ਤਾਜਾ ਖ਼ਬਰਾਂ


ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਪਤੀ-ਪਤਨੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮੰਡੀ ਗੋਬਿੰਦਗੜ੍ਹ 28 ਮਈ (ਮੁਕੇਸ਼ ਘਈ) - ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਇਲਾਕੇ ਵਿਚ ਇਕ ਪਤੀ ਪਤਨੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੌਂਗੋਵਾਲ, 28 ਮਈ (ਸ.ਸ.ਖੰਨਾ,ਵਿਨੋਦ) - ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ...
ਹਾਕੀ ਏਸ਼ੀਆ ਕੱਪ 2022 'ਚ ਭਾਰਤ ਨੇ ਹਰਾਇਆ ਜਪਾਨ
. . .  1 day ago
ਜਕਾਰਤਾ, 28 - ਇੰਡੋਨੇਸ਼ੀਆ ਦੇ ਜਕਾਰਤਾ ਵਖੇ ਚੱਲ ਰਹੇ ਹਾਕੀ ਏਸ਼ੀਆ ਕੱਪ 2022 ਦੇ ਸੁਪਰ-4 ਪੂਲ ਮੈਚ ਵਿਚ ਭਾਰਤ ਦੀ ਟੀਮ ਨੇ ਜਪਾਨ ਦੀ...
ਤੇਜ਼ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਦਰਜ
. . .  1 day ago
ਸੂਲਰ ਘਰਾਟ (ਸੰਗਰੂਰ),ਸਮਾਣਾ (ਪਟਿਆਲਾ), 28 ਮਈ (ਜਸਵੀਰ ਸਿੰਘ ਔਜਲਾ, ਸਾਹਿਬ ਸਿੰਘ) - ਸ਼ਨੀਵਾਰ ਦੀ ਸ਼ਾਮ ਚੱਲੀ ਤੇਜ਼ ਹਨੇਰੀ ਦੇ ਨਾਲ ਪਏ ਤੇਜ਼ ਮੀਂਹ ਨਾਲ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਤਾਪਮਾਨ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 28 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ ਸਮੇਤ ਹੋਰ...
ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
. . .  1 day ago
ਸੰਗਰੂਰ, 28 ਮਈ (ਧੀਰਜ ਪਸ਼ੋਰੀਆ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ...
ਤੇਜ਼ ਮੀਂਹ ਨੇ ਮੌਸਮ ਕੀਤਾ ਸੁਹਾਵਣਾ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸ਼ਾਮ ਸਮੇਂ ਤੇਜ਼ ਹਨੇਰੀ ਝੱਖੜ ਤੋਂ ਬਾਅਦ ਆਏ ਭਰਵੇਂ ਮੀਂਹ ਨੇ ਸਰਹੱਦੀ ਖੇਤਰ ਵਿਚ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਇਸ ਮੀਂਹ ਨਾਲ ਜਿੱਥੇ ਆਮ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਟਿਕੈਤ ਤੇ ਹੋਰ ਰਾਸ਼ਟਰੀ ਆਗੂ
. . .  1 day ago
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਮੁੱਲਾਂਪੁਰ ਗੁਰਸ਼ਰਨ ਕਲਾ ਭਵਨ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰ...
ਜੰਗਲ ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ) - ਪਿੰਡ ਬੀਣੇਵਾਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲ ਵਿਚ ਪਿੰਡ ਸਿੰਗਾ (ਹਿਮਾਚਲ ਪ੍ਰਦੇਸ਼) ਨੂੰ ਜਾਂਦੀ ਸੜਕ ਨੇੜਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ...
ਹੁਣ ਸੰਸਦ ਤੱਕ ਪਹੁੰਚੇਗੀ ਵਾਤਾਵਰਨ ਸਮੇਤ ਪੰਜਾਬ ਦੇ ਹੋਰਨਾਂ ਮਸਲਿਆਂ ਦੀ ਆਵਾਜ਼ - ਸੰਤ ਬਲਬੀਰ ਸਿੰਘ ਸੀਚੇਵਾਲ
. . .  1 day ago
ਸੁਲਤਾਨਪੁਰ ਲੋਧੀ, 28 ਮਈ - ਆਮ ਆਦਮੀ ਪਾਰਟੀ ਵਲੋਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕਰਨ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ...
ਨਿਹੰਗ ਸਿੰਘ ਦੇ ਬਾਣੇ 'ਚ ਸ਼ੱਕੀ ਕਾਬੂ
. . .  1 day ago
ਪਠਾਨਕੋਟ, 28 ਮਈ (ਸੰਧੂ) - ਪਠਾਨਕੋਟ ਦੇ ਗੁਰਦੁਆਰਾ ਰੇਲਵੇ ਰੋਡ ਤੋਂ ਨਿਹੰਗ ਸਿੰਘ ਦੇ ਬਾਣੇ 'ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਸੰਤੋਖ ਸਿੰਘ ਨੇ ਜਦੋਂ ਨਿਹੰਗ ਸਿੰਘ ਦੇ ਬਾਣੇ ਵਿਚ...
'ਆਪ' ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ
. . .  1 day ago
ਚੰਡੀਗੜ੍ਹ, 28 ਮਈ - ਆਮ ਆਦਮੀ ਪਾਰਟੀ ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕੀਤੇ ਗਏ...
ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਜ਼ਖਮੀ
. . .  1 day ago
ਰਾਜਪੁਰਾ, 28 ਮਈ (ਰਣਜੀਤ ਸਿੰਘ) ਰਾਜਪੁਰਾ-ਪਟਿਆਲਾ ਜੀ.ਟੀ ਰੋਡ 'ਤੇ ਪਿੰਡ ਖਡੌਲੀ ਮੋੜ ਨੇੜੇ ਸਰਕਾਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ 'ਚ ਜ਼ਖਮੀ...
ਸੰਤ ਸੀਚੇਵਾਲ ਜਾਣਗੇ ਰਾਜ ਸਭਾ 'ਚ ! ਫ਼ੈਸਲਾ ਤਕਰੀਬਨ ਤੈਅ
. . .  1 day ago
ਲੋਹੀਆਂ ਖਾਸ, 28 ਮਈ ( ਗੁਰਪਾਲ ਸਿੰਘ ਸ਼ਤਾਬਗੜ੍ਹ) - ਜ਼ਿਲ੍ਹਾ ਜਲੰਧਰ ਦੇ ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਦੇ ਜੰਮਪਲ ਅਤੇ ਵਿਸ਼ਵ-ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ,...
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ,ਆਰਿਫ਼ ਕੇ - 28 ਮਈ (ਬਲਬੀਰ ਸਿੰਘ ਜੋਸਨ) - ਸੂਬੇ ਵਿਚ ਨਸ਼ਿਆਂ ਦਾ ਵਗ ਰਿਹਾ ਦਰਿਆ ਥੰਮ੍ਹਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ...
ਲੁਟੇਰੇ ਆਏ ਕਾਬੂ, 32 ਬੋਰ ਦਾ ਪਿਸਤੌਲ, 2 ਜਿੰਦਾ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ
. . .  1 day ago
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ) - ਬੀਤੇ ਦਿਨ ਜੰਡਿਆਲਾ ਗੁਰੂ ਦੇ ਜੀ.ਟੀ ਰੋਡ 'ਤੇ ਸਥਿਤ ਗਿੱਲ ਐਂਡ ਕੰਪਨੀ ਦੇ ਪੈਟਰੋਲ ਪੰਪ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ...
ਈ - ਗਵਰਨੈਂਸ ਵੱਲ ਵੱਧਦਾ ਪੰਜਾਬ
. . .  1 day ago
ਚੰਡੀਗੜ੍ਹ, 28 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਮੀਟਿੰਗ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1ਜੇਠ ਸੰਮਤ 554
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਤਰਨਤਾਰਨ

ਨਸ਼ੇ ਨਾਲ ਹੋ ਰਹੀਆਂ ਮੌਤਾਂ ਗਹਿਰੀ ਚਿੰਤਾ ਦਾ ਵਿਸ਼ਾ-ਸਿੱਧੂ

ਖੇਮਕਰਨ, 13 ਮਈ (ਰਾਕੇਸ਼ ਕੁਮਾਰ ਬਿੱਲਾ)-ਪੰਜਾਬ 'ਚ ਚਿੱਟੇ ਦਾ ਨਸ਼ਾ ਕਹਿਰ ਬਣਦਾ ਜਾ ਰਿਹਾ ਹੈ, ਇਹ ਨਸ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ, ਕਿਉਂਕਿ ਬੀਤੇ ਸਮੇਂ ਅਦਾਲਤਾਂ, ਐੱਸ.ਟੀ.ਐਫ. ਨੇ ਵੀ ਰਿਪੋਰਟਾਂ ਦਿੱਤੀਆਂ ਸਨ ਕਿ ਪੰਜਾਬ 'ਚ ਪੁਲਿਸ, ਨਸ਼ਾ ਤਸਕਰਾਂ ਅਤੇ ਰਾਜਨੀਤਿਕ ਲੋਕਾਂ ਦਾ ਆਪਸੀ ਤਾਲਮੇਲ ਟੁੱਟਣਾ ਚਾਹੀਦਾ ਹੈ ਤਾਂ ਜੋਂ ਬਜ਼ੁਰਗ ਬਾਪ ਨੂੰ ਆਪਣੇ ਮੋਢਿਆਂ 'ਤੇ ਜਵਾਨ ਪੁੱਤਰ ਦੀ ਲਾਸ਼ ਨੂੰ ਚੁੱਕਣਾ ਪਵੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਸਰਹੱਦੀ ਪਿੰਡ ਮਹਿਦੀਪੁਰ ਵਿਖੇ ਨਸ਼ੇ ਦੀ ਭੇਟ ਚੜ੍ਹਨ ਵਾਲੇ ਨੌਜਵਾਨ ਕਬੱਡੀ ਖਿਡਾਰੀ ਰਹੇ ਸਤਵਿੰਦਰ ਸਿੰਘ ਦੇ ਪਿਤਾ ਸੁਰਜੀਤ ਸਿੰਘ ਢਾਡੀ ਤੇ ਪਰਿਵਾਰ ਨਾਲ ਅਫਸੋਸ ਕਰਨ ਮੌਕੇ ਕੀਤਾ | ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਕੁੱਝ ਦਿਨਾਂ ਅੰਦਰ ਹੀ ਇਹਨਾ ਸਾਰੇ ਮੁੱਦਿਆਂ 'ਤੇ ਚਿੰਤਨ ਕਰਕੇ ਬੋਲਣਗੇ, ਕਿਉਂਕਿ ਇਹ ਮੁੱਦੇ ਬਹੁਤ ਅਹਿਮ ਹਨ, ਕਿਉਂਕਿ ਪੰਜਾਬ 'ਚ ਇਹ ਨਸ਼ਾ ਵਪਾਰ ਬਣਾ ਦਿੱਤਾ ਗਿਆ ਹੈ | ਸਿੱਧੂ ਨੇ ਅੱਗੇ ਕਿਹਾ ਕਿ ਪੰਜਾਬ 'ਚ ਸਾਲ 2007 ਵਿਚ ਜਦ ਬਾਦਲ ਸਰਕਾਰ ਸੀ ਤਾਂ ਉਨ੍ਹਾਂ ਦੀ ਪਤਨੀ, ਵਿਧਾਇਕ ਲਾਲ ਬੱਤੀਆਂ ਵਾਲੀਆਂ ਗੱਡੀਆਂ 'ਚ ਚਿੱਟਾ ਵਿਕਣ ਦੀ ਗੱਲ ਕਹਿੰਦੀ ਹੁੰਦੀ ਸੀ | ਉਸ ਤੋਂ ਬਾਅਦ ਕਾਂਗਰਸ ਸਰਕਾਰ ਵੀ ਰਹੀ, ਹੁਣ ਇਹ ਤੀਜੀ ਸਰਕਾਰ 'ਆਪ' ਦੀ ਵੀ ਬਣੀ ਹੈ, ਪਰ ਸਰਕਾਰ ਬਣੀ ਨੂੰ 60 ਦਿਨਾਂ ਦੇ ਕਰੀਬ ਹੋਏ ਹਨ | ਇਨ੍ਹਾਂ 60 ਦਿਨਾਂ ਵਿਚ ਕਰੀਬ 200 ਮੌਤਾਂ ਹੋ ਗਈਆਂ ਹਨ | ਉੱਨੀਆਂ ਹੀ ਮੌਤਾਂ ਨਸ਼ੇ ਨਾਲ ਹੋਈਆਂ ਹਨ, 30 ਦੇ ਕਰੀਬ ਕਿਸਾਨ ਤੇ 50-60 ਮੌਤਾਂ ਹੋਰ ਕਮਜ਼ੋਰ ਲਾ ਐਂਡ ਆਰਡਰ ਨਾ ਹੋਣ ਕਾਰਨ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਉਹ ਕਿਸੇ ਦੀ ਨਿੰਦਾ ਨਹੀਂ ਕਰ ਰਹੇ ਬੱਸ ਅਲਖ਼ ਜਗਾ ਰਹੇ ਹਨ | ਇਸ 'ਤੇ ਚਿੰਤਨ ਕਰਨ ਦੀ ਲੋੜ ਹੈ | ਇਸ ਲਈ ਉਹ ਆਉਣ ਵਾਲੇ ਤਿੰਨ ਦਿਨਾਂ ਬਾਅਦ ਖੁੱਲ੍ਹ ਕੇ ਇਸ ਬਾਰੇ ਬੋਲਣਗੇ | ਇਸ ਸਮੇਂ ਪੰਜਾਬ ਬਹੁਤ ਵੱਡੇ ਖਤਰੇ 'ਚ ਹੈ ਇਹ ਅੱਗ ਫੈਲਦੀ ਜਾ ਰਹੀ ਹੈ | ਇਸ ਲਈ ਸਵਾਲ ਹੈ ਇਸ ਖੱਤਰੇ ਨੂੰ ਟਾਲਣਾ ਤੇ ਨਸ਼ੇ ਦੀ ਅੱਗ ਨੂੰ ਬਝਾਉਣਾ ਜ਼ਰੂਰੀ ਹੈ | ਇਸ ਸਬੰਧੀ ਉਹ ਅਗਲੇ ਦਿਨਾਂ 'ਚ ਜਨਤਾ ਸਾਹਮਣੇ ਮੁੱਦੇ 'ਤੇ ਮਸਲੇ 'ਤੇ ਹੱਲ ਰੱਖਣਗੇ | ਇਸ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਪਿੰਡ ਦੀ ਫਿਰਨੀ 'ਤੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਖੁੱਲ੍ਹ ਕੇ ਉਨ੍ਹਾਂ ਨਾਲ ਵਿਚਾਰਾਂ ਕੀਤੀਆਂ | ਇਸ ਮੌਕੇ 'ਤੇ ਉਨ੍ਹਾਂ ਨਾਲ ਜ਼ਿਲ੍ਹਾ ਕਾਂਗਰਸ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ, ਸਿਤਾਰਾ ਸਿੰਘ ਡਲੀਰੀ, ਚੇਅਰਮੈਨ ਰਜਵੰਤ ਸਿੰਘ ਪਹੂਵਿੰਡ ਤੇ ਅੰਮਿ੍ਤਬੀਰ ਸਿੰਘ ਆਸਲ, ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ, ਸੁਨੀਲ ਦੱਤੀ, ਜਗਵਿੰਦਰ ਸਿੰਘ ਜੱਗਾ ਮਜੀਠਾ, ਪੰਜਾਬ ਸਿੰਘ ਆਸਲ,ਸਰਪੰਚ ਸਾਹਿਬ ਸਿੰਘ ਮਹਿੰਦੀਪੁਰ, ਪ੍ਰਗਟ ਸਿੰਘ ਭੱਸੀ,ਰਾਮ ਸਿੰਘ ਸਾਬਕਾ ਚੈਅਰਮੈਨ, ਆਦਿ ਤੋਂ ਇਲਾਵਾ ਭਾਰੀ ਗਿਣਤੀ 'ਚ ਪਿੰਡ ਵਾਸੀ ਹਾਜ਼ਰ ਸਨ |

ਗੁਰਦੁਆਰਾ ਸਾਹਿਬ 'ਚ ਗ੍ਰੰਥੀ ਸਿੰਘ ਜਾਂ ਸੇਵਾਦਾਰ ਦੀ ਹਾਜ਼ਰੀ ਸਮੇਂ ਹੀ ਬਿਜਲੀ ਦੀ ਵਰਤੋਂ ਕੀਤੀ ਜਾਵੇ-ਗਿਆਨੀ ਰਘੁਬੀਰ ਸਿੰਘ

ਝਬਾਲ, 13 ਮਈ (ਸਰਬਜੀਤ ਸਿੰਘ) - ਸਮੂਹ ਪਿੰਡਾਂ 'ਚ ਬਣੇ ਗੁਰੁਦਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਨੂੰ ਬੇਨਤੀ ਕਰਦੇ ਹੋਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬ ਜਥੇਦਾਰ ਗਿਆਨੀ ਰਘੁਬੀਰ ਸਿੰਘ ਨੇ ਪਿੰਡ ਮੂਸੇ ਵਿਖੇ ਗੱਲਬਾਤ ਦੌਰਾਨ ਆਖਿਆ ਕਿ ਸਮੂਹ ਗੁਰਦੁਆਰਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਬੀਰ ਸਿੰਘ ਦੀ ਯਾਦ 'ਚ ਜੋੜ ਮੇਲਾ 16 ਨੂੰ

ਹਰੀਕੇ ਪੱਤਣ, 13 ਮਈ (ਸੰਜੀਵ ਕੁੰਦਰਾ) - ਸਥਾਨਕ ਕਸਬੇ ਦੇ ਗੁਰਦੁਆਰਾ ਬਾਬਾ ਭਗਤ ਸਿੰਘ ਜੀ ਸਿੱਧ ਮਸਤ ਵਿਖੇ ਸ਼ਹੀਦ ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀ ਦੀ ਯਾਦ ਵਿਚ ਜੋੜ ਮੇਲਾ ਪੂਰਨਮਾਸ਼ੀ ਮੌਕੇ 16 ਮਈ ਨੂੰ ਬਾਬਾ ਭਗਵਾਨ ਸਿੰਘ ਹਰਖੋਵਾਲ ਵਾਲਿਆਂ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਘਰ 'ਚੋਂ ਦੋ ਲੱਖ ਨਕਦੀ, 32 ਬੋਰ ਰਿਵਾਲਵਰ ਤੇ 10 ਰੌਂਦ ਚੋਰੀ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਥਾਣਾ ਚੋਹਲਾ ਸਾਹਿਬ ਦੇ ਪਿੰਡ ਵਰਿ੍ਹਆਂ ਨਵੇਂ ਵਿਖੇ ਇਕ ਘਰ ਵਿਚੋਂ 2 ਲੱਖ ਰੁਪਏ, 32 ਬੋਰ ਰਿਵਾਲਵਰ ਅਤੇ 10 ਰੌਂਦ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਗੁਰਮੁਖ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

150 ਗ੍ਰਾਮ ਅਫ਼ੀਮ ਅਤੇ 1 ਲੱਖ 19 ਹਜ਼ਾਰ 250 ਮਿ.ਲੀ. ਸ਼ਰਾਬ ਸਮੇਤ 5 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ) - ਤਰਨ ਤਾਰਨ ਜ਼ਿਲ੍ਹੇ ਵਿਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਤਰਨ ਤਾਰਨ ਪੁਲਿਸ ਵਲੋਂ ਵੱਖ-ਵੱਖ ਥਾਣਿਆਂ ਵਿਚ 150 ਗ੍ਰਾਮ ਅਫ਼ੀਮ ਅਤੇ 1 ਲੱਖ 19 ਹਜ਼ਾਰ 250 ਮਿ.ਲੀ. ਨਾਜਾਇਜ਼ ਸ਼ਰਾਬ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ...

ਪੂਰੀ ਖ਼ਬਰ »

ਵਿਅਕਤੀ ਦੀ ਕੁੱਟਮਾਰ ਕਰਨ 'ਤੇ 3 ਵਿਅਕਤੀਆਂ ਸਮੇਤ ਚਾਰ ਅਣਪਛਾਤਿਆਂ ਵਿਰੁੱਧ ਕੇਸ ਦਰਜ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਨੇ ਰਸੂਲਪੁਰ ਨਹਿਰਾਂ 'ਤੇ ਇਕ ਵਿਅਕਤੀ ਦੀ ਕੁੱਟਮਾਰ ਕਰਨ 'ਤੇ 3 ਵਿਅਕਤੀਆਂ ਸਮੇਤ ਚਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਦੇ ...

ਪੂਰੀ ਖ਼ਬਰ »

ਘਰੇਲੂ ਝਗੜੇ ਕਾਰਨ ਬਜ਼ੁਰਗ ਔਰਤ ਦੀ ਮੌਤ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਥਾਣਾ ਵਲਟੋਹਾ ਦੀ ਪੁਲਿਸ ਨੇ ਕੋਮਲਪ੍ਰੀਤ ਕੌਰ ਪਤਨੀ ਗੁਰਪ੍ਰੀਤ ਕੌਰ ਵਾਸੀ ਮਹਿਮੂਦਪੁਰਾ ਦੇ ਖ਼ਿਲਾਫ਼ ਘਰੇਲੂ ਝਗੜੇ ਕਾਰਨ ਉਸ ਦੀ ਸੱਸ ਦੀ ਮੌਤ ਹੋ ਜਾਣ 'ਤੇ ਕੋਮਲਪ੍ਰੀਤ ਕੌਰ ਖ਼ਿਲਾਫ਼ ਪੁਲਿਸ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ...

ਪੂਰੀ ਖ਼ਬਰ »

860 ਕੈਪਸੂਲ, 60 ਗ੍ਰਾਮ ਹੈਰੋਇਨ ਤੇ ਇਲੈਕਟ੍ਰੋਨਿਕ ਕੰਡੇ ਸਮੇਤ ਮੋਟਰਸਾਈਕਲ ਸਵਾਰ ਕਾਬੂ

ਪੱਟੀ, 13 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਥਾਣਾ ਸਿਟੀ ਪੱਟੀ ਦੀ ਪੁਲਿਸ ਵਲੋਂ ਇਕ ਮੋਟਰਸਾਈਕਲ ਸਵਾਰ ਵਿਅਕਤੀ ਨੂੰ 860 ਨਸ਼ੀਲੇ ਕੈਪਸੁਲ, 60 ਗ੍ਰਾਮ ਹੈਰੋਇਨ, ਇਲੈਕਟ੍ਰੋਨਿਕ ਕੰਡਾ ਤੇ ਦੋ ਸੌ ਰੁਪਏ ਨਕਦੀ ਸਮੇਤ ਕਾਬੂ ਕਰਨ ਵਿਚ ਸਫ਼ਲਤਾ ...

ਪੂਰੀ ਖ਼ਬਰ »

ਕੇਂਦਰੀ ਜੇਲ੍ਹ 'ਚੋਂ 5 ਮੋਬਾਈਲ ਫ਼ੋਨ, 70 ਬੰਡਲ ਬੀੜੀਆਂ ਅਤੇ ਹੋਰ ਸਾਮਾਨ ਬਰਾਮਦ

ਗੋਇੰਦਵਾਲ ਸਾਹਿਬ, 13 ਮਈ (ਸਕੱਤਰ ਸਿੰਘ ਅਟਵਾਲ) - ਆਏ ਦਿਨ ਸੁਰਖੀਆਂ ਵਿਚ ਰਹਿਣ ਵਾਲੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਵਿਚ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਪੰਜ ਮੋਬਾਈਲ ਫੋਨ, 70 ਬੀੜੀਆਂ ਦੇ ਬੰਡਲ ਕੇਂਦਰੀ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ...

ਪੂਰੀ ਖ਼ਬਰ »

ਕਸਬਾ ਮੁਰਾਦਪੁਰਾ ਵਿਖੇ ਖੜ੍ਹੇ ਗੰਦੇ ਪਾਣੀ ਕਾਰਨ ਲੋਕਾਂ 'ਚ ਭਾਰੀ ਰੋਸ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਕਸਬਾ ਮੁਰਾਦਪੁਰਾ ਦੀ ਵਾਰਡ ਨੰਬਰ 10 ਦੀ ਗਲੀ ਡਾ. ਮਨਜੀਤ ਸਿੰਘ ਵਾਲੀ (ਮੁਹੱਲਾ ਟੈਂਕੀ ਵਾਲਾ) ਵਿਖੇ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਉਥੇ ਰਹਿਣ ਵਾਲੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ...

ਪੂਰੀ ਖ਼ਬਰ »

ਵਿਧਾਨ ਸਭਾ ਨੂੰ ਪੁਰਾਣੀ ਰਿਵਾਇਤ ਮੁਤਾਬਿਕ ਮੁੜ ਸੁਰਜੀਤ ਕੀਤਾ ਜਾਵੇਗਾ-ਕੁਲਤਾਰ ਸਿੰਘ ਸੰਧਵਾਂ

ਝਬਾਲ, 13 ਮਈ (ਸੁਖਦੇਵ ਸਿੰਘ, ਸਰਬਜੀਤ ਸਿੰਘ) - ਵਿਧਾਨ ਸਭਾ ਸੈਸ਼ਨ ਦਾ ਸਮਾਂ ਵਧਾ ਕੇ ਇਸ ਨੂੰ ਪੁਰਾਣੀ ਰਿਵਾਇਤ ਮੁਤਾਬਿਕ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਲੋਕਾਂ ਦੇ ਸੁਝਾਅ ਲੈ ਕੇ ਤੁਰੰਤ ਮਸਲੇ ਹੱਲ ਕੀਤੇ ਜਾਣਗੇ | ਇਨ•ਾਂ ਗੱਲਾਂ ਦਾ ਪ੍ਰਗਟਾਵਾ ਵਿਧਾਨ ਸਭਾ ਦੇ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਵਲੋਂ ਵਿਧਾਇਕ ਲਾਲਪੁਰਾ ਨੂੰ ਮੰਗਾਂ ਸੰਬੰਧੀ ਦਿੱਤਾ ਮੰਗ ਪੱਤਰ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਆਂਗਣਵਾੜੀ ਮੁਲਾਜ਼ਮਾਂ ਵਲੋਂ ਬੇਅੰਤ ਕੌਰ ਢੋਟੀਆਂ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਦਿੱਤਾ ਗਿਆ ਅਤੇ ਉਨ੍ਹਾ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ...

ਪੂਰੀ ਖ਼ਬਰ »

352 ਲੀਟਰ ਤੇਲ ਹੋਣ ਦੀ ਪੜਤਾਲ ਦੀ ਜ਼ਿੰਮੇਵਾਰੀ ਸੈਕਟਰੀ ਸੁਸ਼ਾਂਤ ਭਾਟੀਆ ਕਰਨਗੇ-ਸੰਯੁਕਤ ਕਮਿਸ਼ਨਰ

ਅੰਮਿ੍ਤਸਰ, 13 ਮਈ (ਹਰਮਿੰਦਰ ਸਿੰਘ)-ਬੀਤੇ ਦਿਨ ਨਗਰ ਨਿਗਮ ਦੀ ਆਟੋ ਵਰਕਸ਼ਾਪ 'ਚ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਲੋਂ ਕੀਤੀ ਚੈਕਿੰਗ ਦੌਰਾਨ ਉਥੇ ਮੌਜੂਦ ਤੇਲ ਪੰਪ 'ਚ 352 ਲੀਟਰ ਤੇਲ ਘੱਟ ਪਾਏ ਜਾਣ ਦੀ ਮਾਮਲੇ ਦੀ ਪੜਤਾਲ ਲਈ ਇੰਚਾਰਜ਼ ਆਟੋ ਵਰਕਸ਼ਾਪ ਸੈਕਟਰੀ ...

ਪੂਰੀ ਖ਼ਬਰ »

ਸਰਕਾਰ ਕਿਸਾਨਾਂ ਨੂੰ ਨਹਿਰੀ ਪਾਣੀ ਜਲਦੀ ਤੋਂ ਜਲਦੀ ਮੁਹਈਆ ਕਰਵਾਏ-ਟਾਂਡਾ

ਸਰਾਏ ਅਮਾਨਤ ਖਾਂ, 13 ਮਈ (ਨਰਿੰਦਰ ਸਿੰਘ ਦੋਦੇ) - ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਚਾਹਲ ਦੀ ਅਗਵਾਈ ...

ਪੂਰੀ ਖ਼ਬਰ »

ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਵਿਖੇ ਛੋਟੇ ਬੱਚਿਆਂ ਦੇ ਮੁਕਾਬਲੇ ਕਰਵਾਏ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਅਕਾਲ ਅਕੈਡਮੀ ਤੇਜਾ ਸਿੰਘ ਵਾਲਾ ਵਿਖੇ ਮਿਤੀ 13 ਮਈ 2022 ਨੂੰ ਪ੍ਰਾਇਮਰੀ ਵਿੰਗ (ਨਰਸਰੀ, ਕੇ.ਜੀ.) ਦੇ ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਸਟੋਰੀ ਟ੍ਰਿੇਨੰਗ, ਸਟੋਰੀ ਡਰਾਮੇਟਾਈਜੇਸ਼ਨ ਆਦਿ ਮੁਕਾਬਲੇ ...

ਪੂਰੀ ਖ਼ਬਰ »

ਖ਼ਾਲਸਾ ਕਾਲਜ ਸਰਹਾਲੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਸਰਹਾਲੀ ਕਲਾਂ, 13 ਮਈ (ਅਜੈ ਸਿੰਘ ਹੁੰਦਲ)-ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ ਵਿਖੇ ਕਾਲਜ ਦੀ ਪੁਰਾਣੀ ਰਿਵਾਇਤ ਅਨੁਸਾਰ ਕਾਲਜ ਦੀ ਚੜ੍ਹਦੀ ਕਲਾ ਅਤੇ ਵਿਦਿਆਰਥੀਆਂ ਦੀ ਪ੍ਰੀਖਿਆਵਾ ਵਿਚ ਸਫ਼ਲਤਾ ਨੂੰ ਮੁੱਖ ਰੱਖਦਿਆਂ ਹੋਇਆਂ ਸ੍ਰੀ ਅਖੰਡ ਪਾਠ ਸਾਹਿਬ ਦੇ ...

ਪੂਰੀ ਖ਼ਬਰ »

ਮਾਊਾਟ ਲਿਟਰਾ ਜੀ ਸਕੂਲ ਵਿਖੇ ਈ.ਪੀ.ਐਫ. ਮਹਿਕਮੇਂ ਨੇ ਸਫ਼ਾਈ ਪੰਦਰਵਾੜਾ ਮਨਾਇਆ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ.ਪੀ.ਐੱਫ.) ਰਿਜ਼ਨਲ ਅਫ਼ਸਰ ਅੰਮਿ੍ਤਸਰ ਵਲੋਂ 1 ਮਈ ਤੋਂ 15 ਮਈ ਤੱਕ ਮਨਾਏ ਜਾ ਰਹੇ ਸਫ਼ਾਈ ਪੰਦਰਵਾੜੇ ਦੇ ਅਧੀਨ ਈ.ਪੀ.ਐਫ. ਇੰਸਪੈਕਟਰ ਬਰਜੇਸ਼ ਅਰੋੜਾ ਦੀ ਰਹਿਨੁਮਾਈ ਅਧੀਨ ਮਾਊਾਟ ਲਿਟਰਾ ਜੀ ਸਕੂਲ ਤਰਨ ...

ਪੂਰੀ ਖ਼ਬਰ »

ਡੇਅਰੀ ਫਾਰਮਰ ਐਸੋਸੀਏਸ਼ਨ ਅੰਮਿ੍ਤਸਰ ਨੇ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ

ਪੱਟੀ, 13 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ) - ਡੇਅਰੀ ਫਾਰਮਰ ਐਸੋਸੀਏਸ਼ਨ ਅੰਮਿ੍ਤਸਰ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਪੱਟੀ ਸਥਿਤ ਉਨ੍ਹਾਂ ਦੇ ਦਫ਼ਤਰ ਵਿਖੇ ਮੰਗ ਪੱਤਰ ਦਿੱਤਾ ਗਿਆ | ...

ਪੂਰੀ ਖ਼ਬਰ »

ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ ਜਲੰਧਰ ਵਲੋਂ ਸਾਲ 2022-23 ਦਾ ਦਾਖ਼ਲਾ ਸ਼ੁਰੂ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਜ਼ਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਦੇ ਭਗਤ ਸਿੰਘ ਜਨਰਲ ਮੈਨੇਜ਼ਰ ਵਲੋਂ ਦੱਸਿਆ ਗਿਆ ਕਿ ਟੈਕਸਟਾਈਲ ਅਤੇ ਗਾਰਮੈਂਟ ਉਦਯੋਗ ਦੇ ਖੇਤਰ ਵਿਚ ਸਿਖਲਾਈ ਪ੍ਰਾਪਤ ਪੇਸ਼ੇਵਾਰਾਂ ਦੀ ਲੋੜ ਨੂੰ ਸਮਝਦੇ ਹੋਏ ਉਦਯੋਗ ਅਤੇ ਵਣਜ ਵਿਭਾਗ, ...

ਪੂਰੀ ਖ਼ਬਰ »

ਫੋਰ ਐੱਸ. ਸਕੂਲ ਬੂਹ ਹਰੀਕੇ ਵਿਖੇ ਪ੍ਰੀਫੈਕਟਸ ਇਨਵੈਸਟੀਚਰ ਸੈਰੇਮਨੀ ਕਰਵਾਈ

ਹਰੀਕੇ ਪੱਤਣ, 13 ਮਈ (ਸੰਜੀਵ ਕੁੰਦਰਾ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਫੋਰ ਐਸ. ਖਾਲਸਾ ਪਬਲਿਕ ਸਕੂਲ ਬੂਹ ਹਰੀਕੇ ਵਿਖੇ ਪ੍ਰੀਫੈਕਟਸ ਇਨਵੈਸਟੀਚਰ ਸੈਰਾਮਨੀ ਕਰਵਾਈ ਗਈ, ਜਿਸ ਵਿਚ ਸਕੂਲ ਪ੍ਰੀਕਰਸ਼ਰਜ, ਮੁੱਖ ਪ੍ਰਤੀਨਿਧੀਆਂ, ਹਾਊਸ ਕੈਪਟਨ, ਇੰਚਾਰਜ ਅਤੇ ਮੈਂਬਰਾਂ ...

ਪੂਰੀ ਖ਼ਬਰ »

ਸਰਕਾਰ ਨਹਿਰਾਂ, ਸੂਇਆਂ ਦੀ ਖਲਵਾਈ ਕਰਵਾ ਕੇ ਪਾਣੀ ਖੇਤਾਂ ਤੱਕ ਪਹੁੰਚਦਾ ਕਰੇ-ਸਭਰਾ

ਪੱਟੀ, 13 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸੂਬਾ ਆਗੂ ਸੁਖਵਿੰਦਰ ਸਿੰਘ ਸਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਲੋਕ ਨਹਿਰਾਂ, ਸੂਇਆਂ ਵਿਚ ਪਾਣੀ ਦੇਖਣ ਤੋਂ ਤਰਸ ਰਹੇ ਹਨ | ਖਲਾਈ ਨਾ ...

ਪੂਰੀ ਖ਼ਬਰ »

ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਐਸੋ. ਦੀ ਮੀਟਿੰਗ ਹੋਈ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਪੈਨਸ਼ਨਰਜ਼ ਐਂਡ ਸੀਨੀਅਰ ਸਿਟੀਜ਼ਨ ਐਸੋ. ਦੀ ਮੀਟਿੰਗ ਬੱਸ ਸਟੈਂਡ ਤਰਨ ਤਾਰਨ ਵਿਖੇ ਅਜੀਤ ਸਿੰਘ ਢੋਟੀਆਂ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸਟੇਜ ਸੈਕਟਰੀ ਦੀ ਜਿੰਮੇਵਾਰੀ ਦਾ ਸੰਚਾਲਨ ਦਵਿੰਦਰ ਸਿੰਘ ਗਰੇਵਾਲ ਜ਼ਿਲ੍ਹਾ ...

ਪੂਰੀ ਖ਼ਬਰ »

ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ 'ਚ ਕੀਤੇ ਵਾਧੇ ਦਾ ਡੱਟ ਕੇ ਵਿਰੋਧ ਕਰਾਂਗੇ-ਚਾਹਲ

ਸਰਾਏ ਅਮਾਨਤ ਖਾਂ, 13 ਮਈ (ਨਰਿੰਦਰ ਸਿੰਘ ਦੋਦੇ) - ਬਲਾਕ ਗੰਡੀਵਿੰਡ ਅਧੀਨ ਆਉਂਦੇ ਪਿੰਡ ਢੰਡ ਵਿਖੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਿਖੇ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਪ੍ਰਧਾਨ ਅਵਤਾਰ ਸਿੰਘ ਚਾਹਲ ਦੀ ਅਗਵਾਈ ...

ਪੂਰੀ ਖ਼ਬਰ »

ਖ਼ਰੀਦ ਕੀਤੀ ਫ਼ਸਲ ਦੀ ਕਿਸਾਨਾਂ ਨੂੰ ਕੀਤੀ ਗਈ 95 ਫ਼ੀਸਦੀ ਤੋਂ ਵੱਧ ਦੀ ਅਦਾਇਗੀ-ਡਿਪਟੀ ਕਮਿਸ਼ਨਰ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ­) - ਜ਼ਿਲ੍ਹਾ ਤਰਨ ਤਾਰਨ ਦੀਆਂ ਮੰਡੀਆਂ 'ਚੋਂ ਖ਼ਰੀਦ ਕੀਤੀ ਗਈ ਕਣਕ ਦੀ ਹੁਣ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ 1165 ਕਰੋੜ ਰੁਪਏ ਤੋਂ ਵੱਧ ਅਦਾਇਗੀ ਕੀਤੀ ਜਾ ਚੁੱਕੀ ਹੈ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਨੇ ...

ਪੂਰੀ ਖ਼ਬਰ »

ਮਹਿੰਗਾਈ, ਬੇਰੁਜ਼ਗਾਰੀ ਅਤੇ ਫਿਰਕੂ ਤਾਕਤਾਂ ਵਿਰੁੱਧ ਨਾਟਕ ਮੇਲਾ 31 ਨੂੰ-ਮਾੜੀਮੇਘਾ

ਭਿੱਖੀਵਿੰਡ, 13 ਮਈ (ਬੋਬੀ) - ਪ੍ਰਸਿੱਧ ਕਸਬਾ ਭਿੱਖੀਵਿੰਡ ਵਿਖੇ ਸੀਪੀਆਈ ਵਲੋਂ ਹਰ ਸਾਲ ਦੀ ਤਰ੍ਹਾਂ ਪੱਟੀ ਰੋਡ 'ਤੇ ਵਿਸ਼ੇਸ਼ ਨਾਟਕ ਮੇਲਾ 31 ਮਈ ਨੂੰ ਕਰਵਾਇਆ ਜਾ ਰਿਹਾ ਹੈ | ਨਾਟਕ ਮੇਲਾ ਕਰਨ ਲਈ ਚੰਡੀਗੜ੍ਹ ਪਟਿਆਲਾ ਤੇ ਮੂੰਗੀ ਤੋਂ ਨਾਟਕਕਾਰ ਆ ਰਹੇ ਹਨ | ਇਸ ਸੰਬੰਧੀ ...

ਪੂਰੀ ਖ਼ਬਰ »

ਨਵੀਆਂ ਭਰਤੀਆਂ, ਕੱਚੇ ਅਧਿਆਪਕ ਪੱਕੇ ਕਰਨ ਤੇ ਪੁਰਾਣੀ ਪੈਨਸ਼ਨ ਬਹਾਲੀ ਲਈ ਡੀ.ਟੀ.ਐੱਫ. ਨੇ ਦਿੱਤਾ ਮੰਗ ਪੱਤਰ

ਤਰਨ ਤਾਰਨ, 13 ਮਈ (ਪਰਮਜੀਤ ਜੋਸ਼ੀ)-ਡੀ.ਟੀ.ਐੱਫ. ਦੀ ਸਾਲਾਨਾ ਜਨਰਲ ਕੌਂਸਲ ਦੇ ਫ਼ੈਸਲੇ ਅਨੁਸਾਰ ਅਧਿਆਪਕਾਂ 'ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ 'ਤੇ ਪੀੜਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ, ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ...

ਪੂਰੀ ਖ਼ਬਰ »

ਭਰਤੀ ਕਿਸਾਨ ਯੂਨੀਅਨ ਜਥੇਬੰਦੀ ਵਲੋਂ ਭੱਗੂਪੁਰ ਦੀ ਨਵੀਂ ਇਕਾਈ ਦਾ ਗਠਨ

ਪੱਟੀ, 13 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਕਾਲੇਕੇ)-ਭਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਗੁਰਬਾਜ਼ ਸਿੰਘ ਸਿੱਧਵਾਂ ਦੇ ਨਿਰਦੇਸ਼ਾਂ ਅਨੁਸਾਰ ਬਲਾਕ ਪੱਟੀ ਦੇ ਅੰਦਰ ਪਿੰਡ ਭੱਗੂਪੁਰ ਵਿਚ ਸੇਵਕ ਸਿੰਘ ਜੋਤੀਸ਼ਾਹ ਅਤੇ ...

ਪੂਰੀ ਖ਼ਬਰ »

ਨਰਸਿੰਗ ਅਫਸਰ ਦਾ ਦਰਜਾ ਦੇ ਕੇ ਸੂਬਾ ਸਰਕਾਰ ਨੇ ਨਰਸਾਂ ਦਾ ਮਾਣ ਵਧਾਇਆ-ਮਾਹਲਾ

ਝਬਾਲ, 13 ਮਈ (ਸੁਖਦੇਵ ਸਿੰਘ) - ਕੌਮਾਂਤਰੀ ਨਰਸ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਨਰਸਿੰਗ ਸਟਾਫ਼ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ 'ਨਰਸਿੰਗ ਸਿਸਟਰ' ਦੇ ਅਹੁਦੇ ਨੂੰ 'ਨਰਸਿੰਗ ਅਫਸਰ' ਵਿਚ ਤਬਦੀਲ ਕਰਨ 'ਤੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਵਿਜੈ ਸਿੰਗਲਾ ਦਾ ...

ਪੂਰੀ ਖ਼ਬਰ »

ਕਾਨੂੰਗੋ ਹੀਰਾ ਸਿੰਘ ਕੱਲ੍ਹਾ ਨੇ ਵਿਧਾਇਕ ਲਾਲਪੁਰਾ ਨੂੰ ਕੀਤਾ ਸਨਮਾਨਿਤ

ਖਡੂਰ ਸਾਹਿਬ, 13 ਮਈ (ਰਸ਼ਪਾਲ ਸਿੰਘ ਕੁਲਾਰ)-ਹਲਕਾ ਖਡੂਰ ਸਾਹਿਬ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਹਲਕੇ ਲਈ ਕੀਤੇ ਜਾ ਰਹੇ ਬਹੁਤ ਵਧੀਆ ਕੰਮਾਂ ਲਈ ਸਾਬਕਾ ਕਾਨੂੰਗੋ ਹੀਰਾ ਸਿੰਘ ਕੱਲ੍ਹਾ, ਮਾਸਟਰ ਅਨੋਖ ਸਿੰਘ ਕੱਲ੍ਹਾ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਵਿਖੇ ਨੈਸ਼ਨਲ ਟੈਕਨਾਲੋਜੀ ਦਿਵਸ ਮਨਾਇਆ

ਹਰੀਕੇ ਪੱਤਣ, 13 ਮਈ (ਸੰਜੀਵ ਕੁੰਦਰਾ)-ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਵਿਖੇ ਨੈਸ਼ਨਲ ਟੈਕਨਾਲੋਜੀ ਦਿਵਸ ਮਨਾਇਆ ਗਿਆ | ਇਸ ਮੌਕੇ ਸਕੂਲ ਪਿ੍ੰਸੀਪਲ ਪੰਪਲਜੀਤ ਨੇ ਦੱਸਿਆ ਕਿ ਨੈਸ਼ਨਲ ਟੈਕਨਾਲੋਜੀ ਦਿਵਸ ਮੌਕੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ...

ਪੂਰੀ ਖ਼ਬਰ »

ਪਿੰਡ ਚੱਕ ਮਹਿਰ ਵਿਖੇ ਬਾਬਾ ਬੀਰ ਸਿੰਘ ਦਾ ਸਾਲਾਨਾ ਜੋੜ ਮੇਲਾ ਮਨਾਇਆ

ਫਤਿਆਬਾਦ, 13 ਮਈ (ਹਰਵਿੰਦਰ ਸਿੰਘ ਧੂੰਦਾ)-ਪਿੰਡ ਚੱਕ ਮਹਿਰ ਵਿਖੇ ਬਾਬਾ ਬੀਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ 'ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦੀਵਾਨ ਹਾਲ ਵਿਚ ਪੰਡਾਲ ਸਜਾਇਆ ਗਿਆ, ਜਿਸ ਵਿਚ ਪਿੰਡ ਅਤੇ ਇਲਾਕੇ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਅਮਰਕੋਟ ਦੀ ਮੁੱਖ ਅਧਿਆਪਕ ਨੇ ਨਿਯਮਾਂ ਦੇ ਉਲਟ ਕੁੱਕ ਨੂੰ ਕੰਮ ਤੋਂ ਹਟਾਇਆ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਜਨਤਕ ਜਥੇਬੰਦੀਆਂ ਦੇ ਕਨਵੀਨਰ ਧਰਮ ਸਿੰਘ ਪੱਟੀ ਦੀ ਅਗਵਾਈ ਵਿਚ 12 ਮਈ ਨੂੰ ਡੀ.ਈ.ਓ. ਐਲੀ. ਨੂੰ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੇ ਵਫ਼ਦ ਦੇ ਮਿਲਣ ਮੌਕੇ ਕਸਬਾ ਅਮਰਕੋਟ ਦੀ ਵਿਧਵਾ ਕੁਲਵੰਤ ਕੌਰ ਜੋ ਸਰਕਾਰੀ ਹਾਈ ਸਕੂਲ ਅਮਰਕੋਟ ...

ਪੂਰੀ ਖ਼ਬਰ »

ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਦੀ ਮੀਟਿੰਗ ਹੋਈ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਪੀ.ਡਬਲਯੂ.ਡੀ. ਫ਼ੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮੀਟਿੰਗ ਗਾਂਧੀ ਪਾਰਕ ਵਿਖੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆ, ਸੂਬਾ ਮੈਂਬਰ ਸਤਨਾਮ ਸਿੰਘ ਅਮਰਕੋਟ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ...

ਪੂਰੀ ਖ਼ਬਰ »

ਹਲਕਾ ਬਾਬਾ ਬਕਾਲਾ ਤੇ ਖਡੂਰ ਸਾਹਿਬ 'ਚ ਨਸ਼ਿਆਂ ਦਾ ਧੰਦਾਂ ਪੂਰੇ ਜ਼ੋਰਾਂ 'ਤੇ

ਰਸ਼ਪਾਲ ਸਿੰਘ ਕੁਲਾਰ ਖਡੂਰ ਸਾਹਿਬ, 13 ਮਈ-ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਅਤੇ ਖਡੂਰ ਸਾਹਿਬ ਵਿਚ ਇਸ ਵੇਲੇ ਨਸ਼ਿਆਂ ਦਾ ਧੰਦਾਂ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ, ਜਿਸ ਨਾਲ ਕਈ ਘਰਾਂ ਵਿਚ ਨੌਜਵਾਨਾਂ ਦੀਆਂ ਮੌਤਾਂ ਹੋਣ ਨਾਲ ਸੱਥਰ ਵਿੱਛ ਗਏ ਹਨ | ਜਦੋਂਕਿ ...

ਪੂਰੀ ਖ਼ਬਰ »

ਮਾਝਾ ਕਾਲਜ 'ਚ ਅੰਤਰ-ਰਾਸ਼ਟਰੀ ਟੈਕਨਾਲੋਜੀ ਨਾਲ ਸੰਬੰਧਿਤ ਵੈਬੀਨਾਰ ਕਰਵਾਇਆ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ) - ਸਥਾਨਕ ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਖੇ ਕਾਲਜ ਵਿਚਲੇ ਕੰਪਿਊਟਰ ਦੇ ਪੋਸਟ ਗ੍ਰੈਜੂਏਸ਼ਨ ਵਿਭਾਗ ਵਲੋਂ ਅੰਤਰਰਾਸ਼ਟਰੀ ਟੈਕਨਾਲੋਜੀ ਡੇ ਨੂੰ ਸਮਰਪਿਤ ਰੋਬੋਟਿਕਸ ਨਾਲ ਸੰਬੰਧਿਤ ਵੈਬੀਨਾਰ ਕਰਵਾਇਆ ਗਿਆ | ਇਸ ਮੌਕੇ ...

ਪੂਰੀ ਖ਼ਬਰ »

ਰੇਲਗੱਡੀ ਹੇਠਾਂ ਆਉਣ ਨਾਲ ਮੌਤ

ਅੰਮਿ੍ਤਸਰ, 13 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੇ ਸ਼ਿਵਾਲਾ ਭਾਈਆਂ ਰੇਲਵੇ ਫਾਟਕ ਨੇੜੇ ਚੰਡੀਗੜ੍ਹ-ਅੰਮਿ੍ਤਸਰ ਇੰਟਰਸਿਟੀ ਰੇਲਗੱਡੀ ਹੇਠਾਂ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਅਨਮੋਲ ਕੁਮਾਰ (30) ਵਾਸੀ ਬੋਹੜ ਵਾਲਾ ਸ਼ਿਵਾਲਾ, ਵਿਜੇ ਨਗਰ ...

ਪੂਰੀ ਖ਼ਬਰ »

ਨੌਜਵਾਨ ਕਾਂਗਰਸੀ ਆਗੂ ਸੰਦੀਪ ਸੁੰਦਰ ਚਿੰਟੂ ਦੀ ਸੜਕ ਹਾਦਸੇ 'ਚ ਮੌਤ

ਚਵਿੰਡਾ ਦੇਵੀ, 13 ਮਈ (ਸਤਪਾਲ ਸਿੰਘ ਢੱਡੇ)-ਵਿਧਾਨ ਸਭਾ ਹਲਕਾ ਮਜੀਠਾ ਦੇ ਪ੍ਰਸਿੱਧ ਧਾਰਮਿਕ ਪਿੰਡ ਚਵਿੰਡਾ ਦੇਵੀ ਨਿਵਾਸੀ ਨੌਜਵਾਨ ਕਾਂਗਰਸੀ ਆਗੂ ਸੰਦੀਪ ਸੁੰਦਰ ਚਿੰਟੂ ਅੱਜ ਦੁਪਹਿਰੇ ਇਕ ਭਿਆਨਕ ਸੜਕ ਹਾਦਸੇ 'ਚ ਦਮ ਤੋੜ ਗਿਆ | ਕਾਰ ਸਵਾਰ ਸੰਦੀਪ ਸੁੰਦਰ ਚਿੰਟੂ ...

ਪੂਰੀ ਖ਼ਬਰ »

ਰਾਯਨ ਇੰਟਰਨੈਸ਼ਨਲ ਸਕੂਲ ਦੇ ਅੱਠ ਬੱਚਿਆਂ ਨੇ ਸੋਨੇ ਦੇ ਤਗਮੇ ਜਿੱਤੇ

ਅੰਮਿ੍ਤਸਰ, 13 ਮਈ (ਗਗਨਦੀਪ ਸ਼ਰਮਾ)-ਨੈਸ਼ਨਲ ਓਲੰਪੀਆਡ ਫਾੳਾੂਡੇਸ਼ਨ ਵਲੋਂ ਕਰਵਾਈ ਗਈ ਪ੍ਰਤੀਯੋਗਤਾ ਵਿਚ ਰਾਯਨ ਇੰਟਰਨੈਸ਼ਨਲ ਸਕੂਲ ਦੇ ਅੱਠ ਬੱਚਿਆਂ ਨੇ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਇਸ ਤੋਂ ਇਲਾਵਾ ਸਕੂਲ ਦੇ ਪਿ੍ੰਸੀਪਲ ਮੈਡਮ ਕੰਚਨ ...

ਪੂਰੀ ਖ਼ਬਰ »

ਪੈਦਲ ਸੜਕ ਪਾਰ ਕਰਦੇ ਵਿਅਕਤੀ ਨੂੰ ਤੇਜ਼ ਰਫ਼ਤਾਰ ਬਲੈਰੋ ਗੱਡੀ ਨੇ ਦਰੜਿਆ, ਮੌਕੇ 'ਤੇ ਹੋਈ ਮੌਤ

ਛੇਹਰਟਾ, 13 ਮਈ (ਸੁਰਿੰਦਰ ਸਿੰਘ ਵਿਰਦੀ)-ਬੀਤੀ ਦੇਰ ਰਾਤ ਜੀ. ਟੀ. ਰੋਡ ਛੇਹਰਟਾ ਸਥਿਤ ਨਰਾਇਣਗੜ੍ਹ ਚੌਂਕ ਵਿਖੇ ਸੜਕ ਪਾਰ ਕਰ ਰਹੇ ਨੌਜਵਾਨ ਨੂੰ ਤੇਜ਼ ਰਫ਼ਤਾਰ ਬਲੈਰੋ ਗੱਡੀ ਵਲੋਂ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ | ਜਿਸ ਕਾਰਨ ਉਕਤ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ...

ਪੂਰੀ ਖ਼ਬਰ »

ਲੜਕੀਆਂ ਲਈ ਮੁਫ਼ਤ ਸਿਖਲਾਈ ਕੋਰਸ 'ਚ ਦਾਖਲੇ ਲਈ ਸਰੀਰਕ ਟੈਸਟ 23 ਨੂੰ

ਖਡੂਰ ਸਾਹਿਬ, 13 ਮਈ (ਰਸ਼ਪਾਲ ਸਿੰਘ ਕੁਲਾਰ) - ਬਾਬਾ ਸੇਵਾ ਸਿੰਘ ਕਾਰ ਸੇਵਾ ਖਡੂਰ ਸਾਹਿਬ, ਤਰਨ-ਤਾਰਨ ਦੀ ਰਹਿਨੁਮਾਈ ਹੇਠ ਕਾਰਜਸ਼ੀਲ ਸੰਸਥਾ ਨਿਸ਼ਾਨ-ਏ-ਸਿੱਖੀ ਚੈਰੀਟੇਬਲ ਟਰੱਸਟ ਵਲੋਂ ਕੁੜੀਆਂ ਲਈ ਪੁਲਿਸ ਵਿਚ ਅਤੇ ਹੋਰ ਵੱਖ-ਵੱਖ ਫੋਰਸਜ਼ ਵਿਚ ਭਰਤੀ ਹੋਣ ਲਈ ਮੁਫਤ ...

ਪੂਰੀ ਖ਼ਬਰ »

ਆਜ਼ਾਦੀ ਦਾ ਅੰਮਿ੍ਤ ਮਹੋਤਸਵ ਅਤੇ ਸਵੱਛ ਭਾਰਤ ਦੇ ਸੰਬੰਧ 'ਚ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਕਰਵਾਇਆ

ਤਰਨ ਤਾਰਨ, 13 ਮਈ (ਹਰਿੰਦਰ ਸਿੰਘ)-ਭਾਰਤ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਫੀਲਡ ਆਊਟਰੀਚ ਬਿਊਰੋ ਵਲੋਂ ਅੱਜ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਕਾਲਜ ਵਿਚ ਆਜ਼ਾਦੀ ਦਾ ਅੰਮਿ੍ਤ ਮਹੋਤਸਵ ਅਤੇ ਸਵੱਛਤਾ ਦਾ ਸੁਨੇਹਾ ਦਿੰਦਿਆਂ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਮੂਸੇ ਵਿਖੇ ਵਿਧਾਇਕ ਡਾ. ਸੋਹਲ ਨੇ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ

ਝਬਾਲ, 13 ਮਈ (ਸਰਬਜੀਤ ਸਿੰਘ) - ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਨੇ ਜਿਥੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਲਈ ਮਜ਼ਬੂਰ ਕਰ ਦਿਤਾ ਹੈ, ਉਥੇ ਹੀ ਪੈ ਰਹੀ ਗਰਮੀ ਵਿਚ ਤਰਨ ਤਾਰਨ ਹਲਕੇ ਦੇ ਵਿਧਾਇਕ ਡਾ. ਕਸ਼ਮੀਰ ...

ਪੂਰੀ ਖ਼ਬਰ »

ਪੰਜਾਬ ਸਰਕਾਰ ਖਜ਼ਾਨੇ ਦੀ ਪੂਰਤੀ ਕਰਨ ਲਈ ਆਮ ਲੋਕਾਂ 'ਤੇ ਪਾ ਰਹੀ ਬੋਝ-ਧਾਰੀਵਾਲ, ਸਿੱਧਵਾਂ

ਪੱਟੀ, 13 ਮਈ (ਖਹਿਰਾ, ਕਾਲੇਕੇ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਪੱਟੀ ਜੋਨ ਦੇ ਪਿੰਡ ਧਾਰੀਵਾਲ ਵਿਚ ਮੀਟਿੰਗ ਜਰਨੈਲ ਸਿੰਘ ਧਾਰੀਵਾਲ, ਕਾਬਲ ਸਿੰਘ ਅਤੇ ਜਗਪਾਲ ਸਿੰਘ ਧਾਰੀਵਾਲ ਦੀ ਅਗਵਾਈ ਹੇਠ ਹੋਈ | ਇਸ ਮੌਕੇ ਪੰਜਾਬ ਸਰਕਾਰ ਦੇ ਐਲਾਨ ਦੇ ਵਿਰੋਧ ਦਾ ...

ਪੂਰੀ ਖ਼ਬਰ »

ਗੁਰੂ ਅਮਰ ਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਮਨਾਇਆ ਮਾਂ ਦਿਵਸ

ਗੋਇੰਦਵਾਲ ਸਾਹਿਬ, 13 ਮਈ (ਸਕੱਤਰ ਸਿੰਘ ਅਟਵਾਲ)-ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਵਿਖੇ ਬੜੇ ਪਿਆਰ ਤੇ ਸਤਿਕਾਰ ਨਾਲ ਮਾਂ ਦਿਵਸ ਮਨਾਇਆ ਗਿਆ | ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਮਾਂ ਦਾ ਸਤਿਕਾਰ ਕਰਨਾ ਅਤੇ ਆਪਣੇ ਮਨ ਦੇ ਭਾਵਾਂ ਨੂੰ ਮਾਂ ਅੱਗੇ ਪ੍ਰਗਟ ਕਰਨ ਲਈ ...

ਪੂਰੀ ਖ਼ਬਰ »

ਭਿੱਖੀਵਿੰਡ ਜ਼ੋਨ ਵਲੋਂ ਮੀਟਿੰਗਾਂ ਕਰਕੇ ਇਕਾਈਆਂ ਦਾ ਪੁਨਰ ਗਠਨ

ਅਮਰਕੋਟ, 13 ਮਈ (ਭੱਟੀ) - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਪੰਜਾਬ) ਦੇ ਸ਼ਹੀਦ ਭਾਈ ਤਾਰੂ ਸਿੰਘ ਜੀ ਪੂਹਲਾ ਜੋਨ ਭਿੱਖੀਵਿੰਡ ਵਲੋਂ ਪਿੰਡਾਂ ਦੀਆਂ ਇਕਾਈਆਂ ਨੂੰ ਪੁਨਰਗਠਿਤ ਕਰਦਿਆਂ ਚੋਣਾਂ ਤਿੰਨ ਟੀਮਾਂ ਬਣਾ ਕੇ ਕੀਤੀਆਂ ਗਈਆਂ | ਇਸੇ ਤਰ੍ਹਾਂ ਪਿੰਡ ਪਹੂਵਿੰਡ, ਚੂੰਘ, ...

ਪੂਰੀ ਖ਼ਬਰ »

ਫਲਾਈਓਵਰ 'ਤੇ ਨੌਜਵਾਨ ਦਾ ਗਲਾ ਕੱਟੇ ਜਾਣ 'ਤੇ ਭੇਦਭਰੇ ਹਾਲਾਤ 'ਚ ਮੌਤ

ਅੰਮਿ੍ਤਸਰ, 13 ਮਈ (ਰੇਸ਼ਮ ਸਿੰਘ)-ਇੱਥੇ ਤਰਨ ਤਾਰਨ ਰੋਡ ਸਥਿਤ ਚਾਟੀਵਿੰਡ ਨਹਿਰ ਕੋਟ ਮਿੱਤ ਸਿੰਘ 'ਤੇ ਬਣੇ ਫਲਾਈਓਵਰ 'ਤੇ ਅੱਜ ਸਵੇਰੇ ਸਕੂਟਰ 'ਤੇ ਸਵਾਰ ਹੋ ਕੇ ਜਾ ਰਹੇ ਇਕ ਨੌਜਵਾਨ ਦਾ ਗਲੇ ਕੱਟੇ ਜਾਣ ਕਾਰਨ ਭੇਦ ਭਰੇ ਹਾਲਾਤ 'ਚ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX