ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟੇਨ ਨੇ ਦਬਾਅ ਵਧਾਉਣ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ | ਬਿ੍ਟੇਨ ਚਾਹੁੰਦਾ ਹੈ ਕਿ ਪੁਤਿਨ ਇਨ੍ਹਾਂ ਪਾਬੰਦੀਆਂ ਦੇ ਦਬਾਅ ਹੇਠ ਯੂਕਰੇਨ ਵਿਚ ਫੌਜੀ ਕਾਰਵਾਈਆਂ ਬੰਦ ਕਰੇ | ਬੌਰਿਸ ਜੌਹਨਸਨ ਸਰਕਾਰ ਨੇ ਪੁਤਿਨ ਦੀ ਇਕ ਮਹਿਲਾ ਦੋਸਤ ਅਤੇ ਉਨ੍ਹਾਂ ਦੀ ਸਾਬਕਾ ਪਤਨੀ 'ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ | ਉਸ ਦੀਆਂ ਦੋਵੇਂ ਬੇਟੀਆਂ 'ਤੇ ਪਹਿਲਾਂ ਹੀ ਪਾਬੰਦੀਆਂ ਹਨ | ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਪੁਤਿਨ ਦੀ ਦੋਸਤ ਅਤੇ ਸਾਬਕਾ ਪਤਨੀ ਦੀ ਯੂ.ਕੇ. ਵਿਚ ਕੋਈ ਜਾਇਦਾਦ ਮੌਜੂਦ ਹੈ ਜਾਂ ਨਹੀਂ | ਬਿ੍ਟਿਸ਼ ਸਰਕਾਰ ਅਨੁਸਾਰ, ਪੁਤਿਨ ਦੀ ਨਜ਼ਦੀਕੀ ਸਹਿਯੋਗੀ ਅਲੀਨਾ ਕਬਾਏਵਾ ਅਤੇ ਉਸ ਦੀ ਸਾਬਕਾ ਪਤਨੀ ਲਿਊਡਮਿਲਾ ਓਚੇਰੇਤਨਾਯਾ ਨੂੰ ਪਾਬੰਦੀਆਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ | ਅਲੀਨਾ ਇਕ ਸੋਨ ਤਗਮਾ ਜੇਤੂ ਓਲੰਪਿਕ ਜਿਮਨਾਸਟਿਕ ਖਿਡਾਰੀ ਹੈ ਅਤੇ ਰੂਸੀ ਸਿਆਸਤਦਾਨ ਹੈ | ਉਸ ਨੇ ਪੁਤਿਨ ਦੇ ਦੋ ਪੁੱਤਰਾਂ ਨੂੰ ਜਨਮ ਦੇਣ ਦਾ ਦਾਅਵਾ ਕੀਤਾ ਹੈ | ਹਾਲਾਂਕਿ, ਕ੍ਰੇਮਲਿਨ ਨੇ ਇਨ੍ਹਾਂ ਦਾਅਵਿਆਂ ਦਾ ਜ਼ੋਰਦਾਰ ਖੰਡਨ ਕੀਤਾ ਹੈ | ਇਸ ਦੇ ਨਾਲ ਹੀ ਪੁਤਿਨ ਦੀਆਂ ਆਪਣੀ ਸਾਬਕਾ ਪਤਨੀ ਲਿਊਡਮਿਲਾ ਤੋਂ ਦੋ ਧੀਆਂ ਹਨ | ਪੁਤਿਨ ਅਤੇ ਲਿਊਡਮਿਲਾ ਆਪਸੀ ਸਹਿਮਤੀ ਨਾਲ 2014 ਵਿਚ ਵੱਖ ਹੋ ਗਏ ਸਨ | ਬਿ੍ਟਿਸ਼ ਵਿਦੇਸ਼ ਦਫਤਰ ਨੇ ਕਿਹਾ ਕਿ ਇਹ ਪਾਬੰਦੀ ਪੁਤਿਨ ਦੇ ਨਜ਼ਦੀਕੀ ਅਤੇ ਅੰਦਰੂਨੀ ਸਰਕਲ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰੇਗੀ | ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਬਿ੍ਟਿਸ਼ ਸਰਕਾਰ ਯੂਕਰੇਨ ਉੱਤੇ ਹਮਲੇ ਲਈ ਮਾਸਕੋ ਨੂੰ ਸਜ਼ਾ ਦੇਣ ਦੇ ਨਵੇਂ ਤਰੀਕੇ ਲੱਭ ਰਹੀ ਹੈ | ਵਿਦੇਸ਼ ਵਿਭਾਗ ਮੁਤਾਬਕ ਪੁਤਿਨ ਦੀ ਸਰਕਾਰੀ ਦੌਲਤ ਮਾਮੂਲੀ ਹੈ | ਪਰ ਉਸ ਨੂੰ ਪਰਿਵਾਰ ਦੋਸਤਾਂ ਅਤੇ ਨੇੜਲੇ ਵਰਗ ਦੁਆਰਾ ਫੰਡ ਕੀਤਾ ਜਾਂਦਾ ਹੈ | ਬਿ੍ਟਿਸ਼ ਵਿਦੇਸ਼ ਮੰਤਰੀ ਲਿਜ਼ ਟਰਸ ਨੇ ਕਿਹਾ ਕਿ ਅਸੀਂ ਪੁਤਿਨ ਦੀ ਐਸ਼ੋਆਰਾਮ ਵਾਲੀ ਜਿੰਦਗੀ ਨੂੰ ਬੜਾਵਾ ਦੇਣ ਵਾਲੇ ਨੈਟਵਰਕਾਂ ਦਾ ਪਰਦਾਫਾਸ਼ ਕਰ ਰਹੇ ਹਾਂ | ਇਸ ਨਾਲ ਪੁਤਿਨ 'ਤੇ ਦਬਾਅ ਵਧੇਗਾ | ਅਸੀਂ ਯੂਕਰੇਨ ਦੀ ਜਿੱਤ ਤੱਕ ਪੁਤਿਨ ਦੇ ਹਮਲੇ ਦੀ ਸਹਾਇਤਾ ਕਰਨ ਵਾਲੇ ਅਤੇ ਉਤਸ਼ਾਹਿਤ ਕਰਨ ਵਾਲੇ ਵਿਅਕਤੀਆਂ 'ਤੇ ਪਾਬੰਦੀਆਂ ਜਾਰੀ ਰੱਖਾਂਗੇ | ਪੁਤਿਨ ਦੀ ਦੋਸਤ ਅਲੀਨਾ ਕਬਾਏਵਾ ਰੂਸ ਦੀ ਸਭ ਤੋਂ ਵੱਡੀ ਨਿੱਜੀ ਮੀਡੀਆ ਕੰਪਨੀ ਨੈਸ਼ਨਲ ਮੀਡੀਆ ਗਰੁੱਪ ਦੇ ਬੋਰਡ ਦੀ ਚੇਅਰਮੈਨ ਬਣਨ ਵਾਲੀ ਹੈ |
ਐਬਟਸਫੋਰਡ, 14 ਮਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਬਰਨਬੀ ਵਿਖੇ ਵਾਪਰੇ ਸੜਕ ਹਾਦਸੇ 'ਚ ਅਫ਼ਗਾਨੀ ਮੂਲ ਦੀ ਲੜਕੀ ਮੁਸ਼ਕਾ ਬਹਿਜ਼ਾਦ ਦੀ ਮੌਤ ਹੋ ਗਈ | ਉਹ 14 ਸਾਲ ਦੀ ਸੀ | ਖ਼ਬਰ ਅਨੁਸਾਰ ਬਰਨਬੀ ਦੇ ਬੇਰਨ ਕਰੀਕ ਕਮਿਊਨਿਟੀ ...
ਐਡੀਲੇਡ, 14 ਮਈ (ਗੁਰਮੀਤ ਸਿੰਘ ਵਾਲੀਆ)- ਐਡੀਲੇਡ ਸੈਲੀਬ੍ਰੇਸ਼ਨ ਕਲੱਬ 'ਚ ਹਰਮੀਤ ਘੁੰਮਣ, ਸਨੀ ਮੱਲੀ, ਪੁਨੀਤ ਬਾਜਵਾ ਤੇ ਸਾਰੂ ਰਾਣਾ ਵਲੋਂ ਕਰਵਾਏ ਸਮਾਗਮ 'ਚ ਪੰਜਾਬ ਤੋਂ ਐਡੀਲੇਡ ਪਹੁੰਚੇ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਕਾਲਾ ਧਨੌਲਾ ਜ਼ਿਲ੍ਹਾ ਬਰਨਾਲਾ ਦਾ ...
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ)- ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਸ਼ੁੱਕਰਵਾਰ ਨੂੰ ਆਪਣੀ ਆਖਰੀ ਪ੍ਰੈਸ ਕਾਨਫਰੰਸ ਕਰਨ ਉਪੰਰਤ ਆਪਣਾ ਅਹੁਦਾ ਛੱਡ ਦਿੱਤਾ | ਉਹ ਪਹਿਲੀ ਸੀਨੀਅਰ ਅਧਿਕਾਰੀ ਹੈ ਜਿਸ ਨੇ ਬਾਈਡਨ ਪ੍ਰਸ਼ਾਸਨ ਨੂੰ ਅਲਵਿਦਾ ਕਿਹਾ | ...
ਲੰਡਨ, 14 ਮਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਦ ਸੈਂਟਰ ਸਾਊਥਾਲ ਵਿਖੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ 'ਰੰਗ ਪੰਜਾਬ ਦੇ' ਕਰਵਾਇਆ ਗਿਆ, ਜਿਸ ਵਿਚ 400 ਤੋਂ ਵੱਧ ਮਹਿਮਾਨਾਂ ਨੇ ਹਿੱਸਾ ਲਿਆ | ਸਮਾਗਮ ਦੀ ਸ਼ੁਰੂਆਤ ਜੱਗੀ ਯੂ.ਕੇ. ਨੇ ਧਾਰਮਿਕ ਗੀਤ ਨਾਲ ਕੀਤੀ | ਇਸ ਮੌਕੇ ...
ਮੁੰਬਈ, 14 ਮਈ (ਏਜੰਸੀ)- ਅਦਾਕਾਰ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਸ ਦਾ ਕੋਰੋਨਾ ਜਾਂਚ ਟੈਸਟ ਪਾਜ਼ੀਟਿਵ ਆਇਆ ਹੈ | ਅਦਾਕਾਰ ਨੇ ਕਿਹਾ ਕਿ ਉਨ੍ਹਾਂ ਆਗਾਮੀ ਕਾਨਸ ਫਿਲਮ ਫੈਸਟੀਵਲ ਵਿਖੇ ਭਾਰਤੀ ਪਵੇਲੀਅਨ ਦਾ ਦੌਰਾ ਰੱਦ ਕਰ ਦਿੱਤਾ ਹੈ | ਉਨ੍ਹਾਂ ਟਵਿੱਟਰ 'ਤੇ ਆਪਣੇ ਕੋਰੋਨਾ ...
ਸੈਕਰਾਮੈਂਟੋ, 14 ਮਈ (ਹੁਸਨ ਲੜੋਆ ਬੰਗਾ)- ਅਮਰੀਕੀ ਸੈਨੇਟਰ ਰੈਂਡ ਪਾਲ ਨੇ ਯੂਕਰੇਨ ਲਈ 40 ਅਰਬ ਡਾਲਰ ਦੇ ਸਹਾਇਤਾ ਪੈਕੇਜ ਵਿਚ ਅੜਿਕਾ ਪਾ ਦਿੱਤਾ ਹੈ ਜਿਸ ਕਾਰਨ ਕਾਨੂੰਨ ਦੁਆਰਾ ਯੂਕਰੇਨ ਦੀ ਤੇਜ਼ੀ ਨਾਲ ਮਦਦ ਦੀ ਯੋਜਨਾ ਇਸ ਸਮੇਂ ਪੱਟੜੀ ਤੋਂ ਲਹਿ ਗਈ ਹੈ | ਪਾਲ ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX