ਤਾਜਾ ਖ਼ਬਰਾਂ


ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਪਤੀ-ਪਤਨੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮੰਡੀ ਗੋਬਿੰਦਗੜ੍ਹ 28 ਮਈ (ਮੁਕੇਸ਼ ਘਈ) - ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਇਲਾਕੇ ਵਿਚ ਇਕ ਪਤੀ ਪਤਨੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੌਂਗੋਵਾਲ, 28 ਮਈ (ਸ.ਸ.ਖੰਨਾ,ਵਿਨੋਦ) - ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ...
ਹਾਕੀ ਏਸ਼ੀਆ ਕੱਪ 2022 'ਚ ਭਾਰਤ ਨੇ ਹਰਾਇਆ ਜਪਾਨ
. . .  1 day ago
ਜਕਾਰਤਾ, 28 - ਇੰਡੋਨੇਸ਼ੀਆ ਦੇ ਜਕਾਰਤਾ ਵਖੇ ਚੱਲ ਰਹੇ ਹਾਕੀ ਏਸ਼ੀਆ ਕੱਪ 2022 ਦੇ ਸੁਪਰ-4 ਪੂਲ ਮੈਚ ਵਿਚ ਭਾਰਤ ਦੀ ਟੀਮ ਨੇ ਜਪਾਨ ਦੀ...
ਤੇਜ਼ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਦਰਜ
. . .  1 day ago
ਸੂਲਰ ਘਰਾਟ (ਸੰਗਰੂਰ),ਸਮਾਣਾ (ਪਟਿਆਲਾ), 28 ਮਈ (ਜਸਵੀਰ ਸਿੰਘ ਔਜਲਾ, ਸਾਹਿਬ ਸਿੰਘ) - ਸ਼ਨੀਵਾਰ ਦੀ ਸ਼ਾਮ ਚੱਲੀ ਤੇਜ਼ ਹਨੇਰੀ ਦੇ ਨਾਲ ਪਏ ਤੇਜ਼ ਮੀਂਹ ਨਾਲ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਤਾਪਮਾਨ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 28 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ ਸਮੇਤ ਹੋਰ...
ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
. . .  1 day ago
ਸੰਗਰੂਰ, 28 ਮਈ (ਧੀਰਜ ਪਸ਼ੋਰੀਆ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ...
ਤੇਜ਼ ਮੀਂਹ ਨੇ ਮੌਸਮ ਕੀਤਾ ਸੁਹਾਵਣਾ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸ਼ਾਮ ਸਮੇਂ ਤੇਜ਼ ਹਨੇਰੀ ਝੱਖੜ ਤੋਂ ਬਾਅਦ ਆਏ ਭਰਵੇਂ ਮੀਂਹ ਨੇ ਸਰਹੱਦੀ ਖੇਤਰ ਵਿਚ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਇਸ ਮੀਂਹ ਨਾਲ ਜਿੱਥੇ ਆਮ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਟਿਕੈਤ ਤੇ ਹੋਰ ਰਾਸ਼ਟਰੀ ਆਗੂ
. . .  1 day ago
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਮੁੱਲਾਂਪੁਰ ਗੁਰਸ਼ਰਨ ਕਲਾ ਭਵਨ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰ...
ਜੰਗਲ ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ) - ਪਿੰਡ ਬੀਣੇਵਾਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲ ਵਿਚ ਪਿੰਡ ਸਿੰਗਾ (ਹਿਮਾਚਲ ਪ੍ਰਦੇਸ਼) ਨੂੰ ਜਾਂਦੀ ਸੜਕ ਨੇੜਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ...
ਹੁਣ ਸੰਸਦ ਤੱਕ ਪਹੁੰਚੇਗੀ ਵਾਤਾਵਰਨ ਸਮੇਤ ਪੰਜਾਬ ਦੇ ਹੋਰਨਾਂ ਮਸਲਿਆਂ ਦੀ ਆਵਾਜ਼ - ਸੰਤ ਬਲਬੀਰ ਸਿੰਘ ਸੀਚੇਵਾਲ
. . .  1 day ago
ਸੁਲਤਾਨਪੁਰ ਲੋਧੀ, 28 ਮਈ - ਆਮ ਆਦਮੀ ਪਾਰਟੀ ਵਲੋਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕਰਨ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ...
ਨਿਹੰਗ ਸਿੰਘ ਦੇ ਬਾਣੇ 'ਚ ਸ਼ੱਕੀ ਕਾਬੂ
. . .  1 day ago
ਪਠਾਨਕੋਟ, 28 ਮਈ (ਸੰਧੂ) - ਪਠਾਨਕੋਟ ਦੇ ਗੁਰਦੁਆਰਾ ਰੇਲਵੇ ਰੋਡ ਤੋਂ ਨਿਹੰਗ ਸਿੰਘ ਦੇ ਬਾਣੇ 'ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਸੰਤੋਖ ਸਿੰਘ ਨੇ ਜਦੋਂ ਨਿਹੰਗ ਸਿੰਘ ਦੇ ਬਾਣੇ ਵਿਚ...
'ਆਪ' ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ
. . .  1 day ago
ਚੰਡੀਗੜ੍ਹ, 28 ਮਈ - ਆਮ ਆਦਮੀ ਪਾਰਟੀ ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕੀਤੇ ਗਏ...
ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਜ਼ਖਮੀ
. . .  1 day ago
ਰਾਜਪੁਰਾ, 28 ਮਈ (ਰਣਜੀਤ ਸਿੰਘ) ਰਾਜਪੁਰਾ-ਪਟਿਆਲਾ ਜੀ.ਟੀ ਰੋਡ 'ਤੇ ਪਿੰਡ ਖਡੌਲੀ ਮੋੜ ਨੇੜੇ ਸਰਕਾਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ 'ਚ ਜ਼ਖਮੀ...
ਸੰਤ ਸੀਚੇਵਾਲ ਜਾਣਗੇ ਰਾਜ ਸਭਾ 'ਚ ! ਫ਼ੈਸਲਾ ਤਕਰੀਬਨ ਤੈਅ
. . .  1 day ago
ਲੋਹੀਆਂ ਖਾਸ, 28 ਮਈ ( ਗੁਰਪਾਲ ਸਿੰਘ ਸ਼ਤਾਬਗੜ੍ਹ) - ਜ਼ਿਲ੍ਹਾ ਜਲੰਧਰ ਦੇ ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਦੇ ਜੰਮਪਲ ਅਤੇ ਵਿਸ਼ਵ-ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ,...
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ,ਆਰਿਫ਼ ਕੇ - 28 ਮਈ (ਬਲਬੀਰ ਸਿੰਘ ਜੋਸਨ) - ਸੂਬੇ ਵਿਚ ਨਸ਼ਿਆਂ ਦਾ ਵਗ ਰਿਹਾ ਦਰਿਆ ਥੰਮ੍ਹਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ...
ਲੁਟੇਰੇ ਆਏ ਕਾਬੂ, 32 ਬੋਰ ਦਾ ਪਿਸਤੌਲ, 2 ਜਿੰਦਾ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ
. . .  1 day ago
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ) - ਬੀਤੇ ਦਿਨ ਜੰਡਿਆਲਾ ਗੁਰੂ ਦੇ ਜੀ.ਟੀ ਰੋਡ 'ਤੇ ਸਥਿਤ ਗਿੱਲ ਐਂਡ ਕੰਪਨੀ ਦੇ ਪੈਟਰੋਲ ਪੰਪ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ...
ਈ - ਗਵਰਨੈਂਸ ਵੱਲ ਵੱਧਦਾ ਪੰਜਾਬ
. . .  1 day ago
ਚੰਡੀਗੜ੍ਹ, 28 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਮੀਟਿੰਗ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1ਜੇਠ ਸੰਮਤ 554
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਸੰਗਰੂਰ

-ਮਾਮਲਾ ਹਲਕਾ ਅਮਰਗੜ੍ਹ ਦੀ ਜ਼ਮੀਨ ਨੂੰ ਨਹਿਰੀ ਪਾਣੀ ਦਾ-

ਪ੍ਰੋ: ਗੱਜਣਮਾਜਰਾ ਨੇ ਜ਼ਮੀਨੀ ਰਕਬੇ ਨੂੰ ਨਹਿਰੀ ਪਾਣੀ ਦੇ ਘੇਰੇ ਹੇਠ ਲਿਆਉਣ ਲਈ ਵਿਆਪਕ ਰਣਨੀਤੀ ਬਣਾਈ

ਕੁੱਪ ਕਲਾਂ, 13 ਮਈ (ਮਨਜਿੰਦਰ ਸਿੰਘ ਸਰੌਦ)- ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੈਰਾਥਨ ਮੀਟਿੰਗਾਂ ਦੌਰਾਨ ਹਲਕੇ ਦੇ ਨਹਿਰੀ ਨਕਸ਼ੇ ਨੂੰ ਖੰਘਾਲਦਿਆਂ ਇੱਥੋਂ ਦੇ ਸਾਰੇ ਰਜਵਾਹਿਆਂ ਦੀ ਕਾਇਆ-ਕਲਪ ਕਰਨ ਦੇ ਲਈ 'ਵਿਆਪਕ ਪੱਧਰ' 'ਤੇ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਹਲਕਾ ਅਮਰਗੜ੍ਹ ਦੇ ਖੇਤਾਂ ਨੂੰ ਨਹਿਰੀ ਪਾਣੀ ਪੁੱਜਦਾ ਕਰਨ ਲਈ ਇਕ ਸੁਪਨਮਈ ਪ੍ਰਾਜੈਕਟ ਦੀ ਯੋਜਨਾ ਉਲੀਕੀ ਸੀ, ਜਿਸ ਨੂੰ ਹੁਣ ਅਮਲ ਵਿਚ ਲਿਆਉਣ ਦੇ ਲਈ ਕਾਰਵਾਈ ਨੂੰ ਅੰਜਾਮ ਤੱਕ ਲਿਆਂਦਾ ਜਾ ਰਿਹਾ ਹੈ | ਉਨ੍ਹਾਂ ਆਖਿਆ ਕਿ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਦੌਰਾਨ ਕੋਟਲਾ ਬਰਾਂਚ ਨਹਿਰ ਤੋਂ ਨਿਕਲਦੇ ਹਲਕਾ ਅਮਰਗੜ੍ਹ ਵਿਚ ਪੈਂਦੇ 82 ਕਿਊਸਕ ਪਾਣੀ ਰਾਹੀਂ ਲਗਪਗ 23000 ਏਕੜ ਰਕਬੇ ਦੀ ਸਿੰਜਾਈ ਕਰਨ ਦੀ ਸਮਰੱਥਾ ਵਾਲੇ ਰਜਵਾਹੇ ਭਗਵਾਨਪੁਰਾ, ਜਿਸ ਦੀ ਲੰਬਾਈ 88 ਹਜਾਰ ਫੁੱਟ ਦੇ ਕਰੀਬ ਹੈ | ਇਸ ਦੇ ਨਵੀਨੀਕਰਨ ਲਈ ਲਗਪਗ 16 ਕਰੋੜ ਰੁਪਏ ਦੀ ਰਾਸ਼ੀ ਖ਼ਰਚ ਹੋਵੇਗੀ, ਦਾ ਐਸਟੀਮੇਟ ਬਣਾ ਕੇ ਵਿਭਾਗ ਨੂੰ ਭੇਜਿਆ ਜਾ ਚੁੱਕਿਆ ਹੈ | ਹੈਰਾਨੀਜਨਕ ਤੱਥ ਇਹ ਹੈ ਕਿ ਇਸ ਰਜਵਾਹੇ ਰਾਹੀਂ ਹੁਣ ਮੌਜੂਦਾ ਸਮੇਂ ਕੇਵਲ 4500 ਏਕੜ ਦੀ ਸਿੰਜਾਈ ਹੋ ਰਹੀ ਹੈ, ਜੋ ਕੁਲ ਸਿੰਜਾਈ ਵਾਲੇ ਪਾਣੀ ਦਾ 20 ਫ਼ੀਸਦੀ ਹਿੱਸਾ ਹੈ | ਇਸ ਦਾ ਕਾਰਨ ਰਜਵਾਹੇ ਦਾ ਸਮਾਂ ਵਹਾਉਣ ਦੇ ਬਾਅਦ ਖਸਤਾ ਹਾਲਤ ਵਿਚ ਪੁੱਜਣਾ ਹੈ | ਇਸ ਤੋਂ ਇਲਾਵਾ ਮਾਹੋਰਾਣਾ ਮਾਈਨਰ, ਰੋਹੀੜਾ ਅਤੇ ਲਸਾੜਾ ਰਜਵਾਹੇ ਦੀ ਲੰਬੇ ਸਮੇਂ ਤੋਂ ਰੁਕੀ ਪਈ ਸਫ਼ਾਈ ਟੁੱਟ-ਭੱਜ ਨੂੰ ਸਹੀ ਕਰਵਾ ਕੇ ਨਹਿਰੀ ਪਾਣੀ ਨੂੰ ਹਲਕੇ ਦੇ ਪਿੰਡਾਂ ਅੰਦਰ ਪੁੱਜਦਾ ਕਰਨ ਤੋਂ ਬਾਅਦ ਇੱਥੋਂ ਦੇ ਖੇਤਾਂ ਸਿੰਜਾਈ ਕੀਤੀ ਜਾਵੇਗੀ | ਪ੍ਰੋ. ਗੱਜਣਮਾਜਰਾ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਨੂੰ ਮੁੜ ਤੋਂ ਪ੍ਰਫੁੱਲਿਤ ਖੇਤੀ ਅਤੇ ਸਬਜ਼ੀ ਲਈ ਤਿਆਰ ਕਰਨ ਦੇ ਲਈ ਨਹਿਰੀ ਪਾਣੀ ਦਾ ਹੋਣਾ ਨਿਆਮਤ ਭਰੀ ਗੱਲ ਹੋਵੇਗੀ ਕਿਉਂਕਿ ਪੰਜਾਬ ਦੀ ਧਰਤੀ ਹੇਠਲੇ ਪਾਣੀ ਅੰਦਰ ਟੀ.ਡੀ.ਐਸ. ਦੀ ਮਾਤਰਾ ਵਧ ਜਾਣ ਦੇ ਚੱਲਦਿਆਂ ਕਈ ਜਗ੍ਹਾ ਉੱਤੇ ਉਹ ਪਾਣੀ ਫ਼ਸਲਾਂ ਲਈ ਲਾਭਦਾਇਕ ਨਹੀਂ ਮੰਨਿਆ ਜਾ ਰਿਹਾ ਅਤੇ ਇਹ ਫ਼ਸਲਾਂ ਪਾਣੀ ਲਗਾਉਣ ਤੋਂ ਬਾਅਦ ਉਕਲ ਰਹੀਆਂ ਹਨ | ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਵੱਧ ਝਾੜ ਲੈਣ ਲਈ ਨਹਿਰੀ ਦੀ ਪਾਣੀ ਦੀ ਵਰਤੋਂ ਕਰਨ ਦੇ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨਵੀਂ ਵਿਉਂਤਬੰਦੀ ਤਹਿਤ ਸਾਰੇ ਰਜਵਾਹਿਆਂ ਨੂੰ ਨਵੇਂ ਸਿਰੇ ਤੋਂ ਚਾਲੂ ਕਰਕੇ ਯੋਜਨਾਬੱਧ ਤਰੀਕੇ ਨਾਲ ਹਲਕੇ ਦੇ ਖੇਤਾਂ ਨੂੰ ਵੱਡੇ ਪੱਧਰ ਪਾਣੀ 'ਤੇ ਪੁੱਜਦਾ ਕਰਨ ਲਈ ਇਸ ਆਲਮੀ ਯੋਜਨਾ ਤਹਿਤ ਅਮਲ ਵਿਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਲਟਕ ਰਹੀ ਮੰਗ ਦੇ ਅਗਲੇ ਦਿਨਾਂ 'ਚ ਪੂਰਾ ਹੋਣ ਦੀ ਆਸ ਬੱਝੀ ਹੈ | ਜੇਕਰ ਇਹ ਯੋਜਨਾਵਾਂ ਸਿਰੇ ਚੜ੍ਹਦੀਆਂ ਹਨ ਤਾਂ ਹਲਕਾ ਅਮਰਗੜ੍ਹ ਦੇ ਜ਼ਮੀਨੀ ਰਕਬੇ ਦੀ ਤਕਦੀਰ ਬਦਲ ਸਕਦੀ ਹੈ | ਇਸ ਮੌਕੇ ਪ੍ਰੋ. ਗੱਜਣਮਾਜਰਾ ਦੇ ਨਾਲ ਮੀਟਿੰਗ ਦੌਰਾਨ ਅਸੀਸ ਐਸ.ਡੀ.ਓ. ਰੋਹਟੀ, ਬਿਸਵਪਾਲ ਗੋਇਲ ਐਸ.ਡੀ.ਓ. ਮਾਹੋਰਾਣਾ, ਹਰਜੋਤ ਸਿੰਘ ਢੀਂਡਸਾ ਪਟਵਾਰੀ, ਮੋਹਿਤ ਜੇ.ਈ. ਅਤੇ ਤੇਜਪਾਲ ਸਿੰਘ ਜ਼ਿਲੇਦਾਰ ਮੌਜੂਦ ਸਨ |

ਪੁਲਿਸ ਵਿਭਾਗ 'ਚ ਜੁਆਇਨਿੰਗ ਨੂੰ ਲੈ ਕੇ ਨੌਜਵਾਨਾਂ ਨੇ ਸੰਗਰੂਰ-ਪਟਿਆਲਾ ਮਾਰਗ ਕੀਤਾ ਜਾਮ

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਸੰਗਰੂਰ ਦੀ ਡਰੀਮ ਲੈਂਡ ਕਲੋਨੀ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਬਾਹਰ ਧਰਨਾ ਲਗਾਈ ਬੈਠੇ ਪੰਜਾਬ ਪੁਲਿਸ 2016 ਦੀ ਵੇਟਿੰਗ ਅਤੇ 2017 ਦੀ ਵੈਰੀਫਿਕੇਸ਼ਨ ਨਾਲ ਸੰਬੰਧਤ ਨੌਜਵਾਨਾਂ ਨੇ ਪੁਲਿਸ ਵਿਭਾਗ ਵਿਚ ...

ਪੂਰੀ ਖ਼ਬਰ »

ਗੁਆਂਢੀ ਦਾ ਕਤਲ ਕਰ ਭੱਜਿਆ ਵਿਅਕਤੀ ਵਾਰਦਾਤ 'ਚ ਵਰਤੇ ਨਾਜਾਇਜ਼ ਪਿਸਤੌਲ ਸਣੇ ਗਿ੍ਫਤਾਰ

ਸੰਗਰੂਰ, 13 ਮਈ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸ਼ਹਿਰ ਸੰਗਰੂਰ ਦੀ ਘੁਮਿਆਰ ਬਸਤੀ ਵਿਚ 11-12 ਮਈ ਦੀ ਦਰਮਿਆਨੀ ਰਾਤ ਨੰੂ ਗੁਆਂਢੀ ਨੌਜਵਾਨ ਨੰੂ ਗੋਲੀ ਮਾਰ ਕੇ ਕਤਲ ਕਰਨ ਵਾਲੇ ਹੁਸਨਪਾਲ ਸਿੰਘ ਗੋਲਡੀ ਨੰੂ ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ ਵਾਰਦਾਤ ਮੌਕੇ ਵਰਤੇ ...

ਪੂਰੀ ਖ਼ਬਰ »

ਕਾਰ ਤੇ ਮੋਟਰਸਾਈਕਲ ਦੀ ਟੱਕਰ 'ਚ ਦੋ ਜ਼ਖ਼ਮੀ

ਅਮਰਗੜ੍ਹ, 13 ਮਈ (ਜਤਿੰਦਰ ਮੰਨਵੀ)- ਬਾਗੜੀਆਂ-ਧੂਰੀ ਸੜਕ ਤੇ ਹੱਡਾਰੋੜੀ ਕੋਲ ਖੇਤਾਂ 'ਚ ਨਾੜ ਨੂੰ ਲਗਾਈ ਅੱਗ ਦੇ ਧੰੂਏਾ ਕਾਰਨ ਮੋਟਰਸਾਈਕਲ ਤੇ ਕਾਰ ਵਿਚ ਜ਼ਬਰਦਸਤ ਟੱਕਰ ਹੋ ਗਈ ਜਿਸ 'ਚ ਮੋਟਰਸਾਈਕਲ ਸਵਾਰ ਜਸਵੀਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਲਖਵਿੰਦਰ ਸਿੰਘ ...

ਪੂਰੀ ਖ਼ਬਰ »

ਮੋਟਰਸਾਈਕਲ ਸਵਾਰਾਂ ਨੇ ਅਧਿਆਪਕਾ ਤੋਂ ਖੋਹਿਆ ਪਰਸ

ਅਹਿਮਦਗੜ੍ਹ, 13 ਮਈ (ਸੋਢੀ)- ਸਥਾਨਕ ਹਿੰਦ ਹਸਪਤਾਲ ਕੋਲੋਂ ਸਕੂਲ ਤੋਂ ਪਰਤ ਰਹੀ ਅਧਿਆਪਕਾ ਦਾ ਪਰਸ ਖੋਹ ਕਿ ਭੱਜ ਰਹੇ 2 ਮੋਟਰ ਸਾਈਕਲ ਨੌਜਵਾਨ ਦੀਆਂ ਤਸਵੀਰਾਂ ਵਾਇਰਲ ਹੋਣ ਉਪਰੰਤ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ | ਸਿਖਰ ਦੁਪਹਿਰ ਕੀਤੀ ਇਸ ਵਾਰਦਾਤ ਨਾਲ ਲੁਟੇਰਿਆਂ ...

ਪੂਰੀ ਖ਼ਬਰ »

ਕੋਰੋਨਾ ਵਲੰਟੀਅਰਾਂ ਦਾ ਰੋਸ ਧਰਨਾ ਜਾਰੀ

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਬਾਹਰ ਕੋਰੋਨਾ ਵਲੰਟੀਅਰਾਂ ਦਾ ਧਰਨਾ ਅੱਜ 10ਵੇਂ ਦਿਨ ਵੀ ਜਾਰੀ ਰਿਹਾ | ਵਲੰਟੀਅਰ ਦੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਰਮਨਦੀਪ ਕੌਰ, ਰਾਜਵੀਰ ਕੌਰ, ਕਿਰਨਪਾਲ ਕੌਰ ...

ਪੂਰੀ ਖ਼ਬਰ »

ਖੇਤੀ ਤੇ ਕਿਸਾਨੀ ਨੂੰ ਬਚਾਉਣ ਲਈ ਸਹਿਕਾਰਤਾ ਖੇਤੀ ਲਹਿਰ ਮਜ਼ਬੂਤ ਕਰਨ ਦਾ ਸੱਦਾ

ਮਲੇਰਕੋਟਲਾ, 13 ਮਈ (ਪਰਮਜੀਤ ਸਿੰਘ ਕੁਠਾਲਾ)- ਕਣਕ ਝੋਨੇ ਦੇ ਫ਼ਸਲੀ ਚੱਕਰ ਅਤੇ ਹਕੂਮਤਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਅੰਤਿਮ ਸਾਹਾਂ 'ਤੇ ਪਹੁੰਚ ਚੁੱਕੀ ਪੰਜਾਬ ਦੀ ਖੇਤੀ ਅਤੇ ਕਿਸਾਨੀ ਨੂੰ ਬਚਾਉਣ ਲਈ ਕੇਵਲ ਅਤੇ ਕੇਵਲ ਸਹਿਕਾਰੀ ਖੇਤੀ ਹੀ ਇਕੋ ਇਕੋ ਹੱਲ ...

ਪੂਰੀ ਖ਼ਬਰ »

ਕੋਰੋਨਾ ਵਲੰਟੀਅਰਾਂ ਦਾ ਰੋਸ ਧਰਨਾ ਜਾਰੀ

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਦੇ ਨਿਵਾਸ ਬਾਹਰ ਕੋਰੋਨਾ ਵਲੰਟੀਅਰਾਂ ਦਾ ਧਰਨਾ ਅੱਜ 10ਵੇਂ ਦਿਨ ਵੀ ਜਾਰੀ ਰਿਹਾ | ਵਲੰਟੀਅਰ ਦੀ ਲੜੀਵਾਰ ਭੁੱਖ ਹੜਤਾਲ ਦੇ ਚੱਲਦਿਆਂ ਅੱਜ ਰਮਨਦੀਪ ਕੌਰ, ਰਾਜਵੀਰ ਕੌਰ, ਕਿਰਨਪਾਲ ਕੌਰ ...

ਪੂਰੀ ਖ਼ਬਰ »

ਘਰ 'ਚ ਇਕੱਲੀ ਔਰਤ ਨੂੰ ਸਕੂਟਰੀ ਚੱਕਣ ਦੀ ਕੋਸ਼ਿਸ਼ 'ਚ ਮਾਰੀਆਂ ਸੱਟਾਂ

ਲਹਿਰਾਗਾਗਾ, 13 ਮਈ (ਅਸ਼ੋਕ ਗਰਗ)- ਸਥਾਨਕ ਵਾਰਡ ਨੰਬਰ 15 ਦੀ ਵਸਨੀਕ ਵੀਰਪਾਲ ਕੌਰ ਪਤਨੀ ਰਾਜਵਿੰਦਰ ਸਿੰਘ ਨੇ ਸਥਾਨਕ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਆਪਣੇ ਘਰ ਇਕੱਲੀ ਬੈਠੀ ਸੀ ਤਾਂ ਜਗਸੀਰ ਸਿੰਘ ਵਾਸੀ ਲਹਿਲ ਕਲਾਂ ਨੇ ਉਸ ਦੇ ਘਰ ਆ ਕੇ ਉਸ ਦੀ ਸਕੂਟਰੀ ...

ਪੂਰੀ ਖ਼ਬਰ »

ਲਾਹਣ ਤੇ ਨਾਜਾਇਜ਼ ਸ਼ਰਾਬ ਬਰਾਮਦ

ਲਹਿਰਾਗਾਗਾ, 13 ਮਈ (ਅਸ਼ੋਕ ਗਰਗ)- ਸਥਾਨਕ ਪੁਲਿਸ ਨੇ ਮੁਖ਼ਬਰ ਦੀ ਇਤਲਾਹ 'ਤੇ ਐਕਸਾਈਜ਼ ਇੰਸਪੈਕਟਰ ਬਲਦੇਵ ਸਿੰਘ ਦੀ ਮੌਜੂਦਗੀ 'ਚ ਇਕ ਵਿਅਕਤੀ ਦੇ ਘਰ 150 ਲੀਟਰ ਲਾਹਣ, ਚਾਲੂ ਭੱਠੀ ਦਾ ਸਮਾਨ ਅਤੇ 2 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਥਾਣਾ ...

ਪੂਰੀ ਖ਼ਬਰ »

ਵਧ ਰਹੀ ਗਰਮੀ ਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ-ਡਾ. ਪਰਮਿੰਦਰ ਕੌਰ

ਸੰਗਰੂਰ, 13 ਮਈ (ਦਮਨਜੀਤ ਸਿੰਘ)- ਵਧ ਰਹੀ ਗਰਮੀ ਤੇ ਤਾਪਮਾਨ ਵਿਚ ਰੋਜ਼ਾਨਾ ਹੋ ਰਹੇ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਲੋਕਾਂ ਨੂੰ ਗਰਮੀ ਤੇ ਤੋਂ ਵਧੇਰੇ ਸੁਚੇਤ ਹੋਣ ਦੀ ਲੋੜ ਹੈ | ਇਹ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਸਿਹਤ ਤੇ ...

ਪੂਰੀ ਖ਼ਬਰ »

ਬੋਪਾਰਾਏ ਧੂਰੀ ਹਲਕੇ ਦੇ ਚੋਣ ਇੰਚਾਰਜ ਲਗਾਏ

ਅਹਿਮਦਗੜ੍ਹ, 13 ਮਈ (ਪੁਰੀ)- ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਵਲੋਂ ਪੰਜਾਬ ਅੰਦਰ ਕਾਂਗਰਸ ਪਾਰਟੀ ਨੂੰ ਹੇਠਲੇ ਪੱਧਰ 'ਤੇ ਮਜ਼ਬੂਤ ਕਰਨ ਲਈ ਸ਼ੁਰੂ ਕੀਤੇ ਗਏ ਯਤਨਾਂ ਤਹਿਤ ਵਿਧਾਨ ਸਭਾ ਹਲਕਾ ਧੂਰੀ ਕਾਂਗਰਸ ਪਾਰਟੀ 'ਚੋਂ ਰਿਟਰਨਿੰਗ ਅਫ਼ਸਰ ...

ਪੂਰੀ ਖ਼ਬਰ »

ਮੁੱਖ ਮੰਤਰੀ ਦੀ ਮੀਟਿੰਗ ਤੋਂ ਪਹਿਲਾਂ ਐਸ.ਸੀ. ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਕਰਨ ਖ਼ਿਲਾਫ਼ ਨਾਅਰੇਬਾਜ਼ੀ

ਭਵਾਨੀਗੜ੍ਹ, 13 ਮਈ (ਰਣਧੀਰ ਸਿੰਘ ਫੱਗੂਵਾਲਾ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਐਸ.ਸੀ ਕੋਟੇ ਦੀ ਪੰਚਾਇਤੀ ਜ਼ਮੀਨ ਤਿੰਨ ਸਾਲਾ ਪਟੇ 'ਤੇ ਲੈਣ ਦੀ ਮੰਗ ਕੀਤੀ ਜਾ ਰਹੀ ਹੈ, ਪਰ ਪ੍ਰਸ਼ਾਸਨ ਵਲੋਂ ਲਗਾਤਾਰ ਬੋਲੀਆਂ ਰੱਖ ਕੇ ਮਾਮਲੇ ਨੂੰ ਠੱਪ ਕਰਨ ਦੀ ਕੋਸ਼ਿਸ਼ ...

ਪੂਰੀ ਖ਼ਬਰ »

ਪੀ.ਐਸ.ਯੂ. ਆਗੂ ਰੋਹਿਤ ਦੀ ਬਿਨਾਂ ਸ਼ਰਤ ਰਿਹਾਈ ਤੇ ਵਿਦਿਆਰਥੀ ਮੰਗਾਂ ਨੂੰ ਲੈ ਕੇ ਏ.ਡੀ.ਸੀ. ਨੂੰ ਮੰਗ ਪੱਤਰ

ਮਲੇਰਕੋਟਲਾ, 13 ਮਈ (ਪਰਮਜੀਤ ਸਿੰਘ ਕੁਠਾਲਾ)- ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਇਕ ਵਫ਼ਦ ਨੇ ਏ.ਡੀ.ਸੀ. ਮਲੇਰਕੋਟਲਾ ਨੂੰ ਮੰਗ ਪੱਤਰ ਸੌਂਪ ਕੇ ਜਿੱਥੇ ਪੀ.ਐਸ.ਯੂ. ਜ਼ਿਲ੍ਹਾ ਰੋਪੜ ਦੇ ਪ੍ਰਧਾਨ ...

ਪੂਰੀ ਖ਼ਬਰ »

ਰੌਕੀ ਬਾਂਸਲ ਨੂੰ ਝਨੀਰ ਬਲਾਕ 'ਚ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਸਥਾਪਤ ਕਰਨ ਦੀ ਮਿਲੀ ਜ਼ਿੰਮੇਵਾਰੀ

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) - ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰੌਕੀ ਬਾਂਸਲ ਨੰੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ ਵਲੋਂ ਮਾਨਸਾ ਜ਼ਿਲ੍ਹੇ ...

ਪੂਰੀ ਖ਼ਬਰ »

ਅਕਾਲ ਅਕੈਡਮੀ ਭੋਜੋਵਾਲੀ 'ਚ ਸਾਰਾਗੜ੍ਹੀ ਦੇ ਸ਼ਹੀਦ ਲਾਇਬਰੇਰੀ ਦਾ ਨੀਂਹ ਪੱਥਰ ਰੱਖਿਆ

ਧੂਰੀ, 13 ਮਈ (ਸੁਖਵੰਤ ਸਿੰਘ ਭੁੱਲਰ)- ਸੰਤ ਅਤਰ ਸਿੰਘ ਅਕਾਲ ਅਕੈਡਮੀ ਭੋਜੋਵਾਲੀ 'ਚ ਸਾਰਾਗੜੀ ਦੇ ਸ਼ਹੀਦਾਂ ਨੰੂ ਸਮਰਪਿਤ ਅਤੇ ਸਾਰਾਗੜੀ ਦੇ ਸ਼ਹੀਦ ਭਗਵਾਨ ਸਿੰਘ ਪੁੱਤਰ ਹੀਰਾ ਸਿੰਘ ਦੀ ਸਪੁੱਤਰੀ ਮਾਤਾ ਹਰਨਾਮ ਕੌਰ ਦੀ ਯਾਦ ਵਿਚ ਲਾਇਬਰੇਰੀ ਦੀ ਇਮਾਰਤ ਦੇ ਨਿਰਮਾਣ ...

ਪੂਰੀ ਖ਼ਬਰ »

ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਜਾਂਦੀ ਬੱਸ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਸੰਦੌੜ, 13 ਮਈ (ਜਸਵੀਰ ਸਿੰਘ ਜੱਸੀ)- ਪੰਜਾਬ ਰੋਡਵੇਜ਼ ਜਗਰਾਉਂ ਡੀਪੂ ਵਲੋਂ ਮਲੇਰਕੋਟਲਾ ਤੋਂ ਸ਼ੁਰੂ ਕਰਕੇ ਸ੍ਰੀ ਅੰਮਿ੍ਤਸਰ ਸਾਹਿਬ ਵਾਇਆ ਰਾਏਕੋਟ, ਮੋਗਾ, ਹਰੀਕੇ ਪੱਤਣ, ਤਾਰਨਤਰਨ ਨੂੰ ਸ਼ੁਰੂ ਕੀਤੀ ਬੱਸ ਸੇਵਾ ਬੀਤੇ ਕਈ ਮਹੀਨਿਆਂ ਤੋਂ ਬੰਦ ਹੋਣ ਕਾਰਨ ਸਿੱਖ ...

ਪੂਰੀ ਖ਼ਬਰ »

ਡੀ.ਸੀ. ਵਲੋਂ ਅਰੋੜਾ ਵੈੱਲਫੇਅਰ ਸਭਾ ਦਾ ਪੋਸਟਰ ਜਾਰੀ

ਸੰਗਰੂਰ, 13 ਮਈ (ਚੌਧਰੀ ਨੰਦ ਲਾਲ ਗਾਂਧੀ)- ਅਰੋੜਾ ਵੈੱਲਫੇਅਰ ਸਭਾ ਦੀ ਵਰਕਿੰਗ ਕਮੇਟੀ ਦਾ ਇਕ ਵਫ਼ਦ ਸੰਗਰੂਰ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੂੰ ਮਿਲਿਆ ਅਤੇ ਅਰੋੜਾ ਸਭਾ ਵਲੋਂ ਸਮਾਜਿਕ ਅਤੇ ਧਾਰਮਿਕ ਕੰਮਾਂ ਬਾਰੇ ਜਾਣੂ ਕਰਵਾਇਆ | ਸਭਾ ਦੇ ਪ੍ਰਧਾਨ ਨਰੇਸ਼ ...

ਪੂਰੀ ਖ਼ਬਰ »

ਰਾਸ਼ਨ ਡੀਪੂ ਹੋਲਡਰ ਯੂਨੀਅਨ ਬਲਾਕ ਲੌਂਗੋਵਾਲ ਦੀ ਮੀਟਿੰਗ

ਲੌਂਗੋਵਾਲ, 13 ਮਈ (ਵਿਨੋਦ, ਖੰਨਾ) - ਰਾਸ਼ਨ ਡੀਪੂ ਹੋਲਡਰ ਯੂਨੀਅਨ ਬਲਾਕ ਲੌਂਗੋਵਾਲ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਮੇਲ ਸਿੰਘ ਚੋਟੀਆ ਦੀ ਅਗਵਾਈ ਹੇਠ ਜਿਸ 'ਚ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਮੰਗੀ ਨੇ ਉਚੇਚੀ ਸ਼ਮੂਲੀਅਤ ਕੀਤੀ | ਮੀਟਿੰਗ ਨੂੰ ਸੰਬੋਧਨ ਕਰਦਿਆਂ ...

ਪੂਰੀ ਖ਼ਬਰ »

ਜੱਸ ਸ਼ੇਰਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ ਲੋਕ ਅਰਪਣ

ਭਵਾਨੀਗੜ੍ਹ, 13 ਮਈ (ਰਣਧੀਰ ਸਿੰਘ ਫੱਗੂਵਾਲਾ)- ਸਥਾਨਕ ਸ਼ਹਿਰ ਵਿਖੇ ਭਾਈ ਕਾਨ੍ਹ ਸਿੰਘ ਨਾਭਾ ਰਚਨਾ ਵਿਚਾਰ ਮੰਚ ਵਲੋਂ ਜੱਸ ਸ਼ੇਰਗਿੱਲ ਦਾ ਪਲੇਠਾ ਕਾਵਿ ਸੰਗ੍ਰਹਿ 'ਮਨ ਦੀਆਂ ਛੱਲਾਂ' ਲੋਕ ਅਰਪਣ ਕਰਨ ਸਬੰਧੀ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਦੇ ਤੌਰ ...

ਪੂਰੀ ਖ਼ਬਰ »

ਜਥੇਦਾਰ ਜੈਪਾਲ ਸਿੰਘ ਮੰਡੀਆਂ ਦੀ ਭੈਣ ਦਾ ਦਿਹਾਂਤ

ਮਲੇਰਕੋਟਲਾ, 13 ਮਈ (ਪਰਮਜੀਤ ਸਿੰਘ ਕੁਠਾਲਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਵੱਡੇ ਭੈਣ ਬੀਬੀ ਲਖਬੀਰ ਕੌਰ ਢਿੱਲੋਂ (75) ਦਾ ਬੀਤੇ ਦਿਨ ਦਿਹਾਂਤ ਹੋ ਗਿਆ | ਉਹ ਪਿੱਛੇ ਪਤੀ ਸੁਪਤਨੀ ਡਾ. ਹਰਜਿੰਦਰ ਸਿੰਘ ਢਿੱਲੋਂ ...

ਪੂਰੀ ਖ਼ਬਰ »

ਡੇਂਗੂ ਤੇ ਮਲੇਰੀਆ ਤੋਂ ਕੀਤਾ ਜਾਗਰੂਕ

ਖਨੌਰੀ, 13 ਮਈ (ਰਮੇਸ਼ ਕੁਮਾਰ)- ਸਿਵਲ ਸਰਜਨ ਸੰਗਰੂਰ ਡਾ. ਪਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੋਬਿੰਦ ਟੰਡਨ ਦੀ ਅਗਵਾਈ ਹੇਠ ਡਰਾਈ ਡੇਅ ਦੌਰਾਨ ਖਨੌਰੀ ਵਿਖੇ ਮਿੰਨੀ ਹਸਪਤਾਲ ਖਨੌਰੀ ਦੇ ਮੁਲਾਜ਼ਮਾਂ ਵਲੋਂ ਘਰ-ਘਰ ਜਾ ਕੇ ਡੇਂਗੂ ...

ਪੂਰੀ ਖ਼ਬਰ »

ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ

ਜਖੇਪਲ, 13 ਮਈ (ਮੇਜਰ ਸਿੰਘ ਸਿੱਧੂ)- ਮੈਨੇਜਰ ਮਨਜੀਤ ਸਿੰਘ ਕਲੇਰ ਦੀ ਅਗਵਾਈ ਹੇਠ ਲੋਕਲ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਚਾਓਬਾਸ ਜਖੇਪਲ ਦੀ ਕਾਰਜਕਾਰੀ ਕਮੇਟੀ ਚੋਣ ਹੋਈ ਜਿਸ ਵਿਚ ਪ੍ਰਧਾਨ ਪ੍ਰਕਾਸ਼ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਜੋਧਾ, ਮੈਂਬਰ ਬਚਨ ...

ਪੂਰੀ ਖ਼ਬਰ »

ਰਾਜੋਮਾਜਰਾ ਦੇ ਦਲਿਤ ਖੇਤ ਮਜ਼ਦੂਰ ਰਿਜ਼ਰਵ ਕੋਟੇ ਦੀ ਜ਼ਮੀਨ ਲੈਣ 'ਚ ਹੋਏ ਕਾਮਯਾਬ

ਮੂਲੋਵਾਲ, 13 ਮਈ (ਰਤਨ ਸਿੰਘ ਭੰਡਾਰੀ)- ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਪਿੰਡ ਰਾਜੋਮਾਜਰਾ ਦੇ ਸਮੂਹ ਦਲਿਤ ਭਾਈਚਾਰਾ ਰਿਜ਼ਰਵ ਕੋਟੇ ਦੀ ਜ਼ਮੀਨ ਸਾਂਝੇ ਤੌਰ 'ਤੇ ਘੱਟ ਰੇਟ 'ਤੇ ਲੈਣ ਵਿਚ ਕਾਮਯਾਬ ਹੋਇਆ ਹੈ | ਕ੍ਰਾਂਤੀਕਾਰੀ ਪੇਂਡੂ ...

ਪੂਰੀ ਖ਼ਬਰ »

ਠੇਕਾ ਆਧਾਰਿਤ ਕਾਮਿਆਂ ਵਲੋਂ 16 ਨੂੰ ਸੰਗਰੂਰ ਵਿਖੇ ਧਰਨਾ

ਲੌਂਗੋਵਾਲ, 13 ਮਈ (ਵਿਨੋਦ) - ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਠੇਕਾ ਆਧਾਰਿਤ ਕਾਮਿਆਂ ਵਲੋਂ 16 ਮਈ ਨੂੰ ਰਣਬੀਰ ਕਲੱਬ ...

ਪੂਰੀ ਖ਼ਬਰ »

ਅਗਰਵਾਲ ਸਭਾ ਦੀ ਪ੍ਰਧਾਨਗੀ ਲਈ ਤਿੰਨ ਉਮਦੀਵਾਰ ਲੜਨਗੇ ਚੋਣ

ਸੰਗਰੂਰ, 13 ਮਈ (ਧੀਰਜ ਪਸ਼ੌਰੀਆ)- ਅਗਰਵਾਲ ਸਭਾ ਸੰਗਰੂਰ ਦੀ ਪ੍ਰਧਾਨਗੀ ਲਈ ਹੋਣ ਵਾਲੀ ਚੋਣ ਵਿਚ ਅੱਜ ਰਾਜ ਕੁਮਾਰ ਬਾਂਸਲ ਟੋਨੀ ਵਲੋਂ ਐਡ: ਪਵਨ ਗੁਪਤਾ ਦੇ ਹੱਕ ਵਿਚ ਆਪਣੇ ਨਾਮਜਦਗੀ ਕਾਗਜ਼ ਵਾਪਸੀ ਲੈਣ ਤੋਂ ਬਾਅਦ ਹੁਣ ਐਡ ਪਵਨ ਗੁਪਤਾ, ਬਦਰੀ ਜਿੰਦਲ ਅਤੇ ਵਿਪਨ ਜਿੰਦਲ ...

ਪੂਰੀ ਖ਼ਬਰ »

ਪੇਂਡੂ ਸਿਹਤ ਕੇਂਦਰ ਪੋਹੀੜ ਸ਼ਾਖਾ 'ਚ ਵੱਖ-ਵੱਖ ਵਿਭਾਗਾਂ ਦੀ ਓ.ਪੀ.ਡੀ. ਦੀ ਸ਼ੁਰੂਆਤ ਅੱਜ

ਅਹਿਮਦਗੜ੍ਹ, 13 ਮਈ (ਰਣਧੀਰ ਸਿੰਘ ਮਹੋਲੀ) - ਅਗਰਵਾਲ ਸਭਾ ਵਲੋਂ ਪ੍ਰਧਾਨ ਧਰਮਵੀਰ ਗਰਗ ਦੀ ਅਗਵਾਈ ਵਿਚ ਸੱਦੀ ਬੈਠਕ ਦੌਰਾਨ ਡੀ.ਐਮ.ਸੀ.ਐੱਚ ਲੁਧਿਆਣਾ ਦੇ ਸਕੱਤਰ ਪ੍ਰੇਮ ਕੁਮਾਰ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ¢ ਪ੍ਰਧਾਨ ਗਰਗ ਨੇ ਦਸਿਆ ਕਿ ਡੀ. ਐਮ. ਸੀ. ਐੱਚ ਦੀ ...

ਪੂਰੀ ਖ਼ਬਰ »

ਭਾਜਪਾ ਦੇ ਸਿੱਖ ਆਗੂਆਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੇਂਦਰੀ ਰਾਜ ਮੰਤਰੀ ਜੌਹਨ ਬਾਰਲਾ ਨੂੰ ਮੰਗ ਪੱਤਰ

ਸੁਨਾਮ ਊਧਮ ਸਿੰਘ ਵਾਲਾ, 13 ਮਈ (ਭੁੱਲਰ, ਧਾਲੀਵਾਲ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਿੱਖ ਆਗੂਆਂ ਵਲੋਂ ਪਾਰਟੀ ਦੀ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਸਮੇਤ ਭਾਰਤ ਦੇ ਅਲਪ ਸੰਖਿਅਕ ਕਾਰਜ ਰਾਜ ਮੰਤਰੀ ਜੌਹਨ ਬਾਰਲਾ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ...

ਪੂਰੀ ਖ਼ਬਰ »

ਮਲੇਰਕੋਟਲਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ 'ਚ ਇਕ ਮਹੀਨੇ ਅੰਦਰ ਤਿੰਨ ਮਾਹਿਰ ਡਾਕਟਰਾਂ ਨੇ ਨੌਕਰੀਆਂ ਛੱਡੀਆਂ

ਮਲੇਰਕੋਟਲਾ, 13 ਮਈ (ਪਰਮਜੀਤ ਸਿੰਘ ਕੁਠਾਲਾ)- ਜ਼ਿਲ੍ਹਾ ਮਲੇਰਕੋਟਲਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸਬ ਡਵੀਜ਼ਨਲ ਹਸਪਤਾਲ ਮਲੇਰਕੋਟਲਾ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਤਿੰਨ ਮਾਹਿਰ ਡਾਕਟਰਾਂ ਵਲੋਂ ਇਕ ਮਹੀਨੇ ਅੰਦਰ ਹੀ ਆਪੋ-ਆਪਣੀਆਂ ਨੌਕਰੀਆਂ ...

ਪੂਰੀ ਖ਼ਬਰ »

ਪਿੰਡ ਹੇੜੀਕੇ 'ਚ ਐਸ.ਸੀ. ਕੋਟੇ ਦੀ ਜ਼ਮੀਨ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਧਾਰਿਆ ਹਿੰਸਕ ਰੂਪ

ਸ਼ੇਰਪੁਰ, 13 ਮਈ (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ)- ਕਸਬਾ ਸ਼ੇਰਪੁਰ ਅੰਦਰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਅਤੇ ਪਿੰਡ ਹੇੜੀਕੇ ਦੀ ਪੰਚਾਇਤ 'ਚ ਐਸ.ਸੀ ਕੋਟੇ ਦੀ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ...

ਪੂਰੀ ਖ਼ਬਰ »

ਸ਼ੇਰਗੜ੍ਹ ਚੀਮਾ ਵਿਖੇ ਸਾਲ ਭਰ ਤੋਂ ਰੁਕੇ ਟੋਭੇ ਦਾ ਕੰਮ ਸ਼ੁਰੂ ਕਰਵਾਉਣ ਦੀ ਮੰਗ

ਸੰਦੌੜ, 13 ਮਈ (ਜਸਵੀਰ ਸਿੰਘ ਜੱਸੀ)- ਮਲੇਰਕੋਟਲਾ ਹਲਕਾ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀ ਟੀਮ ਵਲੋਂ ਪਿੰਡਾਂ ਵਿਚ ਚੱਲ ਰਹੇ ਵਿਕਾਸ ਕੰਮਾਂ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ | ਇਸੇ ਲੜੀ ਤਹਿਤ ਸੀਨੀਅਰ ਆਗੂ ਚੰਦ ਸਿੰਘ ਅਤੇ ਜਗਜੀਤ ਸਿੰਘ ਇਮਾਮਗੜ੍ਹ ...

ਪੂਰੀ ਖ਼ਬਰ »

ਖੇਤਾਂ 'ਚ ਲੱਗੇ ਟਰਾਂਸਫ਼ਾਰਮਰਾਂ 'ਚੋਂ ਤਾਂਬਾ ਤੇ ਤੇਲ ਚੋਰੀ

ਛਾਜਲੀ, 13 ਮਈ (ਰਾਜਵਿੰਦਰ ਸਿੰਘ)- ਖੇਤੀ ਕਰਜ਼ੇ ਦੇ ਭਾਰ ਹੇਠਾਂ ਦੱਬੇ ਕਿਸਾਨਾਂ ਨੂੰ ਖੇਤਾਂ 'ਚ ਲੱਗੇ ਟਰਾਂਸਫ਼ਾਰਮਰ ਚੋਰੀ ਹੋਣ ਦੀ ਦੂਹਰੀ ਮਾਰ ਪੈ ਰਹੀ ਹੈ, ਜਿਸ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ | ਪਿੰਡ ਛਾਜਲਾ ਦੇ ਕਿਸਾਨ ਬਲਦੀਪ ਸਿੰਘ ਪੁੱਤਰ ...

ਪੂਰੀ ਖ਼ਬਰ »

ਬੱਚਿਆਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਦਿੱਤੀ ਜਾਣਕਾਰੀ

ਚੀਮਾ ਮੰਡੀ, 13 ਮਈ (ਜਗਰਾਜ ਮਾਨ) - ਮਨਦੀਪ ਸਿੰਘ ਸਿੱਧੂ ਐਸ.ਐਸ.ਪੀ. ਸੰਗਰੂਰ ਦੀ ਅਗਵਾਈ ਹੇਠ ਐਤਵਾਰ ਨੂੰ ਸੰਗਰੂਰ ਸ਼ਹਿਰ ਵਿਚ ਸਾਈਕਲ ਰੈਲੀ ਕੱਡੀ ਜਾ ਰਹੀ ਹੈ | ਉਸ ਸੰਬੰਧੀ ਥਾਣਾ ਚੀਮਾ ਦੇ ਐਸ.ਐੱਚ.ਓ. ਯਾਦਵਿੰਦਰ ਸਿੰਘ ਨੇ ਪੈਰਾਮਾਊਾਟ ਪਬਲਿਕ ਸਕੂਲ ਵਿਚ ਪਹੁੰਚ ਕੇ ...

ਪੂਰੀ ਖ਼ਬਰ »

ਬੱਚਿਆਂ ਦੀਆਂ ਖੇਡਾਂ ਕਰਵਾਈਆਂ

ਚੀਮਾ ਮੰਡੀ, 13 ਮਈ (ਜਸਵਿੰਦਰ ਸਿੰਘ ਸ਼ੇਰੋਂ)- ਐਮ.ਐੱਲ.ਜੀ. ਕਾਨਵੈਂਟ ਸਕੂਲ ਚੀਮਾ ਵਿਖੇ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ | ਜਿਸ ਵਿਚ ਕਿੰਡਰਗਾਰਟਨ ਦੇ ਬੱਚਿਆ ਨੇ ਵੱਖ-ਵੱਖ ਦੌੜ ਮੁਕਲਿਆਂ ਵਿੱਚ ਭਾਗ ਲਿਆ | ਬੱਚਿਆਂ ਨੇ ਬੈਲੇਂਸ ਰੇਸ, ...

ਪੂਰੀ ਖ਼ਬਰ »

ਸੰਜੀਵ ਬਾਂਸਲ ਨੇ 28ਵੀਂ ਵਾਰ ਕੀਤਾ ਖੂਨ ਦਾਨ

ਦਿੜ੍ਹਬਾ ਮੰਡੀ, 13 ਮਈ (ਹਰਬੰਸ ਸਿੰਘ ਛਾਜਲੀ)- ਬਾਂਸਲ'ਜ ਗਰੁੱਪ ਦੇ ਐਮ.ਡੀ. ਸੰਜੀਵ ਬਾਂਸਲ, ਚੇਅਰਮੈਨ ਸਸਟੋਬਾਲ ਐਸੋਸੀਏਸ਼ਨ ਸੰਗਰੂਰ, ਵਾਇਸ ਚੇਅਰਮੈਨ ਮਾਤਾ ਚਿੰਤਪੂਰਨੀ ਚੈਰੀਟੇਬਲ ਟਰੱਸਟ, ਨੇ 28ਵੀਂ ਵਾਰ ਖ਼ੂਨਦਾਨ ਕੀਤਾ | ਸ੍ਰੀ ਬਾਂਸਲ ਨੇ ਕਿਹਾ ਕਿ ਖੂਨ ਇੱਕ ...

ਪੂਰੀ ਖ਼ਬਰ »

ਕ੍ਰਿਕਟ ਟੂਰਨਾਮੈਂਟ ਕਰਵਾਇਆ

ਅਹਿਮਦਗੜ੍ਹ, 13 ਮਈ (ਰਣਧੀਰ ਸਿੰਘ ਮਹੋਲੀ)- ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਉਨ੍ਹਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਬਹੁਤ ਜ਼ਰੂਰੀ ਹੈ | ਇਸ ਦਾ ਪ੍ਰਗਟਾਵਾ ਬੌੜਹਾਈ ਕਲਾਂ ਵਿਖੇ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਦਿਆਂ ਸਰਪੰਚ ਹਰਦੀਪ ਸਿੰਘ, ਗਗਨ ...

ਪੂਰੀ ਖ਼ਬਰ »

ਸਰਕਾਰੀ ਸਕੂਲ ਪੱਤੀ ਨੂੰ ਸਬਮਰਸੀਬਲ ਮੋਟਰ ਦਿੱਤੀ

ਚੀਮਾ ਮੰਡੀ, 13 ਮਈ (ਦਲਜੀਤ ਸਿੰਘ ਮੱਕੜ)- ਕਸਬੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਵਿਖੇ ਮੈਡਮ ਸ਼ਿੰਦਰਪਾਲ ਕੌਰ ਬੁਢਲਾਡਾ ਵਲੋਂ ਬੱਚਿਆਂ ਦੇ ਪਾਣੀ ਪੀਣ ਲਈ ਸਬਮਰਸੀਬਲ ਮੋਟਰ ਦਾਨ ਵਜੋਂ ਦਿੱਤੀ, ਜਿਸ ਨਾਲ ਬੱਚੇ ਮੁੱਢਲੀ ਲੋੜ ਪਾਣੀ ਦੀ ਆ ਰਹੀ ਦਿੱਕਤ ਤੋਂ ...

ਪੂਰੀ ਖ਼ਬਰ »

ਕਾਮਰਸ ਵਿਭਾਗ ਵਲੋਂ ਰਿਟਰਨ ਭਰਨ ਸੰਬੰਧੀ ਇਕ ਰੋਜ਼ਾ ਵਿਸ਼ੇਸ਼ ਲੈਕਚਰ

ਮੂਣਕ, 13 ਮਈ (ਭਾਰਦਵਾਜ, ਸਿੰਗਲਾ)-ਯੂਨੀਵਰਸਿਟੀ ਕਾਲਜ ਮੂਣਕ ਵਿਖੇ ਕਾਮਰਸ ਵਿਭਾਗ ਵਲੋਂ ਆਮਦਨ ਕਰ ਨਾਲ ਸਬੰਧਤ ਵਿਸ਼ੇ 'ਤੇ ਆਨਲਾਈਨ ਰਿਟਰਨ ਭਰਨ ਸਬੰਧੀ ਵਿਸ਼ੇਸ਼ ਲੈਕਚਰ ਲਗਵਾਇਆ ਗਿਆ ਜਿਸ ਵਿਚ ਆਮਦਨ ਕਰ ਮਾਹਿਰ ਗਗਨਦੀਪ ਸਿੰਘ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ...

ਪੂਰੀ ਖ਼ਬਰ »

ਡਿਗਰੀ ਵੰਡ ਸਮਾਰੋਹ ਕਰਵਾਇਆ

ਧਰਮਗੜ੍ਹ, 13 ਮਈ (ਗੁਰਜੀਤ ਸਿੰਘ ਚਹਿਲ)- ਕਲਗ਼ੀਧਰ ਟਰੱਸਟ ਬੜੂ ਸਾਹਿਬ ਦੁਆਰਾ ਸੰਚਾਲਿਤ ਈਟਰਨਲ ਵਰਸਿਟੀ ਬੜੂ ਸਾਹਿਬ ਅੱਠਵੀਂ ਕਨਵੋਕੇਸ਼ਨ ਵਰਸਿਟੀ ਦੇ ਭਾਈ ਗੁਰਦਾਸ ਹਾਲ 'ਚ ਆਯੋਜਿਤ ਕੀਤੀ ਗਈ | ਇਸ ਕਨਵੋਕੇਸ਼ਨ 'ਚ ਬਤੌਰ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ...

ਪੂਰੀ ਖ਼ਬਰ »

ਪੀ.ਐਮ.ਆਰ.ਏ. ਦੇ ਵਿਕਾਸ ਗੁਪਤਾ ਪ੍ਰਧਾਨ ਤੇ ਪਰਮਿੰਦਰ ਜੋਸ਼ੀ ਬਣੇ ਸਕੱਤਰ

ਸੰਗਰੂਰ, 13 ਮਈ (ਦਮਨਜੀਤ ਸਿੰਘ)- ਸਥਾਨਕ ਧੂਰੀ ਰੋਡ ਸਥਿਤ ਹੋਟਲ ਮੂਨ ਲਾਈਟ ਵਿਖੇ ਪੰਜਾਬ ਮੈਡੀਕਲ ਰਿਪਰਜ਼ੈਂਟੇਟਿਵ ਐਸੋਸੀਏਸ਼ਨ ਸੰਗਰੂਰ ਦੀ ਸਾਲਾਨਾ ਚੋਣ ਹੋਈ | ਚੋਣ ਵਿਚ ਭਾਰੀ ਬਹੁਮਤ ਦੇ ਨਾਲ ਵਿਕਾਸ ਗੁਪਤਾ ਨੂੰ ਪ੍ਰਧਾਨ ਅਤੇ ਪਰਮਿੰਦਰ ਜੋਸ਼ੀ ਨੂੰ ਸਕੱਤਰ ...

ਪੂਰੀ ਖ਼ਬਰ »

ਦਲਿਤ ਭਾਈਚਾਰਾ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਘੱਟ ਭਾਅ 'ਚ ਠੇਕੇ 'ਤੇ ਲੈਣ 'ਚ ਹੋਇਆ ਸਫ਼ਲ

ਸੁਨਾਮ ਊਧਮ ਸਿੰਘ ਵਾਲਾ, 13 ਮਈ (ਭੁੱਲਰ, ਧਾਲੀਵਾਲ)- ਨੇੜਲੇ ਪਿੰਡ ਮਿਰਜ਼ਾ ਪੱਤੀ ਨਮੋਲ ਦੀ ਰਾਖਵੇਂ ਕੋਟੇ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਪਿੰਡ ਦਾ ਦਲਿਤ ਭਾਈਚਾਰਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਵਿਚ ਆਖ਼ਰ ਪਿਛਲੇ ਸਾਲ ਨਾਲੋਂ ਮਹਿਜ਼ ...

ਪੂਰੀ ਖ਼ਬਰ »

ਔਰਤਾਂ ਨੂੰ ਹੈਲਥ ਹਾਈਜੀਨਿਕ ਕਿੱਟਾਂ ਦਿੱਤੀਆਂ

ਮਾਲੇਰਕੋਟਲਾ, 13 ਮਈ (ਪਾਰਸ ਜੈਨ)- ਸੇਵਾ ਪੰਜਾਬ (ਸਵੈ ਰੁਜ਼ਗਾਰ ਔਰਤਾਂ ਦਾ ਸੰਗਠਨ) ਨੇ ਡੀ.ਸੀ. ਦਫ਼ਤਰ ਮਾਲੇਰਕੋਟਲਾ ਅਤੇ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਜਮਾਲਪੁਰਾ ਅਤੇ ਕਿਲਾ ਰਹਿਮਤਗੜ ਵਿਚ ਗਰਮੀਆਂ ਦੇ ਮੌਸਮ ਵਿਚ ਨਿੱਜੀ ਸਾਫ਼-ਸਫ਼ਾਈ ਅਤੇ ਆਲੇ ਦੁਆਲੇ ਦੀ ...

ਪੂਰੀ ਖ਼ਬਰ »

ਸਰਕਾਰੀ ਸਕੂਲ ਕਾਤਰੋਂ ਵਿਖੇ ਤਕਨਾਲੋਜੀ ਦਿਵਸ ਮਨਾਇਆ

ਸ਼ੇਰਪੁਰ, 13 ਮਈ (ਦਰਸਨ ਸਿੰਘ ਖੇੜੀ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਤਰੋਂ ਵਿਖੇ ਭਗਤ ਪੂਰਨ ਸਿੰਘ ਸਾਇੰਸ ਕਲੱਬ ਵਲੋਂ ਰਾਸ਼ਟਰੀ ਤਕਨਾਲੋਜੀ ਦਿਵਸ ਸਕੂਲ ਮੁਖੀ ਰੀਤਾ ਰਾਣੀ ਦੀ ਅਗਵਾਈ ਅਤੇ ਕਲੱਬ ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਾਇੰਸ ਮਾਸਟਰ ਦੀ ਦੇਖਰੇਖ ...

ਪੂਰੀ ਖ਼ਬਰ »

ਜਲਦ ਤਿਆਰ ਹੋਣ ਵਾਲੀ ਝੋਨੇ ਦੀ ਕਿਸਮ ਪੀ. ਆਰ. 126 ਦੇ ਬੀਜ ਦੀ ਹੋ ਰਹੀ 'ਬਲੈਕ'-ਪੂਨੀਆ

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਕਾਜਕਾਰਨੀ ਮੈਂਬਰ ਤੇ ਕਿਸਾਨ ਮੋਰਚੇ ਦੇ ਕੌਮੀ ਆਗੂ ਸਤਵੰਤ ਸਿੰਘ ਪੂਨੀਆ ਨੇ ਕਿਹਾ ਕਿ ਜਲਦ ਤਿਆਰ ਹੋਣ ਵਾਲੀ ਝੋਨੇ ਦੀ ਕਿਸਮ ਪੀ.ਆਰ.-126 ਦੀ ਮਾਰਕਿਟ ਵਿਚ ਵੱਡੇ ਪੱਧਰ 'ਤੇ ਬਲੈਕ ਹੋ ...

ਪੂਰੀ ਖ਼ਬਰ »

ਅੰਤਰ ਜ਼ਿਲ੍ਹਾ ਖੋ-ਖੋ ਮੁਕਾਬਲੇ 'ਚੋਂ ਰੱਤੋਕੇ ਸਕੂਲ ਦੇ ਵਿਦਿਆਰਥੀ ਜੇਤੂ

ਲੌਂਗੋਵਾਲ, 13 ਮਈ (ਵਿਨੋਦ, ਖੰਨਾ)- ਸ਼ਾਨਦਾਰ ਪ੍ਰਾਪਤੀਆਂ ਲਈ ਜਾਣੇ ਜਾਂਦੇ ਸਰਕਾਰੀ ਐਲੀਮੈਂਟਰੀ ਸਕੂਲ ਰੱਤੋ ਕੇ ਦੇ ਵਿਦਿਆਰਥੀਆਂ ਨੇ ਪਿੰਡ ਭੂਤਗੜ੍ਹ ਜ਼ਿਲ੍ਹਾ ਪਟਿਆਲਾ ਵਿਖੇ ਹੋਏ ਅੰਤਰ ਜ਼ਿਲ੍ਹਾ ਖੋ-ਖੋ ਮੁਕਾਬਲੇ ਅੰਡਰ-14 'ਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨਾਂ ਦਾ ਵਫ਼ਦ ਐਸ.ਐਮ.ਓ. ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 13 ਮਈ (ਭੁੱਲਰ, ਧਾਲੀਵਾਲ)- ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੇ ਇਕ ਵਫ਼ਦ ਵਲੋਂ ਪ੍ਰਧਾਨ ਪ੍ਰੇਮ ਚੰਦ ਅਗਰਵਾਲ, ਸਕੱਤਰ ਡਾ. ਸਮਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਸਿਵਲ ਹਸਪਤਾਲ ਸੁਨਾਮ ਦੇ ਐਸ.ਐਮ.ਓ. ਡਾ. ...

ਪੂਰੀ ਖ਼ਬਰ »

ਮਲਟੀਪਰਪਜ਼ ਵਰਕਰਾਂ ਵਲੋਂ ਮੁੱਖ ਮੰਤਰੀ ਨਿਵਾਸ 'ਤੇ ਸੂਬਾ ਪੱਧਰੀ ਧਰਨਾ ਕੱਲ੍ਹ

ਸੰਗਰੂਰ, 13 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ ਦੇ ਸੂਬਾਈ ਪ੍ਰਧਾਨ ਕਿਰਨਜੀਤ ਕੌਰ ਅਤੇ ਜਨਰਲ ਸਕੱਤਰ ਸਰਬਜੀਤ ਕੌਰ ਨੇ ਦੱਸਿਆ ਕਿ ਉਹ 15 ਸਾਲਾਂ ਤੋਂ ਸਿਹਤ ਵਿਭਾਗ ਵਿਚ ਕੰਟਰੈਕਟ 'ਤੇ ਕੰਮ ਕਰਦੀਆਂ ਆ ਰਹੀਆਂ ਹਨ ਪਰ ...

ਪੂਰੀ ਖ਼ਬਰ »

ਮੁੱਖ ਮੰਤਰੀ ਨੇ ਧੂਰੀ ਸ਼ਹਿਰ 'ਚ ਖ਼ਰਾਬ ਪਏ ਸੀ.ਸੀ.ਟੀ.ਵੀ. ਕੈਮਰੇ ਕਰਵਾਏ ਮੁੜ ਚਾਲੂ

ਧੂਰੀ, 13 ਮਈ (ਸੰਜੇ ਲਹਿਰੀ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਹੁੰਦਿਆਂ ਧੂਰੀ ਸ਼ਹਿਰ 'ਚ ਐਮ.ਪੀ. ਕੋਟੇ 'ਚੋਂ ਸੀ.ਸੀ.ਟੀ.ਵੀ. ਕੈਮਰੇ ਲਗਵਾਏ ਗਏ ਸਨ, ਜਿਨ੍ਹਾਂ 'ਚੋਂ ਬਹੁਤੇ ਕੈਮਰੇ ਇੰਨੀ ਦਿਨੀਂ ਬੰਦ ਪਏ ਸਨ | ਜ਼ਿਲ੍ਹਾ ...

ਪੂਰੀ ਖ਼ਬਰ »

ਡੇਅ-ਨਾਈਟ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ

ਮਲੇਰਕੋਟਲਾ, 13 ਮਈ (ਮੁਹੰਮਦ ਹਨੀਫ਼ ਥਿੰਦ)- ਫੁੱਟਬਾਲ ਦੀ ਪਨੀਰੀ ਵਜੋਂ ਜਾਣੀ ਜਾਂਦੀ ਅਲ ਕੌਸਰ ਫੁੱਟਬਾਲ ਅਕੈਡਮੀ ਅਤੇ ਮਲੇਰਕੋਟਲਾ ਐਫਸੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਮਿੰਨੀ ਫੁੱਟਬਾਲ ਸਟੇਡੀਅਮ ਕਿਲਾ ਰਹਿਮਤਗੜ੍ਹ ਵਿਖੇ ਕਰਵਾਏ ਜਾ ਰਹੇ ਡੇਅ ਨਾਈਟ ...

ਪੂਰੀ ਖ਼ਬਰ »

ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ

ਭਵਾਨੀਗੜ੍ਹ, 13 ਮਈ (ਰਣਧੀਰ ਸਿੰਘ ਫੱਗੂਵਾਲਾ)- ਗੁਰੂ ਤੇਗ ਬਹਾਦਰ ਕਾਲਜ ਵਿਖੇ ਦੇ ਐਨ.ਐਸ.ਐਸ. ਵਿਭਾਗ ਅਤੇ ਏਕ ਭਾਰਤ ਸੇ੍ਰਸ਼ਠ ਭਾਰਤ ਕਲੱਬ ਵਲੋਂ ਹੋਮੀ ਭਾਵਾ ਕੈਂਸਰ ਹਸਪਤਾਲ ਦੇ ਸਹਿਯੋਗ ਨਾਲ ਕੈਂਸਰ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ਮੌਕੇ ਅਮਨਦੀਪ ਕੌਰ, ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX