ਛੇਹਰਟਾ, 15 ਮਈ (ਵਡਾਲੀ)-ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ, ਗੁਰਦੁਆਰਾ ਜਨਮ ਅਸਥਾਨ ਬਾਸਰਕੇ ਗਿੱਲਾਂ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਬਲਬੀਰ ਸਿੰਘ ਪਾਰਸ ਤੇ ਹੋਰ ਪੰਥ ਪ੍ਰਸਿੱਧ ਢਾਡੀ ਜਥਿਆਂ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਇਤਿਹਾਸ ਸਰਵਨ ਕਰਾਇਆ ਤੇ ਸੂਰਬੀਰ ਯੋਧਿਆਂ ਦੀਆਂ ਵਾਰਾਂ ਦਾ ਗਾਇਨ ਕੀਤਾ | ਇਸ ਮੌਕੇ ਦੀਵਾਨ ਦੀ ਹਾਜ਼ਰੀ ਭਰਨ ਵਾਲਿਆਂ ਵਿਚ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲੇ ,ਬਾਬਾ ਸੰਤੋਖ ਸਿੰਘ ਬੀੜ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲੇ, ਬਾਬਾ ਭੋਲਾ ਸਿੰਘ ਬੀੜ ਸਾਹਿਬ ਵਾਲੇ, ਸਾਬਕਾ ਸਰਪੰਚ ਹੀਰਾ ਸਿੰਘ ਆੜ੍ਹਤੀ, ਪ੍ਰਧਾਨ ਗੁਰਦਿਆਲ ਸਿੰਘ ਬਾਸਰਕੇ, ਡਾ: ਜਸਬੀਰ ਸਿੰਘ ਬਾਸਰਕੇ, ਬਲਵਿੰਦਰ ਸਿੰਘ ਬਾਊ, ਜਗਤਾਰ ਸਿੰਘ ਚੇਅਰਮੈਨ, ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ, ਕਹਾਣੀਕਾਰ ਮਨਮੋਹਨ ਸਿੰਘ ਬਾਸਰਕੇ, ਜਗਤਾਰ ਸਿੰਘ ਮਾਨ, ਹਰਪਾਲ ਸਿੰਘ ਖਾਪੜਖੇੜੀ, ਸੂਬੇਦਾਰ ਸੇਵਾ ਸਿੰਘ, ਮੇਹਰ ਸਿੰਘ, ਜਸਪਾਲ ਸਿੰਘ ਗਿੱਲ, ਗੁਰਜਿੰਦਰ ਸਿੰਘ ਬਘਿਆੜੀ, ਅਜੀਤ ਸਿੰਘ ਗਿੱਲ ਆਦਿ ਨਤਮਸਤਕ ਹੋਏ | ਪ੍ਰਕਾਸ਼ ਪੁਰਬ ਮੌਕੇ ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਈਆਂ ਤੇ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸੀਸ ਨਿਵਾਕੇ ਮਨੋਕਾਮਨਾਵਾਂ ਦੀ ਪੂਰਤੀ ਅਤੇ ਸਰਬੱਤ ਦੇ ਭਲੇ ਲਈ ਅਰਦਾਸਾਂ ਕੀਤੀਆਂ | ਗੁਰਦੁਆਰਾ ਲੋਹਗੜ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜੋ ਸ਼ਾਮ ਨੂੰ ਗੁਰਦੁਆਰਾ ਜਨਮ ਅਸਥਾਨ ਪੱੁਜਾ | ਭਾਈ ਗੁਰਦਾਸ ਜੀ ਸੇਵਕ ਸਭਾ ਨੇ ਪਿੰਡ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਉਣ ਦੇ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ ਤੇ ਗੁਰੂ ਅਮਰਦਾਸ ਭਲਾਈ ਕੇਂਦਰ ਵਲੋਂ ਜੋੜਿਆਂ ਦੀ ਸੇਵਾ ਨਿਭਾਈ ਗਈ |
ਅੰਮ੍ਰਿਤਸਰ, 15 ਮਈ (ਹਰਮਿੰਦਰ ਸਿੰਘ)-ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਤੀਜ਼ੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਖ਼ਾਲਸਾ ਕਾਲਜ ਕੈਂਪਸ 'ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ਼ਰਧਾ ਸਹਿਤ ਮਨਾਇਆ ਗਿਆ। ਇਸ ਪਵਿੱਤਰ ਦਿਹਾੜ ਦੇ ਸੰਬੰਧ ਵਿਚ ਰਖਾਏ ਗਏ ...
ਜੈਂਤੀਪੁਰ, 15 ਮਈ (ਭੁਪਿੰਦਰ ਸਿੰਘ ਗਿੱਲ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ ਦਿਹਾਤੀ ਦੇ ਨਿਵ-ਨਿਯੁਕਤ ਐਸ. ਐਸ. ਪੀ. ਵਲੋਂ ਅਹੁੱਦਾ ਸੰਭਾਲਦਿਆਂ ਹੀ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰੰਗ ਲਿਆ ਰਹੀ ਹੈ ਅਤੇ ਇਸੇ ਤਹਿਤ ਪੁਲਿਸ ਥਾਣਾ ਕੱਥੁਨੰਗਲ ਦੇ ਐਸ. ਐਚ. ਓ. ...
ਅੰਮਿ੍ਤਸਰ, 15 ਮਈ (ਸੁਰਿੰਦਰ ਕੋਛੜ)-ਸਥਾਨਕ ਮਕਬੂਲਪੁਰਾ ਰੋਡ ਸਥਿਤ ਸਨਅਤੀ ਖੇਤਰਾਂ ਫੋਕਲ ਪੁਆਇੰਟ, ਬਟਾਲਾ ਰੋਡ, ਫ਼ਤਿਹਗੜ੍ਹ ਚੂੜੀਆਂ, ਨੰਗਲੀ ਬਾਈਪਾਸ, ਵੱਲਾ ਰੋਡ ਅਤੇ ਮਜੀਠਾ ਰੋਡ 'ਤੇ ਫਾਇਰ ਬਿ੍ਗੇਡ ਸਟੇਸ਼ਨ ਦੀ ਘਾਟ ਕਾਰਨ ਅਗਜ਼ਨੀ ਦੀਆਂ ਵੱਖ-ਵੱਖ ...
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ 71 ਗ੍ਰਾਮ ਹੈਰੋਇਨ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਗਿ੍ਫਤਾਰ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ ਜਿਨ੍ਹਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਅਧੀਨ ਪਰਚੇ ਦਰਜ ਕਰ ਲਏ ਗਏ ਹਨ | ਥਾਣਾ ...
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਐਨ. ਆਰ. ਆਈ. ਡਾ: ਮਹਾਲੋਵਿਆ ਗਾਬਾ ਨੇ ਇਕ ਨਿੱਜੀ ਬੈਂਕ 'ਤੇ ਗੰਭੀਰ ਦੋਸ਼ ਲਾਏ ਹਨ ਕਿ ਬੈਂਕ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ੳਸਦੀ ਡੇਢ ਕਰੋੜ ਤੋਂ ਵੱਧ ਰਕਮ ਦੀ ਹੀ ਐਫ. ਡੀ. ਖੁਰਦ ਬੁਰਦ ਕਰ ਦਿੱਤੀ ਅਤੇ ਉਨ੍ਹਾਂ ਦੀ ਐਫ.ਡੀ. ਨਾਲ ਕੀਤੀ ...
ਸੁਲਤਾਨਵਿੰਡ, 15 ਮਈ (ਗੁਰਨਾਮ ਸਿੰਘ ਬੁੱਟਰ)-ਪੁਲਿਸ ਥਾਣਾ ਸੁਲਤਾਨਵਿੰਡ ਵਲੋਂ ਪਿਛਲੇ ਕਾਫੀ ਚਿਰ ਤੋਂ ਚੱਲੇ ਆ ਰਹੇ ਇਕ ਭਗੌੜੇ ਨੌਜਵਾਨ ਨੂੰ ਕਾਬੂ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸੁਲਤਾਨਵਿੰਡ ਦੇ ਮੁਖੀ ਐਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ...
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਸਰਕਾਰ ਨੇ ਜ਼ਿਲ੍ਹੇੇ ਅੰਮਿ੍ਤਸਰ ਸਾਹਿਬ ਵਿਚ ਝੋਨਾ 26 ਜੂੂਨ ਨੂੰ ਲਾਉਣ ਦਾ ਜੋ ਫੁਰਮਾਨ ਜਾਰੀ ਕੀਤਾ ਹੈ, ਉਹ ਕਿਸਾਨ ਮਾਰੂ ਹੈ | ਜਿਸ ਨਾਲ ਸਬਜ਼ੀਆਂ ਦੇ ਕਾਸ਼ਤਕਾਰਾਂ ਨੂੰ ਆਰਥਿਕ ਨੁਕਸਾਨ ਹੋਵੇਗਾ | ...
ਤਰਨ ਤਾਰਨ, 15 ਮਈ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਪ੍ਰੀਤਮ ਗਾਰਡਨ ਰਿਜ਼ੋਰਟ ਤਰਨ ਤਾਰਨ ਦੇ ਨਜ਼ਦੀਕ ਮੋਟਰਸਾਈਕਲ 'ਤੇ ਆ ਰਹੇ ਇਕ ਵਿਅਕਤੀ ਨੂੰ ਦਾਤਰ ਦਾ ਡਰਾਵਾ ਦੇ ਕੇ ਉਸ ਕੋਲੋਂ 6 ਹਜ਼ਾਰ ਰੁਪਏ ਖੋਹਣ ਵਾਲੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ...
ਰਈਆ, 15 ਮਈ (ਸ਼ਰਨਬੀਰ ਸਿੰਘ ਕੰਗ)-ਸਮਾਜ ਸੇਵੀ ਕਾਰਜਾਂ ਵਿਚ ਮੋਹਰੀ ਜਾਣੀ ਜਾਂਦੀ ਸੰਸਥਾ ਸਮਾਜ ਸੇਵਕ ਸਭਾ ਰਈਆ ਵਲੋਂ ਸਥਾਨਕ ਦਫਤਰ ਵਿਖੇ ਵਿੱਦਿਆ ਅਤੇ ਸੰਸਕਾਰ ਪ੍ਰੋਗਰਾਮ ਤਹਿਤ ਗਰਮੀਆਂ ਦੇ ਮੌਸਮ ਵਿਚ ਬੱਚਿਆਂ ਦੀ ਲੋੜ ਨੂੰ ਵੇਖਦਿਆਂ ਸਰਕਾਰੀ ਐਲੀਮੈਂਟਰੀ ਸਕੂਲ ...
ਜਗਦੇਵ ਕਲਾਂ, 15 ਮਈ (ਸ਼ਰਨਜੀਤ ਸਿੰਘ ਗਿੱਲ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੇ ਉਲੀਕੇ ਪ੍ਰੋਗਰਾਮ ਅਨੁਸਾਰ ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਅੰਮਿ੍ਤਸਰ ਦੀ ਚੋਣ ਸੂਬਾਈ ਆਗੂ ਬਲਵਿੰਦਰ ਸਿੰਘ ਜੱਸੜ, ਕੰਵਲਜੀਤ ਸਿੰਘ, ਸੰਦੀਪ ...
ਅਜਨਾਲਾ, 15 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸਥਾਨਕ ਚੋਗਾਵਾਂ ਰੋਡ 'ਤੇ ਬੀ. ਐੱਸ. ਐੱਫ. ਹੈੱਡਕੁਆਰਟਰ ਸਾਹਮਣੇ ਸਥਿਤ ਸੁਖਮਨ ਚੈਰੀਟੇਬਲ ਹਸਪਤਾਲ ਵਿਖੇ ਮੁੱਖ ਪ੍ਰਬੰਧਕ ਡਾ: ਕੁਲਵੰਤ ਸਿੰਘ ਨਿੱਝਰ ਦੇ ਉੱਦਮ ਨਾਲ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ | ਇਸ ਕੈਂਪ ...
ਚੇਤਨਪੁਰਾ, 15 ਮਈ (ਮਹਾਂਬੀਰ ਸਿੰਘ ਗਿੱਲ)-ਪੁਲਿਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਵਿਛੋਆ ਵਿਖੇ ਇਕ ਗਰੀਬ ਪਰਿਵਾਰ ਦੇ ਪਸ਼ੂਆਂ ਵਾਲੇ ਵਰਾਂਡੇ ਨੂੰ ਅੱਗ ਲੱਗਣ ਕਾਰਨ, ਦੋ ਮੱਝਾਂ ਦੀ ਮੌਤ ਤੇ ਇਕ ਝੋਟੀ ਦੇ ਬੁਰੀ ਤਰ੍ਹਾਂ ਨਾਲ ਝੁਲਸ ਗਈ | ਇਸ ਘਟਨਾ ਸੰਬੰਧੀ ਬਲਜੀਤ ...
ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)-ਬਲੂ ਡਿਵਾਇਨ ਪ੍ਰੋਡਕਸ਼ਨ ਮੁੰਬਈ ਵਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਮਸ਼ਹੂਰ ਕਾਮੇਡੀਅਨ ਰਾਜੀਵ ਠਾਕੁਰ ਵਲੋਂ ਲਿਖੇ ਤੇ ਗੁਰਤੇਜ ਮਾਨ ਦੇ ਨਿਰਦੇਸ਼ਿਤ ਨਾਟਕ 90 ਐਸ ਵਾਲਾ ਬੰਦਾ ਪੇਸ਼ ਕੀਤਾ ਗਿਆ | ਇਸ ਮੌਕੇ 'ਤੇ ਨਾਟਸ਼ਾਲਾ ...
ਅੰਮਿ੍ਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਅੰਮਿ੍ਤਸਰ ਵਲੋਂ ਸੁਰਜੀਤ ਸਿੰਘ ਗੁਰਾਇਆ ਚੀਫ ਪੈਟਰਨ ਅਤੇ ਸੁਖਦੇਵ ਸਿੰਘ ਪੰਨੂ ਪ੍ਰਧਾਨ ਦੀ ਸਾਂਝੀ ਅਗਵਾਈ ਹੇਠ ਮਹੀਨਾਵਾਰ ਮੀਟਿੰਗ ਸਥਾਨਕ ਕੰਪਨੀ ਬਾਗ ਵਿਖੇ ਕੀਤੀ ਗਈ | ...
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਗੁਰੂ ਨਾਨਕ ਦੇਵ ਹਸਪਤਾਲ 'ਚ ਲੱਗੀ ਭਿਆਨਕ ਅੱਗ 'ਤੇ ਭਾਵੇਂ ਬੀਤੇ ਦਿਨ ਹੀ ਕਾਬੂ ਪਾ ਲਿਆ ਗਿਆ ਸੀ ਪਰ ਉਥੇ ਹਾਲਾਤ ਅੱਜ ਵੀ ਸਾਜ਼ਗਾਰ ਨਹੀਂ ਹੋਏ ਅਤੇ ਵਾਰਡਾਂ 'ਚ ਦਾਖਲ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਥੇ ...
ਅੰਮਿ੍ਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਰਾਜ ਸਿੱਖਿਆ ਖੋਜ਼ ਤੇ ਸਿਖਲਾਈ ਪ੍ਰੀਸ਼ਦ (ਐਸ. ਸੀ. ਈ. ਆਰ. ਟੀ.) ਵਲੋਂ ਨੈਸ਼ਨਲ ਮੀਨਜ਼ ਕੰਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਤੇ ਪੰਜਾਬ ਰਾਜ ਨਿਪੁਨਤਾ ਖੋਜ ਪ੍ਰੀਖਿਆ ਕਰਵਾਈ ਗਈ | ਜਿਸ ਲਈ ਜ਼ਿਲ੍ਹੇ 'ਚ 8 ਪ੍ਰੀਖਿਆ ਕੇਂਦਰ ...
ਅੰਮਿ੍ਤਸਰ, 15 ਮਈ (ਹਰਮਿੰਦਰ ਸਿੰਘ)-ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਮੁੱਖ ਦਫ਼ਤਰ ਦੇ ਵਿਹੜੇ ਵਿਚ ਪਿੰਗਲਵਾੜਾ ਪਰਿਵਾਰ ਦੀ ਲੜਕੀ ਰਵਨੀਤ ਕੌਰ (ਰੈਣਾ) ਦਾ ਅੱਜ ਅਨੰਦ ਕਾਰਜ ਅਸ਼ੀਸ਼ ਕੁਮਾਰ ਸਪੁੱਤਰ ਬਾਲ ਕ੍ਰਿਸ਼ਨ ਵਾਸੀ ਖਤਰੀ ਭਵਨ ਰਾਜ ਵਿਹਾਰ ...
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਪੰਜਾਬ ਰਾਜ ਫਾਰਮੇਸੀ ਅਫਸਰ ਐਸੋਸੀਏਸ਼ਨ ਜ਼ਿਲ੍ਹਾ ਅੰਮਿ੍ਤਸਰ ਦੀ ਨਵੀਂ ਕਮੇਟੀ ਦੀ ਚੋਣ ਸੂਬਾ ਨਿਗਰਾਨ ਸ਼ਰਨਜੀਤ ਬਾਵਾ ਜਲੰਧਰ ਅਤੇ ਭੁਪਿੰਦਰ ਸਿੰਘ ਸੰਧੂ ਤਰਨ ਤਾਰਨ ਦੀ ਦੇਖ-ਰੇਖ ਹੇਠ ਅੱਜ ਇਥੇ ਸਿਵਲ ਸਰਜਨ ਦਫ਼ਤਰ ਵਿਖੇ ਹੋਈ ਤੇ ...
ਅੰਮਿ੍ਤਸਰ, 15 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਹਸਪਤਾਲ ਵਿਖੇ 500 ਕੇ. ਵੀ. ਦੇ ਦੋ ਨਵੇਂ ਟਰਾਂਸਫਾਰਮ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ | ਜਿਕਰਯੋਗ ਹੈ ਕਿ ਬਿਜਲੀ ਦੇ ਪੁਰਾਣੇ ਟਰਾਂਸਫਾਰਮਰ ਤੋਂ ਤੇਲ ਲੀਕ ਹੋਣ ਕਾਰਨ ਬੀਤੇ ਦਿਨ ਭਿਆਨਕ ਅੱਗ ਲੱਗ ...
ਅਜਨਾਲਾ, 15 ਮਈ (ਐਸ. ਪ੍ਰਸ਼ੋਤਮ)-ਸਰਕਾਰੀ ਪੈਨਸ਼ਨਰਾਂ ਦੇ ਹੱਕਾਂ ਤੇ ਹਿੱਤਾਂ ਨੂੰ ਸੁੁਰੱਖਿਅਤ ਰੱਖਣ ਲਈ ਜੂਝ ਰਹੀ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਰਮਿਆਨ ਵੰਡੀਆਂ ਪਾਉਣ ਲਈ ਮੁਲਾਜ਼ਮਾਂ ਨੂੰ 2.59 ...
ਅਜਨਾਲਾ, 15 ਮਈ (ਐਸ. ਪ੍ਰਸ਼ੋਤਮ)-ਫਾਸ਼ੀ ਹਮਲਿਆਂ ਵਿਰੋਧੀ ਫਰੰਟ 'ਚ ਸ਼ਾਮਿਲ ਖੱਬੇ ਪੱਖੀ ਪਾਰਟੀਆਂ ਵਲੋਂ ਕੇਂਦਰੀ ਮੋਦੀ ਸਰਕਾਰ ਦੀਆਂ ਘੱਟ ਗਿਣਤੀਆਂ, ਅਗਾਂਹਵਧੂ ਮਾਰਕਸਵਾਦੀ ਵਿਚਾਰਾਂ ਦੇ ਲੋਕ ਪੱਖੀ ਧਾਰਨੀਆਂ, ਲੇਖਕਾਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਮਾਜਿਕ ...
ਨਵਾਂ ਪਿੰਡ, 15 ਮਈ (ਜਸਪਾਲ ਸਿੰਘ)-ਵੱਧ ਰਹੇ ਨਸ਼ੇ ਤੇ ਨਸ਼ਾ ਕਾਰੋਬਾਰੀਆਂ 'ਤੇ ਸ਼ਖ਼ਤ ਕਾਰਵਈ ਕੀਤੇ ਜਾਣ ਲਈ ਸਥਾਨਕ ਪੁਲਿਸ ਚੌਂਕੀ ਇੰਚਾਰਜ ਐਸ. ਆਈ. ਹਰਜਿੰਦਰ ਸਿੰਘ ਨਾਲ ਸੀਨੀਅਰ 'ਆਪ' ਆਗੂ ਬਿਕਰਮਜੀਤ ਸਿੰਘ ਫ਼ਤਿਹਪੁਰ ਰਾਜਪੂਤਾਂ ਦੀ ਅਗਵਾਈ 'ਚ ਦਰਜਨਾਂ ਪਿੰਡਾਂ ਦੇ ...
ਲੋਪੋਕੇ, 15 ਮਈ (ਗੁਰਵਿੰਦਰ ਸਿੰਘ ਕਲਸੀ)-ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਪਿੰਡ ਲੋਪੋਕੇ ਦੇ ਚੜ੍ਹਦੇ ਪਾਸੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ 26 ਮਈ ਨੂੰ ਕਸਬਾ ਲੋਪੋਕੇ ਦੇ ਆਸ-ਪਾਸ ਦੇ ਪਿੰਡਾਂ 'ਚ ਸਮੂਹ ...
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਬਾਬਾ ਬਕਾਲਾ ਸਹਿਬ ਵਿਖੇ ਡਾ: ਮਲਕੀਤ ਸਿੰਘ ਰੰਧਾਵਾ ਰਈਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੈਡੀਕਲ ਪ੍ਰੈਕਟੀਸ਼ਨਰ ਦੇ ਜ਼ਿਲ੍ਹਾ ...
ਹਰਸ਼ਾ ਛੀਨਾ, 15 ਮਈ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੇ ਅੱਡਾ ਕੁੱਕੜਾਂਵਾਲਾ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਮੁੱਖ ਦਫ਼ਤਰ ਸ਼ਹੀਦ ਸਰਬਜੀਤ ਸਿੰਘ ਭਿੱਟੇਵੱਡ ਹਾਲ ਵਿਖੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ਪ੍ਰਧਾਨ ਧਨਵੰਤ ...
ਬਾਬਾ ਬਕਾਲਾ ਸਾਹਿਬ, 15 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਦੇ ਸਰਬਪੱਖੀ ਵਿਕਾਸ ਲਈ ਨਿਯੁਕਤ ਕੀਤੀ ਗਈ 13 ਮੈਂਬਰੀ ਕਮੇਟੀ ਵਲੋਂ ਇਕ ਅਹਿਮ ...
ਚੋਗਾਵਾਂ, 15 ਮਈ (ਗੁਰਬਿੰਦਰ ਸਿੰਘ ਬਾਗੀ)-ਸਮੂੰਹ ਗਾ੍ਰਮ ਪੰਚਾਇਤ ਚੋਗਾਵਾਂ ਸਰਪੰਚ ਨਿਰਵੈਲ ਸਿੰਘ, ਕੋ: ਸੁਸਾਇਟੀ ਦੇ ਪ੍ਰਧਾਨ ਬਲਬੀਰ ਸਿੰਘ, ਆਪ ਦੇ ਸੀਨੀ: ਆਗੂ ਭਗਵਾਨ ਸਿੰਘ, ਪ੍ਰੀਤ ਚੋਗਾਵਾਂ, ਨੰਬਰਦਾਰ ਰਿੰਕੂ, ਨੰਬਰਦਾਰ ਕਸਮੀਰ ਸਿੰਘ, ਖਾਦ ਦਵਾਈ ਵਿਕਰੇਤਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX