ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਪਵਿੱਤਰ ਧਰਤੀ ਨੂੰ ਬਾਬਾ ਫ਼ਰੀਦ ਦਾ ਅਸ਼ੀਰਵਾਦ ਮਿਲਿਆ ਹੋਇਆ ਹੈ | ਇੱਥੋਂ ਕਈ ਖਿਡਾਰੀ ਤੇ ਕਈ ਰਾਜ ਨੇਤਾ ਉੱਭਰ ਕੇ ਸਾਹਮਣੇ ਆਏ ਹਨ | ਉੱਥੇ ਹੀ ਫ਼ਰੀਦਕੋਟ ਦੇ ਰੁਪਿੰਦਰਪਾਲ ਸਿੰਘ ਨੇ ਭਾਰਤੀ ਹਾਕੀ ਟੀਮ ਵਿਚ ਫ਼ਰੀਦਕੋਟ ਦਾ ਨਾਂਅ ਦੇਸ਼ਾਂ-ਵਿਦੇਸ਼ਾਂ ਵਿਚ ਰੌਸ਼ਨ ਕੀਤਾ ਹੈ ਅਤੇ ਟੋਕੀਓ 'ਚ ਹੋਈਆਂ ਓਲੰਪਿਕ 'ਚ ਭਾਰਤੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ, ਜਿਸ 'ਚ ਰੁਪਿੰਦਰ ਸਿੰਘ ਦੀ ਅਹਿਮ ਭੂਮਿਕਾ ਰਹੀ ਸੀ | ਭਾਵੇਂ ਕਿ ਕੁਝ ਨਿੱਜੀ ਰੁਝੇਵਿਆਂ ਦੇ ਚੱਲਦੇ ਰੁਪਿੰਦਰ ਨੇ ਪਿਛਲੇ ਸਮੇਂ ਦੌਰਾਨ ਖੇਡ ਤੋਂ ਸੰਨਿਆਸ ਲੈ ਲਿਆ ਸੀ ਪਰ ਹੁਣ ਸੰਨਿਆਸ ਵਾਪਸ ਲੈਣ ਉਪਰੰਤ ਹਾਕੀ ਮੈਨੇਜਮੈਂਟ ਨੇ ਰੁਪਿੰਦਰਪਾਲ ਸਿੰਘ 'ਤੇ ਭਰੋਸਾ ਜਤਾਉਂਦੇ ਹੋਏ ਹਾਕੀ ਟੀਮ ਦਾ ਕਪਤਾਨ ਬਣਾਇਆ ਹੈ | ਜਕਾਰਤਾ ਵਿਖੇ 23 ਮਈ ਤੋਂ 1 ਜੂਨ ਤੱਕ ਹੋਣ ਵਾਲੇ ਏਸ਼ੀਆ ਕੱਪ ਵਿਚ ਰੁਪਿੰਦਰਪਾਲ ਸਿੰਘ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ | ਇਸ ਦੇ ਚੱਲਦੇ ਰੁਪਿੰਦਰ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਵਲੋਂ ਇਕ ਦੂਜੇ ਦਾ ਮਠਿਆਈਆਂ ਨਾਲ ਮੂੰਹ ਮਿੱਠਾ ਕਰਵਾ ਕੇ ਇਸ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੁਪਿੰਦਰ ਪਾਲ ਸਿੰਘ ਦੇ ਪਿਤਾ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਐਲਾਨਿਆ ਗਿਆ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਵਲੋਂ ਪਿਛਲੇ ਸਮੇਂ ਭਾਰਤੀ ਹਾਕੀ ਟੀਮ ਤੋਂ ਸੰਨਿਆਸ ਲੈਣ ਦੀ ਗੱਲ ਕਹੀ ਗਈ ਸੀ, ਜਿਸ ਤੋਂ ਉਨ੍ਹਾਂ ਦੇ ਦਿਲ ਵਿਚ ਥੋੜਾ ਮੋਟਾ ਰੋਸਾ ਸੀ ਪਰ ਫਿਰ ਵੀ ਉਹ ਆਪਣੇ ਪੁੱਤਰ ਦੇ ਫ਼ੈਸਲੇ ਨਾਲ ਖੜ੍ਹੇ ਸਨ ਪਰ ਅੱਜ ਫਿਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਰੁਪਿੰਦਰਪਾਲ ਇਕ ਵਾਰ ਫਿਰ ਹਾਕੀ ਦੇ ਮੈਦਾਨ ਵਿਚ ਆਪਣੇ ਜੌਹਰ ਦਿਖਾਵੇਗਾ ਅਤੇ ਫ਼ਰੀਦਕੋਟ ਦਾ ਨਾਂਅ ਰੌਸ਼ਨ ਕਰੇਗਾ | ਰਵਿੰਦਰਪਾਲ ਦੀ ਮਾਤਾ ਸੁਖਵਿੰਦਰ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਭਾਰਤੀ ਹਾਕੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ, ਜਿਸ ਨਾਲ ਫ਼ਰੀਦਕੋਟ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ |
ਸ੍ਰੀ ਮੁਕਤਸਰ ਸਾਹਿਬ, 15 ਮਈ (ਹਰਮਹਿੰਦਰ ਪਾਲ)-ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਜੋੜੇ ਦੀ ਉਨ੍ਹਾਂ ਦੇ ਹੀ ਨੂੰਹ-ਪੁੱਤਰ ਵਲੋਂ ਹੋਰਨਾਂ ਨਾਲ ਮਿਲ ਕੇ ਕੁੱਟਮਾਰ ਕੀਤੀ ਗਈ, ਜਿਸ 'ਤੇ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ 6 ਨਾਮਜ਼ਦ ਅਤੇ 8 ਅਣਪਛਾਤੇ ...
ਕੋਟਕਪੂਰਾ, 15 ਮਈ (ਮੇਘਰਾਜ, ਮੋਹਰ ਗਿੱਲ)-ਬੀਤੀ ਸ਼ਾਮ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਅਗਰਵਾਲ ਭਵਨ ਕੋਟਕਪੂਰਾ ਵਲੋਂ ਕਰਵਾਏ ਸਮਾਗਮ ਮੌਕੇ ਵਿਧਾਨ ਸਭਾ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਇਸ ਮੌਕੇ ਕੁਲਤਾਰ ਸਿੰਘ ...
ਕੋਟਕਪੂਰਾ, 15 ਮਈ (ਮੇਘਰਾਜ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਹਲਕੇ ਦਾ ਦੌਰਾ ਕੀਤਾ ਗਿਆ | ਉਨ੍ਹਾਂ ਇਲਾਕੇ ਦੀ ਸੰਗਤ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਰਾਸ਼ਨ ਦੇ ਤਿੰਨ ਟਰੱਕ ਵੀ ਰਵਾਨਾ ...
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਬਲਾਕ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਦੀ ਅਗਵਾਈ ਵਿਚ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਥਰਾਜਵਾਲਾ, ਛਿੰਦਰ ਸਿੰਘ ਫਕਰਸਰ ਤੇ ਸ਼ਮਿੰਦਰ ਸਿੰਘ ਥਰਾਜਵਾਲਾ ਦੇ ਨਾਲ ਵੱਖ-ਵੱਖ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਭਾਰਤ ਸਰਕਾਰ ਦੁਆਰਾ ਪੂਰੇ ਹਿੰਦੁਸਤਾਨ ਨੂੰ ਡਿਜੀਟਲ ਇੰਡੀਆ ਦੇ ਰੂਪ ਵਿਚ ਦੇਖਣ ਦੀ ਤਿਆਰੀ 'ਚ ਲੱਗੇ ਹੋਏ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ ਸਕੀਮਾਂ ਨੇ ਲੋਕਾਂ ਨੂੰ ਲਾਹਾ ਦੇਣਾ ਸ਼ੁਰੂ ਕਰ ਦਿੱਤਾ ਹੈ | ਇਸ ਦੇ ਨਾਲ ਹੀ ਸਰਕਾਰ ...
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਾਸੀ ਨਵਜੋਤ ਕੌਰ ਨੇ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਹੈ ਕਿ 25 ਮਾਰਚ 2016 ਨੂੰ ਉਸ ਦਾ ਵਿਆਹ ਹਰੀਨੌਂ ਨਿਵਾਸੀ ਵਰਿੰਦਰ ਕੁਮਾਰ ਨਾਲ ਹੋਇਆ ਸੀ | ਵਿਆਹ ਸਮੇਂ ਉਸ ਦੇ ਪਰਿਵਾਰ ਵਲੋਂ ਆਪਣੀ ਹੈਸੀਅਤ ਤੋਂ ਵੱਧ ਦਹੇਜ ...
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 20 ਫ਼ਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਬੂਥ ਪੱਧਰ 'ਤੇ ਤਾਇਨਾਤ ਕੀਤੇ ਗਏ ਚੋਣ ਅਮਲੇ ਲਈ ਰੋਟੀ-ਚਾਹ ਦਾ ਪ੍ਰਬੰਧ ਕਰਨ ਲਈ ਸਰਕਾਰੀ ਸਕੂਲਾਂ ਦੇ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫ਼ਰੀਦਕੋਟ ਅਤੇ ਰੂਰਲ ਐੱਨ. ਜੀ. ਓ. ਮੋਗਾ ਵਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਪ੍ਰਬੰਧਾਂ ਨੂੰ ਸੁਧਾਰਨ ਲਈ ਨਰੇਸ਼ ਕਟਾਰੀਆ ਵਿਧਾਇਕ ਜ਼ੀਰਾ, ਦਵਿੰਦਰ ਸਿੰਘ ਢੋਸ ...
ਪੰਜਗਰਾੲੀਂ ਕਲਾਂ, 15 ਮਈ (ਸੁਖਮੰਦਰ ਸਿੰਘ ਬਰਾੜ)-ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਨਸ਼ਾ ਤਸਕਰੀ ਦੇ ਮੁੱਦੇ 'ਤੇ ਜ਼ਿਲ੍ਹਾ ਪੁਲਿਸ ਮੁਖੀ, ਡੀ. ਐੱਸ. ਪੀ. ਅਤੇ ਸੰਬੰਧਿਤ ਥਾਣੇ ਦੇ ਐੱਸ. ਐੱਚ. ਓ. ਨੂੰ ਜ਼ਿੰਮੇਵਾਰ ਸਮਝਣ ਅਰਥਾਤ ਜਵਾਬਦੇਹ ਬਣਾਉਣ ਦੇ ਕੀਤੇ ਐਲਾਨ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਗੁਰਦਰਸ਼ਨ ਸਿੰਘ, ਹਰਮੇਜ ਸਿੰਘ, ਗੁਰਵੀਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤਖਤਮਲਾਣਾ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਛੱਪੜ ਵਿਚ ਹੀ ਜਮ੍ਹਾਂ ਹੁੰਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਲੋਕ ਕਈ ...
ਦੋਦਾ, 15 ਮਈ (ਰਵੀਪਾਲ)-ਸਥਾਨਕ ਨਗਰ ਦੇ ਮਜ਼ਦੂਰ ਮਰਦ, ਔਰਤਾਂ ਨੇ ਦੇਰ ਸ਼ਾਮ ਸਰਕਾਰੀ ਪੈਲੇਸ 'ਚ ਇਕੱਠ ਕਰ ਕੇ ਝੋਨੇ ਦੀ ਲਵਾਈ ਅਤੇ ਦਿਹਾੜੀ ਸੰਬੰਧੀ ਚਰਚਾ ਕਰ ਕੇ ਭਾਅ ਤੈਅ ਕੀਤੇ | ਇਸ ਮੌਕੇ ਮਜ਼ਦੂਰ ਆਗੂ ਟਹਿਲਾ ਸਿੰਘ ਦੋਦਾ ਨੇ ਸੰਬੋਧਨ ਕਰਦੇ ਆਖਿਆ ਕਿ ਸਰਕਾਰ ਗਰੀਬ ...
ਪੰਜਗਰਾਈਾ ਕਲਾਂ, 15 ਮਈ (ਕੁਲਦੀਪ ਸਿੰਘ ਗੋਂਦਾਰਾ)-ਪਿਛਲੇ ਦਿਨੀਂ ਬੀਬੀ ਪਾਲ ਕੌਰ ਬਲਾਕ ਸੰਮਤੀ ਮੈਂਬਰ ਕੋਟਸੁਖੀਆ ਅਤੇ ਹਰੀ ਸਿੰਘ ਖਾਲਸਾ ਦਾ ਬੇਟਾ ਛੋਟੀ ਉਮਰੇ (30 ਸਾਲ) ਦਿਲ ਦੀ ਧੜਕਣ ਬੰਦ ਹੋਣ ਨਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਹੈ | ਪਰਿਵਾਰ ਨਾਲ ਦੁੱਖ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਮਨਜਿੰਦਰ ਸਿੰਘ ਸਬ ਇੰਸਪੈਕਟਰ ਨੇ ਸਥਾਨਕ ਚੌਂਕੀ ਬੱਸ ਅੱਡੇ ਵਿਖੇ ਬਤੌਰ ਚੌਂਕੀ ਇੰਚਾਰਜ ਅਹੁਦਾ ਸੰਭਾਲ ਲਿਆ ਹੈ | ਇਸ ਮੌਕੇ ਮੁਕਤਸਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ...
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਅੱਜ ਪਿੰਡ ਕੋਟਭਾਈ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਮੀਟਿੰਗ ਬਲਾਕ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਫਕਰਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਾਨਕ ਸਿੰਘ ਫਕਰਸਰ ਤੇ ਕੁਲਦੀਪ ਸਿੰਘ ਨੇਤਾ ਕੋਟਭਾਈ ਵੀ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਰਕਾਰੀ ਬਿ੍ਜਿੰਦਰਾ ਕਾਲਜ ਫ਼ਰੀਦਕੋਟ ਦੀ 'ਸਰ ਹਮਬੋਲਟ ਜੌਗਰਫ਼ੀਕਲ ਐਸੋਸੀਏਸ਼ਨ' ਵਲੋਂ 'ਐਸੋਸੀਏਸ਼ਨ ਆਫ਼ ਪੰਜਾਬ ਜੌਗਰਫੀਰਜ਼' ਦੇ ਸਹਿਯੋਗ ਨਾਲ ਕਾਲਜ ਦੇ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਦੀ ਯੋਗ ਰਹਿਨੁਮਾਈ ਅਧੀਨ ...
ਜੈਤੋ, 15 ਮਈ (ਗੁਰਚਰਨ ਸਿੰਘ ਗਾਬੜੀਆ)-ਸਮਾਜ ਸੇਵੀ ਕੈਨੇਡੀਅਨ ਅਮਨਦੀਪ ਸਿੰਘ ਬਰਾੜ ਦੇ ਵੱਡੇ ਸਹਿਯੋਗ ਨਾਲ ਪਿੰਡ ਸੁਰਘੂਰੀ ਵਿਖੇ ਸਿਹਤ ਸਹੂਲਤਾਂ ਲਈ ਨਵੀਂ ਡਿਸਪੈਂਸਰੀ ਦਾ ਨੀਂਹ ਪੱਧਰ ਰੱਖਿਆ ਗਿਆ | ਨੀਂਹ ਪੱਧਰ ਰੱਖਣ ਦੀ ਰਸਮ ਗੁਰਦੁਆਰਾ ਸਾਹਿਬ ਦੇ ਹੈੱਡ ...
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਮਹਾਂਰਿਸ਼ੀ ਵਾਲਮੀਕਿ ਜੀ ਦਾ ਕੈਲੰਡਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਨਿਵਾਸ ਸਥਾਨ 'ਤੇ ਜਾਰੀ ਕੀਤਾ | ਇਸ ਮੌਕੇ ਸ. ਸੰਧਵਾਂ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਹਾਂਰਿਸ਼ੀ ਵਾਲਮੀਕਿ ਜੀ ਦੇ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਫ਼ਰੀਦਕੋਟ ਸ਼ਹਿਰ ਦੇ ਰਹਿੰਦੇ ਇਲਾਕਿਆਂ 'ਚ 23.70 ਕਰੋੜ ਦੀ ਲਾਗਤ ਨਾਲ ਸੀਵਰੇਜ ਤੇ ਇੰਟਰਲਾਕਿੰਗ ਦਾ ਕੰਮ ਕਰਵਾਇਆ ਜਾਵੇਗਾ | ਫ਼ਰੀਦਕੋਟ ਸ਼ਹਿਰ ਵਿਖੇ ...
ਫ਼ਰੀਦਕੋਟ, 15 ਮਈ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਅੰਡਰ-15 ਗਰੀਕੋ ਰੋਮਨ ਸਟਾਈਲ ਕੁਸ਼ਤੀਆਂ ਦੀ ਸ਼ੁਰੂਆਤ ਕੀਤੀ ਗਈ, ਜਿਸ 'ਚ ਪੰਜਾਬ ਭਰ ਦੀਆਂ 15 ਟੀਮਾਂ ਭਾਗ ਲੈ ਰਹੀਆਂ ਹਨ | ਅੱਜ ਦੇ ਇਸ ਕੁਸ਼ਤੀ ਸਮਾਰੋਹ ਦੇ ਮੁੱਖ ਮਹਿਮਾਨ ਪਰਮਿੰਦਰ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਅਰਜਨਾ ਐਵਾਰਡੀ, ਓਲੰਪੀਅਨ, ਨਿਸ਼ਨੇਬਾਜ਼ੀ 'ਚ 400 'ਚੋਂ 400 ਸਕੋਰ ਪ੍ਰਾਪਤ ਕਰਨ ਵਾਲੇ, ਦੇਸ਼ ਲਈ 100 ਤੋਂ ਵੱਧ ਤਗਮੇ ਜਿੱਤਣ ਵਾਲੇ ਫ਼ਰੀਦਕੋਟ ਦੇ ਨਵੇਂ ਐੱਸ. ਐੱਸ. ਪੀ. ਅਵਨੀਤ ਕੌਰ ਸਿੱਧੂ ਦੇ ਸਨਮਾਨ 'ਚ ਬੀਤੀ ਸ਼ਾਮ ਸ਼ਹਿਰ ਦੀਆਂ ...
ਰੁਪਾਣਾ, 15 ਮਈ (ਜਗਜੀਤ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਰੁਪਾਣਾ (ਮੁੰਡੇ) ਵਿਖੇ ਸੈਂਟਰ ਹੈੱਡ ਟੀਚਰ ਸ਼ਸ਼ੀ ਭੂਸ਼ਣ ਦੀ ਅਗਵਾਈ 'ਚ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਕਮੇਟੀ ਮੈਂਬਰਾਂ ਤੋਂ ਇਲਾਵਾ ਪਿੰਡ ਦੇ ਮੁਹਤਬਰ ਵਿਅਕਤੀਆਂ ਨੇ ਭਾਗ ਲਿਆ | ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸਥਾਨਕ ਅਬੋਹਰ ਰੋਡ ਸਥਿਤ ਸ੍ਰੀ ਮੋਹਨ ਜਗਦੀਸ਼ਵਰ ਦਿਵਿਆ ਆਸ਼ਰਮ ਵਿਖੇ 7 ਦਿਨਾ ਗਿਆਨ ਭਗਤੀ ਮਹਾਂਉਤਸਵ ਸ਼ੁਰੂ ਹੋ ਗਿਆ ਹੈ, ਜਿਸ 'ਚ ਦੇਵਭੂਮੀ ਹਰਿਦੁਆਰ ਦੇ ਅਨੰਤ ਸ੍ਰੀ ਵਿਭੂਸ਼ਤ 1008 ਮਹਾਂਮੰਡਲੇਸ਼ਵਰ ਸਵਾਮੀ ...
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਇਨਕਲਾਬੀ ਦੇਸ਼ ਭਗਤ ਸ਼ਹੀਦ ਸੁਖਦੇਵ ਦਾ 115ਵਾਂ ਜਨਮ ਦਿਨ 'ਰਾਮ ਮੁਹੰਮਦ ਸਿੰਘ ਆਜ਼ਾਦ ਵੈੱਲਫੇਅਰ ਸੁਸਾਇਟੀ' ਵਲੋਂ ਸਥਾਨਕ ਭਗਤ ਸਿੰਘ ਪਾਰਕ 'ਚ ਮਨਾਇਆ ਗਿਆ | ਸਮਾਗਮ ਦੇ ਪ੍ਰਧਾਨਗੀ ਮੰਡਲ 'ਚ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਕੌਸ਼ਲ, ...
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਗਿੱਦੜਬਾਹਾ ਤੋਂ ਦਿਹਾਤੀ ਡੀਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਫਕਰਸਰ ਦੀ ਅਗਵਾਈ 'ਚ ਕਰੀਬ 50 ਡੀਪੂ ਹੋਲਡਰਾਂ ਦਾ ਜਥਾ ਚੰਡੀਗੜ੍ਹ ਧਰਨੇ ਲਈ ਰਵਾਨਾ ਹੋਇਆ | ਇਸ ਸੰਬੰਧੀ ਜਾਣਕਾਰੀ ਦਿੰਦੇ ਅਵਤਾਰ ਸਿੰਘ ਫਕਰਸਰ ...
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਕਣਕ ਦੀ ਲਿਫ਼ਟਿੰਗ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਟਰੱਕ ਯੂਨੀਅਨ ਗਿੱਦੜਬਾਹਾ ਦੀ ਨਵੀਂ ਬਣੀ 13 ਮੈਂਬਰੀ ਕਮੇਟੀ ਵਲੋਂ ਅੱਜ ਦੀ ਜਨਤਾ ਟਰੱਕ ਯੂਨੀਅਨ ਗਿੱਦੜਬਾਹਾ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਪਾਇਆ ਗਿਆ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸੁਖਬੀਰ ਸਿੰਘ ਸੰਧੂ (52) ਪੁੱਤਰ ਸਵ. ਪ੍ਰੀਤਮ ਸਿੰਘ ਸੰਧੂ ਵਾਸੀ ਪਿੰਡ ਫੱਤਣਵਾਲਾ ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਗ੍ਰਹਿ ਵਿਖੇ ਪਾਠ ਦਾ ਭੋਗ ਪਾਇਆ ਗਿਆ | ਉਪਰੰਤ ਗੁਰਦੁਆਰਾ ਸਾਹਿਬ ਵਿਖੇ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਪਿੰਡ ਭੁੱਟੀਵਾਲਾ ਵਿਖੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਮੀਟਿੰਗ ਹੋਈ, ਜਿਸ 'ਚ ਜ਼ਿਲੇ੍ਹ ਭਰ ਦੇ ਪਿੰਡਾਂ 'ਚ ਮਨਰੇਗਾ ਦਾ ਕੰਮ ਚਲਾਉਣ, ਆਟਾ-ਦਾਲ ਸਕੀਮ ਵਾਲੇ ਰਾਸ਼ਨ ਦੀ ਵੰਡ ਕਰਵਾਉਣ ਲਈ, ਮਜ਼ਦੂਰ ਘਰਾਂ 'ਚ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਧੀਰ ਸਿੰਘ ਸਾਗੂ)-ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੰਜਾਬ ਵਿਚ ਲਈ ਗਈ ਪ੍ਰੀਖਿਆ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ/ਪੀ. ਐੱਸ. ਟੀ. ਐੱਸ. ਈ. ਪ੍ਰੀਖਿਆ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੱਖ-ਵੱਖ ਕੇਂਦਰਾਂ ਵਿਚ ਲਈ ਗਈ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਕੋਠੇ ਚੰਦ ਸਿੰਘ (ਦੋਦਾ) ਵਾਸੀ ਚਮਕੌਰ ਸਿੰਘ ਬਰਾੜ ਦੇ ਪਿਤਾ ਅਤੇ ਸੁਖਮੰਦਰ ਸਿੰਘ ਬਰਾੜ ਦੇ ਦਾਦਾ ਬਲਵੀਰ ਸਿੰਘ ਅਕਾਲੀ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਗ੍ਰਹਿ ਕੋਠੇ ਚੰਦ ਸਿੰਘ ਵਿਖੇ ...
ਲੰਬੀ, 15 ਮਈ (ਸ਼ਿਵਰਾਜ ਸਿੰਘ ਬਰਾੜ)-ਸਟੇਟ ਇੰਸਟੀਚਿਊਟ ਆਫ਼ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਜ਼ ਮਾਹੂਆਣਾ ਨੌਜਵਾਨ ਬੇਰੁਜ਼ਗਾਰਾਂ ਨੰੂ ਹੁਨਰਮੰਦ ਬਣਾਉਣ ਲਈ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋ ਰਿਹਾ ਹੈ | ਚੱਲ ਰਹੇ 2 ਦਿਨਾ ਰਿਫਰੈਸ਼ਰ ਕੋਰਸ ਰਾਹੀਂ ਸਾਡੀ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ, ਰਣਧੀਰ ਸਿੰਘ ਸਾਗੂ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਸ੍ਰੀ ਮੁਕਤਸਰ ਸਾਹਿਬ ਵਲੋਂ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਅਤੇ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਹੇਠ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਝੋਨੇ ਦੀ ਬਿਜਾਈ ਬਾਰੇ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੀਟਿੰਗ 22 ਮਈ ਨੂੰ ਦਾਣਾ ਮੰਡੀ ਨੇੜੇ ਵਾਟਰ-ਵਰਕਸ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਵਾਇਸ ਆਫ਼ ਯੂਥ ਆਰਗੇਨਾਈਜੇਸ਼ਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਨਸ਼ਿਆਂ ਨੂੰ ਰੋਕਣ ਲਈ ਕੰਮ ਕਰ ਰਹੀ ਹੈ | ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਦੱਸ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ...
ਮਲੋਟ, 15 ਮਈ (ਪਾਟਿਲ)-ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿਚ ਸਕੱਤਰੇਤ ਵਿਖੇ ਸਿੱਖਿਆ ਮੰਤਰੀ ਦੇ ਓ. ਐੱਸ. ਡੀ. ਨਾਲ ਮੀਟਿੰਗ ਕੀਤੀ ਗਈ, ਜਿੱਥੇ ਓ. ਐੱਸ. ਡੀ. ਵਲੋਂ ਉਨ੍ਹਾਂ ਨੂੰ 4161 ਮਾਸਟਰ ਕੇਡਰ ਅਸਾਮੀਆਂ ਵਿਚ ਉਮਰ ਹੱਦ 37 ਤੋਂ 42 ਸਾਲ ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਸਿੱਖਿਆ ਮਾਹਿਰ ਡਾ. ਮੁਕੇਸ਼ ਭੰਡਾਰੀ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਿੱਖਿਆ ਦੇ ਸੁਧਾਰ ਲਈ ਕੋਈ ਨਵੀਂ ਨੀਤੀ ਬਣਾਉਣ ਦੀ ਲੋੜ ਨਹੀਂ ਹੈ, ਬਲਕਿ ਸਿਸਟਮ ਨੂੰ ਸੁਧਾਰ ਕੇ ਰਾਜ ਦੀ ਸਿੱਖਿਆ ਨੂੰ ਠੀਕ ਲੀਹਾਂ 'ਤੇ ...
ਕੋਟਕਪੁੂਰਾ, 15 ਮਈ (ਮੋਹਰ ਸਿੰਘ ਗਿੱਲ)-ਜੇ. ਪੀ. ਐੱਮ. ਓ. ਦਫ਼ਤਰ ਕੋਟਕਪੂਰਾ ਵਿਖੇ ਜਨਤਕ ਜਥੇਬੰਦੀਆਂ ਦੀ ਮੀਟਿੰਗ ਗੁਰਤੇਜ ਸਿੰਘ ਹਰੀਨੌਂ ਦੀ ਪ੍ਰਧਾਨਗੀ ਹੇਠ ਕੀਤੀ ਗਈ | ਸਟੇਟ ਕਮੇਟੀ ਦੇ ਫ਼ੈਸਲੇ ਮੁਤਾਬਿਕ ਜੇ. ਪੀ. ਐੱਮ. ਓ. ਜ਼ਿਲ੍ਹਾ ਫ਼ਰੀਦਕੋਟ ਦੀ ਚੋਣ ਕੀਤੀ ਗਈ, ...
ਫ਼ਰੀਦਕੋਟ, 15 ਮਈ (ਜਸਵੰਤ ਸਿੰਘ ਪੁਰਬਾ)-ਅੱਜ ਸਿਵਲ ਸਰਜਨ ਫ਼ਰੀਦਕੋਟ ਡਾ. ਸੰਜੇ ਕਪੂਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਿਮਾਂਸੂ ਗੁਪਤਾ ਵਲੋਂ ਡੇਂਗੂ ਬਿਮਾਰੀ ਤੋਂ ਬਚਾਅ ਲਈ ਸੁਨੇਹਾ ਦਿੰਦਾ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ | 16 ਮਈ ਨੂੰ ਰਾਸ਼ਟਰੀ ਡੇਂਗੂ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਸੀਨੀਅਰ ਮੈਡੀਕਲ ਅਫ਼ਸਰ ਚੱਕ ਸ਼ੇਰੇ ਵਾਲਾ ਡਾ. ਕੁਲਤਾਰ ਸਿੰਘ ਦੀ ਅਗਵਾਈ 'ਚ ਪਿੰਡ ਸਰਾਏਨਾਗਾ ਅਤੇ ਖੱਪਿਆਂਵਾਲੀ ਵਿਚ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਦਵਾਈ ਅਤੇ ਕਾਲੇ ਤੇਲ ਦਾ ਛਿੜਕਾਅ ਕੀਤਾ ਗਿਆ | ਇਸ ਸਮੇਂ ਐੱਸ. ਆਈ. ...
ਰੁਪਾਣਾ, 15 ਮਈ (ਜਗਜੀਤ ਸਿੰਘ)-ਧੰਨ-ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਦੁਆਰਾ ਗੁਰੂਸਰ ਰੁਪਾਣਾ ਦੇ ਦੀਵਾਨ ਹਾਲ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ 'ਚ ਬੀਬੀ ਗਗਨਦੀਪ ਕੌਰ ਖ਼ਾਲਸਾ ਗੁਰਮਤਿ ...
ਸ੍ਰੀ ਮੁਕਤਸਰ ਸਾਹਿਬ, 15 ਮਈ (ਰਣਜੀਤ ਸਿੰਘ ਢਿੱਲੋਂ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ. ਸਿੱਖਿਆ) ਪ੍ਰਭਜੋਤ ਕੌਰ ਦੀ ਅਗਵਾਈ ਹੇਠ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਐੱਫ. ਐੱਲ. ਐੱਨ. ਤਹਿਤ ਸਰਕਾਰੀ ਸਕੂਲ ...
ਕੋਟਕਪੂਰਾ, 15 ਮਈ (ਮੇਘਰਾਜ)-ਕੋਟਕਪੂਰਾ-ਜੈਤੋ ਸੜਕ 'ਤੇ ਸੂਏ ਦੀ ਪਟੜੀ ਦੇ ਨਾਲ ਨਾਲ ਕੋਠੇ ਬੁੱਕਣ ਸਿੰਘ ਨਗਰ ਅਤੇ ਹੋਰ ਪਿੰਡਾਂ ਨੂੰ ਜੋੜਨ ਵਾਲੀ ਕੱਚੀ ਪਹੀ ਨੂੰ ਪੱਕੀ ਕਰਨ ਦਾ ਕੰਮ ਅੱਧ ਵਿਚਕਾਰ ਰੁਕ ਗਿਆ ਹੈ | ਕੁਝ ਸਮਾਂ ਪਹਿਲਾਂ ਸੰਬੰਧਿਤ ਵਿਭਾਗ ਵਲੋਂ ਸੂਏ ਦੇ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਗਗਨਦੀਪ ਕੁਮਾਰ ਜਿੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਟਰੀਟ ਲਾਈਟਾਂ ਦੀ ਸਪਲਾਈ ਬੰਦ ਪਈ ਸੀ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਆਪ ਪਾਰਟੀ ਦੇ ...
ਪੰਜਗਰਾੲੀਂ ਕਲਾਂ, 15 ਮਈ (ਸੁਖਮੰਦਰ ਸਿੰਘ ਬਰਾੜ)-ਨੌਜਵਾਨ ਪੀੜ੍ਹੀ ਦੀ ਧੜ੍ਹਕਨ ਬਣ ਚੁੱਕੇ ਸਮਾਜਿਕ ਕਾਰਕੁੰਨ ਸਵ. ਦੀਪ ਸਿੰਘ ਸਿੱਧੂ ਦੀ ਵਲੋਂ ਬਣਾਈ ਗਈ ਜਥੇਬੰਦੀ 'ਵਾਰਿਸ ਪੰਜਾਬ ਦੇ ' ਦੇ ਮੁੱਖ ਸੇਵਾਦਾਰ ਅੰਮਿ੍ਤਪਾਲ ਸਿੰਘ ਵਲੋਂ ਜਥੇਬੰਦੀ ਦਾ ਵਿਸਥਾਰ ਕਰਦਿਆਂ ...
ਦੋਦਾ, 15 ਮਈ (ਰਵੀਪਾਲ)-ਜਸਵੀਰ ਸਿੰਘ ਢਿੱਲੋਂ ਤੇ ਜਸਕਰਨ ਸਿੰਘ ਢਿੱਲੋਂ ਵਾਸੀ ਦੋਦਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ ਢਿੱਲੋਂ ਪੁੱਤਰ ਸਵ. ਪ੍ਰਤਾਪ ਸਿੰਘ ਢਿੱਲੋਂ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ | ਸਵ. ਦਰਸ਼ਨ ਸਿੰਘ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜਨਰਲ ਸਕੱਤਰ ਦਲਜੀਤ ਸਿੰਘ ਰੰਧਾਵਾ, ਹਰਮੇਲ ਸਿੰਘ ਜੰਡੋਕੇ, ਹਰਪਾਲ ਸਿੰਘ ਡੋਹਕ ਜ਼ਿਲ੍ਹਾ ਮੀਤ ਪ੍ਰਧਾਨ, ਦਵਿੰਦਰ ਸਿੰਘ ਆਦਿ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਡਾ. ਸਵਾਮੀਨਾਥਨ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX