ਤਾਜਾ ਖ਼ਬਰਾਂ


ਸਰਕਾਰ ਨੇ 31 ਤੱਕ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਆੜ੍ਹਤੀਏ ਕਰਨਗੇ ਸੰਘਰਸ਼
. . .  1 day ago
ਬੁਢਲਾਡਾ ,28 ਮਈ (ਸਵਰਨ ਸਿੰਘ ਰਾਹੀ)-ਬੀਤੇ ਦਿਨੀਂ ਮੂੰਗੀ ਦੀ ਫ਼ਸਲ ਤੋਂ ਆੜ੍ਹਤ ਖ਼ਤਮ ਕਰਨ ਦੇ ਪੰਜਾਬ ਸਰਕਾਰ ਦੇ ਫ਼ੈਸਲੇ ਤੋਂ ਖ਼ਫ਼ਾ ਸੂਬੇ ਦੇ ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਮੋਰਚਾ ...
ਰਾਜ ਸਭਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਵਿਕਰਮਜੀਤ ਸਿੰਘ ਸਾਹਨੀ ਮਿਲੇ ਅਰਵਿੰਦ ਕੇਜਰੀਵਾਲ ਨੂੰ
. . .  1 day ago
ਉੱਤਰਾਖੰਡ : ਚੰਪਾਵਤ ਉਪ ਚੋਣ ਦੇ ਮੱਦੇਨਜ਼ਰ ਭਾਰਤ-ਨੇਪਾਲ ਸਰਹੱਦ ਸੀਲ, 31 ਮਈ ਨੂੰ ਵੋਟਿੰਗ
. . .  1 day ago
ਬਿਹਾਰ ਵਿਚ ਨਕਸਲੀਆਂ ਖ਼ਿਲਾਫ਼ ਮੁਹਿੰਮ ਦੌਰਾਨ 10 ਵਾਕੀ ਟਾਕੀਜ਼ ਤੇ ਡੈਟੋਨੇਟਰ ਬਰਾਮਦ
. . .  1 day ago
ਪਟਨਾ, 28 ਮਈ - ਬਿਹਾਰ ਦੇ ਮੁੰਗੇਰ ਜ਼ਿਲ੍ਹੇ 'ਚ ਨਕਸਲੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਪੁਲਿਸ ਨੇ 10 ਵਾਕੀ ਟਾਕੀਜ਼, ਡੈਟੋਨੇਟਰ, ਤਾਰਾਂ ਅਤੇ ਨਕਸਲੀ ਸਾਹਿਤ ਸਮੇਤ ਕਈ ਅਪਰਾਧਕ ਵਸਤੂਆਂ ਬਰਾਮਦ ...
ਯੋਗੀ ਸਰਕਾਰ ਦਾ ਵੱਡਾ ਹੁਕਮ, ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਔਰਤਾਂ ਕੰਮ ਨਹੀਂ ਕਰਨਗੀਆਂ
. . .  1 day ago
ਡੇਢ ਕਿੱਲੋ ਅਫ਼ੀਮ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਰਾਜਪੁਰਾ 28 ਮਈ (ਰਣਜੀਤ ਸਿੰਘ) - ਸੀ.ਆਈ.ਏ ਸਟਾਫ਼ ਰਾਜਪੁਰਾ ਦੇ ਇੰਚਾਰਜ ਕਰਨੈਲ ਸਿੰਘ ਨੇ ਸਮੇਤ ਪੁਲਸ ਪਾਰਟੀ ਇਕ ਵਿਅਕਤੀ ਦੀ ਫੀਡ ਦੀ ਫ਼ੈਕਟਰੀ ਵਿਚੋਂ ਇਕ ਕਿੱਲੋ 700 ਗ੍ਰਾਮ ਅਫ਼ੀਮ...
ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੂੰ ਮਿਲੇ ਸੋਨੂੰ ਸੂਦ
. . .  1 day ago
ਭੁਵਨੇਸ਼ਵਰ, 28 ਮਈ - ਫ਼ਿਲਮੀ ਅਦਾਕਾਰ ਸੋਨੂੰ ਸੂਦ ਨੇ ਉੜੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼...
ਜੈਕਲੀਨ ਫਰਨਾਂਡਿਜ਼ ਨੂੰ ਵਿਦੇਸ਼ ਜਾਣ ਦੀ ਇਜਾਜ਼ਤ
. . .  1 day ago
ਨਵੀਂ ਦਿੱਲੀ, 28 ਮਈ - ਮਨੀ ਲਾਂਡਰਿੰਗ ਮਾਮਲੇ 'ਚ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡਿਜ਼ ਨੂੰ ਦਿੱਲੀ ਦੀ ਅਦਾਲਤ ਵਲੋਂ ਆਈਫਾ ਐਵਾਰਡ 2022 ਵਿਚ ਸ਼ਾਮਿਲ ਹੋਣ ਲਈ ਆਬੂਧਾਬੀ ਜਾਣ ਦੀ ਇਜਾਜ਼ਤ ਮਿਲ...
ਪਤੀ-ਪਤਨੀ ਵਲੋਂ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਮੰਡੀ ਗੋਬਿੰਦਗੜ੍ਹ 28 ਮਈ (ਮੁਕੇਸ਼ ਘਈ) - ਉਦਯੋਗਿਕ ਨਗਰੀ ਮੰਡੀ ਗੋਬਿੰਦਗੜ੍ਹ ਦੇ ਅੰਬੇ ਮਾਜਰਾ ਇਲਾਕੇ ਵਿਚ ਇਕ ਪਤੀ ਪਤਨੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ...
ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੌਂਗੋਵਾਲ, 28 ਮਈ (ਸ.ਸ.ਖੰਨਾ,ਵਿਨੋਦ) - ਜ਼ਿਲ੍ਹਾ ਸੰਗਰੂਰ ਦੇ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਹਲਕਾ ਸੰਗਰੂਰ ਦੀ 23 ਜੂਨ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ...
ਹਾਕੀ ਏਸ਼ੀਆ ਕੱਪ 2022 'ਚ ਭਾਰਤ ਨੇ ਹਰਾਇਆ ਜਪਾਨ
. . .  1 day ago
ਜਕਾਰਤਾ, 28 - ਇੰਡੋਨੇਸ਼ੀਆ ਦੇ ਜਕਾਰਤਾ ਵਖੇ ਚੱਲ ਰਹੇ ਹਾਕੀ ਏਸ਼ੀਆ ਕੱਪ 2022 ਦੇ ਸੁਪਰ-4 ਪੂਲ ਮੈਚ ਵਿਚ ਭਾਰਤ ਦੀ ਟੀਮ ਨੇ ਜਪਾਨ ਦੀ...
ਤੇਜ਼ ਮੀਂਹ ਨਾਲ ਤਾਪਮਾਨ ’ਚ ਗਿਰਾਵਟ ਦਰਜ
. . .  1 day ago
ਸੂਲਰ ਘਰਾਟ (ਸੰਗਰੂਰ),ਸਮਾਣਾ (ਪਟਿਆਲਾ), 28 ਮਈ (ਜਸਵੀਰ ਸਿੰਘ ਔਜਲਾ, ਸਾਹਿਬ ਸਿੰਘ) - ਸ਼ਨੀਵਾਰ ਦੀ ਸ਼ਾਮ ਚੱਲੀ ਤੇਜ਼ ਹਨੇਰੀ ਦੇ ਨਾਲ ਪਏ ਤੇਜ਼ ਮੀਂਹ ਨਾਲ ਹਲਕਾ ਦਿੜ੍ਹਬਾ ਦੇ ਕਸਬਾ ਸੂਲਰ ਘਰਾਟ ਦੇ ਤਾਪਮਾਨ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 28 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ 'ਚ ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 2 ਅੱਤਵਾਦੀ ਢੇਰ ਹੋ ਗਏ। ਕਸ਼ਮੀਰ ਜ਼ੋਨ ਪੁਲਿਸ ਮੁਤਾਬਿਕ ਮਾਰੇ ਗਏ ਅੱਤਵਾਦੀਆਂ ਤੋਂ ਹਥਿਆਰ, ਗੋਲਾ ਬਾਰੂਦ ਸਮੇਤ ਹੋਰ...
ਸਿਹਤ ਵਿਭਾਗ ਵਲੋਂ ਬੱਚਿਆਂ ਦੀ ਸਿਹਤ ਨੂੰ ਲੈ ਕੇ ਚਲਾਈ ਜਾਵੇਗੀ ਜਾਗਰੂਕਤਾ ਮੁਹਿੰਮ
. . .  1 day ago
ਸੰਗਰੂਰ, 28 ਮਈ (ਧੀਰਜ ਪਸ਼ੋਰੀਆ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੱਸਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਟੀਕਾਕਰਨ ਨੂੰ ਲੈ ਕੇ ਸਿਹਤ ਵਿਭਾਗ...
ਤੇਜ਼ ਮੀਂਹ ਨੇ ਮੌਸਮ ਕੀਤਾ ਸੁਹਾਵਣਾ
. . .  1 day ago
ਅਜਨਾਲਾ, 28 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅੱਜ ਸ਼ਾਮ ਸਮੇਂ ਤੇਜ਼ ਹਨੇਰੀ ਝੱਖੜ ਤੋਂ ਬਾਅਦ ਆਏ ਭਰਵੇਂ ਮੀਂਹ ਨੇ ਸਰਹੱਦੀ ਖੇਤਰ ਵਿਚ ਮੌਸਮ ਨੂੰ ਸੁਹਾਵਣਾ ਕਰ ਦਿੱਤਾ ਹੈ। ਇਸ ਮੀਂਹ ਨਾਲ ਜਿੱਥੇ ਆਮ...
ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਪਹੁੰਚੇ ਟਿਕੈਤ ਤੇ ਹੋਰ ਰਾਸ਼ਟਰੀ ਆਗੂ
. . .  1 day ago
ਮੁੱਲਾਂਪੁਰ-ਦਾਖਾ, 28 ਮਈ (ਨਿਰਮਲ ਸਿੰਘ ਧਾਲੀਵਾਲ)- ਸੰਯੁਕਤ ਕਿਸਾਨ ਮੋਰਚਾ (ਭਾਰਤ) ਦਾ ਹਿੱਸਾ ਪੰਜਾਬ ਦੀਆਂ 16 ਕਿਸਾਨ ਜਥੇਬੰਦੀਆਂ ਵਲੋਂ ਮੁੱਲਾਂਪੁਰ ਗੁਰਸ਼ਰਨ ਕਲਾ ਭਵਨ ਵਿਖੇ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਚਾਰ...
ਜੰਗਲ ਚੋਂ ਮਿਲੀ ਨੌਜਵਾਨ ਦੀ ਲਾਸ਼
. . .  1 day ago
ਬੀਣੇਵਾਲ, 28 ਮਈ (ਬੈਜ ਚੌਧਰੀ) - ਪਿੰਡ ਬੀਣੇਵਾਲ ਦੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜੰਗਲ ਵਿਚ ਪਿੰਡ ਸਿੰਗਾ (ਹਿਮਾਚਲ ਪ੍ਰਦੇਸ਼) ਨੂੰ ਜਾਂਦੀ ਸੜਕ ਨੇੜਓ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਨੌਜਵਾਨ...
ਹੁਣ ਸੰਸਦ ਤੱਕ ਪਹੁੰਚੇਗੀ ਵਾਤਾਵਰਨ ਸਮੇਤ ਪੰਜਾਬ ਦੇ ਹੋਰਨਾਂ ਮਸਲਿਆਂ ਦੀ ਆਵਾਜ਼ - ਸੰਤ ਬਲਬੀਰ ਸਿੰਘ ਸੀਚੇਵਾਲ
. . .  1 day ago
ਸੁਲਤਾਨਪੁਰ ਲੋਧੀ, 28 ਮਈ - ਆਮ ਆਦਮੀ ਪਾਰਟੀ ਵਲੋਂ ਵਾਤਾਵਰਨ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਨਾਮਜ਼ਦ ਕਰਨ ਉਪਰੰਤ ਸੰਤ ਬਲਬੀਰ ਸਿੰਘ ਸੀਚੇਵਾਲ...
ਨਿਹੰਗ ਸਿੰਘ ਦੇ ਬਾਣੇ 'ਚ ਸ਼ੱਕੀ ਕਾਬੂ
. . .  1 day ago
ਪਠਾਨਕੋਟ, 28 ਮਈ (ਸੰਧੂ) - ਪਠਾਨਕੋਟ ਦੇ ਗੁਰਦੁਆਰਾ ਰੇਲਵੇ ਰੋਡ ਤੋਂ ਨਿਹੰਗ ਸਿੰਘ ਦੇ ਬਾਣੇ 'ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਦੇ ਹੈੱਡਗ੍ਰੰਥੀ ਭਾਈ ਸੰਤੋਖ ਸਿੰਘ ਨੇ ਜਦੋਂ ਨਿਹੰਗ ਸਿੰਘ ਦੇ ਬਾਣੇ ਵਿਚ...
'ਆਪ' ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ
. . .  1 day ago
ਚੰਡੀਗੜ੍ਹ, 28 ਮਈ - ਆਮ ਆਦਮੀ ਪਾਰਟੀ ਵਲੋਂ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪਦਮਸ੍ਰੀ ਵਿਕਰਮਜੀਤ ਸਾਹਨੀ ਰਾਜ ਸਭਾ ਲਈ ਉਮੀਦਵਾਰ ਨਾਮਜ਼ਦ ਕੀਤੇ ਗਏ...
ਸੜਕ ਹਾਦਸੇ 'ਚ ਪਿਤਾ ਦੀ ਮੌਤ, ਪੁੱਤਰ ਜ਼ਖਮੀ
. . .  1 day ago
ਰਾਜਪੁਰਾ, 28 ਮਈ (ਰਣਜੀਤ ਸਿੰਘ) ਰਾਜਪੁਰਾ-ਪਟਿਆਲਾ ਜੀ.ਟੀ ਰੋਡ 'ਤੇ ਪਿੰਡ ਖਡੌਲੀ ਮੋੜ ਨੇੜੇ ਸਰਕਾਰੀ ਬੱਸ ਅਤੇ ਮੋਟਰਸਾਈਕਲ ਵਿਚਾਲੇ ਹੋਈ ਟੱਕਰ 'ਚ ਪਿਤਾ ਦੀ ਮੌਤ ਹੋ ਗਈ ਜਦਕਿ ਪੁੱਤਰ ਗੰਭੀਰ ਰੂਪ 'ਚ ਜ਼ਖਮੀ...
ਸੰਤ ਸੀਚੇਵਾਲ ਜਾਣਗੇ ਰਾਜ ਸਭਾ 'ਚ ! ਫ਼ੈਸਲਾ ਤਕਰੀਬਨ ਤੈਅ
. . .  1 day ago
ਲੋਹੀਆਂ ਖਾਸ, 28 ਮਈ ( ਗੁਰਪਾਲ ਸਿੰਘ ਸ਼ਤਾਬਗੜ੍ਹ) - ਜ਼ਿਲ੍ਹਾ ਜਲੰਧਰ ਦੇ ਲੋਹੀਆਂ ਬਲਾਕ ਦੇ ਪਿੰਡ ਸੀਚੇਵਾਲ ਦੇ ਜੰਮਪਲ ਅਤੇ ਵਿਸ਼ਵ-ਪ੍ਰਸਿੱਧ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ,...
ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ
. . .  1 day ago
ਫ਼ਿਰੋਜ਼ਪੁਰ,ਆਰਿਫ਼ ਕੇ - 28 ਮਈ (ਬਲਬੀਰ ਸਿੰਘ ਜੋਸਨ) - ਸੂਬੇ ਵਿਚ ਨਸ਼ਿਆਂ ਦਾ ਵਗ ਰਿਹਾ ਦਰਿਆ ਥੰਮ੍ਹਣ ਦਾ ਨਾਂਅ ਨਹੀਂ ਲੈ ਰਿਹਾ। ਅੱਜ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪੁਲਿਸ ਥਾਣਾ ...
ਲੁਟੇਰੇ ਆਏ ਕਾਬੂ, 32 ਬੋਰ ਦਾ ਪਿਸਤੌਲ, 2 ਜਿੰਦਾ ਰੌਂਦ ਅਤੇ ਚੋਰੀ ਦਾ ਮੋਟਰਸਾਈਕਲ ਬਰਾਮਦ
. . .  1 day ago
ਜੰਡਿਆਲਾ ਗੁਰੂ, 28 ਮਈ (ਰਣਜੀਤ ਸਿੰਘ ਜੋਸਨ,ਪਰਮਿੰਦਰ ਸਿੰਘ ਜੋਸਨ) - ਬੀਤੇ ਦਿਨ ਜੰਡਿਆਲਾ ਗੁਰੂ ਦੇ ਜੀ.ਟੀ ਰੋਡ 'ਤੇ ਸਥਿਤ ਗਿੱਲ ਐਂਡ ਕੰਪਨੀ ਦੇ ਪੈਟਰੋਲ ਪੰਪ 'ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ...
ਈ - ਗਵਰਨੈਂਸ ਵੱਲ ਵੱਧਦਾ ਪੰਜਾਬ
. . .  1 day ago
ਚੰਡੀਗੜ੍ਹ, 28 ਮਈ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਅੱਜ ਸ਼ਾਸਨ ਸੁਧਾਰ ਦੇ ਅਫ਼ਸਰਾਂ ਨਾਲ ਮੀਟਿੰਗ ਦੌਰਾਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 1ਜੇਠ ਸੰਮਤ 554
ਵਿਚਾਰ ਪ੍ਰਵਾਹ: ਬੇਈਮਾਨੀ ਨਾਲ ਧਨ ਇਕੱਠਾ ਕਰਨ ਦੀ ਬਜਾਏ ਮੈਂ ਗ਼ਰੀਬ ਰਹਿਣਾ ਪਸੰਦ ਕਰਾਂਗਾ। -ਮਹਾਤਮਾ ਗਾਂਧੀ

ਕਪੂਰਥਲਾ / ਫਗਵਾੜਾ

10 ਹਜ਼ਾਰ ਬੱਚਿਆਂ ਨੂੰ ਆਨਲਾਈਨ ਮੁਫ਼ਤ ਸਿੱਖਿਆ ਦੇਣ ਲਈ ਪ੍ਰਸ਼ਾਸਨ ਵਲੋਂ 'ਬਾਇਜੂ' ਤੇ 'ਇੰਟੈਲੀਜੈਂਟ ਇੰਡੀਆ' ਨਾਲ ਸਮਝੌਤਾ

ਕਪੂਰਥਲਾ, 13 ਮਈ (ਅਮਰਜੀਤ ਕੋਮਲ) - ਸਰਕਾਰੀ ਸਕੂਲਾਂ ਦੇ 10 ਹਜ਼ਾਰ ਬੱਚਿਆਂ ਨੂੰ ਗੁਣਵੱਤਾ ਭਰਪੂਰ ਮੁਫ਼ਤ ਆਨਲਾਈਨ ਸਿੱਖਿਆ ਮੁਹੱਈਆ ਕਰਵਾਉਣ ਲਈ ਨਿਵੇਕਲੀ ਪਹਿਲ ਕਰਦਿਆਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਆਨਲਾਈਨ ਖੇਤਰ ਦੀ ਪ੍ਰਮੁੱਖ ਸੰਸਥਾਵਾਂ 'ਬਾਇਜੂ' ਤੇ ਇੰਟੈਲੀਜੈਂਟ ਇੰਡੀਆ ਨਾਲ ਇਕ ਸਮਝੌਤਾ ਕੀਤਾ ਹੈ | ਇਸ ਸਮਝੌਤੇ ਤਹਿਤ ਸਰਕਾਰੀ ਸਕੂਲਾਂ ਦੇ ਚੌਥੀ ਜਮਾਤ ਤੋਂ ਲੈ ਕੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅੰਗਰੇਜੀ, ਹਿੰਦੀ ਤੇ ਪੰਜਾਬੀ ਭਾਸ਼ਾ ਵਿਚ ਈ-ਲਰਨਿੰਗ ਲਈ ਸਮਗਰੀ ਮੁਫ਼ਤ ਦਿੱਤੀ ਜਾਵੇਗੀ, ਜੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਅਨੁਸਾਰ ਹੋਵੇਗੀ | ਇਸ ਤੋਂ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੀਤਾ ਇਹ ਸਮਝੌਤਾ ਵਿਦਿਆਰਥੀਆਂ ਲਈ ਲਾਹੇਵੰਦਾ ਸਾਬਿਤ ਹੋਵੇਗਾ | ਇਸ ਸੰਬੰਧ 'ਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕਪੂਰਥਲਾ ਦੇ ਬੱਚਿਆਂ ਨੂੰ ਈ-ਲਰਨਿੰਗ ਦੇ ਲਾਇਸੈਂਸ ਜਾਰੀ ਕੀਤੇ | ਈ-ਲਰਨਿੰਗ ਦੇ ਲਾਇਸੈਂਸ ਜਾਰੀ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਵੱਖ-ਵੱਖ ਸਰਕਾਰੀ ਸਕੂਲਾਂ ਦੇ 500 ਤੋਂ ਵੱਧ ਬੱਚਿਆਂ ਨੂੰ ਇਸ ਲਾਇਸੈਂਸ ਦਿੱਤੇ ਜਾ ਚੁੱਕੇ ਹਨ, ਜਿਨ੍ਹਾਂ ਦੀ ਮਿਆਦ ਤਿੰਨ ਸਾਲ ਹੋਵੇਗੀ | ਉਨ੍ਹਾਂ ਕਿਹਾ ਕਿ ਈ-ਲਰਨਿੰਗ ਲਈ ਪ੍ਰਦਾਨ ਕੀਤੀ ਜਾਣ ਵਾਲੀ ਸਿੱਖਿਆ ਸਮਗਰੀ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਿਲੇਬਸ ਤੇ ਮਾਪਦੰਡਾਂ ਅਨੁਸਾਰ ਹੋਵੇਗੀ ਤੇ ਇਸ ਬਦਲੇ ਵਿਦਿਆਰਥੀਆਂ ਕੋਲੋਂ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ | ਉਨ੍ਹਾਂ ਮੁਫ਼ਤ ਈ ਲਰਨਿੰਗ ਲਾਇਸੈਂਸ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦਾ ਟੀਚਾ ਮਿੱਥ ਕੇ ਆਪਣੀ ਪ੍ਰਾਪਤੀ ਲਈ ਮਿਹਨਤ ਕਰਨ ਦੀ ਲੋੜ ਹੈ ਤੇ ਆਨਲਾਈਨ ਸਿੱਖਿਆ ਸਮਗਰੀ ਉਨ੍ਹਾਂ ਲਈ ਮਦਦਗਾਰ ਸਾਬਿਤ ਹੋਵੇਗੀ | ਉਨ੍ਹਾਂ ਕਿਹਾ ਕਿ ਦੂਜੇ ਪੜਾਅ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿਸ਼ੇਸ਼ ਕਰਕੇ ਲੜਕੀਆਂ ਨਾਲ ਸਬੰਧਿਤ ਸਰੀਰਕ ਸਮੱਸਿਆਵਾਂ ਬਾਰੇ ਜਾਣਕਾਰੀ, ਕਾਮਰਸ, ਮੈਡੀਕਲ, ਅਰਥ ਸ਼ਾਸਤਰ, ਸਥਾਈ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ, ਅੰਤਰਰਾਸ਼ਟਰੀ ਪੱਧਰ 'ਤੇ ਮੌਸਮੀ ਤਬਦੀਲੀਆਂ ਬਾਰੇ ਜਾਣੂ ਕਰਵਾਉਣ ਲਈ ਸਮਗਰੀ ਦਿੱਤੀ ਜਾਵੇਗੀ | ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਸ਼ੇਸ਼ ਕਰਕੇ ਆਈ.ਆਈ.ਟੀ., ਜੇ.ਈ.ਈ. ਤੇ ਨੀਟ ਦੀ ਤਿਆਰੀ, ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਲਈ ਵਿਦਿਆਰਥੀਆਂ ਨੂੰ ਤਿਆਰ ਕਰਨ ਵਾਸਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ | ਡਿਪਟੀ ਕਮਿਸ਼ਨਰ ਤੋਂ ਈ ਲਰਨਿੰਗ ਲਾਇਸੈਂਸ ਪ੍ਰਾਪਤ ਕਰਨ 'ਤੇ 12ਵੀਂ ਜਮਾਤ ਦੇ ਵਿਦਿਆਰਥੀ ਦਿਪਾਂਸ਼ੂ ਤੇ ਜਤਿਨ ਧਵਨ ਨੇ ਦੱਸਿਆ ਕਿ ਲਾਕਡਾਊਨ ਦੌਰਾਨ ਉਨ੍ਹਾਂ ਦੇ ਮਾਪਿਆਂ ਨੇ ਪੈਸੇ ਖ਼ਰਚ ਕਰਕੇ ਉਨ੍ਹਾਂ ਨੂੰ ਆਨਲਾਈਨ ਸਬ ਸਕਰਿਪਸ਼ਨ ਲੈ ਕੇ ਦਿੱਤੀ ਸੀ ਤੇ ਹੁਣ ਉਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮੁਫ਼ਤ ਸਬ ਸਕਰਿਪਸ਼ਨ ਦੇਣ ਨਾਲ ਉਹ ਹੋਰ ਬਿਹਤਰ ਢੰਗ ਨਾਲ ਪੜ੍ਹਾਈ ਕਰ ਸਕਣਗੇ | ਡਿਪਟੀ ਕਮਿਸ਼ਨਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿਚ ਈ ਲਰਨਿੰਗ ਲਾਇਸੈਂਸ ਤਹਿਤ ਮਿਲਣ ਵਾਲੀ ਸਮਗਰੀ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਯੋਗ ਵਿਦਿਆਰਥੀਆਂ ਦੇ ਮੋਬਾਈਲ ਨੰਬਰ ਤੇ ਹੋਰ ਲੋੜੀਂਦਾ ਡਾਟਾ ਤੁਰੰਤ ਭੇਜਣ | ਇਸੇ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਮਪਾਲ ਸਿੰਘ ਨੇ ਕਿਹਾ ਕਿ ਇਕ ਹਫ਼ਤੇ ਦੇ ਅੰਦਰ ਅੰਦਰ ਸਾਰੇ ਵਿਦਿਆਰਥੀਆਂ ਨੂੰ ਸਬ ਸਕਰਿਪਸ਼ਨ ਦੇ ਦਿੱਤੀ ਜਾਵੇਗੀ ਤਾਂ ਜੋ ਛੁੱਟੀਆਂ ਦੌਰਾਨ ਕਿਤੇ ਵੀ ਰਹਿ ਕੇ ਆਨਲਾਈਨ ਪੜ੍ਹਾਈ ਨਾਲ ਜੁੜੇ ਰਹਿ ਸਕਣ | ਇਸ ਮੌਕੇ ਗੌਰਵ, ਅਧਿਆਪਕਾ ਸੰਦੀਪ ਕੌਰ ਤੇ ਬੁੱਧ ਦੇਵ ਹਾਜ਼ਰ ਸਨ |

ਵਫ਼ਦ ਸਰਕਾਰੀ ਹਸਪਤਾਲ 'ਚ ਡਾਕਟਰਾਂ ਦੀ ਘਾਟ ਨੂੰ ਲੈ ਕੇ ਸਿਹਤ ਮੰਤਰੀ ਨੂੰ ਮਿਲਿਆ

ਕਾਲਾ ਸੰਘਿਆਂ, 13 ਮਈ (ਬਲਜੀਤ ਸਿੰਘ ਸੰਘਾ) - ਕਸਬਾ ਕਾਲਾ ਸੰਘਿਆਂ ਜੋ ਜ਼ਿਲ੍ਹਾ ਕਪੂਰਥਲੇ ਦਾ ਸਭ ਤੋਂ ਵੱਡਾ ਪਿੰਡ ਹੈ, ਦੇ ਸਰਕਾਰੀ ਹਸਪਤਾਲ ਵਿਚ ਇੱਕ ਦਹਾਕੇ ਤੋਂ ਡਾਕਟਰਾਂ ਤੇ ਸਟਾਫ਼ ਦੀ ਭਾਰੀ ਘਾਟ ਚੱਲਦੀ ਆ ਰਹੀ ਹੈ | ਇਸ ਵਿਸ਼ੇ ਨੂੰ ਲੈ ਕੇ ਫਰਜ਼ ਸੇਵਾ ਸੁਸਾਇਟੀ ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਦੀ ਸਰਕਾਰ ਰਾਜ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ 'ਚ ਨਾਕਾਮ ਰਹੀ-ਖੋਜੇਵਾਲ

ਕਪੂਰਥਲਾ, 13 ਮਈ (ਵਿ.ਪ੍ਰ.) - ਭਾਜਪਾ ਦੇ ਜ਼ਿਲ੍ਹੇ ਦੇ ਉਪ ਪ੍ਰਧਾਨ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਖੋਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਸੰਭਾਲਿਆ 55 ਦਿਨ ਬੀਤ ਚੁੱਕੇ ਹਨ, ਪਰ ਅਜੇ ਤੱਕ ਸਰਕਾਰ ਵਲੋਂ ਨਸ਼ਾ ਖ਼ਤਮ ਕਰਨ ਤੇ ...

ਪੂਰੀ ਖ਼ਬਰ »

ਪਿੰਡ ਰਾਏਪੁਰ ਅਰਾਈਆਂ ਦੇ ਅਧਿਕਾਰਤ ਪੰਚ ਦੀ ਚੋਣ ਜਲਦ ਕਰਵਾਉਣ ਲਈ ਹਾਈ ਕੋਰਟ ਨੇ ਦਿੱਤੇ ਨਿਰਦੇਸ਼

ਨਡਾਲਾ, 13 ਮਈ (ਮਾਨ)-ਵਿਧਾਨ ਸਭਾ ਹਲਕਾ ਭੁਲੱਥ ਦੇ ਪਿੰਡ ਰਾਏਪੁਰ ਅਰਾਈਆਂ ਦੇ ਸਰਪੰਚ ਭੁਪਿੰਦਰ ਸਿੰਘ ਦੇ ਸਵਰਗਵਾਸ ਹੋਣ ਉਪਰੰਤ ਅਧਿਕਾਰਤ ਪੰਚ ਦੀ ਚੋਣ ਕਰਵਾਉਣ ਮਾਮਲੇ ਵਿਚ ਆਪ ਸਰਕਾਰ ਨੂੰ ਝਟਕਾ ਦਿੰਦਿਆਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡ ਦੇ ...

ਪੂਰੀ ਖ਼ਬਰ »

ਆਪਣੀਆਂ ਮੰਗਾਂ ਦੇ ਹੱਕ 'ਚ ਕੰਪਿਊਟਰ ਅਧਿਆਪਕ ਭਲਕੇ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਕਰਨਗੇ

ਸੁਲਤਾਨਪੁਰ ਲੋਧੀ, 13 ਮਈ (ਥਿੰਦ, ਹੈਪੀ) - ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੇ ਬਲਾਕ ਸੁਲਤਾਨਪੁਰ ਲੋਧੀ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਮਨ ਸ਼ਰਮਾ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ 15 ਮਈ ਨੂੰ ਬਰਨਾਲਾ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਸਬੰਧੀ ...

ਪੂਰੀ ਖ਼ਬਰ »

ਓਵਰਲੋਡ ਟਰੈਕਟਰ ਟਰਾਲੀਆਂ ਸ਼ਰੇਆਮ ਉਡਾ ਰਹੀਆਂ ਨੇ ਟਰੈਫ਼ਿਕ ਨਿਯਮਾਂ ਦੀਆਂ ਧੱਜੀਆਂ

ਸੁਲਤਾਨਪੁਰ ਲੋਧੀ, 13 ਮਈ - ਹਲਕਾ ਸੁਲਤਾਨਪੁਰ ਲੋਧੀ ਦੀਆਂ ਮੁੱਖ ਅਤੇ ਲਿੰਕ ਸੜਕਾਂ ਤੇ ਇਨ੍ਹਾਂ ਦਿਨਾਂ ਦੌਰਾਨ ਮਿੱਟੀ ਅਤੇ ਤੂੜੀ ਦੀਆਂ ਓਵਰਲੋਡ ਟਰਾਲੀਆਂ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ | ਟ੍ਰੈਫਿਕ ਨਿਯਮਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਇਹ ਓਵਰਲੋਡ ...

ਪੂਰੀ ਖ਼ਬਰ »

ਲੜਕੀ ਨਾਲ ਬਦਸਲੂਕੀ ਕਰਨ 'ਤੇ ਨੌਜਵਾਨ ਵਿਰੁੱਧ ਮਾਮਲਾ ਦਰਜ

ਸੁਲਤਾਨਪੁਰ ਲੋਧੀ, 13 ਮਈ (ਥਿੰਦ, ਹੈਪੀ) - ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਪਿੰਡ ਲਾਟੀਆਂ ਵਾਲ ਦੇ ਇੱਕ ਨੌਜਵਾਨ ਵਿਰੁੱਧ ਲੜਕੀ ਨਾਲ਼ ਬਦਸਲੂਕੀ ਕਰਨ ਤੇ ਮਾਮਲਾ ਦਰਜ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਖੇਤਾਂ 'ਚੋਂ ਇਕ ਕੁਇੰਟਲ ਪਿਆਜ਼ ਚੋਰੀ

ਤਲਵੰਡੀ ਚੌਧਰੀਆਂ, 13 ਮਈ (ਪਰਸਨ ਲਾਲ ਭੋਲਾ) - ਚੋਰਾਂ ਤੋਂ ਅੱਜ ਕੋਈ ਵੀ ਚੀਜ਼ ਸੁਰੱਖਿਅਤ ਨਹੀਂ | ਆਪਣੇ ਨਸ਼ੇ ਨੂੰ ਪੂਰਾ ਕਰਨ ਲਈ ਪਹਿਲਾਂ ਤਾਂ ਕਿਸੇ ਦੇ ਘਰੋਂ ਸਿਲੰਡਰ ਚੁੱਕਦੇ, ਮੋਬਾਈਲ ਚੋਰੀ ਕਰਦੇ ਜਾਂ ਫਿਰ ਮੋਟਰਾਂ ਦੀਆਂ ਤਾਰਾਂ ਆਦਿ ਵੱਢ ਕੇ ਲੈ ਜਾਂਦੇ ਸਨ | ...

ਪੂਰੀ ਖ਼ਬਰ »

ਘਰ 'ਚੋਂ ਮੋਬਾਈਲ ਤੇ ਨਕਦੀ ਚੋਰੀ

ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ) - ਇਥੋਂ ਦੇ ਮੁਹੱਲਾ ਗੁਰੂ ਨਾਨਕਪੁਰਾ ਵਿਖੇ ਚੋਰਾਂ ਨੇ ਬੀਤੀ ਰਾਤ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਉੱਥੋਂ ਮੋਬਾਈਲ, ਨਕਦੀ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ...

ਪੂਰੀ ਖ਼ਬਰ »

ਸੰਤ ਬਾਬਾ ਕਾਹਨ ਦਾਸ ਸਪੋਰਟ ਕਲੱਬ ਵਲੋਂ ਸਕੂਲ ਨੂੰ ਵਾਟਰ ਕੂਲਰ ਭੇਟ

ਕਾਲਾ ਸੰਘਿਆਂ, 13 ਮਈ (ਬਲਜੀਤ ਸਿੰਘ ਸੰਘਾ) - ਸਥਾਨਕ ਗਦਰੀ ਬਾਬਾ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆ ਦੇ ਪਾਣੀ ਦੇ ਸਹੂਲਤ ਨੂੰ ਲੈ ਕੇ ਸੰਤ ਬਾਬਾ ਕਾਹਨ ਦਾਸ ਸਪੋਰਟਸ ਕਲੱਬ ਕਾਲਾ ਸੰਘਿਆਂ ਵਲੋਂ 80 ਲੀਟਰ ਦੀ ਸਮਰੱਥਾ ਵਾਲਾ ਇਲੈਕਟੋ੍ਰਨਿਕ ...

ਪੂਰੀ ਖ਼ਬਰ »

ਆੜ੍ਹਤ ਯੂਨੀਅਨ ਬੇਗੋਵਾਲ ਦੀ ਮੀਟਿੰਗ ਹੋਈ

ਬੇਗੋਵਾਲ, 13 ਮਈ (ਸੁਖਜਿੰਦਰ ਸਿੰਘ) - ਅੱਜ ਆੜ੍ਹਤ ਯੂਨੀਅਨ ਬੇਗੋਵਾਲ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਰਾਜਵਿੰਦਰ ਸਿੰਘ ਜੈਦ ਦੀ ਪ੍ਰਧਾਨਗੀ ਹੇਠ ਸਥਾਨਕ ਫੂਡ ਕਿੰਗ ਰੈਸਟੋਰੈਂਟ ਚ ਹੋਈ | ਜਿਸ 'ਚ ਲੰਘੇ ਕਣਕ ਦੇ ਸੀਜ਼ਨ ਨੂੰ ਲੈ ਕੇ ਵਿਚਾਰਾਂ ਹੋਈਆਂ ਅਤੇ ਵੱਖ-ਵੱਖ ...

ਪੂਰੀ ਖ਼ਬਰ »

ਲਾਇਨ ਸਿਮਰਜੀਤ ਸਿੰਘ ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੇ ਬਣੇ

ਬੇਗੋਵਾਲ, 13 ਮਈ (ਸੁਖਜਿੰਦਰ ਸਿੰਘ) - ਲਾਇਨਜ਼ ਕਲੱਬ ਬੇਗੋਵਾਲ ਸੇਵਾ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਪ੍ਰਧਾਨ ਲਾਇਨ ਚੈਂਕੀ ਸਡਾਨਾ ਦੀ ਪ੍ਰਧਾਨਗੀ ਹੇਠ ਬੇਗੋਵਾਲ ਵਿਚ ਹੋਈ,ਜਿਸ ਚ ਲਾਇਨ ਵਿਰਸਾ ਸਿੰਘ ਕਲੱਬ ਵਿਸ਼ੇਸ਼ ਤੌਰ ਤੇ ਪੁੱਜੇ | ਇਸ ਮੌਕੇ ਕਲੱਬ ...

ਪੂਰੀ ਖ਼ਬਰ »

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਭਾਈ ਖੋਸੇ ਗੁ. ਸ੍ਰੀ ਬੇਰ ਸਾਹਿਬ ਹੋਏ ਨਤਮਸਤਕ

ਸੁਲਤਾਨਪੁਰ ਲੋਧੀ, 13 ਮਈ (ਥਿੰਦ, ਹੈਪੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 328 ਸਰੂਪਾਂ ਦਾ ਹਿਸਾਬ ਮੰਗਣ ਗਏ ਸਿੱਖ ਜਥੇਬੰਦੀਆਂ ਦੇ ਵਿਚੋਂ ਸਤਿਕਾਰ ਕਮੇਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਖੋਸਾ 19 ਮਹੀਨੇ ਜੇਲ੍ਹ ਕੱਟਣ ਤੋਂ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨਡਾਲਾ ਨੇ ਦਿੱਤਾ ਮੰਗ ਪੱਤਰ

ਨਡਾਲਾ, 13 ਮਈ (ਮਾਨ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਮੁੱਖ ਮੰਤਰੀ ਨੂੰ ਮੰਗਾਂ ਸੰਬੰਧੀ ਮੰਗ ਪੱਤਰ ਦਿੱਤੇ ਜਾਣ ਦੇ ਸਿਲਸਿਲੇ ਵਿਚ ਭਾਰਤੀ ਕਿਸਾਨ ਯੂਨੀਅਨ ਨਡਾਲਾ ਵਲੋਂ ਪ੍ਰਧਾਨ ਹਰਜਿੰਦਰ ਸਿੰਘ ਸਾਹੀ ਦੀ ਅਗਵਾਈ ਹੇਠ ਅੱਜ ਆਪਣੀਆਂ ਮੰਗਾਂ ਦੇ ਸਬੰਧ ਵਿਚ ...

ਪੂਰੀ ਖ਼ਬਰ »

ਸ੍ਰੀ ਗੁਰੂ ਹਰਿਗੋਬਿੰਦ ਮਾਡਲ ਮਿਸ਼ਨਰੀ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ

ਫਗਵਾੜਾ, 13 ਮਈ (ਅਸ਼ੋਕ ਕੁਮਾਰ ਵਾਲੀਆ) - ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਦੁਆਰਾ ਸਥਾਪਿਤ ਅਤੇ ਸਕੂਲ ਦੇ ਚੇਅਰਪਰਸਨ ਬੀਬੀ ਜਸਵਿੰਦਰ ਕੌਰ ਕੈਨੇਡਾ ਨਿਵਾਸੀ ਬਾਬਾ ਜੀ ਦੀ ਦੋਹਤੀ ਅਤੇ ਕੁਲਦੀਪ ਸਿੰਘ ਪਰਮਾਰ ਦੀ ਸਰਪ੍ਰਸਤੀ ਹੇਠ ਚੱਲ ਰਿਹਾ ਸ੍ਰੀ ਗੁਰੂ ...

ਪੂਰੀ ਖ਼ਬਰ »

ਹਿੰਦੂ ਕੰਨਿਆ ਕਾਲਜ ਵਿਖੇ 28ਵਾਂ ਡਿਗਰੀ ਵੰਡ ਸਮਾਗਮ ਕਰਵਾਇਆ

ਕਪੂਰਥਲਾ, 13 ਮਈ (ਸਡਾਨਾ) - ਹਿੰਦੂ ਕੰਨਿਆ ਕਾਲਜ ਵਿਖੇ 28ਵੀਂ ਕਾਨਵੋਕੇਸ਼ਨ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅੰਮਿ੍ਤਸਰ ਉੱਤਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਸਾਬਕਾ ਆਈ.ਪੀ.ਐਸ. ਅਫ਼ਸਰ ਡਾ: ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬਤੌਰ ਮੁੱਖ ...

ਪੂਰੀ ਖ਼ਬਰ »

ਚੋਣਾਂ ਦੌਰਾਨ ਕੀਤੇ ਵਾਅਦੇ 'ਆਪ' ਸਰਕਾਰ ਜਲਦ ਪੂਰੇ ਕਰੇਗੀ: ਬੰਗੜ

ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ) - ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਲੋਕਾਂ ਨਾਲ ਚੋਣਾਂ ਦੌਰਾਨ ਕੀਤੀ ਹਰ ਇੱਕ ਗਾਰੰਟੀ ਨੂੰ ਪੂਰਾ ਕਰੇਗੀ ਤੇ ਸਰਕਾਰ ਲੋਕਾਂ ਦੀ ਇੱਛਾਵਾਂ ਮੁਤਾਬਕ ਹੀ ਫ਼ੈਸਲੇ ਲੈ ਕੇ ਕੰਮ ਕਰ ਰਹੀ ਹੈ ਇਹ ਪ੍ਰਗਟਾਵਾ ਐਸ.ਸੀ ਵਿੰਗ ਦੇ ਸੂਬਾ ...

ਪੂਰੀ ਖ਼ਬਰ »

ਥਿੰਦ ਹਸਪਤਾਲ ਦੇ ਡਾ: ਪ੍ਰੇਮਜੀਤ ਸਿੰਘ ਨੇ 101 ਸਾਲਾ ਬਜ਼ੁਰਗ ਔਰਤ ਦਾ ਚੂਲਾ ਬਦਲਣ ਦਾ ਕੀਤਾ ਸਫਲ ਆਪ੍ਰੇਸ਼ਨ

ਕਪੂਰਥਲਾ, 13 ਮਈ (ਵਿ.ਪ੍ਰ.) - ਜੇ.ਜੇ. ਟਰੋਮਾ ਸੈਂਟਰ ਅਤੇ ਥਿੰਦ ਹਸਪਤਾਲ ਪੀਰ ਚੌਧਰੀ ਰੋਡ ਕਪੂਰਥਲਾ ਦੇ ਮਾਹਿਰ ਡਾਕਟਰ ਪ੍ਰੇਮਜੀਤ ਸਿੰਘ ਥਿੰਦ ਦੀ ਅਗਵਾਈ ਵਿਚ ਉਨ੍ਹਾਂ ਦੀ ਟੀਮ ਨੇ 101 ਸਾਲਾ ਬਜ਼ੁਰਗ ਔਰਤ ਦਾ ਚੂਲਾ ਬਦਲਣ ਦਾ ਸਫ਼ਲ ਆਪ੍ਰੇਸ਼ਨ ਕਰਕੇ ਉਨ੍ਹਾਂ ਨੂੰ ਮੁੜ ...

ਪੂਰੀ ਖ਼ਬਰ »

ਹਿੰਦੂ ਕੰਨਿਆ ਕਾਲਜੀਏਟ ਸਕੂਲ 'ਚ ਕਰਵਾਏ ਬੱਚਿਆਂ ਦੇ ਵੱਖ-ਵੱਖ ਮੁਕਾਬਲੇ

ਕਪੂਰਥਲਾ, 13 ਮਈ (ਵਿਸ਼ੇਸ਼ ਪ੍ਰਤੀਨਿਧ) - ਮਾਂ ਦਿਵਸ ਨੂੰ ਕੇਵਲ ਇਕ ਦਿਨ ਤੱਕ ਸੀਮਤ ਨਹੀਂ ਰੱਖਿਆ ਜਾ ਸਕਦਾ | ਇਸ ਲਈ ਸਾਨੂੰ ਮਾਂ ਦਾ ਹਰ ਰੋਜ਼ ਧੰਨਵਾਦ ਕਰਨਾ ਚਾਹੀਦਾ ਹੈ | ਇਹ ਸ਼ਬਦ ਡਾ: ਅਰਚਨਾ ਗਰਗ ਪਿ੍ੰਸੀਪਲ ਹਿੰਦੂ ਕੰਨਿਆ ਕਾਲਜੀਏਟ ਸਕੂਲ ਕਪੂਰਥਲਾ ਨੇ ਮਾਂ ਦਿਵਸ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਯੋਗਾ ਮੁਕਾਬਲੇ 16 ਨੂੰ

ਕਪੂਰਥਲਾ, 13 ਮਈ (ਵਿ.ਪ੍ਰ.) - ਜ਼ਿਲ੍ਹਾ ਟੂਰਨਾਮੈਂਟ ਕਮੇਟੀ ਕਪੂਰਥਲਾ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿਚ ਯੋਗ ਓਲੰਪਿਆਡ-2022 ਤਹਿਤ ਜ਼ਿਲ੍ਹਾ ਪੱਧਰੀ ਸਕੂਲ ਯੋਗਾ ਮੁਕਾਬਲੇ 16 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਕਪੂਰਥਲਾ ਵਿਚ ਕਰਵਾਏ ਜਾ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਮਹਿਲਾ ਕਾਬੂ

ਢਿਲਵਾਂ, 13 ਮਈ (ਸੁਖੀਜਾ, ਪ੍ਰਵੀਨ) - ਥਾਣਾ ਸੁਭਾਨਪੁਰ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮਹਿਲਾ ਨੂੰ ਕਾਬੂ ਕੀਤਾ ਹੈ | ਸਬ ਇੰਸਪੈਕਟਰ ਗੁਰਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਗਸ਼ਤ ...

ਪੂਰੀ ਖ਼ਬਰ »

ਪੰਜਾਬ ਸਰਕਾਰ ਵਲੋਂ ਐਲਾਨੀਆਂ ਜ਼ਿਆਦਾ ਛੁੱਟੀਆਂ ਤੋਂ ਪ੍ਰੇਸ਼ਾਨ ਮਾਪੇ - ਡਾ. ਧੂਰੀ

ਸੁਲਤਾਨਪੁਰ ਲੋਧੀ, 13 ਮਈ (ਨਰੇਸ਼ ਹੈਪੀ, ਥਿੰਦ) - ਪੰਜਾਬ ਵਿਚ ਸਿੱਖਿਆ ਦੇ ਇਤਿਹਾਸ ਵਿਚ ਪਹਿਲੀ ਵਾਰੀ ਗਰਮੀਆਂ ਦੀਆਂ ਛੁੱਟੀਆਂ 45 ਦਿਨਾਂ ਦੀਆਂ ਐਲਾਨੀਆਂ ਗਈਆਂ ਹਨ | ਜਾਣਕਾਰੀ ਦਿੰਦੇ ਹੋਏ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਪਿਛਲੇ ...

ਪੂਰੀ ਖ਼ਬਰ »

ਗਾਹਕ ਵਸਤੂਆਂ ਦੀ ਖ਼ਰੀਦਦਾਰੀ ਕਰਨ ਸਮੇਂ ਆਈ.ਐਸ.ਆਈ. ਮਾਰਕਾ ਜ਼ਰੂਰ ਦੇਖਣ-ਰਜੀਵ ਸ਼ਰਮਾ

ਕਪੂਰਥਲਾ, 13 ਮਈ (ਸਡਾਨਾ) - ਬਿਊਰੋ ਆਫ਼ ਇੰਡੀਅਨ ਸਟੈਂਡਰਡ ਦੇ ਉੱਤਰੀ ਖੇਤਰ ਦੇ ਮੁਖੀ ਰਜੀਵ ਸ਼ਰਮਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਉਪਭੋਗਤਾਵਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਿਸੇ ਵੀ ਵਸਤੂ ਦੀ ਖ਼ਰੀਦ ਤੋਂ ਪਹਿਲਾਂ ਬਿਊਰੋ ਵਲੋਂ ...

ਪੂਰੀ ਖ਼ਬਰ »

ਘਰ ਅੰਦਰੋਂ ਗਹਿਣੇ ਤੇ ਹੋਰ ਸਾਮਾਨ ਚੋਰੀ

ਕਪੂਰਥਲਾ, 13 ਮਈ (ਸਡਾਨਾ) - ਘਰ ਅੰਦਰੋਂ ਸਾਮਾਨ ਚੋਰੀ ਹੋਣ ਦੇ ਮਾਮਲੇ ਸੰਬੰਧੀ ਸਦਰ ਪੁਲਿਸ ਨੇ ਅਣਪਛਾਤੇ ਚੋਰਾਂ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ ਵਿਚ ਹਿਮਾਂਸ਼ੂ ਵਾਸੀ ਕਿਰਨ ਇਨਕਲੇਵ ਨੂਰਪੁਰ ਦੋਨਾ ਨੇ ਦੱਸਿਆ ਕਿ ਉਹ ਬੀਤੀ 11 ਮਈ ਨੂੰ ਸ਼ਾਮ 5 ਵਜੇ ...

ਪੂਰੀ ਖ਼ਬਰ »

ਨੰਬਰਦਾਰ ਸਤਨਾਮ ਸਿੰਘ ਗਿੱਲ ਤੇ ਹੋਰਨਾਂ ਦਾ ਸਨਮਾਨ

ਸੁਲਤਾਨਪੁਰ ਲੋਧੀ, 13 ਮਈ (ਨਰੇਸ਼ ਹੈਪੀ, ਥਿੰਦ)-ਸੰਤ ਅਮਰੀਕ ਸਿੰਘ ਖੁਖਰੈਣ ਵਾਲਿਆਂ ਤੇ ਭਾਈ ਜਸਪਾਲ ਸਿੰਘ (ਬਾਬਾ ਨੀਲਾ) ਨੇ ਗੁਰਦੁਆਰਾ ਬੇਬੇ ਨਾਨਕੀ ਜੀ ਵਿਖੇ ਇਕ ਸਮਾਗਮ ਦੌਰਾਨ ਪੰਜਾਬ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸਤਨਾਮ ਸਿੰਘ ਗਿੱਲ ਤੇ ...

ਪੂਰੀ ਖ਼ਬਰ »

ਲਿਟਲ ਏਾਜਲ ਕੋ-ਐੱਡ ਸਕੂਲ 'ਚ ਕਰਵਾਇਆ ਸਾਈਬਰ ਕ੍ਰਾਈਮ ਸੈਮੀਨਾਰ

ਕਪੂਰਥਲਾ, 13 ਮਈ (ਵਿ.ਪ੍ਰ.) - ਲਿਟਲ ਏਾਜਲਸ ਕੋ-ਐੱਡ ਸਕੂਲ ਕਪੂਰਥਲਾ ਵਿਚ ਸਾਈਬਰ ਕ੍ਰਾਈਮ ਦੇ ਸਬੰਧ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਸਾਈਬਰ ਕ੍ਰਾਈਮ ਨਾਲ ਸਬੰਧਿਤ ਏ.ਐਸ.ਆਈ. ਗੁਰਬਚਨ ਸਿੰਘ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਤੋਂ ਬਚਣ ਦੇ ਵੱਖ-ਵੱਖ ...

ਪੂਰੀ ਖ਼ਬਰ »

ਸੇਚਾਂ ਵਿਖੇ ਸਾਲਾਨਾ ਸਮਾਗਮ ਕਰਵਾਇਆ

ਡਡਵਿੰਡੀ, 13 ਮਈ (ਦਿਲਬਾਗ ਸਿੰਘ ਝੰਡ) - ਨੇੜਲੇ ਪਿੰਡ ਸੇਚਾਂ ਵਿਖੇ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬਾਬਾ ਅਮਰਨਾਥ ਵਿਖੇ ਸਾਲਾਨਾ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਵਲੋਂ ਅੰਮਿ੍ਤ ਦਾ ਬਾਟਾ ਤਿਆਰ ਕੀਤਾ ...

ਪੂਰੀ ਖ਼ਬਰ »

ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 25ਵੀਂ ਬਰਸੀ ਮਨਾਈ

ਫਗਵਾੜਾ/ਖਲਵਾੜਾ, 13 ਮਈ (ਅਸ਼ੋਕ ਕੁਮਾਰ ਵਾਲੀਆ, ਮਨਦੀਪ ਸਿੰਘ ਸੰਧੂ) - ਬ੍ਰਹਮ ਗਿਆਨੀ ਸੰਤ ਰਣਜੀਤ ਸਿੰਘ ਭੋਗਪੁਰ ਵਾਲਿਆਂ ਦੀ 25ਵੀਂ ਬਰਸੀ ਫਗਵਾੜਾ ਨਜ਼ਦੀਕ ਗੁਰਦੁਆਰਾ ਸ੍ਰੀ ਹਰਿਗੋਬਿੰਦਗੜ੍ਹ (ਭੋਗਪੁਰ) ਵਿਖੇ ਮੁੱਖ ਸੇਵਾਦਾਰ ਬਾਬਾ ਪਰਮੇਸ਼ਰ ਸਿੰਘ ਦੀ ਦੇਖ ਰੇਖ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੀ ਹੋਈ ਮੀਟਿੰਗ

ਸੁਲਤਾਨਪੁਰ ਲੋਧੀ, 13 ਮਈ (ਥਿੰਦ, ਹੈਪੀ) - ਸਥਾਨਕ ਆਤਮਾ ਸਿੰਘ ਪਾਰਕ ਵਿਖੇ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਕਾਮ ਅਤੇ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਦੀ ਮੀਟਿੰਗ ਪ੍ਰਧਾਨ ਰੇਸ਼ਮ ਲਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸ਼ਹਿਰੀ ਮੰਡਲ ਕਪੂਰਥਲਾ ...

ਪੂਰੀ ਖ਼ਬਰ »

ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ 'ਚ ਕਰਵਾਇਆ ਅੰਤਰ ਹਾਊਸ ਫੁੱਟਬਾਲ ਟੂਰਨਾਮੈਂਟ

ਕਪੂਰਥਲਾ, 13 ਮਈ (ਅਮਰਜੀਤ ਕੋਮਲ) - ਜੀ.ਡੀ. ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਚ ਅੰਤਰ ਹਾਊਸ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ | ਫੁੱਟਬਾਲ ਟੂਰਨਾਮੈਂਟ ਵਿਚ ਮਦਰ ਟਰੇਸਾ ਹਾਊਸ, ਰਾਧਾ ਕ੍ਰਿਸ਼ਨਾ ਹਾਊਸ ਦਰਮਿਆਨ ਪਹਿਲਾ ਮੈਚ ਹੋਇਆ | ਜਿਸ ਵਿਚ ਰਾਧਾ ...

ਪੂਰੀ ਖ਼ਬਰ »

ਬਲਾਕ ਭੁਲੱਥ ਦੇ ਯੋਗਾ ਮੁਕਾਬਲੇ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਹੋਏ ਸੰਪੰਨ

ਭੁਲੱਥ, 13 ਮਈ (ਮਨਜੀਤ ਸਿੰਘ ਰਤਨ) - ਬਲਾਕ ਭੁਲੱਥ ਦੇ ਯੋਗਾ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਲੱਥ ਵਿਖੇ ਸੁਖਵਿੰਦਰ ਸਿੰਘ ਡੀ.ਐਮ. ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪਿ੍ੰਸੀਪਲ ਵੀਰ ਕੌਰ ਦੀ ਅਗਵਾਈ ਹੇਠ ਕਰਵਾਏ ਗਏ | ਇਹਨਾਂ ਮੁਕਾਬਲਿਆਂ ...

ਪੂਰੀ ਖ਼ਬਰ »

ਆਨੰਦ ਕਾਲਜ ਦੇ ਵਿਦਿਆਰਥੀਆਂ ਕੀਤਾ ਆਨੰਦ ਆਈਸ ਪਲਾਂਟ ਦਾ ਦੌਰਾ

ਕਪੂਰਥਲਾ, 13 ਮਈ (ਸਡਾਨਾ) - ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਵਲੋਂ ਵਿਦਿਆਰਥੀਆਂ ਨੂੰ ਸਮੇਂ-ਸਮੇਂ 'ਤੇ ਸਿੱਖਿਅਤ ਕਰਨ ਲਈ ਉਦਯੋਗਿਕ ਇਕਾਈਆਂ ਦਾ ਦੌਰਾ ਕਰਵਾਇਆ ਜਾਂਦਾ ਹੈ | ਇਸੇ ਤਹਿਤ ਕਾਲਜ ਦੇ ਇੰਜੀਨੀਅਰਿੰਗ ਵਿਭਾਗ ਅਤੇ ਬੀ.ਟੈੱਕ ਦੇ ਡਿਪਲੋਮਾ ...

ਪੂਰੀ ਖ਼ਬਰ »

'ਆਪ' ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਨੇ ਕੀਤੀ ਮੁੱਖ ਮੰਤਰੀ ਨਾਲ ਮੁਲਾਕਾਤ

ਕਪੂਰਥਲਾ, 13 ਮਈ (ਸਡਾਨਾ) - ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਵਲੋਂ ਸੂਬੇ ਦੇ ਸਮੂਹ ਜ਼ਿਲਿ੍ਹਆਂ ਦੇ ਪ੍ਰਧਾਨਾਂ ਦੀ ਹੋਈ ਮੀਟਿੰਗ ਮੌਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ ਗਈ | ਇਸ ਮੌਕੇ ਹੁਸ਼ਿਆਰਪੁਰ ਲੋਕ ...

ਪੂਰੀ ਖ਼ਬਰ »

ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਕੀਰਤਨ ਦਰਬਾਰ ਕਰਵਾਇਆ

ਕਪੂਰਥਲਾ, 13 ਮਈ (ਸਡਾਨਾ) - ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨੌਜਵਾਨ ਸੇਵਕ ਸਭਾ ਵਲੋਂ ਸ਼ਹਿਰ ਨਿਵਾਸੀ ਸੰਗਤਾਂ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਟੇਟ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਦਰਬਾਰ ਤੇ ਕਥਾ ਸਮਾਗਮ ...

ਪੂਰੀ ਖ਼ਬਰ »

ਭਾਈ ਘਨੱਈਆ ਸੇਵਾ ਸਿਮਰਨ ਵਿਖੇ ਸਮਾਗਮ ਅੱਜ- ਸੰਤ ਅਨੂਪ ਸਿੰਘ

ਫਗਵਾੜਾ, 13 ਮਈ (ਅਸ਼ੋਕ ਕੁਮਾਰ ਵਾਲੀਆ) - ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਰਬੱਤ ਦੇ ਭਲੇ ਲਈ ਜੇਠ ਮਹੀਨੇ ਦੀ ਸੰਗਰਾਂਦ ਸਬੰਧੀ ਗੁਰਮਤਿ ਸਮਾਗਮ 14 ਮਈ ਦਿਨ ਸਨਿਚਰਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 9 ਵਜੇ ...

ਪੂਰੀ ਖ਼ਬਰ »

ਮਾਂ ਭੱਦਰਕਾਲੀ ਸਭਾ ਵਲੋਂ ਸਾਲਾਨਾ ਮੇਲੇ ਮੌਕੇ ਦੋ ਰੋਜ਼ਾ ਲੰਗਰ ਲਗਾਏ ਜਾਣਗੇ-ਅਸ਼ੋਕ ਕਨੌਜੀਆ

ਸੁਲਤਾਨਪੁਰ ਲੋਧੀ, 13 ਮਈ (ਨਰੇਸ਼ ਹੈਪੀ, ਥਿੰਦ) - ਜੈ ਮਾਂ ਭੱਦਰਕਾਲੀ ਸਭਾ ਸੁਲਤਾਨਪੁਰ ਲੋਧੀ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਅਸ਼ੋਕ ਕੁਮਾਰ ਕਨੌਜੀਆ ਦੀ ਅਗਵਾਈ ਹੇਠ ਸ਼ਿਵ ਮੰਦਰ ਚੌੜਾ ਖੂਹ ਸੁਲਤਾਨਪੁਰ ਲੋਧੀ ਵਿਖੇ ਹੋਈ ਜਿਸ ਵਿਚ ਸ਼ੇਖੂਪੁਰ ਵਿਖੇ ਮਾਤਾ ...

ਪੂਰੀ ਖ਼ਬਰ »

ਵਿਸਾਖੀ ਮੇਲੇ ਨੂੰ ਸਫ਼ਲ ਬਣਾਉਣ ਵਾਲੇ 19 ਅਧਿਕਾਰੀਆਂ ਦਾ ਡਿਪਟੀ ਕਮਿਸ਼ਨਰ ਵਲੋਂ ਸਨਮਾਨ

ਕਪੂਰਥਲਾ, 13 ਮਈ (ਵਿਸ਼ੇਸ਼ ਪ੍ਰਤੀਨਿਧ) - ਜ਼ਿਲ੍ਹਾ ਪ੍ਰਸ਼ਾਸਨ ਹਰ ਵਰ੍ਹੇ ਕਾਂਜਲੀ ਵੈੱਟਲੈਂਡ 'ਤੇ ਵਿਸਾਖੀ ਮੇਲਾ ਕਰਵਾਏਗਾ | ਇਹ ਸ਼ਬਦ ਵਿਸ਼ੇਸ਼ ਸਾਰੰਗਲ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਿਸਾਖੀ ਮੇਲੇ ਨੂੰ ਸਫਲ ...

ਪੂਰੀ ਖ਼ਬਰ »

ਰੇਲਵੇ ਯਾਤਰੀ ਭਲਾਈ ਬੋਰਡ ਨੇ ਕੀਤਾ ਫਗਵਾੜਾ ਦੇ ਰੇਲਵੇ ਸਟੇਸ਼ਨ ਦਾ ਦੌਰਾ

ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ) - ਰੇਲਵੇ ਯਾਤਰੀ ਭਲਾਈ ਬੋਰਡ ਦੇ ਚੇਅਰਮੈਨ ਰਮੇਸ਼ ਚੰਦਰ ਰਤਨ ਨੇ ਕਿਹਾ ਹੈ ਕਿ ਰੇਲਵੇ 'ਚ ਹੋਰ ਸੁਧਾਰ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਅੱਜ ਰੇਲਵੇ ਸਟੇਸ਼ਨ ਦੀ ਕਾਰਗੁਜਾਰੀ ਚੈੱਕ ਕਰਨ ਮੌਕੇ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

ਡੈਮੋਕਰੇਟਿਕ ਟੀਚਰ ਫ਼ਰੰਟ ਨੇ ਅਧਿਆਪਕਾਂ ਦੀਆਂ ਭਖ਼ਦੀਆਂ ਮੰਗਾਂ ਸੰਬੰਧੀ ਦਿੱਤਾ ਮੰਗ ਪੱਤਰ

ਕਪੂਰਥਲਾ, 13 ਮਈ (ਵਿ.ਪ੍ਰ.) - ਡੈਮੋਕਰੈਟਿਕ ਟੀਚਰ ਫ਼ਰੰਟ ਪੰਜਾਬ ਦੀ ਸੂਬਾ ਇਕਾਈ ਦੇ ਸੱਦੇ 'ਤੇ ਅੱਜ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਜੈਮਲ ਸਿੰਘ ਦੀ ਅਗਵਾਈ ਵਿਚ ਫ਼ਰੰਟ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ਼ ਸਾਰੰਗਲ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿਖੇ 'ਸ਼ੋਅ ਐਂਡ ਟੇਲ' ਪ੍ਰਤੀਯੋਗਤਾ ਕਰਵਾਈ

ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ) - ਕੈਂਬਰਿਜ ਇੰਟਰਨੈਸ਼ਨਲ ਸਕੂਲ ਫਗਵਾੜਾ ਵਿਖੇ ਬੱਚਿਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ 'ਸ਼ੋਅ ਐਂਡ ਟੇਲ' ਪ੍ਰਤੀਯੋਗਤਾ ਕਰਵਾਈ ਗਈ | ਜਿਸ 'ਚ ਪਹਿਲੀ ਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਆਪਣੇ ਵਿਚਾਰ ...

ਪੂਰੀ ਖ਼ਬਰ »

ਕਮਲਾ ਨਹਿਰੂ ਮਹਿਲਾ ਕਾਲਜ ਵਿਖੇ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ

ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ) - ਕਮਲਾ ਨਹਿਰੂ ਮਹਿਲਾ ਕਾਲਜ ਵਿਖੇ ਪਿ੍ੰਸੀਪਲ ਡਾ. ਸਵਿੰਦਰਪਾਲ ਦੀ ਅਗਵਾਈ 'ਚ ਰਾਜਨੀਤੀ ਵਿਭਾਗ ਵਲੋਂ ਰਾਸ਼ਟਰੀ ਪ੍ਰੈੱਸ ਦਿਵਸ ਮਨਾਇਆ ਗਿਆ | ਇਸ ਮੌਕੇ ਵਿਦਿਆਰਥਣਾਂ ਨੂੰ ਪ੍ਰੈੱਸ ਦੀ ਆਜ਼ਾਦੀ ਤੇ ਮਹੱਤਵ ਬਾਰੇ ਜਾਗਰੂਕ ਕੀਤਾ ...

ਪੂਰੀ ਖ਼ਬਰ »

ਨਾਹਰ ਤੇ ਭੱਟੀ ਵਿਰੁੱਧ ਦਰਜ ਕੇਸ ਰੱਦ ਕਰਵਾਉਣ ਲਈ ਬਸਪਾ (ਅ) 17 ਨੂੰ ਧਰਨਾ ਦੇਵੇਗੀ-ਸਹੋਤਾ

ਕਪੂਰਥਲਾ, 13 ਮਈ (ਅਮਰਜੀਤ ਕੋਮਲ) - ਜੇਕਰ ਪੁਲਿਸ ਪ੍ਰਸ਼ਾਸਨ ਨੇ ਬਹੁਜਨ ਸਮਾਜ ਪਾਰਟੀ (ਅੰਬੇਡਕਰ) ਦੇ ਕੌਮੀ ਪ੍ਰਧਾਨ ਮਨੋਜ ਕੁਮਾਰ ਨਾਹਰ ਤੇ ਪਾਰਟੀ ਆਗੂ ਤਰਸੇਮ ਲਾਲ ਭੱਟੀ ਵਿਰੁੱਧ ਦਰਜ ਝੂਠਾ ਕੇਸ ਰੱਦ ਨਾ ਕੀਤਾ ਤਾਂ ਬਹੁਜਨ ਸਮਾਜ ਪਾਰਟੀ (ਅੰਬੇਡਕਰ) 17 ਮਈ ਨੂੰ ਥਾਣਾ ...

ਪੂਰੀ ਖ਼ਬਰ »

ਐੱਸ.ਡੀ. ਕਾਲਜ 'ਚ ਵਿਸ਼ਵ ਥੈਲੇਸੀਮੀਆ ਦਿਵਸ 'ਤੇ ਸੈਮੀਨਾਰ

ਸੁਲਤਾਨਪੁਰ ਲੋਧੀ, 13 ਮਈ (ਨਰੇਸ਼ ਹੈਪੀ, ਥਿੰਦ) - ਐਸ. ਡੀ. ਕਾਲਜ ਫ਼ਾਰ ਵੁਮੈਨ ਵਿਖੇ ਕਾਲਜ ਦੇ ਰੈੱਡ ਰਿਬਨ ਕਲੱਬ ਵੱਲੋਂ ਇੰਚਾਰਜ ਮੈਡਮ ਰਾਜਬੀਰ ਕੌਰ ਦੀ ਅਗਵਾਈ ਵਿਚ ਵਿਸ਼ਵ ਥੈਲੇਸੀਮੀਆ ਦਿਵਸ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਕਾਲਜ ਦੇ ਪਿ੍ੰਸੀਪਲ ਡਾ. ...

ਪੂਰੀ ਖ਼ਬਰ »

ਕੌਮਾਂਤਰੀ ਨਰਸਿੰਗ ਦਿਵਸ ਮੌਕੇ ਜੀ.ਬੀ.ਇੰਸਟੀਚਿਊਟ ਵਿਖੇ ਸਮਾਗਮ

ਫਗਵਾੜਾ, 13 ਮਈ (ਹਰਜੋਤ ਸਿੰਘ ਚਾਨਾ) - ਕੌਮਾਂਤਰੀ ਨਰਸਿੰਗ ਦਿਵਸ ਮੌਕੇ ਜੀ.ਬੀ.ਇੰਸਟੀਚਿਊਟ ਆਫ਼ ਨਰਸਿੰਗ ਐਂਡ ਹੈਲਥ ਸਾਇੰਸ ਫਗਵਾੜਾ ਦੋਸਾਂਝ ਰੋਡ ਵਿਖੇ ਸਮਾਗਮ ਕਰਵਾਇਆ ਗਿਆ ਜਿਸ 'ਚ ਮੁੱਖ ਮਹਿਮਾਨ ਵਜੋਂ ਡਾ. ਬੀ.ਐਸ.ਭਾਟੀਆ, ਡਾ.ਦਵਿੰਦਰ ਕੇ ਸਿੰਘ ਸ਼ਾਮਿਲ ਹੋਏ | ...

ਪੂਰੀ ਖ਼ਬਰ »

ਪੰਜਾਬ ਸਰਕਾਰ ਪੇਂਡੂ ਭੱਤੇ ਨੂੰ ਜਲਦੀ ਬਹਾਲ ਕਰੇ-ਕੋਹਲੀ

ਸੁਲਤਾਨਪੁਰ ਲੋਧੀ, 13 ਮਈ (ਨਰੇਸ਼ ਹੈਪੀ, ਥਿੰਦ) - ਮਾਸਟਰ ਕੇਡਰ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਯੂਨੀਅਨ ਦੇ ਪ੍ਰਧਾਨ ਮਾਸਟਰ ਨਰੇਸ਼ ਕੋਹਲੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪਾਸੋਂ ਪੇਂਡੂ ਭੱਤੇ ਦੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX