ਅੰਮਿ੍ਤਸਰ, 14 ਮਈ (ਗਗਨਦੀਪ ਸ਼ਰਮਾ)-ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਭਿਆਨਕ ਅੱਗ ਲੱਗਣ ਕਰਕੇ ਭਾਵੇਂ ਜਾਨ-ਮਾਲ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ, ਪ੍ਰੰਤੂ ਮਰੀਜ਼ਾਂ ਤੇ ਉਨ੍ਹਾਂ ਦੇ ਵਾਰਸਾਂ ਨੂੰ ਤਕਰੀਬਨ ਢਾਈ ਘੰਟੇ ਗਰਮੀ 'ਚ ਸੜਨ ਨੂੰ ਮਜਬੂਰ ਹੋਣਾ ਪਿਆ | ਇਸ ਘਟਨਾ ਦੀਆਂ ਤਸਵੀਰਾਂ, ਵੀਡੀਓ ਸੋਸ਼ਲ ਮੀਡੀਆ 'ਤੇ ਅੱਗ ਵਾਂਗ ਫੈਲ ਗਈਆਂ, ਜਿਸ ਉਪਰੰਤ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਅੰਮਿ੍ਤਸਰ ਦੇ ਵਿਧਾਨ ਸਭਾ ਹਲਕਾ ਉੱਤਰੀ ਤੋਂ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਤੇ ਹਲਕਾ ਕੇਂਦਰੀ ਤੋਂ ਵਿਧਾਇਕ ਡਾ. ਅਜੇ ਗੁਪਤਾ ਨੇ ਮੌਕੇ 'ਤੇ ਪਹੁੰਚ ਕੇ ਨਾ ਕੇਵਲ ਘਟਨਾ ਸਥਾਨ ਦਾ ਜਾਇਜ਼ਾ ਲਿਆ, ਬਲਕਿ ਮਰੀਜ਼ਾਂ ਨਾਲ ਗੱਲਬਾਤ ਵੀ ਕੀਤੀ | ਪ੍ਰਾਪਤ ਜਾਣਕਾਰੀ ਮੁਤਾਬਿਕ ਹਸਪਤਾਲ ਦੀ ਜਿਸ 2 ਮੰਜ਼ਿਲਾਂ ਇਮਾਰਤ 'ਚ ਇਹ ਘਟਨਾ ਵਾਪਰੀ, ਉਥੇ ਓ.ਪੀ.ਡੀ., ਐਕਸਰੇ ਵਿਭਾਗ, ਕਾਨਫਰੰਸ ਹਾਲ ਤੇ ਐੱਚ.ਆਰ ਵਿਭਾਗ ਮੌਜੂਦ ਹੈ, ਜਿੱਥੇ ਰੋਜ਼ਾਨਾ ਸੈਂਕੜਿਆਂ ਦੀ ਤਾਦਾਦ ਵਿਚ ਮਰੀਜ਼ ਪਹੁੰਚਦੇ ਹਨ | ਇਸ ਤੋਂ ਇਲਾਵਾ ਡਾਕਟਰਾਂ ਦੀ ਟੀਮ, ਰੇਡੀਓਗ੍ਰਾਫਰ ਤੇ ਪੀ. ਜੀ. ਵਿਦਿਆਰਥੀ ਵੀ ਇਸ ਇਮਾਰਤ 'ਚ ਹਰ ਵਕਤ ਮੌਜੂਦ ਰਹਿੰਦੇ ਹਨ | ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਹ ਘਟਨਾ ਉਸ ਵਕਤ ਵਾਪਰੀ ਜਦ ਹਸਪਤਾਲ ਦਾ ਸਟਾਫ਼ ਵਾਪਸ ਜਾਣ ਦੀ ਤਿਆਰੀ 'ਚ ਸੀ ਅਤੇ ਇਸ ਲਈ ਉੱਥੇ ਬਹੁਤੇ ਜ਼ਿਆਦਾ ਮਰੀਜ਼ ਵੀ ਨਹੀਂ ਸਨ | ਹਸਪਤਾਲ ਦੇ ਮੁਲਾਜ਼ਮਾਂ ਮੁਤਾਬਿਕ ਦੁਪਹਿਰ ਕਰੀਬ 1.30 ਵਜੇ ਅਚਾਨਕ ਬੱਤੀ ਗੁੱਲ ਹੋ ਗਈ | ਥੋੜੇ੍ਹ ਸਮੇਂ ਬਾਅਦ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ | ਉਪਰੰਤ ਇਮਾਰਤ ਅੰਦਰ ਧੰੂਆਂ ਆਉਣਾ ਸ਼ੁਰੂ ਹੋ ਗਿਆ | ਉਨ੍ਹਾਂ ਬਾਹਰ ਨਿਕਲ ਕੇ ਵੇਖਿਆ ਤਾਂ ਰੇਡੀਓਗ੍ਰਾਫਰ ਵਿਭਾਗ ਦੇ ਬਾਹਰਵਾਰ ਸਥਾਪਤ 2 ਟਰਾਂਸਫ਼ਾਰਮਰਾਂ ਨੰੂ ਬੁਰੀ ਤਰ੍ਹਾਂ ਅੱਗ ਲੱਗੀ ਹੋਈ ਸੀ ਤੇ ਚਾਰ-ਚੁਫੇਰੇ ਧੂੰਆਂ ਹੀ ਧੰੂਆਂ ਸੀ | ਉਨ੍ਹਾਂ ਤੁਰੰਤ ਮਰੀਜ਼ਾਂ ਤੇ ਮੈਡੀਕਲ ਵਿਦਿਆਰਥੀਆਂ ਨੂੰ ਹਸਪਤਾਲ ਦੇ ਮੁੱਖ ਦਰਵਾਜ਼ੇ ਵਾਲੇ ਰਸਤੇ ਤੋਂ ਬਾਹਰ ਕੱਢਿਆ | ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਇਸੇ ਸਥਾਨ 'ਤੇ ਅੱਗ ਲੱਗਣ ਦੀ ਘਟਨਾ ਸਾਹਮਣੇ ਆ ਚੁੱਕੀ ਹੈ | ਬਾਵਜੂਦ ਇਨ੍ਹਾਂ ਟਰਾਂਸਫਾਰਮਰਾਂ ਨੰੂ ਕਿਸੇ ਹੋਰ ਜਗ੍ਹਾ 'ਤੇ ਤਬਦੀਲ ਨਹੀਂ ਕੀਤਾ ਗਿਆ, ਜੋ ਕਿ ਹਸਪਤਾਲ ਪ੍ਰਬੰਧਕਾਂ ਤੇ ਬਿਜਲੀ ਵਿਭਾਗ ਦੀ ਕਥਿਤ ਲਾਪਰਵਾਹੀ ਨੂੰ ਸਾਫ਼ ਤੌਰ 'ਤੇ ਬਿਆਨ ਕਰਦਾ ਹੈ | ਜੇਕਰ ਹੁਣ ਵੀ ਪ੍ਰਸ਼ਾਸਨ ਨੇ ਸਬਕ ਨਾ ਲਿਆ ਤਾਂ ਭਵਿੱਖ 'ਚ ਦੋਬਾਰਾ ਅਜਿਹੀ ਘਟਨਾ ਵਾਪਰ ਸਕਦੀ ਹੈ |
ਫਾਇਰ ਬਿ੍ਗੇਡ ਦੀਆਂ ਅੱਠ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ
ਏ. ਡੀ. ਐਫ. ਓ. ਲਵਪ੍ਰੀਤ ਸਿੰਘ ਤੇ ਫਾਇਰ ਸਟੇਸ਼ਨ ਅਫ਼ਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਇਸ ਘਟਨਾ ਬਾਰੇ 1.27 ਵਜੇ ਜਾਣਕਾਰੀ ਮਿਲੀ ਸੀ | ਉਸ ਉਪਰੰਤ 1 ਸੇਵਾ ਸੰਮਤੀ ਤੇ 7 ਨਗਰ-ਨਿਗਮ ਅੰਮਿ੍ਤਸਰ ਨਾਲ ਸੰਬੰਧਤ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ | ਉਨ੍ਹਾਂ ਦੱਸਿਆ ਕਿ ਤਕਰੀਬਨ 1 ਘੰਟੇ ਦੀ ਕੜੀ ਮੁਸ਼ੱਕਤ ਬਾਅਦ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ |
ਮੁੱਖ ਮੰਤਰੀ ਨੇ ਵੀ ਇਸ ਘਟਨਾ ਬਾਰੇ ਪੋਸਟ ਪਾਈ
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਇਸ ਘਟਨਾ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਾਟ ਵਿਚ ਪੋਸਟ ਅੱਪਲੋਡ ਕਰਦਿਆਂ ਲਿਖਿਆ ਕਿ ਸ੍ਰੀ ਅੰਮਿ੍ਤਸਰ ਸਾਹਿਬ ਵਿਖੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਅੱਗ ਲੱਗਣ ਦੀ ਮੰਦਭਾਗੀ ਘਟਨਾ ਦੀ ਖ਼ਬਰ ਮਿਲੀ | ਫਾਇਰ ਫਾਈਟਰ ਮੁਸ਼ਤੈਦੀ ਨਾਲ ਹਾਲਾਤਾਂ 'ਤੇ ਕਾਬੂ ਪਾ ਰਹੇ ਹਨ | ਪ੍ਰਮਾਤਮਾ ਦੀ ਮਿਹਰ ਸਦਕਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮੰਤਰੀ ਹਰਭਜਨ ਸਿੰਘ ਘਟਨਾ ਦੀ ਜਗ੍ਹਾ 'ਤੇ ਪਹੁੰਚ ਚੁੱਕੇ ਨੇ.. .. ਮੈਂ ਲਗਾਤਾਰ ਰਾਹਤ ਕੰਮਾਂ 'ਤੇ ਨਜ਼ਰ ਰੱਖ ਰਿਹਾ ਹਾਂ |
ਅੱਗ ਲੱਗਣ ਦੇ ਕਾਰਨਾਂ ਦੀ ਹੋਵੇਗੀ ਜਾਂਚ-ਬਿਜਲੀ ਮੰਤਰੀ
ਇਸ ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਗੁਰੂ ਨਾਨਕ ਦੇਵ ਹਸਪਤਾਲ ਪਹੁੰਚੇ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ.ਟੀ.ਓ. ਨੇ ਸਪੱਸ਼ਟ ਸ਼ਬਦਾਂ 'ਚ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਹੋਵੇਗੀ ਤੇ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀ ਜਾਂ ਕਰਮਚਾਰੀ ਬਖ਼ਸ਼ੇ ਨਹੀਂ ਜਾਣਗੇ | ਇਸ ਲਈ ਹਸਪਤਾਲ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਨਹੀਂ ਪਾਇਆ ਜਾ ਸਕਦਾ | ਉਨ੍ਹਾਂ ਨਿਰਦੇਸ਼ ਦਿੱਤੇ ਕਿ ਹਸਪਤਾਲ ਦੀ ਬਿਜਲੀ ਲੋੜ ਪੂਰੀ ਕਰਨ ਲਈ ਛੇਤੀ ਹੀ ਇੱਥੇ 'ਕੰਪੈਕਟ ਸਬ ਸਟੇਸ਼ਨ' ਲਗਾਇਆ ਜਾਵੇ | ਇਸ ਦੌਰਾਨ ਉਨ੍ਹਾਂ ਮਰੀਜ਼ਾਂ ਦਾ ਹਾਲ-ਚਾਲ ਵੀ ਪੁੱਛਿਆ |
ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਰਾਸ਼ਟਰੀ ਪੱਧਰ ਦਾ ਸਾਲਾਨਾ ਤਕਨੀਕੀ-ਉਤਸਵ 'ਟੈੱਕ ਊਰਜਾ-2ਕੇ22' ਆਈ. ਈ. ਈ. ਈ. ਸਟੂਡੈਂਟ ਬ੍ਰਾਂਚ ਇਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਕਰਵਾਇਆ ਗਿਆ | ਕਾਲਜ ਡਾਇਰੈਕਟਰ ਡਾ. ...
ਅੰਮਿ੍ਤਸਰ, 14 ਮਈ (ਗਗਨਦੀਪ ਸ਼ਰਮਾ)-ਪੁਸ਼ਪਿੰਦਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਅੰਮਿ੍ਤਸਰ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ, ਐੱਸ.ਏ.ਐੱਸ. ਨਗਰ, ਮੋਹਾਲੀ ਤੇ ...
ਵੇਰਕਾ, 14 ਮਈ (ਪਰਮਜੀਤ ਸਿੰਘ ਬੱਗਾ)-ਮੂਧਲ ਫੋਕਲ ਪੁਆਇੰਟ ਵਿਖੇ ਚੱਲ ਰਹੀ ਅਨਾਜ ਮੰਡੀ 'ਚ ਕਣਕ ਦੀ ਲਿਫਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਪੱਲੇਦਾਰਾਂ ਨੇ ਅੱਜ ਮੰਡੀਕਰਨ ਬੋਰਡ ਖਿਲਾਫ਼ ਰੋਸ ਪ੍ਰਦਰਸ਼ਨ ਕਰਕੇ ਆਪਣੀ ਨਰਾਜ਼ਗੀ ਪ੍ਰਗਟ ਕੀਤੀ ਹੈ | ਇਸ ਪ੍ਰਦਰਸ਼ਨ ਦੀ ਅਗਵਾਈ ...
ਅੰਮਿ੍ਤਸਰ, 14 ਮਈ (ਗਗਨਦੀਪ ਸ਼ਰਮਾ)-ਰਾਯਨ ਇੰਟਰਨੈਸ਼ਨਲ ਸਕੂਲ ਵਿਖੇ ਚੇਅਰਮੈਨ ਡਾ. ਏ. ਐਫ. ਪਿੰਟੋ ਅਤੇ ਐਮ. ਡੀ. ਮੈਡਮ ਡਾ. ਗ੍ਰੇਸ ਪਿੰਟੋ ਦੀ ਯੋਗ ਅਗਵਾਈ ਹੇਠ ਕੋਰੋਨਾ ਵਿਰੁਧ ਟੀਕਾਕਰਨ ਲਈ ਚੌਥਾ ਸਫਲ ਕੋਵਿਡ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ | ਇਸ ਦੌਰਾਨ 12 ਤੋਂ 14 ਤੇ 15 ...
ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਦੇ ਨਵ-ਨਿਯੁਕਤ ਪ੍ਰਧਾਨ ਅਤੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਦੀਵਾਨ ਦੀ ਸਰਪ੍ਰਸਤੀ ਹੇਠ ਪਿਛਲੇ 119 ਵਰਿ੍ਹਆਂ ਤੋਂ ਪ੍ਰਕਾਸ਼ਿਤ ਹੁੰਦੇ ਆ ਰਹੇ ਮਾਸਿਕ ਪੱਤਰ 'ਖਾਲਸਾ ਐਡਵੋਕੇਟ' ਦਾ ਮਈ ਮਹੀਨੇ ...
ਵੇਰਕਾ, 14 ਮਈ (ਪਰਮਜੀਤ ਸਿੰਘ ਬੱਗਾ)-ਥਾਣਾ ਵੱਲਾ ਦੀ ਪੁਲਿਸ ਨੇ ਦੋ ਵੱਖ-ਵੱਖ ਦਰਜ ਮਾਮਲਿਆਂ ਵਿਚ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਚੋਰੀਸ਼ੁਦਾ 2 ਐਕਟਿਵਾ ਬਰਾਮਦ ਕਰਕੇ ਮਾਮਲਾ ਦਰਜ ਕੀਤਾ ਹੈ | ਥਾਣਾ ਮੁਖੀ ਐੱਸ. ਆਈ. ...
ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ)-ਪਿਛਲੇ ਢਾਈ ਦਹਾਕਿਆਂ ਤੋਂ ਬੇਸਹਾਰਾ, ਜ਼ਰੂਰਤਮੰਦਾਂ ਤੇ ਲੋੜਵੰਦਾਂ ਦੀ ਸਹਾਇਤਾ ਲਈ ਮੈਡੀਕਲ ਖੇਤਰ ਵਿਚ ਸੇਵਾ ਨਿਭਾ ਰਹੀ ਸਮਾਜ ਸੇਵੀ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਆਪਣੇ ਸਿਲਵਰ ਜੁਬਲੀ ਸਥਾਪਨਾ ਦਿਵਸ ...
ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਭਾਈ ਰਾਮ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਦਿਨੀਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ 'ਤੇ ਬੰਦੀ ਸਿੰਘਾਂ ਦੀ ...
ਸੁਲਤਾਨਵਿੰਡ, 14 ਮਈ (ਗੁਰਨਾਮ ਸਿੰਘ ਬੁੱਟਰ)-ਪੰਜਾਬ ਦੀ ਧਰਤੀ 'ਤੇ ਦਾਨੀਆਂ ਸੱਜਣਾਂ ਦੀ ਭਾਰੀ ਗਿਣਤੀ ਹੋਣ ਕਰਕੇ ਜਿਥੇ ਲੋਕਾਂ ਨੂੰ ਸਮਾਜਿਕ ਤੇ ਹੋਰ ਕਈ ਮਸਲਿਆਂ 'ਚ ਰਾਹਤ ਮਿਲਦੀ ਹੈ ਉਥੇ ਹੀ ਦਾਨੀ ਸੱਜਣਾਂ ਦੇ ਨਾਲ-ਨਾਲ ਲੋਕਾਂ ਦੀ ਫੋਕੀ ਆਸਥਾ ਤੇ ਪੰਛੀ ਪ੍ਰੇਮੀਆਂ ...
ਅੰਮਿ੍ਤਸਰ, 14 ਮਈ (ਰਾਜੇਸ਼ ਕੁਮਾਰ ਸ਼ਰਮਾ)-ਡੀ. ਏ. ਵੀ. ਕਾਲਜ ਅੰਮਿ੍ਤਸਰ ਦੇ ਅੰਗਰੇਜ਼ੀ ਵਿਭਾਗ ਵਿਭਾਗ ਵਲੋਂ ਸਾਲਾਨਾ ਪੁਰਸਕਾਰ ਸਮਾਰੋਹ ਦਾ ਆਯੋਜਨ ਕੀਤਾ ਗਿਆ | ਪਿ੍ੰਸਿਪਲ ਡਾ. ਰਾਜੇਸ਼ ਕੁਮਾਰ ਤੇ ਵਾਇਸ ਪਿ੍ੰਸੀਪਲ ਪ੍ਰੋ: ਰਜਨੀਸ਼ ਪੋਪੀ ਨੇ ਵੱਖ-ਵੱਖ ਮੁਕਾਬਲੇ ਦੇ ...
ਅੰਮਿ੍ਤਸਰ, 14 ਮਈ (ਜੱਸ)-ਖ਼ਾਲਸਾ ਗਲੋਬਲ ਰੀਚ ਫ਼ਾਊਾਡੇਸ਼ਨ ਵਲੋਂ 'ਬੈਸਟ ਟੀਚਰ ਆਫ ਦਾ ਈਅਰ ਐਵਾਰਡ' ਪ੍ਰਦਾਨ ਕਰਨ ਹਿਤ ਉਲੀਕੇ ਜਾਣ ਵਾਲੇ ਪ੍ਰੋਗਰਾਮ ਸਬੰਧੀ ਅੱਜ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ. ਟੀ. ਰੋਡ ਵਿਖੇ ਪਿ੍ੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ 'ਚ ...
ਚੌਂਕ ਮਹਿਤਾ, 14 ਮਈ (ਜਗਦੀਸ਼ ਸਿੰਘ ਬਮਰਾਹ)-ਅਨਾਜ ਮੰਡੀ ਮਹਿਤਾ ਚੌਕ ਵਿਖੇ ਆੜ੍ਹਤੀ ਐਸੋਸੀਏਸ਼ਨ ਦੇ ਨਵੇਂ ਬਣਾਏ ਪ੍ਰਧਾਨ ਸੁਖਦੇਵ ਸਿੰਘ ਬੁੱਟਰ ਨੂੰ ਕੈਬਨਿਟ ਮੰਤਰੀ ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਥਾਪੜਾ ਦਿੱਤਾ | ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ...
ਚੱਬਾ, 14 ਮਈ (ਜੱਸਾ ਅਨਜਾਣ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ 13 ਸ਼ਹੀਦ ਸਿੱਖਾਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 17 ਮਈ ਦਿਨ ਮੰਗਲਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ...
ਬਲਵਿੰਦਰ ਸਿੰਘ ਸੰਧੂ ਗੱਗੋਮਾਹਲ-ਇਤਿਹਾਸਿਕ ਪੱਖੋਂਾ ਅਮੀਰ ਕਸਬਾ ਗੱਗੋਮਾਹਲ ਜਿੱਥੇ ਦੇ ਜੰਮਪਲ ਭਾਈ ਜੈਤਾ ਜੀ ਨੇ ਕਸ਼ਮੀਰੀ ਪੰਡਿਤਾਂ ਦੇ ਧਰਮ ਖਾਤਿਰ ਦਿੱਲੀ ਦੇ ਚਾਂਦਨੀ ਚੌਕ ਵਿਚ ਲਾਸਾਨੀ ਸ਼ਹਾਦਤ ਉਪਰੰਤ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ...
ਅੰਮਿ੍ਤਸਰ, 14 ਮਈ (ਨਕੁਲ ਸ਼ਰਮਾ)-ਸਥਾਨਕ ਰਾਣੀ ਕਾ ਬਾਗ ਵਿਖੇ ਸਥਿਤ ਆਈ.ਬੀ.ਟੀ. ਇੰਸਟੀਚਿਊਟ ਦੇ ਡਾਇਰੈਕਟਰ ਸਾਹਿਲ ਨਈਅਰ ਨੇ ਇਸ ਸਾਲ ਪੰਜਾਬ ਸਰਕਾਰ ਵਲੋਂ 26000 ਸਰਕਾਰੀ ਨੌਕਰੀਆਂ ਦੀ ਭਰਤੀ ਨੂੰ ਮੁੱਖ ਰੱਖਦੇ ਹੋਏ ਇੱਕ ਪੱਤਰਕਾਰ ਸੰੰਮੇਲਨ ਦੌਰਾਨ ਗੱਲਬਾਤ ਕਰਦਿਆਂ ...
ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ)-ਭਾਈ ਵੀਰ ਸਿੰਘ ਸਾਹਿਤ ਸਦਨ ਨਵੀਂ ਦਿੱਲੀ ਵਲੋਂ ਸਥਾਨਕ ਲਾਰੰਸ ਰੋਡ ਵਿਖੇ ਸਥਿਤ ਭਾਈ ਵੀਰ ਸਿੰਘ ਨਿਵਾਸ ਅਸਥਾਨ ਵਿਖੇ ਯੂ. ਕੇ. ਵੱਸਦੀ ਪੰਜਾਬੀ ਸ਼ਾਇਰਾ ਦਲਵੀਰ ਕੌਰ ਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ 'ਚਿਤਵਣੀ' ਤੇ ...
ਅੰਮਿ੍ਤਸਰ, 14 ਮਈ (ਜਸਵੰਤ ਸਿੰੰੰਘ ਜੱਸ)- ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਵਲੋਂ ਸੂਬੇ 'ਚ 10 ਦਿਨਾਂ ਦੇ ਅੰਦਰ-ਅੰਦਰ ਪੰਚਾਇਤੀ ਰਾਜ ਦੀ ਕਰੀਬ 1200 ਏਕੜ ਜ਼ਮੀਨ ਤੋਂ ਕਬਜ਼ੇ ਛੁਡਾਏ ਜਾ ਚੁੱਕੇ ਹਨ | ਸ: ...
ਸੁਲਤਾਨਿਵੰਡ, 14 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਗੋਲਡਨ ਗੇਟ ਨਿਊ ਅੰਮਿ੍ਤਸਰ ਵਿਖੇ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਨਿਊ ਅੰਮਿ੍ਤਸਰ ਦੇ ਇੰਚਾਰਜ਼ ਅਵਤਾਰ ਸਿੰਘ ਨੇ ...
ਅੰਮਿ੍ਤਸਰ, 14 ਮਈ (ਨਕੁਲ ਸ਼ਰਮਾ)-ਆਰਮੀ, ਨੇਵੀ ਅਤੇ ਏਅਰਫੋਰਸ 'ਚ ਜਾਣ ਦੇ ਚਾਹਵਾਨ ਗਿਆਰ੍ਹਵੀਂ- ਬਾਰ੍ਹਵੀਂ ਕਰ ਰਹੇ ਲੜਕੇ-ਲੜਕੀਆਂ ਲਈ ਅਗਲੇ ਇਕ ਸਾਲ 'ਚ ਐੱਨ.ਡੀ.ਏ. ਵਲੋੋ ਤਿੰਨ ਪ੍ਰੀਖਿਆਵਾਂ ਹੋਣ ਜਾ ਰਹੀਆਂ ਹਨ | ਇਹ ਜਾਣਕਾਰੀ ਰਾਣੀ ਕਾ ਬਾਗ ਵਿਖੇ ਸਥਿਤ ਵੇਰੋਨ ...
ਅੰਮਿ੍ਤਸਰ, 14 ਮਈ (ਜਸਵੰਤ ਸਿੰਘ ਜੱਸ, ਰਾਜੇਸ਼ ਕੁਮਾਰ ਸ਼ਰਮਾ)-ਸਮਾਜ ਸੇਵੀ ਸੰਸਥਾਵਾਂ ਈਕੋ ਸਿੱਖ, ਵਾਇਸ ਆਫ ਅੰਮਿ੍ਤਸਰ ਤੇ ਕਲੀਨ ਏਅਰ ਪੰਜਾਬ ਵਲੋਂ ਸਾਂਝੇ ਤੌਰ 'ਤੇ 'ਏਅਰ ਕੁਆਲਿਟੀ ਮੈਨੇਜਮੈਂਟ ਇਨ ਅੰਮਿ੍ਤਸਰ' ਵਿਸ਼ੇ 'ਤੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਵੱਖ ...
ਅੰਮਿ੍ਤਸਰ, 14 ਮਈ (ਗਗਨਦੀਪ ਸ਼ਰਮਾ)-ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ (ਮਾਝਾ ਖੇਤਰ) ਦੀ ਧੰਨਵਾਦੀ ਰੈਲੀ ਅੰਮਿ੍ਤਸਰ ਵਿਖੇ ਹੋਈ, ਜਿਸ ਵਿਚ ਉਚੇਚੇ ਤੌਰ 'ਤੇ ਮਹਿਲਾ ਵਿੰਗ ਦੇ ਪੰਜਾਬ ਪ੍ਰਧਾਨ ਤੇ ਸਪੋਕਸਪਰਸਨ ਰਾਜਵਿੰਦਰ ਕੌਰ ਥਿਆੜਾ ਸ਼ਾਮਲ ਹੋਏ | ਉਨ੍ਹਾਂ ਪੰਜਾਬ 'ਚ ...
ਸੁਲਤਾਨਿਵੰਡ, 14 ਮਈ (ਗੁਰਨਾਮ ਸਿੰਘ ਬੁੱਟਰ)-ਅੰਮਿ੍ਤਸਰ ਜਲੰਧਰ ਹਾਈਵੇ ਸਥਿਤ ਗੋਲਡਨ ਗੇਟ ਨਿਊ ਅੰਮਿ੍ਤਸਰ ਵਿਖੇ ਟਰੱਕ ਦੀ ਲਪੇਟ 'ਚ ਆਉਣ ਨਾਲ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ | ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਨਿਊ ਅੰਮਿ੍ਤਸਰ ਦੇ ਇੰਚਾਰਜ਼ ਅਵਤਾਰ ਸਿੰਘ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX