ਤਾਜਾ ਖ਼ਬਰਾਂ


⭐ਮਾਣਕ - ਮੋਤੀ⭐
. . .  6 minutes ago
⭐ਮਾਣਕ - ਮੋਤੀ⭐
ਏਕਨਾਥ ਸ਼ਿੰਦੇ ਦੇ ਬੇਟੇ ਦੇ ਦਫਤਰ 'ਤੇ ਹਮਲੇ ਦੇ ਮਾਮਲੇ 'ਚ ਸ਼ਿਵ ਸੈਨਾ ਦੇ 7 ਕਰਮਚਾਰੀ ਗ੍ਰਿਫਤਾਰ
. . .  1 day ago
ਸਿਮਰਨਜੀਤ ਸਿੰਘ ਮਾਨ ਦੀ ਸਿਹਤ ਬਿਲਕੁਲ ਠੀਕ-ਠਾਕ-ਈਮਾਨ ਸਿੰਘ ਮਾਨ
. . .  1 day ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਤੂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਬਿਲਕੁਲ ਠੀਕ-ਠਾਕ ...
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਵਪਾਰਕ ਹਦਾਇਤਾਂ ਦੀ ਉਲੰਘਣਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਿਜਲੀ ਮਹਿਕਮੇ ਦੇ ਕਈ ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ , 26 ਜੂਨ -ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੰਜਾਬ ਰਾਜ ਪਵਾਰ ਕਾਰਪੋਰੇਸ਼ਨ ਦੇ ਗੁਰਤੇਜ ਸਿੰਘ ਏ. ਏ. ਈ. , ਮਿਹਰ ਚੰਦ ਕਲਰਕ, ਸੰਗੀਤ ਸਹੋਤਾ ਕਲਰਕ ਬਰੀਵਾਲਾ ਸਬ ...
ਇਹ ਬਗਾਵਤ ਨਹੀਂ ਹੈ, ਇਹ ਵੱਖਵਾਦ ਹੈ - ਆਦਿੱਤਿਆ ਠਾਕਰੇ
. . .  1 day ago
ਮੁੰਬਈ, 26 ਜੂਨ - ਮਹਾਰਾਸ਼ਟਰ ਦੇ ਮੰਤਰੀ ਅਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਕਿਹਾ, ''20 ਮਈ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੇ ਏਕਨਾਥ ਸ਼ਿੰਦੇ ਨੂੰ ਫ਼ੋਨ ਕਰਕੇ ਕਿਹਾ ਕਿ ਜੇਕਰ ਤੁਸੀਂ ਸੀ.ਐਮ ਬਣਨਾ ਚਾਹੁੰਦੇ ...
ਯੂ.ਪੀ. ਦੇ ਰਾਮਪੁਰ ਅਤੇ ਆਜ਼ਮਗੜ੍ਹ ਦੀਆਂ ਉਪ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ ਦੀ ਜਿੱਤ - ਜੇ.ਪੀ. ਨੱਢਾ
. . .  1 day ago
ਪ੍ਰਧਾਨ ਮੰਤਰੀ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਜਰਮਨੀ ਪਹੁੰਚੇ
. . .  1 day ago
ਮਿਊਨਿਖ, 26 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਮਿਊਨਿਖ ਸ਼ਹਿਰ 'ਚ ਇਕ ਕਮਿਊਨਿਟੀ ਸਮਾਗਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ।
ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ
. . .  1 day ago
ਐਸ.ਏ.ਐਸ .ਨਗਰ , 26 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - 12ਵੀਂ ਜਮਾਤ ਦਾ ਪ੍ਰੀਖਿਆ ਦਾ ਨਤੀਜਾ 27 ਜੂਨ 2022 ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵਲੋਂ ਵਰਚੁਅਲ ਮੀਟਿੰਗ ...
ਸੰਗਰੂਰ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ
. . .  1 day ago
225 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਬਠਿੰਡਾ, 26 ਜੂਨ (ਨਾਇਬ ਸਿੰਘ ਸਿੱਧੂ) - ਬਠਿੰਡਾ ਸੀ.ਆਈ.ਏ-1 ਦੀ ਪੁਲਿਸ ਪਾਰਟੀ ਨੇ ਏ.ਐੱਸ.ਆਈ. ਹਰਜੀਵਨ ਦੀ ਅਗਵਾਈ ਵਿਚ ਗਸ਼ਤ ਦੌਰਾਨ ਨਰਸਿੰਘ ਕਾਲੋਨੀ ਡੂਮਵਾਲੀ ਤੋਂ ਇਕ ਨਸ਼ਾ ਤਸਕਰ ਨੂੰ 225 ਗ੍ਰਾਮ ਹੈਰੋਇਨ ਸਮੇਤ...
ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਕਰਦੇ ਹਾਂ ਪ੍ਰਵਾਨ - ਰਾਘਵ ਚੱਢਾ ਦਾ ਟਵੀਟ
. . .  1 day ago
ਚੰਡੀਗੜ੍ਹ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ 'ਤੇ ਟਵੀਟ ਕਰਦਿਆ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਸੀ ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਮਾਰਚ
. . .  1 day ago
ਮਹਿਲ ਕਲਾਂ,26 ਜੂਨ (ਅਵਤਾਰ ਸਿੰਘ ਅਣਖੀ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ. ਸਿਮਰਨਜੀਤ ਸਿੰਘ ਮਾਨ ਦੀ 5822 ਵੋਟਾਂ ਨਾਲ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਇਲਾਕਾ ਮਹਿਲ ਕਲਾਂ ਅੰਦਰ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ 'ਚ ਸਮਰਥਕਾਂ...
ਵਰਕਰਾਂ ਤੇ ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ ਕੀਤੀ ਸਾਂਝੀ
. . .  1 day ago
ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਆਏ ਨਤੀਜੇ ਦਾ ਜਿਉਂ ਹੀ ਤਪਾ ਦਫਤਰ ਵਿਖੇ ਵਰਕਰਾਂ ਤੇ ਸਮਰਥਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਢੋਲ...
ਸ. ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਸੁਨਾਮ ਦਫਤਰ ਵਿਖੇ ਵੰਡੇ ਗਏ ਲੱਡੂ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਰੁਪਿੰਦਰ ਸਿੰਘ ਸੱਗੂ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਸਥਾਨਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਚੋਣ ਦਫਤਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ...
ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ 'ਤੇ ਪਰਿਵਾਰ ਨੇ ਮਨਾਈ ਖੁਸ਼ੀ
. . .  1 day ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 2022 ਦੇ ਅੱਜ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ...
ਪਿੰਡ ਢੱਡਰੀਆਂ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਨੌਜਵਾਨਾਂ ਵਲੋਂ ਵੰਡੇ ਗਏ ਲੱਡੂ
. . .  1 day ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿੱਤ ਦੀ ਖ਼ੁਸ਼ੀ ਚ' ਪਿੰਡ ਢੱਡਰੀਆਂ ਦੇ ਨੌਨੌਜਵਾਨਾਂ ਵਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ...
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ) - ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਨਤੀਜੇ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ...
ਵੀਰ ਜੀ ਰਾਜੋਆਣਾ ਦੇ ਘਰ ਆਉਣ ਤੱਕ ਮੇਰਾ ਸੰਘਰਸ਼ ਰਹੇਗਾ ਜਾਰੀ - ਬੀਬੀ ਕਮਲਦੀਪ ਕੌਰ ਰਾਜੋਆਣਾ
. . .  1 day ago
ਸੰਗਰੂਰ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਮੈਂ ਪਿਛਲੇ 27 ਸਾਲਾਂ ਤੋਂ ਆਪਣੇ ਵੀਰ ਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਘਰ ਵਾਪਸੀ ਲਈ ਸੰਘਰਸ਼ ਕਰ ਰਹੀ ਹਾਂ। ਮੇਰੇ ਲਈ ਇਹ ਚੋਣਾਂ ਵੀ ਉਸੇ ਸੰਘਰਸ਼ ਦੀ ਇਕ ਕੜੀ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਜਲੂਸ
. . .  1 day ago
ਹੰਡਿਆਇਆ/ਬਰਨਾਲਾ, 26 ਜੂਨ (ਗੁਰਜੀਤ ਸਿੰਘ ਖੁੱਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਖੁਸ਼ੀ ਦਾ ਇਜ਼ਹਾਰ
. . .  1 day ago
ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦੇ ਹੋਏ ਪਾਰਟੀ...
ਸਿਮਰਨਜੀਤ ਸਿੰਘ ਮਾਨ ਨੇ ਪ੍ਰਾਪਤ ਕੀਤਾ ਜਿੱਤ ਦਾ ਸਰਟੀਫਿਕੇਟ
. . .  1 day ago
ਸੰਗਰੂਰ, 26 ਜੂਨ (ਦਮਨਜੀਤ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਜਿੱਤ ਦਾ ਸਰਟੀਫਿਕੇਟ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ
. . .  1 day ago
ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਸਮਰਥਕਾਂ ਨੇ ਪਟਾਕੇ ਚਲਾਏ।ਇਸ ਮੌਕੇ ਮਾਨ ਸਮਰਥਕਾਂ...
ਲੌਂਗੋਵਾਲ' ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਵਰਕਰਾਂ ਵੱਲੋਂ ਖ਼ੁਸ਼ੀ ਚ' ਵੰਡੇ ਗਏ ਲੱਡੂ
. . .  1 day ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿੱਚ ਲੌਂਗੋਵਾਲ ਦੇ ਨੌਜਵਾਨਾਂ ਵਲੋਂ...
ਫਗਵਾੜਾ ਦੇ ਪਿੰਡ ਪੰਡਵਾ ਵਿਖੇ ਫਾਇਰਿੰਗ
. . .  1 day ago
ਫਗਵਾੜਾ,26 ਜੂਨ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਇੱਥੋਂ ਦੇ ਨਜ਼ਦੀਕੀ ਪਿੰਡ ਪੰਡਵਾਂ ਵਿਖੇ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਬਣ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰਕ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਮਲੇ ਦਾ ਜੇਕਰ ਵਿਰੋਧ ਨਾ ਕੀਤਾ ਜਾਵੇ ਤਾਂ ਇਹ ਛੂਤ ਦੀ ਬਿਮਾਰੀ ਵਾਂਗ ਖ਼ਤਰਨਾਕ ਬਣ ਜਾਂਦਾ ਹੈ। -ਜਿੰਮੀ ਕਾਰਟਰ

ਫਾਜ਼ਿਲਕਾ / ਅਬੋਹਰ

ਪਸ਼ੂ ਦੇ ਵਪਾਰ 'ਚ ਲੈਣ ਦੇਣ ਕਾਰਨ ਹੋਏ ਝਗੜੇ 'ਚ ਇਕ ਜ਼ਖ਼ਮੀ

ਜਲਾਲਾਬਾਦ, 15 ਮਈ (ਸਤਿੰਦਰ ਸੋਢੀ)- ਦੁਧਾਰੂ ਪਸ਼ੂਆਂ ਦਾ ਵਪਾਰ ਕਰਨ ਵਾਲੇ ਸਥਾਨਕ ਨਿਵਾਸੀ ਇਕ ਵਪਾਰੀ ਨਾਲ ਬੀਤੀ 12 ਮਈ ਦੀ ਸਵੇਰ ਕੁੱਝ ਲੋਕਾਂ ਵਲੋਂ ਕੀਤੀ ਗਈ ਕੁੱਟਮਾਰ ਤੋਂ ਬਾਅਦ ਗੰਭੀਰ ਤੌਰ 'ਤੇ ਫੱਟੜ ਹੋਏ ਵਿਅਕਤੀ ਨੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਫ਼ਾਜ਼ਿਲਕਾ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ | ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਕਤਸਰ ਰੋਡ 'ਤੇ ਬੀ.ਐੱਸ.ਐਫ. ਸੈਕਟਰ ਦੇ ਸਾਹਮਣੇ ਉਸ ਦਾ ਇਕ ਡੇਅਰੀ ਫਾਰਮ ਹੈ ਜਿੱਥੇ ਡੇਅਰੀ ਕਾਰੋਬਾਰ ਦੇ ਨਾਲ ਨਾਲ ਉਹ ਦੁਧਾਰੂ ਪਸ਼ੂਆਂ ਦੇ ਲੈਣ-ਦੇਣ ਦਾ ਵਪਾਰ ਵੀ ਕਰਦਾ ਹੈ | 11 ਮਈ ਨੂੰ ਉਸ ਨੇ ਪਿੰਡ ਕੜਾਹੀ ਵਾਲਾ ਨਿਵਾਸੀ ਕੁਲਜੀਤ ਸਿੰਘ ਨਾਮਕ ਵਿਅਕਤੀ ਨਾਲ ਐੱਚ.ਐਫ. ਨਸਲ ਦੀ ਦੁਧਾਰੂ ਗਊ ਵੇਚਣ ਦਾ 50 ਹਜ਼ਾਰ ਰੁਪਏ ਵਿਚ ਸੌਦਾ ਕੀਤਾ ਅਤੇ ਪਸ਼ੂ ਵੇਚ ਦਿੱਤਾ | ਪ੍ਰੰਤੂ ਅਗਲੇ ਹੀ ਦਿਨ ਸਵੇਰੇ ਉਕਤ ਵਿਅਕਤੀ ਉਸ ਦੇ ਡੇਅਰੀ ਫਾਰਮ 'ਤੇ ਆਇਆ ਅਤੇ ਉਸ ਨੂੰ ਵੇਚੀ ਹੋਏ ਗਊ ਵਾਪਸ ਲੈਣ ਅਤੇ ਪੈਸੇ ਮੋੜਨ ਲਈ ਕਿਹਾ | ਇਸ ਦੌਰਾਨ ਆਪਸੀ ਤਕਰਾਰ ਤੋਂ ਬਾਅਦ ਉਕਤ ਵਿਅਕਤੀ ਉਸ ਦੀ ਮੱਝ ਖੋਲ੍ਹ ਕੇ ਲਿਜਾਉਣ ਲੱਗੇ ਜਿਸ ਨੂੰ ਲੈ ਕੇ ਦੋਨਾਂ ਦਾ ਆਪਸ ਵਿਚ ਝਗੜਾ ਵੱਧ ਗਿਆ | ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਉਸ ਉੱਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ | ਹਮਲੇ ਦੌਰਾਨ ਉਸ ਦੇ ਸਿਰ ਵਿਚ ਕਿਰਪਾਨਾਂ ਦੇ ਵਾਰ ਕੀਤੇ ਜਾਣ ਕਾਰਨ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਭਤੀਜੇ ਨੇ ਉਸ ਨੂੰ ਹਮਲਾਵਰਾਂ ਪਾਸੋਂ ਛੁਡਵਾ ਕੇ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਸਿਰ 'ਤੇ ਗੰਭੀਰ ਸੱਟਾਂ ਹੋਣ ਕਾਰਨ ਉਸ ਨੂੰ ਫ਼ਰੀਦਕੋਟ ਸਥਿਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ | ਪੀੜਿਤ ਵਿਅਕਤੀ ਨੇ ਆਰੋਪ ਲਗਾਇਆ ਕਿ ਹਸਪਤਾਲ 'ਚ ਜੇਰੇ ਇਲਾਜ ਦੌਰਾਨ ਪੁਲਿਸ ਨੇ ਉਸ ਦੇ ਬਿਆਨ ਲਿਖੇ ਜਾਣ ਦੇ ਬਾਵਜੂਦ ਹਾਲੇ ਤੱਕ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਹੈ | ਉੱਧਰ ਪੁਲਿਸ ਦੀ ਕਾਰਗੁਜ਼ਾਰੀ ਤੋਂ ਖ਼ਫ਼ਾ ਪੀੜਿਤ ਪਰਿਵਾਰ ਦੇ ਪੱਖ ਵਿਚ ਨਿੱਤਰੀ ਪਸ਼ੂ ਵਪਾਰ ਮੰਡਲ ਦੇ ਅਹੁਦੇਦਾਰਾਂ ਵਿਚ ਸਰਪੰਚ ਚਿਮਨ ਜੋਸਨ, ਰਾਜ ਕੁਮਾਰ, ਰਤਨ ਲਾਲ, ਪਰਮਜੀਤ ਸਿੰਘ, ਜਰਨੈਲ ਸਿੰਘ, ਮਹਿੰਦਰ ਲਾਲ, ਪੂਰਨ ਸਿੰਘ, ਸੁਭਾਸ਼ ਚੰਦਰ, ਖ਼ਰੈਤ ਲਾਲ, ਬਲਬੀਰ ਸਿੰਘ, ਗੁਲਸ਼ਨ ਕੁਮਾਰ, ਜੁਗਿੰਦਰ ਕੁਮਾਰ, ਮੰਗਲ ਸਿੰਘ, ਰਮੇਸ਼ ਕੁਮਾਰ, ਗੁਰਬਖ਼ਸ਼ ਸਿੰਘ ਅਤੇ ਬਿੱਲੂ ਨੇ ਆਪਣੇ ਸਾਥੀ ਨਾਲ ਹੋਈ ਧੱਕੇਸ਼ਾਹੀ ਦੇ ਵਿਰੁੱਧ ਪੁਲਿਸ ਪ੍ਰਸ਼ਾਸਨ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ | ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੁਖੀ ਇੰਸਪੈਕਟਰ ਰਵੀ ਕੁਮਾਰ ਨੇ ਦੱਸਿਆ ਕਿ ਪੀੜਿਤ ਵਿਅਕਤੀ ਦੇ ਬਿਆਨ ਦਰਜ਼ ਕਰ ਲਏ ਗਏ ਹਨ ਅਤੇ ਪੁਲਿਸ ਵਲੋਂ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ |

7 ਗਰਾਮ ਹੈਰੋਇਨ ਸਣੇ 1 ਕਾਬੂ

ਜਲਾਲਾਬਾਦ, 15 ਮਈ (ਜਤਿੰਦਰ ਪਾਲ ਸਿੰਘ)- ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਇਕ ਵਿਅਕਤੀ ਨੂੰ 7 ਗਰਾਮ ਹੈਰੋਇਨ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਥਾਣਾ ਸਿਟੀ ਜਲਾਲਾਬਾਦ ਦੇ ਮੁਲਾਜ਼ਮ ਸਹਾਇਕ ਥਾਣੇਦਾਰ ਭਗਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ...

ਪੂਰੀ ਖ਼ਬਰ »

ਤਰੱਕੀ ਮਗਰੋਂ ਦੂਰ ਨਿਯੁਕਤੀ ਹੋਣ 'ਤੇ ਕਈ ਪੁਲਿਸ ਮੁਲਾਜ਼ਮਾਂ ਨੇ ਪ੍ਰਮੋਸ਼ਨ ਲੈਣ ਤੋਂ ਕੀਤੀ ਨਾਂਹ

ਮੰਡੀ ਅਰਨੀਵਾਲਾ, 15 ਮਈ (ਨਿਸ਼ਾਨ ਸਿੰਘ ਮੋਹਲਾਂ)- ਸੂਬੇ ਅੰਦਰ ਹਾਲ ਵਿਚ ਹੀ ਪ੍ਰਮੋਸ਼ਨ ਲੈਣ ਵਾਲੇ ਪੁਲਿਸ ਮੁਲਾਜ਼ਮਾਂ ਵਿਚੋਂ ਕਈ ਪੁਲਿਸ ਮੁਲਾਜ਼ਮਾਂ ਨੇ ਆਪਣੀਆਂ ਬਦਲੀਆਂ ਦੂਰ ਦੁਰੇਡੇ ਹੋਣ ਕਰ ਕੇ ਆਪਣੀ ਪ੍ਰਮੋਸ਼ਨ ਲੈਣ ਤੋਂ ਨਾਂਹ ਕਰ ਦਿੱਤੀ ਹੈ | ਪਤਾ ਲੱਗਾ ਹੈ ...

ਪੂਰੀ ਖ਼ਬਰ »

ਨਹੀ ਸੁਲਝਾ ਪਾ ਰਿਹਾ ਪ੍ਰਸ਼ਾਸਨ ਭੱਠਾ ਮਜ਼ਦੂਰਾਂ ਤੇ ਭੱਠਾ ਮਾਲਕਾਂ ਵਿਚਾਲੇ ਛਿੜਿਆ ਵਿਵਾਦ

ਮੰਡੀ ਘੁਬਾਇਆ, ਜਲਾਲਾਬਾਦ, 14 ਮਈ (ਅਮਨ ਬਵੇਜਾ/ਕਰਨ ਚੁਚਰਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਮਜ਼ਦੂਰੀ ਨੂੰ ਲੈ ਕੇ ਰੇੜਕਾ ਤੀਜੇ ਦਿਨ ਲਗਾਤਾਰ ਜਾਰੀ ਹੈ | ਜਿਸ ਦਾ ਹਰਜਾਨਾ ਆਮ ਜਨਤਾ ਭੁਗਤ ਰਹੀ ਹੈ | ਤੀਜੇ ਦਿਨ ਵੀ ਮਾਮਲਾ ਨਾ ਸੁਲਝਣ ਤੋਂ ...

ਪੂਰੀ ਖ਼ਬਰ »

ਹੁਣ ਵੱਧ ਤਾਪਮਾਨ ਨਾਲ ਮੰੂਗੀ ਦੀ ਫ਼ਸਲ ਵੀ ਝੁਲਸਣ ਲੱਗੀ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਤਾਪਮਾਨ ਵਿਚ ਵਾਧੇ ਦਾ ਅਸਰ ਹੁਣ ਮੰਗੀ ਦੀ ਬੀਜੀ ਫ਼ਸਲ 'ਤੇ ਵੀ ਪੈਣ ਲੱਗਿਆ ਹੈ | ਪਹਿਲਾਂ ਕਣਕ ਅਤੇ ਨਿੰਬੂ ਜਾਤੀ ਦੀਆਂ ਫ਼ਸਲਾਂ ਨੂੰ ਵਧੇ ਤਾਪਮਾਨ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਜਦਕਿ ਹੁਣ ਤਾਪਮਾਨ ਵਿਚ ਵਾਧਾ ...

ਪੂਰੀ ਖ਼ਬਰ »

ਬਿਜਲੀ ਮਹਿਕਮੇ ਦੇ ਅਧਿਕਾਰੀ ਦੇ ਨਾਲ ਗਾਲੀ ਗਲੋਚ ਕਰਨ 'ਤੇ ਇਕ ਗਿ੍ਫ਼ਤਾਰ

ਜਲਾਲਾਬਾਦ, 15 ਮਈ (ਜਤਿੰਦਰ ਪਾਲ ਸਿੰਘ)- ਥਾਣਾ ਸਿਟੀ ਜਲਾਲਾਬਾਦ ਪੁਲਿਸ ਨੇ ਬਿਜਲੀ ਮਹਿਕਮੇ ਦੇ ਅਧਿਕਾਰੀ ਦੇ ਨਾਲ ਗਾਲ਼ੀ ਗਲੋਚ ਕਰਨ ਅਤੇ ਗੱਲ ਪੈਣ ਦੇ ਦੋਸ਼ਾਂ ਹੇਠ ਮਹਿਕਮੇ ਦੇ ਹੀ ਮੁਲਾਜ਼ਮ ਵਿਰੁੱਧ ਮੁਕੱਦਮਾ ਦਰਜ ਕਰ ਕੇ ਗਿ੍ਫ਼ਤਾਰ ਕੀਤਾ ਹੈ | ਸਬ ਇੰਸਪੈਕਟਰ ...

ਪੂਰੀ ਖ਼ਬਰ »

ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਦੀ ਕਦਰ ਨਹੀਂ ਪਾਈ - ਹੰਸ ਰਾਜ ਡੱਬਵਾਲਾ ਕਲਾਂ

ਮੰਡੀ ਅਰਨੀਵਾਲਾ, 15 ਮਈ (ਨਿਸ਼ਾਨ ਸਿੰਘ ਮੋਹਲਾਂ)- ਸੀਨੀਅਰ ਕਾਂਗਰਸੀ ਆਗੂ ਹੰਸ ਰਾਜ ਡੱਬਵਾਲਾ ਕਲਾਂ ਨੇ ਸੁਨੀਲ ਕੁਮਾਰ ਜਾਖੜ ਵਲੋਂ ਕਾਂਗਰਸ ਨੂੰ ਛੱਡ ਜਾਣ 'ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਦੇ ਕੰਮਾਂ ਦੀ ਕਦਰ ਨਹੀਂ ...

ਪੂਰੀ ਖ਼ਬਰ »

ਫ਼ੌਜ ਦੀ ਭਰਤੀ ਖੁਲ੍ਹਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਦਿੰਦਿਆਂ ਪਲਾਜ਼ਾ ਕੀਤਾ ਟੋਲ ਮੁਕਤ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਫ਼ੌਜ ਦੀ ਭਰਤੀ ਕਰਵਾਉਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਵਲੋਂ ਫ਼ਿਰੋਜ਼ਪੁਰ ਰਾਜ ਮਾਰਗ 'ਤੇ ਲਗਾਇਆ ਗਿਆ ਧਰਨਾ ਅੱਤ ਦੀ ਗਰਮੀ ਵਿਚ ਅੱਜ ਵੀ ਜਾਰੀ ਹੈ | ਭਾਵੇਂ ਧਰਨਾਕਾਰੀਆਂ ਨੇ ਲੋਕਾਂ ਦੀ ਆਵਾਜਾਈ ਦੀ ਸਹੂਲਤ ...

ਪੂਰੀ ਖ਼ਬਰ »

ਮਾਮਲਾ ਫ਼ਾਜ਼ਿਲਕਾ-ਜਲਾਲਾਬਾਦ ਸੜਕੀ ਆਵਾਜਾਈ ਰੋਕਣ ਦਾ- ਸਿਵਲ ਪ੍ਰਸ਼ਾਸਨ ਤੇ ਧਰਨਾਕਾਰੀ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਉਸਾਰੂ ਸੋਚ ਅਪਣਾਉਣ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ-ਫ਼ਿਰੋਜ਼ਪੁਰ ਸਟੇਟ ਹਾਈਵੇ ਜੋ ਕਿ ਜੰਮੂ ਤੋਂ ਰਾਜਸਥਾਨ ਅਤੇ ਗੁਜਰਾਤ ਨੂੰ ਆਪਸੀ ਮੇਲ ਕਰਵਾਉਂਦਾ ਹੈ, ਆਮ ਲੋਕਾਂ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਫ਼ੌਜ ਦੇ ਆਉਣ ਜਾਣ ਦਾ ਸੜਕੀ ਰਸਤਾ ਵੀ ਇਹੀ ਹੈ | ...

ਪੂਰੀ ਖ਼ਬਰ »

ਕਾਂਗਰਸ ਹਾਈ ਕਮਾਨ ਨੇ ਸੁਨੀਲ ਜਾਖੜ ਨੂੰ ਅੱਖੋਂ-ਪਰੋਖੇ ਕਰ ਚੰਗਾ ਨਹੀਂ ਕੀਤਾ - ਗੁਰ ਮਨਦੀਪ ਸਿੱਧੂ, ਰਸ਼ਪ੍ਰੀਤ ਕੌਰ ਸਿੱਧੂ

ਅਬੋਹਰ, 14 ਮਈ (ਸੁਖਜੀਤ ਸਿੰਘ ਬਰਾੜ)-ਕਾਂਗਰਸ ਹਾਈ ਕਮਾਨ ਨੇ ਸੂਝਵਾਨ, ਮਿਹਨਤੀ, ਇਮਾਨਦਾਰ ਸ਼ਖ਼ਸੀਅਤ ਸਾਬਕਾ ਕਾਂਗਰਸ ਸੂਬਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਅੱਖੋਂ-ਪਰੋਖੇ ਕਰ ਕੇ ਚੰਗਾ ਨਹੀਂ ਕੀਤਾ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਸੁਖਬੀਰ ਬਾਦਲ ਅੱਜ ਜਲਾਲਾਬਾਦ 'ਚ

ਜਲਾਲਾਬਾਦ, 15 ਮਈ (ਜਤਿੰਦਰ ਪਾਲ ਸਿੰਘ)- ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਹਲਕਾ ਫ਼ਿਰੋਜਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਬੀਰ ਸਿੰਘ ਬਾਦਲ 16 ਮਈ ਨੂੰ ਹਲਕਾ ਜਲਾਲਾਬਾਦ ਵਿਖੇ ਪਹੰੁਚ ਰਹੇ ਹਨ | ਇਸ ਦੀ ਜਾਣਕਾਰੀ ਦਿੰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ...

ਪੂਰੀ ਖ਼ਬਰ »

ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ

ਅਬੋਹਰ, 15 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਥਾਣਾ ਸਦਰ ਪੁਲਿਸ ਵਲੋਂ ਇਕ ਵਿਆਹੁਤਾ ਦੇ ਬਿਆਨਾਂ 'ਤੇ ਉਸ ਦੇ ਪਤੀ, ਸੱਸ ਤੇ ਸਹੁਰੇ ਖ਼ਿਲਾਫ਼ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਪੁਲਿਸ ...

ਪੂਰੀ ਖ਼ਬਰ »

ਦੜਾ ਸੱਟਾ ਲਗਵਾਉਂਦਾ ਇਕ ਗਿ੍ਫ਼ਤਾਰ

ਅਬੋਹਰ, 15 ਮਈ (ਸੁਖਜੀਤ ਸਿੰਘ ਬਰਾੜ)- ਸਥਾਨਕ ਥਾਣਾ ਸਿਟੀ-1 ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਦੜਾ ਸੱਟਾ ਲਗਵਾਉਂਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ | ਜਿਸ ਤੋਂ ਭਾਰੀ ਮਾਤਰਾ ਵਿਚ ਨਗਦੀ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ...

ਪੂਰੀ ਖ਼ਬਰ »

ਹੈਰੋਇਨ ਸਮੇਤ ਇਕ ਗਿ੍ਫ਼ਤਾਰ

ਅਬੋਹਰ, 15 ਮਈ (ਸੁਖਜੀਤ ਸਿੰਘ ਬਰਾੜ)- ਥਾਣਾ ਬਹਾਵ ਵਾਲਾ ਦੀ ਪੁਲਿਸ ਵਲੋਂ ਇਕ ਵਿਅਕਤੀ ਨੂੰ ਹੈਰੋਇਨ ਸਣੇ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਮਨਜੀਤ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰ ਰਹੇ ਸੀ ਤਾਂ ਇਸ ਦੌਰਾਨ ...

ਪੂਰੀ ਖ਼ਬਰ »

ਮਾਮਲਾ ਫ਼ਾਜ਼ਿਲਕਾ-ਜਲਾਲਾਬਾਦ ਸੜਕੀ ਆਵਾਜਾਈ ਰੋਕਣ ਦਾ- ਸਿਵਲ ਪ੍ਰਸ਼ਾਸਨ ਤੇ ਧਰਨਾਕਾਰੀ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਉਸਾਰੂ ਸੋਚ ਅਪਣਾਉਣ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ-ਫ਼ਿਰੋਜ਼ਪੁਰ ਸਟੇਟ ਹਾਈਵੇ ਜੋ ਕਿ ਜੰਮੂ ਤੋਂ ਰਾਜਸਥਾਨ ਅਤੇ ਗੁਜਰਾਤ ਨੂੰ ਆਪਸੀ ਮੇਲ ਕਰਵਾਉਂਦਾ ਹੈ, ਆਮ ਲੋਕਾਂ ਤੋਂ ਇਲਾਵਾ ਜੰਮੂ ਕਸ਼ਮੀਰ ਤੋਂ ਗੁਜਰਾਤ ਤੱਕ ਫ਼ੌਜ ਦੇ ਆਉਣ ਜਾਣ ਦਾ ਸੜਕੀ ਰਸਤਾ ਵੀ ਇਹੀ ਹੈ | ...

ਪੂਰੀ ਖ਼ਬਰ »

ਬੈਗ ਕਿੱਟ ਖੋਹਣ ਦੇ ਦੋਸ਼ 'ਚ ਤਿੰਨ ਖ਼ਿਲਾਫ਼ ਮਾਮਲਾ ਦਰਜ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਇਕ ਵਿਅਕਤੀ ਤੋਂ ਬੈਗ ਕਿੱਟ ਖੋਹਣ ਦੇ ਦੋਸ਼ ਵਿਚ ਸਦਰ ਥਾਣਾ ਪੁਲਿਸ ਨੇ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਨੂੰ ਦਿੱਤੇ ਬਿਆਨ ਵਿਚ ਲਖਵਿੰਦਰ ਸਿੰਘ ਪੁੱਤਰ ਰਤਨ ਸਿੰਘ ਵਾਸੀ ਮੰਡੀ ਲਾਧੂਕਾ ਨੇ ਦੱਸਿਆ ...

ਪੂਰੀ ਖ਼ਬਰ »

ਮੈਡੀਕਲ ਪੈ੍ਰਕਟੀਸ਼ਨਰਾਂ ਵਲੋਂ ਮਾਨਤਾ ਤੇ ਸਿਹਤ ਸੇਵਾਵਾਂ ਦਾ ਸਰਟੀਫਿਕੇਟ ਦੇਣ ਦੀ ਮੰਗ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਮੈਡੀਕਲ ਪੈ੍ਰਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਗੁਰਦੁਆਰਾ ਬਾਬਾ ਖ਼ੁਸ਼ਦਿਲ ਅਰਨੀਵਾਲਾ ਸ਼ੇਖ਼ ਸੁਭਾਨ ਵਿਖੇ ਬਲਾਕ ਪ੍ਰਧਾਨ ਡਾ. ਪੇ੍ਰਮ ਡੇਕਵਾਲ ਦੀ ਅਗਵਾਈ ਹੇਠ ਹੋਈ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੁੱਜ ਜ਼ਿਲ੍ਹਾ ...

ਪੂਰੀ ਖ਼ਬਰ »

ਨੌਜਵਾਨ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ

ਅਬੋਹਰ, 15 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਨਗਰ ਥਾਣਾ ਇਕ ਦੀ ਪੁਲਿਸ ਵਲੋਂ ਢਾਣੀ ਕਰਨੈਲ ਦੀ ਵਸਨੀਕ ਇਕ 23 ਸਾਲਾ ਔਰਤ ਦੇ ਬਿਆਨਾਂ 'ਤੇ ਇਕ ਵਿਅਕਤੀ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਪੁਲਿਸ ਨੂੰ ...

ਪੂਰੀ ਖ਼ਬਰ »

ਮਾਪੇ ਅਧਿਆਪਕ ਮਿਲਣੀ ਤਹਿਤ ਵਿਦਿਆਰਥੀਆਂ ਦੇ ਮੁਕਾਬਲੇ

ਮੰਡੀ ਅਰਨੀਵਾਲਾ, 15 ਮਈ (ਨਿਸ਼ਾਨ ਸਿੰਘ ਮੋਹਲਾਂ)- ਸਰਕਾਰੀ ਪ੍ਰਾਇਮਰੀ ਸਕੂਲ ਜੰਡ ਵਾਲਾ ਭੀਮੇਸ਼ਾਹ ਮਾਪੇ ਅਧਿਆਪਕ ਮਿਲਣੀ ਸਮਾਰੋਹ ਭਾਰਤੀ ਫਾੳਾੂਡੇਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ | ਜਿਸ ਵਿਚ ਵਿਦਿਆਰਥੀਆਂ ਦੇ ਵਿੱਦਿਅਕ ਮੁਕਾਬਲੇ, ਸਭਿਆਚਾਰਕ ...

ਪੂਰੀ ਖ਼ਬਰ »

ਬੱਸ ਹਾਦਸੇ 'ਚ ਜ਼ਖ਼ਮੀ ਲੜਕੀ ਦਾ ਸੰਸਥਾ ਵਲੋਂ ਹੋਇਆ ਮੁਫ਼ਤ ਇਲਾਜ

ਜਲਾਲਾਬਾਦ, 15 ਮਈ (ਕਰਨ ਚੁਚਰਾ)- ਬੀਤੇ ਦਿਨੀਂ ਪਿੰਡ ਮੰਨੇ ਵਾਲਾ ਅਤੇ ਕੱਟੀਆਂ ਵਾਲਾ ਲਿੰਕ ਰੋਡ ਦੇ ਵਿਚਕਾਰ ਹੋਏ ਬੱਸ ਹਾਦਸੇ 'ਚ ਕਾਫ਼ੀ ਲੋਕ ਜ਼ਖਮੀ ਹੋ ਗਏ ਸਨ | ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਥਾਵਾਂ 'ਤੇ ਸ਼ਿਫ਼ਟ ਕੀਤਾ ਗਿਆ ਸੀ | ਇਸੇ ਤਰ੍ਹਾਂ ਪਿੰਡ ਢਾਬ ਘੜਿਆਲ ...

ਪੂਰੀ ਖ਼ਬਰ »

ਸੁਖਬੀਰ ਦੇ ਹਲਕਾ ਜਲਾਲਾਬਾਦ ਵਿਚਲੀ ਦਸਤਕ ਨਾਲ ਅਕਾਲੀ ਦਲ ਦੇ ਵਰਕਰਾਂ ਦੇ ਹੌਸਲੇ ਹੋਏ ਬੁਲੰਦ

ਮੰਡੀ ਅਰਨੀਵਾਲਾ, 15 ਮਈ (ਨਿਸ਼ਾਨ ਸਿੰਘ ਮੋਹਲਾਂ)- ਤਿੰਨ ਮਹੀਨਿਆਂ ਦੇ ਵਕਫ਼ੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਲਕਾ ਜਲਾਲਾਬਾਦ ਵਿਚ ਹੋ ਰਹੀ ਮੁੜ ਸਰਗਰਮੀ ਨਾਲ ਅਕਾਲੀ ਦਲ ਦੇ ਵਰਕਰਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨਜ਼ਰ ਆ ਰਹੇ ...

ਪੂਰੀ ਖ਼ਬਰ »

ਭਾਰਤ ਵਿਕਾਸ ਪ੍ਰੀਸ਼ਦ ਨੇ ਸੁੱਕੇ ਚਾਰੇ ਦੀ ਕੀਤੀ ਸੇਵਾ

ਜਲਾਲਾਬਾਦ, 15 ਮਈ (ਕਰਨ ਚੁਚਰਾ)- ਸਮਾਜ ਸੇਵੀ ਕੰਮਾਂ 'ਚ ਭਾਰਤ ਵਿਕਾਸ ਪਰਿਸ਼ਦ ਵਲੋਂ ਅੱਗੇ ਹੋ ਕੇ ਕੰਮ ਕੀਤਾ ਜਾਂਦਾ ਹੈ | ਇਸ ਕੜੀ ਦੇ ਤਹਿਤ ਭਾਰਤ ਵਿਕਾਸ ਪਰਿਸ਼ਦ ਵਲੋਂ ਗਊ ਸੇਵਾ ਲਈ ਕਦਮ ਉਠਾਇਆ ਗਿਆ ਅਤੇ ਸਥਾਨਕ ਗਊਸ਼ਾਲਾ 'ਚ ਜਾ ਕੇ ਉੱਥੇ ਸੁੱਕੇ ਚਾਰੇ ਦੀ ਸੇਵਾ ਕਰ ...

ਪੂਰੀ ਖ਼ਬਰ »

ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਮੀਟਿੰਗ

ਜਲਾਲਾਬਾਦ, 15 ਮਈ (ਕਰਨ ਚੁਚਰਾ) - ਅੱਜ ਆਲ ਇੰਡੀਆ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਜਲਾਲਾਬਾਦ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਦੀ ਅਗਵਾਈ ਹੇਠ ਸੰਪੰਨ ਹੋਈ | ਮੀਟਿੰਗ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਸੂਬਾ ਸਕੱਤਰ ਸੁਨੀਲ ...

ਪੂਰੀ ਖ਼ਬਰ »

ਨਵ ਨਿਯੁਕਤ ਸਾਹਿਤ ਸਭਾ ਦੀ ਪਲੇਠੀ ਮੀਟਿੰਗ

ਜਲਾਲਾਬਾਦ, 15 ਮਈ (ਕਰਨ ਚੁਚਰਾ)- ਸਾਹਿਤ ਸਭਾ ਜਲਾਲਾਬਾਦ ਦੀ ਨਵ ਨਿਯੁਕਤ ਕਮੇਟੀ ਦੀ ਪਲੇਠੀ ਮੀਟਿੰਗ ਸਥਾਨਕ ਐਫੀਸ਼ੈਂਟ ਕਾਲਜ ਵਿਖੇ ਸਫਲਤਾਪੂਰਵਕ ਸੰਪੰਨ ਹੋਈ | ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਬਰਾੜ ਵਲੋਂ ਪਹੁੰਚੇ ਸਾਹਿਤਕਾਰਾਂ ਸੂਬਾ ਸਿੰਘ ਨੰਬਰਦਾਰ, ਬਲਬੀਰ ...

ਪੂਰੀ ਖ਼ਬਰ »

ਭੱਠਿਆਂ ਦੇ ਹੁਣ ਤੱਕ ਹੋਏ 48 ਚਲਾਨ, ਇਕ ਦਾ ਲਾਇਸੈਂਸ ਸਸਪੈਂਡ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਫ਼ਾਜ਼ਿਲਕਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪ੍ਰਦਰਸ਼ਨ ਕਰ ਰਹੇ ਭੱਠਾ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਪ੍ਰਦਰਸ਼ਨ ਖ਼ਤਮ ਕਰ ਦੇਣ ਕਿਉਂਕਿ ਉਨ੍ਹਾਂ ਦੀਆਂ ਮੰਗਾਂ ਅਨੁਸਾਰ ਲੇਬਰ ...

ਪੂਰੀ ਖ਼ਬਰ »

ਕੈਂਪ 'ਚ 162 ਨੌਜਵਾਨਾਂ ਨੇ ਕੀਤਾ ਖੂਨਦਾਨ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਸ਼੍ਰੀ ਰਾਮ ਕਿਰਪਾ ਸੇਵਾ ਸੰਘ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਅਤੇ ਐੱਚ.ਡੀ.ਐਫ.ਸੀ. ਬੈਂਕ ਫ਼ਾਜ਼ਿਲਕਾ ਵਲੋਂ ਸਿਵਲ ਹਸਪਤਾਲ (ਪੁਰਾਣੇ) ਅੰਦਰ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਜਿਸ ਵਿਚ 162 ਨੌਜਵਾਨਾਂ ਨੇ ਖ਼ੂਨਦਾਨ ...

ਪੂਰੀ ਖ਼ਬਰ »

ਫ਼ਾਜ਼ਿਲਕਾ 'ਚ ਪੰਜਾਬ ਰਾਜ ਪ੍ਰਤਿਭਾ ਖੋਜ ਵਜ਼ੀਫ਼ਾ ਪ੍ਰੀਖਿਆ ਸਮਾਪਤ

ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਅੱਠਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਉਚੇਰੀ ਸਿੱਖਿਆ ਲਈ ਵਜ਼ੀਫ਼ਾ ਪ੍ਰਦਾਨ ਕਰਨ ਲਈ ਸਿੱਖਿਆ ਵਿਭਾਗ ਦੇ ਐੱਸ.ਸੀ.ਈ.ਆਰ.ਟੀ. ਪੰਜਾਬ ਸੂਬਾ ਪੱਧਰੀ ਵਜ਼ੀਫ਼ਾ ਪ੍ਰੀਖਿਆ ਫ਼ਾਜ਼ਿਲਕਾ ਵਿਖੇ ਸ਼ਾਂਤੀ ਪੂਰਵਕ ਢੰਗ ...

ਪੂਰੀ ਖ਼ਬਰ »

ਵੱਖ-ਵੱਖ ਸ਼ਖ਼ਸੀਅਤਾਂ ਸਣੇ ਇਲਾਕਾ ਵਾਸੀਆਂ ਵਲੋਂ ਸੁਖਜੀਤ ਕੌਰ ਚਹਿਲ ਨੂੰ ਸ਼ਰਧਾਂਜਲੀ ਭੇਟ

ਅਬੋਹਰ 15 ਮਈ (ਸੁਖਜੀਤ ਸਿੰਘ ਬਰਾੜ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੈਂਬਰ ਸ: ਹਰਨੇਕ ਸਿੰਘ ਚਹਿਲ ਦੀ ਧਰਮ-ਪਤਨੀ ਅਤੇ ਸੀਨੀਅਰ ਆਗੂ ਪ੍ਰੀਤ ਚਹਿਲ ਵਾਸੀ ਢਾਣੀ ਕਰਨੈਲ ਸਿੰਘ ਦੇ ਸਤਿਕਾਰਯੋਗ ਮਾਤਾ ਸਰਦਾਰਨੀ ਸੁਖਜੀਤ ਕੌਰ ...

ਪੂਰੀ ਖ਼ਬਰ »

ਸਿੱਖਿਆ ਦੇ ਨੈਣ ਨਕਸ਼ ਤਰਾਸ਼ਦਾ ਹੈ ਦੀਵਾਨ ਖੇੜਾ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ

ਫ਼ਾਜ਼ਿਲਕਾ, ਅਬੋਹਰ, 15 ਮਈ (ਦਵਿੰਦਰ ਪਾਲ ਸਿੰਘ, ਸੁਖਜੀਤ ਸਿੰਘ ਬਰਾੜ)-ਫ਼ਾਜ਼ਿਲਕਾ ਜ਼ਿਲੇ੍ਹ ਵਿਚ ਸਿੱਖਿਆ ਦੇ ਨੈਣ ਨਕਸ਼ ਤਰਾਸ਼ੇ ਜਾ ਰਹੇ ਹਨ | ਇਸ ਵਿਚ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਾਫ਼ ਝਲਕਣ ਲੱਗੀ ਹੈ | ਜ਼ਿਲੇ੍ਹ ਦੇ ਜੇਕਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX