ਰੂੜੇਕੇ ਕਲਾਂ, 13 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਆਯੁਰਵੈਦਿਕ ਡਿਸਪੈਂਸਰੀ ਪੱਖੋ ਕਲਾਂ ਵਿਖੇ ਪਿਛਲੇ ਦਿਨੀਂ ਅਚਨਚੇਤ ਚੈਕਿੰਗ ਕਰ ਕੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਰਿਕਾਰਡ ਵਾਲੇ ਕਮਰੇ ਨੂੰ ਜਿੰਦਰਾ ਲਾ ਕੇ ਜ਼ਿਲ੍ਹੇ ਚ ਅਧਿਕਾਰੀਆਂ ਨੂੰ ਰਿਕਾਰਡ ਦੀ ਚੈਕਿੰਗ ਕਰਨ ਲਈ ਕਿਹਾ ਸੀ | ਅੱਜ ਦੂਜੇ ਦਿਨ ਵਿਧਾਇਕ ਲਾਭ ਸਿੰਘ ਉੱਗੋਕੇ ਅਤੇ ਡਾ: ਮਨੀਸ਼ਾ ਅਗਰਵਾਲ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਨੇ ਸਬੰਧਿਤ ਰਿਕਾਰਡ ਦੀ ਚੈਕਿੰਗ ਕੀਤੀ | ਵਿਧਾਇਕ ਲਾਭ ਸਿੰਘ ਉੱਗੋਕੇ ਨੇ ਦੱਸਿਆ ਕਿ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਆਯੁਰਵੈਦਿਕ ਡਿਸਪੈਂਸਰੀ ਵਿਖੇ ਡਿਊਟੀ 'ਤੇ ਤਾਇਨਾਤ ਡਾ: ਮੈਡਮ ਡਿਊਟੀ ਤੋਂ ਗੈਰ ਹਾਜ਼ਰ ਰਹਿੰਦੇ ਹਨ, ਉਨ੍ਹਾਂ ਦੀ ਹਾਜ਼ਰੀ ਸਹਾਇਕ ਦਾਈ ਵਲੋਂ ਲਾਈ ਜਾਂਦੀ ਹੈ | ਡਿਸਪੈਂਸਰੀ ਵਿਖੇ ਡਾ: ਹਾਜ਼ਰ ਨਾ ਹੋਣ ਕਰ ਕੇ ਲੋੜਵੰਦ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਦਾ ਹੈ, ਜਿਸ ਸਬੰਧੀ ਅੱਜ ਦੂਜੇ ਦਿਨ ਰਿਕਾਰਡ ਦੀ ਚੈਕਿੰਗ ਕਰ ਕੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਨੂੰ ਡਿਊਟੀ ਤੋਂ ਗੈਰ ਹਾਜ਼ਰ ਡਾਕਟਰ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਲਈ ਕਿਹਾ ਗਿਆ ਹੈ | ਸਰਕਾਰੀ ਡਿਊਟੀ ਵਿਚ ਲਾਪਰਵਾਹੀ ਕਰਨ ਵਾਲੇ ਕਿਸੇ ਵੀ ਸਰਕਾਰੀ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਦੋਸ਼ੀ ਸਰਕਾਰੀ ਅਧਿਕਾਰੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਵਿਧਾਇਕ ਨਾਲ ਚੈਕਿੰਗ 'ਤੇ ਆਏ ਡਾ: ਮਨੀਸ਼ਾ ਅਗਰਵਾਲ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਵਿਧਾਇਕ ਵਲੋਂ ਡਾਕਟਰ ਅਤੇ ਸਹਾਇਕ ਕਰਮਚਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਇਕ ਦਰਖ਼ਾਸਤ ਉਨ੍ਹਾਂ ਨੂੰ ਦਿੱਤੀ ਗਈ ਹੈ | ਵਿਧਾਇਕ ਵਲੋਂ ਮਿਲੀ ਦਰਖ਼ਾਸਤ ਅਤੇ ਚੈਕਿੰਗ ਰਿਪੋਰਟ ਅਗਲੇਰੀ ਬਣਦੀ ਕਾਨੂੰਨੀ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ | ਪਿਛਲੇ ਦਿਨੀਂ ਡਾਕਟਰ ਵਲੋਂ ਆਨਲਾਈਨ ਛੁੱਟੀ ਭੇਜੀ ਗਈ ਸੀ | ਅੱਜ ਡਾਕਟਰ ਅਤੇ ਡਿਸਪੈਂਸਰੀ ਦਾ ਸਮੁੱਚਾ ਸਟਾਫ਼ ਹਾਜ਼ਰ ਮਿਲਿਆ ਹੈ | ਇਸ ਸਬੰਧੀ ਡਿਸਪੈਂਸਰੀ ਪੱਖੋ ਕਲਾਂ ਵਿਖੇ ਤਾਇਨਾਤ ਡਾ: ਨਵਪ੍ਰੀਤ ਕੌਰ ਅਤੇ ਟਰੇਡ ਦਾਈ ਸੁਖਦੇਵ ਕੌਰ ਨੇ ਕਿਹਾ ਕਿ ਪਿਛਲੇ ਦਿਨੀਂ ਉਹ ਛੁੱਟੀ 'ਤੇ ਸਨ | ਅੱਜ ਚੈਕਿੰਗ ਦੌਰਾਨ ਉਹ ਹਾਜ਼ਰ ਹਨ | ਪਿਛਲੇ ਸਮੇਂ ਤੋਂ ਲੈ ਕੇ ਅਸੀਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਾਂ | ਸਾਡੇ ਖ਼ਿਲਾਫ਼ ਲਗਾਏ ਜਾ ਰਹੇ ਦੋਸ਼ ਝੂਠੇ ਅਤੇ ਬੇਬੁਨਿਆਦ ਹਨ | ਡਿਸਪੈਂਸਰੀ ਵਿਖੇ ਜਨਵਰੀ 2022 ਵਿਚ 914, ਫਰਵਰੀ 1032, ਮਾਰਚ 1025, ਅਪ੍ਰੈਲ 948, ਮਈ ਵਿਚ 296 ਮਰੀਜ਼ਾਂ ਨੂੰ ਚੈੱਕਅਪ ਕਰ ਕੇ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ | ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ |
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਡੀ.ਟੀ.ਐੱਫ. ਦੀ ਸਾਲਾਨਾ ਜਨਰਲ ਕੌਂਸਲ ਦੇ ਫ਼ੈਸਲੇ ਅਨੁਸਾਰ ਅਧਿਆਪਕਾਂ 'ਚੋਂ ਸਭ ਤੋਂ ਵਧੇਰੇ ਆਰਥਿਕ ਤੇ ਸਮਾਜਿਕ ਤੌਰ 'ਤੇ ਪੀੜਤ ਹਿੱਸਿਆਂ ਦੀਆਂ ਤਿੰਨ ਅਹਿਮ ਮੰਗਾਂ, ਪੁਰਾਣੀਆਂ ਭਰਤੀਆਂ ਪੂਰੀਆਂ ਕਰਨ ਤੇ ਨਵੀਆਂ ਦੇ ਇਸ਼ਤਿਹਾਰ ...
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹਾਂ ਨੂੰ ਤਰਸ ਰਹੇ ਅਧਿਆਪਕਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਢਿੱਲੀ ਕਾਰਗੁਜ਼ਾਰੀ ਅਤੇ ਪੰਜਾਬ ਸਰਕਾਰ ਦੀ ਅਧਿਆਪਕਾਂ ਪ੍ਰਤੀ ਬੇਰੁਖ਼ੀ ਖ਼ਿਲਾਫ਼ ਸਾਂਝਾ ਅਧਿਆਪਕ ਮੋਰਚਾ ਦੇ ਝੰਡੇ ਹੇਠ ਜ਼ਿਲ੍ਹਾ ...
ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)- ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ | ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ ਅਤੇ ਖੋਜ ਅਫ਼ਸਰ ਬਿੰਦਰ ਸਿੰਘ ਖੁੱਡੀ ਕਲਾਂ ਖੋਜ ...
ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)-ਪਿੰਡ ਪੱਧਰ 'ਤੇ ਲਗਾਏ ਜਾ ਰਹੇ ਜਨ ਸੁਵਿਧਾ ਕੈਂਪਾਂ 'ਚ ਆਉਣ ਵਾਲੀਆਂ ਦਰਖਾਸਤਾਂ ਅਤੇ ਉਨ੍ਹਾਂ ਦੇ ਨਿਬੇੜੇ ਸਬੰਧੀ ਅੱਜ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਵਲੋਂ ਵਿਸ਼ੇਸ਼ ਮੀਟਿੰਗ ਬੁਲਾਈ ਗਈ | ਸ੍ਰੀ ਨਈਅਰ ਨੇ ਦੱਸਿਆ ਕਿ ...
ਬਰਨਾਲਾ, 13 ਮਈ (ਗੁਰਪ੍ਰੀਤ ਸਿੰਘ ਲਾਡੀ)-ਸ੍ਰੀ ਪਰਮਵੀਰ ਸਿੰਘ ਆਈ.ਏ.ਐਸ. ਨੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਤੇ ਸ੍ਰੀ ਗੋਪਾਲ ਸਿੰਘ ਪੀ.ਸੀ.ਐਸ. ਨੇ ਉਪ-ਮੰਡਲ ਮੈਜਿਸਟ੍ਰੇਟ ਬਰਨਾਲਾ ਵਜੋਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ | ਸ੍ਰੀ ਪਰਮਵੀਰ ਸਿੰਘ ਬਰਨਾਲਾ ਵਿਖੇ ...
ਸ਼ਹਿਣਾ, 13 ਮਈ (ਸੁਰੇਸ਼ ਗੋਗੀ)-ਅੱਜ ਦੁਪਹਿਰ ਸਮੇਂ ਸ਼ਹਿਣਾ ਵਿਖੇ ਬਠਿੰਡਾ ਬ੍ਰਾਂਚ ਨਹਿਰ ਵਿਚ ਨਹਾਉਣ ਲੱਗਿਆ ਇਕ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਲਖਵਿੰਦਰ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਗਾਜੀਆਣਾ ਥਾਣਾ ਨਿਹਾਲ ...
ਟੱਲੇਵਾਲ, 13 ਮਈ (ਸੋਨੀ ਚੀਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਪ੍ਰਧਾਨਗੀ ਹੇਠ ਪਿੰਡ ਚੀਮਾ ਦੇ ਵੱਡਾ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਸੂਬਾ ਕਮੇਟੀ ਦੀ ਵਧਵੀਂ ਮੀਟਿੰਗ ਵਿਚ ਧਰਤੀ ਹੇਠਲੇ ਪਾਣੀ ਦੇ ...
ਧਨੌਲਾ, 13 ਮਈ (ਚੰਗਾਲ)-ਉਪ ਮੰਡਲ ਮੈਜਿਸਟਰੇਟ ਬਰਨਾਲਾ ਦੇ ਹੁਕਮਾਂ ਅਨੁਸਾਰ ਉਨ੍ਹਾਂ ਵਲੋਂ ਬਣਾਈ ਗਈ ਟੀਮ ਦੁਆਰਾ ਬਰਨਾਲਾ ਜ਼ਿਲ੍ਹਾ ਦੇ ਧਨੌਲਾ ਇਲਾਕੇ ਵਿਚ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਜਿਸ ਵਿਚ ਪੰਜਾਬ ਪਬਲਿਕ ਸਕੂਲ ਅਤੇ ਮਾਤਾ ਗੁਜਰੀ ਸਕੂਲ ...
ਭਦੌੜ, 13 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)-ਇਲਾਕੇ ਅੰਦਰ ਮੰਨੀ ਪ੍ਰਮੰਨੀ ਓਵਰ ਸੈਵਨ ਸੀਜ਼ ਸੰਸਥਾ ਭਦੌੜ ਵਿਦਿਆਰਥੀਆਂ ਨੂੰ ਆਈਲੈਟਸ 'ਚੋਂ ਵਧੀਆ ਬੈਂਡ ਦਿਵਾਉਣ ਦੇ ਨਾਲ ਸਟੱਡੀ ਵੀਜ਼ਾ ਲਗਵਾਉਣ ਵਿਚ ਵੀ ਮੋਹਰੀ ਸੰਸਥਾ ਬਣ ਚੁੱਕੀ ਹੈ | ਸੰਸਥਾ ਦੇ ਡਾਇਰੈਕਟਰ ...
ਤਪਾ ਮੰਡੀ, 13 ਮਈ (ਪ੍ਰਵੀਨ ਗਰਗ)-ਜਿੱਥੇ ਇਕ ਪਾਸੇ ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕ ਆਪੋ ਆਪਣੇ ਘਰਾਂ 'ਚ ਬੈਠੇ ਹਨ, ਉੱਥੇ ਦੂਜੇ ਪਾਸੇ ਨੌਕਰੀਓਾ ਕੱਢੇ ਗਏ ਆਊਟ ਸੋਰਸ ਕਰਮਚਾਰੀਆਂ ਵਲੋਂ ਇਸ ਤਿੱਖੀ ਧੁੱਪ ਦੇ ਬਾਵਜੂਦ ਵੀ ਸੰਘਰਸ਼ ਨਿਰਵਿਘਨ ਜਾਰੀ ਹੈ, ਜੋ ਆਪਣੀਆਂ ...
ਟੱਲੇਵਾਲ, 13 ਮਈ (ਸੋਨੀ ਚੀਮਾ)-ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ 20 ਮਈ ਤੋਂ ਕਰਨ ਅਤੇ ਹੱਥਾਂ ਨਾਲ ਝੋਨਾ 20 ਜੂਨ ਤੋਂ ਲਾਉਣ ਦਾ ਕੀਤਾ ਨਾਦਰਸ਼ਾਹੀ ਐਲਾਨ ਕਿਸਾਨਾਂ ਦੇ ਹਿਤ ਵਿਚ ਨਹੀਂ | ਇਹ ਸ਼ਬਦ ਰੁਪਿੰਦਰ ਸਿੰਘ ਭਿੰਦਾ ਘਟੌੜਾ ਬਲਾਕ ਜਨਰਲ ਸਕੱਤਰ ਬੀਕੇਯੂ ...
ਟੱਲੇਵਾਲ, 13 ਮਈ (ਸੋਨੀ ਚੀਮਾ)-ਪਿੰਡ ਟੱਲੇਵਾਲ ਨਾਲ ਸਬੰਧਤ ਸਾਬਕਾ ਸਰਪੰਚ ਤੇਜਾ ਸਿੰਘ ਭਗਤ ਦੀ ਬਿਮਾਰੀ ਕਾਰਨ ਹੋਈ ਮੌਤ 'ਤੇ ਭਗਤ ਪਰਿਵਾਰ ਨਾਲ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ, ਐਡਵੋਕੇਟ ਸਤਨਾਮ ਸਿੰਘ ...
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਸਿੱਖਿਆ ਵਿਭਾਗ ਦੇ ਨਿਰਦੇਸ਼ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸਰਬਜੀਤ ਸਿੰਘ ਤੂਰ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਜੁਮਲਾ ਮਲਕਾਨ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਯੋਗ ਮੁਕਾਬਲੇ ਕਰਵਾਏ ਗਏ ਜਿਸ ਵਿਚ ਆਮ ਆਦਮੀ ਪਾਰਟੀ ਦੇ ...
ਟੱਲੇਵਾਲ, 13 ਮਈ (ਸੋਨੀ ਚੀਮਾ)-ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. ਸੁਖਵੀਰ ਸਿੰਘ ਸੁੱਖੀ ਨੂੰ ਜ਼ਿਲ੍ਹਾ ਬਰਨਾਲਾ ਦੇ ਯੂਥ ਵਿੰਗ ਦੇ ਪ੍ਰਧਾਨ ਜੋਤ ਬੜਿੰਗ ਦੀ ਅਗਵਾਈ ਵਿਚ 'ਆਪ' ਆਗੂਆਂ ਦੇ ਵਫ਼ਦ ਨੇ ਮਿਲ ਕੇ ਇਲਾਕੇ ਦੀਆਂ ਸਮੱਸਿਆਵਾਂ ਸਬੰਧੀ ਮੰਗ-ਪੱਤਰ ਸੌਂਪੇ ਗਏ | ...
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਠੀਕਰੀਵਾਲਾ ਮੁੰਡੇ (ਬਰਨਾਲਾ) ਵਿਖੇ ਲੜਕਿਆਂ ਤੇ ਲੜਕੀਆਂ ਦੇ ਜ਼ਿਲ੍ਹਾ ਪੱਧਰੀ ਰੱਸੀ ਟੱਪਣ ਅਤੇ ਬਾਸਕਟਬਾਲ (ਸ਼ੂਟਿੰਗ) ਦੇ ਮੁਕਾਬਲੇ ਸਰਬਜੀਤ ਸਿੰਘ ਤੂਰ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਨਾਲਾ ਦੀ ...
ਬਰਨਾਲਾ, 13 ਮਈ (ਨਰਿੰਦਰ ਅਰੋੜਾ)-ਤੂੜੀ ਸੰਕਟ ਨੂੰ ਲੈ ਕੇ ਗਊ ਰੱਖਿਆ ਸੰਘਰਸ਼ ਕਮੇਟੀ ਬਰਨਾਲਾ ਵਲੋਂ ਏ.ਡੀ.ਸੀ. ਬਰਨਾਲਾ ਅਮਿਤ ਬੈਂਬੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂਅ ਮੰਗ-ਪੱਤਰ ਦਿੱਤਾ ਗਿਆ | ਕਮੇਟੀ ਦੇ ਪ੍ਰਮੁੱਖ ਲਲਿਤ ਮਹਾਜਨ ਅਤੇ ਨੀਲਮਣੀ ਸਮਾਧੀਆ ਨੇ ...
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ ਨੇ ਸੁਤੰਤਰਤਾ ਸੰਗਰਾਮੀ ਪਰਿਵਾਰਾਂ ਦੇ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ | ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਨਿਰਦੇਸ਼ ਵੀ ਦਿੱਤੇ ਕਿ ਦੇਸ਼ ਭਗਤ ਪਰਿਵਾਰਾਂ ...
ਧਨੌਲਾ, 13 ਮਈ (ਚੰਗਾਲ)-ਸੰਤ ਬਾਬਾ ਅਤਰ ਸਿੰਘ ਸਰਕਾਰੀ ਬਹੁ ਤਕਨੀਕੀ ਕਾਲਜ ਬਡਬਰ (ਬਰਨਾਲਾ) ਵਿਖੇ ਭਾਰਤੀ ਹਵਾਈ ਫ਼ੌਜ ਵਿਚ ਡਿਪਲੋਮਾ ਟੈਕਨੀਸ਼ੀਅਨ ਦੀ ਭਰਤੀ ਲਈ ਅਵੇਅਰਨੈੱਸ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕਾਲਜ ਵਿਖੇ ਪੜ੍ਹ ਰਹੇ ਦੂਜਾ ਸਾਲ ਅਤੇ ਆਖ਼ਰੀ ਸਾਲ ਦੇ ...
ਰੂੜੇਕੇ ਕਲਾਂ, 13 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਲੰਗਰ ਸਾਹਿਬ ਸ੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਪਿੰਡ ਧੂਰਕੋਟ ਤੋਂ ਸਮੂਹ ਪਿੰਡ ਵਾਸੀਆਂ ਵਲੋਂ ਕਣਕ ਇਕੱਠੀ ਕਰ ਕੇ ਸ੍ਰੀ ਹਜ਼ੂਰ ਸਾਹਿਬ ਲਈ ਮੁੱਖ ਸੇਵਾਦਾਰ ਭਾਈ ਜਗਰਾਜ ਸਿੰਘ ਹਰੀਗੜ੍ਹ, ਪ੍ਰਧਾਨ ...
ਤਪਾ ਮੰਡੀ, 13 ਮਈ (ਪ੍ਰਵੀਨ ਗਰਗ)-ਬੀਤੀ ਰਾਤ ਸ਼ਹਿਰ ਦੀ ਬਾਗ ਕਾਲੋਨੀ 'ਚ ਅਚਾਨਕ ਬਿਜਲੀ ਤਾਰਾਂ ਜੁੜਨ ਨਾਲ ਕਈ ਤਰ੍ਹਾਂ ਦੇ ਉਪਕਰਨ ਸੜ ਗਏ, ਜਿਸ ਕਾਰਨ ਲੋਕਾਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦੇ ਹੋਏ ਪੀੜਤ ਰਜੇਸ਼ ਕੁਮਾਰ ਮੌੜ (ਆਰ.ਕੇ.) ਨੇ ਦੱਸਿਆ ...
ਲੌਂਗੋਵਾਲ, 13 ਮਈ (ਵਿਨੋਦ) - ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਇੰਪਲਾਈਜ਼ ਕੰਟਰੈਕਟ ਵਰਕਰਜ਼ ਤੇ ਲੇਬਰ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਦੱਸਿਆ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਠੇਕਾ ਆਧਾਰਿਤ ਕਾਮਿਆਂ ਵਲੋਂ 16 ਮਈ ਨੂੰ ਰਣਬੀਰ ਕਲੱਬ ...
ਅਹਿਮਦਗੜ੍ਹ, 13 ਮਈ (ਰਣਧੀਰ ਸਿੰਘ ਮਹੋਲੀ) - ਅਗਰਵਾਲ ਸਭਾ ਵਲੋਂ ਪ੍ਰਧਾਨ ਧਰਮਵੀਰ ਗਰਗ ਦੀ ਅਗਵਾਈ ਵਿਚ ਸੱਦੀ ਬੈਠਕ ਦੌਰਾਨ ਡੀ.ਐਮ.ਸੀ.ਐੱਚ ਲੁਧਿਆਣਾ ਦੇ ਸਕੱਤਰ ਪ੍ਰੇਮ ਕੁਮਾਰ ਗੁਪਤਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ¢ ਪ੍ਰਧਾਨ ਗਰਗ ਨੇ ਦਸਿਆ ਕਿ ਡੀ. ਐਮ. ਸੀ. ਐੱਚ ਦੀ ...
ਛਾਜਲੀ, 13 ਮਈ (ਰਾਜਵਿੰਦਰ ਸਿੰਘ)- ਖੇਤੀ ਕਰਜ਼ੇ ਦੇ ਭਾਰ ਹੇਠਾਂ ਦੱਬੇ ਕਿਸਾਨਾਂ ਨੂੰ ਖੇਤਾਂ 'ਚ ਲੱਗੇ ਟਰਾਂਸਫ਼ਾਰਮਰ ਚੋਰੀ ਹੋਣ ਦੀ ਦੂਹਰੀ ਮਾਰ ਪੈ ਰਹੀ ਹੈ, ਜਿਸ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ | ਪਿੰਡ ਛਾਜਲਾ ਦੇ ਕਿਸਾਨ ਬਲਦੀਪ ਸਿੰਘ ਪੁੱਤਰ ...
ਸ਼ੇਰਪੁਰ, 13 ਮਈ (ਦਰਸ਼ਨ ਸਿੰਘ ਖੇੜੀ, ਸੁਰਿੰਦਰ ਚਹਿਲ)- ਕਸਬਾ ਸ਼ੇਰਪੁਰ ਅੰਦਰ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ, ਜਦੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਕਾਰਕੁਨਾਂ ਅਤੇ ਪਿੰਡ ਹੇੜੀਕੇ ਦੀ ਪੰਚਾਇਤ 'ਚ ਐਸ.ਸੀ ਕੋਟੇ ਦੀ ਜ਼ਮੀਨ ਨੂੰ ਲੈ ਕੇ ਲੰਮੇ ਸਮੇਂ ਤੋਂ ...
ਮਲੇਰਕੋਟਲਾ, 13 ਮਈ (ਪਰਮਜੀਤ ਸਿੰਘ ਕੁਠਾਲਾ)- ਜ਼ਿਲ੍ਹਾ ਮਲੇਰਕੋਟਲਾ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਸਬ ਡਵੀਜ਼ਨਲ ਹਸਪਤਾਲ ਮਲੇਰਕੋਟਲਾ ਵਿਚ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਤਿੰਨ ਮਾਹਿਰ ਡਾਕਟਰਾਂ ਵਲੋਂ ਇਕ ਮਹੀਨੇ ਅੰਦਰ ਹੀ ਆਪੋ-ਆਪਣੀਆਂ ਨੌਕਰੀਆਂ ...
ਬਰਨਾਲਾ, 13 ਮਈ (ਅਸ਼ੋਕ ਭਾਰਤੀ)-ਈ.ਟੀ.ਟੀ. ਟੈਟ ਪਾਸ ਕੱਚੇ ਅਧਿਆਪਕ ਯੂਨੀਅਨ ਪੰਜਾਬ ਨੇ ਰੈਸਟ ਹਾਊਸ ਬਰਨਾਲਾ ਵਿਖੇ ਸਿੱਖਿਆ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐਸ.ਡੀ. ਹਸ਼ਨਪ੍ਰੀਤ ਸਿੰਘ ਨਾਲ ਮੀਟਿੰਗ ਕੀਤੀ | ਉਨ੍ਹਾਂ ਨੇ ਪਿਛਲੇ ਦਿਨੀਂ ਪ੍ਰਸ਼ਾਸਨ ਨਾਲ 13 ...
ਰੂੜੇਕੇ ਕਲਾਂ, 13 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਇਲਾਕੇ ਦੀ ਪ੍ਰਸਿੱਧ ਵਿੱਦਿਅਕ ਸੰਸਥਾ ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਬਾਰ੍ਹਵੀਂ ਜਮਾਤ ਦਾ ਪਹਿਲੀ ਟਰਮ ਦਾ ਨਤੀਜਾ 100 ਫ਼ੀਸਦੀ ਰਿਹਾ | ਸੰਸਥਾ ਪ੍ਰਧਾਨ ਸੰਤ ਚਰਨਪੁਰੀ, ਐਮ.ਡੀ. ...
ਹੰਡਿਆਇਆ, 13 ਮਈ (ਗੁਰਜੀਤ ਸਿੰਘ ਖੱੁਡੀ)-ਡੇਰਾ ਬੁਰਜਾਂ ਵਾਲਾ ਹੰਡਿਆਇਆ ਵਿਖੇ ਸਾਲਾਨਾ ਭੰਡਾਰਾ ਕੀਤਾ ਗਿਆ | ਡੇਰੇ ਦੇ ਮੁੱਖ ਸੇਵਾਦਾਰ ਸਵਾਮੀ ਦਿਵਿਆ ਨੰਦ ਗਿਰੀ ਤੇ ਸਵਾਮੀ ਵਿਵੇਕਾ ਨੰਦਗਿਰੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਡੇਰੇ 'ਚ ਹਰੇਕ ਸਾਲ ਦੀ ਤਰ੍ਹਾਂ ਸੁੰਦਰ ...
ਤਪਾ ਮੰਡੀ, 13 ਮਈ (ਵਿਜੇ ਸ਼ਰਮਾ)-ਮਾਲਵੇ ਦੀ ਸਿਰਮੌਰ ਵਿੱਦਿਅਕ ਸੰਸਥਾ ਵਿਖੇ ਡਾ: ਅਮਰਜੀਤ ਸਿੰਘ ਸਿੱਧੂ ਨੇ ਬਤੌਰ ਪਿ੍ੰਸੀਪਲ ਆਪਣਾ ਅਹੁਦਾ ਸੰਭਾਲਿਆ | ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਡਾ: ਸਿੱਧੂ ਨੂੰ ਗੁਲਦਸਤਾ ਭੇਟ ਕਰ ਕੇ ਸਵਾਗਤ ਕੀਤਾ | ਇਸ ਮੌਕੇ ਕਾਲਜ ਦੇ ...
ਤਪਾ ਮੰਡੀ, 13 ਮਈ (ਪ੍ਰਵੀਨ ਗਰਗ)-ਸ਼ਿਵਾਲਿਕ ਪਬਲਿਕ ਸਕੂਲ ਤਪਾ ਵਿਖੇ ਸਕੂਲ ਪਿ੍ੰਸੀਪਲ ਅਜੇ ਸ਼ਰਮਾ ਦੀ ਅਗਵਾਈ ਹੇਠ ਸਕੂਲੀ ਬੱਚਿਆਂ ਦੇ 'ਸਿਰਫ਼ ਇਕ ਧਰਤੀ' ਵਿਸ਼ੇ 'ਤੇ ਆਧਾਰਤ ਡਰਾਇੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦੌਰਾਨ ਬੱਚਿਆਂ ਨੇ ਬੜੇ ਉਤਸ਼ਾਹ ...
ਤਪਾ ਮੰਡੀ, 13 ਮਈ (ਪ੍ਰਵੀਨ ਗਰਗ)-ਸ਼੍ਰੋਮਣੀ ਅਕਾਲੀ ਦਲ ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਜ਼ਿਲ੍ਹਾ ਬਰਨਾਲਾ (ਦਿਹਾਤੀ) ਦੇ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਦਾ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX