ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰੋਹਿਤ ਕੁਮਾਰ ਤੇ ਜ਼ਿਲ੍ਹਾ ਆਗੂ ਨੂੰ ਰੋਪੜ ਪੁਲਿਸ ਵਲੋਂ ਅੱਜ ਸਰਕਾਰੀ ਕਾਲਜ ਵਿਚੋਂ ਗਿ੍ਫ਼ਤਾਰ ਕਰ ਲਿਆ ਗਿਆ ਜਿਸ ਉਪਰੰਤ ਪੰਜਾਬ ਸਟੂਡੈਂਟਸ ਯੂਨੀਅਨ ਤੇ ਕਿਰਤੀ ਕਿਸਾਨ ਮੋਰਚੇ ਵੱਲੋਂ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਐਸ. ਐਸ. ਪੀ. ਦਫ਼ਤਰ ਰੂਪਨਗਰ ਅੱਗੇ ਧਰਨਾ ਲਗਾ ਦਿੱਤਾ ਗਿਆ | ਪੀ.ਐਸ.ਯੂ. ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰੰਧਾਵਾ, ਤੇ ਕਿਰਤੀ ਕਿਸਾਨ ਮੋਰਚੇ ਦੇ ਆਗੂ ਵੀਰ ਸਿੰਘ ਬੜਵਾ ਨੇ ਦੋਸ਼ ਲਾਇਆ ਕਿ ਸਰਕਾਰੀ ਕਾਲਜ ਦੇ ਵਿਦਿਆਰਥੀ ਸਰਕਾਰ ਦੇ ਖ਼ਿਲਾਫ਼ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਹਨ ਜਿਸ ਕਾਰਨ ਪੁਲਿਸ ਵਿਦਿਆਰਥੀ ਆਗੂਆਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ | ਅੱਜ ਜਦੋਂ ਵਿਦਿਆਰਥੀ ਆਗੂ ਕਾਲਜ ਦੇ ਹੋਸਟਲ ਵਿਚ ਜਾਣ ਲੱਗੇ ਤਾਂ ਹੋਸਟਲ ਵਿਚ ਤੈਨਾਤ ਪੁਲਿਸ ਮੁਲਾਜ਼ਮ ਨੇ ਵਿਦਿਆਰਥੀ ਆਗੂਆਂ ਨਾਲ ਕਿਸੇ ਗੱਲੋਂ ਧੱਕਾ ਮੁੱਕੀ ਕੀਤੀ | ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਆਗੂਆਂ ਉੱਪਰ ਝੂਠਾ ਦੋਸ਼ ਲਗਾਇਆ ਗਿਆ ਕਿ ਇਹਨਾਂ ਨੇ ਪੁਲਿਸ ਪਾਰਟੀ ਉੱਪਰ ਹਮਲਾ ਕੀਤਾ ਹੈ ਜਦੋਂ ਕਿ ਵਿਦਿਆਰਥੀ ਆਗੂ ਰੋਹਿਤ ਕੁਮਾਰ ਨੇ ਕਿਹਾ ਕਿ ਕਾਲਜ ਦੇ ਸੀਸੀ ਟੀਵੀ ਕੈਮਰੇ ਦੀਆਂ ਫੁਟੇਜ ਕਢਵਾ ਕੇ ਪ੍ਰਸ਼ਾਸਨ ਪੜਤਾਲ ਕਰ ਸਕਦਾ ਹੈ | ਰੋਹਿਤ ਕੁਮਾਰ ਨੇ ਇਹ ਕਿ ਦੋਸ਼ ਲਾਇਆ ਕਿ ਪੁਲਿਸ ਵੱਲੋਂ ਧਮਕੀ ਦਿੱਤੀ ਗਈ ਕਿ ਤੁਹਾਡਾ ਹਾਲ 1984 ਵਾਲਾ ਕਰਾਂਗੇ | ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਸੱਤਾ 'ਚ ਆਉਣ ਤੋਂ ਬਾਅਦ ਪੁਲਿਸ ਦੀਆਂ ਵਧੀਕੀਆਂ ਲਗਾਤਾਰ ਵਧ ਰਹੀਆਂ ਹਨ | ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਐਸ.ਪੀ.ਡੀ. ਅਰੁਨ ਵੋਹਰਾ ਨਾਲ ਹੋਣ ਤੋਂ ਬਾਅਦ ਗਿ੍ਫ਼ਤਾਰ ਕੀਤੇ ਵਿਦਿਆਰਥੀ ਆਗੂਆਂ ਨੂੰ ਰਿਹਾਅ ਕੀਤਾ ਗਿਆ | ਆਗੂਆਂ ਨੇ ਕਿਹਾ ਕਿ ਸਰਕਾਰੀ ਕਾਲਜ ਦੀ ਪ੍ਰੋਫੈਸਰ ਮੈਡਮ ਸ਼ਮਿੰਦਰ ਦੀ ਵੀ ਨਾਕਾਮੀ ਹੈ ਜੋ ਵਿਦਿਆਰਥੀਆਂ ਦੇ ਹੱਕ ਵਿਚ ਖੜਨ ਦੀ ਬਜਾਏ ਵਿਦਿਆਰਥੀਆਂ ਨੂੰ ਗਿ੍ਫ਼ਤਾਰ ਕਰਵਾਉਣ ਵਿਚ ਲੱਗੇ ਰਹੇ | ਉਨ੍ਹਾਂ ਕਿਹਾ ਕਿ ਜਲਦੀ ਕਾਲਜ ਵਿਚੋਂ ਈ.ਵੀ.ਐਮ ਮਸ਼ੀਨਾਂ ਹਟਾਈਆਂ ਜਾਣ ਅਤੇ ਇਸ ਘਟਨਾ ਦੇ ਦੋਸ਼ੀ ਪੁਲਿਸ ਅਫ਼ਸਰ ਉੱਪਰ ਕਾਰਵਾਈ ਕੀਤੀ ਜਾਵੇ | ਜੇਕਰ ਮੰਗਾਂ ਦੀ ਪੂਰਤੀ ਜਲਦੀ ਨਾ ਹੋਈ ਤਾਂ ਬਾਕੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਪੁਲਿਸ ਖ਼ਿਲਾਫ਼ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਬਲਜੀਤ ਸਿੰਘ, ਸਹਿਜਾਦੀ, ਵਿੱਕੀ ਧਮਾਣਾ, ਕਰਨੈਲ ਸਿੰਘ ਬੜਵਾ, ਬਲਵੀਰ ਸਿੰਘ ਮੁੰਨੇ, ਜਸਪਾਲ ਸਿੰਘ ਕੀਰਤਪੁਰ, ਅਮਿਤ ਰੋਪੜ, ਆਦਿ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿਚ ਪੁਲਿਸ ਦੀਆਂ ਵਧੀਕੀਆਂ ਲਗਾਤਾਰ ਵਧ ਰਹੀਆਂ ਹਨ | ਇਹਨਾਂ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ |
ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਡੀ.ਟੀ.ਐੱਫ. ਦੀ ਸਲਾਨਾ ਜਨਰਲ ਕੌਂਸਲ ਦੇ ਫ਼ੈਸਲੇ ਅਨੁਸਾਰ, ਅਧਿਆਪਕਾਂ 'ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ 'ਤੇ ਪੀੜਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ, ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ...
ਪੁਰਖਾਲੀ, 13 ਮਈ (ਬੰਟੀ)-ਵਿਧਾਨ ਸਭਾ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਘਾੜ ਇਲਾਕੇ ਅੰਦਰ ਸਿਹਤ ਸੇਵਾਵਾਂ 'ਚ ਵੱਡੇ ਪੱਧਰ 'ਤੇ ਸੁਧਾਰ ਕੀਤਾ ਜਾਵੇਗਾ | ਪੀ. ਐਚ. ਸੀ. ਪੁਰਖਾਲੀ ਵਿਖੇ ਲੈਬ 'ਚ ਆਈਆਂ ਨਵੀਆਂ ਟੈੱਸਟ ਮਸ਼ੀਨਾਂ ਦੇ ਉਦਘਾਟਨ ...
ਰੂਪਨਗਰ, 13 ਮਈ (ਗੁਰਪ੍ਰੀਤ ਸਿੰਘ ਹੁੰਦਲ)-ਪੀ.ਐਸ.ਪੀ.ਸੀ.ਐਲ. ਵਲੋਂ ਬਿਜਲੀ ਸਪਲਾਈ ਨੂੰ ਦਰੁਸਤ ਕਰਨ ਦੇ ਨਾਮ 'ਤੇ ਲੱਗਦੇ ਲੰਮੇ-ਲੰਮੇ ਬਿਜਲੀ ਕੱਟਾਂ ਤੋਂ ਲੋਕ ਡਾਹਢੇ ਪ੍ਰੇਸ਼ਾਨ ਹਨ ਤੇ ਗਰਮੀਆਂ 'ਚ ਇਹ ਸਥਿਤੀ ਹੋਰ ਵੀ ਕਸ਼ਟਦਾਇਕ ਹੋ ਜਾਂਦੀ ਹੈ | 132 ਕੇ.ਵੀ. ਗਰਿੱਡ ...
ਸ੍ਰੀ ਚਮਕੌਰ ਸਾਹਿਬ,13 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਰਾਣੇਵਾਲ (ਕੀੜੀ ਅਫਗਾਨਾ) ਵਿਖੇ ਬੀਤੀ ਰਾਤ ਇੱਕ ਵਾੜੇ ਵਿਚ ਬੰਨ੍ਹੀਆਂ ਚਾਰ ਬੱਕਰੀਆਂ ਚੋਰੀ ਹੋ ਗਈਆਂ | ਥਾਣਾ ਮੁਖੀ ਇੰਸਪੈਕਟਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਬੱਕਰੀਆਂ ਦੇ ਮਾਲਕ ਸ਼ੌਕਤ ਅਲੀ ...
ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ.ਐਸ.ਨਿੱਕੂਵਾਲ)-ਸੀ.ਟੀ.ਯੂ ਦੀ ਬੱਸ ਦੀ ਲਪੇਟ 'ਚ ਆਏ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ | ਇਸ ਸਬੰਧੀ ਏ.ਐਸ.ਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਕਰੀਬ 3 ਵਜੇ ਰੂਪਨਗਰ ਨੰਗਲ ਸੜਕ ਸਵਾਗਤੀ ਗੇਟ ਬੱਡਲ ਨੇੜੇ ...
ਮੋਰਿੰਡਾ, 13 ਮਈ (ਕੰਗ)-ਮੋਰਿੰਡਾ ਪੁਲਿਸ ਵਲੋਂ ਸੁਰਿੰਦਰ ਗੇਰਾ ਵਾਸੀ ਹਿਸਾਰ (ਹਰਿਆਣਾ) ਦੀ ਸ਼ਿਕਾਇਤ ਦੇ ਆਧਾਰ 'ਤੇ ਕੁੱਝ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਰਿੰਡਾ ਪੁਲਿਸ ਨੇ ...
ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਗੁਰਦੁਆਰਾ ਸਿੰਘ ਸਭਾ ਰੂਪਨਗਰ ਕਮੇਟੀ ਵੱਲੋਂ ਸੰਗਤ ਜੋੜੋ ਮੁਹਿੰਮ ਦਾ ਆਰੰਭ ਕੀਤਾ ਹੈ | ਇਸ ਸਬੰਧੀ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਸ਼ਾਮ ਸਮੇਂ ਕੀਰਤਨ ਦਰਬਾਰ ਕਰਵਾਇਆ ਜਾਏਗਾ ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ ...
ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ 31 ਮਈ ਤੱਕ ਕਬਜ਼ੇ ਛੱਡ ਕੇ ਜ਼ਮੀਨਾਂ ਸਰਕਾਰ ਨੂੰ ਨਾ ਸੌਂਪਣ ਵਾਲਿਆਂ 'ਤੇ ਪੁਰਾਣੇ ਤੇ ਨਵੇਂ ਖ਼ਰਚੇ ਪਾਏ ਜਾਣ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਦਿੱਤੇ ਬਿਆਨ ਦੀ ...
ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਐਸ. ਐਮ. ਓ. ਡਾ. ਵਿਧਾਨ ਚੰਦਰ ਦੀ ਅਗਵਾਈ ਹੇਠ ਅੱਜ ਫ਼ੀਲਡ ਸਟਾਫ਼ ਦੀ ਮੀਟਿੰਗ ਕੀਤੀ ਗਈ | ਇਸ ਦੌਰਾਨ ਡਾ. ਚੰਦਰ ਨੇ ਫ਼ੀਲਡ ਸਟਾਫ਼ ਨੂੰ ਹਦਾਇਤਾਂ ਕੀਤੀਆਂ ਕਿ ਉਹ ਲੋਕਾਂ ਨੂੰ ਪਿੰਡ ਪੱਧਰ 'ਤੇ ਲੂ ਲੱਗਣ ਜਾਂ ਹੀਟ ...
ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਪੰਜਾਬ ਅਤੇ ਸੀ.ਐੱਚ.ਟੀ. ਵੈੱਲਫੇਅਰ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਹਰਜੀਤ ਸਿੰਘ ਬਸੋਤਾ, ਜਗਦੀਪ ਸਿੰਘ ਜੌਹਲ, ਨਵਪ੍ਰੀਤ ਬੱਲੀ, ਸੁਰਿੰਦਰ ਕੰਬੋਜ ਨੇ ਪੰਜਾਬ ਸਰਕਾਰ ਤੋਂ ...
ਰੂਪਨਗਰ , 13 ਮਈ (ਸਤਨਾਮ ਸਿੰਘ ਸੱਤੀ)-ਰੂਪਨਗਰ ਪੁਲਿਸ ਨੇ ਨਜਾਇਜ਼ ਹਥਿਆਰ ਸਪਲਾਈ ਕਰਨ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਮੁਲਜ਼ਮ ਨੂੰ 7 ਪਿਸਤੌਲ ਅਤੇ 15 ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰਨ ਵਿਚ ਕਾਮਯਾਬੀ ਹਾਸਿਲ ਕੀਤੀ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ...
ਮੋਰਿੰਡਾ, 13 ਮਈ (ਕੰਗ)-ਵਾਟਰ ਸਪਲਾਈ ਸੀਵਰੇਜ ਬੋਰਡ ਸ਼ਾਖਾ ਮੋਰਿੰਡਾ ਦੇ ਕੱਚੇ ਮੁਲਾਜ਼ਮਾਂ ਵਲੋਂ ਤਨਖ਼ਾਹਾਂ ਨਾ ਮਿਲਣ ਕਰਕੇ ਐੱਸ. ਡੀ. ਐੱਮ. ਮੋਰਿੰਡਾ ਨੂੰ ਮੰਗ ਪੱਤਰ ਸੌਂਪਿਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਬੀਰ ਸਿੰਘ ਮਾਵੀ ਨੇ ਦੱਸਿਆ ਕਿ ...
ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਲੋਂ ਨੰਗਲ ਸ਼ਹਿਰ 'ਚ ਸੈਲਾਨੀਆਂ ਦੀ ਵੱਡੀ ਤਾਦਾਦ 'ਚ ਆਮਦ ਨੂੰ ਵੇਖਦਿਆਂ ਨੰਗਲ ਟਾਊਨਸ਼ਿਪ ਇਲਾਕੇ ਵਿਚ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐੱਸ. ਡੀ. ਓ. ...
ਨੂਰਪੁਰ ਬੇਦੀ, 13 ਮਈ (ਵਿੰਦਰ ਪਾਲ ਝਾਂਡੀਆ)-ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਵਿਧਾਨ ਚੰਦਰ ਐਸ.ਐਮ.ਓ ਨੂਰਪੁਰ ਬੇਦੀ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਵਲੋਂ ਡਰਾਈ ਡੇਅ ਮਨਾਇਆ ਗਿਆ | ਇਸ ਮੌਕੇ 'ਤੇ ਸਿਹਤ ਵਿਭਾਗ ...
ਰੂਪਨਗਰ, 13 ਮਈ (ਗੁਰਪ੍ਰੀਤ ਸਿੰਘ ਹੁੰਦਲ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਫ਼ਸਲ ਦੀ ਬਿਜਾਈ ਅਤੇ ਲੁਆਈ ਕਰਨ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ | ਜਿਸ ਵਿਚ ਪੰਜਾਬ ਰਾਜ ਨੂੰ ਪਹਿਲੀ ਵਾਰ 4 ਜ਼ੋਨਾਂ ਵਿਚ ਵੰਡਿਆ ਹੈ | ਸਾਰੇ ਜ਼ੋਨਾਂ ਲਈ ਝੋਨੇ ਦੀ ਨਰਸਰੀ ਬੀਜਣ ਲਈ 18 ਮਈ ...
ਸ੍ਰੀ ਅਨੰਦਪੁਰ ਸਾਹਿਬ, 13 ਮਈ (ਨਿੱਕੂਵਾਲ, ਕਰਨੈਲ ਸਿੰਘ)-ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਜਰਨੈਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਥਾਨਕ ਐਸ.ਜੀ.ਐਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜ਼ੋਨਲ ਪੱਧਰੀ ਯੋਗਾ ਮੁਕਾਬਲੇ ਕਰਵਾਏ ਗਏ, ਦੀ ...
ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਸਕੂਲਾਂ ਅਤੇ ਲੋਕਾਂ ਵਿਚਾਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਸਾਂਝੀ ਸਿੱਖਿਆ ਨਾਂ ਦੀ ਗੈਰ-ਸਰਕਾਰੀ ਸੰਸਥਾ ਪੂਰੀ ਯਤਨਸ਼ੀਲ ਹੈ | ਇਸੇ ਮਕਸਦ ਲਈ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਵਿਖੇ ਗ੍ਰਾਮ ...
ਬੇਲਾ, 13 ਮਈ (ਮਨਜੀਤ ਸਿੰਘ ਸੈਣੀ)-ਪੰਜਾਬ ਸਰਕਾਰ ਵਲੋਂ ਵਧੀਆ ਸਿਹਤ ਸੇਵਾਵਾਂ ਦੇਣ ਦੇ ਕੀਤੇ ਵਾਅਦੇ ਅਨੁਸਾਰ ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਐਸ.ਐਮ.ਓ. ਸ੍ਰੀ ਚਮਕੌਰ ਸਾਹਿਬ ਦੀ ਰਹਿਨੁਮਾਈ ਹੇਠ ਹੈਲਥ ਐਂਡ ਵੈਲਨੈਂਸ ਸੈਂਟਰ ...
ਸ੍ਰੀ ਚਮਕੌਰ ਸਾਹਿਬ, 13 ਮਈ (ਜਗਮੋਹਣ ਸਿੰਘ ਨਾਰੰਗ)-ਸ੍ਰੀ ਚਮਕੌਰ ਸਾਹਿਬ ਖੇਤਰ ਦੇ ਨਹੀਂ ਬਲਕਿ ਪੰਜਾਬ ਭਰ ਤੋਂ ਬੱਚੇ ਸਥਾਨਕ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਕਬੱਡੀ ਅਕੈਡਮੀ ਵਿਚ ਕਬੱਡੀ ਦੀ ਸਿਖਲਾਈ ਲੈਣ ਲਈ ਆਉਂਦੇ ਹਨ, ਜਿੱਥੋਂ ਤਿਆਰ ਹੋਏ ਦਰਜਨਾਂ ਖਿਡਾਰੀ ...
ਚੰਡੀਗੜ੍ਹ, 13 ਮਈ (ਐਨ.ਐਸ. ਪਰਵਾਨਾ)-ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਹਿਸਾਰ ਕੋਰਟ ਵਿਚ ਤੈਨਾਤ ਜ਼ਿਲ੍ਹਾ ਅਟੋਰਨੀ ਮਹੇਂਦਰ ਪਾਲ ਨੂੰ ਹਰਿਆਣਾ ਪੁਲਿਸ ਦੇ ਇਕ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ) ਤੋਂ 2500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥ ਗਿ੍ਫ਼ਤਾਰ ...
ਚੰਡੀਗੜ੍ਹ, 13 ਮਈ (ਅਜੀਤ ਬਿਊਰੋ)-ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਪੰਜਾਬ ਪੁਲਿਸ ਦੇ ਇਕ ਡੀ.ਐਸ.ਪੀ. ਦੀ ਸ਼ਿਕਾਇਤ 'ਤੇ ਪੰਜਾਬ ਪੁਲਿਸ ਦੇ ਡੀ.ਜੀ.ਪੀ. ਅਤੇ ਡੀ.ਜੀ.ਪੀ ਜੇਲ੍ਹਾਂ ਨੂੰ 23 ਮਈ ਨੂੰ ਨਵੀ ਦਿੱਲੀ ਬੁਲਾਇਆ ਹੈ | ਡੀ.ਜੀ.ਪੀ. ...
ਐੱਸ. ਏ. ਐੱਸ. ਨਗਰ, 13 ਮਈ (ਤਰਵਿੰਦਰ ਸਿੰਘ ਬੈਨੀਪਾਲ)-ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਸਕੂਲ ਮੁਖੀਆਂ ਦੀ ਅਗਵਾਈ ਹੇਠ ਲਾਇਬ੍ਰੇਰੀਅਨਾਂ ਅਤੇ ਲਾਇਬ੍ਰੇਰੀ ਇੰਚਾਰਜਾਂ ਵਲੋਂ ਲਾਇਬ੍ਰੇਰੀ ਦੀਆਂ ਕਿਤਾਬਾਂ ਛੁੱਟੀਆਂ ...
ਸ੍ਰੀ ਅਨੰਦਪੁਰ ਸਾਹਿਬ, 13 ਮਈ (ਨਿੱਕੂਵਾਲ)-ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੀਆਂ ਨਰਸਿੰਗ ਸਿਸਟਰਜ ਵਲੋਂ ਫਲੋਰੈਂਸ ਨਾਇਟਐਂਗਲ ਦਾ ਜਨਮ ਦਿਨ ਨਰਸਿੰਗ ਦਿਵਸ ਵਜੋਂ ਮਨਾਇਆ ਗਿਆ ਜਿਸ ਵਿਚ ਸਿਸਟਰ ਕਸ਼ਮੀਰ ਕੌਰ, ਲਖਵਿੰਦਰ ਕੌਰ, ਉਰਮਿਲਾ ਸ਼ਰਮਾ, ਮਹਿੰਦਰ ਕੌਰ, ...
ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਕੌਮਾਂਤਰੀ ਨਰਸ ਦਿਵਸ ਮੌਕੇ ਸਥਾਨਕ ਬੀ.ਬੀ.ਐੱਮ.ਬੀ. ਟਰੇਨਿੰਗ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੀ.ਬੀ.ਐੱਮ.ਬੀ. ਹਸਪਤਾਲ ਰੈੱਡ ਕਰਾਸ ਸੁਸਾਇਟੀ ਦੀ ਪ੍ਰਧਾਨ ਸ੍ਰੀਮਤੀ ਹਰਪ੍ਰੀਤ ਕੌਰ ਅਤੇ ਸਕੱਤਰ ਸ੍ਰੀਮਤੀ ...
ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਅੱਜ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਸਿੱਖ ਲੀਡਰਾਂ ਨੇ ਦਿੱਲੀ ਵਿਚ ਭਾਰਤ ਦੇ ਅਲਪ ਸੰਖਿਅਕ ਕਾਰਜ ਰਾਜ ਮੰਤਰੀ ਸ੍ਰੀ ਜੌਹਨ ਬਾਰਲਾ, ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ...
ਨੂਰਪੁਰ ਬੇਦੀ, 13 ਮਈ (ਵਿੰਦਰ ਪਾਲ ਝਾਂਡੀਆ)-ਸੰਤ ਬਾਬਾ ਸੇਵਾ ਸਿੰਘ ਮੈਮੋਰੀਅਲ ਸਰਕਾਰੀ ਕਾਲਜ ਗੁਰੂ ਕਾ ਖੂਹ ਮੁੰਨੇ ਵਿਖੇ ਲੜਕੀਆਂ ਨੂੰ ਆ ਰਹੀ ਠੰਢੇ ਪਾਣੀ ਦੀ ਦਿੱਕਤ ਨੂੰ ਮੁੱਖ ਰੱਖਦੇ ਹੋਏ ਸਮਾਜ ਸੇਵੀ ਸ਼ਖ਼ਸੀਅਤ ਤੇ ਟਰਾਂਸਪੋਰਟਰ ਸਰਦਾਰ ਹਰਿੰਦਰ ਸਿੰਘ ...
ਰੂਪਨਗਰ, 13 ਮਈ (ਗੁਰਪ੍ਰੀਤ ਸਿੰਘ ਹੁੰਦਲ)-ਸਿਵਲ ਸਰਜਨ ਰੂਪਨਗਰ ਡਾ. ਪਰਮਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਚਲਾਏ ਜਾ ਰਹੇ ਥੈਲੇਸੀਮੀਆ ਜਾਗਰੂਕਤਾ ਹਫ਼ਤਾ ਦੇ ਸੰਬੰਧ ਵਿਚ ਏਐਨਐਮਜ ਅਤੇ ਆਸ਼ਾ ਵਰਕਰਜ਼ ਲਈ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ...
ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਸੀਨੀਅਰ ਸਿਟੀਜ਼ਨਜ਼ ਕੌਂਸਲ (ਰਜਿ.) ਰੂਪਨਗਰ ਵੱਲੋਂ 16 ਅਪ੍ਰੈਲ ਤੋਂ 15 ਮਈ ਤੱਕ ਦੇ ਆਉਂਦੇ ਮੈਂਬਰਾਂ ਦੇ ਜਨਮ ਦਿਨ ਸਮੂਹਿਕ ਤੌਰ ਤੇ ਐਚ.ਐਮ.ਟੀ. ਰਿਜ਼ੋਰਟ ਰੂਪਨਗਰ ਵਿਖੇ ਮਨਾਏ ਗਏ | ਮੈਂਬਰਾਂ ਵੱਲੋਂ ਖੁੱਲ੍ਹ ਕੇ ਆਪਣੇ ਜੀਵਨ ਦੇ ...
ਨੂਰਪੁਰ ਬੇਦੀ, 13 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਉਪ ਨੇਤਾ ਤੇ ਚੱਬੇਵਾਲ ਹਲਕੇ ਤੋਂ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਆਪਣੀ ਨੂਰਪੁਰ ਬੇਦੀ ਫੇਰੀ ਦੌਰਾਨ ਸਥਾਨਕ ਪ੍ਰਸਿੱਧ ਧਾਰਮਿਕ ਅਸਥਾਨ ਪੀਰ ਬਾਬਾ ਜ਼ਿੰਦਾ ਸ਼ਹੀਦ ...
ਸ੍ਰੀ ਚਮਕੌਰ ਸਾਹਿਬ ,13 ਮਈ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਥਾਨਕ ਇੰਦਰਾ ਕਾਲੋਨੀ 'ਚ ਮਲੇਰੀਆ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਬੀ. ਈ. ਈ. ਹਰਵਿੰਦਰ ਸਿੰਘ ਸੈਣੀ ਨੇ ਮਲੇਰੀਆ ਦਾ ਬੁਖ਼ਾਰ ਹੋਣ ਦੇ ਕਾਰਨ, ਬਚਾਓ ਅਤੇ ਇਲਾਜ ਸਬੰਧੀ ...
ਸੁਖਸਾਲ, 13 ਮਈ (ਧਰਮ ਪਾਲ)-ਨੇੜਲੇ ਪਿੰਡ ਭੰਗਲ ਵਿਚ ਪਿੰਡ ਵਾਸੀਆਂ ਵਲੋਂ ਇਲਾਕਾ ਸੰਘਰਸ਼ ਕਮੇਟੀ ਦੇ ਸਹਿਯੋਗ ਨਾਲ ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਓਵਰਲੋਡ ਟਿੱਪਰਾਂ ਵਿਰੁੱਧ ਧਰਨਾ ਲਾਇਆ ਹੋਇਆ ਸੀ, ਅੱਜ ਪਿੰਡ ਵਾਸੀਆਂ ਅਤੇ ਹਿਮਾਚਲ ਪ੍ਰਦੇਸ਼ ਦੇ ਕਰੈਸ਼ਰ ਮਾਲਕਾਂ ...
ਚੰਡੀਗੜ੍ਹ, 13 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਚਾਰ ਲੋਕਾਂ ਖ਼ਿਲਾਫ਼ ਉਸ ਦੇ ਪਿਤਾ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਸਬੰਧੀ ਮਾਮਲਾ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ...
ਚੰਡੀਗੜ੍ਹ, 13 ਮਈ (ਪ੍ਰੋ. ਅਵਤਾਰ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਦਸੰਬਰ 2021 ਵਿਚ ਲਈਆਂ ਗਈਆਂ ਬੀ.ਐਸ.ਸੀ (ਆਨਰਜ਼) ਬਾਇਓ ਟੈਕਨੌਲੋਜੀ ਪਹਿਲਾ ਸਮੈਸਟਰ, ਐਸ.ਐਸ.ਸੀ. ਸੂਚਨਾ ਤਕਨਾਲੋਜੀ ਪਹਿਲਾ ਸਮੈਸਟਰ, ਐਮ.ਏ (ਹਿਊਮਨ ਰਾਈਟ ਐਂਡ ਡਿਊਟੀਜ਼) ਪਹਿਲਾ ...
ਮੋਰਿੰਡਾ, 13 ਮਈ (ਕੰਗ)-ਸੀਨੀਅਰ ਸਿਟੀਜ਼ਨ ਕੌਂਸਲ ਮੋਰਿੰਡਾ ਵਲੋਂ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ, ਜਿਸ ਵਿਚ ਮਜ਼ਦੂਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਮੁਕਤ ਬੈਂਕ ਅਧਿਕਾਰੀ ਹਰਨਾਮ ਸਿੰਘ ਡੱਲਾ ਨੇ ਦੱਸਿਆ ਕਿ ...
ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ.ਐਸ.ਨਿੱਕੂਵਾਲ)-ਸਥਾਨਕ ਐੱਸ.ਜੀ.ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਸੱਤ ਵਿਦਿਆਰਥੀਆਂ ਨੇ ਅੰਮਿ੍ਤਪਾਨ ਕੀਤਾ | ਇਸ ਸੰਬੰਧੀ ਪਿ੍ੰਸੀਪਲ ਸੁਖਪਾਲ ਕੌਰ ਵਾਲੀਆ ਨੇ ਦੱਸਿਆ ਕੇ ਧਾਰਮਿਕ ਅਧਿਆਪਕਾ ਦਰਸ਼ਨ ਕੌਰ ਅਤੇ ਤਰਨਪ੍ਰੀਤ ...
ਸ੍ਰੀ ਅਨੰਦਪੁਰ ਸਾਹਿਬ, 13 ਮਈ (ਜੇ.ਐਸ. ਨਿੱਕੂਵਾਲ)-ਸਥਾਨਕ ਐੱਸ. ਜੀ. ਐੱਸ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਤਿਨਾਮ ਸਰਬ ਕਲਿਆਣ ਟਰੱਸਟ ਵਲੋਂ ਕਰਵਾਏ ਗੁਰਬਾਣੀ ਕੰਠ ਮੁਕਾਬਲਿਆਂ ਵਿਚ ਮੋਹਰੀ ਸਥਾਨ ਹਾਸਲ ਕੀਤੇ ਹਨ | ਇਸ ਸਬੰਧੀ ਪਿ੍ੰਸੀਪਲ ...
ਰੂਪਨਗਰ, 13 ਮਈ (ਸਤਨਾਮ ਸਿੰਘ ਸੱਤੀ)-ਭਾਰਤੀਯ ਯੋਗ ਸੰਸਥਾਨ (ਰਜਿ.) ਦੀ ਜ਼ਿਲ੍ਹਾ ਇਕਾਈ ਰੂਪਨਗਰ ਵਲੋਂ ਸ਼ਨੀ ਮੰਦਰ ਰੂਪਨਗਰ ਵਿਖੇ 15 ਮਈ ਤੱਕ ਭਾਰਤ ਵਿਕਾਸ ਪ੍ਰੀਸ਼ਦ ਦੇ ਸਹਿਯੋਗ ਨਾਲ 5 ਦਿਨਾਂ ਦੇ ਯੋਗ ਕੈਂਪ ਕਰਵਾਇਆ ਜਾ ਰਿਹਾ ਹੈ | ਕੈਂਪ ਦੌਰਾਨ ਗਰਮੀਆਂ ਦੇ ਦਿਨਾਂ 'ਚ ...
ਬੇਲਾ, 13 ਮਈ (ਮਨਜੀਤ ਸਿੰਘ ਸੈਣੀ)-ਪਾਵਰਕਾਮ ਨੇ ਖਪਤਕਾਰਾਂ ਦੀਆਂ ਸਮੱਸਿਆਵਾਂ, ਸ਼ਿਕਾਇਤਾਂ ਨੂੰ ਹੱਲ ਕਰਨ ਲਈ ਪਾਵਰਕਾਮ ਉਪ ਮੰਡਲ ਦਫ਼ਤਰ ਬੇਲਾ ਵਿਖੇ ਇੰਜ: ਅਮਨ ਗੁਪਤਾ ਸੀਨੀਅਰ ਕਾਰਜਕਾਰੀ ਇੰਜੀਨੀਅਰ ਸੰਚਾਲਨ ਮੰਡਲ ਰੂਪਨਗਰ ਇੰਜ: ਰਘਵੀਰ ਸਿੰਘ ਉਪ ਮੰਡਲ ਅਫ਼ਸਰ ...
ਢੇਰ, 13 ਮਈ (ਸ਼ਿਵ ਕੁਮਾਰ ਕਾਲੀਆ)-ਪਿੰਡ ਗੰਭੀਰਪੁਰ (ਉਪਰਲਾ) ਵਿਖੇ ਨਵੇਂ ਮਹਿਲਾ ਮੰਡਲ ਦੀ ਚੋਣ ਕੀਤੀ ਗਈ, ਜਦੋਂ ਕਿ ਪਹਿਲਾ ਰਹੇ ਮਹਿਲਾ ਮੰਡਲ ਦੇ ਪ੍ਰਧਾਨ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਮੈਡਮ ਸੁੱਧਾ ਮੁੱਖ ਸੇਵਿਕਾ ਸ੍ਰੀ ਅਨੰਦਪੁਰ ਸਾਹਿਬ ਵਿਸ਼ੇਸ਼ ...
ਢੇਰ, 13 ਮਈ (ਸ਼ਿਵ ਕੁਮਾਰ ਕਾਲੀਆ)-ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ ਦਾ ਬਾਰ੍ਹਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਰਿਹਾ | ਪਹਿਲੇ ਸਮੈਸਟਰ ਦੇ ਨਤੀਜਿਆਂ ਵਿਚ ਨਵਨੀਤ ਕੌਰ ਪੁੱਤਰੀ ਮਲਕੀਤ ਸਿੰਘ ਅਤੇ ਜਸਪ੍ਰੀਤ ਕੌਰ ਪੁੱਤਰੀ ਸੁਰਿੰਦਰ ਸਿੰਘ 89 ਫ਼ੀਸਦੀ ਅੰਕ ਪ੍ਰਾਪਤ ਕਰ ...
ਸੁਖਸਾਲ, 13 ਮਈ (ਧਰਮ ਪਾਲ)-ਸੀਨੀਅਰ ਸਿਟੀਜ਼ਨ ਕੌਂਸਲ ਨੰਗਲ ਵਲੋਂ ਸਰਕਾਰੀ ਮਿਡਲ ਸਕੂਲ ਛੋਟੇਵਾਲ ਵਿਖੇ ਬੱਚਿਆਂ ਦੀ ਮੁਸ਼ਕਿਲ ਨੂੰ ਵੇਖਦੇ ਹੋਏ ਆਰ. ਓ. ਲਗਾਇਆ ਗਿਆ | ਇਸ ਮੌਕੇ ਕੌਂਸਿਲ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਅਤੇ ਉਨ੍ਹਾਂ ...
• ਸਕੂਲ ਤੇ ਪੰਚਾਇਤ ਵਲੋਂ ਕੀਤਾ ਸਨਮਾਨ ਨੂਰਪੁਰ ਬੇਦੀ, 13 ਮਈ (ਵਿੰਦਰ ਪਾਲ ਝਾਂਡੀਆ)-ਭਾਵੇਂ ਅੱਜ ਦੇ ਯੁੱਗ 'ਚ ਲੜਕੀਆਂ ਨੂੰ ਮਾਪਿਆਂ ਵਲੋਂ ਬੋਝ ਸਮਝਿਆ ਜਾਂਦਾ ਹੈ, ਪਰ ਸਿੱਖਿਆ ਦੇ ਨਾਲ ਨਾਲ ਹਰ ਖੇਤਰ ਵਿਚ ਲੜਕੀਆਂ ਲੜਕਿਆਂ ਨਾਲੋਂ ਤਰੱਕੀ ਕਰਕੇ ਅੱਗੇ ਵੱਧ ਰਹੀਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX