ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਘਰੇਲੂ ਗੈਸ ਦੀ ਕੀਮਤ ਵਧਣ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਵਧ ਗਈ ਹੈ ਅਤੇ ਲੋਕਾਂ ਦੇ ਘਰਾਂ ਦਾ ਬਜਟ ਵਿਗੜਦਾ ਜਾ ਰਿਹਾ ਹੈ | ਇਸ ਮਾਮਲੇ ਪ੍ਰਤੀ ਔਰਤਾਂ ਨਾਲ ਗੱਲ ਕੀਤੀ ਗਈ | ਪੇਸ਼ ਹਨ ਗੱਲਬਾਤ ਦੇ ਅੰਸ਼:-
ਰਸ਼ਮੀਤ ਕੌਰ ਬਿੰਦਰਾ ਦਾ ਕਹਿਣਾ ਹੈ ਕਿ ਕੋਵਿਡ ਕਾਰਨ ਜਿੱਥੇ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਸੀ, ਪਰ ਇਸ ਦੇ ਉਲਟ ਹੋ ਰਿਹਾ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਇਕ ਸਿਲੰਡਰ ਇਕ ਮਹੀਨਾ ਵੀ ਨਹੀਂ ਚਲਦਾ, ਜਿਸ ਦਾ ਫ਼ਿਕਰ ਬਣਿਆ ਰਹਿੰਦਾ ਹੈ ਅਤੇ ਜੇਕਰ ਇਸੇ ਤਰ੍ਹਾਂ ਘਰੇਲੂ ਗੈਸ ਦੀ ਕੀਮਤ ਵਧਦੀ ਗਈ ਤਾਂ ਲੱਗ ਰਿਹਾ ਹੈ ਕਿ ਘਰੇਲੂ ਗੈਸ ਪ੍ਰਤੀ ਹੋਰ ਕੋਈ ਵਿਕਲਪ ਲੱਭਣਾ ਪਵੇਗਾ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੈਸ ਸਿਲੰਡਰ ਦੀ ਵਧ ਰਹੀ ਕੀਮਤ ਨਾਲ ਸਬਜ਼ੀਆਂ, ਦਾਲਾਂ ਤੇ ਹੋਰ ਰੋਜ਼ਾਨਾ ਵਰਤਣ ਵਾਲੇ ਸਾਮਾਨ ਦਾ ਰੇਟ ਵੀ ਵਧਦਾ ਜਾ ਰਿਹਾ ਹੈ |
ਭਾਵਨਾ ਧਵਨ ਦਾ ਕਹਿਣਾ ਹੈ ਕਿ ਸਰਕਾਰ ਰੁਜ਼ਗਾਰ ਵਧਾਉਣ ਦੀ ਬਜਾਏ ਸਿਲੰਡਰ ਦੀ ਕੀਮਤ ਵਧਾ ਰਹੀ ਹੈ | ਇਸ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਧਣ ਨਾਲ ਜ਼ਿਆਦਾ ਵਜ਼ਨ ਮੱਧ ਵਰਗ 'ਤੇ ਪੈ ਰਿਹਾ ਹੈ | ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਨੂੰ ਟੈਕਸ ਦੇ ਮਾਮਲੇ 'ਚ ਛੋਟ ਦੇਣੀ ਚਾਹੀਦੀ ਹੈ ਅਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਮੂੰਹ ਮੋੜਨਾ ਠੀਕ ਨਹੀਂ ਹੈ |
ਬਿੰਦੀਆ ਮਲਹੋਤਰਾ ਦਾ ਕਹਿਣਾ ਹੈ ਕਿ ਜਨਵਰੀ 2021 ਤੋਂ ਮਈ 2022 ਤੱਕ ਗੈਸ ਸਿਲੰਡਰ ਦੀ ਕੀਮਤ ਲਗਾਤਾਰ ਵਧੀ ਹੈ ਅਤੇ ਗ਼ਰੀਬ ਲੋਕ ਕਿਵੇਂ ਗੈਸ ਸਿਲੰਡਰ ਭਰਾ ਸਕਣਗੇ | ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਜ਼ਰੂਰੀ ਚੀਜ਼ਾਂ ਦੀ ਕੀਮਤਾਂ ਨੂੰ ਸਰਕਾਰ ਨੂੰ ਕਾਬੂ 'ਚ ਰੱਖਣਾ ਚਾਹੀਦਾ ਹੈ ਤਾਂ ਕਿ ਗ਼ਰੀਬ ਲੋਕਾਂ ਨੂੰ ਦੁਖੀ ਨਾ ਹੋਣਾ ਪਵੇ |
ਜਲੰਧਰ, 13 ਮਈ (ਐੱਮ. ਐੱਸ. ਲੋਹੀਆ)-ਸਥਾਨਕ ਪੰਜਪੀਰ ਚੌਕ ਨੇੜੇ ਚੱਲ ਰਹੀ ਰਾਜਧਾਨੀ ਇਲੈਕਟ੍ਰੀਕਲ 'ਤੋਂ ਬੀਤੀ ਰਾਤ ਕਿਸੇ ਨੇ 30 ਹਜ਼ਾਰ ਰੁਪਏ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ | ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸ਼ਕੂਰ ਬਸਤੀ ਦੇ ਸੈਨਿਕ ਵਿਹਾਰ ਦੇ ਫਲ ਮੰਡੀ ਕੋਲ ਥਾਂ-ਥਾਂ 'ਤੇ ਗੰਦਗੀ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ | ਇੱਥੇ ਫਲਾਂ ਦੀਆਂ ਕਈ ਦੁਕਾਨ ਾਂ ਹਨ ਅਤੇ ਨਾਲ ਹੀ ਕੂੜਾ ਘਰ ਵੀ ਬਣਿਆ ਹੋਇਆ ਹੈ | ਆਸ-ਪਾਸ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਮੋਤੀ ਨਗਰ ਵਿਧਾਇਕ ਸ਼ਿਵਚਰਨ ਗੋਇਲ ਨੇ ਜਖ਼ੀਰਾ ਖੇਤਰ ਦੇ ਗੋਲ ਚੱਕਰ ਦੇ ਕੋਲ ਪੀ. ਡਬਲਿਊ. ਰੋਡ 'ਤੇ ਹਾਈ ਮਾਸਕ ਲਾਈਟਾਂ ਦਾ ਉਦਘਾਟਨ ਕੀਤਾ | ਕਿਉਂਕਿ ਪਹਿਲਾਂ ਇੱਥੇ ਅਕਸਰ ਹਨੇਰਾ ਰਹਿੰਦਾ ਸੀ, ਜਿਸ ਕਰਕੇ ਖ਼ਤਰਾ ਬਣਿਆ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਲੋਨੀ ਰੋਡ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਵਿੰਦਰ ਸਿੰਘ ਲੱਕੀ, ਮੈਨੇਜਰ ਦਲਵਿੰਦਰ ਸਿੰਘ ਅਤੇ ਪਿੰ੍ਰਸੀਪਲ ਸਤਬੀਰ ਸਿੰਘ ਸਕੂਲੀ ਵਿਦਿਆਰਥੀਆਂ ਦੇ ਚਹੁੰ ਮੁਖੀ ਵਿਕਾਸ ਲਈ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਜਲਦੀ ਹੀ ਆਧੁਨਿਕ ਡੈਸਕ ਮਿਲਣਗੇ | ਦਿੱਲੀ ਸਥਿਤ 360 ਸਰਕਾਰੀ ਸਕੂਲਾਂ ਨੂੰ 73 ਹਜ਼ਾਰ ਤੋਂ ਜ਼ਿਆਦਾ ਡੈਸਕ ਦਿੱਤੇ ਜਾਣਗੇ, ਤਾਂ ਕਿ ਸਕੂਲਾਂ 'ਚ ਡੈਸਕ ਦੀ ਕੋਈ ਕਮੀ ਨਾ ਰਹੇ | ਦਿੱਲੀ 'ਚ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਨੈਸ਼ਨਲ ਕਾਮਨ ਮੋਬਿਲਟੀ ਕਾਰਡ (ਐਨ. ਸੀ. ਐਮ. ਸੀ.) ਨੂੰ ਪੂਰੇ ਮੈਟਰੋ ਰੇਲ ਨੈੱਟਵਰਕ 'ਚ ਲਾਗੂ ਕਰਨ ਲਈ ਡੀ. ਐਮ. ਆਰ. ਸੀ. ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਇਸ ਯੋਜਨਾ ਨੂੰ ਲਾਗੂ ਕਰਨ ਲਈ ਦਸੰਬਰ 2022 ਦਾ ਸਮਾਂ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਧੁੱਪ ਅਤੇ ਕਹਿਰ ਦੀ ਗਰਮੀ ਪੈਣ ਕਾਰਨ ਰੋਜ਼ਾਨਾ ਬਿਜਲੀ ਦੀ ਮੰਗ ਵਧਦੀ ਜਾ ਰਹੀ ਹੈ, ਕਿਉਂੁੁਕਿ ਲੋਕਾਂ ਨੇ ਆਪਣੇ ਘਰਾਂ, ਦਫ਼ਤਰਾਂ, ਫ਼ੈਕਟਰੀਆਂ ਅਤੇ ਹੋਰ ਥਾਵਾਂ 'ਤੇ ਏ. ਸੀ., ਕੂਲਰ, ਪੱਖੇ ਲਗਾਤਾਰ ਚਲਾਏ ਹੋਏ ਹਨ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪਾਲਮ ਇਲਾਕੇ 'ਚ ਇਕ ਘਰ ਬਾਹਰ ਮੋਟਰਸਾਈਕਲ ਖੜ੍ਹਾ ਕਰਨ 'ਤੇ ਮਨਾ ਕਰਨ 'ਤੇ ਦੋ ਭਰਾਵ ਾਂ ਨੇ ਇਕ ਔਰਤ ਦੇ ਘਰ 'ਚ ਦਾਖ਼ਲ ਹੋ ਕੇ ਉਸ ਦੀ ਮਾਰ-ਕੁਟਾਈ ਕਰ ਦਿੱਤੀ | ਪੁਲਿਸ ਨੇ ਉਸ ਦੀ ਮੈਡੀਕਲ ਜਾਂਚ ਕਰਨ ਤੋਂ ਬਾਅਦ ਦੋਨਾਂ ...
ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ 'ਚ ਬੱਸਾਂ ਦੀ ਪਿਛਲੇ ਸਮੇਂ ਤੋਂ ਬਹੁਤ ਕਮੀ ਹੈ | ਜਦਕਿ ਦਿੱਲੀ ਦੀ ਆਬਾਦੀ ਅਨੁਸਾਰ ਹੋਰ ਬੱਸਾਂ ਦੀ ਜ਼ਰੂਰਤ ਹੈ | ਇਨ੍ਹਾਂ ਦੀ ਕਮੀ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਹੋੋਣਾ ਪੈ ਰਿਹਾ ਹੈ | ਹਾਲਾਂਕਿ ਮੈਟਰੋ ਰੇਲ ਦੇ ...
ਸ਼ਾਹਬਾਦ ਮਾਰਕੰਡਾ, 13 ਮਈ (ਅਵਤਾਰ ਸਿੰਘ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ | ਇਹੀ ਨਹੀਂ ਸਾਨੂੰ ਆਪਣੇ ਬੱਚਿਆਂ ਨੂੰ ਵੀ ...
ਗੂਹਲਾ ਚੀਕਾ, 13 ਮਈ (ਓ. ਪੀ. ਸੈਣੀ)-ਜ਼ਿਲ੍ਹਾ ਟਾਊਨ ਪਲਾਨਿੰਗ ਅਫਸਰ ਅਨਿਲ ਨਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਪਿੰਡ ਗੂਹਲਾ-ਚੀਕਾ ਦੇ ਮਾਲ ਅਸਟੇਟ ਪਿੰਡ ਖ਼ੁਸ਼ਹਾਲ ਮਾਜਰਾ ਕੈਥਲ-ਪਟਿਆਲਾ ਰੋਡ 'ਤੇ ਕਰੀਬ 1.5 ਏਕੜ ਜ਼ਮੀਨ 'ਚ ਬਣ ਰਹੀ ਨਾਜਾਇਜ਼ ...
ਗੂਹਲਾ-ਚੀਕਾ, 13 ਮਈ (ਓ.ਪੀ. ਸੈਣੀ)-ਵਿਧਾਇਕ ਈਸਵਰ ਸਿੰਘ ਨੇ ਅੱਜ ਆਪਣੇ ਨਿਵਾਸ ਸਥਾਨ 'ਤੇ ਦੂਰ-ਦੂਰ ਤੋਂ ਆਏ ਬਿਨੈਕਾਰਾਂ ਦੀਆਂ ਸਮੱਸਿਆਵਾਂ ਨੂੰ ਵਿਸਥਾਰ ਨਾਲ ਸੁਣਦਿਆਂ ਅਤੇ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਸ਼ਿਕਾਇਤਾਂ ਦਾ ਜਲਦੀ ਨਿਪਟਾਰਾ ਕਰਨ ...
ਗੂਹਲਾ ਚੀਕਾ, 13 ਮਈ (ਓ.ਪੀ. ਸੈਣੀ)-ਇੱਥੋਂ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਇਕ ਮੁਖ਼ਬਰ ਦੇ ਆਧਾਰ 'ਤੇ ਪਿੰਡ ਹਰੀਗੜ੍ਹ ਕਿੰਗਣ ਕੋਲ ਬਲਬੇੜ੍ਹਾ ਰੋਡ 'ਤੇ ਇਕ ਵਿਅਕਤੀ ਨੂੰ 36 ਕਿੱਲੋ 610 ਗਰਾਮ ਢੋਡਾ ਪੋਸਤ ਸਮੇਤ ਮੌਕੇ 'ਤੇ ਕਾਬੂ ਕੀਤਾ ਗਿਆ | ...
ਪਿਹੋਵਾ, 13 ਮਈ (ਗੁਰਪ੍ਰੀਤ ਸਿੰਘ ਰਾਮਗੜ੍ਹੀਆ)-ਨਗਰ ਪਾਲਿਕਾ ਨੇ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤਹਿਤ ਕੁਰੂਕਸ਼ੇਤਰ ਰੋਡ 'ਤੇ ਵੱਡੀ ਕਾਰਵਾਈ ਕੀਤੀ ਹੈ | ਨਗਰ ਪਾਲਿਕਾ ਨੇ ਅੱਧਾ ਏਕੜ ਤੋਂ ਵੱਧ ਦੀ ਕਰੋੜਾਂ ਰੁਪਏ ਦੀ ਜ਼ਮੀਨ ਤੋਂ ਕਬਜਾਧਾਰਕਾਂ ਦਾ ਸਾਮਾਨ ਜ਼ਬਤ ...
ਕੋਲਕਾਤਾ, 13 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਰਿਕਾਰਡ ਸਮਾਂ ਮੁੱਖ ਮੰਤਰੀ ਰਹਿਣ ਵਾਲੇ ਕਾਮਰੇਡ ਜਯੋਤੀ ਬਾਸੂ ਨੂੰ ਲੈ ਕੇ ਵੈਬ ਸੀਰੀਜ ਬਣਾਈ ਜਾ ਰਹੀ ਹੈ | ਪ੍ਰਸਿੱਧ ਫਿਲਮਕਾਰ ਅਰੂਣ ਰਾਏ ਵਲੋਂ ਸੀਰੀਜ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਇਥੇ ਇਹ ...
ਯਮੁਨਾਨਗਰ, 13 ਮਈ (ਗੁਰਦਿਆਲ ਸਿੰਘ ਨਿਮਰ)-ਸੰਤ ਨਿਸ਼ਚਲ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ ਵਿਖੇ 'ਸੂਚਨਾ ਸ਼ਕਤੀ' ਵਿਸ਼ੇ 'ਤੇ ਇਕ ਰੋਜ਼ਾ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ | ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਦੇਸ਼ ਪੰਗੇਟਾ ਨੇ ਦੱਸਿਆ ਕਿ ਰਿਤੇਸ਼ ...
ਸ਼ਾਹਬਾਦ ਮਾਰਕੰਡਾ, 13 ਮਈ (ਅਵਤਾਰ ਸਿੰਘ)-ਐੱਸ. ਜੀ. ਪੀ. ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸੀਨੀਅਰ ਉਪ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਮੀਰੀ-ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਕੇਂਦਰ ਸ਼ਾਹਬਾਦ ਮਾਰਕੰਡਾ ਵਿਖੇ ਸਥਾਪਤ ਕੀਤੇ ਗਏ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX