ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)- ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ ਡਰੀਮ ਲੈਂਡ ਕਲੋਨੀ ਵਿਖੇ ਸਿਹਤ ਵਿਭਾਗ ਵਿਚ ਕੰਮ ਕਰਦੀਆਂ ਮਲਟੀਪਰਪਜ ਹੈਲਥ ਵਰਕਰ ਫੀਮੇਲ ਵਲੋਂ ਆਪਣੀ ਸੇਵਾਵਾਂ ਰੈਗੂਲਰ ਕਰਵਾਉਣ ਅਤੇ ਵਿਭਾਗ ਵਿਚ ਸਿੱਧੀ ਰੈਗੂਲਰ ਭਰਤੀ ਦੀ ਬਜਾਏ ਕੰਟਰੈਕਟ ਫੀਮੇਲ ਵਰਕਰਾਂ ਨੂੰ ਪਹਿਲ ਦੇ ਆਧਾਰ 'ਤੇ ਰੈਗੂਲਰ ਕਰਵਾਉਣ ਦੀ ਮੰਗ ਨੰੂ ਲੈ ਕੇ ਸੂਬਾ ਪ੍ਰਧਾਨ ਕਿਰਨਜੀਤ ਕੌਰ ਮੁਹਾਲੀ ਅਤੇ ਬੀਬੀ ਸਰਬਜੀਤ ਕੌਰ ਦੀ ਅਗਵਾਈ ਹੇਠ ਰੋਸ ਮੁਜ਼ਾਹਰਾ ਕੀਤਾ ਗਿਆ | ਰੋਸ ਮੁਜ਼ਾਹਰੇ ਦੌਰਾਨ ਸਥਿਤੀ ਉਸ ਵੇਲੇ ਤਣਾਅਪੂਰਨ ਬਣੀ ਰਹੀ ਜਦ ਹੈਲਥ ਵਰਕਰਾਂ ਨੰੂ ਜ਼ਿਲ੍ਹਾ ਪ੍ਰਸ਼ਾਸਨ ਵਲੋਂ 19 ਮਈ ਦੀ ਤਾਰੀਖ ਸਿਹਤ ਮੰਤਰੀ ਨਾਲ ਗੱਲਬਾਤ ਕਰਨ ਲਈ ਦਿੱਤੀ ਗਈ, ਪਰ ਹੈਲਥ ਵਰਕਰ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਬਜਿੱਦ ਨਜ਼ਰ ਆ ਰਹੇ ਸਨ | ਹੈਲਥ ਵਰਕਰ ਪਹਿਲਾਂ ਵੇਰਕਾ ਮਿਲਕ ਪਲਾਂਟ ਵਿਖੇ ਇਕੱਤਰ ਹੋਏ ਜਿੱਥੋਂ ਮੁੱਖ ਮੰਤਰੀ ਨਿਵਾਸ ਪੁੱਜ ਕੇ ਉਨ੍ਹਾਂ ਰੋਸ ਮੁਜ਼ਾਹਰਾ ਕੀਤਾ | ਭਰਾਤਰੀ ਜਥੇਬੰਦੀਆਂ ਦੇ ਆਗੂ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਮੰਗਵਾਲ, ਜਸਵੀਰ ਕੌਰ ਮੂਨਕ, ਜਨਰਲ ਸਕੱਤਰ ਸੁਸਮਾ ਅਰੋੜਾ, ਰਣਦੀਪ ਸਿੰਘ ਫਤਹਿਗੜ੍ਹ, ਪੰਜਾਬ ਸੂਬਾਰਡੀਨੇਟ ਸਰਵਿਸਜ ਦੇ ਜ਼ਿਲ੍ਹਾ ਪ੍ਰਧਾਨ ਸੀਤਾ, ਰਾਮ ਸ਼ਰਮਾ, ਜਨਰਲ ਸਕੱਤਰ ਸਵਰਨ ਸਿੰਘ ਅਕਬਰਪੁਰ ਦੀ ਕਲਾਸ ਫੋਰ ਜਥੇਬੰਦੀ ਦੇ ਮੇਲਾ ਵਿਚ ਪੁੰਨਾਵਾਲ, ਅਮਰੀਕ ਸਿੰਘ ਧਾਲੀਵਾਲ, ਚੰਚਲ ਬਾਲਾ, ਸਤਿੰਦਰ ਕੌਰ ਗੁਰਦਾਸਪੁਰ, ਸੁਖਬੀਰ ਕੌਰ ਤਰਨਤਾਰਨ, ਕਰੁਣਾ ਸ਼ਰਮਾ, ਕੁਲਜੀਤ ਕੌਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਪਰੋਕਤ ਮੁਲਾਜਮਾਂ ਨੰੂ ਪਹਿਲ ਦੇ ਆਧਾਰ 'ਤੇ ਤਿੰਨ ਸਾਲਾਂ ਜਾਂ 10 ਸਾਲਾ ਨੀਤੀ 'ਚ ਲਿਆ ਕੇ ਰੈਗੂਲਰ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ 15 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ 'ਤੇ ਕੰਮ ਕਰਦੇ ਕਈ ਮੁਲਾਜਮ ਬਿਨਾ ਰੈਗੂਲਰ ਹੋਏ ਸੇਵਾ-ਮੁਕਤ ਹੋ ਰਹੇ ਹਨ, ਪਰ ਸਰਕਾਰ ਨੇ 808 ਪੋਸਟਾਂ ਰੈਗੂਲਰ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ ਜਿਸ ਕਾਰਨ ਮੁਲਾਜ਼ਮਾਂ ਵਿਚ ਸਰਕਾਰ ਖ਼ਿਲਾਫ਼ ਰੋਹ ਹੋਰ ਵਧ ਗਿਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀ ਰੈਗੂਲਰ ਭਰਤੀ ਕਰੇ, ਪਰ ਪਹਿਲਾਂ ਕੰਟਰੈਕਟ ਮੁਲਾਜ਼ਮਾਂ ਨੰੂ ਰੈਗੂਲਰ ਕਰੇ | ਇਸ ਮੌਕੇ ਪਰਮਜੀਤ ਕੌਰ, ਗੁਰਮੀਤ ਕੌਰ, ਬਲਵਿੰਦਰ ਕੌਰ, ਭਿੰਦਰ ਕੌਰ ਸ਼ੇਰਪੁਰ, ਨਰਪਿੰਦਰ ਕੌਰ, ਗੁਰਮੀਤ ਕੌਰ ਨੇ ਵੀ ਸੰਬੋਧਨ ਕੀਤਾ |
ਸੁਨਾਮ ਊਧਮ ਸਿੰਘ ਵਾਲਾ, 15 ਮਈ (ਭੁੱਲਰ, ਧਾਲੀਵਾਲ) - ਪਿਕਅਪ (ਛੋਟਾ ਹਾਥੀ) ਮਾਲਕਾਂ-ਚਾਲਕਾਂ ਦੀ ਇਕ ਜ਼ਿਲ੍ਹਾ ਪੱਧਰੀ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਸੰਗਰੂਰ ਦੀ ਪ੍ਰਧਾਨਗੀ ਹੇਠ ਸਥਾਨਕ ਗੁਰਦੁਆਰਾ ਸੱਚਖੰਡ ਵਿਖੇ ਹੋਈ | ਜਿਸ ਵਿਚ ਪਿਕਅਪ ...
ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਵਿਧਾਨ ਸਭਾ ਹਲਕਾ ਸੰਗਰੂਰ ਨੂੰ ਹਰਿਆ-ਭਰਿਆ ਬਨਾਉਣ ਦੇ ਮੰਤਵ ਨਾਲ ਹਲਕਾ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਨੇ ਪਿੰਡ ਸੀਚੇਵਾਲ ਪੁੱਜ ਕੇ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਉਨ੍ਹਾਂ ਵਲੋਂ ਵਾਤਾਵਰਨ ਅਤੇ ਧਰਤੀ ਹੇਠਲੇ ਪਾਣੀ ਨੂੰ ...
ਮੂਣਕ, 15 ਮਈ (ਭਾਰਦਵਾਜ/ਸਿੰਗਲਾ)- ਬੀਤੀ ਰਾਤ ਦੋ ਮੋਟਰਸਾਈਕਲਾਂ 'ਤੇ ਇੱਕ ਕਾਰ ਦੀ ਟੱਕਰ 'ਚ ਵਾਪਰੇ ਹਾਦਸੇ ਦੌਰਾਨ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਤਫ਼ਤੀਸ਼ੀ ਅਫ਼ਸਰ ਸਹਾਇਕ ਥਾਣੇਦਾਰ ਗੁਰਮੀਤ ਸਿੰਘ ਝਲੂਰ ਅਨੁਸਾਰ ਰਮੇਸ਼ ਕੁਮਾਰ ...
ਸੰਗਰੂਰ, 15 ਮਈ (ਧਰੀਜ ਪਸ਼ੌਰੀਆ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਵਲੋਂ 'ਰਨ ਫਾਰ ਹੈਲਥ' ਦੇ ਮੰਤਵ ਨੂੰ ਲੈ ਕੇ ਕਰਵਾਈ ਲਾਯਰਥਨ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਜ਼ਿਲ੍ਹਾ ਸੈਸ਼ਨ ਜੱਜ ਰਾਜਿੰਦਰ ਸਿੰਘ ਰਾਏ ਅਤੇ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ...
ਅਮਰਗੜ੍ਹ, 15 ਮਈ (ਸੁਖਜਿੰਦਰ ਸਿੰਘ ਝੱਲ)- ਸਮਾਜ ਸੁਧਾਰ ਵੈੱਲਫੇਅਰ ਕਮੇਟੀ ਦੀ ਗੁ: ਸਿੰਘ ਸਭਾ ਅਮਰਗੜ੍ਹ ਵਿਖੇ ਪ੍ਰਧਾਨ ਹਰੀ ਸਿੰਘ ਦੀ ਅਗਵਾਈ ਹੇਠ ਹੋਈ ਇਕੱਤਰਤਾ ਦੌਰਾਨ ਅਹਿਮ ਮਤਿਆਂ ਨੂੰ ਪ੍ਰਵਾਨਗੀ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਗਈ ਕਿ ...
ਦਿੜ੍ਹਬਾ ਮੰਡੀ, 15 ਮਈ (ਪਰਵਿੰਦਰ ਸੋਨੂੰ)- ਵਿੱਤ ਮੰਤਰੀ ਪੰਜਾਬ ਹਰਪਾਲ ਸਿੰਘ ਚੀਮਾ ਨੇ ਦਿੜ੍ਹਬਾ ਤੋਂ ਲੋਕਾਂ ਦੀ ਵਿਸ਼ੇਸ਼ ਮੰਗ ਤੇ ਸਾਲਾਸਰ (ਰਾਜਸਥਾਨ) ਲਈ ਪੀ.ਆਰ.ਟੀ.ਸੀ. ਦੀ ਬੱਸ ਰਵਾਨਾ ਕੀਤੀ | ਬੱਸ ਨੂੰ ਰਵਾਨਾ ਕਰਨ ਉਪਰੰਤ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ...
ਮੂਨਕ, 15 ਮਈ (ਪ੍ਰਵੀਨ ਮਦਾਨ)- ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਆਗੂ ਰਾਜਪਾਲ ਸਿੰਘ ਬੱਲਰਾਂ, ਪਰਮਜੀਤ ਸਿੰਘ ਜਲੂਰ, ਜਤਿੰਦਰ ਮੂਨਕ ਨੇ ਮੀਟਿੰਗ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਸਹਾਇਕ ਲਾਈਨਮੈਨਾਂ ਦੀਆਂ 3500 ਅਸਾਮੀਆਂ ਲਈ ਭਰਤੀ ਆਈ ਸੀ ਜਿਸ 'ਚੋਂ ਹੁਣ ਤੱਕ 2799 ...
ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ)- ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਰਨੈਲ ਸਿੰਘ, ਮੀਤ ਪ੍ਰਧਾਨ ਮਨਦੀਪ ਸਿੰਘ ਦਿਉਲ ਅਤੇ ਪਵਿੱਤਰ ਸਿੰਘ ਸੁਨਾਮ ਨੇ ਕਿਹਾ ਕਿ ਪੰਜਾਬ ਵਿਚ ਸੇਵਾ ਕੇਂਦਰ ਪਿਛਲੇ ਛੇ ਸਾਲਾਂ ਤੋਂ ਲਗਾਤਾਰ ਲੋਕਾਂ ਦੀਆਂ ...
ਸੰਗਰੂਰ, 15 ਮਈ (ਧੀਰਜ਼ ਪਸ਼ੌਰੀਆ)- ਵਧੀਕ ਸੈਸ਼ਨ ਜੱਜ ਬਲਜਿੰਦਰ ਸਿੱਧੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਹਰਮਿੰਦਰ ਸਿੰਘ ਹਰੀਗੜ੍ਹ ਵਲੋਂ ਕੀਤੀ ਪੈਰਵੀਂ ਤੋਂ ਬਾਅਦ ਜਬਰ ਜਨਾਹ ਦੇ ਇਕ ਮਾਮਲੇ 'ਚੋਂ ਸੁਖਵਿੰਦਰ ਸਿੰਘ ਉਰਫ਼ ਸੁੱਖੀ ਵਾਸੀ ਪਿੰਡ ਰੂਤਗੜ੍ਹ ਨੰੂ ਬਰੀ ...
ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਪ੍ਰਗਟਸਰ ਸਾਹਿਬ ਬਰਨਾਲਾ ਵਿਖੇ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਪ੍ਰਗਟਸਰ ਸਾਹਿਬ ਪ੍ਰਬੰਧਕ ...
ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ)- ਭਾਰਤੀ ਅੰਬੇਡਕਰ ਮਿਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਸਾਬਕਾ ਸੰਸਦ ਮੈਂਬਰ ਸੁਨੀਲ ਜਾਖੜ ਵਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੰੂ ਲੈ ਕੇ ਦਲਿਤਾਂ ਵਿਰੁੱਧ ਵਰਤੀ ਸ਼ਬਦਾਵਲੀ ਨੂੰ ਲੈ ਕੇ ਕਾਂਗਰਸ ...
ਮੂਣਕ, 15 ਮਈ (ਭਾਰਦਵਾਜ/ਸਿੰਗਲਾ)- ਡੈਮੋਕਰੇਟਿਕ ਟੀਚਰਜ਼ ਫ਼ਰੰਟ ਬਲਾਕ ਮੂਣਕ ਦੀ ਮੀਟਿੰਗ ਸਰਕਾਰੀ ਸਕੂਲ ਮੰਡਵੀ ਵਿਖੇ ਹੋਈ ਜਿਸ ਦੌਰਾਨ ਸਿੱਖਿਆ ਨੀਤੀ-2020 ਦੀ ਪੜਚੋਲ ਤੇ ਮੁਲਾਜ਼ਮ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਬਲਾਕ ਜਥੇਬੰਦਕ ਢਾਂਚੇ ਦਾ ਐਲਾਨ ...
ਸੁਨਾਮ ਊਧਮ ਸਿੰਘ ਵਾਲਾ, 15 ਮਈ (ਭੁੱਲਰ, ਧਾਲੀਵਾਲ)- ਸੁਨਾਮ ਵਿਧਾਨ ਸਭਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਚੁੱਕੇ ਜਸਵਿੰਦਰ ਸਿੰਘ ਧੀਮਾਨ ਨੇ ਆਪਣੇ ਧੰਨਵਾਦੀ ਦੌਰੇ ਸਮੇਂ ਨੇੜਲੇ ਪਿੰਡ ਲਖਮੀਰਵਾਲਾ ਦੇ ਸੀਨੀਅਰ ਕਾਂਗਰਸੀ ਆਗੂ ਰਿੰਪਲ ਧਾਲੀਵਾਲ ਦੇ ਗ੍ਰਹਿ ...
ਸੰਗਰੂਰ, 15 ਮਈ (ਧੀਰਜ਼ ਪਸ਼ੌਰੀਆ) - ਪੀ.ਆਰ.ਟੀ.ਸੀ. ਵਰਕਰਜ਼ ਯੂਨੀਅਨ ਆਜ਼ਾਦ ਦੀ ਬੈਠਕ ਜੋ ਹਰਵਿੰਦਰ ਸਿੰਘ ਘਰਾਚੋਂ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਮੰਗਾਂ ਤੇ ਵਿਚਾਰ ਚਰਚਾ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਡਿਪੂ ਸੰਗਰੂਰ ਦੀ ਮੇਨ ਕਮੇਟੀ ਦੀ ਚੋਣ ਕੀਤੀ ਗਈ | ਹਾਜ਼ਰ ...
ਸੁਨਾਮ ਊਧਮ ਸਿੰਘ ਵਾਲਾ, 15 ਮਈ (ਧਾਲੀਵਾਲ, ਭੁੱਲਰ)- ਭਾਰਤੀ ਜਨਤਾ ਪਾਰਟੀ ਦੇ ਇਕ ਵਫ਼ਦ ਵਲੋਂ ਪੰਜਾਬ ਸੈਲਾ ਦੇ ਕੁਆਰਡੀਨੇਟਰ ਜਤਿੰਦਰ ਕਾਲੜਾ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲ ਕੇ ਵਰਕਰਾਂ ਅਤੇ ਆਗੂਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਕੇ ...
ਲੌਂਗੋਵਾਲ, 15 ਮਈ (ਵਿਨੋਦ)- ਪਿਛਲੇ 10 ਸਾਲਾਂ ਤੋਂ ਨਾੜ ਨੂੰ ਬਿਨ੍ਹਾਂ ਅੱਗ ਲਾਏ ਕਣਕ ਅਤੇ ਝੋਨੇ ਦੀਆਂ 20 ਫ਼ਸਲਾਂ ਦੀ ਸਫਲ ਕਾਸ਼ਤ ਕਰਨ ਵਾਲੇ ਲੌਂਗੋਵਾਲ ਦੇ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੁੱਲਟ ਨੇ ਸ਼ੁੱਧ ਵਾਤਾਵਰਨ, ਲਾਹੇਵੰਦ ਅਤੇ ਉੱਤਮ ਖੇਤੀ ਲਈ ਪੰਜਾਬ ਦੇ ...
ਚੀਮਾ ਮੰਡੀ, 15 ਮਈ (ਦਲਜੀਤ ਸਿੰਘ ਮੱਕੜ)- ਨੇੜਲੇ ਪਿੰਡ ਤੋਲਾਵਾਲ ਦੇ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਦੇ ਵਿਦਿਆਰਥੀਆਂ ਨੇ ਯੋਗਾ ਉਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਇਲਾਕੇ ਵਿਚ ਹੀ ਨਹੀਂ ਪੂਰੇ ਜ਼ਿਲੇ੍ਹ ...
ਸੁਨਾਮ ਊਧਮ ਸਿੰਘ ਵਾਲਾ, 15 ਮਈ (ਧਾਲੀਵਾਲ, ਭੁੱਲਰ)- ਲਾਇਨਜ਼ ਕਲੱਬ ਸੁਨਾਮ ਪ੍ਰਾਈਮ ਦੀ ਮੀਟਿੰਗ ਕਲੱਬ ਸਰਪ੍ਰਸਤ ਡਾ. ਅੰਸ਼ੂਮਨ ਫੁੱਲ ਦੀ ਪ੍ਰਧਾਨਗੀ ਹੇਠ ਸਥਾਨਕ ਇਕ ਰੈਸਟੋਰੈਂਟ ਵਿਖੇ ਹੋਈ ਜਿਸ ਵਿਚ ਕਲੱਬ ਵਲੋਂ ਚੱਲ ਰਹੇ ਸਮਾਜਸੇਵੀ ਕਾਰਜਾਂ ਦੀ ਸਮੀਖਿਆ ਕਰਨ ...
ਲਹਿਰਾਗਾਗਾ, 15 ਮਈ (ਅਸ਼ੋਕ ਗਰਗ)-ਸਰਕਾਰੀ ਪ੍ਰਾਇਮਰੀ ਸਕੂਲ ਕੋਟੜਾ ਲਹਿਲ ਦਾ ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਜਮਾਤ ਦੇ ਕੁੱਲ 33 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਜਿਨ੍ਹਾਂ ਵਿਚੋਂ ਰਾਜਵੀਰ ਕੌਰ ਪੁੱਤਰੀ ਅਵਤਾਰ ਸਿੰਘ ਨੇ 463 ਲੈ ਕੇ ਪਹਿਲਾ, ਪ੍ਰਵੀਨ ਕੌਰ ...
ਚੀਮਾ ਮੰਡੀ, 15 ਮਈ (ਜਸਵਿੰਦਰ ਸਿੰਘ ਸ਼ੇਰੋਂ) - ਸਥਾਨਕ ਕਸਬਾ ਦੀ ਨਾਮਵਰ ਵਿੱਦਿਅਕ ਸੰਸਥਾ ਐਮ.ਐੱਲ.ਜੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ ਅਤੇ ਡਾਂਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਪਿੰ੍ਰਸੀਪਲ ਨਰੇਸ਼ ਜਾਮਵਲ ਨੇ ਦੱਸਿਆ ਕਿ ...
ਸੰਗਰੂਰ, 15 ਮਈ (ਅਮਨਦੀਪ ਸਿੰਘ ਬਿੱਟਾ)- ਅਧਿਆਪਕ ਦਲ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਵਰਿੰਦਰਜੀਤ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਅਧਿਆਪਕ ਦਲ ਵਲੋਂ ...
ਲਹਿਰਾਗਾਗਾ, 15 ਮਈ (ਅਸ਼ੋਕ ਗਰਗ)- 'ਆਪ' ਦੇ ਹਲਕਾ ਵਿਧਾਇਕ ਬਰਿੰਦਰ ਗੋਇਲ ਦੇ ਦਫ਼ਤਰ ਵਿਖੇ ਲੋਕਾਂ ਦੀ ਸਹੂਲਤ ਲਈ ਇਕ ਵਿਸ਼ੇਸ਼ ਕੈਂਪ ਲਗਾਇਆ ਜਿਸ ਵਿਚ ਮਨੀ ਗੋਇਲ ਖਨੌਰੀ ਨੇ ਲੋਕਾਂ ਦੇ ਆਧਾਰ ਕਾਰਡਾਂ ਵਿਚ ਦਰੁਸਤੀ ਅਤੇ ਨਵੇਂ ਆਧਾਰ ਕਾਰਡ ਬਿਨ੍ਹਾਂ ਕਿਸੇ ਖਰਚੇ ਤੋਂ ...
ਅਮਰਗੜ੍ਹ, 15 ਮਈ (ਜਤਿੰਦਰ ਮੰਨਵੀ)- ਇਲਾਕੇ 'ਚ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ 'ਚ ਹੋ ਰਹੇ ਬੇਤਹਾਸ਼ਾ ਵਾਧੇ ਕਾਰਨ ਆਮ ਲੋਕ ਚਿੰਤਤ ਦਿਖਾਈ ਦੇ ਰਹੇ ਹਨ | ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਨੇੜਲੇ ਪਿੰਡ ਸਲਾਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਚੋਰ ਵਲੋਂ ਜਿੰਦੇ ...
ਅਮਰਗੜ੍ਹ, 15 ਮਈ (ਸੁਖਜਿੰਦਰ ਸਿੰਘ ਝੱਲ)- ਦਸਮੇਸ਼ ਮਾਡਲ ਸਕੂਲ ਬਾਗੜੀਆਂ ਵਲੋਂ ਪੰਜਵੀਂ ਜਮਾਤ ਦੇ ਸ਼ਾਨਦਾਰ ਨਤੀਜੇ ਆਉਣ ਉਪਰੰਤ ਅੱਵਲ ਆਉਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ | ਪਿ੍ੰਸੀਪਲ ਅਸ਼ਵਿੰਦਰ ਦਾਨੀ ਨੇ ਦੱਸਿਆ ਕਿ ਜਿੱਥੇ ਦਸਮੇਸ਼ ਮਾਡਲ ਸਕੂਲ ...
ਖਨੌਰੀ, 15 ਮਈ (ਰਾਜੇਸ਼ ਕੁਮਾਰ)- ਨੇੜਲੇ ਪਿੰਡ ਗੁਲਾੜ੍ਹੀ ਦੇ ਸਰਕਾਰੀ ਹਾਈ ਸਕੂਲ ਦੀ ਯੋਗਾ ਟੀਮ ਨੇ ਜ਼ਿਲ੍ਹਾ ਸੰਗਰੂਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਕੰਪਿਊਟਰ ਅਧਿਆਪਕ ਸੀ ਸਤਿਆਵਾਨ ਨੇ ਦੱਸਿਆ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਹੇਠ ਡੀ.ਈ.ਓ. (ਸੈਸਿ) ਸ. ...
ਸੰਗਰੂਰ, 15 ਮਈ (ਦਮਨਜੀਤ ਸਿੰਘ)- ਸਥਾਨਕ ਮੁਹੱਲਾ ਮੈਗਜੀਨ ਵਿਖੇ ਜੈ ਜਵਾਲਾ ਸੇਵਾ ਸੰਮਤੀ ਵਲੋਂ ਇਸ ਸਾਲ ਵੀ ਸਰਬੱਤ ਦੇ ਭਲੇ ਲਈ ਮਹਾਂਮਾਈ ਦਾ ਵਿਸ਼ਾਲ ਜਾਗਰਣ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਬਰਿਜ ਮੋਹਨ ਬਿੱਟੂ, ਜਰਨਲ ਸਕੱਤਰ ਹਰੀ ਕਿ੍ਸ਼ਨ ...
ਮਲੇਰਕੋਟਲਾ, 15 ਮਈ (ਪਰਮਜੀਤ ਸਿੰਘ ਕੁਠਾਲਾ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਦੇ ਵੱਡੇ ਭੈਣ ਤੇ ਸੇਵਾ-ਮੁਕਤ ਖੇਤੀ ਬਾੜੀ ਅਫ਼ਸਰ ਡਾ. ਹਰਜਿੰਦਰ ਸਿੰਘ ਢਿੱਲੋਂ ਦੇ ਪਤਨੀ ਬੀਬੀ ਲਖਬੀਰ ਕੌਰ ਢਿੱਲੋਂ ਨਮਿਤ ਅੱਜ ...
ਧਰਮਗੜ੍ਹ, 15 ਮਈ (ਗੁਰਜੀਤ ਸਿੰਘ ਚਹਿਲ)- ਮੁੱਖ ਮੰਤਰੀ ਭਗਵੰਤ ਮਾਨ ਦੇ ਜੱਦੀ ਪਿੰਡ ਸਤੌਜ ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵਲੋਂ ਪੁੱਜੀ ਟੀਮ ਦੀ ਹਾਜ਼ਰੀ 'ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕੀਤੀ ਗਈ | ਮੁੱਖ ਮੰਤਰੀ ਭਗਵੰਤ ਮਾਨ ਦੇ ...
ਚੀਮਾ ਮੰਡੀ, 15 ਮਈ (ਜਗਰਾਜ ਮਾਨ)- ਜਗਤਜੀਤ ਗਰੁੱਪ ਚੀਮਾ ਹਮੇਸ਼ਾ ਹੀ ਸਮਾਜਿਕ ਕੰਮਾਂ ਵਿਚ ਪਹਿਲਕਦਮੀ ਕਰਦਾ ਆ ਰਿਹਾ ਹੈ | ਜਗਤਜੀਤ ਦੀ ਮਸ਼ੀਨਰੀ ਇਸ ਤਕਨੀਕ ਸਦਕਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ | ਜਗਤਜੀਤ ਡੀ.ਐਸ.ਆਰ. ਮਸ਼ੀਨ ਝੋਨੇ ਦੀ ਸਿੱਧੀ ਬਿਜਾਈ ਲਈ ਪੂਰੀ ਤਰਾਂ ...
ਸੰਗਰੂਰ, 15 ਮਈ (ਦਮਨਜੀਤ ਸਿੰਘ)- ਸੇਵਾ ਮੁਕਤ ਜ਼ਿਲ੍ਹਾ ਅਟਾਰਨੀ ਚਰਨਜੀਤ ਸਿੰਘ ਸੇਖੋਂ ਦੀ ਯਾਦ 'ਚ ਬਣੇ ਟਰੱਸਟ ਵਲੋਂ ਜ਼ਿਲ੍ਹਾ ਕਚਹਿਰੀ ਕੰਪਲੈਕਸ 'ਚ ਤਿਆਰ ਕਰਵਾਏ ਗਏ ਇਨਡੋਰ ਸਟੇਡੀਅਮ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਸ. ਸੇਖੋਂ ਦੀ ਪਤਨੀ ਪੋ੍ਰ. ...
ਮੂਨਕ, 15 ਮਈ (ਪ੍ਰਵੀਨ ਮਦਾਨ)- ਗੁਰੂ ਨਾਨਕ ਨਗਰ ਸਬਡਵੀਜ਼ਨ ਮੂਨਕ ਦੇ ਕੁਲਵਿੰਦਰ ਸਿੰਘ ਜੋ ਖ਼ਾਲਸਾ ਕਾਲਜ ਪਟਿਆਲਾ ਦਾ ਵਿਦਿਆਰਥੀ ਹੈ, ਨੇ ਤੀਰ-ਅੰਦਾਜ਼ੀ ਵਿਚ ਸੋਨ ਤਗਮਾ ਹਾਸਲ ਕਰਦਿਆਂ ਆਪਣੇ ਪਰਿਵਾਰ ਅਤੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ | ਪਿਛਲੇ ਦਿਨੀਂ ...
ਸੰਗਰੂਰ, 15 ਮਈ (ਧੀਰਜ ਪਸ਼ੌਰੀਆ)- ਮਾਇਕਰੋ ਸੋਲਰ ਪੋ੍ਰਜੈਕਟ ਜਿਨ੍ਹਾਂ ਨੰੂ ਲੋਕ ਆਪਣੀਆਂ ਛੱਤਾਂ 'ਤੇ ਲਗਾ ਕੇ ਬਿਜਲੀ ਬਿਲ ਦੀ ਬੱਚਤ ਕਰ ਰਹੇ ਹਨ, ਸੰਬੰਧੀ ਸਮਾਜ ਚਿੰਤਕਾਂ ਜਿਨ੍ਹਾਂ 'ਚੋਂ ਜ਼ਿਆਦਾਤਰ ਪਾਵਰਕਾਮ ਵਿਚ ਉੱਚ ਅਹੁਦਿਆਂ 'ਤੇ ਸੇਵਾਵਾਂ ਨਿਭਾ ਰਹੇ ਹਨ, ਨੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX