ਤਾਜਾ ਖ਼ਬਰਾਂ


ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਭਾਰਤ-ਚੀਨ ਸਰਹੱਦੀ ਮਾਮਲਿਆਂ 'ਤੇ ਸਲਾਹ-ਮਸ਼ਵਰੇ ਅਤੇ ਤਾਲਮੇਲ ਲਈ ਕਾਰਜ ਪ੍ਰਣਾਲੀ ਦੀ 27ਵੀਂ ਮੀਟਿੰਗ ਅੱਜ ਹੋਈ
. . .  1 day ago
ਪੁਲਿਸ ਨੇ ਸੀਆਰਪੀਐਫ ਤੇ ਝਾਰਖੰਡ ਜੈਗੁਆਰ ਨਾਲ ਇਕ ਸੰਯੁਕਤ ਆਪ੍ਰੇਸ਼ਨ ਚ ਨਕਸਲੀਆਂ ਦੁਆਰਾ ਲਗਾਏ ਗਏ ਸੱਤ ਆਈਈਡੀ ਕੀਤੇ ਬਰਾਮਦ
. . .  1 day ago
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਮਣੀਪੁਰ ਦੇ ਮੋਰੇਹ ਵਿਚ ਕੁਕੀ ਅਤੇ ਹੋਰ ਭਾਈਚਾਰਿਆਂ ਦੇ ਵਫ਼ਦ ਨਾਲ ਕੀਤੀ ਮੁਲਾਕਾਤ
. . .  1 day ago
ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ ਵਿਸ਼ਾਖਾਪਟਨਮ ਵਿਖੇ ਆਯੋਜਿਤ ਸਮਾਰੋਹ ਦੌਰਾਨ ਬਹਾਦਰੀ ਤੇ ਵਿਲੱਖਣ ਸੇਵਾ ਪੁਰਸਕਾਰ ਕੀਤੇ ਪ੍ਰਦਾਨ
. . .  1 day ago
ਪੜ੍ਹੇ-ਲਿਖੇ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਮੁੱਖ ਮੰਤਰੀ ਨੇ ਅਸਤੀਫ਼ਾ ਦੇਣ ਲਈ ਕੀਤਾ ਮਜਬੂਰ - ਬਾਜਵਾ
. . .  1 day ago
ਚੰਡੀਗੜ੍ਹ ,31 ਮਈ -ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ‘ਆਪ’ ਪੰਜਾਬ ਸਭ ਤੋਂ ਗ਼ੈਰ -ਜਮਹੂਰੀ ਅਤੇ ਕੱਟੜਪੰਥੀ ਪਾਰਟੀ ਹੈ ਜਿਸ ਕੋਲ ਵੱਖੋ-ਵੱਖਰੇ ਵਿਚਾਰਾਂ ...
ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖ਼ਾਤਿਆਂ ਵਿਚ ਜਮਾ ਕਰਵਾਏ 181 ਕਰੋੜ ਰੁਪਏ
. . .  1 day ago
ਚੰਡੀਗੜ੍ਹ, 31 ਮਈ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਾਰਚ-ਅਪ੍ਰੈਲ ਵਿਚ ਬੇਮੌਸਮੀ ਬਰਸਾਤ ਕਾਰਨ....
ਦੁਆਬੇ ਦਾ ਯੂਥ ਅਕਾਲੀ ਦਲ ਅਦਾਰਾ ‘ਅਜੀਤ’ ਨਾਲ ਚੱਟਾਨ ਵਾਂਗ ਖੜ੍ਹਾ -ਸੁਖਦੇਵ ਸਿੰਘ ਨਾਨਕਪੁਰ
. . .  1 day ago
ਸੁਲਤਾਨਪੁਰ ਲੋਧੀ, 31 ਮਈ (ਥਿੰਦ, ਹੈਪੀ, ਲਾਡੀ)- ਵਿਜੀਲੈਂਸ ਵਿਭਾਗ ਵਲੋਂ ਜਾਣਬੁੱਝ ਕੇ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕੀਤੇ ਜਾਣ ਨਾਲ ਸੱਚ ਦੀ ਆਵਾਜ਼ ਨੂੰ.....
ਮੁਕੇਸ਼ ਤੇ ਨੀਤਾ ਅੰਬਾਨੀ ਮੁੜ ਬਣੇ ਦਾਦਾ-ਦਾਦੀ
. . .  1 day ago
ਮਹਾਰਾਸ਼ਟਰ, 31 ਮਈ- ਆਕਾਸ਼ ਅੰਬਾਨੀ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਇਸ ਵਾਰ ਉਨ੍ਹਾਂ ਦੇ ਘਰ ਇਕ ਬੇਟੀ ਨੇ ਜਨਮ ਲਿਆ ਹੈ। ਦੱਸ ਦਈਏ ਕਿ ਦੋਵਾਂ ਦਾ ਇਕ ਬੇਟਾ....
ਵਿਜੀਲੈਂਸ ਵਲੋਂ ਡਾ. ਹਮਦਰਦ ਨੂੰ ਸੰਮਨ ਜਾਰੀ ਕਰਨੇ ਨਿੰਦਣਯੋਗ – ਰੂਬੀ ਸੋਢੀ
. . .  1 day ago
ਹਰਿਆਣਾ, 31 ਮਈ (ਹਰਮੇਲ ਸਿੰਘ ਖੱਖ)- ਸੂਬੇ ਦੀ ਮਾਨ ਵਲੋਂ ਆਪਣੀਆਂ ਨਕਾਮੀਆਂ ਛਪਾਉਣ ਤੇ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਨੂੰ ਉਜਾਗਰ ਕਰਨ ਵਾਲੇ ਅਦਾਰਾ.....
ਪੰਜਾਬ ਪੁਲਿਸ ਨੇ ‘ਓ. ਪੀ. ਐਸ. ਕਲੀਨ’ ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਸ਼ੁਰੂ ਕੀਤੀ ਵੱਡੀ ਕਾਰਵਾਈ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਪੁਲਿਸ ਨੇ ਨਸ਼ਿਆਂ ਦੀ ਤਸਕਰੀ ਵਿਚ ਸ਼ਾਮਿਲ ਵਿਅਕਤੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਰਾਜ ਵਿਆਪੀ ਮੁਹਿੰਮ ‘ਓ.ਪੀ.ਐਸ. ਕਲੀਨ’ ਸ਼ੁਰੂ.....
ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਦੀ ਮੌਤ
. . .  1 day ago
ਜੈਤੋ, 31 ਮਈ (ਗੁਰਚਰਨ ਸਿੰਘ ਗਾਬੜੀਆ)- ਨੇੜਲੇ ਪਿੰਡ ਢੈਪਈ ਵਿਖੇ ਕੁਝ ਵਿਅਕਤੀਆਂ ਵਲੋਂ ਤੇਜ਼ ਹਥਿਆਰਾਂ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਦੀ ਮੌਤ ’ਤੇ ਦੋ ਵਿਅਕਤੀਆਂ ਦੇ ਗੰਭੀਰ ਰੂਪ ਵਿਚ ਫੱਟੜ ਹੋਣ ਦਾ ਪਤਾ ਲੱਗਿਆ ਹੈ। ਸਥਾਨਕ ਪੁਲਿਸ ਨੂੰ ਸੂਚਨਾ ਮਿਲਦਿਆਂ.....
ਮੈਨੂੰ ਮਾਨਸਿਕ ਤੌਰ ’ਤੇ ਕੀਤਾ ਜਾ ਰਿਹਾ ਪਰੇਸ਼ਾਨ- ਚਰਨਜੀਤ ਸਿੰਘ ਚੰਨੀ
. . .  1 day ago
ਚੰਡੀਗੜ੍ਹ, 31 ਮਈ (ਦਵਿੰਦਰ ਸਿੰਘ)- ਪਿਛਲੇ ਸਵਾ ਸਾਲ ਤੋਂ ਜਦੋਂ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ....
ਬਿ੍ਜ ਭੂਸ਼ਣ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ’ਤੇ ਭਰੋਸਾ ਰੱਖਣ ਪਹਿਲਵਾਨ- ਅਨੁਰਾਗ ਠਾਕੁਰ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਵਾਨਾਂ ਨੂੰ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਸਬਰ ਰੱਖਣ ਲਈ ਕਿਹਾ ਹੈ ਇਸ....
ਜੇਕਰ ਮੇਰੇ ’ਤੇ ਦੋਸ਼ ਸਾਬਤ ਹੋਏ ਤਾਂ ਮੈਂ ਆਪਣੇ ਆਪ ਨੂੰ ਫ਼ਾਂਸੀ ਲਗਾ ਲਵਾਂਗਾ- ਬਿ੍ਜ ਭੂਸ਼ਨ
. . .  1 day ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੇਰੇ ’ਤੇ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ, ਤਾਂ ਮੈਂ ਆਪਣੇ ਆਪ....
ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਭਾਰਤ ਪਹੁੰਚੇ ਨਿਪਾਲ ਦੇ ਪ੍ਰਧਾਨ ਮੰਤਰੀ
. . .  1 day ago
ਨਵੀਂ ਦਿੱਲੀ, 31 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ....
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਦੇ ਮੱਦੇਨਜ਼ਰ ਡੇਹਲੋਂ ਵਿਖੇ ਰੋਸ ਧਰਨਾ ਸ਼ੁਰੂ
. . .  1 day ago
ਡੇਹਲੋਂ,(ਲੁਧਿਆਣਾ) 31 ਮਈ (ਅੰਮ੍ਰਿਤਪਾਲ ਸਿੰਘ ਕੈਲੇ)- ਭਗਵੰਤ ਮਾਨ ਸਰਕਾਰ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਭੇਜਣ ਦੇ ਰੋਸ ਵਜੋਂ ਜ਼ਿਲ੍ਹਾ.....
ਪੰਜਾਬ ਸਰਕਾਰ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ
. . .  1 day ago
ਮੰਡੀ ਘੁਬਾਇਆ, 31 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦਾ ਆਮ ਆਦਮੀ ਮੁਹੱਲਾ ਕਲੀਨਿਕ ਆਮ ਲੋਕਾਂ ਦੀ ਲੁੱਟ ਦਾ ਕੇਂਦਰ ਬਣ ਗਿਆ ਹੈ। ਸਰਕਾਰ ਦੇ ਦਾਅਵੇ....
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਕੇਂਦਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ
. . .  1 day ago
ਸਠਿਆਲਾ, 31 ਮਈ (ਸਫ਼ਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪ੍ਰੀਖਿਆ ਕੇਂਦਰ ਦੂਰ ਦੂਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆਏ ਹਨ। ਕਸਬਾ ਸਠਿਆਲਾ ਦੇ ਵਿਦਿਆਰਥੀਆਂ ਨੇ....
ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਖ਼ਾਲਸਾ ਕਾਲਜ ਦੇ ਬਾਹਰ ਰੋਸ ਧਰਨਾ
. . .  1 day ago
ਅੰਮ੍ਰਿਤਸਰ , 31 ਮਈ (ਜਸਵੰਤ ਸਿੰਘ ਜੱਸ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਪ੍ਰਾਈਵੇਟ ਕਾਲਜਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਅੱਜ ਖ਼ਾਲਸਾ ਕਾਲਜ ਗਵਰਨਿੰਗ....
ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ
. . .  1 day ago
ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ....
ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ
. . .  1 day ago
ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ.....
ਪੰਜਾਬ ਕੈਬਨਿਟ ਵਿਚ ਫ਼ੇਰਬਦਲ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
. . .  1 day ago
ਚੰਡੀਗੜ੍ਹ, 31 ਮਈ- ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਕੀਤਾ ਗਿਆ। ਹੁਣ ਕੈਬਨਿਟ ਵਿਚ ਸਾਬਕਾ.....
ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
. . .  1 day ago
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ....
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ, ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
. . .  1 day ago
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
ਹੋਰ ਖ਼ਬਰਾਂ..
ਜਲੰਧਰ : ਐਤਵਾਰ 2 ਜੇਠ ਸੰਮਤ 554

ਬਰਨਾਲਾ

ਪਿੰਡ ਰੂੜੇਕੇ ਖ਼ੁਰਦ ਨਜ਼ਦੀਕ ਉਸਾਰੀ ਅਧੀਨ ਫ਼ੈਕਟਰੀ ਦੇ ਵਿਰੋਧ 'ਚ ਕਿਸਾਨ ਜਥੇਬੰਦੀ ਸਿੱਧੂਪੁਰ ਵਲੋਂ ਵਿਸ਼ਾਲ ਰੋਸ ਧਰਨਾ

ਰੂੜੇਕੇ ਕਲਾਂ, 14 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਪਿੰਡ ਰੂੜੇਕੇ ਖ਼ੁਰਦ ਨਜ਼ਦੀਕ ਉਸਾਰੀ ਅਧੀਨ ਫ਼ੈਕਟਰੀ ਖ਼ਿਲਾਫ਼ ਪਿਛਲੇ ਸੱਤ ਮਹੀਨਿਆਂ ਤੋਂ ਲਗਾਤਾਰ ਚੱਲ ਰਹੇ ਰੋਸ ਧਰਨੇ 'ਚ ਅੱਜ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਜਥੇਬੰਦੀ ਦੇ ਪੰਜਾਬ ਭਰ ਵਿਚੋਂ ਹਜ਼ਾਰਾਂ ਦੀ ਵੱਡੀ ਗਿਣਤੀ ਵਿਚ ਸਮਰਥਕਾਂ ਨੇ ਰੋਸ ਧਰਨੇ ਵਿਚ ਸ਼ਮੂਲੀਅਤ ਕਰ ਕੇ ਪੰਜਾਬ ਸਰਕਾਰ ਅਤੇ ਫ਼ੈਕਟਰੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਫ਼ੈਕਟਰੀਆਂ ਲਗਾਉਣ ਲਈ ਜ਼ਮੀਨਾਂ ਪੰਜਾਬ ਦੇ ਕਿਸਾਨਾਂ ਦੀਆਂ ਰੋਕੀਆਂ ਜਾ ਰਹੀਆਂ ਹਨ, ਹਵਾ ਤੇ ਪਾਣੀ ਪੰਜਾਬ ਦਾ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ ਪਰ ਰੁਜ਼ਗਾਰ ਪ੍ਰਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪਿੰਡ ਰੂੜੇਕੇ ਖ਼ੁਰਦ ਅਤੇ ਬੱਲ੍ਹੋ ਜ਼ਿਲ੍ਹਾ ਬਠਿੰਡਾ ਅਤੇ ਬਰਨਾਲਾ ਦੀ ਹੱਦ 'ਤੇ ਲਗਾਈ ਜਾ ਰਹੀ ਫ਼ੈਕਟਰੀ ਪ੍ਰਬੰਧਕਾਂ ਵਲੋਂ ਜਥੇਬੰਦੀ 'ਤੇ ਰਿਸ਼ਵਤਖ਼ੋਰੀ ਦੇ ਝੂਠੇ ਦੋਸ਼ ਲਗਾਏ ਹਨ | ਜਦੋਂ ਤੱਕ ਫ਼ੈਕਟਰੀ ਪ੍ਰਬੰਧਕ ਲਗਾਏ ਗਏ ਦੋਸ਼ਾਂ ਸਬੰਧੀ ਸਪਸ਼ਟ ਜਾਂ ਮੁਆਫ਼ੀ ਨਹੀਂ ਮੰਗਦੇ ਰੋਸ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ | ਸੂਬਾ ਆਗੂ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਫ਼ੈਕਟਰੀ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦੇ ਸਬੰਧਿਤ ਅਧਿਕਾਰੀਆਂ ਵਲੋਂ ਇਲਾਕਾ ਨਿਵਾਸੀਆਂ ਨੂੰ ਲਾਲਚ ਦੇ ਕੇ ਪਾੜ ਕੇ ਵਿਰੋਧ ਕਰਨ ਵਾਲੇ ਬਾਕੀ ਵਿਅਕਤੀਆਂ ਦੀ ਆਵਾਜ਼ ਨੂੰ ਦਬਾ ਕੇ ਧੱਕੇਸ਼ਾਹੀ ਨਾਲ ਫ਼ੈਕਟਰੀ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਲਾਕਾ ਨਿਵਾਸੀਆਂ ਨਾਲ ਕਿਸੇ ਵੀ ਕੀਮਤ 'ਤੇ ਧੱਕੇਸ਼ਾਹੀ ਨਹੀਂ ਹੋਣ ਦੇਵਾਂਗੇ | ਸਰਕਾਰ ਅਤੇ ਫ਼ੈਕਟਰੀ ਪ੍ਰਬੰਧਕਾਂ ਦੀ ਹਰ ਧੱਕੇਸ਼ਾਹੀ ਦਾ ਡਟ ਕੇ ਜਵਾਬ ਦੇਵਾਂਗੇ | ਧਰਨੇ ਨੂੰ ਜਗਵੀਰ ਸਿੰਘ ਸਿੱਧੂਪੁਰ ਸੀਨੀਅਰ ਮੀਤ ਪ੍ਰਧਾਨ, ਰੇਸ਼ਮ ਸਿੰਘ, ਯਾਤਰੀ ਸਿੰਘ ਸੰਗਰੂਰ, ਪ੍ਰਗਟ ਸਿੰਘ ਫ਼ਾਜ਼ਿਲਕਾ, ਬਲੌਰ ਸਿੰਘ ਬਰਨਾਲਾ, ਸੁਖਦੇਵ ਸਿੰਘ ਮੁਕਤਸਰ ਸਾਹਿਬ, ਜਸਵੀਰ ਸਿੰਘ ਰੂੜੇਕੇ, ਜੱਗਾ ਸਿੰਘ ਪੱਖੋ ਕਲਾਂ, ਜੋਧਾ ਨੰਗਲਾ, ਗੁਰਮੇਲ ਸਿੰਘ, ਜਸਪਾਲ ਸਿੰਘ, ਹਰਮੀਤ ਸਿੰਘ ਮਾਨਸਾ, ਬੋਹੜ ਸਿੰਘ ਰੁਪਈਆ ਵਾਲਾ, ਜਗਜੀਤ ਸਿੰਘ ਮਾਨਸਾ, ਲਖਬੀਰ ਸਿੰਘ ਅਕਾਲੀਆ, ਬੂਟਾ ਸਿੰਘ ਅਕਲੀਆ ਨੇ ਵੀ ਸੰਬੋਧਨ ਕੀਤਾ |

ਅੰਦਰਲੇ ਬੱਸ ਸਟੈਂਡ 'ਤੇ ਨਾਜਾਇਜ਼ ਕਬਜ਼ੇ ਨੂੰ ਲੈ ਕੇ ਦੁਕਾਨਦਾਰਾਂ ਨੇ ਨਗਰ ਕੌਂਸਲ ਵਿਰੁੱਧ ਕੀਤੀ ਨਾਅਰੇਬਾਜ਼ੀ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਸ਼ਹਿਰ ਦੇ ਅੰਦਰਲੇ ਬੱਸ ਸਟੈਂਡ 'ਤੇ ਸਥਿਤ ਦੁਕਾਨਦਾਰਾਂ ਵਲੋਂ ਨਾਜਾਇਜ਼ ਕਬਜ਼ੇ ਨੂੰ ਲੈ ਕੇ ਨਗਰ ਕੌਂਸਲ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੇ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਰਾਕੇਸ਼ ...

ਪੂਰੀ ਖ਼ਬਰ »

ਵਿਧਾਇਕ ਪੰਡੋਰੀ ਨੇ ਪੀੜਤ ਕਿਸਾਨਾਂ ਨੂੰ ਜਥੇਬੰਦੀ ਦੀ ਹਾਜ਼ਰੀ ਵਿਚ ਇਕ ਵਾਰ ਫਿਰ ਦਿੱਤਾ ਭਰੋਸਾ

ਟੱਲੇਵਾਲ, 14 ਮਈ (ਸੋਨੀ ਚੀਮਾ)-ਸਹਿਕਾਰੀ ਸਭਾ ਪੱਖੋਕੇ ਅਤੇ ਮੱਲੀਆਂ ਪਿੰਡਾਂ ਨਾਲ ਸਬੰਧਤ ਸੈਂਕੜੇ ਕਿਸਾਨਾਂ ਨਾਲ ਪਿਛਲੇ ਸਮੇਂ ਦੌਰਾਨ ਸਭਾ ਦੇ ਸਕੱਤਰ ਗੁਰਚਰਨ ਸਿੰਘ ਵਲੋਂ ਕੀਤੇ ਕਰੋੜਾਂ ਦੇ ਗ਼ਬਨ ਮਾਮਲੇ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ...

ਪੂਰੀ ਖ਼ਬਰ »

ਪੰਜਾਬ ਦੇ ਸਮੂਹ ਡੀਪੂ ਹੋਲਡਰ ਕੱਲ੍ਹ ਚੰਡੀਗੜ੍ਹ ਵਿਚ ਦੇਣਗੇ ਧਰਨਾ- ਬਿੰਦਰ ਉਗੋਕੇ

ਸ਼ਹਿਣਾ, 14 ਮਈ (ਸੁਰੇਸ਼ ਗੋਗੀ)-ਪੰਜਾਬ 'ਚ ਨਵੀਂ ਸਰਕਾਰ ਵਲੋਂ ਡਿਪੂ ਹੋਲਡਰਾਂ ਨੂੰ ਖ਼ਤਮ ਕਰਨ ਦੀਆਂ ਬਣਾਈਆਂ ਜਾ ਰਹੀਆਂ ਨੀਤੀਆਂ ਦੇ ਖ਼ਿਲਾਫ਼ ਪੰਜਾਬ ਦੇ ਡਿਪੂ ਹੋਲਡਰਾਂ ਨੇ 16 ਮਈ ਨੂੰ ਖ਼ੁਰਾਕ ਤੇ ਸਪਲਾਈ ਦਫ਼ਤਰ ਦੇ ਹੈੱਡ ਕੁਆਟਰ ਅਨਾਜ ਭਵਨ ਵਿਖੇ ਸੁਖਵਿੰਦਰ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚੋਂ ਬਰੀ

ਬਰਨਾਲਾ, 14 ਮਈ (ਨਰਿੰਦਰ ਅਰੋੜਾ)-ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਕਮਲਜੀਤ ਲਾਬਾਂ ਦੀ ਅਦਾਲਤ ਵਲੋਂ ਨਾਬਾਲਗ ਲੜਕੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਦੋਸ਼ੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ...

ਪੂਰੀ ਖ਼ਬਰ »

-ਮਾਮਲਾ ਸਾਜਿਸ਼ ਅਤੇ ਜਾਅਲਸਾਜ਼ੀ ਕਰ ਕੇ ਗੈਰ ਕਾਨੂੰਨੀ ਢੰਗ ਨਾਲ ਵਸੀਕਾ ਕਰਵਾਉਣ ਦਾ-

ਮੁਕੱਦਮੇ ਤਹਿਤ ਹੁਣ ਤੱਕ 6 ਵਿਅਕਤੀ ਗਿ੍ਫ਼ਤਾਰ, ਕੁੱਲ 12 ਵਿਅਕਤੀ ਕੀਤੇ ਜਾ ਚੁੱਕੇ ਹਨ ਨਾਮਜ਼ਦ

ਬਰਨਾਲਾ, 14 ਮਈ (ਰਾਜ ਪਨੇਸਰ)-ਸਾਜ਼ਿਸ਼ ਤੇ ਜਾਲ੍ਹਸਾਜ਼ੀ ਕਰ ਕੇ ਗੈਰਕਾਨੂੰਨੀ ਢੰਗ ਨਾਲ ਵਸੀਕਾ ਕਰਵਾਉਣ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਿਸ ਬਰਨਾਲਾ ਵਲੋਂ 22 ਅਪ੍ਰੈਲ ਨੂੰ ਕੀਤੇ ਗਏ 8 ਵਿਅਕਤੀਆਂ ਉਪਰ ਮੁੱਦਕਮੇ ਤਹਿਤ ਜਿੱਥੇ 2 ਜਣਿਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ...

ਪੂਰੀ ਖ਼ਬਰ »

ਬੇਅੰਤ ਸਿੰਘ ਮਾਂਗਟ ਨੂੰ ਗੁਰਦੁਆਰਾ ਸਿੰਘ ਸਭਾ ਦਾ ਮੁੱਖ ਸੇਵਾਦਾਰ ਥਾਪਿਆ

ਤਪਾ ਮੰਡੀ, 14 ਮਈ (ਪ੍ਰਵੀਨ ਗਰਗ)-ਗੁਰਦੁਆਰਾ ਸਿੰਘ ਸਭਾ ਤਪਾ ਦੀ ਇਕ ਮੀਟਿੰਗ ਗੁਰਦੁਆਰਾ ਸਾਹਿਬ ਵਿਖੇ ਹੋਈ, ਜਿਸ ਵਿਚ ਕਮੇਟੀ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ | ਇਸ ਮੀਟਿੰਗ 'ਚ ਪਹਿਲੀ ਕਮੇਟੀ ਨੂੰ ਭੰਗ ਕਰ ਕੇ ਸਰਬਸੰਮਤੀ ਨਾਲ ਬੇਅੰਤ ਸਿੰਘ ਮਾਂਗਟ ਨੂੰ ਗੁਰਦੁਆਰਾ ...

ਪੂਰੀ ਖ਼ਬਰ »

ਸੱਚਖੰਡ ਵਾਸੀ ਸੰਤ ਹਰਨਾਮ ਸਿੰਘ ਮਹਿਲ ਕਲਾਂ ਦੀ ਸਾਲਾਨਾ ਬਰਸੀ ਮਨਾਈ

ਮਹਿਲ ਕਲਾਂ, 14 ਮਈ (ਅਵਤਾਰ ਸਿੰਘ ਅਣਖੀ)-ਨਾਨਕਸਰ ਸੰਪਰਦਾਇ ਦੇ 13ਵੇਂ ਠਾਠ ਨਾਨਕਸਰ ਮਹਿਲ ਕਲਾਂ (ਬਰਨਾਲਾ) ਵਿਖੇ ਪੰਜਵਾਂ ਬਰਸੀ ਸਮਾਗਮ ਮੁੱਖ ਸੇਵਾਦਾਰ ਸੰਤ ਬਾਬਾ ਕੇਹਰ ਸਿੰਘ ਦੀ ਅਗਵਾਈ ਹੇਠ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ | ਇਸ ਮੌਕੇ ਸੱਚਖੰਡ ਵਾਸੀ ਸੰਤ ਬਾਬਾ ...

ਪੂਰੀ ਖ਼ਬਰ »

ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਐਨ.ਸੀ.ਸੀ ਕੈਂਪ ਲਗਾਇਆ

ਬਰਨਾਲਾ, 14 ਮਈ (ਅਸ਼ੋਕ ਭਾਰਤੀ)-ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਐਨ.ਸੀ.ਸੀ. ਕੈਂਪ ਲਗਾਇਆ ਗਿਆ | ਇਸ ਮੌਕੇ 20 ਪੰਜਾਬ ਐੱਨ.ਸੀ.ਸੀ. ਬਠਿੰਡਾ ਤੋਂ ਆਰਮੀ ਅਫ਼ਸਰ ਕਰਨਲ ਕੇ.ਐਸ ਮਾਥੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਰਮੀ ਅਫ਼ਸਰਾਂ ਵਲੋਂ ਐਨ.ਸੀ.ਸੀ. ਕੈਂਪ ...

ਪੂਰੀ ਖ਼ਬਰ »

ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਕੁਇਜ਼ ਮੁਕਾਬਲੇ ਕਰਵਾਏ

ਧਨੌਲਾ, 14 ਮਈ (ਜਤਿੰਦਰ ਸਿੰਘ ਧਨੌਲਾ)-ਗਰੀਨ ਫ਼ੀਲਡ ਕਾਨਵੈਂਟ ਸਕੂਲ ਦਾਨਗੜ੍ਹ ਵਿਖੇ ਵਿਦਿਆਰਥੀਆਂ ਦੀ ਬੌਧਿਕਤਾ ਨੂੰ ਤੇਜ਼ ਕਰਨ ਦੇ ਲਈ ਕੋਆਰਡੀਨੇਟਰ ਰੇਖਾ ਦੇਵਗਨ ਦੀ ਦੇਖ-ਰੇਖ ਵਿਚ ਵਿਸ਼ੇਸ਼ ਤੌਰ 'ਤੇ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ...

ਪੂਰੀ ਖ਼ਬਰ »

'ਆਪ' ਸਰਕਾਰ ਦੀ ਨੀਅਤ ਅਤੇ ਨੀਤੀ ਸਿਰਫ਼ ਲੋਕਾਂ ਨੂੰ ਸਹੂਲਤਾਂ ਦੇਣ ਵਾਲੀ-ਵਿਧਾਇਕ ਪੰਡੋਰੀ

ਟੱਲੇਵਾਲ, 14 ਮਈ (ਸੋਨੀ ਚੀਮਾ)-ਮੁੱਖ ਮੰਤਰੀ ਪੰਜਾਬ ਸ: ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਦੀ ਨੀਅਤ ਅਤੇ ਨੀਤੀ ਸਿਰਫ਼ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਵਾਲੀ ਹੈ | ਇਹ ਸ਼ਬਦ ਕੁਲਵੰਤ ਸਿੰਘ ਪੰਡੋਰੀ ਵਿਧਾਇਕ ਹਲਕਾ ਮਹਿਲ ਕਲਾਂ ਨੇ ਪਿੰਡ ਪੱਖੋਕੇ ਵਿਖੇ ...

ਪੂਰੀ ਖ਼ਬਰ »

ਪ੍ਰਵਾਸੀ ਲੇਖਕ ਹਰੀਪਾਲ ਦੀ ਪੁਸਤਕ 'ਪੂੰਜੀਵਾਦ ਬਨਾਮ ਧਰਤੀ ਦੀ ਹੋਂਦ' ਲੋਕ ਅਰਪਣ

ਬਰਨਾਲਾ, 14 ਮਈ (ਅਸ਼ੋਕ ਭਾਰਤੀ)-ਪ੍ਰਦੇਸੀ ਕਲਾ ਮੰਚ ਬਰਨਾਲਾ ਵਲੋਂ ਪੰਜਾਬ ਆਈ.ਟੀ. ਆਈ ਬਰਨਾਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਸਿੱਧ ਨਾਵਲਕਾਰ ਸ੍ਰੀ ਓਮ ਪ੍ਰਕਾਸ਼ ਗਾਸੋ, ਮੰਚ ਦੇ ਪ੍ਰਧਾਨ ਪਰਮਜੀਤ ਮਾਨ­ ਕਲਾਕਾਰ ...

ਪੂਰੀ ਖ਼ਬਰ »

ਹਿੰਦੂ ਸਮਾਜ ਨੇ ਸ੍ਰੀ ਦੁਰਗਾ ਚਾਲੀਸਾ ਦੇ ਸਮੂਹਿਕ ਪਾਠ ਕੀਤੇ

ਬਰਨਾਲਾ, 14 ਮਈ (ਨਰਿੰਦਰ ਅਰੋੜਾ)-ਸਮੂਹ ਹਿੰਦੂ ਸਮਾਜ ਬਰਨਾਲਾ ਵਲੋਂ ਸਥਾਨਕ ਪ੍ਰਾਚੀਨ ਗਊਸ਼ਾਲਾ ਰਾਧਾ ਕ੍ਰਿਸ਼ਨ ਮੰਦਰ ਵਿਖੇ ਸ੍ਰੀ ਦੁਰਗਾ ਚਾਲੀਸਾ ਦੇ ਸਮੂਹਿਕ ਪਾਠ ਕੀਤੇ ਗਏ | ਗੱਲਬਾਤ ਕਰਦਿਆਂ ਦਰਸ਼ਨ ਟੱਲੇਵਾਲੀਆ ਜ਼ਿਲ੍ਹਾ ਪ੍ਰਧਾਨ ਅੰਤਰ ਰਾਸ਼ਟਰੀ ਹਿੰਦੂ ...

ਪੂਰੀ ਖ਼ਬਰ »

ਬਾਬਾ ਆਤਮਾ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਰੂੜੇਕੇ ਕਲਾਂ, 14 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਗੁਰਦੁਆਰਾ ਕਥਾ ਪ੍ਰਕਾਸ਼ ਸਾਹਿਬ ਧੂਰਕੋਟ ਦੇ ਮੁੱਖ ਸੇਵਾਦਾਰ ਸੰਤ ਬਾਬਾ ਆਤਮਾ ਸਿੰਘ ਜੀ ਧੂਰਕੋਟ ਸਾਬਕਾ ਅੰਤਰਿੰਗ ਕਮੇਟੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਮਾਤਾ ਹਰਦਿਆਲ ਕੌਰ ...

ਪੂਰੀ ਖ਼ਬਰ »

ਸੰਤ ਬਾਬਾ ਸੋਹਨ ਦਾਸ ਜੀ ਮਹਾਨ ਤਪੱਸਵੀਆਂ ਵਿਚੋਂ ਇਕ ਸਨ-ਗੁਰਦੀਪ ਸਿੰਘ ਬਾਠ-ਪ੍ਰਬੰਧਕਾਂ ਵਲੋਂ ਪਤਵੰਤਿਆਂ ਨੂੰ ਕੀਤਾ ਗਿਆ ਸਨਮਾਨਿਤ

ਧਨੌਲਾ, 14 ਮਈ (ਜਤਿੰਦਰ ਸਿੰਘ ਧਨੌਲਾ)-ਸੰਤ ਬਾਬਾ ਸੋਹਨ ਦਾਸ ਜੀ ਮਹਾਨ ਤਪੱਸਵੀਆਂ ਵਿਚੋਂ ਇਕ ਸਨ, ਜਿਨ੍ਹਾਂ ਨੇ ਕਈ ਵਰ੍ਹੇ ਇਸ ਤਪ ਅਸਥਾਨ 'ਤੇ ਬੈਠ ਕੇ ਸਿਮਰਨ ਕੀਤਾ ਅਤੇ ਹਜ਼ਾਰਾਂ ਹੀ ਕੁਰਾਹੇ ਪਏ ਪ੍ਰਾਣੀਆਂ ਨੂੰ ਨਾਮ ਸਿਮਰਨ ਨਾਲ ਜੋੜਿਆ | ਇਹ ਪ੍ਰਗਟਾਵਾ ਆਮ ਆਦਮੀ ...

ਪੂਰੀ ਖ਼ਬਰ »

ਨੌਸਰਬਾਜ਼ਾਂ ਨੇ ਏ.ਟੀ.ਐਮ ਕਾਰਡ ਬਦਲ ਕੇ 81 ਹਜਾਰ ਰੂਪਏ ਦੀ ਮਾਰੀ ਠੱਗੀ

ਸੁਨਾਮ ਊਧਮ ਸਿੰਘ ਵਾਲਾ, 14 ਮਈ (ਭੁੱਲਰ, ਧਾਲੀਵਾਲ)- ਦੋ ਨੌਸਰਬਾਜ਼ਾਂ ਵਲੋਂ ਚਲਾਕੀ ਨਾਲ ਏ.ਟੀ.ਐਮ ਕਾਰਡ ਬਦਲ ਕੇ ਇੱਕ ਵਿਅਕਤੀ ਦੇ ਬੈਂਕ ਖਾਤੇ ਵਿਚੋਂ 81 ਹਜਾਰ ਦੇ ਕਰੀਬ ਰਕਮ ਕਢਵਾ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਸੁਨਾਮ ਪੁਲਿਸ ਵਲੋਂ ਇਸ ਸਬੰਧੀ ਦੋ ਅਣਪਛਾਤੇ ...

ਪੂਰੀ ਖ਼ਬਰ »

ਸੇਵਾ ਕੇਂਦਰ ਕਰਮਚਾਰੀਆਂ ਵਲੋਂ ਕੱਲ੍ਹ ਕਲਮਛੋੜ ਹੜਤਾਲ ਦਾ ਐਲਾਨ

ਸੰਗਰੂਰ, 14 ਮਈ (ਦਮਨਜੀਤ ਸਿੰਘ) - ਪਿਛਲੇ 6 ਸਾਲਾਂ ਤੋਂ ਸੇਵਾ ਕੇਂਦਰ ਵਿਚ ਕੰਮ ਕਰਦੇ ਆ ਰਹੇ ਸੇਵਾ ਕੇਂਦਰ ਕਰਮਚਾਰੀਆਂ ਨੇ ਆਪਣੀਆਂ ਨਿਗੂਣੀਆਂ ਤਨਖ਼ਾਹਾਂ ਨੂੰ ਵਧਾਉਣ ਸਬੰਧੀ ਅੱਜ ਇੱਕ ਮੰਗ ਪੱਤਰ ਸੰਗਰੂਰ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਮਠਾੜੂ ਨੂੰ ਦਿੱਤਾ | ...

ਪੂਰੀ ਖ਼ਬਰ »

ਬੱਚਿਆਂ ਨੇ ਸ਼ਤਰੰਜ ਮੁਕਾਬਲੇ 'ਚ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

ਮਲੇਰਕੋਟਲਾ, 14 ਮਈ (ਮੁਹੰਮਦ ਹਨੀਫ਼ ਥਿੰਦ) - ਬੀਤੇ ਦਿਨ ਸਹੋਦਿਆ ਸਕੂਲਜ਼ ਸੰਗਰੂਰ ਫੈਡਰੇਸ਼ਨ ਵਲੋਂ ਮਾਡਰਨ ਸੈਕੂਲਰ ਸਕੂਲ ਸ਼ੇਰਗੜ੍ਹ ਚੀਮਾ ਵਿਖੇ ਸਹੋਦਿਆ ਗੇਮਜ਼ ਮੁਕਾਬਲੇ ਵਿਚ ਵੱਖ-ਵੱਖ ਕੈਟਾਗਰੀਆਂ ਵਿਚ ਕਈ ਸਕੂਲਾਂ ਨੇ ਭਾਗ ਲਿਆ | ਜਿਸ ਵਿਚੋਂ ਤਾਰਾ ਕਾਨਵੈਂਟ ...

ਪੂਰੀ ਖ਼ਬਰ »

ਸਰਸਵਤੀ ਵਿੱਦਿਆ ਮੰਦਿਰ 'ਚ ਮੁਕਾਬਲੇ ਕਰਵਾਏ ਗਏ

ਚੀਮਾ ਮੰਡੀ, 14 ਮਈ (ਮਾਨ, ਮੱਕੜ) - ਸਰਸਵਤੀ ਵਿੱਦਿਆ ਮੰਦਿਰ 'ਚ ਹਾਊਸ ਬੋਰਡ ਡੈਕੋਰੇਸ਼ਨ ਮੁਕਾਬਲੇ ਕਰਵਾਏ ਗਏ | ਇਸ ਮੌਕੇ ਇੰਦਰਾ ਗਾਂਧੀ ਹਾਊਸ, ਮਦਰ ਟਰੇਸਾ ਹਾਊਸ, ਕਿਰਨ ਬੇਦੀ ਅਤੇ ਕਲਪਨਾ ਚਾਵਲਾ ਹਾਊਸ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਵਿਚ ਇੰਦਰਾ ...

ਪੂਰੀ ਖ਼ਬਰ »

1 ਕਿੱਲੋ ਅਫ਼ੀਮ ਸਮੇਤ ਦੋ ਵਿਅਕਤੀ ਕਾਬੂ

ਮਲੇਰਕੋਟਲਾ, 14 ਮਈ (ਮੁਹੰਮਦ ਹਨੀਫ਼ ਥਿੰਦ, ਪਾਰਸ ਜੈਨ)- ਜ਼ਿਲ੍ਹਾ ਮਲੇਰਕੋਟਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਦਾ ਧੰਦਾ ਕਰਨ ਵਾਲੇ ਲੋਕਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ 2 ਵਿਅਕਤੀਆਂ ਨੂੰ ਇਕ ਕਿਲੋ ਅਫ਼ੀਮ ਸਮੇਤ ਪੜ੍ਹਨ ਦਾ ਮਲੇਰਕੋਟਲਾ ...

ਪੂਰੀ ਖ਼ਬਰ »

ਸ੍ਰੀ ਛਿਨਮਸਤਿਕਾ ਧਾਮ ਵਿਖੇ 15ਵਾਂ ਵਿਸ਼ਾਲ ਭਗਵਤੀ ਜਾਗਰਣ 16 ਨੂੰ

ਬਰਨਾਲਾ, 14 ਮਈ (ਨਰਿੰਦਰ ਅਰੋੜਾ)-ਸਥਾਨਕ ਰਾਮਗੜ੍ਹੀਆ ਰੋਡ 'ਤੇ ਸਥਿਤ ਸ੍ਰੀ ਛਿਨਮਸਤਿਕਾ ਧਾਮ ਮਾਤਾ ਚਿੰਤਪੁਰਨੀ ਮੰਦਰ ਵਿਖੇ ਛਿਨਮਸਤਿਕਾ ਜੈਅੰਤੀ ਦੀ ਖ਼ੁਸ਼ੀ ਵਿਚ 15ਵਾਂ ਵਿਸਾਲ ਭਗਵਤੀ ਜਾਗਰਨ ਮਾਤਾ ਸੁਸ਼ਮਾ ਦੇਵਾ ਜੀ ਦੀ ਦੇਖ ਰੇਖ ਵਿਚ 16 ਮਈ ਦਿਨ ਸੋਮਵਾਰ ਨੂੰ ...

ਪੂਰੀ ਖ਼ਬਰ »

ਪਿੰਡ ਕੋਠੇ ਸਰਾਂ ਵਿਖੇ ਚਾਰ ਘਰੇਲੂ ਮੀਟਰ ਚੋਰੀ

ਹੰਡਿਆਇਆ, 14 ਮਈ (ਗੁਰਜੀਤ ਸਿੰਘ ਖੱੁਡੀ)-ਕਸਬਾ ਹੰਡਿਆਇਆ ਦੇ ਨੇੜਲੇ ਪਿੰਡ ਕੋਠੇ ਸਰਾਂ ਵਿਖੇ 4 ਘਰਾਂ ਦੇ ਘਰੇਲੂ ਬਿਜਲੀ ਮੀਟਰ ਚੋਰਾਂ ਨੇ ਚੋਰੀ ਕਰ ਲਏ | ਕੋਠੇ ਸਰਾਂ ਦੇ ਵਾਸੀ ਜੋਗਿੰਦਰ ਸਿੰਘ, ਬਲਵੀਰ ਸਿੰਘ ਤੇ ਮੱਘਰ ਸਿੰਘ ਪੱੁਤਰਾਨ ਬਚਨ ਸਿੰਘ, ਹਰਦੀਪ ਸਿੰਘ ਪੱੁਤਰ ...

ਪੂਰੀ ਖ਼ਬਰ »

ਨਸ਼ਿਆਂ ਦੇ ਖ਼ਾਤਮੇ ਲਈ ਹਰ ਵਰਗ ਇੱਕਜੁੱਟ ਹੋ ਕੇ ਪੰਜਾਬ ਪੁਲਿਸ ਦਾ ਸਾਥ ਦੇਵੇ-ਐਸ.ਐਚ.ਓ. ਗੁਰਮੇਲ ਸਿੰਘ

ਮਹਿਲ ਕਲਾਂ, 14 ਮਈ (ਅਵਤਾਰ ਸਿੰਘ ਅਣਖੀ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ 'ਚ ਪੁਲਿਸ ਨੂੰ ਪਿੰਡਾਂ ਦੇ ਲੋਕਾਂ ਦੇ ਭਰਵੇਂ ਸਮਰਥਨ ਦੀ ਲੋੜ ਹੈ | ਇਹ ਪ੍ਰਗਟਾਵਾ ਪੁਲਿਸ ਥਾਣਾ ਮਹਿਲ ਕਲਾਂ ਦੇ ਐਸ.ਐਚ.ਓ. ਗੁਰਮੇਲ ਸਿੰਘ ਨੇ ਕੀਤਾ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸਿੱਖਿਆ ਮੰਤਰੀ ਦੇ ਓ.ਐਸ.ਡੀ. ਨਾਲ ਮੀਟਿੰਗ ਹੋਈ

ਬਰਨਾਲਾ, 14 ਮਈ (ਅਸ਼ੋਕ ਭਾਰਤੀ)-ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫ਼ਤਿਹਪੁਰ ਦੀ ਅਗਵਾਈ ਵਿਚ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਓ.ਐਸ.ਡੀ. ਨਾਲ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਕੰਪਿਊਟਰ ਅਧਿਆਪਕਾਂ ਨੇ ...

ਪੂਰੀ ਖ਼ਬਰ »

ਦੋ ਭਗੌੜੇ ਵਿਅਕਤੀ ਪੀ.ਓ. ਸਟਾਫ਼ ਵਲੋਂ ਕਾਬੂ

ਬਰਨਾਲਾ, 14 ਮਈ (ਰਾਜ ਪਨੇਸਰ)-ਜ਼ਿਲ੍ਹਾ ਪੁਲਿਸ ਦੇ ਅਧੀਨ ਆਉਂਦੇ ਪੀ.ਓ. ਸਟਾਫ਼ ਨੂੰ ਦੋ ਭਗੌੜੇ ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਹੋਈ ਹੈ | ਜਾਣਕਾਰੀ ਦਿੰਦਿਆਂ ਪੀ.ਓ. ਸਟਾਫ਼ ਦੇ ਇੰਚਾਰਜ ਕੁਲਦੀਪ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਬਰਨਾਲਾ ਵਿਚ ਮਨਜਿੰਦਰ ...

ਪੂਰੀ ਖ਼ਬਰ »

ਬਦਰੀਨਾਥ ਧਾਮ ਲਈ 18ਵਾਂ ਭੰਡਾਰਾ ਰਵਾਨਾ

ਬਰਨਾਲਾ, 14 ਮਈ (ਨਰਿੰਦਰ ਅਰੋੜਾ)-ਸਥਾਨਕ ਪ੍ਰਾਚੀਨ ਸ਼ਿਵ ਮੰਦਰ ਨੇੜੇ ਰੇਲਵੇ ਸਟੇਸ਼ਨ ਬਰਨਾਲਾ ਤੋਂ ਸ੍ਰੀ ਬਦਰੀ ਵਿਸ਼ਾਲ ਸੇਵਾ ਮੰਡਲ ਰਜਿ: ਬਰਨਾਲਾ ਵਲੋਂ ਸ੍ਰੀ ਵਿਨੋਦ ਕੁਮਾਰ ਬੰਗਲੌਰ ਵਾਲੇ ਦੇ ਸਹਿਯੋਗ ਨਾਲ 18ਵਾਂ ਵਿਸਾਲ ਭੰਡਾਰਾ ਬਦਰੀਨਾਥ ਧਾਮ (ਉੱਤਰਾਖੰਡ) ਦੇ ...

ਪੂਰੀ ਖ਼ਬਰ »

50 ਹਜ਼ਾਰ ਏਕੜ ਤੋਂ ਉੱਪਰ ਰਕਬਾ ਨਾਜਾਇਜ਼ ਕਬਜ਼ਾਕਾਰਾਂ ਦੇ ਚੁੰਗਲ ਵਿਚੋਂ ਕੱਢ ਕੇ ਪੰਜਾਬ ਸਰਕਾਰ ਦੇ ਰਕਬੇ ਵਿਚ ਸ਼ਾਮਿਲ ਕੀਤਾ ਜਾਵੇਗਾ-ਬਾਠ

ਧਨੌਲਾ, 14 ਮਈ (ਜਤਿੰਦਰ ਸਿੰਘ ਧਨੌਲਾ)-ਸੂਬੇ ਦੀ ਆਰਥਿਕਤਾ 'ਚ ਕ੍ਰਾਂਤੀਕਾਰੀ ਸੁਧਾਰ ਕਰਨ ਅਤੇ ਇੱਥੋਂ ਦੇ ਸਮੁੱਚੇ ਨਾਗਰਿਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਮਨਸ਼ੇ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ, ਸੂਬੇ ਅੰਦਰ ਵੱਖ-ਵੱਖ ਰਾਜਨੀਤਕ ਅਤੇ ਧਾਰਮਿਕ ਬਾ ਰਸੂਖ ...

ਪੂਰੀ ਖ਼ਬਰ »

ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਵੱਖ-ਵੱਖ ਪਿੰਡਾਂ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ

ਮਹਿਲ ਕਲਾਂ, 14 ਮਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਰਬਪੱਖੀ ਵਿਕਾਸ ਲਈ 'ਆਪ' ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਵੱਖ-ਵੱਖ ਪਿੰਡਾਂ ਵਿਚ ਸ਼ੁਰੂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਦੇ ...

ਪੂਰੀ ਖ਼ਬਰ »

ਸਬ-ਡਵੀਜ਼ਨ ਤਪਾ ਵਿਚੋਂ ਨਸ਼ੇ ਦੇ ਕੋਹੜ ਦਾ ਕਰਾਂਗੇ ਖ਼ਾਤਮਾ-ਡੀ.ਐਸ.ਪੀ. ਸੰਧੂ

ਤਪਾ ਮੰਡੀ, 14 ਮਈ (ਵਿਜੇ ਸ਼ਰਮਾ)-ਪੁਲਿਸ ਜ਼ਿਲ੍ਹਾ ਮੁਖੀ ਸੰਦੀਪ ਮਾਲਕ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਬ-ਡਵੀਜ਼ਨ ਤਪਾ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ | ਗੱਲਬਾਤ ਕਰਦਿਆਂ ਸਬ-ਡਵੀਜ਼ਨ ਦੇ ਡੀ.ਐਸ.ਪੀ. ਗੁਰਵਿੰਦਰ ਸਿੰਘ ਸੰਧੂ ...

ਪੂਰੀ ਖ਼ਬਰ »

ਸਮਾਜ ਸੇਵੀ ਕੁਲਦੀਪ ਸਿੰਘ ਗਹਿਲ ਨੇ ਪ੍ਰਾਇਮਰੀ ਸਕੂਲ ਗਹਿਲ ਨੂੰ ਕੀਤਾ ਜਨਰੇਟਰ ਭੇਟ

ਟੱਲੇਵਾਲ, 14 ਮਈ (ਸੋਨੀ ਚੀਮਾ)-ਪਿੰਡ ਗਹਿਲ ਨਾਲ ਸਬੰਧਤ ਸਮੁੱਚੇ ਪਿੰਡ ਦੇ ਐਨ.ਆਰ.ਆਈਜ ਵਲੋਂ ਜਿੱਥੇ ਪਿੰਡ ਦੀ ਦਿੱਖ ਸੰਵਾਰਨ, ਪਿੰਡ ਵਿਚ ਖੇਡਾਂ ਉਤਸ਼ਾਹਿਤ ਕਰਨ, ਵੱਡੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ, ਪਿੰਡ ਦੇ ਵਸਨੀਕਾਂ ਦੀ ਸਿਹਤ ਲਈ ਸਿਹਤ ਕੇਂਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX