ਕਟਾਰੀਆਂ, 15 ਮਈ (ਨਵਜੋਤ ਸਿੰਘ ਜੱਖੂ) - ਜਨ ਜੀਵਨ 'ਚ ਪੀਣ ਵਾਲੇ ਪਾਣੀ ਦੀ ਹੋ ਰਹੀ ਦੁਰਵਰਤੋਂ ਨੇ ਸਾਰਿਆਂ ਦੀ ਚਿੰਤਾ ਵਧਾ ਦਿੱਤੀ ਹੈ | ਜਿਸ ਕਾਰਨ ਮਨੁੱਖ ਲਈ ਇਹ ਵੱਡੀ ਸਮੱਸਿਆ ਬਣ ਕੇ ਖੜ੍ਹ ਗਈ ਹੈ | ਪਿੰਡਾਂ 'ਚ ਬਣੀਆਂ ਸਰਕਾਰੀ ਪੀਣ ਵਾਲੀਆਂ ਟੈਂਕੀਆਂ ਤੋਂ ਰਿਆਇਤੀ ਦਰਾਂ 'ਤੇ ਘਰ-ਘਰ ਪਹੁੰਚਾਈ ਜਾਂਦੀ ਸਾਫ਼ ਸੁਥਰੇ ਪਾਣੀ ਦੀ ਸਹੂਲਤ ਦੀ ਯੋਗ ਵਰਤੋਂ ਨਹੀਂ ਹੋ ਰਹੀ | ਇਸ ਪਾਣੀ ਨੂੰ ਘਰਾਂ 'ਚ ਰੱਖੇ ਪਸ਼ੂ ਨਹਾਉਣ, ਬਗੀਚੀਆਂ ਦੀ ਕਿਆਰੀਆਂ ਸਿੰਜਣ ਅਤੇ ਵਿਹੜੇ/ਇਮਾਰਤਾਂ ਧੋਣ ਲਈ ਵਰਤਣਾ ਮੰਦਭਾਗਾ ਹੈ | ਇਵੇਂ ਇਸ ਸਹੂਲਤ ਵਾਲੀਆਂ ਟੂਟੀਆਂ ਵੀ ਬਿਨ੍ਹਾਂ ਪਰਹੇਜ਼ ਕੀਤਿਆਂ ਚਲਦੀਆਂ ਰਹਿੰਦੀਆਂ ਹਨ | ਇਸ ਤੋਂ ਇਲਾਵਾ ਘਰਾਂ ਦੀਆਂ ਛੱਤਾਂ 'ਤੇ ਪਈਆਂ ਟੈਂਕੀਆਂ 'ਚ ਸਬਮਰਸੀਬਲ ਮੋਟਰਾਂ ਰਾਹੀਂ ਪਾਣੀ ਭਰਨ ਵੇਲੇ ਵਰਤੀ ਜਾਂਦੀ ਅਣਗਹਿਲੀ ਵੀ ਪਾਣੀ ਦੀ ਦੁਰਵਰਤੋਂ ਦਾ ਕਾਰਨ ਬਣਦੀ ਹੈ | ਟੈਂਕੀਆਂ 'ਚ ਪਾਣੀ ਭਰਨ ਵੇਲੇ ਪਰਿਵਾਰਕ ਮੈਂਬਰ ਇਸ ਪੱਖ ਦਾ ਖਿਆਲ ਨਹੀਂ ਰੱਖਦੇ ਕਿ ਟੈਂਕੀ 'ਚੋਂ ਵਾਧੂ ਪਾਣੀ ਓਵਰਫਲੋਅ ਹੋ ਰਿਹਾ ਹੈ | ਇਹ ਪਾਣੀ ਬਿਨ੍ਹਾਂ ਵਰਤਿਆਂ ਨਾਲੀਆਂ 'ਚ ਰੁਲਦਾ ਨਜ਼ਰ ਆਉਂਦਾ ਹੈ | ਝੋਨੇ ਲਈ ਸਰਕਾਰ ਵਲੋਂ ਮਿੱਥੀ ਸਮਾਂ ਸਾਰਣੀ ਦੀ ਉਲੰਘਣਾ ਵੀ ਪਾਣੀ ਦੀ ਦੁਰਵਰਤੋਂ ਦਾ ਕਾਰਨ ਬਣਦੀ ਹੈ | ਲੋਕਾਂ ਦੀ ਅਣਗਹਿਲੀ ਦੇ ਨਾਲ-ਨਾਲ ਵਾਟਰ ਸਪਲਾਈ ਵਿਭਾਗ ਅਤੇ ਪੰਚਾਇਤਾਂ ਵਲੋਂ ਵੀ ਬਣਦੀ ਸੁਹਿਰਦਤਾ ਨਹੀਂ ਦਿਖਾਈ ਗਈ | ਵਿਭਾਗ ਪਾਣੀ ਦੀ ਵਰਤੋਂ ਸਮੇਂ ਕੀਤੀਆਂ ਜਾਂਦੀਆਂ ਉਕਤ ਕੁਤਾਹੀਆਂ ਨੂੰ ਰੋਕਣ ਲਈ ਜਾਗਰੂਕਤਾ ਸੈਮੀਨਾਰ ਕਰਵਾਵੇ ਅਤੇ ਪੰਚਾਇਤਾਂ ਆਪਣੇ ਤੌਰ 'ਤੇ ਪਿੰਡਾਂ 'ਚ ਪਾਣੀ ਦੀ ਸੁਰੱਖਿਆ ਸਬੰਧੀ ਮੂਸ਼ਤੈਦ ਹੋਣ | ਸਰਕਾਰਾਂ ਨੂੰ ਵੀ ਇਸ ਸਬੰਧੀ ਸਖ਼ਤ ਕਾਨੂੰਨ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਖੇਤੀਬਾੜੀ ਅਤੇ ਸਿੰਚਾਈ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਲੇ ਵੀਹ ਸਾਲਾਂ ਤੱਕ ਪਿੰਡਾਂ ਨੂੰ ਖੇਤੀ ਲਈ ਤਾਂ ਦੂਰ ਦੀ ਗੱਲ ਪਾਣੀ ਪੀਣ ਨੂੰ ਵੀ ਨਸੀਬ ਨਹੀਂ ਹੋਵੇਗਾ | ਪਾਣੀ ਦੀ ਵਰਤੋਂ ਲਈ ਅਜਿਹੇ ਉਪਰਾਲੇ ਕੀਤੇ ਜਾਣ ਨਾਲ ਮਨੁੱਖੀ ਜੀਵਨ ਦੀ ਸੁਰੱਖਿਆ 'ਤੇ ਮੰਡਰਾ ਰਹੇ ਖ਼ਤਰੇ ਦੇ ਬੱਦਲ ਠਰੰ੍ਹਮੇ ਜਾ ਸਕਦੇ ਹਨ |
'ਜਲ ਹੈ ਤਾਂ ਕੱਲ੍ਹ ਹੈ'- ਲੈਕ: ਹਰਬੰਸ ਲਾਦੀਆਂ
ਕੁਦਰਤ ਦੇ ਸੋਮਿਆਂ ਦਾ ਸਤਿਕਾਰ ਕਰਕੇ ਚੰਗੇ ਪਾਤਰ ਬਣਨਾ ਚਾਹੀਦਾ ਹੈ | 'ਜਲ ਹੈ ਤਾਂ ਕੱਲ੍ਹ ਹੈ' | ਪਾਣੀ ਦੀ ਦੁਰਵਰਤੋਂ ਸਾਰਿਆਂ ਲਈ ਚਿੰਤਾਂ ਦਾ ਵਿਸ਼ਾ ਹੈ ਜਿਸ ਦੀ ਸੁਰੱਖਿਆ ਲਈ ਸਾਨੂੰ ਸੁਚੇਤ ਹੁੰਦਿਆਂ ਵਲੰਟੀਅਰ ਬਣ ਕੇ ਭੂਮਿਕਾ ਨਿਭਾਉਣ ਦੀ ਲੋੜ ਹੈ | ਸਰਕਾਰੀ ਤੇ ਗੈਰਸਰਕਾਰੀ ਤੌਰ 'ਤੇ ਪਾਣੀ ਦੀ ਬੱਚਤ ਲਈ ਕੀਤੇ ਯਤਨ ਆਉਣ ਵਾਲੀਆਂ ਪੀੜ੍ਹੀਆਂ ਲਈ ਵਰਦਾਨ ਸਾਬਤ ਹੋਣਗੇ | ਇਲਾਕਾ ਨਿਵਾਸੀ ਪ੍ਰਸ਼ੋਤਮ ਹੀਰ, ਲਵਪ੍ਰੀਤ ਚੇਤਾ, ਪ੍ਰਮਜੀਤ ਬਸਰਾ ਕੰਗਰੌੜ, ਸੰਦੀਪ ਹੀਰ, ਗੁਰਮੇਲ ਚੰਦ ਪੰਚ ਕਟਾਰੀਆਂ, ਗੁਰਬਚਨ ਬਾਦਸ਼ਾਹ ਆਦਿ ਨੇ ਮੰਗ ਕੀਤੀ ਕਿ ਸਮੇਂ ਦੀਆਂ ਸਰਕਾਰਾਂ ਨੂੰ ਪਾਣੀ ਦੀ ਹੋ ਰਹੀ ਦੁਰਵਰਤੋਂ ਸਬੰਧੀ ਗੰਭੀਰ ਹੋਣ ਦੀ ਲੋੜ ਹੈ ਤਾਂ ਕਿ ਜਨ ਜੀਵਨ ਲਈ ਲੋੜੀਂਦਾ ਪਾਣੀ ਯੋਗ ਵਰਤੋਂ ਤੱਕ ਸੀਮਤ ਰਹੇ | ਉਹਨਾਂ ਕਿਹਾ ਕਿ ਇਸ ਕਾਰਜ 'ਚ ਸਮਾਜਿਕ ਸੰਸਥਾਵਾਂ, ਧਾਰਮਿਕ ਜੱਥੇਬੰਦੀਆਂ ਅਤੇ ਰਾਜਸੀ ਪਾਰਟੀਆਂ ਨੂੰ ਵੀ ਆਪੋ ਆਪਣੇ ਪੱਧਰ 'ਤੇ ਇਸ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ |
ਸੜੋਆ, 15 ਮਈ (ਨਾਨੋਵਾਲੀਆ)- ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿ. ਭਾਰਤ ਵਲੋਂ ਜੇਠ ਮਹੀਨੇ ਦੇ ਜੇਠੇ ਐਤਵਾਰ ਮੌਕੇ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨਛੋਹ ਗੰਗਾ ਖੁਰਾਲਗੜ੍ਹ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਆਦਿ ਧਰਮ ਸਤਿਸੰਗ ਕਰਵਾਇਆ ਗਿਆ | ...
ਮੁਕੰਦਪੁਰ, 15 ਮਈ (ਅਮਰੀਕ ਸਿੰਘ ਢੀਂਡਸਾ) - ਸ੍ਰੀ ਗੁਰੂ ਹਰਿ ਰਾਏ ਪਬਲਿਕ ਸਕੂਲ ਮੁਕੰਦਪੁਰ ਵਿਖੇ ਬੀਤੇ ਦਿਨੀਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ-ਸਕੂਲ ਪ੍ਰਤੀਯੋਗਤਾ ਤਹਿਤ ਭਾਸ਼ਣ ਅਤੇ ਸੁੰਦਰ ...
ਬੰਗਾ, 15 ਮਈ (ਕਰਮ ਲਧਾਣਾ) - ਰਾਜ ਪੱਧਰ ਦੀ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਦੇ ਤਹਿਤ ਬਾਬਾ ਗੋਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿਖੇ ਬਣਾਏ ਕੇਂਦਰ ਵਿਚ 276 ਵਿਦਿਆਰਥੀਆਂ ਵਲੋਂ ਐਨ. ਐਮ. ਐਮ. ਐਸ ਵਜ਼ੀਫਾ ...
ਜਾਡਲਾ, 15 ਮਈ (ਬੱਲੀ)- ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਬਲੱਡ ਬੈਂਕ ਸਿਵਲ ਹਸਪਤਾਲ ਰੋਪੜ ਦੇ ਸਹਿਯੋਗ ਨਾਲ ਪਿੰਡ ਦੌਲਤਪੁਰ ਦੇ ਬੱਬਰ ਕਰਮ ਸਿੰਘ ਮੈਮੋਰੀਅਲ ਹਸਪਤਾਲ ਵਿਖੇ ਲਾਏ ਸਵੈ-ਇੱਛੁਕ ਖ਼ੂਨਦਾਨ ਕੈਂਪ ਵਿਚ 35 ਯੂਨਿਟ ਖ਼ੂਨ ਇਕੱਠਾ ਕੀਤਾ ...
ਨਵਾਂਸ਼ਹਿਰ, 15 ਮਈ (ਹਰਵਿੰਦਰ ਸਿੰਘ)- ਸੰਤ ਬਾਬਾ ਖੇਮ ਸਿੰਘ ਮਾਡਲ ਹਾਈ ਸਕੂਲ ਦੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਜਾਣਕਾਰੀ ਦਿੰਦਿਆਂ ਮੁੱਖ ਅਧਿਆਪਕ ਮਨਜੀਤ ਕੌਰ ਨੇ ਦੱਸਿਆ ਕਿ ਪੰਜਵੀਂ ਜਮਾਤ ਦੇ ਆਏ ਨਤੀਜੇ 'ਚੋਂ ਹਾਸ਼ਮੀ ਵਾਸੀ ...
ਸਾਹਲੋਂ, 15 ਮਈ (ਜਰਨੈਲ ਸਿੰਘ ਨਿੱਘਾ)- ਨਵਜੋਤ ਸਾਹਿਤ ਸੰਸਥਾ (ਰਜਿ.) ਔੜ ਵਲੋਂ 'ਲੇਖਕ ਦੇ ਵਿਹੜੇ' ਲੜੀ ਤਹਿਤ ਪਿੰਡ ਸਹੋਕਪੁਰੀ ਵਿਖੇ 6ਵਾਂ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਸੰਸਥਾ ਦੇ ਮੋਹਰੀ ਮੈਂਬਰ ਦਵਿੰਦਰ ਸਕੋਹਪੁਰੀ ਦੇ ਘਰ ਸਾਹਿਤਕ ਇਕੱਠ ਜੁੜਿਆ | ਉਨ੍ਹਾਂ ...
ਰੈਲਮਾਜਰਾ/ਕਾਠਗੜ੍ਹ, 15 ਮਈ (ਸੁਭਾਸ਼ ਟੌਂਸਾ, ਬਲਦੇਵ ਸਿੰਘ ਪਨੇਸਰ)- ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਸ਼ਰਮਾ ਅਤੇ ਡੀ.ਐੱਸ.ਪੀ. ਬਲਾਚੌਰ ਸ. ਤਰਲੋਚਨ ਸਿੰਘ ਦੀਆਂ ਹਦਾਇਤਾਂ ਮੁਤਾਬਕ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਦੌਰਾਨ ...
ਪੋਜੇਵਾਲ ਸਰਾਂ, 15 ਮਈ (ਰਮਨ ਭਾਟੀਆ)- ਥਾਣਾ ਪੋਜੇਵਾਲ ਦੀ ਪੁਲਿਸ ਨੇ 11 ਬੋਤਲਾਂ ਸ਼ਰਾਬ ਸਮੇਤ ਪਿੰਡ ਟੋਰੋਵਾਲ ਮੋੜ ਲਾਗੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਵਿਰੁੱਧ ਐਕਸਾਈਜ਼ ਐਕਟ ਅਧੀਨ ਮੁਕੱਦਮਾ ਦਰਜ ਕੀਤਾ ਹੈ | ਥਾਣਾ ਪੋਜੇਵਾਲ ਤੋ ਮਿਲੀ ਜਾਣਕਾਰੀ ਅਨੁਸਾਰ ...
ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ) - ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਪਿੰਡ ਸਰਹਾਲ ਕਾਜ਼ੀਆਂ ਦੇ ਗੁਰਦੁਆਰਾ ਬਾਬਾ ਜਵਾਹਰ ਸਿੰਘ ਝੰਡਾ ਜੀ ਵਿਖੇ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਭਾਈ ਅਮਰਜੀਤ ਸਿੰਘ ਭਰੋਲੀ ...
ਬਹਿਰਾਮ, 15 ਮਈ (ਨਛੱਤਰ ਸਿੰਘ/ਸਰਬਜੀਤ ਸਿੰਘ) - ਸਲਾਨਾ ਜੋੜ ਮੇਲੇ ਜਿੱਥੇ ਸਾਡੀ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ ਉਥੇ ਸਾਡੇ ਅੰਦਰ ਧਾਰਮਿਕ ਭਾਵਨਾ ਵੀ ਪੈਦਾ ਕਰਦੇ ਹਨ | ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕੁਲਜੀਤ ਸਰਹਾਲ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਨੇ ਪਿੰਡ ...
ਪੋਜੇਵਾਲ ਸਰਾਂ, 15 ਮਈ (ਨਵਾਂਗਰਾਈਾ)- ਪਿੰਡ ਕਰੀਮਪੁਰ ਚਾਹਵਾਲਾ ਦੇ ਏਅਰਫੋਰਸ ਵਿਚੋਂ ਸੇਵਾ ਮੁਕਤ ਜੇ.ਡਬਲਿਊ.ਓ. ਚੌਧਰੀ ਰਾਮ ਪ੍ਰਕਾਸ਼ ਬਾਂਠ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਪਿੰਡ ਕਰੀਮਪੁਰ ਚਾਹਵਾਲਾ ਦੀ ਸ਼ਮਸ਼ਾਨ ਘਾਟ ...
ਮਜਾਰੀ/ਸਾਹਿਬਾ, 15 ਮਈ (ਨਿਰਮਲਜੀਤ ਸਿੰਘ ਚਾਹਲ)- ਸੀਨੀਅਰ ਮੈਡੀਕਲ ਅਫ਼ਸਰ ਗੁਰਿੰਦਰਜੀਤ ਸਿੰਘ ਪੀ.ਐਚ.ਸੀ. ਸੜੋਆ ਦੀ ਅਗਵਾਈ ਹੇਠ ਪਿੰਡ ਸਾਹਿਬਾ ਵਿਖੇ ਡੇਂਗੂ ਦੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਇਸ ਮੌਕੇ ਹੈਲਥ ਇੰਸ. ਗੁਰਿੰਦਰ ਸਿੰਘ ਨੇ ਲੋਕਾਂ ਨੂੰ ...
ਬੰਗਾ, 15 ਮਈ (ਜਸਬੀਰ ਸਿੰਘ ਨੂਰਪੁਰ) - ਗੰਨਮੈਨ ਗਾਰਡ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇਕ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ. ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਖਟਕੜ ਕਲਾਂ ਵਿਖੇ ਹੋਈ | ਜਿਸ ਵਿਚ ਸਰਬਸੰਮਤੀ ਨਾਲ ਜ਼ਿਲ੍ਹੇ ਦੇ ਅਹੁਦੇਦਾਰਾਂ ਦੀ ...
ਨਵਾਂਸ਼ਹਿਰ/ਸਾਹਲੋਂ, 15 ਮਈ (ਗੁਰਬਖਸ਼ ਸਿੰਘ ਮਹੇ, ਜਰਨੈਲ ਸਿੰਘ ਨਿੱਘਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ, ਸੀ. ਜੇ. ਐਮ. ਕਮਲਦੀਪ ਸਿੰਘ ਧਾਲੀਵਾਲ ਵਲੋਂ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਸ. ਕੰਵਲਜੀਤ ਸਿੰਘ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ...
ਨਵਾਂਸ਼ਹਿਰ, 15 ਮਈ (ਹਰਵਿੰਦਰ ਸਿੰਘ)- ਪੰਜਾਬ ਸਰਕਾਰ ਵਲੋਂ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਦੇ ਮਿਲੇ ਸੁਝਾਵਾਂ ਅਨੁਸਾਰ ਮਿਤੀ 16 ਮਈ ਤੋਂ 31 ਮਈ ਤੱਕ ਸਾਰੇ ਸਰਕਾਰੀ, ਅਰਧ ਸਰਕਾਰੀ ਅਤੇ ਨਿੱਜੀ ਸਕੂਲ ਪਹਿਲਾਂ ਦੀ ਤਰ੍ਹਾਂ ਆਫ਼ ਲਾਈਨ ਕਲਾਸਾਂ ਲਗਾਉਣਗੇ | ਰੋਸ਼ਨ ਲਾਲ ...
ਪੱਲੀ ਝਿੱਕੀ, 15 ਮਈ (ਕੁਲਦੀਪ ਸਿੰਘ ਪਾਬਲਾ) - ਸਰੋਏ ਗੋਤ ਜਠੇਰਿਆਂ ਦੇ ਅਸਥਾਨ ਪਿੰਡ ਭੌਰਾ ਵਿਖੇ ਬੜੀ ਸ਼ਰਧਾ ਪੂਰਵਕ ਮੇਲਾ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਪਰਮਜੀਤ ਨੇ ਦੱਸਿਆ ਕਿ ਇਹ ਮੇਲਾ ਜੇਠ ਮਹੀਨੇ ਦੇ ਜੇਠੇ ਐਤਵਾਰ ਨੂੰ ਸਮੂਹ ਸਰੋਏ ...
ਰੱਤੇਵਾਲ, 15 ਮਈ (ਆਰ.ਕੇ. ਸੂਰਾਪੁਰੀ)- ਬਲਾਚੌਰ ਹਲਕੇ ਦੇ ਵਿਧਾਇਕਾ ਸੰਤੋਸ਼ ਕਟਾਰੀਆ ਵਲੋਂ ਆਰੰਭੇ ਧੰਨਵਾਦੀ ਦੌਰੇ ਤਹਿਤ ਪਿੰਡ ਜਲਾਲਪੁਰ ਵਿਖੇ ਚੋਣਾਂ 'ਚ ਵੱਧ ਚੜ੍ਹ ਕੇ ਸਾਥ ਦੇਣ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਵਿਧਾਇਕਾ ਸੰਤੋਸ਼ ਕਟਾਰੀਆ ...
ਰੱਤੇਵਾਲ, 15 ਮਈ (ਆਰ.ਕੇ. ਸੂਰਾਪੁਰੀ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਬਲਾਚੌਰ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵਿੰਦਰ ਕੁਮਾਰ ਵਿਕੀ ਚੌਧਰੀ ਨੂੰ ਡੀ.ਆਰ.ਓ. ਸ਼ਹੀਦ ਭਗਤ ...
ਸੰਧਵਾਂ, 15 ਮਈ (ਪ੍ਰੇਮੀ ਸੰਧਵਾਂ) - ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਡਾ. ਬੀ. ਆਰ ਅੰਬੇਡਕਰ ਚੇਤਨਾ ਸੁਸਾਇਟੀ ਬੰਗਾ ਵਲੋਂ ਤਥਾਗਤ ਭਗਵਾਨ ਬੁੱਧ ਪੂਰਨਿਮਾ ਨੂੰ ਸਮਰਪਿਤ ਪ੍ਰਧਾਨ ਡਾ. ਵੇਦ ਪ੍ਰਕਾਸ਼, ਡਾ. ਨਰੰਜਣ ਪਾਲ ਹੀਉਂ ਤੇ ਡਾ. ਸੁਖਵਿੰਦਰ ਸਿੰਘ ...
ਬਲਾਚੌਰ, 15 ਮਈ (ਸ਼ਾਮ ਸੁੰਦਰ ਮੀਲੂ)- ਸਵ. ਮਾਸਟਰ ਰਾਮਦਾਸ (ਸੇਵਾਮੁਕਤ ਬੀ.ਪੀ.ਈ.ਓ) ਦੀ ਨਿੱਘੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਡੀ.ਐੱਸ.ਪੀ ਦਵਿੰਦਰ ਚੌਧਰੀ ਅਤੇ ਅਸ਼ੋਕ ਬਜਾੜ (ਐਲ.ਆਈ.ਸੀ) ਏਜੰਟ ਨੇ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਕਟਵਾਰਾ ਵਿਖੇ ਬੱਚਿਆਂ ਦੀ ...
ਸੰਧਵਾਂ, 15 ਮਈ (ਪ੍ਰੇਮੀ ਸੰਧਵਾਂ)- ਪਿੰਡ ਸੰਧਵਾਂ ਵਿਖੇ ਹੀਰ ਜਠੇਰਿਆਂ ਦੇ ਦਰਬਾਰ 'ਤੇ ਪਿਤਰਾਂ ਦੀ ਯਾਦ 'ਚ ਸਲਾਨਾ ਜੋੜ ਮੇਲਾ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ | ਦਰਬਾਰ 'ਤੇ ਝੰਡੇ ਦੀ ਰਸਮ ਤੋਂ ਬਾਅਦ ਗਾਇਕ ਮਨੀ ਮਾਨ ਫਗਵਾੜਾ ਨੇ ਆਪਣੇ ਧਾਰਮਿਕ ਹਿੱਟ ਗੀਤਾਂ ਨਾਲ ...
ਬੰਗਾ, 15 ਮਈ (ਕਰਮ ਲਧਾਣਾ)- ਪਿੰਡ ਸਹਿਬਾਜਪੁਰ ਵਿਖੇ ਸਥਿੱਤ ਉੱਘੜਾ ਗੋਤ ਦੇ ਜਠੇਰਿਆਂ ਦੇ ਸਥਾਨ 'ਤੇ ਹੋਏ ਸਲਾਨਾ ਜੋੜ ਮੇਲੇ 'ਚ ਉੱਘੀ ਸੂਫੀ ਗਾਇਕ ਜੋੜੀ ਸਤਨਾਮ ਆਲਮ ਬਾਲੀ ਅਤੇ ਬੀਬਾ ਮਨਜੀਤ ਆਲਮ ਨੇ ਧਾਰਮਿਕ ਗਾਇਕੀ ਪੇਸ਼ ਕਰਕੇ ਸੰਗਤਾਂ ਨੂੰ ਮੋਹ ਲਿਆ | 'ਤੇਰੀਆਂ ਨੇ ...
ਸੰਧਵਾਂ, 15 ਮਈ (ਪ੍ਰੇਮੀ ਸੰਧਵਾਂ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਵਲੋਂ ਪੰਚਾਇਤੀ ਤੇ ਸ਼ਾਮਲਾਟ ਜਮੀਨਾਂ 'ਤੇ ਕੀਤੇ ਗਏ ਨਾਜਾਇਜ਼ ਕਬਜਿਆਂ ਨੂੰ ਆਪਣੇ ਆਪ ਛੱਡਣ ਲਈ 31 ਮਈ ਤੱਕ ਜਾਰੀ ਕੀਤੇ ਨਿਰਦੇਸ਼ਾਂ ਦੀ ਭਰਪੂਰ ਸ਼ਲਾਘਾ ਕਰਦਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX