ਗੁਰੂਹਰਸਹਾਏ, 13 ਮਈ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)- ਟੈਕਨੀਕਲ ਸਰਵਿਸਿਜ਼ ਯੂਨੀਅਨ ਸ਼ਹਿਰੀ ਸਬ-ਡਵੀਜਨ ਗੁਰੂਹਰਸਹਾਏ ਦੇ ਸੱਦੇ 'ਤੇ ਉਪ ਮੰਡਲ ਅਫ਼ਸਰ ਸ਼ਹਿਰੀ ਦੇ ਵਿਰੁੱਧ ਬਿਜਲੀ ਦਫ਼ਤਰ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ | ਇਸ ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਰਵਿੰਦਰ ਸਿੰਘ ਪ੍ਰਧਾਨ ਨੇ ਕੀਤੀ ਅਤੇ ਰੋਸ ਰੈਲੀ ਵਿਚ ਉਪ ਮੰਡਲ ਅਫ਼ਸਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਹੋਈ | ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਉਪ ਮੰਡਲ ਅਫ਼ਸਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨ ਕੇ ਲਾਗੂ ਨਹੀਂ ਕਰ ਰਿਹਾ | ਮੰਗਾਂ ਸਬੰਧੀ ਸਾਥੀਆਂ ਨੇ ਦੱਸਿਆ ਕਿ 11 ਕੇ.ਵੀ. ਲਾਈਨਾਂ ਦੀਆਂ ਕਰਾਸਿੰਗਾਂ ਦਾ ਆਪਸੀ ਫ਼ਾਸਲਾ ਘੱਟ ਹੋਣ ਕਾਰਨ ਆਏ ਦਿਨ ਕੰਮ ਕਰਦਿਆਂ ਮੁਲਾਜ਼ਮਾਂ ਨੂੰ ਪਰਮਿਟ ਹੋਣ ਦੇ ਬਾਵਜੂਦ ਕਰੰਟ ਮਾਰਦੀਆਂ ਹਨ, ਜਿਸ ਨਾਲ ਰੋਜ਼ ਹੀ ਪੰਜਾਬ ਵਿਚ ਹਾਦਸੇ ਵਾਪਰ ਰਹੇ ਹਨ ਅਤੇ ਸਾਡੇ ਫ਼ਿਰੋਜ਼ਪੁਰ ਵਿਚ ਵੀ ਅਜਿਹਾ ਹੀ ਇਕ ਹਾਦਸਾ ਪਿਛਲੇ ਦਿਨੀਂ ਹੀ ਵਾਪਰਿਆ ਹੈ, ਜਿਸ ਨਾਲ ਕਰਮਚਾਰੀ ਦੀ ਮੌਤ ਹੋ ਗਈ, ਪਰ ਉਪ ਮੰਡਲ ਅਫ਼ਸਰ ਅਤੇ ਉੱਚ ਅਧਿਕਾਰੀਆਂ ਵਲੋਂ ਇਨ੍ਹਾਂ ਕਰਾਸਿੰਗਾਂ ਨੂੰ ਖ਼ਤਮ ਕਰਨ ਲਈ ਕੋਈ ਯੋਗ ਉਪਰਾਲਾ ਨਹੀਂ ਕਰਾਇਆ ਜਾ ਰਿਹਾ, ਸਗੋਂ ਫ਼ੀਲਡ ਸਟਾਫ਼ ਨੂੰ ਦਫ਼ਤਰ ਵਿਚ ਲਗਾਇਆ ਹੋਇਆ ਹੈ | ਪਿਛਲੇ ਦੋ ਸਾਲਾਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਹ ਮੰਗ ਇੰਜ ਹੀ ਲਟਕਦੀ ਆ ਰਹੀ ਹੈ, ਪਰ ਉਪ ਮੰਡਲ ਅਫ਼ਸਰ ਵਲੋਂ ਵਿਸ਼ਵਾਸ ਦੁਆ ਕੇ ਕਰਾਸਿੰਗਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ, ਪਰ ਅੱਜ ਤੱਕ ਕਰਾਸਿੰਗਾਂ ਖ਼ਤਮ ਨਹੀਂ ਕੀਤੀਆਂ ਗਈਆਂ | ਦਫ਼ਤਰ ਵਿਚ ਫ਼ੀਲਡ ਸਟਾਫ਼ ਨੂੰ ਬਠਾਇਆ ਹੋਇਆ ਹੈ | ਪਾਵਰਕਾਮ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਫ਼ੀਲਡ ਵਿਚ ਨਹੀਂ ਲਗਾਇਆ ਜਾ ਰਿਹਾ | ਪੰਜਾਬ ਸਰਕਾਰ ਵੱਲੋਂ ਫ਼ੀਲਡ ਸਟਾਫ਼ ਨੂੰ ਦਫ਼ਤਰ ਨਾ ਲਗਾਉਣ ਦੀ ਹਦਾਇਤ ਹੋਈ ਹੈ ਪਰ ਸਾਡੇ ਉਪ ਮੰਡਲ ਅਫ਼ਸਰ ਵਲੋਂ, ਉਨ੍ਹਾਂ ਨੂੰ ਦਫ਼ਤਰ ਵਿਚੋਂ ਬਾਹਰ ਕੱਢ ਕੇ ਫ਼ੀਲਡ ਵਿਚ ਨਹੀਂ ਲਗਾਇਆ ਜਾ ਰਿਹਾ | ਖੰਬੇ 'ਤੇ ਕੰਮ ਕਰਨ ਲਈ ਪੌੜੀ, ਦਸਤਾਨੇ, ਕਟਰ, ਪਲਾਸ, ਪੇਚਕਸ, ਟੈੱਸਟ ਪਿੰਨ ,ਰੱਸਾ-ਰੂਲਾ ਆਦਿ ਔਜ਼ਾਰਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ | ਖੰਭੇ 'ਤੇ ਕੰਮ ਕਰਨ ਲਈ ਸਾਰੇ ਸਬ-ਡਵੀਜਨ ਅੰਦਰ ਅਤੇ ਡਵੀਜਨ ਅੰਦਰ ਇਕ ਵੀ ਅਰਥ ਸਟਿੱਕ ਦਾ ਪ੍ਰਬੰਧ ਨਹੀਂ ਜਦੋਂ ਕਿ ਅਰਥ ਕੀਤੇ ਤੋਂ ਬਗੈਰ ਖੰਭੇ ਤੇ ਕੰਮ ਨਹੀਂ ਕੀਤਾ ਜਾ ਸਕਦਾ | ਡਬਲ ਸਪਲਾਈ ਕਾਰਨ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ | ਰੈਲੀ ਨੂੰ ਵੱਖ ਵੱਖ ਬੁਲਾਰਿਆਂ ਜਿਵੇਂ ਕਿ ਕਰਤਾਰ ਸਿੰਘ, ਸੁਰਿੰਦਰ ਕੁਮਾਰ, ਜਸਵਿੰਦਰਪਾਲ, ਨਾਨਕ ਚੰਦ, ਬਲਵੀਰ ਕੁਮਾਰ, ਬਲਕਾਰ ਚੰਦ, ਡਵੀਜਨ ਆਗੂ ਕੇਵਲ ਕਿ੍ਸ਼ਨ, ਰਾਮ ਕਿਸ਼ਨ, ਸਰਕਲ ਆਗੂ ਸ਼ਿੰਗਾਰ ਚੰਦ ਨੇ ਵੀ ਸੰਬੋਧਨ ਕੀਤਾ ਅਤੇ ਕਿਹਾ ਕਿ ਜੇਕਰ ਮੰਗਾਂ ਮਸਲਿਆਂ ਨੂੰ ਹੱਲ ਨਾ ਕੀਤਾ ਤਾਂ 18 ਮਈ ਦਿਨ ਬੁੱਧਵਾਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ | ਉੱਧਰ ਇਸ ਸੰਬੰਧੀ ਸ਼ਹਿਰੀ ਐੱਸ.ਡੀ.ਓ. ਬਲਬੀਰ ਵੋਹਰਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਕਰਮਚਾਰੀ ਦੀ ਡਿਊਟੀ ਉਹ ਨਹੀਂ ਬਦਲ ਸਕਦੇ ਕਰਮਚਾਰੀਆਂ ਦੀ ਡਿਊਟੀ ਬਦਲਣ ਦਾ ਹੱਕ ਉੱਚ ਅਧਿਕਾਰੀਆਂ ਕੋਲ ਹੈ, ਇੱਥੇ ਬਾਕੀ ਜਿਹੜਾ ਕਰਾਸਿੰਗ ਦਾ ਮਸਲਾ ਉਸ ਸੰਬੰਧੀ ਸੰਬੰਧਿਤ ਜੇ ਈ ਨੂੰ ਹਦਾਇਤ ਕਰ ਦਿੱਤੀ ਗਈ ਹੈ |
ਫ਼ਿਰੋਜ਼ਪੁਰ, 13 ਮਈ (ਗੁਰਿੰਦਰ ਸਿੰਘ)- ਪੰਜਾਬ ਵਿਚੋਂ ਨਸ਼ਿਆਂ ਦੀ ਅਲਾਮਤ ਨੂੰ ਜੜੋਂ੍ਹ ਖ਼ਤਮ ਕਰਨ ਲਈ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਭਰ ਦੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਮੁੱਖਾਂ ਦੀ ਲਈ ਕਲਾਸ ਤੋਂ ਅਗਲੇ ਹੀ ਦਿਨ ਹਰਕਤ ਵਿਚ ਆਈ ਫ਼ਿਰੋਜ਼ਪੁਰ ...
ਕੁੱਲਗੜ੍ਹੀ, 13 ਮਈ (ਸੁਖਜਿੰਦਰ ਸਿੰਘ ਸੰਧੂ)- ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਇਕ ਸਕੂਲ ਵੈਨ ਅਤੇ ਆਲਟੋ ਕਾਰ ਦਰਮਿਆਨ ਹੋਏ ਹਾਦਸੇ 'ਚ ਇਕ ਬੱਚਾ ਵੈਨ ਤਾੋ ਬਾਹਰ ਡਿਗ ਗਿਆ, ਜਿਸ ਨੂੰ ਮਾਮੂਲੀ ਸੱਟ ਲੱਗੀ ਅਤੇ ਬਾਕੀ ਬੱਚੇ ਸੁਰੱਖਿਅਤ ਰਹਿਣ ਕਾਰਨ ਇਕ ਵੱਡੇ ਹਾਦਸੇ ਤੋਂ ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਵਿਸ਼ਵ ਪੱਧਰ 'ਤੇ ਲੋਕ ਸੇਵਾ ਕਰਨ ਦੇ ਨਾਲ ਨਾਲ ਡੁਬਈ ਆਦਿ ਦੇਸ਼ਾਂ ਚ ਫਸੇ ਅਨੇਕਾਂ ਬਲਵਿੰਦਰ ਸਿੰਘ ਵਰਗੇ ਅਨੇਕਾਂ ਨੌਜਵਾਨਾਂ ਦੀਆਂ ਜਾਨਾਂ ਬਚਾਉਣ ਵਾਲੇ ਉੱਘੇ ਸਮਾਜ ਸੇਵੀ ਡਾ: ਐੱਸ.ਪੀ. ਸਿੰਘ ਓਬਰਾਏ ਮੈਨੇਜਿੰਗ ...
ਗੁਰੂਹਰਸਹਾਏ, 13 ਮਈ (ਕਪਿਲ ਕੰਧਾਰੀ)- ਆਪਣੀ ਦੁਨੀਆ ਭਗਤ ਸਿੰਘ ਰਾਜ ਦਰਬਾਰ ਦੇ ਸੂਬਾ ਕਨਵੀਨਰ ਲਾਲੀ ਜੀਵਾਂ ਅਰਾਈ ਦੀ ਅਗਵਾਈ ਹੇਠ ਅੱਜ ਗੁਰੂਹਰਸਹਾਏ ਦੇ ਫੂਡ ਸਪਲਾਈ ਦਫ਼ਤਰ ਵਿਖੇ ਵੱਖ-ਵੱਖ ਪਿੰਡਾਂ ਤੋਂ ਆਏ ਲੋਕਾਂ ਵਲੋਂ ਧਰਨਾ ਦਿੱਤਾ ਗਿਆ | ਇਸ ਧਰਨੇ ਸੰਬੰਧੀ ...
ਫ਼ਿਰੋਜ਼ਪੁਰ, 13 ਮਈ (ਕੁਲਬੀਰ ਸਿੰਘ ਸੋਢੀ)- ਫ਼ਿਰੋਜ਼ਪੁਰ ਫੇਰੀ 'ਤੇ ਆਏ ਕੈਬਨਿਟ ਮਾਲ ਮੰਤਰੀ ਬ੍ਰਹਮ ਸ਼ੰਕਰ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਆਗੂਆਂ ਨੇ ਮੁਲਾਕਾਤ ਕੀਤੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦਿੱਤਾ | ਯੂਨੀਅਨ ਦੇ ਜ਼ਿਲ੍ਹਾ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਗੈਰ ਕਾਨੂੰਨੀ ਸ਼ਰਾਬ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੀ ਟੀਮ ਵਲੋਂ ਅੱਜ ਛਾਪੇਮਾਰੀ ਕਰਕੇ ਦਰਿਆ ਸਤਲੁਜ ਵਿਚੋਂ ਵੱਡੀ ਮਾਤਰਾ ਵਿਚ ਲਾਹਣ ਅਤੇ ਗੈਰ ਮਿਆਰੀ ਸ਼ਰਾਬ ਬਰਾਮਦ ਕੀਤੀ ਹੈ | ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਦੁਨੀਆ 'ਚ ਫੈਲੀ ਕੋਰੋਨਾ ਮਹਾਂਮਾਰੀ ਨੇ ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਪੈਰ ਪਸਾਰਦੇ ਹੋਏ ਦੋ ਹੋਰ ਵਿਅਕਤੀਆਂ ਨੂੰ ਆਪਣੇ ਕਲਾਵੇ ਵਿਚ ਲੈ ਲੈਣ ਦੀ ਖ਼ਬਰ ਹੈ, ਜਿਸ ਦੀ ਪੁਸ਼ਟੀ ਸਿਹਤ ਵਿਭਾਗ ਵਲੋਂ ਕਰ ਦਿੱਤੀ ਗਈ ਹੈ | ...
ਫ਼ਿਰੋਜ਼ਪੁਰ, 13 ਮਈ (ਰਾਕੇਸ਼ ਚਾਵਲਾ)- ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫ਼ਿਰੋਜ਼ਪੁਰ ਵੀਰਇੰਦਰ ਅਗਰਵਾਲ ਵਲੋਂ ਪੀੜਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਕਮੇਟੀ ਦੀ ਮੀਟਿੰਗ ਕੀਤੀ ਗਈ ਅਤੇ ਇਸ ਮੀਟਿੰਗ ਵਿਚ ...
ਕੁੱਲਗੜ੍ਹੀ, 13 ਮਈ (ਸੁਖਜਿੰਦਰ ਸਿੰਘ ਸੰਧੂ)- ਬਲਾਕ ਘੱਲ ਖ਼ੁਰਦ ਦੇ ਪਿੰਡ ਨਾਜੂ ਸ਼ਾਹ ਦੀ ਪੰਚਾਇਤੀ ਜ਼ਮੀਨ ਦੀ ਬੋਲੀ 'ਚ ਰਿਕਾਰਡ ਵਾਧਾ ਦਰਜ ਹੋਇਆ | ਬੀ.ਡੀ.ਪੀ.ਓ ਘੱਲ ਖ਼ੁਰਦ ਜਗਦੀਪ ਸਿੰਘ ਰੰਧਾਵਾ ਨੇ ਦੱਸਿਆ ਹਲਕਾ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਦੇ ...
ਕੁੱਲਗੜ੍ਹੀ, 13 ਮਈ (ਸੁਖਜਿੰਦਰ ਸਿੰਘ ਸੰਧੂ)- ਪੁਲਿਸ ਥਾਣਾ ਘੱਲ ਖ਼ੁਰਦ ਦੇ ਅਧੀਨ ਪਿੰਡ ਕਰਮੂਵਾਲਾ ਦੇ ਵਾਸੀ ਸੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੇ ਘਰ ਖੜੀ ਕੰਬਾਈਨ ਦਾ ਸਾਮਾਨ ਕਾਫ਼ੀ ਦਿਨਾਂ ਤੋਂ ਚੋਰੀ ਹੋ ਰਿਹਾ ਸੀ | ਉਨ੍ਹਾਂ ਨੇ ਸਾਮਾਨ ਘਟਦਾ ਵੇਖ ਪੜਤਾਲ ਕੀਤੀ ...
ਗੋਲੂ ਕਾ ਮੋੜ, 13 ਮਈ (ਸੁਰਿੰਦਰ ਸਿੰਘ ਪੁਪਨੇਜਾ)- ਹਲਕਾ ਗੁਰੂਹਰਸਹਾਏ ਦੇ ਪਿੰਡਾਂ ਵਿਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਹਰ ਵਰਗ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਹਰ ਰਾਤ ਚੋਰ ਮੌਕਾ ਬਣਾ ਕੇ ਖੇਤਾਂ ਵਿਚ ਲੱਗੀਆਂ ਮੋਟਰਾਂ ਦੀਆਂ ਕੇਬਲਾਂ ਅਤੇ ਹੋਰ ...
ਸੁਰਿੰਦਰ ਸਿੰਘ ਪੁਪਨੇਜਾ
ਗੋਲੂ ਕਾ ਮੋੜ, 12 ਮਈ- ਪੰਜਾਬ ਸਰਕਾਰ ਵਲੋਂ ਜ਼ਮੀਨ ਹੇਠਲੇ ਪਾਣੀ ਦੀ ਅਹਿਮੀਅਤ ਨੂੰ ਦੇਖਦਿਆਂ ਜ਼ਮੀਨ ਹੇਠਲਾ ਪਾਣੀ ਬਚਾਉਣ ਲਈ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਾਉਣ ਲਈ ਉਠਾਏ ਕਦਮ ਵੀ ਬਿਆਨਬਾਜ਼ੀ ਸਾਬਤ ਹੋ ਰਹੇ ਹਨ | ਹਲਕਾ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਕਰੋੜਾਂ ਵਿਚ ਦੱਸ ਕੇ ਫੜੀ ਜਾਂਦੀ ਹੈਰੋਇਨ ਦੀ ਪ੍ਰਚਾਰੀ ਜਾ ਰਹੀ ਕੀਮਤ ਤੋਂ ਆਕਰਸ਼ਿਤ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨ 'ਚਿੱਟੇ' ਦੀ ਗਿ੍ਫ਼ਤ ਵਿਚ ਆ ਰਹੇ ਹਨ, ਜੋ ਸਾਡੀ ਆਉਣ ਵਾਲੀ ਪੀੜ੍ਹੀ ਲਈ ਸ਼ੁੱਭ ਸੰਕੇਤ ...
ਮੱਲਾਂਵਾਲਾ, 13 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਪੁਲਿਸ ਥਾਣਾ ਮੱਲਾਂਵਾਲਾ ਅਧੀਨ ਪੈਂਦੇ ਪਿੰਡ ਚਾਹਲਾ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦਰਵਾਜੇ ਦਾ ਤੋਲਾ ਤੋੜ ਕੇ ਇਕ ਟਰੈਕਟਰ ਅਤੇ ਕੰਪਿਊਟਰ ਕਰਾਹਾ ਚੋਰੀ ਕਰ ਲਏ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ | ...
ਅਬੋਹਰ, 13 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ-1 ਦੀ ਪੁਲਿਸ ਵਲੋਂ ਇਲਾਕੇ ਦੇ ਪਿੰਡ ਢਾਣੀ ਕਮਾਈਆਂ ਵਾਲੀ ਵਿਖੇ 22 ਨਵੰਬਰ 2021 ਨੂੰ ਹੋਏ ਇੰਜਨ ਤੇ ਪੱਖਾ ਚੋਰੀ ਦੇ ਸੰਬੰਧ ਵਿਚ ਦੋ ਭਰਾਵਾਂ ਅਤੇ ਉਨ੍ਹਾਂ ਦੀ ਭੈਣ ਖ਼ਿਲਾਫ਼ ਮਾਮਲਾ ਦਰਜ ਕਰ ਗਿਆ ਹੈ | ਨਗਰ ਥਾਣਾ ...
ਖੋਸਾ ਦਲ ਸਿੰਘ, 13 ਮਈ (ਮਨਪ੍ਰੀਤ ਸਿੰਘ ਸੰਧੂ)- ਪਿਛਲੀਆਂ ਸਰਕਾਰਾਂ ਦੀ ਪੁਸ਼ਤ ਪਨਾਹੀ ਸਦਕਾ ਪੰਜਾਬ ਅੰਦਰ ਗੁੰਡਾਗਰਦੀ ਅਤੇ ਮਾਫ਼ੀਆ ਤੰਤਰ ਬਹੁਤ ਤੇਜ਼ੀ ਨਾਲ ਵਧਿਆ ਸੀ, ਪਰ ਹੁਣ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਹੈ, ਜਿਸ ਕਾਰਨ ਕਿਸੇ ਵੀ ਸਮਾਜ ਵਿਰੋਧੀ ਅਨਸਰ ਨੂੰ ...
ਤਲਵੰਡੀ ਭਾਈ, 13 ਮਈ (ਕੁਲਜਿੰਦਰ ਸਿੰਘ ਗਿੱਲ)- ਸਥਾਨਕ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਵਿਖੇ ਕਸ਼ਯਪ ਰਾਜਪੂਤ ਮਹਾਂਸਭਾ ਤਲਵੰਡੀ ਭਾਈ ਹੋਣਹਾਰ ਵਿਦਿਆਰਥਣਾਂ ਦੇ ਸਨਮਾਨ ਹਿੱਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਦੀਆਂ ਵੱਖ-ਵੱਖ ਜਮਾਤਾਂ ਵਿਚੋਂ ਚੰਗੇ ਅੰਕ ਲੈ ...
ਜ਼ੀਰਾ, 13 ਮਈ (ਮਨਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਪੁਲਿਸ ਮੁਖੀ ਦੀਆਂ ਹਦਾਇਤਾਂ ਅਨੁਸਾਰ ਪੁਲਿਸ ਸਾਂਝ ਕੇਂਦਰ ਸਬ- ਡਵੀਜਨ ਜ਼ੀਰਾ ਦੇ ਅਹੁਦੇਦਾਰ ਅਤੇ ਕਰਮਚਾਰੀਆਂ ਦੀ ਵਿਸ਼ੇਸ਼ ਮੀਟਿੰਗ ਸਾਂਝ ਕੇਂਦਰ ਦੇ ਇੰਚਾਰਜ ਇੰਸਪੈਕਟਰ ਪਿ੍ਥੀਪਾਲ ਸਿੰਘ ਦੀ ਰਹਿਨੁਮਾਈ ਹੇਠ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਅਟਲ ਇਨੋਵੇਸ਼ਨ ਮਿਸ਼ਨ ਦੇ ਤਹਿਤ ਨੈਸ਼ਨਲ ਟੈਕਨੋਲਾਜੀ ਦਿਵਸ ਮੌਕੇ 'ਤੇ ਦਾਸ ਐਂਡ ਬਰਾਊਨ ਵਰਲਡ ਸਕੂਲ ਵਿਚ ਨੌਜਵਾਨ ਵਿਗਿਆਨੀਆਂ ਦੇ ਵਿਚਕਾਰ ਤਕਨੀਕ 'ਤੇ ਆਧਾਰਿਤ ਮੁਕਾਬਲੇ ਕਰਵਾਏ ਗਏ, ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ...
ਖੋਸਾ ਦਲ ਸਿੰਘ, 13 ਮਈ (ਮਨਪ੍ਰੀਤ ਸਿੰਘ ਸੰਧੂ)- ਖੋਸਾ ਦਲ ਸਿੰਘ ਸਮੇਤ ਦਰਜਨਾਂ ਪਿੰਡਾਂ ਵਿਚ ਹੋਈਆਂ ਚੋਰੀ ਦੀਆਂ ਘਟਨਾਵਾਂ ਖ਼ਿਲਾਫ਼ ਸਮੁੱਚੇ ਇਲਾਕੇ ਦੇ ਕਿਸਾਨ ਇਕਮੁੱਠ ਦਿਖਾਈ ਦੇ ਰਹੇ ਹਨ ਅਤੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ | ਬੀਤੇ ਦਿਨ ਪੁਲਿਸ ...
ਗੁਰੂਹਰਸਹਾਏ, 13 ਮਈ (ਹਰਚਰਨ ਸਿੰਘ ਸੰਧੂ)- ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਮੌਜੂਦਾ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਕਰਨ ਅਤੇ ਵੱਖ-ਵੱਖ ਜ਼ਿਲਿ੍ਹਆਂ 'ਚ ਝੋਨਾ ਲਾਉਣ ਦੀਆਂ ਤਾਰੀਖ਼ਾਂ ਦੇ ਐਲਾਨ ਕਰਨ ਮਗਰੋਂ ਕਿਸਾਨ ਜਥੇਬੰਦੀਆਂ ਵਲੋਂ ਇਨ੍ਹਾਂ ਤਾਰੀਖ਼ਾਂ ਨੂੰ ...
ਜ਼ੀਰਾ, 13 ਮਈ (ਜੋਗਿੰਦਰ ਸਿੰਘ ਕੰਡਿਆਲ)- ਕੱਚਾ ਮਨਸੂਰਦੇਵਾ ਰੋਡ ਜ਼ੀਰਾ ਨਿਵਾਸੀ ਪਵਨਦੀਪ ਕੌਰ ਪੁੱਤਰੀ ਬੰਤ ਸਿੰਘ ਨੇ ਇੰਡੀਆ ਬੁੱਕ ਆਫ਼ ਰਿਕਾਰਡ 'ਚ ਆਪਣਾ ਨਾਂਅ ਦਰਜ ਕਰਵਾ ਕੇ ਆਪਣਾ ਅਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ...
ਮੁੱਦਕੀ, 13 ਮਈ (ਭੁਪਿੰਦਰ ਸਿੰਘ)-ਸਥਾਨਕ ਸ਼ਹੀਦ ਗੰਜ ਕਾਲਜ ਫ਼ਾਰ ਵੁਮੈਨ ਦਾ ਨਤੀਜਾ ਸ਼ਾਨਦਾਰ ਰਿਹਾ | ਕਾਲਜ ਦੇ ਡਾਇਰੈਕਟਰ ਪ੍ਰੋ. ਦਲਬੀਰ ਸਿੰਘ ਨੇ ਦੱਸਿਆ ਕਿ ਕਾਲਜ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ ਸ਼੍ਰੇਣੀ ਵਿਚੋਂ ਵਧੀਆ ਅੰਕ ਪ੍ਰਾਪਤ ਕਰਕੇ ਕਾਲਜ ਅਤੇ ਆਪਣੇ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ, ਕੁਲਬੀਰ ਸਿੰਘ ਸੋਢੀ)- ਪੰਜਾਬ ਸਰਕਾਰ ਵਲੋਂ ਜਲ ਜੀਵਨ ਮਿਸ਼ਨ ਤਹਿਤ ਜਲਦੀ 1100 ਕਰੋੜ ਰੁਪਏ ਦੇ ਪੋ੍ਰਜੈਕਟ ਸ਼ੁਰੂ ਕੀਤੇ ਜਾਣਗੇ | ਅੱਜ ਫ਼ਿਰੋਜ਼ਪੁਰ ਸਥਿਤ ਸਰਕਟ ਹਾਊਸ ਵਿਖੇ ਜਲ ਸਰੋਤ ਅਤੇ ਜਲ ਸਪਲਾਈ ਦੇ ਅਧਿਕਾਰੀਆਂ ਨਾਲ ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਮੁਲਾਜ਼ਮ ਜਥੇਬੰਦੀਆਂ ਦੇ ਸਿਰਕੱਢ ਸਾਬਕਾ ਆਗੂ ਅੰਬ ਸਿੰਘ ਸਿੱਧੂ ਸੇਵਾ-ਮੁਕਤ ਅਧਿਆਪਕ ਦੇ ਹੋਣਹਾਰ ਸਪੁੱਤਰ ਯਾਦਵਿੰਦਰ ਸਿੰਘ ਸਿੱਧੂ ਨਾਇਬ ਤਹਿਸੀਲਦਾਰ ਦਾ ਬੀਤੇ ਦਿਨੀਂ ਅਚਾਨਕ ਜ਼ਬਰਦਸਤ ਹਾਰਟ ਅਟੈਕ ਆ ਜਾਣ ਨਾਲ ...
ਲੱਖੋਂ ਕੇ ਬਹਿਰਾਮ, 13 ਮਈ (ਰਾਜਿੰਦਰ ਸਿੰਘ ਹਾਂਡਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਨਜ਼ਦੀਕੀ ਪਿੰਡ ਥੇਹ ਗੁੱਜਰ ਵਿਖੇ ਨਵੀਂ ਕਿਸਾਨ ਇਕਾਈ ਦਾ ਗਠਨ ਕੀਤਾ ਗਿਆ ਹੈ | ਕਿਸਾਨ ਆਗੂ ਗੁਰਮੀਤ ਸਿੰਘ ਘੋੜਾ ਚੱਕ ਵਲੋਂ ਇਕਾਈ ਦਾ ਗਠਨ ਕਰਨ ਉਪਰੰਤ ਮੈਂਬਰਾਂ ...
ਜ਼ੀਰਾ, 13 ਮਈ (ਮਨਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਅਹਿਮ ਮੀਟਿੰਗ ਗੁਰਦੁਆਰਾ ਲੋਹ ਲੰਗਰ ਸਾਹਿਬ ਸ਼ੀਹਾਂ ਪਾੜੀ ਵਿਖੇ ਮੀਤ ਪ੍ਰਧਾਨ ਦਲਜੀਤ ਸਿੰਘ ਬੁੱਟਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਸਾਨ ਆਗੂਆਂ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਦੇ ਗਣਿਤ ਵਿਭਾਗ ਦੀਆਂ ਪੰਜ ਵਿਦਿਆਰਥਣਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਕਰਵਾਈ ਗਈ ਐਮ.ਐੱਸ.ਸੀ ਦੇ ਤੀਜੇ ਸਮੈਸਟਰ ਦੀ ਪ੍ਰੀਖਿਆ ਵਿਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਕੇ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਅਤੇ ਆਲੋਕ ਸ਼ੇਖਰ ਪਿ੍ੰਸੀਪਲ ਸਕੱਤਰ ਸਕੂਲ ਸਿੱਖਿਆ ਦੀ ਅਗਵਾਈ ਹੇਠ ਡਾਇਰੈਕਟਰ ਜਰਨਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਕੁਮਾਰ ਅਗਰਵਾਲ ...
ਜ਼ੀਰਾ, 13 ਮਈ (ਮਨਜੀਤ ਸਿੰਘ ਢਿੱਲੋਂ)-ਸਰਕਾਰ ਵਲੋਂ 3 ਜ਼ਿਲਿ੍ਹਆਂ ਵਿਚ ਠੇਕੇਦਾਰੀ ਸਿਸਟਮ ਰਾਹੀਂ ਆਂਗਣਵਾੜੀ ਸੈਂਟਰਾਂ ਵਿਚ ਲਾਭਪਾਤਰੀਆਂ ਨੂੰ ਦਿੱਤੀ ਜਾਂਦੀ ਫੀਡ ਪਿਛਲੇ ਕਰੀਬ ਦੋ ਮਹੀਨੇ ਤੋਂ ਬਲਾਕ ਜ਼ੀਰਾ ਦੇ ਲਾਭਪਾਤਰੀਆਂ ਨੂੰ ਨਹੀਂ ਮਿਲੀ, ਜਿਸ ਕਾਰਨ ਮਾਪੇ ...
ਤਲਵੰਡੀ ਭਾਈ, 13 ਮਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਇੱਥੇ ਸਨਾਤਨ ਧਰਮਸ਼ਾਲਾ ਵਿਖੇ ਹੋਈ | ਇਕ ਦੀ ਆਰੰਭਤਾ ਕਰਦਿਆਂ ਮਹਿੰਦਰ ਪਾਲ ਢੱਲ ਨੇ ਪੁੱਜੇ ਆੜ੍ਹਤੀਆਂ ਲਈ ਸਵਾਗਤੀ ਸ਼ਬਦ ਕਹੇ | ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਦੀ ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੋਸਾਇਟੀ ਦੇ ਸੀਨੀਅਰ ਆਗੂ ਅਤੇ ਉੱਘੇ ਸਮਾਜ ਸੇਵੀ ਗੁਰਤੇਜ ਸਿੰਘ ਪੱਤੀਦਾਰ ਕੈਨੇਡਾ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਤੂਤ ਦੇ ਪ੍ਰਬੰਧਾਂ, ਪੜ੍ਹਾਈ ਅਤੇ ਸਟਾਫ਼ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਪੰਜਵੀਂ ਜਮਾਤ ਦੇ ਨਤੀਜਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਅਜੀਜ ਵਾਲੀ ਬਲਾਕ ਸਤੀਏ ਵਾਲਾ ਦਾ ਨਤੀਜਾ ਸੌ ਫ਼ੀਸਦੀ ਰਿਹਾ | ਅਧਿਆਪਕ ਅਮਿਤ ਸੋਨੀ ਨੇ ਦੱਸਿਆ ਕਿ ਸਕੂਲ ਦੀ ...
ਗੁਰੂਹਰਸਹਾਏ, 13 ਮਈ (ਕਪਿਲ ਕੰਧਾਰੀ)- ਗੁਰੂਹਰਸਹਾਏ ਤੇ ਨਾਲ ਲੱਗਦੇ ਪਿੰਡ ਛਾਂਗਾ ਰਾਏ ਉਤਾੜ ਵਿਖੇ ਖੇਡ ਸਟੇਡੀਅਮ ਬਣਾਉਣ ਅਤੇ ਲਾਇਬ੍ਰੇਰੀ ਬਣਾਉਣ ਦੀ ਮੰਗ ਨੂੰ ਲੈ ਕੇ ਅੱਜ ਪਿੰਡ ਦੇ ਨੌਜਵਾਨਾਂ ਵਲੋਂ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਅਗਵਾਈ ਹੇਠ ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਉੱਘੀ ਸਮਾਜ ਸੈਵੀ ਸੰਸਥਾ ਫਰੈਂਡਜ ਹੈਲਪਿੰਗ ਹੈਂਡ ਸੰਸਥਾ ਵਲੋਂ ਸਿੱਧ ਪੀਠ ਸ੍ਰੀ ਸ਼ੀਤਲਾ ਮਾਤਾ ਮੰਦਰ ਫ਼ਿਰੋਜ਼ਪੁਰ ਛਾਉਣੀ ਵਿਖੇ ਹਰ ਮਹੀਨੇ ਦੀ ਤਰ੍ਹਾਂ 40 ਗ਼ਰੀਬ ਅਤੇ ਬੇਸਹਾਰਾ ਔਰਤਾਂ ਨੂੰ ਰਾਸ਼ਨ ਵੰਡਿਆ ਗਿਆ | ...
ਕੁੱਲਗੜ੍ਹੀ, 13 ਮਈ (ਸੁਖਜਿੰਦਰ ਸਿੰਘ ਸੰਧੂ)- ਪਿਛਲੇ ਕੁਝ ਦਿਨਾਂ ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਜ਼ੀਰਾ ਵਾਲੇ ਪਾਸੇ ਤੋਂ ਰੇਤ ਦੇ ਓਵਰਲੋਡ ਟਰੈਕਟਰ ਟਰਾਲੀਆਂ ਲਗਾਤਾਰ ਸੜਕ 'ਤੇ ਆ ਰਹੇ ਹਨ ਜਿਨ੍ਹਾਂ ਖ਼ਿਲਾਫ਼ ਖ਼ਬਰਾਂ ਪ੍ਰਕਾਸ਼ਿਤ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ...
ਮਮਦੋਟ, 13 ਮਈ (ਸੁਖਦੇਵ ਸਿੰਘ ਸੰਗਮ)- ਤੰਦਰੁਸਤ ਮਾਂ ਹੀ ਸਿਹਤਮੰਦ ਬੱਚੇ ਨੂੰ ਜਨਮ ਦੇ ਸਕਦੀ ਹੈ | ਇਹ ਪ੍ਰਗਟਾਵਾ ਡਾ: ਦਵਿੰਦਰਪਾਲ ਸਿੰਘ ਐੱਸ.ਐਮ.ਓ. ਮਮਦੋਟ ਨੇ ਸਿਵਲ ਹਸਪਤਾਲ ਮਮਦੋਟ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤਰੀਤਵ ਅਭਿਆਨ ਤਹਿਤ ਗਰਭਵਤੀ ਮਹਿਲਾਵਾਂ ...
ਕੁੱਲਗੜ੍ਹੀ, 13 ਮਈ (ਸੁਖਜਿੰਦਰ ਸਿੰਘ ਸੰਧੂ)- ਪਿਛਲੇ ਕੁਝ ਦਿਨਾਂ ਫ਼ਿਰੋਜ਼ਪੁਰ-ਜ਼ੀਰਾ ਮਾਰਗ 'ਤੇ ਜ਼ੀਰਾ ਵਾਲੇ ਪਾਸੇ ਤੋਂ ਰੇਤ ਦੇ ਓਵਰਲੋਡ ਟਰੈਕਟਰ ਟਰਾਲੀਆਂ ਲਗਾਤਾਰ ਸੜਕ 'ਤੇ ਆ ਰਹੇ ਹਨ ਜਿਨ੍ਹਾਂ ਖ਼ਿਲਾਫ਼ ਖ਼ਬਰਾਂ ਪ੍ਰਕਾਸ਼ਿਤ 'ਤੇ ਜ਼ਿਲ੍ਹਾ ਫ਼ਿਰੋਜ਼ਪੁਰ ਦੀ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਰਾਸ਼ਟਰੀ ਗਾਨ ਜਨ-ਗਣ-ਮਨ ਦੇ ਲੇਖਕ ਰਵਿੰਦਰ ਨਾਥ ਟੈਗੋਰ ਦੀ ਜੈਅੰਤੀ ਦੇ ਸੰਬੰਧ ਵਿਚ ਡੀ.ਸੀ.ਐਮ ਗਰੁੱਪ ਆਫ਼ ਸਕੂਲਜ਼ ਦੇ ਸਾਰੇ ਸਕੂਲਾਂ ਵਿਚ 'ਟਿ੍ਬਿਊਟ ਟੂ ਗੁਰੂਦੇਵ' ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੂੰ ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਮਾਂ ਦਿਵਸ ਨੂੰ ਸਮਰਪਿਤ ਹੁੰਦਿਆਂ ਵਾਤਾਵਰਨ ਪੇ੍ਰਮੀ ਦਿਲਬਾਗ ਸਿੰਘ ਲਾਲੀ ਵਲੋਂ ਸਹਿਯੋਗੀਆਂ ਨੂੰ ਨਾਲ ਲੈ ਵਾਤਾਵਰਨ ਸੁਧਾਰਾਂ ਲਈ ਲੋੜੀਂਦੇ ਕਦਮ ਚੁੱਕਦਿਆਂ ਪੁੱਡਾ ਗਰਾਊਾਡ 'ਚ ਛਾਂਦਾਰ ਬੂਟੇ ਲਗਾ ਪਾਲਨ ਦਾ ਪ੍ਰਣ ...
ਗੁਰੂਹਰਸਹਾਏ, 13 ਮਈ (ਹਰਚਰਨ ਸਿੰਘ ਸੰਧੂ)- ਗੁਰੂਹਰਸਹਾਏ ਹਲਕੇ ਦੇ ਯੂਥ ਕਾਂਗਰਸ ਆਗੂ ਵਿੱਕੀ ਸਿੱਧੂ ਕਾਹਨ ਸਿੰਘ ਵਾਲਾ ਨੂੰ ਪਾਰਟੀ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਪਾਰਟੀ ਵਲੋਂ ਜਲਾਲਾਬਾਦ ਹਲਕੇ ਅੰਦਰ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ | ਕਾਂਗਰਸ ਪਾਰਟੀ ...
ਮਮਦੋਟ, 13 ਮਈ (ਸੁਖਦੇਵ ਸਿੰਘ ਸੰਗਮ)- ਮਨਰੇਗਾ ਮਜ਼ਦੂਰਾਂ ਵਲੋਂ ਸਮੂਹ ਮਜ਼ਦੂਰ ਯੂਨੀਅਨ ਦੇ ਸਹਿਯੋਗ ਨਾਲ ਸਥਾਨਕ ਬਲਾਕ ਸੰਮਤੀ ਦਫ਼ਤਰ ਮਮਦੋਟ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਰੋਸ ਧਰਨਾ ਦਿੱਤਾ ਗਿਆ | ਇਸ ਦੌਰਾਨ ਹਾਜ਼ਰ ਮਰਦਾਂ ਅਤੇ ਔਰਤਾਂ ਤੇ ...
ਫ਼ਿਰੋਜ਼ਪੁਰ, 13 ਮਈ (ਤਪਿੰਦਰ ਸਿੰਘ)- ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਫ਼ਿਰੋਜ਼ਪੁਰ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰੋਜ਼ਗਾਰ ਕੈਂਪ ਲਗਾਇਆ ਗਿਆ | ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਮੇਸ਼ ...
ਫ਼ਿਰੋਜ਼ਪੁਰ, 13 ਮਈ (ਜਸਵਿੰਦਰ ਸਿੰਘ ਸੰਧੂ)- ਆਯੁਰਵੈਦਿਕ ਇਲਾਜ ਪ੍ਰਣਾਲੀ ਅਤੇ ਸਿੱਖਿਆ ਦੇ ਪਸਾਰ-ਪ੍ਰਚਾਰ ਸਬੰਧੀ ਚੁੱਕੇ ਜਾਣ ਵਾਲੇ ਢੁਕਵੇਂ ਕਦਮਾਂ, ਸੇਵਾ ਕਰਨ ਸਮੇਂ ਆ ਰਹੀਆਂ ਸਮੱਸਿਆਵਾਂ ਅਤੇ ਲੋਕਾਂ ਨੂੰ ਆਯੁਰਵੈਦ ਨਾਲ ਜੋੜਨ ਲਈ ਕੀਤੇ ਜਾਣ ਵਾਲੇ ਉਪਰਾਲਿਆਂ ...
ਆਰਿਫ਼ ਕੇ, 13 ਮਈ (ਬਲਬੀਰ ਸਿੰਘ ਜੋਸਨ)- ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫ਼ਿਰੋਜ਼ਪੁਰ ਕਿਸਾਨਾਂ ਦੀ ਆਮਦਨ ਦਾ ਮੁਨਾਫ਼ਾ ਵਧਾਉਣ ਅਤੇ ਪਾਣੀ ਦੀ ਬੱਚਤ ਲਈ ਲਗਾਤਾਰ ਯਤਨ ਕਰ ਰਿਹਾ ਹੈ | ਇਸੇ ਲੜੀ ਤਹਿਤ ਅੱਜ ਪਿੰਡ ਅਟਾਰੀ ਵਿਖੇ ਡਾ: ਜਸਵਿੰਦਰ ਸਿੰਘ ਖੇਤੀਬਾੜੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX