ਸ਼ਿਵ ਸ਼ਰਮਾ
ਜਲੰਧਰ, 13 ਮਈ- ਪਲਾਟਾਂ ਦੀ ਅਲਾਟਮੈਂਟਾਂ ਨੂੰ ਲੈ ਕੇ ਜਿਸ ਤਰ੍ਹਾਂ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਵਲੋਂ ਇੰਪਰੂਵਮੈਂਟ ਟਰੱਸਟ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਸਮਝਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਘਟੀਆ ਕੰਮਾਂ, ਵਿਵਾਦਿਤ ਪ੍ਰਾਜੈਕਟਾਂ ਨੂੰ ਲੈ ਕੇ ਨਗਰ ਨਿਗਮ ਤੇ ਸਮਾਰਟ ਸਿਟੀ ਕੰਪਨੀ ਖ਼ਿਲਾਫ਼ ਵੀ ਸਰਕਾਰ ਦਾ ਨਜ਼ਲਾ ਡਿਗ ਸਕਦਾ ਹੈ | ਟਰੱਸਟ ਤੋਂ ਬਾਅਦ ਆਉਣ ਵਾਲੇ ਸਮੇਂ ਵਿਚ ਸੀ. ਵੀ. ਓ. (ਚੀਫ਼ ਵਿਜੀਲੈਂਸ ਅਫ਼ਸਰ) ਵੱਲੋਂ ਇਸ ਮਾਮਲੇ ਵਿਚ ਜਾਂਚ ਖੋਲ੍ਹਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਨਗਰ ਨਿਗਮ ਦੇ ਪਿਛਲੇ ਚਾਰ ਸਾਲ ਤੋਂ ਜ਼ਿਆਦਾ ਸਮੇਂ ਦੌਰਾਨ ਘਟੀਆ ਸੜਕਾਂ, ਚਹੇਤਿਆਂ ਨੂੰ ਲੱਖਾਂ ਦੇ ਕੰਮਾਂ ਦੇ ਟੈਂਡਰ ਅਲਾਟ ਕੀਤੇ ਗਏ ਸਨ ਜਿਹੜੇ ਕਿ ਕਾਫੀ ਚਰਚਾ ਵਿਚ ਰਹੇ ਹਨ | ਸ਼ਹਿਰ ਵਿਚ ਕਈ ਜਗ੍ਹਾ ਘਟੀਆ ਸੜਕਾਂ ਬਣਾਉਣ ਦੇ ਮਾਮਲੇ ਤਾਂ ਸਾਹਮਣੇ ਆਏ ਸਨ ਸਗੋਂ ਮੀਂਹ ਵਿਚ ਸੜਕਾਂ ਬਣਾਉਣ ਵਾਲੇ ਵੀ ਕਈ ਮਾਮਲੇ ਸਾਹਮਣੇ ਆਏ ਸਨ | ਇਸ ਤੋਂ ਇਲਾਵਾ ਚਹੇਤਿਆਂ ਨੂੰ ਕਰੋੜਾਂ ਦੇ ਕੰਮ ਅਲਾਟ ਕੀਤੇ ਗਏ ਸਨ | ਹੋਰ ਤਾਂ ਹੋਰ ਸਗੋਂ ਕੁਝ ਕੌਂਸਲਰ ਪੁੱਤਰਾਂ ਨੂੰ ਵੀ ਕੰਮ ਅਲਾਟ ਕੀਤੇ ਗਏ ਸਨ ਤਾਂ ਇਸ ਲਈ ਬਕਾਇਦਾ ਦਬਾਅ ਪਾਏ ਗਏ ਸਨ | ਸਿਆਸੀ ਠੇਕੇਦਾਰਾਂ ਨੂੰ ਕੰਮ ਅਲਾਟ ਹੋਣ ਕਰਕੇ ਨਿਗਮ ਦਾ ਕਾਫੀ ਨੁਕਸਾਨ ਹੋਇਆ ਸੀ ਕਿ ਕੁਝ ਸਮੇਂ ਬਾਅਦ ਹੀ ਗਲੀਆਂ ਸੜਕਾਂ ਦੇ ਘਟੀਆ ਬਣਨ ਦੇ ਮਾਮਲੇ ਸਾਹਮਣੇ ਆਉਣ ਨਾਲ ਲੋਕਾਂ ਨੇ ਇਸ ਦਾ ਕਾਫੀ ਵਿਰੋਧ ਕੀਤਾ ਸੀ | ਗਦਈਪੁਰ ਵਿਚ ਮੀਂਹ 'ਚ ਸੜਕ ਬਣਾਉਣ ਦੇ ਮਾਮਲੇ ਵਿਚ ਤਾਂ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ | ਇਸ ਤੋਂ ਇਲਾਵਾ ਸਮਾਰਟ ਸਿਟੀ ਕੰਪਨੀ ਵੀ ਸਰਕਾਰ ਦੇ ਨਿਸ਼ਾਨੇ 'ਤੇ ਦੱਸੀ ਜਾ ਰਹੀ ਹੈ ਕਿਉਂਕਿ ਸਮਾਰਟ ਸਿਟੀ ਕੰਪਨੀ ਵਿਚੋਂ ਕਰੋੜਾਂ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਜਿਨ੍ਹਾਂ ਦੀ ਗੁਣਵੱਤਾ 'ਤੇ ਲਗਾਤਾਰ ਸਵਾਲ ਲੋਕਾਂ ਤੇ ਕੌਂਸਲਰਾਂ ਨੇ ਹੀ ਉਠਾਏ ਸਨ ਜਿਨ੍ਹਾਂ ਵਿਚ ਖ਼ਾਸ ਤੌਰ 'ਤੇ ਸਵਰਗੀ ਬੇਅੰਤ ਸਿੰਘ ਪਾਰਕ, ਬੂਟਾ ਮੰਡੀ ਦਾ ਤੇ ਅਰਬਨ ਅਸਟੇਟ ਦਾ ਪਾਰਕ ਸ਼ਾਮਿਲ ਹੈ | ਸਮਾਰਟ ਸਿਟੀ ਕੰਪਨੀ ਵੱਲੋਂ ਸਮਾਰਟ ਚੌਕਾਂ, ਸਮਾਰਟ ਸੜਕਾਂ, ਪਾਰਕ ਦਾ ਸੁੰਦਰੀਕਰਨ ਦੇ ਕੰਮ ਕੀਤੇ ਗਏ ਸਨ ਜਿਨ੍ਹਾਂ ਦੀ ਸ਼ਿਕਾਇਤ ਕੌਂਸਲਰਾਂ ਵੱਲੋਂ ਕੀਤੀ ਗਈ ਹੈ | ਕਈ ਲੋਕਾਂ ਦਾ ਕਹਿਣਾ ਸੀ ਕਿ ਆਮ ਆਦਮੀ ਪਾਰਟੀ ਨੇ ਭਿ੍ਸ਼ਟਾਚਾਰ ਦੇ ਮਾਮਲਿਆਂ ਖ਼ਿਲਾਫ਼ ਸਖ਼ਤੀ ਕਰਨ ਦੀ ਗੱਲ ਕਹੀ ਸੀ | ਟਰੱਸਟ ਵਿਚ ਤਾਂ ਕੁਝ ਲੱਖਾਂ ਦੀ ਦੁਰਵਰਤੋਂ ਕਰਨ ਦੇ ਮਾਮਲੇ ਵਿਚ ਮੁਲਾਜ਼ਮ ਮੁਅੱਤਲ ਕਰ ਦਿੱਤੇ ਗਏ ਸਨ ਤਾਂ ਨਿਗਮ ਵਿਚ ਤਾਂ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਹੋਈਆਂ ਸਨ ਤਾਂ ਹੁਣ ਤੱਕ ਸਥਾਨਕ ਸਰਕਾਰਾਂ ਵਿਭਾਗ ਕਿਸ ਦੀ ਮਨਜੂਰੀ ਦਾ ਇੰਤਜ਼ਾਰ ਕਰ ਰਿਹਾ ਹੈ | ਕੌਂਸਲਰ ਆਪ ਹੀ ਸਮਾਰਟ ਸਿਟੀ ਦੇ ਘਟੀਆ ਕੰਮਾਂ ਦੀ ਸ਼ਿਕਾਇਤ ਕਰਦੇ ਰਹੇ ਸਨ ਤੇ ਇਸ ਦੇ ਬਾਵਜੂਦ ਜੇਕਰ ਵਿਭਾਗ ਜਾਂਚ ਨਹੀਂ ਕਰਦਾ ਹੈ ਤਾਂ ਕਈ ਸਵਾਲੀਆ ਨਿਸ਼ਾਨ ਲੱਗ ਸਕਦੇ ਹਨ |
ਨਿਗਮਾਂ ਵਿਚ ਬਦਲੀਆਂ ਕਰਨ ਦੀ ਤਿਆਰ ਹੋਣ ਲੱਗੀ ਸੂਚੀ
ਕਈ ਵਿਭਾਗਾਂ ਵਿਚ ਬਦਲੀਆਂ ਤੋਂ ਬਾਅਦ ਹੁਣ ਆਉਣ ਵਾਲੇ ਸਮੇਂ ਵਿਚ ਨਿਗਮਾਂ ਵਿਚ ਵੀ ਬਦਲੀਆਂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਸੂਤਰਾਂ ਦੀ ਮੰਨੀਏ ਤਾਂ ਨਿਗਮਾਂ ਵਿਚ ਬਦਲੀਆਂ ਦੇ ਮਾਮਲੇ ਵਿਚ ਸੂਚੀਆਂ ਤਿਆਰ ਹੋਣ ਦਾ ਕੰਮ ਸ਼ੁਰੂ ਹੋ ਗਿਆ ਹੈ | ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਿਗਮਾਂ ਵਿਚ ਬਦਲੀਆਂ ਹੋਈਆਂ ਸਨ ਤਾਂ ਹੁਣ ਨਿਗਮਾਂ ਤੇ ਕਮੇਟੀਆਂ ਵਿਚ ਬਦਲੀਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ | ਇਸ ਵੇਲੇ ਤਾਂ ਕਈ ਅਫ਼ਸਰਾਂ ਅਤੇ ਮੁਲਾਜ਼ਮਾਂ ਦੀਆਂ ਨਜ਼ਰਾਂ ਬਦਲੀ ਵਾਲੀ ਜਾਰੀ ਹੋਣ ਵਾਲੀ ਸੂਚੀ 'ਤੇ ਲੱਗਾ ਹੋਇਆ ਹੈ | ਨਿਗਮਾਂ ਵਿਚ ਸਭ ਤੋਂ ਅਹਿਮ ਤਾਂ ਬਿਲਡਿੰਗ ਵਿਭਾਗ, ਓ. ਐਂਡ. ਐਮ. ਤੇ ਬੀ. ਐਂਡ. ਆਰ. ਵਿਭਾਗ ਮੰਨੇ ਜਾਂਦੇ ਹਨ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਦੇ ਅਫ਼ਸਰਾਂ ਵਿਚ ਬਦਲੀਆਂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਦੱਸਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਸ਼ਹਿਰਾਂ ਦੇ ਸੁਧਾਰ ਦੇ ਜਿਹੜੇ ਵਾਅਦੇ ਕੀਤੇ ਹਨ ਤਾਂ ਉਨ੍ਹਾਂ ਨੂੰ ਪੂਰਾ ਕਰਨ ਅਤੇ ਨਿਗਮ ਚੋਣਾਂ ਤੋਂ ਪਹਿਲਾਂ ਸ਼ਹਿਰਾਂ ਦੀ ਹਾਲਤ ਸੁਧਾਰਨ ਨੂੰ ਧਿਆਨ ਵਿਚ ਰੱਖਦੇ ਹੋਏ ਬਦਲੀਆਂ ਹੋਣ ਜਾ ਰਹੀਆਂ ਹਨ |
ਲੰਬੇ ਸਮੇਂ ਤੋਂ ਬੇਨਿਯਮੀਆਂ ਤੇ ਅਲਾਟੀਆਂ ਨੂੰ ਪੇ੍ਰਸ਼ਾਨ ਕਰਨ 'ਚ ਚਰਚਾ ਵਿਚ ਰਿਹਾ ਟਰੱਸਟ
ਜਲੰਧਰ- ਐਲ. ਡੀ. ਪੀ. ਪਲਾਟ ਅਲਾਟਮੈਂਟ ਮਾਮਲੇ ਵਿਚ ਪੰਜਾਬ ਸਰਕਾਰ ਵੱਲੋਂ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਤੋਂ ਇਲਾਵਾ ...
ਜਲੰਧਰ ਛਾਉਣੀ, 13 ਮਈ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਪੁਲਿਸ ਚੌਕੀ ਦਕੋਹਾ ਅਤੇ ਪੀ.ਸੀ.ਆਰ. ਕਰਮਚਾਰੀਆਂ ਦੀ ਢਿੱਲੀ ਕਾਰਗੁਜ਼ਾਰੀ ਦਾ ਇਕ ਵਾਰ ਫਿਰ ਪੂਰਾ ਫਾਇਦਾ ਉਠਾਉਂਦੇ ਹੋਏ ਬੀਤੀ ਰਾਤ ਚੋਰਾਂ ਨੇ ਰਾਮਾ ਮੰਡੀ ਤੇ ਢਿੱਲਵਾਂ ਰੋਡ ਵਾਲੀ ਮਾਰਕੀਟ ...
ਚੰਦੀਪ ਭੱਲਾ
ਜਲੰਧਰ, 13 ਮਈ- ਪੁੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ 'ਚ ਭਾਰੀ ਵਾਹਨਾਂ ਦੀ ਐਂਟਰੀ ਲਈ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਪਾਬੰਦੀ ਲਗਾਈ ਗਈ ਹੈ ਤੇ ਭਾਰੀ ਵਾਹਨਾਂ ਨੂੰ ਸਿਰਫ਼ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਹੀ ਸ਼ਹਿਰ ਦੇ ਅੰਦਰ ਆਉਣ ਦੀ ਇਜਾਜ਼ਤ ...
ਜਲੰਧਰ ਛਾਉਣੀ, 13 ਮਈ (ਪਵਨ ਖਰਬੰਦਾ)- ਥਾਣਾ ਪਤਾਰਾ ਦੇ ਅਧੀਨ ਆਉਂਦੇ ਪਿੰਡ ਹਜ਼ਾਰਾ ਵਿਖੇ ਬੀਤੇ ਦਿਨੀਂ ਅਕਾਲੀ ਆਗੂ ਲਖਬੀਰ ਸਿੰਘ ਲੱਖੂ ਤੇ ਉਸ ਦੇ ਸਾਥੀਆਂ ਵਲੋਂ ਜ਼ਮੀਨੀ ਵਿਵਾਦ 'ਚ ਰਾਮਾ ਮੰਡੀ ਦੇ ਗੁਰੂ ਨਾਨਕ ਨਗਰ ਵਾਸੀ ਜਸਬੀਰ ਸਿੰਘ ਜੱਜ ਪੁੱਤਰ ਕਰਨੈਲ ਸਿੰਘ 'ਤੇ ...
ਸ਼ਾਹਕੋਟ , 13 ਮਈ (ਬਾਂਸਲ, ਸਚਦੇਵਾ)- ਸ਼ਾਹਕੋਟ ਨੇੜਿਉਂ ਲੰਘਦੇ ਰਾਸ਼ਟਰੀ ਮਾਰਗ 'ਤੇ ਅੱਜ ਸਵੇਰੇ ਤੜਕਸਾਰ ਕਰੀਬ 3.30 ਵਜੇ ਤਿੰਨ ਗੱਡੀਆਂ ਦੀ ਟੱਕਰ ਹੋਣ ਕਾਰਨ ਇੱਕ ਵਿਅਕਤੀ ਦੀ ਮÏਤ ਹੋ ਗਈ ਜਦਕਿ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ...
ਐੱਮ.ਐੱਸ. ਲੋਹੀਆ
ਜਲੰਧਰ, 13 ਮਈ - ਮੈਡੀਕਲ ਸੁਪਰਡੈਂਟ ਨਾ ਹੋਣ 'ਤੇ ਪ੍ਰਬੰਧਾਂ ਦੀ ਘਾਟ, ਸਪਲਾਈ ਨਾ ਹੋਣ 'ਤੇ ਦਵਾਈਆਂ ਦੀ ਘਾਟ, ਲੋੜੀਂਦਾ ਸਟਾਫ਼ ਨਾ ਹੋਣ 'ਤੇ ਸੇਵਾਵਾਂ ਦੀ ਘਾਟ ਦੇ ਨਾਲ-ਨਾਲ ਰੱਖ-ਰਖਾਅ ਦੀ ਘਾਟ ਕਰਕੇ ਕਾਰਗੁਜ਼ਾਰੀ ਤੋਂ ਵਾਂਝੀਆਂ ਮਸ਼ੀਨਾਂ ਦਾ ਬੋਝ ...
ਜਲੰਧਰ, 13 ਮਈ (ਸ਼ਿਵ)- ਕੌਮੀ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਦਾ ਅੱਜ ਜਲੰਧਰ ਪੁੱਜਣ 'ਤੇ ਕਈ ਜਥੇਬੰਦੀਆਂ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਸੰਘਰਸ਼ ਕਮੇਟੀ ਦੇ ਪ੍ਰਧਾਨ ਰੌਬਿਨ ਸਾਂਪਲਾ ਦੀ ਅਗਵਾਈ ਵਿਚ ਸਵਾਗਤ ਕੀਤਾ ਗਿਆ | ਇਸ ਮੌਕੇ ਸ੍ਰੀ ਵਿਜੇ ...
ਜਲੰਧਰ, 13 ਮਈ (ਜਸਪਾਲ ਸਿੰਘ)-ਜੱਟ ਸਿੱਖ ਕੌਂਸਲ ਵੱਲੋਂ ਸਮਾਜ ਸੇਵਾ ਦੇ ਖੇਤਰ 'ਚ ਪਾਏ ਜਾ ਰਹੇ ਯੋਗਦਾਨ ਤੋਂ ਪ੍ਰਭਾਵਿਤ ਹੋ ਕੇ ਸਾਬਕਾ ਟਰਾਂਸਪੋਰਟ ਡਾਇਰੈਕਟਰ ਇੰਦਰਜੀਤ ਸਿੰਘ ਗਰੇਵਾਲ ਅਤੇ ਉਨ੍ਹਾਂ ਦੇ ਸਪੁੱਤਰ ਉੱਘੇ ਵਪਾਰੀ ਮਨਦੀਪ ਸਿੰਘ ਗਰੇਵਾਲ ਵਲੋਂ ਦੋ ...
ਜਲੰਧਰ, 13 ਮਈ (ਸ਼ਿਵ)-ਸ਼ਹਿਰ ਵਿਚ ਅਸੁਰੱਖਿਅਤ ਇਮਾਰਤਾਂ 'ਤੇ ਨਿਗਮ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੇ ਜਾਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿਉਂਕਿ ਮੌਨਸੂਨ ਵਿਚ ਕਈ ਵਾਰ ਪੁਰਾਣੀਆਂ ਅਸੁਰੱਖਿਅਤ ਇਮਾਰਤਾਂ ਨਾਲ ਖ਼ਤਰਾ ਵਧ ਜਾਂਦਾ ਹੈ | ਮੌਨਸੂਨ ਲਈ ...
ਜਲੰਧਰ, 13 ਮਈ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀ ਪਾਤਸ਼ਹੀ ਬਸਤੀ ਸ਼ੇਖ਼ ਵਿਖੇ 15 ਮਈ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬੇਅੰਤ ਸਿੰਘ ਸਰਹੱਦੀ ਨੇ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਲੋਕਾਂ ਨੂੰ ਬਲੈਕ 'ਚ ਵਾਧੂ ਪੈਸੇ ਲੈ ਕੇ ਗੈਸ ਸਿਲੰਡਰ ਵੇਚਣ ਦੇ ਦੋਸ਼ 'ਚ ਥਾਣਾ ਰਾਮਾਮੰਡੀ ਦੀ ਪੁਲਿਸ ਵਲੋਂ ਕਾਬੂ ਕੀਤੇ ਗਏ ਸ਼ੰਭੂ ਨਾਥ ਪੁੱਤਰ ਬਲਦੇਵ ਠਾਕੁਰ ਵਾਸੀ ਨਿਊ ਹਰਿਗੋਬਿੰਦ ਨਗਰ, ਜਲੰਧਰ ਨੂੰ ਅਦਾਲਤ ਵਲੋਂ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)- ਪੰਜਾਬ ਇੰਡਸਟਰੀਅਲ ਟਰੇਨਿੰਗ ਐਸੋਸੀਏਸ਼ਨ (ਪਿਟਸਾ) ਵਲੋਂ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਚ ਕਰਵਾਏ ਗਏ ਖੇਡ ਮੁਕਾਬਲਿਆਂ 'ਚ ਸੇਂਟ ਸੋਲਜਰ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ, ਸ਼ਾਹਕੋਟ ਦੇ ਵਿਦਿਆਰਥੀਆਂ ਨੇ ਸ਼ਾਨਦਾਰ ...
ਜਲੰਧਰ, 13 ਮਈ (ਸ਼ਿਵ)- ਹਲਕਾ ਭੁਲੱਥ ਦੇ ਆਮ ਆਦਮੀ ਪਾਰਟੀ ਦੇ ਆਗੂ ਰਣਜੀਤ ਸਿੰਘ ਰਾਣਾ ਨੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਲਗਾਏ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਕਤ ਆਗੂ ਕਿਸੇ ਵੀ ਵਿਅਕਤੀ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)- ਪੀ. ਸੀ. ਐਮ. ਐੱਸ. ਡੀ ਕਾਲਜ ਦੇ ਪੀ. ਜੀ. ਡਿਪਾਰਟਮੈਂਟ ਆਫ਼ ਕਾਮਰਸ ਅਤੇ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਲਈ ਜੇ. ਸੀ. ਟੀ. ਲਿਮਟਿਡ, ਚੌਹਾਲ (ਹੁਸ਼ਿਆਰਪੁਰ) ਵਿਖੇ ਉਦਯੋਗਿਕ ਦੌਰਾ ਕੀਤਾ | ਦੌਰੇ ਦਾ ਮੁੱਖ ਉਦੇਸ਼ ਸੰਚਾਲਨ ਵਿਭਾਗ ...
ਜਲੰਧਰ, 13 ਮਈ (ਹਰਵਿੰਦਰ ਸਿੰਘ ਫੁੱਲ)- ਐਸ.ਜੀ.ਐਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪ੍ਰੀਤ ਨਗਰ ਸੋਢਲ ਰੋਡ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ ਬੜੀ ਸ਼ਰਧਾ ਨਾਲ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ ਵਿਦਿਆਰਥੀ ਨੇ ਬੜੀ ਸ਼ਰਧਾ ਤੇ ...
ਜਲੰਧਰ, 13 ਮਈ (ਸ਼ਿਵ)- ਕੌਮੀ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਦਲਿਤ ਸਮਾਜ ਦੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਲੰਬਿਤ ਸ਼ਿਕਾਇਤਾਂ ਦਾ ਕਮਿਸ਼ਨ ਵਲੋਂ ਤੇਜ਼ੀ ਨਾਲ ਨਿਪਟਾਰਾ ਕੀਤਾ ਜਾਵੇਗਾ ਤਾਂ ਇਸ ਲਈ ਪ੍ਰਕਿਰਿਆ ਸ਼ੁਰੂ ਕਰ ...
ਨਕੋਦਰ, 13 ਮਈ (ਗੁਰਵਿੰਦਰ ਸਿੰਘ)- ਰਣਦੀਪ ਸਿੰਘ ਹੀਰ (ਪੀ.ਸੀ.ਐਸ.) ਨੇ ਸ਼ੁੱਕਰਵਾਰ ਦੁਪਹਿਰ ਨੂੰ ਮਿਸ ਪੂਨਮ ਸਿੰਘ ਦੀ ਥਾਂ 'ਤੇ ਉਪ ਮੰਡਲ ਮੈਜਿਸਟਰੇਟ (ਐਸ.ਡੀ.ਐਮ.) ਵਜੋਂ ਅਹੁਦਾ ਸੰਭਾਲ ਲਿਆ ਹੈ | ਮਿਸ ਪੂਨਮ ਸਿੰਘ ਨੂੰ ਐਸ.ਡੀ.ਐਮ. ਅਮਲੋਹ ਨਿਯੁਕਤ ਕੀਤਾ ਗਿਆ ਹੈ | ...
ਜਲੰਧਰ, 13 ਮਈ (ਐੱਮ. ਐੱਸ. ਲੋਹੀਆ)-ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇਸਿੰਜ (ਪਿਮਸ) ਦੇ ਚਮੜੀ ਵਿਭਾਗ 'ਚ ਮੈਡੀਕਲ ਕੈਂਪ ਲਗਾਇਆ ਗਿਆ¢ ਕੈਂਪ ਦਾ ਉਦਘਾਟਨ ਪਿਮਸ ਦੇ ਰੈਜ਼ੀਡੈਂਟ ਡਾਇਰੈਕਟਰ ਅਮਿਤ ਸਿੰਘ ਅਤੇ ਡਾਇਰੈਕਟਰ ਪਿ੍ੰਸੀਪਲ ਡਾ. ਰਾਜੀਵ ਅਰੋੜਾ ਨੇ ਕੀਤਾ ¢ ...
ਜਲੰਧਰ, 13 ਮਈ (ਐੱਮ. ਐੱਸ. ਲੋਹੀਆ)- 'ਜਾਗਰੂਕ ਰਹੋ, ਸਾਂਝਾ ਕਰੋ, ਸੰਭਾਲ ਕਰੋ' ਥੀਮ ਦੇ ਤਹਿਤ ਲੋਕਾਂ ਨੂੰ ਥੈਲੇਸੀਮੀਆ ਰੋਗ ਤੋਂ ਜਾਣੂ ਕਰਵਾਉਣ ਦੇ ਮਨੋਰਥ ਨਾਲ ਸਿਹਤ ਵਿਭਾਗ ਵਲੋਂ 14 ਮਈ ਤੱਕ 'ਵਿਸ਼ਵ ਥੈਲੇਸੀਮੀਆ ਹਫ਼ਤਾਵਾਰ ਜਾਗਰੂਕਤਾ ਮੁਹਿੰਮ' ਚਲਾਈ ਜਾ ਰਹੀ ਹੈ | ਇਸ ...
ਜਲੰਧਰ, 13 ਮਈ (ਚੰਦੀਪ ਭੱਲਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਿੰਦਰਜੀਤ ਚਹਿਲ ਦੀ ਅਦਾਲਤ ਨੇ ਖੋਹਬਾਜ਼ੀ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਤਿੰਦਰ ਪਾਲ ਸਿੰਘ ਪੁੱਤਰ ਜਨਾਰ ਸਿੰਘ ਨਿਰਮਲ ਵਾਸੀ ਗੁਰੂ ਨਾਨਕ ਪੁਰਾ ਵੈਸਟ, ਜਲੰਧਰ ਨੂੰ 1 ਸਾਲ ਦੀ ਕੈਦ ਅਤੇ 1 ਹਜ਼ਾਰ ...
ਸ਼ਾਹਕੋਟ, 13 ਮਈ (ਸੁਖਦੀਪ ਸਿੰਘ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਕੌਮੀ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਦਿੱਲੀ ਦੀਆਂ ਸਰਹੱਦਾਂ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਭਰੋਸੇ ਵਿਚ ਲੈ ਕੇ ਕਈ ਮੰਗਾਂ ਮੰਨਣ ਦਾ ...
ਜਲੰਧਰ, 13 ਮਈ (ਸ਼ਿਵ)- ਕਾਂਗਰਸੀ ਕੌਂਸਲਰਾਂ ਵਲੋਂ ਮੰਗ ਕਰਨ ਤੋਂ ਬਾਅਦ ਮੇਅਰ ਜਗਦੀਸ਼ ਰਾਜਾ ਨੇ ਨਿਗਮ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨਾਲ ਮੀਟਿੰਗ ਕਰਕੇ ਜ਼ੋਨ ਨੰਬਰ ਇਕ ਵਿਚ ਇਸ਼ਤਿਹਾਰੀ ਬੋਰਡਾਂ ਦੇ ਠੇਕੇ ਨੂੰ ਇਹ ਕਹਿ ਕੇ ਰੱਦ ਕਰਨ ਦੀ ਸਲਾਹ ਦਿੱਤੀ ਹੈ ਕਿ ਇਸ ਦੀ ...
ਜਲੰਧਰ, 13 ਮਈ (ਐੱਮ. ਐੱਸ. ਲੋਹੀਆ) - ਸ਼ਹਿਰ ਦੇ ਸੰਵੇਦਨਸ਼ੀਲ ਅਦਾਰਿਆਂ 'ਚੋਂ ਇਕ ਜਲੰਧਰ ਜਿੰਮਖਾਨਾ 'ਚੋਂ ਕਿਸੇ ਨੇ 50-60 ਬੈਟਰੀਆਂ ਅਤੇ ਇਕ ਏ.ਸੀ. ਦਾ ਕੰਪਰੈਸ਼ਰ ਚੋਰੀ ਕਰ ਲਿਆ ਹੈ | ਜਿੰਮਖਾਨਾ ਕਲੱਬ 'ਚੋਂ ਇਨੀ ਵੱਡੀ ਗਿਣਤੀ 'ਚ ਸਾਮਾਨ ਦਾ ਚੋਰੀ ਹੋ ਜਾਣਾ, ਸ਼ਹਿਰ 'ਚ ਚਰਚਾ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਸਥਾਨਕ ਟਿ੍ਨਿਟੀ ਗਰੁੱਪ ਆਫ਼ ਇੰਸਟੀਚਿਊਟ, ਜਲੰਧਰ ਦੇ ਜੈਂਡਰ ਇਕੁਐਲਟੀ ਫਰਮ ਅਤੇ ਸਮਾਜਿਕ ਵਿਗਿਆਨ ਦੇ ਸਾਂਝੇ ਯਤਨਾਂ ਸਦਕਾ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਬੇਟੀ ਬਚਾਓ ਬੇਟੀ ਪੜ੍ਹਾਓ' ਮੁਹਿੰਮ ਤਹਿਤ ਅੰਤਰ-ਵਿਭਾਗੀ ...
ਜਲੰਧਰ, 13 ਮਈ (ਸ਼ਿਵ)-ਸੋਢਲ ਰੋਡ 'ਤੇ ਸਥਿਤ ਸਿਲਵਰ ਪਲਾਜ਼ਾ ਮਾਰਕੀਟ ਦੇ ਕੋਲ ਦਰੱਖਤਾਂ ਨੂੰ ਛਾਂਗਣ ਤੋਂ ਬਾਅਦ ਉੱਥੇ ਹੀ ਸੁੱਟ ਦਿੱਤੇ ਜਾਣ ਕਰਕੇ ਲੋਕ ਕਾਫ਼ੀ ਨਾਰਾਜ਼ ਹਨ | ਲੋਕਾਂ ਦਾ ਕਹਿਣਾ ਸੀ ਕਿ ਇਕ ਤਾਂ ਦਰੱਖਤਾਂ ਦੇ ਟਾਹਣੇ ਕੱਟ ਕੇ ਵਾਤਾਵਰਨ ਨੂੰ ਨੁਕਸਾਨ ...
ਜਲੰਧਰ, 13 ਮਈ (ਜਸਪਾਲ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਨੇ ਸਰਕਾਰੀ ਤੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਦੇ ਨਾਂਅ ਹੇਠ ਆਬਾਦਕਾਰਾਂ ਨੂੰ ਉਜਾੜਨ ਅਤੇ ਪਿੰਡਾਂ ਦੇ ਬੇਜ਼ਮੀਨੇ ਗਰੀਬਾਂ ਨੂੰ ਬੇਘਰ ਕਰਨ ਦੀ ਪੰਜਾਬ ...
ਜਲੰਧਰ, 13 ਮਈ (ਸ਼ਿਵ)-ਬਿਜਲੀ ਵਪਾਰੀਆਂ ਨਾਲ ਜੁੜੇ ਵਪਾਰੀ ਆਗੂ ਅਮਿੱਤ ਸਹਿਗਲ ਨੇ ਦੱਸਿਆ ਕਿ ਉਨਾਂ ਦੀ ਮਾਰਕੀਟ ਨੂੰ ਚੋਰਾਂ ਨੇ ਫਿਰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਪਿਛਲੇ ਦਿਨੀਂ ਚੋਰਾਂ ਨੇ ਫਗਵਾੜਾ ਗੇਟ ਭਗਤ ਸਿੰਘ ਚੌਂਕ ਵਿਖੇ ਬਿਜਲੀ ਦੇ ਸਾਮਾਨ ਅਤੇ ...
ਲਾਂਬੜਾ, 13 ਮਈ (ਪਰਮੀਤ ਗੁਪਤਾ)- ਥਾਣਾ ਲਾਂਬੜਾ ਅਧੀਨ ਪੈਂਦੇ ਇਲਾਕੇ ਵਿਚ ਇੱਕ ਔਰਤ ਵੱਲੋਂ ਮੋਟਰ ਸਾਈਕਲ ਸਵਾਰ ਨੌਜਵਾਨ ਨੂੰ ਨਸ਼ੇ ਦਾ ਟੀਕਾ ਲਗਾ ਕੇ ਲੁੱਟ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਜਿਸ ਸਬੰਧੀ ਘਟਨਾ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਪਰਿਵਾਰਕ ...
ਲਾਂਬੜਾ, 13 ਮਈ (ਪਰਮੀਤ ਗੁਪਤਾ)-ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ 45 ਨਸ਼ੇ ਦੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ 'ਚ ਸਫਲਤਾ ਪ੍ਰਾਪਤ ਕੀਤੀ ਗਈ | ਇਸ ਸੰਬੰਧੀ ਥਾਣਾ ਮੁਖੀ ਇੰਸਪੈਕਟਰ ਅਜਾਇਬ ਸਿੰਘ ਨੇ ਦੱਸਿਆ ਕਿ ਚੌਂਕੀ ਫਤਹਿਪੁਰ ਦੀ ਪੁਲਿਸ ਵਲੋਂ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਭਾਰਤੀ ਰੇਲਵੇ ਦੇ ਯਾਤਰੀ ਸੇਵਾ ਕਮੇਟੀ ਦੇ ਚੇਅਰਮੈਨ ਰਮੇਸ਼ ਚੰਦਰ ਰਤਨ ਨੇ ਆਪਣੇ ਚਾਰ ਮੈਂਬਰਾਂ ਰਾਮ ਕਿਸ਼ਨ, ਰਾਮਵੀਰ ਭੱਟੀ, ਜਤਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਸੇਟੀ ਨੇ ਜਲੰਦਰ ਵਿਖੇ ਪੱਤਰਕਾਰ ਵਾਰਤਾ ਦੌਰਾਨ ਸੰਬੋਧਨ ...
ਜਲੰਧਰ, 13 ਮਈ (ਐੱਮ. ਐੱਸ. ਲੋਹੀਆ)-ਆਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ, ਦੀ ਜਲੰਧਰ ਇਕਾਈ ਦਾ ਇਕ ਵਫ਼ਦ ਅੱਜ ਏ.ਡੀ.ਸੀ.ਪੀ. (ਸਿਟੀ-1) ਸੁਹੇਲ ਮੀਰ ਨੂੰ ਮਿਲਿਆ | ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਜਗਜੀਤ ਸਿੰਘ ਕੰਬੋਜ ਅਤੇ ਚੇਅਰਮੈਨ ਮਹਿੰਦਰ ਸਿੰਘ ਗੁੱਲੂ ਦੀ ਅਗਵਾਈ 'ਚ ...
ਜਲੰਧਰ, 13 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਸਾਂਝ ਕੇਂਦਰ ਅਤੇ ਜ਼ਿਲ੍ਹਾ ਮਹਿਲਾ ਹੈਲਪ ਡੈਸਕ ਵਲੋਂ ਟਰੀਨਿਟੀ ਕਾਲਜ, ਸੂਰਿਆ ਇਨਕਲੇਵ, ਜਲੰਧਰ ਦੇ ਡਾਇਰੈਕਟਰ (ਫਾਦਰ ਪੀਟਰ ਕਵਮਪੁਰਮ) ਅਤੇ ਪਿ੍ੰਸੀਪਲ ਡਾ. ਅਜੈ ਪਰਾਸ਼ਰ ਦੇ ਸਹਿਯੋਗ ਨਾਲ ਕਾਲਜ ਦੇ ਵਿਦਿਆਰਥੀ ਅਤੇ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਨਾਨਕਪੁਰਾ ਮਾਰਕੀਟ ਤੇ ਇਸ ਦੇ ਨਾਲ ਲੱਗਦੇ ਭਾਰਤ ਨਗਰ, ਏਕਤਾ ਨਗਰ, ਸੂਰੀਆ ਇਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੀਆਂ ਮੁੱਖ ਸੜਕਾਂ 'ਤੇ ਆਏ ਦਿਨ ਤੇਜ਼ ਵਾਹਨਾਂ ਕਾਰਨ ਹੁੰਦੇ ਹਾਦਸਿਆਂ ਨੂੰ ਧਿਆਨ 'ਚ ...
ਜਮਸ਼ੇਰ ਖ਼ਾਸ, 13 ਮਈ (ਅਵਤਾਰ ਤਾਰੀ)-ਜ਼ਿਲ੍ਹਾ ਜਲੰਧਰ 'ਚ ਕੰਮ ਕਰ ਰਹੇ ਉਸਾਰੀ ਮਜ਼ਦੂਰਾਂ ਨੂੰ ਪੰਜਾਬ ਬਿਲਡਿੰਗ ਅਤੇ ਹੋਰ ਉਸਾਰੀ ਕਿਰਤੀ ਬੋਰਡ ਵਿਚ ਰਜਿਸਟਰ ਕਰਨ ਲਈ ਕਿਰਤ ਵਿਭਾਗ, ਜਲੰਧਰ ਵਲੋਂ ਪਿੰਡ ਫੋਲੜੀਵਾਲ ਵਿਖੇ ਰਜਿਸਟਰੇਸ਼ਨ ਕੈਂਪ ਲਗਾਇਆ ਗਿਆ | ...
ਲਾਂਬੜਾ,13 ਮਈ (ਪਰਮੀਤ ਗੁਪਤਾ)- ਸਰਕਾਰੀ ਸਮਾਰਟ ਸਕੂਲ ਸੰਮੀਪੁਰ ਵਿਖੇ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਪ੍ਰੀਖਿਆਵਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਤੇ ਵਿਦਿਅਕ ਮੁਕਾਬਲਿਆਂ ਵਿੱਚ ਅੱਵਲ ਆਉਣ ਵਾਲੇ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਵਾਰਡ ਨੰ. 16 ਅਧੀਨ ਆਉਂਦੇ ਮੁਹੱਲਾ ਭਾਰਤ ਨਗਰ ਵਿਖੇ ਪਾਣੀ ਵਾਲੇ ਟਿਊਬਵੈੱਲ ਦੀ ਮੋਟਰ ਸੜ ਜਾਣ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ | ਜਿਸ ਨੂੰ ਵੇਖਦੇ ਹੋਏ ਵਾਰਡ ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ...
ਜਲੰਧਰ, 13 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਲਲਿਤ ਕੁਮਾਰ ਸਿੰਗਲਾ ਦੀ ਅਦਾਲਤ ਨੇ ਨਸ਼ੀਲੀਆਂ ਦਵਾਈਆਂ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਦੀਪਕ ਕੁਮਾਰ ਉਰਫ ਟੋਪੀ ਪੁੱਤਰ ਜਗਦੀਸ਼ ਕੁਮਾਰ ਵਾਸੀ ਕਾਜ਼ੀ ਮੰਡੀ, ਜਲੰਧਰ ਨੂੰ 10 ਸਾਲ ਦੀ ਕੈਦ ਤੇ 1 ...
ਜਲੰਧਰ, 13 ਮਈ (ਜਸਪਾਲ ਸਿੰਘ)-ਬੇਲਗਾਮ ਵਧਦੀ ਜਾ ਰਹੀ ਮਹਿੰਗਾਈ ਨੂੰ ਦੇਖਦਿਆਂ ਦਿਹਾਤੀ ਮਜ਼ਦੂਰ ਸਭਾ ਨੇ ਝੋਨੇ ਦੀ ਲਵਾਈ ਦੀ ਫੀ ਏਕੜ ਉਜਰਤ ਤੇ ਦਿਹਾੜੀ ਦੇ ਰੇਟਾਂ 'ਚ ਬੀਤੇ ਸਾਲ ਨਾਲੋਂ ਘੱਟੋ-ਘੱਟ 30% ਵਾਧਾ ਕੀਤੇ ਜਾਣ ਦੀ ਮੰਗ ਕੀਤੀ ਹੈ | ਸੂਬਾ ਪ੍ਰਧਾਨ ਦਰਸ਼ਨ ਨਾਹਰ, ...
ਜਲੰਧਰ, 13 ਮਈ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਅਤੇ ਵਸੀਕਾ ਨਵੀਸ ਧਰਮਿੰਦਰ ਸਿੰਘ ਸਿੱਧੂ ਤੇ ਰੋਮੀ ਸਿੱਧੂ ਦੇ ਪਿਤਾ ਸ. ਗੁਰਮੇਲ ਸਿੰਘ ਸਿੱਧੂ, ਜੋ ਬੀਤੇ ਕੱਲ੍ਹ ਸਵਰਗਵਾਸ ਹੋ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਦਕੋਹਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਵਾਰਡ ਨੰ. 16 ਅਧੀਨ ਆਉਂਦੇ ਮੁਹੱਲਾ ਭਾਰਤ ਨਗਰ ਵਿਖੇ ਪਾਣੀ ਵਾਲੇ ਟਿਊਬਵੈੱਲ ਦੀ ਮੋਟਰ ਸੜ ਜਾਣ ਕਾਰਨ ਲੋਕਾਂ ਨੂੰ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ | ਜਿਸ ਨੂੰ ਵੇਖਦੇ ਹੋਏ ਵਾਰਡ ਦੇ ਕੌਂਸਲਰ ਮਨਮੋਹਨ ਸਿੰਘ ਰਾਜੂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX