ਮੋਗਾ, 14 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ, ਅਸ਼ੋਕ ਬਾਂਸਲ)- ਕੁਲਵੰਤ ਸਿੰਘ ਸੰਧਵਾਂ ਨੇ ਇੱਥੇ ਕਿਹਾ ਕਿ ਉਨ੍ਹਾਂ ਦੇ ਬਤੌਰ ਸਪੀਕਰ ਹੁੰਦਿਆਂ ਜਿੱਥੇ ਪਹਿਲਾਂ ਨਾਲੋਂ ਵਿਧਾਨ ਸਭਾ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇਗਾ, ਉੱਥੇ ਵਿਧਾਨ ਸਭਾ ਨੂੰ ਪੂਰਾ ਅਨੁਸ਼ਾਸਨ ਪੂਰਵਕ ਬਣਾਇਆ ਜਾਵੇਗਾ | ਸੰਧਵਾਂ ਨੇ ਕਿਹਾ ਕਿ ਭਾਵੇਂ ਪੰਜਾਬ ਵਿਧਾਨ ਸਭਾ ਦਾ ਕੰਮਕਾਜ ਪਹਿਲਾਂ ਵੀ ਪੰਜਾਬੀ 'ਚ ਹੁੰਦਾ ਸੀ, ਪਰ ਕੁਝ ਕੁ ਮਸਲਿਆਂ 'ਚ ਅੰਗਰੇਜ਼ੀ ਭਾਸ਼ਾ ਦਾ ਬੋਲਬਾਲਾ ਸੀ ਪਰ ਹੁਣ ਅਜਿਹਾ ਨਹੀਂ ਹੋਵੇਗਾ, ਕਿਉਂਕਿ ਵਿਧਾਨ ਸਭਾ ਦਾ ਸਮੁੱਚਾ ਕੰਮ ਕਾਜ ਹੁਣ ਪੰਜਾਬੀ 'ਚ ਹੋਵੇਗਾ | ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਰ ਵਿਧਾਨ ਸਭਾ ਦਾ ਸੈਸ਼ਨ ਵਧਾ ਦਿੱਤਾ ਗਿਆ ਹੈ ਤਾਂ ਕਿ ਪੰਜਾਬ ਸਰਕਾਰ ਲੋਕ ਹਿਤਾਂ ਨਾਲ ਜੁੜੇ ਹੋਏ ਮਸਲਿਆਂ ਨੂੰ ਵਿਚਾਰ ਕੇ ਉਸ ਦਾ ਢੁਕਵਾਂ ਹੱਲ ਕੱਢ ਸਕੇ | ਸਪੀਕਰ ਸੰਧਵਾਂ ਨੇ ਕਿਹਾ ਕਿ 25 ਸਾਲਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਵਿਧਾਨ ਸਭਾ ਦਾ ਸੈਸ਼ਨ ਪੂਰੀ ਤਰ੍ਹਾਂ ਲਾਈਵ ਵਿਖਾਇਆ ਜਾਵੇਗਾ | ਇਹ ਇਸ ਲਈ ਕੀਤਾ ਗਿਆ ਹੈ ਕਿਉਂਕਿ ਲੋਕ ਆਪਣੇ ਨੁਮਾਇੰਦਿਆਂ ਦੀ ਕਾਰਗੁਜ਼ਾਰੀ ਨੂੰ ਲਾਈਵ ਦੇਖ ਸਕਣਗੇ ਤੇ ਆਪਣੇ ਸੁਝਾਅ ਵੀ ਸਰਕਾਰ ਨੂੰ ਦੇ ਸਕਣਗੇ | ਪੰਜਾਬ 'ਚ ਵਧ ਰਹੇ ਨਸ਼ਿਆਂ ਕਾਰਨ ਨਿੱਤ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਸਬੰਧੀ ਪੁੱਛੇ ਗਏ ਇਕ ਸੁਆਲ ਦੇ ਜੁਆਬ 'ਚ ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਾਰਥਿਕ ਹੱਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ | ਇਸ ਗੰਭੀਰ ਮਾਮਲੇ ਨੂੰ ਲੈ ਕੇ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀਆਂ ਅਤੇ ਡਰੱਗਜ਼ ਨਾਲ ਸਬੰਧਿਤ ਹੋਰ ਉੱਚ ਅਫ਼ਸਰਾਂ ਦੀ ਇਕ ਮੀਟਿੰਗ 'ਚ ਮੁੱਖ ਮੰਤਰੀ ਵਲੋਂ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਜਿਸ ਜ਼ਿਲ੍ਹੇ ਅਤੇ ਥਾਣੇ ਅਧੀਨ ਨਸ਼ਾ ਵਿਕਿਆ ਤਾਂ ਉਸ ਲਈ ਸਬੰਧਿਤ ਅਫਸਰ ਨੂੰ ਜਿੰਮੇਵਾਰ ਬਣਾਇਆ ਜਾਵੇਗਾ। ਸ. ਸੰਧਵਾਂ ਵਿਸ਼ੇਸ਼ ਤੌਰ 'ਤੇ 'ਅਜੀਤ ਉਪ ਦਫ਼ਤਰ ਮੋਗਾ' ਵਿਖੇ ਪਹੁੰਚੇ ਸਨ। ਜਿੱਥੇ ਉਨ੍ਹਾਂ ਨਾਲ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਲਕਾ ਮੋਗਾ ਦੇ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ, ਗੁਰਜੋਤ ਸਿੰਘ ਗਿੱਕੀ, ਤਰਸੇਮ ਸਿੰਘ ਮੱਲ੍ਹਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਸੁੱਚਾ ਸਿੰਘ ਆੜ੍ਹਤੀ ਤਸਵੰਡੀ ਭਾਈ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।
ਲੁਧਿਆਣਾ, 14 ਮਈ (ਪੁਨੀਤ ਬਾਵਾ/ਪਰਮਿੰਦਰ ਸਿੰਘ ਆਹੂਜਾ)-ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅੱਜ ਸ਼ਹੀਦ ਸੁਖਦੇਵ ਥਾਪਰ ਦੇ ਸਥਾਨਕ ਨੌ ਘਰਾਂ ਮੁਹੱਲਾ ਵਿਖੇ ਸਥਿਤ ਜਨਮ ਸਥਾਨ ਵਿਖੇ ਪੁੱਜੇ, ਜਿੱਥੇ ਉਨ੍ਹਾਂ ਨੇ ਸ਼ਹੀਦ ਸੁਖਦੇਵ ਦੇ ਬੁੱਤ 'ਤੇ ਫੁੱਲ ...
ਭੀਖੀ 14 ਮਈ (ਬਲਦੇਵ ਸਿੰਘ ਸਿੱਧੂ)-ਨੇੜਲੇ ਪਿੰਡ ਸਮਾਉਂ ਦੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ | ਜਾਣਕਾਰੀ ਅਨੁਸਾਰ ਘੁੱਕਰਜੀਤ ਸਿੰਘ (50) ਪੁੱਤਰ ਚਰਨਾ ਸਿੰਘ ਜੋ 2 ਏਕੜ ਜ਼ਮੀਨ ਦਾ ਮਾਲਕ ਸੀ, ਉਸ ਦੇ ਸਿਰ ਲਗਪਗ 4 ਲੱਖ ...
ਫ਼ਤਹਿਗੜ੍ਹ ਸਾਹਿਬ, 14 ਮਈ (ਬਲਜਿੰਦਰ ਸਿੰਘ)- ਬਾਬਾ ਬੰਦਾ ਸਿੰਘ ਬਹਾਦਰ ਵਲੋਂ ਮੁਗਲ ਦੇ ਜ਼ੁਲਮੀ ਰਾਜ ਦਾ ਅੰਤ ਕਰਕੇ ਸਰਹਿੰਦ ਨੂੰ ਫ਼ਤਹਿ ਕਰ ਇਸ ਧਰਤੀ 'ਤੇ ਪਹਿਲੇ ਖ਼ਾਲਸਾ ਰਾਜ ਦਾ ਮੁੱਢ ਬੰਨ੍ਹੇ ਜਾਣ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ...
ਸ਼ਿਵ ਸ਼ਰਮਾ ਜਲੰਧਰ, 14 ਮਈ- ਰੋਜ਼ਾਨਾ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਤੋਂ ਉੱਪਰ ਜਾ ਰਹੀ ਹੈ | ਹਰ ਦਿਨ ਪਾਵਰਕਾਮ ਦੇ ਵਧ ਰਹੀ ਬਿਜਲੀ ਦੀ ਮੰਗ ਨੂੰ ਲੈ ਕੇ ਪਸੀਨੇ ਨਿਕਲ ਰਹੇ ਹਨ ਤੇ ਇਸ ਹਾਲਤ 'ਚ ਤਾਂ ਹੁਣ ਪਾਵਰਕਾਮ ਅਤੇ ਗੈਰ ਸਰਕਾਰੀ ਬਿਜਲੀ ਤਾਪਘਰਾਂ 'ਤੇ ਵੀ ਭਾਰੀ ...
ਨਵੀਂ ਦਿੱਲੀ, 14 ਮਈ (ਜਗਤਾਰ ਸਿੰਘ)- ਭਾਈ ਜਗਤਾਰ ਸਿੰਘ ਹਵਾਰਾ ਨੂੰ ਤਿਹਾੜ ਜੇਲ੍ਹ ਦਿੱਲੀ ਤੋਂ ਪੰਜਾਬ ਤਬਦੀਲ ਕਰਨ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਵਾਸਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਐਤਵਾਰ 15 ਮਈ ਨੂੰ ਕੱਢੀ ਜਾਣ ਵਾਲੀ 'ਜਾਗਰੂਕਤਾ ...
ਸੰਗਰੂਰ, 14 ਮਈ (ਧੀਰਜ ਪਸ਼ੌਰੀਆ)- ਕਰੀਬ 9 ਮਹੀਨੇ ਪਹਿਲਾਂ ਪਟਵਾਰੀਆਂ ਦੀਆਂ 1152 ਅਸਾਮੀਆਂ ਲਈ ਦੋ ਪ੍ਰੀਖਿਆਵਾਂ ਪਾਸ ਕਰ ਚੁੱਕੇ ਉਮੀਦਵਾਰ ਨਿਯੁਕਤੀ ਪੱਤਰਾਂ ਦੀ ਉਡੀਕ 'ਚ ਹਨ | ਪ੍ਰੀਖਿਆ ਪਾਸ ਕਰ ਚੁੱਕੇ ਉਮੀਦਵਾਰਾਂ ਦੀ ਯੂਨੀਅਨ ਦੇ ਆਗੂ ਜੋਗਿੰਦਰ ਸਿੰਘ ਨੇ 'ਅਜੀਤ' ...
ਜਲੰਧਰ, 14 ਮਈ (ਜਸਪਾਲ ਸਿੰਘ)-ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਅੱਜ ਇੱਥੇ ਹੋਈ ਇਕ ਮੀਟਿੰਗ 'ਚ ਵਾਤਾਵਰਣ ਨੂੰ ਬਚਾਉਣ ਲਈ 'ਬੂਟੇ ਲਗਾਓ' ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ | ਜਿਸ ਤਹਿਤ 15 ਜੁਲਾਈ ਤੋਂ ਬੂਟੇ ਲਗਾਓ ...
ਜਲੰਧਰ, 14 ਮਈ (ਜਸਪਾਲ ਸਿੰਘ)-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਦਿਨੀਂ ਪਟਿਆਲਾ ਵਿਖੇ ਵਾਪਰੀ ਘਟਨਾ 'ਚ ਪੁਲਿਸ ਵਲੋਂ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤੇ ਗਏ ਬਲਜਿੰਦਰ ਸਿੰਘ ਪਰਵਾਨਾ ਦੇ ਹੱਕ 'ਚ ਉਤਰਦੇ ਹੋਏ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਏ ...
ਊਧਨਵਾਲ, 14 ਮਈ (ਪਰਗਟ ਸਿੰਘ)-ਪੁਲਿਸ ਚੌਕੀ ਊਧਨਵਾਲ ਦੇ ਅਧੀਨ ਪਿੰਡ ਖੁਜਾਲਾ ਵਿਖੇ ਮਨੋਹਰ ਸਿੰਘ (28) ਵਾਸੀ ਧਾਰੀਵਾਲ ਸੋਹੀਆਂ ਥਾਣਾ ਸ੍ਰੀ ਹਰਗੋਬਿੰਦਪੁਰ ਨੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਖੁਜਾਲਾ ਦੇ ਘਰ ਜਾ ਕੇ ਨਾਜਾਇਜ਼ ਪਿਸਤੌਲ ਨਾਲ ...
ਚੰਡੀਗੜ੍ਹ, 14 ਮਈ (ਅਜੀਤ ਬਿਊਰੋ)- ਪੰਜਾਬ 'ਚ ਅੱਜ ਕੋਰੋਨਾ ਵਾਇਰਸ ਦੇ 22 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 28 ਮਰੀਜ਼ ਸਿਹਤਯਾਬ ਹੋਏ ਹਨ | ਅੱਜ ਆਏ ਨਵੇਂ ਮਾਮਲਿਆਂ 'ਚ ਐਸ.ਏ.ਐਸ. ਨਗਰ ਤੋਂ 10, ਲੁਧਿਆਣਾ ਤੋਂ 7, ਕਪੂਰਥਲਾ ਤੋਂ 2, ਬਠਿੰਡਾ, ਰੋਪੜ, ਫਾਜ਼ਿਲਕਾ ਤੋਂ 1-1 ਨਵਾਂ ਮਾਮਲਾ ...
ਬਮਿਆਲ, 14 ਮਈ (ਰਾਕੇਸ਼ ਸ਼ਰਮਾ)-ਬੀ.ਐਸ.ਐਫ. ਵਲੋਂ ਬਮਿਆਲ ਸੈਕਟਰ ਵਿਖੇ ਅੱਜ ਸ਼ਾਮ ਸਮੇਂ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਕਾਬੂ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਸ਼ਾਮ ਸਮੇਂ ਬੀ.ਐੱਸ.ਐੱਫ. ਦੇ ਜਵਾਨ ਜੈਤਪੁਰ ਪੋਸਟ 'ਤੇ ਗਸ਼ਤ ਕਰ ਰਹੇ ਸਨ ਕਿ ਇਸੇ ਦੌਰਾਨ ਇਕ ...
ਐੱਸ. ਏ. ਐੱਸ. ਨਗਰ, 14 ਮਈ (ਤਰਵਿੰਦਰ ਸਿੰਘ ਬੈਨੀਪਾਲ)- ਸਿੱਖ ਆਗੂ ਬਲਦੇਵ ਸਿੰਘ ਸਿਰਸਾ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਸ਼੍ਰੇਣੀ ਦੀ ਪੰਜਾਬ ਦਾ ਇਤਿਹਾਸ ਵਿਸ਼ੇ ਦੀਆਂ ਪ੍ਰਾਈਵੇਟ ਪ੍ਰਕਾਸ਼ਕਾਂ ਦੀਆਂ 3 ਪੁਸਤਕਾਂ 'ਚ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ...
ਲੁਧਿਆਣਾ, 14 ਮਈ (ਸਲੇਮਪੁਰੀ)-ਅੱਜ ਇੱਥੇ ਫੂਡ ਗ੍ਰੇਨ ਏਜੰਸੀ ਦਰਜਾਚਾਰ ਅਤੇ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਡੈਲੀਗੇਟਸ ਦੀ ਸੂਬਾ ਪੱਧਰੀ ਮੀਟਿੰਗ ਹੋਈ, ਜਿਸ 'ਚ ਸੂਬਾ ਭਰ 'ਚੋਂ ਵੱਖੋ-ਵੱਖ ਫੂਡ ਗ੍ਰੇਨ ਏਜੰਸੀਜ਼ 'ਚੋਂ ਦਰਜਾਚਾਰ ਅਤੇ ਠੇਕਾ ਮੁਲਾਜ਼ਮਾਂ ਦੇ ...
ਡੇਹਲੋਂ, 14 ਮਈ (ਅੰਮਿ੍ਤਪਾਲ ਸਿੰਘ ਕੈਲੇ)-ਡੇਹਲੋਂ ਤੋਂ ਲੁਧਿਆਣਾ ਸੜਕ 'ਤੇ ਕੈਂਡ ਨਹਿਰ ਪੁਲ ਨੇੜੇ ਰਾਧੇਸ਼ਾਮ ਗਊਧਾਮ ਕੈਂਡ ਦੇ ਨਜ਼ਦੀਕ ਅੱਜ ਮਕਾਨ ਦਾ ਲੈਂਟਰ ਪਾਉਣ ਸਮੇਂ ਇਕ ਮਿਸਤਰੀ ਅਤੇ ਇਕ ਮਜ਼ਦੂਰ ਦੀ ਛੱਤ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ...
ਸ਼ਾਮਚੁਰਾਸੀ, 14 ਮਈ (ਗੁਰਮੀਤ ਸਿੰਘ ਖ਼ਾਨਪੁਰੀ)- ਡੇਰਾ ਬਾਬਾ ਜਵਾਹਰ ਦਾਸ ਬ੍ਰਾਂਚ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਚੈਰੀਟੇਬਲ ਟਰੱਸਟ ਪਿੰਡ ਸੂਸਾਂ ਵਲੋਂ ਗਿਆਨੀ ਹਰਨਾਮ ਸਿੰਘ ਖਾਲਸਾ ਭਿੰਡਰਾਵਾਲੇ ਮੁਖੀ ਦਮਦਮੀ ਟਕਸਾਲ ਦੇ ਪ੍ਰਬੰਧਾਂ ਹੇਠ ਕਰਵਾਏ ਗਏ ...
ਚੰਡੀਗੜ੍ਹ, 14 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਪਰ ਮਾਹਿਰਾਂ ਅਨੁਸਾਰ ਸੁਨੀਲ ਜਾਖੜ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿਣ ਦੀ ...
ਮਾਨਸਾ/ਚਾਉਕੇ, 14 ਮਈ- ਵਸ਼ਿੰਦਰ ਕੌਰ ਦਾ ਜਨਮ 2 ਜੂਨ 1937 ਨੂੰ ਪਿੰਡ ਰੜਿਆਲ (ਪਾਕਿਸਤਾਨ) ਵਿਖੇ ਮੇਜਰ ਮਕਸੂਦਨ ਸਿੰਘ ਦੇ ਘਰ ਮਾਤਾ ਕਿਰਪਾਲ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਦੇ ਬਚਪਨ ਦਾ ਜ਼ਿਆਦਾ ਸਮਾਂ ਪਟਿਆਲਾ ਵਿਖੇ ਹੀ ਬੀਤਿਆ, ਕਿਉਂਕਿ ਪਿਤਾ ਪਟਿਆਲਾ ਵਿਖੇ ਮੇਜਰ ਦੀ ...
ਚੰਡੀਗੜ੍ਹ, 14 ਮਈ (ਵਿਕਰਮਜੀਤ ਸਿੰਘ ਮਾਨ)-ਕੇਂਦਰ ਸਰਕਾਰ ਵਲੋਂ ਕਣਕ ਦੇ ਖ਼ਰੀਦ ਨਿਯਮਾਂ 'ਚ ਢਿੱਲ ਦਿੱਤੀ ਗਈ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ | ਮੁੱਖ ਮੰਤਰੀ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ...
ਮੁੱਲਾਂਪੁਰ-ਦਾਖਾ, 14 ਮਈ (ਨਿਰਮਲ ਸਿੰਘ ਧਾਲੀਵਾਲ)-ਭਵਨ ਰਕਬਾ-ਮੰਡੀ ਮੁੱਲਾਂਪੁਰ (ਲੁਧਿ:) ਤੋਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੇ ਪ੍ਰਧਾਨ ਕਿ੍ਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਕਨਵੀਨਰ ਪਿ੍ੰਸੀਪਲ ਬਲਦੇਵ ਬਾਵਾ, ਪੰਜਾਬ ...
ਪਟਿਆਲਾ, 14 ਮਈ (ਅ.ਸ. ਆਹਲੂਵਾਲੀਆ)- ਪਟਿਆਲਾ ਸ਼ਹਿਰ 'ਚ ਲੰਘੀ 29 ਅਪ੍ਰੈਲ ਨੂੰ ਦੋ ਧੜਿਆਂ 'ਚ ਵਾਪਰੀ ਹਿੰਸਕ ਘਟਨਾ ਸੰਬੰਧੀ ਜਮਹੂਰੀ ਅਧਿਕਾਰ ਸਭਾ ਪੰਜਾਬ ਵਲੋਂ ਆਪਣੀ ਇਕ ਤੱਥ ਖੋਜ ਰਿਪੋਰਟ ਇਸ ਸਾਰੇ ਘਟਨਾਕ੍ਰਮ 'ਤੇ ਜਾਰੀ ਕੀਤੀ ਗਈ | ਜਿਸ ਮੁਤਾਬਿਕ ਘਟਨਾ ਦਾ ਕਾਰਨ ਬਣੇ ...
ਚੰਡੀਗੜ੍ਹ, 14 ਮਈ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਚੱਲ ਰਹੇ ਬਿਜਲੀ ਸ਼ਨਾਖ਼ਤ ਬਾਰੇ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਸੂਬੇ 'ਚ ਬਿਜਲੀ ਨੂੰ ਲੈ ਕੇ ਬਣੀ ਹੋਈ ਸਮੱਸਿਆ ਜਲਦੀ ਖ਼ਤਮ ਹੋ ਜਾਵੇਗੀ | 'ਆਪ' ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ...
ਚੰਡੀਗੜ੍ਹ, 14 ਮਈ (ਅਜੀਤ ਬਿਊਰੋ)-ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪਾਰਟੀ ਪੱਧਰ 'ਤੇ ਕੀਤੇ ਵਾਅਦਿਆਂ ਸੰਬੰਧੀ ਬਿਆਨਬਾਜ਼ੀ ਨਹੀਂ ਸੋਭਦੀ | ਉਨ੍ਹਾਂ ਕਿਹਾ ਕਿ ਪੰਜਾਬ 'ਚ ਹਰ ਬਾਲਗ ਔਰਤ ਨੂੰ 1000 ...
ਚੰਡੀਗੜ੍ਹ, 14 ਮਈ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵਲੋਂ ਕਾਂਗਰਸ ਤੋਂ ਅਸਤੀਫ਼ਾ ਦੇਣ 'ਤੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਸੁਨੀਲ ਜਾਖੜ ਕਾਂਗਰਸ ਦੀ ਸਮਾਜ ਨੂੰ ਜਾਤ ਅਤੇ ਧਰਮ ਦੇ ਨਾਂਅ 'ਤੇ ਵੰਡਣ ਵਾਲੀ ਰਾਜਨੀਤੀ ਦਾ ਸ਼ਿਕਾਰ ...
ਜਲੰਧਰ, 14 ਮਈ (ਜਸਪਾਲ ਸਿੰਘ)- ਕੰਟਰੈਕਟਰਜ਼ ਵੈਲਫੇਅਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਅੱਜ ਇੱਥੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਸੜਕੀ ਪ੍ਰਾਜੈਕਟਾਂ 'ਚ ਰਾਜ ਦੇ ਠੇਕੇਦਾਰਾਂ ਨੂੰ ਤਰਜ਼ੀਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX