ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਗੜ੍ਹਸ਼ੰਕਰ ਸ਼ਹਿਰ 'ਚ ਖਾਲਸਾ ਕਾਲਜ ਨਜ਼ਦੀਕ ਅਤੇ ਸ੍ਰੀ ਅਨੰਦਪੁਰ ਸਾਹਿਬ ਰੋਡ 'ਤੇ ਸਥਿਤ ਆਰ ਸਿਟੀ ਵਿਖੇ ਨਵੇਂ ਬਣੇ ਘਰਾਂ 'ਚ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ ਜਿਸਤੋਂ ਬਾਅਦ ਘਰ ਦੇ ਮਾਲਕ ਪੀੜਤਾਂ ਨੇ ਸੀ.ਸੀ.ਟੀ.ਵੀ.ਫੁਟੇਜ਼ ਦੀ ਮਦਦ ਨਾਲ ਚੋਰੀ ਦੀ ਘਟਨਾ ਨੂੰ ਅੰਜ਼ਾਮ ਦੇਣ ਦੇ ਮਾਮਲਾ 'ਚ ਪੁਲਿਸ ਦੀ ਸਹਾਇਤਾ ਨਾਲ 3 ਜਣਿਆ ਨੂੰ ਕਾਬੂ ਕੀਤਾ ਹੈ | ਗੜ੍ਹਸ਼ੰਕਰ ਦੇ ਖਾਲਸਾ ਕਾਲਜ ਨਜ਼ਦੀਕ ਬਣੇ ਗਰੀਨ ਐਵੀਨਿਊ ਵਿਚ ਨਵਾਂ ਘਰ ਬਣਾਉਣ ਵਾਲੇ ਅਮਰਜੀਤ ਸਿੰਘ ਪੁੱਤਰ ਰਾਮ ਆਸਰਾ ਵਾਸੀ ਵਾਰਡ ਨੰਬਰ 7 ਗੜ੍ਹਸ਼ੰਕਰ ਨੇ ਦੱਸਿਆ ਕਿ ਉਸਨੇ ਨਵਾਂ ਘਰ ਬਣਾਇਆ ਜਿਸ ਵਿਚ ਹਾਲੇ ਸ਼ਿਫਟ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ ਰਾਤ ਨੂੰ ਚੋਰਾਂ ਨਾਲ ਘਰ ਵਿਚ ਦਾਖਲ ਹੋ ਕੇ ਘਰ ਚੋਂ ਗੈਸ ਸਿਲੰਡਰ, ਏ.ਸੀ. ਦੀਆਂ ਪਾਈਪਾਂ ਤੇ ਬਿਜਲੀ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਕੀਤਾ ਗਿਆ ਜਿਸਦੀ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਏ | ਇਸੇ ਦੌਰਾਨ ਹੀ ਚੋਰਾਂ ਨੇ ਬਿਜਲੀ ਘਰ ਨੇੜੇ ਬਣੇ ਆਰ ਸਿਟੀ ਵਿਚ ਪੰਜਾਬ ਪੁਲਿਸ ਦੇ ਮੁਲਾਜ਼ਮ ਸਤਨਾਮ ਸਿੰਘ ਪੁੱਤਰ ਹਰਭਜਨ ਸਿੰਘ ਦੇ ਘਰ ਚੋਂ ਬਿਜਲੀ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਕੀਤਾ ਗਿਆ | ਇਸ ਦੌਰਾਨ ਚੋਰਾਂ ਨੇ ਆਰ ਸਿਟੀ 'ਚ ਮਨਦੀਪ ਕੁਮਾਰ ਪੁੱਤਰ ਦਰਸ਼ਨ ਲਾਲ ਦੇ ਨਵੇਂ ਬਣੇ ਮਕਾਨ ਚੋਂ ਬਿਜਲੀ ਦੀਆਂ ਤਾਰਾਂ ਤੇ ਹੋਰ ਸਮਾਨ ਚੋਰੀ ਕੀਤਾ ਗਿਆ | ਦੱਸਿਆ ਜਾ ਰਿਹਾ ਹੈ ਕਿ ਸਤਨਾਮ ਸਿੰਘ ਅਤੇ ਮਨਦੀਪ ਕੁਮਾਰ ਦੇ ਨਵੇਂ ਬਣੇ ਘਰਾਂ 'ਚ ਚੋਰਾਂ ਨੇ ਤੀਜੀ ਵਾਰ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਹੈ | ਇਸ ਦੌਰਾਨ ਅਮਰਜੀਤ ਸਿੰਘ ਤੇ ਮਨਦੀਪ ਕੁਮਾਰ ਵਲੋਂ ਸੀ.ਸੀ.ਟੀ.ਵੀ. ਫੁਟੇਜ਼ ਦੀ ਮਦਦ ਨਾਲ ਇਕ ਵਿਅਕਤੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ ਤੇ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸ਼ਹਿਰ ਵਿਚੋਂ 2 ਹੋਰ ਵਿਅਕਤੀਆਂ ਨੂੰ ਇਸ ਮਾਮਲੇ 'ਚ ਪੁਲਿਸ ਹਵਾਲੇ ਕੀਤਾ ਗਿਆ | ਕਾਬੂ ਕੀਤੇ ਵਿਅਕਤੀ ਨਸ਼ੇ ਦੇ ਆਦੀ ਤੇ ਗੜ੍ਹਸ਼ੰਕਰ ਦੇ ਵਸਨੀਕ ਹਨ | ਪੁਲਿਸ ਵਲੋਂ ਚੋਰੀ ਦੀ ਘਟਨਾ ਤੋਂ ਪੀੜਤ ਵਿਅਕਤੀਆਂ ਦੇ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ |
ਮਾਹਿਲਪੁਰ, 15 ਮਈ (ਰਜਿੰਦਰ ਸਿੰਘ)- ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਸਕੱਤਰ ਗੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ...
ਗੜ੍ਹਦੀਵਾਲਾ, 15 ਮਈ (ਚੱਗਰ)- ਗੁਰੂਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਗੱਭਲੀ ਪੱਤੀ ਪਿੰਡ ਜੌਹਲ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਗੁਰੂਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਾਹਿਰ ਡਾਕਟਰਾਂ ਦੀ ਮੈਡੀਕਲ ਟੀਮ ਵਲੋਂ ਲਗਾਇਆ ਗਿਆ | ਇਸ ਦੌਰਾਨ ...
ਅੱਡਾ ਸਰਾਂ, 15 ਮਈ (ਹਰਜਿੰਦਰ ਸਿੰਘ ਮਸੀਤੀ)- ਪ੍ਰਬੰਧਕ ਕਮੇਟੀ ਪਬਲਿਕ ਖਾਲਸਾ ਕਾਲਜ ਫਾਰ ਵਿਮੈਨ ਕੰਧਾਲਾ ਜੱਟਾਂ ਅਧੀਨ ਚਲਦੇ ਸ੍ਰੀ ਗੁਰੂ ਅਰਜਨ ਦੇਵ ਜੀ ਚੈਰੀਟੇਬਲ ਹਸਪਤਾਲ ਕਲੋਏ ਲਈ ਪ੍ਰਵਾਸੀ ਦਾਨੀ ਪਰਿਵਾਰ ਨੇ ਵਿੱਤੀ ਸਹਾਇਤਾ ਭੇਂਟ ਕੀਤੀ | ਮਾ: ਤਰਸੇਮ ਸਿੰਘ ...
ਗੜ੍ਹਦੀਵਾਲਾ, 15 ਮਈ (ਚੱਗਰ)-ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸੰਬੰਧ 'ਚ ਯੋਗ ਓਲੰਪੀਆਡ-2022 ਜ਼ਿਲ੍ਹਾ ਪੱਧਰੀ ਮੁਕਾਬਲੇ 17 ਮਈ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਖੁਆਸਪੁਰ ਹੀਰਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਹਨ | ਇਸ ਸੰਬੰਧੀ ...
ਮੁਕੇਰੀਆਂ, 15 ਮਈ (ਰਾਮਗੜ੍ਹੀਆ)- ਮੁਕੇਰੀਆਂ ਅਧੀਨ ਪੈਂਦੇ ਪਿੰਡ ਚਨੌਰ ਵਿਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਦਿੰਦਿਆਂ ਐੱਸ.ਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਜੈ ਸਿੰਘ (60) ਪੁੱਤਰ ਬਖ਼ਸ਼ ਸਿੰਘ ਵਾਸੀ ਚਨੌਰ ਥਾਣਾ ...
ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਗੜ੍ਹਸ਼ੰਕਰ ਪੁਲਿਸ ਨੇ ਇਕ ਕਾਰ ਚਾਲਕ ਨੂੰ 100 ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਏ.ਐੱਸ.ਆਈ. ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਦੇਨੋਵਾਲ ਖੁਰਦ ...
ਭੰਗਾਲਾ, 15 ਮਈ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਆਉਂਦੇ ਪਿੰਡ ਮੰਝਪੁਰ ਦੇ ਇੱਕ ਕਿਸਾਨ 2 ਲੱਖ ਦੀ ਠੱਗੀ ਦਾ ਸ਼ਿਕਾਰ ਹੋਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਪਰਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ ...
ਦਸੂਹਾ, 15 ਮਈ (ਭੁੱਲਰ)- ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਨੇ ਆਪਣੀ ਪਰੰਪਰਾ ਅਤੇ ਵਿਰਾਸਤ ਨੂੰ ਕਾਇਮ ਰੱਖਦਿਆਂ 48ਵੀਂ ਕਾਨਵੋਕੇਸ਼ਨ ਅਤੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਜਿਸ ਦੇ ਮੁੱਖ ਮਹਿਮਾਨ ਸ਼੍ਰੀ ਸੰਦੀਪ ਹੰਸ (ਆਈ. ਏ. ਐਸ.) ਡਿਪਟੀ ਕਮਿਸ਼ਨਰ ਜ਼ਿਲ੍ਹਾ ...
ਟਾਂਡਾ ਉੜਮੁੜ, 15 ਮਈ (ਭਗਵਾਨ ਸਿੰਘ ਸੈਣੀ)- ਟਰਾਂਸਪੋਰਟ ਦੇ ਇੱਕ ਠੇਕੇਦਾਰ ਵਲੋਂ ਟਾਂਡਾ ਤੋਂ ਜੰਮੂ ਕਸ਼ਮੀਰ ਭੇਜੀਆਂ ਐਫ. ਸੀ. ਆਈ ਦੇ ਚੋਲ੍ਹਾਂ ਦੀਆਂ 590 ਬੋਰੀਆਂ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ ਵਿਚ ਟਰੱਕ ਦੇ ਮਾਲਕ ਅਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਲੈਣ ਦਾ ...
ਦਸੂਹਾ, 15 ਮਈ (ਭੁੱਲਰ)- ਉੱਘੇ ਸਮਾਜ ਸੇਵਕ ਤੁਲਸੀ ਦਾਸ ਜੱਗਾ ਨੇ ਦੱਸਿਆ ਕਿ ਸ਼ਾਰਦਾ ਐਕਸਪੈੱ੍ਰਸ, ਸ਼ਾਲੀਮਾਰ ਐਕਸਪ੍ਰੈੱਸ, ਜੇਹਲਮ ਐਕਸਪੈੱ੍ਰਸ ਅਤੇ ਹਰਿਦੁਆਰ ਐਕਸਪੈੱ੍ਰਸ ਰੇਲ ਗੱਡੀਆਂ ਦਸੂਹਾ ਵਿਖੇ ਰੇਲਵੇ ਸਟੇਸ਼ਨ ਤੇ ਰੁਕ ਕੇ ਜਾਂਦੀਆਂ ਸਨ | ਉਨ੍ਹਾਂ ਦੱਸਿਆ ...
ਬੁੱਲ੍ਹੋਵਾਲ 15 ਮਈ (ਲੁਗਾਣਾ)- ਬਾਪੂ ਠਾਕੁਰ ਦਾਸ ਦੇ 156 ਵੇਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਲਾਨਾ ਯੱਗ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ 20, 21 ਤੇ 22 ਮਈ ਨੂੰ ਸ੍ਰੀ ਓਮ ਦਰਬਾਰ ਲਾਂਬੜਾ ਵਿਖੇ ਮਨਾਇਆ ਜਾ ਰਿਹਾ ਹੈ¢ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ...
ਹੁਸ਼ਿਆਰਪੁਰ, 15 ਮਈ (ਨਰਿੰਦਰ ਸਿੰਘ ਬੱਡਲਾ)- ਬਹੁ-ਰੰਗ ਕਲਾ ਮੰਚ ਹੁਸ਼ਿਆਰਪੁਰ ਵਲੋਂ ਅਜ਼ਾਦੀ ਦੀ ਲਹਿਰ 'ਚ ਵਡਮੁੱਲਾ ਯੋਗਦਾਨ ਪਾਉਂਣ ਵਾਲੇ ਭਗਤ ਸਿੰਘ ਦੇ ਸਾਥੀ ਸੁਖਦੇਵ ਥਾਪਰ ਦੇ 116ਵੇਂ ਜਨਮ ਦਿਨ ਦੇ ਮੌਕੇ ਸ਼ਿਵਨਾਮਦੇਵ ਦੀ ਅਗਵਾਈ 'ਚ ਅਪਣੇ ਘਰ ਵਿਖੇ ਇੱਕ ਸਮਾਗਮ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ 'ਚ ਬਤੌਰ ਪਿ੍ੰਸੀਪਲ ਰਾਜੇਸ਼ ਕੁਮਾਰ ਨੇ ਅਹੁਦਾ ਸੰਭਾਲਿਆ | 124 ਸਾਲਾਂ ਦੇ ਸਕੂਲ ਦੇ ਇਤਿਹਾਸ 'ਚ ਉਹ 24ਵੇਂ ਪਿੰ੍ਰਸੀਪਲ ਬਣੇ ਹਨ | ਇਸ ਮੌਕੇ ਕਾਲਜ ਮੈਨੇਜਮੈਂਟ ਕਮੇਟੀ ਦੇ ਮੀਤ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਦੇਸ਼ ਦੀ ਅਜ਼ਾਦੀ 'ਚ ਕੁਰਬਾਨ ਹੋਣ ਵਾਲੇ ਸ਼ਹੀਦਾਂ ਤਾ ਸਨਮਾਨ ਹਰੇਕ ਵਿਅਕਤੀ ਨੂੰ ਕਰਨਾ ਚਾਹੀਦਾ ਹੈ ਇਹ ਉਨ੍ਹਾਂ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਸੁਧਾਰ ਟਰੱਸਟ ਦੇ ਸਾਬਕਾ ...
ਕੋਟਫ਼ਤੂਹੀ, 15 ਮਈ (ਅਵਤਾਰ ਸਿੰਘ ਅਟਵਾਲ)- ਸਥਾਨਕ ਬਾਜ਼ਾਰ 'ਚ ਪ੍ਰਦੀਪ ਹਾਰਡਵੇਅਰ ਪੇਂਟ ਸਟੋਰ ਦੇ ਮਾਲਕ ਵਿਪਨ ਕੁਮਾਰ ਨੂੰ ਉਨ੍ਹਾਂ ਦੇ ਫ਼ੋਨ 'ਤੇ ਸਵੇਰੇ 10 ਕੁ ਵਜੇ ਦੇ ਕਰੀਬ ਇੰਗਲੈਂਡ ਦੇ ਨੰਬਰ ਤੋਂ ਇੱਕ ਫ਼ੋਨ ਆਇਆ ਤੇ ਫ਼ੋਨ ਕਰਨ ਵਾਲਾ ਬਹੁਤ ਹੀ ਚੰਗੇ ਵਤੀਰੇ ਨਾਲ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਡਬਲਿਊ.ਡੀ. ਇਮੀਗ੍ਰੇਸ਼ਨ ਕੰਸਲਟੈਂਟ ਵਲੋਂ ਆਸਟ੍ਰੇਲੀਆ ਐਜੂਕੇਸ਼ਨ ਦਾ ਮੁਫਤ ਐਜੂਕੇਸ਼ਨ ਫੇਅਰ 17 ਮਈ ਦਿਨ ਮੰਗਲਵਾਰ ਨੂੰ ਹੁਸ਼ਿਆਰਪੁਰ ਵਿਖੇ ਕੋਰਟ ਰੋਡ ਦਫਤਰ ਵਿਖੇ ਲਗਾਇਆ ਜਾਵੇਗਾ | ਇਸ ਸਬੰਧੀ ਸੀ.ਐੱਮ.ਡੀ. ਵਿਲੀਅਮ ...
ਤਲਵਾੜਾ, 15 ਮਈ (ਵਿਸ਼ੇਸ਼ ਪ੍ਰਤੀਨਿਧ)- ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਸੰਸਥਾਨ ਪੰਜਾਬ ਵੱਲੋਂ ਪੰਜਾਬ ਰਾਜ ਪ੍ਰਤਿਭਾ ਖੋਜ ਪ੍ਰੀਖਿਆ ਤਹਿਤ ਬਲਾਕ ਤਲਵਾੜਾ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ ਤਿੰਨ ਤਲਵਾੜਾ ਵੱਲੋਂ ਪਿ੍ੰਸੀਪਲ ਗੁਰਾਂ ਦਾਸ ਦੀ ...
ਬੁੱਲ੍ਹੋਵਾਲ, 15 ਮਈ, (ਲੁਗਾਣਾ)- ਜਥੇਬੰਦੀਆਂ 'ਚ ਅਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅਧਿਆਪਕ ਤੇ ਮੁਲਾਜ਼ਮ ਹੱਕੀ ਮੰਗਾਂ ਲਈ ਦਿਨ ਰਾਤ ਸੰਗਰਸ਼ਾਂ ਦੀਆਂ ਅਗਲੀਆਂ ਕਤਾਰਾਂ 'ਚ ਖੜ੍ਹਨ ਵਾਲੇ ਅਧਿਆਪਕ ਆਗੂ ਅਜੀਬ ਦਿਵੇਦੀ ਤੇ ਦਵਿੰਦਰ ਸਿੰਘ ਧਨੋਤਾ ਇਸ ਫ਼ਾਨੀ ਦੁਨੀਆ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਗੁਰਦੁਆਰਾ ਦੁੱਖ ਨਿਵਾਰਨ ਸ੍ਰੀ ਗੁਰੂ ਨਾਨਕ ਚਰਨਸਰ ਭੀਖੋਵਾਲ 'ਚ ਲੰਮਾ ਸਮਾਂ ਹੈੱਡ ਗ੍ਰੰਥੀ ਤੇ ਹਜੂਰੀ ਕੀਰਤਨੀਏ ਵਜੋਂ ਸੇਵਾਵਾਂ ਨਿਭਾਉਣ ਵਾਲੇ ਭਾਈ ਹਜਾਰਾ ਸਿੰਘ (72) ਬੀਤੀ ਰਾਤ ਗੁਰੂ ਚਰਨਾਂ 'ਚ ਜਾ ਬਿਰਾਜੇ | ਭਾਈ ...
ਮਾਹਿਲਪੁਰ, 15 ਮਈ (ਰਜਿੰਦਰ ਸਿੰਘ)- ਐਲਿਸ ਹਾਈ ਸਕੂਲ ਮਾਹਿਲਪੁਰ ਵਿਖੇ ਮੈਨੇਜਿੰਗ ਡਾਇਰੈਕਟਰ ਪ੍ਰੋ. ਦਲਵਿੰਦਰ ਅਜੀਤ ਦੀ ਅਗਵਾਈ ਤੇ ਪਿ੍ੰ. ਬਲਵਿੰਦਰ ਕੌਰ ਦੀ ਦੇਖ ਰੇਖ 'ਚ ਵਿਦਿਅਕ ਖੇਤਰ 'ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਸਬੰਧੀ ਸਮਾਗਮ ਕਰਵਾਇਆ ...
ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ-ਕੁੱਲਪੁਰ ਦੀ ਕਾਰਜਕਾਰਨੀ ਦੀ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਟਰੱਸਟ ਦੀ ਤਰੱਕੀ ਅਤੇ ਭਵਿੱਖ ਵਿਚ ਕੀਤੇ ਜਾਣ ...
ਗੜ੍ਹਸ਼ੰਕਰ, 15 ਮਈ (ਧਾਲੀਵਾਲ)- ਇਥੇ ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਦੇ ਸਾਬਕਾ ਫੌਜੀਆਂ ਵਲੋਂ ਮੀਟਿੰਗ ਕਰਕੇ ਮਤਾ ਪਾਸ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਮੁਫ਼ਤ ਦੀਆਂ ਸਹੂਲਤਾਂ ਬੰਦ ...
ਦਸੂਹਾ, 15 ਮਈ (ਭੁੱਲਰ)- ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਗਰਨਾ ਸਾਹਿਬ ਬੋਦਲ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ | ਜਿਸ ਵਿਚ 52 ਪ੍ਰਾਣੀਆਂ ਨੇ ਅੰਮਿ੍ਤਪਾਨ ਕੀਤਾ ਤੇ ਗੁਰੂ ਵਾਲੇ ਬਣੇ | ਇਸ ਮੌਕੇ ...
ਕੋਟਫ਼ਤੂਹੀ, 15 ਮਈ (ਅਟਵਾਲ)- ਪਿੰਡ ਚੇਲਾ-ਮੁਖਸ਼ੂਸਪੁਰ ਦੇ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੋਮੈਨ ਦਾ ਬੀ.ਸੀ.ਏ ਸਮੈਸਟਰ ਪਹਿਲੇ, ਤੀਸਰੇ ਤੇ ਪੰਜਵੇ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਬੀ.ਸੀ.ਏ ਸਮੈਸਟਰ ਪਹਿਲੇ 'ਚੋਂ ਕਾਲਜ ਦੀ ਵਿਦਿਆਰਥਣ ਅਮਨਵੀਰ ਕÏਰ ਨੇ 74 ...
ਭੰਗਾਲਾ, 15 ਮਈ (ਬਲਵਿੰਦਰਜੀਤ ਸਿੰਘ ਸੈਣੀ)-ਸਰਕਾਰੀ ਐਲੀਮੈਂਟਰੀ ਸਕੂਲ ਭੰਗਾਲਾ ਪੁਰਾਣਾ ਵਿਖੇ ਮਾਪੇ-ਅਧਿਆਪਕ ਮਿਲਣੀ ਸਕੂਲ ਮੁਖੀ ਰੇਨੂੰ ਦੇਵੀ ਦੀ ਯੋਗ ਅਗਵਾਈ 'ਚ ਕਰਵਾਈ ਗਈ ਜਿਸ 'ਚ ਸਮੂਹ ਸਟਾਫ਼ ਨੇ ਭਾਗ ਲਿਆ | ਮਾਪੇ-ਅਧਿਆਪਕ ਮਿਲਣੀ 'ਚ ਸਕੂਲ ਮੁਖੀ ਤੇ ਸਟਾਫ਼ ਨੇ ...
ਗੜ੍ਹਸ਼ੰਕਰ, 15 ਮਈ (ਧਾਲੀਵਾਲ)-ਇੱਥੇ ਚੰਡੀਗੜ੍ਹ ਰੋਡ 'ਤੇ ਸਥਿਤ ਗੁਰਸੇਵਾ ਨਰਸਿੰਗ ਪਨਾਮ ਵਿਖੇ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਡਾਇਰੈਕਟਰ ਦਵਿੰਦਰ ਕੌਰ ਰਾਏ ਦੀ ਅਗਵਾਈ ਹੇਠ ਸਮੂਹ ਸਟਾਫ਼ ਤੇ ਵਿਦਿਆਰਥਣਾਂ ਵਲੋਂ ਨਰਸਿੰਗ ਦੀ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)-ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਲਾਚੋਵਾਲ ਦੀ ਮਹੀਨਾਵਾਰ ਮੀਟਿੰਗ ਲਾਚੋਵਾਲ ਵਿਖੇ ਹੋਈ | ਇਸ ਮੌਕੇ ਗੁਰਦੀਪ ਸਿੰਘ ਖੁਣ ਖੁਣ, ਉਂਕਾਰ ਸਿੰਘ ਧਾਮੀ, ਰਣਧੀਰ ਸਿੰਘ ਅਸਲਪੁਰ, ਪਰਮਿੰਦਰ ਸਿੰਘ ਲਾਚੋਵਾਲ, ਹਰਪ੍ਰੀਤ ਸਿੰਘ ਲਾਲੀ ...
ਹਾਜੀਪੁਰ, 15 ਮਈ (ਜੋਗਿੰਦਰ ਸਿੰਘ)-ਹਾਜੀਪੁਰ ਤੋਂ ਢਾਡੇਕਟਵਾਲ ਅਜਮੇਰ ਸੜਕ 'ਤੇ ਹਾਜੀਪੁਰ ਡਿਸਟੀਬਿਊਟਰੀ 'ਤੇ ਬਣੀ ਪੁਲੀ ਦੀ ਦੀਵਾਰ ਟੱੁਟੀ ਹੋਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਹੋਇਆ ਹੈ | ਦੇਖਣ 'ਚ ਆਇਆ ਹੈ ਕਿ ਨਹਿਰ ਦੀ ਪੁਲੀ ਦੀ ਦੀਵਾਰ ਪਿਛਲੇ ਲੰਬੇ ਸਮੇਂ ਤੋਂ ...
ਬਲਾਚੌਰ/ਟੱਪਰੀਆਂ ਖੁਰਦ, 15 ਮਈ (ਸ਼ਾਮ ਸੁੰਦਰ ਮੀਲੂ)- ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸ ਸੰਪਰਦਾਇ) ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮਹਾਰਾਜ ਬ੍ਰਹਮਾ ...
ਪੋਜੇਵਾਲ ਸਰਾਂ, 15 ਮਈ (ਨਵਾਂਗਰਾਈਾ)- ਰਾਜ ਪੱਧਰ ਦੀ ਨੈਸ਼ਨਲ ਮੀਨਜ਼-ਕਮ-ਮੈਰਿਟ ਸਕਾਲਰਸ਼ਿਪ/ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕੁੱਲ 1221 ਵਿਦਿਆਰਥੀਆਂ ਵਿਚੋਂ 1144 ਵਿਦਿਆਰਥੀਆਂ ਨੇ ਪੀ੍ਰਖਿਆ ਦਿੱਤੀ | ਇਸ ਸਬੰਧੀ ...
ਭੱਦੀ, 15 ਮਈ (ਨਰੇਸ਼ ਧੌਲ)- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵਲੋਂ ਸਿਰਫ਼ ਦੋ ਮਹੀਨਿਆਂ ਅੰਦਰ ਹੀ ਲਗ-ਪਗ 8 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਸਮੁੱਚੇ ਪੰਜਾਬ ਨੂੰ ਕਰਜ਼ੇ ਦੀ ਦਲ-ਦਲ ਅੰਦਰ ਹੋਰ ਧੱਕਣਾ ਅਤਿ ਮੰਦਭਾਗਾ ਸਾਬਤ ਹੋ ਰਿਹਾ ...
ਬਹਿਰਾਮ, 15 ਮਈ (ਸਰਬਜੀਤ ਸਿੰਘ ਚੱਕਰਾਮੂੰ) - ਨਸ਼ਾ ਵੇਚਣ ਅਤੇ ਖ੍ਰੀਦਣ ਦੇ ਧੰਦੇ ਨਾਲ ਜੁੜੇ ਹੋਏ ਲੋਕ ਜਾਂ ਤਾਂ ਇਹ ਧੰਦਾ ਛੱਡ ਦੇਣ ਜਾਂ ਫਿਰ ਇਲਾਕਾ ਛੱਡ ਜਾਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜਥੇ. ਪਰਮਜੀਤ ਸਿੰਘ ਚੱਕ ਮਾਈ ਦਾਸ ਸਰਕਲ ਇੰਚਾਰਜ ਆਮ ਆਦਮੀ ਪਾਰਟੀ ...
ਬੰਗਾ, 15 ਮਈ (ਕਰਮ ਲਧਾਣਾ) - ਸਿੱਖਿਆ ਵਿਭਾਗ ਵਿਚ ਬਤੌਰ ਅਧਿਆਪਕ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪ੍ਰਵਾਸੀ ਅਧਿਆਪਕ ਮਾ. ਗੁਰਪਾਲ ਫੌਜੀ ਦੇ ਮਾਤਾ ਜੁਆਲੀ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਪਿੰਡ ਮੰਗੂਵਾਲ ਵਿਖੇ ਕਰਵਾਇਆ ਗਿਆ | ਇਸ ਮੌਕੇ ਵਿਛੜੀ ਆਤਮਾ ...
ਬੰਗਾ, 15 ਮਈ (ਕਰਮ ਲਧਾਣਾ)- ਸਿਆਣੇ ਕਹਿੰਦੇ ਹਨ ਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ | ਇਸ ਕਥਨ 'ਤੇ ਚੱਲਦਿਆਂ ਸ਼ੁਰੂ ਤੋਂ ਕਬੂਤਰਬਾਜ਼ੀ ਦੇ ਸ਼ੌਕੀਨ ਅਮਰੀਕਾ ਵਾਸੀ ਹਰਜਿੰਦਰ ਸਿੰਘ ਮਾਨ, ਅਮਰਜੀਤ ਸਿੰਘ ਮਾਨ, ਜਗਜੀਤ ਸਿੰਘ ਮਾਨ ਵਲੋਂ ਪਿੰਡ ਕਜਲਾ ਵਿਖੇ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਮ.ਐਸ.ਸੀ. (ਆਈ.ਟੀ.) ਤੀਸਰੇ ਸਮੈਸਟਰ ਦੇ ਐਲਾਨੇ ਨਤੀਜਿਆਂ 'ਚ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੀ ਸਿਮਰਨ ਕੌਰ ਨੇ ਮੈਰਿਟ ਸੂਚੀ 'ਚ ਅੱਠਵਾਂ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਨਾਂ ਰੌਸ਼ਨ ...
ਬੁੱਲ੍ਹੋਵਾਲ 15 ਮਈ (ਲੁਗਾਣਾ)- ਸੈਣੀਬਾਰ ਐਜੂਕੇਸ਼ਨਲ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਸੈਣੀਬਾਰ ਪਬਲਿਕ ਸਕੂਲ ਬੁੱਲ੍ਹੋਵਾਲ ਦੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ 'ਚ ਇੱਕ ਸਮਾਗਮ ਸੈਣੀਬਾਰ ਐਜੂਕੇਸ਼ਨਲ ਪ੍ਰਬੰਧਕ ਕਮੇਟੀ ਦੇ ...
ਖੁੱਡਾ, 15 ਮਈ (ਸਰਬਜੀਤ ਸਿੰਘ)- ਡੇਰਾ ਗੁਰੂਸਰ ਖੁੱਡਾ ਵਿਖੇ ਵਿਧਾਇਕ ਕਰਮਵੀਰ ਸਿੰਘ ਘੁੰਮਣ ਵਿਧਾਨ ਸਭਾ ਹਲਕਾ ਦਸੂਹਾ ਨਤਮਸਤਕ ਹੋਏ | ਇਸ ਮੌਕੇ ਡੇਰੇ ਦੇ ਮੁੱਖ ਸੇਵਾਦਾਰ ਮਹੰਤ ਤੇਜਾ ਸਿੰਘ ਨੇ ਵਿਧਾਇਕ ਘੁੰਮਣ ਨੂੰ ਸਨਮਾਨਿਤ ਕਰਦਿਆਂ ਇਲਾਕੇ ਦੀ ਚੜ੍ਹਦੀ ਕਲਾ ਅਤੇ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਸਰਵਾਈਕਲ ਕੈਂਸਰ ਦੇ ਖਾਤਮੇ ਲਈ ਚਲਾਈ ਜਾ ਰਹੀ ਟੀਕਾਕਰਨ ਮੁਹਿੰਮ ਤਹਿਤ ਰੋਟਰੀ ਕਲੱਬ ਹੁਸ਼ਿਆਰਪੁਰ ਮਿਡ-ਟਾਊਨ ਨੇ ਬੀ.ਆਰ. ਚੌਧਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਪ੍ਰਧਾਨ ਰੋਟੇਰੀਅਨ ...
ਚੌਲਾਂਗ, 15 ਮਈ (ਸੁਖਦੇਵ ਸਿੰਘ)- ਪੰਜਾਬ ਸਟੇਟ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ 'ਚ ਹੁਸ਼ਿਆਰਪੁਰ ਪੁਲਿਸ ਦੇ ਮੁਲਾਜ਼ਮ ਪ੍ਰਸ਼ੋਤਮ ਲਾਲ ਜੌੜਾਂ ਨੇ ਤਿੰਨ ਤਗਮੇ ਜਿੱਤ ਕੇ ਪਿੰਡ, ਜ਼ਿਲੇ੍ਹ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਸੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...
ਦਸੂਹਾ, 15 ਮਈ (ਭੁੱਲਰ)- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਗਿਆ ਹੈ ਤੇ ਇਸ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਵਿਧਾਇਕ ਐਡਵੋਕੇਟ ...
ਭੰਗਾਲਾ, 15 ਮਈ (ਬਲਵਿੰਦਰਜੀਤ ਸਿੰਘ ਸੈਣੀ)- ਉਪ ਮੰਡਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਪੱਤਣ ਵਿਖੇ ਕਿਸਾਨ ਆਗੂਆਂ ਦੀ ਮੀਟਿੰਗ ਕਿਸਾਨ ਨੀਟਾ ਨੌਸ਼ਹਿਰਾ ਦੇ ਗ੍ਰਹਿ ਵਿਖੇ ਪ੍ਰਧਾਨ ਵਿਜੈ ਬਹਿਵਲਮੰਝ ਦੀ ਅਗਵਾਈ ਹੇਠਾਂ ਹੋਈ | ਇਸ ਮੌਕੇ ਬਲਦੇਵ ਸ਼ੇਖਵਾਂ, ...
ਦਸੂਹਾ, 15 ਮਈ (ਕੌਸ਼ਲ)- ਵਪਾਰ ਮੰਡਲ ਦਸੂਹਾ ਵਲੋ ਪ੍ਰਧਾਨ ਅਮਰੀਕ ਸਿੰਘ ਗੱਗੀ ਦੀ ਅਗਵਾਈ 'ਚ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਲਖਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ...
ਬੁੱਲ੍ਹੋਵਾਲ 15 ਮਈ (ਲੁਗਾਣਾ)- ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਸ਼ਰਨ ਸਿੰਘ ਦੀ ਅਗਵਾਈ 'ਚ ਰਾਸ਼ਟਰੀ ਯੋਗ ਦਿਵਸ ਦੇ ਮੌਕੇ ਜ਼ੋਨ ਪੱਧਰ ਦਾ ਯੋਗ ਓਲੰਪੀਅਡ ਸਰਕਾਰੀ ਹਾਈ ਸਕੂਲ ਨੰਦਾਚੌਰ ਵਿਖੇ ਮੁੱਖ ਅਧਿਆਪਕ ਰਾਜ ਕੁਮਾਰ ਦੀ ਦੇਖ ਰੇਖ ਹੇਠ ਕਰਵਾਇਆ ਗਿਆ¢ ਇਸ ਮੁਕਾਬਲੇ ...
ਹੁਸ਼ਿਆਰਪੁਰ, 15 ਮਈ (ਬਲਜਿੰਦਰਪਾਲ ਸਿੰਘ)- ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਹਰ ਖੇਤਰ 'ਚ ਸਫਲਤਾ ਦੇ ਝੰਡੇ ਗੱਡੇ ਹਨ | ਇਸੇ ਗੱਲ ਨੂੰ ਸੱਚ ਸਾਬਤ ਕਰ ਦਿਖਾਇਆ ਸੇਂਟ ਸੋਲਜਰ ਗਰੁੱਪ ਦੀ ਸਾਬਕਾ ਵਿਦਿਆਰਥਣ ਹੇਮਾ ਰਾਣੀ ਨੇ | ਉਸਨੂੰ ਭਾਰਤ ...
ਬੁੱਲ੍ਹੋਵਾਲ 15 ਮਈ (ਲੁਗਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੱਡਾ ਫਤਿਹ ਸਿੰਘ ਦੇ ਪ੍ਰਾਇਮਰੀ ਵਿੰਗ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਪਿੰ੍ਰ. ਸੁਿਲੰਦਰ ਸਿੰਘ ਸਹੋਤਾ ਦੀ ਅਗਵਾਈ 'ਚ ਕਰਵਾਇਆ ਗਿਆ ਜਿਸ 'ਚ ਪੰਜਵੀ ਜਮਾਤ 'ਚ ਵਧੀਆਂ ਅੰਕ ਪ੍ਰਾਪਤ ...
ਬੀਣੇਵਾਲ, 15 ਮਈ (ਬੈਜ ਚੌਧਰੀ)- ਪਿੰਡ ਮਜਾਰੀ ਦੇ ਇਤਿਹਾਸਕ ਸਿੱਧ ਬਾਬਾ ਬਾਲਕ ਨਾਥ ਦੇ ਮੰਦਰ 'ਚ ਸਲਾਨਾ ਜਾਗਰਾਤਾ ਤੇ ਭੰਡਾਰਾ ਸ਼ਰਧਾ ਨਾਲ ਕਰਵਾਇਆ ਗਿਆ | ਇਸ ਮੌਕੇ ਪ੍ਰਸਿੱਧ ਭਜਨ ਗਾਇਕ ਆਸਿਫ ਗਾਂਧੀ ਤੇ ਸਚਿਨ ਸ਼ਾਸਤਰੀ ਵਲੋਂ ਭਜਨ ਪੇਸ਼ ਕੀਤੇ ਗਏ | ਇਸ ਮੌਕੇ ਸਰਪੰਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX