ਅਜਨਾਲਾ, 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੰਯੁਕਤ ਸਮਾਜ ਸੁਧਾਰ ਸੰਸਥਾ ਅਜਨਾਲਾ ਦੀ ਅਹਿਮ ਮੀਟਿੰਗ ਇੱਥੋਂ ਨੇੜਲੇ ਪਿੰਡ ਬੋਹਲੀਆਂ ਵਿਖੇ ਜਸਪਾਲ ਸਿੰਘ ਸੈਂਸਰੀਆ ਅਤੇ ਗੁਰਅੰਮਿ੍ਤਪਾਲ ਸਿੰਘ ਬੋਹਲੀਆਂ ਦੀ ਅਗਵਾਈ ਹੇਠ ਹੋਈ ਜਿਸ ਵਿਚ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ ਸਮੇਤ ਸਮੂਹ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ | ਇਸ ਇਕੱਤਰਤਾ ਦੌਰਾਨ ਕਿਸਾਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਸਬੰਧੀ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਪੰਜਾਬ ਵਿਚ ਇੱਕੋ ਤਾਰੀਖ਼ ਨੂੰ ਹੀ ਝੋਨਾ ਲਗਾਉਣ ਦੀ ਆਗਿਆ ਦਿੱਤੀ ਜਾਵੇ ਕਿਉਂਕਿ ਮਾਝਾ ਖੇਤਰ ਵਿਚ ਜ਼ਿਆਦਾ ਲੇਟ ਝੋਨਾ ਲੱਗਣ ਕਰ ਕੇ ਝੋਨਾ ਪੱਕਣ ਸਮੇਂ ਨਮੀਂ ਦੀ ਮਾਤਰਾ ਵੱਧ ਰਹਿ ਸਕਦੀ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਸਮੇਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਆਗੂਆਂ ਨੇ ਮੀਟਿੰਗ ਦੌਰਾਨ ਕਿਹਾ ਕਿ ਜੇਕਰ ਸਰਕਾਰ ਵਲੋਂ ਹੁਣ ਨਿਸ਼ਚਿਤ ਕੀਤੀ ਤਰੀਕ ਨੂੰ ਝੋਨਾ ਲੱਗਣਾ ਸ਼ੁਰੂ ਹੁੰਦਾ ਹੈ ਤਾਂ ਲੇਬਰਾਂ ਦੀ ਵੀ ਕਾਫੀ ਕਮੀਂ ਆਵੇਗੀ ਤੇ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਮਹਿੰਗੇ ਮੁੱਲ 'ਤੇ ਲੇਬਰਾਂ ਦਾ ਪ੍ਰਬੰਧ ਕਰਨਾ ਪਵੇਗਾ | ਅੰਤ ਵਿਚ ਸੰਸਥਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ ਤੇ ਭਾਈ ਕਾਬਲ ਸਿੰਘ ਸ਼ਾਹਪੁਰ ਵਲੋਂ ਨਵ ਨਿਯੁਕਤ ਪ੍ਰਧਾਨ ਹਰਦਿਆਲ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰਦਿਆਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ | ਇਸ ਮੀਟਿੰਗ ਦੌਰਾਨ ਸੰਯੁਕਤ ਸਮਾਜ ਸੁਧਾਰ ਸੰਸਥਾ ਪਿੰਡ ਬੋਹਲੀਆਂ ਦੀ ਕਮੇਟੀ ਦਾ ਗਠਨ ਕਰਕੇ ਹਰਦਿਆਲ ਸਿੰਘ ਬੋਹਲੀਆਂ ਨੂੰ ਪ੍ਰਧਾਨ ਅਤੇ ਗੁਰਪ੍ਰੀਤ ਸਿੰਘ ਫ਼ੌਜੀ, ਰਘਬੀਰ ਸਿੰਘ, ਸਤਨਾਮ ਸਿੰਘ ਚੰਡੀਗੜ੍ਹੀਆ, ਗੁਰਜੀਤ ਸਿੰਘ, ਰਵਿੰਦਰ ਸਿੰਘ, ਸਾਬੀ ਮੁਹਾਰੀਆ, ਗੁਰਜੀਤ ਸਿੰਘ ਫੌਜੀ, ਸੁਖਦੇਵ ਸਿੰਘ, ਨੰਬਰਦਾਰ ਹਰਦਿਆਲ ਸਿੰਘ, ਜਗਜੀਤ ਸਿੰਘ, ਗੱਜਣ ਸਿੰਘ ਅਤੇ ਸਤਨਾਮ ਸਿੰਘ ਕਾਰਜਕਾਰੀ ਮੈਂਬਰ ਬਣਾਏ ਗਏ | ਇਸ ਮੌਕੇ ਭਾਈ ਕਾਬਲ ਸਿੰਘ ਸ਼ਾਹਪੁਰ, ਬਲਕਾਰ ਸਿੰਘ ਬਾਜਵਾ, ਪ੍ਰਤਾਪ ਸਿੰਘ ਬੱਚੀਵਿੰਡ ਵਾਲੇ, ਨੰਬਰਦਾਰ ਗ਼ੁਲਜ਼ਾਰ ਸਿੰਘ ਕੋਟਲੀ, ਸੋਹਨ ਲਾਲ ਦਿਆਲਪੁਰਾ, ਸਾਹਿਬਜੀਤ ਸਿੰਘ ਨੰਬਰਦਾਰ ਸਮੇਤ ਵੱਡੀ ਗਿਣਤੀ ਪਿੰਡ ਬੋਹਲੀਆਂ ਦੇ ਵਸਨੀਕ ਹਾਜ਼ਰ ਸਨ |
ਅਜਨਾਲਾ, 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਸ. ਹਰਪ੍ਰਤਾਪ ਸਿੰਘ ਅਜਨਾਲਾ ਦੇ ਸਪੁੱਤਰ ਤੇ ਦੀ ਅੰਮਿ੍ਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਦੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ ਵਲੋਂ ਅੱਜ ਅਜਨਾਲਾ ਸ਼ਹਿਰ ਦੇ ਵਾਰਡ ਨੰਬਰ 10 ...
ਅਜਨਾਲਾ, 13 ਮਈ (ਐੱਸ. ਪ੍ਰਸ਼ੋਤਮ)- ਜਮਹੂਰੀ ਕਿਸਾਨ ਸਭਾ ਪੰਜਾਬ ਦੇ ਤਹਿਸੀਲ ਪੱਧਰੀ ਦਫ਼ਤਰੀ ਕੰਪਲੈਕਸ ਵਿਖੇ ਸਭਾ ਦੇ ਸੂਬਾ ਪ੍ਰਧਾਨ ਤੇ ਖੇਤੀ ਮਾਹਿਰ ਡਾ: ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ 'ਚ ਕਿਸਾਨ-ਮਜ਼ਦੂਰ ਮੀਟਿੰਗ ਹੋਈ | ਮੀਟਿੰਗ 'ਚ ਸਾਉਣੀ ਦੀਆਂ ਫਸਲਾਂ ਤੇ ...
ਅਜਨਾਲਾ, 13 ਮਈ (ਐਸ. ਪ੍ਰਸ਼ੋਤਮ)-ਸੱਤਾਧਾਰੀ ਆਮ ਆਦਮੀ ਪਾਰਟੀ ਦੇ ਹਲਕਾ ਪੱਧਰੀ ਮੁੱਖ ਦਫ਼ਤਰ ਵਿਖੇ ਜ਼ਿਲ੍ਹਾ ਸੰਯੁਕਤ ਸਕੱਤਰ ਗਗਨਦੀਪ ਸਿੰਘ ਛੀਨਾ ਦੇ ਉੱਦਮ ਨਾਲ ਸੂਬਾ ਸਰਕਾਰ ਦੀਆਂ ਲੋਕ ਪੱਖੀ ਪ੍ਰਾਪਤੀਆਂ ਤੇ ਨੀਤੀਆਂ ਦਾ ਪ੍ਰਚਾਰ ਤੇ ਪਸਾਰ ਕਰਨ ਹਿੱਤ ਹਲਕੇ ਦੇ ...
ਅਟਾਰੀ, 13 ਮਈ (ਗੁਰਦੀਪ ਸਿੰਘ ਅਟਾਰੀ)-ਅਟਾਰੀ ਬਾਰਡਰ ਟਰੱਕ ਆਪ੍ਰੇਟਰਜ਼ ਯੂਨੀਅਨ ਦੇ ਨੁਮਾਇੰਦੇ ਅਤੇ ਸਮਾਜ ਸੇਵਕ ਸਰਬਜੀਤ ਸਿੰਘ ਲਵਲੀ ਦੇ ਮਾਤਾ ਅਤੇ ਫਾਇਨਾਂਸਰ ਅਮਰਜੀਤ ਸਿੰਘ ਸਿੱਧੂ ਬਾਜ਼ਾਰ ਵਾਲਿਆਂ ਦੇ ਧਰਮ ਪਤਨੀ ਮਾਤਾ ਸੁਰਜੀਤ ਕੌਰ ਪਿਛਲੇ ਦਿਨੀਂ ਆਪਣੀ ...
ਬਾਬਾ ਬਕਾਲਾ ਸਾਹਿਬ, 13 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ 5ਵੀਂ ਦੇ ਨਤੀਜਿਆਂ ਵਿਚੋਂ ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਸਾਹਿਬ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਹਨ | ਜਿਸ ਵਿਚੋਂ ਸਕੂਲ ਦੇ ...
ਬਾਬਾ ਬਕਾਲਾ ਸਾਹਿਬ/ਸਠਿਆਲਾ, 13 ਮਈ (ਸ਼ੇਲਿੰਦਰਜੀਤ ਸਿੰਘ ਰਾਜਨ, ਸਫ਼ਰੀ)-ਪੰਜਾਬ ਸਰਕਾਰ ਵਲੋਂ ਪਿੰਡਾਂ ਵਿਚ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ਆਰੰਭੀ ਮੁਹਿੰਮ ਵਿਚ ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਵਿਚ ਨਾਜਾਇਜ਼ ਕਬਜ਼ਿਆਂ ਨੂੰ ਛੁਡਾਉਣ ਲਈ ...
ਬਿਆਸ, 13 ਮਈ (ਪਰਮਜੀਤ ਸਿੰਘ ਰੱਖੜਾ)-ਅਜਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਥੇਬੰਦਕ ਸਕੱਤਰ ਦਲਬੀਰ ਸਿੰਘ ਬੇਦਾਦਪੁਰ ਅਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਬਾਬਾ ਬਕਾਲਾ ਸਾਹਿਬ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ | ਉਪਰੰਤ ਐਕਸੀਅਨ ਦਫਤਰ ਬਿਆਸ ...
ਚੌਕ ਮਹਿਤਾ, 13 ਮਈ (ਧਰਮਿੰਦਰ ਸਿੰਘ ਭੰਮਰਾ)-ਦਾਣਾ ਮੰਡੀ ਮਹਿਤਾ ਦੇ ਆੜਤੀਆਂ ਵਲੋਂ ਅੱਜ ਇੱਥੇ ਇਕ ਅਹਿਮ ਮੀਟਿੰਗ ਕੀਤੀ ਗਈ | ਜਿਸ ਦੌਰਾਨ ਮੰਡੀ ਮਹਿਤਾ ਦੇ ਪ੍ਰਧਾਨ ਦੀ ਨਵੀਂ ਚੋਣ ਕਰਵਾਈ | ਇਸ ਚੋਣ ਦੌਰਾਨ 'ਆਪ' ਪਾਰਟੀ ਦੇ ਨੌਜਵਾਨ ਆਗੂ ਦਵਿੰਦਰ ਸਿੰਘ ਮੱਲੀ (ਡੀ. ਐੱਸ. ...
ਮਜੀਠਾ, 13 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਪੰਜਾਬ ਵਿਚ ਨਸ਼ਾ ਤਸਕਰਾਂ, ਪੁਲਿਸ ਅਤੇ ਸਿਆਸਤਦਾਨਾ ਦੇ ਆਪਸੀ ਗੱਠਜੋੜ ਨੂੰ ਤੋੜਣ ਨਾਲ ਹੀ ਨਸ਼ਿਆਂ ਦਾ ਖਾਤਮਾ ਸੰਭਵ ਹੋ ਸਕਦਾ ਹੈ | ਪਿਛਲੇ ਸਮੇਂ ਦੌਰਾਨ ਸੱਤਾ 'ਤੇ ਕਾਬਜ ਦੋ ਸਰਕਾਰਾਂ ਸ਼੍ਰੋਮਣੀ ਅਕਾਲੀ ...
ਬਿਆਸ, 13 ਮਈ (ਪਰਮਜੀਤ ਸਿੰਘ ਰੱਖੜਾ)-ਸ਼ਿਵ ਸੈਨਾ ਹਿੰਦੋਤਸਾਨ ਪਾਰਟੀ ਵਲੋਂ ਸੁਰੇਸ਼ ਮਹਿਤਾ ਨੂੰ ਜ਼ਿਲ੍ਹਾ ਯੂਥ ਪ੍ਰਧਾਨ ਨਿਯੁਕਤ ਕੀਤੇ ਜਾਣ ਦੀ ਖਬਰ ਹੈ | ਜਾਣਕਾਰੀ ਦਿੰਦਿਆਂ ਯੂਥ ਉਪ ਪ੍ਰਧਾਨ ਪੰਜਾਬ ਡੈਨੀ ਰਾਮ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਪਵਨ ਕੁਮਾਰ ...
ਨਵਾਂ ਪਿੰਡ, 13 ਮਈ (ਜਸਪਾਲ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਲੋਂ ਘੋਸ਼ਿਤ ਕੀਤੇ ਗਏ 5ਵੀਂ ਜਮਾਤ ਦੇ ਨਤੀਜਿਆਂ 'ਚੋਂ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸੈਕਰਡ ਲਾਈਟ ਸੀਨੀ: ਸੈਕੰ: ਸਕੂਲ ਫ਼ਹਿਪੁਰ ਰਾਜਪੂਤਾਂ ਦਾ ਨਤੀਜਾ ਬੇ-ਹੱਦ ਸ਼ਾਨਦਾਰ ਰਿਹਾ | ਇਸ ...
ਧਰਮਿੰਦਰ ਸਿੰਘ ਭੰਮਰਾ ਚੌਂਕ ਮਹਿਤਾ, 13 ਮਈ -ਦਮਦਮੀ ਟਕਸਾਲ ਦਾ ਹੈੱਡ ਕੁਆਰਟਰ ਹੋਣ ਕਾਰਨ ਵਿਸ਼ਵ ਪੱੱਧਰ 'ਤੇ ਵਿਲੱਖਣ ਪਹਿਚਾਨ ਵਾਲਾ ਹੈ, ਕਸਬਾ ਮਹਿਤਾ ਚੌਂਕ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ | ਭਾਵੇਂ ਸਰਕਾਰਾਂ ਪਿੰਡਾਂ ਅਤੇ ...
ਅਜਨਾਲਾ 13 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਬ ਡਵੀਜ਼ਨ ਅਜਨਾਲਾ ਦੇ ਨਵ ਨਿਯੁਕਤ ਐੱਸ.ਡੀ.ਐੱਮ ਸ੍ਰੀਮਤੀ ਅਨੂਪ੍ਰੀਤ ਕੌਰ ਪੀ.ਸੀ. ਐੱਸ ਵਲੋਂ ਅੱਜ ਦਫ਼ਤਰ ਦੇ ਸਮੂਹ ਕਰਮਚਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ | ਮੀਟਿੰਗ ਦੌਰਾਨ ...
ਚੌਂਕ ਮਹਿਤਾ, 13 ਮਈ (ਜਗਦੀਸ਼ ਸਿੰਘ ਬਮਰਾਹ)-ਕੈਬਨਿਟ ਮੰਤਰੀ ਤੇ ਹਲਕਾ ਵਿਧਾਇਕ ਹਰਭਜਨ ਸਿੰਘ ਈ. ਟੀ. ਓ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਾਣਾ ਮੰਡੀ ਮਹਿਤਾ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ...
ਚੋਗਾਵਾਂ, 13 ਮਈ (ਗੁਰਬਿੰਦਰ ਸਿੰਘ ਬਾਗੀ)-ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਸਕੱਤਰ ਆਈ. ਏ. ਐਸ. ਸ੍ਰੀਮਤੀ ਨਮਿਤਾ ਜੇ ਪਿ੍ਆਦਰਸ਼ੀ ਨੇ ਬਲਾਕ ਅਟਾਰੀ ਤੇ ਚੋਗਾਵਾਂ ਦੇ ਸਰੱਹਦੀ ਪਿੰਡ ਉਦਰ ਧਾਰੀਵਾਲ ਤੇ ਹੋਰਨਾ ਪਿੰਡਾਂ ਦਾ ਦੌਰਾ ਕੀਤਾ ...
ਲੋਪੋਕੇ, 13 ਮਈ (ਗੁਰਵਿੰਦਰ ਸਿੰਘ ਕਲਸੀ)-ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਮੁੱਧ ਖੋਖਰ ਦੇ ਸੱਕੀ ਨਾਲੇ ਤੋਂ ਪਾਰ ਸੈਂਕੜੇ ਕਿਸਾਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਸੱਕੀ ਨਾਲੇ ਦੇ ਟੁੱਟ ਜਾਣ ਕਾਰਨ ਪਿਛਲੇ 15 ਸਾਲਾਂ ਤੋਂ ਪ੍ਰਭਾਵਿਤ ਹੋ ਰਹੀ ਹੈ ਅਤੇ ਕਿਸਾਨਾਂ ਨੂੰ ...
ਅਜਨਾਲਾ, 13 ਮਈ (ਐਸ. ਪ੍ਰਸ਼ੋਤਮ)- ਅੱਜ ਇਥੇ ਅਕਾਲੀ ਦਲ (ਬ) ਦੇ ਹਲਕਾ ਪੱਧਰੀ ਮੁੱਖ ਦਫ਼ਤਰ ਵਿਖੇ ਅਕਾਲੀ ਵਰਕਰਾਂ ਨੂੰ ਪ੍ਰਸ਼ਾਸਨ ਕੋਲੋਂ ਦਰਪੇਸ਼ ਮੁਸ਼ਕਿਲਾਂ ਸੁਨਣ ਤੇ ਹੱਲ ਕਰਵਾਉਣ ਲਈ ਲੋਕ ਦਰਬਾਰ ਲਗਾਇਆ ਗਿਆ | ਜਿਸ ਦੌਰਾਨ ਸਾਬਕਾ ਅਕਾਲੀ ਵਿਧਾਇਕ ਤੇ ਦਲ ਦੇ ਕੌਮੀ ...
ਬਾਬਾ ਬਕਾਲਾ ਸਾਹਿਬ, 13 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-'ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਾਂਗਾ ਅਤੇ ਇਸ ਪਵਿੱਤਰ ਨਗਰੀ ਦੇ ਅਧੂਰੇ ਰਹਿ ਗਏ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਲਈ ਮੁੱਖ ਮੰਤਰੀ ਭਗਵੰਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX