ਤਾਜਾ ਖ਼ਬਰਾਂ


⭐ਮਾਣਕ - ਮੋਤੀ⭐
. . .  5 minutes ago
⭐ਮਾਣਕ - ਮੋਤੀ⭐
ਏਕਨਾਥ ਸ਼ਿੰਦੇ ਦੇ ਬੇਟੇ ਦੇ ਦਫਤਰ 'ਤੇ ਹਮਲੇ ਦੇ ਮਾਮਲੇ 'ਚ ਸ਼ਿਵ ਸੈਨਾ ਦੇ 7 ਕਰਮਚਾਰੀ ਗ੍ਰਿਫਤਾਰ
. . .  1 day ago
ਸਿਮਰਨਜੀਤ ਸਿੰਘ ਮਾਨ ਦੀ ਸਿਹਤ ਬਿਲਕੁਲ ਠੀਕ-ਠਾਕ-ਈਮਾਨ ਸਿੰਘ ਮਾਨ
. . .  1 day ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ)-ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜੇਤੂ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਤਬੀਅਤ ਬਿਲਕੁਲ ਠੀਕ-ਠਾਕ ...
ਸ਼ਿਵ ਸੈਨਾ ਦੇ ਬਾਗੀ ਵਿਧਾਇਕ ਏਕਨਾਥ ਸ਼ਿੰਦੇ ਨੇ ਸੁਪਰੀਮ ਕੋਰਟ ਦਾ ਖੜਕਾਇਆ ਦਰਵਾਜ਼ਾ
. . .  1 day ago
ਵਪਾਰਕ ਹਦਾਇਤਾਂ ਦੀ ਉਲੰਘਣਾ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਬਿਜਲੀ ਮਹਿਕਮੇ ਦੇ ਕਈ ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ , 26 ਜੂਨ -ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਪੰਜਾਬ ਰਾਜ ਪਵਾਰ ਕਾਰਪੋਰੇਸ਼ਨ ਦੇ ਗੁਰਤੇਜ ਸਿੰਘ ਏ. ਏ. ਈ. , ਮਿਹਰ ਚੰਦ ਕਲਰਕ, ਸੰਗੀਤ ਸਹੋਤਾ ਕਲਰਕ ਬਰੀਵਾਲਾ ਸਬ ...
ਇਹ ਬਗਾਵਤ ਨਹੀਂ ਹੈ, ਇਹ ਵੱਖਵਾਦ ਹੈ - ਆਦਿੱਤਿਆ ਠਾਕਰੇ
. . .  1 day ago
ਮੁੰਬਈ, 26 ਜੂਨ - ਮਹਾਰਾਸ਼ਟਰ ਦੇ ਮੰਤਰੀ ਅਤੇ ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਨੇ ਕਿਹਾ, ''20 ਮਈ ਨੂੰ ਮੁੱਖ ਮੰਤਰੀ ਊਧਵ ਠਾਕਰੇ ਨੇ ਏਕਨਾਥ ਸ਼ਿੰਦੇ ਨੂੰ ਫ਼ੋਨ ਕਰਕੇ ਕਿਹਾ ਕਿ ਜੇਕਰ ਤੁਸੀਂ ਸੀ.ਐਮ ਬਣਨਾ ਚਾਹੁੰਦੇ ...
ਯੂ.ਪੀ. ਦੇ ਰਾਮਪੁਰ ਅਤੇ ਆਜ਼ਮਗੜ੍ਹ ਦੀਆਂ ਉਪ ਚੋਣਾਂ ’ਚ ਭਾਜਪਾ ਦੀ ਇਤਿਹਾਸਕ ਜਿੱਤ ਪ੍ਰਧਾਨ ਮੰਤਰੀ ਮੋਦੀ ਤੇ ਯੋਗੀ ਸਰਕਾਰ ਦੀਆਂ ਗਰੀਬ ਪੱਖੀ ਨੀਤੀਆਂ ਦੀ ਜਿੱਤ - ਜੇ.ਪੀ. ਨੱਢਾ
. . .  1 day ago
ਪ੍ਰਧਾਨ ਮੰਤਰੀ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਜਰਮਨੀ ਪਹੁੰਚੇ
. . .  1 day ago
ਮਿਊਨਿਖ, 26 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੇ ਮਿਊਨਿਖ ਸ਼ਹਿਰ 'ਚ ਇਕ ਕਮਿਊਨਿਟੀ ਸਮਾਗਮ 'ਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕਰਨ ਲਈ ਪਹੁੰਚੇ ।
ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੇ ਨਤੀਜਾ 27 ਜੂਨ ਨੂੰ ਐਲਾਨਿਆ ਜਾਵੇਗਾ
. . .  1 day ago
ਐਸ.ਏ.ਐਸ .ਨਗਰ , 26 ਜੂਨ (ਤਰਵਿੰਦਰ ਸਿੰਘ ਬੈਨੀਪਾਲ ) - 12ਵੀਂ ਜਮਾਤ ਦਾ ਪ੍ਰੀਖਿਆ ਦਾ ਨਤੀਜਾ 27 ਜੂਨ 2022 ਨੂੰ ਬਾਅਦ ਦੁਪਹਿਰ 3 ਵਜੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਚੇਅਰਮੈਨ ਵਲੋਂ ਵਰਚੁਅਲ ਮੀਟਿੰਗ ...
ਸੰਗਰੂਰ ਵਿਚ ਮਿਲੀ ਕਰਾਰੀ ਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਟਵੀਟ, ਸੰਗਰੂਰ ਦੇ ਲੋਕਾਂ ਦਾ ਫ਼ਤਵਾ ਸਿਰ ਮੱਥੇ
. . .  1 day ago
225 ਗ੍ਰਾਮ ਹੈਰੋਇਨ ਸਮੇਤ ਇਕ ਨਸ਼ਾ ਤਸਕਰ ਗ੍ਰਿਫ਼ਤਾਰ
. . .  1 day ago
ਬਠਿੰਡਾ, 26 ਜੂਨ (ਨਾਇਬ ਸਿੰਘ ਸਿੱਧੂ) - ਬਠਿੰਡਾ ਸੀ.ਆਈ.ਏ-1 ਦੀ ਪੁਲਿਸ ਪਾਰਟੀ ਨੇ ਏ.ਐੱਸ.ਆਈ. ਹਰਜੀਵਨ ਦੀ ਅਗਵਾਈ ਵਿਚ ਗਸ਼ਤ ਦੌਰਾਨ ਨਰਸਿੰਘ ਕਾਲੋਨੀ ਡੂਮਵਾਲੀ ਤੋਂ ਇਕ ਨਸ਼ਾ ਤਸਕਰ ਨੂੰ 225 ਗ੍ਰਾਮ ਹੈਰੋਇਨ ਸਮੇਤ...
ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ ਕਰਦੇ ਹਾਂ ਪ੍ਰਵਾਨ - ਰਾਘਵ ਚੱਢਾ ਦਾ ਟਵੀਟ
. . .  1 day ago
ਚੰਡੀਗੜ੍ਹ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਹਾਰ 'ਤੇ ਟਵੀਟ ਕਰਦਿਆ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਅਸੀ ਸੰਗਰੂਰ ਦੇ ਫ਼ੈਸਲੇ ਨੂੰ ਨਿਮਰਤਾ ਸਹਿਤ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਮਾਰਚ
. . .  1 day ago
ਮਹਿਲ ਕਲਾਂ,26 ਜੂਨ (ਅਵਤਾਰ ਸਿੰਘ ਅਣਖੀ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ. ਸਿਮਰਨਜੀਤ ਸਿੰਘ ਮਾਨ ਦੀ 5822 ਵੋਟਾਂ ਨਾਲ ਹੋਈ ਸ਼ਾਨਦਾਰ ਜਿੱਤ ਦੀ ਖੁਸ਼ੀ 'ਚ ਇਲਾਕਾ ਮਹਿਲ ਕਲਾਂ ਅੰਦਰ ਖੁਸ਼ੀਆਂ ਭਰਿਆ ਮਾਹੌਲ ਬਣਿਆ ਹੋਇਆ ਹੈ। ਵੱਡੀ ਗਿਣਤੀ 'ਚ ਸਮਰਥਕਾਂ...
ਵਰਕਰਾਂ ਤੇ ਸਮਰਥਕਾਂ ਨੇ ਭੰਗੜੇ ਪਾ ਕੇ ਅਤੇ ਪਟਾਕੇ ਚਲਾ ਕੇ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖੁਸ਼ੀ ਕੀਤੀ ਸਾਂਝੀ
. . .  1 day ago
ਤਪਾ ਮੰਡੀ, 26 ਜੂਨ (ਵਿਜੇ ਸ਼ਰਮਾ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਆਏ ਨਤੀਜੇ ਦਾ ਜਿਉਂ ਹੀ ਤਪਾ ਦਫਤਰ ਵਿਖੇ ਵਰਕਰਾਂ ਤੇ ਸਮਰਥਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਢੋਲ...
ਸ. ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਸੁਨਾਮ ਦਫਤਰ ਵਿਖੇ ਵੰਡੇ ਗਏ ਲੱਡੂ
. . .  1 day ago
ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਰੁਪਿੰਦਰ ਸਿੰਘ ਸੱਗੂ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੀ ਹੋਈ ਇਤਿਹਾਸਕ ਜਿੱਤ ਦੀ ਖੁਸ਼ੀ ਵਿਚ ਸਥਾਨਕ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਚੋਣ ਦਫਤਰ ਵਿਖੇ ਪਾਰਟੀ ਵਰਕਰਾਂ ਤੇ ਆਗੂਆਂ...
ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ 'ਤੇ ਪਰਿਵਾਰ ਨੇ ਮਨਾਈ ਖੁਸ਼ੀ
. . .  1 day ago
ਮਲੇਰਕੋਟਲਾ, 26 ਜੂਨ (ਮੁਹੰਮਦ ਹਨੀਫ ਥਿੰਦ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 2022 ਦੇ ਅੱਜ ਆਏ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ...
ਪਿੰਡ ਢੱਡਰੀਆਂ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਨੌਜਵਾਨਾਂ ਵਲੋਂ ਵੰਡੇ ਗਏ ਲੱਡੂ
. . .  1 day ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਜਿੱਤ ਦੀ ਖ਼ੁਸ਼ੀ ਚ' ਪਿੰਡ ਢੱਡਰੀਆਂ ਦੇ ਨੌਨੌਜਵਾਨਾਂ ਵਲੋਂ ਲੱਡੂ ਵੰਡੇ ਗਏ ਅਤੇ ਖੁਸ਼ੀ ਮਨਾਈ...
ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿਚ ਵੰਡੇ ਲੱਡੂ
. . .  1 day ago
ਸ੍ਰੀ ਮੁਕਤਸਰ ਸਾਹਿਬ, 26 ਜੂਨ (ਰਣਜੀਤ ਸਿੰਘ ਢਿੱਲੋਂ) - ਅੱਜ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਨਤੀਜੇ 'ਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਸਿਮਰਨਜੀਤ ਸਿੰਘ...
ਵੀਰ ਜੀ ਰਾਜੋਆਣਾ ਦੇ ਘਰ ਆਉਣ ਤੱਕ ਮੇਰਾ ਸੰਘਰਸ਼ ਰਹੇਗਾ ਜਾਰੀ - ਬੀਬੀ ਕਮਲਦੀਪ ਕੌਰ ਰਾਜੋਆਣਾ
. . .  1 day ago
ਸੰਗਰੂਰ, 26 ਜੂਨ - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਬੀਬੀ ਕਮਲਦੀਪ ਕੌਰ ਰਾਜੋਆਣਾ ਨੇ ਕਿਹਾ ਕਿ ਮੈਂ ਪਿਛਲੇ 27 ਸਾਲਾਂ ਤੋਂ ਆਪਣੇ ਵੀਰ ਜੀ ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਘਰ ਵਾਪਸੀ ਲਈ ਸੰਘਰਸ਼ ਕਰ ਰਹੀ ਹਾਂ। ਮੇਰੇ ਲਈ ਇਹ ਚੋਣਾਂ ਵੀ ਉਸੇ ਸੰਘਰਸ਼ ਦੀ ਇਕ ਕੜੀ...
ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ 'ਚ ਨੌਜਵਾਨਾਂ ਨੇ ਕੱਢਿਆ ਜੇਤੂ ਜਲੂਸ
. . .  1 day ago
ਹੰਡਿਆਇਆ/ਬਰਨਾਲਾ, 26 ਜੂਨ (ਗੁਰਜੀਤ ਸਿੰਘ ਖੁੱਡੀ) - ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਜਿੱਤ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਖੁਸ਼ੀ ਦਾ ਇਜ਼ਹਾਰ
. . .  1 day ago
ਅੰਮ੍ਰਿਤਸਰ, 25 ਜੂਨ (ਹਰਮਿੰਦਰ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਦਫ਼ਤਰ ਤੋਂ ਇੱਕ ਬਿਆਨ ਜਾਰੀ ਕਰਦੇ ਹੋਏ ਪਾਰਟੀ...
ਸਿਮਰਨਜੀਤ ਸਿੰਘ ਮਾਨ ਨੇ ਪ੍ਰਾਪਤ ਕੀਤਾ ਜਿੱਤ ਦਾ ਸਰਟੀਫਿਕੇਟ
. . .  1 day ago
ਸੰਗਰੂਰ, 26 ਜੂਨ (ਦਮਨਜੀਤ ਸਿੰਘ) - ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 'ਚ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਜੀਤ ਸਿੰਘ ਮਾਨ ਨੇ ਜਿੱਤ ਦਾ ਸਰਟੀਫਿਕੇਟ...
ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਇਲਾਕੇ 'ਚ ਖੁਸ਼ੀ ਦਾ ਮਾਹੌਲ
. . .  1 day ago
ਤਪਾ ਮੰਡੀ, 26 ਜੂਨ (ਪ੍ਰਵੀਨ ਗਰਗ) - ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੀ ਖੁਸ਼ੀ 'ਚ ਸਮਰਥਕਾਂ ਨੇ ਪਟਾਕੇ ਚਲਾਏ।ਇਸ ਮੌਕੇ ਮਾਨ ਸਮਰਥਕਾਂ...
ਲੌਂਗੋਵਾਲ' ਚ ਸਿਮਰਨਜੀਤ ਸਿੰਘ ਮਾਨ ਦੀ ਜਿੱਤ 'ਤੇ ਵਰਕਰਾਂ ਵੱਲੋਂ ਖ਼ੁਸ਼ੀ ਚ' ਵੰਡੇ ਗਏ ਲੱਡੂ
. . .  1 day ago
ਲੌਂਗੋਵਾਲ, 26 ਜੂਨ (ਸ.ਸ.ਖੰਨਾ,ਵਿਨੋਦ) - ਮੁੱਖ ਮੰਤਰੀ ਭਗਵੰਤ ਮਾਨ ਦਾ ਗੜ੍ਹ ਮੰਨੇ ਜਾਂਦੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ ਮਿਲੀ ਜਿੱਤ ਦੀ ਖ਼ੁਸ਼ੀ ਵਿੱਚ ਲੌਂਗੋਵਾਲ ਦੇ ਨੌਜਵਾਨਾਂ ਵਲੋਂ...
ਫਗਵਾੜਾ ਦੇ ਪਿੰਡ ਪੰਡਵਾ ਵਿਖੇ ਫਾਇਰਿੰਗ
. . .  1 day ago
ਫਗਵਾੜਾ,26 ਜੂਨ (ਹਰਜੋਤ ਸਿੰਘ ਚਾਨਾ)- ਬੀਤੀ ਰਾਤ ਇੱਥੋਂ ਦੇ ਨਜ਼ਦੀਕੀ ਪਿੰਡ ਪੰਡਵਾਂ ਵਿਖੇ ਕੁਝ ਵਿਅਕਤੀਆਂ ਵੱਲੋਂ ਪਿੰਡ ਦੇ ਹੀ ਇਕ ਵਿਅਕਤੀ ਉੱਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਜਿੰਦਰਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਬਣ ਰਿਹਾ ਹੈ ਤੇ ਉਨ੍ਹਾਂ ਦੇ ਪਰਿਵਾਰਕ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਜੇਠ ਸੰਮਤ 554
ਵਿਚਾਰ ਪ੍ਰਵਾਹ: ਹਮਲੇ ਦਾ ਜੇਕਰ ਵਿਰੋਧ ਨਾ ਕੀਤਾ ਜਾਵੇ ਤਾਂ ਇਹ ਛੂਤ ਦੀ ਬਿਮਾਰੀ ਵਾਂਗ ਖ਼ਤਰਨਾਕ ਬਣ ਜਾਂਦਾ ਹੈ। -ਜਿੰਮੀ ਕਾਰਟਰ

ਬਰਨਾਲਾ

ਬੇਰੁਜ਼ਗਾਰ ਡਰਾਇੰਗ ਮਾਸਟਰਾਂ ਵਲੋਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਖ਼ਿਲਾਫ਼ ਧਰਨਾ, ਕੀਤਾ ਚੱਕਾ ਜਾਮ

ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ, ਨਰਿੰਦਰ ਅਰੋੜਾ)- ਬੇਰੁਜ਼ਗਾਰ ਡਰਾਇੰਗ ਮਾਸਟਰ ਸੰਘਰਸ਼ ਕਮੇਟੀ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਦੇ ਨਜ਼ਦੀਕ ਕਚਹਿਰੀ ਚੌਕ ਵਿਖੇ ਧਰਨਾ ਦਿੱਤਾ ਗਿਆ ਅਤੇ ਕਈ ਘੰਟੇ ਜਾਮ ਕੀਤਾ ਗਿਆ | ਇਸ ਤੋਂ ਪਹਿਲਾਂ ਬੇਰੁਜ਼ਗਾਰ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਮੀਤ ਹੇਅਰ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਕਚਹਿਰੀ ਚੌਕ ਤੋਂ ਅੱਗੇ ਵੱਧਣ ਦਾ ਯਤਨ ਕੀਤਾ ਗਿਆ, ਪਰ ਪੁਲਿਸ ਪ੍ਰਸ਼ਾਸ਼ਨ ਵਲੋਂ ਕੀਤੇ ਗਏ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਅੱਗੇ ਨਹੀਂ ਵੱਧ ਸਕੇ | ਜਿਸ ਕਾਰਨ ਉਨ੍ਹਾਂ ਵਲੋਂ ਕਚਹਿਰੀ ਚੌਕ ਵਿਖੇ ਹੀ ਧਰਨਾ ਲਗਾ ਦਿੱਤਾ ਗਿਆ | ਧਰਨੇ ਦੌਰਾਨ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੰਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ ਕਈ ਸਾਲਾਂ ਤੋਂ ਸਕੂਲਾਂ 'ਚ ਡਰਾਇੰਗ ਮਾਸਟਰਾਂ ਦੀ ਭਰਤੀ ਨਹੀਂ ਕੀਤੀ ਗਈ | ਹੁਣ ਭਰਤੀ ਨੂੰ ਲੈ ਕੇ ਸਰਕਾਰ ਵਲੋਂ ਨਵੀਆਂ ਯੋਗਤਾਵਾਂ ਲਾ ਦਿੱਤੀ ਗਈਆਂ ਹਨ, ਜਦੋਂਕਿ ਸਾਡੇ ਵਲੋਂ ਆਰਟ ਐਂਡ ਕਰਾਫ਼ਟ ਦੀ ਡਿਪਲੋਮੇ ਕੀਤੇ ਹੋਏ ਹਨ | ਸਰਕਾਰ ਵਲੋਂ ਥੋਪੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਹੀ ਸਾਡੇ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਡਰਾਇੰਗ ਮਾਸਟਰਾਂ ਦੀ ਭਰਤੀ ਲਈ 5000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, 10ਵੀਂ ਅਤੇ ਦੋ ਸਾਲਾ ਆਰਟ ਐਂਡ ਕਰਾਫ਼ਟ ਡਿਪਲੋਮੇ ਦੇ ਅਧਾਰ 'ਤੇ ਨਿਯੁਕਤੀ ਕੀਤੀ ਜਾਵੇ ਅਤੇ ਭਰਤੀ ਲਈ ਉਮਰ ਵਿਚ ਵਾਧਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਹ ਮੰਗਾਂ ਸਬੰਧੀ ਉਨ੍ਹਾਂ ਵਲੋਂ ਤਿੰਨ ਵਾਰ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਮੀਟਿੰਗ ਵੀ ਕੀਤੀ ਹੈ, ਪਰ ਭਰੋਸੇ ਤੋਂ ਬਿਨਾਂ ਕੋਈ ਹੱਲ ਨਹੀਂ ਕੀਤਾ ਗਿਆ | ਇਸੇ ਕਾਰਨ ਅੱਜ ਸਾਨੂੰ ਇਹ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ ਹੈ | ਧਰਨੇ ਦੌਰਾਨ ਪ੍ਰਸ਼ਾਸ਼ਨ ਵਲੋਂ ਜਥੇਬੰਦੀ ਦੇ ਆਗੂਆਂ ਦੀ ਸਿੱਖਿਆ ਮੰਤਰੀ ਮੀਤ ਹੇਅਰ ਦੇ ਪੀ.ਏ. ਨਾਲ ਰੈਸਟ ਹਾਊਸ ਵਿਖੇ ਮੀਟਿੰਗ ਕਰਵਾਈ ਗਈ ਅਤੇ ਉਸ ਤੋਂ ਬਾਅਦ ਤਹਿਸੀਲਦਾਰ ਬਰਨਾਲਾ ਨੇ ਧਰਨੇ ਵਿਚ ਪਹੁੰਚ ਕੇ ਲਿਖਤੀ ਪੱਤਰ ਦਿੱਤਾ ਕਿ ਸਿੱਖਿਆ ਮੰਤਰੀ ਦੇ ਓ.ਐਸ.ਡੀ. ਦੁਆਰਾ 19 ਮਈ ਨੂੰ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕੀਤੀ ਗਈ ਹੈ | ਲਿਖਤੀ ਭਰੋਸੇ ਤੋਂ ਬਾਅਦ ਬੇਰੁਜ਼ਗਾਰ ਅਧਿਆਪਕਾਂ ਵਲੋਂ ਧਰਨਾ ਚੁੱਕਾ ਲਿਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਤੋਂ ਵੀ ਵੱਡਾ ਸੰਘਰਸ਼ ਉਲੀਕਿਆ ਜਾਵੇਗਾ | ਇਸ ਮੌਕੇ ਕੁਲਵੰਤ ਰਾਏ, ਚਰਨਜੀਤ ਕੌਰ, ਕੁਲਦੀਪ ਸਿੰਘ, ਜਸ਼ਨ, ਕੁਲਵੰਤ ਵੀਰ, ਮੱਖਣ ਸਿੰਘ, ਰਾਕੇਸ਼ ਸ਼ਰਮਾ, ਕਿਰਨ ਸ਼ਰਮਾ, ਜਗਜੀਤ ਗਿੱਲ, ਸੁਖਜਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਬੇਰੁਜ਼ਗਾਰ ਅਧਿਆਪਕ ਹਾਜ਼ਰ ਸਨ |

ਆਊਟਸੋਰਸ ਕਰਮਚਾਰੀਆਂ ਨੇ ਸੂਬਾ ਸਰਕਾਰ ਦੀ ਅਰਥੀ ਸਾੜ ਕੀਤਾ ਰੋਸ ਮੁਜ਼ਾਹਰਾ

ਤਪਾ ਮੰਡੀ, 15 ਮਈ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਸੂਬਾ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਦੇ ਵੱਡੇ-ਵੱਡੇ ਸੁਧਾਰ ਕਰਨ ਦਾ ਅਹਿਮ ਵਾਅਦਾ ਕੀਤਾ ਸੀ, ਨੂੰ ਮੁੱਖ ਰੱਖਦਿਆਂ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਵਲੋਂ ਲੁੱਟਣ ਅਤੇ ਕੁੱਟਣ ਤੋਂ ...

ਪੂਰੀ ਖ਼ਬਰ »

ਪਿੰਡ ਟੱਲੇਵਾਲ ਵਿਖੇ ਭਾਕਿਯੂ ਉਗਰਾਹਾਂ ਦੇ ਆਗੂਆਂ ਦੀ ਇਕੱਤਰਤਾ

ਟੱਲੇਵਾਲ, 15 ਮਈ (ਸੋਨੀ ਚੀਮਾ)- ਪਿੰਡ ਟੱਲੇਵਾਲ ਵਿਖੇ ਪਿੰਡ ਦੀ ਵੱਡੀ ਸੱਥ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਭਰਵੀਂ ਇਕੱਤਰਤਾ ਹੋਈ ਜਿਸ ਵਿਚ ਸੂਬਾ ਹਰਦੀਪ ਸਿੰਘ ਟੱਲੇਵਾਲ, ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਬਲਾਕ ਪ੍ਰਧਾਨ ਸੁਖਦੇਵ ਸਿੰਘ ...

ਪੂਰੀ ਖ਼ਬਰ »

ਹਲਕੇ ਵਿਚਲੀਆਂ ਸਮੱਸਿਆਵਾਂ ਦਾ ਬਹੁਤ ਜਲਦ ਹੱਲ ਹੋਵੇਗਾ-ਵਿਧਾਇਕ ਉੱਗੋਕੇ

ਭਦੌੜ, 15 ਮਈ (ਰਜਿੰਦਰ ਬੱਤਾ, ਵਿਨੋਦ ਕਲਸੀ)- ਹਲਕੇ ਦੇ ਲੋਕਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਹਰ ਹੀਲੇ ਪੂਰਾ ਕੀਤਾ ਜਾਵੇਗਾ | ਇਹ ਪ੍ਰਗਟਾਵਾ ਹਲਕਾ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਪਿੰਡ ਦੀਪਗੜ੍ਹ ਵਿਖੇ ਧੰਨਵਾਦੀ ਦੌਰੇ ਦੌਰਾਨ ਆਪਣੇ ਸੰਬੋਧਨ ਵਿਚ ਕੀਤਾ | ਉਨ੍ਹਾਂ ...

ਪੂਰੀ ਖ਼ਬਰ »

ਕੌਮੀ ਲੋਕ ਅਦਾਲਤ 'ਚ 2916 ਕੇਸਾਂ ਦੀ ਸੁਣਵਾਈ, 1142 ਕੇਸਾਂ ਦਾ ਨਿਪਟਾਰਾ

ਬਰਨਾਲਾ, 15 ਮਈ (ਨਰਿੰਦਰ ਅਰੋੜਾ)- ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਟੀ ਬਰਨਾਲਾ ਵਲੋਂ ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ. ਨਗਰ ਮੁਹਾਲੀ ਦੀਆਂ ਹਦਾਇਤਾਂ ਅਨੁਸਾਰ ਕਮਲਜੀਤ ਲਾਂਬਾ ਜ਼ਿਲ੍ਹਾ ...

ਪੂਰੀ ਖ਼ਬਰ »

ਸ਼ਹਿਣਾ ਪੁਲਿਸ ਨੇ ਗਰਿੱਲ ਚੋਰੀ ਕਰਨ ਵਾਲੇ ਦਬੋਚੇ

ਸ਼ਹਿਣਾ, 15 ਮਈ (ਸੁਰੇਸ਼ ਗੋਗੀ)-ਸ਼ਹਿਣਾ ਦੇ ਪੁਰਾਣੇ ਪੁਲ ਨੇੜੇ ਲਾਈ ਗਈ ਲੋਹੇ ਦੀ ਗਰਿੱਲ ਨੂੰ ਨਸ਼ੇ ਦੀ ਲਤ ਪੂਰੀ ਕਰਨ ਲਈ ਚੋਰੀ ਕਰ ਕੇ ਵੇਚਣ ਵਾਲੇ ਦੋ ਨੌਜਵਾਨ ਪੁਲਿਸ ਨੇ ਹਿਰਾਸਤ ਵਿਚ ਲਏ ਹਨ | ਥਾਣਾ ਮੁਖੀ ਬਲਦੇਵ ਸਿੰਘ ਮਾਨ ਨੇ ਦੱਸਿਆ ਕਿ ਮਿ੍ਤਕ ਵਿਅਕਤੀਆਂ ਦੀ ...

ਪੂਰੀ ਖ਼ਬਰ »

500 ਨਸ਼ੀਲੀਆਂ ਗੋਲੀਆਂ ਸਮੇਤ 2 ਔਰਤਾਂ ਕਾਬੂ

ਬਰਨਾਲਾ, 15 ਮਈ (ਰਾਜ ਪਨੇਸਰ)- ਥਾਣਾ ਸਿਟੀ-2 ਦੀ ਪੁਲਿਸ ਵਲੋਂ 2 ਔਰਤਾਂ ਨੂੰ 500 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਐਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਸਖ਼ਤ ਹਦਾਇਤਾਂ ...

ਪੂਰੀ ਖ਼ਬਰ »

ਨੌਜਵਾਨ ਦੀ ਤੀਜੇ ਦਿਨ ਲਾਸ਼ ਮਿਲੀ

ਸ਼ਹਿਣਾ, 15 ਮਈ (ਸੁਰੇਸ਼ ਗੋਗੀ)- ਨਹਿਰ ਵਿਚ ਨਹਾਉਣ ਲਈ ਉਤਰੇ ਨੌਜਵਾਨ ਦੀ ਤਿੰਨ ਦਿਨਾਂ ਬਾਅਦ ਬੱਲੋ੍ਹਕੇ ਹੈਾਡ ਨੇੜਿਉਂ ਲਾਸ਼ ਮਿਲ ਗਈ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨ ਪਿੰਡ ਗਾਜੀਆਣਾ ਨਿਹਾਲ ਸਿੰਘ ਵਾਲਾ ਦੇ ਤਿੰਨ ਨੌਜਵਾਨ ਜੋ ਸ਼ਹਿਣਾ ਵਿਖੇ ਕੰਮ ਆਏ ਸਨ, ...

ਪੂਰੀ ਖ਼ਬਰ »

ਸਮਾਜਿਕ ਸੁਰੱਖਿਆ ਤੇ ਇਸਤਰੀ ਬਾਲ ਵਿਕਾਸ ਵਿਭਾਗ ਦਫ਼ਤਰ ਸਹਿਣਾ ਦੀ ਜਾਂਚ ਦੀ ਮੰਗ

ਸ਼ਹਿਣਾ, 15 ਮਈ (ਸੁਰੇਸ਼ ਗੋਗੀ)-ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਬਰਨਾਲਾ ਦਫ਼ਤਰ 'ਤੇ ਲੱਗੇ ਦੋਸ਼ਾਂ ਤੇ ਇਸ ਦੀ ਚੱਲ ਰਹੀ ਪੜਤਾਲ ਦੀ ਕੜੀ ਤਹਿਤ ਸੀ.ਡੀ.ਪੀ.ਓ. ਦਫ਼ਤਰ ਸ਼ਹਿਣਾ ਦੀ ਜਾਂਚ ਦੀ ਵੀ ਕਾਂਗਰਸੀ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਮੰਗ ਕੀਤੀ ...

ਪੂਰੀ ਖ਼ਬਰ »

ਮੁੱਖ ਮਾਰਗ 'ਤੇ ਅੰਡਰਬਿ੍ਜ ਦੇ ਨਿਰਮਾਣ ਲਈ ਲਾਈ ਰੋਕ ਬਣ ਰਹੀ ਹਾਦਸਿਆਂ ਦਾ ਕਾਰਨ

ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਬਰਨਾਲਾ ਬਠਿੰਡਾ ਮੁੱਖ ਮਾਰਗ 'ਤੇ ਅੰਡਰਬਿ੍ਜ ਦੇ ਨਿਰਮਾਣ ਲਈ ਲਾਈ ਰੋਕ ਦਿਨ ਬ ਦਿਨ ਹਾਦਸਿਆਂ ਦਾ ਕਾਰਨ ਬਣਦੀ ਜਾ ਰਹੀ ਹੈ, ਜਿਸ ਵੱਲ ਹਾਈਵੇ ਅਥਾਰਟੀ ਦੇ ਸਬੰਧਤ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਹੈ, ਜਿਸ ਦਾ ਖ਼ਮਿਆਜ਼ਾ ਸੜਕ ਉੱਪਰੋਂ ...

ਪੂਰੀ ਖ਼ਬਰ »

ਪੰਜਵੀਂ ਜਮਾਤ ਦਾ ਨਤੀਜਾ ਸ਼ਾਨਦਾਰ

ਲਹਿਰਾਗਾਗਾ, 15 ਮਈ (ਅਸ਼ੋਕ ਗਰਗ)-ਸਰਕਾਰੀ ਪ੍ਰਾਇਮਰੀ ਸਕੂਲ ਕੋਟੜਾ ਲਹਿਲ ਦਾ ਪੰਜਵੀਂ ਦਾ ਨਤੀਜਾ ਸ਼ਾਨਦਾਰ ਰਿਹਾ | ਜਮਾਤ ਦੇ ਕੁੱਲ 33 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਜਿਨ੍ਹਾਂ ਵਿਚੋਂ ਰਾਜਵੀਰ ਕੌਰ ਪੁੱਤਰੀ ਅਵਤਾਰ ਸਿੰਘ ਨੇ 463 ਲੈ ਕੇ ਪਹਿਲਾ, ਪ੍ਰਵੀਨ ਕੌਰ ...

ਪੂਰੀ ਖ਼ਬਰ »

ਵਿਦਿਆਰਥੀਆਂ ਨੇ ਯੋਗਾ ਉਲੰਪੀਅਡ 'ਚ ਸੋਨ, ਚਾਂਦੀ ਤੇ ਕਾਸ਼ੀ ਤਗਮੇ ਜਿੱਤੇ

ਚੀਮਾ ਮੰਡੀ, 15 ਮਈ (ਦਲਜੀਤ ਸਿੰਘ ਮੱਕੜ)- ਨੇੜਲੇ ਪਿੰਡ ਤੋਲਾਵਾਲ ਦੇ ਸ਼ਹੀਦ ਸਿਪਾਹੀ ਗੁਰਬਿੰਦਰ ਸਿੰਘ ਸਰਕਾਰੀ ਹਾਈ ਸਕੂਲ ਤੋਲਾਵਾਲ ਦੇ ਵਿਦਿਆਰਥੀਆਂ ਨੇ ਯੋਗਾ ਉਲੰਪੀਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਨਾਮ ਇਲਾਕੇ ਵਿਚ ਹੀ ਨਹੀਂ ਪੂਰੇ ਜ਼ਿਲੇ੍ਹ ...

ਪੂਰੀ ਖ਼ਬਰ »

ਭਾਜਪਾ ਆਗੂਆਂ ਦਾ ਵਫ਼ਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲਿਆ

ਸੁਨਾਮ ਊਧਮ ਸਿੰਘ ਵਾਲਾ, 15 ਮਈ (ਧਾਲੀਵਾਲ, ਭੁੱਲਰ)- ਭਾਰਤੀ ਜਨਤਾ ਪਾਰਟੀ ਦੇ ਇਕ ਵਫ਼ਦ ਵਲੋਂ ਪੰਜਾਬ ਸੈਲਾ ਦੇ ਕੁਆਰਡੀਨੇਟਰ ਜਤਿੰਦਰ ਕਾਲੜਾ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੂੰ ਮਿਲ ਕੇ ਵਰਕਰਾਂ ਅਤੇ ਆਗੂਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾ ਕੇ ...

ਪੂਰੀ ਖ਼ਬਰ »

ਸ਼ਤਰੰਜ ਤੇ ਡਾਂਸ ਮੁਕਾਬਲਿਆਂ 'ਚ ਐਮ.ਐਲ.ਜੀ. ਸਕੂਲ ਦੇ ਬੱਚੇ ਛਾਏ

ਚੀਮਾ ਮੰਡੀ, 15 ਮਈ (ਜਸਵਿੰਦਰ ਸਿੰਘ ਸ਼ੇਰੋਂ) - ਸਥਾਨਕ ਕਸਬਾ ਦੀ ਨਾਮਵਰ ਵਿੱਦਿਅਕ ਸੰਸਥਾ ਐਮ.ਐੱਲ.ਜੀ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਸ਼ਤਰੰਜ ਅਤੇ ਡਾਂਸ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ ਹਨ | ਪਿੰ੍ਰਸੀਪਲ ਨਰੇਸ਼ ਜਾਮਵਲ ਨੇ ਦੱਸਿਆ ਕਿ ...

ਪੂਰੀ ਖ਼ਬਰ »

ਬਿਨਾਂ ਅੱਗ ਲਾਏ 10 ਵਰਿ੍ਹਆਂ ਤੋਂ ਸਫ਼ਲਤਾਪੂਰਵਕ ਖੇਤੀ ਕਰ ਰਹੇ ਕਿਸਾਨ ਨਿਰਮਲ ਸਿੰਘ ਦੁੱਲਟ

ਲੌਂਗੋਵਾਲ, 15 ਮਈ (ਵਿਨੋਦ)- ਪਿਛਲੇ 10 ਸਾਲਾਂ ਤੋਂ ਨਾੜ ਨੂੰ ਬਿਨ੍ਹਾਂ ਅੱਗ ਲਾਏ ਕਣਕ ਅਤੇ ਝੋਨੇ ਦੀਆਂ 20 ਫ਼ਸਲਾਂ ਦੀ ਸਫਲ ਕਾਸ਼ਤ ਕਰਨ ਵਾਲੇ ਲੌਂਗੋਵਾਲ ਦੇ ਅਗਾਂਹਵਧੂ ਕਿਸਾਨ ਨਿਰਮਲ ਸਿੰਘ ਦੁੱਲਟ ਨੇ ਸ਼ੁੱਧ ਵਾਤਾਵਰਨ, ਲਾਹੇਵੰਦ ਅਤੇ ਉੱਤਮ ਖੇਤੀ ਲਈ ਪੰਜਾਬ ਦੇ ...

ਪੂਰੀ ਖ਼ਬਰ »

ਡੈਮੋਕਰੇਟਿਕ ਟੀਚਰਜ਼ ਫ਼ਰੰਟ ਵਲੋਂ ਬਲਾਕ ਦੇ ਜਥੇਬੰਦਕ ਢਾਂਚੇ ਦਾ ਐਲਾਨ

ਮੂਣਕ, 15 ਮਈ (ਭਾਰਦਵਾਜ/ਸਿੰਗਲਾ)- ਡੈਮੋਕਰੇਟਿਕ ਟੀਚਰਜ਼ ਫ਼ਰੰਟ ਬਲਾਕ ਮੂਣਕ ਦੀ ਮੀਟਿੰਗ ਸਰਕਾਰੀ ਸਕੂਲ ਮੰਡਵੀ ਵਿਖੇ ਹੋਈ ਜਿਸ ਦੌਰਾਨ ਸਿੱਖਿਆ ਨੀਤੀ-2020 ਦੀ ਪੜਚੋਲ ਤੇ ਮੁਲਾਜ਼ਮ ਮਸਲਿਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਤੇ ਬਲਾਕ ਜਥੇਬੰਦਕ ਢਾਂਚੇ ਦਾ ਐਲਾਨ ...

ਪੂਰੀ ਖ਼ਬਰ »

ਗੁ: ਪ੍ਰਗਟਸਰ ਸਾਹਿਬ ਵਿਖੇ ਨਾਮ ਸਿਮਰਨ ਤੇ ਕੀਰਤਨ ਸਮਾਗਮ

ਬਰਨਾਲਾ, 15 ਮਈ (ਗੁਰਪ੍ਰੀਤ ਸਿੰਘ ਲਾਡੀ)-ਗੁਰਦੁਆਰਾ ਪ੍ਰਗਟਸਰ ਸਾਹਿਬ ਬਰਨਾਲਾ ਵਿਖੇ ਗੁਰਦੁਆਰਾ ਸਾਹਿਬ ਬ੍ਰਹਮ ਬੁੰਗਾ ਦੋਦੜਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਨਾਮ ਸਿਮਰਨ ਅਤੇ ਕੀਰਤਨ ਸਮਾਗਮ ਕਰਵਾਇਆ ਗਿਆ | ਗੁਰਦੁਆਰਾ ਪ੍ਰਗਟਸਰ ਸਾਹਿਬ ਪ੍ਰਬੰਧਕ ...

ਪੂਰੀ ਖ਼ਬਰ »

ਬ੍ਰਹਮ ਕੁਮਾਰੀ ਆਸ਼ਰਮ ਵਿਖੇ ਅੰਮਿ੍ਤ ਮਹਾਂਉਤਸਵ

ਤਪਾ ਮੰਡੀ, 15 ਮਈ (ਪ੍ਰਵੀਨ ਗਰਗ)-ਸ਼ਹਿਰ ਦੇ ਮਾਡਲ ਟਾਊਨ ਵਿਖੇ ਸਥਿਤ ਬ੍ਰਹਮਾ ਕੁਮਾਰੀ ਦਿੱਵਿਆ ਜੋਤੀ ਭਵਨ ਤਪਾ ਵਿਖੇ ਇਕ ਅੰਬ੍ਰੇਲਾ ਪ੍ਰੋਜੈਕਟ ਤਹਿਤ ਮਾਂ ਦਿਵਸ ਦਾ ਜਸ਼ਨ ਅਤੇ ਸੁਨਹਿਰੀ ਯੁੱਗ ਭਾਰਤ ਵੱਲ ਅੰਮਿ੍ਤ ਮਹਾਂਉਤਸਵ ਦਾ ਪ੍ਰਬੰਧ ਕੀਤਾ ਗਿਆ, ਜਿਸ ਵਿਚ ...

ਪੂਰੀ ਖ਼ਬਰ »

ਪੰਜਾਬ ਰਾਜ ਫਾਰਮੇਸੀ ਅਫ਼ਸਰ ਜ਼ਿਲ੍ਹਾ ਬਰਨਾਲਾ ਦੀ ਚੋਣ

ਬਰਨਾਲਾ, 15 ਮਈ (ਨਰਿੰਦਰ ਅਰੋੜਾ)- ਪੰਜਾਬ ਰਾਜ ਫਾਰਮੇਸੀ ਅਫ਼ਸਰ ਜ਼ਿਲ੍ਹਾ ਬਰਨਾਲਾ ਦੀ ਚੋਣ ਸ੍ਰੀ ਰਾਜ ਕੁਮਾਰ ਕਾਲੜਾ ਸਟੇਟ ਅਬਜ਼ਰਵਰ ਦੀ ਨਿਗਰਾਨੀ ਹੇਠ ਹੋਈ | ਇਸ ਸਬੰਧੀ ਰਾਜ ਕੁਮਾਰ ਕਾਲੜਾ ਨੇ ਦੱਸਿਆ ਕਿ ਇਹ ਚੋਣ ਸਰਬਸੰਮਤੀ ਨਾਲ ਹੋਈ ਹੈ | ਇਸ ਚੋਣ ਵਿਚ ਖ਼ੁਸ਼ਦੀਪ ...

ਪੂਰੀ ਖ਼ਬਰ »

ਕਥਾ ਦੀ ਸੰਪੂਰਨਤਾ ਮੌਕੇ ਭਾਈ ਸਤਨਾਮ ਸਿੰਘ ਨੂੰ ਕੀਤਾ ਸਨਮਾਨਿਤ

ਭਦੌੜ, 15 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਇਕ ਉਕਾਂਰ ਤੋਂ ਲੈ ਕੇ ਅਠਾਰਾਂ ਦਸ ਬੀਸ ਤੱਕ ਲੜੀਵਾਰ ਕਥਾ ਦੀ ਸੰਪੂਰਨਤਾ ਅੱਜ ਗੁਰਦੁਆਰਾ ਪਾਤਸ਼ਾਹੀ ਦਸਵੀਂ ਅੰਦਰਲਾ ਵਿਖੇ ਹੋਈ | ਇਹ ਕਥਾ ਭਾਈ ਸਤਨਾਮ ਸਿੰਘ ਵਲੋਂ ਮਾਰਚ 2009 ਵਿਚ ਸ਼ੁਰੂ ਕੀਤੀ ਗਈ ਸੀ | ਦਸਵੇਂ ਪਾਤਸ਼ਾਹ ...

ਪੂਰੀ ਖ਼ਬਰ »

ਫੂਲਕਾ ਪਰਿਵਾਰ ਵਲੋਂ ਬਿੰਦਰ ਦੀ ਯਾਦ 'ਚ ਸੁਸਾਇਟੀ ਨੂੰ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਦਾਨ

ਭਦੌੜ, 15 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)- ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪਦਮ ਸ੍ਰੀ ਹਰਵਿੰਦਰ ਸਿੰਘ ਫੂਲਕਾ ਦੇ ਛੋਟੇ ਭਰਾ ਰਵਿੰਦਰ ਸਿੰਘ ਫੂਲਕਾ ਉਰਫ਼ (ਬਿੰਦਰ) ਦੀ ਯਾਦ ਵਿਚ ਫੂਲਕਾ ਪਰਿਵਾਰ ਵਲੋਂ ਕੋਆਪ੍ਰੇਟਿਵ ਸੁਸਾਇਟੀ ਭਦੌੜ ਨੂੰ ਝੋਨੇ ਦੀ ਸਿੱਧੀ ਬਿਜਾਈ ...

ਪੂਰੀ ਖ਼ਬਰ »

ਡਾ: ਅਸ਼ੋਕ ਗੁਪਤਾ ਮੈਮੋਰੀਅਲ ਸਿਲਾਈ ਤੇ ਕੰਪਿਊਟਰ ਸੈਂਟਰ ਦਾ ਉਦਘਾਟਨ

ਭਦੌੜ, 15 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਕਸਬਾ ਭਦੌੜ ਵਿਖੇ ਨਿਰਾਲੇ ਬਾਬਾ ਗਊਧਾਮ ਅਲਕੜਾ ਰੋਡ ਵਿਖੇ ਸਮਾਜ ਸੇਵੀ ਸਵ: ਡਾ: ਅਸ਼ੋਕ ਗੁਪਤਾ ਜਲੰਧਰ (ਭਦੌੜ ਵਾਲੇ) ਦੀ ਯਾਦ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਡਾ: ਅਸ਼ੋਕ ਗੁਪਤਾ ਮੈਮੋਰੀਅਲ ਸਿਲਾਈ ਅਤੇ ...

ਪੂਰੀ ਖ਼ਬਰ »

ਪਾਵਰਕਾਮ ਦੇ ਖਪਤਕਾਰਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ-ਐਸ.ਡੀ.ਓ. ਜੱਸਾ ਸਿੰਘ

ਤਪਾ ਮੰਡੀ, 15 ਮਈ (ਵਿਜੇ ਸ਼ਰਮਾ)-ਪਾਵਰਕਾਮ ਤਪਾ-1 ਵਿਖੇ ਨਵੇਂ ਐਸ.ਡੀ.ਓ. ਜੱਸਾ ਸਿੰਘ ਨੇ ਅਹੁਦਾ ਸੰਭਾਲ ਕੇ ਕੰਮਕਾਜ ਸ਼ੁਰੂ ਕਰ ਦਿੱਤਾ | ਇਸ ਮੌਕੇ ਇੰਜੀਨੀਅਰ ਜੱਸਾ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੰਤਾਂ ਦੀ ਪੈ ਰਹੀ ਗਰਮੀ ਵਿਚ ਪਾਵਰਕਾਮ ਵਲੋਂ ਖਪਤਕਾਰਾਂ ਨੂੰ ...

ਪੂਰੀ ਖ਼ਬਰ »

ਪਿੰਡ ਕੁਰੜ 'ਚ ਮਜ਼ਦੂਰਾਂ ਨੇ ਚੁਣੀ 14 ਮੈਂਬਰੀ ਕਮੇਟੀ

ਮਹਿਲ ਕਲਾਂ, 15 ਮਈ (ਅਵਤਾਰ ਸਿੰਘ ਅਣਖੀ)- ਪਿੰਡ ਕੁਰੜ ਵਿਖੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਦੀ ਮੀਟਿੰਗ ਮਜਦੂਰ ਆਗੂ ਬਿੱਕਰ ਸਿੰਘ ਕੁਰੜ ਦੀ ਅਗਵਾਈ ਹੇਠ ਹੋਈ | ਇਸ ਮੌਕੇ ਮਜ਼ਦੂਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ 14 ਮੈਂਬਰੀ ...

ਪੂਰੀ ਖ਼ਬਰ »

ਰੱਬ ਆਸਰੇ ਚੱਲਦੇ ਰਹੇ ਸਿਸਟਮ ਨੂੰ ਠੀਕ ਕਰਨ ਲਈ ਥੋੜ੍ਹਾ ਸਮਾਂ ਦੇਣ ਦੀ ਲੋੜ-ਵਿਧਾਇਕ ਉੱਗੋਕੇ

ਟੱਲੇਵਾਲ, 15 ਮਈ (ਸੋਨੀ ਚੀਮਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਵਿਚ ਪਿਛਲੇ 70 ਸਾਲਾਂ ਤੋਂ ਸਰਕਾਰਾਂ ਦੀ ਅਣਦੇਖੀ ਕਾਰਨ ਆਪੋ-ਧਾਪ ਹੋਏ ਸਿਸਟਮ ਨੂੰ ਠੀਕ ਕਰਨ ਦੇ ਲਗਾਤਾਰ ਯਤਨ ਜਾਰੀ ਹਨ | ਇਸ ਸ਼ਬਦ ਆਮ ਆਦਮੀ ਪਾਰਟੀ ਦੇ ਹਲਕਾ ਭਦੌੜ ਦੇ ਵਿਧਾਇਕ ਲਾਭ ਸਿੰਘ ...

ਪੂਰੀ ਖ਼ਬਰ »

ਨਵਜੋਤ ਸਿੰਘ ਸਿੱਧੂ ਵਲੋਂ ਫੂਲਕਾ ਪਰਿਵਾਰ ਨਾਲ ਦੁੱਖ ਸਾਂਝਾ

ਭਦੌੜ, 15 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)- ਤਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਦਮਸ੍ਰੀ ਹਰਵਿੰਦਰ ਸਿੰਘ ਫੂਲਕਾ (ਸਾਬਕਾ ਵਿਧਾਇਕ) ਸੀਨੀ: ਐਡਵੋਕੇਟ ਸੁਪਰੀਮ ਕੋਰਟ ਦੇ ਛੋਟੇ ਭਰਾ ਰਵਿੰਦਰ ਸਿੰਘ ਫੂਲਕਾ ਦੀ ਬੇਵਕਤੀ ਮੌਤ 'ਤੇ ਫੂਲਕਾ ਪਰਿਵਾਰ ...

ਪੂਰੀ ਖ਼ਬਰ »

ਬਲੱਡ ਡੋਨਰ ਸੁਸਾਇਟੀ ਵਲੋਂ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ

ਸ਼ਹਿਣਾ, 15 ਮਈ (ਸੁਰੇਸ਼ ਗੋਗੀ)-ਬਲੱਡ ਡੋਨਰ ਸੁਸਾਇਟੀ ਬਰਨਾਲਾ ਵਲੋਂ ਸਰਕਾਰੀ ਹਾਈ ਸਕੂਲ ਉੱਗੋਕੇ ਵਿਖੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਲਾਇਆ ਗਿਆ ਜਿਸ ਦਾ ਉਦਘਾਟਨ ਉੱਘੇ ਸਮਾਜ ਸੇਵੀ ਕੈਪਟਨ ਰਘੁਵੀਰ ਸਿੰਘ ਨੇ ਕੀਤਾ | ਇਸ ਮੌਕੇ ਹਲਕਾ ਵਿਧਾਇਕ ਲਾਭ ਸਿੰਘ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਬਾਦਲ ਵਲੋਂ ਠੁੱਲੇਵਾਲ ਵਿਖੇ ਡਰੈਗਨ ਫਰੂਟ ਫਾਰਮ ਦਾ ਦੌਰਾ

ਮਹਿਲ ਕਲਾਂ, 15 ਮਈ (ਤਰਸੇਮ ਸਿੰਘ ਗਹਿਲ, ਅਵਤਾਰ ਸਿੰਘ ਅਣਖੀ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਠੁੱਲੇਵਾਲ ਵਿਖੇ ਪਿਛਲੇ ਕਰੀਬ ਪੰਜ ਸਾਲ ਤੋਂ ਡਰੈਗਨ ਫਰੂਟ ਦੀ ਖੇਤੀ ਕਰ ਰਹੇ ਕਿਸਾਨ ਦੇ ਫਾਰਮ ਹਾਊਸ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਦੌਰਾ ਕਰਕੇ ...

ਪੂਰੀ ਖ਼ਬਰ »

ਦੇਸੀ ਸ਼ਰਾਬ ਸਮੇਤ ਇਕ ਵਿਅਕਤੀ ਕਾਬੂ

ਭਦੌੜ, 15 ਮਈ (ਵਿਨੋਦ ਕਲਸੀ, ਰਜਿੰਦਰ ਬੱਤਾ)-ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਭਦੌੜ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਇਕ ਵਿਅਕਤੀ ਨੂੰ ਵੱਡੀ ਮਾਤਰਾ ਵਿਚ ਨਜ਼ਾਇਜ ਸ਼ਰਾਬ ਸਮੇਤ ਕਾਬੂ ਕੀਤਾ ਅਤੇ ਦੂਜਾ ਵਿਅਕਤੀ ਅਜੇ ਪੁਲਿਸ ਦੀ ਪਕੜ ਤੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX