ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ) : ਇਲੈਕਟ੍ਰੀਕਲ ਵਰਕਰਜ਼ ਯੂਨੀਅਨ ਦੇ ਸੱਦੇ 'ਤੇ ਬਿਜਲੀ ਕਾਮਿਆਂ ਨੇ ਅੱਜ ਡੀ.ਸੀ. ਦਫ਼ਤਰ ਸੈਕਟਰ-17 ਅੱਗੇ ਜ਼ੋਰਦਾਰ ਪ੍ਰਦਰਸ਼ਨ ਕੀਤਾ | ਉਨ੍ਹਾਂ ਇਲੈਕਟ੍ਰੀਕਲ ਅਥਾਰਟੀ ਵਲੋਂ ਇਲੈਕਟ੍ਰੀਸ਼ੀਅਨਾਂ ਦੀਆਂ ਤਨਖਾਹਾਂ ਘਟਾ ਕੇ ਜੂਨੀਅਰ ਟੈਕਨੀਸ਼ੀਅਨਾਂ ਦੀ ਤਨਖਾਹ ਦੇ ਬਰਾਬਰ ਤਨਖਾਹ ਦੇਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਲੈਕਟ੍ਰੀਸ਼ੀਅਨਾਂ ਦੀਆਂ ਤਨਖਾਹਾਂ ਵਿਚ ਕਟੌਤੀ ਦਾ ਫ਼ੈਸਲਾ ਵਾਪਸ ਲਿਆ ਜਾਵੇ | ਮੁਲਾਜ਼ਮ ਆਗੂਆਂ ਨੇ ਦੋਸ਼ ਲਾਇਆ ਕਿ ਇਲੈਕਟ੍ਰੀਕਲ ਅਥਾਰਟੀ ਨੇ ਇਲੈਕਟ੍ਰੀਸ਼ੀਅਨ ਦੀ ਤਨਖਾਹ ਵਿੱਚੋਂ 5000/- ਰੁਪਏ ਦੀ ਕਟੌਤੀ ਕੀਤੀ ਹੈ, ਇਸ ਸਬੰਧੀ ਏ.ਡੀ.ਸੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ | ਆਗੂਆਂ ਨੇ ਦੱਸਿਆ ਕਿ ਇਸ ਬਾਰੇ ਸਬੰਧਤ ਏ.ਡੀ.ਸੀ ਨੂੰ ਮੰਗ ਪੱਤਰ ਦਿੱਤਾ ਗਿਆ, ਜਿਸ 'ਤੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਡੀ.ਸੀ ਰੇਟਾਂ ਵਿਚ ਵਾਧਾ ਕਰਦੇ ਸਮੇਂ ਇਸ 'ਤੇ ਵਿਚਾਰ ਕੀਤਾ ਜਾਵੇਗਾ | ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੋਆਰਡੀਨੇਸ਼ਨ ਕਮੇਟੀ ਆਫ਼ ਗਵਰਨਮੈਂਟ ਐਂਡ ਐਮ.ਸੀ. ਇੰਪਲਾਈਜ਼ ਐਂਡ ਵਰਕਰਜ਼ ਯੂਟੀ ਚੰਡੀਗੜ੍ਹ ਦੇ ਜਨਰਲ ਸਕੱਤਰ ਰਾਕੇਸ਼ ਕੁਮਾਰ ਨੇ ਕਿਹਾ ਕਿ ਜੇਕਰ ਬਿਜਲੀ ਅਥਾਰਟੀ ਨੇ ਮਜ਼ਦੂਰਾਂ ਦੀਆਂ ਤਨਖਾਹਾਂ 'ਚ ਕਟੌਤੀ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਪ੍ਰਦਰਸ਼ਨ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਤਨਖਾਹਾਂ ਵਿਚ ਕਟੌਤੀ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ 17 ਮਈ ਨੂੰ ਯੂ.ਟੀ. ਸਕੱਤਰੇਤ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ | ਪ੍ਰਦਰਸ਼ਨਕਾਰੀਆਂ ਨੂੰ ਕੋਆਰਡੀਨੇਸ਼ਨ ਕਮੇਟੀ ਆਫ ਗਵਰਨਮੈਂਟ ਐਂਡ ਐਮ.ਸੀ. ਇੰਪਲਾਈਜ਼ ਐਂਡ ਵਰਕਰਜ਼ ਯੂ.ਟੀ. ਚੰਡੀਗੜ੍ਹ ਦੇ ਪ੍ਰਧਾਨ ਸਤਿੰਦਰ ਸਿੰਘ, ਚੇਅਰਮੈਨ ਅਨਿਲ ਕੁਮਾਰ ਅਤੇ ਮੁਕੇਸ਼ ਅਨਾਰੀਆ ਤੋਂ ਇਲਾਵਾ ਇਲੈਕਟ੍ਰੀਕਲ ਵਰਕਰ ਯੂਨੀਅਨ ਦੇ ਚੇਅਰਮੈਨ ਵਰਿੰਦਰ ਬਿਸਟ, ਉਪ ਪ੍ਰਧਾਨ ਯਸਪਾਲ ਸ਼ਰਮਾ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਬਲਵਿੰਦਰ ਸਿੰਘ, ਜਸਪਾਲ ਚੌਧਰੀ, ਪ੍ਰੀਤਮ ਸਿੰਘ ਨੇ ਵੀ ਸੰਬੋਧਨ ਕੀਤਾ |
ਜ਼ੀਰਕਪੁਰ, 13 ਮਈ (ਅਵਤਾਰ ਸਿੰਘ)-ਜ਼ੀਰਕਪੁਰ ਸ਼ਹਿਰ ਦੇ ਬਿਲਡਰਾਂ ਨੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੁਲਾਕਾਤ ਕਰਕੇ ਬਿਲਡਰਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਬਿਲਡਰਾਂ ਨੇ ਖ਼ਜ਼ਾਨਾ ਮੰਤਰੀ ਨੂੰ ਦੱਸਿਆ ...
ਚੰਡੀਗੜ੍ਹ, 13 ਮਈ (ਪਰਵਾਨਾ) -ਪੰਜਾਬ ਦੇ ਸਾਬਕਾ ਮੰਤਰੀ ਤੇ ਸੀਨੀਅਰ ਭਾਜਪਾ ਨੇਤਾ ਮਾਸਟਰ ਮੋਹਨ ਲਾਲ, ਜਿਨ੍ਹਾਂ ਹੁਣੇ ਜਿਹੇ ਧਰਮਸ਼ਾਲਾ ਦਾ ਦੌਰਾ ਕੀਤਾ ਹੈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਹੈ ਕਿ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂੰ ਨੂੰ ...
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ)-ਅੱਜ ਕਿਸਾਨ ਹਿੱਤ ਸੰਘਰਸ਼ ਕਮੇਟੀ ਦੇ ਮੈਂਬਰਾਂ ਨੇ ਪ੍ਰੈੱਸ ਕਲੱਬ ਵਿਖੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਕਿਸਾਨਾਂ ਦੀ ਤਰਫੋਂ ਇਕ ਅਪੀਲ ਜਾਰੀ ਕਰਦਿਆਂ ਕਿਹਾ ਕਿ ਉਹ ਸਾਡੇ ਇਕ ਵਫ਼ਦ ਨੂੰ ਮਿਲਣ ਤਾਂ ਜੋ ਉਹ ...
ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਕਿਰਨ ਖੇਰ ਨੇ ਅੱਜ ਇੱਥੇ ਸੀ ਐਂਡ ਡੀ ਵੇਸਟ ਪਲਾਂਟ ਸਾਈਟ, ਉਦਯੋਗਿਕ ਖੇਤਰ ਫ਼ੇਜ਼1 ਵਿਖੇ ਬੈਚ ਮਿਕਸ ਪਲਾਂਟ ਦੇ ਨਾਲ ਹਾਈਡਰੋ-ਵਾਈਬਰੋ ਕੰਪੈਕਸਨ ਟਾਈਪ ਵਾਲੀ ਫੁਲੀ ਆਟੋਮੈਟਿਕ ਬਲਾਕ ਮੇਕਿੰਗ ...
ਚੰਡੀਗੜ੍ਹ, 13 ਮਈ (ਅਜੀਤ ਬਿਊਰੋ)-ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਪੁਲਿਸ ਦੇ ਇਕ ਡੀ.ਐਸ.ਪੀ. ਦੀ ਸ਼ਿਕਾਇਤ 'ਤੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਅਤੇ ਡੀ.ਜੀ.ਪੀ ਜੇਲ੍ਹਾਂ ਨੂੰ 23 ਮਈ ਨੂੰ ਨਵੀ ਦਿੱਲੀ ਬੁਲਾਇਆ ਹੈ | ਡੀ.ਜੀ.ਪੀ. ...
ਚੰਡੀਗੜ੍ਹ, 13 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ, ਦੀ ਪਛਾਣ ਸੈਕਟਰ-52 ਦੇ ਰਹਿਣ ਵਾਲੇ ਅਮਿਤ ਕੁਮਾਰ ਵਜੋਂ ਹੋਈ ਹੈ, ਜਿਸ ਕੋਲੋਂ 540 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ | ਮਿਲੀ ...
ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਵਿਚ ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ ਜਦ ਕਿ 11 ਮਰੀਜ਼ ਸਿਹਤਯਾਬ ਹੋਏ ਹਨ | ਸ਼ਹਿਰ ਵਿਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 84 ਹੋ ਗਈ ਹੈ | ਅੱਜ ਆਏ ਕੋਰੋਨਾ ਦੇ ਨਵੇਂ ਮਾਮਲੇ ਸੈਕਟਰ- 8, 15, 23, 30, 35, 44, ...
ਚੰਡੀਗੜ੍ਹ, 13 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਚਾਰ ਲੋਕਾਂ ਖ਼ਿਲਾਫ਼ ਉਸ ਦੇ ਪਿਤਾ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ...
ਚੰਡੀਗੜ੍ਹ, 13 ਮਈ (ਵਿ. ਪ੍ਰਤੀ.) : ਹਰਿਆਣਾ ਸਰਕਾਰ ਨੇ ਹੋਮ ਗਾਰਡ ਵਿਚ ਕੰਮ ਕਰ ਰਹੇ ਆਈ.ਜੀ. ਹੇਮੰਤ ਕਲਸਨ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ | ਸਸਪੈਂਡ ਆਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਦਫ਼ਤਰੀ ਸ਼ਕਤੀਆਂ ਦੀ ਦੁਰਵਰਤੋਂ ਕੀਤੀ ਅਤੇ ...
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ)-ਐੱਮ. ਸੀ. ਐੱਮ ਡੀ. ਏ. ਵੀ. ਕਾਲਜ ਫ਼ਾਰ ਵੂਮੈਨ ਸੈਕਟਰ-36 ਚੰਡੀਗੜ੍ਹ ਵਿਖੇ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਵਿਭਾਗ ਵਲੋਂ 'ਸਮੂਹਿਕ ਅਤੇ ਟਿਕਾਊ ਵਿਕਾਸ ਲਈ ਟੈਕਨਾਲੋਜੀ ਵਿਸ਼ੇ 'ਤੇ ਮੁਕਾਬਲੇ ਕਰਵਾਏ ਗਏ | ਕਾਲਜ ਦੀ ...
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਦਸੰਬਰ 2021 ਵਿਚ ਲਈਆਂ ਗਈਆਂ ਬੀ.ਐਸ.ਸੀ (ਆਨਰਜ਼) ਬਾਇਓ ਟੈਕਨੌਲੋਜੀ ਪਹਿਲਾ ਸਮੈਸਟਰ, ਐਸ.ਐਸ.ਸੀ. ਸੂਚਨਾ ਤਕਨਾਲੋਜੀ ਪਹਿਲਾ ਸਮੈਸਟਰ, ਐਮ.ਏ (ਹਿਊਮਨ ਰਾਈਟ ਐਂਡ ਡਿਊਟੀਜ਼) ਪਹਿਲਾ ਸਮੈਸਟਰ, ...
ਚੰਡੀਗੜ੍ਹ, 13 ਮਈ (ਮਨਜੋਤ ਸਿੰਘ ਜੋਤ)-ਵਾਰਡ ਨੰਬਰ-28 ਮਲੋਆ ਕੌਂਸਲਰ ਨਿਰਮਲਾ ਦੇਵੀ ਦੀ ਅਗਵਾਈ ਵਿਚ ਮਲੋਆ ਵਾਸੀਆਂ ਦਾ ਇਕ ਵਫ਼ਦ ਪ੍ਰਾਪਰਟੀ ਟੈਕਸ ਸਬੰਧੀ ਨਗਰ ਨਿਗਮ ਕਮਿਸ਼ਨਰ ਅਨੰਦਿਤਾ ਮਿੱਤਰਾ ਨੂੰ ਮਿਲਿਆ, ਜਿਸ ਵਿਚ ਨਿਰਮਲਾ ਦੇਵੀ ਨੇ ਕਿਹਾ ਕਿ ਮਲੋਆ ਕਾਲੋਨੀ ...
ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਦਿਵਿਆ ਦੱਤਾ, ਅਭਿਨੇਤਰੀ ਕੰਗਣਾ ਰਣੌਤ ਅਤੇ ਅਭਿਨੇਤਾ ਅਰਜਨ ਰਾਮਪਾਲ ਅੱਜ ਚੰਡੀਗੜ੍ਹ ਵਿਖੇ ਆਪਣੇ ਇਕ ਪ੍ਰੋਜੈਕਟ ਦੇ ਸਿਲਸਿਲੇ ਵਿਚ ਪੁੱਜੇ | ਇਸ ਮੌਕੇ 'ਤੇ ਬਾਲੀਵੁੱਡ ਤੇ ਪੰਜਾਬੀ ...
ਮੁੱਲਾਂਪੁਰ ਗਰੀਬਦਾਸ, 13 ਮਈ (ਖੈਰਪੁਰ)-ਗੁਰੂ ਗੋਬਿੰਦ ਸਿੰਘ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਰਤਵਾੜਾ ਸਾਹਿਬ ਵਿਖੇ ਤੀਸਰੀ ਪਾਤਿਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵਲੋਂ ਜਿਥੇ ਰਸਭਿੰਨਾ ...
ਮਾਜਰੀ, 13 ਮਈ (ਕੁਲਵੰਤ ਸਿੰਘ ਧੀਮਾਨ)-ਪਿੰਡ ਮੁੰਧੋਂ ਸੰਗਤੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰ. ਵੰਦਨਾ ਪੁਰੀ ਦੀ ਦੇਖ-ਰੇਖ ਹੇਠ ਰੋਟਰੀ ਕਲੱਬ ਚੰਡੀਗੜ੍ਹ (ਸੈਂਟਰਲ) ਵਲੋਂ ਖੇਤਰ ਦੇ 10 ਸਰਕਾਰੀ ਸਕੂਲਾਂ ਨੂੰ ਵਾਟਰ ਕੂਲਰ ਤੇ ਆਰ. ਓ. ਸਿਸਟਮ ਤਕਸੀਮ ...
ਚੰਡੀਗੜ੍ਹ, 13 ਮਈ (ਨਵਿੰਦਰ ਸਿੰਘ ਬੜਿੰਗ) ਰਾਸ਼ਟਰੀ ਟੈਕਨਾਲੋਜੀ ਦਿਵਸ ਦੇ ਮੌਕੇ 'ਤੇ ਸਾਰਦਾ ਸਰਵਹਿਤਕਾਰੀ ਮਾਡਲ ਸੀਨੀਅਰ ਸੈਕੰਡਰੀ ਸੈਕਟਰ-40 ਚੰਡੀਗੜ੍ਹ ਦੇ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਡੀ.ਆਰ.ਡੀ.ਓ ਸੈਂਟਰ ਸੈਕਟਰ-37 ਚੰਡੀਗੜ੍ਹ ਦਾ ਦੌਰਾ ਕੀਤਾ | ਇਸ ...
ਚੰਡੀਗੜ੍ਹ, 13 ਮਈ (ਐਨ. ਐਸ. ਪਰਵਾਨਾ)- ਕਾਂਗਰਸ ਪਾਰਟੀ ਵਲੋਂ ਕੱਲ੍ਹ ਤੋਂ ਉਦੇਪੁਰ ਵਿਚ ਜੋ ਤਿੰਨ ਦਿਨਾਂ ਚਿੰਤਨ ਕੈਂਪ ਸ਼ੁਰੂ ਹੋ ਰਿਹਾ ਹੈ, ਉਸ ਵਿਚ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਮਾਮਲੇ ਉਠਾਏ ਜਾ ਸਕਦੇ ਹਨ | ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ...
ਚੰਡੀਗੜ੍ਹ, 13 ਮਈ (ਐਨ.ਐਸ. ਪਰਵਾਨਾ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਹਿਸਾਰ ਕੋਰਟ ਵਿਚ ਤੈਨਾਤ ਜ਼ਿਲ੍ਹਾ ਅਟੋਰਨੀ ਮਹੇਂਦਰ ਪਾਲ ਨੂੰ ਹਰਿਆਣਾ ਪੁਲਿਸ ਦੇ ਇਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ) ਤੋਂ 2500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥ ਗਿ੍ਫ਼ਤਾਰ ...
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ) : ਸਰਕਾਰ ਵਲੋਂ ਆਟਾ-ਦਾਲ ਸਕੀਮ ਨੂੰ ਸੋਧ ਕੇ ਨਵੰਬਰ ਤੋਂ ਲਾਗੂ ਕਰਨ ਦੀ ਜੋ ਤਜਵੀਜ਼ ਹੈ, ਇਸ ਨਾਲ ਡਿਪੂ ਹੋਲਡਰਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰਾ ਪੈਦਾ ਹੋ ਜਾਵੇਗਾ, ਕਿਉਂਕਿ ਇਸ ਨਵੀਂ ਸਕੀਮ ਨਾਲ ਡਿਪੂ ਹੋਲਡਰਾਂ ਦੀ ਆਮਦਨੀ ਅੱਧੀ ...
ਚੰਡੀਗੜ੍ਹ, 13 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਪੁਲਿਸ ਨੇ ਫਤਿਹਾਬਾਦ ਜ਼ਿਲ੍ਹੇ ਦੇ ਭੁਨਾ ਏਰੀਆ ਵਿਚ 505 ਗ੍ਰਾਮ ਹੈਰੋਇਨ ਬਰਾਮਦ ਕਰ ਇਸ ਸਿਲਸਿਲੇ ਵਿਚ ਇਕ ਡਰੱਗ ਸਪਲਾਇਰ ਨੂੰ ਗਿ੍ਫ਼ਤਾਰ ਕੀਤਾ ਹੈ | ਹਰਿਆਣਾ ਪੁਲਿਸ ਦੇ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਸਾਂਝੀ ...
ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ) - ਸਥਾਨਕ ਸੈਕਟਰ 18 ਵਿਖੇ 'ਪਿੰਕੀ ਸੋਚ ਬਦਲੋ ਟਰੱਸਟ' ਵਲੋਂ ਇਕ ਬਹੁਰੰਗਾ ਪ੍ਰੋਗਰਾਮ 'ਮਾਂ ਕੋ ਸਲਾਮ' ਕਰਵਾਇਆ ਗਿਆ | ਟਰੱਸਟ ਦੀ ਸੰਸਥਾਪਕ ਪਿੰਕੀ ਸੰਧੂ ਮੋਗਾ ਵਾਲੀ ਦੀ ਅਗਵਾਈ ਹੇਠ ਕਰਵਾਏ ਗਏ ਇਹ ਪ੍ਰੋਗਰਾਮ ਵਿਚ ਗੀਤ-ਸੰਗੀਤ ...
ਚੰਡੀਗੜ੍ਹ, 13 ਮਈ (ਨਵਿੰਦਰ ਸਿੰਘ ਬੜਿੰਗ)-ਚੰਡੀਗੜ੍ਹ ਦੇ ਉਦਯੋਗਿਕ ਖੇਤਰ ਵਿਚ ਕਿਸਾਨਾਂ ਅਤੇ ਖੇਤੀ ਮਾਹਿਰਾਂ ਦੀ ਹੋਈ ਕਾਨਫਰੰਸ ਮੌਕੇ ਪ੍ਰਧਾਨ ਈਸਵਰ ਰੈਡੀ ਨੇ ਦੱਸਿਆ ਕਿ ਹਰ ਸਾਲ ਨਦੀਨਾਂ ਕਾਰਨ ਮੱਕੀ ਦਾ 25-31 ਫੀਸਦੀ ਅਤੇ ਗੰਨੇ ਦਾ 20-22 ਫੀਸਦੀ ਝਾੜ ਘੱਟ ਜਾਂਦਾ ਹੈ | ...
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ)-ਪੁਲਿਸ ਥਾਣਾ ਸੈਕਟਰ-39 ਵਿਖੇ ਨਵੇਂ ਤਾਇਨਾਤ ਹੋਏ ਐੱਸ.ਐੱਚ.ਓ. ਇੰਸਪੈਕਟਰ ਗਿਆਨ ਸਿੰਘ ਨਾਲ ਵਾਰਡ ਨੰਬਰ-10 ਤੋਂ ਕੌਂਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਵਲੋਂ ਮੁਲਾਕਾਤ ਕੀਤੀ ਗਈ ...
ਚੰਡੀਗੜ੍ਹ, 13 ਮਈ (ਅਜਾਇਬ ਸਿੰਘ ਔਜਲਾ)- ਆਰੀਅਨਜ਼ ਕਾਲਜ ਆਫ ਫਾਰਮੇਸੀ, ਰਾਜਪੁਰਾ, ਨੇੜੇ ਚੰਡੀਗੜ੍ਹ ਦੁਆਰਾ ਪੀ.ਐਚ.ਡੀ ਚੈਂਬਰ ਆਫ ਕਾਮਰਸ, ਚੰਡੀਗੜ੍ਹ ਵਿੱਚ Tਰਿਸੈਂਟ ਅਡਵਾਂਸਿਸ ਇਨ ਫਾਰਮਾਸਿਊਟੀਕਲ ਸਾਇੰਸਜ਼T ਉੱਤੇ ਇੱਕ ਕਾਨਫ਼ਰੰਸ ਕੀਤੀ ਗਈ | ਇਸ ਸਮਾਗਮ ਵਿੱਚ ...
ਐੱਸ. ਏ. ਐੱਸ. ਨਗਰ, 13 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਪ੍ਰਾਈਵੇਟ ਸਕੂਲਜ਼ ਆਰਗੇਨਾਈਜ਼ੇਸ਼ਨ (ਰਜਿ.) ਵਲੋਂ ਸਕੱਤਰ ਸਕੂਲ ਸਿੱਖਿਆ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਪ੍ਰਾਈਵੇਟ ਸਕੂਲਾਂ ਦੀ ਮਾਨਤਾ ਨਵਿਆਉਣ ਲਈ ਜ਼ਰੂਰੀ ਸਕੂਲ ਬਿਲਡਿੰਗ ਸੇਫ਼ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਹਦਾਇਤਾਂ ਦੇ ਚਲਦਿਆਂ ਆਰ. ਟੀ. ਏ. ਮੁਹਾਲੀ ਸੁਖਵਿੰਦਰ ਕੁਮਾਰ ਵਲੋਂ ਪਿਛਲੇ ਮਹੀਨੇ ਦੌਰਾਨ ਬਿਨਾਂ ਟੈਕਸ ਭਰੇ ਚੱਲਣ ਵਾਲੀਆਂ ਟੂਰਿਸਟ ਬੱਸਾਂ ਅਤੇ ਟਰੱਕਾਂ ਦੇ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਡਿਪਟੀ ਕਮਿਸ਼ਨਰ ਮੁਹਾਲੀ ਅਮਿਤ ਤਲਵਾੜ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰੋਡ ਸੇਫ਼ਟੀ ਦੇ ਮਾਮਲੇ 'ਤੇ ਸੰਬੰਧਤ ਅਧਿਕਾਰੀਆਂ ਨਾਲ ਮਹੀਨਾਵਾਰ ਸਮੀਖਿਆ ਮੀਟਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ...
ਲਾਲੜੂ, 13 ਮਈ (ਰਾਜਬੀਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਦੀ ਪ੍ਰਧਾਨਗੀ ਹੇਠ ਲਾਲੜੂ ਵਿਖੇ ਹੋਈ, ਜਿਸ ਵਿਚ ਯੂਨੀਅਨ ਦੀ ਬਲਾਕ ਡੇਰਾਬੱਸੀ ਇਕਾਈ ਦਾ ਗਠਨ ਕੀਤਾ ਗਿਆ ਤੇ ਲਖਵਿੰਦਰ ਸਿੰਘ ...
ਐੱਸ. ਏ. ਐੱਸ. ਨਗਰ, 13 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ ਮੁਖੀਆਂ ਦੀ ਅਗਵਾਈ ਹੇਠ ਲਾਇਬ੍ਰੇਰੀਅਨਾਂ ਅਤੇ ਲਾਇਬ੍ਰੇਰੀ ਇੰਚਾਰਜਾਂ ਵਲੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਛੁੱਟੀਆਂ ...
ਮਾਜਰੀ, 13 ਮਈ (ਧੀਮਾਨ)-ਨਿਊ ਚੰਡੀਗੜ੍ਹ ਮੁੱਲਾਂਪੁਰ ਗਰੀਬਦਾਸ ਖੇਤਰ 'ਚ ਚੋਰੀ ਦੀਆਂ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ | ਬੀਤੀ ਦਿਨੀਂ ਨਿਊ ਚੰਡੀਗੜ੍ਹ ਈਕੋ ਸਿਟੀ ਦੀ ਵਸਨੀਕ ਸਿੰਪਲਾ ਰਾਣੀ ਦੀ ਸੈਰ ਕਰਦੇ ਸਮੇਂ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਗਲੇ 'ਚ ਪਾਈ ...
ਡੇਰਾਬੱਸੀ, 13 ਮਈ (ਰਣਬੀਰ ਸਿੰਘ ਪੜ੍ਹੀ)-ਸਥਾਨਕ ਬੱਸ ਸਟੈਂਡ 'ਤੇ ਲਗਾਏ ਨਾਕੇ ਦੌਰਾਨ ਸਥਾਨਕ ਪੁਲਿਸ ਨੇ ਇਕ ਕਾਰ 'ਚੋਂ 16 ਗ੍ਰਾਮ ਹੈਰੋਇਨ ਬਰਾਮਦ ਕਰਦਿਆਂ ਤਿੰਨ ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਹੈ, ਦੀ ਪਛਾਣ ਰਮਨੀਕ ਕੋਹਲੀ ਪੁੱਤਰ ਜਸਪਾਲ ਕੋਹਲੀ ਵਾਸੀ ਫੇਜ਼-1 ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਤੇਲੰਗਾਨਾ ਦੇ ਕਿਰਤ ਅਤੇ ਰੁਜ਼ਗਾਰ ਮੰਤਰੀ ਮਾਲਾ ਰੈੱਡੀ ਨੇ ਕਿਹਾ ਕਿ ਸਾਡੇ ਦੇਸ਼ ਦੀ ਧਰਤੀ ਨੇ ਸੂਝਵਾਨ ਅਤੇ ਹੋਣਹਾਰ ਦਿਮਾਗਾਂ ਨੂੰ ਜਨਮ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਨੈਸ਼ਨਲ ਐਸੋਸੀਏਸ਼ਨ ਆਫ਼ ਪੋਸਟਲ ਇੰਪਲਾਈਜ਼ ਚੰਡੀਗੜ੍ਹ ਡਵੀਜ਼ਨ ਦੇ ਅਹੁਦੇਦਾਰਾਂ ਵਲੋਂ ਬੀਤੇ ਦਿਨੀਂ ਨਵ-ਨਿਯੁਕਤ ਐੱਸ. ਐੱਸ. ਪੀ. ਹਰਜਿੰਦਰ ਸਿੰਘ ਭੱਟੀ ਨਾਲ ਮੁਲਾਕਾਤ ਕਰਦਿਆਂ ਗੁਲਦਸਤਾ ਭੇਟ ਕਰਕੇ ਉਨ੍ਹਾਂ ਨੂੰ ਜੀ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਲੋਂ 'ਨਰਸਿਜ਼ : ਇਕ ਅਵਾਜ਼ ਟੂ ਲੀਡ-ਨਰਸਿੰਗ 'ਚ ਨਿਵੇਸ਼ ਅਤੇ ਵਿਸ਼ਵ-ਵਿਆਪੀ ਸਿਹਤ ਨੂੰ ਸੁਰੱਖਿਅਤ ਕਰਨ ਲਈ ਅਧਿਕਾਰਾਂ ਦਾ ਸਨਮਾਨ' ਵਿਸ਼ੇ ਤਹਿਤ 'ਅੰਤਰਰਾਸ਼ਟਰੀ ਨਰਸਿਜ਼ ਦਿਵਸ' ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਤੋਂ ਜ਼ਬਰਦਸਤੀ ਜ਼ਮੀਨਾਂ ਐਕਵਾਇਰ ਕਰਕੇ ਐਨ. ਐਚ. ਆਈ. ਨੂੰ ਦੇਣ ਕਾਰਨ ਕਿਸਾਨਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਦੇ ਚਲਦਿਆਂ ਰੋਡ ਸੰਯੁਕਤ ਕਿਸਾਨ ਕਮੇਟੀ ...
ਖਰੜ, 13 ਮਈ (ਜੰਡਪੁਰੀ)-ਖਰੜ ਦੇ ਨਵੇਂ ਐੱਸ. ਡੀ. ਐੱਮ. ਰਵਿੰਦਰ ਸਿੰਘ (ਪੀ. ਸੀ. ਐੱਸ.) ਨੇ ਅੱਜ ਆਪਣੇ ਅਹੁਦੇ ਦਾ ਚਾਰਜ ਸੰਭਾਲ ਲਿਆ | ਉਹ ਮੋਰਿੰਡਾ ਤੋਂ ਬਦਲ ਕੇ ਇਥੇ ਆਏ ਹਨ | ਅਹੁਦਾ ਸੰਭਾਲਣ ਮੌਕੇ ਉਨ੍ਹਾਂ ਦਾ ਖਰੜ ਦੇ ਤਹਿਸੀਲਦਾਰ ਜਸਵਿੰਦਰ ਸਿੰਘ, ਸਬ-ਰਜਿਸਟਰਾਰ ਰਾਕੇਸ਼ ...
ਮਾਜਰੀ, 13 ਮਈ (ਕੁਲਵੰਤ ਸਿੰਘ ਧੀਮਾਨ)-ਬਲਾਕ ਮਾਜਰੀ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਦੀਆਂ ਸ਼ਾਮਲਾਤ ਜ਼ਮੀਨਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਚਲਾਈ ਗਈ ਮੁਹਿੰਮ ਤਹਿਤ ਨਾਇਬ ਤਹਿਸੀਲਦਾਰ ਦੀਪਕ ਭਾਰਦਵਾਜ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ...
ਡੇਰਾਬੱਸੀ, 13 ਮਈ (ਗੁਰਮੀਤ ਸਿੰਘ)-ਸਥਾਨਕ ਸਰਕਾਰੀ ਕਾਲਜ ਵਿਖੇ ਪਿ੍ੰਸੀਪਲ ਡਾ. ਅਮਨਦੀਪ ਕੌਰ ਦੀ ਸਰਪ੍ਰਸਤੀ ਹੇਠ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵਲੋਂ 'ਫਿੱਟ ਫਰਾਈਡੇ' ਪ੍ਰੋਗਰਾਮ ਅਧੀਨ ਵਾਲੀਬਾਲ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਲਈ ਕਾਲਜ ਦੇ ...
ਕੁਰਾਲੀ, 13 ਮਈ (ਹਰਪ੍ਰੀਤ ਸਿੰਘ)-ਸ਼ਹਿਰ ਵਿਚ ਸਰਗਰਮ ਬੇਖੌਫ਼ ਝਪਟਮਾਰਾਂ ਨੇ ਸ਼ਹਿਰ ਦੇ ਸਿੰਘਪੁਰਾ ਮਾਰਗ 'ਤੇ ਸਥਿਤ ਥਾਣਾ ਸਦਰ ਦੇ ਸਾਹਮਣੇ ਇਕ ਮਹਿਲਾ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੇ ਕੰਨ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਅਤੇ ਬਾਂਹਾਂ 'ਚ ਪਾਈਆਂ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਿਰੁੱਧ ਆਤਮਾ ਸਕੀਮ ਦੇ ਕਰਮਚਾਰੀਆਂ ਵਲੋਂ ਬਣਾਈ ਗਈ ਸੰਯੁਕਤ ਆਤਮਾ ਪੰਜਾਬ ਐਸੋਸੀਏਸ਼ਨ (ਸਾਪਾ) ਵਲੋਂ ਅੱਜ ਤੀਜੇ ਦਿਨ ਸੰਘਰਸ਼ ਹੋਰ ਤੇਜ਼ ਕਰ ਦਿੱਤਾ ਗਿਆ | ਅੱਜ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਸਸ਼ਕਤੀਕਰਨ ਦੇ ਟੀਚੇ ਦੀ ਪੂਰਤੀ ਲਈ ਪਛੜੇ ਵਰਗਾਂ ਦੇ ਬੱਚਿਆਂ ਨੂੰ ਸਿੱਖਣ ਦੇ ਬਰਾਬਰ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਤਹਿਤ ਬਾਇਜੂਜ਼ ਨੇ 'ਐਜੂਕੇਸ਼ਨ ਫਾਰ ਔਲ' ਦੇ ਬੈਨਰ ਹੇਠ ਸੇਵਾ ਟਰੱਸਟ ਯੂ. ਕੇ. (ਇੰਡੀਆ) ਨਾਲ ਸਮਝੌਤਾ ...
ਐੱਸ. ਏ. ਐੱਸ. ਨਗਰ, 13 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਹਮਣੇ 'ਇਤਿਹਾਸ ਬਚਾਓ-ਸਿੱਖੀ ਬਚਾਓ ਮੋਰਚੇ' ਵਲੋਂ 12ਵੀਂ ਸ਼੍ਰੇਣੀ ਦੀਆਂ ਕਿਤਾਬਾਂ ਵਿਚ ਸਿੱਖ ਇਤਿਹਾਸ ਨੂੰ ਤਰੋੜ-ਮਰੋੜ ਕੇ ਪੇਸ਼ ਕਰਨ ਵਾਲੇ ਦੋਸ਼ੀਆਂ ਖ਼ਿਲਾਫ਼ ਐਫ. ਆਈ. ਆਰ. ...
ਕਾਹਨਪੁਰ ਖੂਹੀ, 13 ਮਈ (ਗੁਰਬੀਰ ਸਿੰਘ ਵਾਲੀਆ)-ਡਾ: ਪਰਮਿੰਦਰ ਕੁਮਾਰ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਵਿਧਾਨ ਚੰਦਰ ਐਸ.ਐਮ.ਓ ਨੂਰਪੁਰ ਬੇਦੀ ਦੀ ਅਗਵਾਈ ਹੇਠ ਸਿਹਤ ਵਿਭਾਗ ਨੂਰਪੁਰ ਬੇਦੀ ਦੀ ਟੀਮ ਵਲੋਂ ਵੱਖ-ਵੱਖ ਪਿੰਡਾਂ ਵਿਚ ਕੈਂਪ ਲਗਾਏ ਜਾ ...
ਖਰੜ, 13 ਮਈ (ਜੰਡਪੁਰੀ)-'ਘਰ-ਘਰ ਜਾ ਕੇ ਮੁਸ਼ਕਿਲਾਂ ਦਾ ਹੱਲ' ਮੁਹਿੰਮ ਤਹਿਤ ਅੱਜ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਸਰਕਾਰੀ ਬਹੁ-ਤਕਨੀਕੀ ਕਾਲਜ ਖੂਨੀਮਾਜਰਾ ਸਥਿਤ 'ਸ਼ੈਲਟਰ ਸੰਸਥਾ' ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਵਲੋਂ ਸ਼ੈਲਟਰ ਸੰਸਥਾ ਦੀ ...
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਇਕ ਮਹੀਨੇ ਅੰਦਰ ਦੂਜੀ ਵਾਰ ਸਰਹਿੰਦ ਫ਼ੀਡਰ 'ਚ ਪਿੰਡ ਥਾਂਦੇਵਾਲਾ ਨੇੜੇ ਪਏ ਪਾੜ ਕਾਰਨ ਮਾਲਵਾ ਖੇਤਰ 'ਚ ਨਰਮੇ ਅਤੇ ਮੁੂੰਗੀ ਦੀ ਬਿਜਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਕਾਂਗਰਸ ਰਾਜ ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਭਾਰਤੀ ਫ਼ੌਜ ਦੀ ਸਾਢੇ ਚੌਦਾਂ ਸਾਲ ਸੇਵਾ ਕਰਨ ਵਾਲੇ ਹੌਲਦਾਰ ਹਾਕਮ ਸਿੰਘ ਦੀ ਵਿਧਵਾ ਨੰੂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਸੇਵਾ-ਮੁਕਤ ਲੈਫ਼. ਕਰਨਲ ਐੱਸ. ਐੱਸ. ਸੋਹੀ ਦੇ ਅਣਥੱਕ ਯਤਨਾਂ ਸਦਕਾ ਆਖਿਰ 35 ...
ਐੱਸ. ਏ. ਐੱਸ. ਨਗਰ, 13 ਮਈ (ਕੇ. ਐੱਸ. ਰਾਣਾ)-ਭਾਰਤੀ ਫ਼ੌਜ ਦੀ ਸਾਢੇ ਚੌਦਾਂ ਸਾਲ ਸੇਵਾ ਕਰਨ ਵਾਲੇ ਹੌਲਦਾਰ ਹਾਕਮ ਸਿੰਘ ਦੀ ਵਿਧਵਾ ਨੰੂ ਐਕਸ ਸਰਵਿਸਮੈਨ ਗ੍ਰੀਵੈਂਸਿਸ ਸੈੱਲ ਦੇ ਪ੍ਰਧਾਨ ਸੇਵਾ-ਮੁਕਤ ਲੈਫ਼. ਕਰਨਲ ਐੱਸ. ਐੱਸ. ਸੋਹੀ ਦੇ ਅਣਥੱਕ ਯਤਨਾਂ ਸਦਕਾ ਆਖਿਰ 35 ...
ਐੱਸ. ਏ. ਐੱਸ. ਨਗਰ, 13 ਮਈ (ਜਸਬੀਰ ਸਿੰਘ ਜੱਸੀ)-ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮਟਿਡ ਮੁਹਾਲੀ ਅਧੀਨ ਸਾਰੇ ਪੰਜਾਬ ਵਿਚ ਪੁਲਿਸ ਬਿਲਡਿੰਗਾਂ ਅਤੇ ਜੇਲ੍ਹ ਵਿਭਾਗ ਦੀਆਂ ਬਿਲਡਿੰਗਾਂ ਦੀ ਉਸਾਰੀ ਦਾ ਕੰਮ ਕਰ ਰਹੇ ਠੇਕੇਦਾਰਾਂ ਵਲੋਂ ਅੱਜ ਕਾਰਪੋਰੇਸ਼ਨ ਦੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX