ਚੰਡੀਗੜ੍ਹ, 13 ਮਈ (ਅਜੀਤ ਬਿਊਰੋ)- ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦਿਸ਼ਾ-ਨਿਰਦੇਸ਼ਾਂ 'ਤੇ ਅੱਜ ਵਿਭਾਗ ਵਲੋਂ ਡਿੱਪੂ ਹੋਲਡਰਾਂ ਨੂੰ ਪ੍ਰਧਾਨ ਮੰਤਰੀ ਅੰਨ ਕਲਿਆਣ ਯੋਜਨਾ ਤਹਿਤ ਵੰਡੀ ਕਣਕ ਦੇ ਕਮਿਸ਼ਨ ਵਜੋਂ 42 ਕਰੋੜ ਰੁਪਏ ਜਾਰੀ ਕੀਤੇ ਗਏ | ਸੂਬੇ ਭਰ ਦੇ ਡਿੱਪੂ ਹੋਲਡਰਾਂ ਨਾਲ ਇੱਥੇ ਸੈਕਟਰ-39 ਸਥਿਤ ਅਨਾਜ ਭਵਨ ਵਿਖੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬਾ ਸਰਕਾਰ ਡਿੱਪੂ ਹੋਲਡਰਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਇਸੇ ਦੇ ਹਿੱਸੇ ਵਜੋਂ ਸਰਕਾਰ ਦੀ ਇਹ ਵੀ ਭਰਪੂਰ ਕੋਸ਼ਿਸ਼ ਹੈ ਕਿ ਡਿੱਪੂ ਹੋਲਡਰਾਂ ਦੀ ਆਮਦਨ 'ਚ ਵਾਧਾ ਕਰਨ ਲਈ ਉਨ੍ਹਾਂ ਨੂੰ ਆਪਣੇ ਡਿੱਪੂਆਂ 'ਤੇ ਮਾਰਕਫੈੱਡ ਦੇ ਕੁਝ ਉਤਪਾਦ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ | ਮਾਰਕਫੈੱਡ ਦੇ ਇਕ ਮਸ਼ਹੂਰ ਅਦਾਰਾ ਹੋਣ ਕਾਰਨ ਇਸ ਦੇ ਉਤਪਾਦਾਂ ਦੀ ਬਾਜ਼ਾਰ ਵਿਚ ਬਹੁਤ ਮੰਗ ਹੈ, ਜਿਸ ਨਾਲ ਇਨ੍ਹਾਂ ਉਤਪਾਦਾਂ ਨੂੰ ਵੇਚ ਕੇ ਡਿੱਪੂ ਹੋਲਡਰ ਵੀ ਆਪਣੀ ਆਮਦਨ ਵਿਚ ਵਾਧਾ ਕਰ ਸਕਦੇ ਹਨ | ਇਸ ਮੌਕੇ ਵਿਭਾਗ ਦੇ ਸਕੱਤਰ ਗੁਰਕਿਰਤ ਕਿ੍ਪਾਲ ਸਿੰਘ, ਡਾਇਰੈਕਟਰ ਅਭਿਨਵ ਤਿ੍ਖਾ ਅਤੇ ਪੰਜਾਬ ਰਾਜ ਡਿੱਪੂ ਹੋਲਡਰ ਯੂਨੀਅਨ (ਸਿੱਧੂ) ਦੇ ਸੂਬਾ ਪ੍ਰਧਾਨ ਅਤੇ ਆਲ ਇੰਡੀਆ ਫੇਅਰ ਪ੍ਰਾਈਜ਼ ਸ਼ਾਪ ਫੈਡਰੇਸ਼ਨ ਦੇ ਵਾਈਸ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਵੀ ਮੌਜੂਦ ਸਨ |
ਪੱਟੀ/ਹਰੀਕੇ ਪੱਤਣ, 13 ਮਈ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ, ਸੰਜੀਵ ਕੁੰਦਰਾ)-ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਕੋਟਦਾਤਾ ਵਿਖੇ ਘਰੇਲੂ ਕਲੇਸ਼ ਕਾਰਨ ਪਤੀ ਵਲੋਂ ਆਪਣੀ ਪਤਨੀ ਦੇ ਸਿਰ 'ਚ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ...
ਚੋਹਲਾ ਸਾਹਿਬ, 13 ਮਈ (ਬਲਵਿੰਦਰ ਸਿੰਘ)¸ਜ਼ਿਲ੍ਹਾ ਤਰਨ ਨਾਲ ਸੰਬੰਧਿਤ ਦਰਿਆ ਬਿਆਸ ਦੇ ਕੰਢੇ ਵਸੇ ਪਿੰਡ ਘੜਕਾ ਵਿਖੇ ਅੱਜ ਸ਼ਾਮ ਦੋ ਨਜਵਾਨਾਂ ਦੀ ਨਹਾਉਂਦੇ ਸਮੇਂ ਡੁੱਬ ਜਾਣ ਕਾਰਨ ਮੌਤ ਹੋਈ | ਜਿਨ੍ਹਾਂ ਦੀਆਂ ਲਾਸ਼ਾਂ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਪਿੰਡ ਦੇ ਹੀ ...
ਪਟਿਆਲਾ, 13 ਮਈ (ਅ.ਸ. ਆਹਲੂਵਾਲੀਆ)-ਸਥਾਨਕ ਸੰਗਰੂਰ ਰੋਡ 'ਤੇ ਪਸਿਆਣਾ ਪੁਲ ਲਾਗੇ ਭਾਖੜਾ ਨਹਿਰ 'ਚ ਨਹਾਉਣ ਗਏ ਦੋ ਨੌਜਵਾਨਾਂ ਦੇ ਪਾਣੀ ਦੇ ਵਹਾਅ 'ਚ ਰੁੜਨ ਸਬੰਧੀ ਦੱਸਿਆ ਜਾ ਰਿਹਾ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਨੌਜਵਾਨ ਭੁੱਨਰਹੇੜੀ ਦੇ ਰਹਿਣ ਵਾਲੇ ਸਨ ਤੇ 12ਵੀਂ ...
ਪੁਨੀਤ ਬਾਵਾ
ਲੁਧਿਆਣਾ, 13 ਮਈ-ਭਾਰਤੀ ਜਨਤਾ ਪਾਰਟੀ ਪੰਜਾਬ ਅੰਦਰ ਪੱਕੇ ਪੈਰੀਂ ਹੋਣ ਲਈ ਜੰਗੀ ਪੱਧਰ 'ਤੇ ਉਪਰਾਲੇ ਕਰ ਰਹੀ ਹੈ, ਜਿਸ ਦੇ ਤਹਿਤ ਹੀ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ 14 ਮਈ ਨੂੰ ਲੁਧਿਆਣਾ ਵਿਖੇ ਆ ਕੇ ਪਾਰਟੀ ਆਗੂਆਂ ਤੇ ਵਰਕਰਾਂ ਅੰਦਰ ਨਵੀਂ ਊਰਜਾ ...
ਸੰਗਰੂਰ, 13 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਵਲੋਂ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਹੈ ਕਿ ਉਹ ਅੱਜ ਵੀ ਆਪਣੀ ਗੱਲ 'ਤੇ ਕਾਇਮ ਹਨ ਕਿ ਪੰਜਾਬ 'ਚੋਂ 'ਆਪ' ਦੇ 21 ਵਿਧਾਇਕ ...
ਚੰਡੀਗੜ੍ਹ, 13 ਮਈ (ਅ.ਬ.)-ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਬੀਤੀ ਸ਼ਾਮ ਨਵੀਂ ਦਿੱਲੀ 'ਚ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ | ਸਪੀਕਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਹ ਪਹਿਲੀ ਵਾਰ ਰਾਸ਼ਟਰਪਤੀ ਨੂੰ ਮਿਲੇ ਹਨ | ਇੱਥੋਂ ਜਾਰੀ ਇਕ ...
ਲੁਧਿਆਣਾ, 13 ਮਈ (ਪੁਨੀਤ ਬਾਵਾ)-ਨਿਰਦੇਸ਼ਕ ਸਿੱਖਿਆ ਵਿਭਾਗ ਵਲੋਂ ਵਿਦਿਆਰਥਣਾਂ ਨੂੰ ਰਾਤ ਸਮੇਂ ਮੋਬਾਈਲ ਫੋਨ 'ਤੇ ਗਲਤ ਸੰਦੇਸ਼ ਭੇਜਣ ਵਾਲੇ ਪੀ.ਟੀ.ਆਈ. ਅਧਿਆਪਕ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਮੁਅੱਤਲ ਅਧਿਆਪਕ ਦਾ ਹੈਡਕੁਆਰਟਰ ਜ਼ਿਲ੍ਹਾ ਸਿੱਖਿਆ ਅਫ਼ਸਰ ...
ਚੰਡੀਗੜ੍ਹ, 13 ਮਈ (ਐਨ.ਐਸ.ਪਰਵਾਨਾ)-ਜਾਣਕਾਰ ਹਲਕਿਆਂ ਨੇ ਪ੍ਰਗਟਾਵਾ ਕੀਤਾ ਹੈ ਕਿ ਜੂਨ ਦੇ ਅੱਧ 'ਚ ਪੰਜਾਬ ਵਿਧਾਨ ਸਭਾ ਦਾ ਜੋ ਬਜਟ ਸੈਸ਼ਨ ਹੋ ਰਿਹਾ ਹੈ, ਉਸ ਵਿਚ ਡਿਪਟੀ ਸਪੀਕਰ ਦੀ ਚੋਣ ਵੀ ਹੋ ਸਕਦੀ ਹੈ ਅਤੇ ਇਸ ਸਬੰਧ 'ਚ ਮੌਜੂਦਾ ਵਿਧਾਨ ਸਭਾ ਦੇ ਇਕੋ ਇਕ ਮੈਂਬਰ ਮੁਹੰਮਦ ...
ਚੰਡੀਗੜ੍ਹ, 13 ਮਈ (ਅਜੀਤ ਬਿਊਰੋ)- ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਅੱਜ ਕੋਰੋਨਾ ਦੇ 33 ਨਵੇਂ ਮਾਮਲੇ ਆਏ ਹਨ, ਜਦਕਿ 26 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਐਸ.ਏ.ਐਸ. ਨਗਰ ਤੋਂ 13, ਰੋਪੜ ਤੋਂ 7, ਲੁਧਿਆਣਾ ਤੋਂ 4, ਜਲੰਧਰ ਤੋਂ 3, ਫਰੀਦਕੋਟ ਤੋਂ 2, ਫ਼ਿਰੋਜਪੁਰ ...
ਧੂਰੀ, 13 ਮਈ (ਸੰਜੇ ਲਹਿਰੀ)- ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਧੂਰੀ ਵਿਖੇ ਬੀਤੀ ਰਾਤ ਨਿਰਮਲ ਸਿੰਘ ਨਾਮੀ ਇਕ ਨੌਜਵਾਨ ਦੀ ਨਸ਼ੇ ਦੀ ਵਧੇਰੇ ਮਾਤਰਾ ਲੈਣ ਨਾਲ ਮੌਤ ਹੋਣ ਦੀ ਖ਼ਬਰ ਹੈ | ਇਸ ਘਟਨਾ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ ਹੈ ਅਤੇ ਇਸ ਮਾਮਲੇ ...
ਚੰਡੀਗੜ੍ਹ, 13 ਮਈ (ਐਨ.ਐਸ.ਪਰਵਾਨਾ)- ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਮੈਂਬਰਾਂ ਨੂੰ ਟ੍ਰੇਨਿੰਗ ਦੇਣ ਲਈ 31 ਮਈ ਤੋਂ ਚੰਡੀਗੜ੍ਹ 'ਚ ਟ੍ਰੇਨਿੰਗ ਕੈਂਪ ਲਾਇਆ ਜਾਏਗਾ, ਜੋ 1 ਤੇ 2 ਜੂਨ ਤੱਕ ਜਾਰੀ ਰਹੇਗਾ | ਇਹ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕੀਤਾ | 'ਅਜੀਤ' ਨਾਲ ...
ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਨੂੰ ਪੱਤਰ ਲਿਖ ਕੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਤਖ਼ਤਾ ਪਲਟਣ ਲਈ ਸੱਤਾ ਬਦਲਣ ਦੀ ਕਥਿਤ ਸਾਜਿਸ਼ ਦੀ ਜਾਂਚ ਲਈ ਇਕ ਨਿਆਇਕ ਕਮਿਸ਼ਨ ...
ਅੰਮਿ੍ਤਸਰ, 13 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ 22 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ | ਇਸ ਯਾਤਰਾ ਲਈ ਪਹਿਲਾ ਜਥਾ ਆਪਣੇ ਮੁਢਲੇ ਪੜਾਅ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਰਿਸ਼ੀਕੇਸ਼ ਤੋਂ 19 ਮਈ ਨੂੰ ਰਵਾਨਾ ਹੋਵੇਗਾ | ਇਸ ...
ਮਖੂ, 13 ਮਈ (ਮੇਜਰ ਸਿੰਘ ਥਿੰਦ, ਵਰਿੰਦਰ ਮਨਚੰਦਾ)- ਮਖੂ ਸ਼ਹਿਰ 'ਚ ਅਣਪਛਾਤੇ ਲੁਟੇਰਿਆਂ ਵਲੋਂ ਆੜ੍ਹਤੀ ਦੇ ਘਰ ਦਿਨ-ਦਿਹਾੜੇ ਡਾਕਾ ਮਾਰਨ ਦੀ ਖ਼ਬਰ ਹੈ | ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਆੜ੍ਹਤੀ ਜੋ ਮਖੂ ਮੰਡੀ 'ਚ ਆੜ੍ਹਤ ਦੀ ਦੁਕਾਨ ਕਰਦਾ ਹੈ ਤੇ ਉਸ ਦਾ ...
ਚੋਹਲਾ ਸਾਹਿਬ, 13 ਮਈ (ਬਲਵਿੰਦਰ ਸਿੰਘ)¸ਇੱਥੋਂ ਨਜ਼ਦੀਕੀ ਪਿੰਡ ਰਾਹਲ-ਚਾਹਲ ਵਿਖੇ ਬੀਤੀ ਰਾਤ ਮੋਟਰਸਾਈਕਲ ਸਵਾਰ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ | ਜਾਣਕਾਰੀ ਮੁਤਾਬਿਕ ਦਲੇਰ ਸਿੰਘ (29) ਪੁੱਤਰ ਗੁਰਨੇਕ ਸਿੰਘ ...
ਚੰਡੀਗੜ੍ਹ, 13 ਮਈ (ਅਜੀਤ ਬਿਊਰੋ)- ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਆਗਾਮੀ ਝੋਨੇ ਦੇ ਸੀਜ਼ਨ ਦੌਰਾਨ ਲੋੜੀਂਦੇ ਕੋਲੇ ਅਤੇ ਬਿਜਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਪੀ.ਐਸ.ਪੀ.ਸੀ.ਐਲ. ਦੇ ਸਾਰੇ ਵਸੀਲਿਆਂ ਤੋਂ ਵੱਧ ਤੋਂ ਵੱਧ ਬਿਜਲੀ ਉਤਪਾਦਨ ...
ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਵਾਗਰੀ ਹਿੰਦੂ ਭਾਈਚਾਰੇ ਦੀ 12 ਸਾਲਾ ਹਿੰਦੂ ਲੜਕੀ ਚਾਂਦਨੀ ਨੂੰ 4 ਮੁਸਲਿਮ ਨੌਜਵਾਨਾਂ ਦੁਆਰਾ ਅਗਵਾ ਕੀਤੇ ਜਾਣ ਦੀ ਖ਼ਬਰ ਹੈ | ਉਕਤ ਅਗਵਾ ਕੀਤੀ ਗਈ ਲੜਕੀ ਦੀ ਮਾਂ ਲਾਲੀ ਬਾਵੀ ਅਤੇ ਪਿਤਾ ਲੋਵਾਂਗ ...
ਚੰਡੀਗੜ੍ਹ, 13 ਮਈ (ਅਜੀਤ ਬਿਊਰੋ)- ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਆਦੇਸ਼ਾਂ 'ਤੇ ਲੋਕ ਨਿਰਮਾਣ ਵਿਭਾਗ ਦੇ ਵਰਿੰਦਰ ਕੁਮਾਰ ਨਿਗਰਾਨ ਇੰਜੀਨੀਅਰ ਉਸਾਰੀ ਹਲਕਾ, ਹੁਸ਼ਿਆਰਪੁਰ ਨੂੰ ਤੁਰੰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕਰ ...
ਮਾਨਸਾ, 13 ਮਈ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਸਪੱਸ਼ਟ ਕੀਤਾ ਹੈ ਕਿ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਨੂੰ ਪਿਛਲੇ ਦਿਨੀਂ ਕੁਝ ਤਕਨੀਕੀ ਖ਼ਾਮੀਆਂ ਕਾਰਨ ਅਸਥਾਈ ਤੌਰ 'ਤੇ ਬੰਦ ਕੀਤਾ ਗਿਆ ਸੀ, ...
ਫ਼ਰੀਦਕੋਟ, 13 ਮਈ (ਸਰਬਜੀਤ ਸਿੰਘ)-ਪੰਜਾਬ ਦੀ ਮਾਨ ਸਰਕਾਰ ਵਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿਚ ਪਿਛਲੇ ਕਾਫ਼ੀ ਸਮੇਂ ਤੋਂ ਖਾਲੀ ਪਈਆਂ 26 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ ਲਈ ਸ਼ੁਰੂ ਕੀਤੀ ਗਈ ਕਾਰਵਾਈ ਵਿਵਾਦਾਂ ਦੇ ਘੇਰੇ 'ਚ ਆ ਗਈ ਹੈ | ਪੂਰੇ ਤਨਖਾਹ ਸਕੇਲਾਂ ਅਤੇ ...
ਫ਼ਿਰੋਜ਼ਪੁਰ- ਬਲਦੇਵ ਸਿੰਘ ਸੰਧੂ ਦਾ ਜਨਮ ਪਿਤਾ ਹਰਬੰਸ ਸਿੰਘ ਸੰਧੂ ਦੇ ਘਰ ਮਾਤਾ ਜਗੀਰ ਕੌਰ ਦੀ ਕੁੱਖੋਂ ਪਿੰਡ ਸ਼ਾਮ ਸਿੰਘ ਵਾਲਾ ਵਿਖੇ ਹੋਇਆ | ਆਪ ਦੋ ਭਰਾ ਤੇ ਇਕ ਭੈਣ ਸਨ | ਬਲਦੇਵ ਸਿੰਘ ਸੰਧੂ ਬਚਪਨ ਤੋਂ ਲੈ ਕੇ ਖੇਤੀਬਾੜੀ ਕਰਦੇ ਸਨ | ਇਨ੍ਹਾਂ ਦਾ ਵਿਆਹ ਜ਼ੀਰਾ ਦੇ ...
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਪਿਛਲੇ ਦਿਨੀਂ ਇਕ ਮਹੀਨੇ ਅੰਦਰ ਦੂਜੀ ਵਾਰ ਸਰਹਿੰਦ ਫ਼ੀਡਰ 'ਚ ਪਿੰਡ ਥਾਂਦੇਵਾਲਾ ਨੇੜੇ ਪਏ ਪਾੜ ਕਾਰਨ ਮਾਲਵਾ ਖੇਤਰ 'ਚ ਨਰਮੇ ਅਤੇ ਮੁੂੰਗੀ ਦੀ ਬਿਜਾਈ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਕਾਂਗਰਸ ਰਾਜ ...
ਲਹਿਰਾ ਮੁਹੱਬਤ, 13 ਮਈ (ਸੁਖਪਾਲ ਸਿੰਘ ਸੁੱਖੀ)-ਬਿਜਲੀ ਦੀ ਕਿੱਲਤ ਨਾਲ ਜੂਝ ਰਹੇ ਸੂਬੇ ਵਿਚ ਥਰਮਲ ਲਹਿਰਾ ਦਾ ਇਕ ਯੂਨਿਟ ਅਚਾਨਕ ਈ.ਐਸ.ਪੀ ਡਿੱਗਣ ਨਾਲ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਕਰਨਾ ਪਿਆ | ਗੁਰੂ ਹਰਿਗੋਬਿੰਦ ਤਾਪ ਬਿਜਲੀ ਘਰ ਦੇ ਸਟੇਜ ਇਕ ਦਾ ਯੂਨਿਟ ਨੰ. 1 ...
ਰਾਂਚੀ, 13 ਮਈ (ਏਜੰਸੀਆਂ)-ਝਾਰਖੰਡ ਦੀ ਰਾਜਧਾਨੀ ਰਾਂਚੀ 'ਚ ਇਕ ਨਾਬਾਲਗ ਲੜਕੀ ਨਾਲ 5 ਨੌਜਵਾਨਾਂ ਵਲੋਂ ਸਮੂਹਿਕ ਜਬਰ ਜਨਾਹ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ | ਮਿਲੀ ਜਾਣਕਾਰੀ ਅਨੁਸਾਰ ਰਾਂਚੀ ਦੇ ਰਾਤੂ ਥਾਣਾ ਖੇਤਰ ਦੇ ਦਲਾਦਲੀ ਚੌਕ ਦੇ ਸਾਹਮਣੇ ਹੋਟਲ ਦੇ ਬਾਹਰ ...
ਜੰਮੂ, 13 ਮਈ (ਪੀ.ਟੀ.ਆਈ.)-ਜੰਮੂ 'ਚ ਅੱਜ ਬੜਾ ਸਨਸਨੀਖੇਜ਼ ਹਾਦਸਾ ਹੋ ਗਿਆ | ਕੱਟੜਾ ਦੇ ਨੋਮਾਈ ਇਲਾਕੇ ਤੋਂ ਜੰਮੂ ਆ ਰਹੀ ਇਕ ਬੱਸ ਨੂੰ ਸ਼ੱਕੀ ਹਾਲਤ 'ਚ ਅੱਗ ਲੱਗ ਗਈ | ਇਸ ਹਾਦਸੇ 'ਚ 4 ਤੀਰਥ ਯਾਤਰੀਆਂ ਦੀ ਮੌਤ ਹੋ ਗਈ | ਉੱਧਰ 20 ਤੋਂ ਜ਼ਿਆਦਾ ਯਾਤਰੀ ਝੁਲਸ ਗਏ | ਇਸ ਹਾਦਸੇ 'ਚ 3 ...
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ 'ਚ ਚੱਲ ਰਹੇ ਬੁਲਡੋਜ਼ਰ ਦੇ ਸੰਬੰਧ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਇਹ ਅਮਲ ਰੋਕਣ ਦੀ ਅਪੀਲ ਕੀਤੀ ਹੈ | ਸਿਸੋਦੀਆ ਨੇ ਇਸ ਦੇ ਨਾਲ ਚੇਤਾਵਨੀ ...
ਸੰਯੁਕਤ ਰਾਸ਼ਟਰ/ ਜੇਨੇਵਾ, 13 ਮਈ (ਏਜੰਸੀ)- ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐਨ.ਐਚ.ਆਰ.ਸੀ.) ਵਲੋਂ ਰੂਸੀ ਹਮਲੇ ਬਾਅਦ ਯੂਕਰੇਨ 'ਚ ਮਨੁੱਖੀ ਅਧਿਕਾਰਾਂ ਦੀ ਵਿਗੜਦੀ ਸਥਿਤੀ ਬਾਰੇ ਲਿਆਂਦੇ ਗਏ ਮਤੇ ਦੀ ਵੋਟਿੰਗ ਮੌਕੇ ਭਾਰਤ ਗੈਰ-ਹਾਜ਼ਰ ਰਿਹਾ ਹੈ, ...
ਨਵੀਂ ਦਿੱਲੀ, 13 ਮਈ (ਪੀ. ਟੀ. ਆਈ.)-ਦੇਸ਼ ਦੇ ਸਭ ਤੋਂ ਵੱਡੇ ਰੁਜ਼ਗਾਰਦਾਤਾ ਭਾਰਤੀ ਰੇਲਵੇ ਨੇ ਪਿਛਲੇ 6 ਸਾਲਾਂ ਦੌਰਾਨ 81,000 ਅਸਾਮੀਆਂ ਨੂੰ ਖ਼ਤਮ ਕਰਨ ਦੇ ਪ੍ਰਸਤਾਵ ਦੇ ਵਿਰੁੱਧ ਸਰਕਾਰੀ ਦਸਤਾਵੇਜ਼ਾਂ ਅਨੁਸਾਰ ਪਿਛਲੇ ਛੇ ਸਾਲਾਂ ਵਿਚ 72,000 ਤੋਂ ਵੱਧ ਅਸਾਮੀਆਂ ਨੂੰ ਖਤਮ ...
ਨਵੀਂ ਦਿੱਲੀ, 13 ਮਈ (ਏਜੰਸੀ)- ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ 'ਚ ਹੱਦਬੰਦੀ ਦੀ ਕਵਾਇਦ ਨੂੰ ਅੰਜ਼ਾਮ ਦੇਣ ਸਮੇਂ ਆਬਾਦੀ ਮਹੱਤਵਪੂਰਨ ਪਹਿਲੂ ਹੈ ਪਰ ਇਕਮਾਤਰ ਮਾਪਦੰਡ ਨਹੀਂ ਸੀ, ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ...
ਸ਼ਿਮਲਾ, 13 ਮਈ (ਏਜੰਸੀਆਂ)-ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਨੇੜੇ ਇਕ ਕਾਰ ਖੱਡ 'ਚ ਪਲਟ ਜਾਣ ਕਾਰਨ ਮਾਂ-ਬੇਟੀ ਸਮੇਤ 4 ਜਣਿਆਂ ਦੀ ਮੌਤ ਹੋ ਗਈ ਜਦਕਿ 2 ਜ਼ਖ਼ਮੀ ਹੋ ਗਏ | ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ | ਪੁਲਿਸ ਨੇ ਦੱਸਿਆ ਕਿ ਸ਼ਿਮਲਾ ਨੇੜੇ ਰਾਮਪੁਰ ...
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਵਾਰਾਨਸੀ ਦੀ ਗਿਆਨਵਾਪੀ ਮਸਜਿਦ ਦੇ ਸਰਵੇਖਣ ਦਾ ਮਾਮਲਾ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ, ਜਿਸ 'ਚ ਗਿਆਨਵਾਪੀ ਮਸਜਿਦ 'ਚ ਸਰਵੇਖਣ 'ਤੇ ਰੋਕ ਲਾਉਣ ਦੀ ਮੰਗ ਕੀਤੀ ਗਈ ਹੈ | ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ 'ਚ ਵਾਰਾਨਸੀ ਅਦਾਲਤ ...
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 21 ਮਈ ਨੂੰ ਹੋਣ ਵਾਲੀਆਂ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖ਼ਲੇ ਵਾਲੀ ਪ੍ਰੀਖਿਆ ਨੀਟ ਪੀ. ਜੀ. 2022 ਮੁਲਤਵੀ ਕਰਨ ਦੀ ਮੰਗ ਨੂੰ ਖਾਰਜ ਕਰ ਦਿੱਤਾ ਹੈ | ਸਰਬਉੱਚ ਅਦਾਲਤ ਨੇ ਕਿਹਾ ਹੈ ਕਿ ਇਸ ਵੇਲੇ ...
ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਵੀਰਵਾਰ ਰਾਤ ਨੂੰ ਹੋਏ ਬੰਬ ਧਮਾਕੇ 'ਚ ਇਕ 25 ਸਾਲਾਂ ਨੌਜਵਾਨ ਮਾਰਿਆ ਗਿਆ ਤੇ 13 ਹੋਰ ਜ਼ਖ਼ਮੀ ਹੋ ਗਏ ਹਨ | ਜਾਣਕਾਰੀ ਅਨੁਸਾਰ ਕਰਾਚੀ ਦੇ ਸਦਰ ਇਲਾਕੇ ਦੀ ਡਾਊਨ ਟਾਊਨ ਆਬਾਦੀ ਵਿਚਲੀ ਯੂਨਾਈਟਿਡ ...
ਅੰਮਿ੍ਤਸਰ, 13 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਰਤ ਨਾਲ ਲਟਕਦੇ ਮੁੱਦਿਆਂ 'ਤੇ ਕੂਟਨੀਤੀ ਦੇ ਦਰਵਾਜ਼ੇ ਖੁੱਲ੍ਹੇ ਹਨ ਪਰ ਦੋਵਾਂ ਦੇਸ਼ਾਂ ਵਿਚਾਲੇ ਵਿਵਾਦਾਂ ਦੇ ਕੂਟਨੀਤਕ ਹੱਲ ਦੀ ਪਾਕਿ ਦੀ ਇੱਛਾ ਦੇ ਬਾਵਜੂਦ ਅਜੇ ਸਾਰਥਕ ...
ਵਾਰਾਨਸੀ, 13 ਮਈ (ਏਜੰਸੀ)-ਉੱਤਰ ਪ੍ਰਦੇਸ਼ ਦੇ ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਵਲੋਂ ਵੀਰਵਾਰ ਨੂੰ ਗਿਆਨਵਾਪੀ-ਸ਼ਰਿੰਗਾਰ ਗੌਰੀ ਕੰਪਲੈਕਸ ਦਾ ਵੀਡੀਓ ਸਰਵੇਖਣ ਕਰਨ ਦੇ ਦਿੱਤੇ ਨਿਰਦੇਸ਼ ਨੂੰ ਗਿਆਨਵਾਪੀ ਮਸਜਿਦ ਦੇ ਪ੍ਰਬੰਧਕ ਹਾਈਕੋਰਟ 'ਚ ਚੁਣੌਤੀ ਦੇ ਸਕਦੇ ਹਨ | ...
ਨਵੀਂ ਦਿੱਲੀ, 13 ਮਈ (ਏਜੰਸੀ)- ਬਾਲਵੁੱਡ ਅਦਾਕਾਰਾ ਕੰਗਨਾ ਰਣੌਤ (35) ਨੇ ਆਪਣੀ 20 ਮਈ ਨੂੰ ਥੀਏਟਰਾਂ 'ਚ ਲੱਗਣ ਵਾਲੀ ਫਿਲਮ 'ਧਾਕੜ' ਦੀ ਪ੍ਰਮੋਸ਼ਨ ਕਰਨ ਦੌਰਾਨ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ | ਉਸ ਨੇ ਕਿਹਾ ਹੈ ਕਿ ਪੰਜਾਬ ਹਮੇਸ਼ਾ ਭਾਰਤ ਦਾ ਹਿੱਸਾ ਰਿਹਾ ਹੈ, ਜੇਕਰ ...
ਵਾਸ਼ਿਗਟਨ, 13 ਮਈ (ਪੀ. ਟੀ. ਆਈ.)-ਇਕ ਅਧਿਐਨ ਅਨੁਸਾਰ ਸਾਰਸ-ਕੋਵ-2 ਵਾਇਰਸ, ਜੋ ਕਿ ਕੋਵਿਡ-19 ਦਾ ਕਾਰਨ ਬਣਦਾ ਹੈ, ਬੈਂਕ ਦੇ ਨੋਟਾਂ 'ਤੇ ਲਗਪਗ ਤੁਰੰਤ ਗੈਰ-ਲਾਭਕਾਰੀ ਹੋ ਜਾਂਦਾ ਹੈ | ਜਨਰਲ 'ਪਲੋਸ ਵਨ' ਵਿਚ ਪ੍ਰਕਾਸ਼ਿਤ ਖੋਜ ਅਨੁਸਾਰ ਕੋਵਿਡ-19 ਰੋਕਥਾਮ ਦੇ ਉਪਾਅ ਵਜੋਂ ਨਕਦੀ ਦੇ ...
ਜਲੰਧਰ, 13 ਮਈ (ਸ਼ਿਵ ਸ਼ਰਮਾ )-ਕਣਕ ਅਤੇ ਮੈਦੇ ਦੀ ਵਿਦੇਸ਼ਾਂ 'ਚ ਜ਼ੋਰਦਾਰ ਮੰਗ ਹੋਣ ਕਰ ਕੇ ਜਿੱਥੇ ਇਸ ਸਾਲ ਕਣਕ ਅਤੇ ਮੈਦੇ ਦੀਆਂ ਕੀਮਤਾਂ 'ਚ ਤੇਜ਼ੀ ਰਹਿਣ ਦੀ ਸੰਭਾਵਨਾ ਹੈ ਤੇ ਇਸ ਕਰ ਕੇ ਕਈ ਰਾਜਾਂ 'ਚ ਤਾਂ ਆਟੇ ਦੀਆਂ ਕੀਮਤਾਂ ਲਗਾਤਾਰ ਤੇਜ਼ ਹੋ ਰਹੀਆਂ ਹਨ ਪਰ ਪੰਜਾਬ ...
ਸ਼ਿਵ
ਜਲੰਧਰ, 13 ਮਈ- ਲੋਕਾਂ ਨੂੰ ਲੰਬੇ ਸਮੇਂ ਤੋਂ ਪੇ੍ਰਸ਼ਾਨ ਕਰ ਰਹੇ ਪ੍ਰੋਫੈਸ਼ਨਲ ਟੈਕਸ ਦੇ ਮਾਮਲੇ 'ਚ 'ਆਪ' ਸਰਕਾਰ ਵਲੋਂ ਲੋਕਾਂ ਨੂੰ ਰਾਹਤ ਦਿੱਤੇ ਜਾਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ | ਲੋਕਾਂ ਤੋਂ ਇਲਾਵਾ ਟੈਕਸ ਮਾਮਲਿਆਂ ਦੇ ਮਾਹਰਾਂ ਨੇ ਵੀ ਜੀ. ਐਸ. ਟੀ. ...
ਅੰਮਿ੍ਤਸਰ, 13 ਮਈ (ਜਸਵੰਤ ਸਿੰਘ ਜੱਸ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅੱਜ ਆਪਣੀ ਅੰਮਿ੍ਤਸਰ ਫੇਰੀ ਦੌਰਾਨ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਨਤਮਤਕ ਹੋਣ ਪੁੱਜੇ | ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਉਨ੍ਹਾਂ ਆਮ ਸ਼ਰਧਾਲੂ ਵਜੋਂ ...
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਕੇਂਦਰ ਸਰਕਾਰ ਵਲੋਂ ਕੀਤੇ ਗਏ ਇਕ ਪ੍ਰਸ਼ਾਸਨਿਕ ਫੇਰਬਦਲ ਦੇ ਤਹਿਤ ਸੀਨੀਅਰ ਨੌਕਰਸ਼ਾਹ ਨਿਧੀ ਛਿੱਬਰ ਨੂੰ ਅੱਜ ਕੇਂਦਰੀ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐਸ.ਈ.) ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ | ਛੱਤੀਸਗੜ੍ਹ ...
ਵਾਰਾਨਸੀ, 13 ਮਈ (ਏੇਜੰਸੀ)- ਗਿਆਨਵਾਪੀ ਮਸਜਿਦ ਮਾਮਲੇ 'ਚ ਵੀਰਵਾਰ ਨੂੰ ਫ਼ੈਸਲਾ ਸੁਣਾਉਣ ਵਾਲੇ ਸਿਵਲ ਜੱਜ ਰਵੀ ਕੁਮਾਰ ਦਿਵਾਕਰ ਨੇ ਕਿਹਾ ਹੈ ਕਿ ਉਸ ਦਾ ਪਰਿਵਾਰ ਇਸ ਮਾਮਲੇ ਦੇ ਆਸਾਧਰਨ ਪ੍ਰਕਿਰਤੀ ਕਾਰਨ ਉਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੈ, ਜਿਸ ਨੇ 'ਡਰ ਦਾ ...
ਸ੍ਰੀਨਗਰ, 13 ਮਈ (ਮਨਜੀਤ ਸਿੰਘ)-ਬੀਤੀ ਦਿਨੀਂ ਅੱਤਵਾਦੀਆਂ ਵਲੋਂ ਮਾਰੇ ਗਏ ਕਸ਼ਮੀਰੀ ਪੰਡਿਤ ਕਰਮਚਾਰੀ ਰਾਹੁਲ ਭੱਟ ਦੇ ਸਸਕਾਰ ਮੌਕੇ ਕਸ਼ਮੀਰ ਦੀਆਂ ਕਈ ਥਾਵਾਂ 'ਤੇ ਪੰਡਿਤ ਭਾਈਚਾਰੇ ਵਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ | ਪ੍ਰਦਰਸ਼ਨਕਾਰੀਆਂ ਨੇ ਕਰਮਚਾਰੀਆਂ ਨੂੰ ...
ਅਹਿਮਦਾਬਾਦ, 13 ਮਈ (ਏਜੰਸੀ)-ਅੱਜ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ 27 ਸਾਲ ਪਹਿਲਾਂ ਹਿਰਾਸਤ ਵਿਚ ਹੋਈ ਮੌਤ ਦੇ ਮਾਮਲੇ ਵਿਚ ਹਵਾਈ ਸੈਨਾ ਦੇ ਦੋ ਸੇਵਾ-ਮੁਕਤ ਅਤੇ ਇਕ ਨੌਕਰੀ ਕਰਦੇ ਕਰਮਚਾਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ | ਸੀ.ਬੀ.ਆਈ. ਅਦਾਲਤ ਦੇ ਜੱਜ ਐਨ.ਡੀ. ਜੋਸ਼ੀ ...
ਨਵੀਂ ਦਿੱਲੀ, 13 ਮਈ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੇ ਪ੍ਰਸਤਾਵਿਤ ਹੱਦਬੰਦੀ ਅਮਲ 'ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਹੈ | ਅਦਾਲਤ ਨੇ ਪਟੀਸ਼ਨਕਰਤਾ ਦੀ ਝਾੜ ਲਗਾਉਂਦਿਆ ਕਿਹਾ ਕਿ 2020 'ਚ ਜਾਰੀ ਕੀਤੇ ਨੋਟਿਸ 'ਤੇ ਹੁਣ ਕਿਉਂ ਚੁਣੌਤੀ ਦਿੱਤੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX