ ਦੇ ਮੈਦਾਨ ਵਿਚ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਸਰਹਿੰਦ 'ਤੇ ਫ਼ਤਹਿ ਕੀਤੀ ਗਈ | ਇਸੇ ਕਰਕੇ ਸ਼੍ਰੋਮਣੀ ਕਮੇਟੀ ਵਲੋਂ ਇਹ ਸਰਹਿੰਦ ਫ਼ਤਹਿ ਦਿਵਸ ਸਮਾਗਮ ਕਰਵਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਗੱਤਕੇ ਦੇ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਸਿੱਖ ਕੌਮ ਨੂੰ ਆਪਣੇ ਮਾਰਸ਼ਲ ਆਰਟ ਨਾਲ ਜੋੜਨਾ ਹੈ ਤਾਂ ਜੋ ਸਿੱਖ ਨੌਜਵਾਨਾਂ ਅੰਦਰ ਸਿੱਖ ਸ਼ਸਤਰ ਕਲਾ ਪ੍ਰਤੀ ਉਤਸ਼ਾਹ ਪੈਦਾ ਹੋ ਸਕੇ | ਉਨ੍ਹਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਲਤਨਤ ਦਾ ਖ਼ਾਤਮਾ ਕਰਕੇ ਸਰਹਿੰਦ ਦੀ ਧਰਤੀ ਤੇ ਕੇਸਰੀ ਪਰਚਮ ਲਹਿਰਾ ਕੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੀ ਸੀ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਵੀ ਸਰਹਿੰਦ ਫ਼ਤਹਿ ਦਿਵਸ ਸਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਈ | ਉਪਰੰਤ ਵੱਖ-ਵੱਖ ਗੱਤਕਾ ਪਾਰਟੀਆਂ ਨੇ ਆਪੋ ਆਪਣੀ ਕਲਾ ਦਾ ਬਾਖ਼ੂਬੀ ਪ੍ਰਦਰਸ਼ਨ ਕੀਤਾ | ਇਨ੍ਹਾਂ ਗੱਤਕਾ ਟੀਮਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ, ਰਣਜੀਤ ਅਖਾੜਾ ਨਿਹੰਗ ਸਿੰਘਾਂ ਪਟਿਆਲਾ, ਬਾਬਾ ਜਿਊਣ ਸਿੰਘ ਗਤਕਾ ਅਖਾੜਾ ਪਥਰਾਲਾ, ਬਠਿੰਡਾ, ਬੀਰ ਖ਼ਾਲਸਾ ਦਲ ਅੰਬਾਲਾ, ਸੁਰਜੀਤ ਗਤਕਾ ਅਖਾੜਾ ਮੋਗਾ, ਗੁਰੂ ਹਰਿਗੋਬਿੰਦ ਗਤਕਾ ਅਖਾੜਾ, ਗੁਰੂ ਤੇਗ ਬਹਾਦਰ ਸਾਹਿਬ ਗਤਕਾ ਅਖਾੜਾ ਵੱਲ੍ਹਾ, ਬਾਬਾ ਬਿਧੀਚੰਦ ਗਤਕਾ ਅਖਾੜਾ ਅੰਮਿ੍ਤਸਰ, ਸ਼ਹੀਦ ਬਾਬਾ ਦੀਪ ਸਿੰਘ ਗਤਕਾ ਅਖਾੜਾ ਮਾਣੂਕੇ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਗਤਕਾ ਅਖਾੜਾ ਪਾਉਂਟਾ ਸਾਹਿਬ, ਸ਼ਹੀਦ ਬਾਬਾ ਦੀਪ ਸਿੰਘ ਰਣਜੀਤ ਅਖਾੜਾ ਦਿੱਲੀ, ਗੁਰੂ ਹਰਿਗੋਬਿੰਦ ਸਾਹਿਬ ਗਤਕਾ ਅਖਾੜਾ ਸ਼ਾਮਿਲ ਸਨ | ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਪਰਮਜੀਤ ਸਿੰਘ ਸਰੋਆ, ਗੁਰਦੁਆਰਾ ਮੈਨੇਜਰ ਭਗਵੰਤ ਸਿੰਘ ਧੰਗੇੜਾ, ਨੱਥਾ ਸਿੰਘ ਮੈਨੇਜਰ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ, ਮੀਤ ਮੈਨੇਜਰ ਬਲਵਿੰਦਰ ਸਿੰਘ ਭਮਾਰਸੀ, ਮੀਤ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗੜ੍ਹ, ਗਿਆਨੀ ਜਸਵਿੰਦਰ ਸਿੰਘ ਸਾਬਕਾ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗੁਰਦੀਪ ਸਿੰਘ ਸ਼ੇਖੂਪੁਰ, ਗੁਰਤੇਜ ਸਿੰਘ ਖ਼ਾਲਸਾ, ਜਗਦੀਸ਼ ਸਿੰਘ ਬਰਾੜ ਚਿੱਤਰਕਾਰ, ਅਮਰਜੀਤ ਸਿੰਘ ਹੈੱਡ, ਜਸਵਿੰਦਰ ਸਿੰਘ ਬਿੱਟਾ, ਇੰਦਰਦੀਪ ਸਿੰਘ ਬੇਦੀ, ਹਰਮਨਜੀਤ ਸਿੰਘ ਰਿਕਾਰਡ ਕੀਪਰ, ਹਰਜੀਤ ਸਿੰਘ, ਢਾਡੀ ਮਲਕੀਅਤ ਸਿੰਘ, ਹਰਵਿੰਦਰ ਸਿੰਘ ਬੱਬਲ, ਸਾਬਕਾ ਮੈਨੇਜਰ ਅਮਰਜੀਤ ਸਿੰਘ, ਗੁਰਪ੍ਰੀਤ ਸਿੰਘ ਖ਼ਾਲਸਾ, ਮਾ. ਗੁਰਚਰਨ ਸਿੰਘ ਦਿੱਲੀ, ਸੁਪ੍ਰੀਤ ਸਿੰਘ ਗਤਕਾ ਕੋਚ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
ਮੰਡੀ ਗੋਬਿੰਦਗੜ੍ਹ, 13 ਮਈ (ਮੁਕੇਸ਼ ਘਈ)-ਪੰਜਾਬ ਦੀ ਏ-ਕਲਾਸ ਸ਼੍ਰੇਣੀ ਵਾਲੀ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਅਧੀਨ ਪੈਂਦੇ ਸੰਗਤਪੁਰਾ ਰੋਡ ਦੀ ਪਿਛਲੇ ਕਈ ਦਿਨਾਂ ਤੋਂ ਪੁੱਟ ਕੇ ਛੱਡੀ ਸੜਕ ਕਾਰਨ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ...
ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਦੇ ਆਦੇਸ਼ ਮੁਤਾਬਕ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਨਗੋਆਂ ਨੇ ਵਾਧੂ ਹਲਕਿਆਂ ਦਾ ...
ਮੰਡੀ ਗੋਬਿੰਦਗੜ੍ਹ, 13 ਮਈ (ਬਲਜਿੰਦਰ ਸਿੰਘ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮੰਡੀ ਗੋਬਿੰਦਗੜ੍ਹ ਦੀ ਮਹੀਨਾਵਾਰ ਮੀਟਿੰਗ ਰਾਧਾ ਕਿ੍ਸ਼ਨ ਹਾਲ 'ਚ ਬਲਾਕ ਪ੍ਰਧਾਨ ਡਾ. ਬਲਵਿੰਦਰ ਸਿੰਘ ਹੈਪੀ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਜ਼ਿਲੇ੍ਹ ਦੇ ਮੀਤ ਪ੍ਰਧਾਨ ...
ਖਮਾਣੋਂ, 13 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਦੋ ਵਿਅਕਤੀਆਂ ਨੂੰ ਇਕ 32 ਬੋਰ ਰਿਵਾਲਵਰ ਸਮੇਤ ਗਿ੍ਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਖਮਾਣੋਂ ਪੁਲਿਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਨੇ ...
ਫ਼ਤਹਿਗੜ੍ਹ ਸਾਹਿਬ, 13 ਮਈ (ਮਨਪ੍ਰੀਤ ਸਿੰਘ)-2012 ਬੈਚ ਦੇ ਪੀ.ਸੀ.ਐਸ ਅਫ਼ਸਰ ਅਵਨੀਤ ਕੌਰ ਨੇ ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਵਜੋਂ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲ ਲਿਆ ਹੈ | ਇਸ ਤੋਂ ਪਹਿਲਾ ਉਹ ਸੰਯੁਕਤ ਡਾਇਰੈਕਟਰ ...
ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਤੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਤਾਲਮੇਲ ਕਮੇਟੀ ਦੇ ਆਦੇਸ਼ ਮੁਤਾਬਕ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਪਟਵਾਰੀਆਂ ਅਤੇ ਕਾਨੂੰਨਗੋਆਂ ਨੇ ਵਾਧੂ ਹਲਕਿਆਂ ਦਾ ...
ਫ਼ਤਹਿਗੜ੍ਹ ਸਾਹਿਬ, 13 ਮਈ (ਪੱਤਰ ਪ੍ਰੇਰਕ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਵਿਭਾਗ ਵਲੋਂ ਅੱਜ ਪਿੰਡ ਬਾਲਪੁਰ ਵਿਖੇ 2 ਏਕੜ 4 ਕਨਾਲ਼ਾਂ ਜ਼ਮੀਨ ਦਾ ਕਬਜ਼ਾ ਲਿਆ ਗਿਆ | ...
ਅਮਲੋਹ, 13 ਮਈ (ਕੇਵਲ ਸਿੰਘ)-ਬਲਾਕ ਅਮਲੋਹ ਦੇ ਪਿੰਡ ਬਰੌਂਗਾ ਵਿਖੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਦਰਸ਼ਨਪਾਲ, ਸੂਬਾ ਖ਼ਜ਼ਾਨਚੀ ਗੁਰਮੀਤ ਸਿੰਘ ਟਿਵਾਣਾ ਤੇ ਅਵਤਾਰ ਸਿੰਘ ਕੌਰਜੀਵਾਲਾ ਨੇ ਗੁਰਦੁਆਰਾ ਸਾਹਿਬ 'ਚ ਕਿਸਾਨਾਂ ਨਾਲ ...
ਖਮਾਣੋਂ, 13 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਸਕੂਟਰੀ ਚਾਲਕ ਨੂੰ ਫੇਟ ਮਾਰ ਕੇ ਮਾਰਨ ਵਾਲੇ ਇਕ ਕਾਰ ਦੇ ਨਾਮਾਲੂਮ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮੁਕਾਮਾ ਦਰਜ ਕੀਤਾ ਹੈ | ਖਮਾਣੋਂ ਪੁਲਿਸ ਨੂੰ ਮੁੱਦਈ ਮਨਦੀਪ ਕੌਰ ਪਤਨੀ ਮੋਖਮ ਸਿੰਘ ਵਾਸੀ ...
ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹਿੰਦ ਨੂੰ ਫ਼ਤਹਿ ਕਰ ਕੇ ਪਹਿਲੇ ਖ਼ਾਲਸਾ ਰਾਜ ਦੀ ਸਥਾਪਨਾ ਕੀਤੇ ਜਾਣ ਦੇ ਸਬੰਧ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ਼ਤਹਿਗੜ੍ਹ ਸਾਹਿਬ ...
ਗੁਰਨਾਮ ਸਿੰਘ ਚੀਨਾ
ਸੰਘੋਲ, 13 ਮਈ-ਨਜ਼ਦੀਕੀ ਪਿੰਡ ਖੰਟ ਵਿਖੇ ਸੜਕ ਕਿਨਾਰੇ ਲਾਲ ਲਕੀਰ ਦੇ ਅੰਦਰ ਵੱਸ ਰਹੇ ਰਹਾਇਸ਼ੀ ਮਕਾਨਾਂ ਤੇ ਦੁਕਾਨਾਂ ਦੇ ਮਾਲਕ ਨੈਸ਼ਨਲ ਹਾਈਵੇ ਅਥਾਰਿਟੀ ਦੇ ਰਹਿਮੋ ਕਰਮ 'ਤੇ ਬੇਵੱਸ ਹੋਏ ਬੈਠੇ ਹਨ | ਪੀੜਤ ਲੋਕਾਂ ਨੂੰ ਮੁਆਵਜ਼ਾ ਰਾਸ਼ੀ ਨਾ ...
ਖਮਾਣੋਂ, 13 ਮਈ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਕਲੈਕਟਰ ਪਰਨੀਤ ਕੌਰ ਸ਼ੇਰਗਿੱਲ ਵਲੋਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਪਟਵਾਰੀ ਜਸਵਿੰਦਰ ਸਿੰਘ ਨੂੰ ਪਦ-ਉਨਤ ਕਰਦੇ ਹੋਏ ਕਾਨੂੰਨਗੋ ਬਣਾਇਆ ਹੈ ...
ਜਟਾਣਾ ਉੱਚਾ, 13 ਮਈ (ਮਨਮੋਹਣ ਸਿੰਘ ਕਲੇਰ)-ਖੰਨਾ-ਖਮਾਣੋਂ ਸੰਪਰਕ ਸੜਕ ਦਾ ਪਿੰਡ ਬਰਵਾਲੀ ਖ਼ੁਰਦ ਤੋਂ ਖੰਨਾ ਜਾਣ ਲਈ ਰਹਿੰਦਾ ਹਿੱਸਾ ਜਲਦੀ ਬਣਾਏ ਜਾਣ ਦੀ ਮੰਗ ਵੱਖ-ਵੱਖ ਰਾਹਗੀਰਾਂ ਨੇ ਮੰਗ ਕੀਤੀ ਹੈ | ਇਸ ਸਬੰਧੀ ਰਣਧੀਰ ਸਿੰਘ, ਬਲਰਾਜ ਸਿੰਘ, ਹਰਸ਼ਪ੍ਰੀਤ ਸਿੰਘ, ...
ਅਮਲੋਹ, 13 ਮਈ (ਕੇਵਲ ਸਿੰਘ)-ਸਰਕਾਰੀ ਐਲੀਮੈਂਟਰੀ ਸਕੂਲ ਰੰਘੇੜਾ ਖ਼ੁਰਦ ਵਿਖੇ ਨੈਸ਼ਨਲ ਡੇਂਗੂ ਦਿਵਸ ਸਬੰਧੀ ਅਤੇ ਗਰਮੀ/ ਧੁੱਪ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ | ਇਸ ਮੌਕੇ ਦਾਰ ਪਾਲ ਬੈਂਸ ਮ.ਪ ਹੈਲਥ ਸੁਪਰਵਾਈਜ਼ਰ ...
ਖਮਾਣੋਂ, 13 ਮਈ (ਜੋਗਿੰਦਰ ਪਾਲ)-ਬਰਸਾਤ ਦੇ ਮੌਸਮ ਨੂੰ ਮੁੱਖ ਰੱਖਦਿਆਂ ਨਗਰ ਪੰਚਾਇਤ ਖਮਾਣੋਂ ਦੇ ਕੌਂਸਲਰਾਂ ਦੇ ਯਤਨਾਂ ਸਦਕਾ ਟੋਭਿਆਂ ਦੀ ਸਫਾਈ ਦੇ ਕੰਮ ਪੂਰੇ ਜੋਰਾਂ ਨਾਲ ਚੱਲ ਰਹੇ ਹਨ | ਕੌਂਸਲਰਾਂ ਨੇ ਦੱਸਿਆ ਕਿ ਟੋਭਿਆਂ 'ਚ ਗਾਰ ਵਗੈਰਾ ਕੱਢ ਕੇ ਅਤੇ ਡੂੰਘੇ ਪੁੱਟ ...
ਬਸੀ ਪਠਾਣਾਂ, 13 ਮਈ (ਰਵਿੰਦਰ ਮੌਦਗਿਲ)-ਸਿਹਤ ਵਿਭਾਗ ਬਸੀ ਪਠਾਣਾਂ ਵਲੋਂ ਬਸੀ ਪਠਾਣਾਂ ਵਿਖੇ ਹੋਲੀ ਹਾਰਟ ਪਬਲਿਕ ਸਕੂਲ ਦੇ ਬੱਚਿਆਂ ਤੇ ਸਟਾਫ਼ ਨੂੰ ਲੈ ਕੇ ਡੇਂਗੂ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਨੂੰ ਸੀਨੀਅਰ ਮੈਡੀਕਲ ਅਫ਼ਸਰ ਸੁਖਵਿੰਦਰ ਸਿੰਘ ਦਿਓਲ ਨੇ ਰਵਾਨਾ ...
ਖਮਾਣੋਂ, 13 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਦੁਆਰਾ ਮੱਝ ਚੋਰੀ ਕਰ ਲਏ ਜਾਣ 'ਤੇ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਮੁੱਕਦਮਾ ਦਰਜ ਕੀਤਾ ਹੈ | ਮੁੱਦਈ ਕਮਲਜੀਤ ਸਿੰਘ ਵਾਸੀ ਪਿੰਡ ਪੋਹਲੋ ਮਾਜਰਾ ਥਾਣਾ ਖਮਾਣੋਂ ਨੇ ਪੁਲਿਸ ਨੂੰ ਆਪਣੇ ਬਿਆਨ 'ਚ ...
ਜਖਵਾਲੀ, 13 ਮਈ (ਨਿਰਭੈ ਸਿੰਘ)-ਪੀ.ਐਚ.ਸੀ ਸੰਗਤਪੁਰ ਸੋਢੀਆਂ ਵਿਖੇ ਮੈਡੀਕਲ ਅਫ਼ਸਰ ਡਾ. ਪ੍ਰਨੀਤ ਕੌਰ ਦੀ ਅਗਵਾਈ ਦੇ ਵਿਚ ਥੈਲੇਸੀਮੀਆ ਸਬੰਧੀ ਜਾਗਰੂਕ ਸੈਮੀਨਾਰ ਕੀਤਾ ਗਿਆ | ਇਸ ਮੌਕੇ ਡਾ. ਪ੍ਰਨੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਥੈਲੇਸੀਮੀਆ ਨੂੰ ਸਰਲ ਭਾਸ਼ਾ ਦੇ ...
ਮੰਡੀ ਗੋਬਿੰਦਗੜ੍ਹ, 13 ਮਈ (ਮੁਕੇਸ਼ ਘਈ)-ਮੰਦਰ ਸਿੱਧ ਬਾਬਾ ਬਾਲਕ ਨਾਥ ਅਤੇ ਦੁਰਗਾ ਮਾਤਾ ਸੰਗਤਪੁਰਾ ਚੌਕ ਮੰਡੀ ਗੋਬਿੰਦਗੜ੍ਹ ਵਿਖੇ ਬਾਬਾ ਬਾਲਕ ਨਾਥ ਜੀ ਦੀ ਚੌਂਕੀ ਸਮਾਗਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਮਨੋਜ ਜੈਸਵਾਲ ਵਲੋਂ ਬਾਬਾ ਜੀ ਦੀਆਂ ਸੁੰਦਰ ਭੇਟਾਂ ਸੁਣਾ ...
ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਵਲੋਂ ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੂੰ 'ਬਲ਼ੂ ਸਟਾਰ ਲਿਮਟਿਡ', ਕਾਲਾ ਅੰਬ ਹਿਮਾਚਲ ਪ੍ਰਦੇਸ਼ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ | ...
ਖਮਾਣੋਂ, 13 ਮਈ (ਮਨਮੋਹਣ ਸਿੰਘ ਕਲੇਰ)-ਖਮਾਣੋਂ ਪੁਲਿਸ ਨੇ ਇਕ ਵਿਅਕਤੀ ਨੂੰ 10 ਗ੍ਰਾਮ ਸਮੈਕ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਅਨੁਸਾਰ ਖਮਾਣੋਂ ਪੁਲਿਸ ਦੇ ਸਹਾਇਕ ਥਾਣੇਦਾਰ ਸੁਰਜੀਤ ਚੰਦ ਨੇ ਰੁਕੇ ਦੌਰਾਨ ਕਰਮਜੀਤ ਸਿੰਘ ਉਰਫ਼ ਕਰਮ ਵਾਸੀ ਗਰੀਨ ...
ਜਖਵਾਲੀ, 13 ਮਈ (ਨਿਰਭੈ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤਪੁਰ ਸੋਢੀਆਂ ਵਿਖੇ ਬਲਾਕ ਤਰਖਾਣ ਮਾਜਰਾ ਦੇ ਯੋਗ ਓਲੰਪੀਆਡ ਮੁਕਾਬਲੇ ਕਰਵਾਏ ਗਏ | ਸਕੂਲ ਪਿ੍ੰਸੀਪਲ ਸਰਬਜੀਤ ਸਿੰਘ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਮੁਤਾਬਿਕ ਵਿਸ਼ਵ ਯੋਗ ਦਿਵਸ ਦੇ ਸੰਬੰਧ ...
ਅਮਲੋਹ, 13 ਮਈ (ਕੇਵਲ ਸਿੰਘ)-ਲਾਇਬ੍ਰੇਰੀ ਤੇ ਸੂਚਨਾ ਵਿਗਿਆਨ ਵਿਭਾਗ ਤੇ ਡੀਬੀਯੂ ਸੈਂਟਰਲ ਲਾਇਬ੍ਰੇਰੀ, ਦੇਸ਼ ਭਗਤ ਯੂਨੀਵਰਸਿਟੀ ਨੇ 'ਤੁਸੀਂ ਇਕ ਪਾਠਕ ਹੋ' ਵਿਸ਼ੇ 'ਤੇ ਵਿਸ਼ਵ ਪੁਸਤਕ ਦਿਵਸ ਤੇ ਕਾਪੀਰਾਈਟ ਦਿਵਸ ਮਨਾਇਆ | ਵਿਸ਼ਵ ਪੁਸਤਕ ਦਿਵਸ ਤੇ ਕਾਪੀ ਰਾਈਟ ਦਿਵਸ ...
ਫ਼ਤਹਿਗੜ੍ਹ ਸਾਹਿਬ, 13 ਮਈ (ਮਨਪ੍ਰੀਤ ਸਿੰਘ)-ਸ਼ਿਵ ਸੈਨਾ ਬਾਲ ਠਾਕਰੇ ਦੀ ਇਕ ਮੀਟਿੰਗ ਨਜ਼ਦੀਕੀ ਪਿੰਡ ਸਾਧੂਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨ ਦੀਪਾ ਰਾਮ ਤੇ ਸਾਧੂਗੜ੍ਹ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਹੋਈ, ਜਿਸ 'ਚ ਸੂਬਾ ਮੀਤ ਪ੍ਰਧਾਨ ਹਰਪ੍ਰੀਤ ਸਿੰਘ ...
ਅਮਲੋਹ, 13 ਮਈ (ਕੇਵਲ ਸਿੰਘ)-ਦੇਸ਼ ਭਗਤ ਯੂਨੀਵਰਸਿਟੀ ਦੇ ਮਹਾਪ੍ਰਗਿਆ ਹਾਲ ਵਿਚ ਨਰਸਿੰਗ ਫੈਕਲਟੀ, ਦੇਸ਼ ਭਗਤ ਯੂਨੀਵਰਸਿਟੀ ਵਲੋਂ ਨਰਸ ਦਿਵਸ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਫੈਕਲਟੀ ਦੇ ਡਾਇਰੈਕਟਰ ਡਾ. ਪੀ.ਚਿਤਰਾ ਦੁਆਰਾ ਸਵਾਗਤੀ ਭਾਸ਼ਣ ਨਾਲ ਕੀਤੀ ਗਈ | ...
ਮੰਡੀ ਗੋਬਿੰਦਗੜ੍ਹ, 13 ਮਈ (ਮੁਕੇਸ਼ ਘਈ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਪ੍ਰਸਿੱਧ ਸ੍ਰੀ ਕਿ੍ਸ਼ਨ ਗਊਸ਼ਾਲਾ ਟਰੱਸਟ ਦੇ ਮੁਖੀ ਨਰਾਇਣ ਸਿੰਗਲਾ ਦੀ ਅਗਵਾਈ ਹੇਠ ਸ੍ਰੀ ਕਿ੍ਸ਼ਨ ਗਊਸ਼ਾਲਾ ਸੰਗਤਪੁਰਾ ਵਿਖੇ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ | ਇਸ ਮੌਕੇ ...
ਜਖਵਾਲੀ, 13 ਮਈ (ਨਿਰਭੈ ਸਿੰਘ)-ਸਰਹਿੰਦ ਐੱਨ.ਜੀ.ਓ ਵਲੋਂ ਸੰਗਤਪੁਰ ਸੋਢੀਆਂ ਦੇ ਐਲੀਮੈਂਟਰੀ ਸਕੂਲ ਵਿਖੇ ਸਪੈਸ਼ਲ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ | ਇਸ ਮੌਕੇ ਹਰਮਨ ਅਟਵਾਲ ਬਲਜਿੰਦਰ ਸਿੰਘ ਗੋਲਾ, ਦੀਪਕ ਕੁਮਾਰ ਤੇ ਜਤਿੰਦਰ ਸਿੰਘ ਬਾੜਾ ਨੇ ...
ਫ਼ਤਹਿਗੜ੍ਹ ਸਾਹਿਬ, 13 ਮਈ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਪੰਚਾਇਤੀ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਜਾਣਾ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਕਿ ਜਿੱਥੇ ਵਿਭਾਗ ਦੀ ਕਮਾਈ 'ਚ ਵਾਧਾ ਹੋਵੇਗਾ, ਉੱਥੇ ਹੀ ਵਿਕਾਸ ਪੱਖੋਂ ਪਿੰਡਾਂ ਨੁਹਾਰ ਵੀ ...
ਮੰਡੀ ਗੋਬਿੰਦਗੜ੍ਹ, 13 ਮਈ (ਮੁਕੇਸ਼ ਘਈ)-ਗੋਬਿੰਦਗੜ੍ਹ ਪਬਲਿਕ ਕਾਲਜ ਦੇ ਪਿ੍ੰ: ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਉਨ੍ਹਾਂ ਦੇ ਕਾਲਜ ਦੀ ਵਿਦਿਆਰਥਣ ਕਿਰਨਦੀਪ ਕੌਰ (ਬੀ.ਏ-3 ) ਨੇ ਕਾਂਸੀ ਦਾ ਤਗਮਾ ਜਿੱਤ ਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ | ਉਨਾਂ ਇਹ ਤਗਮਾ 97ਵੀਂ ਓਪਨ ...
ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਨੇ ਕਾਲਜ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਐੱਮ.ਬੀ.ਏ, ਬੀ.ਬੀ.ਏ ਅਤੇ ਬੀ.ਵੋਕ ਰਿਟੇਲ ਮੈਨੇਜਮੈਂਟ ਦੇ ਵਿਦਿਆਰਥੀਆਂ ਲਈ ਵਰਧਮਾਨ ਬੱਦੀ ਦਾ ਇਕ ...
ਖਮਾਣੋਂ, 13 ਮਈ (ਜੋਗਿੰਦਰ ਪਾਲ)-ਰਾਮ ਹਸਪਤਾਲ ਖਮਾਣੋਂ ਵਿਖੇ 'ਵਿਸ਼ਵ ਨਰਸਿੰਗ ਦਿਵਸ' ਕੇਕ ਕੱਟ ਕੇ ਮਨਾਇਆ ਗਿਆ | ਇਸ ਮੌਕੇ ਹਸਪਤਾਲ ਦੇ ਸੰਚਾਲਕ ਡਾ. ਰਣਜੀਤ ਸਿੰਘ ਵਲੋਂ ਹਸਪਤਾਲ 'ਚ ਕੰਮ ਕਰਨ ਵਾਲੀਆਂ ਨਰਸਾਂ ਨੂੰ ਨਰਸਿੰਗ ਦਿਵਸ 'ਤੇ ਵਧਾਈ ਦਿੰਦਿਆਂ ਕਿਹਾ ਕਿ ਨਰਸਿੰਗ ...
ਖਮਾਣੋਂ, 13 ਮਈ (ਜੋਗਿੰਦਰ ਪਾਲ)-ਭਾਰਤੀ ਜਨਤਾ ਪਾਰਟੀ ਮੰਡਲ ਖਮਾਣੋਂ ਦੀ ਮੀਟਿੰਗ ਮੰਡਲ ਪ੍ਰਧਾਨ ਦੀਪਕ ਰਾਜੂ ਅਤੇ ਭਾਰਤੀ ਜਨਤਾ ਪਾਰਟੀ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਅਮਰਾਲਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਨਵ-ਨਿਯੁਕਤ ਪ੍ਰਭਾਰੀ ਸੁਰੇਸ਼ ...
ਅਮਲੋਹ, 13 ਮਈ (ਕੇਵਲ ਸਿੰਘ)-ਬਲਾਕ ਅਮਲੋਹ ਦੇ ਪਿੰਡ ਰਾਜਗੜ੍ਹ ਛੰਨਾਂ ਵਿਖੇ ਰਾਸ਼ਨ ਕਾਰਡ 'ਚ ਨਾਂਅ ਦਰਜ ਤੇ ਕਟਵਾਉਣ ਸਬੰਧੀ ਕੈਂਪ ਲਗਾਇਆ ਗਿਆ, ਜਿਸ 'ਚ ਲੋਕਾਂ ਦੇ ਫਾਰਮ ਭਰੇ ਗਏ | ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੀ ਸਰਪੰਚ ਜਸਵੀਰ ਕੌਰ ਕਿਹਾ ਕਿ ਕੈਂਪ ਦਾ ਪਿੰਡ ਦੇ ...
ਫ਼ਤਹਿਗੜ੍ਹ ਸਾਹਿਬ, 13 ਮਈ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਨਜ਼ਦੀਕੀ ਪਿੰਡ ਜੱਲ੍ਹਾ ਤੇ ਤਰਖਾਣ ਮਾਜਰਾ ਵਿਖੇ 12 ਅਕਤੂਬਰ 2020 ਨੂੰ ਹੋਈਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮਾਮਲੇ 'ਚ ਕਥਿਤ ਦੋਸ਼ੀ ਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਹੋਈ, ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX