ਆਰਿਫ਼ ਕੇ, 15 ਮਈ (ਬਲਬੀਰ ਸਿੰਘ ਜੋਸਨ)-ਪਿੰਡ ਅੱਕੂ ਮਸਤੇ ਕੇ ਵਿਖੇ ਸਥਿਤ ਗੁਰਦੁਆਰਾ ਬਾਬਾ ਸਹਾਰੀ ਮੱਲ ਵਿਖੇ ਅੱਜ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਅਤੇ ਚੱਲ ਰਹੀ ਸ਼ੁਕਰਾਨਾ ਲੜੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਏ ਗਏ | ਸਮਾਗਮਾਂ ਵਿਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਕਰਮ ਸਿੰਘ ਵਲੋਂ ਗੁਰਬਾਣੀ ਦਾ ਰਸ ਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ | ਅਰਦਾਸ ਸਮਾਪਤੀ ਤੋਂ ਬਾਅਦ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੁਲਾਰੇ ਦਿਲਬਾਗ ਸਿੰਘ ਵਿਰਕ ਵਲੋਂ ਤੀਜੇ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਦੀਆਂ ਖ਼ੁਸ਼ੀਆਂ ਅੰਦਰ ਹਾਜ਼ਰੀ ਭਰ ਰਹੀਆਂ ਸੰਗਤਾਂ ਨੂੰ ਵਧਾਈਆਂ ਦਿੰਦਿਆਂ ਜੀ ਆਇਆਂ ਕਿਹਾ | ਗੁਰਦੁਆਰਾ ਸਾਹਿਬ ਚੱਲ ਰਹੀਆਂ ਕਾਰ ਸੇਵਾ ਅਤੇ ਆ ਰਹੇ ਸਾਲਾਨਾ ਮੇਲੇ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕੀਤੀ | ਉਨ੍ਹਾਂ ਨੇ ਗੁਰੂ ਘਰ ਚ ਚੱਲ ਰਹੇ ਗੁਰਮਤਿ ਸਮਾਗਮਾਂ ਅਤੇ ਕਾਰ ਸੇਵਾ 'ਚ ਇਲਾਕੇ ਭਰ ਦੀਆ ਸੰਗਤਾਂ ਦੇ ਮਿਲ ਰਹੇ ਸਹਿਯੋਗ ਦਾ ਵੀ ਕਮੇਟੀ ਤਰਫ਼ੋਂ ਧੰਨਵਾਦ ਕੀਤਾ | ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ, ਜਰਨੈਲ ਸਿੰਘ, ਮੈਨੇਜਰ ਕੁਲਬੀਰ ਸਿੰਘ, ਚਾਨਣ ਸਿੰਘ, ਤੇਜਿੰਦਰ ਸਿੰਘ ਆਦਿ ਵਲੋਂ ਸ਼ੁਕਰਾਨਾ ਲੜੀ 'ਚ ਸੇਵਾ ਲੈਣ ਵਾਲੇ ਪਰਿਵਾਰ ਦਲਜੀਤ ਸਿੰਘ ਤਾਰਪੁਰਾ, ਅਤੇ ਮਹਿੰਦਰ ਸਿੰਘ ਲੋਹੀਆ ਦਾ ਸਿਰਪਾਉ ਦੇ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਬਲਵੀਰ ਸਿੰਘ ਵਲਟੋਹੀਆਂ, ਸੁਖਚੈਨ ਸਿੰਘ, ਗਿਆਨੀ ਅਨੋਖ ਸਿੰਘ, ਹਰਭਜਨ ਸਿੰਘ ਅੱਕੂ ਵਾਲਾ ਹਿਠਾੜ, ਜਗਤਾਰ ਸਿੰਘ ਟਿੱਬੀ ਵਾਲਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
ਬੱਲੂਆਣਾ, 15 ਮਈ (ਜਸਮੇਲ ਸਿੰਘ ਢਿੱਲੋਂ)- ਬੱਲੂਆਣਾ ਹਲਕੇ ਦੇ ਬਹੁਤੇ ਪਿੰਡਾਂ ਵਿਚ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਸਮੱਸਿਆ ਦੂਰ ਕਰਨ ਲਈ ਹਲਕਾ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਰ ਨੂੰ ਚਾਹੀਦਾ ਹੈ ਕਿ ਉਹ ਹਲਕੇ ਦੇ ਪਿੰਡਾਂ ਵਿਚ ...
ਗੁਰੂਹਰਸਹਾਏ,15 ਮਈ (ਹਰਚਰਨ ਸਿੰਘ ਸੰਧੂ)- ਭਾਜਪਾ ਦੀ ਮਹਿਲਾ ਮੋਰਚਾ ਪੰਜਾਬ ਦੀ ਜਨਰਲ ਸੈਕਟਰੀ ਅਮਿਕਾ ਬਜਾਜ ਗੁਰੂਹਰਸਹਾਏ ਨਾਲ ਬੀਤੀ ਰਾਤ ਕੁੱਟਮਾਰ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਵਲੋਂ ਸੋਨੇ ਦੀ ਚੈਨ ਖੋਹ ਲਈ ਗਈ | ਭਾਜਪਾ ਆਗੂ ਨੂੰ ਇਲਾਜ ਲਈ ਪਹਿਲਾਂ ਤਾਂ ...
ਕੁੱਲਗੜ੍ਹੀ, 15 ਮਈ (ਸੁਖਜਿੰਦਰ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿੰਡ ਸ਼ੇਰ ਖਾਂ ਵਿਖੇ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ | ਮੀਟਿੰਗ ਵਿਚ ਕਿਸਾਨੀ ਨਾਲ ਸੰਬੰਧਿਤ ਮੁੱਦਿਆਂ 'ਤੇ ਵਿਚਾਰ-ਚਰਚਾ ਕਰਨ ਦੇ ਨਾਲ-ਨਾਲ ਨਵੇਂ ਬਲਾਕ ਬਣਾਉਣ ਸੰਬੰਧੀ ...
ਮੱਲਾਂਵਾਲਾ, 15 ਮਈ (ਗੁਰਦੇਵ ਸਿੰਘ, ਸੁਰਜਨ ਸਿੰਘ ਸੰਧੂ)- ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਫ਼ਤਿਹਗੜ੍ਹ ਸਭਰਾ ਵਿਖੇ 'ਪਹਿਲਾ ਪਾਣੀ ਜੀਓ ਹੈ' ਦੇ ਬੈਨਰ ਹੇਠ ਕਾਨਫ਼ਰੰਸ ਕੀਤੀ ਗਈ, ਜਿਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਲੰਬੇ ਸਮੇਂ ਤੋਂ ਹੱਕੀ ਮੰਗਾਂ ਦੀ ਪੂਰਤੀ ਅਤੇ ਸਮੱਸਿਆਵਾਂ ਦੇ ਹੱਲ ਲਈ ਸੰਘਰਸ਼ ਕਰ ਰਹੇ ਜਲ ਸਪਲਾਈ ਕੰਟਰੈਕਟ ਵਰਕਰਾਂ ਦੀ ਕਿਧਰੇ ਵੀ ਸੁਣਵਾਈ ਨਾ ਹੋਣ ਤੋਂ ਦੁਖੀ ਹੋ ਉਨ੍ਹਾਂ 18 ਮਈ ਨੂੰ ਜ਼ਿਲ੍ਹਾ ਹੈੱਡ ਕੁਆਟਰ 'ਤੇ ...
ਮਮਦੋਟ, 15 ਮਈ (ਸੁਖਦੇਵ ਸਿੰਘ ਸੰਗਮ)- ਮਮਦੋਟ ਪੁਲਿਸ ਵਲੋਂ ਛਾਪੇਮਾਰੀ ਕਰਕੇ 100 ਲੀਟਰ ਲਾਹਣ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਹੌਲਦਾਰ ਓਮ ਪ੍ਰਕਾਸ਼ ਨੇ ਦੱਸਿਆ ਕਿ 14 ਮਈ ਸ਼ਨੀਵਾਰ ਨੂੰ ਕਰੀਬ 12 ਵਜੇ ਉਹ ਪੁਲਿਸ ...
ਜ਼ੀਰਾ, 15 ਮਈ (ਜੋਗਿੰਦਰ ਸਿੰਘ ਕੰਡਿਆਲ)- ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਬੇਰੁਜ਼ਗਾਰਾਂ ਨਾਲ ਚੋਣ ਵਾਅਦਾ ਪੂਰਾ ਕਰਦਿਆਂ ਵੱਖ-ਵੱਖ ਵਿਭਾਗਾਂ ਵਿਚ ਖ਼ਾਲੀ ਅਸਾਮੀਆਂ ਨੂੰ ਪੁਰ ਕਰਨ ਲਈ ਮਾਪਦੰਡ ਪੂਰੇ ਕਰਦੇ ਬੇਰੁਜ਼ਗਾਰ ...
ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)- ਫ਼ਿਰੋਜ਼ਪੁਰ ਦੇ ਐੱਸ.ਐੱਸ.ਪੀ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗੁਰੂਹਰਸਹਾਏ ਦੇ ਡੀ.ਐੱਸ.ਪੀ. ਪ੍ਰਸ਼ੋਤਮ ਬੱਲ ਅਤੇ ਥਾਣਾ ਮੁਖੀ ਜਤਿੰਦਰ ਸਿੰਘ ਦੀ ਅਗਵਾਈ ਹੇਠ ਗੁਰੂਹਰਸਹਾਏ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਦਾ ...
ਫ਼ਿਰੋਜ਼ਪੁਰ 15 ਮਈ (ਰਾਕੇਸ਼ ਚਾਵਲਾ)- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਫ਼ਿਰੋਜ਼ਪੁਰ ਪੁਲਿਸ ਨੂੰ ਝਾੜ ਪਾਉਂਦੇ ਹੋਏ ਕਿਹਾ ਕਿ ਫ਼ਿਰੋਜ਼ਪੁਰ ਸ਼ਹਿਰ ਅੰਦਰ ਵਕਫ਼ ਬੋਰਡ ਦੀ ਜਗ੍ਹਾ ਦੇ ਸੰਬੰਧ ਵਿਚ ਮਾਮਲਾ ਦਰਜ ਕਰਕੇ ਪੁਲਿਸ ਨੇ ਅੰਗਰੇਜ਼ੀ ਹਕੂਮਤ ਦੀ ਯਾਦ ...
ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)-ਗੁਰੂਹਰਸਹਾਏ ਪੁਲਿਸ ਵਲੋਂ ਨਸ਼ਿਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਉਸ ਸਮੇਂ ਗੁਰੂਹਰਸਹਾਏ ਪੁਲਿਸ ਨੂੰ ਸਫਲਤਾ ਹਾਸਿਲ ਹੋਈ, ਜਦ ਗੁਰੂਹਰਸਹਾਏ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਵਿਅਕਤੀ ਨੂੰ 20 ਗ੍ਰਾਮ ਹੈਰੋਇਨ ...
ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)- ਸਥਾਨਕ ਭਾਰਤ ਨਗਰ ਵਿਚ ਜਠਾਣੀ ਵਲੋਂ ਤੰਗ ਪ੍ਰੇਸ਼ਾਨ ਕਰਨ ਅਤੇ ਲੜਾਈ ਝਗੜੇ ਤੋਂ ਤੰਗ ਆ ਕੇ ਦਰਾਣੀ ਵਲੋਂ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਟੀ ਪੁਲਿਸ ਵਲੋਂ ਮਿ੍ਤਕਾ ਵਲੋਂ ਲਿਖੇ ਸੁਸਾਈਡ ...
ਮੰਡੀ ਲਾਧੂਕਾ, 15 ਮਈ (ਰਾਕੇਸ਼ ਛਾਬੜਾ)-ਮੰਡੀ ਦੀ ਛਾਬੜਾ ਕਾਲੋਨੀ ਵਿੱਚੋਂ ਗੰਦੇ ਪਾਣੀ ਦੇ ਨਿਕਾਸ ਲਈ ਅੱਜ ਇਕ ਵਫ਼ਦ ਆਪ ਆਗੂ ਅਰਵਿੰਦ ਗਗਨੇਜਾ ਦੀ ਅਗਵਾਈ ਹੇਠ ਜਲਾਲਾਬਾਦ ਦੇ ਬੀ.ਡੀ.ਪੀ.ਓ ਨੂੰ ਮਿਲਿਆ | ਉਨ੍ਹਾਂ ਨੇ ਦੱਸਿਆ ਹੈ ਇਸ ਕਾਲੋਨੀ ਵਿਚ 600 ਦੇ ਕਰੀਬ ਆਬਾਦੀ ਹੈ | ...
ਫ਼ਿਰੋਜ਼ਸ਼ਾਹ, 15 ਮਈ (ਸਰਬਜੀਤ ਸਿੰਘ ਧਾਲੀਵਾਲ)- ਸਰਕਾਰੀ ਸੰਪਤੀਆਂ 'ਤੇ ਨਾਜਾਇਜ਼ ਕਾਬਜ਼ਕਾਰਾਂ ਤੋਂ ਸਰਕਾਰੀ ਸੰਪਤੀ ਛੁਡਵਾ ਪੰਚਾਇਤਾਂ ਦੀਆਂ ਆਮਦਨਾਂ ਵਧਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਸਖ਼ਤ ...
ਜੋਗਿੰਦਰ ਸਿੰਘ ਜਿੰਦੂ ਫ਼ਿਰੋਜ਼ਸ਼ਾਹ, 15 ਮਈ (ਸਰਬਜੀਤ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਤਾਂ ਕਰਦੀ ਹੈ, ਪਰ ਅਸਲੀਅਤ 'ਚ ਜਦ ਵੀ ਮੌਕਾ ਮਿਲੇ ਕਿਸਾਨ ਵਿਰੋਧੀ ਫ਼ੈਸਲਾ ਕਰ ਆਪਣੀ ਕਿਸਾਨ ਮਾਰੂ ਨੀਤੀ ਜ਼ਾਹਿਰ ਕਰ ਦਿੰਦੀ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਨਾਮਵਰ ਸਮਾਜ ਸੇਵੀ ਅਤੇ ਦੁਬਈ ਦੇ ੳੱੁਘੇ ਕਾਰੋਬਾਰੀ ਡਾ: ਸੁਰਿੰਦਰਪਾਲ ਸਿੰਘ ਓਬਰਾਏ ਦੀ ਅਗਵਾਈ ਵਾਲੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਬੱਸ ਸਟੈਂਡ ਫ਼ਿਰੋਜ਼ਪੁਰ ਸ਼ਹਿਰ ਵਿਖੇ ਲੋਕਾਂ ਨੂੰ ਸਸਤੇ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਕਣਕ ਝੋਨੇ ਦੇ ਫ਼ਸਲੀ ਚੱਕਰ ਵਿਚੋਂ ਕਿਸਾਨਾਂ ਨੂੰ ਬਾਹਰ ਕੱਢ ਬਾਗ਼ਬਾਨੀ ਵੱਲ ਪ੍ਰੇਰਿਤ ਕਰਨ ਦੇ ਮੰਤਵ ਤਹਿਤ ਬਾਗ਼ਬਾਨੀ ਵਿਭਾਗ ਪੰਜਾਬ ਵਲੋਂ ਡਾਇਰੈਕਟਰ ਸ੍ਰੀਮਤੀ ਸੈਲਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ ਤਹਿਤ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਸਕੂਲ ਪ੍ਰਬੰਧਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਵਿਦਿਆਰਥੀਆਂ ਦੇ ਹੱਕਾਂ ਦੀ ਰਾਖੀ ਲਈ ਵਿਵੇਕਾਨੰਦ ਵਰਲਡ ਸਕੂਲ ਵਲੋਂ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕਰਵਾਈ ਗਈ ਤਾਂ ਜੋ ਵਿਦਿਆਰਥੀਆਂ ਨੂੰ ਜ਼ੁੰਮੇਵਾਰੀ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਉੱਘੇ ਸਮਾਜ ਸੈਵੀ ਸੁਖਦੇਵ ਰਾਜ ਸ਼ਰਮਾ ਦੀ ਬਰਸੀ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਵਜੀਦਪੁਰ ਵੈੱਲਫੇਅਰ ਸੁਸਾਇਟੀ ਨੇ ਮਨਾਉਂਦੇ ਹੋਏ ਸ਼ਹੀਦ ਅਮਰਜੀਤ ਸਿੰਘ ਪਾਰਕ ਵਜੀਦਪੁਰ ਵਿਖੇ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ | ...
ਫ਼ਿਰੋਜ਼ਸ਼ਾਹ, 15 ਮਈ (ਸਰਬਜੀਤ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਦਾਅਵੇ ਤਾਂ ਕਰਦੀ ਹੈ, ਪਰ ਅਸਲੀਅਤ 'ਚ ਜਦ ਵੀ ਮੌਕਾ ਮਿਲੇ ਕਿਸਾਨ ਵਿਰੋਧੀ ਫ਼ੈਸਲਾ ਕਰ ਆਪਣੀ ਕਿਸਾਨ ਮਾਰੂ ਨੀਤੀ ਜ਼ਾਹਿਰ ਕਰ ਦਿੰਦੀ ਹੈ | ਇਸ ਵਾਰ ਕਣਕ ਦੇ ਘਟੇ ...
ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਪੰਜਾਬ ਸਰਕਾਰ ਵਲੋਂ ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਵਾਲਾ ਰਕਬਾ ਵਧਾਉਣ ਅਤੇ ਇਸ ਲਈ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦੇਣ ਦੀਆਂ ਹਦਾਇਤਾਂ ਦੇ ਚੱਲਦਿਆਂ ਡਾਇਰੈਕਟਰ ਖੇਤੀਬਾੜੀ ਪੰਜਾਬ ਵਲੋਂ ਦਿੱਤੇ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਗਿਆਨ ਦਾ ਸੋਮਾ ਕਿਤਾਬਾਂ ਨਾਲ ਮਨੁੱਖ ਨੂੰ ਜੋੜ ਉਸਾਰੂ ਤੇ ਤੰਦਰੁਸਤ ਸਮਾਜ ਸਿਰਜਣ ਵਾਲੀਆਂ ਲਾਇਬਰੇਰੀਆਂ 'ਚ ਕਿਤਾਬਾਂ ਅਤੇ ਲਾਇਬੇ੍ਰਰੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ...
ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਅਤੇ ਵਰਕਰਾਂ ਵਲੋਂ ਬੈਠਕ ਕੀਤੀ ਹੈ, ਜਿਸ ਦੀ ਪ੍ਰਧਾਨਗੀ ਬਲਾਕ ਮੁੱਖ ਸਕੱਤਰ ਬਲਜੀਤ ਸਿੰਘ ਭੰਗਾਲੀ ਨੇ ਕੀਤੀ | ਮੀਟਿੰਗ ਦੀ ਆਰੰਭਤਾ ਕਰਦਿਆਂ ਬਲਜੀਤ ਸਿੰਘ ਭੰਗਾਲੀ ਨੇ ...
ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੇ ਰੇਲਵੇ ਪੁਲ ਨੇੜੇ ਨੈਸ਼ਨਲ ਹਾਈਵੇ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਮੋਟਰਸਾਈਕਲ ਸਵਾਰ ਵਿਅਕਤੀ 'ਤੇ ਹਮਲਾ ਕਰਕੇ ਉਸ ਦਾ ਮੋਟਰ ਸਾਈਕਲ, ਨਕਦੀ ਅਤੇ ਮੋਬਾਈਲ ਫ਼ੋਨ ਖੋਹ ਲੈਣ ਦਾ ਸਮਾਚਾਰ ਹੈ | ਜਾਣਕਾਰੀ ...
ਤਲਵੰਡੀ ਭਾਈ, 15 ਮਈ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਆਗੂਆਂ ਅਤੇ ਵਰਕਰਾਂ ਵਲੋਂ ਬੈਠਕ ਕੀਤੀ ਹੈ, ਜਿਸ ਦੀ ਪ੍ਰਧਾਨਗੀ ਬਲਾਕ ਮੁੱਖ ਸਕੱਤਰ ਬਲਜੀਤ ਸਿੰਘ ਭੰਗਾਲੀ ਨੇ ਕੀਤੀ | ਮੀਟਿੰਗ ਦੀ ਆਰੰਭਤਾ ਕਰਦਿਆਂ ਬਲਜੀਤ ਸਿੰਘ ਭੰਗਾਲੀ ਨੇ ...
ਅਬੋਹਰ, 15 ਮਈ (ਸੁਖਜੀਤ ਸਿੰਘ ਬਰਾੜ)- ਸਥਾਨਕ ਥਾਣਾ ਸਿਟੀ-1 ਦੀ ਪੁਲਿਸ ਵਲੋਂ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗ਼ਲਾ ਕੇ ਲਿਜਾਉਣ ਵਾਲੇ ਲੜਕੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੇ ਪਿਤਾ ਨੇ ਦੱਸਿਆ ਕਿ ...
ਫ਼ਾਜ਼ਿਲਕਾ, 15 ਮਈ (ਦਵਿੰਦਰ ਪਾਲ ਸਿੰਘ)- ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੂੰ ਹੁਣ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਇਕ ਹੋਰ ਸਿਆਸੀ ਝਟਕਾ ਲੱਗਣ ਜਾ ਰਿਹਾ ਹੈ | ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ...
ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 15 ਮਈ - ਬਿਆਸ, ਸਤਲੁਜ ਦਰਿਆ ਦੇ ਸੰਗਮ ਹਰੀਕੇ ਹੈੱਡ ਵਰਕਸ 'ਤੇ ਇਕੱਠੇ ਹੋਏ ਦਰਿਆਈ ਪਾਣੀ ਨੂੰ ਦੂਸ਼ਿਤ ਦੱਸ ਨਹਿਰਾਂ ਦੀ ਬੰਦੀ ਕਰ ਪਾਣੀ ਹੇਠਾਂ ਪਾਕਿਸਤਾਨ ਵੱਲ ਛੱਡਿਆ ਜਾਣ ਲੱਗਾ ਹੈ, ਪ੍ਰੰਤੂ ਉੱਧਰ ਨਰਮੇ ਦੀ ਬਿਜਾਈ ਜੋਬਨ ...
ਗੁਰੂਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ)- ਪ੍ਰੈੱਸ ਕਲੱਬ ਗੁਰੂਹਰਸਾਏ (ਰਜਿਸਟਰਡ) ਵਲੋਂ ਮਾਨਵਤਾ ਦੀ ਭਲਾਈ ਲਈ ਨੱਕ, ਕੰਨ ਗਲੇ ਦਾ ਫਰੀ ਚੈੱਕਅਪ ਅਤੇ ਫਿਜਿਉਥੈਰੇਪੀ ਦਾ ਮੁਫ਼ਤ ਕੈਂਪ ਗੁਰੂਹਰਸਹਾਏ ਦੇ ਸ੍ਰੀ ਗੁਰੂ ਨਾਨਕ ਹਸਪਤਾਲ ਵਿਖੇ ਲਗਾਇਆ ਗਿਆ, ਜਿਸ ਵਿਚ ਡਾ: ...
ਗੋਲੂ ਕਾ ਮੋੜ, 15 ਮਈ (ਸੁਰਿੰਦਰ ਸਿੰਘ ਪੁਪਨੇਜਾ)- ਸ੍ਰੀ ਰਾਮ ਫ਼ਰਨੀਚਰ ਮੋਹਨ ਕੇ ਉਤਾੜ ਵਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਗੁਰਪੁਰਬ ਨੂੰ ਸਮਰਪਿਤ ਠੰਢੇ-ਮਿੱਠੇ ਜਲ ਦੀ ਛਬੀਲ ਗੋਲੂ ਕਾ-ਗੁਰੂਹਰਸਹਾਏ ਰੋਡ 'ਤੇ ਲਗਾਈ ਗਈ | ਇਸ ਮੌਕੇ ਨੌਜਵਾਨਾਂ ਵਲੋਂ ਠੰਢੇ ਮੌਸਮ ਤੋਂ ...
ਗੁਰੂਹਰਸਹਾਏ, 15 ਮਈ (ਕਪਿਲ ਕੰਧਾਰੀ)- ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਅਜੇ ਕਰੀਬ ਢਾਈ ਮਹੀਨੇ ਹੋਏ ਹਨ ਕਿ ਇਨ੍ਹਾਂ ਢਾਈਆਂ ਮਹੀਨਿਆਂ ਦੇ ਦਰਮਿਆਨ ਹੀ ਅਫ਼ਸਰਸ਼ਾਹੀ ਅਤੇ ਸਰਕਾਰ ਆਹਮਣੇ-ਸਾਹਮਣੇ ਹੁੰਦੀ ਨਜ਼ਰ ਆ ਰਹੀ ਹੈ, ਜਿਸ ਦੀ ਤਾਜ਼ਾ ਮਿਸਾਲ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਨਰਸਿੰਗ ਦੀ ਜਨਮ ਦਾਤਾ ਫਲੋਰੈਂਸ ਨਾਇਟ ਗੇਲ ਦਾ ਜਨਮ ਦਿਨ ਨਰਸਿੰਗ ਅਫ਼ਸਰਜ਼ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਵਿਖੇ ਕੇਕ ਕੱਟ ਕੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਸਮਾਗਮ ਵਿਚ ਨਰਸਿੰਗ ਸਟਾਫ਼ ਅਤੇ ਨਾਇਟ ਗੇਲ ਕਲੱਬ ...
ਮਮਦੋਟ, 15 ਮਈ (ਸੁਖਦੇਵ ਸਿੰਘ ਸੰਗਮ)- ਵਿਧਾਨ ਸਭਾ ਚੋਣਾਂ ਉਪਰੰਤ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਤਿੰਨ ਮਹੀਨੇ ਬਾਅਦ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਸੱਤਾਧਾਰੀ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਨੇ ਮਮਦੋਟ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ ...
ਫ਼ਿਰੋਜ਼ਪੁਰ, 15 ਮਈ (ਰਾਕੇਸ਼ ਚਾਵਲਾ)- ਰਾਜ ਦੇ ਸੂਚਨਾ ਕਮਿਸ਼ਨਰ ਅਨੁਮੀਤ ਸਿੰਘ ਹੀਰਾ ਸੋਢੀ ਵਲੋਂ ਆਪਣੇ ਗ੍ਰਹਿ ਸਥਾਨ ਫ਼ਿਰੋਜ਼ਪੁਰ ਵਿਖੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਕ ਬੈਠਕ ਦਾ ਆਯੋਜਨ ਕੀਤਾ ਗਿਆ | ਇਸ ਬੈਠਕ ਵਿਚ ਸੂਬੇ ਦੇ ਸੂਚਨਾ ਕਮਿਸ਼ਨਰ ...
ਮੰਡੀ ਬਰੀਵਾਲਾ, 15 ਮਈ (ਨਿਰਭੋਲ ਸਿੰਘ)-ਗੁਰਦਰਸ਼ਨ ਸਿੰਘ, ਹਰਮੇਜ ਸਿੰਘ, ਗੁਰਵੀਰ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਤਖਤਮਲਾਣਾ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਛੱਪੜ ਵਿਚ ਹੀ ਜਮ੍ਹਾਂ ਹੁੰਦਾ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਲੋਕ ਕਈ ...
ਗਿੱਦੜਬਾਹਾ, 15 ਮਈ (ਪਰਮਜੀਤ ਸਿੰਘ ਥੇੜ੍ਹੀ)-ਅੱਜ ਪਿੰਡ ਕੋਟਭਾਈ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਮੀਟਿੰਗ ਬਲਾਕ ਪ੍ਰਧਾਨ ਗੋਰਾ ਸਿੰਘ ਖ਼ਾਲਸਾ ਫਕਰਸਰ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਨਾਨਕ ਸਿੰਘ ਫਕਰਸਰ ਤੇ ਕੁਲਦੀਪ ਸਿੰਘ ਨੇਤਾ ਕੋਟਭਾਈ ਵੀ ...
ਕੋਟਕਪੂਰਾ, 15 ਮਈ (ਮੋਹਰ ਸਿੰਘ ਗਿੱਲ)-ਕੋਟਕਪੂਰਾ ਵਾਸੀ ਨਵਜੋਤ ਕੌਰ ਨੇ ਪੁਲਿਸ ਨੂੰ ਦਰਖ਼ਾਸਤ ਦੇ ਕੇ ਦੱਸਿਆ ਹੈ ਕਿ 25 ਮਾਰਚ 2016 ਨੂੰ ਉਸ ਦਾ ਵਿਆਹ ਹਰੀਨੌਂ ਨਿਵਾਸੀ ਵਰਿੰਦਰ ਕੁਮਾਰ ਨਾਲ ਹੋਇਆ ਸੀ | ਵਿਆਹ ਸਮੇਂ ਉਸ ਦੇ ਪਰਿਵਾਰ ਵਲੋਂ ਆਪਣੀ ਹੈਸੀਅਤ ਤੋਂ ਵੱਧ ਦਹੇਜ ...
ਦੋਦਾ, 15 ਮਈ (ਰਵੀਪਾਲ)-ਸਥਾਨਕ ਨਗਰ ਦੇ ਮਜ਼ਦੂਰ ਮਰਦ, ਔਰਤਾਂ ਨੇ ਦੇਰ ਸ਼ਾਮ ਸਰਕਾਰੀ ਪੈਲੇਸ 'ਚ ਇਕੱਠ ਕਰ ਕੇ ਝੋਨੇ ਦੀ ਲਵਾਈ ਅਤੇ ਦਿਹਾੜੀ ਸੰਬੰਧੀ ਚਰਚਾ ਕਰ ਕੇ ਭਾਅ ਤੈਅ ਕੀਤੇ | ਇਸ ਮੌਕੇ ਮਜ਼ਦੂਰ ਆਗੂ ਟਹਿਲਾ ਸਿੰਘ ਦੋਦਾ ਨੇ ਸੰਬੋਧਨ ਕਰਦੇ ਆਖਿਆ ਕਿ ਸਰਕਾਰ ਗਰੀਬ ...
ਕੋਟਕਪੂਰਾ, 15 ਮਈ (ਮੇਘਰਾਜ)-ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਅੱਜ ਹਲਕੇ ਦਾ ਦੌਰਾ ਕੀਤਾ ਗਿਆ | ਉਨ੍ਹਾਂ ਇਲਾਕੇ ਦੀ ਸੰਗਤ ਵਲੋਂ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰਾਂ ਲਈ ਰਾਸ਼ਨ ਦੇ ਤਿੰਨ ਟਰੱਕ ਵੀ ਰਵਾਨਾ ...
ਗੁਰੂਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ)- ਤਰਕਸ਼ੀਲ ਸੁਸਾਇਟੀ ਪੰਜਾਬ (ਰਜ਼ਿ) ਜ਼ੋਨ ਫ਼ਾਜ਼ਿਲਕਾ ਦੀ ਮੀਟਿੰਗ ਜ਼ੋਨ ਆਗੂ ਮਾਸਟਰ ਕੁਲਜੀਤ ਸਿੰਘ ਡੰਗਰਖੇੜਾ ਦੀ ਪ੍ਰਧਾਨਗੀ ਹੇਠ ਗੁਰੂਹਰਸਹਾਏ ਵਿਖੇ ਹੋਈ | ਇਸ ਮੀਟਿੰਗ ਦੀ ਮੇਜ਼ਬਾਨੀ ਤਰਕਸ਼ੀਲ ਸੁਸਾਇਟੀ ਇਕਾਈ ...
ਗੁਰੂਹਰਸਹਾਏ, 15 ਮਈ (ਹਰਚਰਨ ਸਿੰਘ ਸੰਧੂ)- ਨੇੜਲੀ ਵਸਤੀ ਕੇਸਰ ਸਿੰਘ ਵਾਲੀ ਦੇ ਸਾਬਕਾ ਸਰਪੰਚ ਅਕਾਲੀ ਸਮਰਥਕ ਹਰਬੰਸ ਸਿੰਘ ਦੀ ਕੁਝ ਵਿਅਕਤੀਆਂ 'ਤੇ ਸਿਵਲ ਵਰਦੀ 'ਚ ਪੁਲਿਸ ਮੁਲਾਜ਼ਮਾਂ ਵਲੋਂ ਕੱੁਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਅਕਾਲੀ ਸਮਰਥਕ ਸਾਬਕਾ ...
ਫ਼ਿਰੋਜ਼ਪੁਰ, 15 ਮਈ (ਜਸਵਿੰਦਰ ਸਿੰਘ ਸੰਧੂ)- ਪੰਜਾਬ ਰਾਜ ਕਮਿਸ਼ਨਰ ਦਫ਼ਤਰ ਮੁਲਾਜ਼ਮ ਯੂਨੀਅਨ ਪੰਜਾਬ ਦੇ ਚੇਅਰਮੈਨ ਮੁਨੀਸ਼ ਸੋਲ ਨੂੰ ਤਰੱਕੀ ਮਿਲਣ ਅਤੇ ਦਰਸ਼ਨ ਸਿੰਘ ਤੱਗੜ ਸੇਵਾ ਮੁਕਤੀ ਉਪਰੰਤ ਯੂਨੀਅਨ ਵਲੋਂ ਸੂਬਾ ਪੱਧਰੀ ਆਗੂਆਂ ਦਾ ਇਕੱਠ ਕਰ ਚੋਣ ਕੀਤੀ ਗਈ, ...
ਮੇਜਰ ਸਿੰਘ ਥਿੰਦ ਮਖੂ, 15 ਮਈ - ਮਖੂ ਦਾ ਪਛੜਿਆ ਇਲਾਕਾ ਹੜ੍ਹਾਂ ਅਤੇ ਅੱਤਵਾਦ ਦਾ ਮਾਰਿਆ ਆਰਥਿਕ ਪੱਖੋਂ ਅਤੇ ਵਿਕਾਸ ਪੱਖੋਂ ਬਹੁਤ ਪਿੱਛੇ ਹੈ | ਇਸ ਦੀਆਂ ਸਮੱਸਿਆਵਾਂ ਵੀ ਬਹੁਤ ਹਨ | ਮਾੜਾ ਢੱਗਾ ਛੱਤੀ ਰੋਗ ਵਾਲੀ ਦੀ ਕਹਾਵਤ ਜਿਵੇਂ ਮਖੂ ਵਾਸਤੇ ਹੀ ਬਣੀ ਹੋਵੇ ਪੜ੍ਹਾਈ ...
ਫ਼ਿਰੋਜ਼ਪੁਰ, 15 ਮਈ (ਗੁਰਿੰਦਰ ਸਿੰਘ)- ਸਥਾਨਕ ਕੈਨਾਲ ਕਾਲੋਨੀ ਨਜ਼ਦੀਕ ਪਿੰਡ ਪੀਰਾਂ ਵਾਲਾ ਵਿਖੇ ਅਣਢੁੱਕਵੀਂ ਜਗ੍ਹਾ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਪ੍ਰਕਾਸ਼ ਕਾਰਨ ਹੋ ਰਹੀ ਨਿਰਾਦਰੀ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX